la.khwinder497
ਅਫ਼ੀਮ ਅਫ਼ੀਮ 🍫🍫
KISSAN EKTA JINDABAD
❤🌾 🚜🚜🚜🚜🚜🚜🚜🚜🚜
🚜🚜🚜🚜🚜🚜🚜🚜🚜🚜🚜
🚜🚜🚜🚜🚜🚜🚜
🚜🚜🚜🚜🚜🚜🚜
🚜🚜🚜🚜🚜🚜🚜
KISAN EKTA JINDABAD
💚💚💚💚
🚜🚜🚜🚜🚜🚜
🚜🚜🚜🚜🚜🚜
🚜🚜🚜🚜🚜🚜
🚜🚜🚜🚜🚜🚜
💔💔😥 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
#ਪੰਜਾਬੀਅਤ #
15 ਅਗਸਤ ਆਜ਼ਾਦੀ ਕੇ ਉਜਾੜਾ
*46 ਲੱਖ ਰੁਪਏ ਦਾ ਕਰਜ਼ਾ ਚੁੱਕ 10 ਦਿਨ ਪਹਿਲਾਂ ਕੈਨੇਡਾ ਭੇਜੇ ਇਕਲੌਤੇ ਪੁੱਤ ਦੀ ਅਚਾਨਕ ਮੌਤ*
ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਸੰਧੂ ਕਲਾਂ ਤੋਂ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਪੜ੍ਹਾਈ ਕਰਨ ਅਤੇ ਰੋਜ਼ੀ ਰੋਟੀ ਦੀ ਭਾਲ ਲਈ 10 ਦਿਨ ਪਹਿਲਾਂ ਹੀ ਕੈਨੇਡਾ ਗਏ 17 ਸਾਲ ਦੇ ਇਕਲੌਤੇ ਪੁੱਤਰ ਜਗਜੀਤ ਸਿੰਘ ਪੁੱਤਰ ਲੱਛਮਣ ਸਿੰਘ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਆਉਣ ਕਾਰਣ ਮੌਤ ਹੋ ਗਈ। ਇਸ ਮਾਮਲੇ ਸਬੰਧੀ ਮ੍ਰਿਤਕ ਜਗਜੀਤ ਸਿੰਘ ਦੇ ਚਾਚਾ ਜਗਸੀਰ ਸਿੰਘ (ਨਿੱਕਾ) ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰਨ ਦੇ ਨਾਲ-ਨਾਲ ਰੁਜ਼ਗਾਰ ਕਰਨ ਲਈ ਸਿਰਫ 10 ਦਿਨ ਪਹਿਲਾਂ ਹੀ ਪਿੰਡ ਸੰਧੂਕਲਾ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਕੈਨੇਡਾ ਖੁਸ਼ੀ-ਖੁਸ਼ੀ ਘਰੋਂ ਗਿਆ ਸੀ ਪਰ ਕੀ ਪਤਾ ਸੀ ਕਿ ਕੈਨੇਡਾ ਵਿਚ ਉਸਦੀ ਮੌਤ ਉਸਨੂੰ ਉਡੀਕ ਰਹੀ ਹੈ। ਜਿੱਥੇ ਪਿਛਲੀ ਲੰਘੀ 24 ਜੁਲਾਈ ਨੂੰ ਅਚਾਨਕ ਜਗਜੀਤ ਸਿੰਘ ਨੂੰ ਹਾਰਟ-ਅਟੈਕ ਆਉਣ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾ ਮ੍ਰਿਤਕ ਦੀ ਭੈਣ ਵੀ ਕੈਨੇਡਾ ਪੜ੍ਹਾਈ ਲਈ ਗਈ ਸੀ, ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਨੂੰ ਵੀ ਕੈਨੇਡਾ ਭੇਜਿਆ ਸੀ। ਆਮ ਤੌਰ ’ਤੇ ਖੇਤੀਬਾੜੀ ਕਰਦੇ ਪਰਿਵਾਰ ਨੇ ਆਪਣੇ ਦੋਵੇਂ ਬੱਚਿਆਂ ਨੂੰ ਬੈਂਕ ਤੋਂ 35 ਲੱਖ ਅਤੇ ਆੜ੍ਹਤੀਏ ਤੋਂ 11 ਲੱਖ ਰੁਪਏ ਕੁੱਲ 46 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਵਿਦੇਸ਼ ਪੜ੍ਹਾਈ ਅਤੇ ਰੁਜ਼ਗਾਰ ਲਈ ਭੇਜਿਆ ਸੀ ਪਰ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਿੰਡ ਸੰਧੂਕਲਾ ਵਿਖੇ ਦਾਦਾ ਅਜਮੇਰ ਸਿੰਘ ਤੇ ਦਾਦੀ ਬਲਜੀਤ ਕੌਰ ਦਾ ਵੀ ਰੋ-ਰੋ ਬੁਰਾ ਹਾਲ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।
ਇਸ ਦੁੱਖਦਾਈ ਘਟਨਾ ’ਤੇ ਪੀੜਤ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ’ਤੇ ਚੜ੍ਹੇ ਕਰਜ਼ੇ ਲਈ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਪਿੱਛੇ ਰਹਿੰਦਾ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਗ਼ਮਗੀਨ ਮਾਹੌਲ ਹੈ। ਜਿੱਥੇ ਦਾਦਾ ਅਤੇ ਦਾਦੀ ਆਪਣੇ ਪੋਤੇ ਨੂੰ ਯਾਦ ਕਰਕੇ ਭੁੱਬਾ ਮਾਰ ਕੇ ਰੋ ਰਹੇ ਸਨ। ਇਸ ਮੌਕੇ ਜਸਪਾਲ ਸਿੰਘ, ਸੁਰਜੀਤ ਸਿੰਘ, ਪੰਚਾਇਤ ਮੈਂਬਰ ਬੂਟਾ ਸਿੰਘ, ਨੰਬਰਦਾਰ ਜੋਰਾ ਸਿੰਘ, ਕਰਤਾਰ ਸਿੰਘ, ਰੂਪ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਮਨੀਪੁਰ ਦੀ ਕਹਾਣੀ
ਮਨੀਪੁਰ ਦਾ 90 ਫੀਸਦ ਖੇਤਰ ਪਹਾੜੀਆਂ ਵਾਲਾ ਹੈ, ਜਿਸ ਵਿੱਚ ਮੁੱਖ ਤੌਰ ਤੇ ਨਾਗਾ ਤੇ ਕੁੱਕੀ ਕਬੀਲੇ ਰਹਿੰਦੇ ਹਨ (3-4 ਹੋਰ ਛੋਟੇ ਕਬੀਲੇ ਵੀ ਹਨ)। ਇਨ੍ਹਾਂ ਕਬੀਲਿਆਂ ਦੀ ਵਸੋਂ ਮਨੀਪੁਰ ਦੀ ਕੁੱਲ ਵਸੋਂ ਦਾ 37 ਕੁ ਫੀਸਦੀ ਹੈ। ਪਹਾੜੀਆਂ ਦੇ ਵਿਚਕਾਰਲਾ 10 ਫੀਸਦੀ ਇਲਾਕਾ ਘਾਟੀ (ਪਹਾੜਾਂ ਨਾਲ ਘਿਰਿਆ ਥਾਂ) ਕਿਹਾ ਜਾਂਦਾ, ਜਿੱਥੇ ਮੁੱਖ ਤੌਰ ਤੇ ਮੈਤਈ ਲੋਕ ਰਹਿੰਦੇ ਹਨ, ਇਨ੍ਹਾਂ ਦੀ ਵਸੋਂ ਮਨੀਪੁਰ ਦੀ ਕੁੱਲ ਵਸੋਂ ਦਾ 63 ਕੁ ਫੀਸਦੀ ਹੈ।
ਕਈ ਦਹਾਕੇ ਪਹਿਲਾਂ ਨਾਗਾ ਚੀਨ ਵੱਲੋਂ ਆਏ ਦੱਸੇ ਜਾਂਦੇ ਹਨ, ਕੁੱਕੀ ਮਯਾਂਮਾਰ (ਬਰਮਾ) ਵਿੱਚੋਂ ਹਿਜ਼ਰਤ ਕਰਕੇ ਆਏ ਹਨ, ਮੈਤਈ ਲੋਕ ਵੀ ਚੀਨ ਵੱਲੋਂ ਆਏ ਦੱਸੇ ਜਾਂਦੇ ਹਨ। ਮੈਤਈਆਂ ਨੇ ਖੁਦ ਹੀ ਪਹਾੜੀਆਂ ਵਿੱਚ ਨਾ ਰਹਿਣਾ ਚੁਣਿਆ ਸੀ, ਕਿਉਂਕਿ ਓਥੇ ਫ਼ਸਲਬਾੜੀ ਲਈ ਮਿਹਨਤ ਜ਼ਿਆਦਾ ਕਰਨੀ ਪੈਣੀ ਸੀ, ਤੇ ਹੋਰ ਕੰਮ-ਧੰਦੇ ਕਰਨੇ ਵੀ ਔਖੇ ਸਨ। ਇਸ ਲਈ ਇਹ 10 ਫੀਸਦੀ ਵਾਲੇ ਇਲਾਕੇ ਵਿੱਚ ਕਾਬਜ਼ ਹੋ ਗਏ ਤੇ ਮਨੀਪੁਰ ਦੇ ਮੁੱਖ ਕਾਰੋਬਾਰ ਵੀ ਇਨ੍ਹਾਂ ਦੇ ਹੱਥ ਹੇਠ ਹੀ ਹਨ।
ਮਨੀਪੁਰ ਦੀ ਅਸੈਂਬਲੀ ਦੀਆਂ 60 ਸੀਟਾਂ ਵਿੱਚੋਂ ਮੈਤਈਆਂ ਕੋਲ 40 ਤੇ ਨਾਗਾ-ਕੁੱਕੀਆਂ ਕੋਲ 20 ਸੀਟਾਂ ਹਨ। ਹੁਣ ਤੱਕ ਬਣੇ ਮੁੱਖ ਮੰਤਰੀਆਂ ਵਿੱਚੋਂ ਵੀ 1-2 ਨੂੰ ਛੱਡ ਕੇ ਸਾਰੇ ਮੈਤਈ ਸਨ। ਨਾਗਾ-ਕੁੱਕੀ ਕਬੀਲਿਆਂ ਨੂੰ ਪਿਛੜੇ ਵਰਗ ਦਾ ਦਰਜਾ ਮਿਲਿਆ ਹੋਇਆ ਹੈ ਪਰ ਮੈਤਈਆਂ ਨੂੰ ਨਹੀਂ। ਨਾਗਾ-ਕੁੱਕੀ ਅੰਗਰੇਜ਼ਾਂ ਦੇ ਸਮੇਂ ਇਸਾਈ ਬਣ ਗਏ ਸਨ ਪਰ ਮੈਤਈ ਹਿੰਦੂ ਹਨ। ਮੈਤਈ ਪਹਾੜੀ ਇਲਾਕੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ।
ਇਸ ਸਮੇਂ ਜਦੋਂ ਨਾਗਾ ਤੇ ਕੁੱਕੀ ਕਬੀਲਿਆਂ ਨੇ ਪਸੀਨਾ ਵਹਾ-ਵਹਾ ਪਹਾੜੀਆਂ ਨੂੰ ਵੀ ਉਪਜਾਊ ਬਣਾ ਲਿਆ ਹੈ ਤੇ ਦੂਜਾ ਸਰਮਾਏਦਾਰਾਂ ਦੀ ਨਜ਼ਰ ਪਹਾੜੀਆਂ ਦੇ ਥੱਲੇ ਵੀ ਚਲੀ ਗਈ ਹੈ ਤਾਂ ਸਰਮਾਏਦਾਰਾਂ ਦੀ ਭਾਜਪਾ ਮਨੀਪੁਰ ਸੰਸਦ ਰਾਹੀਂ ਨਾਗਾ-ਕੁੱਕੀ ਕਬੀਲਿਆਂ ਦੇ ਖਿਲਾਫ਼ ਫੈਸਲੇ ਕਰਨ ਲੱਗੀ ਹੈ, (ਵੈਸੇ ਤਾਂ ਸਦਾ ਹੀ ਫੈਸਲੇ ਮੈਤਈਆਂ ਦੇ ਪੱਖ ਵਿੱਚ ਹੁੰਦੇ ਆਏ ਹਨ)। ਕਿਉਂਕਿ ਅਸੈਂਬਲੀ ਵਿੱਚ ਮੈਤਈਆਂ ਦੀਆਂ 40 ਸੀਟਾਂ ਹਨ, ਇਸ ਲਈ ਕੋਈ ਵੀ ਬਿੱਲ ਪਾਸ ਕਰਨਾ ਜਾਂ ਫੈਸਲਾ ਕਰਨਾ ਮੈਤਈਆਂ/ਭਾਜਪਾ ਲਈ ਔਖਾ ਨਹੀਂ।
ਤਾਜ਼ਾ ਵਿਵਾਦ ਦਾ ਕਾਰਣ ਵੀ ਇਹੋ-ਜਿਹਾ ਹੀ ਇੱਕ ਫੈਸਲਾ ਹੈ ਜਿਸ ਨਾਲ ਮੈਤਈਆਂ ਨੂੰ ਵੀ ਪਿਛੜੇ ਵਰਗ ਦਾ ਦਰਜਾ ਦਿੱਤਾ ਜਾਣਾ ਹੈ ਤੇ ਉਹ ਵੀ ਪਹਾੜੀ ਖੇਤਰਾਂ ਵਿੱਚ ਵੀ ਜ਼ਮੀਨ ਖਰੀਦ ਸਕਣਗੇ। ਦੂਜਾ ਪਾਸੇ ਸਰਕਾਰ ਜੰਗਲ ਬਚਾਓ ਜਾਂ ਸੜਕਾਂ ਬਣਾਓ ਦੇ ਨਾਂ 'ਤੇ ਨਾਗਾ-ਕੁੱਕੀ ਕਬੀਲਿਆਂ ਦੇ ਪਿੰਡਾਂ ਦੇ ਪਿੰਡ ਉਜਾੜਨ ਲੱਗੀ ਹੋਈ ਹੈ। ਦਹਾਕਿਆਂ-ਸਦੀਆਂ ਤੋਂ ਰਹਿੰਦਿਆਂ ਲੋਕਾਂ ਨੂੰ ਜਦ ਏਦਾਂ ਉਜਾੜਿਆ ਜਾਂਦਾ ਤਾਂ ਬਾਗ਼ੀ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਭਾਵੇਂ ਬੀਤੇ ਵਿੱਚ ਨਾਗਾ ਤੇ ਕੁੱਕੀ ਕਬੀਲਿਆਂ ਵਿਚਕਾਰ ਵੀ ਮਤਭੇਦ ਰਹੇ ਹਨ, ਪਰ ਇਸ ਸਮੇਂ ਇਹ ਪਹਾੜੀ ਕਬੀਲੇ ਮੈਤਈਆਂ ਵਿਰੁੱਧ ਸਾਂਝੀ ਲੜਾਈ ਲੜ ਰਹੇ ਹਨ।
ਜਿਵੇਂ ਦੇਸ਼ ਵਿੱਚ ਹਿੰਦੂਆਂ ਦੀ ਵਸੋਂ 80 ਫੀਸਦੀ ਹੋਣ ਦੇ ਬਾਵਜੂਦ ਕੁੱਝ ਖ਼ਾਸ ਲੋਕਾਂ ਵੱਲੋਂ 'ਹਿੰਦੂ ਖਤਰੇ ਵਿੱਚ' ਦੀ ਦੁਹਾਈ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ 'ਮੈਤਈ ਖਤਰੇ ਵਿੱਚ ਹਨ' ਕਹਿਕੇ ਨਾਗਾ-ਕੁੱਕੀਆਂ ਨੂੰ ਦਰੜਿਆ ਜਾ ਰਿਹਾ ਹੈ, ਉਨ੍ਹਾਂ ਦੀ ਆਦਿਵਾਸੀ ਪਛਾਣ ਖਤਮ ਕੀਤੀ ਜਾ ਰਹੀ ਹੈ। ਉੱਪਰੋਂ ਭਾਜਪਾ ਦੀ ਸ਼ਹਿ ਅਤੇ ਦੰਗੇ-ਫ਼ਸਾਦ ਕਰਾਉਣ ਦੀ ਮੁਹਾਰਤ ਸੋਨੇ ਤੇ ਸੁਹਾਗਾ ਹੈ। ਮੈਤਈਆਂ ਨੂੰ ਹਥਿਆਰ ਦਿੱਤੇ ਜਾ ਰਹੇ ਹਨ, ਕਾਨੂੰਨੀ ਖੁੱਲ੍ਹ ਦਿੱਤੀ ਜਾ ਰਹੀ ਹੈ, ਹਰ ਵਾਰ ਦੀ ਤਰ੍ਹਾਂ ਮੁੱਦੇ ਨੂੰ ਜਾਣਬੁੱਝ ਕੇ ਧਾਰਮਿਕ (ਇਸਾਈ ਬਨਾਮ ਹਿੰਦੂ) ਬਣਾਇਆ ਜਾ ਰਿਹਾ ਹੈ, ਤਾਂ ਕਿ ਇੱਥੋਂ ਦਾ ਫਾਇਦਾ ਭਾਰਤ ਦੇ ਹੋਰ ਰਾਜਾਂ ਵਿੱਚ ਲਿਆ ਜਾ ਸਕੇ।
ਭਾਜਪਾ ਵੱਲੋਂ ਪਿਛਲੇ ਸਾਲ ਜੋ ਕਸ਼ਮੀਰ ਵਿੱਚ ਕੀਤਾ ਗਿਆ ਸੀ, ਬਿਲਕੁਲ ਓਹੀ ਮਨੀਪੁਰ ਵਿੱਚ ਦੁਹਰਾਇਆ ਜਾ ਰਿਹਾ ਹੈ, ਭਾਰਤੀ ਆਰਮੀ ਵੱਲੋਂ ਜ਼ੁਲਮ ਢਾਹਿਆ ਜਾ ਰਿਹਾ। ਕਈ ਮਹੀਨਿਆਂ ਤੋਂ ਮਨੀਪੁਰ ਸੁਲਗ ਰਿਹਾ ਪਰ ਪ੍ਰਧਾਨ-ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਆਇਆ, ਨਾ ਫ਼ਕੀਰ ਨੇ ਮਨੀਪੁਰ ਫੇਰੀ ਪਾਈ। ਓਥੋਂ ਦਾ ਬੇਸ਼ਰਮ ਮੈਤਈ ਮੁੱਖ-ਮੰਤਰੀ ਵੀ ਅਤਿ-ਘਟੀਆ ਬਿਆਨ ਦੇ ਰਿਹਾ ਹੈ। ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਓਥੋਂ ਦੇ ਰਾਜਪਾਲ ਨੇ ਚੀਕ-ਚਿਹਾੜਾ ਪਾਇਆ ਹੋਣਾ ਸੀ, ਅਦਾਲਤ ਤੇ ਕੇਂਦਰ ਨੇ ਨੋਟਿਸ ਤੇ ਨੋਟਿਸ ਲਿਆ ਹੋਣਾ ਸੀ, ਹੁਣ ਨੂੰ ਪੱਕਾ ਰਾਸ਼ਟਰਪਤੀ ਰਾਜ ਲਗਾਇਆ ਹੋਣਾ ਸੀ।
ਡਿਬਰੂਗੜ੍ਹ ਜੇਲ੍ਹ ਵਿਚੋਂ ਵਿੱਚੋਂ ਭਾਈ ਅਮ੍ਰਿਤਪਾਲ ਸਿੰਘ ਜੀ ਅਤੇ ਹੋਰਨਾਂ ਸਾਰੇ ਸਿੰਘਾਂ ਦਾ ਕੌਮ ਨੂੰ ਸੰਦੇਸ਼
⛳
ਵਾਹਿਗੁਰੂ ਜੀ 🙏🙏🙏
ੂਨ_ਸ਼ਹੀਦੀ_ਦਿਹਾੜਾ (ਸੰਨ 1716)
#ਬਾਬਾ_ਬੰਦਾ_ਸਿੰਘ_ਬਹਾਦਰ
8 ਮਹੀਨਿਆਂ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋਂ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋ ਸ਼ਹੀਦ ਕਰ ਦਿੱਤੇ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ ਕੁਝ ਮੁਖੀ ਸਿੰਘਾਂ ਨੂੰ ਕਈ ਦਿਨ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਖ਼ਜ਼ਾਨਾ ਕਿੱਥੇ ਦਬਾਇਆ ਹੈ ?? ਪਰ ਉਨ੍ਹਾਂ ਕੁਝ ਨਾ ਦੱਸਿਆ ਕਿਉਂਕਿ ਖ਼ਜ਼ਾਨਾ ਤੇ ਕੋਈ ਹੈ ਹੀ ਨਹੀਂ ਸੀ ਉਨ੍ਹਾਂ ਕਦੇ ਦੱਬਿਆ ਨਹੀਂ ਸਭ ਕੁਝ ਸਿੰਘਾਂ ਚ ਵੰਡ ਦਿੰਦੇ ਸੀ ।
ਫਿਰ ਇੱਕ ਦਿਨ ਬਾਕੀ 26 ਜਰਨੈਲਾਂ ਦੇ ਸਮੇਤ ਬਾਬਾ ਜੀ ਨੂੰ #ਕੁਤਬ_ਮੀਨਾਰ ਦੇ ਕੋਲ ਲਿਆਂਦਾ ਗਿਆ ਦੋ ਸ਼ਰਤਾਂ ਰੱਖੀਆਂ ਮੁਸਲਮਾਨ ਹੋ ਜਾਓ ਜਾਂ ਮੌਤ ਕਬੂਲ ਕਰੋ ਬੰਦਾ ਸਿੰਘ ਜੀ ਨੇ ਮੌਤ ਕਬੂਲ ਕੀਤੀ , ਉਨ੍ਹਾਂ ਦੀ ਗੋਦ ਚ ਚਾਰ ਸਾਲ ਦਾ ਪੁੱਤਰ ਅਜੈਪਾਲ ਸਿੰਘ ਰੱਖਿਆ ਅਤੇ ਹੱਥ ਖੰਜਰ ਫੜਾ ਕੇ ਕਿਹਾ, ਆਪਣੇ ਪੁੱਤਰ ਦਾ ਕਤਲ ਕਰ, ਬਾਬਾ ਜੀ ਨੇ ਨਾਂਹ ਕਰ ਦਿੱਤੀ । ਉਸੇ ਵੇਲੇ ਜਲਾਦ ਨੇ ਖੰਜਰ ਦੇ ਨਾਲ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਦਾ ਸੀਨਾ ਚੀਰ ਕੇ ਦਿਲ ਕੱਢਿਆ ਤੇ ਧੜਕਦਾ ਹੋਇਆ ਦਿਲ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ
ਬਾਬਾ ਜੀ ਦੇ ਕੇਸਾਂ ਨੂੰ ਉੱਪਰ ਪਿੰਜਰੇ ਦੇ ਨਾਲ ਬੰਨ੍ਹਿਆ ਸੀ ਬਾਹਾਂ ਵੀ ਬੰਨ੍ਹ ਕੇ ਮਾਸ ਨੂੰ ਜਮੂਰਾਂ ਦੇ ਨਾਲ ਨੋਚਿਆ ਫਿਰ ਸਾਰੇ ਸਰੀਰ ਤੇ ਲੋਹੇ ਦੀਆਂ ਗਰਮ ਸੀਖਾਂ ਲਗਾਈਆਂ ਤੇ ਗਰਮ ਸੀਖਾ ਸਰੀਰ ਵਿੱਚੋਂ ਦੀ ਲੰਘਾਈਆਂ ਗਈਆਂ । ਪਰ ਉਹ ਗੁਰੂ ਦਾ ਲਾਲ ਅਡੋਲ ਚਿੱਤ ਬੈਠਾ ਸੀ , ਉਨ੍ਹਾਂ ਦੇ ਮੁੱਖ ਚ ਕੇਵਲ ਵਾਹਿਗੁਰੂ ਸ਼ਬਦ ਸੀ। ਏਨੇ ਦਰਦ ਵਿਚ ਵੀ ਚਿਹਰੇ ਦਾ ਨੂਰ ਦੇਖ ਉਸ ਵੇਲੇ ਦਾ ਪ੍ਰਧਾਨ ਵਜੀਰ #ਅਮੀਨ_ਖ਼ਾਨ ਬੜਾ ਹੈਰਾਨ ਸੀ ....
ਜਲਾਦ ਨੇ ਬਾਬਾ ਦੀ ਸੱਜੀ ਅੱਖ ਕੱਢੀ ਫਿਰ ਖੱਬੀ ਕੱਢੀ ਸੱਜਾ ਪੈਰ ਵੱਢਿਆ ਫਿਰ ਖੱਬਾ ਵੱਢਿਆ ਵਾਰੀ ਵਾਰੀ ਦੋਨੋਂ ਹੱਥ ਕੱਟੇ ਬਹੁਤ ਖੂਨ ਵਹਿ ਗਿਆ ਫਿਰ ਬੰਦਾ ਸਿੰਘ ਬਹਾਦਰ ਜੀ ਦਾ ਸਿਰ ਕਲਮ ਕਰ ਦਿੱਤਾ। ਸਾਰੇ ਸਰੀਰ ਦੀ ਬੋਟੀ ਬੋਟੀ ਕਰਕੇ ਕਾਵਾਂ ਕੁੱਤਿਆਂ ਦੇ ਖਾਣ ਲਈ ਸੁੱਟ ਦਿੱਤੀ , ਬਾਕੀ ਦੇ ਨਾਲ ਫੜੇ ਜਰਨੈਲਾਂ ਨੂੰ ਵੀ ਇਸੇ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਪਰ ਇੰਨੇ ਤਸੀਹਿਆਂ ਦੇ ਵਿਚ ਵੀ ਉਨ੍ਹਾਂ ਦੇ ਮੁਖ ਤੇ #ਵਾਹਿਗੁਰੂ ਤੋਂ ਬਗੈਰ ਹੋਰ ਕੁਝ ਨਹੀਂ ਸੀ ।
ਦੇਖਣ ਵਾਲੇ ਚਾਹੇ ਮੁਸਲਮਾਨ ,ਹਿੰਦੂ ,ਇਸਾਈ ਜਾਂ ਹੋਰ ਧਰਮਾਂ ਵਾਲੇ ਸੀ । ਸਭ ਨੇ ਮੰਨਿਆ ਕਿ ਇਹ ਰੂਹਾਨੀ ਸ਼ਹਾਦਤ ਹੈ, ਕੋਈ ਆਮ ਮਨੁੱਖ ਇਸ ਤਰ੍ਹਾਂ ਦੇ ਇੰਨੇ ਦਰਦਨਾਕ ਤਸੀਹਿਆਂ ਨੂੰ ਏਨੇ ਸ਼ਾਂਤਮਈ ਢੰਗ ਨਾਲ ਨਹੀਂ ਸਹਿਣ ਕਰ ਸਕਦਾ ।
ਬਾਬਾ ਜੀ ਦੀ ਯਾਦ ਵਿੱਚ ਅਸਥਾਨ ਹੈ ਗੁਰਦੁਆਰਾ ਸ਼ਹੀਦ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ( ਨੇੜੇ ਕੁਤਬ ਮੀਨਾਰ ਦਿੱਲੀ )
ਸਰਹਿੰਦ ਵਿਜੇਤਾ ਪਹਿਲੇ ਸਿੱਖ ਜਰਨੈਲ ਗੁਰੂ ਕਾ ਲਾਲ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਪੁੱਤਰ ਬਾਬਾ ਅਜੈਪਾਲ ਸਿੰਘ ਤੇ ਨਾਲ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ 🙏🙏🙏
ਭਾਈ ਨਿੱਝਰ ਦੀ ਅੰਤਿਮ ਅਰਦਾਸ ਦਰਬਾਰ ਸਾਹਿਬ ਵਿਖੇ 1 ਜੁਲਾਈ ਨੂੰ, ਉਪਰੰਤ ਰਾਅ ਏਜੰਸੀ ਦੇ ਦਫਤਰ ਸਾਹਮਣੇ ਰੋਸ ਮੁਜਾਹਰਾ!
ਕੈਨੇਡਾ ਦੇ ਜੁਝਾਰੂ ਸਿੱਖ ਨੌਜਵਾਨ ਆਗੂ ਭਾਈ ਹਰਦੀਪ ਸਿੰਘ ਨਿੱਝਰ ਜਿਹਨਾਂ ਦਾ ਕਤਲ ਪਿਛਲੇ ਦਿਨੀਂ ਭਾਰਤੀ ਏਜੰਸੀਆਂ ਦੇ ਕਰਿੰਦਿਆਂ ਵੱਲੋਂ ਕੀਤਾ ਗਿਆ ਸੀ, ਨਮਿਤ ਅੰਤਿਮ ਅਰਦਾਸ ਸਮਾਗਮ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਵਿਖੇ 1 ਜੁਲਾਈ ਨੂੰ ਕੀਤਾ ਜਾ ਰਿਹਾ ਏ। ਉਪਰੰਤ ਉਸੇ ਦਿਨ ਵਿਦੇਸ਼ਾਂ ਵਿਚ ਕੰਮ ਕਰਦੀ ਭਾਰਤੀ ਖੂਫੀਆ ਏਜੰਸੀ ਰਾਅ ਦੇ ਅੰਮ੍ਰਿਤਸਰ ਦਫ਼ਤਰ ਦੇ ਸਾਹਮਣੇ ਸਿੱਖਾਂ ਵੱਲੋਂ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਸਬੰਧੀ ਐਲਾਨ ਕਰਦਿਆਂ ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਮੀਟਿੰਗ ਵਿੱਚ ਇਸ ਗੱਲ ਦਾ ਫ਼ੈਸਲਾ ਕੀਤਾ ਗਿਆ ਹੈ ਕਿ ਰੋਸ ਮੁਜਾਹਰਾ ਕਰਦੇ ਨੌਜਵਾਨ ਇਹ ਸੁਨੇਹਾ ਦੇਣ ਜਾਣਗੇ ਕਿ ਅਸੀਂ ਵੀ ਖ਼ਾਲਿਸਤਾਨੀ ਹਾਂ ਅਤੇ ਜੇਕਰ ਇੰਡੀਅਨ ਸਟੇਟ ਦੀ ਪਿਆਸ ਖਾਲਿਸਤਾਨੀਆਂ ਦੇ ਖੂਨ ਨਾਲ ਬੁਝਦੀ ਏ ਸਾਨੂੰ ਵੀ ਮਾਰ ਦਿਓ। ਉਹਨਾਂ ਰਾਅ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਸੰਬੰਧੀ ਵਜਾ ਦੱਸਦਿਆਂ ਕਿਹਾ ਕਿ ਕਿਉੰਕਿ ਕੇਂਦਰੀ ਖੁਫ਼ੀਆ ਏਜੰਸੀਆਂ ਵਿਚੋਂ ਵਿਦੇਸ਼ ਵਿੱਚ ਇੰਟੈਲੀਜੈਂਸ ਨਾਲ ਜੁੜੇ ਖੁਫੀਆ ਉਪਰੇਸ਼ਨ ਦੀ ਜ਼ੁੰਮੇਵਾਰੀ ਰਾਅ ਦੀ ਏ।
ਦਲ ਖਾਲਸਾ ਨੇ ਭਾਈ ਨਿੱਝਰ ਦੇ ਕਤਲ ਦੇ ਸੰਬੰਧ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਖਤ ਲਿੱਖ ਕੇ ਇਸ ਦੀ ਨਿਰਪੱਖ ਜਾਂਚ ਅਤੇ ਨਿਆਂ ਕਰਨ ਲਈ ਅਪੀਲ ਕੀਤੀ ਏ। ਜਸਟਿਨ ਟਰੂਡੋ ਨੂੰ ਲਿਖੇ ਖੱਤ ਵਿੱਚ ਜਥੇਬੰਦੀ ਨੇ ਕਿਹਾ ਕਿ ਭਾਈ ਨਿੱਝਰ ਭਾਰਤ ਸਰਕਾਰ ਦੇ ਕੈਨੇਡੀਅਨ ਸਿੱਖਾਂ ਵਿਰੁੱਧ ਨਫ਼ਰਤ ਭਰੇ ਭੰਡੀ ਪ੍ਰਚਾਰ ਦਾ ਸ਼ਿਕਾਰ ਹੋਇਆ ਏ। ਉਹਨਾਂ ਤਰਕ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਜਦ ਕਾਨੂੰਨੀ ਤੌਰ ‘ਤੇ ਭਾਈ ਨਿੱਝਰ ਦੀ ਹਵਾਲਗੀ ਨਹੀਂ ਹਾਸਿਲ ਕਰ ਸਕੀ ਤਾਂ ਉਸ ਨੇ ਲੁਕਵੇ ਹੱਥਾਂ ਰਾਹੀਂ ਗ਼ੈਰ-ਕਾਨੂੰਨੀ ਤਰੀਕਾ ਵਰਤ ਕੇ ਉਸ ਨੂੰ ਸੱਦਾ ਲਈ ਚੁੱਪ ਕਰਵਾ ਦਿੱਤਾ। ਖਤ ਵਿੱਚ ਚੇਤੇ ਕਰਵਾਇਆ ਗਿਆ ਕਿ ਫ਼ਰਵਰੀ 2018 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਦ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਏ ਸਨ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਖਾਲਿਸਤਾਨ ਵਿਚਾਰਧਾਰਾ ਨਾਲ ਸੰਬੰਧਿਤ 9 ਸਰਗਰਮ ਸਿੱਖਾਂ ਦੀ ਸੂਚੀ ਦੇ ਕੇ ਉਹਨਾਂ ਦੀ ਹਵਾਲਗੀ ਮੰਗੀ ਸੀ ਜਿਨਾਂ ਵਿੱਚ ਨਿੱਝਰ ਦਾ ਨਾਮ ਮੁਖ ਤੌਰ ਤੇ ਸ਼ਾਮਿਲ ਸੀ। ਦਲ ਖ਼ਾਲਸਾ ਨੇ ਕੈਨੇਡਾ ਸਰਕਾਰ ਨੂੰ ਆਰਥਿਕ ਮੁਫ਼ਾਦਾਂ ਤੋ ਉੱਪਰ ਉਠ ਕੇ ਭਾਈ ਨਿੱਝਰ ਦੇ ਕਾਤਲਾਂ ਨੂੰ ਫੜਣ ਅਤੇ ਸਾਜਿਸ਼-ਘਾੜਿਆਂ ਨੂੰ ਬੇਨਕਾਬ ਕਰਨ ਦੀ ਗੁਹਾਰ ਲਾਈ।
ਭਾਈ ਅਵਤਾਰ ਸਿੰਘ ਖੰਡਾ ਦੀ ਇਹ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਵੀ ਸੁਣਾਇਓ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਿੰਦਾ ਬਧਨੀ (ਮੌਗਾ) ਅਤੇ ਉਸ ਦੀ ਮਾਤਾ ਉੱਤੇ ਹਮਲਾ , ਅਣਪਛਾਤਿਆਂ ਨੇ ਮਾਰੀਆਂ ਗੋਲੀਆਂ , ਮਾਂ ਦੀ ਮੌਤ ਜੌ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਪੰਜਾਬ ਸਰਕਾਰ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ
ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਬਹੁਤ ਵਧੀਆ ਸੀ ਏਥੋਂ ਦੀ ਐਜ਼ੂਕੇਸ਼ਨ ਨੂੰ ਖਤਮ ਕਰਨਾ ਵੀ ਬਹੁਤ ਔਖਾ ਸੀ ਅੰਗਰੇਜ਼ ਵੀ ਮੰਨਦੇ ਸੀ ਕਿ ਅਸੀਂ ਬਹੁਤ ਪਿੱਛੇ ਹਾਂ ਪੰਜਾਬ ਤੋਂ
ਸਾਡੀ ਹਾਲਤ ਬਿਲਕੁਲ ਲਾਹੌਰ ਦੇ ਕਿਲ੍ਹੇ ਵਿੱਚ ਸ਼ੱਜਾ ਡਿੱਗਣ ਵਰਗੀ ਆ ਪਹਿਲਾਂ ਬਾਈ ਦੀਪ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਫਿਰ ਭਾਈ ਪੰਜਵੜ ਫਿਰ ਭਾਈ ਖੰਡਾ ਤੇ ਅੱਜ ਭਾਈ ਨਿੱਝਰ ਤੇ ਅਸੀਂ ਸੁੱਤੇ ਪਏ ਆ ! ਗੂਰੂ ਪਾਤਸ਼ਾਹ ਜੀ ਮੇਹਰ ਕਰੋ😔🙏
💙ਤੂੰ ਆਵੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ🥺🙏💔
ਦੂਬੇ ਦਾ ਟਵੀਟ ਧਿਆਨ ਮੰਗਦਾ ਹੈ ....⚠️ ਹੁਣ ਤਾਂ ਮੈਂ ਜਕੀਨ ਹੋ ਗਿਆ ਕੇ ਨਹੀਂ ਭਾਈ ਖੰਡੇ ਦੀ ਮੌਤ ਕਿਵੇਂ ਹੋਈ ਅਗਲਿਆਂ ਨੇ ਕਿਹਾ ਸੀ ਅਗਲਾ ਨੰਬਰ ਕੈਨੇਡਾ ਦਾ ਏ... ਸਾਡੇ ਜਿੰਨੇ ਵੀ ਵੀਰ ਭਰਾ ਬਾਹਰ ਨੇ ਆਪਣਾ ਖਿਆਲ ਰੱਖਣ,, ਵੈਸੇ ਦੁਸ਼ਮਣ ਤੇ ਹਰ ਪਾਸਿਓਂ ਮਾਰ ਕਰ ਰਿਹਾ,, ਬਮਾਰੀ ਵੱਲ ਜਾ ਕੇ ਗੈਂਗਵਾਰ ਕਰਕੇ,, ਐਕਸੀਡੈਂਟ ਕਰਵਾ ਕੇ,, ਕਿਸੇ ਕੋਲੋਂ ਨਾ ਕੁਝ ਲੈ ਕੇ ਖਾਧਾ ਜਾਵੇ,, ਨਾਲ ਕਿੰਨਾ ਵੀ ਖਾਸ ਹੋਵੇ ਭਰੋਸਾ ਨਾ ਕਰਿਆ ਜਾਵੇ ਕਿਉਂਕਿ ਅਣਜਾਣ ਤੋਂ ਵੈਸੇ ਬੰਦਾ ਸੁਚੇਤ ਰਹਿੰਦਾ ਮਾਰਿਆ ਤੇ ਭਰੋਸੇ ਵਾਲਿਆਂ ਕੋਲੋਂ ਹੀ ਜਾਂਦਾ,,,,🚫
ਇੱਕ ਦਿਨ ਸਾਰੀ ਦੁਨੀਆਂ ਸ੍ਰੀ ਗੁਰੂ ਗ੍ਰੰਥ ਜੀ ਸਾਹਮਣੇ ਸਿਰ ਝੁਕਾਉਗੀ
💥*ਫਰਾਡ ਰਿਪੋਰਟ*💥
ਅਗਰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਟਕੇ ਫਰਾਡ ਹੋ ਗਿਆ ਹੈ। ਤਾਂ ਇਹ ਵੀਡੀਓ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਅਜਿਹੀ ਜਾਣਕਾਰੀ ਹਰ ਇੱਕ ਵਿਆਕਤੀ ਨੂੰ ਹੋਣੀ ਜ਼ਰੂਰੀ ਹੈ। ਇਸ ਵੀਡੀਓ ਨੂੰ ਆਪਣੇ ਫੋਨ ਵਿੱਚ ਹਮੇਸ਼ਾਂ ਸੰਭਾਲਕੇ ਰੱਖੋ ਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਜੀ।
💥ਜਨਰਲ ਹਰਬਖਸ਼ ਸਿੰਘ 1965 ਦਾ ਹੀਰੋ*💥
1965 ਜੰਗ ਦੀ ਅਸਲ ਕਹਾਣੀ। ਇਕ ਸਿੱਖ ਨੇ ਬਚਾਇਆ ਸੀ ਅੰਮ੍ਰਿਤਸਰ ਨੂੰ ਪਾਕਿਸਤਾਨ ਦੇ ਕਬਜੇ ਵਿੱਚ ਜਾਣ ਤੋਂਉਹ ਵੀ ਫੌਜ ਦੇ ਮੁਖੀ ਦੀ ਹੁਕਮ ਅਦੂਲੀ ਕਰਕੇ।
1965 ਦੀ ਜੰਗ ਵਿਚ ਅਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਸੈਕਟਰ ਤੇ ਪਾਕਿ ਫੌਜ ਦੀਆਂ ਕਈ ਡਿਵੀਜ਼ਨਾਂ ਨੇ ਇੱਕੋ ਵਾਰੀ ਤੇ ਅਚਾਨਕ ਹਮਲਾ ਕਰ ਦਿੱਤਾ ! ਉਸ ਵੇਲੇ ਪੱਛਮੀਂ ਕਮਾਂਡ ਦਾ ਮੁਖੀ ਲੇਫ਼ਟੀਨੈਂਟ ਜਰਨਲ ਹਰਬਖਸ਼ ਸਿੰਘ ਸੀ ! ਇਸ ਜਰਨੈਲ ਦਾ ਜਨਮ 1913 ਵਿਚ ਸੰਗਰੂਰ ਜਿਲੇ ਦੇ ਓਸੇ ਬਡਰੁੱਖਾਂ ਪਿੰਡ ਵਿਚ ਹੀ ਹੋਇਆ ਸੀ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਮੰਨਿਆਂ ਗਿਆ ਹੈ
ਚਾਣਚੱਕ ਹੋਏ ਇਸ ਹਮਲੇ ਦੀ ਤੀਬਰਤਾ ਨੂੰ ਦੇਖਦਿਆਂ ਹੋਇਆਂ ਸਰਦਾਰ ਸਾਬ ਨੂੰ ਦਿੱਲੀ ਆਰਮੀ ਚੀਫ ਮਿਸਟਰ ਚੌਧਰੀ ਦਾ ਹੁਕਮ ਹੋਇਆ ਕੇ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਕੇ ਦਰਿਆ ਬਿਆਸ ਦੇ ਜਲੰਧਰ ਵੱਲ ਦੇ ਕੰਡੇ ਤੱਕ ਲੈ ਆਇਆ ਜਾਵੇ ਨਹੀਂ ਤਾਂ ਅਮ੍ਰਿਤਸਰ ਤੇ ਹੱਥੋਂ ਜਾਣਾ ਹੀ ਜਾਣਾ ਸਗੋਂ ਪਾਕਿ ਫੌਜ ਅੰਬਾਲੇ ਤੱਕ ਦਾ ਇਲਾਕਾ ਵੀ ਆਸਾਨੀ ਨਾਲ ਜਿੱਤ ਜਾਵੇਗੀ...ਇੱਕ ਪਾਸੇ ਫੌਜੀ ਟਰੇਨਿੰਗ ਦਾ ਸੀਨੀਅਰ ਦੇ ਹੁਕਮ ਮੰਨਣ ਵਾਲਾ ਅਸੂਲ ਸੀ ਤੇ ਦੂਜੇ ਪਾਸੇ ਗੁਰੂਆਂ ਦੀ ਵਰਸੋਈ ਧਰਤੀ ਅੰਮ੍ਰਿਤਸਰ ਨਾਲ ਮੋਹ ਪਿਆਰ ਵਾਲਾ
ਜਜਬਾ...ਅਖੀਰ ਨੂੰ ਹਿੰਮਤ ਤੇ ਗੁਰੂਆਂ ਦੀ ਧਰਤੀ ਨਾਲ ਮੋਹ-ਪਿਆਰ ਵਾਲਾ ਜਜਬਾ ਕੋਝੀ ਰਾਜਨੈਤਿਕ ਕੂਟਨੀਤੀ ਤੇ ਭਾਰੀ ਪੈ ਗਿਆ ਅਤੇ ਇਸ ਜਰਨੈਲ ਨੇ ਇਹ ਕਹਿੰਦਿਆਂ ਹੋਇਆਂ ਪਿੱਛੇ ਹਟਣ ਤੋਂ ਸਾਫ ਇਨਕਾਰ ਕਰ ਦਿੱਤਾ ਕੇ..ਨਨਕਾਣਾ ਅਤੇ ਕਰਤਾਰਪੁਰ ਸਾਬ ਤੇ ਸਤਾਰਾਂ ਸਾਲ ਪਹਿਲਾਂ ਹੀ ਸਾਥੋਂ ਖੁੱਸ ਗਿਆ ਪਰ ਹੁਣ ਦਰਬਾਰ ਸਾਬ ਤੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਕਿਸੇ ਕੀਮਤ ਤੇ ਹੱਥੋਂ ਨਹੀਂ ਜਾਣ ਦੇਣੀ..
ਫੌਜ ਡੇਰਾ ਬਾਬਾ ਨਾਨਕ ਸੈਕਟਰ ਉੱਤੇ ਡਟੀ ਰਹੀ ਤੇ ਬਹੁਤ ਵੱਡਾ ਨੁਕਸਾਨ ਹੋਣੋ ਬਚ ਗਿਆ...
ਕਈਆਂ ਨੇ ਜੰਗ ਮਗਰੋਂ ਇਸ ਜਰਨੈਲ ਨੂੰ ਹੁਕਮ ਅਦੂਲੀ ਆਲੇ ਚੱਕਰ ਵਿਚ ਵੀ ਫਸਾਉਣਾ ਚਾਹਿਆ ਪਰ ਸਿਖਾਂ ਦੀ ਬਹਾਦਰੀ ਦਾ ਕਾਇਲ ਉਸ ਵੇਲੇ ਦਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਇਸ ਅਫਸਰ ਦੇ ਹੱਕ ਵਿਚ ਪੂਰੀ ਤਰਾਂ ਡਟਿਆ ਰਿਹਾ ! ਜਾਣਕਾਰ ਦੱਸਦੇ ਨੇ ਕੇ ਇਸ ਸਾਢੇ ਛੇ ਫੁੱਟ ਉਚੇ ਫੌਜੀ ਜਰਨੈਲ ਦਾ ਏਨਾ ਰੋਹਬ ਸੀ ਕੇ ਯੁੱਧ ਮਗਰੋਂ ਪ੍ਰੈਸ ਮਿਲਣੀ post war briefing ਵਿਚ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਅਯੂਬ ਖ਼ਾਨ ਨੇ ਖੁਦ ਮੰਨਿਆ ਸੀ ਕੇ ਪਾਕਿਸਤਾਨੀ ਫੌਜ ਕਦੇ ਨਾ ਹਾਰਦੀ ਜੇ ਸਾਮਣੇ ਪਰਬਤ ਜਿੱਡੇ ਜਿਗਰੇ ਵਾਲਾ ਇਹ ਹਿੰਮਤੀ ਜਰਨੈਲ ਹਰਬਖਸ਼ ਸਿੰਘ ਤੇ ਉਸਦੀ ਅਗਵਾਈ ਵਿਚ ਲੜਦੀ ਹੋਈ ਨਿਡਰ ਫੌਜ ਨਾ ਹੁੰਦੀ...ਸ਼ਾਹ ਮੁਹੰਮਦ ਸਹੀ ਲਿਖਦਾ ਏ ਕੇ "ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ...ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ"
Click here to claim your Sponsored Listing.
Videos (show all)
Category
Contact the school
Telephone
Website
Address
Sirsa
WELCOMETOMYPROFIL
Near Luxmi Sweets, Above Sachdeva School Dress (Sirsa)
Sirsa, 125055
�IELTS, PTE & SPOKEN ENGLISH We Have Certified Trainer & ESL Expert Assistance and Guidance in
Rehmt-E-Satguru House, Shah Satnampura
Sirsa, 125055
NEET/IIT Aspirants XI And XII Med/Non Med/Commerce/Arts IX and X Maths/Science/English
Shop No. 90, Near Uco Bank, New Anaj Mandi, Sirsa (125055)
Sirsa, 125055
AV Define Classes provide great opportunity to students to complete their preparation for exams.
1st Floor Bal Bhawan Barnala Road
Sirsa, 125055
Gov't Approved Computer Centre
Dhabwali Road Sirsa
Sirsa, 125055
do you have any visa problems Study Gap Clear All Degree and Diploma B.A , B.com , B.SC. M.A , I.T.I
Baba Bhubam Sah Ji Chowk
Sirsa, 125055
The autismtherapist in sirsa team tried to reach you, as you'd inquired Guided Therapy Home Program/
Sirsa, 125055
We are providing industry knowledge to school kids and help them achieve what they want in the field
Huda, H/N. 806 SIRSA
Sirsa
Learning online is fun and more interesting compared to the boring traditional classroom system of learning. So in quarantine take benefits of live tution and home tution classes a...
Royal School, Opposite Red Tape Showroom, Near Bus Stand
Sirsa, 125055
IELTS / PTE / VISA / FRENCH