Dr Punjabi

Dr Punjabi

ਆਪਣੀ ਮਾਂ ਬੋਲੀ ਨੂੰ ਪਿਆਰ ਕਰੋ, ਬਾਕੀਆਂ ਦਾ ਸ?

16/09/2023

ਧੰਨ ਸ੍ਰੀ #ਗੁਰੂਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ।

16/09/2023

ਇਹ ਕੈਸੀ ਅਮੀਰੀ???
ਲਖਨਊ ਦੇ ਰਹਿਣ ਵਾਲੇ ਸੇਵਾ ਮੁਕਤ ਫੌਜੀ ਕਰਨਲ ਆਪਣੀ ਪਤਨੀ ਨਾਲ ਰਹਿ ਰਹੇ ਸਨ। ਦੋ ਲੜਕੇ ਅਮੈਰੀਕਨ ਕੰਪਨੀਆਂ ਵਿਚ ਕੰਮ ਕਰਦਿਆਂ ਉਚ ਅਹੁਦਿਆਂ ਤੇ ਲੱਗੇ ਹੋਏ। ਪਤਨੀ ਦੀ ਮੌਤ ਤੇ ਛੋਟਾ ਬੇਟਾ ਪਹੁੰਚਿਆ ਪਰ ਵੱਡਾ ਨਹੀਂ ਆਇਆ, ਪੁਛਣ ਤੇ ਪਤਾ ਲੱਗਾ ਕਿ ਵੱਡਾ ਚਾਹੰਦਾ ਸੀ ਕਿ ਮਾਂ ਦੇ ਮਰਨ ਪਿੱਛੋਂ ਛੋਟਾ ਭਰਾ ਅੰਤਿਮ ਕਿਰਿਆਵਾਂ ਕਰ ਆਵੇ, ਬਾਪ ਦੀ ਵਾਰੀ ਉਹ ਖੁਦ ਆ ਜਾਵੇਗਾ।
ਇਹ ਸਭ ਸੁਣ ਕੇ ਪਿਤਾ ਕਮਰੇ ਚ ਗਿਆ ਇਕ ਪੱਤਰ ਲਿਖਿਆ
" ਬੇਟਾ ਤੁਹਾਡੀ ਪਰਵਰਿਸ਼ ਵਿਚ ਅਸੀਂ ਕੋਈ ਕਸਰ ਨਹੀਂ ਛੱਡੀ, ਤੁਹਾਨੂੰ ਪੜਾ ਲਿਖਾਂ ਕੇ ਕਾਬਲ ਬਣਾਇਆ। ਤੇਰੀ ਮਾਂ ਮਰਦੇ ਦਮ ਤਕ ਤੁਹਾਨੂੰ ਯਾਦ ਕਰਦਿਆਂ ਰੋਂਦੀ ਰਹੀ। ਮੈਂ ਉਸਦੇ ਕੋਲ ਹੀ ਸੀ। ਪਰ ਆਖਰੀ ਸਮੇਂ ਮੇਰੇ ਕੋਲ ਕੌਣ ਹੋਵੇਗਾ? ਮੈਂ ਤੁਹਾਨੂੰ ਕਸ਼ਟ ਨਹੀਂ ਦੇਣਾ ਚਾਹੁੰਦਾ। ਇਸ ਲਈ ਹੁਣ ਤੂੰ ਆਇਆ ਹੈ ਤਾਂ ਮੇਰੇ ਵਾਲਾ ਬੋਝ ਵੀ ਹਲਕਾ ਕਰਕੇ ਜਾਵੀਂ"

ਕਮਰੇ ਵਿੱਚੋਂ ਗੋਲੀ ਚਲਣ ਦੀ ਆਵਾਜ਼ ਆਈ
ਕਰਨਲ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ।

Photos from Dr Punjabi's post 10/06/2022

ਅੱਜ ਸਟੋਰ ਦੀ ਪਾਰਕਿੰਗ ਵਿਚ ਤੁਰੇ ਫਿਰਦਿਆਂ ਅਚਾਨਕ ਮਗਰੋਂ ਇੱਕ ਪੰਖੇਰੂ ਦੀ ਅਵਾਜ ਆਈ..ਮੈਕਸੀਕੋ ਦੀ ਗਰਮੀ ਤੋਂ ਬਚਣ ਲਈ ਠੰਡੇ ਮੁਲਖ ਆਈ ਇਹ ਮਾਂ ਢਿੱਡੋਂ ਕੱਢੇ ਆਂਡਿਆਂ ਤੇ ਬੈਠੀ ਹੋਈ ਸੀ..ਗਹੁ ਨਾਲ ਵੇਖਿਆ ਤਾਂ ਘੂਰਨ ਲੱਗੀ..ਥੋੜਾ ਕੋਲ ਗਿਆ ਤਾਂ ਅਗਿਓਂ ਧੌਣ ਚੁੱਕ ਲਈ..ਜਿੱਦਾਂ ਆਖ ਰਹੀ ਸੀ.."ਕੋਲ ਆਇਆ ਤਾਂ ਵੱਢ ਖਾਊਂ"!
ਕਿਸੇ ਵਾਹਨ ਹੇਠ ਹੀ ਨਾ ਆ ਜਾਵੇ..ਇਸੇ ਲਈ ਕਿਸੇ ਨੇ ਦਵਾਲੇ ਪੀਲੀ ਟੇਪ ਵੀ ਰੱਖੀ ਹੋਈ ਸੀ..ਕਿੰਨੀ ਦੇਰ ਵੇਖਦਾ ਰਿਹਾ..ਭੁੱਖ ਪਿਆਸ ਨੀਂਦਰ ਸੁਖ ਆਰਾਮ ਭੁੱਲ ਮੀਂਹ ਹਨੇਰੀ ਗਰਮੀ ਤੂਫ਼ਾਨਾਂਂ ਵਿਚ ਇਥੇ ਹੀ ਬੈਠੀ ਰਹਿੰਦੀ ਇੱਕ ਮਾਂ..!

ਫੇਰ ਦਰਬਾਰ ਸਾਬ ਦੀ ਆਹ ਦੂਜੀ ਫੋਟੋ ਦਿਸ ਪਈ..ਚੁਰਾਸੀ ਘਲੂਕਾਰੇ ਮਗਰੋਂ ਕੰਪਲੈਕਸ ਦੇ ਕਮਰਿਆਂ ਵਿਚੋਂ ਆਪਣੇ ਗਵਾਚ ਗਿਆ ਨੂੰ ਲੱਭਦੀਆਂ ਕਿੰਨੀਆਂ ਸਾਰੀਆਂ ਬੁੱਢੜੀਆਂ ਮਾਵਾਂ..!
ਮਾਂ..ਕੈਸੀ ਪ੍ਰਜਾਤੀ ਸਿਰਜੀ ਰੱਬ ਨੇ..ਪਹਿਲੋਂ ਢਿਡੋਂ ਜੰਮਦੀਆਂ ਫੇਰ ਓਨੀ ਦੇਰ ਤੱਕ ਰਾਖੀ ਕਰਦੀਆਂ ਜਿੰਨੀ ਦੇਰ ਤੁਰਨ ਫਿਰਨ ਜੋਗੇ ਨਾ ਹੋ ਜਾਵਣ ਤੇ ਮਗਰੋਂ ਜੇ ਕਿਧਰੇ ਵਕਤ ਦੀ ਹਨੇਰੀ ਆਪਣੇ ਨਾਲ ਉਡਾ ਕੇ ਲੈ ਜਾਵੇ ਤਾਂ ਲੱਭਣ ਦੀ ਪੂਰੀ ਵਾਹ ਵੀ ਲਾ ਦਿੰਦੀ..ਭਾਵੇਂ ਸੈਕੜੇ ਕੋਹਾਂ ਤੁਰਨਾ ਵੀ ਕਿਓਂ ਨਾ ਪੈ ਜਾਵੇ..ਜੁੱਗੋ-ਜੁੱਗ ਜਿਉਂਦੀਆਂ ਵੱਸਦੀਆਂ ਰਹਿਣ ਇਹ ਮਾਵਾਂ..ਕਿਓੰਕੇ ਜਦੋਂ ਮਾਂ ਮੁੱਕਦੀ ਏ ਤਾਂ ਇੱਕੋ ਵੇਲੇ ਕਿੰਨਾ ਕੁਝ ਮੁੱਕ ਜਾਂਦਾ!
ਹਰਪ੍ਰੀਤ ਸਿੰਘ ਜਵੰਦਾ

21/02/2022

ਬੋਲ ਪੰਜਾਬੀ, ਪੜ੍ਹ ਪੰਜਾਬੀ, ਸਿੱਖ ਲੈ ਅੱਖਰ ਚਾਰ ਪੰਜਾਬੀ,
ਦਾਦਿਆਂ ਪੜਦਾਦਿਆਂ ਤੋਂ ਤੁਰਦੀ, ਆਈ ਬੋਲੀ ਯਾਰ ਪੰਜਾਬੀ,
~
ਬੱਬਾ ਬੋਤਾ, ਪੱਪਾ ਪੰਜਾਲੀ, ਹੁੰਦੀ ਮੱਮਾ ਮੁਹਾਰ ਪੰਜਾਬੀ,
ਚੱਚਾ ਚਿੜੀਆਂ, ਗੱਗਾ ਗਟਾਰਾਂ, ਹੁੰਦੀ ਡੱਡਾ, ਡਾਰ ਪੰਜਾਬੀ,
~
ਪੱਪਾ ਪਹਿਰ, ਜੱਜਾ ਜੋਤਾ, ਸਮੇਂ ਦਾ ਇਹੋ ਹਿਸਾਬ ਪੰਜਾਬੀ,
ਆੜਾ ਆਥਣ, ਤੱਤਾ ਤੜਕਾ, ਵੇਲਾ ਬੈਠ ਵਿਚਾਰ ਪੰਜਾਬੀ,
~
ਟੈਂਕਾ ਟਿੰਡਾਂ, ਝੱਜਾ ਝਲਾਰਾਂ, ਪਾਣੀ ਠੰਡਾ ਠਾਰ ਪੰਜਾਬੀ,
ਗੱਗਾ ਗੋਕੇ, ਖੱਖਾ ਖੋਤੇ, ਢੋਂਦੇ ਜਗਤ ਦਾ ਭਾਰ ਪੰਜਾਬੀ,
~
ਪੱਪਾ ਪੈਲੀ, ਰਾਰਾ ਰੌਣੀ, ਸੱਸਾ ਹੁੰਦਾ ਸਿਆੜ ਪੰਜਾਬੀ,
ਆੜਾ ਅੰਨ, ਊੜਾ ਉਗਾਉਂਦੇ, ਜਿਉਂਦੇ ਰਹਿਣ ਕਿਸਾਨ ਪੰਜਾਬੀ,
~
ਨਈਆਂ ਖਾਲ੍ਹੀ, ਣਾਣਾ ਖਾਲ੍ਹੀ, ਖਾਲ੍ਹੀ ਤੁਰਨ ਇਨਸਾਨ ਪੰਜਾਬੀ,
ਮੱਮਾ ਮੁਰਦਾ, ਕੱਕਾ ਕੱਫ਼ਣ, ਚੱਕਣ ਬੰਦੇ ਚਾਰ ਪੰਜਾਬੀ,
~
ਹਾਹਾ ਹਾੜ੍ਹੀ, ਸੱਸਾ ਸਾਉਣੀ, ਬੀਜੀਏ ਕਣਕ ਕਮਾਦ ਪੰਜਾਬੀ,
ਸੱਸਾ ਸੋਕੇ, ਝੱਜਾ ਝੜੀਆਂ, ਪੈਂਦੀ ਕੁਦਰਤ ਮਾਰ ਪੰਜਾਬੀ,
~
ਕੱਕਾ ਕੰਡੇਰਾਂ, ਭੱਬਾ ਭੱਖੜਾ, ਔਖੀ ਚੋਬ ਸਹਾਰ ਪੰਜਾਬੀ,
ਬੱਬਾ ਬਸਾਰ, ਕੱਕਾ ਕਲਕਾਈਏ, ਭਰਦੇ ਫੱਟ ਤਲਵਾਰ ਪੰਜਾਬੀ,
~
ਨੱਨਾ ਨਾਨਕ, ਗੱਗਾ ਗੋਬਿੰਦ, ਸੱਸਾ ਹੁੰਦਾ ਸਰਦਾਰ ਪੰਜਾਬੀ
ਪੱਪਾ ਪੱਗਾਂ, ਪੱਪਾ ਪੂਣੀਆਂ, ਕਰਾਂਉਦੀ ਦੇਖ ਮੁਟਿਆਰ ਪੰਜਾਬੀ,
~
ਬੱਬਾ ਬਾਬੂ, ਬੱਬਾ ਬਟਾਲਵੀ ਸਾਹਿਤ ਮੇਰੇ ਦੇ ਸ਼ਿੰਗਾਰ ਪੰਜਾਬੀ,
ਕੱਕਾਂ ਕਲਮਾਂ, ਲੱਲਾ ਲਿਖਤਾਂ, ਜਿਉਂਦੀਆਂ ਸਦਾਬਹਾਰ ਪੰਜਾਬੀ,
~
ਕੱਕਾ ਕਾਇਦਾ, ਸੱਸਾ ਸੁਲੇਖਾਂ, ਪੜ੍ਹਦੇ ਦੇਖ ਵੇ ਬਾਲ ਪੰਜਾਬੀ,
ਮੱਮਾ ਮਾਵਾਂ, ਬੱਬਾ ਬਾਪੂ, ਰਿਸ਼ਤੇ ਰੱਖ ਸੰਭਾਲ ਪੰਜਾਬੀ,
~
ਖੱਖਾ ਖ਼ਤ ਨੇ, ਤੱਤਾਂ ਤਾਰਾਂ, ਸੁਨੇਹੇ ਡੀਕੇ ਦਿਲਦਾਰ ਪੰਜਾਬੀ,
ਹਾਹਾ ਹੀਰਾਂ, ਰਾਰਾ ਰਾਂਝੇ, ਅੱਜਕੱਲ੍ਹ ਝੂਠ ਗ਼ਦਾਰ ਪੰਜਾਬੀ,
~
ਮੱਮਾ ਮਿਸ਼ਰੀ ਬੱਬਾ ਬੋਲੀ, ਬੈਠੇ ਛੱਡ ਵਿਸਾਰ ਪੰਜਾਬੀ,
ਈੜੀ ਇੰਗਲਿਸ਼, ਜੱਜਾ ਜ਼ੁਬਾਨਾਂ, ਬੈਠੀ ਬਣ ਪ੍ਰਧਾਨ ਵੇ ਸਾਡੀ,
~
ਰੰਧਾਵਾ ਅਮਰਜੀਤ

14/02/2022

ਪੰਜਾਬੀ

09/02/2022
25/12/2021

ਪੰਜਾਬ ਬਾਰੇ ਜਾਣਕਾਰੀ ਭਾਗ ੨
ਪੰਜਾਬ ਦੇ ਟੁਕੜੇ partiton of Punjab?
ਦਰਿਆ ਕਿਵੇਂ ਵੰਡੇ How did the river divide? ਕੁਦਰਤ ਦੀ ਅਣਮੁੱਲੀ ਦਾਤ
Nature's greatest gift?

ਪੰਜਾਬ ਦੇ ਟੁਕੜੇ Partiton of Punjab?ਦਰਿਆ ਕਿਵੇਂ ਵੰਡੇ How did the river divide? Nature's greatest gift? 24/12/2021

ਪੰਜਾਬ ਬਾਰੇ 2 ਭਾਗ
ਪੰਜਾਬ ਦੇ ਟੁਕੜੇ
Partiton of Punjab?
ਦਰਿਆ ਕਿਵੇਂ ਵੰਡੇ How did the river divide?
Nature's greatest gift?
https://youtu.be/mW2C91kS8nQ

ਪੰਜਾਬ ਦੇ ਟੁਕੜੇ Partiton of Punjab?ਦਰਿਆ ਕਿਵੇਂ ਵੰਡੇ How did the river divide? Nature's greatest gift? ਪੰਜਾਬ ਦੇ ਟੁਕੜੇ ? partiton of Punjab? ਦਰਿਆ ਕਿਵੇਂ ਵੰਡੇ? how did the river divide? Nature's greatest gift?ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾਪੰਜਾਬ ਬਾਰੇ ਜਾਣਕਾਰੀinformati...

11/12/2021
11/12/2021

ਪੰਜਾਬੀ ਭਾਸ਼ਾ ਬਾਰੇ ਜਾਨਣ ਤੋਂ ਪਹਿਲਾਂ ਆਉ ਪਹਿਲਾਂ ਕੁਝ ਪੰਜਾਬ ਬਾਰੇ ਜਾਣੀਏ।
ਕੁਦਰਤੀ ਸੋਮਿਆਂ ਤੇ ਕਿਸਦਾ ਨਾਮ? name of natural resources? ਪੰਜਾਬ ਦੇ ਪੁਰਾਣੇ ਨਾਂ ਕਿਹੜੇ? Old name of Punjab?

https://youtu.be/w98no9AoAXo

08/12/2021

ਮਾਂ ਬੋਲੀ

Want your school to be the top-listed School/college in Amritsar?
Click here to claim your Sponsored Listing.

Videos (show all)

ਪੰਜਾਬ ਦੇ ਟੁਕੜੇ Partiton of Punjab?ਦਰਿਆ ਕਿਵੇਂ ਵੰਡੇ How did the river divide? Nature's greatest gift?
ਕੁਦਰਤੀ ਸੋਮਿਆਂ ਤੇ ਕਿਸਦਾ ਨਾਮ? name of natural resources? ਪੰਜਾਬ ਦੇ ਪੁਰਾਣੇ ਨਾਂ ਕਿਹੜੇ?old name of Punjab

Telephone

Website

Address

Boparai Railway Station, Patti
Amritsar