MALWA LIVE 2M
Angerj best secnce
ਸਾਰੇ ਬੱਚੇ ਸਬਜ਼ੀ ਨਾਲ ਰੋਟੀ ਲੈਕੇ ਆਉਂਦੇ ਸੀ ਇਹ ਬੱਚਾ ਮਿਰਚ ਨਾਲ ਅਧਿਆਪਕਾਂ ਨੇ ਜਦੋਂ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਇਸਦ ਮਾਂ ਪਿਓ ਕੁੱਜ ਸਮਾਂ ਪਹਿਲਾਂ ਸਵਰਗਵਾਸੀ ਹੋ ਗਏ, ਇਸਨੂੰ ਰੋਟੀ ਇਸਦੇ ਗਵਾਂਢੀ ਹੀ ਦਿੰਦੇ ਹਨ ਉਹ ਦਾਲ ਸਬਜ਼ੀ ਨਾਲ ਰੋਟੀ ਨਹੀਂ ਦੇ ਸਕਦੇ ਇਸ ਇੱਕਲੀ ਮਿਰਚ ਨਾਲ ਲਿਉਂਦਾ ਹੈ 😢ਸਾਰੇ ਬੱਚੇ ਸਬਜ਼ੀ ਨਾਲ ਰੋਟੀ ਲੈਕੇ ਆਉਂਦੇ ਸੀ ਇਹ ਬੱਚਾ ਮਿਰਚ ਨਾਲ ਅਧਿਆਪਕਾਂ ਨੇ ਜਦੋਂ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਇਸਦ ਮਾਂ ਪਿਓ ਕੁੱਜ ਸਮਾਂ ਪਹਿਲਾਂ ਸਵਰਗਵਾਸੀ ਹੋ ਗਏ, ਇਸਨੂੰ ਰੋਟੀ ਇਸਦੇ ਗਵਾਂਢੀ ਹੀ ਦਿੰਦੇ ਹਨ ਉਹ ਦਾਲ ਸਬਜ਼ੀ ਨਾਲ ਰੋਟੀ ਨਹੀਂ ਦੇ ਸਕਦੇ ਇਸ ਇੱਕਲੀ ਮਿਰਚ ਨਾਲ ਲਿਉਂਦਾ ਹੈ 😢
Angrej movie best clips
ਮਾਲਵੇ ਦੀਆ ਮਸ਼ਹੂਰ ਬੋਲੀਆ
ਸਾਰੀਆ ਪਾਰਟੀਆ ਐਸ ਞਾਈ ਇਲ ਦੇ ਨਾ ਤੇ ਸਿਆਸਤ ਕਰੀ ਜਾਂਦੀਆ ਹੈ ਜਦਕਿ ਇਹ ਸਾਰੀਆ ਹੀ ਇਸ ਲਈ ਜਿਮੇਦਾਰ ਹਨ। ਇਹ ਵੱਡੇ ਲੋਕ ਆਪ ਗਿਰਫਤਾਰ ਹੋ ਜਾਦੇ ਹਨ ਅਤੇ ਲੋਕਾ ਨੂੰ ਮਰਨ ਲਈ ਅਗੇ ਕਰ ਦਿੰਦੇ ਹਨ, ਬਲਿਊ ਸਟਾਰ ਵੇਲੇ ਵੀ ਇਵੇ ਹੋਇਆ ਹੈ, ਹੁਣ ਸਾਰੀਆ ਪਾਰਟੀਆ ਲੋਕਾ ਨੂੰ ਗੁੰਮਰਾਹ ਕਰੀ ਜਾਂਦੀਆ ਹੈ ਕਿ ਨਹਿਰ ਸਾਡੀਆ ਲਾਸ਼ਾ ਤੋ ਲੰਘ ਕੇ ਬਣੇਗੀ, ਜਦੋ ਫੌਜ ਆ ਗਈ ਇਹਨਾ ਨੇ ਗ੍ਰਿਫਤਾਰ ਹੋ ਜਾਣਾ, ਮਰਨਾ ਤਾ ਆਮ ਲੋਕਾ ਨੇ ਹੈ। ਮੇਰੀ ਸਾਰੇ ਵੀਰਾ ਨੂੰ ਬੇਨਤੀ ਹੈ ਕਿ ਇੰਨਾ ਲੋਕਾ ਤੋ ਬਚ ਜਾਵੋ। ਹੁਣ ਤੱਕ ਜਿਨਾ ਞੀ ਪੰਜਾਬ ਦਾ ਨੁਕਸਾਨ ਹੋਇਆ ਹੈ, ਕਰਜਾ ਚੜਿਆ ਹੈ, ਇਹ ਸਾਰੇ ਜਿਮੇਦਾਰ ਹਨ, ਸਾਡੇ ਸਿਆਸਤਦਾਨਾ ਕਰਕੇ ਹੀ ਅਸੀ ਕਰਜਾਈ ਹਾ, ਬਾਹਰ ਜਾਣ ਦੀ ਅਸਲ ਵਜਾ ਞੀ ਇਹੀ ਹੈ, ਨਞੀ ਪੀੜੀ ਠੂੰ ਇਸ ਵਲ ਜਰੂਰ ਧਿਆਨ ਦੇਣਾ ਚਾਹੀਦਾ ਹੈ
ਦੋਸਤੋ ਸਾਡੇ ਲਈ ਫ਼ਖਰ ਵਾਲੀ ਗੱਲ ਹੈ ਕਿ ਬਠਿੰਡਾ ਤੋਂ ਦਿੱਲੀ ਹਵਾਈ ਜਹਾਜ਼ ਲੈ ਕੇ ਜਾਣ ਵਾਲਾ ਪਾਇਲਟ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ ਸਬੰਧਿਤ ਹੈ।
ਡੇਥ ਵੈਲੀ - ਅਮਰੀਕਾ
ਜਿੱਥੇ 200 ਕਿਲੋਮੀਟਰ ਤੱਕ ਇਕ ਵੀ ਮੋੜ ਨਹੀਂ ਹੈ
M.L.A ਸੁਖਪਾਲ ਸਿੰਘ ਖਹਿਰਾ ਗਿ੍ਰਫਤਾਰ
ਤੁਹਾਡੇ ਬੱਚੇ SSP , SP , DC , SDM ਲੱਗਣਗੇ.....
ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਣ ਆਏ ਲਾਭ ਸਿੰਘ ਨੂੰ ਲੋਕਾਂ ਨੇ ਘਾਟਾ ਪਾ ਕੇ ਤੋਰਿਆ...||
ਅਖੀਰ ਤੱਕ ਜਰੂਰ ਦੇਖੋ ਵੀਡੀਓ, ਕਿਵੇਂ ਬੀਤੀ ਝਾੜੂ ਪਾਰਟੀ ਨਾਲ!!!
ਕਮੈਂਟਰੀ ਕਰਨ ਵਾਲੇ ਵੀ ਕਈ ਬਾਰ ਸਿਰਾ ਹੀ ਲਾ ਦਿੰਦੇ, ਕਹਿੰਦਾ ਅੰਮ੍ਰਿਤ ਮਾਨ ਦੇ ਇਲਾਕੇ ਦਾ, ਜਿਹਦਾ ਭਾਪਾ SC ਸਰਟੀਫਿਕੇਟ ਤੇ ਟੀਚਰ ਦੀ ਨੌਕਰੀ ਕਰਦਾ ਰਿਹਾ🤣🤣👌👌
of punjab cm
ਸੰਗਰੂਰ ਦੀ ਸੋਹੀਆ ਢਾਬ ਬੀੜ ‘ਚ ਦੇਖਿਆ ਗਿਆ ਤੇਂਦੂਆ
CCTV ‘ਚ ਆਇਆ ਨਜ਼ਰ
video Indian Oil Depot ਦੀ Boundry ਤੇ ਲੱਗੇ CCTV ਕੈਮਰਿਆਂ ‘ਚ ਹੋਈ ਕੈਦ, ਸੁੱਰਖਿਆ ਕਰਮੀ ਨੇ ਦੇਖਿਆ ਸੀ ਤੇਂਦੂਆ
THE BOAT WILL TURN IMMEDIATELY YOU LIKE THE POST
ਲੱਖੇ ਸਿਧਾਣੇ ਵੱਲੋ ਬਠਿੰਡੇ ਤੋ MP ਚੋਣ ਲੜਨ ਦੀ ਤਿਆਰੀ
ਹਰੀਕੇ ਪੱਤਣ ਦਰਿਆ ਵਿਚ ਆਏ ਮੱਗਰਮੱਛ
ਸੜਕ ਤੇ ਏਨੀ ਲਾਪਰਵਾਹੀ ਠੀਕ ਨਹੀ
7814559348
ਅਜਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜ ਗੁਰੂ ਸੁਖਦੇਵ ਭਗਤ ਸਿੰਘ ਫੁੱਲਾ ਜੋਗੇ ਰਹਿਗੇ
🤔🤔ਅਜਬ ਜੁੱਤੀ the ਭੇਡ ਚਾਲ 🤔🤔
ਕੋਈ ਰਾਹਗੀਰ ਆਪਣੇ ਸਾਹੁਰੇ ਪਿੰਡ ਨੁੰ ਜਾ ਰਿਹਾ ਸੀ ਰਸਤੇ ਚ ਜੁਤੀ ਟੁੱਟ ਗਈ ਅਤੇ ਜਾਂਦਾ ਜਾਂਦਾ ਆਪਣੀ ਟੁੱਟੀ ਹੋਈ ਜੁੱਤੀ ਇਸ ਦਰੱਖਤ ਉੱਪਰ ਟੰਗ ਗਿਆ ਅਤੇ ਨਾਲ ਲਿੱਖ ਗਿਆ ਕਿ ਇੱਥੇ ਜੁੱਤੀ ਲਟਕਾਉਣ ਨਾਲ ਹਰ ਮੰਨਤ ਪੂਰੀ ਹੁੰਦੀ ਹੈ ਤਾਕਿ ਕੋਈ ਜੁਤੀ ਨਾ ਲੈ ਜਾਵੇ । ਫਿਰ ਭੇਡ ਚਾਲ ਦਾ ਤਾਂ ਆਪਾਂ ਨੂੰ ਪਤਾ ਹੀ ਹੈ। ਪਤੰਦਰਾਂ ਨੇ ਦਰੱਖਤ ਵੀ ਸੁਕਾ ਦਿੱਤਾ। ਵਾਹ ਮੇਰੇ ਮਹਾਨ ਲੋਕੋ 🤔
ਪਿੰਡ ਰੱਤਾ ਟਿੱਬਾ ਲੰਬੀ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਨਰੇਗਾ ਮਜ਼ਦੂਰਾਂ ਨਾਲ ਵੰਡਾ ਘਪਲਾ
ਜਰਨਲ ਲੋਕ ਐਸ ਸੀ ਬਣ ਕੇ ਲੈ ਰਹੇ ਹਨ ਨਰੇਗਾ ਸਕੀਮ ਦਾ ਲਾਭ ਸਰਕਾਰੀ ਆਂਗਣਵਾੜੀ ਟੀਚਰ ਵੀ ਲਏ ਰਹੇ ਹਨ ਨਰੇਗਾ ਸਕੀਮ
ਪੰਚਾਇਤ ਸੈਕਟਰੀ ਰਮਨ ਜੀ ਨਾਲ ਕੀਤੀ ਘਪਲਾ ਬਾਰੇ ਮੌਕੇ ਤੇ ਗੱਲ
ਸਰਕਾਰੀ ਸ਼ੈਡਾਂ ਵਿਚ ਵੀ ਵੱਡਾ ਘੱਪਲਾ ਆਇਆ ਸਾਹਮਣੇ
ਮਾਈਕਲ ਜੈਕਸਨ 150 ਸਾਲ ਜੀਣਾ ਚਾਹੁੰਦਾ ਸੀ।
Michael Jackson wanted to live 150 years.
ਉਸਨੇ ਘਰ ਵਿੱਚ 12 ਡਾਕਟਰ ਨਿਯੁਕਤ ਕੀਤੇ ਜੋ ਰੋਜ਼ਾਨਾ ਉਸਦੀ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ ਦੀ ਜਾਂਚ ਕਰਨਗੇ।
ਪਰੋਸਣ ਤੋਂ ਪਹਿਲਾਂ ਉਸ ਦੇ ਭੋਜਨ ਦੀ ਹਮੇਸ਼ਾ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਜਾਂਦੀ ਸੀ।
ਉਸਦੀ ਰੋਜ਼ਾਨਾ ਕਸਰਤ ਅਤੇ ਕਸਰਤ ਦੀ ਦੇਖਭਾਲ ਲਈ ਹੋਰ 15 ਲੋਕਾਂ ਨੂੰ ਨਿਯੁਕਤ ਕੀਤਾ ਗਿਆ ਸੀ।
ਉਸਦੇ ਬਿਸਤਰੇ ਵਿੱਚ ਆਕਸੀਜਨ ਦੇ ਪੱਧਰ ਨੂੰ ਨਿਯਮਤ ਕਰਨ ਦੀ ਤਕਨੀਕ ਸੀ।
ਅੰਗ ਦਾਨ ਕਰਨ ਵਾਲਿਆਂ ਨੂੰ ਤਿਆਰ ਰੱਖਿਆ ਗਿਆ ਸੀ ਤਾਂ ਜੋ ਲੋੜ ਪੈਣ 'ਤੇ ਉਹ ਤੁਰੰਤ ਆਪਣੇ ਅੰਗ ਦਾਨ ਕਰ ਸਕਣ। ਇਨ੍ਹਾਂ ਦਾਨੀ ਸੱਜਣਾਂ ਦੀ ਸਾਂਭ-ਸੰਭਾਲ ਉਸ ਵੱਲੋਂ ਕੀਤੀ ਜਾਂਦੀ ਸੀ।
ਉਹ 150 ਸਾਲ ਤੱਕ ਜਿਉਣ ਦਾ ਸੁਪਨਾ ਲੈ ਕੇ ਅੱਗੇ ਵਧ ਰਿਹਾ ਸੀ।
ਅਫ਼ਸੋਸ !ਉਹ ਅਸਫਲ ਰਿਹਾ।
25 ਜੂਨ 2009 ਨੂੰ 50 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਅਤੇ ਉਨ੍ਹਾਂ 12 ਡਾਕਟਰਾਂ ਦੀ ਲਗਾਤਾਰ ਕੋਸ਼ਿਸ਼ ਕੰਮ ਨਹੀਂ ਆਈ।
ਇੱਥੋਂ ਤੱਕ ਕਿ ਲਾਸ ਏਂਜਲਸ ਅਤੇ ਕੈਲੀਫੋਰਨੀਆ ਦੇ ਡਾਕਟਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਵੀ ਉਸ ਨੂੰ ਨਹੀਂ ਬਚਾ ਸਕੀਆਂ।
ਜੋ ਵਿਅਕਤੀ ਆਪਣੇ ਪਿਛਲੇ 25 ਸਾਲਾਂ ਤੋਂ ਡਾਕਟਰਾਂ ਦੇ ਸੁਝਾਅ ਤੋਂ ਬਿਨਾਂ ਕਦੇ ਇੱਕ ਕਦਮ ਵੀ ਅੱਗੇ ਨਹੀਂ ਪੁੱਟਦਾ, ਉਹ 150 ਸਾਲ ਜਿਉਣ ਦਾ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਿਆ ।
ਜੈਕਸਨ ਦੀ ਅੰਤਿਮ ਯਾਤਰਾ ਨੂੰ 2.5 ਮਿਲੀਅਨ ਲੋਕਾਂ ਨੇ ਲਾਈਵ ਦੇਖਿਆ ਜੋ ਕਿ ਹੁਣ ਤੱਕ ਦਾ ਸਭ ਤੋਂ ਲੰਬਾ ਲਾਈਵ ਟੈਲੀਕਾਸਟ ਹੈ।
ਜਿਸ ਦਿਨ ਉਹ ਮਰ ਗਿਆ, ਯਾਨੀ. 25 ਜੂਨ '09 ਦੁਪਹਿਰ 3.15 ਵਜੇ, ਵਿਕੀਪੀਡੀਆ, ਟਵਿੱਟਰ, ਏਓਐਲ ਦੇ ਤਤਕਾਲ ਮੈਸੇਂਜਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਲਗਭਗ 8 ਲੱਖ ਲੋਕਾਂ ਨੇ ਇਕੱਠੇ ਇਕੋ ਸਮੇਂ ਮਾਈਕਲ ਜੈਕਸਨ ਨੂੰ ਗੂਗਲ 'ਤੇ ਸਰਚ ਕੀਤਾ।
ਜੈਕਸਨ ਨੇ ਮੌਤ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਮੌਤ ਨੇ ਉਸ ਨੂੰ ਚੁਣੌਤੀ ਦੇ ਕੇ ਮਾਤ ਦੇ ਦਿੱਤੀ।
ਇਸ ਸੰਸਾਰ ਦੀ ਰਚਨਾ ਇੱਕ ਆਮ ਦੀ ਬਜਾਏ ਬਹੁਤ ਹੀ ਨਿਵੇਕਲੀ ਮੌਤ ਦੀ ਤਰਾਂ ਓਸ ਨੂੰ ਕਲਾਵੇ ਵਿੱਚ ਲੈ ਲੈਂਦੀ ਹੈ। ਇਹੀ ਜੀਵਨ ਦਾ ਨਿਯਮ ਹੈ।
ਹੁਣ ਸੋਚੀਏ।
ਕੀ ਅਸੀਂ ਬਿਲਡਰਾਂ, ਇੰਜੀਨੀਅਰਾਂ, ਡਿਜ਼ਾਈਨਰਾਂ ਜਾਂ ਸਜਾਵਟ ਕਰਨ ਵਾਲਿਆਂ ਲਈ ਕਮਾਈ ਕਰ ਰਹੇ ਹਾਂ?
ਮਹਿੰਗੇ ਘਰ, ਕਾਰ ਅਤੇ ਫਾਲਤੂ ਵਿਆਹ ਦਿਖਾ ਕੇ ਅਸੀਂ ਕਿਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ?
ਕੀ ਤੁਹਾਨੂੰ ਵਿਆਹ ਦੀ ਰਿਸੈਪਸ਼ਨ ਵਿੱਚ ਖਾਣ ਵਾਲੀਆਂ ਚੀਜ਼ਾਂ ਯਾਦ ਹਨ ਜੋ ਤੁਸੀਂ ਦੋ ਦਿਨ ਪਹਿਲਾਂ ਹਾਜ਼ਰ ਹੋਏ ਸੀ?
ਅਸੀਂ ਜ਼ਿੰਦਗੀ ਵਿਚ ਜਾਨਵਰਾਂ ਵਾਂਗ ਕੰਮ ਕਿਉਂ ਕਰ ਰਹੇ ਹਾਂ?
ਅਸੀਂ ਕਿੰਨੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੁੰਦੇ ਹਾਂ?
ਸਾਡੇ ਵਿੱਚੋਂ ਜ਼ਿਆਦਾਤਰ ਇੱਕ ਜਾਂ ਦੋ ਬੱਚੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਨੂੰ ਕਿੰਨੀ ਲੋੜ ਹੈ ਅਤੇ ਅਸੀਂ ਕਿੰਨਾ ਚਾਹੁੰਦੇ ਹਾਂ?
ਕੀ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਬੱਚੇ ਜ਼ਿਆਦਾ ਕਮਾਈ ਨਹੀਂ ਕਰ ਸਕਣਗੇ ਅਤੇ ਇਸ ਲਈ ਉਨ੍ਹਾਂ ਲਈ ਕੁਝ ਵਾਧੂ ਬਚਾਉਣਾ ਜ਼ਰੂਰੀ ਹੈ?
ਕੀ ਤੁਸੀਂ ਹਫ਼ਤੇ ਵਿੱਚ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਕੁਝ ਸਮਾਂ ਬਿਤਾਉਂਦੇ ਹੋ?
ਕੀ ਤੁਸੀਂ ਆਪਣੀ ਕਮਾਈ ਦਾ 5% ਆਪਣੇ ਆਪ 'ਤੇ ਖਰਚ ਕਰਦੇ ਹੋ?
ਅਸੀਂ ਜੋ ਕਮਾਉਂਦੇ ਹਾਂ ਉਸ ਦੇ ਨਾਲ ਜੀਵਨ ਵਿੱਚ ਖੁਸ਼ੀ ਕਿਉਂ ਨਹੀਂ ਲੱਭਦੇ?
ਜੇ ਤੁਸੀਂ ਜਿਆਦਾ ਸੋਚਦੇ ਹੋ ਤਾਂ ਤੁਹਾਡਾ ਦਿਲ ਕੰਮ ਕਰਨ ਵਿੱਚ ਅਸਫਲ ਹੋ ਸਕਦਾ ਹੈ ਤੁਸੀਂ ਸਲਿੱਪ ਡਿਸਕ, ਹਾਈ ਕੋਲੈਸਟ੍ਰੋਲ, ਇਨਸੌਮਨੀਆ ਆਦਿ ਤੋਂ ਪੀੜਤ ਵੜੀ ਜ਼ਰੂਰ ਹੋਵੋਗੇ ।
ਸਿੱਟਾ: ਆਪਣੇ ਆਪ ਨਾਲ ਕੁਝ ਸਮਾਂ ਬਿਤਾਓ। ਇਹ ਸੰਪੱਤੀ ਸਾਡੀ ਨਹੀਂ ਹੈ ਕੁਦਰਤ ਦੀ ਹੈ, ਸਿਰਫ ਕੁਝ ਦਸਤਾਵੇਜ਼ਾਂ ਵਿੱਚ ਸਾਡਾ ਨਾਮ ਅਸਥਾਈ ਤੌਰ 'ਤੇ ਲਿਖਿਆ ਗਿਆ ਹੈ।
ਜਦੋਂ ਅਸੀਂ ਕਹਿੰਦੇ ਹਾਂ “ਇਹ ਮੇਰੀ ਜਾਇਦਾਦ ਹੈ”, ਤਾਂ ਰੱਬ ਇੱਕ ਟੇਢੀ ਮੁਸਕਰਾਹਟ ਦਿੰਦਾ ਹੈ।
ਕਿਸੇ ਵਿਅਕਤੀ ਦੀ ਕਾਰ ਜਾਂ ਪਹਿਰਾਵੇ ਨੂੰ ਦੇਖ ਕੇ ਉਸ ਦਾ ਆਪਣੇ ਉੱਤੇ ਪ੍ਰਭਾਵ ਨਾ ਬਣਾਓ। ਸਾਡੇ ਮਹਾਨ ਗਣਿਤ-ਵਿਗਿਆਨੀ ਅਤੇ ਵਿਗਿਆਨੀ ਆਉਣ-ਜਾਣ ਲਈ ਸਾਈਕਲ ਜਾਂ ਸਕੂਟਰ ਦੀ ਵਰਤੋਂ ਕਰਦੇ ਸਨ।
ਅਮੀਰ ਹੋਣਾ ਕੋਈ ਗੁਨਾਹ ਨਹੀਂ, ਸਿਰਫ਼ ਪੈਸੇ ਨਾਲ ਅਮੀਰ ਹੋਣਾ ਪਾਪ ਹੈ।
ਜ਼ਿੰਦਗੀ ਨੂੰ ਕਾਬੂ ਕਰੋ ਨਹੀਂ ਤਾਂ ਜ਼ਿੰਦਗੀ ਤੁਹਾਨੂੰ ਕਾਬੂ ਕਰ ਲਵੇਗੀ ।
ਜੀਵਨ ਦੇ ਅੰਤ ਵਿੱਚ ਜਿਹੜੀਆਂ ਚੀਜ਼ਾਂ ਅਸਲ ਵਿੱਚ ਮਾਇਨੇ ਰੱਖਦੀਆਂ ਹਨ ਉਹ ਹਨ ਜੀਵਨ ਜਾਂਚ, ਸੰਤੁਸ਼ਟੀ ਅਤੇ ਸ਼ਾਂਤੀ।
ਅਫ਼ਸੋਸ ਦੀ ਗੱਲ ਹੈ ਕਿ ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ।
-ਪਤਾ ਨੀ ਕਿੱਥੋਂ
ਪਿੰਡ ਬਹਿਮਣ ਦਿਵਾਣਾ (ਬਠਿੰਡਾ )ਦੇਖੋ ਗੱਡੀਆਂ ਵਾਲੇ ਆਵਦੀ ਕੁੜੀ ਕਾਰ ਮੂਹਰੇ ਖੜੀ ਕਰ ਕਿਵੇ ਲੁੱਟਦੇ ਸੀ 👏🏻👏🏻👏🏻👏🏻
ਨਕੋਦਰ ਬੱਸ ਅੱਡਾ ਪਰਚੀ ਘਪਲਾ ਪਰਦਾਪਾਸ਼
ਪੱਗ ਬੰਨੇ ਡਿੰਪੀ ਚੰਦਭਾਨ ਵਰਗੀ
Mosewala legend
ਮਾਸ ਤੇ ਬਹਿਸ ਕਰਨ ਵਾਲਿਉ ਕਿਹੜੇ ਕਿਹੜੇ ਮਾਸ ਤੋ ਬਚੋਗੇ ਵੇਖੇ Video ਵਿੱਚ
ਦਿੱਲੀ ਧਰਨੇ ਟੈਮ ਦੀ ਮੇਰੇ ਅੱਖੀਂ ਵੇਖੀ ਗੱਲ ਐ… ਗਰਦਾਸ ਮਾਨ ਦੇ ਨੇੜਲੇ ਤੇ ਉਹਦਾ ਮੁੰਡਾ… ਧਰਨੇ ਚ ਗਾਉਣ ਆਲ਼ੇ ਸਾਂਭਣ ਆਲ਼ੇ ਪ੍ਰਬੰਧਕਾਂ ਨੂੰ ਫੋਨ ਕਰ ਰਿਹਾ ਸੀ… ਬੀ ਮੈਂ ਆਉਣਾ… ਅੱਗੋਂ ਜਵਾਬ ਸੀ… “ਮਾਨ ਸਾਬ ਲੋਕਾਂ ਚ ਗੁੱਸਾ ਏ… ਰੁਕਜੋ”… ”ਜੇ ਆਉਣਾ ਏ… ਦੋ ਕੰਮ ਕਰੋ… ਪਹਿਲਾ… 30-40 ਸਕਿੰਟ ਦੀ ਵੀਡੀਓ ਪਾ ਦਓ.. ਬੀ ਜੋ ਪਰਾਣਾ ਹੋਗਿਆ.. ਉਹਨੂੰ ਭੁੱਲਕੇ ਆਜੋ ਸੈਂਟਰ ਖਲਾਫ ਕੱਠੇ ਹੋਕੇ ਲੜੀਏ…ਦੂਜਾ… ਚਾਲ਼ੀ ਪੰਜਾਹ ਲੱਖ ਮੋਰਚੇ ਚ ਕਿਸੇ ਰੂਪ ਚ ਸੇਵਾ ਕਰਦੋ…ਪੰਜਾਬੀ ਦਰਿਆ ਦਿਲ ਨੇ.. ਮਾਫ ਕਰ ਦੇਣਗੇ”…
ਪਰ ਮਾਨ ਚ ਹੰਕਾਰ ਸੀ… ਦੋਵੇਂ ਗੱਲਾਂ ਨੀ ਮੰਨੀਆਂ… ਆਗਿਆ ਧਰਨੇ ਚ… ਇੰਟਰਵਿਊ ਆਲ਼ੇ ਨੇ ਪੁੱਛਿਆ… ਹੁਣ ਤੱਕ ਨੀ ਆਏ.. ਕਹਿੰਦਾ ਮੈਂ ਤਾਂ ਆਪਣੇ ਸਾਂਈਆਂ ਦੇ ਨੀ ਗਿਆ… ਏਥੇ ਕੀ ਆਉਣਾ ਸੀ… ਤੇ ਅਗਲੀ ਗੱਲ ਹਿੰਦੀ ਚ ਸ਼ੁਰੂ ਕਰਤੀ… ਲੋਕਾਂ ਨੂੰ ਹੋਰ ਕਚੀਚੀ ਆਗੀ… ਜਿਹਨੂੰ 15 ਲੱਖ ਲਾਕੇ ਸੁਣਦੇ ਸੀ… ਮੁਖਤ ਚ ਸਟੇਜ ਤੇ ਨੀ ਚੜਨ ਦਿੱਤਾ… ਮਾਨ ਨੂੰ ਏਸ ਚੀਜ ਦਾ ਵੱਡਾ ਧੱਕਾ ਲੱਗਾ… ਗੱਡੀ ਚ ਬਹਿਕੇ ਭੁੱਬਾਂ ਮਾਰਕੇ ਡੇਢ ਘੰਟੇ ਰੋਇਆ… ਓਸੇ ਪ੍ਰਬੰਧਕ ਨੂੰ ਦੁਬਾਰਾ ਮੇਰੇ ਸਾਮਣੇ ਇੱਕ ਘੰਟੇ ਚ 17 ਫੋਨ ਆਏ ਬੀ ਜਿਵੇਂ ਕਹੇਂਗਾ ਕਰਾਂਗੇ… ਉਹ ਕਹਿੰਦਾ ਹੁਣ ਔਖਾ… ਹੁਣ ਭਾਂਵੇ ਸੋਨੇ ਦਾ ਬਣਜਾ….
ਦੇਬੀ ਦਾ ਸ਼ੇਅਰ ਐ… ਕਲਾ ਉਹਦੀ ਨੂੰ ਅਸੀਂ ਮੱਥੇ ਟੇਕਦੇ ਆਂ… ਸੁਭਾਅ ਉਹਦੇ ਨੂੰ ਦੂਰੋਂ ਨਮਸਕਾਰ ਕਰਦੇ ਆਂ… ਗੁਰਦਾਸ ਮਾਨ ਚ ਕਲਾ ਕਮਾਲ ਸੀ… ਪੰਜਾਬੀ ਲਈ ਬਹੁਤ ਸੁਹਿਰਦ ਗੀਤ ਗਾਏ… ਬਦਲੇ ਚ ਲੋਕਾਂ ਨੇ ਵੀ ਕਸਰ ਨੀ ਛੱਡੀ… ਰੱਜ ਕੇ ਮੁਹੱਬਤ ਦਿੱਤੀ… ਬਾਬਾ ਮਾਨ… ਬਾਬਾ ਬੋਹੜ… ਕਿੱਡੇ ਵੱਡੇ ਦਰਜੇ ਦਿੱਤੇ… ਪਰ ਜਿਸ ਪੰਜਾਬੀ ਨੇ ਸਭ ਕੁਜ ਦਿੱਤਾ ਉਸਨੂੰ ਪੁੱਠ ਦਿਖਾ ਕੇ…. ਹਿੰਦੀ ਦੀ ਝੋਲ਼ੀ ਪੈਣਾ ਲੋਕਾਂ ਨੇ ਪਰਵਾਨ ਨੀ ਕੀਤਾ… ਕਹਿਣੀ ਕਰਨੀ ਚ ਫਰਕ ਪੈਗਿਆ…
ਵੱਡੀ ਗੱਲ… ਸਟੇਜ ਤੋਂ ਖੜ ਕੇ ਸੁੱਜੋਂ ਵਰਗੇ ਸੁਹਿਰਦ ਬੰਦੇ ਨੂੰ ਬੱਤੀ ਆਲ਼ੀ ਗਾਲ਼ ਕੱਢਣੀ… ਤੇ ਅੱਜ ਤੱਕ ਉਸ ਬਿਆਨ ਨੂੰ ਡਫੈਂਟ ਕਰਨਾ ਮਾਨ ਦੇ ਹੰਕਾਰ ਨੂੰ ਦੱਸਦਾ… ਜੋ ਕੰਮ ਵੀਹ ਸਕਿੰਟ ਦੀ ਮਾਫੀ ਨਾਲ਼ ਹੋ ਸਕਦਾ ਸੀ… ਉਹਦੇ ਬਦਲੇ ਕੈਰੀਅਰ ਇੱਜਤ ਸਭ ਗਵਾ ਲਈ… ਪਰ ਆਕੜ ਨੀ ਛੱਡੀ… ਨਵੇਂ ਗਾਣੇ ਚ ਵੀ ਕਸੂਰ ਲੋਕਾਂ ਦਾ ਕੱਢਿਆ… ਆਪਣਾ ਨੀ… ਇੱਕ ਵਾਰ ਕਹਿ ਦਿੰਦਾ ਬੀ ਉਦੋਂ ਸਟੇਜ ਤੇ ਤੱਤੇ ਘਓ ਗਲਤ ਬੋਲਿਆ ਗਿਆ… ਆਪਣਾ ਸਮਜ ਕੇ ਮਾਫ ਕਰਦੋ… ਲੋਕ ਅੱਜ ਵੀ ਹੱਥਾਂ ਤੇ ਚੱਕ ਲੈਣਗੇ…ਪਰ ਏਹਦੇ ਲਈ ਧੌਣ ਚੋਂ ਕਿੱਲਾ ਕੱਢਣਾ ਪੈਣਾ ਸੀ…ਜੋ ਮਨਜੂਰ ਨੀ….
ਸਰਬੰਸ ਦਾਨੀਆਂ ਚ… ਇੱਕ ਓਅੰਕਾਰ ਨੂੰ “ਏਕਮਕਾਰ” ਕਹਿਣਾ… KPS ਗਿੱਲ ਤੋਂ ਫਿਲਮ ਰਲੀਜ ਕਰੌਣੀ… ਸਾਂਈਆਂ ਦੇ ਡੇਰੇ ਨੂੰ ਪ੍ਰਮੋਟ ਕਰਨਾ… ਸਟੇਜ ਤੋਂ ਖੜਕੇ ਸਰਸੇ ਆਲ਼ੇ ਦੇ ਧੰਨ ਧੰਨ ਸਤਗੁਰੂ ਤੇਰਾ ਈ ਆਸਰਾ.. ਏਹ ਗੀਤ ਗਾਉਣੇ… ਬੇਸ਼ੱਕ ਪਹਿਲੇ ਦਿਨੋਂ ਮਾਨ ਸਿੱਖੀ ਦੇ ਵਿਰੁੱਧ ਭੁਗਤਿਆ… ਲੋਕ ਵੇਖ ਕੇ … ਮਾਫ ਕਰਦੇ ਰਹੇ… ਪਰ ਭੁੱਲੇ ਨੀ… ਨਾਂ ਭੁੱਲਣਗੇ…
ਬਾਕੀ ਮੂਸੇ ਆਲ਼ਾ ਜਾਂਦਾ ਹੋਇਆ ਇੱਕ “ਅਮਰ” ਲੈਨ ਗਾਗਿਆ… ਕਿ ਜਿੰਨਾ ਚਿਰ ਤੁਸੀਂ ਦੋਗਲਿਆਂ ਦੇ ਬਾਂਹ ਨੀ ਦਿੰਦੇ… ਏਹ ਲੈਨ ਨੇ ਬਹੁਤ ਔਖੇ ਕਰਨੇ ਆ ਕਈ ਗਵੱਈਏ ਤੇ ਹੋਰ ਲੋਕ….ਜੋ ਦੋਵੇਂ ਪਾਸੇ ਪੈਰ ਰੱਖਕੇ ਚੱਲਦੇ ਆ… ਤੁਸੀਂ ਹਿੱਟ ਹੋ ਸਕਦੇ ਹੋ… ਪੈਸੇ ਕਮਾ ਸਕਦੇ ਓ… ਪਰ ਮੁਹੱਬਤ ਉਸਨੂੰ ਮਿਲ਼ੂ ਜੋ ਲੋਕਾਂ ਦੀ ਗੱਲ ਇੱਕ ਪਾਸੇ ਹੋਕੇ ਕਰੂ… ਜੋ ਨਿਮਾਣਾ ਹੋਕੇ ਵਿਚਰੂ… ਦੋਗਲਿਆਂ ਲਈ ਬਾਹਾਂ ਰੈਡੀ ਮਿਲਣਗੀਆਂ… ਝੂਠ ਬੇਈਮਾਨੀਆਂ ਕੂੜ… ਏਹਨਾਂ ਤੋਂ ਪਰਦੇ ਚੱਕੇ ਜਾਣਕੇ… ਓੜਕ ਸੱਚ ਨੇ ਈ ਰਹਿਣਾ …!!!
-
ਪੁਰਾਣੇ ਸਮੇਂ ਚ ਰਾਜਿਆਂ ਵੇਲੇ ਆਮ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਸੀ ਸਿਰਫ਼ ਸਿੱਕੇ ਹੁੰਦੇ ਸੀ ਉਹ ਵੀ ਸਰਕਾਰੀ ਮੁਲਾਜ਼ਮਾਂ ਕੋਲ। ਲੋਕ ਪਿੰਡਾਂ ਵਿੱਚ ਆਮ ਤੌਰ ਤੇ ਸਾਮਾਨ ਦੀ ਅਦਲਾ ਬਦਲੀ ਨਾਲ ਹੀ ਵਪਾਰ ਕਰਦੇ ਸੀ, (ਉਦਾਹਰਣ ਦੇ ਤੌਰ ਅੰਗਰੇਜ਼ ਫਿਲਮ ਚ ਅਮਰਿੰਦਰ ਗਿੱਲ ਕੁੜਤਾ ਸਿਲਾ ਕੇ ਦਰਜੀ ਨੂੰ ਕੱਦੂ ਦੇ ਦਿੰਦਾ ਹੁੰਦਾ) ਐਵੇਂ ਬਸ ਚੀਜਾਂ ਦੀ ਅਦਲਾ ਬਦਲੀ ਹੁੰਦੀ ਸੀ। ਪਰ ਕਈ ਵਾਰ ਇਹ ਇਹ ਦਿੱਕਤ ਆਉਂਦੀ ਸੀ ਕਿ ਜਿਹੜੀ ਚੀਜ਼ ਸਾਹਮਣੇ ਵਾਲਾ ਬੰਦਾ ਸਾਨੂੰ ਬਦਲੇ ਵਿੱਚ ਦੇਣੀ ਚਾਹੁੰਦਾ, ਸਾਨੂੰ ਉਹਦੀ ਲੋੜ ਨਹੀਂ ਤੇ ਪਰ ਉਹਨੂੰ ਸਾਡੀ ਚੀਜ਼ ਦੀ ਲੋੜ ਹੈ, ਫੇਰ ਲੋਕ ਪਿੰਡ ਦੇ ਕਿਸੇ ਮੁਖੀ (ਜੋ ਸ਼ਾਹੂਕਾਰ ਹੁੰਦਾ ਸੀ) ਉਹਦੇ ਕੋਲ ਜਾ ਕੇ ਆਪਣੀ ਚੀਜ਼ ਜਮਾਂ ਕਰਵਾ ਆਉਂਦੇ ਸੀ ਬਦਲੇ ਚ ਸ਼ਾਹੂਕਾਰ ਰਸੀਦ ਦੇ ਦਿੰਦਾ ਕਿ ਤੂੰ ਜੋ ਕੁਝ ਜਿੰਨੀ ਮਾਤਰਾ ਵਿੱਚ ਮੈਂਨੂੰ ਦਿੱਤਾ ਹੈ ਉਹਦੇ ਬਦਲੇ ਪਿੰਡ ਚ ਕਿਸੇ ਤੋਂ ਵੀ ਕੁਝ ਵੀ ਖ਼ਰੀਦ ਸਕਦਾ ਹੈਂ, ਜਿੰਮੇਵਾਰ ਮੈਂ ਬੈਠਾ ਉਹ ਇਹ ਗੱਲ ਲਿਖ ਕੇ ਦੇ ਦਿੰਦਾ ਸੀ ਤੇ ਦਸਤਖਤ ਕਰ ਦਿੰਦਾ ਸੀ ਉਹਦੇ ਦਸਤਖਤ ਨਾਲ ਉਹ ਨੋਟ ਰਸੀਦ ਬਣ ਜਾਂਦਾ ਸੀ, ਜਦੋਂ ਰਾਜਿਆਂ ਤੋਂ ਬਾਅਦ ਲੋਕਤੰਤਰੀ ਰਾਜ ਆਏ ਤੇ ਤਰੱਕੀ ਹੋਈ, ਬੈਂਕ ਆਏ , ਇਹ ਨੋਟਾਂ ਵਾਲਾ ਸਿਲਸਿਲਾ ਵੱਡੇ ਪੱਧਰ ਤੇ ਹੋਣ ਲੱਗ ਗਿਆ ਤੇ ਸਾਮਾਨ ਦੀ ਅਦਲਾ ਬਦਲੀ ਵਾਲਾ ਸਿਸਟਮ ਖਤਮ ਹੋ ਗਿਆ।
ਕੀ ਸਰਦਾਰ ਕੀ ਮਹੁੰਮਦ
🤓😂"ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ" ਕਹਾਵਤ ਦਾ ਪਿਛੋਕੜ 🤓😂
ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ ਹਰੜ ਬਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ਼ ਖੁੱਲ੍ਹ ਜਾਂਦੀ ਐ। ਕਬਜ਼ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਜਦੋਂ ਵੀ ਕੋਈ ਕਸਰ ਹੋਵੇ, ਇਹਦੀ ਪੁੜੀ ਲੈ ਲਓ। ਜੀਹਨੂੰ ਕਬਜ਼ ਨਾ ਹੋਵੇ ਉਹਨੂੰ ਕੁਝ ਨੀ ਹੁੰਦਾ!”
ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ੍ਹ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ। ਆਪਣੀ ਦੁਕਾਨ ਖੋਲ੍ਹ ਲਈ। ਬੋਰਡ ਉਤੇ ਲਿਖ ਕੇ ਲਾ ਦਿੱਤਾ: ਇਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦੈ। ਮਰੀਜ਼ ਆਉਂਦੇ, ਪੁੜੀਆਂ ਲੈਂਦੇ, ਠੀਕ ਹੋ ਜਾਂਦੇ। ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ। ਉਧਰ ਇਕ ਘੁਮਿਆਰੀ ਦਾ ਗਧਾ ਗੁਆਚ ਗਿਆ ਜੋ ਕਿਤੋਂ ਨਾ ਲੱਭਾ। ਕਿਸੇ ਨੇ ਮਸ਼ਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ, ਉਹਦੇ ਕੋਲ ਸਾਰੀਆਂ ਅਹੁਰਾਂ ਦਾ ਇਲਾਜ ਐ। ਘੁਮਿਆਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਧਾ ਗੁਆਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਘੁਮਿਆਰੀ ਨੂੰ ਪੁੜੀ ਦੇ ਕੇ ਕਿਹਾ, “ਆਹ ਲੈ, ਜਾਹ ਗਧਾ ਲੱਭਜੂ!”
ਘੁਮਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰਤ ਹਾਜਤ ਹੋਈ। ਉਦੋਂ ਕਿਹੜਾ ਘਰਾਂ ‘ਚ ਟਾਇਲਟਾਂ ਸਨ? ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ। ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿ਼ਆਂ ਵਿਚ ਗਈ ਤਾਂ ਉਥੇ ਰੂੜੀ ‘ਤੇ ਗਧਾ ਲੇਟਿਆ ਹੋਇਆ ਸੀ। ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਿਆ ਗਧਾ ਲਭਾ ਦਿੱਤਾ! ਪਿੰਡ ‘ਚ ਡੌਂਡੀ ਪਿੱਟੀ ਗਈ। ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ। ਇਹੋ ਜਿਹੀਆਂ ਦੋ ਚਾਰ ਕਵੱਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤਕ ਪਹੁੰਚ ਗਈ। ਉਧਰ ਗੁਆਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਚਾੜ੍ਹ ਦਿੱਤੀਆਂ। ਵਜ਼ੀਰਾਂ ਨੇ ਟਿੱਡੇ ਸ਼ਾਹ ਤਕ ਪਹੁੰਚ ਕੀਤੀ, “ਹਕੀਮ ਜੀ ਦੱਸੋ, ਹੁਣ ਕੀ ਕਰੀਏ?”
ਟਿੱਡਾ ਰਾਜੇ ਦੇ ਦਰਬਾਰ ਵਿਚ ਗਿਆ। ਕਹਿਣ ਲੱਗਾ, “ਚੜ੍ਹੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ।” ਘਬਰਾਏ ਰਾਜੇ ਨੇ ਕਿਹਾ, “ਛੇਤੀ ਦੱਸ।” ਕਹਿੰਦਾ, “ਆਪਣੀ ਸਾਰੀ ਫੌਜ ਨੂੰ ਪੁੜੀਆਂ ਦੇਣੀਆਂ ਪੈਣਗੀਆਂ!”
ਲਓ ਜੀ ਸ਼ਹਿਰ ਦੇ ਸਾਰੇ ਪਸਾਰੀਆਂ ਦੀਆਂ ਹੱਟੀਆਂ ਦੇ ਔਲੇ ਹਰੜ ਬਹੇੜੇ ‘ਕੱਠੇ ਕਰ ਲਏ। ਪੀਹਣ ਨੂੰ ਖਰਾਸ ਜੋੜ ਲਏ। ਸਾਰੇ ਹਲਵਾਈਆਂ ਦਾ ਦੁੱਧ ‘ਕੱਠਾ ਕਰ ਲਿਆ। ਫੌਜ ਸੱਦ ਲਈ। ਤੰਬੂ ਲੱਗ ਗਏ। ਸਵੇਰਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ। ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਈ ਹਰੇਕ ਫੌਜੀ ਨੂੰ ਗਰਮਾਂ ਗਰਮ ਦੁੱਧ ਦੇ ਗਲਾਸ ਨਾਲ ਇਕ ਇਕ ਪੁੜੀ ਦਿਓ। ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ। ਸਵੱਖਤੇ ਉਠਦਿਆਂ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ। ਓਧਰ ਹਮਲਾਵਰ ਫੌਜ ਚੜ੍ਹੀ ਆਵੇ। ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ, “ਕੋਈ ਹਾਜਤ ਨਾ ਜਾਵੇ। ਟਾਈਮ ਨਾ ਗੁਆਵੇ। ਅੱਗੇ ਵਧੋ, ਬਹਾਦਰੀ ਨਾਲ ਮੁਕਾਬਲਾ ਕਰੋ।” ਫੌਜਾਂ ਆਹਮੋ ਸਾਹਮਣੇ ਆ ਖੜ੍ਹੀਆਂ। ਓਧਰ ਹਾਜਤ ਦਾ ਜ਼ੋਰ!
ਕੋਈ ਵਾਹ ਨਾ ਚਲਦੀ ਵੇਖ ਲੱਲੂ ਦੀ ਫੌਜ ਨੇ ‘ਪੁਜ਼ੀਸ਼ਨਾਂ’ ਲੈ ਲਈਆਂ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਹੇ ਆ? ਉਹਨੇ ਲੱਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾਣ ਡਹੇ ਆ! ਅੱਗੇ ਵਧੇ ਤਾਂ ਭੰਗ ਦੇ ਭਾੜੇ ਸਾਰੀ ਫੌਜ ਮਰਵਾ ਬਹਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਦੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬੱਲ ਸਕਦਾ ਕਿਤੇ ਮੈਨੂੰ ਨਾ ਪੈ ਜਾਵੇ?
ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ। ਰਾਜੇ ਨੇ ਮੁੱਠੀ ‘ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ, “ਹਕੀਮ ਜੀ, ਮੈਂ ਥੋਡਾ ਟੈੱਸਟ ਲੈਣਾ। ਜੇ ਤੁਸੀਂ ਦੱਸਤਾ ਬਈ ਮੇਰੀ ਮੁੱਠੀ ‘ਚ ਕੀ ਐ ਤਾਂ ਮੇਰਾ ਅੱਧਾ ਰਾਜ ਥੋਡਾ। ਜੇ ਨਾ ਦੱਸਿਆ ਗਿਆ ਤਾਂ ਸਣਬੱਚੇ ਘਾਣੀ ਪੀੜਦੂੰ।”
ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ। ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, “ਮਹਾਰਾਜ, ਥੋਡੇ ਹੱਥ ‘ਚ ਟਿੱਡੇ ਦੀ ਜਾਨ ਐਂ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।” ਰਾਜਾ ਹੈਰਾਨ ਰਹਿ ਗਿਆ! ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸ ਨੇ ਅੱਧਾ ਰਾਜ ਦੇ ਕੇ ਹੱਥਕੜੀ ਲਾਉਣ ਦੀ ਭੁੱਲ ਬਖ਼ਸ਼ਾਈ। ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ। ਉਹਦੇ ਤੋਂ ਹੀ ਕਹਾਵਤ ਬਣੀ: ਲੱਲੂ ਕਰੇ ਕਲੱਲੀਆਂ..-
ਗਿੱਦੜਬਾਹਾ ਦੇ ਨਾਲ ਲਗਦੇ ਪਿੰਡਾਂ ਬਾਰੇ ਦੱਸਦਾ ਹੋਇਆ ਬਜੁਰਗ😂😂😂😂
ਪੰਜਾਬ ਵਿੱਚ ਗੈਗਸਟਰ Ak47ਤੇ An94ਵਰਗੇ ਰੂਸੀ ਹਥਿਆਰ ਚੱਕੀ ਫਿਰਦੇ ਨੇ ਤੇ ਏਧਰ ਸਰਕਾਰ ਹੈਲਮੈਟ ਤੇ ਪ੍ਰਦੂਸ਼ਣ ਦੇ ਚਲਾਣ ਕੱਟੀ ਜਾਦੀ ਹੈ
MALWA LIVE 2M broadcast with LiLy Live https://play.google.com/store/apps/details?id=com.allstar.lily.live
Click here to claim your Sponsored Listing.
Videos (show all)
Category
Contact the establishment
Telephone
Website
Address
152031