The Sikh Vision

Giani Durlabh Singh (Damdami Taksal)

13/03/2024
Photos from The Sikh Vision's post 11/03/2024

ਮਰਦ- ਏ- ਮੁਜਾਹਿਦ, ਬਾਬਾ- ਏ-ਕੌਮ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚ੍ਹੌਦਵ੍ਹੇਂ ਮੁਖੀ ਦਮਦਮੀ ਟਕਸਾਲ ਅਤੇ ਮਹਾਂਪੁਰਸ਼ਾਂ ਨਾਲ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ‘ਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਉਸਾਰੀ ਗਈ ਸ਼ਹੀਦੀ ਗੈਲਰੀ ਦਾ ਉਦਘਾਟਨ ਮਿਤੀ 9-ਮਾਰਚ 2024 ਨੂੰ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ (ਮੁਖੀ ਦਮਦਮੀ ਟਕਸਾਲ) ਜੀ ਵੱਲੋਂ ਸਿੰਘ ਸਹਿਬਾਨਾ ਅਤੇ ਹੋਰ ਪੰਥਕ ਸ਼ਖਸ਼ੀਅਤਾਂ ਸਮੇਤ ਕੀਤਾ ਗਿਆ ।

#ਸ਼ਹੀਦੀ_ਗੈਲਰੀ_ਦਾ_ਉਦਘਾਟਨ

Photos from The Sikh Vision's post 07/03/2024

ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਿੱਚ ਤਬਦੀਲ ਕਰਨ ਲਈ ਚੱਲ ਰਹੇ ਸ਼ਾਂਤਮਈ ਸੰਘਰਸ਼ ਦੇ ਵਿੱਚ "ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ" ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਮੋਰਚੇ ਵਿੱਚ ਹਾਜਰੀ ਭਰੀ ਗਈ ।

02/03/2024

13/02/2024

ਜਨਮ ਦਿਹਾੜਾ:
*ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਵਾਲੇ*

1 ਫੱਗਣ 12 ਫਰਵਰੀ 1902

ਜਗਰਾਵਾਂ ਤੋਂ ਤਿੰਨ ਕ ਮੀਲ ਦੂਰ ਸਰਹੰਦ ਨਹਿਰ ਦੇ ਕੰਢੇ ਪਿੰਡ ਹੈ ਅਖਾੜਾ। ਮਾਛੀਵਾੜੇ ਜੰਗਲਾਂ ਤੋ ਹੁੰਦਿਆਂ ਹੋਇਆਂ ਮਾਲਵੇ ਨੂੰ ਜਾਂਦਿਆਂ ਕਲਗੀਧਰ ਪਿਤਾ ਜੀ ਨੇ ਇਸ ਪਿੰਡ ਵੀ ਚਰਨ ਪਾਏ, ਏਥੇ ਇੱਕ ਬਜ਼ੁਰਗ ਮਾਈ ਸੇਵੀ ਨੇ ਸਤਿਗੁਰਾਂ ਨੂੰ ਮਿੱਠਾ ਪਾਕੇ ਦੁੱਧ ਛਕਾਇਅਾ। ਸੇਵਾ ਤੋ ਪ੍ਰਸੰਨ ਹੋ ਗੁਰੂ ਪਿਤਾ ਜੀ ਨੇ ਬਚਨ ਕਹੇ ਮਾਈ ਤੇਰੀ ਬੰਸ ਚ ਇੱਕ ਮਹਾਨ ਪਰਉਪਕਾਰੀ ਗੁਰਸਿੱਖ ਪੈਦਾ ਹੋਵੇਗਾ ਜਿਸ ਤੋਂ ਕਈਆਂ ਨੂੰ ਜੀਵਨ ਸੇਧ ਮਿਲੇਗੀ।
ਮਾਈ ਦੇ ਪੁੱਤਰ ਨੇ ਅੰਮ੍ਰਿਤ ਛਕਿਆ ਤੇ ਨਾਮ ਹੋਇਆ ਭਾਈ_ ਮੁਹੱਬਤ ਸਿੰਘ।
ਇਸ ਭਾਈ ਮੁਹੱਬਤ ਸਿੰਘ ਜੀ ਦੀ ਅੰਸ ਬੰਸ ਚੋ ਅੱਗੇ ਚੱਲਦਿਆਂ ਗੁਰਸਿੱਖ ਪਿਆਰੇ ਭਾਈ ਰੂੜ ਸਿੰਘ ਜੀ ਹੋਏ ਜਿੰਨਾ ਦੀ ਧਰਮ ਪਤਨੀ ਮਾਤਾ ਅਨੰਦ ਕੌਰ ਬੜੇ ਉਚੇ ਜੀਵਨ ਵਾਲੀ ਸੀ। ਏਨਾ ਘਰ 1 ਫੱਗਣ 12 ਫਰਵਰੀ 1902 ਨੂੰ ਪੁੱਤਰ ਦਾ ਜਨਮ ਹੋਇਆ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ,
ਹੁਕਮਨਾਮਾ ਸੀ

ਸੋਰਠਿ ਮਹਲਾ ੫ ॥
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥
ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥

ਸ੍ਰੀ ਮੁੱਖਵਾਕ ਦੇ ਪਹਿਲੇ ਅੱਖਰਾਂ ਤੋਂ
ਬੱਚੇ ਦਾ ਨਾਮ ਰੱਖਿਆ:
ਗੁਰਬਚਨ ਸਿੰਘ

ਜੋ ਅੱਗੇ ਚੱਲ ਕੇ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਮ ਨਾਲ ਜਾਣੇ ਗਏ।
ਸੰਤਾਂ ਦਾ ਇੱਕ ਵੱਡਾ ਭਰਾ ਸੀ ਭਾਈ ਹਜ਼ਾਰਾ ਸਿੰਘ ਜਿਨ੍ਹਾਂ ਨੇ ਕਰੀਬ 25 ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਈ।

ਸੰਤਾਂ ਦੀ ਉਮਰ ਅਜੇ ਤੇਰਾਂ ਕ ਮਹੀਨਿਆਂ ਦੀ ਸੀ ਜਦੋਂ ਮਾਤਾ ਜੀ ਅਕਾਲ ਚਲਾਣਾ ਕਰ ਗਏ। ਪਾਲਣਾ ਦਾਦੀ ਮਾਤਾ ਰਾਜ ਕੌਰ ਜੀ ਨੇ ਕੀਤੀ ਪਿਤਾ ਰੂੜ ਸਿੰਘ ਫ਼ੌਜ ਚ ਸਨ, ਬੁਰਮਾ ਚ ਪਤਨੀ ਦਾ ਅਕਾਲ ਚਲਾਣਾ ਸੁਣ ਵਾਪਸ ਆ ਗਏ ਅਤੇ ਖੇਤੀਬਾੜੀ ਕਰਣ ਲੱਗ ਪਏ।
ਥੋੜ੍ਹੇ ਸਮੇਂ ਬਾਅਦ ਦਾਦੀ ਰਾਜ ਕੌਰ ਵੀ ਅਕਾਲ ਚਲਾਣਾ ਕਰ ਗਈ, ਫਿਰ ਆਪਣੀ ਭੂਆ ਕੋਲ ਪਿੰਡ ਕਿਸ਼ਨਪੁਰੇ ਰਹਿਣ ਲੱਗ ਪਏ। ਭੂਆ ਕੋਲ ਰਹਿੰਦਿਆਂ ਪੜਾਈ ਸ਼ੁਰੂ ਕੀਤੀ ਉਨ੍ਹਾਂ ਦਿਨਾਂ ਚ ਉਰਦੂ ਆਮ ਪੜ੍ਹਾਇਆ ਜਾਂਦਾ ਸੀ। ਉਰਦੂ ਦੀ ਪੜ੍ਹਾਈ ਕੀਤੀ ਗੁਰਮੁਖੀ ਵਿੱਦਿਆ ਪੜੀ ਇਕ ਉਦਾਸੀ ਸਾਧੂ ਤੋ ਰਮਾਇਣ ਮਹਾਭਾਰਤ ਵੇਦਾਂਤ ਦੇ ਗ੍ਰੰਥ ਤੇ ਸੰਸਕ੍ਰਿਤ ਵਿੱਦਿਆ ਪੜ੍ਹੀ।
ਫਿਰ ਵਾਪਸ ਪਿੰਡ ਅਖਾੜੇ ਵਾਪਸ ਆ ਗਏ।
17 ਕ ਸਾਲ ਦੀ ਉਮਰ ਚ ਬੀਬੀ ਕ੍ਰਿਸ਼ਨ ਕੌਰ ਜੀ ਨਾਲ ਅਨੰਦ ਕਾਰਜ ਹੋਇਆ।

ਨਿਤਨੇਮ ਦੇ ਬੜੇ ਪਰਪੱਖ ਸਨ, ਆਮ ਕਿਹਾ ਕਰਦੇ ਸੀ ਚਾਹੇ ਸੌ ਘੜਾ ਘਿਉ ਦਾ ਡੁਲ ਜਾਵੇ ਪਰ ਨਿਤਨੇਮ ਨ ਛੁਟੇ ਆਪ ਰੋਜ ਪੰਜ ਬਾਣੀਆਂ ਪੰਜ ਵਾਰ ਲਾਜ਼ਮੀ ਕਰਦੇ

1920 ਚ ਪਿੰਡ ਅਖਾੜੇ ਸਿੰਘ ਸਭਾ ਗੁਰਦੁਆਰਾ ਸਾਹਿਬ ਦਮਦਮੀ ਟਕਸਾਲ ਦੇ ਗਿਆਰਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਕਥਾ ਕਰਨ ਆਏ, ਸੰਤਾਂ ਤੋ ਗੁਰਬਾਣੀ ਦੀ ਕਥਾ ਸੁਣ ਬੜੇ ਪ੍ਰਭਾਵਿਤ ਹੋਏ।
1921 ਸੰਤਾਂ ਕੋਲ ਪਿੰਡ ਭਿੰਡਰਾਂ ਚਲੇ ਗਏ ਜਿਥੇ ਆਪ ਨੇ ਬਹੁਤ ਵਿਦਿਆ ਪੜੀ ਨਾਮ ਬਾਣੀ ਦਾ ਅਭਿਆਸ ਕੀਤਾ ਮਹਾਂਪੁਰਖਾਂ ਦੀ ਪਾਰਸ ਛੋਹ ਨਾਲ ਪਾਰਸ ਹੀ ਹੋ ਗਏ।

ਸਮੇ ਨਾਲ ਟਕਸਾਲ ਦੀ ਦਸਤਾਰਬੰਦੀ ਹੋਈ। ਸਾਰੀ ਉਮਰ ਕਥਾ ਤੇ ਗੁਰਬਾਣੀ ਸੰਥਿਆ ਨਾਲ ਪੰਥ ਦੀ ਮਹਾਨ ਸੇਵਾ ਕੀਤੀ
39 ਸਾਲਾਂ ਚ ਜਿੱਥੇ ਹੋਰ ਕਈ ਪੰਥਕ ਸੇਵਾਵਾਂ ਨਿਭਾਈਆਂ ਉੱਥੇ ਹੀ ਸੈਂਕੜੇ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਪੜ੍ਹਾਈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੂਰਜ ਪ੍ਰਕਾਸ਼, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸ੍ਰੀ ਦਸਮ ਗ੍ਰੰਥ ਦੀਆਂ ਕਈ ਕਥਾ ਕੀਤੀਆਂ।
ਆਪ ਤੋ ਪੜੇ ਬਹੁਤ ਸਾਰੇ ਸਿੰਘ ਪੰਥ ਦੇ ਤੱਖਤਾਂ ਤੇ ਸਿੰਘ ਸਾਹਿਬ ,ਹੈਡ ਗ੍ਰੰਥ ਦੀ ਸੇਵਾ ਨਿਭਾਉਂਦੇ ਰਹੇ, ਕੁਝ ਅਜ ਵੀ ਸਰੀਰਕ ਰੂਪ ਚ ਮੌਜੂਦ ਨੇ।

ਆਪ ਨੂੰ ਜਥੇ ਸਮੇਤ ਚਲਦਿਆਂ ਦੇਖ ਸਿਆਣੇ ਤੁਰਦੀ ਫਿਰਦੀ ਗੁਰਮਤਿ ਯੂਨੀਵਿਰਸਟੀ ਕਹਿੰਦੇ।

ਐਸੇ ਪਰਉਪਕਾਰੀ ਸੰਤ ਸਿਪਾਹੀ ਮਹਾਨ ਵਿਦਵਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ।

11/02/2024

ਸੰਗਰੂਰ ਦੇ ਮਹਾਰਾਜਾ ਰਣਬੀਰ ਸਿੰਘ "ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਮਹਾਂਪੁਰਖਾਂ ਪਾਸ ਬੇਨਤੀ ਕਰਨ ਗਏ ਕਿ ਮਹਿਲ ਵਿਚ ਅਖੰਡ ਪਾਠ ਸਾਹਿਬ ਅਤੇ ਕੀਰਤਨ ਹੋਵੇ। ਜਥੇ ਨੇ ਪਾਠ ਕੀਤਾ, ਭੋਗ ਉਪਰੰਤ ਸੰਤ ਕੀਰਤਨ ਕਰਨ ਲਗੇ। ਅਚਾਨਕ ਵਿਚਕਾਰੋਂ ਕੀਰਤਨ ਸੰਤੋਖ ਕੇ ਮੱਥਾ ਟੇਕਿਆ ਤੇ ਆਪਣੇ ਕਮਰੇ ਵਿਚ ਚਲੇ ਗਏ। ਸਭ ਨੇ ਅਣਸੁਖਾਵਾਂ ਮਾਹੌਲ ਮਹਿਸੂਸ ਕੀਤਾ।
ਮਹਾਰਾਜਾ ਸੰਤ ਜੀ ਦੇ ਕਮਰੇ ਵਿਚ ਗਏ, ਪੁੱਛਿਆ- ਕੋਈ ਅਵੱਗਿਆ ਹੋਈ ਬਾਬਾ ਜੀ....?
ਸੰਤ ਜੀ ਨੇ ਕਿਹਾ- ਹਾਂ। ਕੀਰਤਨ ਕਰਦਿਆਂ ਮੈਂ ਮੁੱਖ ਦਰਵਾਜ਼ੇ ਵਲ ਦੇਖਿਆ, ਕੋਈ ਸ਼ਰਧਾਲੂ ਕੀਰਤਨ ਸੁਣਨ ਦਾ ਇਛੁਕ ਸੀ ਪਰ ਤੁਹਾਡੇ ਪਹਿਰੇਦਾਰਾਂ ਨੇ ਰੋਕਿਆ ਤੇ ਵਾਪਸ ਭੇਜ ਦਿੱਤਾ।
ਇਹ ਸਹੀ ਨਹੀਂ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਂਵੇ ਗਰੀਬ ਦੀ ਝੋਂਪੜੀ ਵਿਚ ਚਰਨ ਪਾਉਣ ਜਾਂ ਮਹਿਲਾਂ ਵਿਚ, ਉਦੋਂ ਉਹੀ ਮਹਾਰਾਜ ਤੇ ਮਾਲਕ ਹੁੰਦੇ ਹਨ, ਸਾਰੇ ਵਸਨੀਕ ਸੇਵਾਦਾਰ ਹੁੰਦੇ ਹਨ ਚਾਹੇ ਉਹ ਬਾਦਸ਼ਾਹ ਹੀ ਹੋਣ।
ਪਰ ਅੱਜ ਮਹਾਰਾਜ ਦੇ ਪ੍ਰਕਾਸ਼ ਦੌਰਾਨ ਵੀ ਮਾਲਕ ਮਹਾਰਾਜਾ ਰਣਬੀਰ ਸਿੰਘ ਹੀ ਰਿਹਾ ਤੇ ਗੁਰੂ ਮਾਹਰਾਜ ਦਾ ਸ਼ਰਧਾਲੂ ਵਾਪਸ ਮੋੜ ਦਿੱਤਾ। ਬੇਅਦਬੀ ਹੋਈ।
ਮਹਾਰਾਜੇ ਨੇ ਕਿਹਾ- ਮਨੁੱਖ ਭੁੱਲਣਹਾਰ ਹੁੰਦਾ ਹੈ ਬਾਬਾ ਜੀ, ਇਸ ਦਾ ਉਪਾਅ ਦੱਸੋ। ਸੰਤ ਜੀ ਨੇ ਕਿਹਾ- ਕੌਣ ਸੀ ਸ਼ਰਧਾਲੂ, ਪਤਾ ਕਰੋ, ਉਸ ਨੂੰ ਸੱਦਾ ਦਿਉ, ਸੰਗਤ ਵਿਚ ਖਿਮਾ ਮੰਗੋ, ਉਹ ਖਿਮਾ ਕਰ ਦਏ ਤਾਂ ਕੀਰਤਨ ਹੋਵੇਗਾ ਅਰਦਾਸ ਹੋਵੇਗੀ।
"ਮੁੜਕੇ ਗਏ ਸਿੱਖ ਗਰੀਬ ਸਿੱਖ ਨੂੰ ਲੱਭ ਕੇ ਲਿਆਂਦਾ ਗਿਆ, ਮਹਾਰਾਜੇ ਨੇ ਖਿਮਾ ਮੰਗੀ, ਦੀਵਾਨ ਦੀ ਸਮਾਪਤੀ ਅਤੇ ਅਰਦਾਸ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਨਾਲ ਹੋਈ।

08/02/2024

-ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਐਕਟ ਦੇ ਸੋਧ ਫੈਸਲੇ ਵਿੱਚ ਸਿਖ ਸੰਸਥਾਵਾਂ ਅਤੇ ਸੰਸਥਾਨਿਕ ਸੰਗਤਾ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਕਰੇ ਸਰਕਾਰ _ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ,ਮੁਖੀ ਦਮਦਮੀ ਟਕਸਾਲ

ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗੁਰਦੁਆਰਾ ਬੋਰਡ ਵਿਚ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੇ ਮੈਂਬਰਾਂ ਦੀ ਗਿਣਤੀ ਘਟਾਉਣਾ ਮੰਦਭਾਗਾ ਹੈ ਇਸ ਗਲ ਦਾ ਪ੍ਰਗਟਾਵਾ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੀਤਾ ਗਿਆ ਹੈ ।ਉਹਨਾ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਐਕਟ ਵਿਚ ਮਨਮਰਜ਼ੀ ਦੀ ਸੋਧ ਨਾਲ ਸਿੱਖ ਭਾਵਨਾਵਾ ਨੂੰ ਠੇਸ ਪਹੁੰਚੀ ਹੈ ।ਉਨ੍ਹਾਂ ਕਿਹਾ ਕਿ ਨਾਂਦੇੜ ਗੁਰਦੁਆਰਾ ਬੋਰਡ ਵਿੱਚ ਸਿੱਖ ਸੰਸਥਾਵਾਂ ਦੇ ਮੈਂਬਰਾਂ ਦੀ ਨੁਮਾਇੰਦਗੀ ਦਾ ਮੰਤਵ ਤਖ਼ਤ ਸਾਹਿਬ, ਸਬੰਧਤ ਸਿੱਖ ਗੁਰਧਾਮਾਂ ਦੀ ਮਰਿਆਦਾ ਦੇ ਮੱਦੇਨਜ਼ਰ ਬੋਰਡ ਦੇ ਕੰਮਕਾਜ ਨੂੰ ਪਾਰਦਰਸ਼ੀ ਅਤੇ ਧਾਰਮਿਕ ਢੰਗ ਨਾਲ ਯਕੀਨੀ ਬਣਾਉਣਾ ਹੈ। ਉਨ੍ਹਾਂ ਚਿੰਤਾ ਜਾਹਿਰ ਕੀਤੀ ਕਿ ਐਕਟ ਵਿੱਚ ਕੋਈ ਵੀ ਵਿਗਾੜ ਇਸ ਭਾਵਨਾ ਨੂੰ ਠੇਸ ਪਹੁੰਚਾਏਗੀ । ਜਿਸ ਦੇ ਮੱਦੇਨਜ਼ਰ ਕੱਲ ਨੂੰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਖਤ ਸਿਰੀ ਹਜੂਰ ਸਾਹਿਬ ਵਾਲਿਆਂ ਦੀ ਅਗਵਾਈ ਵਿੱਚ ਤਖਤ ਸਾਹਿਬ ਤੋ ਡੀਸੀ ਦਫਤਰ ਤਕ ਮੋਰਚਾ ਮਾਰਚ ਕੱਢਿਆ ਜਾ ਰਿਹਾ ਹੈ ਦਮਦਮੀ ਟਕਸਾਲ ਜਥੇਬੰਦੀ ਅਤੇ ਸੰਤ ਸਮਾਜ ਇਸ ਮਾਰਚ ਦੀ ਪੂਰਨ ਤੌਰ ਤੇ ਹਿਮਾਇਤ ਕਰਦਾ ਹੈ ਤੇ ਸਮੂਹ ਸਿੱਖ ਸੰਗਤਾ ਨੂੰ ਇਸ ਮੋਰਚਾ ਮਾਰਚ ਵਿਚ ਸਾਮਿਲ ਹੋਣ ਵਾਸਤੇ ਬੇਨਤੀ ਵੀ ਕਰਦੀ ਹੈ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਸਿਖ ਪੰਥ ਦੀਆਂ ਭਾਵਨਾਵਾ ਨੂੰ ਦੇਖਦੇ ਹੋਏ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ।

07/02/2024

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।

Photos from The Sikh Vision's post 03/02/2024

USA ਦੀ ਧਰਤੀ ਤੇ ਕਰਵਾਏ ਗਏ ਅਨੰਦ ਕਾਰਜ ਦੇ ਸਮਾਗਮ ਦੀਆਂ ਕੁਝ ਤਸਵੀਰਾਂ

Photos from The Sikh Vision's post 31/01/2024

USA ਦੀ ਧਰਤੀ ਤੇ ਕਰਵਾਏ ਗਏ ਅਨੰਦ ਕਾਰਜ ਦੇ ਸਮਾਗਮ ਦੀਆਂ ਕੁਝ ਤਸਵੀਰਾਂ

Photos from The Sikh Vision's post 29/01/2024

ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ , ਮਹਾਪੁਰਖ , ਬਚਨ ਕੇ ਬਲੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਵਿਚ ਪੰਥ ਦੇ ਮਹਾਨ, ਗੁਣੀਜਨ ਕੀਰਤਨੀਏ ਭਾਈ ਸਤਵਿੰਦਰ ਸਿੰਘ ਜੀ ਤੇ ਭਾਈ ਹਰਵਿੰਦਰ ਸਿੰਘ ਜੀ ਦਿੱਲੀ ਵਾਲਿਆਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ

26/01/2024

Photos from The Sikh Vision's post 21/01/2024

ਭਾਈ ਅਕਵਿੰਦਰ ਸਿੰਘ ਅਤੇ ਭਾਈ ਮਨਜੀਤ ਸਿੰਘ ਦੇ ਭੁਜੰਗੀ ਤੇ ਭੁਜੰਗਣ ਦੇ ਰੋਕੇ ਦੇ ਸਮਾਗਮ ਤੇ ਪੰਥ ਦੀ ਮਹਾਨ ਹਸਤੀ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ

19/01/2024

15/01/2024

16- 17 ਜਨਵਰੀ 2024 ਨੂੰ ਰੋਜ਼ਾਨਾ ਸ਼ਾਮ 7 to 8 ਵਜੇ ਤੱਕ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਪ੍ਰਧਾਨ ਸੰਤ ਸਮਾਜ ਕਥਾ ਵਿਚਾਰ ਸੰਗਤਾਂ ਨੂੰ ਸ੍ਰਵਣ ਕਰਵਾਂਉਣਗੇ ਜਿਸ ਦਾ ਸਿੱਧਾ ਪ੍ਰਸਾਰਣ ਚੜਦੀਕਲਾ time tv ,ਅਤੇ Damdami Taksal Tv ਤੇ ਕੀਤਾ ਜਾਵੇਗਾ। ਸਮੂਹ ਸੰਗਤਾ ਕਥਾ ਸ੍ਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ।🙏🏻🙏🏻💐

11/01/2024

ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ ਨਿਗਾਰ ਕਰਕੇ,
ਰੰਗਾ ਰੰਗ ਦੇ ਭੇਖ ਰਚਾਂਵਦਾ ਈ ।
ਸਫਾਂ ਪਿਛਲੀਆਂ ਸਭ ਸਮੇਟ ਲੈਂਦਾ,
ਅੱਗੇ ਹੋਰ ਹੀ ਹੋਰ ਵਿਛਾਂਵਦਾ ਈ ।
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ ।

09/01/2024

ਗੁਰਦੁਆਰਾ ਬਾਬੇ ਸ਼ਹੀਦਾਂ ਸਾਹਿਬ ਵਿਖੇ ਚੌਪਹਿਰਾ ਸਮਾਗਮਾ ਵਿਚ ਚਲਦੇ ਗੁਰਬਾਣੀ ਜਾਪ ਦੇ ਨਿੰਦਕਾਂ ਲਈ ।
ਵਰਿੰਦਰ ਸਿੰਘ ਉਰਫ਼ ਵਿਲੀਅਮ ਮਸੀਹ ਕਈ ਸਾਲ ਪਹਿਲਾਂ ਸਿੱਖ ਧਰਮ ਤਿਆਗ ਕੇ, ਆਪਣੀਆਂ ਚਾਰ ਧੀਆਂ ਸਮੇਤ ਈਸਾਈ ਬਣ ਗਿਆ ਸੀ । ਇਸੇ ਤਰਾਂ ਵਿਲੀਅਮ ਦੇ ਭਤੀਜੇ ਮਨੋਹਰ ਸਿੰਘ ਨੇ ਵੀ ਈਸਾਈ ਮੱਤ ਧਾਰਨ ਕਰ ਲਿਆ ਸੀ । ਮਜੀਠੇ ਦੀ ਜੜ੍ਹ ਨਾਲ ਵੱਸਿਆ ਪਿੰਡ ਨਾਗ ਕਲਾਂ ਤਿੰਨ ਹਿੱਸੇ ਈਸਾਈ ਬਣ ਚੁੱਕਾ ਹੈ । ਇਸ ਪਿੰਡ ਵਿਚ ਬਾਬਾ ਜੀਵਨ ਸਿੰਘ ਜੀ ਦਾ ਇਕ ਗੁਰਦੁਆਰਾ ਸਾਹਿਬ ਹੈ ਤੇ ਤਿੰਨ ਚਰਚਾਂ ਹਨ । ਪਿੰਡ ਵਿਚ ੧੫-੧੬ ਘਰ ਹਿੰਦੂ ਪੰਡਤਾਂ ਦੇ ਹਨ ਜੋ ਕਿ ਗੁਰਦੁਆਰਾ ਸਾਹਿਬ ਵਿਚ ਵਿਸ਼ਵਾਸ ਰੱਖਦੇ ਹਨ । ਵਿਲੀਅਮ ਦਸਦਾ ਹੈ ਕਿ ਇਕ ਸਮੇਂ ਉਹਦੇ ਵਿਚ ਐਨੀ ਨਫ਼ਰਤ ਸੀ ਕਿ ਉਹ ਕੜਾਹ ਪ੍ਰਸਾਦਿ ਤੋਂ ਵੀ ਘ੍ਰਿਣਾ ਕਰਦਾ ਸੀ । ਵਿਲੀਅਮ ਦਾ ਕਹਿਣਾ ਹੈ ਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਚਲਦੇ ਚੌਪਹਿਰਾ ਸਮਾਗਮਾਂ ਨੇ ਉਹਨੂੰ ਬਹੁਤ ਖਿੱਚ ਪਾਈ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਉਹ ਤੇ ਉਹਦਾ ਭਤੀਜਾ ਮਨੋਹਰ ਸਿੰਘ ਲਗਾਤਾਰ ਸ਼ਹੀਦਾਂ ਸਾਹਿਬ ਜਾਂਦੇ ਹਨ ਤੇ ਹੱਥੀਂ ਸੇਵਾ ਕਰਦੇ ਹਨ । ਪਿੰਡ ਵਿੱਚੋਂ ਹੋਰ ਵੀ ਇਹੋ ਜਿਹੀ ਸੰਗਤ ਹਰੇਕ ਐਤਵਾਰ ਗੁ: ਸ਼ਹੀਦਾਂ ਸਾਹਿਬ ਪਹੁੰਚ ਰਹੀ ਹੈ ।

07/01/2024

ਨਵੇਂ ਸਾਲ ਦੀ ਕਥਾ

05/01/2024

ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ,
ਸੱਭੇ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ

04/01/2024

Hi everyone! 🌟 You can support me by sending Stars

Whenever you see the Stars icon, you can send me Stars!

03/01/2024

“ਨਗਾਰਾ” ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸ ਸਾਹਿਬ, ਪੰਜਾਬ
ਫੋਟੋਗ੍ਰਾਫ਼ ਲਗਭਗ 1920।

“Nagara” The great drum of the Sri Darbar sahib ” Amritsar, Punjab.Photograph circa 1920s.

01/01/2024

Jathedar Gurdev Singh Ji Kaunke

01/01/2024

ਸਿੱਖ ਕੌਮ ਲਈ ਜਥੇਦਾਰ ਸਾਹਿਬ ਜੀ ਦੀ ਸ਼ਹੀਦੀ ਜਾਂ ਇਹ ਨਵਾਂ ਸਾਲ ਪਹਿਲਾਂ?
ਨਵਾਂ ਸਾਲ ਚੜਦਿਆਂ ਹੀ ਸਿੱਖਾਂ ਵੱਲੋਂ ਚਲਾਏ ਜਾਂਦੇ ਪਟਾਕਿਆਂ ਦਾ ਸ਼ੋਰ ਕੀ ਅਗਿਆਨਤਾ ਜਾਂ ਮੂੜ੍ਹ ਮੱਤ ਦਾ ਪ੍ਰਮਾਣ?
ਆਓ ਗੁਰਬਾਣੀ ਪੜ੍ਹੀਏ ਤੇ ਵਿਚਾਰੀਏ........ ਗੁਰੂ ਸਾਹਿਬ ਨੇ ਸਾਨੂੰ ਨਵਾਂ ਸਾਲ ਚੇਤ ਮਹੀਨੇ ਤੋਂ ਬਖਸ਼ਿਆ ਹੈ। ਇਸਾਈ ਮਤ ਦੇ ਅਨੁਸਾਰ ਅੱਜ ਨਵਾਂ ਸਾਲ ੨੦੨੪ ਹੈ, ਤਿਨਾਂ ਨੂੰ ਉਹਨਾਂ ਦੇ ਨਵੇਂ ਸਾਲ ਦੀਆਂ ਲੱਖ ਵਧਾਈਆਂ ਜੀ

30/12/2023

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਈਸਵੀ ਸੰਨ 2016 ਤੋਂ 2101

Want your public figure to be the top-listed Public Figure in Amritsar?
Click here to claim your Sponsored Listing.

Videos (show all)

ਨਵੇਂ ਸਾਲ ਦੀ ਕਥਾ#thesikhvision #damdamitaksal
Hi everyone! 🌟 You can support me by sending StarsWhenever you see the Stars icon, you can send me Stars!#StarsEverywher...
ਹਾਜਰੀ ਤੇ ਸੇਵਾ ਪ੍ਰਭਾਤ ਫੇਰੀ
#thesikhvision
Ktha Dushehra Mahatam - Giani Durlabh Singh  #thesikhvision
#thesikhvision #damdamitaksal

Category

Telephone

Address

Sri Amritsar Sahib
Amritsar
Other Public Figures in Amritsar (show all)
Sharry Uppal Sharry Uppal
Amritsar, 143001

hi all ..................

lOOk 4 Giandeep lOOk 4 Giandeep
Amritsar, 143001

"Miracle Happens Everyday, Believe & Have Faith......" "When things seems Hopeless, Be the 1st to Give HOPE!" "Life is Possible!" I will not die an unlived life.!!!!

Mahapurkh Sant Baba Jarnail Singh Ji Khalsa (Bhindranwale) Mahapurkh Sant Baba Jarnail Singh Ji Khalsa (Bhindranwale)
Amritsar
Amritsar

"Physical death i do not fear, death of conscience is a sure death"

sikh sardar boys club sikh sardar boys club
Amritsar

its all about how much u believe in sikhism n its scripts. Ur believe promotes this religion n any other religion.its u representing the religion......

ਪੰਜਾਬ ਵਾਲੇ panjab wale ਪੰਜਾਬ ਵਾਲੇ panjab wale
Amritsar, 143001

personal video

Hare krishna Hare krishna
Amritsar, 143001

Hare Krishna Hare Krishna Krishna Krishna Hare Hare Hare Rama Hare Rama Rama Rama Hare Hare

Kanwar Charat Singh Kanwar Charat Singh
Amritsar

President All India Sikh Students Federation Potra Sant Baba Kartar Singh Ji Khalsa Bhindranwale

Sukhraj Singh Lovely Bhullar Sukhraj Singh Lovely Bhullar
Fgc Road
Amritsar

Kunwar Vijay Partap Singh

Preet Saab Preet Saab
Amritsar

Mohammed saleem Mohammed saleem
Amritsar

mohammedsaleem

Gurjit Singh Gurjit Singh
Street No. 2
Amritsar, 143001

Waheguru ji ka khalsa Waheguru ji ki fateh

Har Har Mahadev Har Har Mahadev
Amritsar

Welcome To Har Har Mahadev Page�