Atwal Sirye Wala
ਮੈਨੂੰ ਮੇਰੇ ਮਾਲਕਾ.....ਓਕਾਤ ਵਿੱਚ ਰੱਖੀ
ਸਾਰੇ ਦੇਸ਼ ਵਾਸੀਆਂ ਨੂੰ 75ਵੇ ਸੁਤੰਤਰਤਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ।
ਆਪ ਸਭ ਨੂੰ ਨਾਗ ਪੰਚਮੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ...
office time
photo credit Amarjit Rode
Deep Sidhu di Antim Ardas mauke vikhe
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
ਪੰਜਾਬ ਦੀ ਸਿਆਸਤ ਵਿੱਚ ਨਿਘਾਰ ਸਾਡੇ ਸਿਆਸਤਦਾਨਾਂ ਦਾ ਵਪਾਰੀ ਬਣ ਜਾਣ ਨਾਲ ਹੈ। ਸਾਡੇ ਰਾਜਨੀਤਕ ਆਗੂ ਬਿਜ਼ਨਸ ਮੈਨ ਕਹਾਉਣਾ ਜ਼ਿਆਦਾ ਪਸੰਦ ਕਰਨ ਲੱਗੇ ਹਨ। ਇਸ ਨਿਘਾਰ ਨੂੰ ਭਰਨ ਲਈ ਕਿਸਾਨ ਮਜ਼ਦੂਰ ਵਰਗ ਦਾ ਅੱਗੇ ਆਉਣਾ ਬਹੁਤ ਜਰੂਰੀ ਹੈ।
ਰਾਜਨੀਤੀ ਆਗੂਆਂ ਵੱਲ ਝੁਕਾਅ ਨੂੰ ਖਤਮ ਕਰ ਆਪਣੇ ਸਾਫ ਛਵੀ ਵਾਲੇ ਨੁਮਾਇੰਦੇ ਚੁਣਨੇ ਪੈਣੇ ਆ। ਸਿਰਫ਼ ਆਪਣੇ ਗੁੱਸੇ ਦਾ ਇਜ਼ਹਾਰ ਕਿਸਾਨੀ ਸਟੇਜਾਂ ਤੋਂ ਬੋਲਣ ਨਾਲ ਕੁਝ ਨਹੀਂ ਹੋਣਾ, ਚੋਣ ਪਿੜ ਵਿੱਚ ਉਤਰ ਆਮ ਲੋਕਾਂ ਨੁਮਾਇੰਦਗੀ ਕਰਨ ਦਾ ਇਹ ਢੁਕਵਾਂ ਸਮਾਂ ਹੈ।
ਇਹ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ।
ਬਹੁਤ ਸਹਿ ਲਿਆ ਅੱਤਿਆਚਾਰ, ਬਹੁਤ ਕਰਵਾ ਲਿਆ ਆਪਣੇ ਵਰਗ ਦਾ ਸ਼ੋਸਣ ,ਪਰ ਹੁਣ ਨਹੀਂ।
ਹੁਣ ਕਿਸਾਨ ਮਜ਼ਦੂਰ ਵਰਗ ਦੀ ਵਾਰੀ ਹੈ। ਇਹ ਆਗਾਜ਼ ਹੋਵੇਗਾ ਅਸਲੀ ਲੋਕਤੰਤਰ , ਜਿਸਨੂੰ ਰਾਜਨੀਤਕ ਪਾਰਟੀਆਂ ਨੇ ਲੁੱਟ ਤੰਤਰ ਬਣਾ ਕੇ ਛੱਡ ਦਿੱਤਾ ਹੈ।
ਆਉ ਪੰਜਾਬ ਨੂੰ ਫਿਰ ਖ਼ੁਸ਼ਹਾਲੀ ਵੱਲ ਲੈ ਕੇ ਜਾਈਏ ,ਸੱਤਾ ਆਮ ਲੋਕਾਂ ਦੇ ਹੱਥ ਦਿਵਾਈਏ।
#ਮਿਸ਼ਨ_ਅੱਖ_ਵਿੱਚ_ਅੱਖ_ਪਾ_ਕੇ
ਚੰਦ ਜਿਹੀ ਨਰਮਾਈ ਵਾਲੇ, ਲੋਕਾਂ ਦੀ ਬੁਲੰਦ ਆਵਾਜ਼ ੰਸਦ
ਜਸਵਿੰਦਰ ਸਿੰਘ ਅਟਵਾਲ
#ਨੌਜਵਾਨ
ਕਿਸਾਨ ਮਜ਼ਦੂਰ ਵਰਗ ਨੂੰ ਚੋਣਾਂ ਦੇ ਪਿੜ ਵਿੱਚ ਉਤਰਨਾ ਚਾਹੀਦਾ ਹੈ ਜਾਂ ਨਹੀਂ ਇਹ ਸਵਾਲ ਸਿਆਸੀ ਗਲਿਆਰਿਆਂ ਤੋਂ ਲੈਕੇ ਪਿੰਡਾਂ ਦੀਆਂ ਸੱਥਾਂ ਵਿੱਚ ਆਮ ਗੂੰਜ ਰਿਹਾ ਹੈ।
ਕਈ ਕਿਸਾਨ ਨੇਤਾ ਇਸਦੇ ਹੱਕ ਵਿੱਚ ਹਨ ਅਤੇ ਕਈ ਚੋਣਾਂ ਵਿੱਚ ਉਤਰਨ ਦਾ ਵਿਰੋਧ ਕਰ ਰਹੇ ਹਨ। ਮੁੱਢਲਾ ਸਵਾਲ ਇਹ ਹੈ ਕਿ ਕਿਸਾਨ ਮਜ਼ਦੂਰ ਵਰਗ ਨੂੰ ਚੋਣਾਂ ਵਿੱਚ ਕਿਉਂ ਨਹੀਂ ਉਤਰਨਾ ਚਾਹੀਦਾ ?
ਕਦੋਂ ਤੱਕ ਅਸੀਂ ਆਪਣੇ ਮੁੱਦੇ ਹੱਲ ਕਰਵਾਉਣ ਲਈ ਸਿਆਸੀ ਪਾਰਟੀਆਂ ਵੱਲ ਝਾਕਦੇ ਰਹਾਂਗੇ।
ਕਦੋਂ ਤੱਕ ਇਹ ਨੇਤਾ ਸਾਡਾ ਸ਼ੋਸ਼ਣ ਕਰਦੇ ਰਹਿਣਗੇ।
ਕਦੋਂ ਤੱਕ ਸਿਸਟਮ ਦੇ ਨਾਂ ਤੇ ਆਮ ਲੋਕਾਂ ਦਾ ਸ਼ੋਸਣ ਹੁੰਦਾ ਰਹੇਗਾ।
ਦੇਰ ਸਵੇਰ ਸਾਨੂੰ ਜਾਗਣਾ ਹੀ ਪਵੇਗਾ
#ਪੰਜਾਬ_ਚੋਣਾਂ_2022 ਇਹ ਬਹੁਤ ਚੰਗਾ ਮੌਕਾ ਹੈ ਕਿਸਾਨ ਮਜ਼ਦੂਰ ਵਰਗ ਲਈ ਵਿਧਾਨ ਸਭਾ ਪਹੁੰਚਣ ਦਾ , ਆਪਣੇ ਨੁਮਾਇੰਦੇ ਚੁਣਨ ਦਾ, ਅਤੇ ਇਸਤੋਂ ਵੱਡੀ ਤਿਆਰੀ ਨਾਲ ਸੰਸਦ ਤੱਕ ਪਹੁੰਚ ਕਰਨੀ ਪਵੇਗੀ।
ਇਹ ਅਲਖ ਜਗਾਉਣੀ ਪਵੇਗੀ।
ਮੈਂ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਦੇ ਉਸ ਬਿਆਨ ਦਾ ਸਵਾਗਤ ਕਰਦਾ ਹਾਂ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਚੰਬਲ ਦੇ ਡਾਕੂ ਚੋਣਾਂ ਲੜ ਸਕਦੇ ਹਨ ਤਾਂ ਕਿਸਾਨ ਕਿਉਂ ਨਹੀਂ।
ਆਉ ਇਕਮੁੱਠ ਹੋਈਏ , ਗੰਧਲੇ ਸਿਸਟਮ ਨੂੰ ਠੀਕ ਕਰਨ ਦਾ ਬੀੜਾ ਚੁਕੀਏ।
#ਮਿਸ਼ਨ_ਅੱਖ_ਵਿੱਚ_ਅੱਖ_ਪਾ_ਕੇ
ਚੰਦ ਜਿਹੀ ਨਰਮਾਈ ਵਾਲੇ ਲੋਕਾਂ ਦੀ, ਬੁਲੰਦ ਆਵਾਜ਼ ੰਸਦ
ਜਸਵਿੰਦਰ ਸਿੰਘ ਅਟਵਾਲ
Gurnam Singh Charuni
ਪੰਜਾਬ ਵਿੱਚ ਸੱਤਾ ਤਬਦੀਲੀ ਦੀ ਜ਼ਰੂਰਤ ਨਹੀਂ, ਪੰਜਾਬ ਨੂੰ ਸਿਸਟਮ ਬਦਲਣ ਦੀ ਜ਼ਰੂਰਤ ਹੈ।
ਪੰਜਾਬ ਨੂੰ ਸੱਚਮੁੱਚ ਅਜਿਹੇ ਆਗੂਆਂ ਦੀ ਜ਼ਰੂਰਤ ਹੈ ਜੋ ਪੰਜਾਬ ਵਿੱਚ ਵਪਾਰ ਨਾ ਕਰਨ, ਉਹਨਾਂ ਦਾ ਮਕਸਦ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਹੋਵੇ। ਆਰਥਿਕ , ਸਾਮਾਜਿਕ ਅਤੇ ਉਸ ਪਹਿਲੂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜੋ ਪੰਜਾਬ ਲਈ ਜ਼ਰੂਰੀ ਹੈ।
ਪੰਜਾਬ ਦੇ ਸਿਆਸਤਦਾਨਾਂ ਨੇ ਇਸਦਾ ਉਤਪੀੜਨ ਕੀਤਾ ਹੈ। ਇਸ ਲਈ 2022 ਇੱਕ ਅਜਿਹਾ ਮਿਸ਼ਨ ਹੈ ਜਿਸ ਵਿੱਚ ਕਿਸਾਨ , ਮਜ਼ਦੂਰ ਅਤੇ ਹਰ ਉਸ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਜੋ ਸੱਤਾ ਤਬਦੀਲੀ ਨਹੀਂ ਸਗੋਂ ਪੰਜਾਬ ਨੂੰ ਨਵੀਆਂ ਉਚਾਈਆਂ ਤੇ ਦੇਖਣਾ ਚਾਹੁੰਦਾ ਹੈ ,
ਪੰਜਾਬ ਸਿਸਟਮ ਤਬਦੀਲੀ ਚਾਹੁੰਦਾ ਹੈ। ਆਉ ਇਸ ਤਬਦੀਲੀ ਲਈ ਕੰਮ ਕਰੀਏ, ਇੱਕਜੁਟ ਹੋਈਏ।
#ਮਿਸ਼ਨ_ਅੱਖ_ਵਿੱਚ_ਅੱਖ_ਪਾ_ਕੇ
ਚੰਦ ਜਿਹੀ ਨਰਮਾਈ ਵਾਲੇ ਲੋਕਾਂ ਦੀ, ਬੁਲੰਦ ਆਵਾਜ਼ ੰਸਦ
ਜਸਵਿੰਦਰ ਸਿੰਘ ਅਟਵਾਲ
#ਨੌਜਵਾਨ
ਕਿਸਾਨ ਅੰਦੋਲਨ ਵਿੱਚੋਂ ਇੱਕ ਸ਼ਾਨਦਾਰ ਗੱਲ ਜੋ ਨਿਕਲਕੇ ਆਈ ਹੈ ਉਹ ਹੈ ਆਗੂਆਂ ਦੀ ਜਵਾਬਦੇਹੀ,
ਪਿੰਡਾਂ ਵਿੱਚ ਰਾਜਨੀਤਕ ਆਗੂਆਂ ਨੂੰ ਘੇਰ ਘੇਰ ਸਵਾਲ ਪੁੱਛੇ ਜਾ ਰਹੇ ਹਨ। ਆਮ ਲੋਕਾਂ ਦੇ ਟੈਕਸਾਂ ਦੇ ਪੈਸੇ ਉੱਤੇ ਐਸ਼ ਕਰਨ ਵਾਲੇ ਆਗੂਆਂ ਨੂੰ ਸਵਾਲ ਪੁੱਛਣੇ ਤਾਂ ਬਣਦੇ ਹਨ।
ਉਹਨਾਂ ਲੀਡਰਾਂ ਨੂੰ ਜਵਾਬ ਹੀ ਨਹੀਂ ਆ ਰਹੇ ਜੋ ਸਿਰਫ ਚੋਣਾਂ ਲਈ ਲੋਕਾਂ ਵਿੱਚ ਵੋਟ ਮੰਗਣ ਪਹੁੰਚ ਜਾਂਦੇ ਆ,
ਪੰਜਾਬ ਨੂੰ ਲੁੱਟਣ ਤੋਂ ਇਲਾਵਾ ਇਹਨਾਂ ਲੀਡਰਾਂ ਅੱਜ ਤੱਕ ਕੀਤਾ ਹੀ ਕੀ ਆ।
ਆਉ ਭਵਿੱਖ ਵਿੱਚ ਏਹੋ ਜਿਹੇ ਨੁਮਾਇੰਦੇ ਚੁਣੀਏ ਜੋ ਲੋਕਾਂ ਪ੍ਰਤੀ ਜਵਾਬਦੇਹ ਹੋਣ, ਇਮਾਨਦਾਰੀ ਨਾਲ ਲੋਕਾਂ ਤੋਂ ਪੁੱਛਕੇ ਲੋਕ ਭਲਾਈ ਨੀਤੀਆਂ ਬਣਾਉਣ , ਨਾ ਕਿ ਸੰਸਦ ਜਾਂ ਵਿਧਾਨਸਭਾ ਵਿੱਚ ਬੈਠ ਆਪਣੀ ਮਰਜੀ ਦੇ ਫੈਸਲੇ ਸਾਡੇ ਤੇ ਥੋਪਣ।
ਆਓ ਇਕੱਠੇ ਹੋਕੇ ਅਜਿਹੇ ਨੌਜਵਾਨਾਂ ਨੂੰ ਅੱਗੇ ਲੈਕੇ ਆਈਏ ਜਿੰਨਾ ਦਾ ਸਰੋਕਾਰ ਪੰਜਾਬ ਦੇ ਹਰ ਮੁੱਦੇ ਨੂੰ ਸਮਝਣ ਵਿਚ ਹੋਵੇ, ਉਸ ਮੁੱਦੇ ਨੂੰ ਹੱਲ ਕਰਨ ਵਿੱਚ ਹੋਵੇ, ਨਾ ਕਿ ਅਖੌਤੀ ਸਿਆਸੀ ਆਗੂਆਂ ਵਾਂਗ ਸਿਰਫ ਚੋਣਾਂ ਵੇਲੇ ਮਗਰਮੱਛੀ ਹੰਝੂਆਂ ਵਾਲਾ ਹੋਵੇ।
ਹੁਣ ਸਮਾਂ ਹੈ ਇੱਕ ਜੁਟ ਹੋ ਚੰਗੇ ਨੌਜਵਾਨਾਂ ਨੂੰ ਮੌਕਾ ਦੇਣ ਦਾ ।
ਹੁਣ ਨਹੀਂ ਤਾਂ ਕਦੇ ਵੀ ਨਹੀਂ, ਇਹ ਮੌਕਾ ਵਾਰ ਵਾਰ ਨਹੀਂ ਮਿਲਣਾ।
ਆਉ ਨਵਾਂ ਖੁਸ਼ਹਾਲ ਪੰਜਾਬ ਸਿਰਜੀਏ।
#ਮਿਸ਼ਨ_ਅੱਖ_ਵਿੱਚ_ਅੱਖ_ਪਾ_ਕੇ
ਚੰਦ ਜਿਹੀ ਨਰਮਾਈ ਵਾਲੇ, ਲੋਕਾਂ ਦੀ ਬੁਲੰਦ ਆਵਾਜ਼ ੰਸਦ
ਜਸਵਿੰਦਰ ਸਿੰਘ ਅਟਵਾਲ
ਕੁਰਸੀਆਂ ਰੁੱਖ ਖਾ ਜਾਂਦੀਆਂ ਨੇ
ਬਹਾਰ ਦੀ ਰੁੱਤ ਖਾ ਜਾਂਦੀਆਂ ਨੇ
ਕੁਰਸੀਆਂ ਦੀ ਭੁੱਖ ਜ਼ਾਲਮ ਹੈ
ਮਾਵਾਂ ਦੇ ਪੁੱਤ ਖਾ ਜਾਂਦੀਆਂ ਨੇ
ਕਿਸਾਨ ਹਾਂ , ਮਜਦੂਰ ਹਾਂ , ਅੰਦੋਲਨ ਦਾ ਹਿੱਸਾ ਹਾਂ।
ਭੁੱਖਾ ਕਿਸਾਨ ਵਿਕਾਸ ਵਿਰੋਧੀ ਕਿਵੇਂ ਹੋ ਸਕਦਾ ਹੈ ? ਕਿਸਾਨਾਂ ਨੂੰ ਗਿੱਦੜ ਚਿੱਠੀ ਦੇਕੇ ਉਹਨਾਂ ਨੂੰ ਉਹਨਾਂ ਦੀਆਂ ਜਮੀਨਾਂ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਉੱਥੇ ਕੰਕਰੀਟ ਖੜਾ ਕਰ ਦਿੱਤਾ ਜਾਂਦਾ ਹੈ। ਪੰਜਾਬ ਦੇ ਕਿਸਾਨ ਦਾ ਵਾਸਤਾ ਹਾਲੇ ਵੱਡੇ ਉਦਯੋਗਪਤੀਆਂ ਨਾਲ ਨਹੀਂ ਪਿਆ ਹੈ। ਜਾ ਕੇ ਪੁੱਛੋ, ਦਿੱਲੀ ਨਾਲ ਲੱਗਦੇ ਮੇਰਠ , ਗਾਜ਼ੀਆਬਾਦ, ਨੋਇਡਾ, ਗੁੜਗਾਓਂ, ਫਰੀਦਾਬਾਦ ਦੇ ਕਿਸਾਨਾਂ ਨੂੰ ਕਿਵੇਂ ਉਹ ਆਪਣੀ ਜ਼ਮੀਨ ਤੋਂ ਵੱਖ ਕਰ ਦਿੱਤੇ ਗਏ, ਵਿਕਾਸ ਦੀ ਬਲੀ ਚੜ ਗੲੇ , ਮਿਲੇ ਮੁਆਵਜ਼ੇ ਖਤਮ ਕਰ ਲੲੇ। ਸਰਕਾਰੀ ਤੰਤਰ ਵਿਕਾਸ ਦੇ ਬਹਾਨੇ ਕਿਸਾਨਾਂ ਨਾਲ ਭੱਦਾ ਮਜ਼ਾਕ ਕਰਦਾ ਆਇਆ ਹੈ। ਯੂਰਪ ਹੋਵੇ ਜਾਂ ਅਮਰੀਕਾ ,ਚਾਹੇ ਏਸ਼ੀਆ ਦਾ ਪਛੜਿਆ ਮੁਲਕ ਭਾਰਤ, ਕਿਸਾਨਾਂ ਉਪਰ ਕਾਰਪੋਰੇਟ ਨੂੰ ਬਿਠਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਮੌਜੂਦਾ ਤਿੰਨਾਂ ਬਿੱਲਾਂ ਵਿਚ ਮੋਦੀ ਸਰਕਾਰ ਨੇ ਇੱਕ ਵੀ ਸਤਰ ਇਹੋ ਜਿਹੀ ਨਹੀਂ ਲਿਖੀ ਜਿਸ ਵਿਚ ਐਮ ਐਸ ਪੀ ਦਾ ਜ਼ਿਕਰ ਹੋਵੇ। ਪੰਜਾਬ ਅਤੇ ਹਰਿਆਣਾ ਵਿੱਚ ਮੰਡੀਕਰਨ ਬਹੁਤ ਵਧੀਆ ਹੈ। ਮੌਜੂਦਾ ਬਿੱਲਾਂ ਦਾ ਸਭ ਤੋਂ ਵੱਧ ਵਿਰੋਧ ਏਥੇ ਹੀ ਹੋ ਰਿਹਾ। ਯੂਪੀ ਬਿਹਾਰ ਵਾਲੇ ਤਾਂ ਵਿਰੋਧ ਕਰਨ ਜੋਗੇ ਵੀ ਨਹੀਂ ਛੱਡੇ 70 ਸਾਲਾਂ ਵਿਚ । ਕਿਸਾਨ ਸੜਕਾਂ ਤੇ ਹਨ ਅਤੇ ਕੇਂਦਰ ਸਰਕਾਰ ਵਿਕਾਸ ਦਾ ਰਾਗ ਅਲਾਪ ਰਹੀ ਹੈ, ਵਿਕਾਸ ਕਿਸਨੂੰ ਪਸੰਦ ਨਹੀਂ, ਕੌਣ ਮੋਟਰਸਾਈਕਲ ਤੋਂ ਕਾਰ ਵੱਲ ਨਹੀਂ ਜਾਣਾ ਚਾਹੁੰਦਾ , ਕੌਣ ਪੱਖੇ ਤੋਂ ਏਸੀ ਵੱਲ ਨਹੀਂ ਜਾਣਾ ਚਾਹੁੰਦਾ ,ਏਸ ਲਈ ਭੁੱਖਾ ਕਿਸਾਨ ਵਿਕਾਸ ਵਿਰੋਧੀ ਕਿਵੇਂ ਹੋ ਸਕਦਾ ਹੈ ਪਰ ਹਾਂ ਵਿਕਾਸ ਜਮੀਨੀ ਹੋਵੇ ਹਵਾਈ ਨਹੀਂ।
ਜੂਨ ਚਰਾਸੀ ਦੇ ਸਮੂਹ ਸਿੰਘਾਂ ,ਸਿੰਘਣੀਆਂ,ਭੁਝੰਗੀਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।
ਟੋਹਾਨਾ ਵਿੱਚ ਲੱਖਾਂ ਕਿਸਾਨ ਗ੍ਰਿਫਤਾਰੀ ਦੇਣ ਪਹੁੰਚੇ
Gurnam Singh Charuni
i support ਰਣਜੀਤ ਬਾਵਾ
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੈ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ
1964ਈਂ ਖੂਨੀ ਸਾਕਾ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ ਦੇ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਆਹਲੂਵਾਲੀਆ ਮਿਸਲ ਦੇ ਮੁੱਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ| Atwal Sirye Wala
ਸਿਰਫ 10 ਕੁ ਮਿੰਟ ਕੱਢਕੇ ਇੱਕ ਵਾਰੀ ਇਹ ਵੀਡੀਉ ਦੇਖਿਓ ਜ਼ਰੂਰ 🙏🏻
ਈਦ ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀਆਂ ਸਾਰੀਆਂ ਨੂੰ ਬਹੁਤ - ਬਹੁਤ ਮੁਬਾਰਕਾਂ ।
'ਸਰਹਿੰਦ ਫ਼ਤਹਿ ਦਿਵਸ' ਦੀਆਂ ਲੱਖ ਲੱਖ ਵਧਾਈਆਂ
Greetings to all on Sirhind Fateh Diwas
ਸੇਵਾ ਦੇ ਪੁੰਜ, ਗੁਰਮੂਖੀ ਦੇ ਦਾਨੀ
ਸਾਡੀ ਝੋਲੀ ਗੁਰਮੂਖੀ ਦੀ ਦਾਤ ਪਾਉਣ ਵਾਲੇ ਸਾਹਿਬ #ਸ੍ਰੀ_ਗੁਰੂ_ਅੰਗਦ_ਦੇਵ_ਜੀ ਦੇ ਪ੍ਰਕਾਸ ਪੁਰਬ ਦੀਆਂ ਸਾਰੀਆਂ ਨੂੰ ਲੱਖ- ਲੱਖ ਵਧਾਈਆਂ ।
RMB Television ਦਾ ਸਾਥ ਦਿਉਂ ਜੀ ।
#ਮਾਂ_ਦਿਵਸ ਦੀਆਂ ਸਾਰੀਆਂ ਨੂੰ ਬਹੁਤ - ਬਹੁਤ ਮੁਬਾਰਕਾਂ
ਭਾਰਤ ਦੇ ਮਹਾਨ ਕਵਿ ਅਤੇ ਰਾਸ਼ਟਰਗਾਨ ਦੇ ਲੇਖ਼ਕ ਸ੍ਰੀ ਰਬਿੰਦਰ ਨਾਥ ਟੈਗੋਰ ਜੀ ਦੀ ਜਯੰਤੀ ਤੇ ਉਨ੍ਹਾਂ ਨੂੰ ਪ੍ਰਣਾਮ।
ਰਵੀ ਸਿੰਘ ਖਾਲਸਾ ਜੀ ਦਾ ਫੇਸਬੁੱਕ ਅਕਾਊਂਟ ਕੀਤਾ ਸਸਪੈਂਡ
ਦੇਖ ਕੇ ਹੈਰਾਨ ਹਾਂ ਕਿ ਮੇਰਾ ਫੇਸਬੁੱਕ ਅਕਾਊਂਟ ਸੀਮਤ ਕਰ ਦਿੱਤਾ ਹੈ ਖ਼ਾਸ ਕਰਕੇ ਉਸ ਸਮੇਂ ਜਦੋਂ ਅਸੀਂ ਭਾਰਤ ਵਿਚ ਕੋਵਿਡ 19 ਰਾਹਤ ਕਾਰਜ ਪਹੁੰਚਾ ਰਹੇ ਹਾਂ।
ਮੈਂ ਕੋਈ ਜ਼ੁਰਮ ਨਹੀਂ ਕੀਤਾ। ਇਸ ਲਈ ਮੈਂ ਫੇਸਬੁੱਕ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਹੈਰਾਨ ਹਾਂ! - ਰਵੀ ਸਿੰਘ ਖਾਲਸਾ ਏਡ
Ravi Singh-Khalsa Aid
Ravi Singh-Khalsa Aid
SHO Phagwara suspended
ਇਹ ਆ ਜੀ ਫਗਵਾੜਾ ਦਾ SHO, ਦੇਖੋ ਕਿਵੇਂ ਇੱਕ ਗਰੀਬ ਸਬਜ਼ੀ ਵਾਲੇ ਦੀਆ ਮਿਰਚਾਂ ਵਿੱਚ ਮਾਰੀ ਲੱਤ
ਵੀਰ Gurpreet Artist Bathinda ਸਿਰਾ ਲਾਤਾ |
ਪੱਛਮੀ ਬੰਗਾਲ ਵਿੱਚ ਦੀ ਸ਼ਾਨਦਾਰ ਜਿੱਤ । ਮਮਤਾ ਬੈਨਰਜੀ ਨੂੰ ਲੱਖ ਲੱਖ ਵਧਾਈਆਂ । ਮੋਦੀ ਦੀ ਕਰਾਰੀ ਹਾਰ ਨਾਲ ਕਿਸਾਨ ਅਦੋਲਨ ਨੂੰ ਬਲ ਜਰੂਰ ਮਿਲੇਗਾ ।
ਕਿਸਾਨ ਅੰਦੋਲਨ ਨੂੰ ਉਖਾੜਨ ਦੀ ਧਮਕੀ ਦੇਣ ਆਲੀ ਰਾਗਨੀ ਤਿਵਾੜੀ ਦੀ ਕੋਰੋਨਾ ਨਾਲ ਮੌਤ..
'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
ਦੋਹਾ ਤਸਵੀਰਾ ਨੂੰ ਦੇਖ ਕੇ ਅੰਦਾਜਾ ਵੀ ਖੁਦ ਲਗਾ ਲਉ ਤੇ ਇਸ ਦਾ ਹੱਲ ਵੀ ਖੁਦ ਲੱਭ ਲਉ ਨਹੀ ਤਾ ਅੰਜਾਮ ਤਾ ਕਿੱਤੇ ਭਿਆਨਕ ਹੋਣ ਵਾਲਾ ਹੋਵੇਗਾ ।
ਅਦੋਲਨ ਦਾ ਤਾਂ ਪਤਾ ਨਹੀਂ.........
ਫਿਰ ਵੀ
ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ
#ਰੱਬ_ਰਾਖਾ
ਨੰਗਾ ਦੇ ਨੰਗ ਪ੍ਰੋਹਣੇ, ਮੋਦੀ ਨੇ ਸਾਰੀ ਦੁਨਿਆ ‘ਚ ਭਾਰਤ ਦਾ ਜਲੂਸ ਕੱਢਕੇ ਰੱਖ ਦਿੱਤਾ
ਭਾਰਤ ਨੂੰ ਵਿਸ਼ਵਗੁਰੂ ਬਣਾਉਣ ਲੱਗਾ ਸੀ,
ਆਕਸੀਜਨ ਪੱਲੇ ਨਹੀ 🤔
Click here to claim your Sponsored Listing.
Videos (show all)
Category
Contact the public figure
Telephone
Address
151206
Bathinda
Bathinda
(I.H.R.C) INTERNATIONAL CRIME PREVENTION **NATIONAL CHIEF**(ALL)(INDIA).BEST OF YEAR AWARD WINNER-20
Bhatti Road Bathinda
Bathinda, 151001
Aam Aadmi Party Punjab Spokesman and Aam Aadmi Party Bathinda District President Urban. My Official page.
Bathinda, 151001
19, (B.Com) Student Bathinda ( Urban ) Proud Member , Indian National Congress Indian Youth Congres
Bathinda
IT Wing President Malwa Zone Aam Aadmi Party - Punjab Social Media Incharge MLA Sarvjit Kaur Manuke