Nawan Punjab
Nawan Punjab is a media channel. Here, we publish and broadcast the actual information to the audien
ਭਾਜਪਾ ਨੇ ਛੇ ਉਮੀਦਵਾਰ ਐਲਾਨੇ
ਭਾਜਪਾ ਨੇ ਪੰਜਾਬ ਦੇ 13 ਵਿਚੋਂ ਛੇ ਲੋਕ ਸਭਾ ਹਲਕਿਆਂ ਲਈ ਉਮੀਦਵਾਰ ਐਲਾਨੇ। ਦਿਨੇਸ਼ ਬੱਬੂ ਗੁਰਦਾਸਪੁਰ,ਹੰਸ ਰਾਜ ਹੰਸ ਫਰੀਦਕੋਟ, ਪ੍ਰਨੀਤ ਕੌਰ ਪਟਿਆਲਾ, ਰਵਨੀਤ ਬਿੱਟੂ ਲੁਧਿਆਣਾ, ਤਰਨਜੀਤ ਸੰਧੂ ਅੰਮ੍ਰਿਤਸਰ ਅਤੇ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਗਿਆ।
ਆਮ ਆਦਮੀ ਪਾਰਟੀ ਦੇ ਰਾਜ ਭਾਗ ਸਮੇਂ 15 ਮਾਰਚ ਨੂੰ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਕਣਕ ਦੀ ਖਰੀਦ ਸਬੰਧੀ ਜਾਰੀ ਕੀਤੇ ਹੁਕਮਾਂ ਦੀ ਤਫ਼ਸੀਲ । ਇਹ ਫੈਸਲਾ ਨਿਜ਼ਾਮ(ਪ੍ਰਬੰਧ)ਦਾ ਖਾਸਾ ਬੇਨਕਾਬ ਕਰਦਾ ਹੈ ਕਿਉਂਕਿ ਆਦਰਸ਼ ਚੋਣ ਜਾਬਤੇ ਤਹਿਤ ਕਿਸੇ ਵੀ ਲੋਕ ਪੱਖੀ ਫ਼ੈਸਲੇ ਲੈਣ ਤਹਿਤ ਪਾਬੰਦੀ ਹੈ। ਪਰ ਦੂਜੇ ਕਾਰਪੋਰੇਟ ਘਰਾਣਿਆਂ ਦੀ ਮੁਨਾਫਾਖੋਰੀ ਨੂੰ ਵਧਾਉਣ ਵਾਲਾ ਇਹ ਫੈਸਲਾ ਕਿਸੇ ਸੂਬਾ ਸਰਕਾਰ, ਕੇਂਦਰੀ ਸਰਕਾਰ ਜਾਂ ਚੋਣ ਕਮਿਸ਼ਨ ਨੂੰ ਗ਼ੈਰ-ਕਾਨੂੰਨੀ ਨਹੀਂ ਲਗਦਾ।
ਚੰਡੀਗੜ੍ਹ ਦਾ ਮੌਸਮ
ਤਕੜੇ ਤੋਂ ਚੰਡੀਗੜ੍ਹ ਵਿੱਚ ਤੇਜ਼ ਹਵਾਵਾਂ ਚਲ ਰਹੀਆਂ ਤੇ ਕਿਣਮਿਣ ਹੋ ਰਹੀ ਹੈ ਤੇ ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ ਪਰ ਇਸ ਨੇ ਕਿਸਾਨਾਂ ਜ਼ਿੰਦ ਸੂਤ ਲਈ ਹੈ ਕਿਉਂਕਿ ਕਣਕ ਦੀ ਵਾਢੀ ਸਿਰ ਤੇ ਹੈ।
ਹੁਣ ਰਾਘਵ ਚੱਢਾ ਨੂੰ ਘੇਰਨ ਦੀ ਹੋ ਰਹੀ ਐ ਤਿਆਰੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੀਨੀਅਰ ਵਕੀਲ ਅਤੇ ਸਾਬਕਾ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਕਿਹਾ ਕਿ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਅਗਲਾ ਨੰਬਰ ਰਾਘਵ ਚੱਢਾ ਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ , “ਕੇ ਕਵਿਤਾ ਅਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਰਾਘਵ ਚੱਢਾ ਨੂੰ ਗਿਰਫ਼ਤਾਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਇਸ ਦੇਸ ਦੀਆਂ ਚੋਣਾਂ ਵਿੱਚ ਮੁੱਖ ਖਿਡਾਰੀ ਹਨ। ਪਾਰਟੀ ਵਿੱਚ ਸੰਕਟ ਦੇ ਇਸ ਸਮੇਂ ਵਿੱਚ ਰਾਘਵ ਚੱਢਾ ਦੂਰੀ ਬਣਾਉਂਦੇ ਹੋਏ ਅੱਖ ਦਾ ਅਪਰੇਸ਼ਨ ਕਰਵਾਉਣ ਦੇ ਬਹਾਨੇ ਵਿਦੇਸ਼ ਚ ਬੈਠ ਤਮਾਸ਼ਾ ਵੇਖ ਰਿਹਾ ਹੈ ਅਤੇ ਉਸ ਦੇ ਲੋਕ ਸਭਾ ਚੋਣਾਂ ਤੱਕ ਵਾਪਸ ਮੁੜਨ ਦੀ ਕੋਈ ਉਮੀਦ ਨਹੀਂ ਹੈ। ਜੇਕਰ ਚੱਢਾ ਚੋਣਾਂ ਤੋਂ ਪਹਿਲਾਂ ਵਾਪਸ ਆਉਂਦਾ ਹੈ ਤਾਂ ਉਸ ਦੀ ਗਿਰਫ਼ਤਾਰੀ ਪੱਕੀ ਹੈ।
ਇਸ ਦੇ ਨਾਲ ਹੀ ਆਪ ਦੇ ਰਾਜ ਸਭਾ ਮੈਂਬਰਾਂ ਨੇ ਕੇਜਰੀਵਾਲ ਦੀ ਗਿਰਫਤਾਰੀ ਦੇ ਮੁੱਦੇ ਤੇ ਚੁੱਪੀ ਬਣਾਈ ਹੋਈ ਹੈ ਜਦੋਂ ਲੋੜ ਹੈ ਕਿ ਇਸ ਮੁੱਦੇ ਨੂੰ ਪੂਰਾ ਗਰਮਾਇਆ ਜਾਵੇ।
SGPC ਦਾ 12ਅਰਬ ਸੱਠ ਕਰੋੜ ਦਾ ਬਜਟ ਪਾਸ
ਅੰਮ੍ਰਿਤਿਰ,29 ਮਾਰਚ --ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਅੱਜ ਵਿੱਤੀ ਵਰ੍ਹੇ 2024-25 ਲਈ 12 ਅਰਬ ਸੱਠ ਕਰੋੜ ਸਤਾਨਵੇਂ ਲੱਖ ਅਠੱਤੀ ਹਜ਼ਾਰ ਦਾ ਬਜਟ ਪਾਸ ਕੀਤਾ ਹੈ।
ਬਜਟ ਇਜਲਾਸ ਅੱਜ ਅਰਦਾਸ ਬਾਅਦ ਸ਼ੁਰੂ ਹੋ ਗਿਆ। । ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਇਜਲਾਸ ਸ਼ੁਰੂ ਹੋਇਆ ਉਨ੍ਹਾਂ ਨੇ ਪ੍ਰਾਥਮਿਕਤਾ ਦਸੀਆ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਮੌਜੂਦ ਸਨ।
ਸਵੇਰ ਵੇਲੇ ਦਾ ਨਜ਼ਾਰਾ
Mukhtiyar Ansari died of heart attack
*ਕੱਟੜ ਇਮਾਨਦਾਰ ਸਰਕਾਰ ਨੇ 9 ਧਨਾਢ ਘਰਾਣਿਆਂ ਨੂੰ ਕਣਕ ਦੀ ਖਰੀਦ ਵੇਚ ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਦੀ ਦਿੱਤੀ ਮਨਜ਼ੂਰੀ *26 ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦੀ ਮੰਡੀ ਬੋਰਡ ਨੇ ਰੱਖੀ ਤਜ਼ਵੀਜ਼ *ਖਰੜ ਅਤੇ ਮੋਹਾਲੀ ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦਾ ਮਤਾ ਕੀਤਾ ਪਾਸ *
ਰਾਮਪੁਰਾ ਫੂਲ ਜਸਪਾਲ ਸਿੰਘ ਢਿੱਲੋਂ
ਪੰਜਾਬ ਦੀ ਇਮਾਨਦਾਰ ਸਰਕਾਰ ਵੱਲੋਂ ਦੇਸ਼ ਦੇ 9 ਧਨਾਢ ਕਾਰਪੋਰੇਟ ਘਰਾਣਿਆਂ ਨੂੰ ਵੱਖ ਵੱਖ ਜਿਲ੍ਹਿਆਂ ਵਿੱਚ ਹਾੜ੍ਹੀ ਦੇ ਸੀਜਨ 2024-25 ਲਈ ਕਣਕ ਦੀ ਫ਼ਸਲ ਦੀ ਖ਼ਰੀਦ,ਵੇਚ,ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਹੁਣ ਇਹ 9 ਧਨਾਢ ਕਾਰਪੋਰੇਟ ਘਰਾਣੇ ਆਪਣੀ ਮਰਜੀ ਨਾਲ ਕਣਕ ਦੀ ਖ਼ਰੀਦ ਵੇਚ ਕਰਨਗੇ।ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਦੇ ਅਦਾਰੇ ਮੰਡੀਕਰਨ ਬੋਰਡ ਵੱਲੋਂ ਮਾਰਕੀਟ ਫੀਸ ਅਤੇ ਹੋਰ ਖਰਚਿਆਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ 26 ਮਾਰਕੀਟ ਕਮੇਟੀਆਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਮਰਜ ਕਰਨ ਦੀ ਤਜ਼ਵੀਜ਼ ਵੀ ਰੱਖੀ ਗਈ ਹੈ ਜਦ ਕਿ ਖਰੜ ਅਤੇ ਮੋਹਾਲੀ ਦੀ ਮਾਰਕੀਟ ਕਮੇਟੀ ਨੂੰ ਮਰਜ ਕਰਨ ਦਾ ਮਤਾ 19 ਫਰਵਰੀ 2024 ਨੂੰ ਪਾਸ ਕੀਤਾ ਗਿਆ ਹੈ। ਜਿਹੜੀਆਂ ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦਾ ਫੈਸਲਾ ਲਿਆ ਗਿਆ ਹੈ ਉਨ੍ਹਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਅਟਾਰੀ,ਮਹਿਤਾ ਅਤੇ ਮਜੀਠਾ ਸ਼੍ਰੀ ਫਤਹਿਗੜ੍ਹ ਸਾਹਿਬ ਦੀਆਂ ਬੱਸੀ ਪਠਾਣਾਂ,ਮੰਡੀ ਗੋਬਿੰਦਗੜ੍ਹ ਦੀ ਚਰਨਾਂਥੱਲ ਫਿਰੋਜ਼ਪੁਰ ਦੀ ਮੰਡੀ ਪੰਜੇ ਕੇ ਉਤਾੜ ਗੁਰਦਾਸਪੁਰ ਦੀਆਂ ਦੀਨਾ ਨਗਰ,ਦਸੂਹਾ,ਭੋਗਪੁਰ,ਗੁਰਾਇਆ,ਮਲੌਦ ਮੋਗਾ ਦੀ ਮੰਡੀ ਫਤਹਿਗੜ੍ਹ ਪੰਜਤੂਰ ਪਠਾਨਕੋਟ ਦੀ ਮੰਡੀ ਨਰੋਟ ਜੈਮਲ ਸਿੰਘ ਰੂਪਨਗਰ ਦੀਆਂ ਰੂਪਨਗਰ ਮੋਰਿੰਡਾ,ਚਮਕੌਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਸਾਹਿਬਜਾਦਾ ਅਜੀਤ ਸਿੰਘ ਨਗਰ ਦੀਆਂ ਖਰੜ,ਕੁਰਾਲੀ,ਡੇਰਾਬੱਸੀ,ਲਾਲੜੂ,ਮੋਹਾਲੀ ਅਤੇ ਬਨੂੜ ਸ਼ਹੀਦ ਭਗਤ ਸਿੰਘ ਨਗਰ ਦੀ ਮੰਡੀ ਬਲਾਚੌਰ ਅਤੇ ਤਰਨਤਾਰਨ ਦੀ ਮੰਡੀ ਹਰੀਕੇ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਮਰਜ ਕੀਤਾ ਜਾਣਾ ਹੈ।ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਪੰਜਾਬ ਐਗਰੀਕਲਚਰਲ ਪ੍ਰੋਡੀਊਸ ਮਾਰਕੀਟ ਐਕਟ 1961 ਦੇ ਸੈਕਸ਼ਨ 7 ਏ ਅਤੇ 13 ( l) ( ਏ ) ਦੇ ਅਧੀਨ ਸਰਕਾਰ ਦੇ ਮੀਮੋ ਨੰਬਰ 18 ( 50 ) ਐਮ-1-87/ 18-12 1987 ਰਾਹੀਂ ਡੈਲੀਗੇਟ ਕੀਤੇ ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਮਾਰਚ 2024 ਨੂੰ ਪੰਜਾਬ ਮੰਡੀ ਬੋਰਡ ਵੱਲੋਂ ਵੱਖ ਵੱਖ ਜਿਲ੍ਹਿਆਂ ਦੀਆਂ ਮਾਰਕੀਟ ਕਮੇਟੀਆਂ ਦੇ ਖੇਤਰਫਲ ਅਧੀਨ 9 ਸਾਈਲੋਜ ਨੂੰ ਹਾੜ੍ਹੀ ਦੇ ਸੀਜਨ 2024-25 ਦੌਰਾਨ ਕਣਕ ਦੀ ਖ਼ਰੀਦ ਵੇਚ ਅਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
**ਕਿਹੜੇ ਜਿਲ੍ਹੇ ਵਿੱਚ ਸਾਈਲੋਜ ਨੂੰ ਮਿਲੀ ਕਣਕ ਦੀ ਫ਼ਸਲ ਦੀ ਖ਼ਰੀਦ ਕਰਨ ਦੀ ਮਨਜੂਰੀ **
ਪੰਜਾਬ ਮੰਡੀ ਬੋਰਡ ਵੱਲੋਂ 9 ਧਨਾਢ ਕਾਰਪੋਰੇਟ ਘਰਾਣਿਆਂ ਨੂੰ ਕਣਕ ਦੀ ਖ਼ਰੀਦ ਵੇਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।ਫ਼ਰੀਦਕੋਟ ਦੀ ਮਾਰਕੀਟ ਕਮੇਟੀ ਕੋਟਕਪੂਰਾ ਵਿੱਚ ਆਦਾਨੀ ਸਾਈਲੋ ਵਿੱਚ 25000 ਮੀਟ੍ਰਿਕ ਟਨ ਲੁਧਿਆਣਾ ਦੀ ਕਮੇਟੀ ਸਾਹਨੇਵਾਲ ਵਿੱਚ ਲਿਪ ਲੋਪਸਟਿਕ ਪ੍ਰਾਈਵੇਟ ਲਿਮਟਿਡ ਵਿੱਚ 50000 ਮੀਟ੍ਰਿਕ ਟਨ ਮਲੇਰਕੋਟਲਾ ਦੀ ਮੰਡੀ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿੱਚ 100000 ਮੀਟ੍ਰਿਕ ਟਨ ਸਾਈਲੋ ਸੰਗਰੂਰ ਦੀ ਸੁਨਾਮ ਮੰਡੀ ਵਿੱਚ ਮਾਈ ਸਾਈਲੋ ਅਤੇ ਐਮ ਬੀ ਆਰ ਸਾਈਲੋ ਛਾਜਲੀ 150000 ਮੀਟ੍ਰਿਕ ਟਨ ਗੁਰਦਾਸਪੁਰ ਦੀ ਮੰਡੀ ਧਾਰੀਵਾਲ ਦੇ ਪਿੰਡ ਛੀਨਾ ਰੇਲ ਵਾਲ ਵਿੱਚ 50000 ਮੀਟ੍ਰਿਕ ਟਨ ਮੋਗਾ ਦੀ ਮੰਡੀ ਮੋਗਾ ਦੇ ਆਦਾਨੀ ਸਾਈਲੋ ਵਿੱਚ 200000 ਮੀਟ੍ਰਿਕ ਟਨ ਬਰਨਾਲਾ ਦੇ ਵੀ ਆਰ ਸਾਈਲੋ ਵਿੱਚ 50000 ਮੀਟ੍ਰਿਕ ਟਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੰਡੀ ਮਜੀਠਾ ਦੇ ਪਿੰਡ ਕੱਥੂਨੰਗਲ ਸਾਈਲੋ ਵਿੱਚ 50000 ਮੀਟ੍ਰਿਕ ਟਨ ਅਤੇ ਪਟਿਆਲਾ ਦੀ ਮੰਡੀ ਨਾਭਾ ਦੇ ਪਿੰਡ ਛੀਟਾਂ ਵਾਲਾ ਦੇ ਐਮ ਆਰ ਬੀ ਸਾਈਲੋ ਨੂੰ 50000 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਘਰ ਧੀ ਨੇ ਜਨਮ ਲਿਆ ।
ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ - ਜਲੰਧਰ ਲੋਕ ਸਭਾ ਹਲਕੇ ਤੋਂ ਆਪ ਦੇ ਸਿਟਿੰਗ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਆਪ ਵਿਧਾਇਕ ਸੀਤਲ ਅੰਗਰਾਲ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਵਰਨਣਯੋਗ ਹੈ ਕਿ ਆਪ ਨੇ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ ਤੇ ਉਸ ਵਲੋਂ ਪਾਲਾ ਬਦਲਣ ਨਾਲ ਪਾਰਟੀ ਨੂੰ ਹੋਰ ਉਮੀਦਵਾਰ ਲੱਭਣਾ ਪਵੇਗਾ। ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਜਲੰਧਰ ਗਏ ਸਨ ਤੇ ਉਨ੍ਹਾਂ ਨੇ ਰਿੰਕੂ ਨਾਲ਼ ਗੱਲਬਾਤ ਵੀ ਕੀਤੀ ਕਿਉਂਕਿ ਉਸ ਵੇਲੇ ਵੀ ਉਸ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਰਚੇ ਸਨ।
ਈਡੀ ਵਲੋਂ ਪੰਜਾਬ ਵਿੱਚ ਦੋ ਦਰਜਨ ਥਾਵਾਂ ਤੇ ਛਾਪੇਮਾਰੀ
ਚੰਡੀਗੜ੍ਹ,27 ਮਾਰਚ --ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਹੁ-ਕਰੋੜੀ ਅਮਰੂਦ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਦੋ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ। ਏਜੰਸੀ ਵੱਲੋਂ ਜਿਨ੍ਹਾਂ ਥਾਵਾਂ ’ਤੇ ਛਾਪੇ ਮਾਰੇ ਜਾ ਗਏ ਹਨ, ਉਨ੍ਹਾਂ ਵਿੱਚ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਰਿਹਾਇਸ਼ ਵੀ ਸ਼ਾਮਲ ਹੈ।
ਵਿਸ਼ੇਸ਼ ਟੀਮ ਨੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਘਰ ਛਾਪਾ ਮਾਰਿਆ। ਈਡੀ ਦੀਆਂ ਵੱਖਵੱਖ ਟੀਮਾਂ ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਨੂੰ ਵੀ ਚੁਫੇਰਿਓਂ ਘੇਰਾ ਪਾਇਆ ਹੋਇਆ ਹੈ। ਅਮਰੂਦ ਬਾਗ਼ ਘਪਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅਮਰੂਦ ਬਾਗ ਘਪਲੇ ਵਿੱਚ ਵੀ ਪੰਜਾਬ ਦੇ ਕੁਝ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਕਾਂਗਰਸ ਨੂੰ ਵੱਡਾ ਝਟਕਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਲੁਧਿਆਣਾ ਤੋਂ ਕਾਂਗਰਸ ਦੇ ਸਿਟਿੰਗ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸੂਬੇ ਵਿੱਚ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।
ਉਨ੍ਹਾਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀਆਂ ਵਿਚੋ ਮੰਨਿਆ ਜਾਂਦਾ ਸੀ।
ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਬਾਰੇ ਚਰਚਾ ਚਲ ਰਹੀ ਸੀ ਕਿ ਉਹ ਕਦੇ ਵੀ ਕਾਂਗਰਸ ਛੱਡ ਕੇ ਭਾਜਪਾ ਦਾ ਕਮਲ ਫੜ ਸਕਦੇ ਹਨ ਤੇ ਅੱਜ ਉਹ ਆਖ਼ਰਕਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਕੁਝ ਕਰੀਬੀਆਂ ਨੇ ਇਸ ਵਾਰ ਚੋਣਾਂ ਵਿੱਚ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਹਟਵੀਂ ਬਿਆਨਬਾਜ਼ੀ ਕੀਤੀ ਸੀ।
ਪੰਜਾਬ ਦੇ ਕਾਂਗਰਸ ਆਗੂਆਂ ਦੀ ਲੋਕ ਸਭਾ ਚੋਣਾਂ ਬਾਰੇ ਅਹਿਮ ਮੀਟਿੰਗ ਦੀ ਝਲਕ
ਕੇਤੇ ਮੰਗਹਿ ਜੋਧ ਅਪਾਰ।।
23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਅੱਜ ਦੇ ਦਿਨ ਲੋਕ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਦਾ ਪ੍ਰਣ ਕਰਦੇ ਹਨ। ਉਹ ਇਸ ਗੱਲ ਲੈ ਕੇ ਗੰਭੀਰ ਚਿੰਤਾ ਵਿੱਚ ਹਨ ਜਿਹੜੇ ਸੁਪਨੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲਏ ਸਨ,ਉਹ ਪੂਰੇ ਨਹੀਂ ਹੋਏ ਤੇ ਦੇਸ਼ ਉਲਟੀ ਦਿਸ਼ਾ ਵੱਲ ਨੂੰ ਕਿਉਂ ਜਾ ਰਿਹਾ ਹੈ ਤੇ ਗਲਤੀ ਕਿਥੇ ਹੋਈ ਹੈ ਤੇ ਉਸ ਨੂੰ ਦਰੁਸਤ ਕਿਵੇਂ ਕਰੀਏ।
ਆਪ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਵਲੋਂ ਐਕਸਾਈਜ਼ ਕੇਸ ਵਿੱਚ ਗਿਰਫ਼ਤਾਰ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦਸਿਆ ਹੈ ਕਿ ਚੋਣ ਕਮਿਸ਼ਨ ਨੇ ਹਿਮਾਂਸੂ ਜੈਨ ਨੂੰ ਜਲੰਧਰ ਅਤੇ ਵਿਸ਼ੇਸ਼ ਸਾਰੰਗਲ ਨੂੰ ਗੁਰਦਾਸਪੁਰ ਦਾ ਡੀਸੀ ਲਾਇਆ ਹੈ। ਆਈਪੀਐਸ ਅਧਿਕਾਰੀ ਜਗਦਲੇ ਨਿਲੰਬਰੀ ਨੂੰ ਰੋਪੜ ਰੇਂਜ ਅਤੇ ਰਾਕੇਸ਼ ਕੁਮਾਰ ਕੌਸ਼ਲ ਨੂੰ ਬਾਰਡਰ ਰੇਂਜ ਦਾ ਡੀਆਈਜੀ ਲਾਇਆ ਹੈ। ਇਸ ਦੇ ਨਾਲ ਚਾਰ ਜ਼ਿਲ੍ਹਿਆਂ ਦੇ ਪੁਲੀਸ ਮੁਖੀ ਵੀ ਬਦਲੇ ਹਨ।
ਅਲਵਿਦਾ ਦੋਸਤ
ਅਜੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਾਡਾ ਪਿਆਰਾ ਮਿੱਤਰ ਮਦਨਜੀਤ ਡਕਾਲਾ ਸਾਡੇ ਵਿੱਚ ਨਹੀਂ ਰਿਹਾ। ਅਸੀਂ 1977-78 ਵਿੱਚ ਸੰਪਰਕ ਵਿਚ ਆਏ ਸੀ ਤੇ ਸੰਪਰਕ ਕਦੋਂ ਦੋਸਤੀ ਵਿਚ ਬਦਲ ਗਿਆ ਪਤਾ ਹੀ ਨਹੀਂ ਲੱਗਾ।
ਫਿਰ ਡਕਾਲਾ ਪਿੰਡ ਆਮ ਹੀ ਆਉਣਾ ਜਾਣਾ ਹੋ ਗਿਆ ਤੇ ਅਸੀਂ ਅਕਸਰ ਹੀ ਡਕਾਲੇ ਨੂੰ ਚਾਲੇ ਪਾ ਦਿੰਦੇ। ਪਰਿਵਾਰ ਬੀਬੀ ,ਬਾਈ,ਤਾਰੇ ਨਾਲ ਨੇੜੇ ਦੀ ਸਾਂਝ ਬਣ ਗਈ। ਭੈਣ ਪੁਸ਼ਪਾ ਤੇ ਮੈਂ ਯੂਨੀਵਰਸਿਟੀ ਵਿੱਚ ਜਮਾਤੀ ਸੀ। ਇਸ ਪਿੰਡ ਦੇ ਹੋਰ ਸੱਜਣ ਵੀ ਸਾਡੇ ਨਾਲ ਜਾ ਅਸੀਂ ਉਨ੍ਹਾਂ ਨਾਲ ਜੁੜਦੇ ਗਏ। ਕਾਫ਼ਲਾ ਵਧਦਾ ਗਿਆ। ਫਿਰ ਉਹ ਪੀਆਰਟੀਸੀ ਵਿਚ ਨੌਕਰੀ ਤੇ ਲੱਗ ਗਿਆ ਪਰ ਬਹੁਤੀ ਦੇਰ ਟਿਕ ਨਹੀਂ ਸਕਿਆ ਤੇ ਨੌਕਰੀ ਛੱਡ ਪਿੰਡ ਦਾ ਸਰਪੰਚ ਬਣ ਗਿਆ। ਪਿੰਡ ਦੇ ਕਈ ਸੱਜਣ ਜਿਨ੍ਹਾਂ ਵਿੱਚ ਨੇਤਾ,ਨਰਾਤਾ, ਈਸ਼ਵਰ,ਰਾਮ ਕੁਮਾਰ ਤੇ ਕਈ ਹੋਰ ਸਨ ਜਿਹੜੇ ਸਾਡੇ ਨਾਲ ਤੁਰੇ ਸਨ।ਇਸ ਤੋਂ ਇਲਾਵਾ ਆਂਢ ਗੁਆਂਢ ਪਿੰਡਾਂ ਦੇ ਦੋਸਤ ਵੀ ਸਨ। ਮਦਨ ਦੇ ਦਾਦਾ ਜੀ ਨਾਲ ਜੁੜਿਆ ਇਕ ਮਸਲਾ ਵੀ ਹੈ ਜਿਹੜਾ ਚੇਤਿਆ ਦੀ ਚੰਗੇਰ ਵਿਚ ਵਸਿਆ ਹੋਇਆ ਹੈ,ਉਸ ਬਾਰੇ ਫਿਰ ਕਦੇ ਸਹੀ।
ਨੌਕਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਉਹ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ। ਸਰਪੰਚੀ ਦੌਰਾਨ ਉਸ ਨੂੰ ਉਤਰਾਵਾਂ ਚੜ੍ਹਾਵਾਂ ਦਾ ਸਾਹਮਣਾ ਕਰਨਾ ਪਿਆ ਤੇ ਮਜਬੂਰੀ ਵਸ ਉਸ ਨੂੰ ਪਾਲਾ ਵੀ ਬਦਲਣਾ ਪਿਆ। ਪਰ ਉਸ ਦੇ ਮਨ ਦਿਲੋਂ ਦਿਮਾਗ ਵਿੱਚ ਪਿੰਡ ਦੇ ਗਰੀਬਾਂ ਲਈ ਕੁੱਝ ਕਰਨ ਦਾ ਜਜ਼ਬਾ ਭਾਰੂ ਰਹਿੰਦਾ। ਉਹ ਸਾਫ਼ ਦਿਲ ਤੇ ਸਪੱਸ਼ਟ ਇਨਸਾਨ ਸੀ ਤੇ ਕਦੇ ਵੀ ਕੁਝ ਛੁਪਾਉਂਦਾ ਨਹੀਂ ਸੀ ਜਾ ਇੰਜ ਕਹਿ ਲਈਏ ਉਸ ਨੂੰ ਛੁਪਾਉਣਾ ਨਹੀਂ ਸੀ ਆਉਂਦਾ।
1993 ਵਿੱਚ ਮੈਂ ਚੰਡੀਗੜ੍ਹ ਪਹੁੰਚ ਗਿਆ ਤੇ ਪੰਜਾਬੀ ਟ੍ਰਿਬਿਊਨ ਵਿੱਚ ਨੌਕਰੀ ਕਰ ਲਈ। ਫਿਰ ਰੁਝੇਵਿਆਂ ਕਰਕੇ ਮਿਲਣਾ ਜੁਲਣਾ ਕਾਫ਼ੀ ਘੱਟ ਹੋ ਗਿਆ। ਜਦੋਂ ਉਹ ਮਾਰਕੀਟ ਕਮੇਟੀ ਡਕਾਲਾ ਦਾ ਚੇਅਰਮੈਨ ਸੀ ਤੇ ਮੇਰੀ ਟ੍ਰਿਬਿਊਨ ਦੀ ਨੌਕਰੀ ਦੇ ਚੰਦ ਕੁ ਦਿਨ ਰਹਿੰਦੇ ਸਨ ਤੇ ਕਰੋਨਾ ਦਾ ਕਹਿਰ ਜ਼ੋਰਾਂ ਤੇ ਸੀ ਤੇ ਹਾੜੀ ਦਾ ਸੀਜਣ ਚਲ ਰਿਹਾ ਸੀ ਤੇ ਮੈਂ ਕਵਰੇਜ ਲਈ ਉਸ ਦੀ ਮੰਡੀ ਵਿਚ ਪਹੁੰਚ ਗਿਆ। ਫਿਰ ਦੁਨੀਆਂ ਭਰ ਦੀਆਂ ਖ਼ਤਮ ਨਾ ਹੋਣ ਵਾਲੀਆਂ ਗੱਲਾਂ ਦਾ ਸਿਲਸਲਾ ਸ਼ੁਰੂ ਹੋ ਗਿਆ। ਵਿੱਚ ਵਿੱਚ ਪਰਿਵਾਰ ਬੇਟੀ, ਬੇਟੇ ਯਾਰਾਂ ਦੋਸਤਾਂ ਬਾਰੇ ਗੱਲਾਂ ਹੁੰਦੀਆਂ ਰਹੀਆਂ।
ਅਜੇ ਬਹੁਤ ਗੱਲਾਂ ਕਰਨੀਆਂ ਸਨ ਤੇ ਇਸ ਅਰਸੇ ਵਿੱਚ ਅਸੀਂ ਦੋ ਤਿੰਨ ਵਾਰ ਫਿਰ ਮਿਲੇ ਵੀ ਪਰ ਗੱਲਾਂ ਹੋ ਨਾ ਸਕੀਆਂ ਤੇ ਉਹ ਬਹੁਤ ਕੁੱਝ ਦੱਸੇ ਬਿਨਾਂ ਹੀ ਰੁਖ਼ਸਤ ਹੋ ਗਿਆ । ਅਲਵਿਦਾ ਦੋਸਤ
ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੇ ਵਾਰਸਾਂ ਨੂੰ ਇਕ ਇਕ ਕਰੋੜ ਰੁਪਏ ਮੁਆਵਜਾ ਦਿੱਤਾ ਜਾਵੇ: ਦੁੱਲੋ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜਿਲੇ ਵਿੱਚ ਜਹਰੀਲੀ ਸ਼ਰਾਬ ਪੀਣ ਨਾਲ ਅੱਧਾ ਦਰਜਨ ਤੋਂ ਵੱਧ ਗਰੀਬ ਲੋਕਾਂ ਦੀ ਮੌਤ ਹੋਣ ' ਤੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।
ਦੁੱਲੋ ਨੇ ਕਿਹਾ ਕਿ ਉਹਨਾਂ ਨੇ 2 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਹੋਣ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਗੈਰ ਕਾਨੂੰਨੀ ਚਲਣ ਵਾਲੀਆਂ ਡਿਸਟਿਲਰੀਆਂ ਤੇ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਲਈ ਇੱਕ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਗੰਭੀਰ ਹੁੰਦੇ ਤਾਂ ਇਹ ਗਰੀਬ ਮਜ਼ਦੂਰ ਲੋਕ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕਦੇ ਸਨ। ਉਨ੍ਹਾਂ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਜਹਰੀਲੀ ਸ਼ਰਾਬ ਪੀਣ ਨਾਲ ਮਜ਼ਦੂਰਾਂ ਦੀ ਮੌਤ ਹੋਈ ਹੈ ਪਰ ਮੁੱਖ ਮੰਤਰੀ ਨੇ ਅਫਸੋਸ ਤੱਕ ਨਹੀਂ ਕੀਤਾ ਇਥੋਂ ਤੱਕ ਕਿ ਉਨਾਂ ਗਰੀਬਾਂ ਪਰਿਵਾਰਾਂ ਲਈ ਕੋਈ ਆਰਥਿਕ ਮਦਦ ਦੇਣ ਦਾ ਵੀ ਐਲਾਨ ਨਹੀਂ ਕੀਤਾ ਉਹਨਾਂ ਕਿਹਾ ਕਿ ਇਸ ਤੋਂ ਮੁੱਖ ਮੰਤਰੀ ਦੀ ਦਲਤ ਵਿਰੋਧੀ ਮਾਨਸਿਕਤਾ ਸਾਫ ਨਜ਼ਰ ਆਉਂਦੀ ਹੈ।
ਦੁੱਲੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ ਕਾਲ ਦੌਰਾਨ ਵੀ ਸਰਹੱਦੀ ਜਿਲ੍ਹਿਆਂ ਵਿੱਚ ਕਰੋਨਾ ਕਾਲ ਸਮੇਂ 2020 ਵਿੱਚ 114 ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਗਏ ਸਨ ਅਤੇ ਉਸ ਸਮੇਂ 146 ਦੇ ਕਰੀਬ ਗਰੀਬ ਲੋਕ ਬੁਰੀ ਤਰ੍ਹਾਂ ਨਕਾਰਾ ਹੋਏ ਸਨ ਉਹਨਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਸ਼ਰਾਬ ਤਸਕਰੀ ਦਾ ਕੰਮ ਹੋ ਰਿਹਾ ਹੈ ਦੁੱਲੋ ਨੇ ਕਿਹਾ ਕਿ ਕੈਪਟਨ ਦੇ ਰਾਜ ਦੌਰਾਨ 13 ਗੈਰ ਕਾਨੂੰਨੀ ਡਿਸਟਲਰੀਆਂ ਚੱਲਦੀਆਂ ਸਨ ਜਿਨਾਂ ਵਿੱਚ ਚਾਰ ਕੈਪਟਨ ਦੇ ਜ਼ਿਲੇ ਪਟਿਆਲਾ ਵਿੱਚ ਸਥਾਪਿਤ ਸਨ। ਦੁੱਲੋ ਨੇ ਕਿਹਾ ਕਿ ਉਸ ਵਕਤ 22 ਅਗਸਤ 2020 ਨੂੰ ਉਹ ਖੁਦ ਬਤੌਰ ਰਾਜਸਭਾ ਮੈਂਬਰ ਅੰਮ੍ਰਿਤਸਰ, ਬਟਾਲਾ ਤੇ ਤਰਨ ਤਾਰਨ ਵਿੱਚ ਪੀੜਤ ਪਰਿਵਾਰਾਂ ਨੂੰ ਮਿਲ ਕੇ ਆਏ ਸਨ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ 114 ਲੋਕਾਂ ਦੀ ਹੋਈ ਮੌਤ ਨੂੰ ਕਤਲ ਦੱਸਿਆ ਸੀ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਹਰੀਲੀ ਸ਼ਰਾਬ ਪੀਣ ਨਾਲ ਜਿਹੜੇ ਗਰੀਬ ਮਜ਼ਦੂਰਾਂ ਦੀ ਮੌਤ ਹੋਈ ਹੈ ਉਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਇੱਕ ਇੱਕ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ।
ਪੱਪੂ ਯਾਦਵ ਦੀ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ
ਪੱਪੂ ਯਾਦਵ ਦੀ ਜਨ ਅਧਿਕਾਰ ਪਾਰਟੀ ਦਾ ਅੱਜ ਕਾਂਗਰਸ ਪਾਰਟੀ ਵਿੱਚ ਰੁਲੇਵਾਂ ਹੋ ਗਿਆ ਹੈ ਤੇ ਇਸ ਨਾਲ਼ ਕਾਂਗਰਸ ਪਾਰਟੀ ਨੂੰ ਬਿਹਾਰ ਵਿਚ ਤਕੜਾ ਹੁਲਾਰਾ ਮਿਲੇਗਾ।
ਇਸੇ ਦੌਰਾਨ ਬਹੁਜਨ ਸਮਾਜ ਪਾਰਟੀ ਸੰਸਦ ਮੈਂਬਰ ਦਾਨਿਸ਼ ਅਲੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਤੇ ਉਸ ਦੀ ਕਾਂਗਰਸ ਵਿੱਚ ਸ਼ਮੂਲੀਅਤ ਨਾਲ ਉਤਰ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਨੂੰ ਰਾਹਤ ਮਿਲੇਗੀ।
ਐਸ.ਡੀ.ਐਮ. ਦਫ਼ਤਰ ਦਾ ਮੁਲਾਜ਼ਮ 20,000 ਰੁਪਏ ਰਿਸ਼ਵਤ ਲੈਂਦਾ ਕਾਬੂ
ਚੰਡੀਗੜ੍ਹ, 19 ਮਾਰਚ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਐਸ.ਡੀ.ਐਮ.-2, ਅੰਮ੍ਰਿਤਸਰ ਦੇ ਦਫ਼ਤਰ ਵਿਖੇ ਤਾਇਨਾਤ ਤਿਲਕ ਰਾਜ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਠੱਠੀਆਂ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੇ ਸ਼ਿਕਾਇਤਕਰਤਾ ਦੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਐਕੁਆਇਰ ਕੀਤੀ ਜ਼ਮੀਨ ਦਾ 77,92,000 ਰੁਪਏ ਮੁਆਵਜ਼ਾ ਦਵਾਉਣ ਲਈ ਮਦਦ ਕਰਨ ਬਦਲੇ ਰਿਸ਼ਵਤ ਵਜੋਂ 30,000 ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਯੂਨਿਟ ਅੰਮ੍ਰਿਤਸਰ ਵੱਲੋਂ ਜਾਲ ਵਿਛਾਇਆ ਗਿਆ ਅਤੇ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਮੰਗਲਵਾਰ ਨੂੰ ਫੂਲ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਬਲਜੀਤ ਸਿੰਘ ਨੂੰ 4,000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਪਟਵਾਰੀ ਵਿਰੁੱਧ ਇਹ ਕੇਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਠੋ ਦੇ ਵਸਨੀਕ ਇਕਬਾਲ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਪਟਵਾਰੀ ਨੇ ਜੱਦੀ ਜ਼ਮੀਨ ਦੀ ’ਵਿਰਾਸਤ ਇੰਤਕਾਲ’ ਦਰਜ ਕਰਵਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ , ਪਰ ਸੌਦਾ 6,000 ਰੁਪਏ ’ਚ ਤੈਅ ਹੋਇਆ । ਪਟਵਾਰੀ ਪਹਿਲਾਂ ਹੀ 2,000 ਰੁਪਏ ਲੈ ਚੁੱਕਾ ਹੈ ਅਤੇ ਰਿਸ਼ਵਤ ਦੇ ਬਕਾਇਆ 4,000 ਰੁਪਏ ਦੀ ਮੰਗ ਕਰ ਰਿਹਾ ਹੈ।ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ।
ਇਸ ਸਬੰਧੀ ਉਕਤ ਮਾਲ ਅਧਿਕਾਰੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ
ਸਿੱਧੂ ਮੂਲੇਵਾਲ ਦੇ ਪਰਿਵਾਰ ਨੂੰ ਤੰਗ ਪ੍ਰੇਸਾਨ ਨਾ ਕੀਤਾ ਜਾਵੇ -ਗਰੇਵਾਲ
Shout out to my newest followers! Excited to have you onboard! Gurmukh Brar, Tarlochan Bhatti, Darsa Singh, Prtap Singh, Dalvir Jass, Raman Gill
ਚੇਤੇ ਮੰਗਹਿ ਜੋਧ ਅਪਾਰ।।
ਨਵਜੋਤ ਸਿੰਘ ਸਿੱਧੂ ਸਰਗਰਮ ਸਿਆਸਤ ਤੋਂ ਆਪਣੇ ਪਹਿਲੇ ਪੇਸ਼ੇ ਕੁਮੈਂਟਰੀ ਵਲ
ਉਘੇ ਟਰੇਡ ਯੂਨੀਅਨ ਆਗੂ,ਕਵੀ ਮਦਨ ਲਾਲ ਦੀਦੀ ਦੇ ਸੌਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਦੀਆਂ ਝਲਕੀਆਂ
ਮੂਸੇਵਾਲਾ ਦੇ ਪਿਤਾ ਨੂੰ ਕੌਣ ਕਰ ਰਿਹਾ ਤੰਗ ਪ੍ਰੇਸ਼ਾਨ ? ਲਾਈਵ ਹੋਕੇ ਕਰਤਾ ਵੱਡਾ ਖੁਲਾਸਾ,ਕਿਸਤੇ ਲਾਏ ਵੱਡੇ ਇਲਜ਼ਾਮ?
ਨਾਇਬ ਸੈਣੀ ਵਜ਼ਾਰਤ ਵਿਚ ਸੱਤ ਹੋਰ ਮੰਤਰੀ ਸ਼ਾਮਲ
ਹਰਿਆਣਾ ਦੀ ਨਾਇਬ ਸੈਣੀ ਵਜਾਰਤ ਵਿੱਚ ਹਿਸਾਰ ਤੋਂ ਇਕ ਕੈਬਨਿਟ ਮੰਤਰੀ ਰਾਜ ਕਮਲ ਗੁਪਤਾ ਅਤੇ ਸੱਤ ਰਾਜ ਮੰਤਰੀ ਬਣਾਏ ਗਏ ਹਨ।
ਇਨ੍ਹਾਂ ਵਿਚ ਸੀਮਾ ਤ੍ਰਿਖਾ,ਅਸੀਮ ਗੋਇਲ, ਸੁਭਾਸ਼ ਸੁਧਾ ਅਭੈ ਸਿੰਘ ਯਾਦਵ,ਬਿਸੰਬਰ ਸਿੰਘ ਬਾਲਮੀਕੀ ਅਤੇ ਸੰਜੇ ਸਿੰਘ ਸ਼ਾਮਲ ਹਨ।
Dr Kamal Gupta (MLA Hisar) has been inducted as Cabinet Minister in the Saini government of Haryana. Seven following BJP MLAs took oath as ministers of state with independent charge.
Seema Trikha (MLA Badkhal), Aseem Goel (MLA Ambala City), Subhash Sudha (MLA Thanesar), Dr Abhe Singh Yadav (MLA Nangal Chaudhry), Bishambar Singh Balmiki (MLA Bawani Khera), Sanjay Singh (MLA Sohna) and (MLA Panipat Rural).
ਚੋਣ ਕਮਿਸ਼ਨ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ਼ ਸਾਰੰਗਲ , ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਅਤੇ ਰੋਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਨੂੰ ਤੁਰੰਤ ਬਦਲਣ ਦੇ ਹੁਕਮ ਦਿੱਤੇ ਹਨ।
Click here to claim your Sponsored Listing.
Videos (show all)
Category
Contact the business
Telephone
Website
Address
Chandigarh
160036
Chandigarh
This is Media plateform, Please Follow, like, comment and support us for Real and Relevent News
C/O 585 Shantivan Housing Cooperative Society, Sector-48A
Chandigarh, 160047
India News Calling is an online News portal.
Chandigarh
ArticlesKit has a Multilingual Daily News Website... You're welcome!!! Hindi Version -For Daily News Headlines and News Analysis. Top-Stories, Crypto News, Bollywood News, World ...
Sector 29
Chandigarh, 160030
credible and respected news network in India especially Punjab
Chandigarh, 160014
मिलते नही जो हक वो लिए जाते हैं है आजाद हम पर गुलाम किये जाते हैं