PCC

PCC

PITHO CRICKET CULB

Photos from PCC's post 25/02/2024

ਸ਼ੁਭਕਰਨ ਸਿੰਘ ਦੀ ਹੱਤਿਆ ਬਾਰੇ ਇੰਗਲੈਂਡ ਦੀ ਸੰਸਦ ਵਿਚ ਚਰਚਾ ਹੋ ਗਈ
ਪਰ ਸਾਡੀ ਵਿਧਾਨ ਸਭਾ ਅਤੇ ਸੰਸਦ ਦੇ ਤਾਲੇ ਅਜੇ ਵੀ ਬੰਦ ਹਨ

ਜਿਹੜੀਆਂ ਰਬੜ ਦੀਆਂ ਗੋਲੀਆਂ ਕਸ਼ਮੀਰ ਵਿਚ ਪ੍ਰਦਰਸ਼ਨਕਾਰੀਆਂ ਉਤੇ ਵਰਤੀਆਂ ਜਾਂਦੀਆਂ ਹਨ। ਜਿਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਕਸ਼ਮੀਰ ਨੌਜੁਆਨ, ਬੱਚੇ, ਬਜ਼ੁਰਗ ਅਤੇ ਔਰਤਾਂ ਅਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ, ਉਹੀ ਪੈਲੇਟ ਗਨਜ਼ ਦੀ ਵਰਤੋਂ ਕਿਸਾਨ ਅੰਦੋਲਨ ਵਿਚ ਪ੍ਰਦਰਸ਼ਨਕਾਰੀਆਂ ਉਤੇ ਕੀਤੀ ਜਾ ਰਹੀ ਹੈ। ਕੇਂਦਰ ਦੇ ਇਸ਼ਾਰੇ ਉਤੇ ਗੁਆਂਢੀ ਰਾਜ ਦੀ ਪੰਜਾਬੀਆਂ ਵਿਰੁਧ ਉਗਰ ਭਾਵਨਾ ਰੱਖਣ ਵਾਲੀ ਖੱਟਰ ਸਰਕਾਰ ਜ਼ੁਲਮ ਕਰਕੇ ਅਪਣੀ ਛਾਤੀ ਢਾਰ ਰਹੀ ਹੈ। ਗੁਰਦੁਆਰਾ ਸਾਹਿਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਵਿਰੁਧ ਬੋਲਣ ਵਾਲੇ ਸ਼ਖ਼ਸ ਨੂੰ ਸੰਤਾਂ ਦੀ ਧਰਤੀ ਉਤੇ ਰਹਿਣ ਵਾਲੀ ਕੌਮ ਉਤੇ ਕਹਿਰ ਢਾਹ ਕੇ ਕਿੰਨੀ ਤਸਕੀਨ ਮਿਲਦੀ ਹੋਵੇਗੀ? ਇਹ ਅੰਦਾਜ਼ਾ ਉਸ ਦੇ ਲੋਕਤੰਤਰ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਦਿਤੇ ਬਿਆਨ ਤੋਂ ਲੱਗ ਸਕਦਾ ਹੈ। ਉਹ ਮੰਨਦਾ ਹੈ ਕਿ ਲੋਕਤੰਤਰ ਵਿਚ ਭੀੜ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ। ਹਰਿਆਣਾ ਦੀ ਧਰਤੀ ਤੋਂ ਪੰਜਾਬ ਦੀਆਂ ਸਰਹੱਦਾਂ ਉਤੇ ਬੈਠੇ ਕਿਸਾਨਾਂ ਉਤੇ ਜਿਸ ਤਰੀਕੇ ਨਾਲ ਬਰਬਤਾ ਕੀਤੀ ਜਾ ਰਹੀ ਹੈ, ਉਸ ਤੋਂ ਪੂਰੀ ਦੁਨੀਆਂ ਦੇ ਮੁਲਕ ਹੈਰਾਨ ਹਨ ਕਿ ਇਕੋ ਦੇਸ਼ ਵਿਚ ਆਰਜ਼ੀ ਸਰਹੱਦਾਂ ਬਣਾ ਕੇ, ਜੰਗ ਵਰਗੇ ਹਾਲਾਤ ਕਿਉਂ ਬਣਾਏ ਜਾ ਰਹੇ ਹਨ? ਸਾਡੇ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਤਮਾਸ਼ਬੀਨ ਬਣੇ ਹੋਏ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੰਘਰਸ਼ ਵਿਚ ਇਕੱਲਿਆਂ ਛੱਡ ਦਿਤਾ ਹੈ। ਕਿਸੇ ਦੀ ਮਜਾਲ ਨਹੀਂ ਕਿ ਉਹ ਕੇਜਰੀਵਾਲ ਨੂੰ ਨੀਤੀ ਬਦਲਣ ਅਤੇ ਪੰਜਾਬੀਆਂ ਦੀ ਰਾਖੀ ਕਰਨ ਦੀ ਬੇਨਤੀ ਵੀ ਕਰ ਸਕੇ। ਸਾਫ਼ ਹੁੰਦਾ ਜਾ ਰਿਹਾ ਹੈ ਕਿ ਪੰਜਾਬ ਵਿਚ, ਪੰਜਾਬੀਆਂ ਦੀ ਸਰਕਾਰ ਨਹੀਂ। ਜੇ ਪੰਜਾਬੀਆਂ ਦੀ ਸਰਕਾਰ ਹੁੰਦੀ ਤਾਂ ਪੰਜਾਬ ਦੀ ਪੁਲਿਸ ਦੀ ਵਰਤੋਂ ਕਿਸਾਨਾਂ ਨੂੰ ਸੁਰੱਖਿਆ ਦੇਣ ਵਿਚ ਕੀਤੀ ਜਾ ਸਕਦੀ ਸੀ। ਹੁਣ ਪੰਜਾਬ ਪੁਲਿਸ ਨੂੰ ਜ਼ਿਆਦਾਤਰ ਨਿਰਦੇਸ਼ ਕੇਂਦਰ ਅਤੇ ਹਰਿਆਣਾ ਤੋਂ ਆ ਰਹੇ ਜਾਪਦੇ ਹਨ। ਪੰਜਾਬੀ ਘੋਰ ਸੰਤਾਪ ਵਿਚੋਂ ਲੰਘ ਰਹੇ ਹਨ। ਜ਼ੁਲਮ ਝੱਲ ਰਹੇ ਕਸ਼ਮੀਰ, ਮਨੀਪੁਰ ਅਤੇ ਫ਼ਲਸਤੀਨ ਦੇ ਲਾਚਾਰ, ਬੇਵੱਸ ਅਤੇ ਮਜਬੂਰ ਲੋਕਾਂ ਵਾਂਗ ਹੀ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਸਥਿਤੀ ਬਣੀ ਹੋਈ ਹੈ। ਇੰਗਲੈਂਡ ਦੀ ਸੰਸਦ ਵਿਚ ਸ਼ੁਭਕਰਨ ਸਿੰਘ ਦੀ ਹੱਤਿਆ ਅਤੇ ਕਿਸਾਨ ਅੰਦੋਲਨ ਉਤੇ ਚਿੰਤਾ ਪ੍ਰਗਟਾਈ ਜਾ ਚੁੱਕੀ ਹੈ ਪਰ ਸਾਡੀ ਵਿਧਾਨ ਸਭਾ ਅਤੇ ਸੰਸਦ ਦੇ ਤਾਲੇ ਇਸ ਮੁੱਦੇ ਨੂੰ ਵਿਚਾਰਨ ਲਈ ਅਜੇ ਤਕ ਨਹੀਂ ਖੁੱਲ੍ਹੇ।

ਫ਼ਾਲੋ ਅਤੇ ਲਾਈਕ ਕਰੋ।

Telephone

Website

Address

Bathinda