Gurpreet Doni

Gurpreet Doni

ਆਪ ਲਿਖਾਂਗੇ ਆਪ ਗਾਵਾਂਗੇਗਾਣਾ ਸਿੱਧਾ ਸਾਫ ਗ?

Appa (Official Video) : Navv Inder | Gurlej Akhtar | Isha Sharma | Punjabi New Song 10/01/2023

Narinder Singh
Appa song out now

Appa (Official Video) : Navv Inder | Gurlej Akhtar | Isha Sharma | Punjabi New Song Gem Tunes Punjabi & Rao Inderjeet Singh Presents "Appa" Punjabi Song. Sung by Navv Inder & Gurlej Akhtar. Starring with Isha Sharma. Music is given by Yeah P...

03/09/2022

Through back to one of my favourite performance at
Department of Indian theatre
(DOIT)

30/08/2022

ਕਵਿਤਾ ਤੈਥੋਂ ਸੁਣੀ ਨੀ ਜਾਣੀ
ਕਵਿਤਾ ਤੈਥੋਂ ਪੜੀ ਨੀ ਜਾਣੀ,
ਤੇਰੀ ਚਲਾਕੀ ਲੋਕਾਂ ਵਿੱਚ ਹੈ
ਤੂੰ ਸਮਝੇਂ ਕਿ ਫੜੀ ਨੀ ਜਾਣੀ।

ਉੱਚ ਜਾਤ ਤੈਨੂੰ ਆਗਿਆਕਾਰੀ
ਜਾਤ ਨੀਵੀਂ ਬਦਕਾਰ ਤੇਰੇ ਲਈ,
ਜੱਗ ਜਨਨੀ ਦੀ ਇੱਜਤ ਲੁੱਟੀ
ਬ੍ਰਾਹਮਣ ਦਾ ਸੰਸਕਾਰ ਤੇਰੇ ਲਈ,
ਪਾਪ ਤੋਂ ਮਾਫ਼ੀ ਵੱਡੀ ਦਸਦੈਂ
ਚੌੜ ਲੋਕਾਂ ਤੋਂ ਜਰੀ ਨੀ ਜਾਣੀ,
ਤੇਰੀ ਚਲਾਕੀ ਕਵਿਤਾ ਵਿੱਚ ਹੈ
ਤੂੰ ਸਮਝੇਂ ਕਿ ਫੜੀ ਨੀ ਜਾਣੀ।

ਤੇਰੇ ਮਿੱਤਰ ਯਾਰ ਨੇ ਤੇਰੇ
ਬਚਾਉਣਾ ਰਾਸ਼ਟਰਵਾਦੀ ਜਿਹੜੇ,
ਗੁਜਰਾਤ ਉਨਾਓ ਕਠੂਆ ਵਾਲੇ
ਭਾਈ ਤੇਰੇ ਅਪਰਾਧੀ ਜੇਹੜੇ,
ਡੂੰਘ ਲਮੇਰੀ ਜਖ਼ਮ ਸਾਡੇ ਦੀ
ਮਾਫੀ ਮੂਫ਼ੀ ਨਾਲ ਭਰੀ ਨੀ ਜਾਣੀ,
ਤੇਰੀ ਚਲਾਕੀ ਲੋਕਾਂ ਵਿੱਚ ਹੈ
ਤੂੰ ਸਮਝੇਂ ਕਿ ਫੜੀ ਨੀ ਜਾਣੀ।

ਤੂੰ ਚੋਰ ਤੇਰੀ ਚੋਰ ਹੈ ਸੈਨਾ
ਚੋਰ ਨੇ ਆਲ ਦੁਆਲੇ ਤੇਰੇ,
ਬਲਾਤਕਾਰੀ ਤੇ ਭ੍ਰਿਸਟਾਚਾਰੀ
ਸਾਰੇ ਜੀਜੇ ਸਾਲ਼ੇ ਤੇਰੇ,
ਪੈਣਗੇ ਸੰਗਲ ਵਕਤ ਸਾਡੇ ਵਿੱਚ
ਤੋੜੀ ਤੈਥੋਂ ਕੜੀ ਨੀ ਜਾਣੀ,
ਤੇਰੀ ਚਲਾਕੀ ਕਵਿਤਾ ਵਿੱਚ ਹੈ
ਤੂੰ ਸਮਝੇਂ ਕਿ ਫੜੀ ਨੀ ਜਾਣੀ।

ਡਾਂਗ ਵਰਾਵੇ ਗੈਸ ਚਲਾਵੇ
ਕਰਦਾਂ ਵਾਰ ਨਿਹੱਥਿਆਂ ਤੇ ,
ਬੰਦੂਕਾਂ ਵਾਲੀ ਫੌਜ ਤੇਰੇ ਕੋਲ
ਚਾੜ ਦਿੰਨਾ ਸਾਡੇ ਜਥਿਆਂ ਤੇ ,
ਸਾਡੇ ਕੋਲ ਹਥਿਆਰ ਆਏ ਜਦ
ਜੰਗ ਤੇਥੋਂ ਫੇਰ ਲੜੀ ਨੀ ਜਾਣੀ,
ਤੇਰੀ ਚਲਾਕੀ ਲੋਕਾਂ ਵਿੱਚ ਹੈ
ਤੂੰ ਸਮਝੇਂ ਕਿ ਫੜੀ ਨੀ ਜਾਣੀ।
(ਗੁਰਪ੍ਰੀਤ ਡੋਨੀ)

27/08/2022

ਸੰਸਕ੍ਰਿਤੀ

ਤੂੰ ਕੀ ਏਂ ?
ਕਿਉਂ ਚਿਹਰਾ ਲੁਕਾਇਆ ਏ ?
ਓਹਲਿਆਂ 'ਚ ਤੁਰਦੀ ਏਂ ਕਿਉਂ ?
ਕਿਉਂ ਨਹੁੰ ਵੀ ਲੁਕਾਏ ਨੇ ਆਪਣੇ ?
ਆਖ਼ਰ ਤੂੰ ਹੈ ਕੌਣ ?
ਉਸ ਬੰਦੇ ਨੂੰ ਕਿਤੇ ਵੇਖੋ
ਜੋ ਦਿਨ ਰਾਤ ਭਾਰਾ ਰੱਥ ਖਿੱਚਦਾ ਹੈ
ਉਸਦੇ ਕੰਨਾਂ 'ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
ਉਸ ਦੇ ਪਿੰਡੇ ਤੇ ਉਨ੍ਹਾਂ ਬੈਂਤਾਂ ਦੀਆਂ ਲਾਸਾਂ ਹਨ
ਜਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ
ਉਹ ਜ਼ਰੂਰ ਪਛਾਣਦਾ ਹੋਏਗਾ
ਉਹ ਰਾਤਾਂ 'ਚ ਕਦੇ ਕਦੇ
ਅੰਬਰ ਜੇਡਾ ਹੌਕਾ ਭਰਦਾ ਹੈ
ਤਾਰੇ ਮੁਰਝਾ ਜਿਹੇ ਜਾਂਦੇ ਹਨ
ਉਹ ਕਹਿੰਦਾ ਹੈ
ਧਰਤੀ ਮੇਰੀ ਪਹਿਲੀ ਮੁਹੱਬਤ ਹੈ
ਉਹ ਜ਼ਿਕਰ ਕਰਦਾ ਹੈ
'ਇਹ ਤਾਰੇ ਅਸਮਾਨ ਵਿਚ
ਮੈਂ ਜੜੇ ਸਨ'
ਉਹ ਈਸਾ ਦੇ ਵਤਨਾਂ 'ਚ ਫਿਰਿਆ ਹੈ
ਉਹ ਗੌਤਮ ਦੇ ਮੁਲਕਾਂ 'ਚ ਤੁਰਿਆ ਹੈ
ਉਸਦੇ ਕੰਨਾਂ 'ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ

(ਲਾਲ ਸਿੰਘ ਦਿਲ)

26/08/2022

ਅਜੂਬਾ

ਔਰਤ ਇਕ ਅਜੂਬਾ ਹੈ ਧਰਤੀ ਦਾ
ਬਾਕੀ ਤਾਂ ਗਿਣਤੀ ਹੈ ਪਿੱਛੇ ਦੀ
ਜਿਹੜਾ ਆਦਿ ਕਾਲ ਤੋਂ ਜੀਵਨ ਦਾ ਅੰਮ੍ਰਿਤ ਦੇਂਦਾ ਹੈ
ਨਿੱਤ-ਨਵੇਂ ਇਸ ਚਿੱਤਰ ਅੰਦਰ, ਮਤਲਬ ਭਰਦਾ ਹੈ
ਆਦਿ ਕਾਲ ਤੋਂ ਨੈਣ ਏਸ ਨੂੰ ਤੱਕ ਨਾ ਰੱਜੇ
ਖੋਹਾਂ ਹੋਰ ਡੂੰਘੀਆਂ ਹੋਈਆਂ
ਲੋਕ ਕਹਿਣ ਕਿ ਬਲਦ ਦੇ ਸਿੰਙਾਂ 'ਤੇ ਧਰਤੀ
ਮੈਂ ਮੁਨਕਰ ਹਾਂ
ਪਰ ਮੇਰਾ ਵਿਸ਼ਵਾਸ ਅਟੱਲ ਹੈ
ਕਿ ਆਪਣੇ ਹੱਥਾਂ ਉੱਤੇ ਧਰਤੀ
ਔਰਤ ਨੇ ਹੈ ਚੁੱਕੀ ਹੋਈ
ਇਸੇ ਲਈ ਤਾਂ ਮਹਿਕ ਧਰਤ ਦੀ ਬਦਨ ਜਿਹੀ ਹੈ
ਇਸੇ ਲਈ ਤਾਂ ਲਹਿਰਨ ਫ਼ਸਲਾਂ ਪੱਲੂਆਂ ਵਾਕਣ
ਇਸੇ ਲਈ ਤਾਂ ਧਰਤੀ ਦੇ ਪਾਣੀ
ਏਨੇ ਨਿਰਮਲ ਤੇ ਠੰਡੇ ਹਨ
ਇਸੇ ਲਈ ਚਾਨਣ ਦੀ ਰਾਤੇ ਖੜਕਣ ਪੱਤੇ
ਜਿਵੇਂ ਸਿਤਾਰੇ ਜੜੀਆਂ ਚੁੰਨੀਆਂ
ਇਸੇ ਲਈ ਫੁਲਾਂ ਉੱਤੇ ਬੁੱਲ੍ਹਾਂ ਵਰਗਾ ਭੋਲਾਪਨ ਹੈ
ਤਿਤਲੀਆਂ ਵਿਚ ਨੈਣਾ ਦੀ ਮਸਤੀ
ਧਰਤੀ ਤੇ ਔਰਤ ਦੀ ਪੀੜਾ ਕਿੰਨੀ ਇਕ ਹੈ
ਮਿਹਨਤ ਦੇ ਹਿੱਸੇ ਭੁੱਖਾਂ ਹਨ
ਸਿਤਮ ਦੇ ਨੈਣੀ ਹੰਝੂ ਹਨ
ਔਰਤ ਦੇ ਨੈਣੀ ਹੰਝੂ ਹਨ
ਇਸੇ ਲਈ ਸਾਗਰ ਖਾਰੇ ਹਨ
ਅੱਜ ਇਸ ਨੂੰ ਗੌਰਵ ਪਿਆਰਾ ਹੈ
ਅੱਜ ਇਸ ਦੇ ਨੇੜੇ ਤਾਰੇ ਹਨ
ਔਰਤ ਇਕ ਅਜੂਬਾ ਹੈ ਧਰਤੀ ਦਾ

(ਲਾਲ ਸਿੰਘ ਦਿਲ)

10/07/2022

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ,
ਉਦਯੋਗਿਕ ਰਾਜ ਨਹੀਂ ਹੈ।

# ਮੱਤੇਵਾੜਾ ਬਚਾਓ

25/06/2022

Good lawyers know the law
Great lawyers know the judge

03/03/2022

ਜੇ ਅੱਜ ਨਹੀਂ ਤਾਂ ਕੱਲ੍ਹ ਸਹੀ
ਤੂੰ ਕੋਈ ਤਾਂ ਸ਼ੋਭਾ ਪਾ ਸਾਡੀ
ਤੇਰੀ ਮਹਿਫ਼ਿਲ ਜੇ ਬੇਰੰਗੀ ਏ
ਕੋਈ ਰੋਕ ਨਈਂ, ਮਹਿਫ਼ਿਲ ਆ ਸਾਡੀ
(ਗੁਰਪ੍ਰੀਤ ਡੋਨੀ)

17/02/2022

#ਸਮਝਦਾਰ_ਨੂੰ_ਇਸ਼ਾਰਾ_ਕਾਫ਼ੀ

ਨਾਹਰੇ ਇਨਕਲਾਬ ਦੇ ਲਾ ਰਿਹਾ......
ਜੋ ਕੇਜਰੀ ਕੇਜਰੀ ਗਾ ਰਿਹਾ......
ਬੰਨ ਪੱਗੜੀ ਬੁੱਧੂ ਬਣਾ ਰਿਹਾ,ਬਚਿਓ ਪੰਜਾਬੀਓ।
ਫ਼ੁੱਲ ਬਣਕੇ ਝਾੜੂ ਆ ਰਿਹਾ,ਬਚਿਓ ਪੰਜਾਬੀਓ।

ਓਹਨੂੰ ਪਤਾ ਸੀ ਰਾਹ ਕੋਈ ਸੌਖਾ ਮਿਲਣਾ ਨੀ
"ਲੈ ਚੱਲਦੇ ਆਂ ਝਾੜੂ, ਕਮਲ ਨੇ ਖਿਲ਼ਣਾ ਨੀ"
ਬਣ ਆਮ ਥੋਡੇ ਵਿੱਚ ਸ਼ਾਅ ਰਿਹਾ, ਬਚਿਓ ਪੰਜਾਬੀਓ।
ਫ਼ੁੱਲ ਬਣਕੇ ਝਾੜੂ ਆ ਰਿਹਾ ,ਬਚਿਓ ਪੰਜਾਬੀਓ।

ਪਿੰਡੋਂ ਪਿੰਡ ਜੋ ਸਾਖਾ ਲੱਗਣ ਲਾ ਦੇਉਗਾ
ਹਿੰਦੂ-ਮੁਸਲਿਮ,ਮੁਸਲਿਮ-ਸਿੱਖ ਕਰਾ ਦੇਉਗਾ
ਕਰ ਜਜ਼ਬਾਤੀ ਪਿੱਛੇ ਲਾ ਰਿਹਾ,ਬਚਿਓ ਪੰਜਾਬੀਓ।
ਫ਼ੁੱਲ ਬਣਕੇ ਝਾੜੂ ਆ ਰਿਹਾ,ਬਚਿਓ ਪੰਜਾਬੀਓ।

ਜੋ ਦਿੱਲੀ ਤੋਂ ਬਣਕੇ ਰਾਣਾ ਆਉਂਦਾ ਹੈ
ਓਹ੍ਹ ਪੰਜਾਬ ਨੂੰ ਵੇਚ ਕੇ ਖਾਣਾ ਚਾਉਂਦਾ ਹੈ
ਬਣ ਥੋਡਾ ਥੋਨੂੰ ਖਾ ਰਿਹਾ,ਬਚਿਓ ਪੰਜਾਬੀਓ।
ਫ਼ੁੱਲ ਬਣਕੇ ਝਾੜੂ ਆ ਰਿਹਾ,ਬਚਿਓ ਪੰਜਾਬੀਓ।

ਕਾਹਤੋਂ ਵੋਟਾਂ ਵਾਲੇ ਚੱਕਰੀ ਪੈ ਗਏ ਓਂ
ਕਿਉਂ ਭਗਤ ਸਿੰਘ ਦੀਆਂ ਗੱਲਾਂ ਭੁੱਲਕੇ ਬਹਿ ਗਏ ਓਂ
ਥੋਨੂੰ ਸਿਸਟਮ ਸਿਸਟਮ ਖਿਡਾ ਰਿਹਾ,ਬਚਿਓ ਪੰਜਾਬੀਓ।
ਫ਼ੁੱਲ ਬਣਕੇ ਝਾੜੂ ਆ ਰਿਹਾ,ਬਚਿਓ ਪੰਜਾਬੀਓ।
(ਗੁਰਪ੍ਰੀਤ ਡੋਨੀ)

#ਸਮਝਦਾਰ_ਨੂੰ_ਇਸ਼ਾਰਾ_ਕਾਫ਼ੀ

28/09/2021

ਕਿਸਾਨ ਏਕਤਾ ਅੱਡ ਹੁੰਦੀ ਹੈ
ਮੁਜਦੂਰ ਏਕਤਾ ਅੱਡ ਹੁੰਦੀ ਹੈ
ਭਗਤ ਸਿੰਘ ਤੇਰੇ ਇਨਕਲਾਬ ਦੀ
ਐਵੇਂ ਹੀ ਜੜ੍ਹ ਵੱਡ ਹੁੰਦੀ ਐ।
(ਗੁਰਪ੍ਰੀਤ ਡੋਨੀ)

13/09/2021

ਹੁਣ ਤੱਕ ਦੇ ਸੰਗੀਤ ਜਗਤ ਦੇ ਮਰਦ ਗਾਇਕਾਂ ਨੇ ਵੀ ਕੁੜੀਆਂ ਨੂੰ ਹੀ ਭੰਡਿਆ ਤੇ ਅਕਲ ਦੇਣ ਦੀ ਕੋਸ਼ਿਸ ਕੀਤੀ ਆ। ਅੱਜ ਕੱਲ ਕੁੜੀਆਂ ਕਲਾਕਾਰ ਵੀ ਏਹੀ ਕਹਿ ਰਹੀਆਂ ਨੇ। ਇਹਨਾਂ ਦੇ 'ਸਾਬ ਨਾਲ ਤਾਂ ਕੁੜੀਆਂ ਹੀ ਸਮਾਜ ਦੀਆਂ ਵੱਡੀਆਂ ਦੋਸ਼ੀ ਨੇ ਇਹਨਾਂ ਨੂੰ ਹੀ ਜਿਓਣਾ ਨੀ ਆਉਂਦਾ ਜੋ ਸੰਗੀਤ ਜਗਤ ਕਈ ਦਹਾਕਿਆਂ ਤੋਂ ਔਰਤ ਦਾ ਹੀ ਦੋਸ਼ ਕੱਢ ਰਿਹਾ ਤੇ ਹਰ ਗੱਲ ਦਾ ਦੋਸ਼ੀ ਵੀ ਔਰਤ ਨੂੰ ਹੀ ਠਹਿਰਾ ਰਿਹਾ। ਭਾਵੇਂ ਧੋਖਾ ਹੋਇਆ ਹੋਵੇ, ਭਾਵੇਂ ਇਤਵਾਰ ਦੀ ਗੱਲ ਹੋਵੇ, ਭਾਵੇਂ ਵਿਆਹ ਤੋਂ ਮੁੱਕਰਨ ਦੀ ਗੱਲ ਹੋਵੇ, ਭਾਵੇਂ ਜਿਸਮ ਵੇਚਣ ਦੀ ਗੱਲ ਹੋਵੇ।
ਕੀ ਇਸ ਮੰਡੀ ਵਿੱਚ ਔਰਤ ਨੂੰ ਵਸਤੂ ਬਣਾਉਣ ਵਾਲੇ ਮਰਦ ਦਾ ਕੋਈ ਦੋਸ਼ ਨੀ ਲੱਗਦਾ ,ਔਰਤ/ਮਰਦ ਗਾਇਕਾਂ ਨੂੰ?
ਔਰਤ ਭਾਵੇਂ ਘਰੇ ਘੁੰਡ ਵਿੱਚ ਹੈ ਭਾਵੇਂ ਸੜਕ ਜਾਂ ਸੋਸ਼ਲ ਮੀਡੀਆ ਤੇ ਨੰਗੀ। ਮਰਦ ਹਮੇਸ਼ਾ ਵਸਤੂ ਵਾਂਗੂ ਹੀ ਦੇਖਦਾ ਉਸਤੇ ਕੋਈ ਸਵਾਲ ਖੜਾ ਨਾ ਕਰਨਾ ਹੀ ਜਗੀਰੂ ਹੋਣਾ ਹੈ।
ਸੰਗੀਤ ਜਗਤ ਔਰਤ ਵਿਰੋਧੀ,ਜਗੀਰੂ,ਜਾਤੀਵਾਦੀ ਹੈ ਅਤੇ ਹਰ ਕਮਰਸ਼ੀਅਲ ਗਾਇਕ ਗੀਤਕਾਰ ਇਸਦਾ ਅੰਗ ਹੈ ਅਤੇ ਸਭ ਚਰਚਿਤ ਗਾਇਕ ਭਾਵੇਂ ਉਹ 295 ਵਾਲਾ ਮੂਸੇ ਆਲਾ ਹੋਵੇ ਭਾਵੇਂ lahu di awaaz ਵਾਲੀ ਸਿਮਰਨ ਕੌਰ ਡਡਲੀ,ਸਭ ਇਸਦੀ ਹੀ ਪੈਦਾਇਸ਼ ਨੇ ਜਿੰਨਾ ਤੋਂ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਸਮਾਜ ਸੁਧਾਰਨ ਦੀ। ਇਹ ਵੀ ਪੈਸੇ ਅਤੇ ਫੇਮ ਲਈ ਹੀ ਇਸ ਲਾਈਨ ਵਿੱਚ ਹਨ। ਇਹ ਕਦੋਂ ਵੀ ਕੁੱਝ ਵੀ ਗਾ ਸਕਦੇ ਆ। ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ। ਜਿਸਦੀ ਕੋਈ ਵਿਚਾਰਧਾਰਾ ਨਹੀਂ ਉਸਦਾ ਕੋਈ ਸਟੈਂਡ ਨਹੀਂ। ਸਮਾਜ ਕਿਸ ਦਿਸ਼ਾ ਵੱਲ ਅੱਗੇ ਲੈਕੇ ਜਾਣਾ ਹੈ ,ਕਿਸ ਵੱਲ ਨਹੀਂ ,ਕੌਣ ਦੁਸ਼ਮਣ ਕੌਣ ਦੋਸਤ ਇਹਨਾਂ ਚੀਜ਼ਾਂ ਨੂੰ ਸਮਝਣਾ ਕਲਾਕਾਰ ਲੋਕਾਂ ਦੀ ਜਿੰਮੇਵਾਰੀ ਹੈ ਅਤੇ ਇਹ ਇਸਤੋਂ ਮੁਨਕਰ ਹੋਕੇ ਚੱਲ ਰਹੇ ਹਨ।
ਗੁ:ਡੋ
ਧੰਨਵਾਦ

29/08/2021

किसान सुशील काजल, गांव रायपुर जाटान, को कल बसताड़ा टोल प्लाजा पुलिस लाठीचार्ज में बहुत चोट आई थी, सिर/शरीर पर चोटें थी जिसके कारण रात को शहीद हो गए।

26/08/2021

ਕਿਰਤੀਆਂ ਦਾ ਨਾਵਲਕਾਰ : ਬਾਰੂ ਸਤਵਰਗ !

ਪੰਜਾਬੀ ਦੇ ਨਾਵਲਕਾਰਾਂ ਵਿੱਚੋਂ ਕੁੱਝ ਹੀ ਨਾਵਲਕਾਰ ਹਨ ਜੋ ਪ੍ਰੋਫੈਸਰ ਜਾਂ ਅਕਾਦਮਿੱਕ ਹੋਣ ਦੀ ਥਾਂ ਹੱਥੀਂ ਕਿਰਤ ਕਰਨ ਵਾਲੇ ਹੋਣ। ਅਜਿਹੇ ਲੇਖਕਾਂ ਵਿੱਚੋਂ ਵੀ ਕਿਰਤੀ ਜਮਾਤ ਦੀ ਰਾਜਨੀਤੀ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਣ ਵਾਲੇ ਤਾਂ ਉਂਗਲਾਂ ਤੇ ਗਿਣਨ ਜੋਗੇ ਹਨ। ਅਜਿਹੇ ਨਾਮਾਂ ਵਿੱਚੋਂ ਇੱਕ ਅਹਿਮ ਨਾਮ ਕਾ. ਬਾਰੂ ਸਤਵਰਗ ਹੈ। ਉਹ ਨਾ ਸਿਰਫ ਕਿਰਤੀਆਂ ਕਿਸਾਨਾਂ ਲਈ ਲਿਖਦੇ ਰਹੇ ਹਨ ਬਲਕਿ ਕ੍ਰਾਂਤੀਕਾਰੀ ਰਾਜਨੀਤੀ ਵਿੱਚ ਵੀ ਸਿੱਧੇ ਤੌਰ ਤੇ ਹਿੱਸਾ ਲੈਂਦੇ ਰਹੇ ਹਨ। ਕਿਉਂਕਿ ਸਾਹਿਤ ਬਹੁਤੇ ਵਾਰ ਸਾਡੇ ਚੌਗਿਰਦੇ ਚੋਂ ਉਪਜਦਾ ਹੈ ਤਾਂ ਜ਼ਾਹਿਰ ਹੈ ਕਿ ਉਨ੍ਹਾਂ ਵੱਲੋਂ ਮਜ਼ਦੂਰ ਜਮਾਤ ਦੀ ਰਾਜਨੀਤੀ ਬਾਰੇ ਲਿਖਿਆ ਸਭ ਕੁੱਝ ਬਾਕੀ ਲੇਖਕਾਂ ਨਾਲੋਂ ਬਹੁਤ ਵੱਖਰਾ ਅਤੇ ਰਾਜਨੀਤੀ ਦੀਆਂ ਪੇਚੀਦਗੀਆਂ ਪੱਖੋੰ ਵੀ ਡੂੰਘਾ ਹੋਵੇਗਾ।

ਉਨ੍ਹਾਂ ਦੇ ਨਾਵਲਾਂ ਅਤੇ ਲਿਖਤਾਂ ਨੇ ਪੰਜਾਬੀ ਪਾਠਕ ਵਰਗ ਨੂੰ ਸਦਾ ਕ੍ਰਾਂਤੀਕਾਰੀ ਰਾਜਨੀਤੀ ਦੇ ਲੜ ਲਾਇਆ ਅਤੇ ਇਸ ਲੁਟੇਰੇ ਰਾਜ ਪ੍ਰਬੰਧ ਦੀ ਨਿਸ਼ਾਨਦੇਹੀ ਕਰਦਿਆਂ, ਉਸਨੂੰ ਉਲਟਾ ਕਿਰਤੀ ਜਮਾਤ ਦਾ ਰਾਜ ਪ੍ਰਬੰਧ ਉਸਾਰਨ ਨੂੰ ਇਸ ਲੁੱਟ ਅਤੇ ਦਾਬੇ ਦੇ ਅਸਲ ਹੱਲ ਵਜੋਂ ਉਭਾਰਿਆ। ਇੱਕ ਸਦੀ ਤੋਂ ਪੰਜਾਬ ਦੀ ਮਜ਼ਦੂਰ ਜਮਾਤ ਦੀ ਲਹਿਰ ਵਿੱਚ ਆਏ ਉਤਰਾਵਾਂ-ਚੜ੍ਹਾਵਾਂ ਦਾ ਚਿਤਰਨ ਵੀ ਉਨ੍ਹਾਂ ਆਪਣੇ ਨਾਵਲਾਂ ਵਿੱਚ ਬਖੂਬੀ ਕੀਤਾ।

ਨਾਵਲ ‘ਸ਼ਰਧਾ ਦੇ ਫੁੱਲ’ ਇਸ ਜਗੀਰੂ ਤੇ ਸਰਮਾਏਦਾਰੀ ਦਾਬੇ ਦੇ ਉਲਟ ਕਿਰਤੀ ਜਮਾਤ ਦੇ ਹੱਕ ਵਿੱਚ ਜੂਝਨ ਵਾਲੇ ਲੱਖਾਂ ਯੋਧਿਆਂ ਵਿੱਚੋਂ ਇੱਕ ਡੂੰਗਰ ਸਿੰਘ ਦੇ ਜੀਵਨ ‘ਤੇ ਅਧਾਰਿਤ ਹੈ। ਇੱਕ ਰਾਜਨੀਤਕ ਕਾਰਕੂੰਨ ਦੀ ਜ਼ਿੰਦਗੀ ਅਤੇ ਰਾਜਨੀਤੀ ਦੇ ਸੁਮੇਲ ਅਤੇ ਇਨ੍ਹਾਂ ਦਾ ਆਪਸ ਵਿੱਚ ਕੀ ਰਿਸ਼ਤਾ ਰਹਿੰਦਾ ਹੈ, ਇਹਨੂੰ ਕਾ.ਸਤਵਰਗ ਹੁਰਾਂ ਨੇ ਬਹੁਤ ਹੀ ਸੰਜੀਦਗੀ ਅਤੇ ਖ਼ੂਬਸੂਰਤੀ ਨਾਲ ਚਿਤਰਿਆ ਹੈ। ਮੇਰੇ ਵਿਚਾਰ ਵਿੱਚ ਖੱਬੀ ਲਹਿਰ ਵਿੱਚ ਕੰਮ ਕਰਨ ਵਾਲੇ ਤੇ ਇਸ ਤੋਂ ਪ੍ਰਭਾਵਿਤ ਹਰ ਇੱਕ ਕਾਰਕੂੰਨ ਨੂੰ ਇਹ ਨਾਵਲ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।

ਉਹ ਮੁੱਖ ਤੌਰ ਤੇ ਪੰਜਾਬ ਅਤੇ ਭਾਰਤ ਵਿੱਚ ਮਜ਼ਦੂਰ ਜਮਾਤ ਦੀ ਰਾਜਨੀਤੀ ਬਾਰੇ ਪੰਜ ਨਾਵਲ ਲਿਖ ਚੁੱਕੇ ਹਨ। ਇਹ ਨਾਵਲ ਲੋਕਾਂ ਵਿੱਚ ਹਰਮਨ ਪਿਆਰੇ ਰਹੇ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੀ ਕੋਈ ਛਾਪ ਉਪਲਬਧ ਨਹੀਂ ਸੀ। ਪਿਛਲੇ ਸਾਲ ਸਾਥੀ ਬੂਟਾ ਸਿੰਘ ਨੇ ਦੋ ਨਾਵਲ ਛਾਪੇ ਸਨ।

ਹੁਣ ਨਾਵਲ ‘ਸ਼ਰਧਾ ਦੇ ਫੁੱਲ’ Preeti Shelly Autumn Art ਵੱਲੋਂ ਛਪ ਕੇ ਕੁੱਝ ਦਿਨਾਂ ਵਿੱਚ ਪਾਠਕਾਂ ਦੇ ਸਨਮੁੱਖ ਹੋਵੇਗਾ। ਉਮੀਦ ਹੈ ਆਪ ਜੀ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ।

~ ਸ਼ੁੱਭਕਰਮਦੀਪ ਲਲਤੋਂ

ਨਾਵਲ ‘ਸ਼ਰਧਾ ਦੇ ਫੁੱਲ’ ਦਾ ਕਵਰ !!

25/07/2021

ਰਚਨਾ-ਕਵੀ
ਕਿਤਾਬ- ਜੜ੍ਹਾਂ ਦੀ ਮਹਿਕ

ਵਕ਼ਤ ਦੀ ਪੈਂਦੀ ਮਾਰ ਕਵੀ ਨੇ।
ਵਾਧੂ ਬੇਰੁਜਗਾਰ ਕਵੀ ਨੇ।
ਸ਼ਾਸ਼ਕ ਲਈ ਨੇ ਖੁੱਲੀ ਚਿੱਠੀ
ਲੋਕਾਂ ਦਾ ਵਿਰੋਧ/ਵਿਚਾਰ ਕਵੀ ਨੇ।
ਕੌਲੀ ਚੱਟ ਨੂੰ ਕਵੀ ਨਾ ਆਖੋ
ਸੱਚ ਦੇ ਪਹਿਰੇਦਾਰ ਕਵੀ ਨੇ।
ਜੋ ਬੋਲਣ ਸਰਕਾਰ ਦੀ ਬੋਲੀ
ਓਹ੍ਹ ਸਾਰੇ ਗ਼ੱਦਾਰ ਕਵੀ ਨੇ।
ਜਿੰਨ੍ਹਾਂ ਨਬਜ਼ ਹਕੂਮਤ ਫੜਲੀ
ਓਹ੍ਹ ਜੇਲ੍ਹਾਂ ਵਿਚਕਾਰ ਕਵੀ ਨੇ।
ਕਵੀ ਦਾ ਦੂਜਾ ਨਾਮ ਹੈ ਬਾਗੀ
ਬਗਾਵਤ ਦਾ ਪ੍ਰਚਾਰ ਕਵੀ ਨੇ।
(ਗੁਰਪ੍ਰੀਤ ਡੋਨੀ)

03/05/2021

ਫੱਟ ਜ਼ਿੰਦਗੀ ਦੇ ਸੀਅ ਲੈਂਦਾ ਹੈ
ਬਹੁਤੀਆਂ ਗੱਲਾਂ ਪੀ ਲੈਂਦਾ ਹੈ।
ਵਹਿਮਾਂ ਵਿੱਚ ਜਿਓਣ ਵਾਲਿਓ
ਬੰਦਾ ਐਂ ਵੀ ਜੀਅ ਲੈਂਦਾ ਹੈ।

ਰੋਣਾ ਸਭ ਦੇ ਵੱਸ ਨੀ ਰਹਿੰਦਾ
ਦਰਦ ਲੁਕਾ ਵੀ ਹਸਣਾ ਪੈਂਦਾ
ਮਿਲੇ ਨਾ ਜਦ ਕੋਈ ਦਰਦੀ ਦਿਲ ਦਾ
ਖ਼ੁਦ ਦਾ ਖ਼ੁਦ ਉਹ ਹੋਕੇ ਬਹਿੰਦਾ
ਖ਼ੁਦ ਨੂੰ ਵੀ ਜਦ ਰਾਹ ਨਾ ਲੱਭੇ
ਪਤਾ ਨਹੀਂ ਕਰ ਕੀ ਲੈਂਦਾ ਹੈ।

ਵਹਿਮਾਂ ਵਿੱਚ ਜਿਓਣ ਵਾਲਿਓ
ਬੰਦਾ ਐਂ ਵੀ ਜੀਅ ਲੈਂਦਾ ਹੈ।

ਖ਼ੁਦ ਹੀ ਰਾਹ ਕੋਈ ਟੋਲ ਲੈਂਦਾ ਹੈ
ਕਈ ਵਾਰੀ ਕੱਲਾ ਬੋਲ ਲੈਂਦਾ ਹੈ
ਸੋਚਦਾ ਰਹਿੰਦਾ ਦੇਖਕੇ ਛੱਤ ਵੱਲ
ਦਿਮਾਗ ਚ ਗੱਲਾਂ ਖੋਲ ਲੈਂਦਾ ਹੈ।
ਜ਼ਿੰਦਗੀ ਵਾਰਤਾਲਾਪ ਕਰੇ ਜਦ
ਭਰ ਹੁੰਗਾਰਾ ਵੀ ਲੈਂਦਾ ਹੈ

ਵਹਿਮਾਂ ਵਿੱਚ ਜਿਓਣ ਵਾਲਿਓ
ਬੰਦਾ ਐਂ ਵੀ ਜੀਅ ਲੈਂਦਾ ਹੈ।

ਆਸ ਟੂਟੇ ਜਦ ਹਾਣ ਦਿਆਂ ਤੋਂ
ਵੱਡੇ ਛੋਟੇ ਸਭ ਜਾਣ ਦਿਆਂ ਤੋਂ
ਦੁੱਖ ਵੇਲੇ ਓਹ੍ਹ ਸਾਥੀ ਕਿਉਂ ਨੀ
ਯਾਰ ਜੋ ਮੌਜਾਂ ਮਾਣ ਦਿਆਂ ਤੋਂ
ਬੋਜ਼ ਦਿਮਾਗੀ ਹੌਲਾ ਕਰਦਾ
ਚੱਕ ਸਿਰਤੇ ਧਰਤੀ ਲੈਂਦਾ ਹੈ

ਵਹਿਮਾਂ ਵਿੱਚ ਜਿਓਣ ਵਾਲਿਓ
ਬੰਦਾ ਐਂ ਵੀ ਜੀਅ ਲੈਂਦਾ ਹੈ।

ਸੋਹਲ ਜੇ ਤੁਹਾਡੇ ਤਨ ਬਣ ਗਏ ਨੇ
ਗੈਰ ਕੁਦਰਤੀ ਮਨ ਬਣ ਗਏ ਨੇ
ਚਾਰ ਦੀਵਾਰੀ ਖਾ ਗਈ ਤੁਹਾਨੂੰ
ਹਾਲ ਵੀ ਪਾਗਲਪਨ ਬਣ ਗਏ ਨੇ
ਇਹ ਸਭ ਕਹਿਣੋਂ ਡਰ ਜਾਂਦਾ ਹੈ
ਖ਼ੁਦ ਨੂੰ ਕਰ ਫ੍ਰੀ ਲੈਂਦਾ ਹੈ

ਵਹਿਮਾਂ ਵਿੱਚ ਜਿਓਣ ਵਾਲਿਓ
ਬੰਦਾ ਐਂ ਵੀ ਜੀਅ ਲੈਂਦਾ ਹੈ।

(ਗੁਰਪ੍ਰੀਤ ਡੋਨੀ)
(sarkari)

ਕਵਿਤਾ-ਪੱਲੇ ਗਰੀਬੀ Kavita: P***e garibi ਲਿਖਤ-ਗੁਰਪ੍ਰੀਤ ਡੋਨੀ Gurpreet sarkari, Gurpreet doni 01/05/2021

ਕਵਿਤਾ-ਪੱਲੇ ਗਰੀਬੀ Kavita: P***e garibi ਲਿਖਤ-ਗੁਰਪ੍ਰੀਤ ਡੋਨੀ Gurpreet sarkari, Gurpreet doni ਕਵਿਤਾ ਸ਼ਬਦਾਂ ਦਾ ਕਹਿਰ ਅਤੇ ਜਖ਼ਮੀ ਦਿਲ ਦਾ ਜਜ਼ਬਾ ਹੁੰਦੀ ਹੈ।(ਓਮ ਪ੍ਰਕਾਸ਼ ਗਾਸੋ)

20/04/2021

20 ਅਪਰੈਲ 1939 ਨੂੰ ਬਰਨਾਲਾ ਨੇੜਲੇ ਪਿੰਡ ਰਾਏਸਰ ਵਿੱਚ ਪੈਦਾ ਹੋਇਆ ਲੋਕ ਕਵੀ #ਸੰਤ_ਰਾਮ_ਉਦਾਸੀ ਜਿਸ ਨੇ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਹੋਕੇ ਉਸ ਦੀ ਸਿਆਸਤੀ ਸਮਝ ਤੇ ਮਜ਼ਦੂਰ ਜਮਾਤ ਦੇ ਨਜ਼ਰੀਏ ਨਾਲ ਲੋਕਾਈ ਦੇ ਦਰਦ, ਪੀੜਾਂ, ਕਿਰਤ ਅਤੇ ਕਿਰਤ ਸ਼ਕਤੀ ਦੀ ਅੰਨੀ ਲੁੱਟ ਖਸੁੱਟ ਉਲਝਣਾਂ ਨੂੰ ਆਪਣੇ ਮਘਦੇ ਅੰਗਿਆਰਾਂ ਵਰਗੇ ਗੀਤਾ ਅਤੇ ਕਵਿਤਾ ਰਾਹੀਂ ਲੋਕ ਥੜੇ ਤੇ ਪੇਸ਼ ਕੀਤਾ ਕਵਿਤਾ ਇਕੱਲੀ ਗਾਈ ਹੀ ਨਹੀਂ ਬਲਕਿ ਆਪਣੇ ਨੰਗੇ ਪਿੰਡੇ ਹੰਢਾਈ ਵੀ ਸਟੇਟ ਦਾ ਹਰ ਜਬਰ ਇਨਕਲਾਬ ਵਿਚ ਨਿਸ਼ਚਾ ਰੱਖਦਿਆਂ ਖਿੜੇ ਮੱਥੇ ਝੱਲਿਆ ਅਸਲੀ ਰੂਪ ਵਿੱਚ ਇਸ ਇਨਕਲਾਬੀ ਕਵੀ ਗੀਤਕਾਰ ਗਾਇਕ ਨੂੰ ਸੂਹੀ ਸੁਰਖ਼ ਸਲਾਮ

07/04/2021

Not Alone: Women's Circle | Amy Singh A safe space for survivors of abuse and harassment to come together and empower each other with reflection and resources.

06/02/2021

23 ਸਾਲ ਦੀ ਕੁੜੀ 'ਨੌਦੀਪ ਕੌਰ ਨੂੰ 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ ।। ਉਸੇ ਦਿਨ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ

'ਨੌਦੀਪ ਦੇ ਵਕੀਲ ਨੇ ਦੱਸਿਆ ਹੈ ਕਿ ਮੈਡੀਕਲ ਚੈਕਅੱਪ ਤੋਂ ਬਾਅਦ 'ਨੌਦੀਪ ਨੂੰ ਲੱਗੀਆਂ ਸੱਟਾਂ ਤੋਂ ਪਤਾ ਲਗਦਾ ਹੈ ਕਿ ਉਸ ਨਾਲ ਜੇਲ ਚ ਜਬਰਦਸਤੀ ਕੀਤੀ ਗਈ ਹੈ ।।

ਹੈਰਾਨੀ ਹੈ ਕਿ ਕੋਈ ਕਿਸਾਨ ਆਗੂ ਇਸ ਬੱਚੀ ਦੇ ਹੱਕ ਵਿਚ ਇਕ ਸ਼ਬਦ ਨਹੀਂ ਬੋਲਿਆ
ਸਾਨੂੰ ਆਪਣੇ ਤੌਰ ਤੇ ਇਹ ਮਾਮਲਾ ਸੋਸ਼ਲ ਮੀਡੀਆ ਤੇ ਚੁੱਕਣਾ ਚਾਹੀਦਾ ਹੈ ।।



ਨੌਦੀਪ ਕੌਣ ਹੈ?
ਮੁਕਤਸਰ ਜ਼ਿਲ੍ਹੇ ਦੀ ਇਹ ਧੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ ਵਿੱਚ ਕੰਮ ਕਰਦੀ ਸੀ ( ਇਸਦੀ ਭੈਣ ਦੇ ਦੱਸਣ ਅਨੁਸਾਰ) । ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਹਨਾਂ ਨੂੰ ਬਣਦਾ ਭੱਤਾ ਦਵਾੳੁਣ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ।

ਹੋਇਆ ਕੀ?
ਦਰਅਸਲ ਕੁੰਡਲੀ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫੌਜ ਬਣਾ ਰਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਨੇ, ਅਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਨੇ। ਇਕ ਫੈਕਟਰੀ ਨੇ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਦਿੱਤਾ ਨਹੀਂ ਸੀ, ਨੌਦੀਪ ਓਹ ਭੱਤਾ ਦੁਆਂਨ ਖਾਤਰ ਮਜ਼ਦੂਰਾ ਨਾਲ ਪ੍ਰਦਰਸ਼ਨ ਕਰ ਰਹੀ ਸੀ। ਫੈਕਟਰੀ ਦੇ ਗੁੰਡਿਆਂ ਨਾਲ ਉਲਝਦੀ ਹੋਈ , ਪੁਲਸ ਨਾਲ ਉਸ ਦਾ ਟਾਕਰਾ ਹੋਇਆ। ਉਸ ਮੌਕੇ ਫਾਇਰ ਤੱਕ ਕਢੇ ਗਏ। ਨੌਦੀਪ ਨੂੰ ਘੜੀਸ ਕੇ ਪੁਲਸ ਚੁੱਕ ਕੇ ਲੈ ਗਈ।

ਹਵਾਲਾਤ ਵਿੱਚ ਕੁੱਟਿਆ !
ਨੌ ਦੀ ਭੈਣ ਦੇ ਦੱਸਣ ਮੁਤਾਬਕ ਉਸ ਦੇ ਗੁਪਤ ਅੰਗਾਂ ਤੇ ਸੱਟਾਂ ਨੇ। ਉਸ ਨੂੰ ਹਵਾਲਾਤ ਵਿਚ ਪੁਲਸ ਮੁਲਾਜ਼ਮਾਂ ( ਮਰਦਾਂ) ਨੇ ਬੁਰੀ ਤਰਾਂ ਕੁੱਟਿਆ। ਉਸ ਦੇ ਪੈਰਾਂ ਤੋ ਖੂਨ ਨਿਕਲ ਰਿਹਾ ਸੀ, ਜਦੋਂ ਉਸ ਨਾਲ ਮੁਲਾਕਾਤ ਹੋਈ। ਅੰਦਰ ਦਵਾਈ ਭੇਜੀ ਗਈ ਪਰ ਨੌਦੀਪ ਨੂੰ ਉਹ ਦਵਾਈ ਦਿੱਤੀ ਨਹੀਂ ਗਈ।

01/02/2021

#ਫਾਸ਼ੀਵਾਦ

ਉਹ ਰਾਸ਼ਟਰਵਾਦੀ ਝੰਡੇ ਹੇਠ
ਬਾਜ਼ਾਰ ਰਾਹੀਂ।

ਮੰਦਰ
ਮਸੀਤ
ਧਰਮ ਸਥਾਨਾਂ ਨੂੰ ਵਰਤਦਾ ਹੋਇਆ
ਤਕੜਾ ਹੋਕੇ
ਤੁਹਾਡੇ ਅਧਿਕਾਰਾਂ ਨੂੰ ਕੁਚਲਦਾ ਆਵੇਗਾ।

ਤੁਹਾਡੀ ਬੋਲੀ,
ਤੁਹਾਡੇ ਕਿੱਤੇ,
ਤੁਹਾਡੇ ਰੰਗ ਖਾ ਜਾਵੇਗਾ
ਵੱਸ ਵਿੱਚ ਕਰ ਲਵੇਗਾ
ਤੁਹਾਡੀ ਕਲਾ ਤੇ ਦਿਮਾਗ ਨੂੰ।

ਉਹ ਤੁਹਾਨੂੰ ਬੇਘਰ ਕਰ ਦੇਵੇਗਾ
ਤੁਸੀਂ ਘਰ ਮੰਗੋਗੇ
ਉਹ ਕਿਰਾਇਆ ਮੰਗੇਗਾ
ਤੁਹਾਡੇ ਲਹੂ ਦਾ ਰੰਗ
ਲਾਲ ਤੋਂ ਭਗਵਾਂ ਕਰ ਦੇਵੇਗਾ
ਤੁਹਾਡੇ ਬੱਚਿਆਂ ਦੀਆਂ ਖੇਡਾਂ ਵਿੱਚ
ਪਸ਼ੂਆਂ ਦੇ ਦੁੱਧ ਵਿੱਚ
ਪਤਨੀ,ਭੈਣ ਅਤੇ ਮਾਂ ਦੇ ਜਜ਼ਬਾਤਾਂ
ਤੱਕ
ਇੱਕ ਖ਼ਤਰਨਾਕ ਦੈਂਤ ਬਣਕੇ
ਸਾਦਗੀ ਨੂੰ ਖਾ ਜਾਵੇਗਾ
ਤੇ ਭਰ ਜਾਵੇਗਾ
ਨਫ਼ਰਤ
ਲੋਕਾਂ ਲਈ
ਲੋਕਾਂ ਦੁਆਰਾ
ਲੋਕਾਂ ਵਿੱਚ।
(ਗੁਰਪ੍ਰੀਤ ਡੋਨੀ ਸਰਕਾਰੀ)

31/01/2021

ਮੈਂ ਅਤੇ ਬਲਵਿੰਦਰ ਬੁੱਲਟ
ਗੀਤ- ਕੰਮੀਆਂ ਦਾ ਵੇਹੜਾ
ਸੰਤ ਰਾਮ ਉਦਾਸੀ ਜੀ ਦੀ ਕਲਮ ਤੋਂ।

25/01/2021

https://youtu.be/scwrxM5rthg
👆🏻👆🏻👆🏻👆🏻👆🏻👆🏻👆🏻👆🏻
*Kisaan Majdoor Ekta Zindabad*
🙏🏻🙏🏻🙏🏻🙏🏻🙏🏻🙏🏻🙏🏻
Sarbic Tunes Presents
🔥🔥🔥🔥🔥🔥🔥🔥
Song: Warning (to Delhi)
Singer & Lyrics: Sarkari
()
Music & Mix Master: Sarbic Maan

Design:
Label:
Special Thanks: Kanupriya & Santosh
Thankq Manheer veer
video by- harinder rehal
*Like, Comment, Share & Subscribe*


must share nd watch

Warning | Sarkari (Gurpreet Doni) | Sarbic Maan | Sarbic Tunes | Kisaan Morcha | Latest Song 2021 25/01/2021

https://youtu.be/scwrxM5rthg
👆🏻👆🏻👆🏻👆🏻👆🏻👆🏻👆🏻👆🏻
*Kisaan Majdoor Ekta Zindabad*
🙏🏻🙏🏻🙏🏻🙏🏻🙏🏻🙏🏻🙏🏻
Sarbic Tunes Presents
🔥🔥🔥🔥🔥🔥🔥🔥
Song: Warning (to Delhi)
Singer & Lyrics: Sarkari
()
Music & Mix Master: Sarbic Maan

Design:
Label:
Special Thanks: Kanupriya & Santosh
Thankq Manheer veer
*Like, Comment, Share & Subscribe*


aagya geet must share nd watch

Warning | Sarkari (Gurpreet Doni) | Sarbic Maan | Sarbic Tunes | Kisaan Morcha | Latest Song 2021 Sarbic Tunes Presents"Warning" is a motivational song in praise of women who participated in Farmer's Protest. Song: Warning Singer & Lyrics: Sarkari(https:...

23/01/2021

#ਮਾਵਾਂ_ਪੰਜਾਬੋਂ_ਆਈਆਂ_ਦਿੱਲੀ_ਨੂੰ_ਘੇਰਨ_ਲਈ

ਕਿਸਾਨੀ ਸ਼ੰਘਰਸ ਨੂੰ ਸਮਰਪਿਤ ਗੀਤ- ਵਾਰਨਿੰਗ

ਕਿਸਾਨ Sada Kisan ਸਾਡਾ ਕਿਸਾਨ ਕਿਸਾਨ ਏਕਤਾ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ - ਪੰਜਾਬ ।। BKU Krantikari - Punjab

14/01/2021

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਕਵਿਤਾਵਾਂ ਲੋਹੜੀ ਤੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ

13/01/2021

ਸੁਖਵਿੰਦਰ ਅੰਮ੍ਰਿਤ ਜੀ
Sukhwinder Amrit ji

13/01/2021

ਮੇਰਾ ਗੀਤ ਮੇਰੇ ਪੇਜ਼ ਤੋਂ।

ਰਹਿ ਬੱਚਕੇ ਹੁਣ ਮੋਦੀਆ ਬਹੁਤ ਲਾਏ ਲਾਰੇ
ਹੁਣ ਤੇਰੀ ਸਰਕਾਰ ਨੂੰ ਦਿਖਉਣੇ ਨੇ ਤਾਰੇ
26 ਤਰੀਕ ਦੀ wait ਹੈ, ਹੁਣ ਚਾਰ ਚੁਫੇਰੇ
ਲੈ ਟਰੈਕਟਰ ਢੁਕਣਾ ਦਿੱਲੀ ਦੇ ਵੇਹੜੇ।
ਮੋਦੀ 26 trik ਨੂੰ ਵੱਟ ਕੱਢਣੇ ਤੇਰੇ

ਪੁੱਤ ਧੀਆਂ, ਬੇਬੇ ਬਾਪੂ ਨੇ,ਤੂੰ ਠੰਡ ਚ ਠਾਰੇ
ਹਰਿਆਣੇ ਤੇ ਪੰਜਾਬ ਦੇ ,ਦੇਖ ਭਾਈ ਚਾਰੇ
ਅੱਜ ਕੱਠੇ ਭਾਈ ਭਾਈ ਨੇ ਵੱਖ ਕੀਤੇ ਤੇਰੇ/
ਲੈ ਟਰੈਕਟਰ ਢੁਕਣਾ ਦਿੱਲੀ ਦੇ ਵੇਹੜੇ।

ਪਰੇਡ ਨੀ ਕਰਨੀ ਫੌਜੀਆਂ, ਹੋਊਗੀ ਤੇਰੀ
ਅੱਕੀ ਹੋਈ ਲੋਕਤਾ ਨੇ ਤੇਰੀ ਬੰਨਣੀ ਨ੍ਹੇਰੀ
ਬੰਨਣੀ ਨ੍ਹੇਰੀ...
ਦੇਖੀ ਤੇਰੇ ਤਖ਼ਤ ਨੂੰ ਕਿਵੇਂ ਪੈਂਦੇ ਘੇਰੇ.. ਪੈਂਦੇ ਘੇਰੇ
ਲੈ ਟਰੈਕਟਰ ਢੁਕਣਾ ਦਿੱਲੀ ਦੇ ਵੇਹੜੇ।
ਮੋਦੀ 26 ਤਰੀਕ ਨੂੰ ਵੱਟ ਕੱਢਣੇ ਤੇਰੇ

ਅੰਬਾਨੀ ਆਦਾਨੀ, ਨਾਲ ਹੈ ਤੇਰੀ ਆਉਣੀ ਜਾਣੀ
ਪਰ ਸ਼ਾਹ ਤੇ ਤੇਰੀ ਜੁੰਡਲੀ ਦੀ ਹੁਣ ਖਤਮ ਕਹਾਣੀ
tv ਆਲੇ ਵੀ ਫੈਂਟਨੇ ਤੇਰੇ ਚਮਚੇ ਜੇਹੜੇ
modi 26 trik nu vatt kddne tere

26 JANUARY //KISAN ANTHEM//FARMER PROTEST /SARKARI//GURPREET DONI 10/01/2021

https://youtu.be/401kHX7ITQ8
ਕਰਦੋ share ਗੀਤ ਆਗਿਆ।

26 JANUARY //KISAN ANTHEM//FARMER PROTEST /SARKARI//GURPREET DONI anthem protest morcha #26 january - 26 Januarysinger & lyrics- Sarkarimusic- sarbjeet singhmixing- mr.hubbyspecial thanx- har...

08/01/2021

ਜ਼ਿੰਦਗੀ ਦੀ ਕਹਾਣੀ ਪੂਰੀ ਜ਼ਿੰਦਗੀ ਚ ਨੀ ਸੁਣਾਈ ਜਾ ਸਕਦੀ। ਜੋਸ਼ ਟਾਕ ਵਾਲੇ ਕਹਿੰਦੇ 13 ਮਿੰਟ ਚ ਸੁਣਾਓ। ਜਿੰਨੀ ਕ ਸੁਣਾਈ ਗਈ ਹੱਸਕੇ ਸੁਣਾਈ। ਜੋ ਵੀ ਹੈ ਸੁਣ ਲਓ।

ਕਵਿਤਾ-ਪੱਲੇ ਗਰੀਬੀ Kavita: P***e garibi ਲਿਖਤ-ਗੁਰਪ੍ਰੀਤ ਡੋਨੀ Gurpreet sarkari, Gurpreet doni 06/01/2021

https://youtu.be/rkjCn-iDCf8

ਕਵਿਤਾ-ਪੱਲੇ ਗਰੀਬੀ Kavita: P***e garibi ਲਿਖਤ-ਗੁਰਪ੍ਰੀਤ ਡੋਨੀ Gurpreet sarkari, Gurpreet doni ਕਵਿਤਾ ਸ਼ਬਦਾਂ ਦਾ ਕਹਿਰ ਅਤੇ ਜਖ਼ਮੀ ਦਿਲ ਦਾ ਜਜ਼ਬਾ ਹੁੰਦੀ ਹੈ।(ਓਮ ਪ੍ਰਕਾਸ਼ ਗਾਸੋ)

05/01/2021

👉 ਧਰਨੇ ਵਿੱਚ ਆਏ ਕਿਸਾਨਾਂ ਨੂੰ Heart attack ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ | ਜਿਸ ਨਾਲ ਕਈ ਕਿਸਾਨਾਂ ਦੀ ਜਾਣ ਜਾ ਚੁੱਕੀ ਹੈ |
ਕਿਸਾਨ ਭਰਾਵਾ ਨੂੰ ਇਲਾਕੇ ਦਾ ਭੇਤ ਨਾ ਹੋਣ ਕਰਕੇ ਇਹ ਨਹੀਂ ਪਤਾ ਲੱਗ ਰਿਹਾ ਕਿ ਮਰੀਜ਼ ਨੂੰ ਕਿਹੜੇ ਹਸਪਤਾਲ ਲਿਜਾਇਆ ਜਾਵੇ । ਅਸੀਂ ਇਸ ਪੋਸਟ ਵਿੱਚ ਕੁਝ ਹਸਪਤਾਲਾਂ ਦੀ ਲਿਸਟ ਪਾ ਰਹੇ ਹਾਂ ।
ਅੱਗੇ ਤੋਂ ਜੇ ਕੋਈ ਸਮੱਸਿਆ ਆਉਦੀ ਹੈ ਤਾ ਜਲਦੀ ਨਾਲ ਮਰੀਜ਼ ਨੂੰ ਇਹਨਾ ਹਸਪਤਾਲ ਵਿੱਚ ਲਜਾਇਆ ਜਾਵੇ ਤਾ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

👉 (Nawal) ਨਾਵਲ ਹਸਪਤਾਲ ਕੁੰਡਲ਼ੀ
(83970-64100)

👉 (Nidaan) ਨਿਦਾਨ ਹਸਪਤਾਲ
ਮੁਰਥਲ ਰੋਡ ਸੋਨੀਪਤ
(9812730888)

👉 (Fims) ਫਿਮਜ ਹਸਪਤਾਲ
ਬਹਾਲਗੜ ਰੋਡ ਸੋਨੀਪਤ
( 0130-2205001)

👉 ( Civil) ਸਿਵਲ ਹਸਪਤਾਲ
ਮਹਾਰਾਣਾ ਪ੍ਰਤਾਪ ਚੌਕ ਸੋਨੀਪਤ
(0130-2231931)

02/01/2021

ਬਾਬਾ ਜਗਰਾਜ ਧੌਲਾ ਜੀ। ਸੰਤ ਰਾਮ ਉਦਾਸੀ ਜੀ ਸਾਥੀ ਸਮਕਾਲੀ ਗਾਇਕ ਅਤੇ ਲੇਖਕ।ਕੋਰਸ ਤੇ ਮਾਤਾ ਮੁਖਤਿਆਰ ਕੌਰ ਬਠਿੰਡਾ
Kisan Ekta Morcha
ਸਿੰਘੂ ਮੋਰਚਾ ।। Singhu Morcha
ਕਿਸਾਨ

01/01/2021

ਜਰੂਰ ਦੇਖੋ।
like ਤੇ share ਜਰੂਰ ਕਰਨਾ।
ਨਵਾਂ ਸਾਲ ਕਿਸਾਨਾਂ ਨਾਲ।

01/01/2021

live ਪਸੰਦ ਆਏਗਾ।🙏👍🏾
ਸ਼ੰਘਰਸਾ ਦੇ ਨਾਮ
ਨਵਾਂ ਸਾਲ।

09/12/2020

ਅਗਲੀ ਕਾਰਵਾਈ।

08/12/2020

ਲੋਕਾਂ ਨੇ ਵਿਆਹ ਵੀ ਸ਼ੰਘਰਸਾ ਨੂੰ ਸਮਰਪਿਤ ਕਰਤੇ।
ਦਿੱਲੀਏ ਬਚਣਾ ਔਖਾ ਪੰਜਾਬ ਤੋਂ।

07/12/2020

ਕੁੰਡਲੀ ਮੋਰਚਾ ਦਿੱਲੀ।

07/12/2020

ਨਾ ਅੰਬਾਨੀ ਨਾ ਆਦਾਨੀ।
ਹਲ਼ ਵਾਹਕ ਦੀ ਰਹੂ ਕਿਸਾਨੀ।

Videos (show all)

ਮੈਂ ਅਤੇ ਬਲਵਿੰਦਰ ਬੁੱਲਟ  ਗੀਤ- ਕੰਮੀਆਂ ਦਾ ਵੇਹੜਾ ਸੰਤ ਰਾਮ ਉਦਾਸੀ ਜੀ ਦੀ ਕਲਮ ਤੋਂ।
ਸੁਖਵਿੰਦਰ ਅੰਮ੍ਰਿਤ ਜੀSukhwinder Amrit ji
Sarkari at joshtalk..
ਬਾਬਾ ਜਗਰਾਜ ਧੌਲਾ ਜੀ। ਸੰਤ ਰਾਮ ਉਦਾਸੀ ਜੀ ਸਾਥੀ ਸਮਕਾਲੀ ਗਾਇਕ ਅਤੇ ਲੇਖਕ।ਕੋਰਸ ਤੇ ਮਾਤਾ ਮੁਖਤਿਆਰ ਕੌਰ ਬਠਿੰਡਾ
ਕੁੰਡਲੀ ਮੋਰਚਾ ਦਿੱਲੀ।
ਬੇਬੇ ਦੀ ਭਾਵੁਕਤਾ ਵਿਚਲੇ ਜੁਝਾਰੂ ਬੋਲ।🙏
ਆਵਾਜ਼-ਮਿੱਠੂ ਪਾਠਕ ਲਿਖਤ-ਮਿੰਦਰਪਾਲ ਭੱਠਲ ਗੀਤ-ਵਰ੍ਹੇ ਦਿਨਾਂ ਦਾ ਦਿਨ ਦਿਵਾਲੀ। ਸੁਣੋ ਤੇ ਅੱਗੇ ਸਾਂਝਾ ਕਰੋ। must lisn nd share
ਦੋ ਕਵਿਤਾਵਾਂ- ਬੇਮਕਸਦ, ਸਾਡੇ ਗੀਤ

Telephone

Website