ਸੱਗੀਫੁੱਲ ਗਿੱਧਾ ਟੀਮ ਅਕੈਡਮੀ

ਸੱਗੀਫੁੱਲ ਗਿੱਧਾ ਟੀਮ ਅਕੈਡਮੀ

ਬੀਤੇ ਸਮੇਂ ਦੀਆਂ ਨਾਕਾਰਤਮਕ ਯਾਦਾਂ ਨੂੰ ਛੱਡ ਦੇਣਾ ਹੀ ਬੇਹਤਰੀ ਹੈ, ਜੇ ਓਣ ਵਾਲ਼ੇ ਸਮੇਂ ਚ ਖੁਸ਼ੀਆਂ ਭਰਨੀਆਂ ਤਾਂ ਸਕਾਰਤਮਕ ਸੋਚ ਰੱਖਣੀ ਬਹੁਤ ਜਰੂਰੀ ਹੈ |

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 15/08/2024

ਮੇਲਾ ਤੀਆਂ 2024 ਸਫਲਤਾ ਨਾਲ ਸੰਪੂਰਣ ਰਿਹਾ | ਮੇਲੇ ਤੇ ਆਏ ਹੋਏ ਵਿਸ਼ੇਸ ਮਹਿਮਾਨਾਂ
ਗੱਲੋਰੀ ਬਾਵਾ ਮੈਡਮ,
ਬਲਜੀਤ ਕੌਰ ਰਿਆੜ ਮੈਡਮ
,ਸੁਰਜੀਤ ਕੌਰ ਮੈਡਮ, ਪਰਮਜੀਤ ਕੌਰ ਮੈਡਮ
ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ, ਪ੍ਰੋਫ਼ ਰਾਮਸਰੂਪ ਸਰ, ਆਲ ਇੰਡੀਆ ਕਲਚਰਲ ਐਸੋਸੀਏਸ਼ਨ ਕਰਤਾਰਪੁਰ ਦੇ ਮੇਂਬਰ ਦਾ 🙏🏻
ਅਤੇ ਦਰਸ਼ਕਾਂ ਨੇ ਇਸ ਨੂੰ ਚਾਰ ਚੰਨ ਲਾ ਦਿਤੇ | ਬਹੁਤ ਧੰਨਵਾਦੀ ਹਾਂ, ਆਪਣੀ ਸਾਰੀ ਗਿੱਧਾ ਟੀਮ (ਬੈਚ 2006-2012 )

11/08/2024

ਬਹੁਤ ਬਹੁਤ ਮੁਬਾਰਕਾਂ ਹੋਣ ਮੇਰੀ ਭੈਣ ਨੂੰ ਅੱਜ ਬਹੁਤ ਮਾਣ ਮਹਿਸੂਸ ਹੋਇਆ, ਏਸ ਲੈਵਲ ਤੇ ਫੰਕਸ਼ਨ ਕਰਨਾ,ਓਸ ਨੂੰ ਸੰਗਠਿਤ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ, ਇਹ ਵੀ ਕੋਈ-ਕੋਈ ਕਰ ਸਕਦਾ, ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ| ❤️

07/08/2024

ਚੋਥਾ ਮੇਲਾ ਤੀਆਂ

31/07/2024

ਤੀਆਂ 2024

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 27/07/2024

ਮੇਲਾ ਤੀਆਂ 2024

25/07/2024

ਅਕਾਲਪੁਰਖ ਦੀ ਮੇਹਰ ਸਦਕਾ 🙏🏻
ਹਰ ਸਾਲ ਦੀ ਤਰਹ ਇਸ ਸਾਲ ਵੀ ਆਪਣੇ ਸ਼ਹਿਰ ਅੰਮ੍ਰਿਤਸਰ ਵਿਖੇ ਸਾਵਨ ਮਹੀਨੇ ਚ ਹੋਣ ਵਾਲਾ ਮੇਲਾ ਤੀਆਂ ਲਗਾ ਰਹੇ ਹਾਂ | ਜਿਦੇ ਚ ਨਵੀਆਂ ਵਿਆਹੀਆਂ ਭੈਣਾਂ ਜਦੋਂ ਪੇਕੇ ਸੌਣ ਕੱਟਣ ਜਾਂਦੀਆਂ ਤਾਂ ਸਾਰੀਆ ਸਹੇਲੀਆਂ ਰਲ ਕੇ ਤੀਆਂ ਦਾ ਤਿਓਹਾਰ ਮਨੋਦਿਆਂ ਸੀ, ਅੱਜ ਵੀ ਆਪਣੇ ਓਸ ਪੁਰਾਣੇ ਰੀਤੀ ਰਿਵਾਜ ਨੂੰ ਕਾਇਮ ਰੱਖਦੇ ਅਸੀਂ (ਸੱਗੀਫੁੱਲ ਗਿੱਧਾ ਅਕੈਡਮੀ ) ਵਲੋਂ ਹਰ ਸਾਲ ਏਸ ਨੂੰ ਲੌਂਦੇ ਹਾਂ, ਤੇ ਅਗੇ ਵੀ ਲੌਂਦੇ ਰਹਾ ਗੇ | ਜਿੱਥੇ ਸਾਡੀਆਂ ਭੈਣਾਂ, ਮਾਵਾਂ, ਸਹੇਲੀਆਂ ਇਕੱਠੀਆਂ ਹੋ ਕੇ ਨਚ ਕੇ ਆਪਣੇ ਦਿਲਾ ਦੇ ਚਾ ਪੁਰੇ ਕਰ ਸਕਣ 🙏🏻❤️

17/07/2024

ਪਹਿਲੇ, ਦੂਜੇ ਅਤੇ ਤੀਜੇ ਤੀਆਂ ਦੇ ਮੇਲੇ ਦੀ ਸਫਲਤਾ ਤੋਂ ਬਾਅਦ ਸੱਗੀਫੁਲ ਗਿੱਧਾ ਅਕੈਡਮੀ ਜਲਦ ਹੀ ਲੈ ਕੇ ਆ ਰਹੇ ਹਨ ਮੇਲਾ ਤੀਆਂ 2024 (ਤੀਆਂ ਤੀਜ ਦੀਆਂ )

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 26/04/2024

5-4-2024
Amritsar Group of Colleges Paryaas National Level Technical & Cultural Festival 2024 Jugment
Gidha, Luddi & Group Dance
I am thankful to
S. Jaspreet Singh Rajewal Veer ji
S. Maninder Singh Hundal Sir

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 24/04/2024

4-4-2024 solo dance, group dance, classical dance competition Khlasa college Amritsar

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 24/04/2024

4-4-2024 ਖਾਲਸਾ ਕਾਲਜ ਵੈਸਾਖੀ ਮੇਲਾ Solo dance, Group dance, classical dance jugment

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 20/04/2024

ਪਹਿਲਾ ਜਿਲ੍ਹਾ ਪੱਧਰੀ ਓਪਨ ਯੁਵਕ ਮੇਲਾ 19-3-2024
ਬਹੁਤ ਧੰਨਵਾਦੀ ਹਾਂ, ਰਵੀ ਦਾਰਾ ਸਰ ਜੀ ਦੀ | ਜਿਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਤੇ ਮੇਲੇ ਦਾ ਹਿੱਸਾ ਬਣਾਇਆ, ਵਿਸ਼ੇਸ਼ ਸਹਿਯੋਗੀ ਦੀ ਟਰੋਫੀ ਨਾਲ ਮਾਣ ਬਖਸ਼ਿਆ |
ਬਹੁਤ ਵਧੀਆ ਅਨੁਭਵ ਰਿਹਾ ਇਸ ਮੇਲੇ ਦਾ ਹਿੱਸਾ ਬਣ ਕੇ| ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ, ਜਿਸ ਵਿੱਚ
ਗਿੱਧੇ, ਭੰਗੜੇ, ਰੰਗੋਲੀ, ਸਪੀਚ, ਪੀੜੀ ਬੁਣਨਾ, ਪੱਖੀ ਬੁਣਨਾ, ਢਾਡੀ ਵਾਰ, ਲੋਕ ਗੀਤ ਅਤੇ ਹੋਰ ਵੱਖ ਵੱਖ ਮੁਕਾਬਲੇ ਸ਼ਾਮਿਲ ਸਨ | ਇਸ ਤਰ੍ਹਾਂ ਦੇ ਮੇਲਿਆਂ ਨਾਲ ਹੀ, ਅਸੀਂ ਆਪਣੇ ਵਿਰਸੇ ਨੂੰ ਜਿਉਂਦਾ ਰੱਖ ਸਕਦੇ ਹਾਂ, ਅਤੇ ਅਗਾਂਹ ਵੱਲ ਲੈ ਕੇ ਜਾ ਸਕਦੇ ਹਾਂ |🙏🏻

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 24/02/2024

22-2-2024 ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜ ਯੁਵਕ ਮੇਲਾ (ਪੀ. ਟੀ. ਆਈ. ਐਸ) ਪਟਿਆਲਾ ਗਿੱਧਾ ਜਜਮੈਂਟ,ਪੰਜਾਬ ਦੇ ਗਿੱਧੇਆ ਦੇ ਬਾਬਾ ਬੋੜ ਕਹੇ ਜਾਣ ਵਾਲੇ ਮੈਡਮ ਪ੍ਰਭਸ਼ਰਨ ਕੌਰ ਜੀ,ਪਾਲ ਸਿੰਘ ਸਮਾਓ ਸਰ,ਮੈਡਮ ਸਤਵੰਤ ਕੌਰ ਜੀਨਾਲ ਬਹੁਤ ਵਧੀਆ ਅਨੁਭਵ ਰਿਹਾ | ਸਰ ਹਰਦੀਪ ਗਿੱਲ ਜੀ ਦਾ ਬਹੁਤ ਹੀ ਮਸ਼ਹੂਰ ਗਾਣਾ ਹੈ (ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਬਰੂ )ਨਾਲ ਮਿਲਣ ਦਾ ਮੌਕਾ ਮਿਲਿਆ | ਬਹੁਤ ਧੰਨਵਾਦ ਪ੍ਰਿੰਸੀਪਲ ਸ. ਮੱਤੇ ਵਾਲ ਸਰ, ਵਾਈਸ ਪ੍ਰਿੰਸੀਪਲ ਰਾਮਸਰੂਪ ਸਰ ਜੀ 🙏🏻

19/02/2024

ਗਿੱਦਾ ਗਿੱਧਾ ਕਰੇ ਮੇਲਣੇ ਗਿੱਦਾ ਪਊ ਬਥੇਰਾ | ਗਿੱਦੇ ਦੇ ਪਿੜ ਨੂੰ ਬੰਨ ਕੇ ਰੱਖਣਾ ਤੇ ਸੰਜਾਉਣਾ ਇੱਕ ਵਧੀਆ ਕੋਚ ਦੀ ਨਿਸ਼ਾਨੀ ਹੁੰਦੀ ਹੈ🙏🏻

19/02/2024

ਮੁਟਿਆਰਾਂ ਗਿੱਧੇ ਚ ਆਪਣਾ ਜੌਹਰ ਦਿਖਾਉਂਦੀਆਂ ਹੋਈਆਂ |

19/02/2024

ਲੋਕ ਕਲਾਵਾਂ ਮੇਲੇ ਚ ਗਿੱਦੇ ਦੀ ਜਜਮੈਂਟ ਦਾ ਮਾਣ ਮਿਲਿਆ | ਜਿਸ ਵਿੱਚ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਨੇ ਭਾਗ ਲਿਆ | ਡੇਵੀਟ ਕਾਲਜ ਜਲੰਧਰ ਪਹਿਲੇ ਸਥਾਨ ਤੇ ਰਹਿ ਕੇ ਓਵਰਆਲ ਟਰਾਫੀ ਤੇ ਚੈਂਪੀਅਨਸ਼ਿਪ ਟਰੋਫੀ ਜਿੱਤੀ | ਡੇਵਿਡ ਕਾਲਜ ਦੇ ਸਾਰੀ ਆਡੀਅੰਸ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ | ਬੱਚਿਆਂ ਦੇ ਨਾਲ ਨਾਲ ਕੋਚਾਂ ਨੂੰ ਵੀ ਸਲਾਉਣਾ ਬਣਦਾ ਹੈ , ਜੋ ਆਪਣੀ ਪੂਰੀ ਰੂਹ ਦੇ ਨਾਲ ਇਨੀਆਂ ਸੋਹਣੀਆਂ ਪੇਸ਼ਕਾਰੀਆਂ ਸਿਖਾਉਂਦੇ ਹਨ | ਇਹਨਾਂ ਕੋਚਸ ਦੀ ਮਿਹਨਤ ਬੱਚੇ ਸਟੇਜ ਉੱਤੇ ਨਿਖਾਰ ਕੇ ਲੈ ਕੇ ਆਉਂਦੇ ਹਨ | ਅੱਜ ਕੱਲ ਬਸ ਕੁਝ ਗਿਣੇ ਚੁਣੇ ਕੋਚ ਹਨ ਜੋ ਪੂਰੀ ਰੂਹ ਦੇ ਨਾਲ ਬੱਚਿਆਂ ਨੂੰ ਆਪਣਾ ਹੁਨਰ ਸਿਖਾਉਂਦੇ ਹਨ | 🙏🏻🙏🏻

Photos from ਸੱਗੀਫੁੱਲ ਗਿੱਧਾ ਟੀਮ ਅਕੈਡਮੀ's post 19/02/2024

38ਵਾਂ ਸਰਵ ਭਾਰਤੀ ਲੋਕ ਕਲਾਵਾਂ ਮੇਲਾ ਸਫਲਤਾ ਪੂਰਨ ਸੰਪੂਰਨ ਹੋਇਆ | ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਹੋਰ ਰੱਜ ਦੇ ਵਿਦਿਆਰਥੀ ਅਤੇ ਕਾਲਜਾਂ, ਯੂਨੀਵਰਸਿਟੀਆਂ ਨੇ ਭਾਗ ਲਿਆ | ਦੋ ਦਿਨ ਦੇ ਇਸ ਮੇਲੇ ਵਿੱਚ ਵੱਖ-ਵੱਖ ਤਰਹਾਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਗਿੱਧੇ, ਭੰਗੜੇ, ਢਾਡੀ ਵਾਰ, ਕਵੀਸ਼ਰੀ, ਸਕਿਟ , ਮਮਿਕਰੀ, ਲੋਕ ਗੀਤ, ਵਿਆਹ ਦੇ ਗੀਤ, ਫੈਂਸੀ ਡਰੈਸ ਵੱਖ ਵੱਖ ਪ੍ਰਤੀਯੋਗੀਤਾਵਾਂ ਸ਼ਾਮਿਲ ਸਨ। ਇਸ ਮੇਲੇ ਦੇ ਪ੍ਰੈਜੀਡੈਂਟ ਸਰਦਾਰ ਕਰਮਪਾਲ ਸਿੰਘ ਢਿੱਲੋ, ਅਤੇ ਸਾਰੇ ਟੀਮ ਮੈਂਬਰਸ ਦੀ ਮਿਹਨਤ ਸਦਕਾ ਸਫਲ ਹੋਇਆ | 🙏🏻

16/02/2024
21/08/2022

ਪ੍ਰਤੀਯੋਗੀ ਤੇ ਸਾਡੇ ਮਾਣ ਜੋਗ ਜੱਜ ਇੱਕੋ ਸਟੇਜ ਤੇ

18/08/2022

ਪਿੱਛਲੇ ਮੇਲੇ ਦੀਆਂ ਕੁਸ਼ ਝਲਕੀਆਂ

18/08/2022

ਤੀਆਂ 2022

18/08/2022

ਮੇਲਾ ਤੀਆਂ 7ਅਗਸਤ 2022
ਜਦੋਂ ਪ੍ਰਤੀਯੋਗੀ ਨੂੰ ਪ੍ਰਸ਼ਨ ਪੁੱਛੇਆ ਕੀ ਹੇਹਰਾ ਕੀ ਹੁੰਦਾ? ਓਹਨੂੰ ਏਸ ਦਾ ਉੱਤਰ ਨਈ ਸੀ ਔਂਦਾ |

Videos (show all)

ਬਹੁਤ ਬਹੁਤ ਮੁਬਾਰਕਾਂ ਹੋਣ ਮੇਰੀ ਭੈਣ ਨੂੰ ਅੱਜ ਬਹੁਤ ਮਾਣ ਮਹਿਸੂਸ ਹੋਇਆ, ਏਸ ਲੈਵਲ ਤੇ ਫੰਕਸ਼ਨ ਕਰਨਾ,ਓਸ ਨੂੰ ਸੰਗਠਿਤ ਕਰਨਾ ਕੋਈ ਆਸਾਨ ਕੰਮ ਨਹੀਂ...
ਤੀਆਂ 2024
ਮੇਲਾ ਤੀਆਂ 2024 9-8-2024 ਮਾਈ ਭਾਗੋ ਬਹੁਤਕਨੀਕੀ ਕਾਲਜ ਮਜੀਠਾ ਰੋਡ ਅੰਮ੍ਰਿਤਸਰ ਸਮਾਂ ਸ਼ਾਮ 4 ਵਜੇ
ਪਹਿਲੇ, ਦੂਜੇ ਅਤੇ ਤੀਜੇ ਤੀਆਂ ਦੇ ਮੇਲੇ ਦੀ ਸਫਲਤਾ ਤੋਂ ਬਾਅਦ ਸੱਗੀਫੁਲ ਗਿੱਧਾ ਅਕੈਡਮੀ ਜਲਦ ਹੀ ਲੈ ਕੇ ਆ ਰਹੇ ਹਨ ਮੇਲਾ ਤੀਆਂ 2024 (ਤੀਆਂ ਤੀਜ ...
ਪਹਿਲੇ, ਦੂਜੇ ਅਤੇ ਤੀਜੇ ਤੀਆਂ ਦੇ ਮੇਲੇ ਦੀ ਸਫਲਤਾ ਤੋਂ ਬਾਅਦ ਸੱਗੀਫੁਲ ਗਿੱਧਾ ਅਕੈਡਮੀ ਜਲਦ ਹੀ ਲੈ ਕੇ ਆ ਰਹੇ ਹਨ ਮੇਲਾ ਤੀਆਂ 2024 (ਤੀਆਂ ਤੀਜ ...
ਪਹਿਲੇ, ਦੂਜੇ ਅਤੇ ਤੀਜੇ ਤੀਆਂ ਦੇ ਮੇਲੇ ਦੀ ਸਫਲਤਾ ਤੋਂ ਬਾਅਦ ਸੱਗੀਫੁਲ ਗਿੱਧਾ ਅਕੈਡਮੀ ਜਲਦ ਹੀ ਲੈ ਕੇ ਆ ਰਹੇ ਹਨ ਮੇਲਾ ਤੀਆਂ 2024 (ਤੀਆਂ ਤੀਜ ...

Website