GOONJ-Raise Your Voice For Women Empowerment
Contact information, map and directions, contact form, opening hours, services, ratings, photos, videos and announcements from GOONJ-Raise Your Voice For Women Empowerment, Non-Governmental Organization (NGO), .
ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਦੀ ਪ੍ਰਬੰਧਕੀ ਡਾਇਰੈਕਟਰ ਸ੍ਰੀ ਮਤੀ ਸਵਾਤੀ ਅਨੇਜਾ ਜੀ ਵੱਲੋਂ ਨਵੀਂ ਸ਼ੁਰੂ ਕੀਤੀ ਗਈ ਐਨ.ਜੀ.ਓ. "ਗੂੰਜ" ਨੂੰ ਸਭ ਪਾਸਿਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਸੰਸਥਾ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਟੈਗੋਰ ਸਕੂਲ ਦੀਆਂ ਗਿਆਰਵ੍ਹੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਔਰਤਾਂ ਵਾਸਤੇ ਕੱਪੜੇ ਅਤੇ ਹੋਰ ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ ਦਾ ਯੋਗਦਾਨ ਪਾਇਆ ਗਿਆ। ਸ੍ਰੀਮਤੀ ਸਵਾਤੀ ਅਨੇਜਾ ਜੀ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਵਧਾਈ ਦੀਆਂ ਪਾਤਰ ਹਨ ਜੋ ਸਮਾਜ ਸੇਵਾ ਵਿੱਚ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਪਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਨਾਂ ਵਿਦਿਆਰਥਣਾਂ ਤੋਂ ਪ੍ਰੇਰਣਾ ਲੈਂਦੇ ਹੋਏ ਬਾਕੀਆਂ ਨੂੰ ਵੀ ਇਸ ਸੰਸਥਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਜ਼ਰੂਰਤਮੰਦ ਔਰਤਾਂ ਦੀ ਮੱਦਦ ਕੀਤੀ ਜਾ ਸਕੇ।
" ਮਾਂ ਬਾਰੇ ਕੀ ਲਿਖਾਂ ਜਿਸ ਨੇ ਮੈਨੂੰ ਲਿਖਿਆ ਹੈ "
ਉਪਰੋਕਤ ਸਤਰਾਂ ਪੜ੍ਹਦਿਆਂ ਹੀ ਮਨ ਵਿਚ ਵਿਚਾਰ ਆਉਂਦਾ ਹੈ ਕਿ ਮਾਂ ਤੋਂ ਉੱਪਰ ਇਸ ਦੁਨੀਆਂ ਵਿਚ ਹੋਰ ਕੋਈ ਵੀ ਰਿਸ਼ਤਾ ਨਹੀਂ ਹੋ ਸਕਦਾ,ਪਰ ਜਦੋਂ ਸਮਾਜ ਵਿਚ ਜਗ੍ਹਾ ਜਗ੍ਹਾ ਖੁੱਲ੍ਹੇ ਬਿਰਧ ਆਸ਼ਰਮਾਂ ਉੱਪਰ ਨਿਗ੍ਹਾ ਪੈਂਦੀ ਹੈ ਤਾਂ ਇਹ ਸਤਰ ਝੂਠੀ ਜਿਹੀ ਜਾਪਦੀ ਹੈ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਰੁੱਖ ਦੇ ਪੱਤਿਆਂ ਨੇ ਆਪਣੀਆਂ ਹੀ ਜੜ੍ਹਾਂ ਤੋਂ ਰਿਸ਼ਤਾ ਤੋੜ ਦਿੱਤਾ ਹੋਵੇ ਪਰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਉਹ ਪੱਤੇ ਕਦੇ ਵੀ ਹਰੇ ਨੀ ਰਹਿੰਦੇ ਜਿਹੜੇ ਆਪਣੀਆਂ ਜੜ੍ਹਾਂ ਨਾਲੋਂ ਨਾਤਾ ਤੋੜ ਦਿੰਦੇ ਨੇ ਸੋ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਕਿ ਸਾਨੂੰ ਸਦਾ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਬਜ਼ੁਰਗ ਅਵਸਥਾ ਵਿੱਚ ਸਹੂਲਤਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਕਿਉਂਕਿ ਉਨ੍ਹਾਂ ਨੇ ਬਾਲ ਅਵਸਥਾ ਵਿੱਚ ਸਾਡੀਆਂ ਜ਼ਰੂਰਤਾਂ ਦਾ ਰੱਬ ਵਾਂਗ ਧਿਆਨ ਰੱਖਿਆ ਹੈ ।
ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਦੇ ਡਾਇਰੈਕਟਰ ਸ਼੍ਰੀਮਤੀ ਸਵਾਤੀ ਅਨੇਜਾ ਜੀ ਨੇ ਅੱਜ ਦੀਵਾਲੀ ਦੇ ਮੌਕੇ ਤੇ ਆਪਣੀ ਨਵੀਂ NGO ਸੰਸਥਾ ਗੁੰਝ ਦੇ ਉਦੇਸ਼ ਨਾਰੀ ਸਸ਼ਕਤੀਕਰਨ ਦੇ ਅੰਤਰਗਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਅਤੇ ਆਸ਼ਰਮ ਵਿੱਚ ਰਹਿ ਰਹੀਆਂ ਬਜ਼ੁਰਗ ਮਾਤਾਵਾਂ ਨਾਲ ਗੱਲ ਕੀਤੀ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਨੇ ਆਸ਼ਰਮਾਂ ਵਿੱਚ ਰਹਿ ਰਹੀਆਂ ਮਾਵਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮਹਿਸੂਸ ਕੀਤਾ ਕਿ ਅੱਜ ਦੇ ਤੇਜੀ ਦੇ ਯੁਗ ਵਿਚ ਬੱਚੇ ਮਾਪਿਆਂ ਨੂੰ ਅਣਗੌਲਿਆ ਕਰ ਰਹੇ ਹਨ ਅਤੇ ਖੁਦ ਵੀ ਇਸੇ ਲਈ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੇ ਹਨ ਉਹਨਾਂ ਕਿਹਾ ਕਿ ਸਾਨੂੰ ਸਦਾ ਆਪਣੀਆਂ ਮਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਦੇ ਵੀ ਇੱਕਲਤਾ ਵਿਚ ਨਹੀਂ ਛੱਡਣਾ ਚਾਹੀਦਾ।
"ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ
ਇਸ ਤੋ ਲੈਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ"