Sikhs Demand Justice

Sikhs Demand Justice

Sikhs be fooled by Indian state up to date, People need to think broader to understand the whole process.

Punjab's politics is always be controlled by centre no matter who the party.
#sikhsforjustice #yes2khalistan #Neverforget84

Photos from Pacific Punjab's post 03/24/2022
01/16/2022
06/19/2021
04/20/2021
02/22/2021

"ਜੇਕਰ ਮੇਰੀ ਮਾਂ ਬੋਲੀ ਤੁਹਾਡੇ ਦੇਸ਼ ਦੀ ਜੜ੍ਹਾਂ ਹਿਲਾਉਂਦੀ ਹੈ ਤਾਂ ਇਸ ਦਾ ਮਤਲੱਬ ਇਹ ਹੈ ਕਿ ਤੁਸੀਂ ਆਪਣਾ ਦੇਸ਼ ਸਾਡੀ ਜ਼ਮੀਨ 'ਤੇ ਬਣਾਇਆ ਹੋਇਆ ਹੈ"
~ਏਪ ਮੂਸਾ~
(ਕੁਰਦ ਲਿਖਾਰੀ)

02/21/2021

9 ਜੁਲਾਈ 1923 ਨੂੰ ਮਹਾਰਾਜਾ ਨਾਭਾ ਸ.ਰਿਪੁਦਮਨ ਸਿੰਘ ਨੂੰ ਜਦ ਗੱਦੀਓਂ ਉਤਾਰ ਦਿਤਾ ਗਿਆ ਸੀ ਤਾਂ ਸਿੱਖ ਪੰਥ ਚ ਇਸ ਘਟਨਾ ਪ੍ਰਤੀ ਕਾਫੀ ਤਲਖੀ ਸੀ ....ਸ੍ਰੋਮਣੀ ਕਮੇਟੀ ਨੇ ਇਕ ਦੀਵਾਨ ਜੈਤੋ ਇਸੇ ਲਈ ਰੱਖਣਾ ਕੀਤਾ ਕਿ ਉਨ੍ਹਾਂ ਦੀ ਬਹਾਲੀ ਲਈ ਕੋਈ ਠੋਸ ਕਦਮ ਚੁਕਿਆ ਜਾ ਸਕੇ....ਉਥੇ ਜੈਤੋ ਦਾ ਅਖੰਡ ਪਾਠ ਖੰਡਿਤ ਹੋਣ ਉਪਰੰਤ ...ਸਿੱਖ ਕੌਮ ਚ ਰੋਸ ਦੀ ਲਹਿਰ ਉਠ ਖਲੋਈ .....ਇਸ ਲਈ ਸ੍ਰੋਮਣੀ ਕਮੇਟੀ ਨੇ ਉਥੇ ਜੱਥੇ ਭੇਜਣ ਦੀ ਤਜਵੀਜ਼ ਬਣਾਈ ....ਨਾਭੇ ਦੇ ਅੰਗਰੇਜ਼ ਹਾਕਮ ਇਸ ਦੇ ਵਿਰੋਧੀ ਸਨ .....ਜੱਥਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ .....9 ਫਰਵਰੀ 1924 ਨੂੰ 500 ਸਿੰਘਾਂ ਦਾ ਜਥਾ ਅਕਾਲ ਤਖਤ ਸਾਹਿਬ ਤੋਂ ਜੱਥੇਦਾਰ ਊਧਮ ਸਿੰਘ ਵਰਪਾਲ ਦੀ ਅਗਵਾਈ ਚ ਤੁਰਦਾ .....ਪੰਧ ਮਕਾਵਾਂਦਾ ਇਹ ਜੱਥਾ 20 ਫਰਵਰੀ ਦੀ ਰਾਤ ਬਰਗਾੜੀ ਪਿੰਡ ਕਟਦਾ ....21 ਫਰਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਦੀ ਦੂਰੀ ਤੇ ਇਨ੍ਹਾਂ ਉਪਰ ਗੋਲੀਆਂ ਚਲਾ ਦਿਤੀਆਂ ਜਾਂਦੀਅਾਂ ਹਨ ਪਰ ਜਥਾ ਅਗੇ ਵਧਦਾ ਇਸ ਵਿਚ 100 ਦੇ ਕਰੀਬ ਸਿੰਘ ਸ਼ਹੀਦ ਹੋਏ ਸਨ ਤੇ 200 ਦੇ ਕਰੀਬ ਜਖਮੀ ....ਬਾਕੀ ਗ੍ਰਿਫਤਾਰ .....ਜਖਮੀਆਂ ਨੂੰ ਪਾਣੀ ਤਕ ਨ ਦਿਤਾ ਗੋਰੀ ਸਰਕਾਰ ਨੇ......ਕਿੰਨਾ ਜ਼ਜ਼ਬਾ ਸੀ ਉਨ੍ਹਾਂ ਮਰਜੀਵਿੜਆਂ ਅੰਦਰ ਇਕ ਘਟਨਾ ਤੋਂ ਲੱਖਣ ਲਾ ਲਉ ...."ਇਕ ਬੀਬੀ ਇਸ ਜਥੇ ਚ ਸ਼ਾਮਿਲ ਸੀ ...ਉਸ ਕੋਲ ਆਪਣਾ ਨਿਆਣਾ ਗੋਦ ਚ ਚੁਕਿਆ ਹੋਇਆ ਸੀ ...ਇਕ ਗੋਲੀ ਉਸਦੇ ਨਿਆਣੇ ਦੇ ਪ੍ਰਾਣ ਉਡਾ ਗਈ ....ਉਸ ਸ਼ਹੀਣੀ ਗੁਰੂ ਦੀ ਧੀ ਨੇ ਆਪਣੇ ਬਚੇ ਨੂੰ ਉਥੇ ਹੀ ਮਿਟੀ ਚ ਦਬ ਕੇ ਤੇ ਕਿਹਾ ਲੈ ਪੁਤ ਤੇਰੀ ਨਿਭ ਗਈ ਤੇ ਮੈਂ ਹੁਣ ਨਿਭਾ ਲਵਾਂ,।ਇਸ ਬੀਬੀ ਨੇ ਜਥੇ ਨਾਲ ਤੁਰਨਾ ਸ਼ੁਰੂ ਕਰ ਦਿਤਾ .....ਜੈਕਾਰੇ ਗਜਾਉਂਦਿਆ ...........ਅਜ ਦਾ ਦਿਨ ਸਿੱਖ ਤਵਾਰੀਖ਼ ਚ ਤੁਹਾਡੇ ਬਜ਼ੁਰਗਾਂ ਦੇ ਸ਼ਾਨਾਂਮਤੇ ਇਤਹਾਸ ਨੂੰ ਸਾਂਭੀ ਬੈਠਾ.........ਚਲਦਾ.........ਬਲਦੀਪ ਸਿੰਘ ਰਾਮੂੰਵਾਲੀਆ

02/19/2021

ਜੇ ਇੰਡੀਆ ਹਿੰਦੂ ਰਾਸ਼ਟਰ ਨਾ ਹੁੰਦਾ ਤਾਂ ਰਜੀਵ ਗਾਂਧੀ ਸਿੱਖ ਕਤਲੇਆਮ ਦੇ ਦੋਸ਼ ਚ ਜੇਲ੍ਹ ਚ ਸੜ ਕੇ ਮਰਦਾ ਜਾਂ ਫਾਂਸੀ ਚੜਦਾ ਨਾ ਕਿ ਰਿਕਾਰਡ 413 ਪਾਰਲੀਮਾਨੀ ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਬਣਦਾ। ਉਸ ਤੋਂ ਬਾਅਦ ਤੀਹ ਸਾਲ ਕਿਸੇ ਨੂੰ ਲੋਕ ਸਭਾ ਚ ਬਹੁਮਤ ਨਹੀਂ ਮਿਲਿਆ।ਮੋਦੀ ਨੂੰ ਹਜਾਰਾਂ ਮੁਸਲਮਾਨ ਮਾਰਨ ਬਦਲੇ ਬਹੁਮਤ ਮਿਲਿਆ। ਜੇ ਇੰਡੀਆ ਹਿੰਦੂ ਰਾਸ਼ਟਰ ਨਾ ਹੁੰਦਾ ਤਾ ਮੋਦੀ ਵੀ ਜੇਲ੍ਹ ਚ ਸੜਦਾ ਜਾ ਫਾਂਸੀ ਚੜਦਾ , ਅਡਵਾਨੀ ਬਾਬਰੀ ਮਸਜਿਦ ਢਾਹੁਣ ਕਰਕੇ ਜੇਲ ਚ ਹੁੰਦਾ ਨਾ ਕਿ ਭਾਜਪਾ ਨੂੰ 2 ਸੀਟਾਂ ਤੋਂ ਕਈ ਸੌ ਸੀਟਾਂ ਤੱਕ ਲੈ ਆਉਂਦਾ। 1992 ਦੇ ਮੁਸਲਮਾਨ ਵਿਰੋਧੀ ਕਤਲੇਆਮ ਚ ਬਾਲ ਠਾਕਰੇ ਜੇਲ ਚ ਸੜਦਾ ਨਾ ਕਿ ਰਾਜਾ ਬਣ ਕੇ ਜਿਉਂਦਾ।ਹੋਰ ਲੱਖਾਂ ਉਦਹਾਰਣਾਂ ਮਿਲ ਜਾਣਗੀਆ।

ਪਰ ਮੂਰਖ ਭੇਡਾਂ ਕਹਿੰਦੀਆਂ ਕੇ ਹਿੰਦੁਸਤਾਨ ਹਿੰਦੂ ਰਾਸ਼ਟਰ ਨਹੀਂ, ਇਹਨੂੰ ਹਿੰਦੁਸਤਾਨ ਨਾ ਕਹੋ। ਲੱਖ ਲਾਹਨਤ ਆ ਮੰਦਬੁੱਧੀ ਭੇਡਾਂ ਤੇ।

01/05/2021

ਇਤਿਹਾਸ ਆਪਣੇ ਆਪ ਨੂੰ ਦੁਹਰਾਹ ਰਿਹਾ ਏ, ਦਾ ਕਿਸਾਨਾਂ ਵੱਲ ਨਾ ਧਿਆਨ ਦੇਣਾ ਅਤੇ ਉਸਦੇ ਉਲਟ ਕਈ ਹੋਰ ਗ਼ੈਰ ਜਰੂਰੀ ਵਿਆਕਤੀਆਂ ਨੂੰ ਪ੍ਰਮੁੱਖਤਾ ਦੇਣੀ, ਸਿੱਖਾਂ ਅਤੇ ਪੰਜਾਬ ਲਈ ਸੰਕੇਤ ਦਿੰਦਾ ਹੈ ਕਿ ਤੁਸੀਂ ਕੋਈ ਅਹਿਮਤੀਆ ਨਹੀ ਰੱਖਦੇ। ਸਰਕਾਰਾਂ ਪਹਿਲੇ ਦਿਨ ਤੋਂ ਪੰਜਾਬ ਦੇ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਵਤੀਰਾ ਕਰਦੀਆਂ ਆ ਰਹੀਆਂ ਹਨ ਇਹ ਕੋਈ ਨਵੀਂ ਗੱਲ ਨਹੀ। ਫੇਰ ਕਹਿਦੇ ਕਿ ਇਹ ਖਾਲਿਸਤਾਨੀ ਆ, ਹਾਂ ਜਦੋਂ ਲੋਕਾਂ ਦੇ ਮਸਲੇ ਹੱਲ ਨਹੀ ਹੋ ਰਹੇ ਤਾਂ ਫੇਰ ਅਲੱਗ ਦੇਸ਼ ਦੀ ਮੰਗ ਕਰਨਾ ਕੋਈ ਗੁਨਾਹ ਨਹੀ।

08/28/2020
08/22/2020
08/16/2020

“Sardar Bahadur, you know the Hindu only as your co-slave; now, you will know the real Hindu when he beomes your master and you become his slave” Mr. Jenah

08/15/2020
08/01/2020

❌ ਭਾਰਤ ਦਾ 15 ਅਗਸਤ
ਪੰਜਾਬ ਅਤੇ ਸਿੱਖਾਂ ਦਾ ਅਜ਼ਾਦੀ ਦਿਹਾੜਾ ਨਹੀਂ...

✅ ਸਿੱਖਸ ਫੋਰ ਜਸਟਿਸ ਵੱਲੋਂ 15 ਅਗਸਤ ਨੂੰ ਭਾਰਤੀ ਐਮਬੈਸੀਆਂ ਅੱਗੇ ਲੱਗਣਗੇ “ਰਿਫਰੈਂਡਮ 2020” ਦੇ ਵੋਟਰ ਰਜਿਸਟਰੇਸ਼ਨ ਕੈਂਪ...

——————————————-
ਆਪਣੀ ਵੋਟ ਰਜਿਸਟਰ ਕਰੋ ਜੀ 👇🏽
👉🏼 www. Www.dubai2020.us

ਰਿਫਰੈਂਡਮ 2020 ਬਾਰੇ ਜਾਣਕਾਰੀ ਲੈਣ ਲਈ ਜਾਂ ਫ਼ੋਨ ਤੇ ਆਪਣੀ ਵੋਟ ਬਣਾਉਣ ਲਈ ਸਿੱਖਸ ਫੋਰ ਜਸਟਿਸ ਦੇ ਵਾਸ਼ਿੰਗਟਨ ਦਫਤਰ ਵਿੱਚ ਕਾਲ ਕਰੋ ਜੀ

☎️ +1 917 753 3782
☎️ +1 332 214 1643

🔍ਪੰਜਾਬ ਵਿੱਚ ਵੈੱਬਸਾਈਟ ਖੋਲ੍ਹਣ ਲਈ VPN Download ਕਰੋ ਜੀ
https://play.google.com/store/apps/details?id=com.free.vpn.fastvpn.securevpn

07/31/2020

ਇੱਕ ਮਹਾਨ ਤੇ ਦ੍ਰਿੜ ਇਰਾਦੇ ਵਾਲੇ ਸ. ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਵਾਰ ਵਾਰ ਪ੍ਰਣਾਮ ਹੈ ।

- ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਟਹਿਲ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪੰਜਾਬ ਦੇ ਛੋਟੇ ਜਿਹੇ ਪਿੰਡ ਸੁਨਾਮ ਵਿੱਚ ਹੋਇਆ। ਊਧਮ ਸਿੰਘ ਦਾ ਜਨਮ ਦਾ ਨਾਮ ਸ਼ੇਰ ਸਿੰਘ ਸੀ, ਜੋ ਕਿ ਬਾਅਦ ਵਿੱਚ ਬਦਲਿਆ ਗਿਆ।

- ਜਦ ਊਧਮ ਸਿੰਘ ਦੀ ਉਮਰ 2 ਸਾਲ ਸੀ ਤਾਂ 1901 ਵਿੱਚ ਮਾਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਕੁਝ ਸਾਲ ਪਿੱਛੋਂ 1907 ਵਿੱਚ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਐਨੀ ਛੋਟੀ ਉਮਰ ਵਿੱਚ ਮਾਂ-ਬਾਪ ਦਾ ਛਾਇਆ ਸਿਰ ਤੋਂ ਉੱਠਣ ਮਗਰੋਂ ਦੋਨਾਂ ਭਰਾਵਾਂ (ਸ਼ੇਰ ਸਿੰਘ ਅਤੇ ਮੁਕਤਾ ਸਿੰਘ) ਨੂੰ 24 ਅਕਤੂਬਰ 1907 ਵਿੱਚ ਖਾਲਸਾ ਸੇਂਟ੍ਰਲ ਯਤੀਮਖ਼ਾਨਾ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਇਸੇ ਜਗ੍ਹਾ ’ਤੇ ਹੀ ਦਾਖ਼ਲੇ ਦੇ ਸਮੇਂ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਨਾਂ ਦੇ ਦਿੱਤੇ ਗਏ।

- ਯਤੀਮਖ਼ਾਨੇ ਦੇ ਰਸੋਈਏ ਪੰਡਿਤ ਜੈ ਚੰਦ, ਜੋ ਕਿ ਬਹੁਤ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ, ਉਹ ਬੱਚਿਆਂ ਨੂੰ ਅਕਸਰ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜਾਣੂ ਕਰਾਉਂਦੇ ਰਹਿੰਦੇ ਸਨ, ਜਿਨ੍ਹਾਂ ਦਾ ਊਧਮ ਸਿੰਘ ਉੱਤੇ ਬਹੁਤ ਪ੍ਰਭਾਵ ਪਿਆ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜੈ ਚੰਦ ਨੇ ਹੀ ਕ੍ਰਾਂਤੀ ਦਾ ਬੂਟਾ ਊਧਮ ਸਿੰਘ ਦੇ ਦਿਲ ਵਿੱਚ ਲਾਇਆ ਸੀ।

- ਸੰਨ 1913 ਦੇ ਆਸ ਪਾਸ ਊਧਮ ਸਿੰਘ ਦਾ ਭਰਾ ਸਾਧੂ ਸਿੰਘ, ਸਾਧੂਆਂ ਦੇ ਇੱਕ ਟੋਲੇ ਨਾਲ ਚਲਾ ਗਿਆ ਅਤੇ ਕਦੇ ਮੁੜ ਕੇ ਨਹੀਂ ਆਇਆ। ਬਾਅਦ ਵਿੱਚ 1917 ਵਿੱਚ ਉਸ ਦੀ ਮੌਤ ਦੀ ਖ਼ਬਰ ਆਈ। ਸੰਨ 1918 ਵਿੱਚ ਉਸ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਯਤੀਮਖ਼ਾਨਾ ਛੱਡ ਕੇ ਲੱਕੜੀ ਦਾ ਕੰਮ ਕਰਨ ਲੱਗਾ ਅਤੇ ਨਾਲ-ਨਾਲ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗਾ।

- 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਤਕਰੀਬਨ 20,000 ਦੇ ਕਰੀਬ ਲੋਕ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਸਨ, ਜਿੱਥੇ ਅਲੱਗ-ਅਲੱਗ ਲੀਡਰ ਰੋਲਟ ਐਕਟ, ਦੇਸ਼ ਦੇ ਹਾਲਾਤਾਂ ਉੱਤੇ ਅਤੇ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਸਮੇਂ ਊਧਮ ਸਿੰਘ ਅਤੇ ਉਸ ਦੇ ਸਾਥੀ ਜਲਿਆਂਵਾਲੇ ਬਾਗ਼ ਵਿੱਚ ਆਈ ਸੰਗਤ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਏਨੇ ਨੂੰ ਸ਼ਾਮ 5:15 ਵਜੇ ਦੇ ਕਰੀਬ ਅੰਗਰੇਜ਼ੀ ਸਿਪਾਹੀਆਂ ਦਾ ਦਸਤਾ ਜਿਸ ਵਿੱਚ 90 ਦੇ ਕਰੀਬ ਸਿਪਾਹੀ ਸਨ ਜਿਨ੍ਹਾਂ ਦੀ ਅਗਵਾਹੀ ਜਰਨਲ ਡਾਇਰ ਕਰ ਰਿਹਾ ਸੀ, ਬਾਗ਼ ਵਿੱਚ ਆ ਗਏ ਅਤੇ ਹਮਲਾ ਕਰਨ ਲਈ ਤਾਇਨਾਤ ਹੋ ਗਏ। ਭੀੜ ਵਿੱਚ ਭਗਦੜ ਮੱਚ ਗਈ, ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਜਰਨਲ ਡਾਇਰ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਲੋਕਾਂ ਨੇ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ, ਜਲਿਆਂਵਾਲੇ ਬਾਗ਼ ਵਿੱਚ ਦਾਖ਼ਲ ਹੋਣ ਲਈ ਇੱਕ ਹੀ ਰਸਤਾ ਹੈ ਅਤੇ ਉਸ ਵਿੱਚ ਵੀ ਤੋਪ ਲਗਾ ਦਿੱਤੀ ਗਈ ਇਸ ਲਈ ਲੋਕਾਂ ਕੋਲ ਜਾਣ ਬਚਾਉਣ ਦਾ ਕੋਈ ਰਾਹ ਨਹੀਂ ਸੀ, ਲੋਕਾਂ ਨੇ ਜਾਣ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਇਕ ਸਰਕਾਰੀ ਅਨੁਮਾਨ ਮੁਤਾਬਕ 120 ਲਾਸ਼ਾਂ ਖੂਹ ਵਿੱਚੋਂ ਕੱਢੀਆਂ ਗਈਆ ਸਨ। ਚਾਰੇ ਪਾਸੇ ਗੋਲ਼ੀਆਂ ਅਤੇ ਚੀਕਾਂ ਦੀ ਆਵਾਜ਼ ਗੂੰਜ ਰਹੀ ਸੀ। 10 ਮਿੰਟ ਵਿੱਚ ਲਗਭਗ 1650 ਗੋਲ਼ੀਆਂ ਚਲਾਈਆਂ ਗਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ। ਊਧਮ ਸਿੰਘ ਇਸ ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ, ਉਸ ਦੇ ਦੇਖਦਿਆਂ ਹੀ ਦੇਖਦਿਆਂ ਹਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਮਾਤਮ ਛਾ ਗਿਆ। ਇਸ ਘਟਨਾ ਨੇ ਊਧਮ ਸਿੰਘ ਦੇ ਮਨ ਉੱਤੇ ਏਨਾ ਅਸਰ ਕੀਤਾ ਕਿ ਜਿਵੇਂ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ ਹੋਵੇ

- ਘਟਨਾ ਤੋਂ ਕੁਝ ਦਿਨ ਮਗਰੋਂ 22 ਅਪ੍ਰੈਲ 1919 ਨੂੰ ਉਹ ਕਸ਼ਮੀਰ ਦੇ ਇਲਾਕੇ ਬਾਰਾਮੂਲਾ ਵਿੱਚ ਰਹਿਣ ਲੱਗ ਗਿਆ ਅਤੇ ਇੱਕ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਨ ਲੱਗ ਗਿਆ। ਬਾਅਦ ਵਿੱਚ ਨਵੰਬਰ 1919 ਵਿੱਚ ਉਹ ਅੰਮ੍ਰਿਤਸਰ ਆ ਕੇ ਕੰਮ ਕਰਨ ਲੱਗ ਗਿਆ ਅਤੇ ਮਜਦੂਰਾਂ ਦੇ ਇੱਕ ਝੁੰਡ ਵਿੱਚ ਸ਼ਾਮਲ ਹੋ ਕੇ ਕੁਝ ਦਿਨਾਂ ਬਾਅਦ ਦੱਖਣੀ ਅਫਰੀਕਾ ਪਹੁੰਚ ਗਿਆ। ਏਥੇ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਇੱਕ ਸਮੁੰਦਰੀ ਜਹਾਜ਼ ਵਿੱਚ ਕੰਮ ਕਰਦੇ ਹੋਏ ਅਮਰੀਕਾ ਪਹੁੰਚ ਗਿਆ। ਅਮਰੀਕਾ ਪਹੁੰਚ ਕੇ ਊਧਮ ਸਿੰਘ ਦੀ ਮੁਲਾਕਾਤ ਲਾਲਾ ਹਰਦਿਆਲ ਨਾਲ ਹੋਈ, ਜੋ ਕਿ ਗ਼ਦਰ ਪਾਰਟੀ ਦੇ ਚੀਫ਼ ਸਨ। ਲਾਲਾ ਹਰਦਿਆਲ ਨੇ ਸਲਾਹ ਦਿੱਤੀ ਕਿ ਉਸ ਨੂੰ ਇੰਗਲੈਂਡ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਸ਼ਿਕਾਰ ਰਿਟਾਇਰ ਹੋਣ ਤੋਂ ਬਾਅਦ ਇੰਗਲੈਂਡ ਵਿੱਚ ਹੀ ਰਹਿ ਰਿਹਾ ਸੀ।

- ਸੰਨ 1927 ਵਿੱਚ ਭਗਤ ਸਿੰਘ ਦੇ ਬੁਲਾਉਣ ਉੱਤੇ ਉਹ ਫਿਰ ਵਾਪਸ ਲਾਹੌਰ ਆ ਗਿਆ। ਊਧਮ ਸਿੰਘ, ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ਇਸ ਲਈ ਉਸ ਦੀ ਕਹੀ ਕੋਈ ਵੀ ਗੱਲ ਨਹੀਂ ਮੋੜਦਾ ਸੀ। ਸੰਘਰਸ਼ ਜ਼ੋਰਾਂ ’ਤੇ ਸੀ, ਪਿੰਡ ਪਿੰਡ ਜਾ ਕੇ ਆਜ਼ਾਦੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ। ਸਰਕਾਰ ਖ਼ਿਲਾਫ਼ ਸਿੱਧੇ ਅਸਿਧੇ ਤਰੀਕੇ ਨਾਲ ਹਰ ਮੁਮਕਿਨ ਮੁਹਿੰਮ ਚਲਦੀ ਸੀ। ਇਸੇ ਦੌਰਾਨ ਊਧਮ ਸਿੰਘ ਨੂੰ ਗੈਰ ਕਨੂੰਨੀ ਤੌਰ ’ਤੇ ਗੋਲ਼ਾ-ਬਾਰੂਦ, ਪਿਸਤੌਲ ਅਤੇ ਪਾਬੰਦੀ ਸ਼ੁਦਾ ਸਾਹਿਤ ਰੱਖਣ ਦੇ ਜੁਰਮ ਵਿੱਚ ਗਰਿਫ਼ਤਾਰ ਕਰ ਲਿਆ ਗਿਆ। ਉਸ ਨੂੰ 28 ਸਤੰਬਰ 1928 ਤੋਂ 23 ਸਤੰਬਰ 1932 ਤੱਕ 5 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਸ ਨੂੰ ਸੇਂਟ੍ਰਲ ਜੇਲ੍ਹ ਮੁਲਤਾਨ ਅਤੇ ਰਾਵਲਪਿੰਡੀ ਵਿੱਚ ਰੱਖਿਆ ਗਿਆ। ਜੇਲ੍ਹ ਵਿੱਚ 27 ਦਸੰਬਰ 1928 ਨੂੰ ਉਸ ਨੂੰ ਖ਼ਬਰ ਮਿਲੀ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਲਾ ਲਾਜਪਤ ਰਾਏ ਦੇ ਕਾਤਿਲ ਜੇ. ਪੀ. ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਹੈ। ਊਧਮ ਸਿੰਘ ਬਹੁਤ ਖ਼ੁਸ਼ ਹੋਇਆ ਕਿ ਉਸ ਦੇ ਸਾਥੀਆਂ ਨੇ ਜੋ ਕਿਹਾ ਸੀ ਉਹ ਕਰ ਕੇ ਦਿਖਾ ਦਿੱਤਾ, ਪਰ ਉਸ ਦੀ ਵਾਰੀ ਹਾਲੇ ਬਾਕੀ ਸੀ।

- ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਕੁਝ ਸਮਾਂ ਜੰਮੂ ਕਸ਼ਮੀਰ ਵਿੱਚ ਬਿਤਾਉਣ ਤੋਂ ਬਾਅਦ 1933 ਵਿੱਚ ਵਾਪਸ ਲੰਡਨ ਆ ਗਿਆ। ਇੱਥੇ ਉਹ ਥੋੜ੍ਹਾ ਸਮਾਂ ਸ਼ਿਫਰਡ ਬੁਸ਼ ਗੁਰਦਵਾਰਾ ਵਿੱਚ ਰਿਹਾ ਅਤੇ ਟੈਕਸੀ ਡਰਾਈਵਰ ਦਾ ਕੰਮ ਕਰਨ ਲੱਗ ਪਿਆ।

- ਜਰਨਲ ਡਾਇਰ 1927 ਵਿੱਚ ਬਿਮਾਰੀ ਦੀ ਹਾਲਤ ਵਿੱਚ ਮਰ ਗਿਆ ਸੀ, ਇਸ ਲਈ ਊਧਮ ਸਿੰਘ ਨੇ ਜਰਨਲ ਡਾਇਰ ਦੀ ਜਗ੍ਹਾ ਮਾਇਕਲ ਉਡਵਾਇਰ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਉਹ ਜਾਣ ਚੁੱਕਾ ਸੀ ਕਿ ਮੁੱਖ ਦੋਸ਼ੀ ਵੀ ਇਹੀ ਹੈ। ਊਧਮ ਸਿੰਘ ਮਾਇਕਲ ਉਡਵਾਇਰ ਦਾ ਡਰਾਈਵਰ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਕਾਫ਼ੀ ਸਮਾਂ ਉਸ ਲਈ ਕੰਮ ਕਰਦਾ ਰਿਹਾ। ਇਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਇਸ ਤਰ੍ਹਾਂ ਉਸ ਨੂੰ ਨਹੀਂ ਮਾਰਨਾ ਚਾਉਂਦਾ ਸੀ, ਉਹ ਸਮਝਦਾ ਸੀ ਕਿ ਅਗਰ ਇੰਜ ਉਸ ਨੂੰ ਮਾਰਿਆ ਤਾਂ ਲੋਕਾਂ ਨੇ ਸਮਝਣਾ ਕਿ ਇੱਕ ਕਾਲੇ ਨੌਕਰ ਨੇ ਗੋਰੇ ਅੰਗਰੇਜ਼ ਨੂੰ ਮਾਰ ਦਿੱਤਾ ਅਤੇ ਇਸ ਗੱਲ ਦਾ ਹੋਰ ਮਤਲਬ ਨਿਕਲ ਆਉਣਾ। ਉਹ ਚਾਹੁੰਦਾ ਸੀ ਕਿ ਉਡਵਾਇਰ ਨੂੰ ਅਜਿਹੀ ਜਗ੍ਹਾ ’ਤੇ ਮਾਰਿਆ ਜਾਵੇ ਜਿੱਥੇ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਜਲਿਆਂਵਾਲੇ ਬਾਗ਼ ਦੇ ਕਾਤਲ ਨੂੰ ਉਸ ਦੀ ਸਜ਼ਾ ਦੇ ਦਿੱਤੀ ਗਈ ਹੈ। ਉਹ ਸਹੀ ਮੌਕੇ ਦੀ ਤਲਾਸ਼ ਕਰਨ ਲੱਗਾ ਜੋ ਕਿ ਉਸ ਨੂੰ ਮਿਲਿਆ 12 ਮਾਰਚ 1940 ਨੂੰ, 21 ਸਾਲਾਂ ਦੀ ਸਖ਼ਤ ਮਿਹਨਤ ਅਤੇ ਤਪਸਿਆ ਤੋਂ ਬਾਅਦ ਉਹ ਮੌਕਾ ਹੱਥ ਲੱਗਾ।

- 13 ਮਾਰਚ 1940, ਊਧਮ ਸਿੰਘ ਪੂਰੀ ਤਿਆਰੀ ਨਾਲ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰ ਕੇ ਲੰਡਨ ਦੇ ਕੇਕਸਟਨ ਹਾਲ (caxton hall) ਵੱਲ ਤੁਰ ਪਿਆ ਜਿੱਥੇ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੇਂਟ੍ਰਲ ਏਸ਼ੀਆ ਸੋਸਾਇਟੀ ਦੀ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਇੱਕ ਮੋਟੀ ਕਿਤਾਬ ਦੇ ਵਰਕਿਆਂ ਨੂੰ ਰਿਵਾਲਵਰ ਵਾਂਗੂ ਕੱਟ ਕੇ ਉਸ ਵਿੱਚ ਰਿਵਾਲਵਰ ਲੁਕੋ ਕੇ ਪੂਰੇ ਆਤਮ ਵਿਸ਼ਵਾਸ ਨਾਲ ਹਾਲ ਵਿੱਚ ਦਾਖ਼ਲ ਹੋ ਗਿਆ। ਸਭ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਮਾਇਕਲ ਉਡਵਾਇਰ ਸਟੇਜ ’ਤੇ ਆਇਆ ਅਤੇ ਬੋਲਣਾ ਸ਼ੁਰੂ ਕੀਤਾ ਐਨੇ ਨੂੰ ਊਧਮ ਸਿੰਘ ਨੇ ਰਿਵਾਲਵਰ ਕੱਢਿਆ ਅਤੇ ਗੋਲ਼ੀ ਚਲਾਉਣੀ ਸ਼ੁਰੂ ਕਰ ਦਿੱਤੀ, 2 ਗੋਲ਼ੀਆਂ ਮਾਇਕਲ ਉਡਵਾਇਰ ਨੂੰ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਮਰ ਗਿਆ। ਇੱਕ ਗੋਲ਼ੀ ਲਾਰਡ ਜੇਟਲੈਂਡ, ਜੋ ਕਿ ਇੰਡੀਆ ਸਟੇਟ ਦਾ ਸਕੱਤਰ ਸੀ ਅਤੇ ਇੱਕ ਗੋਲ਼ੀ ਲੂਈਸ ਡੇਨ ਨੂੰ ਲੱਗੀ, ਦੋਨੋ ਜਖ਼ਮੀ ਹੋ ਗਏ ਪਰ ਜਾਨ ਬਚ ਗਈ। ਊਧਮ ਸਿੰਘ ਨੇ ਓਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗਰਿਫ਼ਤਾਰੀ ਦੇ ਦਿੱਤੀ ਅਤੇ ਕਿਹਾ ਕਿ ਅੱਜ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਲਿਆ ਹੈ।

- 01 ਅਪ੍ਰੈਲ 1940 ਨੂੰ ਸ. ਊਧਮ ਸਿੰਘ ਤੇ ਮੁਕਦਮਾ ਚਲਾਇਆ ਗਿਆ ਅਤੇ ਫਾਂਸੀ ਦੀ ਸਜ਼ਾਂ ਸੁਣਾਈ ਗਈ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੇਂਟਨਵਿਲੇ ਜੇਲ੍ਹ ਜਿੱਥੇ ਪਹਿਲਾਂ ਵੀ ਇਕ ਭਾਰਤੀ ਮਦਨ ਮੋਹਨ ਮਾਲਵੀਆ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ, ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇੱਕ ਸੱਚਾ ਦੇਸ਼ ਭਗਤ ਆਪਣੀ ਧਰਤੀ ਨਾਲ ਕੀਤੇ ਵਾਅਦੇ ਨੂੰ ਆਪਣੀ ਜਾਨ ਦੇ ਕੇ ਪੂਰਾ ਕਰ ਗਿਆ।

- ਸ. ਊਧਮ ਸਿੰਘ ਭਾਰਤ ਹੀ ਨਹੀਂ ਦੁਨੀਆਂ ਦੇ ਇਤਿਹਾਸ ਦਾ ਇਕ ਬਹੁਤ ਅਣਮੁੱਲਾ ਅਧਿਆਏ ਹੈ, ਜਿਸ ਨੇ ਪੂਰੀ ਦੁਨੀਆਂ ’ਚ ਇਹ ਸਾਬਤ ਕਰ ਦਿੱਤਾ ਕਿ ਅਗਰ ਇਨਸਾਨ ਦੀ ਲਗਨ ਸੱਚੀ ਹੋਵੇ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਹੋ ਸਕਦਾ ਹੈ। ਊਧਮ ਸਿੰਘ ਦੀ ਪੂਰੀ ਜ਼ਿੰਦਗੀ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਜੋ ਦੇਖਣ ਨੂੰ ਮਿਲਦਾ ਹੈ, ਉਹ ਹੈ ਆਪਣੇ ਉਦੇਸ਼ ਪ੍ਰਤੀ ਇਮਾਨਦਾਰੀ, ਹਾਲਾਤ ਚਾਹੇ ਕਿੰਨੇ ਵੀ ਮਾੜੇ ਰਹੇ ਸਨ, ਪਰ ਉਹ ਆਪਣੇ ਮਕਸਦ ਤੋਂ ਕਦੇ ਨਹੀਂ ਡੋਲਿਆ। ਹਰ ਮੁਸ਼ਕਿਲ ਨੂੰ ਪਾਰ ਕਰ ਕੇ ਉਸ ਨੇ ਦਿਖਾ ਦਿੱਤਾ, ਜੋ ਕਿ ਨਾ ਮੁਮਕਿਨ ਕੰਮ ਸੀ। ਸ਼ਹੀਦਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ, ਜਿਸ ਦਾ ਅਗਰ ਕੁਝ ਪ੍ਰਤੀਸ਼ਤ ਹਿੱਸਾ ਹੀ ਜ਼ਿੰਦਗੀ ਵਿੱਚ ਉਤਾਰ ਲਿਆ ਜਾਵੇ ਤਾਂ ਸਭ ਮੁਸ਼ਕਿਲਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਹ ਲੋਕ, ਲੋਕਾਂ ਲਈ ਦੂਜਿਆਂ ਲਈ ਜਿਉਂਦੇ ਮਰਦੇ ਹਨ ਅਸੀਂ ਤਾਂ ਫਿਰ ਆਪਣੀ ਜ਼ਿੰਦਗੀ ਬਣਾਉਣੀ ਹੈ। ਇਹ ਸਭ ਵੀ ਸਾਡੇ ਵਾਂਗ ਹੀ ਸਨ ਜੇ ਕੋਈ ਫ਼ਰਕ ਸੀ ਤਾਂ ਸਿਰਫ਼ ਜਜ਼ਬੇ ਦਾ। ਹਾਲਾਤ ਜਿਵੇਂ ਮਰਜ਼ੀ ਹੋਣ, ਧਿਆਨ ਹਮੇਸ਼ਾ ਮੰਜ਼ਲ ਵਿੱਚ ਹੀ ਰਹਿੰਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਚਾਰਧਾਰਾ ਅਪਣਾਉਣ ਦੀ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ।

Want your business to be the top-listed Media Company in Brampton?
Click here to claim your Sponsored Listing.

Category

Address

Brampton, ON

Other Media in Brampton (show all)
ICMedia ICMedia
Brampton

ICTV is a one-stop television channel for Indo-Canadians seeking news, information, and entertainment tailored for our community. It celebrates our Indian heritage and honors our C...

Dailynews Punjab- canada Dailynews Punjab- canada
Brampton

Daily Punjabi news headlines now available on Punjab News text website, Punjab News , political updates, world news, entertainment news in Punjabi. It covers news from all over the...

ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist
105, Sprucelands Avenue
Brampton, L6R1J8

MEDIA/News Anchor INDOZ TV(Australia) █║▌│█│║▌║││█║▌║▌║ Profile O

Story of Student Story of Student
Brampton

This is a Page for Every Canadian Punjabi Non Punjabi Any Religion any Gender Basically the Follower

Temidayo Temidayo
Brampton, L6V

Signa Rama Brampton Signa Rama Brampton
1625 Steeles Avenue E #9-11
Brampton, L6T4T7

Signarama in Brampton(East) print custom signs, banner stands of business promotion, high impact decals, Wall Window or Vehicle lettering etc.

Dawghouse HQ Dawghouse HQ
Brampton

Personal Training and Online Coaching Available

2YK 2YK
122 Yulie CRT
Brampton, L6Y5J5

2YK international calling plans have a very simple phenomenon on which we work. With us you don't need to purchase physical calling cards.

Saadat Saadat
Brampton, L6X5J1

Bailinho Português Bailinho Português
Brampton

Uma pagina dedicada a eventos da comunidade Portuguesa no Ontario Canada. Contactos 647-990-8057 Veja o nosso programa todas as sextas-feiras na FPTv às 8 da noite! https://www.f...

Vivid Media Vivid Media
9-2131 Williams Parkway
Brampton, L6S5Z4

Toronto-based design company specializing in various media channels such as Videography, Cinematography, Photography, Graphic Design and Motion Graphics

Deep Karan Promotions Deep Karan Promotions
99 Morton Way
Brampton, L6Y2P4

Toronto based Company promoting Music || Movies || Events || Managing Artists and shows since 2014 . Specialized in Social media and Ground promotions.