Binder Pal Fateh
Binder Pal is working with Jag Bani Punjab Kesari Group as a Senior News Producer And Anchor.
ਯਾਦ ਹੈ ਮੈਨੂੰ ਕਿ
ਮੈਂ ਭੁਲਦਾ ਨਹੀਂ ਸੀ
ਹਰ ਤਾਰੀਖ ਤੇਰੇ ਆਉਣ ਦੀ
ਮੈਨੂੰ ਮੰਹ-ਜ਼ੁਬਾਨੀ ਯਾਦ ਸੀ
ਤੇਰਾ ਪਿੰਡ ਦਾ ਪੱਕਾ ਸਿਰਨਾਵਾਂ
ਖ਼ਤ ਲਿਖਦਿਆਂ ਕਦੀ ਨਾਂ ਭੁੱਲਿਆ
ਕਦੀ ਉਡੀਕ ਨਹੀਂ ਕੀਤੀ
ਤੇਰੇ ਯਾਦ ਕਰਨ ਦੀ
ਕਿ ਪਹਿਲਾਂ ਹੀ ਖ਼ਤ ਘੱਲਿਆ
ਤੇਰੇ ਮਿੱਟੀ ਵਰਗੇ ਬੋਲ
ਕੰਨਾਂ 'ਚ ਸ਼ਹਿਦ ਘੋਲਦੇ ਸੀ
ਮੈਂ ਕਦੀ ਨਹੀਂ ਭੁੱਲਿਆ
ਮੈਨੂੰ ਯਾਦ ਹੈ ਪੱਤਝੜ ਰੁੱਤੇ
ਹਵਾਵਾਂ ਤੋਂ ਤੈਨੂੰ ਡਰ ਲਗਦਾ ਸੀ
ਕਿ ਅਸੀਂ ਵੀ ਨਾਂ ਟੁੱਟ ਜਾਈਏ ਕਿਧਰੇ
ਤੇ ਮੈਂ ਤੈਨੂੰ ਕਲਾਵੇ 'ਚ ਲੈ ਤੁਰਦਾ ਸੀ
ਪੌਣਾਂ ਹੁਣ ਵੀ ਵਗਦੀਆਂ ਨੇ
ਪਰ ਮੈਂ ਭੁੱਲ ਗਿਆ
ਵਗਣਾ, ਲਿਖਣਾ, ਤੁਰਨਾ...
ਲਿਖਤੁਮ-ਬਿੰਦਰਪਾਲ ਫ਼ਤਹਿ
ਜ਼ਖਮ ਦਿਲ ਦੇ ਠੀਕ ਹੋ ਜਾਂਦੇ, ਹਿਜ਼ਰਾਂ ਵੀ ਮੁੱਕ ਜਾਣਾ ਸੀ
ਇੱਕ ਵਾਰ ਤੂੰ ਵੇਖ ਹੀ ਲੈਂਦਾ, ਤੇਰਾ ਵੀ ਕੀ ਜਾਣਾ ਸੀ
ਹਾਲ ਸੁਦਾਈਆਂ ਕਰਕੇ ਸੁੱਟ ਗਿਓਂ, ਪਿੱਛਲ ਝਾਤ ਨਾਂ ਮਾਰੀ
ਇਸ਼ਕ, ਸਿਦਕ ਤੇ ਹੁਸਨ ਤਿੰਨਾਂ ਦਾ ਤੂੰ ਇਹੀ ਮੁੱਲ ਪਾਣਾ ਸੀ?
ਨਬਜ਼ਾਂ ਫੜ ਕੇੇ ਬੁੱਝ ਨਾਂ ਹੁੰਦੇ, ਗਹਿਰੇ ਮਰਜ਼ ਮੁਹੱਬਤ ਦੇ
ਸਾਡੇ ਮੱਥੇ ਇਹੀ ਲਿਖਿਆ, ਅਸਾਂ ਚੰਦਰਾ ਇਸ਼ਕ ਕਮਾਣਾ ਸੀ
ਤੰਦਾਂ ਮੋਹ ਦੀਆਂ ਰਮਜ਼ਾਂ ਤੂੰ ਕੀ ਜਾਣੇਂ, ਤੂੰ ਤਾਂ ਯਾਰ ਵਪਾਰੀ ਸੀ
ਤੇਰਾ ਇਸ਼ਕ ਜੇ ਪਾਕ ਹੁੰਦਾ, ਤੂੰ ਆਪ ਖੁਦਾ ਹੋ ਜਾਣਾ ਸੀ
ਲਿਖਤੁਮ-ਬਿੰਦਰਪਾਲ ਫ਼ਤਿਹ
ਪੰਜਾਬੀ ਆਨਲਾਈਨ ਮੈਗਜ਼ੀਨ 'ਨਕਸ਼' ਵਿੱਚ ...
ਖੁੰਢ-ਚਰਚਾ
(ਨੋਟ ਸ਼ਬਦਾਵਲੀ ਤੇ ਕਹਾਵਤਾਂ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਹਨ ਇਨ੍ਹਾਂ ਨਾਲ ਕੋਈ ਤੋੜ-ਮਰੋੜ ਨਹੀਂ ਕੀਤੀ ਗਈ!)
ਭਾਨਾ: ਉਏ ਟੀਂਡੇ, “ਮੇਰੇ ਯਾਰ ਆਹ ਕੱਲ-ਪਰਸੋਂ ਦੇ ਬੜਾ ਰੋਲਾ ਜਾ ਪਾਈ ਜਾ ਰਹ੍ਹੇ ਤੀ ਬੀ ਕਹਿੰਦੇ ਭੰਤ ਮਾਨ ਨੇ ਪਜਾਬ ਵੇਚਤਾ”, ਨਾਂ ਤੈਂ ਨੀ ਸੁਣੀਂ ਕੋਈ ਖਬਰ ਖੁਬਰ!”
ਟੀਂਡਾ (ਹੱਥ ਨਾਲ ਪਰਨੇ ਦਾ ਲੜ ਠੀਕ ਕਰਦਾ ਹੋਇਆ): ਕਾਹਨੂੰ ਯਾਰ ਭਾਨੇਂ, ਜਾਭਾਂ ਦਾ ਭੇੜ ਆ ਸਾਰਾ, ਕਹਿੰਦੇ ਵਿਹਲਾ ਸ਼ਾਹੂਕਾਰ ਕੀ ਕਰੇ, ਅੰਦਰੋਂ ਵੱਟੇ ਚੱਕ ਬਾਹਰ ਧਰੇ, ਉਹ ਗੱਲੀ ਪਈ ਹੋਈ ਪਈ ਆ ਮੇਰੇ ਸਾਲੇ ਦੀ!, ਭੰਤ ਮਾਨ ਕਹਿੰਦਾ ਅਸੀਂ ਤਾਂ ਦਿੱਲੀ ਤੋਂ ਸਿੱਖਾਂਗੇ ਤੇ ਨਾਲੇ ਦਿੱਲੀ ਆਲਿਆਂ ਨੂੰ ਸਿਖਾਵਾਂਗੇ, ਆਹਾ ਖੇਤੀ ਖੂਤੀ ਜੀ ਆਂਲੀਆਂ ਤਕਨੀਕਾਂ ਜਿਹੜ੍ਹੀਆਂ ਪੰਜਾਬ ‘ਚ ਖਾਸੀਆਂ ਕਾਮਯਾਬ ਆ ਕਹਿੰਦਾ ਉਹ ਸਿਖਾਵਾਂਗੇ!
ਭਾਨਾ: ਨਾਲੇ ਯਾਰ ਔਧਰ ਕਾਲੀ ਤੇ ਕਾਂਗਰਸ਼ ਆਲੇ ਨੀ ਅੱਡੀਆਂ ਤੇ ਪਾਣੀ ਪੈਣ ਦਿੰਦੇ ਕਹਿੰਦੇ ਲਉ ਐਹਨੇ ਪੰਜਾਬ ਵੇਚਤਾ! ਆਹ ਕੀ ਕਹਾਣੀ ਆ, ਯਾਰ ਸਮਝਾ ਤੂੰ ਤਾਂ ਖਾਸਾ ਲੀਡਰਾਂ-ਲੂਡਰਾਂ ਤੇ ਤਵੇ ਜੇ ਲਾਊਨਾਂ ਰਹਿੰਨੈਂ ਯਾਰ, ਆਹ ਕੁੰਢੀ ਵੀ ਦੱਸਦੇ ਹਹੁਣ!
ਟੀਂਡਾ: ਮੇਰੇ ਆਰ ਭਾਨੇਂ, ਐਨ੍ਹਾਂ ਤੇ ਤਵਾ ਕਿੱਥੋਂ ਟਿਕਦੈ ਜਿਹੜੇ ਪਹਿਲਾਂ ਈ ਕੋਲਿਆਂ ਦੀ ਦਲਾਲੀ ’ਚ ਲਿੱਬੜ ਕੇ ਕਾਲੇ ਹੋ ਰੲ੍ਹੇ ਨੇ।ਏਨ੍ਹਾਂ ਦੀ ਤਾਂ ਉਹ ਗੱਲ ਆ ਨਾਂ ਬਈ ਲਾਲਾ ਕਹਿੰਦਾ ਤੂੰ ਥੜ੍ਹੇ ਤੇ ਨਾਂ ਚੜ੍ਹੀਂ, ਤੇ ਜੱਟ ਕਹਿੰਦਾ ਘੱਟ ਨਾਂ ਤੋਲੀਂ, ਨਾਂ ਪੱੁਛਣ ਆਲਾ ਹੋਵੇ ਬੀ ਥੋਨੂੰ ਕਿਹੜ੍ਹਾ ਅਗਲਾ ਪੁੱਛ ਕੇ ਕੰਮ ਕਰੂ ਹੁਣ, ਅਗਲੇ ਹੱਥ ਵਾਗਡੋਰ ਆ ਹੁਣ ਸਾਰੇ ਪਜਾਬ ਦੀ ਉਹ ਤਾਂ ਕਹਿੰਦਾ ਸਾਡਾ ਮੁੰਡਾ ਤਾਂ ਐਂਈ ਕਰੂ, ਇਹ ਕਹੀ ਜਾਣ ਵੀ ਪੰਜਾਬ ਵੇਚਤਾ, ਐਂ ਤਾਂ ਲੋਕ ਐਂ ਵੀ ਕਹਿੰਦੇ ਨੇ ਵੀ ਚਾਹ ਆਲੇ ਨੇ ਸਾਰਾ ਦੇਸ਼ ਈ ਵੇਚਤਾ!
ਭਾਨਾ: ਨਾਲੇ ਟੀਂਡੇ ਯਾਰ ਪਜਾਬ ’ਚ ਰਹਿ ਕੀ ਗਿਆ ਵੇਚਣ ਆਲਾ। ਲੋਕ ਤਾਂ ਗੁਰਦੇ ਵੇਚਣ ਨੂੰ ਆਏ ਪਏ ਨੇ ਮੇਰੇ ਆਰ, ਕਾਹਦੀਆਂ ਗੱਲਾਂ ਕਰਦੇ ਨੇ ਇਹ ਨਾਲੇ ਆਹਾ ਝਾੜੂ ਆਲਿਆਂ ਨੂੰ ਵੀ ਚਾਹੀਦੈ ਵੀ ਫੈਸਲੇ ਫੂਸਲੇ ਪਹਿਲਾਂ ਚਾਰ ਬੰਦਿਆਂ ‘ਚ ਬੈਠ ਕੇ ਲੈ ਲਿਆ ਕਰੋ ਬਾਅਦ ‘ਚ ਫੇਰ ਜੂਤ ਪਤਾਣ ਜਾ ਕਰਾ ਕੇ ਵੀ ਅੱਡੀਆਂ ਨੂੰ ਥੁੱਕ ਲਾ ਕੇ ਭੱਜਦੇ ਨੇ ਪਛਾਂਹ ਨੂੰ ਪਹਿਲਾਂ ਈ ਵਿਚਾਰਿਆ ਚੰਗਾ ਰਹਿੰਦੈ, ਨਾਲੇ ਵੇਲਾ ਰਹਿੰਦੇ ।
ਚਲ ਚਲਦਾਂ ਯਾਰ ਮੈਂ ਵੀ ਆੜ੍ਹਤੀਏ ਕੋਲੇ ਜਾ ਕੇ ਆਉਂਨਾਂ, ਅੱਜ ਕਹਿੰਦਾ ਤੀ ਬੀ ਦੇਦੂੰ ਪੰਜਾਹ ਕੁ ਹਜ਼ਾਰ ਰਪੀਆ, ਉਧਰੋਂ ਲੰਬੜਦਾਰ ਨੂੰ ਵੀ ਲਜਾਣੈਂ ਗੂਠਾ ਲਵਾਉਣੈਂ ਗਵਾਹੀ ਆਲਾ!ਚੰਗਾ ਰੱਬ ਰਾਖਾ!
ਫ਼ਿਲਮ 'ਸਾਡੇ ਆਲੇ' ਦੇ ਸੰਗੀਤ ਵਿੱਚ ਮੇਰਾ ਜੁੜਨਾ ਸਬੱਬ ਹੀ ਸੀ। ਮੈਨੂੰ ਇਸ ਫ਼ਿਲਮ ਦੇ ਮੁੱਖ ਭਾਵਸ਼ਾਲੀ, ਜਜ਼ਬਾਤੀ ਕਰ ਦੇਣ ਵਾਲੇ ਅਤੇ ਮੋਹ ਦੀਆਂ ਤੰਦਾਂ ਉਘਾੜਨ ਵਾਲੇ ਟੱਪੇ ਲਿਖਣ ਦਾ ਮਾਣ ਮਿਲਿਆ ਅਤੇ ਮੇਰੇ ਹੱਥੋਂ ਕੁਛ ਅਲਫਾਜ਼ ਉੱਕਰੇ ਗਏ। ਪੰਜਾਬੀ ਗਾਇਕ ਅਮਰਿੰਦਰ ਗਿੱਲ ਵੱਲੋਂ ਗਾਏ ਅਤੇ ਫ਼ਿਲਮ ਦੀ ਜਾਨ ਕਹੇ ਜਾ ਸਕਦੇ ਇਨ੍ਹਾਂ ਟੱਪਿਆਂ ਨੂੰ ਲਿਖਵਾਉਣ ਅਤੇ ਫ਼ਿਲਮ ਵਿੱਚ ਥਾਂ ਦੇਣ ਲਈ ਵੱਡੇ ਬਾਈ Jatinder Mauhar ਜੀ ਦਾ ਸ਼ੁਕਰੀਆ।
https://youtu.be/O9NROCemsDY
Amrinder Gill - Yaar Vichre | Deep Sidhu | New Punjabi Song 2022 | Saade Aale | 29 April 2022 Saga Music Presents before you the official Video of, in association with Bathinde wale Bai Films, Sung By . The movie is all set t...
ਪੰਜਾਬ ਦੇ ਮਸ਼ਹੂਰ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ਼ ਦੀ ਕਹਾਣੀ ਦੀ ਬੁਨਿਆਦ ਉੱਤੇ ਬਣੀ ਫਿਲਮ ‘ਸਾਡੇ ਆਲੇ’ 29 ਅਪ੍ਰੈਲ ਨੂੰ ਸੰਸਾਰ ਪੱਧਰ ਉੱਤੇ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋ ਰਹੀ ਹੈ। ਇਸ ਫਿਲਮ ਦੀ ਹਦਾਇਤਕਾਰੀ ਮਸ਼ਹੂਰ ਫਿਲਮ ਹਦਾਇਤਕਾਰ ਅਤੇ ਵੱਡੇ ਬਾਈ ਜਤਿੰਦਰ ਮੌਹਰ ਨੇ ਕੀਤੀ ਹੈ। ਇਸ ਫਿਲਮ ਵਿੱਚ ਬਤੌਰ ਸਹਾਇਕ ਹਦਾਇਤਕਾਰ ਵਜੋਂ ਤਜ਼ਰਬਾ ਅਲੱਗ ਹੀ ਸੀ।
https://www.youtube.com/watch?v=78xgC8z7F_E
Saade Aale (Official Trailer) - Deep Sidhu | Sukhdeep Sukh | New Punjabi Movie 2022 | Rel 29 April Deep Sidhu’s last masterpiece is here. Checkout the official trailer of his New Punjabi movie and get memorized.Saga Music Presents before you the ...
ਪੰਜਾਬ ਦੇ ਮਸ਼ਹੂਰ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ਼ ਦੀ ਕਹਾਣੀ ਦੀ ਬੁਨਿਆਦ ਉੱਤੇ ਬਣੀ ਫਿਲਮ ‘ਸਾਡੇ ਆਲੇ’ 29 ਅਪ੍ਰੈਲ ਨੂੰ ਸੰਸਾਰ ਪੱਧਰ ਉੱਤੇ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋ ਰਹੀ ਹੈ। ਇਸ ਫਿਲਮ ਦੀ ਹਦਾਇਤਕਾਰੀ ਮਸ਼ਹੂਰ ਫਿਲਮ ਹਦਾਇਤਕਾਰ ਅਤੇ ਵੱਡੇ ਬਾਈ ਜਤਿੰਦਰ ਮੌਹਰ ਨੇ ਕੀਤੀ ਹੈ। ਇਸ ਫਿਲਮ ਵਿੱਚ ਬਤੌਰ ਸਹਾਇਕ ਹਦਾਇਤਕਾਰ ਵਜੋਂ ਤਜ਼ਰਬਾ ਅਲੱਗ ਹੀ ਸੀ। ਸੋ ਅੱਜ ਫ਼ਿਲਮ ਦਾ ਟ੍ਰੇਲਰ ਹਾਜ਼ਰ ਹੈ।
https://youtu.be/78xgC8z7F_E
Saade Aale (Official Trailer) - Deep Sidhu | Sukhdeep Sukh | New Punjabi Movie 2022 | Rel 29 April Deep Sidhu’s last masterpiece is here. Checkout the official trailer of his New Punjabi movie and get memorized.Saga Music Presents before you the ...
ਫਿਲਮ 'ਸਾਡੇ ਆਲੇ' ਵਿੱਚ ਮੈਂ ਚਾਹੇ ਬਤੌਰ ਸਹਾਇਕ ਹਦਾਇਤਕਾਰ ਵਜੋਂ ਕੰਮ ਕੀਤਾ ਪਰ ਨਾਲ ਹੀ ਮੇਰੀ ਡਿਊਟੀ ਅਦਾਕਾਰੀ ਕਰਨ ਦੀ ਵੀ ਲੱਗੀ ਸੋ ਆਪਾਂ ਜਿੰਨੀ ਕੁ ਕਰ ਸਕੇ ਉਨੀ ਕੁ ਅਦਾਕਾਰੀ ਕੀਤੀ। ਇਸ ਫ਼ਿਲਮ ਵਿੱਚ ਮੈਂ ਇੱਕ ਛੋਟੇ ਪਰ ਮਹੱਤਵਪੂਰਣ ਕਿਰਦਾਰ ਵਿੱਚ ਵਿਖਾਈ ਦੇਵਾਂਗਾਂ।ਵੇਖੋ 29 ਅਪ੍ਰੈਲ ਨੂੰ ਆਪਣੇ ਨਜਦੀਕੀ ਸਿਨੇਮਾਘਰ ਵਿੱਚ 'ਸਾਡੇ ਆਲੇ'
https://www.youtube.com/watch?v=sMdl42reDuM
Baba Bulleh Shah || ਬਾਬਾ ਬੁੱਲ੍ਹੇ ਸ਼ਾਹ | Punjabi Kalam | Shayari | Poetry Baba Bulleh Shah || ਬਾਬਾ ਬੁੱਲ੍ਹੇ ਸ਼ਾਹ | Punjabi Kalam | Shayari | PoetrySubscribe And Share My Channel
Operation Blue Star ਤੋਂ ਬਾਅਦ ਫੌਜ ਨੇ Darbar Sahib 'ਚ ਕੀ- ਕੀ ਕੀਤਾ || 34 ਸਾਲ ਬਾਅਦ ਖੁੱਲ੍ਹੇ ਭੇਦ ||
#1984
ਚੰਡੀਗੜ੍ਹ ਪੀਜੀਆਈ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਜਰੂਰੀ ਸੂਚਨਾ,ਕਿ ਹੁਣ ਚੰਡੀਗੜ੍ਹ ਪੀਜੀਆਈ ਵੱਲੋਂ ਫਿਜੀਕਲ ਤੌਰ ਤੇ ਮਰੀਜ਼ਾਂ ਨੂੰ ਦੇਖਣ ਦੀ ਸਹੂਲਤ 10 ਜਨਵਰੀ ਤੋਂ ਬੰਦ ਕਰ ਦਿੱਤੀ ਹੈ। ਪੀਜੀਆਈ ਦੀ ਓਪੀਡੀ ਵਿੱਚ ਰੋਜ਼ਾਨਾ ਤਕਰੀਬਨ ਅੱਠ ਹਜ਼ਾਰ ਮਰੀਜ਼ਾਂ ਨੂੰ ਵੇਖਿਆ ਜਾ ਰਿਹਾ ਸੀ ਲੇਕਿਨ ਪੀਜੀਆਈ ਦੇ ਕਾਫ਼ੀ ਡਾਕਟਰਾਂ ਅਤੇ ਨਰਸਾਂ ਦੇ ਕਰੋਨਾ ਪਾਜਿਟਿਵ ਆਉਣ ਤੋਂ ਬਾਅਦ ਪੀਜੀਆਈ ਨੇ ਇਹ ਫੈਸਲਾ ਕੀਤਾ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਮੋਬਾਇਲ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਮਰੀਜ਼ਾਂ ਨੂੰ ਵੇਖਿਆ ਜਾਵੇਗਾ।ਹੁਣ ਪੀਜੀਆਈ ਓਪੀਡੀ ਆਉਣ ਲਈ ਮਰੀਜ਼ਾਂ ਨੂੰ ਸੁਬ੍ਹਾ ਅੱਠ ਵਜੇ ਤੋਂ ਲੈ ਕੇ ਸਾਢੇ ਨੌਂ ਵਜੇ ਤਕ ਫੋਨ ਉੱਤੇ ਅਪੁਆਇੰਟਮੈਂਟ ਲੈਣੀ ਹੋਵੇਗੀ।
https://www.youtube.com/watch?v=Iq3UMJsYj8E
Mahiya B Fateh Jatinder Mauhar Video Song Full HD New Punjabi Song 2020 Mahiya B Fateh Jatinder Mauhar Video Song Full HD New Punjabi Song 2020Subscribe And Share My Channel
ਅਸੀਂ ਲੋਕ
ਜਿਹਨਾਂ ਨੂੰ ਤੁਸੀਂ
ਹੁਣ ਤੱਕ
ਆਮ ਸਮਝਦੇ ਰਹੇ
ਸ਼ਕਤੀ ਹਾਂ
ਅਸੀਂ ਜਵਾਲਾ ਹਾਂ ਰੋਹ ਦੀ
ਅਸੀਂ ਇਸ ਦੇਸ਼ ਦੇ ਵਾਸੀ ਹਾਂ
ਤੇ ਤੁਸੀਂ ਸਾਡੇ ਹੀ ਬਣਾਏ ਹੋਏ
ਕੁਸ਼ "ਖਾਸ" ਲੋਕ ਹੋਂ
ਤੇ ਅਸੀਂ ਆਮ ਲੋਕ
ਤੁਹਾਡੇ ਬਣਾਏ ਹੋਏ ਹਾਂ
ਬਿੰਦਰ ਪਾਲ
ਸ਼ਰਾਬ ਦੇ ਕਾਰੋਬਾਰ ਵਿੱਚ ਕੇਜਰੀਵਾਲ ਦੀ ਅਕਾਲੀ ਦਲ ਨਾਲ ਭਾਈਵਾਲੀ?, ਸੁਣੋਂ ਨਵਜੋਤ ਸਿੱਧੂ ਨੇ ਕੀ ਕਿਹਾ
ਸੁਚਾ ਸਿੰਘ ਛੋਟੇਪੁਰ ਹੋਣਗੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
ਕੱਲ੍ਹ ਹੋ ਸਕਦੀ ਹੈ ਕਿਸਾਨਾਂ ਦੀ ਮੋਰਚੇ ਤੋਂ ਵਾਪਸੀ।ਕੇਂਦਰ ਵੱਲੋਂ ਤਕਰੀਬਨ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੋਵੇਗੀ ਘਰਾਂ ਨੂੰ ਵਾਪਸੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ੍ਹ ਕੀਤੀ ਜਾਵੇਗੀ ਮੀਟਿੰਗ।ਪਰ ਕਿਸਾਨ ਆਗੂਆਂ ਮੁਤਾਬਕ ਅੰਦੋਲਨ ਸਸਪੈਂਡ ਹੋ ਸਕਦਾ ਹੈ ਜੇ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਨਹੀਂ ਬਣਾਇਆ ਜਾਂਦਾ ਤਾਂ ਮੋਰਚਾ ਮੁੜ ਤੋਂ ਵੀ ਲੱਗ ਸਕਦਾ ਹੈ।
An Old Program --
Will Captain-Trudeau's meeting strengthen ties between Punjab-Canada? News Behind News
Click here to claim your Sponsored Listing.
Videos (show all)
Category
Contact the establishment
Telephone
Website
Address
160050
Chandigarh
kuch dil ki baatein to kuch aas paas ki, #shayari #poetry #rekhta #hindi #urdu #punjabi
Chandigarh
Musafir Mehfil is a page for new Ghazals . YouTube Channel ...Musafir Ghazals for charity only
Chandigarh
POET: A poet is a person who creates poetry. Poets may describe themselves as such or be described as such by others. A poet may simply be a writer of poetry, or may perform their ...
Chandigarh, 140301
"With every sentence I craft, I strive to heal, to inspire, to connect."
Professor Street. . .
Chandigarh
I Am Joker..A Simple And Sweet Writer...i Write Because i Love Writing And Second it give relief To