Major Singh
President Ludhiana
Shiromani Akali Dal (Sanyukat)
Patron
All India Sikh Students Federation
Secre
ਤੀਸਰੀ ਵਾਰ ਮੋਦੀ ਸਰਕਾਰ ਲੋਕਤੰਤਰ ਫਤਵੇ ਵਿਰੁੱਧ!
ਚੌਣ ਕਮਿਸ਼ਨ ਦੇ ਸਰਕਾਰ ਪੱਖੀ ਭੁਗਤਨ ਕਰਕੇ ਈ.ਡੀ,ਸੀ.ਬੀ.ਆਈ ਆਦਿ ਏਜੰਸੀਆਂ ਦੇ ਸਹਾਰੇ ਵਿਰੋਧੀਆਂ ਅੰਦਰ ਡਰ ਅਤੇ ਦਬਾਅ ਬਣਾਕੇ, ਮੋਦੀ ਮੀਡੀਆ ਨੂੰ ਜਨਹਿੱਤ ਦੀ ਬਜਾਏ ਮੋਦੀ ਸਰਕਾਰ ਪੱਖੀ ਪ੍ਰਚਾਰਕ ਵਾਗ ਵਰਤਕੇ, ਬਹੁਗਿਣਤੀ ਹਿੰਦੂ ਵੋਟਾਂ ਦਾ ਧਰਮ ਅਧਾਰਿਤ ਧਰੂਵੀਕਰਨ ਕਰਕੇ ਅਤੇ ਪਹਿਲਾਂ ਦੀ ਤਰ੍ਹਾਂ ਈ.ਵੀ.ਐਮ ਮਸ਼ੀਨਾਂ ਦੀ ਵੱਡੇ ਪੱਧਰ ਤੇ ਧਾਂਦਲੀਆਂ ਨਾਲ ਮੋਦੀ ਸਰਕਾਰ ਬਣੀ ਹੈ। ਇਹ ਕਿਸੇ ਵੀ ਲਿਹਾਜ਼ ਨਾਲ ਲੋਕ ਹਿਤ ਵਿੱਚ ਨਹੀਂ ਹੈ ਇਹ ਗੈਰਸੰਵਿਧਾਨਕ ਸਰਕਾਰ ਹੈ -ਇੰਟਰਨੈਸ਼ਨਲ ਸਿੱਖ ਫੈਡਰੇਸ਼ਨ
*ਭਾਜਪਾ ਪੰਜਾਬ ਵਿਚ ਫਿਰਕੂ ਨਫ਼ਰਤ ਫੈਲਾਉਣ, ਜਮਾਤੀ ਟਕਰਾਅ ਕਰਵਾਉਣ ਦੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਤਿਆਰੀ ਵਿਚ
*ਲੋਕਤੰਤਰਿਕ ਢਾਂਚੇ ਤੋਂ ਨਕਾਰੇ, ਵੋਟਾਂ ਰਾਹੀਂ ਹਰਾਏ ਗਏ ਵਿਅਕਤੀ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਦੇ ਅਹੁਦੇ ਨਾਲ ਸ਼ਿੰਗਾਰ ਕੇ ਸੂਬੇ ਉਪਰ ਧੱਕੇ ਨਾਲ ਥੋਪਣਾ ਵੀ ਪੰਜਾਬ ਲਈ ਚੰਗੇ ਸੰਕੇਤ ਨਹੀਂ ਹਨ।
*ਕਿਉਂਕਿ ਰਵਨੀਤ ਬਿੱਟੂ ਨੇ ਤਿੰਨ ਵਾਰ ਪਾਰਲੀਮੈਂਟ ਮੈਂਬਰ ਹੁੰਦਿਆਂ ਕਦੇ ਪੰਜਾਬ ਦੇ ਹਿੱਤ ਵਿੱਚ ਖੜਕੇ ਸੂਬੇ ਦੇ ਹੱਕਾਂ ਤੇ ਅਧਿਕਾਰਾਂ ਲਈ ਗੱਲ ਨਹੀਂ ਕੀਤੀ
ਉਹ ਚਾਹੇ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਦੀ ਗੱਲ ਹੋਵੇ,ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਨਾਲ ਜੋੜਨ ਦੀ ਗੱਲ ਹੋਵੇ,ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਧਰਤੀ ਤੇ ਉਸਾਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੂਬੇ ਨੂੰ ਦੇਣ ਦੀ ਮੰਗ ਹੋਵੇ, ਕਿਸਾਨੀ ਦਾ ਮੁੱਦਾ, ਭਗਵੇਂ ਅਤਵਾਦ ਤੇ, ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਆਦਿ ਹੋਰ ਅਨੇਕਾਂ ਮੁੱਦੇਆ ਦੇ ਹਲ ਲਈ ਇਹ ਵਿਅਕਤੀ ਹਮੇਸ਼ਾਂ ਚੁੱਪ ਰਿਹਾ ਹੈ। ਹੁਣ ਤਾ ਇਹ ਵਿਅਕਤੀ ਪੂਰੀ ਤਰ੍ਹਾਂ ਉਸ ਜਮਾਤ ਭਗਵਿਆਂ ਨੂੰ ਸਮਰਪਿਤ ਹੈ ਜੋ ਘੱਟ ਗਿਣਤੀਆਂ ਦੀ ਹੋਂਦ ਖ਼ਤਮ ਕਰਕੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ, ਦੂਸਰੇ ਧਰਮਾਂ ਦੇ ਸਿਧਾਂਤਾਂ, ਧਰਮ ਗੁਰੂਆਂ ਦੇ ਉਪਦੇਸ਼ਾਂ ਨੂੰ ਆਪਨੇ ਅਨੁਸਾਰ ਪ੍ਰੀਭਾਸ਼ਿਤ ਕਰਕੇ ਪ੍ਰਚਾਰਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਧਰਮਾਂ ਦੀ ਆਪਣੀ ਖੂਬਸੂਰਤੀ,ਪਹਿਚਾਣ, ਨਿਆਰਾਪਣ ਖ਼ਤਮ ਕਰ ਕੇ ਉਨ੍ਹਾਂ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਸਮਾ ਲੈਣ
*ਭਾਜਪਾ ਰਵਨੀਤ ਬਿੱਟੂ ਰਾਹੀਂ ਪੰਜਾਬ ਵਿੱਚ ਫਿਰਕੂ ਨਫ਼ਰਤ ਭਰਿਆ ਜ਼ਹਰੀਲਾ ਪ੍ਰਚਾਰ ਕਰਵਾਕੇ ਜੋ ਕੇ ਇਸ ਲਈ ਆਦੀ ਹੈ ਹਿੰਦੂਆਂ ਅੰਦਰ ਇਕ ਡਰ ਵਾਲਾ ਮਾਹੌਲ ਦੀ ਸਿਰਜਣਾ ਕਰਕੇ ਹਿੰਦੂ ਵੋਟਾਂ ਦਾ ਧਰੂਵੀਕਰਨ ਕਰਨ ਲਈ ਇੱਕ ਠੋਸ ਨੀਤੀ ਤੇ ਕੰਮ ਕਰ ਰਹੀ ਹੈ।
*ਪੰਜਾਬ ਵਿਰੋਧੀ ਭਗਵੇਂ ਅਤਵਾਦ, ਫਿਰਕੂ ਹਿੰਦੂਤਵੀ ਤਾਕਤਾਂ ਨੂੰ ਰੋਕਣ ਲਈ ਜੋ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਯਤਨਸ਼ੀਲ ਹੋਨ ਜਾ ਰਹੀਆਂ ਹਨ ਸਾਨੂੰ ਇਨ੍ਹਾਂ ਵਿਰੁੱਧ ਸੁਚੇਤ,ਚਿਤੰਨ ਹੋਨ ਦੀ ਲੋੜ ਹੈ।ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਵਿਚਾਰਨ,ਸਮਝਣ ਅਤੇ ਅਮਲ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਵਿਰੋਧੀ ਇਨ੍ਹਾਂ ਤਾਕਤਾਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਦਬਾਇਆ ਜਾ ਸਕੇ।
ਇੰਟਰਨੈਸ਼ਨਲ ਸਿੱਖ ਫੈਡਰੇਸ਼ਨ
ਸ਼ਹਾਦਤ ਕੋਈ ਜਿਸਮਾਨੀ ਮੌਤ ਨਹੀ ਇੱਕ ਅਜ਼ੀਮ ਸਿਧਾਂਤ ਲਈ ਅਰਪਣ ਹੋ ਕੇ ਆਪਾ ਵਾਰਨਾ ਹੈ; ਸ਼ਹਾਦਤ ਕਰਮ ਖੰਡ ਚ ਯੋਧੇ ਮਹਾਂਬਲੀ ਸੂਰਬੀਰਾਂ ਦਾ ਬ੍ਰਹਮ ਵਾਸ ਹੈ; ਸ਼ਹਾਦਤ ਰੂਹ ਨੂੰ ਤਸਕੀਨ ਕਰਕੇ ਬ੍ਰਹਿਮੰਡੀ ਚੇਤਨਾ ਦੇ ਪ੍ਰਕਾਸ਼ ਚ ਲੀਨ ਹੋਣਾ ਹੈ; ਸ਼ਹਾਦਤ ਬੰਦਗੀ ਦਾ ਨੂਰ ਐ ਜ਼ੁਲਮ ਦੇ ਕੂੜ ਹਨੇਰ ਚ ਸੱਚ ਦੀ ਲੋਅ ਦਾ ਪ੍ਰਕਾਸ਼ ਹੈ; ਸ਼ਹਾਦਤ ਰੂਹ ਦੀ ਇਬਾਦਤ ਦਾ ਅਰਪਣ ਹੋਣਾ ਐ ਚੌਧਰ ਦੀ ਲਾਲਸਾ ਪੂਰਤੀ ਦੇ ਰਾਜਸੀ ਹੰਕਾਰ ਦਾ ਅੰਤ ਹੈ; ਸ਼ਹਾਦਤ ਅਧਿਆਤਮਕ ਉੱਚ ਮੰਡਲਾਂ ਨਾਲ ਅਕਾਲ ਦੀ ਇੱਕ ਸੁਰਤ ਚ ਅਭੇਦ ਹੋਣਾ ਐ ਦੁਨਿਆਵੀ ਚਾਰ ਦਿਵਸ ਦੇ ਦਿਵਾਜ਼ ਤਖ਼ਤਾਂ ਨੂੰ ਠੋਕਰ ਹੈ; ਸ਼ਹਾਦਤ ਗੁਰੂ ਗਿਆਨ ਦੇ ਚਾਨਣ ਨਾਲ ਇਕਸੁਰ ਹੋਣਾ ਹੈ ਭਰਮ ਭਰੀ ਦੇਹ ਦੀ ਮਿੱਟੀ ਦੇ ਸਮਰਪਣ ਨਾਲ ਸਦੀਵੀਂ ਅਮਰ ਹੋਣ ਦਾ ਮਾਣ ਹੈ; ਸ਼ਹਾਦਤ ਚੜਦ੍ਹੀਕਲਾ ਦੇ ਆਲਮ ਦੀ ਦਾਸਤਾਨ ਹੈ ਜਿਸ ਚ ਦੁਨੀ ਸੁਹਾਵਾ ਦੇ ਮੋਹ ਮਾਤਮ ਤੋਂ ਮੁਕਤੀ ਹੈ;
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ
ਲਾਗੈ ॥ ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ
ਪਰਵਾਣੋ ॥
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਅਗਵਾਈ ਚ ਸਾਕਾ ਨੀਲਾ ਤਾਰਾ ਚ ਭਾਰਤੀ ਸਟੇਟ ਦੇ ਜ਼ਬਰ ਜ਼ੁਲਮ ਵਿਰੁੱਧ ਜੂਝ ਕੇ ਸ਼ਹਾਦਤ ਦੀ ਦਾਤ ਨੂੰ ਪ੍ਰਾਪਤ ਹੋਈ ਸਮੂਹ ਸੰਗਤ ਨੂੰ ਬੇਅੰਤ ਸਿਜਦਾ ਸਤਿਕਾਰ ਪ੍ਰਣਾਮ;
ਜੰਗ ਜਾਰੀ ਹੈ।।
❤️🙏
ਸ਼ਹੀਦੀ ਸਾਕਾ ਜੂਨ ਚੁਰਾਸੀ -੩੭
ਸ੍ਰ ਭਗਵਾਨ ਸਿੰਘ ਕਾਰ ਸੇਵਾ ਹੁਰਾਂ ਨੂੰ ਸਵਾਲ ਸੀ ਕੇ ਚਾਰ ਜੂਨ ਸੁਵੇਰੇ ਪੰਜ ਵਜੇ ਤੋਂ ਲੈ ਛੇ ਜੂਨ ਦੁਪਹਿਰੇ ਸਾਡੇ ਬਾਰਾਂ ਵਜੇ ਤੀਕਰ ਦੋ ਘੜੀਆਂ ਅੱਖ ਲਾ ਕੇ ਵੀ ਵੇਖੀ ਕੇ ਨਹੀਂ..ਤਾਂ ਅੱਗਿਉਂ ਪੁਰਾਤਨ ਮਾਰਕੰਡੇ ਭਗਤ ਦੀ ਗਾਥਾ ਸੁਣਾ ਦਿੱਤੀ..!
ਦੱਸਦੇ ਕਈ ਸੌ ਸਾਲਾਂ ਤੀਕਰ ਜੀਵਿਆ..ਕੋਈ ਰੈਣ ਬਸੇਰਾ ਨਹੀਂ..ਬੱਸ ਰੁੱਖ ਨਾਲ ਬੰਨੀ ਇੱਕ ਛੰਨ ਵਿਚ ਸਮਾਂ ਕੱਢ ਦਿੱਤਾ..ਅਰਾਮ ਵੀ ਨਾ ਮਾਤਰ..ਪੰਜ ਭੂਤਕ ਤਿਆਗ ਜਦੋਂ ਉੱਪਰਲੇ ਦਰਬਾਰ ਪੇਸ਼ੀ ਹੋਈ ਤਾਂ ਅੱਗਿਓਂ ਸਵਾਲ ਹੋਇਆ..ਭਗਤਾ ਤੇਰੀ ਏਡੀ ਲੰਮੀ ਉਮਰ ਪਰ ਤੂੰ ਰੱਜ ਕੇ ਸੁੱਤਾ ਵੀ ਨਹੀਂ?
ਅੱਗਿਓਂ ਜੁਆਬ ਦਿੱਤਾ ਜੀ ਮੈਨੂੰ ਤੇ ਬੱਸ ਇਹੋ ਧੁੜਕੂ ਲੱਗਾ ਰਹਿੰਦਾ ਕੇ ਤੁਸੀਂ ਮੈਨੂੰ ਲੈਣ ਆਵੋਗੇ..ਜੇ ਮੈਂ ਸੌਂ ਗਿਆ ਤਾਂ ਕਿਧਰੇ ਮੇਰੀ ਸਰਦਲ ਤੋਂ ਉਂਝ ਹੀ ਨਾ ਮੁੜ ਜਾਵੋ..ਬੱਸ ਇਸੇ ਚੱਕਰ ਵਿਚ ਨੀਂਦਰ ਨਹੀਂ ਪਈ..!
ਭਗਵਾਨ ਸਿੰਘ ਵੀ ਦੱਸਦੇ ਕੇ ਸਾਨੂੰ ਵੀ ਬੱਸ ਇਹੋ ਧੁੜਕੂ ਸੀ ਕੇ ਫੌਜ ਕਦੇ ਵੀ ਅੰਦਰ ਆ ਸਕਦੀ..ਆਖਰੀ ਸਾਹ ਆਖਰੀ ਗੋਲੀ ਤੀਕਰ ਬੱਸ ਰੋਕਣਾ..ਫੇਰ ਨੀਂਦਰ ਕਿਥੇ ਪੈਣੀ ਸੀ..ਨੀਂਦਰ ਤੇ ਓਦੋਂ ਪੈਂਦੀ ਜਦੋਂ ਜੁੰਮੇਵਾਰੀਆਂ ਮੁੱਕ ਜਾਵਣ!
ਜੇ ਸੁੱਤੇ ਸਿੱਧ ਫੜੇ ਜਾਂਦੇ ਤਾਂ ਇਤਿਹਾਸ ਨੇ ਠਿੱਠ ਕਰਿਆ ਕਰਨਾ ਸੀ..ਲੱਗੀ ਵਾਲੇ ਕਦੇ ਵੀ ਨਾ ਸੌਂਦੇ..ਤੇਰੀ ਕੀਵੇਂ ਅੱਖ ਲੱਗ ਗਈ..ਦੱਸ ਦੇਈਏ ਲੱਗੀ ਵੀ ਦੋ ਤਰਾਂ ਦੀ ਹੁੰਦੀ..ਇੱਕ ਉਸ ਸੱਚੇ ਰੱਬ ਨਾਲ ਅਤੇ ਦੂਜੀ ਦੁਨਿਆਵੀ ਇਸ਼ਕ ਮੁਹੱਬਤ ਵਾਲੀ..ਅੱਜ ਕੱਲ ਦੂਜੀ ਪਹਿਲੀ ਤੇ ਭਾਰੂ ਹੋਣ ਨੂੰ ਫਿਰਦੀ!
ਭਾਈ ਦਲਬੀਰ ਸਿੰਘ ਅਭਿਆਸੀ..ਮੁਕਤਸਰ ਚਾਲੀ ਮੁਕਤਿਆਂ ਦੀ ਧਰਤੀ ਕੋਲ ਪਿੰਡ ਧਿਗਾਣਾ..ਨਾਮ ਬਾਣੀ ਦੇ ਰਸੀਏ..ਹਮੇਸ਼ਾ ਫਰਕਦੇ ਰਹਿੰਦੇ ਬੁੱਲ..ਕੁਝ ਨਾ ਕੁਝ ਦਾ ਅੰਤਰਮਨ ਜਾਪੁ..ਸੁਤਿਆਂ ਜਾਗਦਿਆਂ..ਬੈਠਿਆਂ ਖਲੋਤਿਆਂ ਅੱਧ ਖੁੱਲੀਆਂ ਅੱਖੀਆਂ..ਪਹਿਲੀ ਨਜ਼ਰੇ ਏਦਾਂ ਜਿੱਦਾਂ ਨਸ਼ਾ ਦੀ ਲੋਰ ਘੂਕੀ ਚੜੀ ਹੋਵੇ..ਸ਼ੁਰੂਆਤੀ ਪਿਛੋਕੜ ਬੇਸ਼ੱਕ ਭਟਕੀ ਬਿਰਤੀ ਵਾਲਾ..ਕੇਰਾਂ ਦੁਨਿਆਵੀ ਗ੍ਰਿਫਤ ਤੋਂ ਬਚਦੇ ਹੋਏ ਸੰਤ ਕਰਤਾਰ ਸਿੰਘ ਦੇ ਚੱਲਦੇ ਦੀਵਾਨਾਂ ਵਿਚ ਜਾ ਵੜੇ..ਮੁੜਕੇ ਕਦੇ ਵੀ ਬਾਹਰ ਨਾ ਨਿੱਕਲਿਆ ਗਿਆ..ਨਾਮ ਬਾਣੀ ਦਾ ਸਮੁੰਦਰ..ਐਸਾ ਡੂੰਘਾ ਗੋਤਾ ਕੇ ਅੰਦਰ ਬਾਹਰ ਸਭ ਕੁਝ ਬਦਲ ਕੇ ਰਹਿ ਗਿਆ! ਗਿਆ..ਤਰਕ ਦੀ ਕਸਵੱਟੀ..ਏਨਾ ਸਭ ਕੁਝ ਮੂੰਹ ਜ਼ੁਬਾਨੀ ਕਿੱਦਾਂ ਕੰਠ ਹੋ ਸਕਦਾ..!
ਪਰ ਚਸ਼ਮਦੀਦ ਦੱਸਦੇ ਜਪੁਜੀ ਸਾਹਿਬ ਦੇ ਸੈਂਕੜੇ ਪਾਠ..ਦੇਰ ਰਾਤ ਸੁਖ ਆਸਨ ਮਗਰੋਂ ਸਰੋਵਰ ਦੀਆਂ ਪੌੜੀਆਂ ਤੇ ਖਲੋ ਘੰਟਿਆਂ ਬੱਧੀ ਤੜਕੇ ਆਸਾ ਦੀ ਵਾਰ ਤੀਕਰ ਬਸ ਨਾਮ ਬਾਣੀ ਦੇ ਪ੍ਰਵਾਹ..ਮੱਛੀਆਂ ਪੈਰਾਂ ਨਹੁੰਆਂ ਦੀ ਮੈਲ ਸਾਫ ਕਰਦੀਆਂ ਤੇ ਹਿਰਦੇ ਤ੍ਰਿਪਤੀ ਦਾ ਕੰਮ ਧੁਰ ਕੀ ਇਲਾਹੀ ਬਾਣੀ ਕਰ ਦਿਆ ਕਰਦੀ..ਕਦੇ ਬਿਰਹੋਂ ਵਜਰ ਦੇ ਅਗਨ ਬਾਣ ਕੋਇ ਗਿੱਲੇ ਕਰ ਦਿਆ ਕਰਦੇ..ਤਰਿੱਪ-ਤਰਿੱਪ ਹੰਝੂ..!
ਬੁੰਗਿਆਂ ਕੋਲ ਸ਼ਬੀਲ ਵਾਲੇ ਕਾਊਂਟਰ ਨਾਲ ਚਾਲੀ ਨੰਬਰ ਕਮਰਾ..ਸੰਤ ਜੀ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਬ ਤੋਂ ਲੰਗਰ ਇਮਾਰਤ ਤੀਕਰ ਜਾਂਦੇ ਆਉਂਦੇ ਹਮੇਸ਼ਾਂ ਇਥੇ ਖਲੋ ਕੇ ਜਾਂਦੇ..ਖੈਰ ਸੂਰਤ ਪੁੱਛਦੇ..ਅਖੀਰ ਪਰਖ ਦੇ ਘੜੀ ਆਣ ਪਹੁੰਚੀ ਤਾਂ ਕਿੰਨੇ ਸਾਰੇ ਗੁਪਤ ਦਰਵਾਜੇ ਤੰਗ ਗਲੀਆਂ..ਚਾਹੁੰਦੇ ਤਾਂ ਸੌਖਿਆਂ ਨਿੱਕਲ ਸਕਦੇ ਸਨ ਪਰ ਇੰਝ ਨਹੀਂ ਕੀਤਾ..ਹਰ ਕੇ ਦਵਾਰ ਸੀਸ ਭੇਟਾਂ ਕਰਨ ਨਾਲੋਂ ਵੱਡੀ ਹੋਰ ਕਿਹੜੀ ਗੱਲ..ਫੇਰ ਛੇ ਜੂਨ ਤਕਰੀਬਨ ਸਾਢੇ ਬਾਰਾਂ ਵਜੇ ਜੋਤ ਨਾਲ ਜੋਤ ਜਾ ਰਲੀ..ਸਰੋਵਰ ਵਿਚ ਤਰਦਾ ਪੰਜ ਭੂਤਕ..ਕੋਈ ਗਿਲਾ ਸ਼ਿਕਵਾ ਸ਼ਿਕਨ ਪਛਤਾਵਾ ਨਹੀਂ ਬਸ ਸ਼ੁਕਰਾਨੇ ਦੇ ਭਾਵ..ਬੇਪਰਵਾਹੀ ਲਾਪਰਵਾਹੀ ਨਾਲੋਂ ਬਹੁਤ ਵੱਡੀ..!
ਕਿਸੇ ਪੁੱਛਿਆ ਭਲਾ ਗੋਲੀ ਵੱਜੇ ਤਾਂ ਕਿੰਨੀ ਕੂ ਪੀੜ ਹੁੰਦੀ..?
ਆਖਣ ਲੱਗੇ ਲਿਵ ਲੱਗੀ ਤੇ ਕੰਡੇ ਜਿੰਨੀ ਵੀ ਨਹੀਂ ਤੇ ਜੇ ਮਨ ਭਟਕਿਆ ਹੋਵੇ ਤਾਂ ਭਾਵੇਂ ਖੜਾਕ ਨਾਲ ਹੀ ਮੁੱਕ ਜਾਵੇ..!
ਅੱਗਿਓਂ ਹੱਸ ਪਿਆ "ਆਹ ਤੇ ਭਲਾ ਕੋਈ ਗੱਲ ਨਾ ਬਣੀ"
ਏਧਰੋਂ ਵੀ ਕੋਈ ਪ੍ਰਤੀਕਿਰਿਆ ਨਹੀਂ..ਉਹ ਅਗਲੀ ਗੱਲ ਯਾਦ ਕਰਕੇ ਚੁੱਪ ਰਿਹਾ..
"ਆਪਣੇ ਘਰਾਂ ਵਿਚ ਸੇਫ ਹਾਂ ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁਧਾਂ ਦੀ ਕਾਰ.."
(ਭਾਈ ਸਾਬ ਭਾਈ ਭਗਵਾਨ ਸਿੰਘ ਕਾਰ ਸੇਵਾ ਹੁਜ਼ੂਰ ਸਾਬ ਦੀ ਜ਼ੁਬਾਨੀ)
ਹਰਪ੍ਰੀਤ ਸਿੰਘ ਜਵੰਦਾ
ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪਾਪਾਂ ਦੀ ਜੰਞ ਦਿੱਲੀਓ ਆਈ, ਚੜ੍ਹ ਗਏ ਨੀਲੇ ਤਾਰੇ ਨੀ
ਫਿਰ ਬਾਹਾਂ ਬੰਨ੍ਹਕੇ, ਵਾਲੋਂ ਫੜਕੇ, ਸਿੰਘ ਬੇਦੋਸ਼ੇ ਮਾਰੇ ਨੀ
ਸਾਡੇ ਲਹੂ ਵਿੱਚ ਤਾਰੀ ਲਾਕੇ ਬਣਦੀ ਏ ਸੰਨਿਆਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਤੇਰੀ ਨੀਅਤ ਖੋਟੀ ਹੋ ਗਈ, ਦਿਲ ਵਿੱਚ ਪਾਪ ਲੁਕਾਏ ਨੇ
ਚੌੰਕ ਚਾਂਦਨੀ ਦਾ ਕੈਸਾ ਇਹ ਕਰਜ ਉਤਾਰਨ ਆਏ ਨੇ
ਖੁਦ ਨੂੰ ਰਾਣੀ ਆਖਣ ਲੱਗੀ, ਕੱਲ ਤੱਕ ਸੀ ਤੂੰ ਦਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪੁੱਤ ਪੰਜਾਬ ਦੇ ਬਾਗੀ ਹੋਏ, ਜੁਲਮ ਸਹਿਣ ਤੋਂ ਆਕੀ ਨੇ
ਕਈਆਂ ਹੱਸ ਸ਼ਹੀਦੀ ਪਾਈ, ਕਈ ਮੈਦਾਨ ਚ ਬਾਕੀ ਨੇ
ਉਹ ਵੀ ਵਤਨੀਂ ਮੁੜ ਆਵਣਗੇ, ਹੋਗੇ ਜੋ ਪਰਵਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਸਿਫ਼ਤੀ ਦੇ ਘਰ ਤੇਰੀ ਦੁਰਗਾ ਤਾਂਡਵ ਕਰਨਾ ਚਾਹੁੰਦੀ ਏ
ਸਾਰੀ ਦੁਨੀਆਂ ਤਾਈੰ ਆਪਣਾ ਅਸਲੀ ਰੂਪ ਦਿਖਾਉਦੀਂ ਏ
ਤੇਰੀ ਹਿੱਕ ਛਾਨਣੀ ਹੋਊ, ਤੂੰ ਕਿਹਾ ਮੌਤ ਨੂੰ ਮਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਜੂਨ ੧੯੮੪ ਨਾ ਭੁੱਲਣਯੋਗ, ਨਾ ਬਖਸ਼ਣਯੋਗ।।
ਮੁੱਦਤ ਲਾਈ ਵਕਾਰ ਬਣਾਉਂਦੇ
ਉੱਚਾ ਜਿਆ ਕਿਰਦਾਰ ਬਣਾਉਂਦੇ
ਗੁਰੂ ਸਿਧਾਂਤ ਤੇ ਨਾਲ ਜਿਉਂਦੇ
ਗਲੋਂ ਪੰਜੇ ਵਿਕਾਰ ਇਹ ਲਾਹੁੰਦੇ
ਮੈਥੋਂ ਬਹੁਤੀ ਦੁਨੀਆਂ ਰੁੱਸੀ
ਜੱਗ ਦੇ ਹਾਣੋ-ਹਾਣ ਨਾ ਹੋਏ
ਸਾਡੇ ਗੁਣ ਪਰਵਾਨ ਨਾ ਹੋਏ
ਅੰਮਿ੍ਤ ਸ਼ਕ ਕੇ ਸੱਜਰੇ ਹੋ ਗਏ
ਪਰ ਦੁਨੀਆਂ ਲਈ ਖਤਰੇ ਹੋ ਗਏ
ਸੋਚਿਆ ਸੀ ਕਿ ਨਾਲ ਰਲਣਗੇ
ਪਰ ਸੱਭ ਸਾਥੋਂ ਵੱਖਰੇ ਹੋ ਗਏ,
ਮਾਲਾ ਕਹਿੰਦੇ ਜਮ ਜਮ ਫੇਰੇ
ਦੂਜੇ ਹੱਥ ਕਿਰਪਾਨ ਨਾ ਹੋਏ,
ਸਾਡੇ ਗੁਣ ਪਰਵਾਨ ਹੋਏ
ਕੋਈ ਕੁਰੀਤ ਨਾ ਨੇੜੇ ਲਾਈ
ਜਿੰਮੇਵਾਰੀ ਬੜੀ ਨਿਭਾਈ
ਬਹੁਤੀ ਲੰਘੀਂ ਥੋੜੀ ਰਹਿੰਦੀ
ਮੱਥੇ ਕਦੇ ਨਾ ਤਿਓੜੀ ਪਾਈ
ਸਾਡੀਆਂ ਸਿਫਤਾਂ ਰਹੇ ਬੋਲਦਾ
ਗੁਰ ਲਈ ਮੂੰਹ ਜ਼ਬਾਨ ਨਾ ਹੋਏ
ਸਾਡੇ ਗੁਣ ਪਰਵਾਨ ਨਾ ਹੋਏ
ਸੂਰਤ ਸਾਬਤ ਰੱਖਦੈ, ਕਾਹਤੋਂ ?
ਕੇਸ ਕਾਲੇ ਨਾ ਕਰਦੈ, ਕਾਹਤੋਂ ?
ਕਲਮ ਚੱਕ ਕੇ ਲਿਖਦੈ, ਕਾਹਤੋਂ ?
ਸੁਰ ਉੱਚੇ ਵਿੱਚ ਗਾਉਂਦੈ, ਕਾਹਤੋਂ ?
ਦਾੜ੍ਹਾ ਖੁੱਲ੍ਹਾ ਰੱਖਦੈ , ਕਾਹਤੋਂ ?
ਗੋਲ ਦੁਮਾਲਾ ਬੰਨ ਦੈ, ਕਾਹਤੋਂ ?
ਅਣਖ ਮੜ੍ਹਕ ਨਾਲ ਚੱਲਦੈ ਕਾਹਤੋਂ?
ਸ੍ਰੀ ਸਾਹਿਬ ਇਹ ਰੱਖਦੈ , ਕਾਹਤੋਂ ?
ਹੱਕਾਂ ਦੀ ਗੱਲ ਕਰਦੈ, ਕਾਹਤੋਂ ?
ਨਾ ਕੋਈ ਵਲ ਛਲ ਰੱਖਦੈ , ਕਾਹਤੋਂ ?
ਸੱਚੇ ਸੁੱਚੇ ਰਹਿ ਕੇ ਜੱਗ ਲਈ,
ਇਹ ਕੱਖ ਮਹਾਨ ਨਾ ਹੋਏ
ਸਾਡੇ ਗੁਣ ਪਰਵਾਨ ਨਾ ਹੋਏ।
ਪਰ,
ਪਰਖ ਖੁਦਾ ਦੀ ਢੰਗ ਨਿਰਾਲੇ
ਜਿੱਤਣ ਆਪਾ ਵਾਰਨ ਵਾਲੇ
ਕੱਲਿਆਂ ਰਹਿ ਕੇ ਖੁਦ ਨੂੰ ਲੱਭਦੇ
ਓਹਦਾ ਨਾਮ ਧਿਆਵਣ ਵਾਲੇ
ਪਾਕ ਖੁਦਾ ਦੀ ਅੰਤ ਬਖਸ਼ ਨਾਲ
ਸੱਚੇ ਨਾਮ ਦੀ ਸ਼ਾਨ ਪਾਉਣਗੇ
ਸਾਡੇ ਗੁਣ ਪਰਵਾਨ ਹੋਣਗੇ
ਗਗਨਦੀਪ ਸਿੰਘ ਦੀ ਕਲਮ ਤੋਂ
“ਚਮਕੌਰ ਤੇ ਚੁਰਾਸੀ”
ਜਦੋਂ ਵੀ ਕਦੇ ਸੰਸਾਰ ਵਿੱਚ ਹੋਈਆਂ ਅਨੋਖੀਆਂ ਅਤੇ ਅਸਾਂਵੀਆਂ ਜੰਗਾਂ ਦੀ ਗੱਲ ਛਿੜਦੀ ਏ ਤਾਂ ਸੱਭ ਤੋਂ ਉੱਤਮ ਚਮਕੌਰ ਦੀ ਕੱਚੀ ਗੜੀ ਤੇ ਫ਼ੌਲਾਦ ਵਰਗੇ ਪੱਕੇ ਜਿਗਰਿਆਂ ਦੀ ਗੱਲ ਸਾਹਮਣੇ ਆਉਂਦੀ ਏ । ਕੱਚੀ ਗੜੀ ਵਿੱਚ ਸਾਹਿਬੇ ਕਮਾਲ ਆਪਣੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਪੁੱਤਰਾਂ ਵਰਗੇ ਪਿਆਰੇ ਖਾਲਸੇ ਨਾਲ ਮੌਜੂਦ ਨੇ ਵੈਰੀ ਦੇ ਟਿੱਡੀ ਦਲ ਨੇ ਗੜੀ ਨੂੰ ਘੇਰਿਆ ਹੋਇਆ ਏ । ਅਡੋਲ ਚਿੱਤ ਸਤਿਗੁਰ
ਮੁਸਕਰਾ ਰਹੇ ਨੇ ਚਮਕੌਰ ਦੀ ਧਰਤੀ ਤੇ ਸਵਾ ਲੱਖ ਨਾਲ ਇਕ ਲੜਾਉਣਾ ਦਾ ਅਜੀਬ ਕੌਤਕ ਹੋਣ ਜਾ ਰਿਹਾ ਏ । ਗੁਰੂ ਦੇ ਪਿਆਰਿਆਂ ਵਿੱਚ ਜੂਝ ਮਰਨ ਦਾ ਅਥਾਹ ਚਾਅ ਹੈ ਦਸ਼ਮੇਸ਼ ਪਿਤਾ ਅੱਜ ਅਜੀਤ, ਜੁਝਾਰ ਨੂੰ ਮੈਦਾਨੇ ਜੰਗ ਵੱਲ ਤੋਰਕੇ ਆਪਣੇ ਬੇਗਾਨੇ ਦਾ ਭੇਦ ਸਦਾ ਲਈ ਮਿਟਾਉਣ ਜਾ ਰਹੇ ਨੇ । ਪਿਆਰੇ ਪੰਜ ਬਾਣੀਆਂ ਦੇ ਅਿਮ੍ਰਤ ਦੀ ਸ਼ਕਤੀ ਪ੍ਰਗਟ ਕਰਨ ਵਾਲੇ ਨੇ ਕਿੱਤੇ ਛੋਟੇ ਸਾਹਿਬਜ਼ਾਦੇ ਸੱਤ ਸੌ ਸਾਲ ਪੁਰਾਣੇ ਮੁਗਲ ਰਾਜ ਦੀਆਂ ਨੀਂਹਾਂ ਹਿਲਾਉਣ ਤੁਰੇ ਜਾ ਰਹੇ ਨੇ
ਦੋ ਜਹਾਨ ਦੇ ਵਾਲੀ ਵਿਰੋਧੀ ਜਰਨੈਲਾਂ ਨਾਹਰ ਖਾਂ ਤੇ ਗਨੀ ਖਾਂ ਤੇ ਤੀਰਾਂ ਦੀ ਬਖ਼ਸ਼ਿਸ਼ ਕਰਨ ਵਾਲੇ ਨੇ ਤੇ ਫ਼ਤਿਹ ਦੀ ਚਿੱਠੀ “ਜ਼ਫ਼ਰਨਾਮੇ” ਦੀ ਬਣਤਰ ਜਾਣੀ ਜਾਣ ਸਤਿਗੁਰ ਦੇ ਚਿੱਤ ਵਿੱਚ ਉੱਕਰ ਚੁੱਕੀ ਹੈ ਔਰੰਗੇ ਦਾ ਜਰਨੈਲ ਖਵਾਜ਼ਾ ਮਰਦੂਦ ਕੰਧ ਉਹਲੇ ਲੁਕਿਆ ਹੋਇਆ ਸਹਿਮ ਵਿੱਚ ਏ ਕਿ ਕਿਤੇ ਸਤਿਗੁਰ
ਤੀਰ ਨਾਂ ਬਖ਼ਸ਼ ਦੇਣ !
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ।।
ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ।। ੩੪।।
ਦਰੇਗਾ ਅਗਰ ਰੂਏ ਓ ਦੀਦਮੇ।।
ਬਯਕ ਤੀਰ ਲਾਚਾਰ ਬਖਸ਼ੀਦਮੈ ।। ੩੫।।
ਕੁਝ ਇਸ ਤਰਾਂ ਦਾ ਦ੍ਰਿਸ਼ ਏ ਗੜ੍ਹੀ ਚਮਕੌਰ ਤੇ ਪੋਹ ਦੇ ਸ਼ਹੀਦੀਆਂ ਭਰੇ ਮਹੀਨੇ ਦਾ ਕਿ ਕਿਸ ਤਰਾਂ ਸਾਹਿਬ ਖ਼ਾਸ ਰੂਪ ਖਾਲਸੇ ਦੇ ਸਿਰ ਕਲਗੀ ਸਜਾ ਤਾੜੀ ਮਾਰ ਲੱਖਾਂ ਦਾ ਘੇਰਾ ਤੋੜ ਰਵਾਨਾ ਹੋਏ ਅਨੇਕਾਂ ਕੌਤਕ ਨੇ ਸ਼ਾਹ ਏ ਸ਼ਾਹਿਨਸ਼ਾਹ ਦੇ ਕੀ ਕੀ ਵਰਨਣ ਕਰਾਂ ।
ਕੁਝ ਐਸੀਆਂ ਹੀ ਬੀਰਰੱਸੀ ਤੇ ਵੈਰਾਗ ਮਈ ਕਥਾ ਕਹਾਣੀਆਂ ਦਸ਼ਮੇਸ਼ ਦਾ ਖਾਲਸਾ ਖ਼ਾਸ ਬਾਬਾ ਜਰਨੈਲ ਸਿੰਘ ਖਾਲਸਾ ਇਹਨਾਂ ਦਿਨਾਂ ਵਿੱਚ ਸੰਗਤਾਂ ਨਾਲ ਸਾਂਝੀਆਂ ਕਰਿਆ ਕਰਦੇ ਸਨ ਜਿਸ ਦਾ ਜ਼ਿਕਰ ਇੱਕ ਕਿਤਾਬ ਵਿੱਚ ਇਸ ਤਰਾਂ ਹੈ:-
“ਸੰਤ ਭਿੰਡਰਾਵਾਲੇ ਇਨਾਂ ਦਿਨਾ ਵਿੱਚ ਬੜੇ ਬੈਰਾਗ ਵਿੱਚ ਰਹਿੰਦੇ ਸਨ !
ਨਾਲ ਦੇ ਸਾਥੀਆਂ ਨਾਲ ਅਨੰਦਪੁਰ ਸਾਹਿਬ ਤੋ ਲੈ ਕੇ ਕੱਚੀ ਗੜੀ ਦਾ ਇਤਿਹਾਸ ਰੋਜ ਦੀ ਰੋਜ ਦੱਸਦੇ ਸਨ !
ਅੱਜ ਗੁਰੂ ਸਾਹਿਬ ਇਥੇ ਪਹੁਚ ਗਏ , ਸਾਹਿਬਜਾਦੇ ਇਥੇ ਚਲੇਗੇ ਡਟੇਲ ਵਿੱਚ !!
ਜਿਵੇ ਆਪ ਇਸ ਜੰਗ ਵਿੱਚ ਮੌਜੂਦ ਹੋਣ !!
((ਵਿੱਚੋਂ ਟਰੂ ਸਟੋਰੀ ਆਫ ਸੰਤ ਭਿੰਡਰਾਵਾਲੇ ))
ਸਿੱਖਾਂ ਨੇ ਪਿਛਲੇ ਤਿੰਨ ਸਾਡੇ ਤਿੰਨ ਸੌ ਸਾਲ ਦੇ ਇਤਹਾਸ ਵਿੱਚ ਅਨੇਕਾਂ ਜੰਗਾਂ ਲੜੀਆਂ ਨੇ ਗੱਲ ਭਾਵੇਂ ਸਾਰਗੜੀ ਦੀ ਜਾਂ ਜੂਨ ਚੁਰਾਸੀ ਦੀ ਅਸਾਵੀਂ ਜੰਗ ਦੀ ਹੋਵੇ ਤੇ ਜਾਂ ਫਿਰ ਗਰਜਾ ਸਿੰਘ ਬੋਤਾ ਸਿੰਘ ਦਾ ਹਜਾਰਾਂ ਨਾਲ ਜੂਝ ਜਾਣਾ ਥਾਪੜਾ ਸੱਭ ਪਿੱਛੇ ਕੱਚੀ ਗੜ੍ਹੀ ਵਾਲਾ ਕੰਮ ਕਰ ਰਿਹਾ ਏ ਸਵਾ ਲਾਖ ਸੇ ਏਕ ਲੜਾਊੰ ਵਾਲਾ !
ਜਦੋਂ ਮੈ ਸੰਤਾਂ ਦੀ ਮੋਰਚੇ ਕੋਲ ਨਿਡੱਰ, ਗੰਭੀਰ ਤੇ ਚਿਹਰੇ ਤੇ ਮੱਠੀ ਜਿਹੀ ਮੁਸਕਾਨ ਲਈ ਖੜਿਆਂ ਦੀ ਬਲੈਕ ਐੰਡ ਵਾਈਟ ਤਸਵੀਰ ਵੇਖਦਾਂ ਹਾਂ ਤਾਂ ਚਮਕੌਰ ਦਾ ਦ੍ਰਿਸ਼ ਯਾਦ ਆ ਜਾਂਦਾ ਏ ਓਪਰੀ ਨਿਗਾਹ ਨਾਲ ਵੇਖਦਿਆਂ ਹੀ ਤਸਵੀਰ ਕਈ ਕੁਝ ਕਹਿ ਰਹੀ ਮਹਿਸੂਸ ਹੁੰਦੀ ਏ ਕਿ ਜਿਸ ਤਰਾਂ ਸੰਤ ਸੰਸਾਰ ਦੀ ਚੌਥੀ ਅਖੌਤੀ ਪ੍ਰਮਾਣੂ ਸ਼ਕਤੀ ਤੇ ਹੱਸ ਰਹੇ ਹੋਣ ਕਿ “ਆਹਜੋ ਵੇਖਿਓ ਟਰੱਕ ਭਰ ਕੇ ਤੋਰਦਾਂ ਕਿੱਦਾਂ “ ਚਿਹਰੇ ਦੀ ਗੰਭੀਰਤਾ ਕੌਮੀ ਗ਼ਦਾਰਾਂ ਨੂੰ ਲਾਹਨਤਾਂ ਪਾ ਰਹੀ ਜਾਪਦੀ ਏ ਗੱਲ ਵਿੱਚ ਪਿਆ ਦੁੱਧ ਚਿੱਟਾ ਹਜ਼ੂਰੀਆ ਉਸਦੇ ਸਾਫ਼ ਕਿਰਦਾਰ ਦੀ ਗਵਾਹੀ ਭਰਦਾ ਏ ਤੇ ਸਾਦੇ ਚੋਲੇ ਵਿੱਚ ਖੜਾ ਇਹ ੨੦ਵੀ ਸਦੀ ਦਾ ਮਹਾਨ ਜਰਨੈਲ ਅਜੋਕੇ ਸਾਧ ਪ੍ਰਚਾਰਿਕ ਜੋ ਗੱਡੀਆਂ ਨਾਲ ਮੈਚ ਕਰਦੇ ਚੋਲੇ ਪਾਉਂਦੇ ਨੇ, ਨੂੰ ਰੱਬ ਦੀ ਰਜਾ ਵਿੱਚ ਸਾਦਾ ਜੀਵਨ ਜੀਣ ਦੀ ਜਾਂਚ ਦੱਸ ਰਿਹਾ ਹੋਵੇ !
ਚਮਕੌਰ ਦੀ ਗੜੀ ਵਾਂਗ ਲੜੀ ਗਈ ਇਸ ਲੜਾਈ ਦੇ ਅਨੇਕਾਂ ਪਹਿਲੂ ਨੇ ਕਿ ਕਿਸ ਤਰਾਂ ਇਕ ਨਿਰਭੈ ਸੰਤ ਸਿਪਾਹੀ ਟੈਂਕਾਂ ਦੀ ਗੜਗੜਾਹਟ ਵਿੱਚ ਆਪਣੇ ਮਰਜੀਵੜੇ ਸੰਗੀ ਸਾਥੀਆਂ ਨੂੰ ਮਖੌਲ ਕਰ ਰਿਹਾ ਏ ! ਕਿਸ ਤਰਾਂ ਸਿੰਘ ਸਿੰਘਣੀਆਂ ਬੇਖੌਫ਼ ਮੋਰਚਿਆਂ ਚ ਡੱਟੇ ਵੈਰੀ ਤੇ ਅੱਗ ਵਰ੍ਹਾ ਰਹੇ ਨੇ ! ਕਿਸ ਤਰਾਂ ਬੀਬੀ ਪ੍ਰੀਤਮ ਕੌਰ (ਸਿੰਘਣੀ ਭਾਈ ਰਛਪਾਲ ਸਿੰਘ) ਆਪਣੇ ੧੭ ਦਿਨ ਦੇ ਭੁਝੰਗੀ ਨਾਲ ਮੋਰਚੇ ਵਿੱਚ ਡੱਟੀ ਹੋਈ ਏ ਤੇ ਭੁਝੰਗੀ ਗੋਲਿਆਂ ਦੀ ਅਵਾਜ਼ ਨਾਲ ਮੁਸਕਰਾ ਰਿਹਾ ਹੈ । ਮੋਹੇ ਮਰਨੇ ਕਾ ਚਾਓ ਲੈ ਕੋਈ ਜੇਤੂ ਜਰਨੈਲ ਸ਼ਾਹਬੇਗ ਸਿੰਘ ਆਪਣੇ ਮੋਰਚਿਆਂ ਤੋਂ ਸੰਤੁਸ਼ਟ ਨਜ਼ਰ ਆ ਰਿਹਾ ਏ ! ਵੈਰੀ ਨੂੰ ਮੂੰਹ ਵਿੱਚ ਊੰਗਲਾਂ ਓਦੋਂ ਪਾਉਣੀਆਂ ਪਈਆਂ ਜਦੋਂ ਅੱਲੜ ਉਮਰ ਦੇ ਸਿੰਘ ਮੌਤ ਨਾਲ ਅਠਖੇਲੀਆਂ ਕਰਦੇ ਵੇਖੇ ਗਏ ਜੋ ਹੈੰਡ ਗਰਨੇਡ ਦੀ ਪਿੰਨ ਕੱਡਦੇ ਦੋ ਵਾਰ ਹੱਥ ਚ ਭੜਕਾਉਂਦੇ ਤੇ ਸੁੱਟ ਦਿੰਦੇ ਜੋ ਹਵਾ ਵਿੱਚ ਫ਼ੱਟ ਜਾਂਦਾ ਦੁਸ਼ਮਣ ਨੂੰ ਇਹ ਸਮਝ ਨਹੀਂ ਪੈ ਰਹੀ ਸੀ ਕਿ ਇਹ ਲੜ ਰਹੇ ਨੇ ਕਿ ਮੌਤ ਨਾਲ ਖੇਡ ਰਹੇ ਨੇ (ਸਾਕਾ ਦਰਬਾਰ ਸਾਹਿਬ ਅੱਖੀਂ ਡਿੱਠਾ ਹਾਲ ਕਿਤਾਬ ਹਕੀਕਤ )
ਇਹ ੨੦ਵੀ ਸਦੀ ਦਾ ਸਾਕਾ ਵੀ ਚਮਕੌਰ ਦੀ ਗੜ੍ਹੀ ਵਾਂਗ ਦੁਨੀਆਂ ਦੀ ਇਕ ਅਸਾਂਵੀੰ ਜੰਗ ਸੀ । ਇਕ ਪਾਸੇ ਖੰਡੇ ਬਾਟੇ ਤੇ ਪੰਜ ਬਾਣੀਆਂ ਦੇ ਅੰਮ੍ਰਿਤ ਦੀ ਸ਼ਕਤੀ ਗੁਰੂ ਤੇ ਅਥਾਹ ਵਿਸ਼ਵਾਸ ਸਵਾ ਲੱਖ ਨਾਲ ਜੂਝਣ ਦਾ ਚਾਅ ਤੇ ਦੂਜੇ ਪਾਸੇ ਅਖੌਤੀ ਨਿਊਕਲੀਅਰ ਪਾਵਰ ਦਿੱਲ਼ੀ ਦਾ ਤੱਖਤ ਕਾਲ ਤੋਂ ਰਹਿਤ ਸ੍ਰੀ ਅਕਾਲ ਤੱਖਤ ਨਾਲ ਟਕਰਾਉਣ ਲੱਗਾ ਹੈ ਅਕਿ੍ਰਤਘਣਤਾ ਦੀ ਇੰਤਾਹ ਹੋਣ ਜਾ ਰਹੀ ਏ ਓਹ ਦਿੱਲੀ ਦਾ ਤੱਖਤ ਜਿਹਨੂੰ ਸਥਾਪਿਤ ਕਰਨ ਲਈ ਜਿਨਾਂ ਆਪਣੇ ਪਰਿਵਾਰ ਲੇਖੇ ਲਾ ਦਿੱਤੇ ਉਹਨਾਂ ਦਾ ਖ਼ੂਨ ਚੱਖਣ ਲਈ ਦੁਰਗਾ ਹੱਥ ਵਿੱਚ ਖੱਪਰ ਫੜੀ ਖਲੋਤੀ ਏ ! ਲੱਖਾਂ ਦੀ ਗਿਣਤੀ ਵਿੱਚ ਤਗਮੇ ਲਵਾਉਣ ਵਾਲੇ ਨਪੁੰਸਕ ਘਟੀਆ ਰਮ ਨਾਲ ਧੁੱਤ ਆਪਣੇ ਹੋਣ ਵਾਲੇ ਹਸ਼ਰ ਤੋਂ ਅਣਜਾਣ ਹਰਲ ਹਰਲ ਕਰਦੇ ਫਿਰ ਰਹੇ ਨੇ ! ਸ਼ਾਿੲਦ ਕਿਸੇ ਨੇ ਆਧੁਨਿਕ ਹਥਿਆਰਾਂ ਦੀ ਫੂਕ ਛਕਾ ਦਿੱਤੀ ਏ ਇਹਨਾਂ ਬੇਗੈਰਤ ਮਹਾਂ ਸ਼ਕਤੀ ਦੇ ਕਰਿੰਦਿਆਂ ਨੂੰ ।
ਦੂਜੇ ਪਾਸੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੇ ਵਾਰਸ਼ ਨੇ ਮਰਜੀਵੜੇ ! ਜਿਨਾਂ ਨੂੰ ਤਗਮੇ ਤਰੱਕੀਆਂ ਦੀ ਲਲਸਾ ਨਹੀਂ ਜੂਝ ਮਰਣ ਦਾ ਚਾਓ ਹੈ ਹਰ ਸਿੰਘ ਕਾਹਲਾ ਏ ਇਤਿਹਾਸ ਦੁਹਰਾਉਣ ਲਈ ਬਾਬਾ ਜਰਨੈਲ ਸਿੰਘ ਖਾਲਸਾ ਦੂਹੋ ਦੂਹੀ ਸ਼ਾਸਤਰਾਂ ਦੇ ਮੈਗਜ਼ੀਨ ਭਰ ਰਹੇ ਨੇ ਲਗਦਾ ਅਨੋਖਾ ਪ੍ਰਸਾਦ ਵਰਤਾਉਣ ਦੀ ਤਿਆਰੀ ਹੋ ਰਹੀ ਏ ਭਾਈ ਅਮਰੀਕ ਸਿੰਘ ਕਮਰ ਕੱਸਾ ਕਰੀ ਤਿਆਰ ਬਰ ਤਿਆਰ ਹਨ ਜੇਤੂ ਜਰਨੈਲ ਸੁਬੇਗ ਸਿੰਘ ਹੱਥ ਵਿੱਚ ਵਾਕੀ ਟਾਕੀ ਫੜੀ ਪੂਰੇ ਜਾਹੋ ਜਲਾਲ ਚ, ਆਪਣੇ ਸੰਗੀਆਂ ਨੂੰ ਕਹਿ ਰਹੇ ਨੇ ਸਾਹ ਲੋ ਦੱਸਦੇ ਇਹਨਾਂ ਪਾਨ ਖਾਣਿਆਂ ਨੂੰ ਲੜਾਈ ਕਿੱਦਾਂ ਲੜੀ ਦੀ ਆ । ਬਾਬਾ ਠਾਹਰਾ ਸਿੰਘ ਮੋਰਚਿਆਂ ਵਿੱਚ ਸਿੰਘਾਂ ਨੂੰ ਛੋਲਿਆਂ ਦਾ ਪ੍ਰਸਾਦ ਵਰਤਾ ਰਹੇ ਨੇ ਲਗਦਾ ਵੈਰੀ ਦੀ ਖ਼ੈਰ ਨਹੀਂ ਬੜੇ ਸਾਲਾਂ ਬਾਅਦ ਭੁੱਜੇ ਛੋਲੇ ਵਰਤਾਏ ਜਾ ਰਹੇ ਨੇ ਲਗਦਾ ਕਿਸੇ ਨੂੰ ਚਣੇ ਚਬਾਉਣ ਦੀ ਤਿਆਰੀ ਹੋ ਰਹੀ ਏ !
ਅੱਜ ਗੱਲ ਖ਼ਾਨੇ ਪੈ ਰਹੀ ਏ ਕਿ ਸੰਤ ਭਿੰਡਰਾਂਵਾਲੇ ਪੋਹ ਦੇ ਮਹੀਨੇ ਦੀ ਸ਼ਹੀਦੀ ਗਾਥਾ ਕਿੰਉ ਅਕਸਰ ਦੁਹਰਾਇਆ ਕਰਦੇ ਸਨ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਹੋਏ ਤਸ਼ਦੱਦ ਬਾਰੇ ਦੱਸਦੇ ਵੈਰਾਗ ਵਿੱਚ ਚੱਲੇ ਜਾਂਦੇ ਸਨ ਤੇ ਆਪਣੀ ਤਕਰੀਰ ਵਿੱਚ ਅਕਸਰ ਕਿਹਾ ਵੀ ਕਰਦੇ ਸਨ ‘ਆਜੋ ਫੜਕੇ ਲੈਜੋ ਬੰਦ ਬੰਦ ਕੱਟ ਦਓ ਜੇ ਮੂੰਹੋਂ ਸੀ ਵੀ ਕਡਾਜੋ ਫਿਰ ਮੰਨਾਂ ‘ ਇਸ ਪਿੱਛੇ ਚਮਕੌਰ ਦੇ ਸ਼ਹੀਦਾਂ ਦਾ ਹੀ ਥਾਪੜਾ ਸੀ ਕਿ ਉਹ ਆਖਦੇ “ਲੱਖ ਕੀ ਦੱਸ ਲੱਖ ਵੀ ਆਜੇ ਜਿਉਂਦੇ ਫੜਕੇ ਨਹੀਂ ਖੜ ਸਕਦੇ ਗੁਰੂ ਦੀ ਕਿਰਪਾ ਹੈ”
ਜੋ ਜੂਨ ਚੁਰਾਸੀ ਚ’ ਸਿੰਘਾਂ ਨੇ ਜੌਹਰ ਦਿਖਾਏ ਉਹ ਸਦੀਵੀ ਸੁਨਹਿਰੀ ਇਤਿਹਾਸ ਦਾ ਦੁਬਾਰਾ ਵਰਨਣ ਨਹੀਂ ਕਰਨਾਂ ਚਹੁੰਦਾ ਉਹ ਸੈਂਕੜੇ ਵੱਖ ਕਿਤਾਬਾਂ ਦੇ ਰੂਪ ਵਿੱਚ ਉਪਲੱਬਧ ਏ ! ਪਰ ਫਿਰ ਵੀ ਵੈਰੀ ਵਲੌ ਲਿਖੀ ਗਈ ਇਕ ਕਿਤਾਬ “ਦਾ ਬਲਿਊ ਸਟਾਰ ਅਪਰੇਸ਼ਨ ਟਰੂ ਸਟੋਰੀ” ਦੇ ਸਫ਼ਾ ੧੬੨ ਤੇ ਜਨਰਲ ਬਰਾੜ ਲਿਖਦਾ ਏ ਕਿ ‘ਜਿਸ ਬਹਾਦਰੀ ਤੇ ਦਲੇਰੀ ਨਾਲ ਉਹ ਲੜੇ ਉਹ ਰਾਤੋ ਰਾਤ ਕੌਮ ਦੇ ਹੀਰੋ ਬਣ ਗਏ’
ਫ਼ੌਜੀ ਅਫਸਰ ਇਕ ਥਾਵੇਂ ਲਿਖਦਾ ਹੈ ਕਿ ਉਹ ‘ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜੇ ।
ਵੈਰੀ ਦੇ ਖੇਮੇ ਚੋਂ ਕਿਸੇ ਨੇ ਇਹ ਵੀ ਲਿਖਿਆ ਕਿ ਜਨਰਲ ਸੁਬੇਗ ਸਿੰਘ ਵਰਗਾ ਜਰਨੈਲ ਤੇ ਏਹੋ ਜਿਹੇ ੧੦੦ ਕੁ ਮਰਜੀਵੜੇ ਹੀ ਗੁਆਂਢੀ ਮੁਲਕਾਂ ਨੂੰ ਫ਼ਤਿਹ ਕਰਨ ਲਈ ਕਾਫ਼ੀ ਨੇ ।
ਜਨਰਲ ਸਿੰਨਹਾ ਨੇ ਤਾਂ ਜੰਗ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਨਾਂ ਨਾਲ ਲੜਨ ਜਾ ਰਹੇ ਹੋ ਪਹਿਲਾਂ ਇਤਹਾਸ ਪੜਲੋ ।
ਉਹ ਜਨਰਲ ਬਰਾੜ ਜਿਸਨੇ ਦਿੱਲੀ ਤੱਖਤ ਦੀ ਪਟਰਾਣੀ ਮੂਹਰੇ ਫੜ ਮਾਰੀ ਸੀ ਕਿ ਕੁਝ ਘੰਟਿਆਂ ਚ ਮੋਰਚਾ ਫ਼ਤਿਹ ਕਰਕੇ ਆਇਆ ਨੂੰ ੧ ਤੋਂ ੬ ਜੂਨ ਤੱਕ ਸਿੰਘਾਂ ਨੇੜੇ ਨਾਂ ਫਟਕਣ ਦਿੱਤਾ ਤੇ ਅਖੀਰ “ਵਿਜੇਤਾ ਟੈਂਕਾਂ “ ਦੀ ਵਰਤੋਂ ਕਰਨੀ ਪਈ ।
ਜਰਨੈਲ ਸੁਬੇਗ ਸਿੰਘ ਦੀ ਮੋਰਚੇਬੰਦੀ ਦਲੇਰੀ ਤੇ ਬਹਾਦਰੀ ਦੀ ਗਾਥਾ ਵੀ ਵੈਰੀ ਨੇ ਅਨੇਕਾਂ ਥਾਂਵਾਂ ਤੇ ਸਵਿਕਾਰ ਕੀਤੀ
ਸੋ ਇਸ ਸਾਰੇ ਵਰਤਾਰੇ ਪਿੱਛੇ ਸੀ ਕੱਚੀ ਗੜੀ ਵਿਚਲੇ ਪੱਕੇ ਸਿੰਘਾਂ ਦਾ ਇਤਹਾਸ, ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ, ਪੰਜ ਬਾਣੀਆਂ ਦੇ ਨਿੱਤ ਦੇ ਨੇਮ ਤਾਕਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਡੋਲ ਨਿਸ਼ਚਾ !
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਈ ਲੱਕੜ ਦਿਮਾਗ ਵਿਦਵਾਨ ਸ਼ਹੀਦਾਂ ਚ ਵੀ ਦੁਬਿਧਾ ਪਾਉਣ ਦੀ ਤਾਕ ਵਿੱਚ ਨੇ ਕਦੇ ਕਹਿ ਦਿੰਦੇ ਨੇ ਕਿ ਸੁਬੇਗ ਸਿੰਘ ਪਹਿਲਾਂ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਅਦ ਚ’ ਉਹਨਾਂ ਦਾ ਨਾਂ ਵੱਧ ਦੂਜੇ ਦਾ ਘੱਟ ਇਹ ਬੜੀਆਂ ਸੂਖ਼ਮ ਸਾਜਿਸ਼ਾਂ ਨੇ ਹੋਲੀ ਹੌਲੀ ਕਿਸੇ ਮਹਾਨ ਯੋਧੇ ਦੇ ਅਕਸ ਨੂੰ ਜੀਰੋ ਕਰਨ ਦੀਆਂ ! ਸੋ ਸਾਵਧਾਨ ! ਸਾਡੇ ਲਈ ਬਾਬੇ ਜਰਨੈਲ ਸਿੰਘ ਦੀ ਅਗਵਾਈ ਵਿੱਚ ਲੜੇ ਗਏ ਯੁੱਧ ਦਾ ਹਰੇਕ ਪ੍ਰਾਣੀ ਇਕ ਸਮਾਨ ਪੂਜਣ ਯੋਗ ਏ ਭਾਂਵੇ ਉਹ ਜਨਰਲ ਸੁਬੇਗ ਸਿੰਘ ਹੋਵੇ ਤੇ ਭਾਵੇਂ ੧੭ ਦਿਨ ਦਾ ਭੁਝੰਗੀ ਮਨਦੀਪ ਸਿੰਘ ( ਸੰਤਾ ਦੇ ਪੀ ਏ ਰਛਪਾਲ ਸਿੰਘ ਦਾ ਪੁੱਤਰ ) ਸਾਰੇ ਸ਼ਹੀਦ ਬਰਾਬਰ ਨੇ !
ਗਾਥਾਵਾਂ ਬਹੁਤ ਲਮੇਰੀਆਂ ਨੇ ੮੪ ਤੋਂ ਪਹਿਲਾਂ ਤੇ ਬਾਅਦ ਦੀਆਂ ਵੀ ਕਿ ਕਿਸ ਤਰਾਂ ਕੱਚੀ ਗੜ੍ਹੀ ਦੇ ਵਾਰਸਾਂ ਨੇ ਰਟੌਲ ਮੁਕਾਬਲਾ, ਮੱਤੇਵਾਲ ਮੁਕਾਬਲਾ, ਕਰਨਾਮੇ ਪਿੰਡ ਦਾ ਮੁਕਾਬਲਾ, ਭਾਊ ਛੀਨੇ ਦਾ ਮੁਕਾਬਲਾ ਵਗੈਰਾ ਵਗੈਰਾ ਵਗੈਰਾ ! ਸੱਭ ਦੀਆਂ ਤਾਰਾਂ ਚਮਕੌਰ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਤੇ ਹੱਸ ਕੇ ਤਸੱਦਦ ਸਹਿਣ ਦੀ ਸ਼ਕਤੀ ਫਤਿਹਗੜ ਸਾਹਿਬ ਸਰਹੰਦ ਤੋਂ ।
ਇਸ ਸਾਰੇ ਕੁਝ ਲਈ ਗੁਰਮੱਤ ਦੀਆਂ ਕਲਾਸਾਂ ਜ਼ਰੂਰੀ ਨਹੀਂ ਪੰਜ ਬਾਣੀਆਂ ਦੇ ਨਿੱਤ ਨੇਮੀ ਹੋਣਾ ਜ਼ਰੂਰੀ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ੴ ਤੋਂ ਲੈਕੇ ਅਠਾਰਾਂ ਦੱਸ ਬੀਸ ਤੱਕ ਪੂਰਨ ਭਰੋਸਾ ਗੁਰੂ ਤੇ ਅਥਾਹ ਸ਼ਰਧਾ ਤੇ ਵਿਸ਼ਵਾਸ ਹੋਣਾ ਜ਼ਰੂਰੀ ਏ ਬਾਬੇ ਜਰਨੈਲ ਸਿੰਘ ਖਾਲਸੇ ਤੇ ਉਸਦੇ ਮਰਜੀਵੜੇ ਸੰਗੀਆਂ ਵਾਂਗ । ਕਿਉਂਕਿ ਗੁਰਮੱਤ ਦੀਆਂ ਕਲਾਸਾਂ ਲਾਉਣ ਵਾਲੇ ਆਪ ਪੂਰੇ ਨਹੀਂ ਊਣੇ ਹਨ ਕਹਿਣੀ ਤੇ ਕਰਨੀ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਜੂਨ ੮੪ ਤੋ ਪਹਿਲਾਂ ਤੇ ਬਾਅਦ ਦੇ ਸ਼ਹੀਦ ਸਾਰੇ ਹੀ ਪੰਜ ਬਾਣੀਆਂ ਦੇ ਨਿਤਨੇਮੀ ਸਨ ਉਹਨਾਂ ਦੀ ਇਹ ਕਾਮਯਾਬ ਡੋਜ਼ ਦਾ ਸਾਨੂੰ ਸੱਭ ਨੂੰ ਪਤਾ ਬੜੀ ਲਾਹੇਵੰਦ ਏ ਪਰਖੀ ਹੋਈ ਏ । ਅਜੇ ਕੱਲ ਦੀਆ ਗੱਲਾਂ ਨੇ ਕਿ ਪੰਜਾਂ ਬਾਣੀਆਂ ਦੀ ਡੋਜ ਲੈ ਕੇ ਕੋਈ ਕੰਵਲਜੀਤ ਸਿੰਘ ਉਰਫ ਵਾਹਿਗੁਰੂ ਤੂੰਬਾ ਤੂੰਬਾ ਹੋ ਜਾਂਦਾ ਏ ਕੋਈ ਰਛਪਾਲ ਸਿੰਘ ਛੰਦੜਾ ਜਾਪ ਕਰਦਾ ਹੋਇਆ ਤੱਤੇ ਸਰੀਏ ਛਾਤੀ ਵਿੱਚ ਜਰ ਜਾਂਦਾ ਏ ਤੇ ਕੋਈ ਵੀਰ ਗੁਰਦੇਵ ਸਿੰਘ ਦੇਬੂ ਵਰਗਾ ਪਾਣੀ ਚ ਉਬਾਲੇ ਖਾ ਜਾਂਦਾ ਏ ! ਅਨੇਕਾਂ ਉਦਾਹਰਣਾ ਨੇ ਅਜੇ ਕੱਲ ਹੀ ਕਿਤਾਬ “ਜ਼ਿੰਦੇ ਸੁੱਖੇ ਦੀਆਂ ਜੇਲ ਚਿੱਠੀਆਂ” ਪੜ ਰਿਹਾ ਕਿ ਲੁਧਿਆਣੇ ਬੈਂਕ ਲੁੱਟਣ ਤੋਂ ਪਹਿਲਾਂ ਕੁਝ ਫ਼ਰਲਾਂਗ ਦੀ ਦੂਰੀ ਤੇ ਉਹ ਗੱਡੀ ਤੇ ਤਰਪਾਲ ਪਾਕੇ ਪੰਜ ਬਾਣੀਆਂ ਦਾ ਪਾਠ ਕਰ ਰਹੇ ਸਨ ਤੇ ਅਰਦਾਸ ਕਰ ਰਹੇ ਸਨ ਕਿ ਸਤਿਗੁਰ ਕਾਰਜ ਪੂਰਾ ਕਰੋ ਸੋ ਬਾਣੀ ਤੇ ਸਾਰੀ ਹੀ ਜੀਵਨ ਦੇਣ ਵਾਲੀ ਹੈ ਵੱਧ ਤੋਂ ਵੱਧ ਪੜੋ ਪਰ ਬੇਨਤੀ ਹੈ ਕਿਸੇ ਦੇ ਆਖੇ ਲੱਗ ਕੇ ਪੰਜਾ ਤੋਂ ਤਿੰਨਾਂ ਤੇ ਨਾਂ ਆ ਜਾਇਓ ! ਹਾਂਜੀ ਜਾਂ ਫਿਰ ਤਿੰਨਾਂ ਅੱਲਿਆਂ ਨੂੰ ਪੁੱਛ ਲਿਓ ‘ਭਾਜੀ ਕੋਈ ਮੋਰਚਾ ਫ਼ਤਿਹ ਕੀਤਾ’
ਅਖੀਰ ਵਿੱਚ ਸ਼ਰਧਾ ਵਿਸ਼ਵਾਸ ਜਾਂ ਅੰਗਰੇਜ਼ੀ ਚ’ Faith ਹੀ ਸੱਭ ਕੁਝ ਹੈ ਤੇ ਮਾਣਮੱਤਾ ਇਤਹਾਸ ਜਿਸ ਤੋਂ ਕੌਮ ਨੇ ਸੇਧ ਲੈਣੀ ਹੈ । ਸਿੱਖਾਂ ਦੀ ਸ਼ਰਧਾ ਏ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਵਿੱਚ, ਗੁਰਬਾਣੀ ਵਿੱਚ ਤੇ ਅਰਦਾਸ ਵਿੱਚ ਜਿੱਥੋਂ ਸਾਰੀ ਊਰਜਾ ਮਿਲਦੀ ਏ ! ਕੁਝ ਸਦੀਆਂ ਪਹਿਲਾਂ ਸਮੇਂ ਦੇ ਹਾਕਮ ਨੂੰ ਪਤਾ ਸੀ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਢਾਹੁਣ ਤੇ ਪੂਰਨ ਦੀ ਨਕਾਮ ਕੋਸ਼ਿਸ਼ ਕੀਤੀ ਪਰ ਗੁਰਬਾਣੀ ਨੂੰ ਨਾਂ ਮਿੱਟਾ ਸਕੇ ਫਿਰ ਕੁਝ ਦਹਾਕੇ ਪਹਿਲਾਂ ਵੀ ਸਮੇਂ ਦੇ ਹੁਕਮਰਾਨਾਂ ਐਸਾ ਹੀ ਕੁਕਰਮ ਕੀਤਾ । ਪਰ ਸਿੱਖਾਂ ਨੇ ਪੁਰਾਤਨ ਸਿੰਘਾਂ ਵਾਂਗ ਰੜੇ ਮੈਦਾਨੀ ਇਲਾਕੇ ਚ ਸਵਾ ਲੱਖ ਨਾਲ ਇਕ ਲੜਨ ਦੇ ਜੌਹਰ ਅਖੌਤੀ ਸੁਪਰ ਪਾਵਰ ਨੂੰ ਦਿਖਾਏ ਤੇ ਦੱਸ ਬਾਰਾਂ ਸਾਲ ਹਕੂਮਤ ਦੇ ਨਾਂਸੀ ਧੂੰਆਂ ਦੇ ਛੱਡੀਆ । ਅਜੋਕੇ ਦੁਸ਼ਮਣ ਨੂੰ ਤੁਹਾਥੋਂ ਹਮੇਸ਼ਾ ਖਤਰਾ ਏ ਕਿਉਂਕਿ ਤੁਹਾਡੇ ਗੁਰੂ ਸਾਹਿਬਾਨ ਉਹਨਾਂ ਦੇ ਪਖੰਡ ਵਾਦ ਦਾ ਭਾਂਡਾ ਭੰਨਦੇ ਹਨ ਇਸ ਲਈ ਦੁਸ਼ਮਣ ਤੁਹਾਡੇ ਵਿੱਚ ਸ਼ੰਕੇ ਪੈਦਾ ਕਰ ਤੇ ਕਰਾ ਰਿਹਾ ਏ ਬਾਣੀ ਵਿੱਚ, ਬਾਣੇ ਵਿੱਚ, ਅਰਦਾਸ ਵਿਚ, ਇਤਿਹਾਸ ਵਿਚ ਗੱਲ ਕੀ ਹਰ ਜਗਾ ! ਉਹ ਤੁਹਾਡੇ ਤੋਂ ਸ੍ਰੀ ਸਾਹਿਬ ਵੱਖ ਕਰ ਮੰਤਰ ਪੜਣ ਲਾਉਣਾ ਚਹੁੰਦਾ ਏ ! ਸੋ ਸਾਵਧਾਨ ! ਬਾਕੀ ਫਿਰ ਸਹੀ !
ਹੋਈਆਂ ਭੁੱਲਾ ਚੁੱਕਾ ਦੀ ਖਿਮਾ
ਸਾਹਿਬ ਦੇ ਸਾਰੇ ਸ਼ਹੀਦ ਸਾਹਿਬਜ਼ਾਦਿਆਂ ਨੂੰ ਕੋਟਾਨ ਕੋਟਿ ਪ੍ਰਣਾਮ !
ਦਾਸਨ ਦਾਸ
ਅਰਪਿੰਦਰ ਸਿੰਘ ਬਿੱਟੂ
ਜਰਮਨ
੦੦੪੯੧੭੭੫੩੦੪੧੪੧
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ ।
Taqdeer - Surjit Bhullar | New Punjabi Songs 2023 Surjit Bhullar PresentsSong - TaqdeerSinger - Surjit BhullarLyrics - Sardar Vidhata Singh TeerMusic - Joy AtulLabel - Surjit BhullarListen Full AudioApple Mu...
16 ਮਈ 1992 ਵਾਲੇ ਦਿਨ ਭਾਈ ਸਾਹਿਬ ਸਿੰਘ ਜੀ ਕਾਸ਼ਤੀਵਾਲ ਨੂੰ ਸ਼ਹੀਦ ਕਰ ਦਿੱਤਾ ਗਿਆ ਆਪ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਛੋਟੇ ਭਰਾ ਸਨ:
ਗੁਰਦੀਪ ਸਿੰਘ ਜਗਬੀਰ ( ਡਾ.)
ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕੋ ਪਰਿਵਾਰ ਦੇ ਕਈ ਸਿੰਘਾਂ ਨੂੰ ਸ਼ਹੀਦ ਕੀਤੇ ਜਾਣ ਦੀ ਫੈਰਿਸਤ ਬਹੁਤ ਲੰਬੀ ਹੈ।
ਅੱਜ ਆਪਾਂ ਜਿਸ ਸ਼ਹੀਦ ਦੀ ਗੱਲ੍ਹ ਕੱਰਣ ਜਾ ਰਹੇ ਹਾਂ ਉਹ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਂਲ ਦੇ ਛੋਟੇ ਭਰਾ ਹਨ, ਸ਼ਹੀਦ ਭਾਈ ਸਾਹਿਬ ਸਿੰਘ। ਭਾਈ ਸਾਹਿਬ ਸਿੰਘ ਦਾ ਜਨਮ ਪਿਤਾ ਸਰਦਾਰ ਪਿਆਰਾ ਸਿੰਘ ਅਤੇ ਮਾਤਾ ਬੀਬੀ ਸੁਰਜੀਤ ਕੌਰ ਦੇ ਗ੍ਰਹਿ ਵਿਖੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਸ਼ਤੀਵਾਲ ਵਿੱਖੇ ਹੋਇਆ ਸੀ ਭਾਈ ਸਾਹਿਬ ਸਿੰਘ ਤਿੰਨ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਸਭ ਤੋਂ ਛੋਟੇ ਸਨ।
ਆਪ ਜੀ ਦਾ ਪੂਰਾ ਪ੍ਰੀਵਾਰ ਹੀ ਸਿੱਖੀ ਦੇ ਜਜ਼ਬੇ ਦੇ ਨਾਲ ਲਬਰੇਜ਼ ਸੀ। ਜਦੋਂ ਆਪ ਅਜੇ ਗੁਜ਼ਰਪੁਰਾ ਦੇ ਸਕੂਲ ਵਿੱਚ ਪੜ੍ਹਦੇ ਸਨ ਕਿ ਉਸ ਵੇਲੇ ਪਿੰਡ ਘੁੱਕੇਵਾਲੀ ਵਿੱਖੇ ਹਰ ਵੀਰਵਾਰ ਵਾਲੇ ਦਿਨ "ਗੁਰੂ ਕਾ ਬਾਗ਼" ਦੇ ਵਿੱਚ ਜੱਥੇ ਦੇ ਨਾਲ ਸੇਵਾ ਲਈ ਜਾਇਆ ਕਰਦੇ ਸਨ।ਉਥੇ ਆਪ ਜੀ ਦਾ ਮਨ ਇਤਨਾ ਲਗਦਾ ਕੇ ਵਾਪਿਸ ਆਉਣ ਨੂੰ ਮਨ ਨਹੀਂ ਸੀ ਕਰਦਾ। ਆਖਰ ਇੱਕ ਦਿਨ ਐਸਾ ਆਇਆ ਕੇ ਆਪ ਵਾਪਿਸ ਘਰ ਨਹੀਂ ਪਰਤੇ ਤਾਂ ਘਰ ਵਾਲਿਆਂ ਨੂੰ ਫ਼ਿਕਰ ਹੋਈ। ਵੀਰ ਜੁਗਿੰਦਰ ਸਿੰਘ ਜਦੋਂ ਉਨ੍ਹਾਂ ਨੂੰ ਵਾਪਸ ਘਰ ਪ੍ਰਤਾਉਣ ਲਈ ਪਿੰਡ ਘੁੱਕੇਵਾਲੀ ਦੇ ਗੁਰਦੁਆਰਾ ਸਾਹਿਬ ਵਿੱਖੇ ਪੁੱਜੇ ਤਾਂ ਉਨ੍ਹਾਂ ਨੇ ਵਾਪਸ ਘਰ ਪਰਤਣ ਤੋਂ ਨਾਂਹ ਕਰ ਦਿੱਤੀ। ਆਖ਼ਰ ਉਨ੍ਹਾਂ ਦੀ ਇਸ ਦ੍ਰਿੜ ਇੱਛਾ ਦੇ ਅੱਗੇ ਹਾਰ ਕੇ ਭਾਈ ਜੁਗਿੰਦਰ ਸਿੰਘ ਉਨ੍ਹਾਂ ਨੂੰ ਉਥੇ ਛੱਡ ਕੇ ਘਰ ਵਾਪਸ ਪਰਤ ਆਏ।
ਇਥੋਂ ਹੀ ਆਪ ਸ਼ੁੱਧ ਬਾਣੀ ਦੀ ਸੰਥਿਆ ਲੈਣ ਦੇ ਲਈ ਦਮਦਮੀ ਟਕਸਾਲ ਚੌਕ ਮਹਿਤਾ ਵਿੱਖੇ ਪੁੱਜੇ। ਪਰ ਟਕਸਾਲ ਦੀ ਮਰਿਆਦਾ ਮੁਤਾਬਕ ਕਿਸੇ ਪ੍ਰਵਾਰਕ ਵਡੇਰੇ ਦੀ ਪ੍ਰਵਾਨਗੀ ਤੋਂ ਬਿਨਾਂ ਭਾਈ ਸਾਹਿਬ ਨੂੰ ਉਥੇ ਦਾਖ਼ਲਾ ਦੇਣ ਤੋਂ ਇੰਨਕਾਰ ਕਰ ਕਰ ਦਿੱਤਾ ਗਿਆ। ਆਖ਼ਰ ਭਾਈ ਸਾਹਿਬ ਸਿੰਘ ਘਰ ਵਾਪਸ ਪਰਤ ਆਏ ਅਤੇ ਆਪਣੇ ਪਿਤਾ ਜੀ ਸਰਦਾਰ ਪਿਆਰਾ ਸਿੰਘ ਜੀ ਨੂੰ ਲੈਕੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ ਪੁਜੇ। ਅਤੇ ਇੰਜ ਟਕਸਾਲ ਵਿੱਚ ਦਾਖਲ ਹੋ ਗਏ, ਜਿੱਥੇ ਆਪ ਨੇ ਗੁਰਬਾਣੀ ਦੀ ਸੰਥਿਆ ਲਈ ਅਤੇ ਕਈ ਬਾਣਿਆਂ ਸ਼ੁੱਧ ਉਚਾਰਨ ਦੇ ਨਾਲ ਕੰਠ ਕਰ ਲਈਆਂ।
ਹੁਣ ਜ਼ਿਕਰ ਕਰਦੇ ਹਾਂ ਬਬਰ ਖਾਲਸਾ ਜਥੇਬੰਦੀ ਦੇ ਖਾੜਕੂ ਭਾਈ ਧਰਮ ਸਿੰਘ ਕਾਸ਼ਤੀਵਾਲ ਦਾ ਜਿੰਨਾ ਨੇ 28 ਦਸੰਬਰ 1992 ਵਾਲੇ ਦਿਨ ਪੁਲੀਸ ਦੇ ਘੇਰੇ ਵਿੱਚ ਆਉਣ ਤੋਂ ਮਗਰੋਂ ਸਾਇਆਨਾਈਡ ਦਾ ਕੈਪਸੂਲ ਖਾ ਕੇ ਆਪਣੀ ਸ਼ਹਾਦਤ ਦੇ ਦਿਤੀ ਸੀ।
ਪੰਜਾਬ ਦੇ ਖਾੜਕੂ ਦੌਰ ਵਿੱਚ ਸਿੱਖ ਕੌਮ ਦੇ ਨੌਜਵਾਨਾਂ ਨੇ ਆਪਣੇ ਸਿਰਾਂ ਉਪਰ ਕਫ਼ਨ ਬੰਨ੍ਹ ਲਏ ਅਤੇ ਦਿੱਲੀ ਤਖ਼ਤ ਵਲੋਂ ਝੁਲਾਈ ਜ਼ੁਲਮ ਦੀ ਹਨੇਰੀ ਨੂੰ ਠੱਲ੍ਹ ਪਾਉਣ ਦੇ ਲਈ ਹਜ਼ਾਰਾਂ ਗੁਰੂ ਦੇ ਸਿੱਖਾਂ ਨੇ ਆਪਣੇ ਸੀਸ ਕੌਮ ਤੋਂ ਵਾਰ ਦਿੱਤੇ।
ਸਿੱਖ ਕੌਮ ਦੇ ਇਨ੍ਹਾਂ ਪ੍ਰਵਾਨਿਆਂ ਦੀ ਫੈਰਿਸਟ ਬਹੁਤ ਲੰਬੀ ਹੈ।ਅਤੇ ਇਸ ਫੈਰਿਸਟ ਵਿੱਚ ਸ਼ੁਮਾਰ ਹੈ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ਦਾ ਨਾਂ, ਜੋ ਜਵਾਨੀ ਦੀ ਚਡ਼੍ਹਦੀ ਉਮਰੇ ਹੀ ਇੱਕ ਪਰਵਾਨੇ ਵਾਗੂੰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਕਸ਼ੀਅਤ ਅਤੇ ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ਵੱਲ ਅਜਿਹੇ ਖਿੱਚਦੇ ਚਲੇ ਗਏ ਕਿ ਆਪ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੌਂ ਅਰੰਭੀ ਸਿੱਖ ਹੱਕਾਂ ਦੀ ਜੱਦੋ-ਜਹਿਦ ਨੂੰ ਤਨੋਂ ਮਨੋਂ ਸਮਰਪਿਤ ਹੋ ਗਏ।
1980 ਸਾਲ ਵਿੱਚ ਆਪ ਮਾਰਕਫ਼ੈਡ ਵਿੱਚ ਨੌਕਰੀ ਕਰ ਰਹੇ ਸਨ ਕਿ ਆਪ ਦੇ ਆਪਣੇ ਇੱਕ ਬਚਪਨ ਦੇ ਦੋਸਤਾਂ ਭਾਈ ਜਸਬੀਰ ਸਿੰਘ ਬਿੱਟੂ ਅਤੇ ਭਾਈ ਅਜੀਤ ਸਿੰਘ ਦੇ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਆ ਗਏ।ਇਸ ਵਕਤ ਤੱਕ ਆਪ ਅਜੇ ਪੁਰਣ ਸਿੱਖ ਨਹੀਂ ਸਨ ਸਗੋਂ ਕੇਸਾਂ ਰਹਿਤ ਸਨ। ਸੰਤਾਂ ਨਾਲ ਮੁਲਾਕਾਤ ਕੀ ਹੋਈ,ਸਾਰਾ ਜੀਵਨ ਹੀ ਬਦਲ ਗਿਆ, ਆਪ ਅੰਮ੍ਰਿਤਧਾਰੀ ਹੋ ਗਏ।
ਪਰਿਵਾਰ ਵਿੱਚ ਚਾਰ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡੇ ਹੋਣ ਕਾਰਣ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਸਿਰ ਉਤੇ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਸੀ ਪਰ ਦੂਜੇ ਪਾਸੇ ਖਾਸਲਾ ਪੰਥ ਦਾ ਵੀ ਪੂਰਾ ਪਰਿਵਾਰ ਸੀ ਜਿਸ ਦੀ ਜ਼ਿਮੇਵਾਰੀ ਹਰ ਅੰਮ੍ਰਿਤਧਾਰੀ ਦੇ ਮੋਢਿਆਂ ਉਪਰ ਹੁੰਦੀ ਹੈ।ਇੰਜ ਪੰਥਕ ਪਰਿਵਾਰ ਦੀ ਸਲਾਮਤੀ ਹੀ ਹੁਣ ਆਪ ਦਾ ਮੱਕਸਦ ਸੀ,ਜਿਸ ਨੂੰ ਮੁੱਖ ਰੱਖ ਕੇ ਆਪ ਨੇ ਆਪਣੇ ਨਿੱਜੀ ਪਰਿਵਾਰ ਨੂੰ ਅਲਵਿਦਾ ਕਹਿ ਦਿੱਤਾ ਅਤੇ ਸਿੱਖ ਸੰਘਰਸ਼ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ।
ਗੁਰਦਾਸਪੁਰ ਦੇ ਇਲਾਕੇ ਦੇ ਬਾਬਾ ਰਣਜੀਤ ਸਿੰਘ ਦਿਆਲਗਡ਼੍ਹ, ਬਾਬਾ ਗੁਰਮੇਜ ਸਿੰਘ ਢਿਲਵਾਂ ਅਤੇ ਭਾਈ ਮੱਖਣ ਸਿੰਘ ਦੀ ਇੱਕ ਪੁਲਿਸ ਮੁਕਾਬਲੇ ਵਿੱਚ ਹੋਈ ਸ਼ਹਾਦਤ ਨੇ ਆਪ ਦਾ ਮਨ ਝੰਝੋੜ ਕੇ ਰੱਖ ਦਿੱਤਾ। ਫੇਰ ਜੂਨ 1984 ਦੇ ਵਿੱਚ, ਹਿੰਦ ਫੌਜ ਵਲੋਂ, ਸ੍ਰੀ ਅਕਾਲ ਤਖ਼ਤ ਸਾਹਿਬ' ਤੇ ਕੀਤੇ ਹਮਲੇ ਨੇ ਤਾਂ ਭਾਈ ਧਰਮ ਸਿੰਘ ਜੀ ਦਾ ਅੰਦਰੋਂ ਮੰਨ ਝੰਜੋਡ਼ ਦਿੱਤਾ। ਹੁਣ ਸਿੱਖ ਸੰਘਰਸ਼ ਵਿੱਚ ਆਪ ਖੁੱਲ ਕੇ ਹਿਸਾ ਲੈਣ ਲੱਗ ਪਏ।।ਇਸ ਵਕਤ ਬੁੱਚੜ ਐੱਸ ਐੱਸ ਪੀ ਗੋਬਿੰਦ ਰਾਮ ਨੂੰ ਚੈਲਿੰਜ ਇੱਕ ਬਹੁਤ ਵਡੀ ਜ਼ੁਰਅਤ ਸੀ। ਗੋਬਿੰਦ ਰਾਮ, ਐਸ.ਐਸ.ਪੀ.ਬਣ ਕੇ ਬਟਾਲੇ ਆਇਆ ਸੀ, ਜਿਸ ਨੇ ਨਾਦਰਸ਼ਾਹੀ ਢੰਗ ਦੇ ਨਾਲ ਹਿਟਲਰੀ ਅੰਦਾਜ਼ ਵਿਚ, ਆਸ ਪਾਸ ਦੇ ਪਿੰਡਾਂ ਵਿੱਚ ਸਿੱਖ ਨੌਜਵਾਨਾਂ ਦੇ ਘਰਾਂ ਵਿੱਚ ਵੜ ਕੇ ਜ਼ੁਲਮ ਢਾਉਣਾ ਸ਼ੁਰੂ ਕਰ ਦਿੱਤਾ ਸੀ। ਬਟਾਲਾ ਖੇਤਰ, ਉਨ੍ਹਾਂ ਦਿਨਾਂ ਵਿੱਚ ਕਟਵਾਦੀ ਹਿੰਦੂ ਸ਼ਿਵ ਸੈਨਾ ਦਾ ਕੇਂਦਰ ਬਣ ਚੁੱਕਾ ਸੀ। ਦੂਜੇ ਪਾਸੇ ਭਾਈ ਧਰਮ ਸਿੰਘ ਕਾਸ਼ਤੀਵਾਲ ਵਰਗੇ ਖਾੜਕੂਆਂ ਦੀਆਂ ਖਾੜਕੂ ਸਰਗਰਮੀਆਂ
ਨੇ ਪੁਲਿਸ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਕਾਸ਼ਤੀਵਾਲ ਪਿੰਡ ਨੂੰ ਪੁਲਿਸ ਨੇ ਖ਼ਾਸ ਨਿਸ਼ਾਨਾ ਬਣਾ ਕੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ। ਬੁੱਚੜ ਐੱਸ ਐੱਸ ਪੀ ਗੋਬਿੰਦ ਰਾਮ ਨੇ ਕਈ ਵਾਰੀ ਕਾਸ਼ਤੀਵਾਲ ਪਿੰਡ ਨੁੰ ਘੇਰਾ ਪਾ ਕੇ ਸਭ ਨੂੰ ਇੱਕ ਥਾਂ ਇਕੱਠਿਆਂ ਕਰ ਲੈਂਦਾ ਅਤੇ ਪਿੰਡ ਵਾਲਿਆਂ ਨੂੰ ਭਾਈ ਕਾਸ਼ਤੀਵਾਲ ਨੂੰ ਪੁਲਿਸ ਸਾਹਮਣੇ ਪੇਸ਼ ਕਰਣ ਦੇ ਲਈ ਪਿੰਡ ਵਾਲਿਆਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਦਾ। ਸਾਰਿਆਂ ਨੂੰ ਦਬਕੇ ਮਾਰਦਾ ਅਤੇ ਪਿੰਡ ਦੇ ਇਕੱਲ੍ਹੇ-ਇਕੱਲ੍ਹੇ ਸ਼ਖਸ ਨੂੰ ਗਾਲਾ ਕਢਦਾ ਅਤੇ ਮਾਰ ਕੁਟਾਈ ਵੀ ਕਰਦਾ। ਇਸ ਵਿੱਚ ਇਹ ਬੀਬੀਆਂ, ਬੁਜ਼ਰਗਾਂ ਅਤੇ ਬੱਚਿਆਂ ਦੀ ਵੀ ਉਹ ਪ੍ਰਵਾਹ ਨਾ ਕਰਦਾ।ਇੱਕ ਵਾਰ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਜਦੋਂ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਘਰ ਨੂੰ ਢਹਿ-ਢੇਰੀ ਕਰ ਕੇ ਘਰ ਨੂੰ ਅੱਗ ਲਗਾ ਦਿੱਤੀ।
ਇੰਜ ਪੰਜਾਬ ਪੁਲੀਸ ਨੇ ਆਪਣੀ ਕੁਨੀਤੀ ਦੇ ਮੁਤਾਬਿਕ ਭਾਈ ਸਾਹਿਬ ਦੇ ਪਰਿਵਾਰ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਇਆ ਅਤੇ ਹੁਣ ਧਾਰਮਿਕ ਬਿਰਤੀ ਵਾਲੇ ਉਨ੍ਹਾਂ ਦੇ ਭਰਾ ਭਾਈ ਸਾਹਿਬ ਸਿੰਘ ਪੁਲਿਸ ਦੇ ਨਿਸ਼ਾਨੇ ਉਪਰ ਸਨ। ਪੰਜਾਬ ਪੁਲੀਸ ਨੇ ਜਦੋਂ ਭਾਈ ਸਾਹਿਬ ਨੂੰ ਵੀ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਭਾਈ ਸਾਹਿਬ ਨੇ ਵੀ ਸਿੱਧੇ ਹੋਕੇ ਆਪਣੇ ਵੱਡੇ ਵੀਰ ਭਾਈ ਧਰਮ ਸਿੰਘ ਕਾਸ਼ਤੀਵਾਲ ਵਾਂਗੂੰ ਉਨ੍ਹਾਂ ਦੇ ਜੁਝਾਰੂ ਕਾਫ਼ਲੇ ਦੇ ਲਈ ਗੁਪਤ ਤੌਰ' ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਵੇਲੇ ਬਟਾਲੇ ਦਾ ਐਸ.ਐਸ.ਪੀ. ਗੋਬਿੰਦ ਰਾਮ ਸੀ ਜਿਸਨੇ ਭਾਈ ਸਾਹਿਬ ਸਿੰਘ ਨੂੰ ਅਨੇਕਾਂ ਵਾਰ ਤਸ਼ੱਦਦ ਦਾ ਸ਼ਿਕਾਰ ਬਣਾਇਆ। ਇੱਕ ਵਾਰ ਉਸ ਨੂੰ ਇਤਲਾਹ ਮਿਲੀ ਕੇ ਭਾਈ ਸਾਹਿਬ ਸਿੰਘ ਇਸਨੂੰ ਕਤਲ ਕਰਣ ਦੀ ਪਲੈਨਿੰਗ ਕਰ ਰਿਹਾ ਹੈ, ਜਿਸ ਆਧਾਰ' ਤੇ ਉਸਨੇ ਭਾਈ ਸਾਹਿਬ ਸਿੰਘ ਨੂੰ ਚੁੱਕ ਲਿਆ ਅਤੇ ਤਸ਼ੱਦਦ ਦੀ ਹੱਦ ਹੀ ਮੁਕਾ ਦਿੱਤੀ। ਅਨੇਕਾਂ ਵਹਿਸ਼ੀ ਢੰਗ ਤਰੀਕਿਆਂ ਰਾਹੀਂ ਇਸ ਬੁੱਚੜ ਗੋਬਿੰਦ ਰਾਮ ਨੇ ਭਾਈ ਸਾਹਿਬ ਸਿੰਘ ਉਤੇ ਵਹਿਸ਼ਿਆਨਾ ਜ਼ੁਲਮ ਢਾਹੁਣ ਦੇ ਨਾਲੋ ਨਾਲ ਗੁਰੂਆਂ ਪ੍ਰਤੀ ਕੋਝੀ ਭਾਸ਼ਾ ਵਰਤ ਕੇ ਭਾਈ ਸਾਹਿਬ ਨੂੰ ਆਤਮਕ ਪੱਖੋਂ ਵੀ ਤੜਫਾਉਂਦਾ ਰਿਹਾ।
ਆਖਰ ਉਸਨੇ ਫ਼ੈਸਲਾ ਕਰ ਲਿਆ ਕੇ ਉਹ ਭਾਈ ਸਾਹਿਬ ਸਿੰਘ ਨੂੰ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦੇਵੇ ਗਾ।ਜਿਸ ਰਾਤ ਭਾਈ ਸਾਹਿਬ ਨੂੰ ਝੂੱਠੇ ਮੁਕਾਬਲੇ ਦੇ ਲਈ ਲੈਕੇ ਜਾਣਾ ਸੀ ਉਸ ਰਾਤ ਇੱਕ ਸਿੱਖ ਕਾਂਸਟੇਬਲ ਨੇ ਜਾਣ-ਬੁੱਝ ਕੇ ਹਵਾਲਾਤ ਦੀ ਚਾਬੀ ਛੁਪਾ ਦਿੱਤੀ ਜਿਸ ਕਾਰਣ ਉਹ ਆਪਣੀ ਇਸ ਚਾਲ ਵਿੱਚ ਸਫ਼ਲ ਨਾ ਹੋ ਸਕਿਆ।
16 ਮਈ 1992 ਵਾਲੇ ਦਿਨ ਪੁਲਿਸ ਨੇ ਜ਼ੁਲਮ ਅਤੇ ਤਸ਼ੱਦਦ ਦੀ ਇਥੋਂ ਤੱਕ ਹੱਦ ਮੁਕਾ ਦਿੱਤੀ ਕੇ ਭਾਈ ਸਾਹਿਬ ਸਿੰਘ ਦੇ ਸਿਰ ਵਿੱਚ ਕਿੱਲ ਤੱਕ ਠੋਕ ਕੇ ਭਾਈ ਸਾਹਿਬ ਉਪਰ ਜ਼ੁਲਮ ਕਰਣ ਦੀ ਗੱਲ ਵੀ ਸਾਹਮਣੇ ਆਈ। ਪਰ ਆਪ ਨੇ ਪੂਰੀ ਚੜ੍ਹਦੀਕਲਾ ਵਿੱਚ ਰਹਿ ਕੇ ਇਸ ਅਣਮਨੁੱਖੀ ਤਸ਼ੱਦਦ ਨੂੰ ਆਪਣੇ ਜਿਸਮ ਤੇ ਖਿੜੇ ਮੱਥੇ ਸਹਾਰਿਆ।
ਭੁਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)
ਖਾਲਸਾ ਰਾਜ ਹੀ ਪ੍ਰਮਾਣੂ ਜੰਗ ਨੂੰ ਰੋਕ ਸਕਦੈ ! Bob Arthur 20 ਕਰੋੜ ਲੋਕ ਬੱਚ ਜਾਣਗੇ ! ਖਾਲਸਾ ਰਾਜ ਹੀ ਪ੍ਰਮਾਣੂ ਜੰਗ ਨੂੰ ਰੋਕ ਸਕਦੈ ! Bob Arthur 20 ਕਰੋੜ ਲੋਕ ਬੱਚ ਜਾਣਗੇ !
ਖਾਲਸਾ ਪੰਥ ਦੇ ਬੱਬਰ ਸ਼ੇਰ...ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ...ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਵਿੱਚ....ਹਿੰਦੂਸ਼ੈਤਾਨ ਦੀਆਂ ਤਿੰਨੋ ਸੈਨਾਵਾਂ ਨੂੰ 6 ਦਿਨ ਤੱਕ ਖ਼ੂੰਜੇ ਲਾਈ ਰੱਖਿਆ...ਤੇ ਕਿਸੇ ਵੀ ਦੁਸ਼ਟ ਨੂੰ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਨਾ ਲੱਗਣ ਦਿੱਤਾ...ਅਤੇ ਅਖ਼ੀਰ ਦੁਸ਼ਟਾਂ ਨਾਲ ਜੂਝਦਿਆਂ ਹੋਇਆ 6 ਜੂਨ ਨੂੰ ਅੰਮ੍ਰਿਤ ਵੇਲੇ ਸ਼ਹੀਦੀ ਦਾ ਜਾਮ ਪੀ ਕਰ ਕੇ...ਗੁਰੂ ਸਾਹਿਬ ਜੀ ਦੀ ਗੋਦ ਚੇ ਜਾ ਬਿਰਾਜੇ
ਖਾਲਸਾ ਪੰਥ ਦੇ ਸਮੂੰਹ ਸ਼ਹੀਦ ਸਿੰਘਾਂ ਦੇ ਚਰਨਾਂ ਚੇ ਸਦਾ ਨਮਸਕਾਰ 🙏
ਮੋਹਰੇ ਅਸੀਂ ਸਿਆਸੀ ਸ਼ਤਰੰਜ ਦੇ ਹਾਂ
ਉਡੀਕ ਕਰਦੇ ਨੇਤਾਗਣ ਵਾਰੀਆਂ ਦੀ।
ਅਸੀਂ ਘਸੀ ਜਾਈਏ ਭਾਵੇਂ ਟੁੱਟ ਜਾਈਏ
ਖੇਡ ਚਲਦੀ ਰਹੇ ਖਿਡਾਰੀਆਂ ਦੀ।
ਸੁਆਰਥ ਹੋ ਗਿਆ ਭਾਰੂ ਕਦਰਾਂ ਕੀਮਤਾਂ ਤੇ
ਰੁਤ ਬੀਤ ਗਈ ਨਿੱਘੀਆਂ ਯਾਰੀਆਂ ਦੀ।
ਸਾਨੂੰ ਆਪਣੇ ਹੱਕਾਂ ਦਾ ਪਤਾ ਕੁੱਝ ਨਹੀਂ
ਕਰਨ ਮਰਜ਼ੀ ਜਿਵੇਂ ਮਦਾਰੀਆਂ ਦੀ।
ਸੱਚ ਲਿਖਣ ਵਾਲੀ ਅਗਿਆਤ ਕਲਮ
ਬਹੁੜਿ ਹਮ ਆਵਹਿਗੇ
ਆਇ ਕਰ ਖੰਡਾ ਖੜਕਾਵੇਗੇ
ਰੱਖੀ ਥੀ ਜੁ ਨੀਂਵ ਚੌਰਾਸੀ
ਵਹਿ ਕੌਮੀ ਮਹਿਲ ਬਣਾਵਹਿਗੇ
ਥੰਮ ਗਈ ਜੋ ਸੰਘਰਸ਼ ਕੀ ਲਹਿਰੇਂ
ਹਮ ਫਿਰ ਸੇ ਉਨਹੇਂ ਚਲਾਹਵੇਗੇ
ਲੜ੍ਹ ਕਰਿ ਕੇ ਧਰਮ ਯੁੱਧ ਮੇਂ
ਮੁੜ੍ਹ ਖਾਲਸਾ ਰਾਜ ਚਲਾਹਵੇਂਗੇ
ਭੁੱਖਾ ਮੰਗਤਾ ਕੋਇ ਨ ਰਹਿਓ
ਨਾਨਕ ਸਿੱਕਾ ਚਲਾਹਵੇਂਗੇ
ਹੋ ਜਾਇਗੇ ਗੁਰਸਿੱਖ ਸਭੈ
ਐਸੀ ਹਵਾ ਚਲਾਹਵੇਂਗੇ
ਮਜਲੂਮੋਂ ਕੀ ਰੱਖਿਆ ਕਰਿ
ਦੁਸ਼ਟਨ ਕੋ ਪਾਰ ਬੁਲਾਹਵੇਂਗੇ
ਭੇਖੀ ਅਰ ਪਾਖੰਡੀ ਸੋਧ ਕਰਿ
ਵਾਹਿਗੁਰੂ ਨਾਮੁ ਜਪਾਹਵੇਂਗੇ
Silk Route ਕੀ ਹੈ? | ਪੰਜਾਬ ਵਿੱਚ ਬਣਨ ਵਾਲ਼ਾ ਸਿਲਕ ਰੋਡ | New World Order ਦਾ ਹਿਸਾ | Silk Route History Silk Route ਕੀ ਹੈ? | ਪੰਜਾਬ ਵਿੱਚ ਬਣਨ ਵਾਲ਼ਾ ਸਿਲਕ ਰੋਡ | New World Order ਦਾ ਹਿਸਾ | Silk Route History | Sardar ProSilk Route da itihas,Silk road history, ...
ਐੱਸਵਾਈਐੱਲ ਵਿਵਾਦ ਦਾ ਇਤਿਹਾਸ: ਪਾਣੀਆਂ ਦੀ ਵੰਡ ਦੇ ਵਿਵਾਦ 'ਚ ਪੰਜ ਦਹਾਕਿਆਂ ਦੌਰਾਨ ਕਿਹੜੇ ਮੋੜ ਆਏ - BBC News ਪੰਜਾਬੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਬੈਠਕ ਕਰਕੇ ਮਸਲਾ ਸੁਲਝਾਉਣ ਲਈ ਕਿਹਾ ਸੀ, ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਕਾਰ ਹੁਣ 4 ਜਨਵ...
ਚੰਗੇਜ਼ ਖਾਨ ਨੇ ਇੱਕ ਵਾਰ ਬੁਖਾਰਾ ਸ਼ਹਿਰ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੇ ਤੌਰ 'ਤੇ ਅਜਿਹਾ ਨਹੀਂ ਕਰ ਸਕਿਆ। ਇਸ ਲਈ, ਉਸਨੇ ਸ਼ਹਿਰ ਦੇ ਲੋਕਾਂ ਨੂੰ ਸੁਨੇਹਾ ਭੇਜਿਆ: "ਜੇ ਤੁਸੀਂ ਸਾਡੇ ਨਾਲ ਹੋ, ਤਾਂ ਤੁਸੀਂ ਸੁਰੱਖਿਅਤ ਹੋ।"
ਬੁਖਾਰਾ ਦੇ ਲੋਕ ਦੋ ਧੜਿਆਂ ਵਿੱਚ ਵੰਡੇ ਗਏ। ਇੱਕ ਸਮੂਹ ਚੰਗੇਜ਼ ਖਾਨ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਸੀ, ਜਦੋਂ ਕਿ ਦੂਜੇ ਸਮੂਹ ਨੇ ਉਸਦੀ ਪੇਸ਼ਕਸ਼ ਲਈ ਸਹਿਮਤੀ ਦਿੱਤੀ।
ਇਸ ਸਹਿਮਤੀ ਵਾਲੇ ਸਮੂਹ ਨੂੰ, ਚੰਗੇਜ਼ ਖਾਨ ਨੇ ਇੱਕ ਹੋਰ ਸੁਨੇਹਾ ਭੇਜਿਆ: "ਜਿਨ੍ਹਾਂ ਨੇ ਇਨਕਾਰ ਕੀਤਾ ਹੈ ਉਹਨਾਂ ਨਾਲ ਲੜਨ ਵਿੱਚ ਸਾਡੀ ਮਦਦ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਸ਼ਹਿਰ ਦੇ ਮਾਲਿਕ ਬਣਾ ਦਿੱਤੇ ਜਾਓਗੇ.
ਜਿਸ ਕਾਰਨ ਦੋਵਾਂ ਗੁੱਟਾਂ ਵਿੱਚ ਝਗੜਾ ਹੋ ਗਿਆ। ਚੰਗੇਜ਼ ਖਾਨ ਦਾ ਸਾਥ ਦੇਣ ਵਾਲਾ ਸਮੂਹ ਜਿੱਤ ਗਿਆ। ਪਰ ਚੰਗੇਜ਼ ਖਾਨ ਦੀਆਂ ਫੌਜਾਂ ਫਿਰ ਉਹਨਾਂ ਨੂੰ ਵੀ ਮਾਰ ਮੁਕਾਇਆ.
ਚੰਗੇਜ਼ ਖਾਨ ਨੇ ਫਿਰ ਕਿਹਾ, "ਜੇ ਉਹ ਜਿਓੰਦੇ ਰਹਿਣ ਦੇ ਹੱਕਦਾਰ ਹੁੰਦੇ, ਤਾਂ ਉਹ ਸਾਡੇ ਲਈ ਆਪਣਿਆਂ ਦੇ ਵਿਰੁੱਧ ਨਾ ਲੜਦੇ.
ਕੋਈ ਵਿਅਕਤੀ ਜੋ ਆਪਣਿਆਂ ਨੂੰ ਧੋਖਾ ਦਿੰਦਾ ਹੈ ਉਹ ਬਿਗਾਨੇ ਨਾਲ ਧੋਖਾ ਕਿਓਂ ਨਹੀਂ ਕਰੇਗਾ !
ਨੋਟ:- ਉਪਰੋਕਤ ਲੋਕ ਕਥਾ ਉਹਨਾਂ ਚੱਵਲਾਂ ਲਈ ਆ ਜੋ ਦੁਸ਼ਮਣ ਦੇ ਕੁਹਾੜੇ ਦੇ ਦਸਤੇ ਬਣ ਆਪਣਿਆਂ ਵਿਰੁੱਧ ਭੁਗਤਦੇ ਹਨ! ਪਰ ਯਕੀਨ ਕਰਿਓ ਰਹਿਣੇ ਇਹ ਵੀ ਨਾ ਘਰ ਦੇ ਨਾ ਘਾਟ ਦੇ !!
ਵਢਾ ਦਿੱਤੀ ਮੋਦੀ ਨੇ ਨੱਕ ! ਦੇਸ਼ ਦੇ ਹਿੰਦੂ ਲੀਡਰ, ਡਟ ਗਏ ਵਿਰੋਧ 'ਚ। Hera Pheri Nahi | Sanjha TV | ਢਾ ਦਿੱਤੀ ਮੋਦੀ ਨੇ ਨੱਕ ! ਦੇਸ਼ ਦੇ ਹਿੰਦੂ ਲੀਡਰ, ਡਟ ਗਏ ਵਿਰੋਧ 'ਚ।