ਗੁਰਦੁਆਰਾ ਮੀਰੀ ਪੀਰੀ ਸਾਹਿਬ

ਗੁਰਦੁਆਰਾ ਮੀਰੀ ਪੀਰੀ ਸਾਹਿਬ

21/04/2023

ਭਗਤ ਧੰਨਾ ਜੀ

21/04/2023

ਗੁਰਮੁਖੀ ਦੀ ਦਾਤ ਝੋਲੀ ਪਾਉਣ ਵਾਲੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

Photos from ਗੁਰਦੁਆਰਾ ਮੀਰੀ ਪੀਰੀ  ਸਾਹਿਬ's post 14/04/2023

ਖਾਲਸੇ ਦੇ ਸਾਜਨਾ ਦਿਵਸ( ਵਿਸਾਖੀ) ਤੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ

11/04/2023

ਤਿਲਕ ਜੰਝੂ ਦੇ ਰਾਖੇ ,ਜੁਲਮ ਖਿਲਾਫ ਆਪਣਾ ਸੀਸ ਦੇਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਨ੍ਹਾਂ ਦੇ ਚਰਨਾਂ ਚ ਸੀਸ ਝੁਕਾ ਕੇ ਸਿਜਦਾ🙏🙏

11/04/2023

ਵਾਹਿਗੁਰੂ ਲਿਖਣਾ ਨਾ ਭੁਲਣਾ ਗੁਰੂ ਪਿਆਰੀ ਸਾਧ ਸੰਗਤ ਜੀ

05/04/2023
04/04/2023

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ ਜੀ🙏 🙏ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ ਸੰਗਤ ਜੀ

01/04/2023

ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਮੀਰੀ ਪੀਰੀ ਸਾਹਿਬ ਦਾ (FAKE ) ਜਾਲੀ ਫੇਸ ਬੁੱਕ ਅਕਾਊਂਟ ਬਣਾ ਕੇ ਗ਼ਲਤ ਪੋਸਟਾਂ ਪਾ ਕੇ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਸੰਗਤ ਜੀ ਸੁਚੇਤ ਰਹਿਣਾ

01/04/2023
09/11/2022

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦੁਵਾਲੇ 12 ਗੇਟ ਬਣੇ ਹਨ ਜਿਨਾਂ ਦਾ ਇਸ ਤਸਵੀਰ ਵਿੱਚ ਨਾਮ ਲਿਖਿਆ ਹੈ ਮੇਰੇ ਪੇਜ਼ ਨਾਲ ਬਹੁਤ ਮਹਾਨ ਵਿਦਵਾਨ ਤੇ ਬੁਧੀਜੀਵੀ ਜੁੜੇ ਹਨ । ਉਹਨਾਂ ਨੂੰ ਬੇਨਤੀ ਹੈ ਜਰੂਰ ਕੁਮੈਂਟ ਰਾਹੀ ਇਹਨਾਂ ਸਾਰੇ ਗੇਟਾ ਦੀ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨ ਜੀ । ਜੋ ਸਾਰੀ ਸੰਗਤ ਇਹਨਾ ਗੇਟਾ ਦੇ ਇਤਿਹਾਸ ਦੀ ਜਾਣਕਾਰੀ ਲੈ ਸਕਣ ਜੀ ।

16/10/2022

ਕਤਿਕਿ, ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ॥
ਵੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਇ ਗਏ, ਜਿਤੜੇ ਮਾਇਆ ਭੋਗ॥
ਵਿਚੁ ਨ ਕੋਈ ਕਰਿ ਸਕੈ, ਕਿਸ ਥੈ ਰੋਵਹਿ ਰੋਜ॥
ਕੀਤਾ ਕਿਛੂ ਨ ਹੋਵਈ, ਲਿਖਿਆ ਧੁਰਿ ਸੰਜੋਗ॥
ਵਡਭਾਗੀ ਮੇਰਾ ਪ੍ਰਭੁ ਮਿਲੈ, ਤਾਂ ਉਤਰਹਿ ਸਭਿ ਬਿਓਗ॥
ਨਾਨਕ ਕਉ ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥
ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥੯॥

ਸਬੰਧਤ ਸ਼ਬਦ ਮਾਂਝ ਰਾਗ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ। ਜਿਸ ਰਾਹੀਂ ਗੁਰੂ ਜੀ ਮਨੁੱਖ ਦੁਆਰਾ ਕੀਤੇ ਜਾਂਦੇ ਕਰਮਾਂ ਕਰਕੇ ਪ੍ਰਭੂ ਜੀ ਦੀ ਯਾਦ ਵੱਲੋਂ ਬਣ ਰਹੀ ਦੂਰੀ ਕਰਕੇ ਕੱਤਕ (ਸਾਉਣੀ) ਦੀ ਫ਼ਸਲ ਵਾਂਗ ਲਾਭ ਪੂਰਾ ਨਾ ਮਿਲਣ ਨੂੰ ਦਰਸਾਉਂਦੇ ਹਨ, ਜਿਸ ਕਾਰਨ ਜੀਵ ਦੁਖੀ ਹੈ ਅਤੇ ‘‘ਦੋਸੁ ਦੇਤ ਆਗਹ ਕਉ ਅੰਧਾ॥’’ (ਮ:੫/੨੫੮) ਭਾਵ ਇਸ ਦੁਖ ਲਈ ਆਪਣੇ ਆਪ ਨੂੰ ਜਿੰਮੇਵਾਰ ਨਾ ਠਹਿਰਾ ਕੇ ਹੋਰਾਂ ਨੂੰ ਉਲਾਂਭੇ ਦੇਂਦਾ ਹੈ।
ਗੁਰੂ ਜੀ ਆਖ ਰਹੇ ਹਨ ਕਿ ਹੇ ਭਾਈ ! ਪਰਮੇਸਰ ਦੀ ਯਾਦ ਨੂੰ ਭੁਲਣ ਕਾਰਨ ਤੈਨੂੰ ਇਹ ਸਭ ਰੋਗ ਵਿਆਪ (ਲੱਗ) ਰਹੇ ਹਨ ਕਿਉਂਕਿ ਤੂੰ ਗੁਰੂ ਦੀ ਸ਼ਰਨ ਨਹੀਂ ਲਈ; ਆਪਣੀ ਮਤਿ ਨਾਲ ਵਿਚਰ ਰਿਹਾ ਹੈਂ ‘‘ਜੇ ਕੋ ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ; ਮੁਕਤਿ ਨ ਪਾਵੈ॥ (ਮ:੩/੯੨੦) ਕਿਉਂਕਿ ਜੀਵ ਅਤੇ ਰੱਬ ਦੇ ਵਿਚਕਾਰ ਗੁਰੂ ਹੀ ਇੱਕ ਵਿਚੋਲਾ ਹੈ, ਜੋ ਇਸ ਦੂਰੀ ਨੂੰ ਮਿਟਾ ਸਕਦਾ ਹੈ ਇਸ ਲਈ ਇਹ ਕਹਿਣਾ ਬਣਦਾ ਹੈ ਕਿ ‘‘ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ॥’’ (ਮ:੫/੯੬੪) ਪਰ ਇਹ ਭਾਵਨਾ ਜੀਵ ਦੇ ‘‘ਮੋਮ ਦਿਲਿ ਹੋਵੈ ॥’’ (ਮ:੫/੧੦੮੪) ਤੋਂ ਹੀ ਸ਼ੁਰੂ ਹੋਣੀ ਹੈ ਨਾ ਕਿ ਕੁੜਕੁੜੂ ਮੋਠ ਵਾਂਗ ਅਭਿੱਜ ਰਿਹਾਂ ‘‘ਪੰਡਿਤੁ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਿਨੇਹਾ॥’’ (ਮ: ੫/੯੬੦) ਕੁੜਕੁੜੂ ਦਾਣਾ ਅੱਗ ਦੇ ਸ਼ੇਕ ਨਾਲ ਵਾ ਨਰਮ ਨਹੀਂ ਹੁੰਦਾ ‘‘ਕੋਰੜੁ ਮੋਠੁ ਨ ਰਿਝਈ, ਕਰਿ ਅਗਨੀ ਜੋਸੁ। (ਭਾਈ ਗੁਰਦਾਸ ਜੀ, ਵਾਰ ੩੪ ਪਉੜੀ ੮)
ਨਰਮ ਦਿਲ ਮਨੁੱਖ ਹੀ ਆਖ ਸਕਦਾ ਹੈ ‘‘ਹਮ ਪਾਪੀ ਪਾਥਰ; ਨੀਰਿ ਡੁਬਤ, ਕਰਿ ਕਿਰਪਾ; ਪਾਖਣ ਹਮ ਤਾਰੀ ॥ ਰਹਾਉ ॥ (ਮ:੪/੬੬੬) ‘ਪਾਪ’ ਕਰਮ ਕਾਰਨ ਰੋਗ ਲੱਗੇ, ਦੁੱਖ ਲੱਗੇ। ਦੋਸ਼ ਹੋਰਾਂ ਨੂੰ ਦਿੱਤਾ ਕਿਉਂਕਿ ‘‘ਪਾਪੁ ਬੁਰਾ, ਪਾਪੀ ਕਉ ਪਿਆਰਾ॥’’ (ਮ:੧/੯੩੫) ਅਜਿਹਾ ਮਨੁੱਖ ਹਿਰਦੇ ਤੋਂ ਨਹੀਂ ਕਹਿ ਸਕਦਾ ਕਿ ‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ, ਹਮ ਪਾਪੀ ਭੀ ਗਤਿ ਪਾਂਹਿ॥’’ (ਮ:੪/੧੪੨੪) ਜਦ ਤੱਕ ਜੀਵ ਨਹੀਂ ਕਹੇਗਾ ਕਿ ‘‘ਦਦੈ, ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥’’ (ਮ:੧/੪੩੩) ਤਦ ਤੱਕ ਇਹ ਦੁਖੀ ਰਹੇਗਾ।
ਪਦ ਅਰਥ: ਹੇ ਜੀਵ ! (ਦੁੱਖਾਂ ਤੋਂ ਛੁਟਕਾਰੇ ਲਈ) ਕੱਤਕ ਦੇ ਮਹੀਨੇ ਵਿੱਚ (ਗੁਰਮਤਿ ਅਨੁਸਾਰੀ) ਕਰਮ ਕਰ, ਨਾ ਕਿ (ਇਨ੍ਹਾਂ ਮੁਸੀਬਤਾਂ ਲਈ) ਕਿਸੇ ਹੋਰ ਨੂੰ ਦੋਸ਼ੀ ਠਹਿਰਾ ਕਿਉਂਕਿ ਇਹ ਦੁੱਖ ਰੱਬ ਤੋਂ ਵਿਛੁੜਨ ਕਾਰਨ ਹਨ। ਜੋ ਰੱਬੀ ਸ਼ਕਤੀ ਵੱਲੋਂ ਮੂੰਹ ਮੋੜ ਲੈਂਦੇ ਹਨ ਉਨ੍ਹਾਂ ਲਈ ਜਨਮਾ-ਜਨਮਾ (ਲੰਬੇ ਸਮੇਂ) ਤੱਕ ਰੱਬ ਤੋਂ ਦੂਰੀਆਂ ਬਣ ਜਾਂਦੀਆਂ ਹਨ। ਜੋ (ਇਸ ਜਨਮ ’ਚ ਕੇਵਲ) ਮਾਯਾ ਭੋਗ ਹੀ ਭੋਗੇ ਉਹ ਹੁਣ ਮਾਯਾ ਸੁਆਦ ਕੋੜਾ ਬਣ ਗਿਆ (ਭਾਵ ਕੋਈ ਸਦੀਵੀ ਲਾਭ ਨਹੀਂ ਮਿਲਿਆ।) (ਅਗਲੇ ਜਨਮਾਂ ’ਚ ਲੰਬੇ ਸਮੇਂ ਲਈ) ਰੱਬ ਅਤੇ ਤੇਰੇ ਆਪਣੇ ਵਿਚਕਾਰ ਵਿਚੋਲਾ (ਗੁਰੂ) ਵੀ ਕੋਈ ਨਹੀਂ ਬਣਾ ਸਕੇਂਗਾ ਫਿਰ ਕਿਸ ਅੱਗੇ (ਦੁੱਖਾਂ ਦੀ) ਪੁਕਾਰ ਕਰੇਂਗਾ। ਆਪਣੇ ਉੱਦਮ ਨਾਲ ਕਿਸੇ ਦਾ ਵੀ ਕੀਤਾ ਕੁਛ ਨਹੀਂ ਹੋਏਗਾ, ਇਹੀ ਫਲ ਲਿਖਿਆ ਜਾਵੇਗਾ।
ਕੱਤਕ ਮਹੀਨੇ ’ਚ ਵੱਡੇ ਭਾਗ (ਹਲੀਮੀ ਭਾਵਨਾ) ਨਾਲ ਜਿਸ ਨੂੰ ਪਿਆਰੇ ਮਾਲਕ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ ਉਸ ਦੇ ਪ੍ਰਭੂ ਵੱਲੋਂ ਪਏ ਵਿਛੋੜੇ (ਦੂਰੀਆਂ) ਖ਼ਤਮ ਹੋ ਜਾਂਦੇ ਹਨ ਕਿਉਂਕਿ ਉਹ ਜੀਵ ਇਸਤ੍ਰੀ ਕਹਿਣ ਲੱਗ ਜਾਂਦੀ ਹੈ ‘‘ਆਪ ਕਮਾਣੈ ਵਿਛੁੜੀ, ਦੋਸੁ ਨ ਕਾਹੂ ਦੇਣ॥’’ (ਮ: ੫,੧੩੬) ‘‘ਜੋ ਮੈ ਕੀਆ, ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥’’ (ਮ:੧/੪੩੩)
ਅਜਿਹੀ ਭਾਵਨਾ ਗੁਰੂ (ਵਿਚੋਲਾ) ਮਨੁੱਖ ਦੇ ਹਿਰਦੇ ’ਚ ਪੈਦਾ ਕਰਦਿਆਂ ਆਖਦਾ ਹੈ ਕਿ ‘‘ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ! ਸਹੁ ਅਪਣਾ ਕੀਆ ਕਰਾਰਾ ਹੇ॥ (ਮ:੧/੧੦੩੦) ਸਾਹਮਣੇ ਵਾਲਾ ਤਿਆਰ ਭਾਂਡਾ (ਹਿਰਦਾ) ਸਵੀਕਾਰ ਕਰਦਾ ਹੈ ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ, ਸਬਦੁ ਜੁ ਬਾਹਿਆ ਏਕੁ॥ ਲਾਗਤ ਹੀ ਭੁਇ ਮਿਲਿ ਗਇਆ, ਪਰਿਆ ਕਲੇਜੇ ਛੇਕੁ॥ (੧੩੭੨) ਫਿਰ ਮਨੁੱਖ ਅੰਦਰੋਂ ਭਾਵਨਾ ਪ੍ਰਗਟ ਹੁੰਦੀ ਹੈ ਕਿ ‘‘ਮੈ ਵਿਚਿ ਦੋਸ, ਹਉ; ਕਿਉ ਕਰਿ ਪਿਰੁ ਪਾਵਾ॥’’ (ਮ:੪/੫੬੧) ਭਾਵ ਮੇਰੇ ’ਚ ਹੀ ਕਮੀਆਂ ਹਨ ਹੁਣ ਗੁਰੂ ਜੀ! ਦੱਸੋ, ਰੱਬ ਨੂੰ ਕਿਵੇਂ ਪਾਵਾਂ ? ਅੱਗੋਂ ਗੁਰੂ ਜੀ ਸਦੀਵੀ ਹੌਂਸਲਾ ਬਣਾਏ ਰੱਖਣ ਲਈ ਆਖਦੇ ਹਨ ਕਿ ਸਦਾ ਇਉਂ ‘‘ਸੇ ਗੁਣ ਮੁਝੈ ਨ ਆਵਨੀ, ਕੈ ਜੀ; ਦੋਸੁ ਧਰੇਹ॥’’ (ਮ:੧/੭੨੫) ਵਾਲੀ ਭਾਵਨਾ ਪ੍ਰਗਟ ਕਰਦਿਆਂ ਬੇਨਤੀ ਕਰਿਆ ਕਰ ਕਿ ਹੇ ਮਾਲਕ ! ‘‘ਹਮ ਪਾਪੀ, ਤੁਮ ਪਾਪ ਖੰਡਨ, ਨੀਕੋ (ਸੁੰਦਰ) ਠਾਕੁਰ ਦੇਸਾ॥’’ (ਮ:੫/੬੧੩) ਅਤੇ ‘‘ਨਾਨਕ ਕਉ ਪ੍ਰਭ ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਹੇ ਪ੍ਰਭੂ ਜੀ, ਹੇ ਮੇਰੇ ਮਾਲਕ ਮੁਕਤੀ ਦਾਤੇ ! ਮੈਨੂੰ ਕੱਤਕ ਦੇ ਮਹੀਨੇ (’ਚ ਪ੍ਰਾਪਤ ਕੀਤੀ ਸਾਉਣੀ ਦੀ ਫ਼ਸਲ ਵਾਂਗ) ਗੁਰੂ ਦਾ ਸਾਥ ਵੀ ਮਿਲੇ, ਮੇਰੀ ਰੱਖਿਆ ਕਰ ਤਾਂ ਜੋ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਣ, ਮੁਕ ਜਾਣ।

Photos from The Great Amritsar's post 10/10/2022
22/06/2022
15/06/2022

ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

15/05/2022
24/04/2022

ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

09/03/2022

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

12/02/2022
01/02/2022

ਪ੍ਰਧਾਨ ਸੁਖਵਿੰਦਰ ਸਿੰਘ ਵੱਲੋਂ ਮਿਤੀ 30-01-22 ਨੂੰ ਕੁਝ ਵਿਅਕਤੀਆਂ ਵੱਲੋਂ ਅਪਣੀ ਮਰਜੀ ਨਾਲ ਕੀਤੀ ਗਈ ਮੀਟਿੰਗ ਦਾ ਖੰਡਨ ਕੀਤਾ ਗਿਆ

Photos from ਗੁਰਦੁਆਰਾ ਮੀਰੀ ਪੀਰੀ  ਸਾਹਿਬ's post 01/02/2022

ਪ੍ਰਧਾਨ ਸੁਖਵਿੰਦਰ ਸਿੰਘ ਵੱਲੋਂ ਮਿਤੀ 30-01-22 ਨੂੰ ਕੁਝ ਵਿਅਕਤੀਆਂ ਵੱਲੋਂ ਅਪਣੀ ਮਰਜੀ ਨਾਲ ਕੀਤੀ ਗਈ ਮੀਟਿੰਗ ਦਾ ਖੰਡਨ ਕੀਤਾ ਗਿਆ

Want your place of worship to be the top-listed Place Of Worship in Amritsar?
Click here to claim your Sponsored Listing.

Videos (show all)

ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

Website

Address

Amritsar

Other Religious Organizations in Amritsar (show all)
Guru Nanak Dev Ji Guru Nanak Dev Ji
Amritsar, 11801

Mitti Dhund Jag Chaanan Hova Dhan Guru Nanak Pargateya.

Shri tahla sahib ji Shri tahla sahib ji
Tarn Taran Road
Amritsar, 143022

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।

Living Grace Church , Amritsar Living Grace Church , Amritsar
Amritsar, 143001

Healing & Deliverance ministry

Jesus and sikh Jesus and sikh
Amritsar

Jesus is truth

Yeshua Grace of people's Chanel Yeshua Grace of people's Chanel
Amritsa
Amritsar

message for heaven

Ravidasiya Samaj Mustafabad Ravidasiya Samaj Mustafabad
Shri Guru Ravidas Chowk
Amritsar

Jai Guru Dev

Gurudwara Shaheeda SAHIB JI Gurudwara Shaheeda SAHIB JI
Chatiwind Chowk Amritsar
Amritsar, 143001

DHAN DHAN BABA DEEP SINGH JI

GodisOne774 GodisOne774
Amritsar

Bhakti me shakti hai

YHWH RAPHA Ministry YHWH RAPHA Ministry
Amritsar, 143001

YHWH RAPHA MINISTRY MELCHIZEDEK CHURCH The Living Church Of God We pray for you and take you to The God JESUS CHRIST

Sikhism Sikhism
Amritsar, 143001

Over twenty million Sikhs follow a revealed, distinct, and unique religion born five centuries ago in the Punjab region of northern India. Between 1469 and 1708, ten Gurus preached...

Jeewan Jyoti Church Amritsar Jeewan Jyoti Church Amritsar
Jeewan Jyoti Church Amritsar Nawa Kot Happy Di Chaki Wali Gali
Amritsar, 143001