Amritsar airport gurnader
about flght status
Amritsar raja sansi airport neos flight delay24hrs
ਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਆਵੇਗੀ ਪਰੇਸ਼ਾਨੀ, ਅੰਮ੍ਰਿਤਸਰ ਏਅਰਪੋਰਟ ਅਧਿਕਾਰੀਆਂ ਨੇ ਦਿੱਤਾ ਭਰੋਸਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਓਣ ਵਾਲੇ ਯਾਤਰੀਆਂ ਨੂੰ ਆਪਣਾ ਸਮਾਨ ਲੈਣ ਤੋਂ ਬਾਦ ਕਸਟਮ ਵਿੱਚੋਂ ਲੰਘਣ ਸਮੇਂ ਦਰਪੇਸ਼ ਸਮੱਸਿਆਵਾਂ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਏਅਰਪੋਰਟ ਅਤੇ ਕਸਟਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਕਸਟਮ ਵਿੱਚੋਂ ਲੰਘਦੇ ਸਮੇਂ ਸਿਰਫ ਸੰਵੇਦਨਸ਼ੀਲ (ਸੈਂਸੀਟਿਵ) ਉਡਾਣਾਂ ਦੇ ਸਵਾਰੀਆਂ ਦੇ ਸਮਾਨ ਦੀ ਚੈਂਕਿੰਗ ਉੱਪਰ ਹੀ ਧਿਆਨ ਦਿੱਤਾ ਜਾਵੇਗਾ ਅਤੇ ਉਸੇ ਸਮੇਂ ਕਿਸੇ ਹੋਰ ਉਡਾਣ ਤੇ ਆਏ ਸਾਰੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਓਣ ਦਿੱਤੀ ਜਾਵੇਗੀ। ਏਅਰਪੋਰਟ ਡਾਇਰੈਕਟਰ ਸ੍ਰੀ ਵੀ.ਕੇ. ਸੇਠ ਵੱਲੋਂ ਵਿਸ਼ੇਸ਼ ਤੋਰ ‘ਤੇ ਇਹ ਮੀਟਿੰਗ ਸੱਦੀ ਗਈ ਜਿਸ ਵਿੱਚ ਕਸਟਮ ਕਮਿਸ਼ਨਰ ਰਾਹੁਲ ਨਾਨਗਰੇ, ਡਿਪਟੀ ਕਮਿਸ਼ਨਰ ਕਸਟਮ ਨਵਨੀਤ ਕੌਸ਼ਲ, ਏਅਰਪੋਰਟ ਆਪ੍ਰੇਸ਼ਨ ਮੈਨੇਜਰ ਕੈਪਟਨ ਵਿਵੇਕ ਅੱਤਰੀ, ਡਿਊਟੀ ਮੈਨੇਜਰ ਤਿਲਕ ਰਾਜ ਸ਼ਾਮਲ ਸਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ Sameep Singh Gumtala ਯੂਏਈ ਵਿੱਚ ਰੁਕ ਕੇ ਸ਼ਾਰਜਾਹ ਹਵਾਈ ਅੱਡੇ ਰਾਹੀਂ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇ ਸਨ। ਉਹਨਾਂ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਆਉਣ ਲਈ ਸ਼ਾਰਜਾਹ ਤੋਂ ਫਲਾਈਟ ਫੜੀ ਸੀ। ਸ਼ਾਰਜਾਹ ਤੋਂ ਆਉਣ ਵਾਲੀਂ ਉਡਾਣ ਦੇ ਸਾਰੇ ਯਾਤਰੀਆਂ ਦੇ ਸਮਾਨ ਨੂੰ ਕਸਟਮ ਦੁਆਰਾ ਜਾਂਚ ਅਧੀਨ ਰੱਖਿਆ ਗਿਆ ਸੀ।
ਇਸ ਉਡਾਣ ਤੋਂ ਕੁੱਝ ਹੀ ਸਮਾਂ ਪਹਿਲਾਂ ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਉਡਾਣ ‘ਤੇ 300 ਤੋਂ ਵੱਧ ਯਾਤਰੀਆਂ ਦੇ ਉਤਰਨ ਕਾਰਨ ਸਮੱਸਿਆ ਹੋਰ ਵਧ ਗਈ ਕਿਉੰਕਿ ਸਮਾਨ ਲੈਣ ਤੋਂ ਬਾਦ ਦੋਹਾਂ ਉਡਾਣਾਂ ਦੇ ਤਕਰੀਬਨ 450 ਤੋਂ ਵੱਧ ਯਾਤਰੀਆਂ ਦੇ ਸਮਾਨ ਨੂੰ ਏਅਰਪੋਰਟ 'ਤੇ ਗ੍ਰੀਨ ਚੈਨਲ ਬੰਦ ਕਰਕੇ ਸਾਰੇ ਯਾਤਰੀਆਂ ਦਾ ਸਮਾਨ ਸਕੈਨਿੰਗ ਮਸ਼ੀਨ 'ਤੇ ਮੁੜ ਰੱਖਵਾਇਆ ਜਾ ਰਿਹਾ ਸੀ। ਉਹਨਾਂ ਦੇਖਿਆ ਕਿ ਦੋ ਸਕੈਨਰ ਹੋਣ ਦੇ ਬਾਵਜੂਦ ਸਿਰਫ ਇੱਕ ਹੀ ਸਕੈਨਰ ਨੂੰ ਵਰਤਿਆ ਜਾ ਰਿਹਾ ਸੀ।
ਉਹਨਾਂ ਅਗਾਂਹ ਦੱਸਿਆ ਕਿ ਇਸ ਕਾਰਨ ਉੱਥੇ ਵੱਡੀ ਭੀੜ ਲੱਗ ਗਈ ਅਤੇ ਵੱਖਰੀਆਂ ਕਤਾਰਾਂ ਲਈ ਕੋਈ ਵਿਵਸਥਾ ਨਾ ਹੋਣ ਕਾਰਨ ਬੱਚੇ, ਬਜ਼ੁਰਗ, ਅਤੇ ਅਪਾਹਜ ਯਾਤਰੀਆਂ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਸੀ। ਇਸੇ ਤਰਾਂ ਕਤਰ ਦੀ ਦੋਹਾ ਤੋਂ ਉਡਾਣ ਜਿਸ ਤੇ ਵੱਡੀ ਗਿਣਤੀ ਵਿੱਚ ਅਮਰੀਕਾ, ਕੈਨੇਡਾ, ਯੂਰਪ ਤੋਂ ਯਾਤਰੀ ਆਓਂਦੇ ਹਨ, ਦੇ ਨਾਲ ਹੀ ਦੁਬਈ ਦੀ ਉਡਾਣ ਆਓਣ ਨਾਲ ਉਸ ਉਡਾਣ ਦੇ ਯਾਤਰੀਆਂ ਨੂੰ ਵੀ ਮੁਸ਼ਕਲ ਹੋ ਰਹੀ ਸੀ। ਕੁੱਝ ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ ਦੇ ਸਟਾਫ ਨੂੰ ਸ਼ਾਰਜਾਹ ਅਤੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਵਾਰ-ਵਾਰ ਸੋਨੇ ਦੀ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਗੁਮਟਾਲਾ ਨੇ ਉਸੀ ਸਮੇਂ ਇਹ ਮਾਮਲਾ ਏਅਰਪੋਰਟ ਡਾਇਰੈਕਟਰ ਅਤੇ ਟਵੀਟ ਰਾਹੀਂ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੇ ਧਿਆਨ ਵਿੱਚ ਲਿਆਂਦਾ। ਇਸ ਉਪਰੰਤ ਅਗਲੇ ਹੀ ਦਿਨ ਡਾਇਰੈਕਟਰ ਸ੍ਰੀ ਵੀਕੇ ਸੇਠ ਨੇ ਏਅਰਪੋਰਟ ਅਤੇ ਕਸਟਮ ਅਧਿਕਾਰੀਆਂ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨਾਲ ਇਸ ਸਮੱਸਿਆ ਦੇ ਹੱਲ ਸੰਬੰਧੀ ਮੀਟਿੰਗ ਕਰ ਜਾਣਕਾਰੀ ਸਾਂਝੀ ਕੀਤੀ।
ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਦੂਜੇ ਸਕੈਨਰ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਵੇਗਾ ਅਤੇ ਭੀੜ ਨਾ ਪਵੇ, ਇਸ ਲਈ ਦੋ ਉਡਾਣਾਂ ਦੇ ਯਾਤਰੀਆਂ ਵਿੱਚ ਕੁੱਝ ਵਕਫ਼ਾ ਰੱਖਿਆ ਜਾਵੇਗਾ। ਗੁਮਟਾਲਾ ਨੇ ਏਅਰਪੇਰਟ ਅਧਿਕਾਰੀਆਂ ਨਾਲ ਇਮੀਗਰੇਸ਼ਨ ਮਹਿਕਮੇ ਵੱਲੋਂ ਦਿਖਾਈ ਜਾ ਰਹੀ ਵਧੀਆ ਕਾਰਗੁਜ਼ਾਰੀ ਦੀ ਸਰਾਹਨਾ ਕੀਤੀ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਯਾਤਰੀਆਂ ਦੀ ਮਦਦ ਕਰ ਰਹੇ ਸਨ।
ਮੀਟਿੰਗ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਏਅਰਪੋਰਟ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦੇ ਫੋਰੀ ਹੱਲ ਲਈ ਵਿਖਾਈ ਗਈ ਗੰਭੀਰਤਾ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਮੰਚ ਦੇ ਸਰਪ੍ਰਸਤ ਪਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਚਾਹਲ ਅਤੇ ਮੈਂਬਰ ਜਗਜੀਵਨ ਸਿੰਘ ਵੀ ਸ਼ਾਮਲ ਸਨ। ਉਹਨਾਂ ਨਵੀਂਆਂ ਉਡਾਣਾਂ, ਕਾਰਗੋ ਅਤੇ ਹੋਰ ਮੁੱਦਿਆਂ ਸੰਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਵਿੱਚ (ਲੱਗਭੱਗ 40000) ਪ੍ਰਵਾਸੀ ਪੰਛੀ ਪੰਜਾਬ (ਹਰੀਕੇ ਪੱਤਣ) ਪਹੁੰਚ ਚੁੱਕੇ ਹਨ। ਅੰਮ੍ਰਿਤਸਰ ਤੋਂ ਸਿਰਫ ਇਕ ਘੰਟੇ ਦੀ ਦੂਰੀ ਤੇ ਸਥਿਤ ਹਰੀਕੇ ਪੱਤਣ ਪੰਛੀਆਂ ਅਤੇ ਕੁਦਰਤ ਪ੍ਰੇਮੀਆਂ ਲਈ ਇੱਕ ਜੰਨਤ ਹੈ। ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਜਲ ਭੂਮੀ ਹੈ। ਯੂਰਪ ਤੋਂ ਪੰਛੀ ਸਰਦੀਆਂ ਵਿੱਚ ਇੱਥੇ ਮਾਰਚ ਤੱਕ ਠਹਿਰਣ ਲਈ ਆਉਂਦੇ ਹਨ।
Harike Wetlandn is full with rare and migratory birds now. It is a paradise for bird and nature lovers, just an hour drive from Amritsar. It is the largest wetland in northern India. Birds from Europe come here in winter to stay upto March.
It is an unforgettable sight to watch rare, exotic migratory birds in winter. The wetland is a one of kind place that merits a visit because of its unique biodiversity.
A vast shallow lake created by the confluence of the Sutlej and Beas rivers and, now most importantly, a Ramsar Site. The 285.1sq km Harike Wetlands ecosystem stretches across Punjab’s districts of Amritsar, Ferozepur, Kapurthala and Jalandhar.
Just one hour drive from Amritsar
ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਦੁਆਰਾ ਬਣਾਈ ਗਈ ਇੱਕ ਵਿਸ਼ਾਲ ਖੋਖਲੀ ਝੀਲ ਅਤੇ, ਹੁਣ ਸਭ ਤੋਂ ਮਹੱਤਵਪੂਰਨ, ਇੱਕ ਰਾਮਸਰ ਸਾਈਟ। 285.1 ਵਰਗ ਕਿਲੋਮੀਟਰ ਹਰੀਕੇ ਵੈਟਲੈਂਡਜ਼ ਈਕੋਸਿਸਟਮ ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ। ਹਾਲਾਂਕਿ ਟੂਰਿਜ਼ਮ ਦੀ ਸਮਝ ਨਾ ਰੱਖਣ ਵਾਲੀਆਂ ਸਰਕਾਰਾਂ ਵਲੋਂ ਇਹ ਇਕ ਹੋਰ ਅਨਗੋਲਿਆ ਸਥਾਨ ਹੈ |
ਇਹ ਪੰਛੀ ਸਾਇਬੇਰੀਆ (ਭਾਰਤ ਤੋਂ ਦੂਰੀ 4500 ਕਿਲੋਮੀਟਰ) ਰੂਸ (3000 ਕਿਲੋਮੀਟਰ) ਕੰਬੋਡੀਆ (2200 ਕਿਲੋਮੀਟਰ) ਮੰਗੋਲੀਆ (3500 ਕਿਲੋਮੀਟਰ) ਅਤੇ ਸਰਬੀਆ ਵਰਗੇ ਅਤਿ ਦੂਰੀ 'ਤੇ ਸਥਿਤ ਦੇਸ਼ਾਂ ਤੋਂ ਇਨ੍ਹਾਂ ਦਿਨਾਂ ਵਿੱਚ ਆਉਂਦੇ ਹਨ ਕਿਉਂਕਿ ਯੂਰਪ ਦੇ ਇਨ੍ਹਾਂ ਦੇਸ਼ਾਂ ਵਿੱਚ ਅੱਜਕੱਲ੍ਹ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ। ਲਿਹਾਜ਼ਾ ਇਹ ਰੰਗ ਬਿਰੰਗੇ ਪੰਛੀ ਪੰਜਾਬ ਆ ਜਾਂਦੇ ਹਨ ਜੋ ਮਾਰਚ ਦੇ ਪਹਿਲੇ ਹਫਤੇ ਵਾਪਸ ਆਪੋ ਆਪਣੇ ਟਿਕਾਣਿਆਂ ਵੱਲ ਚਾਲੇ ਪਾਉਂਦੇ ਹਨ। । ਹੈਰਾਨੀਜਨਕ ਤੱਥ ਇਹ ਹੈ ਕਿ ਇਹ ਸਾਰੇ ਪੰਛੀ ਰਸਤੇ ਦਾ ਅਨੁਮਾਨ ਕਿਵੇਂ ਲਗਾਉਂਦੇ ਹਨ, ਪਿੱਛੇ ਇਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਭੁੱਖ ਅਤੇ ਠੰਡ ਤੋਂ ਬਚਾਉਣ ਲਈ ਕਿਹੜੀ ਤਾਕਤ ਦੇ ਮਦਦਗਾਰ ਹੁੰਦੀ ਹੈ?
ਗੁਰਬਾਣੀ ਸਿਧਾਂਤ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਪੰਛੀਆਂ ਦੇ ਬੱਚਿਆਂ ਨੂੰ ਭੋਜਨ ਕਿਵੇਂ ਪਹੁੰਚਦਾ ਹੈ।
"ਉਡੈ ਉਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ
ਤਿੰਨ ਕਵਣੁ ਖਿਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨ ਕਰਿਆ"
#ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਵੱਡੀ ਰਾਹਤ। ਭਾਰਤ ਆਉਣ ਲਈ ਹੁਣ ਨਹੀਂ ਭਰਨਾ ਪਵੇਗਾ 'ਏਅਰ ਸੁਵਿਧਾ ਫਾਰਮ'
Big relief to international passengers arriving into
ਅੰਤਰਰਾਸ਼ਟਰੀ ਯਾਤਰੀਆਂ ਲਈ ਭਾਰਤ ਸਰਕਾਰ ਵੱਲੋਂ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਤਹਿਤ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਏਅਰ ਸੁਵਿਧਾ ਫਾਰਮ ਨਹੀਂ ਭਰਨਾ ਪਵੇਗਾ। ਕੋਰੋਨਾ ਵਾਇਰਸ ਦੇ ਘੱਟਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਫਾਰਮ ਭਰਨ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ। ਏਅਰ ਸੁਵਿਧਾ ਪੋਰਟਲ 'ਤੇ ਉਪਲਬਧ ਫਾਰਮ 'ਚ ਯਾਤਰੀਆਂ ਨੂੰ ਉਨ੍ਹਾਂ ਵੱਲੋਂ ਲਏ ਗਏ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਪੈਂਦੀ ਸੀ। ਹੁਣ ਯਾਤਰੀਆਂ ਨੂੰ ਭਾਰਤ ਆਉਣ ਲਈ ਕੋਈ ਵੀ ਵੈਕਸੀਨ ਲੱਗੇ ਹੋਣ ਦਾ ਜਾਂ ਕਰੋਨਾ ਦਾ ਟੈਸਟ ਕਰਾਓਣ ਦੀ ਜ਼ਰੂਰਤ ਨਹੀਂ ਪਵੇਗੀ। ਨਵੇਂ ਨਿਯਮ 22 ਨਵੰਬਰ 2022 ਨੂੰ ਸਵੇਰੇ 12:01 ਵਜੇ ਤੋਂ ਲਾਗੂ ਹੋ ਗਏ ਹਨ
ਕੁਝ ਦਿਨ ਪਹਿਲਾਂ ਹੀ ਫਲਾਈਟਾਂ ਤੇ ਏਅਰਪੋਰਟਾਂ 'ਤੇ ਮਾਸਕ ਪਹਿਨਣ ਦੀ ਸ਼ਰਤ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਯਾਨੀ ਹੁਣ ਫਲਾਈਟ 'ਚ ਚਿਹਰੇ ਉਤੇ ਮਾਸਕ ਨਾ ਪਾਉਣ 'ਤੇ ਕੋਈ ਜੁਰਮਾਨਾ ਨਹੀਂ ਲੱਗੇਗਾ। ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਫਲਾਈਟ ਦੇ ਐਲਾਨ ਵਿੱਚ ਫੇਸ ਮਾਸਕ ਦੀ ਵਰਤੋਂ ਦੀ ਸਲਾਹ ਦਿੱਤੀ ਜਾ ਸਕਦੀ ਹੈ ਪਰ ਜੁਰਮਾਨੇ ਦਾ ਐਲਾਨ ਨਹੀਂ ਕੀਤਾ ਜਾ ਸਕਦਾ।
In a big relief to international passengers arriving into , The Government of India has removed all travel requirements including Air Suvidha, full vaccination & pre-departure RTPCR test.
The new requirements come into effect from midnight 22nd Nov 2022 at 12:01AM
A few days ago, the requirement to wear masks on flights and airports was ended. Now there will be no penalty for not wearing a mask in the flight. The government order said that the use of face mask can be advised in the flight announcement but the penalty cannot be announced.
Source:
Tuesday busy day. Onthar day. 7 flights in same time. Like 2:30 to 9:45 Amritsar airport gurnader
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਪਰ ਅੰਮ੍ਰਿਤਸਰ ਏਅਰਪੋਰਟ ਉੱਪਰ ਨਗਰ ਕੀਰਤਨ ਕਢਿਆ ਗਿਆ ਜਿਸਨੂੰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ, ਇਸ ਮੌਕੇ ਵੱਡੇ ਪੱਧਰ ਤੇ ਲੰਗਰ ਵੀ ਲਗਾਏ ਗਏ |
On the birth anniversary of Sri Guru Nanak Dev Ji, Nagar Kirtan was conducted at Amritsar Airport, in which a large number of devotees participated and langar was served.
Today TR508 SCOOT FLIGHT delayed
Flight origen singapore to amritsar. And connect to other countries.
Amritsar airport gurnader o
About airindia london
Click here to claim your Sponsored Listing.
Category
Website
Address
Amritsar
143101
Amritsar Airport
Amritsar
Amritsar Airport - The Golden Destination.
Ajnala Road, Rajasansi
Amritsar, 143101
Sri Guru Ram Dass Jee International Airport is situated in Amritsar.
Amritsar
Amritsar, 143101
Sri Guru Ram Dass Jee International Airport is the an international airport in Amritsar,Punjab servin
55 Goal Bagh, Opp. Railway Station
Amritsar, 143001
Name you can trust,provides you safe and secure travel solutions through city.