Gur Lagan
Gurlagan A Music bird � ---Music,kids n friends r my passion ...lv uuuuu Zindagi �����?
❤️❤️❤️
https://youtu.be/bFszZVdHxAE
ਇੰਤਜ਼ਾਰ ਦੀਆਂ ਘੜੀਆਂ ਖਤਮ... ਅਤੇ *ਦੀਪੀ ਕੌਰ ਸੰਧੂ* ਦਾ ਲਿਖਿਆ ਇੱਕ ਹੋਰ ਬੇਹੱਦ ਪਿਆਰਾ ਗੀਤ ਲੈ ਕੇ ਹਾਜ਼ਰ ਹਾਂ। ਦੋਸਤੋ ਗੀਤ ਸੁਣ ਕੇ ਯੂ ਟਿਊਬ ਵੀਡੀਓ ਤੇ ਕਮੈਂਟ ਜ਼ਰੂਰ ਕਰਨਾ।,,(Gall Sun Ja) *ਕਾਸਦਾ* 🕊️,,,
ਆਨੰਦ ਮਾਣੋ ਜੀ 😊😍
Te youtube te comment krke dasyeo kive lagya😊🙏
Singer : Gur Lagan
Lyrics : Deepy Kaur Sandhu
Music and presentatin : Dollar D
Video : Deepaky Deavy
Label : Black Bee Music
Gall Sun Ja (🕊️ਕਾਸਦਾ🕊️) by Gurlagan & Deepy Kaur Sandhu | Latest Punjabi Romantic Folk Song 2023 This is not just a song; it's a testament to the strength we find in our darkest moments, a melody that weaves the tapestry of human connection even in the m...
Where there is a woman, there is magic💝 Happy woman's day 💞
With love Gurlagan 🥰
ਦੋਸਤੋ,
ਅੱਜ ਤੁਹਾਡੇ ਮੋਹ ਅਤੇ ਦੁਆਵਾਂ ਨਾਲ ਗੁਰਲਗਨ ਪਹਿਲੀ ਵਾਰ ਫੀਚਰ ਫਿਲਮ "ਪਾਕ ਮਹੁੱਬਤ ਨੂਰਾਂ"ਵਿੱਚ ਪਲੇਬੈਕ ਗਾਇਕਾ ਵੱਜੋਂ ਆ ਰਹੀ ਹੈ।ਮੋਹ ਲਈ ਧੁਰ ਅੰਦਰੋਂ ਸ਼ੁਕਰਾਨਾ ਜੀਓ।ਢੇਰ ਮਹੁੱਬਤਾਂ ❤😘😘😘😘
Dear frnz,
With your love n support going to share my poster as playback singer in movie "Pak Mhobatt Nooran".. Very many thanks for your blessings 🙏from the bottom of my heart ❤. Love you all 😘😘💐💐
ਕਿੰਨਾ ਗੂੜ੍ਹਾ ਰਿਸ਼ਤਾ ਹੈ
ਤੇਰੇ ਰੁੱਖੇ ਬੋਲਾਂ ਤੇ
ਮੇਰੇ ਹੰਝੂਆਂ ਵਿਚਕਾਰ
ਇਹ ਤੇਰੇ ਮੂੰਹੋਂ ਨਿੱਕਲ਼ਦੇ ਆ
ਤੇ ਮੇਰੀਆਂ ਅੱਖਾਂ ਭਰ ਜਾਂਦੀਆਂ...
*ਗੁਰਲਗਨ*
ਸਤਿ ਸ੍ਰੀ ਅਕਾਲ ਦੋਸਤੋ,
ਨਕੋਦਰ ਪੰਜਾਬੀ ਲੋਕਧਾਰਾ ਮਿਲਣੀ 2018 ਦੌਰਾਨ ਤੁਹਾਡੀ ਗੁਰਲਗਨ..🤗🤗🤗
ਸਤਿ ਸ੍ਰੀ ਅਕਾਲ ਦੋਸਤੋ,
ਅੱਜ ਪੰਜਾਬੀ ਲੋਕਧਾਰਾ ਪਰਿਵਾਰ ਵਲੋਂ ਨਕੋਦਰ ਵਿਖੇ ਕਰਵਾਏ ਜਾ ਰਹੇ ਮੇਲੇ ਚ ਜਾ ਰਹੀ ਹਾਂ।ਆਜੋ ਜਿਨ੍ਹੇ ਗੁਰਲਗਨ ਦੇ ਗੀਤ ਸੁਣਨੇ ਆ।ਦਿਓ ਦੁਆਵਾਂ ਫਿਰ।ਲਵ ਯੂ ਓਲ💐💐😘😘😘
Always be a first-rate version of yourself instead of a second-rate version of somebody else.---judy garland.
HAPPY WOMAN'S DAY,frnz....
When I wake up every morning, I thank God for the new day.. Have an awesome day...A very HAPPY MORNING frnz....😊🤗☺😎😇
Gur Lagan
"ਖ਼ੌਫ਼" - Awaaz Quamdi | DailyHunt
"ਖ਼ੌਫ਼"
http://dhunt.in/3qnZL?s=a&ss=pd
via Dailyhuntਦੋਸਤੋ ਅੱਜ ਪਹਿਲੀ ਵਾਰ ਕਿਸੇ ਅਖ਼ਬਾਰ ਵਿੱਚ ਮੇਰੀ ਮੌਲਿਕ ਰਚਨਾ ਨੂੰ ਜਗ੍ਹਾ ਮਿਲ਼ੀ ਹੈ.. ਸੋਚਿਆ ਆਪਣੀ ਫੇਸਬੁੱਕ ਫੈਮਿਲੀ ਨਾਲ਼ ਵੀ ਖ਼ੁਸ਼ੀ ਸਾਂਝੀ ਕੀਤੀ ਜਾਵੇ।
ਇਸ ਦੇ ਲਈ ਮੈਂ #ਆਵਾਜ਼_ਕ਼ੌਮ_ਦੀ ਦੇ ਸੰਪਾਦਕ ਜੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। 🙏🙏💕
"ਖ਼ੌਫ਼"
ਸੱਚ ਜਾਣਿਓ !
ਮੈਨੂੰ ਖ਼ੌਫ਼ ਨਹੀਂ ਐ ਮੌਤ ਦਾ
ਨਾ ਹੀ ਮੈਨੂੰ ਖ਼ੌਫ਼ ਐ
ਕਿਸੇ ਭਿਆਨਕ ਹਾਦਸੇ ਦਾ
ਮੈਨੂੰ ਖ਼ੌਫ਼ ਨਹੀਂ ਆਉਂਦਾ
ਕਿਸੇ ਜੰਗਲ਼ੀ ਜਾਨਵਰ ਦਾ
ਮੈਨੂੰ ਇਸ ਗੱਲ ਦਾ ਵੀ ਖ਼ੌਫ਼ ਨਹੀਂ
ਕਿ ਨਸੀਬ ਹੋਏਗੀ ਜਾਂ ਨਹੀਂ
ਰੋਟੀ ਮੈਨੂੰ ਸ਼ਾਮ ਤੱਕ
ਨਾ ਹੀ ਡਰ ਏ ਮੈਨੂੰ
ਕਿਸੇ ਖ਼ਤਰਨਾਕ ਬਿਮਾਰੀ ਦਾ
ਮੈਨੂੰ ਖ਼ੌਫ਼ ਨਹੀਂ ਭੂਤ-ਪ੍ਰੇਤ
ਜਾਂ ਓਪਰੀਆਂ ਹਵਾਵਾਂ ਦਾ
ਸਹਿਜ ਹੋ ਕੇ ਵੇਖ ਸਕਦੀ ਹਾਂ
ਮੈਂ ਕਿਸੇ ਮਰੀਜ਼ ਦੀ ਚੀਰ-ਫਾੜ ਵੀ
ਸੋਚੋਗੇ!
ਮੈਂ ਕਿੰਨੀ ਬਹਾਦੁਰ ਲੜਕੀ ਹਾਂ
ਨਹੀਂ, ਇਹ ਤੁਹਾਡੀ ਗ਼ਲਤਫ਼ਹਿਮੀ ਹੈ
ਅਜੇ ਵੀ ਬਹੁਤ ਸਾਰੀਆਂ
ਐਹੋ ਜਿਹੀਆਂ ਗੱਲਾਂ ਨੇ
ਜਿਨ੍ਹਾਂ ਤੋਂ ਖ਼ੌਫ਼ ਆਉਂਦਾ ਏ ਮੈਨੂੰ
"ਪਹਿਲਾ ਖ਼ੌਫ਼"
ਮੈਨੂੰ ਮੇਰੇ ਆਪਣਿਆਂ ਤੋਂ
ਦੂਰ ਹੋਣ ਦਾ
"ਦੂਜਾ ਖ਼ੌਫ਼"
ਮੇਰੇ ਮਾਂ-ਬਾਪ ਦੇ
ਮੇਰੇ ਪ੍ਰਤੀ
ਸੁਪਨਿਆਂ ਦੇ ਟੁੱਟਣ ਦਾ
ਕਦੀ-ਕਦੀ ਮੈਨੂੰ ਉਦੋਂ ਵੀ ਖ਼ੌਫ਼ ਆਉਂਦਾ
ਜਦੋਂ ਮਾਂ ਦੇ ਪੇਟ ਅੰਦਰ
ਨਿੱਕੀ ਜਿਹੀ ਬਾਲੜੀ
ਤਰਲੇ ਪਾਉਂਦੀ ਐ
ਇਹ ਦੁਨੀਆਂ ਵੇਖਣ ਲਈ
ਪਰ ਉਸਦੀ ਮਾਸੂਮੀਅਤ
ਭਰੀ ਆਵਾਜ਼
ਨਾ ਤਾਂ ਡਾਕਟਰਾਂ ਨੂੰ ਸੁਣਾਈ
ਦਿੰਦੀ ਐ ਤੇ ਨਾ ਹੀ
ਓਹਦੇ ਆਪਣਿਆਂ ਨੂੰ
ਹਾਂ ਕਦੇ-ਕਦੇ ਮੈਨੂੰ
ਉਦੋਂ ਵੀ ਖ਼ੌਫ਼ ਆਉਂਦਾ
ਜਦੋੰ ਸੁਨਾਮੀ "ਕੈਟਰੀਨਾ"
ਜਾਂ ਭੂਚਾਲ਼ ਵਰਗੀਆਂ
ਕੁਦਰਤੀ ਆਫ਼ਤਾਂ ਨਾਲ਼
ਬੇਘਰੇ ਹੋਏ ਮਜਬੂਰ ਲੋਕਾਂ ਨੂੰ
ਭੇਜਿਆ ਜਾਣ ਵਾਲ਼ਾ ਸਮਾਨ
ਨਿਗਲ਼ ਲਿਆ ਜਾਂਦਾ ਐ
ਰਾਹ ਵਿੱਚ ਹੀ
ਅਣਸੁਣਿਆ ਕਰ ਦਿੰਦੇ ਨੇ
ਉਨ੍ਹਾਂ ਬੇਬੱਸ ਲੋਕਾਂ ਦੀਆਂ ਹਾਵਾਂ ਨੂੰ
ਇਹ ਪੱਥਰ-ਦਿਲ ਲੋਕ
ਉਹ ਮੰਜ਼ਰ ਵੀ ਬੜਾ ਖ਼ੌਫ਼ਨਾਕ ਹੁੰਦਾ
ਜਦੋਂ ਖ਼ੂਬਸੂਰਤ ਨੌਜਵਾਨਾਂ ਨੂੰ
ਨਸ਼ਿਆਂ ਵੱਸ ਪਾ ਦਿੰਦਾ
ਇੱਕ ਸਵਾਰਥੀ ਇਨਸਾਨ
ਸਾਡੇ ਦੇਸ ਦਾ ਭਵਿੱਖ
ਪਿੰਜਰ ਬਣਿਆ ਦੇਖਦੀ ਹਾਂ
ਤਾਂ ਖ਼ੌਫ਼ ਆਉਂਦਾ
ਦਿਲ ਦਹਿਲ ਜਾਂਦਾ ਉਦੋਂ
ਜਦੋੰ ਸਰਹੱਦ ਪਾਰ ਜਾਂ
ਕਸ਼ਮੀਰ 'ਚ ਵਸਦੇ ਸਾਡੇ ਵਾਂਗ ਹੀ
ਲਾਚਾਰ ਇਨਸਾਨਾਂ ਦੀ ਵਾਗਡੋਰ
ਵੇਖਦੀ ਹਾਂ ਧਾਰਮਿਕ ਆਗੂਆਂ
ਜਾਂ ਰਾਜਨੇਤਾਵਾਂ ਦੇ ਹੱਥ
ਕਿਉਂਕਿ ਸਾਡੀ ਤਰ੍ਹਾਂ
ਦਿਲ ਹੀ ਦਿਲ
ਪੈਗ਼ਾਮ ਭੇਜਦੇ ਨੇ ਉਹ
ਕਿ ਜੀਣਾ ਚਾਹੁੰਦੇ ਨੇ ਉਹ
ਇੱਕ ਹੋ ਕੇ ਖੁੱਲ੍ਹੇ ਆਕਾਸ਼ ਥੱਲੇ
ਜਿੱਥੇ ਨਹੀਂ ਕੋਈ ਅਰਥ
ਧਰਮ ਤੇ ਜਾਤਾਂ ਦਾ
ਰੂਹ ਕੰਬ ਜਾਂਦੀ ਐ ਮੇਰੀ
ਜਦੋੰ ਇੱਕ ਮਾਸੂਮ ਕੁੜੀ ਨੂੰ
ਵਿਕਣ ਲਈ ਮਜਬੂਰ ਕਰਦਾ
ਇੱਕ ਦਲਾਲ
ਖ਼ੌਫ਼ ਜਿਹਾ ਆਉਂਦਾ ਉਦੋਂ ਵੀ ਮੈਨੂੰ
ਜਦੋੰ ਸਾਡੇ ਦੇਸ ਦਾ
ਮਾਸੂਮ ਭਵਿੱਖ
ਰੁਲ਼ਿਆ ਦੇਖਦੀ ਹਾਂ
ਕੂੜੇ ਦੇ ਢੇਰ 'ਚ
ਤੇ ਉਦੋਂ ਵੀ
ਜਦੋਂ ਰੱਬ ਦੇ ਬਣਾਏ
ਇੱਕ ਇਨਸਾਨ ਨੂੰ
ਨਕਾਰਿਆ ਜਾਂਦਾ
"ਪੰਜਵੇਂ ਪੌਡੇ" ਵਾਲ਼ਾ ਆਖ ਕੇ
ਕਿੰਨਾ ਦਰਦਨਾਕ,ਸ਼ਰਮਨਾਕ
ਤੇ ਅਣਸੁਖਾਵਾਂ ਜਿਹਾ
ਨਜ਼ਰ ਆਉਂਦਾ ਇਹ ਸਭ
ਕੀ ਤੁਹਾਨੂੰ ਵੀ ਐਹੋ ਜਿਹਾ
ਖ਼ੌਫ਼ ਸਤਾਉਂਦਾ ?
ਜੇ ਹੈ ਤਾਂ ਆਓ ਆਪਾਂ ਰਲ਼ ਕੇ
ਇਸ ਖ਼ੌਫ਼ ਨੂੰ ਦੂਰ ਕਰੀਏ
ਆਓ ਇਸ ਸਫ਼ੈਦ ਹੋ ਰਹੇ ਖ਼ੂਨ ਨੂੰ
ਹੋਰ ਸਫ਼ੈਦ ਹੋਣ ਤੋਂ ਰੋਕੀਏ
ਇਨ੍ਹਾਂ ਪੱਥਰ ਦਿਲਾਂ ਨੂੰ
ਮੋਮ ਬਣਾਉਣ ਦੀ
ਆਓ ਅੱਖਾਂ ਬੰਦ ਨਾ ਕਰੀਏ
ਸਮਾਜ ਅੰਦਰ ਵਾਪਰਦੇ
ਇਸ ਵਰਤਾਰੇ ਨੂੰ ਵੇਖ ਕੇ
ਆਓ ਜਾਗ੍ਰਿਤ ਕਰੀਏ
ਸਭ ਨੂੰ
ਖ਼ੁਦ ਵੀ ਜਾਗੀਏ...
"ਗੁਰਲਗਨ"
m.dailyhunt.in "ਖ਼ੌਫ਼" ਸੱਚ ਜਾਣਿਓ ! ਮੈਨੂੰ ਖ਼ੌਫ਼ ਨਹੀਂ ਐ ਮੌਤ ਦਾ ਨਾ ਹੀ ਮੈਨੂੰ ਖ਼ੌਫ਼ ਐ ਕਿਸੇ ਭਿਆਨਕ ਹਾਦਸੇ ਦਾ ਮੈਨੂੰ ਖ਼ੌਫ਼ ਨਹੀਂ ਆਉਂਦਾ ਕਿਸੇ .....
Gooooood mornnnnin frnz...
Presenting A song of legend surinder kaur g.lb ju ol .😘😘😘
May this year bring all the crazy colours n fun in your life..Welcome to the brand new year.. HAPPY NEW YEAR.Love u all..😘😘😘
A song by A.R.Rehman g from the movie SATHIYA...
ਪੇਸ਼ ਏ ਖ਼ਿਦਮਤ ਹੈ ਮੇਰੀ ਲਿਖੀ ਹੋਈ ਇਕ ਰਚਨਾ,
ਪੇਸ਼ੇ ਖ਼ਿਦਮਤ ਹੈ ਮੇਰੀ ਲਿਖੀ ਹੋਈ ਇਕ ਰਚਨਾ..
"ਗ਼ਜ਼ਲ"
ਮੇਰੇ ਜੀਣ ਦਾ ਬੱਸ ਇਹੀ ਅੰਦਾਜ਼ ਹੋ ਗਿਆ
ਢੇਰ ਸਾਰੀ ਬੇਚੈਨੀ ਤੇ ਹਰ ਸ਼ਖ਼ਸ ਨਾਰਾਜ਼ ਹੋ ਗਿਆ
ਬੇ-ਮਤਲਬ ਜਿਹੇ ਲੱਗਦੇ ਨੇ ਰੋਸੇ,ਗਿਲ੍ਹੇ,ਸ਼ਿਕਵੇ
ਕਿਉਂਕਿ ਖ਼ੁਦ ਹੀ ਮੰਨ ਜਾਣ ਦਾ ਰਿਵਾਜ਼ ਹੋ ਗਿਆ
ਕਿਧਰੇ ਨਹੀਂ ਲੱਭਦੀ ਅੰਦਰਲੀ ਖ਼ੁਸ਼ੀ
ਆਪਣਾ ਤਾਂ ਬੱਸ ਦਰਦ ਨਾਲ਼ ਲਿਹਾਜ਼ ਹੋ ਗਿਆ
ਝੂਠੀ ਮੁਸਕਾਨ, ਝੂਠੀ ਖ਼ੁਸ਼ੀ ਤੇ ਝੂਠੇ ਹਾਸੇ
ਹੁਣ ਤਾਂ ਇਸ ਸਭ ਦਾ ਬਹੁਤ ਰਿਆਜ਼ ਹੋ ਗਿਆ
ਮਨ ਅੰਦਰ ਮੱਚ ਰਿਹਾ ਹੈ, ਇੱਕ ਸ਼ੋਰ ਜਿਹਾ
ਫਿਰ ਵੀ ਗੂੰਗਾ ਹਰ ਅਲਫ਼ਾਜ਼ ਹੋ ਗਿਆ
ਕੁਤਰ ਦਿੱਤੇ ਨੇ ਪਰ, ਚੰਦਰੀ ਦੁਨੀਆਂ ਨੇ
ਪੰਛੀ ਦਾ ਖੰਭਾਂ ਤੋਂ ਬਗ਼ੈਰ ਪਰਵਾਜ਼ ਹੋ ਗਿਆ
ਛੱਡ ਗਏ ਨੇ ਸਭ, ਇੱਕ-ਇੱਕ ਕਰਕੇ
ਪਿਆਰ ਤਾਂ ਬੀਤੇ ਸਮਿਆਂ ਦੀ ਆਵਾਜ਼ ਹੋ ਗਿਆ
ਦਰਦ ਨੱਚਦਾ,ਮੁਸਕੁਰਾਉੰਦਾ ਹੈ ਇਨ੍ਹਾਂ ਬੁੱਲ੍ਹਾਂ 'ਤੇ
ਖ਼ੁਸ਼ੀ ਮੇਰੀ ਦਾ ਤਾਂ ਇਹੀ ਮਿਜਾਜ਼ ਹੋ ਗਿਆ
ਜ਼ਖ਼ਮ ਕੁਰੇਦ ਕੇ ਮਿਲ਼ਦੀ ਐ ਤਸੱਲੀ
ਤਕਲੀਫ਼ ਮੇਰੀ ਦਾ ਇਹੀ ਇਲਾਜ਼ ਹੋ ਗਿਆ
ਹੌਲ਼ੀ-ਹੌਲ਼ੀ ਮਰ ਗਈ ਹੈ ਇੱਕ-ਇੱਕ ਖ਼ਵਾਹਿਸ਼
ਕਿਉਂਕਿ ਇਹ ਵਕ਼ਤ ਵੀ ਕੰਬਖ਼ਤ ਧੋਖੇਬਾਜ਼ ਹੋ ਗਿਆ
ਕਦੇ ਗੂੰਜਦੇ ਸਨ ਮਿੱਠੇ-ਮਿੱਠੇ ਗੀਤ ਹਿਰਦੇ ਅੰਦਰ
ਅੱਜ ਦਿਲ ਦਾ ਸੁੰਨਾ ਹਰ ਸਾਜ਼ ਹੋ ਗਿਆ
ਸਕੂਨ ਤਾਂ ਜਿਵੇਂ ਮਨਫ਼ੀ ਹੋ ਗਿਆ ਜ਼ਿੰਦਗੀ 'ਚੋਂ
ਮੈਨੂੰ ਵੀ ਗ਼ਮਾਂ ਮੇਰਿਆਂ 'ਤੇ ਬੜਾ ਨਾਜ਼ ਹੋ ਗਿਆ
ਕੋਈ ਵੀ ਤਾਂ ਨਹੀਂ ਪਹੁੰਚ ਪਾਇਆ ਧੁਰ ਅੰਦਰ
ਦਿਲ ਅੰਦਰ ਦਫ਼ਨ ਕੋਈ ਰਾਜ਼ ਹੋ ਗਿਆ
ਕਦੇ ਤਾਂ ਇਹ ਦੁਨੀਆਂ ਹੀ ਬੋਲ਼ੀ ਹੋ ਗਈ ਜਾਪਦੀ ਐ
ਜਾਂ ਫਿਰ ਮੇਰਾ ਹਉਕਾ ਹੀ ਬੇ-ਆਵਾਜ਼ ਹੋ ਗਿਆ
ਦਿਲ 'ਚ ਖੁੱਭੇ ਕੱਚ ਦੇ ਟੁਕੜਿਆਂ ਨੂੰ ਚੁਗਦਾ ਰਹਿਨਾਂ
ਅੱਜ-ਕਲ੍ਹ ਮੇਰਾ ਇਹੀ ਕੰਮ-ਕਾਜ ਹੋ ਗਿਆ
"ਗੁਰਲਗਨ"
ਬੱਬੂ ਮਾਨ ਜੀ ਦੇ fans ਲਈ ਇੱਕ ਤੋਹਫ਼ਾ☺😊
ਘਰ ਸੇ ਦੂਰ ਬਹੁਤ ਹੈ ਮਸਜਿਦ ਚਲੋ,
ਯੂੰ ਕਰ ਲੇਂ ਕਿਸੀ ਰੋਤੇ ਹੂਏ ਬੱਚੇ ਕੋ ਹਸਾਇਆ ਜਾਏ....😊☺😘😘😘
Children r the image of God. Let's celebrate the spirit of childhood. Wish u a very happy children's day.!☺😊😘😘😘
NewsNumber
https://m.facebook.com/story.php?story_fbid=1035640083206415&id=573853329385095
ਸਤਿ ਸ੍ਰੀ ਅਕਾਲ ਦੋਸਤੋ,
NewsNumberchannel ਤੇ bittu chak wala g ਵੱਲੋਂ ਮੇਰੇ ਨਾਲ ਵਿਸ਼ੇਸ਼ ਗੱਲਬਾਤ ਸੁਣੋ। lv u ਓਲ☺😊
Sat sri akal friends,
Listen my interview on news no. Channel Thanks n lv u please☺😊
Interview with Gurlagan, Singer
ਪਿਆਰ ਪਾਕ਼ ਏ ਮਾਂ ਦੇ ਸਪਰਸ਼ ਜਿਨਾਂ
ਪਿਆਰ ਮਜਬੂਤ ਏ ਬਾਪ ਦੇ ਸਹਾਰੇ ਜਿਨਾਂ
ਪਿਆਰ ਮਾਸੂਮ ਏ ਨਿੱਕੇ ਬਾਲ ਦੀਆਂ ਅਦਾਵਾਂ ਵਾਂਗਰਾਂ
ਪਿਆਰ ਸਵਾਰਥ-ਰਹਿਤ ਏ "ਰੱਬ" ਵਾਗਰਾਂ..💝☺📖✍️
(ਮੇਰੀ ਕਵਿਤਾ ਦਾ ਅੰਸ਼ਿਕ ਭਾਗ)
"ਗੁਰਲਗਨ"✍️
Aman Live.2017 - 09 - 28. Gurlagan
ਸਤਿ ਸ੍ਰੀ ਅਕਾਲ ਦੋਸਤੋ,
ਸ਼ਿਕਾਗੋ ਰੇਡੀਓ ਸਟੇਸ਼ਨ ਚੰਨ ਪਰਦੇਸੀ ਤੋਂ ਪਿਆਰੀ host amandeep bedi ਨਾਲ ਮੇਰੀ live ਇੰਟਰਵਿਊ ਸੁਣੋ।ਧੰਨਵਾਦ...lb ju ol 😘😘😘😘
Listen my live interview from Chicago radio station CHANN PARDESI with lovely host amandeep bedi .lb ju ol😘😘😘😘
Listen to Aman Live.2017 - 09 - 28. Gurlagan by Chann Pardesi Radio on
https://soundcloud.com/channpardesi/aman-live2017-09-28-gurlagan
soundcloud.com Listen to Aman Live.2017 - 09 - 28. Gurlagan by Chann Pardesi Radio on
"ਖ਼ੌਫ਼"
ਸੱਚ ਜਾਣਿਓ !
ਮੈਨੂੰ ਖ਼ੌਫ਼ ਨਹੀਂ ਐ ਮੌਤ ਦਾ
ਨਾ ਹੀ ਮੈਨੂੰ ਖ਼ੌਫ਼ ਐ
ਕਿਸੇ ਭਿਆਨਕ ਹਾਦਸੇ ਦਾ
ਮੈਨੂੰ ਖ਼ੌਫ਼ ਨਹੀਂ ਆਉਂਦਾ
ਕਿਸੇ ਜੰਗਲ਼ੀ ਜਾਨਵਰ ਦਾ
ਮੈਨੂੰ ਇਸ ਗੱਲ ਦਾ ਵੀ ਖ਼ੌਫ਼ ਨਹੀਂ
ਕਿ ਨਸੀਬ ਹੋਏਗੀ ਜਾਂ ਨਹੀਂ
ਰੋਟੀ ਮੈਨੂੰ ਸ਼ਾਮ ਤੱਕ
ਨਾ ਹੀ ਡਰ ਏ ਮੈਨੂੰ
ਕਿਸੇ ਖ਼ਤਰਨਾਕ ਬਿਮਾਰੀ ਦਾ
ਮੈਨੂੰ ਖ਼ੌਫ਼ ਨਹੀਂ ਭੂਤ-ਪ੍ਰੇਤ
ਜਾਂ ਓਪਰੀਆਂ ਹਵਾਵਾਂ ਦਾ
ਸਹਿਜ ਹੋ ਕੇ ਵੇਖ ਸਕਦੀ ਹਾਂ
ਮੈਂ ਕਿਸੇ ਮਰੀਜ਼ ਦੀ ਚੀਰ-ਫਾੜ ਵੀ
ਸੋਚੋਗੇ!
ਮੈਂ ਕਿੰਨੀ ਬਹਾਦੁਰ ਲੜਕੀ ਹਾਂ
ਨਹੀਂ, ਇਹ ਤੁਹਾਡੀ ਗ਼ਲਤਫ਼ਹਿਮੀ ਹੈ
ਅਜੇ ਵੀ ਬਹੁਤ ਸਾਰੀਆਂ
ਐਹੋ ਜਿਹੀਆਂ ਗੱਲਾਂ ਨੇ
ਜਿਨ੍ਹਾਂ ਤੋਂ ਖ਼ੌਫ਼ ਆਉਂਦਾ ਏ ਮੈਨੂੰ
"ਪਹਿਲਾ ਖ਼ੌਫ਼"
ਮੈਨੂੰ ਮੇਰੇ ਆਪਣਿਆਂ ਤੋਂ
ਦੂਰ ਹੋਣ ਦਾ
"ਦੂਜਾ ਖ਼ੌਫ਼"
ਮੇਰੇ ਮਾਂ-ਬਾਪ ਦੇ
ਮੇਰੇ ਪ੍ਰਤੀ
ਸੁਪਨਿਆਂ ਦੇ ਟੁੱਟਣ ਦਾ
ਕਦੀ-ਕਦੀ ਮੈਨੂੰ ਉਦੋਂ ਵੀ ਖ਼ੌਫ਼ ਆਉਂਦਾ
ਜਦੋਂ ਮਾਂ ਦੇ ਪੇਟ ਅੰਦਰ
ਨਿੱਕੀ ਜਿਹੀ ਬਾਲੜੀ
ਤਰਲੇ ਪਾਉਂਦੀ ਐ
ਇਹ ਦੁਨੀਆਂ ਵੇਖਣ ਲਈ
ਪਰ ਉਸਦੀ ਮਾਸੂਮੀਅਤ
ਭਰੀ ਆਵਾਜ਼
ਨਾ ਤਾਂ ਡਾਕਟਰਾਂ ਨੂੰ ਸੁਣਾਈ
ਦਿੰਦੀ ਐ ਤੇ ਨਾ ਹੀ
ਓਹਦੇ ਆਪਣਿਆਂ ਨੂੰ
ਹਾਂ ਕਦੇ-ਕਦੇ ਮੈਨੂੰ
ਉਦੋਂ ਵੀ ਖ਼ੌਫ਼ ਆਉਂਦਾ
ਜਦੋੰ ਸੁਨਾਮੀ "ਕੈਟਰੀਨਾ"
ਜਾਂ ਭੂਚਾਲ਼ ਵਰਗੀਆਂ
ਕੁਦਰਤੀ ਆਫ਼ਤਾਂ ਨਾਲ਼
ਬੇਘਰੇ ਹੋਏ ਮਜਬੂਰ ਲੋਕਾਂ ਨੂੰ
ਭੇਜਿਆ ਜਾਣ ਵਾਲ਼ਾ ਸਮਾਨ
ਨਿਗਲ਼ ਲਿਆ ਜਾਂਦਾ ਐ
ਰਾਹ ਵਿੱਚ ਹੀ
ਅਣਸੁਣਿਆ ਕਰ ਦਿੰਦੇ ਨੇ
ਉਨ੍ਹਾਂ ਬੇਬੱਸ ਲੋਕਾਂ ਦੀਆਂ ਹਾਵਾਂ ਨੂੰ
ਇਹ ਪੱਥਰ-ਦਿਲ ਲੋਕ
ਉਹ ਮੰਜ਼ਰ ਵੀ ਬੜਾ ਖ਼ੌਫ਼ਨਾਕ ਹੁੰਦਾ
ਜਦੋਂ ਖ਼ੂਬਸੂਰਤ ਨੌਜਵਾਨਾਂ ਨੂੰ
ਨਸ਼ਿਆਂ ਵੱਸ ਪਾ ਦਿੰਦਾ
ਇੱਕ ਸਵਾਰਥੀ ਇਨਸਾਨ
ਸਾਡੇ ਦੇਸ ਦਾ ਭਵਿੱਖ
ਪਿੰਜਰ ਬਣਿਆ ਦੇਖਦੀ ਹਾਂ
ਤਾਂ ਖ਼ੌਫ਼ ਆਉਂਦਾ
ਦਿਲ ਦਹਿਲ ਜਾਂਦਾ ਉਦੋਂ
ਜਦੋੰ ਸਰਹੱਦ ਪਾਰ ਜਾਂ
ਕਸ਼ਮੀਰ 'ਚ ਵਸਦੇ ਸਾਡੇ ਵਾਂਗ ਹੀ
ਲਾਚਾਰ ਇਨਸਾਨਾਂ ਦੀ ਵਾਗਡੋਰ
ਵੇਖਦੀ ਹਾਂ ਧਾਰਮਿਕ ਆਗੂਆਂ
ਜਾਂ ਰਾਜਨੇਤਾਵਾਂ ਦੇ ਹੱਥ
ਕਿਉਂਕਿ ਸਾਡੀ ਤਰ੍ਹਾਂ
ਦਿਲ ਹੀ ਦਿਲ
ਪੈਗ਼ਾਮ ਭੇਜਦੇ ਨੇ ਉਹ
ਕਿ ਜੀਣਾ ਚਾਹੁੰਦੇ ਨੇ ਉਹ
ਇੱਕ ਹੋ ਕੇ ਖੁੱਲ੍ਹੇ ਆਕਾਸ਼ ਥੱਲੇ
ਜਿੱਥੇ ਨਹੀਂ ਕੋਈ ਅਰਥ
ਧਰਮ ਤੇ ਜਾਤਾਂ ਦਾ
ਰੂਹ ਕੰਬ ਜਾਂਦੀ ਐ ਮੇਰੀ
ਜਦੋੰ ਇੱਕ ਮਾਸੂਮ ਕੁੜੀ ਨੂੰ
ਵਿਕਣ ਲਈ ਮਜਬੂਰ ਕਰਦਾ
ਇੱਕ ਦਲਾਲ
ਖ਼ੌਫ਼ ਜਿਹਾ ਆਉਂਦਾ ਉਦੋਂ ਵੀ ਮੈਨੂੰ
ਜਦੋੰ ਸਾਡੇ ਦੇਸ ਦਾ
ਮਾਸੂਮ ਭਵਿੱਖ
ਰੁਲ਼ਿਆ ਦੇਖਦੀ ਹਾਂ
ਕੂੜੇ ਦੇ ਢੇਰ 'ਚ
ਤੇ ਉਦੋਂ ਵੀ
ਜਦੋਂ ਰੱਬ ਦੇ ਬਣਾਏ
ਇੱਕ ਇਨਸਾਨ ਨੂੰ
ਨਕਾਰਿਆ ਜਾਂਦਾ
" ਚੌਥੇ ਪੌਡੇ" ਵਾਲ਼ਾ ਆਖ ਕੇ
ਕਿੰਨਾ ਦਰਦਨਾਕ,ਸ਼ਰਮਨਾਕ
ਤੇ ਅਣਸੁਖਾਵਾਂ ਜਿਹਾ
ਨਜ਼ਰ ਆਉਂਦਾ ਇਹ ਸਭ
ਕੀ ਤੁਹਾਨੂੰ ਵੀ ਐਹੋ ਜਿਹਾ
ਖ਼ੌਫ਼ ਸਤਾਉਂਦਾ ?
ਜੇ ਹੈ ਤਾਂ ਆਓ ਆਪਾਂ ਰਲ਼ ਕੇ
ਇਸ ਖ਼ੌਫ਼ ਨੂੰ ਦੂਰ ਕਰੀਏ
ਆਓ ਇਸ ਸਫ਼ੈਦ ਹੋ ਰਹੇ ਖ਼ੂਨ ਨੂੰ
ਹੋਰ ਸਫ਼ੈਦ ਹੋਣ ਤੋਂ ਰੋਕੀਏ
ਇਨ੍ਹਾਂ ਪੱਥਰ ਦਿਲਾਂ ਨੂੰ
ਮੋਮ ਬਣਾਉਣ ਦੀ
ਆਓ ਅੱਖਾਂ ਬੰਦ ਨਾ ਕਰੀਏ
ਸਮਾਜ ਅੰਦਰ ਵਾਪਰਦੇ
ਇਸ ਵਰਤਾਰੇ ਨੂੰ ਵੇਖ ਕੇ
ਆਓ ਜਾਗ੍ਰਿਤ ਕਰੀਏ
ਸਭ ਨੂੰ
ਖ਼ੁਦ ਵੀ ਜਾਗੀਏ...
"ਗੁਰਲਗਨ"
ਸਤਿ ਸ੍ਰੀ ਅਕਾਲ ਜੀ,
Farah anwar ਦਾ ਗਾਇਆ ਹੋਇਆ ਇੱਕ ਪਾਕਿਸਤਾਨੀ ਗੀਤ ਲੈ ਕੇ ਹਾਜ਼ਿਰ ਹੈ
ਤੁਹਾਡੀ ਗੁਰਲਗਨ...
ਚਲੋ ਫਿਰ ਦਿਓ ਦੁਆਵਾਂ 😊☺
ਵਿਸ਼ਵਾਸ ਦੀ ਕੰਧ ਤੋਂ ਮਿੱਟੀ,
ਕੱਲਰ ਬਣ -ਬਣ ਡਿੱਗ ਗਈ...
---ਗੁਰਲਗਨ
ਦੋਸਤੋ ,ਅੱਜ ਸ਼ਾਮ 5:45 ਤੁਹਾਡੀ ਗੁਰਲਗਨ ਦੀ ਸ਼ਿਕਾਗੋ ਰੇਡੀਓ ਸਟੇਸ਼ਨ ਚੰਨ ਪਰਦੇਸੀ ਤੋਂ live ਇੰਟਰਵਿਊ ਹੋਵੇਗੀ।ਜਰੂਰ ਸੁਣਨਾ।ਤੇ ਦੁਆਵਾਂ ਦਿਓ।ਤਹਿ ਦਿਲੋਂ ਧੰਨਵਾਦ।☺😊
Dear friends, today I m on air chann pardesi Chicago radio station. Please listen n motivate.olwz need your love n support. Thanks...😊☺
ਦੋਸਤੋ ਅੱਜ ਪਹਿਲੀ ਵਾਰ ਮੈਂ ਆਪਣੀ ਲਿਖੀ ਹੋਈ ਰਚਨਾ ਆਪਣੇ ਪੇਜ਼ 'ਤੇ ਅੱਪਲੋਡ ਕਰ ਰਹੀ ਹਾਂ। ਉਮੀਦ ਹੈ ਤੁਸੀਂ ਪਸੰਦ ਕਰੋਗੇ ਤੇ ਹੌਸਲਾ ਦਿਓਗੇ ।ਤਾਂ ਕਿ ਮੈਂ ਆਪਣੇ ਗੀਤਾਂ ਦੇ ਨਾਲ਼-ਨਾਲ਼ ਆਪਣੀਆਂ ਰਚਨਾਵਾਂ ਵੀ ਆਪ ਸਭ ਦੇ ਰੂ-ਬ-ਰੂ ਕਰਦੀ ਰਹਾਂ... 📖✍️🙏💝
"ਹੌਸਲਾ"
ਬੜਾ ਹੌਸਲਾ ਈ ਤੇਰਾ ਯਾਰਾ
ਕਿ ਤੂੰ ਪਿਆਰ ਕਰਦੈਂ
ਇਨਸਾਨੀਅਤ ਦੇ ਨਾਲ਼
ਨਹੀਂ ਤਾਂ ਅੱਜ-ਕਲ੍ਹ ਕੋਈ
ਜੁਅੱਰਤ ਈ ਨਹੀਂ ਕਰਦਾ
ਪਿਆਰ ਕਰਨ ਦੀ
ਲੋਕ ਤਾਂ ਪਿਆਰ ਦੇ ਨਾਂ ਤੋਂ ਈ ਡਰਦੇ ਨੇ
ਇੰਞ ਭੱਜਦੇ ਨੇ
ਜਿਵੇਂ ਕੋਈ 'ਹਊਆ' ਹੋਵੇ
ਪਤਾ ਨਹੀਂ ਕਿਉਂ ਮੁਨਕਰ
ਹੁੰਦੇ ਨੇ ਇਹਦੇ ਵਜੂਦ ਤੋਂ
ਇਹ ਜਾਣਦਿਆਂ-ਬੁਝਦਿਆਂ ਵੀ
ਕਿ ਪਿਆਰ ਦੁਨੀਆਂ ਦੀ
ਸਭ ਤੋਂ ਵੱਧ ਖ਼ੂਬਸੂਰਤ ਚੀਜ਼ ਐ
ਪਰ ਪਤਾ ਨਹੀਂ ਫਿਰ ਵੀ
ਕਿਉਂ ਸਮਝਦੇ ਨੇ ਇਹਨੂੰ
ਇੰਨਾ ਬਦਸ਼ਕਲ
ਕਿੰਨਾ ਉਲਟਾ ਦਸਤੂਰ ਏ
ਇਸ ਦੁਨੀਆਂ ਦਾ
ਜਿਹੜਾ ਪਿਆਰ ਕਰਦੈ
ਉਸਨੂੰ ਸਜ਼ਾ ਪਈ ਮਿਲ਼ਦੀ ਐ
ਸਦੀਆਂ ਤੋਂ ਇਹੀ ਚੱਲਦਾ ਆ ਰਿਹੈ
ਤੇ ਸਦੀਆਂ ਤੱਕ
ਇਹੀ ਸਿਲਸਿਲਾ ਚੱਲਦਾ ਰਹੇਗਾ
ਜਿਸ ਕਿਸੇ ਨੇ ਵੀ
ਹਿੰਮਤ ਕੀਤੀ ਐ ਪਿਆਰ ਕਰਨ ਦੀ
ਸਜ਼ਾ ਦਾ ਹੱਕਦਾਰ ਬਣਿਆ ਐ
ਕਦੇ ਇਹ ਹਿੰਮਤ ਯਿਸੂ ਨੇ ਕੀਤੀ
ਤੇ ਕਦੇ ਸੁਕਰਾਤ
ਕਦੇ ਨਾਨਕ ਨੇ ਕੀਤਾ ਇਹ ਹੌਸਲਾ
ਤੇ ਕਦੇ ਭਗਤ ਸਿੰਘ ਨੇ
ਕਈ ਹੀਰਾਂ ਆਈਆਂ
ਕਈ ਰਾਂਝੇ ਫ਼ਕੀਰ ਹੋਏ
ਜਿਸ ਵੀ ਸ਼ਖ਼ਸ ਨੇ ਜੋਝਨਾ ਚਾਹਿਆ
ਇਨਸਾਨੀਅਤ ਨੂੰ "ਇਨਸਾਨੀਅਤ" ਨਾਲ਼
ਉਸ ਨੂੰ ਅਪਰਾਧੀ, ਬਾਗੀ
ਪਤਾ 'ਨੀ ਕੀ ਕੁੱਝ ਕਰਾਰ ਦਿੱਤਾ
ਇੰਨ੍ਹਾਂ ਦੇ ਅੰਜਾਮ ਦੇਖ ਕੇ ਹੀ
ਇਹ ਦੁਨੀਆਂ ਦੇ ਲੋਕ
ਡਰ ਗਏ ਨੇ ਸਹਿਮੇ ਹੋਏ ਨੇ
ਇਹ ਪਿਆਰ ਨੂੰ ਇੱਕ ਖ਼ੌਫ਼ਨਾਕ ਜਿਹੀ
ਚੀਜ਼ ਸਮਝਦੇ ਨੇ
ਘਰ ਦੀਆਂ ਨੁੱਕਰਾਂ ਦੇ ਵਿੱਚ
ਦੁਬਕ ਕੇ ਬੈਠ ਗਏ ਨੇ ਇਹ ਲੋਕ
ਸਮਾਜ ਦਿਆਂ ਟੁੱਚ ਜਿਹਿਆਂ
ਬੰਧਨਾਂ ਵਿੱਚ ਬੱਝੇ ਹੋਏ ਨੇ
ਪਰ ਇਹ ਅਣਜਾਣ ਲੋਕ
ਇਹ ਕਿਉਂ ਨਹੀਂ ਸਮਝਦੇ
ਕਿ ਇਹ ਪਿਆਰ ਕਰਨ ਵਾਲ਼ੇ ਤਾਂ
ਮਰ ਕੇ ਵੀ ਜਿਉਂਦੇ ਨੇ
ਪਰ "ਅਸੀਂ"
ਅਸੀਂ ਤਾਂ ਜਿਉਂਦੇ-ਜਾਗਦੇ ਵੀ
ਮਰੇ ਹੋਏ ਹਾਂ
ਜਿੰਦਾ ਲਾਸ਼ਾਂ ਦੇ ਰੂਪ 'ਚ ਹੀ
ਵਿਚਰ ਰਹੇ ਹਾਂ
ਇਸ ਦੁਨੀਆਂ 'ਚ
ਪਰ ਉਨ੍ਹਾਂ ਪਿਆਰ
ਦਿਆਂ ਪੁਜਾਰੀਆਂ ਨੇ
ਇੱਕ ਪਲ ਦੀ ਜ਼ਿੰਦਗੀ 'ਚ
ਸਦੀਆਂ ਜੀਅ ਲਈਆਂ
ਤੇ "ਅਸੀਂ"
ਅਸੀਂ ਸੌ ਸਾਲ ਦੀ ਜ਼ਿੰਦਗੀ 'ਚ
ਜਿਉਣ ਦੀ ਸਜ਼ਾ ਕੱਟ ਰਹੇ ਹਾਂ
ਇਸ ਲਈ ਯਾਰਾ!
ਤੂੰ ਬੜੀ "ਹਿੰਮਤ" ਕੀਤੀ ਐ
ਬੜਾ ਹੌਸਲਾ ਈ ਤੇਰਾ ਅੜਿਆ!
ਕਿ ਤੂੰ ਇਨਸਾਨੀਅਤ ਨੂੰ ਪਿਆਰ ਕਰਦੈਂ
"ਗੁਰਲਗਨ"
Baable Di Pagg | Full Song | Ahen Ft.Gurmoh | White Notes Entertainment
ਆਹ ਇੱਕ ਉਹ ਅਵਾਜ਼ ਏ ਜਿਸ ਨੂੰ ਵਾਰ ਵਾਰ ਸੁਣ ਕੇ ਵੀ ਮਨ ਨਹੀਂ ਰੱਜਦਾ !!!
Big appreciation to all team veer.
Share this video
https://youtu.be/_FkikBO1f8g
White notes Entertainment presents Produced by : Gurmilap Singh Dalla A film by Ahen Vani Vatish Singer :Ahen ft.Gurmoh [http://fb.com/yoursahen] Lyrics : Ah...
ਦੋਸਤੋ,ਅੱਜ ਫਿਰ ਮੈਂ ਆਪ ਸਭ ਦੇ
ਰੂ-ਬ-ਰੂ "ਸੁਰਿੰਦਰ ਕੌਰ ਜੀ" ਦਾ
ਇੱਕ ਹੋਰ ਗੀਤ ਲੈ ਕੇ ਹਾਜ਼ਰ ਹਾਂ...
"ਲੰਘ ਆ ਜਾ ਪੱਤਣ ਝਨਾਂ ਦਾ ਯਾਰ"
Sat sri akal frnz,
Plz watch n share...
Thnx😊
Click here to claim your Sponsored Listing.
Videos (show all)
Category
Contact the public figure
Website
Address
Model Town Phase 1 House No 786
Bathinda, 151003
��rabb de hath dor aa sadi diggan ni dinda�loka ne ta pura jor la leya