ਸਿਮਰਨਜੀਤ ਸਿੰਘ ਕੋਟਕਪੂਰਾ

Journalist

01/04/2023

ਭਾਰਤ 'ਚ ਪੇਜ਼ ਬੰਦ ਹੋਣ ਕਾਰਨ ਨਵਾਂ ਪੇਜ਼ ਬਣਾਇਆ ਹੈ, Pls Like & Share

'ਮੇਰਾ ਜੀਅ ਕਰਦੈ ਮੈਂ ਪੱਤਰਕਾਰੀ ਛੱਡ ਦਿਆਂ'
ਸਿੱਧੂ ਮੂਸੇਵਾਲਾ ਉਰਫ਼ ਸ਼ੁਭਦੀਪ ਸਿੰਘ ਸਿੱਧੂ ਦੇ ਅੰਤਿਮ ਸੰਸਕਾਰ ਤੋਂ ਬਾਅਦ ਮਹਿਕ ਰਿਜ਼ੌਰਟ 'ਚ ਬੈਠਿਆਂ, ਸਿਮਰਨਜੀਤ ਸਿੰਘ ਮਾਨ ਨਾਲ਼ ਕੋਈ ਗੱਲ ਸਾਂਝੀ ਕਰਦਿਆਂ ਜਦ ਮੈਂ ਇਹ ਆਖਿਆ ਤਾਂ ਉਹ ਮੈਨੂੰ ਕਹਿਣ ਲੱਗੇ,
'ਕਿਉਂ ? ਨਾ ਐਂਦਾ ਨੀ ਕਰਨਾ, ਤੁਸੀਂ ਤਾਂ ਬਹੁਤ ਸੋਹਣਾ ਕੰਮ ਕਰਦੇ ਹੋ ।'
'ਜੈਪਾਲ ਭੁੱਲਰ, ਜੱਸੀ ਖਰੜ, ਵਿੱਕੀ ਮਿੱਡੂਖੇੜਾ, ਦੀਪ ਸਿੱਧੂ, ਨੰਗਲ-ਅੰਬੀਆਂ ਤੇ ਹੁਣ ਸਿੱਧੂ ਮੂਸੇਵਾਲਾ! ਬਸ ਹੋਰ ਨਹੀਂ ਵੇਖ ਹੁੰਦਾ, ਬੱਸ ਹੋ ਗਈ ਹੁਣ ਤਾਂ ਮੇਰੀ!'
ਪਿਛਲੇ ਡੇਢ ਸਾਲ 'ਚ ਉਪਰੋਕਤ ਸਾਰੇ ਨੌਜਵਾਨਾਂ ਨੂੰ ਮੈਂ ਜਹਾਨੋਂ ਰੁਖ਼ਸਤ ਹੁੰਦੇ ਦੇਖਿਆ, ਪਰ ਹੋਰਾਂ ਨੂੰ ਵੇਖਣ ਲਈ ਹਿੰਮਤ ਨਹੀਂ ਕਿਉਂਕਿ ਜਦੋਂ ਸਿਮਰਨਜੀਤ ਸਿੰਘ ਮਾਨ ਨਾਲ਼ ਮੈਂ ਇਹ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ,
'ਅਸੀਂ ਗੁਲਾਮ ਕੌਮ ਆਂ ਤੇ ਗੁਲਾਮਾਂ ਨਾਲ਼ ਇਉਂ ਹੀ ਹੁੰਦਾ ।'
'ਮੈਂ ਮਾਨ ਨੂੰ ਕਦੇ ਰੋਂਦੇ ਨੀ ਵੇਖਿਆ ਨਾ ਦੀਪ ਵੇਲੇ ਨਾ ਹੁਣ, ਕੀ ਮਾਨ ਐਨੇ ਕਠੋਰ ਹੋ ਗਏ !'
ਮੈਂ ਸਵਾਲ ਕੀਤਾ।
ਸਿਮਰਨਜੀਤ ਸਿੰਘ ਮਾਨ ਦਾ ਜਵਾਬ ਸੀ,
'ਇਹ ਜੰਗ ਆ ਸਰਦਾਰ ਸਾਬ੍ਹ ਤੇ ਜੰਗ 'ਚ ਸ਼ਹੀਦੀਆਂ ਹੁੰਦੀਆਂ!'
ਮੈਂ ਸਿਮਰਨਜੀਤ ਸਿੰਘ ਮਾਨ ਦਾ ਉੱਤਰ ਸੁਣ ਚੁੱਪ ਕਰ ਗਿਆ ।
ਮੈਂ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਘਰ ਬੈਠਾ ਸੀ, 29 ਮਈ ਨੂੰ ਲਗਪਗ ਸ਼ਾਮ 6 ਵਜੇ ਦਾ ਸਮਾਂ ਸੀ ਅਚਾਨਕ ਖ਼ਬਰ ਮਿਲੀ ਕਿ ਸਿੱਧੂ ਮੂਸੇਵਾਲਾ 'ਤੇ ਫਾਈਰਿੰਗ ਹੋ ਗਈ !
ਅਸੀਂ ਬਹੁਤੀ ਦੇਰ ਨਾ ਲਾਈ, ਮੈਂ ਤੇ ਚੀਮੇ ਨੇ ਗੱਡੀ ਖਿੱਚੀ ਤੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੋਂ ਸਿੱਧਾ ਮਾਨਸੇ ਵੱਲ ਨੂੰ ਹੋ ਤੁਰੇ।
ਅਗਲੇ ਪੰਦਰਾਂ ਕੁ ਮਿੰਟਾਂ 'ਚ ਹੀ ਮੈਨੂੰ ਖ਼ਬਰ ਮਿਲੀ ਕਿ ਸਿੱਧੂ ਨਹੀਂ ਰਿਹਾ, ਮੈਂ ਇਹ ਖ਼ਬਰ ਸਾਂਝੀ ਕੀਤੀ ਤਾਂ ਕਈ ਫੋਨ ਆਏ ਕਈ ਮੀਡੀਆ ਅਦਾਰਿਆਂ ਨੇ ਵੀ ਕਾਲ ਕੀਤੀ।
ਸ਼ਾਮ 6 ਵਜੇ ਦੇ ਤੁਰੇ ਅਸੀਂ ਰਾਤ 1 ਵਜੇ ਮਾਨਸੇ ਪਹੁੰਚੇ। ਬਠਿੰਡੇ ਤੋਂ ਮਾਨਸੇ ਦੇ ਰਾਹ 'ਚ ਜਾਂ ਤਾਂ ਪੁਲਿਸ ਸੀ ਜਾਂ ਫਿਰ ਪੱਤਰਕਾਰਾਂ ਤੇ ਲੀਡਰਾਂ ਦੀਆਂ ਗੱਡੀਆਂ।
ਮੈਂ ਮਾਨਸੇ ਜਾ ਕੇ ਸਭ ਤੋਂ ਪਹਿਲਾਂ ਉਹ Thar ਵੇਖੀ ਜਿਹੜੀ ਓਸ ਦਿਨ ਸਿੱਧੂ ਨੂੰ ਮੌਤ ਦੇ ਰਾਹ ਵੱਲ ਖਿੱਚ ਕੇ ਲੈ ਗਈ। ਮਾਨਸਾ ਥਾਣੇ 'ਚ ਖੜ੍ਹੀ ਉਹ ਥਾਰ ਮੈਨੂੰ ਡਰਾ ਰਹੀ ਸੀ । ਪੱਤਰਕਾਰ ਗੱਡੀ ਦੇ ਆਲੇ-ਦੁਆਲੇ ਖੜ੍ਹੇ ਵਾਅਕ ਥਰੂੰ ਮਾਰ ਰਹੇ ਸੀ । ਮੈਂ ਗੱਡੀ ਨੂੰ ਚੰਗੀ ਤਰ੍ਹਾਂ ਦੇਖ ਕੇ ਪਾਸੇ ਹੋ ਗਿਆ ।
ਅਗਲੀ ਸਵੇਰ ਚੜ੍ਹੀ ਤਾਂ ਸਿੱਧੂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣਾ ਸੀ । ਸਿਵਲ ਹਸਪਤਾਲ ਮਾਨਸਾ ਅੱਗੇ ਦੋਵੇਂ ਪੱਪੇ 'ਕੱਠੇ ਹੋਏ ਖੜ੍ਹੇ ਸੀ, ਇੱਕ ਪੁਲਿਸ ਤੇ ਦੂਜਾ ਪੱਤਰਕਾਰ।
ਇਨ੍ਹਾਂ ਦੋਹਾਂ ਪੱਪਿਆਂ ਦਾ ਨਜ਼ਰੀਆ ਵਧੇਰੇ ਥਾਂਵਾਂ 'ਤੇ ਲਗਪਗ ਇੱਕੋ ਈ ਹੁੰਦਾ, ਪੁਲਿਸ ਲਈ ਕੇਸ ਤੇ ਪੱਤਰਕਾਰਾਂ ਲਈ ਖ਼ਬਰ, ਹੋਰ ਏਸ ਤੋਂ ਵੱਧ ਕਿਸੇ ਘਟਨਾ ਨੂੰ ਸਮਝਣਾ ਇਨ੍ਹਾਂ ਦੇ ਹਿੱਸੇ ਨਹੀਂ ਆਇਆ।
ਪੁਲਿਸ ਨੂੰ ਸਿਖਾਇਆ ਜਾਂਦੈ ਵੀ ਜਜ਼ਬਾਤੀ ਨੀ ਹੋਣਾ ਤੇ ਪੱਤਰਕਾਰਾਂ ਨੂੰ ਕਿਹਾ ਜਾਂਦੈ ਧਿਰ ਨੀ ਬਣਨਾ।
ਪੁਲਿਸ ਜਜ਼ਬਾਤੀ ਹੋਵੇ ਨਾ ਹੋਵੇ ਪਰ ਬਹੁਤੇ ਪੱਤਰਕਾਰ ਧਿਰ ਬਣ ਗਏ । ਮੈਨੂੰ ਇਹ ਵੀ ਲਗਦਾ ਧਿਰ ਬਣਨਾ ਮਾੜੀ ਗੱਲ ਨਹੀਂ, ਪਰ ਧਿਰ ਕਿਸ ਦੀ ਬਣਨਾ ? ਇਹ ਫ਼ੈਸਲਾ ਤਾਂ ਨਿਮਾਣੇ-ਨਿਤਾਣੇ ਦੇ ਹੱਕ 'ਚ ਲੈਣ ਦੀ ਲੋੜ ਹੈ, ਹਾਂ ਕਿਸਾਨੀ ਅੰਦੋਲਨ ਦੌਰਾਨ ਵੀ ਪੰਜਾਬ ਦਾ ਮੀਡੀਆ ਧਿਰ ਬਣ ਕੇ ਕਿਸਾਨਾਂ ਦੇ ਹੱਕ 'ਚ ਖੜ੍ਹਿਆ, ਜੋ ਜ਼ਰੂਰੀ ਵੀ ਸੀ ।
ਜਿਹੜੇ ਕੁਝ ਦਿਨ ਪਹਿਲਾਂ ਸੁਰੱਖਿਆ ਵਾਪਸ ਲੈਣ 'ਤੇ ਧਿਰ ਦੇ ਸੋਹਲੇ ਗਾ ਰਹੇ ਸੀ, ਹੁਣ ਉਹੀ ਸਿੱਧੂ ਦੀ ਥਾਰ ਵਿਖਾ ਕੇ Last Ride ਦੀ Tag Line ਚਲਾ ਰਹੇ ਸੀ।
ਖ਼ੈਰ ਪੋਸਟਮਾਰਟਮ ਹੋ ਗਿਆ ਪਰ ਸਿੱਧੂ ਦਾ ਸਰੀਰ ਘਰ ਨਾ ਲਿਜਾਣ ਦਿੱਤਾ ਗਿਆ। ਪ੍ਰੈਸ਼ਰ ਵੀ ਪੂਰਾ ਸੀ, IG ਖ਼ੁਦ ਹਸਪਤਾਲ ਦੇ ਗੇੜੇ ਮਾਰ ਰਿਹਾ ਸੀ। ਦੂਜੇ ਪਾਸੇ ਕਾਂਗਰਸ ਪ੍ਰੋਟੈਸਟ ਵੀ ਕਰ ਰਹੀ ਸੀ ।
ਮੈਨੂੰ ਦਫ਼ਤਰ 'ਚੋਂ ਕਾਲ ਆਈ ਤੇ ਸਟਾਲਿਨਵੀਰ ਦੀ ਇੰਟਰਵਿਊ ਕਰਨ ਲਈ ਆਖਿਆ ਗਿਆ, ਕਿਉਂਕਿ ਸਟਾਲਿਨ ਨੇ ਸਿੱਧੂ ਲਈ ਕਵਿਤਾ ਲਿਖੀ ਸੀ। ਮੈਂ ਭੀੜ ਦਾ ਬਹਾਨਾ ਲਾ ਕੇ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਨਾ ਮੇਰੇ 'ਚ ਐਨੀ ਹਿੰਮਤ ਸੀ ਕਿ ਮੈਂ ਸਟਾਲਿਨ ਦੀ ਇੰਟਰਵਿਊ ਕਰ ਸਕਾਂ ਤੇ ਨਾ ਹੀ ਸਟਾਲਿਨ 'ਚ ਐਨਾ ਜ਼ੇਰਾ ਸੀ ਕਿ ਉਹ ਕੁਝ ਬੋਲ ਸਕੇ। ਓਸ ਰਾਤ ਮੈਂ ਮਾਨਸੇ ਹੀ ਰੁਕਿਆ।
ਅਗਲੀ ਸਵੇਰ ਚੜ੍ਹੀ ਤਾਂ ਮੈਂ ਮੂਸੇ ਪਿੰਡ ਸਿੱਧੂ ਦੀ ਹਵੇਲੀ ਪਹੁੰਚ ਗਿਆ ਤੇ ਮਨਦੀਪ ਸਿਵਲ ਹਸਪਤਾਲ ਮਾਨਸਾ ਪਹੁੰਚ ਗਿਆ।
ਮੂਸੇ ਪਿੰਡ 'ਚ ਲੋਕਾਂ ਦਾ ਹੜ੍ਹ ਆ ਚੁੱਕਾ ਸੀ, ਸਿੱਧੂ ਨੂੰ ਪਿਆਰ ਕਰਨ ਵਾਲੇ ਪਿੰਡ ਪਹੁੰਚ ਰਹੇ ਸੀ। ਪੱਤਰਕਾਰ ਸਾਰਿਆਂ ਨਾਲ਼ ਗੱਲ-ਬਾਤ ਕਰ ਰਹੇ ਸੀ । ਮੇਰੀ ਨਜ਼ਰ 'ਚ Main Stream ਨੇ ਸਿੱਧੂ ਦੀ ਮੌਤ ਨੂੰ event ਬਣਾ ਲਿਆ ਸੀ, ਅਜਿਹਾ ਹੀ ਮੈਨੂੰ ਦੀਪ ਸਿੱਧੂ ਦੀ ਮੌਤ ਵੇਲ਼ੇ ਵੀ ਲੱਗਿਆ ਸੀ । ਮੈਂ ਬੜੇ ਔਖਿਆਂ ਹਵੇਲੀ ਅੱਗੇ ਇੱਕ ਵਾਕ ਥਰੂ 'ਚ ਨੌਜਵਾਨਾਂ ਨਾਲ਼ ਗੱਲ ਕੀਤੀ, ਫੇਰ ਸਿੱਧਾ ਸਿੱਧੂ ਦੇ ਅੰਤਿਮ ਸੰਸਕਾਰ ਵਾਲ਼ੀ ਥਾਂ 'ਤੇ ਤਿੰਨ ਮਿੰਟ ਦਾ ਵਾਕ ਥਰੂ ਦਿੱਤਾ। ਇਸ ਤੋਂ ਬਗ਼ੈਰ ਮੇਰੇ ਤੋਂ ਕੋਈ ਕੰਮ ਨਹੀਂ ਹੋਇਆ। ਦੀਪ ਜਾਂ ਜੈਪਾਲ ਦੀ ਮੌਤ ਸਮੇਂ ਵੀ ਕੁਝ ਅਜਿਹਾ ਹੀ ਸੀ। ਇੱਕ ਮਾਤਮ ਦੇ ਮਾਹੌਲ 'ਚ ਆਖ਼ਰ ਸਵਾਲ ਵੀ ਕੀ ਹੋ ਸਕਦੇ ਨੇ ?
ਸਿੱਧੂ ਦੀ ਮ੍ਰਿਤਕ ਦੇਹ ਘਰ ਆਉਣ ਤੋਂ ਪਹਿਲਾਂ ਮੈਂ ਸਿੱਧੂ ਦੀ ਹਵੇਲੀ ਤੋਂ ਪਿੰਡ ਵੱਲ ਗੇੜੇ ਕੱਢ ਰਿਹਾ ਸੀ। ਚੰਡੀਗੜ੍ਹ ਦਾ ਇੱਕ ਪੱਤਰਕਾਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ,
'ਯਰ ਗ਼ਲਤ ਹੋ ਗਿਆ।'
'ਹਾਂ ਗ਼ਲਤ ਤਾਂ ਹੋ ਗਿਆ।'
, ਮੈਂ ਜਵਾਬ ਦਿੱਤਾ।
'ਜੇ ਜੈਪਾਲ ਜਿਉਂਦਾ ਰਹਿ ਜਾਂਦਾ ਤਾਂ ਸਿੱਧੂ ਨੀ ਸੀ ਮਰਦਾ ।' ,ਉਸ ਨੇ ਜਦੋਂ ਇਹ ਆਖਿਆ ਤਾਂ ਮੈਂ ਉਹਦੇ ਵੱਲ ਦੇਖਣ ਲੱਗਿਆ।
ਉਸ ਦੇ ਅਨੁਸਾਰ ਸਿੱਧੂ ਦੀ ਬੰਬੀਹਾ ਗਰੁੱਪ ਨਾਲ਼ ਚੰਗੀ ਸੀ, ਮੇਰੇ ਧਿਆਨ 'ਚ ਸੀ ਕਿ ਸਿੱਧੂ ਦੀ ਉਮਰ ਨਾਲ਼ ਦੋਸਤੀ ਹੈ ਪਰ ਬੰਬੀਹਾ ਗਰੁੱਪ ਨਾਲ਼ ਸਿੱਧੂ ਦੀ ਕੋਈ ਸਾਂਝ ਹੈ ਜਾਂ ਨਹੀਂ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਸਿੱਧੂ ਦੇ ਅੰਤਿਮ ਸੰਸਕਾਰ ਵੇਲੇ ਨੌਜਵਾਨਾਂ 'ਚ ਇੱਕ ਰੋਹ ਸੀ, ਪੰਜਾਬ ਸਰਕਾਰ ਖ਼ਿਲਾਫ਼, ਗੈਂਗਸਟਰਾਂ ਖ਼ਿਲਾਫ਼, ਮੀਡੀਆ ਖ਼ਿਲਾਫ਼ !
ਮੀਡੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜੋ ਕਿ ਨੌਜਵਾਨਾਂ ਦਾ ਰੋਹ ਸੀ, ਕੁਝ ਪੱਤਰਕਾਰਾਂ ਨੂੰ ਤਾਂ ਨੌਜਵਾਨਾਂ ਨੇ ਧੱਕੇ ਵੀ ਮਾਰੇ।
ਸਿੱਧੂ ਦੀ ਮ੍ਰਿਤਕ ਦੇਹ ਓਸ ਥਾਂ 'ਤੇ ਪਹੁੰਚ ਚੁੱਕੀ ਸੀ ਜਿੱਥੇ ਸਿੱਧੂ ਦਾ ਅੰਤਿਮ ਸੰਸਕਾਰ ਹੋਣਾ ਸੀ। ਬਾਪੂ ਬਲਕੌਰ ਸਿੰਘ ਸਿਰ ਦੀ ਪੱਗ ਲਾਹ ਕੇ ਇਨਸਾਫ਼ ਦੀ ਦੁਹਾਈ ਪਾ ਰਿਹਾ ਸੀ।
ਮੇਰੀਆਂ ਅੱਖਾਂ ਜਵਾਬ ਦੇ ਗਈਆਂ ਸਨ, ਬੋਲ ਥਿੜਕ ਚੁੱਕੇ ਸਨ। ਕਿਸੇ ਦਾ ਜਵਾਨ ਪੁੱਤ ਤੁਰ ਜਾਣਾ ਤੇ ਉਹ ਵੀ ਐਨੀ ਬੇਰਹਿਮੀ ਨਾਲ਼ ਕਿਸੇ ਵੱਲੋਂ ਕਤਲ ਕਰ ਦਿੱਤਾ ਜਾਣਾ! ਵਾਹਿਗੁਰੂ
ਮੈਂ ਪੱਤਰਕਾਰਾਂ ਨੂੰ ਡੈਸਕ ਆਲਿਆਂ ਨਾਲ਼ ਲੜਦੇ ਦੇਖ ਰਿਹਾ ਸੀ, ਪੱਤਰਕਾਰਾਂ ਨੂੰ ਡੈਸਕ ਤੋਂ ਕਾਲਾਂ ਆ ਰਹੀਆਂ ਸੀ ਕਿ ਉਹਦੇ ਬਾਪੂ ਦੇ ਸ਼ੌਰਟ ਭੇਜੋ, ਫਲਾਨੇ ਚੈਨਲ ਨੇ ਚਲਾ ਦਿੱਤੇ ਤੁਸੀਂ ਨੀ ਭੇਜੇ।
ਮੈਂ ਕਿਸੇ ਜਵਾਨ ਪੁੱਤ ਦੀ ਮੌਤ ਨਹੀਂ ਪੱਤਰਕਾਰਤਾ ਦਾ ਡਿੱਗਦਾ ਮਿਆਰ ਦੇਖ ਰਿਹਾ ਸੀ। ਮੇਰੇ ਕੋਲ਼ ਸ਼ਬਦ ਨਹੀਂ ਕੀ ਆਖਾਂ, ਕਿਸੇ ਨੇ ਓਸ ਦਿਨ ਮੀਡੀਆ ਲਈ ਸ਼ਬਦ ਵਰਤਿਆ ਸੀ 'ਲਹੂ ਪੀਣੀਆਂ ਜੋਕਾਂ'।
ਉਪਰੋਕਤ ਸ਼ਬਦ ਨੇ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਕਿਉਂਕਿ ਮੈਂ ਖ਼ੁਦ ਇੱਕ ਪੱਤਰਕਾਰ ਹਾਂ। ਸਿੱਧੂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅਸੀਂ ਚੰਡੀਗੜ੍ਹ ਜਾਣਾ ਸੀ। ਮੈਂ, ਮਨਦੀਪ ਤੇ ਚੀਮਾ ਮੂਸੇ ਤੋਂ ਮਾਨਸੇ ਪਹੁੰਚ ਗਏ। ਸਾਨੂੰ ਭੁੱਖ ਲੱਗੀ ਸੀ, ਸੋ ਰੋਟੀ ਖਾਣ ਲਈ ਮਾਨਸੇ ਦੇ ਮਹਿਕ ਰਿਜ਼ੌਰਟ 'ਚ ਚਲੇ ਗਏ। ਮੈਂ ਅੰਦਰ ਜਾਂਦਿਆਂ ਹੀ ਦੇਖਿਆ ਅੱਗੇ ਸਿਮਰਨਜੀਤ ਸਿੰਘ ਮਾਨ ਸਮੇਤ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ SDM ਮਾਨਸਾ ਖਾਣਾ ਖਾ ਰਹੇ ਸਨ। ਉਨ੍ਹਾਂ ਨੇ ਮੈਨੂੰ ਖਾਣਾ ਆਫ਼ਰ ਕੀਤਾ, ਮੈਂ ਸ਼ੁਕਰੀਆ ਆਖਦਿਆਂ ਨਾਂਹ ਕਰ ਦਿੱਤੀ।
ਮੈਂ, ਮਨਦੀਪ ਤੇ ਚੀਮੇ ਨੇ ਆਰਡਰ ਦਿੱਤਾ ਤੇ ਅਲੱਗ ਟੇਬਲ 'ਤੇ ਬੈਠ ਗਏ।
ਸਾਡਾ ਆਰਡਰ ਆਉਣ ਤੋਂ ਪਹਿਲਾਂ ਮਾਨ ਸਾਹਬ ਵਿਹਲੇ ਹੋ ਗਏ। ਮੈਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਕੁਝ ਗੱਲਾਂ ਜਾਨਣ ਲਈ ਉਨ੍ਹਾਂ ਕੋਲ਼ ਜਾ ਬੈਠਾ ਕਿਉਂਕਿ ਸਿੱਧੂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨਾਲ਼ ਮੁਲਾਕਾਤ ਹੋਈ ਸੀ।
ਮਾਨ ਸਾਹਬ ਨਾਲ ਮੇਰੀਆਂ ਉਪਰੋਕਤ ਗੱਲਾਂ ਹੋਈਆਂ ਜੋ ਮੈਂ ਸ਼ੁਰੂ 'ਚ ਸਾਂਝੀਆਂ ਕੀਤੀਆਂ ਹਨ। ਮੇਰਾ ਮਨ ਨਹੀਂ ਕਰ ਰਿਹਾ ਸੀ ਕਿ ਮੈਂ Main Stream ਪੱਤਰਕਾਰਤਾ ਕਰਾਂ। ਪਰ ਮਾਨ ਸਾਹਬ ਨੇ ਸਮਝਾਇਆ ਭਾਵੁਕ ਹੋ ਕੇ ਫੈਸਲਾ ਨਾ ਲੈ, ਹਲਾ ਕਿ ਮੇਰੇ ਮਨ 'ਚ ਇਹ ਚੱਲ ਰਿਹਾ ਸੀ ਕਿ ਮਾਨ ਸਾਹਬ ਨੇ ਆਪ ਤਾਂ ਅਸਤੀਫ਼ਾ ਦੇ ਦਿੱਤਾ ਸੀ, ਪਰ ਮੈਨੂੰ ਕਹਿ ਰਹੇ ਆ ਕਿ ਤੂੰ ਐਵੇਂ ਕੋਈ ਫ਼ੈਸਲਾ ਨਾ ਲੈ।
ਮੈਂ ਮਾਨ ਸਾਹਬ ਨੂੰ ਆਖਿਆ, ਮੈਂ ਮਾਨ ਨਾਲ਼ ਤੁਰਦਾ ਡਿੰਪੀ ਦੇਖਿਆ, ਮੈਂ ਮਾਨ ਨਾਲ਼ ਤੁਰਦਾ ਦੀਪ ਦੇਖਿਆ ਤੇ ਹੁਣ ਸਿੱਧੂ ਵੀ ਮਾਨ ਨਾਲ਼ ਤੁਰਨ ਲੱਗਿਆ ਸੀ।
ਮਾਨ ਨਾਲ਼ ਤੁਰਨ ਆਲ਼ਾ ਨੌਜਵਾਨ Target ਕਿਉਂ ਹੁੰਦਾ ਹੈ ?
ਮੈਨੂੰ ਮਾਨ ਸਾਹਬ ਦਾ ਜਵਾਬ ਸੀ ਕਿ ਤੁਸੀਂ ਵੀ ਮੇਰੇ ਬਹੁਤਾ ਨੇੜੇ ਨਾ ਆਇਆ ਕਰੋ।
ਖ਼ੈਰ, ਇਨ੍ਹਾਂ ਗੱਲਾਂ ਮਗਰੋਂ ਮੈਂ ਮਾਨ ਸਾਹਬ ਤੇ ਜਸਕਰਨ ਹੁਰਾਂ ਦਾ 'ਕੱਠਿਆਂ ਦਾ ਇੰਟਰਵਿਊ ਕੀਤਾ।
ਮੈਂ ਤੇ ਚੀਮਾ ਖਾਣਾ ਖਾ ਕੇ ਚੰਡੀਗੜ੍ਹ ਨੂੰ ਹੋ ਤੁਰੇ, ਪਰ ਮਨਦੀਪ ਮਾਨਸੇ ਹੀ ਰੁਕ ਗਿਆ। ਰਾਹ 'ਚ ਜਾਂਦਿਆਂ ਵੀ ਮੈਂ ਤੇ ਚੀਮਾ ਇੱਕ-ਦੂਜੇ ਨਾਲ਼ ਕੋਈ ਗੱਲ ਨਹੀਂ ਸੀ ਕਰ ਰਹੇ, ਗੱਡੀ 'ਚ ਸਿੱਧੂ ਦੇ ਗੀਤ ਚੱਲ ਰਹੇ ਸੀ। ਮਾਨਸੇ ਤੋਂ ਸੰਗਰੂਰ ਤੱਕ ਸਾਡੇ ਵਿਚਕਾਰ ਕੋਈ ਗੱਲ ਨਹੀਂ ਹੋਈ ਸਿਰਫ਼ ਸੰਨਾਟਾ ਜਿਹਾ ਪਸਰਿਆ ਹੋਇਆ ਸੀ।
ਚੰਡੀਗੜ੍ਹ ਪਹੁੰਚਿਆ ਤਾਂ ਫਿਰ ਮੈਨੂੰ ਤੀਜੇ ਘੱਲੂਘਾਰੇ ਦੀ ਅਰਦਾਸ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਗਿਆ, ਕੁਝ ਦਿਨ ਓਥੇ ਬੀਤੇ ਤੇ ਫਿਰ ਚੰਡੀਗੜ੍ਹ ਆ ਗਿਆ।
8 ਜੂਨ ਨੂੰ ਸਿੱਧੂ ਦੀ ਅੰਤਿਮ ਅਰਦਾਸ ਸੀ, 7 ਜੂਨ ਨੂੰ ਮੈਂ, ਸੀਰਤ, ਚੀਮਾ ਤੇ ਇੱਕ ਹੋਰ ਕੈਮਰਾਮੈਨ ਮਾਨਸੇ ਚਲੇ ਗਏ। ਸ਼ੁਭ ਤੇ ਗਗਨ ਸਾਥੋਂ ਮਗਰੋਂ ਮਾਨਸੇ ਪਹੁੰਚੇ। ਸਿੱਧੂ ਦੀ ਅੰਤਿਮ ਅਰਦਾਸ ਤੋਂ ਇੱਕ ਦਿਨ ਪਹਿਲਾਂ ਮਾਨਸੇ 'ਚ ਕੋਈ ਵੀ ਹੋਟਲ ਨਹੀਂ ਸੀ ਮਿਲ ਰਿਹਾ। 8 ਜੂਨ ਨੂੰ ਮੈਂ, ਸੀਰਤ ਤੇ ਚੀਮਾ 7 ਵਜੇ ਹੀ ਦਾਣਾ ਮੰਡੀ 'ਚ‌ ਪਹੁੰਚ ਗਏ। ਮੂਸੇ ਪਿੰਡ ਦੀ ਸੰਗਤ ਸਬਜ਼ੀ ਚੀਰ ਰਹੀ ਸੀ ਤੇ ਵੱਖ-ਵੱਖ ਪਿੰਡਾਂ 'ਚੋਂ ਲੋਕ ਲੰਗਰ ਲੈ ਕੇ ਪਹੁੰਚੇ ਸਨ। ਕਿਸੇ ਨੇ ਛਬੀਲ ਲਾਈ ਹੋਈ ਸੀ ਤੇ ਕੋਈ ਪਾਣੀ ਦੀ ਸੇਵਾ ਕਰ ਰਿਹਾ ਸੀ।
ਲੰਗਰ 'ਚ ਸਾਹਮਣੇ ਹੀ ਗਿੱਲ ਰੌਂਤਾ ਤੇ ਸਟਾਲਿਨਵੀਰ ਖੜ੍ਹੇ ਸੀ। ਮੈਂ ਗਿੱਲ ਕੋਲ਼ ਗਿਆ ਤੇ ਇੰਟਰਵਿਊ ਲਈ ਪੁੱਛਿਆ। ਉਹਦਾ ਜਵਾਬ ਸੀ, 'ਨਾ ਭਰਾਵਾ ਇੰਟਰਵਿਊ, ਮੇਰੇ ਤੋਂ ਤਾਂ ਬੋਲਿਆ ਨੀ ਜਾਂਦਾ।'
ਲਾਡੀ ਕਾਂਗੜ ਓਸ ਵੇਲੇ ਸਾਈਡ ਤੇ ਖੜ੍ਹਾ ਸੀ ਜੋ ਆਖਣ ਲੱਗਿਆ,
'ਬਾਈ ਤੂੰ ਸਿਮਰਾ ਆਂ ?'
ਮੈਂ ਹਾਂ ਵਿਚ ਜਵਾਬ ਦਿੱਤਾ।
'ਬਾਈ ਸਿੱਧੂ ਨੇ ਕੁਝ ਦਿਨ ਪਹਿਲਾਂ ਤੇਰੀ ਪੋਸਟ ਪੜ੍ਹੀ ਸੀ।'
'ਹੈਂਅ ! ਕਿਹੜੀ ਬਾਈ?'
'ਤੂੰ ਜੈਪਾਲ 'ਤੇ ਲਿਖਿਆ ਸੀ ਉਹ ।'
ਮੈਂ ਲਾਡੀ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਿਆ, ਗਿੱਲ ਆਂਹਦਾ ਆਜਾ ਲੰਗਰ ਛਕਦੇ ਆਂ। ਮੈਂ, ਸਟਾਲਿਨ, ਰੌਂਤਾ ਤੇ ਲਾਡੀ ਲੰਗਰ ਛਕਣ ਲੱਗ ਗਏ ਪਰ ਮੇਰੇ ਤੇ ਰੌਂਤੇ ਦੇ ਅੱਖਾਂ 'ਚੋਂ ਹੰਝੂ ਵਗ ਰਹੇ ਸੀ।
ਲਾਡੀ ਦਾ ਇੱਕ ਦੋਸਤ ਸਾਨੂੰ ਚੁੱਪ ਕਰਵਾ ਰਿਹਾ ਸੀ।
ਵਿਧਾਨ ਸਭਾ ਇਲੈਕਸ਼ਨ ਵੇਲ਼ੇ ਮੈਂ ਮਾਨਸੇ ਸਿਰਫ਼ ਇੱਕ ਵਾਰ ਆਇਆ ਸੀ, ਓਸ ਦਿਨ ਸਿੱਧੂ ਦੇ ਮਾਮੇ ਦੇ ਮੁੰਡੇ ਲਾਡੀ ਨਾਲ਼ ਮੇਰੀ ਗੱਲ ਹੋਈ ਸੀ। ਪਹਿਲਾਂ ਤਾਂ ਸਿੱਧੂ ਨੇ ਇੰਟਰਵਿਊ ਲਈ ਹਾਂ ਕਰ ਦਿੱਤੀ ਸੀ, ਪਰ ਸਮਾਂ ਘੱਟ ਹੋਣ ਕਾਰਨ ਸਾਡਾ ਮੇਲ ਨਾ ਹੋ ਸਕਿਆ। ਪਰ‌ ਮੈਨੂੰ ਇਹ ਨਹੀਂ ਸੀ ਪਤਾ ਕਿ ਸਿੱਧੂ ਨਾਲ਼ ਕਦੇ ਮੁਲਾਕਾਤ ਹੋਣੀ ਹੀ ਨਹੀਂ ਤੇ ਮੈਨੂੰ ਉਹਦੀ ਅੰਤਿਮ ਅਰਦਾਸ 'ਤੇ ਆਉਂਣਾ ਪਵੇਗਾ ਅਤੇ ਓਥੇ ਮੈਨੂੰ ਇਹ ਪਤਾ ਲੱਗੇਗਾ ਕਿ ਸਿੱਧੂ ਨੇ ਕਦੇ ਮੇਰਾ ਲਿਖਿਆ ਕੁਝ ਪੜ੍ਹਿਆ ਵੀ ਸੀ। ਮੈਨੂੰ ਇਸ ਗੱਲ ਨੇ ਬਹੁਤ ਰੁਆਇਆ।
ਮੈਂ ਸਿੱਧੂ ਦਾ ਫ਼ੈਨ ਨਹੀਂ ਸੀ, ਪਰ ਮੈਨੂੰ ਉਹਦੀ ਮੌਤ ਦਾ ਬੇਹੱਦ ਅਫ਼ਸੋਸ ਹੈ।
ਮੇਰੇ ਤੋਂ ਉਹਦੇ ਭੋਗ 'ਤੇ ਕੰਮ ਨਹੀਂ ਹੋ ਸਕਿਆ ਨਾ ਹੀ ਮੈਨੂੰ ਓਥੇ ਕੋਈ ਚੈਨ ਸੀ। ਮੈਂ ਬਾਕੀ ਪੱਤਰਕਾਰਾਂ ਨਾਲ਼ ਇੱਕ ਸਾਈਡ 'ਤੇ ਖੜ੍ਹਾ ਸੀ ਤਾਂ ਇੱਕ ਨੌਜਵਾਨ ਮੇਰੇ ਕੋਲ਼ ਆਇਆ ਤੇ ਆਖਣ ਲੱਗਾ ਬਾਈ ਮੈਂ ਤੇਰੇ ਨਾਲ਼ ਇੰਟਰਵਿਊ ਕਰਨਾ, ਮੈਂ ਪੁੱਛਿਆ ਮੇਰੇ ਨਾਲ਼ ਹੀ ਕਿਉਂ ਕਰਨਾ, ਮੈਂ ਨਹੀਂ ਕਰਨਾ । ਮੈਂ ਮਨਦੀਪ ਨੂੰ ਆਵਾਜ਼ ਮਾਰੀ ਤੇ ਉਸ ਨੌਜਵਾਨ ਨੂੰ ਕਿਹਾ ਬਾਈ ਨਾਲ ਗੱਲ ਕਰ ਲਾ ਮੈਂ ਨਹੀਂ ਕਰ ਸਕਦਾ।
ਪਰ ਉਸ ਨੇ ਕਿਹਾ ਬਾਈ ਤੇਰੇ ਨਾਲ਼ ਹੀ ਇੰਟਰਵਿਊ ਕਰਨਾ ਕਿਸੇ ਹੋਰ ਨਾਲ਼ ਨਹੀਂ!
ਮੈਂ ਪੁੱਛਿਆ ਮੇਰੇ ਨਾਲ਼ ਹੀ ਕਿਉਂ ?
ਤਾਂ ਉਸ ਦਾ ਜਵਾਬ ਸੀ ਬਾਈ ਹੋਰ ਵੀ ਬਹੁਤ ਪੱਤਰਕਾਰ ਖੜ੍ਹੇ ਆ ਮੈਂ ਤੇਰੇ ਕੋਲ ਇਸ ਲਈ ਆਇਆਂ ਕਿਉਂਕਿ ਤੇਰੀਆਂ ਅੱਖਾਂ 'ਚ ਸਿੱਲ੍ਹ ਆ !
ਮੈਂ ਸ਼ਾਂਤ ਹੋ ਗਿਆ, ਖ਼ੈਰ ਮੈਂ ਉਸ ਦੀ ਇੱਛਾ ਪੂਰੀ ਕਰਦਿਆਂ ਉਸ ਨਾਲ਼ On Camera ਗੱਲ ਕੀਤੀ।
ਸਿੱਧੂ ਦੀ ਅੰਤਿਮ ਅਰਦਾਸ 'ਤੇ ਹੋਇਆ 'ਕੱਠ ਦੱਸ ਰਿਹਾ ਸੀ ਕਿ ਕੋਈ ਸਿੰਗਰ ਨਹੀਂ ਪੰਜਾਬ ਦਾ ਪੁੱਤ ਗਿਆ ਹੈ, ਕਿਉਂਕਿ ਸਿੰਗਰਾਂ ਦੇ ਮਰਿਆਂ ਲੋਕ ਇਉਂ ਲੰਗਰ ਨੀ ਲਾਉਂਦੇ, ਇਉਂ ਟਰਾਲੀਆਂ-ਟਰੈਕਟਰਾਂ 'ਤੇ ਚੜ੍ਹ ਕੇ ਲੋਕ ਤਪਦੀ ਗਰਮੀ 'ਚ ਪੰਜ-ਪੰਜ ਸੌ ਕਿਲੋਮੀਟਰ ਤੋਂ ਨੀ ਆਇਆ ਕਰਦੇ।
ਸਿੱਧੂ ਮੈਨੂੰ ਕਦੇ ਮਿਲਿਆ ਨਹੀਂ ਮੈਂ ਸਿੱਧੂ ਨੂੰ ਕਦੇ ਮਿਲਿਆ ਨਹੀਂ, ਪਰ ਉਹਨੇ ਮੇਰੀ ਲਿਖੀ ਇੱਕ ਪੋਸਟ ਪੜ੍ਹੀ ਸੀ। ਅੱਜ ਮੈਂ ਉਹਦੇ ਲਈ ਇਹ ਪੋਸਟ ਲਿਖ ਰਿਹਾ ਹਾਂ, ਉਹਦੀ ਮੌਤ ਤੋਂ ਇੱਕ ਮਹੀਨੇ ਮਗਰੋਂ, ਪਰ ਇਸ ਨੂੰ ਪੂਰਾ ਕਰਨ ਲਈ ਬਥੇਰਾ ਸਮਾਂ ਲੱਗ ਗਿਆ। ਉਹਦੇ ਲਈ ਲਿਖਣਾ ਵੀ ਓਨਾ ਈ ਔਖਾ ਜਿੰਨਾ ਔਖਾ ਓਹਣੂੰ ਸਮਝਣਾ ਸੀ। ਉਹਦੇ ਗੀਤ ਵਾਂਗੂੰ ਜਿਵੇਂ ਉਹ ਆਂਹਦਾ ਸੀ,
'ਵੱਸੋਂ ਬਾਹਰ ਆਂ ਲੋਕਾਂ ਦੇ ਤਾਹੀਓਂ ਮੇਰੇ ਨਾਲ ਖਹਿੰਦੇ ਨੇ'
ਉਹ‌ ਦੇਸ ਪੰਜਾਬ ਦਾ ਜਾਇਆ ਸੀ, ਉਹਦੀ ਨਿਗ੍ਹਾ 'ਚ ਫ਼ੌਜੀ ਜਟਾਣੇ ਹੁਰੀਂ ਸੀ। ਉਹਦੇ ਗੀਤਾਂ 'ਚ ਪੰਜਾਬ-ਦਿੱਲੀ ਨੂੰ ਦੱਬਣ ਦੀ ਜ਼ੁਰਅੱਤ ਰੱਖਦਾ ਸੀ, ਉਹ ਪੰਜਾਬ ਦੇ ਪਾਣੀਆਂ ਦਾ ਪੁੱਤ Sovereignty ਦੀ ਗੱਲ ਕਰਦਾ ਸੀ। ਉਹਦੇ ਗੀਤਾਂ 'ਚ ਸਰਦਾਰ ਭਰਪੂਰ ਸਿੰਘ ਬਲਬੀਰ ਦੀ ਵੰਗਾਰ ਸੀ। ਉਹ ਸਿੱਧੂ ਨੀ ਤੁਰਿਆ ਫਿਰਦਾ ਪੰਜਾਬ ਸੀ।
~ Simranjeet Singh Kotkapura ਸਿਮਰਨਜੀਤ ਸਿੰਘ ਕੋਟਕਪੂਰਾ
ਮਾਰਚ ੧੬, ੨੦੨੩
੧:੩੧ AM

21/03/2023

Next hearing date with respect to _Amritpal Singh_'s 'Habeas Corpus' Writ Petition by petitioner Imaan Singh Khara has been listed to *27/03/2023*, in the court of *Hon'ble Justice Mr. N.S Shekhawat*.

Regards: Adv. R.D.S Bhullar

21/03/2023

ਪੰਜਾਬ ਦੇ ਪੱਤਰਕਾਰਾਂ ਲਈ ਆਵਾਜ਼ ਚੁੱਕਣ ਲਈ ਤੁਹਾਡਾ ਧੰਨਵਾਦ

21/03/2023
Photos from ਸਿਮਰਨਜੀਤ ਸਿੰਘ ਕੋਟਕਪੂਰਾ's post 21/03/2023

ਅਮ੍ਰਿਤਪਾਲ ਸਿੰਘ ਤੇ ਲੱਗਿਆ NSA - Govt
ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ - Govt
80 ਹਜਾਰ ਪੁਲਿਸਕਰਮੀ ਕੀ ਕਰ ਰਹੇ -HC
ਪੂਰਾ ਮਾਮਲਾ ਇੰਟੈਲੀਜੈਂਸ ਫੇਲੀਅਰ ਦਾ -HC

21/03/2023

Author Pieter Friedrich ਦਾ ਟਵਿੱਟਰ ਅਕਾਊਂਟ ਬੰਦ

21/03/2023

ਕੈਨੇਡੀਅਨ MP Rupi Kaur ਤੇ Gurratan Singh ਸਮੇਤ ਪੱਤਰਕਾਰ ਸੰਦੀਪ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ

21/03/2023

ਪੰਜਾਬ 'ਚ ਅੱਜ ਹੋਵੇਗੀ ਇੰਟਰਨੈੱਟ ਸੇਵਾ ਬਹਾਲ ਪਰ 6 ਜ਼ਿਲ੍ਹਿਆਂ 'ਚ Mobile Internet ਰਹੇਗਾ ਬੰਦ
ਤਰਨਤਾਰਨ, ਫ਼ਿਰੋਜਪੁਰ, ਮੋਗਾ, ਸੰਗਰੂਰ, ਸਬ ਡਵੀਜ਼ਨ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੁਹਾਲੀ ਦੇ ਕੁਝ ਇਲਾਕਿਆਂ ਵਿਚ ਇੰਟਰਨੈੱਟ ਰਹੇਗਾ ਬੰਦ

21/03/2023

ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਸ਼ੁਰੂ
ਖ਼ਬਰ ਸਰੋਤ- News18 Punjab

20/03/2023

ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ ਦੇ ਫੇਸਬੁੱਕ ਖਾਤੇ ਭਾਰਤ ਵਿੱਚ ਬੈਨ

20/03/2023

ਕੈਨੇਡੀਅਨ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਭਾਰਤ 'ਚ ਬੈਨ

20/03/2023

Punjab Police ਨੇ ਪੋਸਟਰ ਕੀਤਾ ਸਾਂਝਾ

Photos from ਸਿਮਰਨਜੀਤ ਸਿੰਘ ਕੋਟਕਪੂਰਾ's post 20/03/2023

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਨਾਂ ਲਿਖੀ ਖੁੱਲ੍ਹੀ ਚਿੱਠੀ

Photos from ਸਿਮਰਨਜੀਤ ਸਿੰਘ ਕੋਟਕਪੂਰਾ's post 20/03/2023

*ਸੁਖਬੀਰ ਸਿੰਘ ਬਾਦਲ ਬਾਦਲ ਨੇ ਦਮਨਕਾਰੀ ਨੀਤੀ ਵਾਲੇ ਕਦਮ ਚੁੱਕਣ ਦੀ ਕੀਤੀ ਨਿਖੇਧੀ, ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਕੀਤੀ ਮੰਗ*

*ਸਿੱਖਾਂ ਨੂੰ ਕਿਸੇ ਤੋਂ ਦੇਸ਼ਭਗਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ, ਸਰਕਾਰ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਨਿਸ਼ਾਨਾ ਬਣਾ ਰਹੀ ਹੈ*

*ਕਠਪੁਤਲੀ ਆਪ ਸਰਕਾਰ ਪੰਜਾਬ ਵਿਚ ਦਮਨਕਾਰੀ ਦਹਿਸ਼ਤ ਫੈਲਾਉਣ ਵਾਸਤੇ ਸਾਜ਼ਿਸ਼ਾਂ ਰਚ ਰਹੀ ਹੈ*

*ਚੰਡੀਗੜ੍ਹ, 20 ਮਾਰਚ:* ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਕਠਪੁਤਲੀ ਆਪ ਸਰਕਾਰ ਵੱਲੋਂ ਅਣਐਲਾਨੀ ਐਮਰਜੰਸੀ ਲਾਉਣ ਤੇ ਦਮਨਕਾਰੀ ਨੀਤੀਆਂ ਵਾਲੇ ਕਦਮ ਚੁੱਕ ਕੇ ਦਹਿਸ਼ਤ ਫੈਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਸਿਰਫ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਤੇ ਚੋਣ ਲਾਹੇ ਵਾਸਤੇ ਸਭ ਤੋਂ ਦੇਸ਼ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਖਤਰਨਾਕ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਇਹੀ ਸਾਜ਼ਿਸ਼ਾਂ ਕਾਂਗਰਸ ਰਚਦੀ ਤੇ ਲਾਗੂ ਕਰਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਉਸਦੇ ਨਕਸ਼ੇ ਕਦਮ ’ਤੇ ਤੁਰਦਿਆਂ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਦਮਨਕਾਰੀ ਨੀਤੀਆਂ ਤੇ ਦਹਿਸ਼ਤ ਦੇ ਮਾਹੌਲ ਵਿਚੋਂ ਕੱਢ ਕੇ ਸ਼ਾਂਤੀ ਤੇ ਤਰੱਕੀ ਦੇ ਯੁੱਗ ਵਿਚ ਲਿਆਂਦਾ ਸੀ। ਉਹਨਾਂ ਕਿਹਾ ਕਿ ਸਰਕਾਰਾਂ ਨੇ ਸੂਬੇ ਨੂੰ ਮੁੜ ਤੋਂ 1980ਵਿਆਂ ਦੇਦੌਰ ਦੀ ਅਸੁਰੱਖਿਆ, ਦਮਨਕਾਰੀ ਨੀਤੀਆਂ ਤੇ ਤ੍ਰਾਸਦੀ ਦੇ ਦੌਰ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਵੱਧ ਦੇਸ਼ਭਗਤ ਕੌਮ ਹੈ ਜਿਸਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਤੇ ਜੇਕਰ ਦੇਸ਼ ਨੂੰ ਲੋੜ ਪਈ ਤਾਂ ਫਿਰ ਵੀ ਯੋਗਦਾਨ ਪਾਉਣ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਇਹ ਸਾਡਾ ਮੁਲਕ ਹੈ ਤੇ ਸਿੱਖਾਂ ਨੂੰ ਦੇਸ਼ਭਗਤੀ ਦੇ ਮਾਮਲੇ ਵਿਚ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ।

ਪਾਰਟੀ ਦੇ ਸੀਨੀਅਰ ਆਗੂਆਂ ਦੀ ਐਮਰਜੰਸੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਨੇ ਇਹ ਬਿਆਨ ਜਾਰੀ ਕੀਤਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਦੀ ਅਕਾਲੀ ਦਲ ਉਹਨਾਂ ਸਾਰੀਆਂ ਤਾਕਤਾਂ ਨਾਲ ਲੜੇਗਾ ਜੋ ਇਥੇ ਸ਼ਾਂਤੀ ਤੇ ਸਦਭਾਵਨਾ ਭੰਗ ਕਰਨਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਸਰਬੱਤ ਦੇ ਭਲੇ ਦੇ ਹੱਕਾਂ ਦਾ ਮੁਦੱਈ ਤੇ ਗਰੰਟਰ ਰਿਹਾ ਹੈ।
ਆਪ ਸਰਕਾਰ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਬੇਕਸੂਰ ਸਿੱਖ ਨੌਜਵਾਨਾਂ ਖਾਸ ਤੌਰ ’ਤੇ ਅੰਮ੍ਰਿਤਧਾਰੀ ਨੋਜਵਾਨਾਂ ਖਿਲਾਫ ਸਿਰਫ ਸ਼ੱਕ ਦੇ ਆਧਾਰ ’ਤੇ ਗੈਰ ਸੰਵਿਧਾਨਕ ਤਰੀਕੇ ਵਰਤਣ ਤੇ ਉਹਨਾਂ ਦੀ ਅੰਨ੍ਹੇਵਾਹ ਗ੍ਰਿਫਤਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਚਲ ਰਹੇ ਦੌਰ ਵਿਚ ਗ੍ਰਿਫਤਾਰ ਕੀਤੇ ਸਾਰੇ ਬੇਕਸੂਰ ਸਿੱਖ ਨੌਜਵਾਨ ਤੁਰੰਤ ਰਿਹਾਅ ਕੀਤੇ ਜਾਣ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘੀ ਢਾਂਚੇ ਦੇ ਦਾਇਰੇ ਵਿਚ ਰਹਿ ਕੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਹੱਕਾਂ ਵਾਸਤੇ ਡਟਦਾ ਰਿਹਾ ਹੈ ਤੇ ਅੱਗੇ ਵੀ ਡੱਟਦਾ ਰਹੇਗਾ ਤੇ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਰਹੇਗਾ ਜਿਸਦੀ ਮੰਗ ਹੋਰ ਪਾਰਟੀਆਂ ਨੇ ਵੀ ਕੀਤੀ ਹੈ।

20/03/2023

ਚਾਰ ਜਣੇ ਜਿਹਨਾਂ ਨੂੰ ਹਿਰਾਸਤ'ਚ ਲੈਣ ਤੋਂ ਬਾਅਦ ਡਿਬਰੂਗੜ੍ਹ ਭੇਜਿਆ ਗਿਆ ਹੈ,ਉਹਨਾਂ'ਚ ਸ਼ਾਮਲ ਹਨ:- ਦਲਜੀਤ ਸਿੰਘ ਕਲਸੀ,ਬਸੰਤ ਸਿੰਘ,ਗੁਰਮੀਤ ਸਿੰਘ ਭੁੱਕਣਵਾਲਾ ਤੇ ਭਗਵੰਤ ਸਿੰਘ(ਬਾਜੇਕੇ) ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਹਰਜੀਤ ਸਿੰਘ ਨੂੰ ਵੀ ਡਿਬਰੂਗੜ੍ਹ ਹੀ ਲਿਜਾਇਆ ਜਾ ਰਿਹਾ ਹੈ: ਸੁਖਚੈਨ ਸਿੰਘ ਗਿੱਲ ਪੰਜਾਬ IGP ਸੁਖਚੈਨ ਸਿੰਘ ਗਿੱਲ ਉਪਰੋਕਤ ਸਾਰਿਆਂ'ਤੇ NSA(National Securtity Act)ਲਗਾਇਆ ਗਿਆ ਹੈ।
Four persons who have been sent to Dibrugarh after being detained are Daljit S Kalsi, Basant Singh, Gurmeet S Bukanwala and Bhagwant Singh Amritpal's uncle Harjit Singh is also being taken to Dibrugarh: Sukhchain S Gill Punjab IGP NSA act has been imposed on all of the above
Source: ANI

Photos from ਸਿਮਰਨਜੀਤ ਸਿੰਘ ਕੋਟਕਪੂਰਾ's post 20/03/2023

Indian Express ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਬਾਜੇ ਕੇ 'ਤੇ NSA ਤਹਿਤ ਮਾਮਲਾ ਦਰਜ

Photos from ਸਿਮਰਨਜੀਤ ਸਿੰਘ ਕੋਟਕਪੂਰਾ's post 20/03/2023

ਪੱਤਰਕਾਰ ਕਮਲ ਬਰਾੜ ਦਾ ਟਵਿੱਟਰ ਅਕਾਊਂਟ ਬੰਦ

20/03/2023

ਪੱਤਰਕਾਰ ਗਗਨਦੀਪ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਰੋਕਿਆ ਗਿਆ ਹੈ।

20/03/2023

ਇੰਟਰਨੈੱਟ ਸੇਵਾਵਾਂ ਹੋਰ 24 ਘੰਟਿਆਂ ਲਈ ਠੱਪ
21 ਮਾਰਚ 2023 ਤੱਕ ਵਾਧਾ

20/03/2023

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਬੀਤੀ ਰਾਤ ਪੰਜਾਬ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ
ਜਲੰਧਰ ਜ਼ਿਲ੍ਹੇ ਦੇ ਨਕੋਦਰ ਥਾਣੇ ਦੇ ਦ੍ਰਿਸ਼।
'Waris Punjab De' chief Amritpal Singh's uncle and driver surrendered before the Punjab police last night
Visuals from Nakodar police station in Jalandhar district. Source: ANI

19/03/2023
19/03/2023

*Sri Akal Takhat Sahib Jathedar's Statement regarding Bhai Amritpal Singh*

*ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨ ਸਰਕਾਰਾਂ- ਗਿਆਨੀ ਹਰਪ੍ਰੀਤ ਸਿੰਘ*

ਅੰਮ੍ਰਿਤਸਰ, 19 ਮਾਰਚ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜਮਹੂਰੀਅਤ ਵਿਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹਨ,ਉਨਾ ਨਾਲ ਸਰਕਾਰੀ ਜਬਰ ਅਤੇ ਨਜਾਇਜ਼ ਹਿਰਾਸਤਾਂ ਦਾ ਅਮਲ ਅਪਨਾਉਣ ਤੋਂ ਸਰਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬੜੇ ਸੰਤਾਪ ਹੰਢਾਏ ਹਨ ਅਤੇ ਹੁਣ ਚੰਗੇਰੇ ਭਵਿੱਖ ਵੱਲ ਤੁਰਨ ਦੀ ਲੋੜ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੇ ਚੇਤਿਆਂ ਵਿਚ ਅਤੀਤ ਦੀਆਂ ਹਕੂਮਤਾਂ ਦੇ ਜਬਰ ਦੇ ਡੂੰਘੇ ਜ਼ਖ਼ਮ ਮੌਜੂਦ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਹੀਂ ਅਪਨਾਈ। ਉਨ੍ਹਾਂ ਕਿਹਾ ਕਿ ਇਸ ਸੰਦਰਭ ਨੂੰ ਅਣਡਿੱਠ ਨਹੀੰ ਕੀਤਾ ਜਾ ਸਕਦਾ ਕਿ ਸਿੱਖ ਨੌਜਵਾਨ ਮਾਨਸਿਕਤਾ ਅੰਦਰ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਵਿਤਕਰੇਬਾਜ਼ੀਆਂ ਤੇ ਵਧੀਕੀਆਂ ਦੇ ਖਿਲਾਫ ਡਾਢਾ ਅਸੰਤੋਸ਼ ਮੌਜੂਦ ਹੈ ਪਰ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਨ੍ਹਾਂ ਨੂੰ ਦਿਸ਼ਾਹੀਣ ਕਰਨ ਅਤੇ ਬਲੀ ਦੇ ਬੱਕਰੇ ਬਣਾਉਣ ਲਈ ਵੀ ਵੱਡੀਆਂ ਸ਼ਕਤੀਆਂ ਲਗਾਤਾਰ ਮੌਕੇ ਦੀ ਤਾਕ ਵਿਚ ਰਹਿੰਦੀਆਂ ਹਨ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਟਕਰਾਅ ਦਾ ਰਾਹ ਅਪਨਾਉਣ ਦੀ ਬਜਾਇ ਆਪਣੇ ਬੌਧਿਕ ਤੇ ਅਕਾਦਮਿਕ ਕਾਇਆ-ਕਲਪ ਵਾਲੇ ਰਾਹ ‘ਤੇ ਤੁਰਨ ਦੀ ਸਲਾਹ ਦਿੰਦਿਆਂ ਕੌਮ ਦੇ ਸੁਨਹਿਰੇ ਭਵਿੱਖ ਨੂੰ ਸੰਭਾਲਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀਆਂ ਸਥਾਪਤੀਆਂ ਦੀ ਵਿਉਂਤਬੰਦੀ ਬੜੀ ਜ਼ਹੀਨ ਹੁੰਦੀ ਹੈ, ਜਿਸ ਕਰਕੇ ਨੌਜਵਾਨਾਂ ਨੂੰ ਕਿਸੇ ਵੀ ਅਜਿਹੇ ਬਹਿਕਾਵੇ ਵਿਚ ਆਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ, ਜਿਸ ਨਾਲ ਸਰਕਾਰਾਂ ਨੂੰ ਸਿੱਖ ਨੌਜਵਾਨੀ ਦਾ ਦਮਨ ਕਰਨ ਦਾ ਮੌਕਾ ਮਿਲਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਸਿੱਖਾਂ ਨੂੰ ਧਾਰਮਿਕ ਤੇ ਰਾਜਨੀਤਕ ਤੌਰ ‘ਤੇ ਕਮਜ਼ੋਰ ਕਰਨ ਦੀ ਨੀਤੀ ਸਿੱਖਾਂ ਅੰਦਰ ਖਲਾਅ ਤੇ ਬੇਚੈਨੀ ਪੈਦਾ ਕਰਦੀ ਹੈ ਅਤੇ ਇਹ ਅਮਲ ਨਾ ਤਾਂ ਸਰਕਾਰਾਂ ਦੇ ਅਤੇ ਨਾ ਹੀ ਪੰਜਾਬ ਦੇ ਹਿਤ ਵਿਚ ਹੈ। ਇਸ ਬਾਰੇ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਅੰਦਰ ਇਸ ਦੇਸ਼ ਵਿਚ ਅਲਹਿਦਗੀ ਦਾ ਅਹਿਸਾਸ ਭਰਨ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਸਿਆਸੀ ਵਿਤਕਰਿਆਂ ਨੇ ਵੱਡੀ ਭੂਮਿਕਾ ਨਿਭਾਈ ਹੈ ਪਰ ਅੱਜ ਸਮਾਂ ਮੰਗ ਕਰ ਰਿਹਾ ਹੈ ਕਿ ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਸਰਕਾਰਾਂ ਦੁਆਰਾ ਸਿੱਖਾਂ ਦੇ ਚਿਰੋਕਣੇ ਧਾਰਮਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਦਾ ਸਰਲੀਕਰਨ ਕਰਕੇ ਸਿੱਖਾਂ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਆਸਤ ਤੇ ਸੱਤਾ ਦੇ ਹਿਤਾਂ ਨੂੰ ਪੂਰਨ ਲਈ ਅੱਜ ਦੀਆਂ ਸਰਕਾਰਾਂ ਨੂੰ ਘੱਟ-ਗਿਣਤੀਆਂ ਦੇ ਨੌਜਵਾਨਾਂ ਵਿਚ ਦਹਿਸ਼ਤ, ਡਰ ਅਤੇ ਬੇਗਾਨਗੀ ਦਾ ਅਹਿਸਾਸ ਭਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਨਿਆਂਕਾਰੀ ਰਾਜ ਧਰਮ ਨੂੰ ਨਿਭਾਉਣਾ ਚਾਹੀਦਾ ਹੈ। ਜਾਰੀ ਕਰਤਾ - ਨਿਜੀ ਸਹਾਇਕ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ।ਸਕਤਰੇਤ, ਸ੍ਰੀ ਅਕਾਲ ਤਖਤ ਸਾਹਿਬ

19/03/2023

ਇੰਟਰਨੈੱਟ ਸੇਵਾਵਾਂ ਹੋਰ 24 ਘੰਟਿਆਂ ਲਈ ਬੰਦ

18/03/2023

ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਜਗਮੀਤ ਸਿੰਘ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ

18/03/2023

ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਨਿੱਤਰੇ ਸੁਖਪਾਲ ਸਿੰਘ ਖਹਿਰਾ
ਕਿਹਾ ਬਿਸ਼ਨੋਈ 'ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ?

18/03/2023

ਪੰਜਾਬ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਭਗੌੜਾ ਕਰਾਰ
ਹੁਣ ਤੱਕ 78 ਵਿਅਕਤੀ ਗ੍ਰਿਫ਼ਤਾਰ

18/03/2023
18/03/2023

ਪੈਰਾ ਮਿਲਟਰੀ ਫੋਰਸ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ ਕੀਤਾ ਸੀਲ

Photos from ਸਿਮਰਨਜੀਤ ਸਿੰਘ ਕੋਟਕਪੂਰਾ's post 18/03/2023

ਵਾਰਿਸ ਪੰਜਾਬ ਦੇ ਜੱਥੇ ਦੀਆਂ 2 Endeavors ਸ਼ਾਹਕੋਟ ਥਾਣੇ 'ਚ ਮੌਜੂਦ

18/03/2023

Internet Services in the State have been suspended till 12.00 hrs tomorrow.

18/03/2023

ਭਾਈ ਅੰਮ੍ਰਿਤਪਾਲ ਸਿੰਘ ਦੇ ਕੁਝ ਸਾਥੀਆਂ ਦੀ ਗ੍ਰਿਫ਼ਤਾਰੀ
ਲਗਾਤਾਰ ਪੁਲਿਸ ਕਰ ਰਹੀ ਪਿੱਛਾ

18/03/2023

ਭਾਈ ਅੰਮ੍ਰਿਤਪਾਲ ਸਿੰਘ ਦੀ ਹੋ ਸਕਦੀ ਗ੍ਰਿਫ਼ਤਾਰੀ
ਪੁਲਿਸ ਕਰ ਰਹੀ ਪਿੱਛਾ

18/03/2023

ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਲਵੇ 'ਚ ਨਹੀਂ ਹੋਣ ਦਿੱਤਾ ਜਾ ਰਿਹਾ Enter
ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ
ਵਾਰਿਸ ਪੰਜਾਬ ਦੇ ਜੱਥੇ ਦੇ ਸਿੰਘਾਂ ਨੇ ਕੀਤੀ ਪੁਸ਼ਟੀ

18/03/2023

ਵਿਚ ਤਸਵੀਰਾਂ ਉਹੀ ਖੜਦੇ ਨਾਲ਼ ਸਾਡੇ,
ਔਖੇ-ਸੌਖੇ ਵੇਲੇ ਜਿਹੜੇ ਨਾਲ਼ ਰਹੇ।
ਜਿਨ੍ਹਾਂ ਦਗ਼ੇ ਕਮਾਏ ਉਹ ਵੀ ਯਾਦ ਸਾਡੇ,
ਚੰਗੇ ਮੰਦੇ ਸਾਰਿਆਂ ਦੇ ਹਿਸਾਬ ਰਹੇ।
ਚਾਪਲੂਸੀ ਨਾ ਕਰੀਏ ਨਾ ਕਰਵਾਈ ਦੀ,
ਜੱਟ ਦਿਲਾਂ ਦੇ ਅੰਦਰ ਵਸਦਾ ਕਰੇ ਧਮਾਕਾ ਨੀ।
ਨਾਲ਼ ਰਹਿੰਦੇ ਜੋ 315 ਬੋਰ ਜਿਹੇ ਨੇ,
ਜਦ ਚੱਲਦੇ ਅੱਧੇ ਪਿੰਡ 'ਚ ਸੁਣੇ ਖੜਾਕਾ ਨੀ।

ਜਨਮਦਿਨ ਮੁਬਾਰਕ ਬਾਈ ਰਤਨਦੀਪ ਸਿੰਘ ਧਾਲੀਵਾਲ Rattandeep Singh Dhaliwal ਪਰਮਾਤਮਾ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਬਲ ਬਖ਼ਸ਼ੇ
ਹੱਸਦੇ-ਵਸਦੇ ਰਹੋ।

~ਸਿਮਰਨਜੀਤ ਸਿੰਘ ਕੋਟਕਪੂਰਾ Simranjeet Singh Kotkapura

17/03/2023

ਉਹਦੇ ਲਈ ਲਿਖਣਾ ਵੀ ਓਨਾ ਈ ਔਖਾ ਜਿੰਨਾ ਔਖਾ ਓਹਣੂੰ ਸਮਝਣਾ ਸੀ। ਉਹਦੇ ਗੀਤ ਵਾਂਗੂੰ ਜਿਵੇਂ ਉਹ ਆਂਹਦਾ ਸੀ,
'ਵੱਸੋਂ ਬਾਹਰ ਆਂ ਲੋਕਾਂ ਦੇ ਤਾਹੀਓਂ ਮੇਰੇ ਨਾਲ ਖਹਿੰਦੇ ਨੇ'
ਉਹ‌ ਦੇਸ ਪੰਜਾਬ ਦਾ ਜਾਇਆ ਸੀ, ਉਹਦੀ ਨਿਗ੍ਹਾ 'ਚ ਫ਼ੌਜੀ ਜਟਾਣੇ ਹੁਰੀਂ ਸੀ। ਉਹਦੇ ਗੀਤਾਂ 'ਚ ਪੰਜਾਬ-ਦਿੱਲੀ ਨੂੰ ਦੱਬਣ ਦੀ ਜ਼ੁਰਅੱਤ ਰੱਖਦਾ ਸੀ, ਉਹ ਪੰਜਾਬ ਦੇ ਪਾਣੀਆਂ ਦਾ ਪੁੱਤ Sovereignty ਦੀ ਗੱਲ ਕਰਦਾ ਸੀ। ਉਹਦੇ ਗੀਤਾਂ 'ਚ ਸਰਦਾਰ ਭਰਪੂਰ ਸਿੰਘ ਬਲਬੀਰ ਦੀ ਵੰਗਾਰ ਸੀ। ਉਹ ਸਿੱਧੂ ਨੀ ਤੁਰਿਆ ਫਿਰਦਾ ਪੰਜਾਬ ਸੀ।

~ ਸਿਮਰਨਜੀਤ ਸਿੰਘ ਕੋਟਕਪੂਰਾ Simranjeet Singh Kotkapura

17/03/2023

ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਚਿਹਰੇ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ਼ ਗੁਪਤ ਮੀਟਿੰਗ

17/03/2023

ਮਾਨਸਾ ਦੇ ਕੋਟਲੀ ਕਲਾਂ 'ਚ 6 ਸਾਲਾਂ ਬੱਚੇ ਦਾ ਗੋਲ਼ੀ ਮਾਰ ਕੇ ਕਤਲ
ਆਪਣੇ ਪਿਤਾ ਜਸਪ੍ਰੀਤ ਸਿੰਘ ਤੇ ਭੈਣ ਨਾਲ਼ ਜਾ ਰਿਹਾ ਸੀ ਉਦੈਵੀਰ
ਉਦੈਵੀਰ ਦੀ ਭੈਣ ਜ਼ਖ਼ਮੀ PGI ਲਿਜਾ ਰਿਹਾ ਪਰਿਵਾਰ
12 ਬੋਰ ਦੇ ਦੇਸੀ ਕੱਟੇ ਨਾਲ਼ ਹੋਇਆ ਸੀ ਹਮਲਾ

16/03/2023

ਸੁਖਬੀਰ ਬਾਦਲ ਦੀ ਕੋਟਕਪੂਰਾ ਗੋਲੀ ਕਾਂਡ 'ਚ ਅਗਾਊਂ ਜ਼ਮਾਨਤ ਅਰਜ਼ੀ ਰੱਦ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਮਨਜ਼ੂਰ।

Photos from ਸਿਮਰਨਜੀਤ ਸਿੰਘ ਕੋਟਕਪੂਰਾ's post 15/03/2023

ਪੰਜਾਬ ਕੈਬਨਿਟ ਦੇ 5 ਮੰਤਰੀਆਂ ਦੇ ਵਿਭਾਗਾਂ 'ਚ ਫੇਰ-ਬਦਲ

Want your public figure to be the top-listed Public Figure in Chandigarh?
Click here to claim your Sponsored Listing.

Videos (show all)

ਭਾਈ ਅੰਮ੍ਰਿਤਪਾਲ ਸਿੰਘ ਦੀ ਹੋ ਸਕਦੀ ਗ੍ਰਿਫ਼ਤਾਰੀਪੁਲਿਸ ਕਰ ਰਹੀ ਪਿੱਛਾ
ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ, ਬਠਿੰਡਾ ਜੇਲ੍ਹ ਦੇ ਜੇਲ੍ਹਰ ਦਾ ਬਿਆਨ
ਸਿੱਧੂ ਮੂਸੇ ਵਾਲੇ ਦੀ ਬਰਸੀ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਨੇ ਕੀਤੀ ਅਪੀਲ
ਲੋਕ ਸਭਾ ਹਲਕਾ ਫ਼ਰੀਦਕੋਟ
ਪੰਜਾਬ ਪੁਲਿਸ ਸਿੱਖ ਰਹੀ ਗੱਤਕਾ, Defence ਦੀ Training ਲੈ ਰਹੀ ਪੁਲਿਸ
'ਬਾਪੂ ਮੈਂ ਕੇਸ ਰੱਖ ਰਿਹਾਂ, ਜਦੋਂ ਮੁੰਡੇ ਮੈਨੂੰ ਮਿਲ਼ ਕੇ ਆਖਦੇ ਆ ਤਾਂ ਇਉਂ ਲਗਦਾ ਇਹ ਸਿੱਧੂ ਦੀ ਕਮਾਈ ਆ' -ਬਲਕੌਰ ਸਿੰਘ
ਪਾਲਕੀ ਸਾਹਿਬ ਨੂੰ ਢਾਲ ਬਣਾ ਕੇ, ਪੁਲਿਸ 'ਤੇ ਹਮਲਾ ਕਰਨਾ ਬੁਜ਼ਦਿਲੀ -DGP
ਕੌਮੀ ਇਨਸਾਫ਼ ਮੋਰਚੇ 'ਚ ਆ ਰਹੀ ਸੰਗਤ 'ਤੇ ਤਸ਼ੱਦਦ, ਸਬੂਤਾਂ ਸਮੇਤ ਸੰਗਤ ਮੋਰਚੇ ਤੋਂ Live
ਗੈਂਗਸਟਰਾਂ ਦੇ ਐਨਕਾਉਂਟਰ ਤੋਂ ਬਾਅਦ AGTF ਚੀਫ਼ ਪ੍ਰਮੋਦ ਬਾਨ ਦਾ ਪਹਿਲਾ ਬਿਆਨ
ਪੰਜਾਬ ਸਰਕਾਰ ਦੁਕਾਨਦਾਰਾਂ ਦੀ ਕਰੇਗੀ ਮਦਦ, CM ਨੇ ਕਿਹਾ ਤੁਸੀਂ ਪੰਜਾਬੀ 'ਚ ਲਿਖਵਾਓ ਬੋਰਡ
'ਮੇਰਾ ਮੋਰਚੇ ਨਾਲ਼ ਕੋਈ ਸਬੰਧ ਨਹੀਂ', ਭਾਈ ਬਲਵੰਤ ਸਿੰਘ ਰਾਜੋਆਣਾ ਦਾ ਬਿਆਨ

Telephone

Website

Address

Sector 15
Chandigarh

Other Chandigarh public figures (show all)
Joanna Magee Joanna Magee
Chandigarh

Got into the Entertainment world by MTV Splitsvilla Season 2 & MTV Crunch.

GGDSD college GGDSD college
G. G. D. S. D. College, Sec/32 C
Chandigarh, 160047

all SDians join this group n post any comment about SD. want to share college info? here> https://

The Golden Lion King The Golden Lion King
St. Johns High School
Chandigarh

The awesome musical performed by the students of St. Johns High School, Chandigarh

Toon Taunt - By Ruined Geek Virus Toon Taunt - By Ruined Geek Virus
Planet Geek
Chandigarh

Chef puran singh Chef puran singh
Chandigarh, 160017

sous chef

Parjinder Singh Lally Parjinder Singh Lally
Chandigarh, 160047

Nikita Rajput Nikita Rajput
Chandigarh

For Hot videos🥵🔥 Go to website link 🥵

Vishal Partap Singh Rana Vishal Partap Singh Rana
Chandigarh

हौसले बुलंद हैं, सफ़र जारी है�

Deepti Sharma Deepti Sharma
Chandigarh

Abp News network (Anchor & Producer )

Shreya Rajput Shreya Rajput
Chandigarh

Motivational Speaker

ASOM ASOM
Chandigarh, 160030

This page is here to provide useful information and to educate you how to build ,run and automate yo

Himanshu Arora Himanshu Arora
Chandigarh

Working with Hon'ble Minister Shri Brahm Mohindra.