honeyrampuraofficial
Contact information, map and directions, contact form, opening hours, services, ratings, photos, videos and announcements from honeyrampuraofficial, Artist, .
ਜੇ ਤੇਰੀ ਮੇਰੀ ਵਾਰਤਾ
ਕਵਿਤਾ, ਗੀਤ ਬਣ ਉਪਜਦੀ ਹੈ
ਤਾਂ....
ਤੇਰਾ ਮੇਰਾ ਮਿਲਣਾ ਨਾਵਲ ਕਿਉ ਨਹੀਂ?
ਹਨੀ ਰਾਮਪੁਰਾ
Contact for order
9463757426
ਜੇ ਤੇਰੀ ਮੇਰੀ ਵਾਰਤਾ
ਕਵਿਤਾ, ਗੀਤ ਬਣ ਉਪਜਦੀ ਹੈ
ਤਾਂ....
ਤੇਰਾ ਮੇਰਾ ਮਿਲਣਾ ਨਾਵਲ ਕਿਉ ਨਹੀਂ?
ਹਨੀ ਰਾਮਪੁਰਾ
ਤੂੰ ਨਹੀਂ ਰਿਹਾ
ਤੂੰ ਵੀ ਤੂੰ ਨਹੀਂ ਰਿਹਾ ਖੌਰੇ ਕੀ ਹੋ ਗਿਆ ਏ
ਦਿਲ ਨੂੰ ਟੋਂਹੰਦਾ ਟੋਂਹੰਦਾ ਜਿਸਮ ਛੋਹ ਗਿਆ ਏ
ਚੁੱਪ ਦੀ ਚੀਸ ਤੇ ਆਹ! ਘੁੱਟ ਕੇ ਜਰ ਲਈ
ਤੂੰ ਵੀ ਬੇਦਰਦਾ ਰਿਸਦੇ ਜਖ਼ਮ ਟੋਹ ਗਿਆ ਏ
ਕਦੇ ਅੱਖਾਂ ਤੋਂ ਚਿੱਤ ਨਹੀਂ ਭਰਦਾ ਸੀ ਤੇਰਾ
ਅੱਜ ਤੈਨੂੰ ਹਿੱਕ ਦਾ ਉਭਾਰ ਮੋਹ ਗਿਆ ਏ
ਤੂੰ ਵੀ ਤੂੰ ਨਹੀਂ ਰਿਹਾ ਖੌਰੇ ਕੀ ਹੋ ਗਿਆ ਏ
ਦਿਲ ਨੂੰ ਟੋਂਹੰਦਾ ਟੋਂਹੰਦਾ ਜਿਸਮ ਛੋਹ ਗਿਆ ਏ।
ਹਨੀ ਰਾਮਪੁਰਾ
ਮੁਬਾਰਕ! ਮੁਬਾਰਕ!
ਮੁਬਾਰਕ! ਮੁਬਾਰਕ! ਮੁਬਾਰਕ!
ਤੈਨੂੰ ਨਵੇਂ ਯਾਰ ਮੁਬਾਰਕ!
ਜੋ ਸੀਨੇ ਕੀਤੇ ਸਾਡੇ ਕੱਸਕੇ
ਤੈਨੂੰ ਤੇਰੇ ਵਾਰ ਮੁਬਾਰਕ!
ਹੱਸਕੇ ਜਰਾਂਗੇ ਵਾਅਦਾ ਸਾਡਾ
ਤੈਨੂੰ ਤੇਰੀ ਮਾਰ ਮੁਬਾਰਕ!
ਸਾਡੀ ਕੱਲਮ ਕਹਿਰੀ ਬਾਕੀ
ਤੈਨੂੰ ਅੱਖਾਂ ਚਾਰ ਮੁਬਾਰਕ!
ਸਾਨੂੰ ਹਾੜੀਂ ਧੁੱਪ ਆਮੀਨ
ਤੈਨੂੰ ਤੇਰੀ ਠਾਰ ਮੁਬਾਰਕ!
ਸਾਨੂੰ ਗੱਬਿਆਂ ਫਸੇ ਕਬੂਲ
ਤੈਨੂੰ ਤੇਰੀ ਪਾਰ ਮੁਬਾਰਕ!
ਸਾਡੀ ਬਿਨ ਸਾਨੀ ਤਲਵਾਰ
ਤੈਨੂੰ ਤੇਜ਼ ਧਾਰ ਮੁਬਾਰਕ!
ਤੈਨੂੰ ਤੇਰੀ ਜਿੱਤ ਮੁਬਾਰਕ!
ਸਾਨੂੰ ਸਾਡੀ ਹਾਰ ਮੁਬਾਰਕ!
ਮੁਬਾਰਕ! ਮੁਬਾਰਕ! ਮੁਬਾਰਕ!
ਤੈਨੂੰ ਨਵੇਂ ਯਾਰ ਮੁਬਾਰਕ!
ਜੋ ਸੀਨੇ ਕੀਤੇ ਸਾਡੇ ਕੱਸਕੇ
ਤੈਨੂੰ ਤੇਰੇ ਵਾਰ ਮੁਬਾਰਕ!
ਹਨੀ ਰਾਮਪੁਰਾ
ਕਿੰਨੇ ਖੁਸ਼ਕਿਸਮਤ ਨੇ ਓਹ ਆਸ਼ਿਕ
ਜਿਨ੍ਹਾਂ ਦੇ ਮਹਿਬੂਬ
ਓਹਨਾਂ ਨੂੰ ਚੇਤੇ ਕਰ
ਅੱਖਾਂ ਨਮ ਕਰ ਜਾਂਦੇ ਨੇ।
ਹਨੀ ਰਾਮਪੁਰਾ
ਘੜਾ
ਹਰ ਬੰਦਾ ਘੜੇ ਵਰਗਾ ਹੁੰਦਾ ਹੈ
ਜੋ ਸਮੇਂ ਦੀ ਢਾਲ ਅਨਸਾਰ
ਭਰਦਾ ਰਹਿੰਦਾ ਹੈ
ਔਰ ਜਿਸ ਦਿਨ
ਇਹ ਭਰ ਜਾਂਦਾ ਹੈ
ਨੈਣਾਂ ਥਾਣੀਂ ਸਿੰਮਣ ਲੱਗਦਾ ਹੈ
ਤੇ ਈਕਣ ਸਿ਼ੰਮਦਾ ਹੈ
ਕਿ ਦੁਬਾਰਾ ਭਰਨ ਦੀ ਆਸ ਵੀ
ਦਮ ਘੁੱਟ ਲੈਂਦੀ ਹੈ।
ਹਨੀ ਰਾਮਪੁਰਾ
ਕਮਾਲ ਕਰਦੀਂ ਏ
ਤੂੰ ਵੀ ਸੱਚੀਂ ਕਮਾਲ ਕਰਦੀਂ ਏ
ਹਾਲ ਆਪੇ ਆਪਣਾ ਬੇਹਾਲ ਕਰਦੀਂ ਏ
ਜੋ ਵਰਤ ਕੇ ਤੈਨੂੰ ਛੱਡ ਟੁਰਿਆ
ਤੂੰ ਵੀ ਓਸੇ ਦਾ ਖਿਆਲ ਕਰਦੀਂ ਏ
ਤੂੰ ਵੀ ਸੱਚੀਂ ਕਮਾਲ ਕਰਦੀਂ ਏ...........
ਟੁੱਟ ਕੇ ਜੁੜਨ ਦੀ ਆਦਤ ਹੈ ਤੈਨੂੰ
ਜਾਂ ਕਾਇਮ ਮੁਹੱਬਤੀ ਮਸਾਲ ਕਰਦੀਂ ਏ
ਕਦੇ ਆਖੇਂ ਮੈਨੂੰ ਫ਼ਰਕ ਨਹੀਂ ਪੈਂਦਾ
ਤੇ ਕਦੇ ਓਸੇ ਦਾ ਮਲਾਲ ਕਰਦੀਂ ਏ
ਤੂੰ ਵੀ ਸੱਚੀਂ ਕਮਾਲ ਕਰਦੀਂ ਏ............
Be continued...
ਹਨੀ ਰਾਮਪੁਰਾ
ਅਰਜ਼ ਲਿਖਾਂ
ਇਹ ਉਦਾਸੀਆਂ ਭਰੇ ਜੋ ਲਫ਼ਜ਼ ਲਿਖਾਂ,
ਟੁੱਟੇ ਦਿਲਾਂ ਦਾ ਮਰਜ਼ ਲਿਖਾਂ ਮੈਂ,
ਖੁਦ ਹੰਢਾਇਆ ਤਨ ਆਪਣੇ ਤੇ,
ਅੈਵੇਂ ਨਹੀਂ ਬੇਦਰਦੀ ਦੀ ਤਰਜ਼ ਲਿਖਾਂ ਮੈਂ,
ਬਣਦੇ ਨੇ ਮੇਰੇ ਜੋ ਫ਼ਰਜ਼ ਲਿਖਾਂ,
ਓਹਦੇ ਮੇਰੇ ਤੇ ਕਰਜ਼ ਲਿਖਾਂ ਮੈਂ,
ਬੇਵਫ਼ਾਈ ਬੇਸ਼ੱਕ ਤੋਹਮਤ ਜਾਪੇ,
ਇਸ਼ਕ ਨੇ ਦਿੱਤੇ ਜੋ ਹਰਜ਼ ਲਿਖਾਂ ਮੈਂ,
ਹੀਰਾਂ ਰਾਂਝੇ ਦੋਵੇਂ ਵਰਜ਼ ਲਿਖਾਂ,
ਜਖ਼ਮੀ ਪਰਿੰਦੇ ਵਾਂਗ ਗ਼ਰਜ਼ ਲਿਖਾਂ ਮੈਂ,
ਇਸ਼ਕ ਮੁਹੱਬਤ ਸਕੂਨ ਹੁੰਦਾ ਹੈ,
ਹਵਸ਼ੀ ਬਣੋ ਨਾ ਅਰਜ਼ ਲਿਖਾਂ ਮੈਂ,
ਸੱਜਣ ਦੇ ਨਾਂ ਤੇ ਇੱਕ ਫ਼ਰਦ ਲਿਖਾਂ,
ਚੱਲ ਰੱਖਕੇ ਓਹਲੇ ਦਰਦ ਲਿਖਾਂ ਮੈਂ,
ਇਸ਼ਕ ਮੁਹੱਬਤ ਸਕੂਨ ਹੁੰਦਾ ਹੈ,
ਹਵਸ਼ੀ ਬਣੋ ਨਾ ਅਰਜ਼ ਲਿਖਾਂ ਮੈਂ।
ਹਨੀ ਰਾਮਪੁਰਾ
ਸੋਗ ਦਾ ਹਸ਼ਰ
ਹਾਲ ਹਾਲ ਤੋਂ ਬੇਖਬਰ ਹੋਇਆ
ਘਰ ਆਪਣਾ ਜੀਕਣ ਕਬਰ ਹੋਇਆ
ਘੁੱਟਵਾਂ ਘੁੱਟਵਾਂ ਸਾਹ ਪਿਆ ਆਵੇ,
ਤੇਰੇ ਜਾਣ ਪਿੱਛੋਂ ਇਹ ਹਸ਼ਰ ਹੋਇਆ।
ਨਾਂ ਸੁਣਦਿਆਂ ਤੇਰਾ ਗੱਚ ਭਰ ਆਏ
ਐਸਾ ਯਾਰ ਮੈਂ ਬੇਸਬਰ ਹੋਇਆ
ਅੱਖ ਮੇਰੀ ਨਾ ਕਦੇ ਵਹਿਣ ਦਿੰਦਾ ਸੈਂ
ਹੁਣ ਤੂੰ ਵੀ ਖਸਮਾਂ ਬੇਕਦਰ ਹੋਇਆ।
ਘਰੂੰਟ ਭਰੇ ਯਾਦਾਂ ਦਿਲ ਤੇ ਐਸੇ
ਭਰੇ ਐਸੇ ਨਾ ਪਾਸਾ ਪਸਰ ਹੋਇਆ
ਮੌਤ ਨੂੰ ਸੱਦੇ ਦੇਵਾਂ ਰੱਬ ਥਾਣੀ
ਸੋਗ ਤੇਰੇ ਦਾ ਕੇਹਾ ਅਸਰ ਹੋਇਆ।
ਜਿਸਨੂੰ ਕੋਈ ਨਾ ਮੰਗੇ ਰੱਬ ਤੋਂ
ਓਸ ਮੌਤ ਨੂੰ ਮੇਰੇ ਤੇ ਫ਼ਕਰ ਹੋਇਆ
ਤੂੰ ਲੰਘ ਗਈ ਹਵਾ ਦਾ ਬੁੱਲਾ ਹੋਕੇ
ਮੈਂ ਬਿਨ ਪਾਣੀਓਂ ਸੁੱਕਾ ਸ਼ਜਰ ਹੋਇਆ।
ਹਨੀ ਰਾਮਪੁਰਾ
ਤੈਨੂੰ ਲੱਭਦਾ
ਤੂੰ ਵੀ ਖਸਮਾਂ ਕੂੰਦਾ ਕੋਈ ਨਹੀਂ,
ਤੈਨੂੰ ਲੱਭਦਾ ਆਪਾ ਖੋ ਬੈਠਾ ਹਾਂ,
ਹੁਣ ਆਪਾ ਮੁੜਨ ਦੀ ਆਸ ਵੀ ਨਾਹੀਂ,
ਤਨ ਮਨ ਦੇ ਬੂਹੇ ਢੋ ਬੈਠਾ ਹਾਂ,
ਹਾਸੇ ਮੇਰੇ ਗੁਆਚੇ ਕਦ ਦੇ,
ਹਾਸਿਆਂ ਥਾਵੇਂ ਰੋ ਬੈਠਾ ਹਾਂ,
ਡੂੰਮਣਾ ਲੱਗਾ ਦੁੱਖਾਂ ਦਾ ਦਿਲ ਨੂੰ,
ਧੁਖਾ ਆਂਦਰਾਂ ਇਹਨੂੰ ਚੋ ਬੈਠਾ ਹਾਂ,
ਘੜੀ ਵਸਲ ਦੀ ਉਡੀਕਣ ਅੱਖੀਆਂ,
ਕਰਕੇ ਹਿਜ਼ਰ ਦੀ ਲੋਅ ਬੈਠਾ ਹਾਂ,
ਅੰਦਰ ਹੈਂ ਤਾਂ ਹਲਚਲ ਕਰ,
ਮੈਂ ਤੇ ਸਾਹ ਵੀ ਖੋ ਬੈਠਾ ਹਾਂ,
ਤੂੰ ਵੀ ਖਸਮਾਂ ਕੂੰਦਾ ਕੋਈ ਨਹੀਂ,
ਤੈਨੂੰ ਲੱਭਦਾ ਆਪਾ ਖੋ ਬੈਠਾ ਹਾਂ।
ਹਨੀ ਰਾਮਪੁਰਾ
Like comment share ❤️❤️
Plz like my new page 🙏☺️