ਪੁਆਧ ਕੇ Puaad Ke
ਪੰਜਾਬ ਦੇ ਇਤਿਹਾਸ ਨੂੰ ਫਰੋਲ ਕੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਲਈ ਕੋਸ਼ਿਸ਼ ਕਰ ਰਹੇ ਹਾਂ।
ਸਤਿ ਸ਼੍ਰੀ ਆਕਾਲ ਦੋਸਤੋਂ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੱਲ ਚੰਡੀਗੜ੍ਹ ਮੌਹਾਲੀ ਬਾਰਡਰ ਤੇ ਸਾਂਝੇ ਮੋਰਚੇ ਦੀ ਸੰਗਤ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ ਜਿਸ ਵਿਚ ਚੰਡੀਗੜ੍ਹ ਪੁਲਿਸ ਆਪਣੇ ਆਪ ਨੂੰ ਨੈਸ਼ਨਲ ਮੀਡੀਆ ਅਤੇ ਲੋਕਾਂ ਸਾਹਮਣੇ ਬੇਚਾਰਾ ਬਣਾਕੇ ਪੇਸ਼ ਕਰ ਰਹੀ ਹੈ। ਸਿੱਧਾ ਸਿੱਧਾ ਇਲਜ਼ਾਮ ਸੰਗਤ ਤੇ ਲਗਾਉਂਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਹੀ ਸ਼ਾਂਤ ਅਤੇ ਭਲੇਮਾਣਸ ਸਾਬਿਤ ਕਰ ਰਹੀ ਹੈ ਤਾਂਕਿ ਕੱਲ੍ਹ ਨੂੰ ਜੇਕਰ ਭਾਰੀ ਫੋਰਸ ਦਾ ਇਸਤੇਮਾਲ ਕਰਕੇ ਸੰਗਤ ਅਤੇ ਮੋਰਚੇ ਦਾ ਨੁਕਸਾਨ ਕਰ ਸਕੇ ਸੋ ਹੁਣ ਸਾਨੂੰ ਪਹਿਲਾਂ ਨਾਲ ਜ਼ਿਆਦਾ ਸੁਚੇਤ ਤੇ ਤਿਆਰ ਰਹਿਣਾ ਪਵੇਗਾ। ਰਾਤ ਨੂੰ ਪਹਿਰਾ ਵੀ ਵਧਾਉਣਾ ਪਵੇਗਾ ਤਾਂਕਿ ਪੁਲਿਸ ਵੱਲੋਂ ਸਿਰਜੇ ਜਾਣ ਵਾਲੇ ਮਾਹੌਲ ਦਾ ਸਾਹਮਣਾ ਕਰ ਸਕੀਏ। ਜਿਹੜੇ ਵੀ ਮੇਰੇ ਵੀਰ ਭਾਈ ਹਜੇ ਵੀ ਘਰਾਂ ਵਿੱਚ ਨੇ ਜਲਦ ਤੋਂ ਜਲਦ ਮੋਰਚੇ ਵਿਚ ਪੰਹੁਚ ਕੇ ਮੋਰਚੇਬੰਦੀ ਨੂੰ ਮਜ਼ਬੂਤ ਕਰੋਂ।।।।
ਮੰਦਭਾਗੀ ਘਟਨਾ 😢
ਮਾਪਿਆਂ ਦਾ ਇਕ ਹੋਰ ਜਵਾਨ ਪੁੱਤ ਤੁਰ ਗਿਆ ਜਹਾਨੋਂ
ਲੁਧਿਆਣੇ ਜਿੱਲ੍ਹੇ ਦੇ ਪਿੰਡ ਪਮਾਲ ਦਾ ਨੌਜਵਾਨ ਜਿਸਨੇ ਕੇ ਹਜੇ ਜਵਾਨੀ ਵਿੱਚ ਪੈਰ ਵੀ ਨਹੀਂ ਧਰਿਆ 16-17 ਸਾਲ ਦੇ ਇਸ ਮਾਪਿਆਂ ਦਾ ਪੁੱਤ ਚਿੱਟੇ ਵਰਗੇ ਨਸ਼ੇ ਦੀ ਭੇਟ ਚੜ ਗਿਆ !
ਆਖਰੀ ਵਾਰੀ ਪੁੱਤ ਦੇ ਸਿਰ ਤੇ ਲੱਗੇ ਸਿਹਰੇ ਨੂੰ ਵੇਖ ਮਾਂ ਦਾ ਰੋ ਰੋ ਬੁਰਾ ਹਾਲ ਏ 😢, ਆਤਮਿਕ ਸ਼ਾਂਤੀ ਲਈ ਅਰਦਾਸ ਰੂਪੀ ਦੋ ਬੋਲ ਜਰੂਰ ਲਿਖੋ
ਨਸ਼ਾ ਸਾਡੇ ਪਿੰਡਾਂ ਸਹਿਰਾ ਵਿੱਚ ਘਰ-ਘਰ ਸੱਥਰ ਵਿਛਾ ਰਿਹਾ ਚੰਦ ਪੈਸਿਆਂ ਖਾਤਿਰ ਚਿੱਟਾ ਵੇਚਣ ਵਾਲੇ ਸਾਡੇ ਨੌਜਵਾਨਾਂ ਨੂੰ ਮੌਤ ਦੇ ਖੂਹ ਵਿੱਚ ਧੱਕ ਰਹੇ ਨੇ
ਚਿੱਟੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਮਾਵਾਂ ਤੋਂ ਪੁੱਤ ਖੋਹ ਲਏ ਏਨਾ ਨੁਕਸਾਨ ਹੋਣ ਤੋਂ ਬਾਅਦ ਵੀ ਅਸੀਂ ਕਿੰਨੇ ਬੇਫਿਕਰੈ ਆ ਸਮਾਂ ਦੂਰ ਨਹੀਂ ਜਦ ਇਹ ਚਿੱਟੇ ਦੀ ਅੱਗ ਹਰ ਇਕ ਘਰ ਵਿੱਚ ਬਲੇਗੀ ਸਮਾਂ ਏ ਸੰਭਲਣ ਦਾ ਆਪਣੇ ਪਰਿਵਾਰ ਲਈ ਆਪਣੇ ਪਿੰਡ ਸ਼ਹਿਰ ਅਤੇ ਸਮਾਜ ਨੂੰ ਬਚਾਉਣ ਲਈ ਅੱਗੇ ਆਉਣ ਦਾ !
ਚਿੱਟੇ ਨਾਲ ਨੌਜਵਾਨਾਂ ਦਾ ਕਤਲ ਕਰਨ ਵਾਲਿਆਂ ਨੂੰ ਸਜਾ ਦਵਾਉਣ ਦਾ ! (Copy)
ਇਸ ਛੋਟੇ ਬੱਚੇ ਦਾ ਨਾਮ ਰਣਜੋਧ ਹੈ ਤੇ ਇਹ ਚੋੜੇ ਬਜ਼ਾਰ ਚ ਸਵੇਰ ਤੋਂ ਸ਼ਾਮ ਟੋਕਰੀ ਗੱਲ੍ਹ ਚ ਪਾਕੇ ਜੁਰਾਬਾਂ ਵੇਚਦਾ ਹੈ ਦੋਸਤੋਂ ਇਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਇਹ ਖੁਦ ਦੂਜੀ ਜਮਾਤ ਚ ਪੜ੍ਹਦਾ ਸੀ ਪਿਉ ਦੀ ਮੌਤ ਤੋਂ ਬਾਦ ਘਰ ਦੀ ਜਿੰਮੇਵਾਰੀ ਇਸ ਤੇ ਹੈ, ਪੜ੍ਹਾਈ ਵੀ ਛੱਡ ਦਿੱਤੀ, 2 ਭੈਣਾਂ ਨੇ ਘਰ ਚ ਤੇ ਮਾਂ ਵੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਹੈ। ਸਾਡਾ ਸਭਦਾ ਫਰਜ ਹੈ ਚੌੜਾ ਬਜ਼ਾਰ ਲੁਧਿਆਣਾ ਜਾਕੇ ਇਸ ਮਾਸੂਮ ਦੇ ਪਰਵਾਰ ਦੀ ਮਦਦ ਕਰੀਏ
Blood Donation Camp At Sanjha Morcha
ਮੌਹਾਲੀ ਵਿਖੇ ਚੱਲ ਰਹੇ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਵਿਚ ਹਿੰਦੂ ਸਿੱਖ ਏਕਤਾ ਦੀ ਮਿਸਾਲ ਬਣਿਆ ਇਹ ਮੰਦਿਰ।।।
ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਧਾਨ ਹਰਨੇਕ ਸਿੰਘ ਫੌਜੀ ਨੂੰ ਪੰਜਾਬ ਪੁਲਸ ਨੇ ਚੁੱਕਿਆ।
ਕਿਸਾਨ ਅੰਦੋਲਨ ਦੀ ਤਰ੍ਹਾਂ ਵਿਦੇਸ਼ਾਂ ਚ ਵੀ ਪੰਜਾਬੀ ਭਾਈਚਾਰੇ ਵੱਲੋਂ ਉੱਠਣ ਲੱਗੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼।।। ਕੈਲੀਫੋਰਨੀਆ ਯੂ ਐਸ ਏ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਸਾਂਝੇ ਮੋਰਚੇ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਲੋਕ।।।।
ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਨੂੰ ਪਹਿਲ ਦਿੰਦੇ ਹੋਏ 3 ਫ਼ਰਵਰੀ ਨੂੰ ਲੱਗਣ ਵਾਲਾ ਕਿਸਾਨ ਮੋਰਚਾ ਮੁਅੱਤਲ
ਧੰਨਵਾਦ ਜਥੇਬੰਦੀਆਂ ਦਾ ।
ਕੱਲ ਧੂਰੀ ਰੋਡ ਸੰਗਰੂਰ ਵਿਖੇ ਪੁਲ਼ ਦੇ ਹੇਠਾਂ ਬਸੰਤ ਦੇ ਤਿਓਹਾਰ ਦੇ ਮੌਕੇ ਤੇ PSPCL ਦੇ ME LAB SANGRUR ਦੇ ਪਾਰਟ ਟਾਈਮ ਡਿਊਟੀ ਵਾਲੇ ਕਰਮਚਾਰੀ ਮਨੀਸ਼ ਕੁਮਾਰ ਆਪਣੇ ਬੇਟੇ ਦੇ ਨਾਲ ਗੈਸੀ ਗੁਬਾਰੇ ਵੇਚ ਰਹੇ ਸਨ ।
ਅਚਾਨਕ ਗੈਸੀ ਸਲੰਡਰ ਬਲਾਸਟ ਹੋਣ ਨਾਲ ਦੋਨੇਂ ਬਾਪ ਪੁੱਤ ਦੀਆਂ ਲੱਤਾਂ ਉੱਡ ਗਈਆਂ । ਮੁਨੀਸ਼ ਸ਼ਾਮ ਨੂੰ zomato order deliver ਕਰਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ ।
ਉਸ ਦਾ ਲੜਕਾ ਇਕ ਹੋਣਹਾਰ ਵਿਦਿਆਰਥੀ ਹੈ। ਉਸ ਦੇ ਰਿਸ਼ਤੇਦਾਰ ਦੇ ਦੱਸਣ ਅਨੁਸਾਰ ਉਸ ਨੇ 10+2 ਕਾੱਮਰਸ ਦਾ ਇਮਤਿਹਾਨ 95% ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤਾ ਹੈ।
ਦੋਵੇਂ ਹੁਣ ਹੁਣ ਰਜਿੰਦਰਾ ਹਸਪਤਾਲ ਪਟਿਆਲਾ ਦੇ ICU ਵਿਚ ਇਲਾਜ ਅਧੀਨ ਹਨ ।ਉਹਨਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ। ਪਰਿਵਾਰ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ। ਇਸ ਸਮੇਂ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਲੋੜ ਹੈ। ਮਾਨਵਤਾ ਨੂੰ ਪਿਆਰ ਕਰਨ ਵਾਲੇ ਸਮੂਹ ਲੋਕਾਂ ਨੂੰ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਸਹਾਇਤਾ ਲਈ ਬੈਂਕ ਅਕਾਊਂਟ ਨੰਬਰ - state bank of India - 10670116213-- IFSC CODE - SBIN0050456 , ਜਾਂ google pay - 7009659163 ( ਮੁਨੀਸ਼ ) ਜਾਂ pay me - 9988145803 ( ਮੁਨੀਸ਼)।ਸਹਾਇਤਾ ਲਈ ਹੇਠਾਂ ਦਿੱਤੇ QR CODE ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਤੁਸੀ ਇਹ ਸਹਾਇਤਾ 10/- ਰੁਪਏ, 20/- ਰੁਪਏ, 50/- ਰੁਪਏ, 100/- ਰੁਪਏ, 500/- ਰੁਪਏ ਆਦਿ ਨਾਲ ਵੀ ਕਰ ਸਕਦੇ ਹੋ। ਬੂੰਦ ਬੂੰਦ ਨਾਲ ਘੜਾ ਭਰਦਾ ਹੈ। ਸੋ! ਆਪ ਜੀ ਵੱਲੋੰ ਕੀਤੀ ਗਈ ਥੋੜ੍ਹੀ ਜਿਹੀ ਵੀ ਮਦਦ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ।
ਪੋਸਟ ਧੂਰੀ ਵਾਲੇ ਗਰੁੱਪ ਵਿੱਚੋੰ ਕਾਪੀ ਕੀਤੀ ਗਈ ਹੈ। Please Share Maximum 🙏🙏🙏🙏
ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸਾਂਝੇ ਮੋਰਚੇ ਵਿੱਚ ਪਾਣੀ ਦੀ ਵਰਤੋਂ ਨੂੰ ਦੇਖਦੇ ਹੋਏ ਸੰਗਤਾਂ ਦੇ ਸਹਿਯੋਗ ਸਦਕਾ ਪਾਣੀ ਦਾ ਬੋਰ ਕਰਵਾ ਲਿਆ ਗਿਆ ਹੈ ਤਾਂਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਾਣੀ ਦੀ ਸਮਸਿਆ ਨਾ ਆਵੇ।
#ਬੰਦੀ_ਸਿੰਘ_ਰਿਹਾ_ਕਰੋ
ਸਿੱਖ ਕੌਮ ਦਾ ਸੂਰਜ ਚੜ੍ਹਿਆ ਐਸਾ
ਜੋ ਛੁਪਿਆ ਕਦੇ ਵੀ ਛੁਪਦਾ ਨਹੀ
ਸਤਿਗੁਰੂ ਦਾ ਸਾਗਰ ਰਹੇ ਭਰਿਆ
ਜੋ ਵਰਸਿਆ ਕਦੇ ਵੀ ਮੁੱਕਦਾ ਨਹੀ
ਅੱਜ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਬੰਦੀ ਸਿੰਘ ਰਿਹਾਈ ਮੋਰਚੇ ਵਿਚ ਹਾਜ਼ਰੀ ਭਰੀ।।।
ਅੱਜ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਬੰਦੀ ਸਿੰਘ ਰਿਹਾਈ ਮੋਰਚੇ ਵਿਚ ਹਾਜ਼ਰੀ ਭਰੀ।।।
ਬੰਦੀ ਸਿੰਘ ਰਿਹਾਈ ਮੋਰਚੇ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ।।। ਚੜਦੀਕਲਾ ਜੀਓ
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਅੱਜ ਦਾ ਅਦਭੁੱਤ ਦ੍ਰਿਸ਼।।Youth Waiting For
। #ਬੰਦੀ_ਸਿੰਘ_ਰਿਹਾ_ਕਰੋ
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਵੱਧ ਤੋਂ ਵੱਧ ਸੰਗਤ ਜੁੜੋ। ਜਿਹੜੇ ਸਾਡੇ ਯੋਧੇ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲਾਂ ਵਿੱਚ ਬੰਦ ਨੇਂ ਉਹਨਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਹਾਜ਼ਰੀ ਜ਼ਰੂਰ ਭਰੋ। ਜੇਕਰ ਮੋਰਚੇ ਵਿੱਚ ਨਹੀ ਜਾ ਸਕਦੇ ਤਾਂ ਸੋਸ਼ਲ ਮੀਡੀਆ ਦੀ ਤਾਕਤ ਦਾ ਸਹੀ ਇਸਤੇਮਾਲ ਕਰਕੇ ਇਸ ਦੀ ਵੱਧ ਤੋਂ ਵੱਧ ਸੁਪੋਰਟ ਕਰੋ ਤਾਂਕਿ ਇੱਕ ਲਹਿਰ ਤਿਆਰ ਹੋਵੇ ਤੇ ਸਰਕਾਰ ਦੀਆਂ ਅੱਖਾਂ ਖੁੱਲਣ।।।
🙏🙏🙏🙏
7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲੱਗਾ। ਠੰਡ ਮੀਂਹ ਹਨੇਰੀ ਦਾ ਸਾਹਮਣਾ ਸੰਗਤਾਂ ਨੇ ਡੱਟ ਕੇ ਕੀਤਾ। ਕੱਲ ਇੱਕ ਮਾਰਚ ਕੱਢਿਆ ਗਿਆ ਸਾਰਾ ਮੌਹਾਲੀ ਸ਼ਹਿਰ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ। ਸਾਰਾ ਸ਼ਹਿਰ ਖ਼ਾਲਸਾਈ ਨਾਅਰਿਆਂ ਨਾਲ ਗੂੰਜ ਉੱਠਿਆ ਇਹ ਅਦਭੁਤ ਨਜ਼ਾਰਾ ਵੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ। ਸਾਰੀ ਸੰਗਤਾ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਮਾਰਚ ਵਿੱਚ ਹਿੱਸਾ ਲਿਆ ਅਤੇ ਇੱਕ ਸੁਨੇਹਾ ਹੈ ਕਿ ਜੰਗ ਹਜੇ ਖਤਮ ਨਹੀਂ ਹੋਈ ਸਗੋਂ ਮੋਰਚਾ ਪੈਰਾਂ ਤੇ ਹੋਣਾ ਸ਼ੁਰੂ ਹੋ ਗਿਆ ਹੈ। ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਵੱਧ ਤੋਂ ਵੱਧ ਮੋਰਚੇ ਤੇ ਪਹੁੰਚੋ ਤਾਂਕਿ ਮੋਰਚਾ ਹੋਰ ਮਜ਼ਬੂਤ ਹੋ ਸਕੇ ਅਤੇ ਅਸੀ ਆਪਣੇ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ।।।
#ਬੰਦੀ_ਸਿੰਘ_ਰਿਹਾ_ਕਰੋ
ਅੱਜ ਸਾਂਝੇ ਮੋਰਚੇ ਦੀ ਛੋਟੀ ਜਿਹੀ ਕਾਲ ਤੇ ਇੱਕ ਖ਼ਾਲਸਾਈ ਨਿਸ਼ਾਨ ਸਾਹਿਬ ਹੇਠ ਇੱਕ ਮਾਰਚ ਕੱਢਿਆ ਗਿਆ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
#ਬੰਦੀ_ਸਿੰਘ_ਰਿਹਾ_ਕਰੋ
ਅੱਜ ਕੋਂਮੀ ਇੰਸਾਫ ਮੋਰਚੇ ਵੱਲੋਂ ਕੱਢੇ ਜਾ ਰਹੇ ਮਾਰਚ ਦਾ ਰੂਟ।।। ਵੱਧ ਤੋਂ ਵੱਧ ਸੰਗਤ ਜੁੜੋ।।।
ਇੱਕ ਜ਼ਰੂਰੀ ਬੇਨਤੀ ਹੈ ਸਾਰੇ ਵੀਰ ਸ਼ੇਅਰ ਕਰ ਦਿਓ ਜੀ ।।।
#ਬੰਦੀ_ਸਿੰਘ_ਰਿਹਾ_ਕਰੋ
ਆਉ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਪੁਆਧ ਦੇ ਇਤਿਹਾਸਕ ਗੁਰਦੁਆਰਾ ਸੋਹਾਣਾ ਸਾਹਿਬ ਦੇ ।।। ਵਿਡਿਉ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ਼ ਨੂੰ ਲਾਇਕ ਜ਼ਰੂਰ ਕਰ ਦਿਉ।।।। ਆਉਣ ਵਾਲੇ ਦਿਨਾਂ ਵਿਚ ਪੰਜਾਬ ਭਰ ਵਿੱਚ ਮੌਜੂਦ ਸਾਰੇ ਇਤਿਹਾਸਕ ਗੁਰੂਘਰਾਂ ਦੇ ਦਰਸ਼ਨ ਕਰਵਾਵਾਂਗੇ।।।
ਅੱਜ ਸਵੇਰੇ ਤੋਂ ਮੀਂਹ ਪੈ ਰਿਹਾ ਚੰਡੀਗੜ੍ਹ ਮੌਹਾਲੀ ਵਿਖੇ। ਵਾਹਿਗੁਰੂ ਸਾਂਝੇ ਮੋਰਚੇ ਵਿੱਚ ਡਟੇ ਵੀਰਾਂ ਭੈਣਾਂ ਤੇ ਮਿਹਰ ਭਰਿਆ ਹੱਥ ਰੱਖਣ। #ਬੰਦੀਸਿੰਘਰਿਹਾਅਕਰੋ
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ ਮੋਰਚੇ ਵਿਚ ਸ਼ਾਮਿਲ ਹੋਵੋ ਜੇਕਰ ਨਹੀਂ ਹੋ ਸਕਦੇ ਤਾਂ ਸੋਸ਼ਲ ਮੀਡੀਆ ਤੇ ਜ਼ਰੂਰ ਅਵਾਜ਼ ਬੁਲੰਦ ਕੀਤੀ ਜਾਵੇ।।।।
ਵਾਹਿਗੁਰੂ ਵਾਹਿਗੁਰੂ
ਅਮ੍ਰਿਤਸਰ ਵਿੱਚ ਗਰਭਵਤੀ ਔਰਤ ਦੇ ਸਸਕਾਰ ਸਮੇ ਬਲਦੀ ਚਿਖਾ ਵਿੱਚੋ ਲਿਆ ਬੱਚੇ ਨੇ ਜਨਮ ਬੱਚਾ ਠੀਕ ਏ।
੭ ਜਨਵਰੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਕਾਫ਼ਲਾ ਦਿਨ ਭਰ ਦਿਨ ਵੱਧ ਰਿਹਾ ਹੈ ਸਾਰੇ ਸੱਜਣ ਮਿੱਤਰ ਵੱਧ ਤੋਂ ਵੱਧ ਪੰਹੁਚੋ ਜੀ । #ਬੰਦੀਸਿੰਘਰਿਹਾਅਕਰੋ
੭ ਜਨਵਰੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਕਾਫ਼ਲਾ ਦਿਨ ਭਰ ਦਿਨ ਵੱਧ ਰਿਹਾ ਹੈ ਸਾਰੇ ਸੱਜਣ ਮਿੱਤਰ ਵੱਧ ਤੋਂ ਵੱਧ ਪੰਹੁਚੋ ਜੀ ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗਿਆ ਮੋਰਚਾ ਹੋਲੀ ਹੋਲੀ ਪੈਰਾਂ ਤੇ ਹੋ ਰਿਹਾ ਹੈ। ਵੱਧ ਚੜਕੇ ਸਾਥ ਦਿਉ ਆਪਣੀ ਹਾਜ਼ਰੀ ਜ਼ਰੂਰ ਲਗਵਾਉ।।
🙏🙏🙏🙏
ਸਾਡਾ ਸਾਰਿਆਂ ਦਾ ਫਰਜ਼ ਹੈ ਜਿਹਨਾਂ ਕੋਮ ਖ਼ਾਤਰ ਪੂਰੀ ਜ਼ਿੰਦਗੀ ਜੇਲਾਂ ਵਿੱਚ ਗੁਜ਼ਾਰ ਦਿੱਤੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾਂ ਵਿੱਚ ਬੰਦ ਨੇਂ ਉਹਨਾਂ ਦੀ ਰਿਹਾਈ ਖ਼ਾਤਰ ਚੱਲ ਰਹੇ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਈਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਹੋਲੀ ਹੋਲੀ ਜੁੜਣਾ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਹੱਕ ਚ ਲੱਗਾ ਮੋਰਚਾ ਆਪਣੇ ਪੈਰਾਂ ਤੇ ਹੋਵੇਗਾ। ਆਪਸੀ ਖਹਿਬਾਜ਼ੀ ਨੂੰ ਘਰਾਂ ਚ ਛੱਡਕੇ ਆਉ ਸਭ ਰਲ ਮਿਲ ਕੇ ਇਸ ਮੋਰਚੇ ਚ ਪੰਹੁਚਿਏ ਤਾਂਕਿ ਇਸ ਮੋਰਚੇ ਨਾਲ ਬੰਦੀ ਸਿੰਘ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਬਾਹਰ ਲੈਕੇ ਆਂਦਾ ਜਾ ਸਕੇ।।।
🙏🙏🙏🙏
ਗਿਲੇ ਸ਼ਿਕਵੇ ਸ਼ਿਕਾਇਤਾ ਨੂੰ ਇੱਕ ਪਾਸੇ ਰੱਖਕੇ ਸਮਾਂ ਹੈ ਉਹਨਾਂ ਯੋਧਿਆਂ ਲਈ ਇੱਕਜੁੱਟ ਹੋਣ ਦਾ ਜਿਹਨਾਂ ਜ਼ਿੰਦਗੀ ਕੋਮ ਦੇ ਲੇਖੇ ਲਾਕੇ ਸਾਰੀ ਜ਼ਿੰਦਗੀ ਜੇਲਾਂ ਚ ਕੱਢ ਦਿੱਤੀ।
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਸਾਰੀ ਸੰਗਤਾ ਦੇ ਚਰਨਾਂ ਵਿਚ ਬੇਨਤੀ ਹੈ ਕਿ ਸੈਕਟਰ 42 ਚੰਡੀਗੜ੍ਹ ਵਿਖੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲਗਾਇਆ ਗਿਆ ਹੈ। ਪਰ ਸੰਗਤ ਦਾ ਜੋਸ਼ ਬਹੁਤ ਮੱਠਾ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਪਰਿਵਾਰ ਚੋਂ ਇੱਕ ਮੈਂਬਰ ਦੀ ਡਿਊਟੀ ਲਗਾਈ ਜਾਵੇ ਜੋਂ ਉਥੇ ਜਾਕੇ ਹਾਜ਼ਰੀ ਭਰ ਸਕੇ। ਸੋਸ਼ਲ ਮੀਡੀਆ ਤੇ ਵੀ ਇੱਕ ਲਹਿਰ ਤਿਆਰ ਕੀਤੀ ਜਾਵੇ ਤਾਂਕਿ ਸਰਕਾਰ ਦੇ ਕੰਨਾਂ ਤੱਕ ਅਵਾਜ਼ ਬੁਲੰਦ ਕੀਤੀ ਜਾ ਸਕੇ। ਕਿਰਪਾ ਕਰਕੇ ਪੁਰਾਣੀਆਂ ਸਭ ਗੱਲਾਂਬਾਤਾਂ ਨੂੰ ਛੱਡ ਕੇ ਇੱਕ ਹੋਕੇ ਇੱਕ ਝੰਡੇ ਹੇਠ ਇਕੱਠੇ ਹੋਈਏ ਸਭ ਨੂੰ ਨਿੰਦਣ ਜਾ ਭੰਡਣ ਦੀ ਬਜਾਏ ਇੱਕ ਜੁੱਟ ਹੋ ਕੇ ਮੋਰਚੇਬੰਦੀ ਕਰੀਏ ਤਾਂਕਿ ਸਾਡੇ ਵੀਰ ਭਾਈ ਜੋਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾਂ ਵਿਚ ਸੜ ਰਹੇ ਨੇ ਉਹਨਾਂ ਨੂੰ ਆਜ਼ਾਦ ਕਰਵਾ ਸਕੀਏ।।।
ਸਤਿਗੁਰ ਮਿਹਰ ਕਰੇ 🙏
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਚ ਵੱਧ ਤੋਂ ਵੱਧ ਪੰਹੁਚੋ।
#ਬੰਦੀਸਿੰਘਰਿਹਾਅਕਰੋ
ਚੰਡੀਗੜ੍ਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਰਚਾ ਲਾਇਆ ਗਿਆ ਹੈ ਪਰ ਸੰਗਤਾਂ ਦੀ ਗਿਣਤੀ ਬਹੁਤ ਘੱਟ ਹੈ ਬਿਲਕੁਲ ਨਾਂਮਾਤਰ ਇਸ ਕਰਕੇ ਘਰਾਂ ਚੋਂ ਨਿਕਲੋ ਤੇ ਮੋਰਚੇ ਨੂੰ ਮਜ਼ਬੂਤ ਕਰੋਂ।🙏
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮੌਰਚੇ ਨਾਲ ਵੱਧ ਤੋਂ ਵੱਧ ਜੁੜੋ।
Click here to claim your Sponsored Listing.
Contact the business
Telephone
Website
Address
Mohali
160055
Skintific Private Limited Ground Floor, Shop No. 1, Ashiana Colony, Adjoining Haibatpur Road, Ashiana Colony Market, Derabassi, SAS Nagar
Mohali, 140507
Be With us For Some Cool Stuff for day to day use which makes your Life Easier and Simple.
Mohali, 160071
An Entertainment page/platform designed to educate, promote arts and entertainment & to provide an inside look into the lifestyles of people with the aim of connecting people from ...
Sunny Enclave
Mohali, 140301
Bharat Newsline is a newspaper, our organisation is decided to start a web news channel for public i
519, Silver Enclave, Fatehullapur, S. A. S Nagar
Mohali, 140301
Collab Merchandise has created a flexible, secure and fully accountable way for businesses to barter their goods and services with businesses all around the country.
#74, Sarv Mangal Society
Mohali, 140603
Hi, This is Shanaya and i m a Journalist...
SCF 37, Phase 5
Mohali, 160055
We, here at The Fact News are committed towards providing our community with fact based information backed by coming of the age approach of blending news with technology. Fueled by...
Sebiz Square, IT Park, Sector 67
Mohali, 160062
LiveKhabar: Speak Openly & Debate Honestly!