ਸਰਕਾਰੀ ਹਾਈ ਸਕੂਲ ਕੁੱਸਾ Govt High School Kussa

It is a govt school from 6th to 10th standard...having all major facilities...highly educated and co-operative staff...

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 01/05/2024

ਸਵੀਪ ਗਤੀਵਿਧੀਆਂ...ਤਹਿਤ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 22/03/2024

13/03/2024 ਨੂੰ 9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 23/02/2024

ਮਿਤੀ 22.02.2024 ਨੂੰ ਸਰਕਾਰੀ ਹਾਈ ਸਕੂਲ ਕੁੱਸਾ(ਮੋਗਾ) ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਛੱਤਬੀੜ ਚਿੜੀਆ ਘਰ ਵਿਖੇ ਲਿਜਾਇਆ ਗਿਆ

09/01/2024

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਜੋ ਕਿ ਸ.ਸ.ਸ.ਸ ਧੂੜਕੋਟ ਰਣਸੀਂਹ(ਮੋਗਾ) ਵਿਖੇ ਹੋਏ ਵਿੱਚ ਸ.ਹ.ਸ ਕੁੱਸਾ(ਮੋਗਾ) ਦੀ 10ਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕੌਰ ਨੇ ਸੈਕੰਡਰੀ ਕਲਾਸਾਂ ਵਿੱਚੋਂ ਪਹਿਲੀ ਪੁਜੀਸ਼ਨ ਹ‍ਾਸਿਲ ਕੀਤੀ। ਹੁਣ ਇਹ ਵਿਦਿਆਰਥਣ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ। ਸਾਇੰਸ ਅਧਿਆਪਕ ਸ.ਅਮਨਪ੍ਰੀਤ ਸਿੰਘ ਅਤੇ ਜਸਮੀਨ ਕੌਰ ਦੀ ਮਿਹਨਤ ਲਈ ਸਾਰਿਆਂ ਵੱਲੋਂ ਉਹਨਾਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਅਤੇ ਅਗਲੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਲਈ ਸ਼ੁਭਕਾਮਨਾਵਾਂ👍

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 06/01/2024

ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲਾ 2023-24
ਮਿਤੀ 06/01/2024
ਸਰਕਾਰੀ ਹਾਈ ਸਕੂਲ ਕੁੱਸਾ(ਮੋਗਾ)

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 05/01/2024

ਮੈਥ, ਸਾਇੰਸ ਮੇਲਾ 2023-24
ਮਿਤੀ 05/01/2024
ਸਰਕਾਰੀ ਹਾਈ ਸਕੂਲ ਕੁੱਸਾ(ਮੋਗਾ)📚📖📚📑📚

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 22/12/2023

ਭਾਰਤ ਦੇ ਮਹਾਨ ਗਣਿਤਕਾਰ ਸ੍ਰੀਨਿਵਾਸਾ ਰਾਮਾਨੁਜਨ ਜੀ ਦੇ ਜਨਮ ਦਿਵਸ ਮੌਕੇ ਭਾਰਤ ਵਿੱਚ ਹਰ ਸਾਲ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ(National Mathematics Day) ਵਜੋਂ ਮਨਾਇਆ ਜਾਂਦਾ ਹੈ। ਸੋ ਅੱਜ ਮਿਤੀ 22.12.2023 ਨੂੰ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਰਾਸਟਰੀ ਗਣਿਤ ਦਿਵਸ ਮਨਾਇਆ ਗਿਆ।ਇਸ ਦਿਵਸ ਮੌਕੇ ਗਣਿਤ ਮਾਸਟਰ ਸ. ਪਵਨਪ੍ਰੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸ੍ਰੀਨਿਵਾਸਾ ਰਾਮਾਨੁਜਨ ਜੀ ਦੀਆਂ ਖੋਜਾਂ ਅਤੇ ਉਹਨਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਵਿੱਚ ਗਣਿਤ ਵਿਸ਼ੇ ਦੀ ਰੁਚੀ ਪੈਦਾ ਕਰਨ ਲਈ ਕਿਰਿਆਵਾਂ ਕਰਵਾਈਆਂ ਗਈਆਂ।@

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 16/12/2023

16 ਦਸੰਬਰ 2023
ਮਾਪੇ-ਅਧਿਆਪਕ ਮਿਲਣੀ📑🤝 📑ਅਤੇ ਲਾਇਬ੍ਰੇਰੀ ਲੰਗਰ📖📚📖📚

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 16/12/2023

ਮਾਤਾ ਸਤੀ ਮੰਦਰ ਕਮੇਟੀ ਕੁੱਸਾ(ਮੋਗਾ) ਵੱਲੋਂ ਸਰਕਾਰੀ ਹਾਈ ਸਕੂਲ ਕੁੱਸਾ(ਮੋਗਾ) ਵਿਖੇ ਸਮੂਹ ਮੰਦਰ ਕਮੇਟੀ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚੋਂ 3 ਕਮਰੇ ਤਿਆਰ ਕਰਵਾਏ ਗਏ। ਸਕੂਲ ਮੁਖੀ ਸ.ਕਿੱਕਰ ਸਿੰਘ,ਸਮੂਹ ਸਟਾਫ ਅਤੇ SMC ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਮੂਹ ਮਾਤਾ ਸਤੀ ਮੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਵੱਲੋਂ ਕਰਵਾਏ ਜਾਂਦੇ ਇਹਨਾਂ ਵਿਕਾਸ ਕਾਰਜਾਂ ਲਈ ਅਸੀਂ ਸਦਾ ਰਿਣੀ ਹਾਂ।🙏

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 14/10/2023

International Day for Disaster risk reduction
ਸ.ਇਕਬਾਲ ਸਿੰਘ ਜੀ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ International day for disaster risk reduction ਦੀ ਜਾਣਕਾਰੀ ਦਿੱਤੀ।

14/10/2023

ਐਥਲੇਟਿਕਸ ਜੋਨ ਬੁੱਟਰ
ਅੰਡਰ 17 ਜਸਮੀਨ ਕੌਰ 3 ਕਿਲੋਮੀਟਰ ਪੈਦਲ ਚਾਲ ਵਿੱਚੋਂ ਪਹਿਲਾ ਸਥਾਨ
ਅੰਡਰ 14 ਅਨਮੋਲਪ੍ਰੀਤ ਕੌਰ ਸ਼ਾਟਪੁੱਟ ਵਿੱਚੋਂ ਦੂਜਾ ਸਥਾਨ

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 11/10/2023

ਕੌਮਾਂਤਰੀ ਲੜਕੀ ਦਿਵਸ ਦੌਰਾਨ ਸਲੋਗਨ ਬਣਾਉਣ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 10/10/2023

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਲ੍ਹਾ ਟੂਰਨਾਮੈਂਟ ਕਬੱਡੀ ਨੈਸ਼ਨਲ ਵਿੱਚ ਸਰਕਾਰੀ ਹਾਈ ਸਕੂਲ ਕੁੱਸਾ(ਬੁੱਟਰ ਜੋਨ) ਦੀ U-17 ਲੜਕੀਆਂ ਦੀ ਟੀਮ ਨੇ 🥇ਗੋਲਡ ਮੈਡਲ🥇 ਅਤੇ U-14 ਲੜਕੀਆਂ ਦੀ ਟੀਮ ਨੇ 🥈ਸਿਲਵਰ🥈 ਮੈਡਲ ਜਿੱਤਿਆ। ਸਟੇਟ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ👍

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 04/10/2023

ਮਾਤਾ ਸਤੀ ਮੰਦਰ ਕਮੇਟੀ ਵੱਲੋਂ ਸਹਸ ਕੁੱਸਾ ਲਈ ਲਗਾਤਾਰ ਚੱਲਦੇ ਸਹਿਯੋਗ ਵਿੱਚ ਦੋ ਕਮਰੇ ਪਵਾਉਣ ਦਾ ਕੰਮ ਸ਼ੁਰੂ ਕੀਤਾ ਸੀ ਜਿਨ੍ਹਾਂ ਦਾ 03/10/2023 ਨੂੰ ਲੈਂਟਰ ਪਾਇਆ ਗਿਆ। ਸਮੇਂ ਸਮੇਂ ਤੇ ਮੋਢੇ ਨਾਲ ਮੋਢਾ ਜੋੜ ਕੇ ਸਕੂਲ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਸਕੂਲ ਮੁਖੀ ਸ.ਕਿੱਕਰ ਸਿੰਘ, ਐਸ. ਐਮ. ਸੀ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਮਾਤਾ ਸਤੀ ਮੰਦਰ ਕਮੇਟੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ।

24/08/2023

ਸਰਕਾਰੀ ਹਾਈ ਸਕੂਲ ਕੁੱਸਾ ਦੀਆਂ ਬੁੱਟਰ ਜੋਨ ਦੀਆ ਚੈਂਪੀਅਨ ਟੀਮਾਂ ਕਬੱਡੀ ਨੈਸ਼ਨਲ (ਲੜਕੀਆਂ) ਅੰਡਰ 14 ਅਤੇ 17, ਕਬੱਡੀ ਨੈਸ਼ਨਲ (ਲੜਕੇ) ਅੰਡਰ 17 ਸਕੂਲ ਮੁਖੀ, ਸਮੂਹ ਸਟਾਫ਼ ਅਤੇ ਸ. ਪਲਵਿੰਦਰ ਸਿੰਘ ਸੋਨੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਅਤੇ ਜਿਲ੍ਹਾ ਖੇਡਾਂ ਵਿੱਚ ਟੀਮਾਂ ਦੇ ਵਧੀਆ ਪ੍ਰਦਰਸ਼ਨ ਦੀ ਕਾਮਨਾ ਕਰਦੇ ਹਾਂ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 07/07/2023

07/07/2023 ਸਮਰ ਕੈਂਪ ਗਤੀਵਿਧੀਆਂ ਅਤੇ ਪ੍ਰਦਰਸ਼ਨੀ ਸਮਾਰੋਹ

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 18/05/2023

ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਵਿਸ਼ਵ ਮਾਂ ਦਿਵਸ ਜੋ ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ, ਮਨਾਇਆ ਗਿਆ। ਇਸ ਦਿਵਸ ਤੇ ਮਾਂ ਦੀ ਅਹਿਮੀਅਤ ਨੂੰ ਦਰਸਾਉਣ ਲਈ ਵਿਦਿਆਰਥੀਆਂ ਦੁਆਰਾ ਪੋਸਟਰ ਬਣਾਉਣਾ, ਲੇਖ ਲਿਖਣਾ, ਸਲੋਗਨ ਲਿਖਣਾ ਅਤੇ ਕਵਿਤਾ ਲਿਖਣਾ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਇਸ ਦਿਵਸ ਮੌਕੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕਰਦੇ ਹੋਏ ਹੌਸਲਾ ਅਫਜ਼ਾਈ ਕੀਤੀ ਗਈ। ਪੇਸ਼ ਹਨ ਵਿਦਿਆਰਥੀਆਂ ਦੁਆਰਾ ਬਣਾਏ ਗਏ ਪੋਸਟਰਾਂ ਦੀਆਂ ਕੁਝ ਝਲਕੀਆਂ:

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 24/04/2023

ਵਿਸ਼ਵ ਧਰਤ ਦਿਵਸ ਜੋ ਕਿ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਦੇ ਅਵਸਰ ਤੇ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਟਾਫ ਮੈਂਬਰ ਸਾਹਿਬਾਨ। ਸਾਨੂੰ ਸਾਡੇ ਹੋਣਹਾਰ ਵਿਦਿਆਰਥੀਆਂ ਤੇ ਮਾਣ ਹੈ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 01/04/2023

ਮਿਤੀ 31.03.2023 ਨੂੰ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਸੈਸ਼ਨ 2022-23 ਦੀ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਪੂਰੇ ਸਾਲ ਦੀ ਮਿਹਨਤ ਸਦਕਾ ਆਪਣੀ ਆਪਣੀ ਕਲਾਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਹੋਰ ਵਧੀਆ ਨਤੀਜਾ ਹਾਸਲ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ ਅਤੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।ਸਾਨੂੰ ਸਾਡੇ ਇਹਨਾਂ ਹੋਣਹਾਰ ਵਿਦਿਆਰਥੀਆਂ ਉੱਤੇ ਪੂਰਾ ਮਾਣ ਹੈ।

07/03/2023

🌟 ਦਾਖਲਾ ਸ਼ੁਰੂ 🌟
💫 ADMISSION OPEN 💫
ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦਾ ਦਾਖਲਾ ਸ਼ੁਰੂ ਹੋ ਗਿਆ ਹੈ। ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਦਾਖਲ ਕਰਵਾਉਣ ਲਈ ਪੁਰਜ਼ੋਰ ਅਪੀਲ।

ਵੱਲੋਂ,
ਹੈੱਡ ਮਾਸਟਰ ਤੇ ਸਮੂਹ ਸਟਾਫ਼
ਸਰਕਾਰੀ ਹਾਈ ਸਕੂਲ ਕੁੱਸਾ (ਮੋਗਾ)

02/03/2023

ਇਲਾਕੇ ਦੀ ਨਾਮਵਰ ਸੰਸਥਾ ਮੰਦਰ ਮਾਤਾ ਸਤੀ ਕੁੱਸਾ ਦੀ ਕਮੇਟੀ ਵੱਲੋਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਨੂੰ ਦੇਖਦੇ ਹੋਏ ਸਟੇਜ ਦੇ ਸ਼ੈੱਡ ਪਵਾਉਣ ਦੀ ਸੇਵਾ ਕਰਵਾਈ ਗਈ। ਐਸ. ਐਮ. ਸੀ. ਕਮੇਟੀ ਅਤੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਕੁੱਸਾ ਵੱਲੋਂ ਮੰਦਰ ਮਾਤਾ ਸਤੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਪਰਮਾਤਮਾ ਕਮੇਟੀ ਨੂੰ ਤਰੱਕੀਆਂ ਬਖਸ਼ੇ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 23/02/2023

ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਵਿਦਿਆਰਥੀਆਂ ਨੂੰ ਉੱਚ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਵਾਉਣ ਦੀ ਸਕੀਮ ਅਧੀਨ ਸਰਕਾਰੀ ਹਾਈ ਸਕੂਲ ਕੁੱਸਾ ਦੇ ਵਿਦਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕਰਵਾਇਆ ਗਿਆ।

16/02/2023

ਸਵ. ਸ. ਗੁਰਦਿਆਲ ਸਿੰਘ ਧਾਲੀਵਾਲ (ਸੈਦੋਕੇ ਵਾਲੇ) ਜੀ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਕੁੱਸਾ ਨੂੰ 40,000 ਰੁਪਏ (ਚਾਲੀ ਹਜ਼ਾਰ ਰੁਪਏ) ਦਾਨ ਵਜੋਂ ਦਿੱਤੇ ਗਏ। ਸਵ. ਸ. ਗੁਰਦਿਆਲ ਸਿੰਘ ਧਾਲੀਵਾਲ ਜੀ ਦੇ ਪਰਿਵਾਰ ਦਾ ਸਮੂਹ ਸਟਾਫ ਅਤੇ smc ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ। ਪਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 27/11/2022

ਨਵੰਬਰ 2022 ਨੂੰ ਪੰਜਾਬੀ ਮਾਹ ਵਜੋਂ ਮਨਾਉਣ ਦੀਆਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਮਿਤੀ 26.11.2022 ਨੂੰ ਪੰਜਾਬੀ ਮਾਹ ਅਧੀਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਇਸ ਅਮੀਰ ਵਿਰਸੇ ਨਾਲ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।ਵਿਦਿਆਰਥੀਆਂ ਦੇ ਵਿਚਾਰਾਂ ਵਿੱਚ ਮੌਲਿਕਤਾ ਲਿਆਉਣ ਲਈ ਤਿਆਰ ਕੀਤੇ ਜਾ ਰਹੇ ਵਿਦਿਆਰਥੀ ਮੈਗਜ਼ੀਨ "ਕਰੂੰਬਲਾਂ" ਦਾ ਮੁੱਖ ਪੰਨਾ ਜਾਰੀ ਕੀਤਾ ਗਿਆ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 27/11/2022

ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਸੈਸ਼ਨ 2023-24 ਲਈ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 17/11/2022

🙏🙏ਸ਼ਹੀਦੀ ਦਿਵਸ ਸ਼ਹੀਦ ਕਰਤਾਰ ਸਿੰਘ ਸਰਾਭਾ ਮਿਤੀ 16.11.2022🙏🙏
ਸਵੇਰ ਦੀ ਸਭਾ ਵਿੱਚ ਸਾਡੇ ਸਤਿਕਾਰ ਯੋਗ ਪੰਜਾਬੀ ਮਾਸਟਰ ਸ. ਹਰਪ੍ਰੀਤ ਸਿੰਘ ਜੀ ਦੁਆਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਅਤੇ ਉਹਨਾਂ ਦੁਆਰਾ ਅਜ਼ਾਦੀ ਦੇ ਸੰਘਰਸ਼ ਦੌਰਾਨ ਪਾਏ ਗਏ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 17/11/2022

#ਸਾਡੇ_ਸਹਿਯੋਗੀ_ਸਾਡਾ_ਮਾਣ
ਵਿਦਿਆਰਥੀਆਂ ਦੇ ਮਿਡ ਡੇ ਮੀਲ ਡਾਈਨਿੰਗ ਉੱਪਰ ਸ਼ੈੱਡ ਪਾਉਣ ਦੀ ਸਾਡੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਸਤੀ ਮਾਤਾ ਮੰਦਰ ਕਮੇਟੀ ਪਿੰਡ ਕੁੱਸਾ ਵੱਲੋਂ ਮਿਡ ਡੇ ਮੀਲ ਡਾਈਨਿੰਗ ਉੱਪਰ ਸ਼ੈੱਡ ਪਵਾਇਆ ਗਿਆ। ਹੁਣ ਇਸ ਸ਼ੈੱਡ ਦੀ ਛੱਤ ਹੇਠ ਬੈਠ ਕੇ ਵਿਦਿਆਰਥੀ ਕਿਸੇ ਵੀ ਮੌਸਮ ਵਿੱਚ ਆਪਣਾ ਦੁਪਹਿਰ ਦਾ ਖਾਣਾ ਬੜੇ ਆਰਾਮ ਨਾਲ ਖਾ ਸਕਦੇ ਹਨ। ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਸਾਰੇ ਹੀ ਸਤੀ ਮਾਤਾ ਮੰਦਰ ਕਮੇਟੀ ਦੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਪਰਮਾਤਮਾ ਸਾਰੇ ਹੀ ਕਮੇਟੀ ਮੈਂਬਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ।🙏🙏

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 15/11/2022

ਮਿਤੀ 14.11.2022 ਨੂੰ ਸਰਕਾਰੀ ਹਾਈ ਸਕੂਲ ਕੁੱਸਾ ਵਿਖੇ ਬਾਲ ਦਿਵਸ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਬਾਲ ਮੇਲੇ ਵਿੱਚ ਵਿਦਿਆਰਥੀਆਂ ਦੇ ਮਾਪਿਆਂ, ਸਤੀ ਮਾਤਾ ਮੰਦਰ ਕਮੇਟੀ ਮੈਂਬਰਾਂ, ਐੱਸ.ਐਮ.ਸੀ. ਕਮੇਟੀ ਮੈਂਬਰਾਂ ਅਤੇ ਪੰਚਾਇਤ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਤੀ ਮਾਤਾ ਮੰਦਰ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਕੇਲੇ ਅਤੇ ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਣ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਹੋਏ ਸਾਰੇ ਹੀ ਪਤਵੰਤਿਆਂ ਦਾ ਸਮੂਹ ਸਟਾਫ਼ ਵੱਲੋਂ ਧੰਨਵਾਦ।
💐ਪੇਸ਼ ਹਨ ਇਸ ਬਾਲ ਮੇਲੇ ਦੀਆਂ ਕੁਝ ਝਲਕੀਆਂ:

Photos from ਸਰਕਾਰੀ ਹਾਈ ਸਕੂਲ ਕੁੱਸਾ Govt High School Kussa's post 07/11/2022

ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਕੂਲ ਦੀਆਂ U-14 ਸਾਲ ਲੜਕੀਆਂ ਅਤੇ U-17 ਸਾਲ ਲੜਕੀਆਂ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਕ੍ਰਮਵਾਰ ਪਹਿਲਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ। U-14 ਲੜਕੀਆਂ ਦੀ ਟੀਮ ਦੀ ਰਾਜ ਪੱਧਰੀ ਸਕੂਲ ਖੇਡਾਂ ਲਈ ਚੋਣ ਹੋਈ ਹੈ ਜੋ ਰਾਜ ਪੱਧਰ ਤੇ ਮੋਗਾ ਜਿਲ੍ਹੇ ਵੱਲੋਂ ਖੇਡਣ ਜਾ ਰਹੀ ਹੈ। ਇਹਨਾਂ ਦੋਨਾਂ ਟੀਮਾਂ ਨੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਮੁੱਚੇ ਸਕੂਲ ਸਟਾਫ਼ ਵੱਲੋਂ ਰਾਜ ਪੱਧਰ ਤੇ ਖੇਡਣ ਜਾ ਰਹੀ ਟੀਮ ਨੂੰ ਸ਼ੁਭਕਾਮਨਾਵਾਂ। ਆਸ ਕਰਦੇ ਹਾਂ ਕਿ ਸਾਡੇ ਇਹ ਹੋਣਹਾਰ ਵਿਦਿਆਰਥੀ ਪਿੰਡ ਅਤੇ ਸਕੂਲ ਦਾ ਨਾਮ ਇਸ ਤਰਾਂ ਹੀ ਰੌਸ਼ਨ ਕਰਦੇ ਰਹਿਣਗੇ। ਵਿਦਿਆਰਥੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਹੀ ਸਤਿਕਾਰਿਤ ਸਖਸ਼ੀਅਤਾਂ ਦਾ ਸਕੂਲ ਵੱਲੋਂ ਤਹਿ ਦਿਲੋਂ ਧੰਨਵਾਦ।

05/11/2022

We feel very proud to announce that Jasmeen Kaur of 9th class and Arashdeep Kaur of 10th class got third position in quiz competition at district level held at DIET Moga. Our students are our pride.

Want your school to be the top-listed School/college in Moga?
Click here to claim your Sponsored Listing.

Videos (show all)

#National_Mathematics_Dayਭਾਰਤ ਦੇ ਮਹਾਨ ਗਣਿਤਕਾਰ ਸ੍ਰੀਨਿਵਾਸਾ ਰਾਮਾਨੁਜਨ ਜੀ ਦੇ ਜਨਮ ਦਿਵਸ ਮੌਕੇ ਭਾਰਤ ਵਿੱਚ ਹਰ ਸਾਲ 22 ਦਸੰਬਰ ਨੂੰ ਰਾਸ਼...

Category

Telephone

Website

Address

Moga
142039

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Other Education in Moga (show all)
Ielts Grammer Ielts Grammer
Moga

📚just good vibes & grammar tips. words speak louder in silence!🤫📝 Boost Ur Skill with activities🎧

LLR College Moga Punjab LLR College Moga Punjab
Moga, 142001

Admission Open Admission Helpline:- +91-6005727262

MCC MCC
Moga, 151204

EBC of GHS-B,Ghall Kalan Moga EBC of GHS-B,Ghall Kalan Moga
Moga

✨ EBC Ghal Kalan is focusing on language eloquence and enunciation. Lets speak english confidently.✨

New Greenland Immigration New Greenland Immigration
Old Chungi, Akalsar Road
Moga

excellent immigration services

jindal6286 jindal6286
Badhni Kalam
Moga, 142037

Aksha Carrier academy Aksha Carrier academy
Street No 6
Moga

coaching center

Fast-up IELTS Fast-up IELTS
Moga, 142001

Here you can find the real and best tips to crack the IELTS Test.

B9 IELTS Academy B9 IELTS Academy
Street No. 7, Ramganj
Moga

coaching classes

English speaking booster club Moga English speaking booster club Moga
Moga
Moga, 142001

As per instructions from state our team has to excel students in Spoken English .So, a group named ' Spoken English Booster Club' will be formed.