Supermarche Punjabi
#Heart #ਪੰਜਾਬੀ || ♥ #panjabi
Let's Discuss for Better Future!!
ਮੇਰੇ ਵੱਡੇ ਵੀਰ ਗੁਰਦੀਪ ਸਿੰਘ ਚੱਕ ਨੂੰ ਸ਼੍ਰੋਮਣੀਅਕਾਲੀਦਲ ਦਾ ਯੂਥ ਦਾ ਕੋਰ ਕਮੇਟੀ ਦਾ ਮੈਂਬਰ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚਰਦੀਕੱਲਾ ਚ ਰੱਖੇ 🙏⚖️
Prabh SandhuGurdit Singh Dhillon
ਅਜਬ ਗਜ਼ਬ ਦੇਸ਼ ਮੈ ਜਦੋਂ ਭਰਤਪੁਰ ਤੋਂ ਭਾਜਪਾ ਸੰਸਦ ਰੰਜੀਤਾ ਕੋਲੀ ਨੂੰ ਫਲਾਈਟ 'ਚ ਸਫਰ ਕਰਨ ਤੋਂ ਰੋਕ ਦਿੱਤਾ ਗਿਆ। ਕਿਉਂਕਿ ਉਸਦੀ ਸੀਟ ਕੋਈ ਹੋਰ ਜ਼ਿਆਦਾ ਪੈਸੇ ਦੇ ਕਿ ਬੁੱਕ ਕਰਵਾ ਗਿਆ
ਉਹ ਤਾ ਮੈਡਮ ਇਕ ਘੰਟਾ ਰੋਈ ਪਿੱਟੀ ਤੇ ਦੱਸਿਆ ਨਚੀਜ ਦੇਸ਼ ਦੀ ਮੈਂਬਰ ਪਾਰਲੀਮੈਂਟ ਏ ਤਾ ਮਸਾ ਸੀਟ ਮਿਲੀ
ਪੰਜਾਬ ਸਰਕਾਰ ਨੂੰ ਵੱਡਾ ਝਟਕਾ,
ਹਾਈਕੋਰਟ ਨੇ ਕਿਹਾ ਬੇਅਦਬੀ ਮਾਮਲੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਏਗੀ ਪੇਸ਼ੀ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਇਸ ਦੇ ਨਾਲ ਹੀ ਇਸ ਫੈਸਲੇ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ। ਹਾਈਕੋਰਟ ਨੇ ਡੇਰਾ ਮੁਖੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਕਿ ਬੇਅਦਬੀ ਨਾਲ ਸਬੰਧਤ ਤਿੰਨੋ ਮਾਮਲਿਆਂ ਦੀ ਜਾਂਚ ਤੇ ਸੁਣਵਾਈ ਦੌਰਾਨ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਅਜਿਹੇ 'ਚ ਹੁਣ ਪੰਜਾਬ ਪੁਲਿਸ ਦੀ SIT ਡੇਰਾ ਮੁਖੀ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਨਹੀਂ ਲਿਆ ਸਕੇਗੀ। ਹਾਲਾਂਕਿ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਅਜੇ ਜਾਰੀ ਹੋਣੀ ਬਾਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਨੇ ਇਹ ਹੁਕਮ ਪੰਜਾਬ ਸਰਕਾਰ ਦੇ ਜਵਾਬ ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਦਿੱਤਾ ਹੈ। ਮਾਮਲੇ 'ਚ ਡੇਰਾ ਮੁਖੀ ਦੀ ਤਰਫੋਂ ਵਕੀਲ ਕਨਿਕਾ ਆਹੂਜਾ ਨੇ
ਹੁਣ ਤੱਕ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਮੈਨੂੰ ਮਿਲੇ ਹਨ ਅਤੇ ਉਹ ਮੇਰੇ ਨਾਮ 'ਤੇ ਝੂਠ ਫੈਲਾ ਰਹੇ ਹਨ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਸਮੇਂ ਦਾਦਰੀ ਅਤੇ ਉਂਚਾਹਰ ਪਲਾਂਟਾਂ ਦੇ 11 ਯੂਨਿਟ ਆਪਣੀ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ ਅਤੇ ਉਨ੍ਹਾਂ ਕੋਲ 2.3 ਲੱਖ ਟਨ ਕੋਲੇ ਦਾ ਭੰਡਾਰ ਹੈ: ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ
300 ਤੱਕ ਈ ਮਾਫ਼ ਆ
302 ਤਾਂ ਜੱਜ ਨੀ ਮਾਫ਼ ਕਰਦਾ
ਸੰਦੀਪ ਨੰਗਲ ਅੰਬੀਆਂ ਲਈ ਕੈਨੇਡਾ ਤੋਂ ਦਿੱਤੀ ਸੀ ਸੁਪਾਰੀ
ਸੰਦੀਪ ਨੰਗਲ ਅੰਬੀਆਂ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਪੰਜਾਬ ਪੁਲਿਸ ਨੇ ਇਸ ਨੂੰ ਕੈਨੇਡਾ ਤੋਂ ਸੁਪਾਰੀ ਦੇ ਕੇ ਕਰਵਾਇਆ ਗਿਆ ਕਤਲ ਦੱਸਿਆ ਹੈ, ਜਿਸ ਪਿੱਛੇ ਤਿੰਨ ਮੁੱਖ ਸਾਜਿਸ਼ਘਾੜਿਆਂ ਨੂੰ ਵੀ ਨਾਮਜ਼ਦ ਕੀਤਾ ਹੈ।
੧. ਸਨੋਵਰ ਢਿੱਲੋਂ, ਜੋ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਅੱਜ-ਕੱਲ੍ਹ ਬਰੈਂਪਟਨ, ਓਨਟਾਰੀਓ, ਕੈਨੇਡਾ ਵਿੱਚ ਰਹਿੰਦਾ ਹੈ ਅਤੇ ਕੈਨੇਡੀਅਨ ਸੱਥ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ ਅਤੇ ਨਿਰਦੇਸ਼ਕ ਹੈ।
੨. ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਵਾਸੀ ਪਿੰਡ ਦੁੱਨੇਕੇ, ਵਾਸੀ ਮੋਗਾ ਅਤੇ ਜੋ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਹੈ।
੩. ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਜੋ ਮੌਜੂਦਾ ਸਮੇਂ ਵਿੱਚ ਮਲੇਸ਼ੀਆ ਵਿੱਚ ਰਹਿ ਰਿਹਾ ਹੈ।
ਦੱਸਣਯੋਗ ਹੈ ਕਿ 14 ਮਾਰਚ, 2022 ਨੂੰ ਸ਼ਾਮ 6 ਵਜੇ ਦੇ ਕਰੀਬ ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਗ੍ਰਿਫਤਾਾਰ ਕੀਤੇ ਵਿਅਕਤੀਆਂ ਦੀ ਪਛਾਣ ਇਸ ਤਰਾਂ ਹੋਈ ਹੈਃ
੧. ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ
੨. ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ, ਗੁਰੂਗ੍ਰਾਮ, ਹਰਿਆਣਾ
੩. ਅਮਿਤ ਡਾਗਰ ਵਾਸੀ ਮਹੇਸ਼ਪੁਰ ਪਲਵਾਂ ਹਰਿਆਣਾ
੪. ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਪਿੰਡ ਮਾਧੋਪੁਰ ਪੀਲੀਭੀਤ, ਯੂ.ਪੀ.
ਇਹ ਚਾਰੇ ਅਪਰਾਧੀ 20 ਤੋਂ ਵੱਧ ਅਪਰਾਧਿਕ ਮਾਮਲਿਆਂ, ਜਿਨ੍ਹਾਂ ਵਿੱਚ ਜਿ਼ਆਦਾਤਰ ਕਤਲ ਅਤੇ ਇਰਾਦਾ ਕ਼ਤਲ ਦੇ ਕੇਸ ਹਨ, ‘ਚ ਲੋੜੀਂਦੇ ਸਨ।
ਡੀ.ਜੀ.ਪੀ. ਪੰਜਾਬ ਵੀ.ਕੇ ਭਾਵਰਾ ਨੇ ਦੱਸਿਆ ਕਿ ਇਤਲਾਹ ਦੇ ਅਧਾਰ ‘ਤੇ, ਜਲੰਧਰ ਦਿਹਾਤੀ ਪੁਲਿਸ ਨੇ ਫਤਹਿ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ। ਪੁੱਛ-ਗਿੱਛ ਦੌਰਾਨ ਫਤਹਿ ਸਿੰਘ ਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ “ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ” ਬਣਾਈ ਸੀ ਅਤੇ ਵੱਖ-ਵੱਖ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਕਰਨ ਲਈ ਕੋਸਿ਼ਸ਼ ਕਰ ਰਿਹਾ ਸੀ।
ਫਤਿਹ ਨੇ ਦੱਸਿਆ ਕਿ ਜਿ਼ਆਦਾਤਰ ਨਾਮਵਰ ਖਿਡਾਰੀ ਮ੍ਰਿਤਕ ਸੰਦੀਪ ਵੱਲੋਂ ਚਲਾਏ ਜਾ ਰਹੀ “ਮੇਜਰ ਲੀਗ ਕਬੱਡੀ ਫੈਡਰੇਸ਼ਨ” ਨਾਲ ਜੁੜੇ ਹੋਏ ਸਨ, ਜੋ ਕਿ ਸਨੋਵਰ ਦੀ ਫੈਡਰੇਸ਼ਨ ਲਈ ਅਸਫਲਤਾ ਸਾਬਿਤ ਹੋ ਰਹੀ ਸੀ। ਫਤਹਿ ਨੇ ਕਬੂਲਿਆ ਕਿ ਉਸਨੇ ਵੀ ਕੁਝ ਖਿਡਾਰੀਆਂ ‘ਤੇ ਸਨੋਵਰ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਸੀ।
ਫਤਹਿ ਨੇ ਕਬੂਲਿਆ ਹੈ ਕਿ ਸਨੋਵਰ ਦੀਆਂ ਹਦਾਇਤਾਂ ‘ਤੇ ਉਸ ਨੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲਾ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸੰਦੀਪ ਨੂੰ ਮੌਤ ਦੇ ਘਾਟ ਉਤਾਰਨ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਪੁਲਿਸ ਵਲੋੰ ਕੈਨੇਡਾ ਵਾਸੀ ਮੁਲਜ਼ਮਾਂ ਦੀ ਜਲਦ ਹਵਾਲਗੀ ਮੰਗੀ ਜਾਵੇਗੀ।
ਸਨੋਵਰ ਢਿੱਲੋੰ ਬਰੈਂਪਟਨ ‘ਚ ਜਾਣਿਆ ਪਛਾਣਿਆ ਨਾਮ ਹੈ। ਸਿਰਫ ਕਬੱਡੀ ਹੀ ਨਹੀਂ, ਸਿਆਸਤ ਵਿੱਚ ਵੀ। ਉਸ ਨਾਲ ਪਿੱਛੇ ਜਿਹੇ ਕੰਜ਼ਰਵਟਿਵ ਪਾਰਟੀ ਦੀਆਂ ਨਾਮਜ਼ਦਗੀਆਂ ਸੰਬੰਧੀ ਵੀ ਵਿਵਾਦ ਜੁੜਿਆ ਰਿਹਾ ਕਿ ਉਹ ਪਾਰਟੀ ਵਿੱਚ ਹੋਏ ਕਈ ਫਰਾਡਾਂ ‘ਚ ਸ਼ਾਮਲ ਰਿਹਾ ਹੈ। ਢਿੱਲੋਂ ‘ਤੇ ਦੋਸ਼ ਸਨ ਕਿ ਉਸਨੇ ਜਾਅਲੀ ਵੋਟਾਂ ਬਣਾ ਕੇ ਨਾਮਜ਼ਦਗੀ ਚੋਣਾਂ ਨੂੰ ਪ੍ਰਭਾਵਿਤ ਕੀਤਾ। (ਖ਼ਬਰ ਦਾ ਲਿੰਕ https://nationalpost.com/news/canada/how-a-convicted-fraudster-ended-up-at-the-centre-of-ontario-conservatives-nomination-controversies)
ਸਨੋਵਰ ਢਿੱਲੋਂ ਜਿਨ੍ਹਾਂ ਕਬੱਡੀ ਵਾਲਿਆਂ ਨਾਲ ਬਰੈਂਪਟਨ ਘੁੰਮਦਾ ਰਿਹਾ, ਲੋਕਾਂ ਦੇ ਮਨਾਂ ‘ਚ ਉਨ੍ਹਾਂ ਬਾਰੇ ਵੀ ਸਵਾਲ ਖੜ੍ਹੇ ਹੋ ਰਹੇ ਹਨ।ੂ
ਸਮੁੱਚੇ ਖ਼ਾਲਸਾ ਪੰਥ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆ
ਸੱਚਖੰਡ ਸ਼੍ਰੀ ਦਰਬਾਰ ਸਾਹਿਬ ( ਅਮ੍ਰਿਤਸਰ ਸਾਹਿਬ) ਦੇ ਹਜ਼ੂਰੀ ਕੀਰਤਨੀ ਜਥਿਆਂ ਨੇ ਸਿੰਘ ਸਾਹਿਬ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਬਿਆਨ ਜੋ ਉਹਨਾ ਪਿਛਲੇ ਦਿਨਾ ਚ ਅਕਾਲੀ ਦਲ ਦੇ ਹਾਰਨ ਤੇ ਪ੍ਰਗਟਾਈ ਚਿੰਤਾ ਨੂੰ ਇਕ ਪਰਿਵਾਰ ਲਈ ਫਿਕਰਮੰਦੀ ਤੇ ਝੋਰਾ ਦਰਸਾਉਦਾ ਕਿਹਾ ਗਿਆ ਹੈ
ਹਜ਼ੂਰੀ ਕੀਰਤਨੀ ਜਥਿਆਂ ਨੇ ਰੋਸ ਪਰਗਟ ਕਰਦਿਆਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਸਮੁੱਚੀ ਕੌਮ ਦੇ ਸਾਂਝੇ ਹਨ ਸੋ ਉਹਨਾ ਦਾ ਕਿਹਾ ਕੋਈ ਵੀ ਸ਼ਬਦ ਸਮੁੱਚੀ ਕੌਮ ਲਈ ਹੌਣਾ ਚਾਹੀਦਾ
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਅੱਜ ਫੈਸਲਾ ਕਰੇਗਾ ਕਿ ਪੂਰਬੀ ਯੂਕਰੇਨ ਦੇ ਦੋ ਵੱਖ ਹੋਏ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਜਾਵੇ ਜਾਂ ਨਹੀਂ।
ਡੋਨੇਟਸਕ ਅਤੇ ਲੁਹਾਨਸਕ ਖੇਤਰ ਜੰਗਬੰਦੀ ਸਮਝੌਤੇ ਦੇ ਬਾਵਜੂਦ ਨਿਯਮਤ ਹਿੰਸਾ ਦੇ ਨਾਲ, ਸਾਲਾਂ ਤੋਂ ਯੂਕਰੇਨ ਅਤੇ ਰੂਸ ਸਮਰਥਿਤ ਬਾਗੀਆਂ ਦੁਆਰਾ ਲੜ ਰਹੇ ਹਨ।
ਦੋਵਾਂ ਖੇਤਰਾਂ ਦੇ ਨੇਤਾਵਾਂ ਨੇ ਸੋਮਵਾਰ ਨੂੰ ਰੂਸ ਨੂੰ ਆਪਣੀ ਆਜ਼ਾਦੀ ਨੂੰ ਮਾਨਤਾ ਦੇਣ ਲਈ ਕਿਹਾ।
ਪਰ ਪੱਛਮੀ ਸ਼ਕਤੀਆਂ ਨੂੰ ਡਰ ਹੈ ਕਿ ਅਜਿਹੇ ਕਦਮ ਨੂੰ ਰੂਸ ਦੁਆਰਾ ਆਪਣੇ ਗੁਆਂਢੀ 'ਤੇ ਹਮਲਾ ਕਰਨ ਦੇ ਬਹਾਨੇ ਵਜੋਂ ਵਰਤਿਆ ਜਾ ਸਕਦਾ ਹੈ।
ਧਰਮ ਰਖਿਅਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਮਾਨ "ਨੌ_ਟੰਕੀ" ਕਮਾਨ ਸੀ।
ਇਕ ਟੰਕ ਦਾ ਭਾਰ ੨੫ ਕਿਲੋ ਹੁੰਦਾ ਹੈ ਤੇ ੨੫×੯=੨੨੫ ਭਾਵ ਨੌ_ਟੰਕ ਮਤਲੱਬ ੨੨੫ ਕਿਲੋ।
ਕਲਗੀਧਰ ਪਾਤਸ਼ਾਹ ਜੀ ਭੱਥੇ ਚੋਂ ਤੀਰ ਕੱਢ ਕਮਾਨ ਦੀ ਤਾਰ ਖਿੱਚਦੇ ਤਾਂ ੨੨੫ ਕਿਲੋ ਭਾਰ ਚੁੱਕਣ ਜਿੰਨਾ ਬਲ਼ ਲੱਗਦਾ ਤੇ ਉਹ ਤੀਰ ਚਾਰ-ਚਾਰ ਤੁਰਕਾਂ ਨੂੰ ਚੀਰਕੇ ਧਰਤੀ ਵਿਚ ਗੱਡਿਆ ਜਾਂਦਾ.....
ਸੱਚੇ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਵਿਖੇ ਕਿਲ੍ਹੇ ਚੋਂ ਜਦੋਂ ਤੀਰਾਂ ਦੀ ਬੌਛਾੜ੍ਹ ਕੀਤੀ ਤਾਂ ਦਸ ਲੱਖ ਫੌਜਾਂ ਲੈ ਕੇ ਚੜ੍ਹ ਆਏ ਤੁਰਕ ਅਤੇ ਪਹਾੜੀ ਰਾਜਿਆਂ ਨੂੰ ਭਾਜੜਾਂ ਪੈ ਗਈਆਂ,ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖ਼ਾਨ ਕਿਲ੍ਹੇ ਨਾਲ ਪੌੜ੍ਹੀ ਲਾ ਕੇ ਉਤਾਂਹ ਚੜ੍ਹਿਆ ਅਜੇ ਸਿਰ ਤਾਂਹ ਹੀ ਕਰਨ ਲੱਗਾ ਸੀ,ਮਹਾਰਾਜ ਜੀ ਦਾ ਤੀਰ ਉਸਦੀ ਖੋਪੜੀ ਉਡਾ ਕੇ ਲੈ ਗਿਆ,ਐਵੇਂ ਨਹੀ ਖਵਾਜਾ ਮਰਦੂਦ ਵਰਗੇ ਜਰਨੈਲ ਕਿਲ੍ਹੇ ਦੀ ਕੰਧ ਨਾਲ ਲੱਗ ਕੇ ਭੱਜ ਉੱਠੇ ਸਨ ।
ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਬਾਈਧਾਰ ਦੇ ਰਾਜੇ ਅਤੇ ਮੁਗ਼ਲ ਜਰਨੈਲਾਂ ਚੋਂ ਜਬਰਦਸਤ ਖ਼ਾਨ ਸੂਬਾ ਲਾਹੌਰ ਮਨ ਅੰਦਰ ਸੋਚ ਰਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਨੂੰ ਮੈਂ ਫੜ੍ਹ ਲਵਾਂ ਤਾਂ ਬਾਦਸ਼ਾਹ ਔਰੰਗਜ਼ੇਬ ਮਾਲਾਮਾਲ ਕਰ ਦੇਵੇਗਾ....
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਤੋਂ ਅੱਠ ਕਿਲੋਮੀਟਰ ਦੂਰ ਸੂਬਾ ਜਬਰਦਸਤ ਖ਼ਾਨ ਦੀ ਮੰਜੀ ਦੇ ਪਾਵੇ ਵਿਚ ਇਕ ਤੀਰ ਮਾਰਿਆ,ਸੂਬਾ ਸੋਨੇ ਨਾਲ ਜੜਿਆ ਇਹ ਤੀਰ ਵੇਖ ਬੜਾ ਹੈਰਾਨ ਹੋਇਆ ਸੋਚਣ ਲੱਗਾ ਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ,ਅਜੇ ਸੋਚ ਹੀ ਰਿਹਾ ਸੀ ਕਿ ਗੁਰੂ ਜੀ ਨੇ ਲੱਗਦਾ ਕਰਾਮਾਤ ਨਾਲ ਏਡੀ ਦੂਰ ਤੀਰ ਮਾਰਿਆ...
ਏਨੇ ਚਿਰ ਨੂੰ ਮਹਾਰਾਜ ਜੀ ਨੇ ਇਕ ਹੋਰ ਤੀਰ ਮਾਰਿਆ ਜੋ ਉਸਦੇ ਸਿਰ ਦੇ ਉੱਪਰ ਰੁੱਖ ਤੇ ਵੱਜਾ ਜਿਸ ਨਾਲ ਇਕ ਕਾਗ਼ਜ ਦਾ ਟੁੱਕੜਾ ਬੱਧਾ ਮਿਲਿਆ ਜਿਸ ਤੇ ਲਿਖਿਆ ਸੀ ਜਬਰਦਸਤ ਖ਼ਾਨ ਇਹ ਕਰਾਮਾਤ ਨਹੀ ਸਾਡਾ ਅਭਿਆਸ ਹੈ।
ਸੰਸਾਰੀ ਮਨੁੱਖ ਐਸੀਆਂ ਸਾਖੀਆਂ ਸੁਣ ਕੇ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ,ਅਜੋਕੇ ਸਿੱਖਾਂ ਵਿਚ ਤਾਂ ਜਾਗਰੂਕ ਅਪਗ੍ਰੇਡ ਲੰਡੀ-ਬੁੱਚੀ ਪਿਛਲੇ ਇਕ ਦਹਾਕੇ ਤੋਂ ਗੁਰ-ਇਤਿਹਾਸ ਰੱਦ ਕਰਨ ਦੇ ਬਜ਼ਰ-ਗੁਨਾਹਾਂ ਵਿਚ ਗਲਤਾਨ ਹਨ।