Pinda Da Haal

Pinda Da Haal

You may also like

Abou’tour
Abou’tour

Hukran is a Village in Hoshiarpur-Ii Mandal in Hoshiarpur District in Punjab State .

20/11/2023

ਫੋਨ ਤਾਂ ਬਹੁਤ ਆਏ ਤੇ ਬਹੁਤ ਆਉਣੇ ਆ,
ਪਰ ਇਹਦੇ ਜਿੰਨੀ ਝੜਾਈ ਨੀ ਕਿਸੇ ਦੀ ਹੋਣੀ।
ਮਾਡਲ ਦੱਸਿਓ ਕਿਹੜਾ ਆ ਇਹ ??

16/11/2023

ਕਾਪੀ

ਹੈਰਾਨ ਕਰ ਦੇਣ ਵਾਲੇ Effects

Deja Vu Effect

ਤੁਹਾਨੂੰ ਇਦਾਂ ਕਦੇ ਨਾ ਕਦੇ ਜ਼ਰੂਰ ਮਹਿਸੂਸ ਹੁੰਦਾ ਹੋਵੇਗਾ ਕੇ '' ਇਹ ਕੰਮ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ ਜਾਂ ਐਸ ਜਗਾਹ ਪਹਿਲਾਂ ਵੀ ਆ ਚੁੱਕੇ ਹੋ !'' ਮਤਲਬ ਤੁਹਾਨੂੰ ਪਤਾ ਹੁੰਦਾ ਥੋੜੇ ਕੁ ਪਲਾਂ ਲਈ ਕੇ ਅੱਗੇ ਕੀ ਹੋਣ ਵਾਲਾ ਜਾਂ ਐਵੇਂ ਲੱਗਦਾ ਕੇ ਇਦਾਂ ਪਹਿਲਾਂ ਵੀ ਹੋ ਚੁੱਕਾ ਤੇ ਦੁਬਾਰਾ ਫਿਰ ਓਹੀ ਸਭ ਹੋ ਰਿਹਾ. ਐਸ ਸਮੇਂ ਦਿਮਾਗ ਤਿੰਨਾਂ ਕਾਲਾਂ ਨੂੰ ਮਹਿਸੂਸ ਕਰਦਾ ਹੈ : Past , Present ਅਤੇ Future ! ਐਸ ਪ੍ਰਭਾਵ ਨੂੰ '' Deja Vu Effect '' ਕਹਿੰਦੇ ਹਨ.
Deja Vu ਫ਼੍ਰੇਂਚ ਭਾਸ਼ਾ ਦਾ ਲਫ਼ਜ਼ ਹੈ ਜਿਸਦਾ ਮਤਲਬ '' ਪਹਿਲਾਂ ਦੇਖਿਆ ਜਾ ਚੁੱਕਾ '' ਹੈ !

ਇਹ ਪ੍ਰਭਾਵ ਮਨੁੱਖੀ ਦਿਮਾਗ 8 - 9 ਸਾਲ ਦੀ ਉਮਰ ਤੋਂ ਬਾਅਦ ਹੀ ਮਹਿਸੂਸ ਕਰਦਾ. ਇਹ ਤਕਰੀਬਨ ਹਰ ਇੱਕ ਇਨਸਾਨ ਨਾਲ ਵਾਪਰਦਾ. ਇਹਦੇ ਕਈ ਕਾਰਨ ਹੋ ਸਕਦੇ ਹਨ, ਦਿਮਾਗ ਦਾ ਵਿਕਸਿਤ ਹੋਣਾ ਵੀ ਇੱਕ ਕਾਰਨ ਹੈ ! ਪਰ ਇਹਦਾ ਖ਼ਾਸ ਸੰਬੰਧ ਦਿਮਾਗ ਦੇ ਚੇਤ ਅਤੇ ਅਚੇਤ ਹਿੱਸੇ ਨਾਲ ਹੈ. ਜਦ ਅਸੀਂ ਕੁੱਝ ਕਰਨ ਜਾ ਰਹੇ ਹੁੰਦੇ ਹਾਂ ਤਾਂ ਦਿਮਾਗ ਦਾ ਅਚੇਤ ਹਿੱਸਾ ਆਪਣੇ ਅੰਦਰ ਸਟੋਰ ਘਟਨਾਵਾਂ ਨਾਲ ਸਾਡੇ ਦੁਆਰਾ ਹੋ ਰਹੀ ਕਿਰਿਆ ਨਾਲ ਆਪਣੇ ਤੁਲਨਾ ਕਰਨੀ ਸ਼ੁਰੂ ਕਰ ਦਿੰਦਾ ਹੈ, ਜਦ ਥੋੜਾ ਬਹੁਤ ਹਿੱਸਾ ਮੈਚ ਕਰ ਜਾਂਦਾ ਹੈ ਤਾਂ ਅਚੇਤ ਮਨ ਉਸ ਤੋਂ ਅੱਗੇ ਹੋਣ ਵਾਲੇ ਪਲ ਨੂੰ ਆਪੇ ਮਹਿਸੂਸ ਕਰ ਲੈਂਦਾ ਹੈ ਕੇ ਇਵੇਂ ਹੋਵੇਗਾ ਕਿਉਂਕਿ ਜਿਸ ਘਟਨਾ ਨਾਲ ਉਹ ਤੁਲਨਾ ਕਰ ਰਿਹਾ ਹੁੰਦਾ ਹੈ, ਉਸ ਘਟਨਾ ਵਿਚ ਸ਼ਾਇਦ ਓਵੇਂ ਹੀ ਵਾਪਰਿਆ ਹੁੰਦਾ ਹੈ, ਪਰ ਅਚੇਤ ਮਨ ਕਦੇ ਕਦੇ ਗਲਤ ਵੀ ਸਿੱਧ ਹੋ ਜਾਂਦਾ ਹੈ !
ਕਈ ਫਿਲਾਸਫੀਆਂ ਦਾ ਮੰਨਣਾ ਇਹ ਹੈ ਕੇ ਇਹ ਪ੍ਰਭਾਵ ਪਿਛਲੇ ਜਨਮ ਦੀ ਕਿਸੇ ਯਾਦ ਨੂੰ ਵਾਪਿਸ ਲੈ ਕੇ ਆਉਂਦਾ ਹੈ, ਕਈ ਮੰਨਦੇ ਨੇ ਕੇ ਇਹ ਕਿਸੇ ਸ਼ਕਤੀ ਕਰਕੇ ਹੁੰਦਾ ਹੈ ਜਿਸ ਨਾਲ ਆਦਮੀ ਭਵਿੱਖ ਦੇਖ ਸਕਦਾ ਹੈ. ਕਈ ਕਹਿੰਦੇ ਹਨ ਕਿ ਸਾਡੀ ਧਰਤੀਆਂ ਵਰਗੀਆਂ ਹੋਰ ਬਹੁਤ ਧਰਤੀਆਂ ਹਨ ਤੇ ਓਥੇ ਸੈਮ ਸਾਡੇ ਜੁੜਵਾਂ ਸਰੀਰ ਰਹਿੰਦੇ ਹਨ, ਉਹਨਾਂ ਨੂੰ ਜੋ ਘਟਦਾ ਹੈ, ਉਹ ਸਾਨੂੰ ਵੀ ਮਹਿਸੂਸ ਹੋ ਜਾਂਦਾ ਹੈ ! ਪਰ ਵਿਗਿਆਨ ਇਹਨਾਂ ਸਭ ਗੱਲਾਂ ਨੂੰ ਰੀਜੈਕਟ ਕਰਕੇ ਇਸਦੇ ਮਨੋਵਿਗਿਆਨਿਕ ਕਾਰਨ ਦੱਸਦੀ ਹੈ !

● Hypnogogic Jerk Effect ●

ਇਹ ਪ੍ਰਭਾਵ ਅਸੀਂ ਤਦ ਮਹਿਸੂਸ ਕਰਦੇ ਹਾਂ ਜਦ ਅਸੀਂ ਸੌਣ ਲੱਗਦੇ ਹਾਂ ਤੇ ਸਾਨੂੰ ਥੋੜੇ ਮਿੰਟਾਂ ਬਾਅਦ ਜਕਦਮ ਇੱਕ ਝਟਕਾ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਥੱਲੇ ਡਿੱਗ ਗਏ ਹਾਂ, ਜਾਂ ਕਿਤੇ ਫੱਸ ਗਏ ਹਾਂ. ਸਾਡਾ ਸਾਰਾ ਸਰੀਰ ਹਿੱਲ ਜਾਂਦਾ ਹੈ.
ਇਹ ਐਸ ਕਰਕੇ ਹੁੰਦਾ ਹੈ ਕਿਉਂਕਿ ਜਦ ਅਸੀਂ ਲੰਮੇ ਪੈ ਜਾਂਦੇ ਹਾਂ ਤਾਂ ਸਾਡੇ ਸਰੀਰ ਦੇ ਸਾਰੇ ਮਸਲ ਰਿਲੈਕਸ ਹੋ ਜਾਂਦੇ ਹਨ ਪਰ ਕਦੇ ਕਦੇ ਦਿਮਾਗ Active ਹੀ ਰਹਿੰਦਾ ਹੈ ਮਤਲਬ ਕਿ ਉਹ ਸੌਂਦਾ ਨਹੀਂ. ਫਿਰ ਥੋੜੇ ਕੁ ਮਿੰਟਾਂ ਬਾਅਦ ਦਿਮਾਗ ਸੋਚਦਾ ਕੇ '' ਸਰੀਰ ਹਿੱਲ ਨਹੀਂ ਰਿਹਾ, ਮਸਲਜ਼ ਕੋਈ ਹਿੱਲ ਜੁੱਲ ਨਹੀਂ ਕਰ ਰਹੇ, ਕਿਤੇ ਸਰੀਰ ਕਿਸੇ ਜਗਾਹ ਤੋਂ ਹੇਠਾਂ ਤਾਂ ਨਹੀਂ ਡਿੱਗ ਰਿਹਾ ਜਾਂ ਕਿਸੇ ਚੀਜ਼ 'ਚ ਫੱਸ ਤਾਂ ਨਹੀਂ ਗਿਆ.''
ਉਹ ਫ਼ਿਰ ਸਾਰੇ ਮਸਲਜ਼ ਨੂੰ, ਸਰੀਰ ਨੂੰ ਇੱਕ ਜ਼ੋਰਦਾਰ ਸਿਗਨਲ ਭੇਜਦਾ ਹੈ ਕਿ '' ਉਠੋ, ਹਿੱਲੋ ! ਕੋਈ ਹਰਕਤ ਕਰੋ, ਸਰੀਰ ਨੂੰ ਬਚਾਓ !'' ਇਹ ਇੱਕ Security Signal ਦੀ ਤਰਾਂ ਹੁੰਦਾ ਹੈ ! ਕਮਾਲ ਹੈ ਦਿਮਾਗ ਵੀ !

● Presque Vu Effect ●

ਇਹ Effect ਓਦੋਂ ਹਰਕਤ ਵਿੱਚ ਆਉਂਦਾ ਜਦ ਅਸੀਂ ਕਿਸੇ ਨੂੰ ਕੁੱਝ ਦੱਸਣ ਲੱਗਦੇ ਹਾਂ ! ਜਿਵੇਂ ਮੈਂ ਤੁਹਾਨੂੰ ਪੁੱਛਾਂ ਕਿ '' ਪੀੜਾਂ ਦਾ ਪਰਾਗਾ ਭੁੰਨਦੇ'' ਕਵਿਤਾ ਕਿਸ ਕਵੀ ਨੇ ਲਿੱਖੀ ਸੀ ? ਤਦ ਤੁਹਾਨੂੰ ਜਵਾਬ ਤਾਂ ਪਤਾ ਹੁੰਦਾ ਪਰ ਜ਼ੁਬਾਨ ਕਹਿ ਨਹੀਂ ਪਾਉਂਦੀ. ਤਦ ਇਦਾਂ ਮਹਿਸੂਸ ਹੁੰਦਾ ਕੇ ਉਹ ਲਫ਼ਜ਼ ਤਾਂ ਜੀਭ 'ਤੇ ਘੁੰਮ ਰਿਹਾ ਪਰ ਕਿਹਾ ਨਹੀਂ ਜਾ ਰਿਹਾ.
ਇਹ ਐਸ ਕਰਕੇ ਹੁੰਦਾ ਜਦ ਤੁਸੀਂ ਕੋਈ ਜਵਾਬ ਦੇਣਾ ਹੁੰਦਾ ਹੈ ਤਾਂ ਦਿਮਾਗ ਉਸ ਸਵਾਲ ਦੇ ਜਵਾਬ ਨੂੰ ਆਪਣੀ ਸਟੋਰੇਜ ਵਿੱਚ ਫਿਲਟਰ ਕਰਨਾ ਸ਼ੁਰੂ ਕਰ ਦਿੰਦਾ ਹੈ. ਦਿਮਾਗ ਉਸ ਜਵਾਬ ਵਰਗੇ ਸਾਰੇ ਰਲ਼ਦੇ ਮਿਲਦੇ ਅੱਖਰ ਕੱਢਕੇ ਮੂਹਰੇ ਰੱਖ ਦਿੰਦਾ ਹੈ ਤੇ ਬਾਕੀ ਹਰ ਇੱਕ ਚੀਜ਼ ਨੂੰ ਸੋਚਣ ਤੋਂ ਬਲਾਕ ਕਰ ਦਿੰਦਾ ਹੈ. ਇਸੇ ਬਲਾਕਾਜ ਵਿੱਚ ਉਹ ਸਹੀ ਜਵਾਬ ਨੂੰ ਵੀ ਬਲਾਕ ਕਰ ਦਿੰਦਾ ਹੈ ਤੇ ਬਾਕੀ ਦੇ ਰਲ਼ਦੇ ਮਿਲਦੇ ਅੱਖਰਾਂ 'ਚੋਂ ਇੱਕ ਚੁਣਨ ਲਈ ਤੁਹਾਨੂੰ ਕਹਿ ਦਿੰਦਾ ਹੈ. ਐਸ ਪ੍ਰਭਾਵ ਤੋਂ ਬਚਨ ਲਈ ਇੱਕ ਕੰਮ ਕੀਤਾ ਜਾ ਸਕਦਾ ਹੈ. ਜਦ ਜਵਾਬ ਨਾ ਮਿਲੇ ਤਾਂ ਕੁੱਝ ਹੋਰ ਸੋਚਣਾ ਸ਼ੁਰੂ ਕਰ ਦਿਓ, ਦਿਮਾਗ ਉਹ ਬਲਾਕਾਜ ਵਾਲਾ ਗੇਟ ਖੋਲ ਦੇਵੇਗਾ, ਤੇ ਫ਼ਿਰ ਥੋੜੀ ਦੇਰ ਬਾਅਦ ਹੀ ਜਵਾਬ ਵੀ ਯਾਦ ਆ ਜਾਵੇਗਾ !

● Jamais Vu Effect ●

ਇਹ Effect ਥੋੜਾ ਜਿਹਾ Deja Vu Effect ਨਾਲ ਮਿਲਦਾ ਜੁਲਦਾ ਹੈ. Jamais Vu ਵੀ ਫ਼੍ਰੇਂਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ '' ਲਗਭਗ ਦੇਖਿਆ '' ਹੈ ! ਕਈ ਵਾਰ ਅਸੀਂ ਕਿਸੇ ਜਗਾਹ, ਇਨਸਾਨ, ਘਟਨਾ ਨੂੰ ਜਾਣਦੇ ਤਾਂ ਹੁੰਦੇ ਹਾਂ ਪਰ ਥੋੜੀ ਦੇਰ ਲਈ ਭੁੱਲ ਜਾਂਦੇ ਹਾਂ ਜਾਂ ਅਣਦੇਖਿਆ ਕਰ ਜਾਂਦੇ ਹਾਂ. ਤਦ ਸਾਨੂੰ ਲੱਗਦਾ ਹੁੰਦਾ ਹੈ ਕੇ ਇਹ ਨਹੀਂ ਹੈ ਪਰ ਹੁੰਦਾ ਓਹੀ ਹੈ !
ਜਿਵੇਂ ਕਈ ਵਾਰ ਆਪਾਂ ਕਿਤੇ ਜਾਂਦੇ ਹੁੰਦੇ ਹਾਂ, ਓਥੇ ਆਪਾਂ ਕੋਈ ਨਿਸ਼ਾਨੀ ਰੱਖੀ ਹੁੰਦੀ ਆ ਕੇ ਇਹਦੇ ਤੋਂ ਬਾਅਦ ਇਹ ਆਵੇਗਾ ਜਾਂ ਇਹਦੇ ਤੋਂ ਬਾਅਦ ਮੋੜ ਕੱਟਣਾ ਹੈ. ਪਰ ਕਈ ਵਾਰ ਆਪਾਂ ਉਹ ਨਿਸ਼ਾਨੀ ਦੇਖ ਕੇ ਵੀ ਅਣਗੌਲਿਆ ਕਰ ਦਿੰਦੇ ਹਾਂ ਤੇ ਅੱਗੇ ਚਲੇ ਜਾਂਦੇ ਹਾਂ, ਫ਼ਿਰ ਥੋੜੀ ਦੇਰ ਬਾਅਦ ਯਾਦ ਆਉਂਦਾ ਕੇ ''ਆਪਾਂ ਤਾਂ ਓਥੋਂ ਮੋੜ ਕੱਟਣਾ ਸੀ'' ਇਹ Jamais Vu Effect ਹੈ.

● The Butterfly Effect ●

ਇਹ effect ਬਹੁਤ ਪ੍ਰਭਾਵਸ਼ਾਲੀ ਹੈ. ਇਹਦਾ ਇਕੱਲਾ ਸਰੀਰ ਹੀ ਨਹੀਂ ਸਾਰੇ ਦੇਸ਼ ਅਤੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ. ਕਿਸੇ ਇੱਕ ਛੋਟੀ ਜਿਹੀ ਗੱਲ ਕਰਕੇ, ਇਨਸਾਨ ਕਰਕੇ, ਘਟਨਾ ਕਰਕੇ, ਕਿਰਿਆ ਕਰਕੇ, ਕਿਸੇ ਵਿਅਕਤੀ/ਰਾਜ/ਦੇਸ਼/ਦੁਨੀਆ 'ਚ ਜ਼ਬਰਦਸਤ ਤਬਦੀਲੀ ਦਾ ਆ ਜਾਣਾ Butterfly Effect ਅਖਵਾਉਂਦਾ ਹੈ.
ਇੱਕ ਉਧਾਰਨ ਦਿੰਨਾ : ਚੈਪੀਅਨਜ਼ ਟ੍ਰਾਫ਼ੀ ਦੇ ''ਇੰਡੀਆ ਪਾਕਸਿਤਾਨ ਫਾਈਨਲ ਮੈਚ'' ਵਿੱਚ ਪੰਡਿਆ ਰਨ ਆਊਟ ਹੋ ਗਿਆ ਸੀ, ਜਿਸਦੀ ਵਜਹ ਜਡੇਜਾ ਮੰਨਿਆ ਜਾਂਦਾ ਹੈ ।
ਰਨ ਆਊਟ ਹੋਣਾ ਇੱਕ ਛੋਟੀ ਜਿਹੀ ਗੱਲ ਹੈ ਪਰ ਜਿਸ ਮੌਕੇ 'ਤੇ ਜਿਸ ਕਰਕੇ ਪੰਡਿਆ ਰਨ ਆਊਟ ਹੋਇਆ, ਉਸ ਕਰਕੇ ਭਾਰਤੀਆਂ ਨੇ ਜਡੇਜਾ ਨੂੰ ਬਹੁਤ ਲਾਹਨਤਾਂ ਪਾਈਆਂ, ਭਾਰਤ ਦੇ ਮੈਚ ਹਾਰਨ ਦਾ ਕਾਰਨ ਉਸਨੂੰ ਦੱਸਿਆ ਗਿਆ !
Just Imagine ,

ਜੇ ਪੰਡਿਆ ਰਨ ਆਊਟ ਨਾ ਹੁੰਦਾ, ਜੇ ਉਹ ਮੈਚ ਜਿਤਾ ਦਿੰਦਾ ! ਤਦ ਜਡੇਜਾ ਦੇ ਕੈਰੀਅਰ ਅਤੇ ਕਰੈਕਟਰ ਉੱਤੇ ਇੰਨੀ ਕਿੰਤੂ ਪ੍ਰੰਤੂ, ਦੂਸ਼ਣਬਾਜ਼ੀ ਨਹੀਂ ਹੋਣੀ ਸੀ ।

ਇੱਕ ਹੋਰ ਉਦਾਹਰਨ ਦਿੰਨਾ : ਪਿਛਲੇ ਸਾਲ ਮੈਰਿਜ ਪੈਲਸਾਂ ਵਿੱਚ ਮੰਡੀਰ ਦੁਆਰਾ ਚਲਾਈਆਂ ਗੋਲੀਆਂ ਦੇ ਬਹੁਤ ਲੋਕ ਸ਼ਿਕਾਰ ਹੋਏ, ਐਸੇ ਕਰਕੇ ਮਰਨ ਵਾਲੇ ਦੇ ਅਤੇ ਗੋਲੀ ਚਲਾਉਣ ਵਾਲੇ ਦੇ ਪਰਿਵਾਰਾਂ ਵਿੱਚ ਉਮਰ ਭਰ ਦੀਆਂ ਤਬਦੀਲੀਆਂ ਆ ਗਈਆਂ ਗੱਲ ਕੀ ਸੀ, ਗੋਲੀ ਚੱਲ ਗਈ !
ਹੁਣ ਮੰਨ ਲਓ, ਉਹ ਵਿਅਕਤੀ ਪਿਸਤੌਲ ਲੈ ਕੇ ਹੀ ਨਾ ਜਾਂਦੇ, ਗੋਲੀ ਹੀ ਨਾ ਚਲਾਉਂਦੇ, ਫ਼ਿਰ ਉਹਨਾਂ ਦੇ ਪਰਿਵਾਰਾਂ ਦੇ ਕਿਹੋ ਜਿਹੇ ਹਾਲਤ ਹੋਣੇ ਸੀ ! ਯਕੀਨਨ ਹੁਣ ਨਾਲੋਂ ਬਹਿਤਰ ਅਤੇ ਖੁਸ਼ਹਾਲ ਹੁੰਦੇ.
ਇੱਕ ਨਿੱਕੀ ਜਿਹੀ ਗੱਲ ਕਰਕੇ ਆਉਣ ਵਾਲੀ ਜ਼ਿੰਦਗੀ ਦਾ ਵੱਡੇ ਪੱਧਰ 'ਤੇ ਬਦਲ ਜਾਣਾ, Butterfly effect ਅਖਵਾਉਂਦਾ ਹੈ ।
ਲਿਖਤ :- ਅਗਿਆਤ

26/10/2023

ਗੱਲ ਉਦੋਂ ਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ ।ਸੰਚਾਰ ਦੇ ਸਾਧਨ ਬਹੁਤ ਘਟ ਸੀ। ਹੋਰ ਸੁਖ ਸਹੂਲਤਾਂ ਵੀ ਨਾ ਮਾਤਰ ਸਨ।ਮਨੁੱਖ ਸਾਦਾ ਜੀਵਨ ਬਤੀਤ ਕਰਦਾ ਸੀ ।ਖਾਹਿਸ਼ਾਂ ਦੇ ਮੁਤਾਬਿਕ ਸੋਹਣਾ ਨਿਰਭਾਅ ਚੱਲਦਾ ਸੀ । ਗੱਡੇ ਦੇ ਪਹੀਏ ਦੀਆਂ ਕਾਢਾਂ ਤੋਂ ਬਾਅਦ ਜੀਵਨ ਤਰੱਕੀਆਂ ਦੀ ਰਾਹ ਤੇ ਚਲ ਰਿਹਾ ਸੀ ।ਦੂਰ ਰਿਸ਼ਤੇਦਾਰੀ ‘ਚ ਮਿਲਣ ਜਾਣਾ ਸੌਖਾ ਨਹੀਂ ਸੀ ।ਲੋਕ ਆਪਣੀਆਂ ਭਾਵਨਾਵਾਂ ਦਾ ਆਦਾਨ ਪ੍ਰਦਾਨ ਖਤਾਂ ਰਾਹੀਂ ਕਰਦੇ ਸੀ ਤੇ ਫਿਰ ਦੂਜੀ ਧਿਰ ਵੱਲੋਂ ਜੁਆਬ ਉਡੀਕਣਾ ਤੇ ਚਿੱਠੀ ਦਾ ਜੁਆਬ ਮਿਲਣ ਤੇ ਉਤੇਜਿਤ ਹੋ ਕੇ ਪੜਨਾ / ਪੜਾਉਣਾ ਬੜਾ ਹੀ ਸੁਆਦਲਾ ਕੰਮ ਸੀ।
ਦੁਨੀਆਂ ਦੀ ਪਹਿਲੀ ਚਿੱਠੀ ਮਹਾਰਾਣੀ ਵਿਕਟੋਰੀਆ ਦੀ ਮੋਹਰ ਲੱਗੀ ਸੰਭਾਲੀ ਗਈ ਹੈ ।ਚਿੱਠੀਆਂ ਲਿਖਣਾ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ।
ਚਿੱਠੀ ਇਕ ਨੀਲੇ ਰੰਗ ਲਿਫਾਫਾ ਹੁੰਦਾ ਜਿਸ ਨੂੰ ਅੰਤਰਦੇਸੀ ਪੱਤਰ ਕਿਹਾ ਜਾਂਦਾ ਹੈ। ਪੋਸਟ ਕਾਰਡ ਸਖਤ ਕਾਗਜ ਦਾ ਕਾਰਡ ।ਇਹ ਖਾਕੀ ਰੰਗ ਦਾ ਪਤਲੇ ਗੱਤੇ ਵਰਗਾ ਹੁੰਦਾ ਸੀ ਜਿਸ ਤਰ੍ਹਾਂ ਵਿਆਹ ਦੇ ਕਾਰਡ ਥੋੜਾ ਜਿਹਾ ਸਖਤ ਹੁੰਦੇ ਹਨ ।ਇਸ ਤੇ ਟਿਕਟ ਲਗਾ ਕੇ ਪੋਸਟ ਕੀਤਾ ਜਾਂਦਾ ਹੈ। ਇਸਦੀ ਕੀਮਤ ਵੀ ਹਰ ਇਕ ਦੀ ਪਹੁੰਚ ਵਿਚ ਹੁੰਦੀ ਸੀ।
ਚਿੱਠੀ ਲਿਖਣਾ ਵੀ ਇਕ ਕਲਾ ਹੈ ।ਕਈਆਂ ਕੋਲ ਇਸ ਕਲਾ ਦੀ ਸੂਖਮਤਾ ਦੀ ਸਮਝ ਬਥੇਰੀ ਹੁੰਦੀ ਹੈ । ਪਿੰਡ ਵਿਚ ਖਾਸ ਕਰਕੇ ਪੜ੍ਹੇ ਲਿਖੇ ਵਿਅਕਤੀ ਦੀ ਇਸ ਸੂਖਮ ਸੋਝੀ ਕਾਰਨ ਬਹੁਤ ਚੜ੍ਹਤ ਹੁੰਦੀ ਸੀ । ਲੋਕਾਂ ਨੇ ਉਸੇ ਵਿਅਕਤੀ ਕੋਲ ਹੀ ਚਿੱਠੀ ਪੜਾਉਣਾ ਤੇ ਲਿਖਾਉਣ ਜਾਣਾ।ਜੇ ਉਹ ਘਰ ਨਾ ਹੁੰਦਾ ਤਾਂ ਬੇਸਬਰੀ ਨਾਲ ਇੰਤਜ਼ਾਰ ਕਰਨਾ।ਉਹ ਚਿੱਠੀ ਪੜਾਉਣ ਵਾਲੇ ਦਾ ਪਰਦਾ ਵੀ ਰੱਖਦਾ ਸੀ ।
ਪੁਰਾਣੇ ਸਮਿਆਂ ਵਿਚ ਕਬੂਤਰ ਰਾਹੀਂ ਵੀ ਚਿੱਠੀ ਭੇਜੀ ਜਾਂਦੀ ਸੀ ।ਬਹੁਤ ਸਾਰੇ ਗੀਤਾਂ ਤੇ ਬੋਲੀਆਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ ।
ਇਕ ਨਵ ਵਿਆਹੀ ਕੁੜੀ ਫੌਜ ‘ਚ ਗਏ ਢੋਲ ਨੂੰ ਸ਼ਿੱਦਤ ਨਾਲ ਉਡੀਕਦਿਆਂ ਖਤ ਲਿਖਦੀ ਹੈ । ਕਈ ਹਿੰਦੀ ਪੰਜਾਬੀ ਫਿਲਮਾਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ ।ਗੀਤਾਂ, ਕਵਿਤਾਵਾਂ, ਗਜ਼ਲਾਂ, ਕਹਾਣੀ ਆਦਿ ਸਾਹਿਤਕ ਰੂਪਾਂ ਵਿੱਚ ਚਿੱਠੀ,ਖ਼ਤ, ਆਦਿ ਦਾ ਜਿਕਰ ਆਉਂਦਾ ਹੈ ।
ਚਿੱਠੀ ਲਿਖਣ ਵਾਲਾ ਬੜੇ ਪਿਆਰ ਨਾਲ ਲਿਖਦਾ ।ਕਿਸੇ ਦੇ ਮਨੋਭਾਵਾਂ ਨੂੰ ਖੂਬਸੂਰਤੀ ਨਾਲ ਬਿਆਨਦਾ। ਫਿਰ ਲਿਖਾਉਣ ਵਾਲੇ ਨੇ ਕਹਿਣਾ ,”ਪਹਿਲਾਂ ਕੀ ਲਿਖਿਆ ਹੈ ਪੜ੍ਹ ਕੇ ਸੁਣਾ ਤੇ ਫਿਰ ਅੱਗੋਂ ਬੋਲਣਾ ਸ਼ੁਰੂ ਕਰਨਾ।ਅਖੀਰ ਫਿਰ ਸਾਰੀ ਲਿਖੀ ਗਈ ਚਿੱਠੀ ਨੂੰ ਦੁਬਾਰਾ ਪੜ੍ਹ ਕੇ ਸੁਣਾਉਣ ਨੂੰ ਕਹਿਣਾ ਤੇ ਤਸੱਲੀ ਹੋਣ ਤੇ ਬੰਦ ਕਰਵਾ ਲਿਖਣ ਵਾਲੇ ਦੀ ਝੋਲੀ ਅਸੀਸਾਂ ਨਾਲ ਭਰ ਕੇ ਆਪਣੇ ਘਰ ਮੁੜਨਾ। ਇਸ ਇਸੇ ਤਰ੍ਹਾਂ ਹੀ ਚਿੱਠੀ ਦਾ ਜੁਆਬ ਆਉਣ ਤੇ ਖੁਸ਼ੀ ਨਾਲ ਤੇ ਥੋੜਾ ਘਬਰਾਹਟ ਵਿੱਚ ਚਿੱਠੀ ਪੜਾਉਣ ਆਉਣਾ ।ਹਰ ਸ਼ਬਦ ਨੂੰ ਧਿਆਨ ਨਾਲ ਸੁਣਨਾ। ਜੇ ਪੜਨ ਵਾਲਾ ਕੁੱਝ ਸਕਿੰਟ ਰੁਕ ਜਾਵੇ ਤਾਂ ਘਬਰਾਹਟ ਨਾਲ ਪੁੱਛਣਾ, ਕਿਉਂ ਕੀ ਲਿਖਿਆ? ਸੁੱਖ ਤਾਂ ਹੈ?ਜੇ ਸਚਮੁੱਚ ਕੁਝ ਅਜਿਹਾ ਹੁੰਦਾ ਤਾਂ ਪੜਨ ਵਾਲਾ ਵੀ ਟਾਲ ਜਾਂਦਾ ਤੇ ਬਾਅਦ ਵਿਚ ਉਹਨਾਂ ਦੇ ਘਰ ਦੇ ਕਿਸੇ ਹੋਰ ਜੀਅ ਨੂੰ ਜਾ ਕੇ ਦੱਸਦਾ ਬਈ ਅਸਲ ਗਲ ਆਹ ਐ।ਇਉਂ ਉਹ ਰਾਜਦਾਨ ਵੀ ਹੁੰਦਾ ਸੀ ਤੇ ਇਕ ਘਰ ਦੀ ਖਬਰ ਕਿਸੇ ਕੋਲ ਬਾਹਰ ਨਹੀਂ ਕਰਦਾ ਸੀ ।
ਸਾਡੇ ਗੁਆਂਢ ਘਰ ਸੀ , ਉਹ ਇੰਗਲੈਂਡ ਗਏ ਹੋਣ ਕਰਕੇ ਇੰਗਲੈਂਡ ਵਾਲਿਆਂ ਦਾ ਘਰ ਦੀ ਅੱਲ ਪਈ ਹੋਈ ਸੀ । ਮਾਂਜੀ ਹਰ ਸਾਲ ਇੰਗਲੈਂਡ ਤੋਂ ਸਰਦੀਆਂ ਵਿੱਚ ਆਉੰਦੀ ਤਾਂ ਆਪਣੇ ਪੁੱਤਰਾਂ ਨੂੰ ਚਿੱਠੀ ਲਿਖਾਉਣ ਸਾਡੇ ਘਰ ਆਉਂਦੀ ਸੀ । ਮੈਂ ਉਦੋਂ ਪੰਜਵੀਂ ਛੇਵੀਂ ਵਿਚ ਹੋਵਾਂਗੀ । ਖਤ ਹਮੇਸ਼ਾ ਮੇਰੇ ਦੀਦੀ ਤੋਂ ਲਿਖਾਉਣਾ ਹੁੰਦਾ ਸੀ ਪਰ ਪੜਨ ਦਾ ਮੌਕਾ ਮੈਨੂੰ ਵੀ ਮਿਲ ਜਾਂਦਾ ਸੀ ਜੇ ਕਿਤੇ ਦੀਦੀ ਘਰ ਨਾ ਹੁੰਦੇ ।ਮਾਂਜੀ ਨੇ ਪਹਿਲਾਂ ਮੇਰੇ ਤੋਂ ਪੜ੍ਹਾ ਲੈਣੀ ਤੇ ਆਪਣੇ ਘਰ ਜਾ ਕੇ ਦਰਵਾਜ਼ਾ ਖੁਲਾ ਰੱਖਣਾ ਤੇ ਗਲੀ ਵਿੱਚ ਧਿਆਨ ਰੱਖਣਾ । ਜਿਉਂ ਹੀ ਦੀਦੀ ਘਰ ਆਉਂਦੇ ਤੇ ਪਿੱਛੇ ਮਾਂਜੀ ਨੇ ਆ ਜਾਣਾ ਬਈ ਚੰਗੀ ਤਰ੍ਹਾਂ ਪੜ੍ਹ ਕੇ ਸੁਣਾ।ਕੁੜੀ ਨਿੱਕੀ ਆ, ਕੁਛ ਛੱਡ ਨਾ ਗਈ ਹੋਵੇ। ਮੈਨੂੰ ਬੜੀ ਖਿੱਝ ਆਉਣੀ ,ਮਾਂਜੀ ਦੇ ਜਾਣ ਬਾਅਦ ਮੈਂ ਰੌਲਾ ਪਾਉਣਾ,’ਲੈ ਦੀਦੀ ਨੇ ਵੀ ਚਿੱਠੀ ਉਵੇਂ ਸੁਣਾਈ ਜਿਵੇਂ ਮੈਂ ਪੜ੍ਹ ਕੇ ਸੁਣਾਈ ਸੀ। ਬਾਅਦ ਵਿੱਚ ਸਮਝ ਆਈ ਕਿ ਸਿੱਧੀ ਵਾਰਤਾ ਪੜਨਾ ਤੇ ਰਸ ਨਾਲ ਸੁਣਾਉਣਾ ਵੀ ਵੱਖਰਾ ਸੁਆਦ ਹੁੰਦਾ ਹੈ ।
ਮੇਰੇ ਮਾਮਾ ਜੀ ਦਾ ਖਤ ਆਉਂਦਾ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕਰਕੇ ਡੈਡੀ ਜੀ ਬਾਰੇ ਪੁੱਛਿਆ ਹੁੰਦਾ ਸੀ,ਫਿਰ ਮੰਮੀ ਜੀ ਨੂੰ । ਆਪਣੀ ਸੁਖ- ਸਾਂਦ ਦਸ ਕੇ, ਹੋਰ ਗੱਲਾਂ ਲਿਖੀਆਂ ਹੋਣੀਆਂ ।ਅਖੀਰ ਸਾਡੇ ਬਾਰੇ ਪੁੱਛਿਆ ਹੁੰਦਾ ਸੀ ।ਜਦੋਂ ਆਪਣਾ ਨਾਂ ਚਿੱਠੀ ਵਿਚ ਪੜਨਾ ਤਾਂ ਚਾਅ ਚੜ੍ਹ ਜਾਂਦਾ ਸੀ । “ਦੀਪੀ ਬੇਟੇ ਨੂੰ ਪਿਆਰ “ਪੜ ਕੇ ਵੱਖਰੀ ਈ ਲੋਰ ਚੜਨੀ ਜੋ ਕਿੰਨੀ ਦੇਰ ਪੈਰ ਧਰਤੀ ਨਾਲ ਨਾ ਲੱਗਣ ਦਿੰਦੀ। ਮੁੜ -ਮੁੜ ਚਿੱਠੀ ਵਿਚ ਆਪਣਾ ਨਾਂ ਪੜਨ ਦਾ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਸੀ ।
ਹਰ ਦਿਨ ਤਿਉਹਾਰ ਨੂੰ ਉਹਨਾਂ ਦੇ ਖਤ ਦੀ ਖਾਸ ਉਡੀਕ ਹੁੰਦੀ ।ਜਦੋਂ ਮੰਮੀ ਜੀ ਨੇ ਚਿੱਠੀ ਲਿਖਣ ਬੈਠਣਾ ਤਾਂ ਅਜੀਬ ਜਿਹੀ ਹਾਲਤ ਹੋਣੀ ਬਈ ਹੁਣ ਵੀ ਬੰਦ ਕਰਨਗੇ ਲਿਖਣਾ।ਸਾਰੀ ਚਿੱਠੀ ਭਰ ਗਈ ਤਾਂ ਮੈਂ ਕਿੱਥੇ ਲਿਖੂੰ ।ਮੈਨੂੰ ਯਾਦ ਹੈ ਕਿ ਕਈ ਵਾਰ ਮੰਮੀ ਜੀ ਨੇ ਵੀ ਚਿੱਠੀ ਨੂੰ ਟੇਢੇ ਰੁਖ ਕਰਕੇ ਸਾਈਡ ਤੇ ਛੋਟਾ ਜਿਹਾ ਕੋਈ ਰਹਿੰਦਾ ਸੁਨੇਹਾ ਲਿਖਿਆ ਹੋਣਾ ।ਅਖੀਰ ਛੱਡੀ ਗਈ ਥਾਂ ਤੇ ਚਿਠੀ ਲਿਖਣ ਦੀ ਮੈਂ ਵੀ ਰੀਸ ਕਰਨੀ ਤੇ ਛੋਟਾ ਜਿਹਾ ਲਿਖਣ ਦੀ ਕੋਸ਼ਿਸ਼ ਕਰਨੀ ।ਖਾਸ ਰਿਸ਼ਤੇਦਾਰੀਆਂ ਨੂੰ ਚਿੱਠੀ ਲਿਖਣਾ ਬੜਾ ਆਨੰਦਤ ਕਰਦਾ ਸੀ ।
ਦੀਵਾਲੀ, ਜਨਮ ਦਿਨ ਅਤੇ ਨਵੇਂ ਸਾਲ ਤੇ ਚਿੱਠੀ ਤੇ ਗਰੀਟਿੰਗ ਕਾਰਡ ਭੇਜਣ ਦਾ ਆਪਣਾ ਹੀ ਸੁਹਜ ਸੁਆਦ ਸੀ।
ਹੌਲੀ ਹੌਲੀ ਲੈਂਡ ਲਾਈਨ ਦੀ ਟਰੈਂ ਟਰੈਂ ਨੇ ਚਿੱਠੀ ਲਿਖਣ ਪੜ੍ਹਨ ਦਾ ਕੰਮ ਈ ਮੁਕਾ ਦਿੱਤਾ ।ਇਕ ਦੂਜੇ ਦੀ ਆਵਾਜ਼ ਸੁਣ ਜੋ ਖੁਸ਼ੀ ਮਿਲਦੀ ਉਸਨੇ ਚਿੱਠੀ ਦਾ ਸੁਆਦ ਫਿੱਕਾ ਪਾ ਦਿੱਤਾ ।ਹੁਣ ਤਾਂ ਕਮਾਲ ਹੀ ਕਮਾਲ ਹੈ ।ਸੰਚਾਰ ਦੇ ਸਾਧਨ ਏਨੇ ਤੇਜ ਕਿ ਆਵਾਜ਼ ਦੇ ਨਾਲ ਸਾਨੂੰ ਤਸਵੀਰ ਵੀ ਦਿਸਦੀ ਹੈ ਜਿਵੇਂ ਆਹਮੋ ਸਾਹਮਣੇ ਬੈਠੇ ਹੋਈਏ।
ਇਉਂ ਚਿੱਠੀ ਜਾਂ ਖ਼ਤ ਲਿਖਣ ਦਾ ਰਿਵਾਜ ਮੁੱਕ ਈ ਗਿਆ। ਪਰ ਇਹ ਇਕ ਵੱਖਰਾ ਹੀ ਸੁਆਦਲਾ ਤੇ ਆਨੰਦਮਈ ਵਰਤਾਰਾ ਸੀ।ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਟੱਲੀ ਸੁਣ ਸਭ ਨੇ ਚੁਕੰਨੇ ਹੋ ਜਾਣਾ ਤੇ ਜੇ ਡਾਕੀਏ ਨੇ ਅੱਗੇ ਚਲੇ ਜਾਣਾ ਤਾਂ ਆਵਾਜ਼ ਮਾਰ ਪੁੱਛ ਲੈਣਾ, ਸਾਡੀ ਚਿੱਠੀ ਆਈ ਕੋਈ! ਨਾਂਹ ਚ ਉੱਤਰ ਸੁਣ ਢਿੱਲਾ ਜਿਹਾ ਮੂੰਹ ਲੈ ਕੇ ਅੰਦਰ ਵੜ ਜਾਣਾ। ਇਉਂ ਚਿੱਠੀ ਦੀ ਉਡੀਕ ਦਾ ਵੀ ਆਪਣਾ ਹੀ ਮਜ਼ਾ ਸੀ। ਨਾ ਹੁਣ ਖਤ ਰਹੇ ਤੇ ਨਾ ਖਤ ਲਿਖਾਉਣ ਤੇ ਪੜਾਉਣ ਵਾਲੇ।ਸਮੇਂ ਨੇ ਕਰਵਟ ਬਦਲ ਲਈ ਹੈ । ਮਾਨੋ ਘੜੀ ਦੀਆਂ ਸੂਈਆਂ ਪਹਿਲਾਂ ਦੀ ਨਿਸਬਤ ਤੇਜੀ ਨਾਲ ਭੱਜ ਰਹੀਆਂ ਹੋਣ।

ਮਨਦੀਪ ਕੌਰ
ਅੰਮ੍ਰਿਤਸਰ
ਕਾਪੀ

08/10/2023
13/09/2023

ਬਚਪਨ ਵਿੱਚ Cricket ਖੇਡਣ ਦੇ Rule:-
1. ਨੌ ਇੱਟਾ ਦੀ Wicket ਹੋਉਗੀ ,,
ਜਾਂ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ
ਵੀ ਖੇਡ ਲੈਂਦੇ ਸੀ ,,
2. ਪਹਿਲੀ ਗੇਂਦ "Try Ball" ਹੋਉਗੀ ,,
3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ ਉੱਡਦੀ ਲੱਗੀ ਤਾਂ ਛੱਕਾ (six),,
5.. ਆਖਰੀ player ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾਂ Not
Out
9. ਸਾਂਝੇ ਨੂੰ 2 ਵਾਰੀ batting
ਦਿੱਤੀ ਜਾਉਗੀ ,,
10. ਤੇਜ ਬਾਲ No ਮੰਨੀ ਜਾਵੇਗੀ 11ਬੈਟਿੰਗ ਟੀਮ ਦਾ ਪਲੇਅਰ ਹੀ ਵਿਕਟ ਕੀਪਿੰਗ
ਕਰੂਗਾ ਜੇ ਕੋਈ ਲਿਖਣਾ ਰਹਿ ਗਿਆ ਤਾਂ ਤੁਸੀ Add
ਕਰਦੋ..

ਮੀਂਹ ਤੋਂ ਬਾਦ ਪਿੰਡ ਦੀ ਗੇੜੀ…. 27/08/2023

ਮੀਂਹ ਤੋਂ ਬਾਦ ਪਿੰਡ ਦੀ ਗੇੜੀ

ਮੀਂਹ ਤੋਂ ਬਾਦ ਪਿੰਡ ਦੀ ਗੇੜੀ….

15/08/2023

(ਕਾਪੀ)

ਪੰਜਵੀਂ ਤੱਕ ਸਲੇਟ ਨੂੰ ਜੀਭ ਨਾਲ ਚੱਟਕੇ ਕੈਲਸ਼ੀਅਮ ਦੀ ਕਮੀ ਪੂਰੀ ਕਰਨਾ ਸਾਡੀ ਸਥਾਈ (ਪੱਕੀ) ਆਦਤ ਸੀ, ਲੇਕਿਨ ਇਸ ਵਿੱਚ ਇਕ ਡਰ ਵੀ ਰਹਿੰਦਾ ਸੀ, ਕਿ ਕਿਤੇ ਵਿਦਿਆ-ਮਾਤਾ ਨਰਾਜ ਨਾ ਹੋ ਜਾਵੇ...

ਪੜ੍ਹਾਈ ਦਾ ਤਨਾਅ ਅਸੀਂ ਪੈਨਸਲ ਦਾ ਪਿੱਛਲਾ ਹਿੱਸਾ ਚੱਬ ਕੇ ਮਿਟਾਉੰਦੇ ਸੀ...

ਕਿਤਾਬ ਦੇ ਵਿੱਚ ਪੌਦੇ ਦੇ ਪੱਤੇ ਅਤੇ ਮੋਰਖੰਭ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ ਅਜਿਹਾ ਸਾਡਾ ਪੱਕਾ ਵਿਸ਼ਵਾਸ ਹੁੰਦਾ ਸੀ...

ਕੱਪੜੇ ਦੇ ਝੋਲੇ ਵਿੱਚ ਕਿਤਾਬ ਕਾਪੀਆਂ ਨੂੰ ਸੈਟ ਕਰਨ ਦੀ ਸੰਰਚਨਾ ਸਾਡਾ ਰਚਨਾਤਮਕ ਹੁਨਰ ਸੀ...

ਹਰ ਸਾਲ ਜਦੋਂ ਨਵੀਂ ਜਮਾਤ ਦੇ ਬਸਤੇ ਬੰਨਦੇ ਤੱਦ ਕਾਪੀ ਕਿਤਾਬਾਂ ਉੱਤੇ ਜਿਲਦ ਚੜਾਉਣਾ ਸਾਡੇ ਜੀਵਨ ਦਾ ਸਲਾਨਾ ਉਤਸਵ ਸੀ...

ਬੇਬੇ-ਬਾਪੂ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ ਹੁੰਦਾ... ਨਾ ਹੀ ਸਾਡੀ ਪੜ੍ਹਾਈ ਉਨ੍ਹਾਂ ਦੀ ਜੇਬ ਉੱਤੇ ਬੋਝ ਸੀ... ਸਾਲਾਂ ਦੇ ਸਾਲ ਲੰਘ ਜਾਣ ਤੇ ਵੀ ਬੇਬੇ-ਬਾਪੂ ਦੇ ਪੈਰ ਸਾਡੇ ਸਕੂਲ ਵਿੱਚ ਨਹੀਂ ਪੈਂਦੇ ਸਨ।

ਇੱਕ ਦੋਸਤ ਨੂੰ ਸਾਈਕਲ ਦੇ ਡੰਡੇ ਉੱਤੇ ਅਤੇ ਦੂੱਜੇ ਨੂੰ ਪਿੱਛੇ ਕੈਰੀਅਰ ਉੱਤੇ ਬਿਠਾ ਕੇ ਅਸੀਂ ਕਿੰਨੇ ਰਸਤੇ ਨਾਪ ਦਿੱਦੇ ਸੀ, ਇਹ ਹੁਣ ਯਾਦ ਨਹੀਂ ਬਸ ਕੁੱਝ ਧੁੰਧਲੀਆਂ ਜਿਹੀਆਂ ਯਾਦਾਂ ਹਨ...

ਸਕੂਲ ਵਿੱਚ ਮਾਸਟਰਾਂ ਤੋਂ ਕੁੱਟ ਖਾਂਦੇ ਹੋਏ ਅਤੇ ਮੁਰਗਾ ਬਣਦੇ ਹੋਏ ਸਾਡੀ ਈਗੋ ਸਾਨੂੰ ਕਦੇ ਪ੍ਰੇਸ਼ਾਨ ਨਹੀਂ ਕਰਦੀ ਸੀ, ਦਰਅਸਲ ਅਸੀਂ ਜਾਣਦੇ ਹੀ ਨਹੀ ਸੀ ਕਿ ਈਗੋ ਹੁੰਦੀ ਕੀ ਹੈ...?

ਮਾਰ ਕੁਟਾਈ ਸਾਡੀ ਰੋਜ਼ਾਨਾ ਜਿੰਦਗੀ ਦੀ ਸਹਿਜ ਇੱਕ ਅਜਿਹੀ ਪਰਿਕ੍ਰੀਆ ਸੀ, ਕੁੱਟਣ ਵਾਲਾ ਅਤੇ ਕੁੱਟ ਖਾਣ ਵਾਲਾ ਦੋਵੇਂ ਖੁਸ਼ ਸਨ, ਕੁੱਟ ਖਾਣ ਵਾਲਾ ਇਸ ਲਈ ਕਿ ਘੱਟ ਕੁੱਟ ਪਈ, ਕੁੱਟਣ ਵਾਲਾ ਇਸ ਲਈ ਖੁਸ਼ ਸੀ ਕਿ ਹੱਥ ਸਾਫ਼ ਕਰ ਲਿਆ...

ਅਸੀਂ ਆਪਣੇ ਬੇਬੇ-ਬਾਪੂ ਨੂੰ ਕਦੇ ਨਹੀਂ ਦੱਸ ਸਕੇ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਆਈ ਲਵ ਯੂ ਕਹਿਣਾ ਨਹੀਂ ਆਉਂਦਾ ਸੀ...

ਅੱਜ ਅਸੀਂ ਡਿੱਗਦੇ-ਸੰਭਲਦੇ, ਸੰਘਰਸ਼ ਕਰਦੇ ਦੁਨੀਆਂ ਦਾ ਹਿੱਸਾ ਬਣ ਚੁੱਕੇ ਹਾਂ, ਕੁੱਝ ਮੰਜਿਲ ਉਤੇ ਪਹੁੰਚ ਗਏ ਹਨ ਅਤੇ ਕੁੱਝ ਨਾ ਜਾਣੇ ਕਿੱਥੇ ਗੁਆਚ ਗਏ ਹਨ...

ਅਸੀਂ ਦੁਨੀਆਂ ਵਿੱਚ ਕਿਤੇ ਵੀ ਹੋਈਏ ਲੇਕਿਨ ਇਹ ਸੱਚ ਹੈ, ਸਾਨੂੰ ਹਕੀਕਤਾਂ ਨੇ ਪਾਲਿਆ ਹੈ, ਅਸੀਂ ਸੱਚ ਦੀ ਦੁਨੀਆਂ ਵਿੱਚ ਸੀ...

ਕੱਪੜੀਆਂ ਨੂੰ ਸਿਲਵਟਾਂ ਵਲੋਂ ਬਚਾਏ ਰੱਖਣਾ ਅਤੇ ਰਿਸ਼ਤੀਆਂ ਨੂੰ ਉਪਚਾਰਿਕਤਾ ਨਾਲ ਬਣਾ ਕੇ ਰੱਖਣਾ ਸਾਨੂੰ ਕਦੇ ਨਹੀਂ ਆਇਆ ਇਸ ਮਾਮਲੇ ਵਿੱਚ ਅਸੀਂ ਹਮੇਸ਼ਾ ਮੂਰਖ ਹੀ ਰਹੇ...

ਆਪੋ ਆਪਣੀ ਕਿਸਮਤ ਨਾਲ ਦੋ ਹੱਥ ਕਰਦੇ ਹੋਏ ਅਸੀਂ ਅੱਜ ਵੀ ਸੁਪਨਾ ਬੁਣ ਰਹੇ ਹਾਂ, ਸ਼ਾਇਦ ਸੁਪਨਾ ਬੁਣਨਾ ਹੀ ਸਾਨੂੰ ਜਿੰਦਾ ਰੱਖ ਰਿਹਾ ਹੈ, ਵਰਨਾ ਜੋ ਜਿੰਦਗੀ ਅਸੀਂ ਜੀ ਕੇ ਆਏ ਹਾਂ ਉਸ ਦੇ ਸਾਹਮਣੇ ਇਹ ਵਰਤਮਾਨ ਕੁੱਝ ਵੀ ਨਹੀਂ...

ਅਸੀ ਚੰਗੇ ਸੀ ਜਾਂ ਮਾੜੇ ਸੀ ਪਰ ਅਸੀਂ ਇਕੱਠੇ ਸੀ, ਕਾਸ਼ ਉਹ ਸਮਾਂ ਫਿਰ ਤੋਂ ਪਰਤ ਆਵੇ...

ਇੱਕ ਵਾਰ ਫਿਰ ਆਪਣੇ ਬਚਪਨ ਦੇ ਪੰਨਿਆਂ ਨੂੰ ਫੋਲੀਏ, ਸੱਚ ਵਿੱਚ ਫਿਰ ਤੋਂ ਜੀ ਉੱਠਾਂਗੇ...

12/08/2023
Photos from Pinda Da Haal's post 26/07/2023

ਲੰਗਰ ਦੀ ਤਿਆਰੀ…..

22/07/2023

Ajj kal eh buht dekhn nu milde c

15/07/2023

Copy
ਜਦੋਂ ਭਾਰਤੀ ਅਰਬਪਤੀ ਰਤਨਜੀ ਟਾਟਾ ਨੂੰ ਇੱਕ ਟੈਲੀਫੋਨ ਇੰਟਰਵਿਊ ਵਿੱਚ ਰੇਡੀਓ ਪੇਸ਼ਕਾਰ ਨੇ ਪੁੱਛਿਆ:
ਸਰ, ਤੁਹਾਨੂੰ ਕੀ ਯਾਦ ਹੈ ਜਦੋਂ ਤੁਹਾਨੂੰ ਜ਼ਿੰਦਗੀ ਵਿਚ ਸਭ ਤੋਂ ਵੱਧ ਖੁਸ਼ੀ ਮਿਲੀ?

ਰਤਨਜੀ ਟਾਟਾ ਨੇ ਕਿਹਾ:
ਮੈਂ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਚਾਰ ਪੜਾਵਾਂ ਵਿੱਚੋਂ ਲੰਘਿਆ ਹਾਂ, ਅਤੇ ਅੰਤ ਵਿੱਚ ਮੈਨੂੰ ਸੱਚੀ ਖੁਸ਼ੀ ਦਾ ਮਤਲਬ ਸਮਝ ਆਇਆ।

ਪਹਿਲਾ ਪੜਾਅ ਦੌਲਤ ਅਤੇ ਸਾਧਨਾਂ ਨੂੰ ਇਕੱਠਾ ਕਰਨਾ ਸੀ।
ਪਰ ਇਸ ਪੜਾਅ 'ਤੇ ਮੈਨੂੰ ਉਹ ਖੁਸ਼ੀ ਨਹੀਂ ਮਿਲੀ ਜੋ ਮੈਂ ਚਾਹੁੰਦਾ ਸੀ.

ਫਿਰ ਕੀਮਤੀ ਵਸਤੂਆਂ ਅਤੇ ਵਸਤੂਆਂ ਨੂੰ ਇਕੱਠਾ ਕਰਨ ਦਾ ਦੂਜਾ ਪੜਾਅ ਆਇਆ। ਪਰ ਮੈਂ ਮਹਿਸੂਸ ਕੀਤਾ ਕਿ ਇਸ ਚੀਜ਼ ਦਾ ਪ੍ਰਭਾਵ ਵੀ ਅਸਥਾਈ ਹੈ ਅਤੇ ਕੀਮਤੀ ਚੀਜ਼ਾਂ ਦੀ ਚਮਕ ਬਹੁਤੀ ਦੇਰ ਨਹੀਂ ਰਹਿੰਦੀ।

ਫਿਰ ਇੱਕ ਵੱਡਾ ਪ੍ਰੋਜੈਕਟ ਲੈਣ ਦਾ ਤੀਜਾ ਪੜਾਅ ਆਇਆ। ਇਹ ਉਦੋਂ ਸੀ ਜਦੋਂ ਮੇਰੇ ਕੋਲ ਭਾਰਤ ਅਤੇ ਅਫਰੀਕਾ ਵਿੱਚ ਡੀਜ਼ਲ ਦੀ 95% ਸਪਲਾਈ ਸੀ। ਮੈਂ ਭਾਰਤ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਸਟੀਲ ਫੈਕਟਰੀ ਦਾ ਮਾਲਕ ਵੀ ਸੀ।
ਪਰ ਇੱਥੇ ਵੀ ਮੈਨੂੰ ਉਹ ਖੁਸ਼ੀ ਨਹੀਂ ਮਿਲੀ ਜਿਸ ਦੀ ਮੈਂ ਕਲਪਨਾ ਕੀਤੀ ਸੀ।

ਚੌਥਾ ਕਦਮ ਸੀ ਜਦੋਂ ਮੇਰੇ ਇੱਕ ਦੋਸਤ ਨੇ ਮੈਨੂੰ ਕੁਝ ਅਪਾਹਜ ਬੱਚਿਆਂ ਲਈ ਵ੍ਹੀਲਚੇਅਰ ਖਰੀਦਣ ਲਈ ਕਿਹਾ।
ਲਗਭਗ 200 ਬੱਚੇ। ਦੋਸਤ ਦੇ ਕਹਿਣ 'ਤੇ ਮੈਂ ਝੱਟ ਵ੍ਹੀਲਚੇਅਰ ਖਰੀਦ ਲਈ।

ਪਰ ਦੋਸਤ ਨੇ ਜ਼ੋਰ ਪਾਇਆ ਕਿ ਮੈਂ ਉਸ ਦੇ ਨਾਲ ਜਾਵਾਂ ਅਤੇ ਵ੍ਹੀਲਚੇਅਰ ਬੱਚਿਆਂ ਨੂੰ ਸੌਂਪ ਦੇਵਾਂ। ਮੈਂ ਤਿਆਰ ਹੋ ਕੇ ਉਸਦੇ ਨਾਲ ਚਲਾ ਗਿਆ।
ਉੱਥੇ ਮੈਂ ਇਨ੍ਹਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਵ੍ਹੀਲ ਚੇਅਰਾਂ ਦਿੱਤੀਆਂ। ਮੈਂ ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਅਜੀਬ ਜਿਹੀ ਚਮਕ ਵੇਖੀ। ਮੈਂ ਉਨ੍ਹਾਂ ਸਾਰਿਆਂ ਨੂੰ ਵ੍ਹੀਲਚੇਅਰ 'ਤੇ ਬੈਠੇ, ਇਧਰ-ਉਧਰ ਘੁੰਮਦੇ ਅਤੇ ਮਸਤੀ ਕਰਦੇ ਦੇਖਿਆ।
ਇੰਝ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਪਿਕਨਿਕ ਸਪਾਟ 'ਤੇ ਪਹੁੰਚੇ ਹੋਣ, ਜਿੱਥੇ ਉਹ ਜਿੱਤ ਦਾ ਤੋਹਫਾ ਸਾਂਝਾ ਕਰ ਰਹੇ ਸਨ।

ਮੈਂ ਆਪਣੇ ਅੰਦਰ ਅਸਲੀ ਖੁਸ਼ੀ ਮਹਿਸੂਸ ਕੀਤੀ।

ਜਦੋਂ ਮੈਂ ਜਾਣ ਦਾ ਫੈਸਲਾ ਕੀਤਾ, ਤਾਂ ਇੱਕ ਬੱਚੇ ਨੇ ਮੇਰੀ ਲੱਤ ਫੜ ਲਈ।
ਮੈਂ ਹੌਲੀ-ਹੌਲੀ ਆਪਣੀਆਂ ਲੱਤਾਂ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਨੇ ਮੇਰੇ ਚਿਹਰੇ ਵੱਲ ਦੇਖਿਆ ਅਤੇ ਮੇਰੀਆਂ ਲੱਤਾਂ ਨੂੰ ਘੁੱਟ ਕੇ ਫੜ ਲਿਆ। ਮੈਂ ਝੁਕ ਕੇ ਬੱਚੇ ਨੂੰ ਪੁੱਛਿਆ: ਕੀ ਤੈਨੂੰ ਹੋਰ ਕੁਝ ਚਾਹੀਦਾ ਹੈ?

ਇਸ ਬੱਚੇ ਦੇ ਜਵਾਬ ਨੇ ਮੈਨੂੰ ਨਾ ਸਿਰਫ਼ ਹੈਰਾਨ ਕਰ ਦਿੱਤਾ ਸਗੋਂ ਜ਼ਿੰਦਗੀ ਪ੍ਰਤੀ ਮੇਰਾ ਨਜ਼ਰੀਆ ਵੀ ਪੂਰੀ ਤਰ੍ਹਾਂ ਬਦਲ ਦਿੱਤਾ

ਇਸ ਬੱਚੇ ਨੇ ਕਿਹਾ:

"ਮੈਂ ਤੁਹਾਡਾ ਚਿਹਰਾ ਯਾਦ ਕਰਨਾ ਚਾਹੁੰਦਾ ਹਾਂ ਤਾਂ ਜੋ ਜਦੋਂ ਮੈਂ ਤੁਹਾਨੂੰ ਸਵਰਗ ਵਿੱਚ ਮਿਲਾਂ, ਮੈਂ ਤੁਹਾਨੂੰ ਪਛਾਣ ਸਕਾਂ ਅਤੇ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰ ਸਕਾਂ ... !!

🛑ਸਲਾਨਾ ਜੋੜ ਮੇਲਾ ,ਦਰਬਾਰ ਰੌਜਾਂ ਮੀਆਂ ਕਰਮ ਸ਼ਾਹ ਜੀ ।। ਪਿੰਡ ਹੁਕੜਾ (ਹੁਸ਼ਿਆਰਪੁਰ) (M) 98769-80485 18/06/2023

https://www.youtube.com/live/7Lr2rFY9_Hk?feature=share

🛑ਸਲਾਨਾ ਜੋੜ ਮੇਲਾ ,ਦਰਬਾਰ ਰੌਜਾਂ ਮੀਆਂ ਕਰਮ ਸ਼ਾਹ ਜੀ ।। ਪਿੰਡ ਹੁਕੜਾ (ਹੁਸ਼ਿਆਰਪੁਰ) (M) 98769-80485 🛑ਸਲਾਨਾ ਜੋੜ ਮੇਲਾ ,ਦਰਬਾਰ ਰੌਜਾਂ ਮੀਆਂ ਕਰਮ ਸ਼ਾਹ ਜੀ ।। ਪਿੰਡ ਹੁਕੜਾ (ਹੁਸ਼ਿਆਰਪੁਰ) #(M) 98769-80485 #

Photos from Pinda Da Haal's post 05/12/2022

Yaadan desh Punjab diya❤️

Photos from Pinda Da Haal's post 29/11/2022

Darbaar Baba Miya Karam Shah ji pind Hukran (Hoshiarpur)pic(2014-15)

ਦਰਬਾਰ ਹੰਮੂ ਸਾਹ ਜੀ , ਬਾਬਾ ਨੰਥੇ ਸਾਹ ਜੀ ।। ਪਿੰਡ ਹੁੱਕੜਾ Bhairon Live Tv (M)8769-80485 05/07/2022

ਮੇਲਾ ਪਿੰਡ ਹੁੱਕੜਾਂ

https://youtu.be/7E4fKE-2z8A

ਦਰਬਾਰ ਹੰਮੂ ਸਾਹ ਜੀ , ਬਾਬਾ ਨੰਥੇ ਸਾਹ ਜੀ ।। ਪਿੰਡ ਹੁੱਕੜਾ Bhairon Live Tv (M)8769-80485 ਦਰਬਾਰ ਹੰਮੂ ਸਾਹ ਜੀ , ਬਾਬਾ ਨੰਥੇ ਸਾਹ ਜੀ ।। ਪਿੰਡ ਹੁੱਕੜਾ Bhairon Live Tv (M)8769-80485

27/06/2022

SYL
ਨਹਿਰ ਦਾ ਪਾਣੀ ਪੰਜਾਬ ਦਾ ਹੈ ਕਿਸੇ ਨੂੰ ਦੇਣਾ ਜਾਂ ਨਹੀਂ ਦੇਣਾ ਇਹ ਇਕ ਵੱਖਰੀ ਗੱਲ ਹੈ, ਪਰ ਪੰਜਾਬ ਦਾ ਜ਼ਮੀਨੀ ਪਾਣੀ ਕਯੋਂ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ। ਇਸ ਨੂੰ ਬਚੌਣ ਲਈ ਕਿਸਾਨ ਕਯੋਂ ਨਹੀਂ ਪਹਿਲ ਕਰ ਰਹੇ ਤੇ ਨਾ ਹੀ ਕੋਈ ਕਿਸਾਨ ਕਮੇਟੀ ਇਸ ਵਾਰੇ ਲੋਕਾਂ ਚ ਜਾਗਰੂਤਾ ਫੈਲਾ ਰਹੀ ਹੈ ?

Photos from Pinda Da Haal's post 05/06/2022
30/01/2022

⚠ਆਪਣੇ ਬੱਚਿਆਂ ਵੱਲ ਧਿਆਨ ਦੇਵੋ 👇

1.ਆਪਣੇ ਬੱਚੇ ਜਾਂ ਬੱਚੀ ਨੂੰ ਕਦੇ ਵੀ ਕਿਸੇ ਦੀ ਗੋਦੀ ਵਿੱਚ ਨਾ ਬੈਠਣ ਦੇਵੋ, ਭਾਵੇਂ ਕੁਝ ਵੀ ਹੋ ਜਾਏ ਚਾਹੇ ਕੋਈ ਸਕਾ ਰਿਸ਼ਤੇਦਾਰ ਕਿਉਂ ਨਾ ਹੋਵੇ।
2.ਜਦੋਂ ਬੱਚੇ ਸੋਝੀ ਵਿੱਚ ਆ ਜਾਣ ਕਦੇ ਵੀ ਉਹਨਾਂ ਸਾਹਮਣੇ ਕੱਪੜੇ ਨਾ ਬਦਲੋ।
3. ਕਦੇ ਵੀ ਖੇਡ ਖੇਡ ਵਿੱਚ ਉਮਰ ਵਿੱਚ ਵੱਡੇ ਕਿਸੇ ਵੀ ਇਨਸਾਨ ਨੂੰ ਆਪਣੇ ਬੱਚੇ ਪ੍ਰਤੀ ਮੇਰੀ ਵਾਈਫ ਜਾਂ ਹਸਬੈਂਡ ਲਫ਼ਜ਼ ਬੁਆ ਵਰਤਣ ਦੇਵੋ।
4. ਜਦੋਂ ਵੀ ਤੁਹਾਡੇ ਬੱਚੇ ਇੱਕਲੇ ਖੇਡਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਖੇਡਦੇ ਹਨ। ਬੱਚੇ ਅਕਸਰ ਖੇਡ ਖੇਡ ਵਿੱਚ ਹੀ ਵੱਡੇ ਉਮਰ ਵਾਲਿਆਂ ਵੱਲੋਂ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ।

5. ਕਦੇ ਵੀ ਬੱਚੇ ਨੂੰ ਉਸ ਆਦਮੀ ਔਰਤ ਕੋਲ ਨਾ ਭੇਜੋ ਜਿਸ ਨਾਲ ਜਾਣਾ ਵਧੀਆ ਨਾ ਲੱਗੇ, ਤੇ ਓਥੇ ਵੀ ਧਿਆਨ ਰੱਖੋ ਜਿਥੇ ਉਹ ਕੁਝ ਜ਼ਿਆਦਾ ਹੀ ਜਾਣਾ ਸ਼ੁਰੂ ਕਰ ਦੇਵੇ।

6.ਜੇਕਰ ਬੱਚਾ ਅਚਾਨਕ ਗੁਮਸੁੰਮ ਰਹਿਣਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਧਿਆਨ ਨਾਲ ਸੁਣਕੇ , ਗੱਲਾਂ ਕਰਕੇ ਉਹਨੂੰ ਸਮਝੋ ਕਿ ਉਹ ਇਹ ਕਿਉਂ ਕਰ ਰਿਹਾ ਹੈ।

7. ਇੱਕ ਉਮਰ ਮਗਰੋਂ ਸੈਕਸ ਬਾਰੇ ਸਹੀ ਜਾਣਕਾਰੀ ਦੇਣੀ ਬੱਚਿਆਂ ਨੂੰ ਜਰੂਰੀ ਹੈ, ਨਹੀਂ ਤਾਂ ਸਮਾਜ ਤੇ ਪੋਰਨ ਵੱਲੋਂ ਉਹਨਾਂ ਦੇ ਦਿਮਾਗ ਵਿੱਚ ਸੈਕਸ ਬਾਰੇ ਕਚਰਾ ਭਰ ਦਿੱਤਾ ਜਾਏਗਾ, ਖ਼ਾਸ ਕਰਕੇ ਮੁੰਡਿਆਂ ਦੇ ਮਨ ਵਿੱਚ ਕੁੜੀਆਂ ਪ੍ਰਤੀ।

8. ਬੱਚੇ ਕੀ ਵੇਖ ਰਹੇ ਹਨ ਇਸ ਵੱਲ ਖ਼ਾਸ ਖਿਆਲ ਕਰੋ।

9. ਕੇਬਲ, ਇੰਟਰਨੈੱਟ ਉੱਪਰ ਨਿਗਰਾਨੀ ਲਗਾ ਕੇ ਰੱਖੋ ਤਾਂ ਜੋ ਉਹ ਐਡਲਟ ਸੂਚਨਾ ਤੇ ਭੈੜੇ ਲੋਕਾਂ ਪਾਸੋਂ ਦੂਰ ਰਹਿਣ।

10. ਆਪਣੇ ਬੱਚਿਆਂ ਨੂੰ ਤਿੰਨ ਸਾਲ ਦੀ ਉਮਰ ਮਗਰੋਂ ਸਰੀਰਕ ਅੰਗਾਂ ਦੀ ਸਫ਼ਾਈ ਬਾਰੇ ਖੁੱਲ੍ਹ ਕੇ ਦੱਸੋ ਤੇ ਇਹ ਵੀ ਕਿ ਕੋਈ ਵੀ ਹੋਰ ਵਿਅਕਤੀ ਇਸ ਨੂੰ ਕਦੇ ਵੀ ਨਾ ਛੂਹੇ।

11. ਐਸੀਆਂ ਫ਼ਿਲਮਾਂ , ਕਿਤਾਬਾਂ, ਗੀਤ, ਦੋਸਤ, ਪਰਿਵਾਰ ਬੱਚਿਆਂ ਤੋਂ ਦੂਰ ਰੱਖੋ ਜੋ ਬੱਚਿਆਂ ਨੂੰ ਮਾਨਸਿਕ ਤੌਰ ਤੇ ਤੰਗ ਕਰਨ।

12.ਬੱਚਿਆਂ ਵਿੱਚ ਕੁਦਰਤੀ ਸੋਚ ਨੂੰ ਵਿਗਿਆਨਕ ਢੰਗ ਨਾਲ ਸਮਝਣ ਦੀ ਆਦਤ ਪਾਓ, ਰੱਬ, ਸ਼ਰਧਾ, ਬਾਬੇ ,ਸ਼ੈਤਾਨ, ਆਤਮਾ, ਭੂਤ ,ਪ੍ਰੇਤ, ਜਾਦੂ ਟੂਣੇ, ਆਦਿ ਗੱਲਾਂ ਵਿੱਚ ਲਿਆ ਕੇ ਉਹਨਾਂ ਦੀ ਸੋਝੀ ਨੂੰ ਪ੍ਰਭਾਵਿਤ ਨਾ ਕਰੋ,ਅਕਸਰ ਕੁਝ ਲੋਕ ਇਹੋ ਗੱਲਾਂ ਨਾਲ ਬੱਚਿਆ ਦਾ ਸੋਸ਼ਣ ਕਰਦੇ ਹਨ।
13. ਬੱਚੇ ਜੇਕਰ ਕਿਸੇ ਖਾਸ ਵਿਅਕਤੀ ਬਾਰੇ ਸ਼ਿਕਾਇਤ ਕਰਨ ਤਾਂ ਉਸ ਕੋਲ ਕਦੇ ਵੀ ਦੁਬਾਰਾ ਨਾ ਭੇਜੋ ਤੇ ਹਮੇਸ਼ਾ ਹੀ ਸੋਚੋ ਕਿ ਉਹ ਕਿਉਂ ਇੰਝ ਕਰ ਰਹੇ ਹਨ।
14. ਬੱਚੇ ਸਾਹਮਣੇ ਕਦੇ ਵੀ ਸੈਕਸੂਅਲ ਐਕਟ, ਗੱਲ, ਜਾਂ ਡਬਲ ਮੀਨਿੰਗ ਚੁਟਕਲੇ ਨਾ ਸੁਣਾਓ, ਨਾ ਹੀ ਕਿਸੇ ਹੋਰ ਨੂੰ ਸੁਣਾਉਣ ਦੇਵੋ।
ਬੱਚੇ ਛੇਤੀ ਹੀ ਸਮਝ ਜਾਂਦੇ ਹਨ। ਜੇ ਨਾ ਸਮਝਣ ਜਦੋਂ ਉਹ ਵੱਡੇ ਹੋ ਜਾਂਦੇ ਹਨ ਉਦੋਂ ਉਹਨਾਂ ਨੂੰ ਇਹ ਗੱਲਾਂ ਤੰਗ ਕਰਦੀਆਂ ਹਨ। ਖਾਸ ਕਰਕੇ ਜਦੋਂ ਐਸੀ ਕੋਈ ਗੱਲ ਕਿਸੇ ਸਕੇ ਰਿਸ਼ਤੇਦਾਰ ਨੇ ਕੀਤੀ ਹੋਵੇ।
16. ਵਿਆਹ ਬਾਹਰੋਂ ਰਿਸ਼ਤੇ ਬੱਚਿਆਂ ਤੇ ਸਭ ਤੋਂ ਬੁਰਾ ਅਸਰ ਪਾਉਂਦੇ ਹਨ। ਇਹ ਰਿਸ਼ਤੇ ਰੱਖਣ ਵਾਲੇ ਲੋਕ ਅਕਸਰ ਬੱਚਿਆਂ ਨੂੰ ਨਾਲ ਲੈ ਕੇ ਜਾਂ ਸਾਹਮਣੇ ਜਾਂ ਸੁੱਤੇ ਹੋਏ ਮੰਨ ਕੇ ਮਿਲਦੇ ਰਹਿੰਦੇ ਹਨ। ਉਹਨਾ ਨੂੰ ਲਗਦਾ ਕਿ ਇਹਦੇ ਬਾਰੇ ਇਹਨੂੰ ਕ਼ੀ ਪਤਾ। ਪਰ ਇਹ ਰਿਸ਼ਤੇ ਮੁੰਡੇ ਤੇ ਕੁੜੀਆਂ ਦੋਵਾਂ ਉੱਤੇ ਬੁਰਾ ਅਸਰ ਛੱਡਦੇ ਹਨ। ਨਾ ਸਿਰਫ਼ ਉਹਨਾਂ ਦੇ ਆਤਮ ਵਿਸ਼ਵਾਸ ਉੱਤੇ ਸਗੋਂ ਉਹਨਾਂ ਦੇ ਮਾਨਸਿਕ ਸਿਹਤ ਉੱਤੇ ਤੇ ਸੈਕਸ ਬਾਰੇ ਤਾਂ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕ਼ੀ ਕੁਝ ਬੰਨ੍ਹਿਆ ਜਾਂਦਾ ਹੈ।

ਇਹਨਾਂ ਗੱਲਾਂ ਨੂੰ ਜਿਹਨਾਂ ਹੋ ਸਕੇ ਧਿਆਨ ਵਿੱਚ ਰੱਖੋ।
ਹਮੇਸ਼ਾਂ ਯਾਦ ਰੱਖੋ ਕਿਸੇ ਵੀ "ਇੱਕ ਘਟਨਾ ਦੀ ਤਕਲੀਫ਼ ਉਮਰ ਭਰ ਰਹੇਗੀ ...."

ਅਨੁਵਾਦ ਹਰਜੋਤ ਸਿੰਘ

04/01/2022

Copy.......
1799 ਵਿਚ ਲਾਹੌਰ ਸ਼ਹਿਰ ਵਿਚ ਮਹਾਰਾਜੇ ਰਣਜੀਤ ਸਿੰਘ ਜੀ ਦੀ ਤਾਜਪੋਸ਼ੀ ਦੀ ਰਸਮ ਹੋ ਰਹੀ ਸੀ..
ਦਰਬਾਰ ਵਿਚ ਰਸਮ ਵੇਖਣ ਆਈ ਵਿਸ਼ਾਲ ਸੰਗਤ ਵਿਚ ਰਣਜੀਤ ਸਿੰਘ ਨੇ ਇੱਕ ਅਪੀਲ ਕੀਤੀ ਕੇ "ਜੇ ਕਿਸੇ ਮਾਈ ਭਾਈ ਨੇ ਆਪਣੇ ਜੀਵਨ ਕਾਲ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ ਹੋਣ ਤਾਂ ਉਹ ਅੱਗੇ ਆਵੇ.."

ਜਿਕਰਯੋਗ ਏ ਉਸ ਵੇਲੇ ਤੱਕ ਦਸਮ ਪਿਤਾ ਨੂੰ ਚੜਾਈ ਕੀਤਿਆਂ ਅਜੇ ਸਿਰਫ 91 ਕੂ ਵਰੇ ਹੀ ਹੋਏ ਸਨ!
ਕਾਫੀ ਦੇਰ ਚੁੱਪ ਛਾਈ ਰਹੀ..
ਫੇਰ ਐਨ ਪਿੱਛੋਂ ਇੱਕ ਬਜ਼ੁਰਗ ਬਾਬਾ ਜੀ ਉੱਠ ਖਲੋਤੇ..ਹੌਲੀ ਹੌਲੀ ਅੱਗੇ ਆਏ ਤੇ ਆਖਣ ਲੱਗੇ ਕੇ ਨਿੱਕੇ ਹੁੰਦਿਆਂ ਇੱਕ ਵਾਰ ਆਪਣੇ ਬਾਬੇ ਨਾਲ ਅਨੰਦਪੁਰ ਸਾਹਿਬ ਗਏ ਨੂੰ ਸਜੇ ਦੀਵਾਨ ਵਿਚ ਦੂਰੋਂ ਦਸਮ ਪਿਤਾ ਦੀ ਮਾੜੀ ਜਿਹੀ ਝਲਕ ਪਈ ਸੀ..!
ਮਹਾਰਾਜਾ ਰਣਜੀਤ ਸਿੰਘ ਬਜ਼ੁਰਗ ਦੇ ਪੈਰੀਂ ਹੱਥ ਲਾਉਂਦਾ ਹੋਇਆ ਪੁੱਛਣ ਲੱਗਾ ਕੇ ਬਾਬਾ ਜੀ ਜਦੋਂ ਦਰਸ਼ਨ ਹੋਏ ਓਦੋਂ ਤੁਹਾਨੂੰ ਕਿੱਦਾਂ ਲੱਗਾ ਸੀ?
ਅੱਗੋਂ ਆਖਣ ਲੱਗੇ ਕੇ ਪੁੱਤ ਲੱਗਣਾ ਕੀ ਸੀ ਬੱਸ ਇੰਝ ਲੱਗਾ ਜਿੱਦਾਂ ਕਿੰਨੇ ਸਾਰੇ ਸੂਰਜਾਂ ਦੀ ਤੇਜ ਰੋਸ਼ਨੀ ਨਾਲ ਮੇਰੀਆਂ ਅੱਖਾਂ ਚੁੰਧਿਆਂ ਗਈਆਂ ਹੋਣ..ਸਾਰੇ ਸਰੀਰ ਦੇ ਲੂ ਕੰਢੇ ਖੜੇ ਹੋ ਗਏ ਸਨ..!
ਏਨੀ ਗੱਲ ਸੁਣ ਰਣਜੀਤ ਸਿੰਘ ਭਾਵੁਕ ਹੋ ਉਠਿਆ ਤੇ ਬਾਬੇ ਹੁਰਾਂ ਨੂੰ ਆਖਣ ਲੱਗਾ ਕੇ ਬਾਬਾ ਜੀ ਸੱਚ ਜਾਣਿਓ ਹੁਣ ਤੁਹਾਡੇ ਦਰਸ਼ਨ ਕਰਕੇ ਮੈਨੂੰ ਓਦਾਂ ਹੀ ਮਹਿਸੂਸ ਹੋ ਰਿਹਾ ਜਿਦਾਂ ਤੁਹਾਨੂੰ ਦਸਮ ਪਿਤਾ ਦੀ ਝਲਕ ਪਾ ਕੇ ਮਹਿਸੂਸ ਹੋਇਆ ਹੋਵੇਗਾ..!

ਦੀਵਾਨ ਟੋਡਰ ਮੱਲ ਉਹ ਇਨਸਾਨ ਸੀ ਜਿਸਨੇ ਦਸਮ ਪਿਤਾ ਦੇ ਪਿਆਰ ਵਿਚ ਆਪਣੀ ਜਾਨ ਮਾਲ ਅਤੇ ਕਾਰੋਬਾਰ ਦੀ ਪ੍ਰਵਾਹ ਕੀਤੇ ਬਿਨਾ ਸਤਾਰਾਂ ਸੌ ਪੰਜ ਦੇ ਦਿਸੰਬਰ ਮਹੀਨੇ ਵਿਚ ਸ਼ਹੀਦ ਕਰ ਦਿੱਤੇ ਛੋਟੇ ਸਾਹਿਬ ਜਾਂਦੇ ਅਤੇ ਮਾਤਾ ਗੁਜਰੀ ਜੀ ਦੇ ਪੰਜ-ਭੂਤਕ ਸਰੀਰ ਇੱਕ ਬਹੁਤ ਵੱਡੀ ਕੀਮਤ ਚੁਕਾ ਕੇ ਆਪਣੀ ਝੋਲੀ ਪਵਾ ਲਏ ਸਨ..
ਸਰਹਿੰਦ ਸ਼ਹਿਰ ਦੇ ਐਨ ਵਿਚਕਾਰ ਉਸ ਦੇਵ ਪੁਰਸ਼ ਦੀ ਖੰਡਰ ਬਣੀ ਹਵੇਲੀ ਨੂੰ ਸਪਰਸ਼ ਕਰਦਿਆਂ ਪਤਾ ਨਹੀਂ ਸਾਡੇ ਅਤੇ ਸਾਡੇ ਪੰਥ ਰਤਨਾਂ ਦੇ ਲੂ-ਕੰਢੇ ਖੜੇ ਕਿਓਂ ਨਹੀਂ ਹੁੰਦੇੇ..?

ਦੱਸਦੇ ਮੁਗਲ ਦਰਬਾਰ ਵਿਚ ਇੱਕ ਹਿੰਦੂ ਵਿਦਵਾਨ ਔਰੰਗਜੇਬ ਦੇ ਬੇਟੇ ਸ਼ਹਿਜ਼ਾਦਾ ਮੋਅੱਜਮ ਨੂੰ ਅਰਬੀ ਅਤੇ ਫਾਰਸੀ ਦੀ ਟਿਊਸ਼ਨ ਪੜਾਇਆ ਕਰਦਾ ਸੀ!
ਇੱਕ ਵਾਰ ਅਰਬ ਦੇ ਖਲੀਫਾ ਦੀ ਇੱਕ ਚਿੱਠੀ ਦਾ ਤਰਜੁਮਾਂ ਕਰਨ ਲਈ ਕਿੰਨੇ ਸਾਰੇ ਰਾਜਸੀ ਮਹਾਰਥੀ ਦਰਬਾਰ ਵਿਚ ਸੱਦ ਲਏ ਗਏ..
ਉਸ ਹਿੰਦੂ ਵਿਦਵਾਨ ਨੇ ਉਸ ਚਿੱਠੀ ਦਾ ਬਾਕੀਆਂ ਦੇ ਮੁਕਾਬਲੇ ਏਨਾ ਸਟੀਕ ਅਤੇ ਦੁਰੁਸਤ ਤਰਜੁਮਾ ਕੀਤਾ ਕੇ ਔਰੰਗਜੇਬ ਹੱਕਾ-ਬੱਕਾ ਰਹਿ ਗਿਆ..
ਸੋਚਣ ਲੱਗਾ ਅਰਬੀ ਭਾਸ਼ਾ ਦਾ ਏਡਾ ਵੱਡਾ ਵਿਦਵਾਨ ਹੋਵੇ ਪਰ ਹੋਵੇ ਗੈਰ-ਇਸਲਾਮਿਕ..ਇਹ ਕਿੱਦਾਂ ਹੋ ਸਕਦਾ?
ਫੌਰਨ ਹੁਕਮ ਜਾਰੀ ਕਰ ਦਿੱਤਾ ਕੇ ਜਾਂ ਤੇ ਇਸ ਵਿਦਵਾਨ ਨੂੰ ਮੁਸਲਮਾਨ ਬਣਾ ਲਿਆ ਜਾਵੇ ਤੇ ਜੇ ਇਨਕਾਰ ਕਰਦਾ ਏ ਤਾਂ ਫੇਰ ਸਰ ਕਲਮ ਕਰ ਦਿੱਤਾ ਜਾਵੇ!

ਜਾਰੀ ਹੋਏ ਇਸ ਫਤਵੇ ਕਾਰਨ ਸਹਿਮ ਗਏ ਇਸ ਵਿਦਵਾਨ ਨੇ ਆਪਣੇ ਵਿਦਿਆਰਥੀ ਸ਼ਹਿਜ਼ਾਦੇ ਮੋਅੱਜਮ ਨਾਲ ਗੱਲ ਕੀਤੀ..
ਆਖਣ ਲੱਗਾ ਕੇ ਸ਼ਹਿਜ਼ਾਦੇ ਕੋਈ ਐਸੀ ਜਗਾ ਦੱਸ ਜਿਥੇ ਮੇਰਾ ਈਮਾਨ ਤੇ ਮੇਰੀ ਜਾਨ ਦੋਵੇਂ ਹੀ ਬਚੇ ਰਹਿਣ..ਮੈਂ ਇਸਲਾਮ ਧਾਰਨ ਨਹੀਂ ਕਰਨਾ ਚਾਹੁੰਦਾ!

ਔਰੰਗਜੇਬ ਦਾ ਪੁੱਤਰ ਸ਼ਹਿਜ਼ਾਦਾ ਮੋਅੱਜਮ ਆਖਣ ਲੱਗਾ ਕੇ ਉਸਤਾਦ ਜੀ ਤੁਹਾਡਾ ਈਮਾਨ ਅਤੇ ਜਾਨ ਬੱਸ ਇੱਕੋ ਥਾਂ ਤੇ ਹੀ ਸੁਰਖਿਅਤ ਰਹਿ ਸਕਦੀ ਏ..ਉਸ ਜਗਾ ਦਾ ਨਾਮ ਏ ਅਨੰਦਪੁਰ ਸਾਹਿਬ..!
ਉਹ ਓਸੇ ਰਾਤ ਹੀ ਕਿਸੇ ਅਹਿਲਕਾਰ ਦੀ ਮਦਦ ਨਾਲ ਦਿੱਲੀ ਤੋਂ ਨਿੱਕਲਿਆ ਅਤੇ ਰਾਤੋ ਰਾਤ ਅਨੰਦ ਪੁਰ ਸਾਹਿਬ ਪੁੱਜ ਗਿਆ..!
ਦਿੱਲੀ ਦਰਬਾਰ ਵਿਚੋਂ ਬਚ ਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਪੁੱਜਾ ਅਰਬੀ ਤੇ ਫਾਰਸੀ ਭਾਸ਼ਾ ਦਾ ਉਹ ਵਿਦਵਾਨ ਆਪਣੇ ਵੇਲੇ ਦੇ ਸਿਰਮੌਰ ਕਵੀ ਭਾਈ ਸਾਬ ਭਾਈ ਨੰਦ ਲਾਲ ਜੀ ਸਨ..ਓਹੀ ਨੰਦ ਲਾਲ ਜਿਹਨਾਂ ਨੇ ਆਪਣੇ ਜੀਵਨ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਸਿਫਤ ਸਲਾਹ ਵਿਚ ਕਿੰਨਾ ਕੁਝ ਲਿਖਿਆ!
ਦਸਮ ਪਿਤਾ ਦੇ ਦਰਬਾਰ ਦੀ ਸਿਫਤ ਸੀ..ਕਿਸੇ ਨੂੰ ਜਬਰਦਸਤੀ ਜੈਕਾਰੇ ਛੱਡਣ ਲਈ ਮਜਬੂਰ ਨਹੀਂ ਸੀ ਕੀਤਾ ਜਾਂਦਾ ਤੇ ਨਾ ਹੀ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਹੀ ਕੀਤਾ ਜਾਂਦਾ ਸੀ!

(ਦਸਮ ਪਿਤਾ ਦੇ ਜਨਮ ਦਿਵਸ ਮੌਕੇ ਤੇ ਓਹਨਾ ਨਾਲ ਸਬੰਧਿਤ ਸੱਚੀਆਂ ਸਾਖੀਆਂ ਦੇ ਸਮੁੰਦਰ ਵਿਚੋਂ ਲਏ ਗਏ ਕੁਝ ਤਰੁਬਕੇ)

ਹਰਪ੍ਰੀਤ ਸਿੰਘ ਜਵੰਦਾ

Photos from Pinda Da Haal's post 21/12/2021

ਸੋਹਣੇ ਫੁੱਲ

20/11/2021

ਇਹ" ਮੈਰੀ ਐਨ ਬੇਵਨ" ਹੈ ਜੋ "ਦੁਨੀਆਂ ਦੀ ਸਭ ਤੋਂ ਬਦਸੂਰਤ ਔਰਤ" ਵਜੋਂ ਜਾਣੀ ਜਾਂਦੀ ਸੀ ਪਰ ਜਦੋਂ ਤੁਸੀਂ ਉਸਦੀ ਜ਼ਿੰਦਗੀ ਬਾਰੇ ਜਾਣੋਗੇ ਤਾਂ ਤੁਸੀਂ ਉਸਨੂੰ "ਦੁਨੀਆਂ ਦੀ ਸਭ ਤੋਂ ਸੁੰਦਰ ਵਿਅਕਤੀ" ਕਹੋਗੇ।

ਮੈਰੀ ਐਨ" ਐਕਰੋਮੇਗਾਲੀ" ਤੋਂ ਪੀੜਤ ਸੀ ਜਿਸ ਕਾਰਨ ਉਸ ਦੇ ਸਰੀਰ ਵਿੱਚ ਅਸਧਾਰਨ ਵਾਧਾ ਹੋਇਆ ਅਤੇ ਚਿਹਰਾ ਵਿਗੜ ਗਿਆ।

ਆਪਣੇ ਪਤੀ ਦੀ ਮੌਤ ਤੋਂ ਬਾਅਦ, ਘਰ ਵਿੱਚ ਕੋਈ ਰੋਟੀ ਕਮਾਉਣ ਵਾਲਾ ਨਹੀਂ ਸੀ, ਕਰਜ਼ੇ ਅਤੇ ਆਪਣੇ 4 ਬੱਚਿਆਂ ਦੀਆਂ ਵਿੱਤੀ ਜ਼ਰੂਰਤਾਂ ਨੂੰ ਇਕੱਠਾ ਕਰਕੇ ਉਸਨੇ ਅਪਮਾਨਜਨਕ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ "ਦੁਨੀਆ ਦੀ ਸਭ ਤੋਂ ਬਦਸੂਰਤ ਔਰਤ" ਦਾ ਅਪਮਾਨਜਨਕ ਖਿਤਾਬ ਜਿੱਤਿਆ, ਬਾਅਦ ਵਿੱਚ ਉਸਨੂੰ ਇੱਕ ਸਰਕਸ ਦੁਆਰਾ ਕਿਰਾਏ 'ਤੇ ਲਿਆ ਗਿਆ। , ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਿੱਥੇ ਲੋਕ ਉਸ ਉਪਰ ਹੱਸਣ ਅਤੇ ਜ਼ਲੀਲ ਕਰਨ ਲਈ ਆਏ।

ਉਸ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਲਈ ਦੂਜਿਆਂ ਦੇ ਮਖੌਲ ਨੂੰ ਸਹਾਰਿਆ। 1933 ਵਿੱਚ ਉਸਦੀ ਮੌਤ ਹੋ ਗਈ।

ਅੱਜ ਤੱਕ, ਸਮਾਜਿਕ ਲੋਕਾਂ ਨੇ ਉਨਾਂ ਦੀ ਸਰੀਰਕ ਦਿੱਖ 'ਨੂੰ ਹੀ ਦੇਖਿਆ, ਜੇਕਰ ਸਾਡੀਆਂ ਅੱਖਾਂ ਸਰੀਰ ਦੀ ਬਜਾਏ ਰੂਹਾਂ ਨੂੰ ਦੇਖ ਸਕਦੀਆਂ, ਤਾਂ ਮੈਰੀ ਐਨ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਹੁੰਦੀ।
Copy

18/11/2021

ਨਜ਼ਰੀਆ ਤੇ ਵਿਸ਼ਵਾਸ

1998 ਵਿੱਚ ਕੋਡਕ ਕੰਪਨੀ ਵਿੱਚ ਲਗਭਗ ਇੱਕ ਲੱਖ ਸੱਤਰ ਹਜ਼ਾਰ ਕਰਮਚਾਰੀ ਕੰਮ ਕਰਦੇ ਸਨ ਤੇ ਇਹ ਕੰਪਨੀ ਦੁਨੀਆ ਦਾ ਪਚਾਸੀ ਪ੍ਰਸੈਂਟ ਫੋਟੋ ਪੇਪਰ ਵੇਚਦੀ ਸੀ। ਥੋੜ੍ਹੇ ਹੀ ਸਾਲਾਂ ਵਿੱਚ ਡਿਜੀਟਲ ਫੋਟੋਗ੍ਰਾਫੀ ਨੇ ਏਨੀ ਵੱਡੀ ਕੰਪਨੀ ਨੂੰ ਬਾਜ਼ਾਰ ਤੋਂ ਬਾਹਰ ਕਰ ਦਿੱਤਾ। ਕੋਡਕ ਕੰਪਨੀ ਦੀਵਾਲੀਆ ਹੋ ਗਈ ਅਤੇ ਉਸ ਦੇ ਸਾਰੇ ਕਰਮਚਾਰੀ ਸੜਕ ਤੇ ਆ ਗਏ।
ਐੱਚ ਐੱਮ ਟੀ (ਘੜੀ )
ਬਜਾਜ (ਸਕੂਟਰ )
ਡਾਇਨੋਰਾ( ਟੀ ਵੀ )
ਮਰਫ਼ੀ (ਰੇਡੀਓ )
ਨੋਕੀਆ (ਮੋਬਾਇਲ)
ਰਾਜਦੂਤ( ਮੋਟਰਸਾਈਕਲ)
ਅੰਬੈਸਡਰ (ਕਾਰ)
ਦੋਸਤੋ ਇਨ੍ਹਾਂ ਸਾਰੀਆਂ ਕੰਪਨੀਆਂ ਦੇ ਸਾਮਾਨ ਵਿੱਚ ਗੁਣਵੱਤਾ ਦੀ ਕੋਈ ਵੀ ਕਮੀ ਨਹੀਂ ਸੀ ਪਰ ਫਿਰ ਵੀ ਬਾਜ਼ਾਰ ਤੋਂ ਬਾਹਰ ਹੋ ਗਈਆਂ।
ਕਾਰਨ....?
ਉਨ੍ਹਾਂ ਨੇ ਸਮੇਂ ਦੇ ਹਿਸਾਬ ਨਾਲ ਆਪਣੇ-ਆਪ ਨੂੰ ਨਹੀਂ ਬਦਲਿਆ ।ਕੀ ਤੁਹਾਨੂੰ ਅੰਦਾਜ਼ਾ ਹੈ ਕਿ ਆਉਣ ਵਾਲੇ ਦਸ ਸਾਲਾਂ ਵਿੱਚ ਦੁਨੀਆਂ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਅੱਜ ਚੱਲਣ ਵਾਲੇ ਸੱਤਰ ਤੋਂ ਨੱਬੇ ਪਰਸੈਂਟ ਉਦਯੋਗ ਬੰਦ ਹੋ ਜਾਣਗੇ ?
ਚੌਥੀ ਉਦਯੋਗਿਕ ਕ੍ਰਾਂਤੀ ਵਿਚ ਤੁਹਾਡਾ ਸਵਾਗਤ ਹੈ !!
ਊਬਰ (UBER) ਸਿਰਫ਼ ਇੱਕ ਸਾਫਟਵੇਅਰ ਹੈ ਅਤੇ ਉਸ ਕੰਪਨੀ ਦੀ ਆਪਣੀ ਇੱਕ ਵੀ ਕਾਰ ਨਹੀਂ ਪਰ ਫਿਰ ਵੀ ਦੁਨੀਆਂ ਦੀ ਸਭ ਵੱਡੀ ਟੈਕਸੀ ਕੰਪਨੀ ਹੈ ।
Airbnb ਦੁਨੀਆਂ ਦੀ ਸਭ ਤੋਂ ਵੱਡੀ ਹੋਟਲ ਕੰਪਨੀ ਹੈ ਜਦਕਿ ਕੰਪਨੀ ਕੋਲ ਆਪਣਾ ਇੱਕ ਵੀ ਹੋਟਲ ਨਹੀਂ ।
Paytm, Ola cabs,Oyo rooms ਵਰਗੀਆਂ ਅਨੇਕਾਂ ਉਦਾਹਰਨਾਂ ਹਨ ।
ਯੂ ਐਸ ਵਿੱਚ ਨੌਜਵਾਨ ਵਕੀਲਾਂ ਲਈ ਕੋਈ ਵੀ ਕੰਮ ਨਹੀਂ ਬਚਿਆ ਕਿਉਂਕਿ IBM watson ਪਲ ਭਰ ਵਿੱਚ ਬਿਹਤਰੀਨ ਕਾਨੂੰਨੀ ਸਲਾਹ ਦੇ ਦਿੰਦਾ ਹੈ ਅਤੇ ਆਉਣ ਵਾਲੇ ਦਸ ਸਾਲਾਂ ਵਿੱਚ ਯੂ ਐੱਸ ਵਿੱਚ ਨੱਬੇ ਪਰਸੈਂਟ ਵਕੀਲ ਬੇਰੋਜ਼ਗਾਰ ਹੋ ਜਾਣਗੇ ।ਅਤੇ ਜਿਹੜੇ ਦਸ ਪ੍ਰਸੈਂਟ ਬਚਣਗੇ ਉਹ ਸੁਪਰ ਸਪੈਸ਼ਲਿਸਟ ਹੋਣਗੇ।।
Watson ਨਾਮਕ ਸਾਫਟਵੇਅਰ ਮਨੁੱਖ ਦੀ ਤੁਲਨਾ ਵਿੱਚ ਕੈਂਸਰ ਦਾ ਡਾਇਗਨੋਸਿਸ ਚਾਰ ਗੁਣਾ ਜ਼ਿਆਦਾ ਭਰੋਸੇਯੋਗਤਾ ਨਾਲ ਕਰਦਾ ਹੈ । 2030 ਤੱਕ ਕੰਪਿਊਟਰ ਮਨੁੱਖ ਨਾਲੋਂ ਜ਼ਿਆਦਾ ਹੁਸ਼ਿਆਰ ਹੋ ਜਾਵੇਗਾ ।
ਆਉਣ ਵਾਲੇ ਸਮੇਂ ਵਿੱਚ ਦੁਨੀਆਂ ਭਰ ਦੀਆਂ ਸੜਕਾਂ ਤੋਂ ਨੱਬੇ ਪਰਸੈਂਟ ਕਾਰਾਂ ਗਾਇਬ ਹੋ ਜਾਣਗੀਆਂ ਤੇ ਜੋ ਬਚਣਗੀਆਂ ਜਾਂ ਤਾਂ ਉਹ ਬਿਜਲਈ ਕਾਰਾਂ ਹੋਣਗੀਆਂ ਜਾਂ ਹਾਈਬ੍ਰਿਡ , ਸੜਕਾਂ ਖਾਲ੍ਹੀ ਹੋਣਗੀਆਂ ਪੈਟਰੋਲ ਦੀ ਖਪਤ ਨੱਬੇ ਪਰਸੈਂਟ ਘੱਟ ਜਾਵੇਗੀ ਅਤੇ ਅਰਬ ਦੇਸ਼ ਦੀਵਾਲੀਆ ਹੋ ਜਾਣਗੇ ।
ਤੁਸੀਂ UBer ਵਰਗੇ ਸਾਫਟਵੇਅਰ ਤੋਂ ਕਾਰ ਮੰਗਵਾਓਗੇ ਅਤੇ ਕੁਝ ਹੀ ਪਲਾਂ ਵਿੱਚ ਇੱਕ ਡਰਾਈਵਰਲੈੱਸ ਕਾਰ ਤੁਹਾਡੇ ਬੂਹੇ ਅੱਗੇ ਖੜ੍ਹੀ ਹੋਵੇਗੀ। ਜੇ ਤੁਸੀਂ ਉਸ ਨੂੰ ਹੋਰਨਾਂ ਨਾਲ ਸਾਂਝਾ ਕਰ ਲਵੋਗੇ ਤਾਂ ਯਾਤਰਾ ਤੁਹਾਨੂੰ ਮੋਟਰਸਾਈਕਲ ਤੋਂ ਵੀ ਸਸਤੀ ਪਵੇਗੀ ।
ਕਾਰ ਡਰਾਈਵਰ ਲੈੱਸ ਹੋਣ ਕਰਕੇ ਨੱਬੇ ਪਰਸੈਂਟ ਐਕਸੀਡੈਂਟ ਘੱਟ ਜਾਣਗੇ ਅਤੇ
ਡਰਾਈਵਰੀ ਵਰਗਾ ਧੰਦਾ ਦੁਨੀਆਂ ਤੇ ਬਚੇਗਾ ਹੀ ਨਹੀਂ ਜਦੋਂ ਸ਼ਹਿਰ ਦੀਆਂ ਸੜਕਾਂ ਤੇ ਨੱਬੇ ਪਰਸੈਂਟ ਕਾਰਾਂ ਦੀ ਗਿਣਤੀ ਘੱਟ ਗਈ ਤਾਂ ਟਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਕਿਉਂਕਿ ਇੱਕ ਕਾਰ ਅੱਜ ਦੀਆਂ ਵੀਹ ਕਾਰਾਂ ਦੇ ਬਰਾਬਰ ਹੋਵੇਗੀ ।
ਅੱਜ ਤੋਂ ਪੰਜ ਦਸ ਸਾਲ ਪਹਿਲਾਂ ਅਜਿਹੀ ਕੋਈ ਜਗ੍ਹਾ ਨਹੀਂ ਸੀ ਜਿੱਥੇ PCO ਨਾ ਹੋਵੇ ਜਦੋਂ ਸਾਰਿਆਂ ਦੀ ਜੇਬ ਵਿੱਚ ਮੋਬਾਈਲ ਆ ਗਿਆ ਤਾਂ PCO ਬੰਦ ਹੋਣ ਲੱਗੇ PCO ਵਾਲਿਆਂ ਨੇ ਫੋਨ ਰਿਚਾਰਜ ਦਾ ਕੰਮ ਕਰ ਲਿਆ ਅਤੇ ਹੁਣ ਰਿਚਾਰਜ ਵੀ ਆਨਲਾਈਨ ਹੋਣ ਲੱਗ ਪਏ ।
ਤੁਸੀਂ ਕਦੇ ਧਿਆਨ ਦਿੱਤਾ ਹੈ ਅੱਜ ਕੱਲ੍ਹ ਬਾਜ਼ਾਰ ਵਿੱਚ ਹਰ ਚੌਥੀ ਦੁਕਾਨ ਮੋਬਾਇਲ ਦੀ ਹੈ; ਰਿਪੇਅਰ ਖ਼ਰੀਦੋ-ਫਰੋਖਤ ਰਿਚਾਰਜ ਸਾਮਾਨ ਆਦਿ।
ਹੁਣ ਸਾਰਾ ਕੁਝ ਪੇਟੀਐੱਮ ਨਾਲ ਹੋਣ ਲੱਗਿਆ ਹੈ ਲੋਕ ਰੇਲ ਦੀਆਂ ਟਿਕਟਾਂ ਵੀ ਪੇਟੀਐੱਮ ਨਾਲ ਫੋਨ ਤੋਂ ਹੀ ਬੁੱਕ ਕਰਵਾਉਣ ਲੱਗ ਪਏ। ਪੈਸੇ ਦਾ ਲੈਣ ਦੇਣ ਬਦਲ ਰਿਹਾ ਹੈ ਕਰੰਸੀ ਨੋਟ ਦੀ ਜਗ੍ਹਾ ਪਲਾਸਟਿਕ ਨੋਟ ਨੇ ਲੈ ਲਈ ਅਤੇ ਹੁਣ ਲੈਣ ਦੇਣ ਡਿਜੀਟਲ ਹੋ ਗਿਆ ਹੈ ।
ਦੁਨੀਆਂ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਆਪਣੀਆਂ ਅੱਖਾਂ, ਕੰਨ ,ਨੱਕ ਅਤੇ ਦਿਮਾਗ ਖੋਲ੍ਹ ਕੇ ਰੱਖੋ ਨਹੀਂ ਤਾਂ ਤੁਸੀਂ ਦੁਨੀਆਂ ਤੋਂ ਪਿੱਛੇ ਰਹਿ ਜਾਵੋਗੇ।
ਸਮੇਂ ਦੇ ਨਾਲ ਬਦਲਣ ਦੀ ਤਿਆਰੀ ਰੱਖੋ
ਇਸ ਲਈ ਵਿਅਕਤੀ ਨੂੰ ਸਮੇਂ ਦੇ ਅਨੁਸਾਰ ਆਪਣਾ ਵਪਾਰ ਅਤੇ ਸੁਭਾਅ ਸਮੇਂ ਦੇ ਅਨੁਸਾਰ ਬਦਲਦੇ ਰਹਿਣਾ ਚਾਹੀਦਾ ਹੈ ।
ਸਮੇਂ ਦੇ ਨਾਲ ਨਾਲ ਚੱਲੋ ਅਤੇ ਸਫਲਤਾ ਪਾਓ
Copy

11/11/2021

Copy
ਪਾਟੇ ਹੋਏ ਕੱਪੜਿਆ ਵਾਲਾ ਇੱਕ ਆਦਮੀ ਆਪਣੀ 15-16 ਸਾਲ ਦੀ ਕੁੜੀ ਨਾਲ ਇੱਕ ਵੱਡੇ ਹੋਟਲ ਵਿਚ ਪਹੁੰਚਿਆ। ਹੋਟਲ `ਚ ਦਾਖਲ ਹੁੰਦੇ ਹੋਏ ਹੈਰਾਨ ਹੁੰਦਿਆਂ ਚਾਰ ਚੁਫੇਰਾ ਤੱਕਿਆ। ਅਮੀਰ ਲੋਕ ਆਪਣੇ ਬੱਚਿਆਂ ਸਮੇਤ ਚੰਗੇ ਸੂਟ ਬੂਟ ਪਾਏ ਖਾ ਪੀ ਰਹੇ ਸਨ। ਦੋਵਾਂ ਨੂੰ ਕੁਰਸੀ `ਤੇ ਬੈਠਾ ਵੇਖਦਿਆਂ ਇੱਕ ਵੇਟਰ ਨੇ ਦੋ ਗਲਾਸ ਸਾਫ ਠੰਡਾ ਪਾਣੀ ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਪੁੱਛਿਆ- ਤੁਹਾਡੇ ਲਈ ਕੀ ਲਿਆਉਣਾ ਹੈ?
ਆਦਮੀ ਨੇ ਕਿਹਾ- "ਮੈਂ ਆਪਣੀ ਧੀ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਜ਼ਿਲ੍ਹੇੇ ਚੋਂ ਦਸਵੀਂ ਜਮਾਤ ਵਿਚ ਪਹਿਲੇ ਨੰਬਰ `ਤੇ ਆਵੇਗੀ ਤਾਂ ਮੈਂ ਉਸ ਨੂੰ ਇਸ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਵਿਚ ਇੱਕ ਡੋਸਾ (ਇਟਾਲੀਅਨ) ਖੁਆਵਾਂਗਾ।"
ਇਸ ਨੇ ਵਾਅਦਾ ਪੂਰਾ ਕੀਤਾ ਹੈ।ਕਿਰਪਾ ਕਰਕੇ ਇਸ ਲਈ ਡੋਸਾ ਲਿਆਓ।
ਵੇਟਰ ਨੇ ਪੁੱਛਿਆ-“ਤੁਹਾਡੇ ਲਈ ਕੀ ਲਿਆਉਣਾ ਹੈ?
ਉਸਨੇ ਕਿਹਾ-“ ਮੇਰੇ ਕੋਲ ਇੱਕ ਹੀ ਡੋਸਾ ਦੇ ਪੈਸੇ ਹਨ।ਤੁਸੀਂ ਸਿਰਫ ਇੱਕ ਹੀ ਡੋਸਾ ਲੈ ਆਉ।”
ਸਾਰੀ ਗੱਲ ਸੁਣ ਕੇ ਵੇਟਰ ਮਾਲਕ ਕੋਲ ਗਿਆ ਅਤੇ ਸਾਰੀ ਕਹਾਣੀ ਦੱਸੀ- “ਮੈਂ ਉਨ੍ਹਾਂ ਦੋਵਾਂ ਨੂੰ ਡੋਸਾ ਖਵਾਉਣਾ ਚਾਹੁੰਦਾ ਹਾਂ। ਪਰ ਇਸ ਵਕਤ ਮੇਰੇ ਕੋਲ ਪੈਸੇ ਨਹੀਂ ਹਨ। ਤੁਸੀਂ ਮੇਰੀ ਤਨਖਾਹ `ਚੋਂ ਕੱਟ ਲੈਣਾ। ਵੇਟਰ ਨੇ ਮਾਲਕ ਨੂੰ ਅਰਜ਼ ਕੀਤੀ।
ਮਾਲਕ ਨੇ ਵੇਟਰ ਦੀ ਗੱਲ ਸੁਣ ਕੇ ਕਿਹਾ- “ਅੱਜ ਅਸੀਂ ਹੋਟਲ ਦੀ ਤਰਫੋਂ ਇਸ ਧੀ ਨੂੰ ਪਾਰਟੀ ਕਰਾਂਗੇ। ਉਸ ਨੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਹੋਟਲ ਵਾਲਿਆਂ ਨੇ ਇੱਕ ਟੇਬਲ ਨੂੰ ਚੰਗੀ ਤਰ੍ਹਾਂ ਸਜਾਇਆ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਾਰੇ ਹਾਜ਼ਰੀਨ ਨੂੰ ਗਰੀਬ ਲੜਕੀ ਦੀ ਸਫਲਤਾ ਦਾ ਜਸ਼ਨ ਮਨਾਇਆ। ਮਾਲਕ ਨੇ ਉਨ੍ਹਾਂ ਨੂੰ ਜਾਂਦੇ ਹੋਏ ਇੱਕ ਵੱਡੇ ਥੈਲੇ ਵਿਚ ਤਿੰਨ ਡੋਸ਼ੇ ਅਤੇ ਤੋਹਫੇ ਵਿਚ ਮਠਿਆਈ ਦਿੱਤੀ ਤਾਂ ਜੋ ਆਪਣੇ ਮੁਹੱਲੇ ਵਿਚ ਵੰਡ ਸਕੇ। ਇੰਨਾ ਸਤਿਕਾਰ ਦੇਖ ਕੇ ਧੀ ਦੇ ਪਿਉ ਦੇ ਅੱਖਾਂ ਵਿਚ ਹੰਝੂ ਆ ਗਏ।
ਸਮਾਂ ਲੰਘਿਆ ਅਤੇ ਇੱਕ ਦਿਨ ਉਹੀ ਲੜਕੀ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰਕੇ ਉਸੇ ਸ਼ਹਿਰ ਵਿਚ ਕੁਲੈਕਟਰ ਬਣ ਕੇ ਆਈ। ਉਸਨੇ ਪਹਿਲਾਂ ਇੱਕ ਸਿਪਾਹੀ ਨੂੰ ਉਸੇ ਹੋਟਲ ਵਿਚ ਭੇਜਿਆ ਅਤੇ ਕਿਹਾ ਕਿ ਕੁਲੈਕਟਰ ਸਾਹਿਬਾ ਖਾਣਾ ਖਾਣ ਲਈ ਉਨ੍ਹਾਂ ਦੇ ਹੋਟਲ `ਤੇ ਆਉਣਗੇ। ਹੋਟਲ ਦੇ ਮਾਲਕ ਨੇ ਤੁਰੰਤ ਇੱਕ ਟੇਬਲ ਨੂੰ ਚੰਗੀ ਤਰ੍ਹਾਂ ਸਜਾਇਆ।
ਉਹੀ ਲੜਕੀ ਆਪਣੇ ਮਾਪਿਆਂ ਨਾਲ ਮੁਸਕਰਾਉਂਦੀ ਹੋਈ ਹੋਟਲ ਆਈ।ਸਭ ਉਸ ਦੇ ਸਨਮਾਨ ਵਿਚ ਖੜੇ ਹੋ ਗਏ। ਹੋਟਲ ਦੇ ਮਾਲਕ ਨੇ ਉਸ ਨੂੰ ਇੱਕ ਗੁਲਦਸਤਾ ਭੇਂਟ ਕੀਤਾ। ਕੀ ਤੁਸੀਂ ਮੈਨੂੰ ਪਛਾਣਿਆ ਨਹੀਂ: ਅੱਗੇ ਜਾ ਕੇ ਉਸ ਨੇ ਕਿਹਾ ?
ਮੈਂ ਉਹੀ ਲੜਕੀ ਹਾਂ ਜਿਸ ਦੇ ਪਿਤਾ ਕੋਲ ਇੱਕ ਹੋਰ ਡੋਸਾ ਲੈਣ ਲਈ ਪੈਸੇ ਨਹੀਂ ਸਨ ਅਤੇ ਤੁਸੀਂ ਦੋਵਾਂ ਨੇ ਇੱਕ ਸਾਨੂੰ ਸ਼ਾਨਦਾਰ ਪਾਰਟੀ ਦੀ ਦਿੱਤੀ ਸੀ ਅਤੇ ਮਾਨਵਤਾ ਦੀ ਸੱਚੀ ਮਿਸਾਲ ਕਾਇਮ ਕੀਤੀ।
ਅੱਜ ਮੈਂ ਤੁਹਾਡੇ ਦੋਵਾਂ ਦੀ ਵਜ੍ਹਾ ਨਾਲ ਇੱਕ ਕੁਲੈਕਟਰ ਬਣ ਗਈ ਹਾਂ। ਮੈਂ ਤੁਹਾਨੂੰ ਹਮੇਸ਼ਾਂ ਯਾਦ ਰੱਖਿਆ ਹੈ। ਸੋ ਅੱਜ ਇਹ ਪਾਰਟੀ ਮੇਰੇ ਵੱਲੋਂ ਹੈ ਅਤੇ ਮੈਂ ਸਾਰੇ ਗਾਹਕਾਂ ਅਤੇ ਹੋਟਲ ਦੇ ਸਾਰੇ ਸਟਾਫ ਦਾ ਬਿੱਲ ਦੇਵਾਂਗੀ। ਮਨੁੱਖਤਾ ਦੀ ਮਿਸਾਲ ਪੈਦਾ ਕਰਨ `ਤੇ ਇੱਕ ਮੰਚ `ਤੇ ਸਨਮਾਨ ਕੀਤਾ ਜਾਵੇਗਾ।
ਸਿੱਖਿਆ - ਗਰੀਬੀ ਦਾ ਮਜ਼ਾਕ ਉਡਾਉਣ ਦੀ ਬਜਾਏ ਕਿਸੇ ਵੀ ਗਰੀਬ ਦੀ ਪ੍ਰਤਿਭਾ ਦਾ ਸਨਮਾਨ ਕਰੋ।
ਮੂਲ ਲੇਖਕ: ਨਵੀਨ ਕੁਮਾਰ
ਪੰਜਾਬੀ ਅਨੁਵਾਦ: ਬੇਅੰਤ ਬਾਜਵਾ

11/11/2021

ਸਾਊਥ ਇੰਡੀਆ ਫਿਲਮ ਇੰਡਸਟਰੀ ਨੂੰ ਅਕਸਰ ਆਪਣੇ ਇੰਪੈਕਟਫੁਲ ਸਿਨੇਮਾ ਬਾਰੇ ਜਾਣਿਆ ਜਾਂਦਾ ਹੈ ਜਿਸਦੀ ਉਧਾਰਨ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਜੈ ਭੀਮ' ਹੈ ਫਿਲਮ ਦਾ ਅਸਲ ਹੀਰੋ ਫਿਲਮ ਦੀ ਕਹਾਣੀ ਹੈ ਜੋ ਦਰਸ਼ਕ ਨੂੰ ਜਾਤ ਪਾਤ ਕਾਨੂੰਨ ਤੇ ਇੰਨਸਾਫ ਦੇ ਵਿਚ ਹੋਣ ਵਾਲੇ ਭੇਦ ਭਾਵ ਵਿਚ ਜਕੜ ਲੈੰਦੀ ਹੈ। ਫਿਲਮ ਸ਼ੁਰੂ ਹੁੰਦੀ ਹੈ ਦੇਸ਼ ਦੇ ਦੱਬੇ ਕੁਚਲੇ ਆਦੀ ਵਾਸੀਆਂ ਤੋੰ ਜਿਨਾਂ ਨੂੰ ਸਦੀਆਂ ਤੋੰ ਜਗੀਰੂ ਢਾਂਚੇ ਨੇ ਆਪਣਾ ਗੁਲਾਮ ਬਣਾਕੇ ਰੱਖਿਆ ਹੈ ਪਿੰਡ ਵਿਚ ਸਰਪੰਚ ਦੇ ਘਰ ਚੋਰੀ ਜਾਂਦੀ ਹੈ ਤੇ ਇਲਜ਼ਾਮ ਲਗਾਇਆ ਜਾਂਦਾ ਹੈ ਗਰੀਬ ਆਦੀ ਵਾਸੀਆਂ ਤੇ ਫਿਰ ਸ਼ੁਰੂ ਹੁੰਦਾ ਹੈ ਪੁਲਿਸ ਦੇ ਜੁਲਮ ਦਾ ਨੰਗਾ ਨਾਚ ਆਦੀ ਵਾਸੀਆਂ ਲਈ ਉਮੀਦ ਦੀ ਕਿਰਨ ਉਦੋੰ ਜਾਗਦੀ ਹੈ ਜਦੋੰ ਉਹਨਾਂ ਦੇ ਹੱਕ ਚ ਲੱੜਨ ਵਾਸਤੇ ਚੰਦਰੂ ਨਾਮ ਦਾ ਵਕੀਲ ਸਾਹਮਣੇ ਆਉਂਦਾ ਹੈ ਜਿਸਦਾ ਰੋਲ ਸਾਊਥ ਦੇ ਸੁਪਰ ਸਟਾਰ ਸੁਰੀਆ ਨੇ ਨਿਭਾਇਆ ਹੈ । ਫਿਲਮ ਵਿਚ ਹਰ ਛੋਟਾ ਵੱਡਾ ਰੋਲ ਬਹੁਤ ਹੀ ਅਸਲੀਅਤ ਨਾਲ ਜੋੜਕੇ ਪੇਸ਼ ਕੀਤਾ ਗਿਆ ਹੈ ਕੋਰਟ ਵਿਚ ਦਿਖਾਏ ਸੀਨ ਬਿਲਕੁਲ ਮੁੱਦੇ ਦੀ ਗੱਲ ਤੇ ਹੀ ਸ਼ੁਰੂ ਕਰ ਦਿੱਤੇ ਜਾਂਦੇ ਹਨ ਬਿਨਾ ਕੋਈ ਮਸਾਲਾ ਲਗਾਏ ਇਹੋ ਜਿਹੀਆਂ ਫਿਲਮਾਂ ਬਣਾਉਣ ਵਾਸਤੇ ਜਿੰਨੀ ਮਿਹਨਤ ਦੀ ਲੋੜ ਪੈੰਦੀ ਹੈ ਓਸ ਤੋੰ ਵੀ ਕਿਤੇ ਜਿਆਦਾ ਹਿੰਮਤ ਤੇ ਜਜਬੇ ਦੀ ਲੋੜ ਹੁੰਦੀ ਹੈ ਜੈ ਭੀਮ ਇਕ ਫਿਲਮ ਨਹੀ ਬਲਕਿ ਉਹ ਸਿਨੇਮਾ ਹੈ ਜੋ ਪੁਲਿਸ ਕਾਨੂੰਨ ਤੇ ਸਰਮਾਏਦਾਰੀ ਨਿਜ਼ਾਮ ਦਾ ਅਸਲ ਚਿਹਰਾ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਦੱਮ ਰੱਖਦਾ ਹੈ ਸੋ ਜੈ ਭੀਮ ਫਿਲਮ ਵੇਖਕੇ ਆਪਣੇ ਆਪ ਨੂੰ ਦਿਵਾਲੀ ਦਾ ਬਹਿਤਰੀਨ ਤੋਹਫਾ ਦੇਣ ਦਾ ਅਹਿਸਾਸ ਹੋ ਰਿਹਾ ਹੈ ।

ਨਰਿੰਦਰ ਮੰਗੂਵਾਲ

11/11/2021

ਖੁਸ਼ੀ ਦਾ ਬਿਆਨ

ਗੱਲ ਬਹੁਤ ਪੁਰਾਣੀ ਨਹੀਂ 1998-99 ਕੁ ਦੀ ਆ। ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਘਰ ਤੋਂ ਇੱਕ ਰੁਪਇਆ ਲੈ ਕੇ ਸਕੂਲ ਜਾਣਾ, ਹਜਾਰਾਂ ਰੁਪਇਆ ਦੇ ਬਰਾਬਰ ਸੀ, ਮੈਨੂੰ ਯਾਦ ਏ ਅੱਜ ਵੀ ਉਹ ਦਿਨ ਜਦੋਂ ਦੁਪਿਹਰ ਨੂੰ ਰੋਟੀ ਖਾਣ ਘਰ ਆਉਣਾ ਮੈਂ ਲਗਾਤਾਰ 3 ਦਿਨ ਇੱਕ ਦਾ ਸਿੱਕਾ ਮੰਗਿਆ ਤਾਂ ਤੀਸਰੇ ਦਿਨ ਮੇਰਾ ਰੋਣਾ ਨਿਕਲ ਆਇਆ ਸਕੂਲ ਵਾਪਸ ਜਾਂਦੇ ਜਾਂਦੇ ਕਿ ਮੈਂ ਆਪਣੇ ਮੰਮੀ ਡੈਡੀ ਤੇ ਜਮਾ ਵੀ ਤਰਸ ਨੀ ਕਰਦਾ ਜੋ ਰੋਜ ਈ ਪੈਸੇ ਮੰਗਣ ਲੱਗ ਜਾਂਦਾ। ਬਹੁਤ ਖੁਸ਼ੀ ਹੁੰਦੀ ਸੀ। ਚੂਰਨ, ਮਿੱਠੀਆਂ ਗੋਲੀਆਂ, ਬਰਫ ਦੇ ਗੋਲੇ, ਸਕੂਲ ਦੇ ਬਾਹਰ ਬੈਠੇ ਇੱਕ ਬਾਬਾ ਜੀ ਆਪਣੀ ਪੱਲੀ ਬਿਛਾ ਕੇ ਆਪਣਾ ਸਮਾਨ ਵੇਚਣਾ , ਇੱਕ ਬੁੱਢਾ ਦਰੱਖਤ, ਸ਼ਨੀਵਾਰ ਨੂੰ ਸਕੂਲ ਚ ਮਿੱਠੇ ਚੌਲ, ਦਲੀਆ ਮਿਲਣਾ, ਸਕੂਲ ਦਾ ਟੁੱਟਿਆ ਫਰਸ ਨੂੰ ਹੋਰ ਤੋੜਨਾ, ਅਸੈਂਬਲੀ ਚ ਖੜੇ ਹੋਕੇ ਉੱਚੀ ਉੱਚੀ ਗਾਉਣਾ, ਸਕੂਲ ਨੂੰ ਜਾਂਦੇ ਹੋਏ ਰੋਣਾ ਤੇ ਛੁੱਟੀ ਟਾਇਮ ਭਜਦਿਆ ਨੇ ਆਉਣਾ।
ਦਿਨ ਈ ਗਵਾਚ ਗਏ , ਇਹ ਸੀ ਖੁਸ਼ੀ, ਜੋ ਕਦੇ ਸਹੀ ਤਰੀਕੇ ਨਾਲ ਬਿਆਨ ਈ ਨਹੀਂ ਕੀਤੀ ਜਾ ਸਕਦੀ।

Mintu batalvi

08/11/2021

Copy
ਉਦੋ ਕੋਈ ਬਾਹਲੀ ਸੁਰਤ ਨੀ ਸੀ ਹੁੰਦੀ।ਪਿੰਡ ਆਲੇ ਸਕੂਲ ਚ ਪੜਦੇ ਸੀ ਨਾਲ ਉਹੀ ਦੋ ਚਾਰ ਯਾਰ ਮਿੱਤਰ ਪਿੰਡ ਆਲੇ।ਪਤੰਦਰ ਜਿਧਰ ਜਾਣਾ ਇੱਕਠੇ,ਕੁੱਟ ਖਾਣੀ ਇੱਕਠੇ,ਸਕੂਲ ਚੋ ਭੱਜਣਾ ਇੱਕਠੇ,ਜਾਣਾ ਆਉਣਾ ਇੱਕਠੇ ਤੇ ਛੁੱਟੀ ਵੀ ਇੱਕਠਿਆ ਨੇ ਕਰਨੀ। ਤੜਕੇ ਠਾਅ ਦੇਣਾ ਬਾਪੂ ਹੋਰਾ ਨੇ,ਚੱਲ ਪੁੱਤਰਾਂ ਪੱਠੇ ਲਿਆ ਜਾ ਕੇ। ਬਲਦ ਜੋੜਕੇ ਤੜਕੇ ਹੀ ਚੱਲੇ ਜਾਣਾ ਉਧਰੋ ਆਉਦੇ ਹੀ ਪੁੱਤਰਾਂ ਸਕੂਲ ਦਾ ਟਾਇਮ ਹੋ ਗਿਆ ਤੇਰਾ,ਨਾਲ ਹੀ ਚੱਕੋ ਬਸਤਾ ਉਧਰ ਨੂੰ।ਉਧਰ ਜਾਦਿਆ ਨੂੰ ਨਾਲਦੇ ਮੂਹਰੇ ਖੜੇ ਹੋਣੇ ਪਤੰਦਰਾਂ ਨੇ ਦੂਹਰੋ ਹੀ ਲੱਗ ਜਾਣਾ "ਪਾ ਵੀ ਆਉਣੇ ਸੀ ਫੇਰ”।ਭੱਜਦੇ ਜਾਦਿਆ ਨੇ ਸਕੂਲੇ ਵੜਣਾ ਅੱਗੋ ਉਹੀ ਰੋਜ ਆਲਾ ਕੰਜਰਖਾਨਾ ਹੋਣਾ ਦੂਹਰੋ ਹੀ ਮਾਸਟਰ ਨੇ ਲੱਗ ਜਾਣਾ "ਇਧਰ ਆਜੋ ਕੇਰਾ”।⁣
ਮਿੰਨਤਾ ਤਰਲੇ ਕਰਕੇ ਜਮਾਤ ਚ ਜਾਣਾ ਉਧਰੋ ਪਹਿਲਾ ਪੀਰਿਅਡ ਅੰਗਰੇਜੀ ਆਲੀ ਭੈਣ ਜੀ ਦਾ ਹੋਣਾ ਉਹਨੂੰ ਦੇਖਦੇ ਸਾਰ ਹੀ ਫੇਰ ਗੱਸ਼ ਪੈ ਜਾਣੀ।ਮਨ ਵਿੱਚ ਸੋਚੀ ਜਾਣਾ ਯਾਰ ਕਿਥੇ ਆਗੇ।ਵੈਸੇ ਤਾ ਉਹਦਾ ਕੰਮ ਕਦੇ ਕੀਤਾ ਹੀ ਨਾ ਹੁਣਾ ਜੇ ਕਿਤੇ ਕੀਤਾ ਵੀ ਹੋਣਾ,ਨਾਲਦੇ ਇੱਕ ਅੱਧੇ ਦਾ ਨਾ ਕੀਤਾ ਹੋਣਾ ਉਹਨੇ ਪਤੰਦਰ ਨੇ ਪਹਿਲਾਂ ਹੀ ਵੱਡੇ ਬਾਬੇ ਦੀਆਂ ਸੋਹਾਂ ਖਵਾਉਣ ਲੱਗ ਜਾਣਾ ਵਈ ਕੁੱਟ ਪਉ ਤਾ ਸਾਰਿਆ ਦੇ ਬੱਸ।ਹਿਸਾਬ ਆਲੇ ਮਾਸਟਰ ਨਾਲ ਵੀ ਆਹੀ ਕੁਝ ਹੁੰਦਾ ਸੀ ਉਹਨੇ ਹੀ ਸਾਨੂੰ ਮੁਰਗਾ ਬਣਨਾ ਸਿਖਾਇਆ ਸੀ ਪਤੰਦਰ ਨੇ।ਹਾ ਇੱਕ ਖੇਡਾਂ ਆਲੇ ਤੇ ਦੂਜੇ ਖੇਤੀਬਾੜੀ ਆਲੇ ਮਾਸਟਰ ਨਾਲ ਹੀ ਦਿਲੀ ਸਾਝ ਸੀ ਸਾਡੀ।ਬਾਕੀ ਅੱਧੀ ਛੁੱਟੀ ਤੋ ਬਾਅਦ ਤਾ ਘੱਟ ਹੀ ਰਹਿੰਦੇ ਸੀ ਸਕੂਲੇ ਅਸੀ।ਗਰਾਊਡ ਆਲੀ ਕੰਧ ਦੀ ਪਹਿਲੀ ਇੱਟ ਤੋ ਲੈਕੇ ਰਾਹ ਬਣਾਉਣ ਤੱਕ ਸਾਡੀਆ ਹੀ ਭੰਨੀਆ ਸੀ ਸਾਰੀਆਂ।ਘਰੇ ਜਾਂਦੇ ਸਾਰ ਪਸ਼ੂਆਂ ਦੇ ਪਾਣੀ ਦਾ ਹੋਣਾ, ਨਾਲ ਹੀ ਥਾਪੀ ਚੱਕ ਕੇ ਗਰਾਊਡ ਚ ਨੂੰ ਭੱਜ ਜਾਣਾ ਪਤੰਦਰਾਂ ਨੇ ਸਾਰੀ ਦਿਹਾੜੀ ਬਾਲਾਂ ਚਕਾਈ ਜਾਣੀਆਂ ਤੇ ਜਦੋ ਵਾਰੀ ਆਉਣੀ ਤੇ ਕਹਿ ਦੇਣਾ "ਨੇਰਾ ਹੋ ਗਿਆ ਚੱਲੋ ਚੱਲੀਏ”। ਮਨ ਚ ਸੋਚਦੇ ਬਹੁਤ ਸੀ ਵਈ ਕੋਈ ਨਾ ਸਾਲਿਉ ਜਿਦਣ ਸਚਿਨ ਨਾਲ ਖੇਡਿਆ ਨਾ ਜਾਕੇ ਮੈ, ਫੇਰ ਦੇਖਿਉ ਥੋਨੂੰ ਤਰਸਾਉਦਾਂ।⁣

ਬੱਸ ਸਨੀਵਾਰ ਐਤਵਾਰ ਤਾ ਸਾਡਾ ਜਿਆਦਾ ਨਾਹੀ ਧੋਈ ਵੱਲ ਹੀ ਜਾਂਦਾ ਸੀ ਜਾ ਕਿਤੇ ਬੇਬੇ ਦੇ ਹੱਥੇ ਚੜ ਗਏ ਤਾ ਉਹਨੇ ਲਾ ਲਾ ਕੇਸ ਨਿਖਾਰ ਸਾਬਣ ਵਾਲਾਂ ਦੀ ਬੱਸ ਕਰਾ ਦੇਣੀ ਮੁੜਕੇ ਸਾਰਾ ਦਿਨ ਧੁੱਪੇ ਬੈਠ ਕੇ ਸੁਕਾਈ ਚੱਲੋ।ਹਾ ਜਾ ਸਾਡਾ ਟਾਇਮ ਸ਼ਕਤੀਮਾਨ ਤੇ ਜੈਕਾਲ ਦੀ ਲੜਾਈ ਚ ਲੰਘਦਾ ਸੀ।ਪਤੰਦਰ ਬੜਾ ਸੋਚਣਾ ਕੇ ਜੇ ਕਿਤੇ ਇੱਕ ਵਾਰ ਮੈਨੂੰ ਸ਼ਕਤੀਆਂ ਮਿਲ ਜਾਣ ਨਾ ਸਾਰਾ ਕੰਮ ਨਬੇੜ ਦੂ ਡਾਕਟਰ ਜੈਕਾਲ ਆਲਾ ਤਾ।ਨਾਲੇ ਅੰਗਰੇਜੀ ਆਲੀ ਭੈਣਜੀ ਨੂੰ ਵੀ ਸਜਾ ਦੇਉ ਤੇ ਨਾਲੇ ਹਿਸਾਬ ਆਲੇ ਨੂੰ ਤਾ ਭੂਤ ਬਣਾਉ।ਬੜਾ ਗੋਲ ਗੋਲ ਘੁੰਮ ਕੇ ਦੇਖਿਆ ਪਤੰਦਰ ਕਦੇ ਸ਼ਕਤੀ ਆਲੀ ਗੱਲ ਹੀ ਨੀ ਬਣੀ।ਨਾ ਸਾਨੂੰ ਕਦੇ ਇਹ ਪਤਾ ਲੱਗਿਆ ਕੇ ਸਨੀ ਦਿਉਲ ਨੇ ਨਲਕਾ ਕਿਵੇ ਪੱਟਤਾ ਪਤੰਦਰ ਨੇ,ਹਾ ਬੱਸ ਆਹੀ ਪਤਾ ਹੁੰਦਾ ਸੀ ਕੇ ਅਮਰੀਸ਼ ਪੂਰੀ ਤੋ ਗੰਦਾ ਬੰਦਾ ਕੋਈ ਨੀ ਪਤੰਦਰ ਹਰ ਇੱਕ ਫਿਲਮ ਚ ਸਨੀ ਦਿਉਲ ਨਾਲ ਪੰਗਾ ਲੈਦਾ ਸੀ।ਹੋਰ ਵੀ ਬਹੁਤ ਕੁਝ ਨੂੰ ਤਰਸਦੇ ਰਹੇ ,ਨਾ ਸਾਨੂੰ ਕਦੇ ਉਹ ਚੀਜਾਂ ਬਣਾਉਣ ਆਲੀ ਪੈਨਸਿਲ ਮਿਲੀ,ਨਾ ਸਾਲੀ ਉਹ ਪਰੀ ਨੇ ਕਦੇ ਸ਼ਕਤੀ ਦਿੱਤੀ।⁣
ਪਰ ਨਜ਼ਾਰੇ ਬੜੇ ਲੈਦੇ ਸੀ ਕੋਈ ਮੱਸਿਆ ਪੁੰਨਿਆ ਨੀ ਸੀ ਛੱਡਦੇ ਦਸ ਦਸ ਮਿੰਟ ਇੱਕ ਦੁਕਾਨ ਤੇ ਖੜ ਕੇ ਨਿੱਕੇ ਨਿੱਕੇ ਟਰੈਕਟਰਾ ਅੱਲ ਦੇਖੀ ਜਾਣਾ।ਉਗਲਾਂ ਚ ਪਾ ਕੇ ਖਾਣ ਆਲੇ ਭੂਕਨੇ ਜੇ ਲੈ ਲੈਣੇ ਫੇਰ ਪੰਜਾ ਉਗਲਾਂ ਚ ਅੱਡੋ ਅੱਡੀ ਰੰਗਾਂ ਦੇ ਪਾ ਕੇ ਖਾਂਦੇ ਘਰ ਨੂੰ ਤੁਰੇ ਆਉਣਾ।ਗਰਮੀਆ ਚ ਮੋਟਰਾ,ਸੂਇਆਂ ਤੇ ਨਹਾਉਣ ਚੱਲੇ ਜਾਣਾ।ਸਾਰਾ ਸਾਰਾ ਦਿਨ ਪਾਣੀ ਚ ਤਾਰੀਆ ਲਾਈ ਜਾਣੀਆਂ।ਚੋਰੀ ਜਾਮਨਾਂ,ਅੰਬ ਤੋੜ ਕੇ ਲਿਆਉਣੇ।ਉਹਨਾਂ ਦਿਨਾਂ ਚ ਅਸੀ ਆਵਦੇ ਆਪ ਨੂੰ ਗੁੱਗੂ ਗਿੱਲ ਦੇ ਚੇਲੇ ਸਮਝਦੇ ਸੀ।ਬੜੇ ਨਜ਼ਾਰੇ ਲਏ ਸੋਹਣਾ ਟਾਇਮ ਲੰਘਿਆ ਵੱਡੇ ਹੋਏ ਅੱਜ ਵੀ ਉਸ ਸਮੇ ਨੂੰ ਕਦੇ ਕਦੇ ਯਾਦ ਕਰ ਲਈ ਦਾ ਜਾਂ ਕਦੇ ਸਕੂਲ ਮੂਹਰੋ ਲੰਘੇ ਜਾਂਦੇ ਜਾ ਕਦੇ ਗਰਾਊਡ ਆਲੀ ਕੰਧ ਦੇਖਕੇ ਕੇਰਾ ਹਾਸਾ ਜਾ ਜਰੂਰ ਆਉਦਾਂ।⁣

Want your organization to be the top-listed Government Service in Hoshiarpur?
Click here to claim your Sponsored Listing.

Category

Website

Address

HUKRAN HOSHIARPUR
Hoshiarpur
146112

Other Landmarks in Hoshiarpur (show all)
Prashar Jaythere, Pashta Pind, Phagwara Prashar Jaythere, Pashta Pind, Phagwara
Hoshiarpur, 146001

all parshar family are requested to like this page

PIND RANGA PIND RANGA
Hoshiarpur, 144306

Hoshiarpur city Hoshiarpur city
Hoshiarpur, 146001

Hoshiarpur Updates

Guru Har Rai Ji Bhungarni Guru Har Rai Ji Bhungarni
Hoshiarpur, 146112

Historical Gurdwara Guru Har Rai Sahib Ji Village Bhungarni Distt Hoshiarpur

Sada Vehra Sada Vehra
Bure Jattan
Hoshiarpur, 144205

Heritage Haveli

Ajnoha Ajnoha
Village Ajnoha
Hoshiarpur, 144404

Village AJNOHA is situated in Hoshiarpur district of Punjab (India) at Bist Doab Canal which starts f

Inami Bagh Bassi Umar Khan_ਇਨਾਮੀ ਬਾਗ਼ Inami Bagh Bassi Umar Khan_ਇਨਾਮੀ ਬਾਗ਼
Village- Bassi Umar Khan
Hoshiarpur, 144208

ਇਥੇ 250 ਕਿਸਮਾਂ ਦੇ ਅੰਬ ਮਾਜੂਦ ਹਨ ਬਾਗ਼ ਵਿੱਚ ਪਹੁੰਚਣ ਲਈ ਇਸ ਨੰ: ਤੇ ਸੰਪਰਕ ਕਰੋ 9779594308 (ਹਰਪ੍ਰੀਤ ਸਿੰਘ ਗੋਲਡੀ)

PB07 Wale PB07 Wale
The Regional Transport Officer RTO
Hoshiarpur, 146001

Randhawa Brotta Randhawa Brotta
Village Randhawa Brotta
Hoshiarpur, 146022

ਸਾਡਾ ਪਿੰਡ ਸਾਰਿਆ ਤੋ ਸੋਹਣਾ ।...

KDM Hospital KDM Hospital
ST. NO-1, ANMOL NAGAR
Hoshiarpur, 146001

Pandori Rajputtan The Village Of Rajput(Sadi Jind Sadi JaaN) Pandori Rajputtan The Village Of Rajput(Sadi Jind Sadi JaaN)
V. P. O Pandori Mehtwan (Rajputtan)
Hoshiarpur, 146001

Lambra kangri (ਲਾਂਬੜਾ ਕਾਂਗੜੀ) Lambra kangri (ਲਾਂਬੜਾ ਕਾਂਗੜੀ)
Village Lambra Kangri Distt Hoshiarpur
Hoshiarpur, 146113