Baltej Singh Bhagiwandar
Contact information, map and directions, contact form, opening hours, services, ratings, photos, videos and announcements from Baltej Singh Bhagiwandar, Pharmacy / Drugstore, .
ਕਦੇ ਕਦੇ ਤਾਸ਼ ਦੀ ਬਾਜ਼ੀ ਵੀ ਲਾ ਲਈਦੀ ਆ
ਸਤਿ ਸ੍ਰੀ ਆਕਾਲ ਜੀ
#ਦਿਲ_ਦੀ_ਅਮੀਰੀ
ਦੁਨੀਆਂ ਦੇ ਸਭ ਤੋਂ ਅਮੀਰ ਆਦਮੀਂ ਬਿੱਲ ਗੇਟਸ ਨੂੰ ਕਿਸੇ ਨੇ ਪੁੱਛਿਆ,"ਕੀ ਇਸ ਧਰਤੀ ਤੇ ਤੁਹਾਡੇ ਤੋਂ ਅਮੀਰ ਆਦਮੀਂ ਵੀ ਕੋਈ ਹੈ ?" ਬਿੱਲ ਗੇਟਸ ਨੇ ਜਵਾਬ ਦਿੱਤਾ ,"ਹਾਂ- ਇੱਕ ਵਿਅਕਤੀ ਇਸ ਧਰਤੀ ਤੇ ਹੈ ਜਿਹੜਾ ਮੇਰੇ ਤੋਂ ਵੀ ਅਮੀਰ ਹੈ।
ਕੌਣ ? ਸੁਵਾਲ ਕੀਤਾ ਗਿਆ ।
ਬਿੱਲ ਗੇਟਸ ਨੇ ਦੱਸਿਆ " ਇੱਕ ਵਾਰ ਉਹ ਸਮਾਂ ਸੀ ਜਦੋਂ ਨਾ ਤਾਂ ਮੈਂ ਅਮੀਰ ਸੀ ਤੇ ਨਾ ਹੀ ਮਸ਼ਹੂਰ ,ਮੈਂ ਨਿਓਯੋਰਕ ਏਅਰਪੋਰਟ ਤੇ ਸੀ , ਉੱਥੇ ਸਵੇਰੇ-ਸਵੇਰੇ ਅਖਬਾਰ ਦੇਖ ਕੇ ਮੈਂ ਉਸ ਨੂੰ ਖਰੀਦਣਾ ਚਾਹਿਆ ਪਰ ਮੇਰੇ ਕੋਲ ਖੁੱਲੇ ਪੈਸੇ ਨਹੀਂ ਸਨ , ਮੈਂ ਅਖਬਾਰ ਲੈਣ ਦਾ ਵਿਚਾਰ ਤਿਆਗ ਦਿੱਤਾ ਤੇ ਉਸ ਨੂੰ ਵਾਪਿਸ ਰੱਖ ਦਿੱਤਾ।ਅਖਬਾਰ ਵਾਲੇ ਲੜਕੇ ਨੇ ਇਹ ਦੇਖਕੇ ਕਿ ਮੇਰੇ ਕੋਲ ਖੁੱਲੇ ਪੈਸੇ ਨਹੀਂ ਹਨ ਮੈਨੂੰ ਮੁਫ਼ਤ ਵਿੱਚ ਅਖਬਾਰ ਦੇ ਦਿੱਤਾ । ਗੱਲ ਆਈ ਗਈ ਹੋ ਗਈ।
ਕੋਈ ਤਿੰਨ ਕੁ ਮਹੀਨੇ ਬਾਅਦ ਸੰਜੋਗਵਸ ਮੈਂ ਫੇਰ ਓਸੇ ਏਅਰਪੋਰਟ ਤੇ ਉਤਰਿਆ ਓਦੋਂ ਵੀ ਮੇਰੇ ਕੋਲ ਅਖਬਾਰ ਖਰੀਦਣ ਲਈ ਖੁੱਲੇ ਪੈਸੇ ਨਹੀਂ ਸਨ।
ਉਸ ਲੜਕੇ ਨੇ ਮੈਨੂੰ ਫੇਰ ਅਖਬਾਰ ਦੇ ਦਿੱਤਾ ਤੇ ਕਿਹਾ ਕਿ ਤੁਸੀਂ ਇਸ ਨੂੰ ਲੈ ਸਕਦੇ ਹੋ, ਮੈਨੂੰ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਮੈਂ ਇਹ ਆਪਣੇ ਮੁਨਾਫ਼ੇ ਵਿਚੋਂ ਦੇ ਰਿਹਾ ਹਾਂ।
ਮੈਂ ਅਖਬਾਰ ਲੈ ਲਿਆ।
19 ਸਾਲਾਂ ਬਾਅਦ ਜਦੋਂ ਮੈਂ ਅਮੀਰ ਤੇ ਪ੍ਰਸਿੱਧ ਹੋ ਚੁੱਕਾ ਸੀ ਮੈਨੂੰ ਉਸ ਲੜਕੇ ਦੀ ਯਾਦ ਆਈ ਤੇ ਮੈਂ ਉਸ ਨੂੰ ਭਾਲਣਾ ਸ਼ੁਰੂ ਕੀਤਾ । ਕੋਈ ਡੇਢ ਕੁ ਮਹੀਨਾ ਲੱਭਣ ਤੋਂ ਬਾਅਦ ਅਖੀਰ ਉਹ ਲੱਭ ਲਿਆ ਗਿਆ ।
ਮੈਂ ਪੁੱਛਿਆ ,"ਕੀ ਤੁਸੀਂ ਮੈਨੂੰ ਪਛਾਣਦੇ ਹੋ ?"
ਹਾਂ ਤੁਸੀਂ ਬਿੱਲ ਗੇਟਸ ਹੋ, ਲੜਕੇ ਨੇ ਜਵਾਬ ਦਿੱਤਾ।
ਗੇਟਸ- ਕੀ ਤੈਨੂੰ ਯਾਦ ਹੈ ਤੂੰ ਮੈਨੂੰ ਮੁਫ਼ਤ ਵਿੱਚ ਅਖਬਾਰ ਦਿੱਤੇ ਸੀ ?
ਲੜਕਾ - ਜੀ ਹਾਂ ਇਸ ਤਰ੍ਹਾਂ ਦੋ ਵਾਰ ਹੋਇਆ ਸੀ।
ਗੇਟਸ- ਮੈਂ ਉਸ ਅਹਿਸਾਨ ਦੀ ਕੀਮਤ ਚੁਕਾਉਣਾ ਚਾਹੁੰਦਾ ਹਾਂ, ਤੂੰ ਮੈਨੂੰ ਦੱਸ ਜੋ ਵੀ ਜਿੰਦਗੀ ਵਿੱਚ ਚਾਹੁੰਦੈ ਮੈਂ ਉਹ ਹਰ ਜਰੂਰਤ ਪੂਰੀ ਕਰਾਂਗਾ ।
ਲੜਕਾ- ਸਰ ਮੈਨੂੰ ਨੀ ਲਗਦਾ ਕਿ ਇਸ ਤਰ੍ਹਾਂ ਤੁਸੀਂ ਇਹ ਕੀਮਤ ਅਦਾ ਕਰ ਸਕੋਂਗੇ।
ਗੇਟਸ- ਕਿਉਂ ?
ਲੜਕਾ- ਮੈਂ ਤੁਹਾਡੀ ਮਦਦ ਓਦੋਂ ਕੀਤੀ ਸੀ ਜਦੋਂ ਮੈਂ ਅਖਬਾਰ ਵੇਚਦਾ ਸੀ ਤੇ ਗਰੀਬ ਸੀ , ਤੁਸੀਂ ਮੇਰੀ ਮਦਦ ਕਰਨ ਦੀ ਓਦੋਂ ਸੋਚ ਰਹੇ ਹੋ ਜਦੋਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਤੇ ਸਮਰੱਥ ਆਦਮੀ ਹੋਂ। ਫਿਰ ਤੁਸੀਂ ਮੇਰੀ ਮਦਦ ਦੀ ਬਰਾਬਰੀ ਕਿੱਦਾਂ ਕਰ ਸਕਦੇ ਹੋਂ ?
ਬਿੱਲ ਗੇਟਸ ਦੀ ਨਜ਼ਰ ਵਿੱਚ ਉਹ ਲੜਕਾ ਸਭ ਤੋਂ ਅਮੀਰ ਯਾਨੀ ਕਿ ਉਸ ਤੋਂ ਵੀ ਅਮੀਰ ਵਿਅਕਤੀ ਸੀ , ਕਿਉਕਿ ਕਿਸੀ ਦੀ ਮਦਦ ਕਰਨ ਲਈ ਉਸ ਨੇ ਅਮੀਰ ਹੋਣ ਦਾ ਇੰਤਜ਼ਾਰ ਨਹੀਂ ਕੀਤਾ। ,,,
Ptake hi ta paye aa🖕🖕 . . . #football #trendingreels #trendingsongs #cristianoronaldo #khan_bhaini
ਵੱਡੀ ਉਮਰ ਚ ਵਿਆਹ ਮਾੜਾ,
ਦੁਸ਼ਮਣ ਮਰੇ ਦਾ ਚਾਅ ਮਾੜਾ,
ਕਮਲੇ ਟੋਲੇ ਨਾਲ ਵਾਹ ਮਾੜਾ ਕੋਈ ਗੱਲ ਸਿਆਣੀ ਕਰਦਾ ਨੀ,
ਰੁੱਖ ਨੂੰ ਏ ਆਰੀ ਮਾੜੀ,
ਅਮਲੀ ਨਾਅ ਯਾਰੀ ਮਾੜੀ,
ਟੀ ਬੀ ਦੀ ਬਿਮਾਰੀ ਮਾੜੀ ਕੋਲ ਕੋਈ ਖੜ੍ਹਦਾ ਨੀ
ਲੱਕ ਦੀ ਏ ਸੱਟ ਮਾੜੀ,
ਰੌਲੇ ਵਾਲੀ ਵੱਟ ਮਾੜੀ,
ਤੀਵੀਂ ਦੀ ਏ ਚੱਕ ਮਾੜੀ ਥਵਾਕ ਰਹਿੰਦਾ ਘਰਦਾ ਨੀ,
ਉਧਾਰ ਲਈ ਝੂਠ ਮਾੜਾ,
ਗਿਆਨੀ ਲਈ ਜੂਠ ਮਾੜਾ,
ਵੈਰ ਪਿਆ ਊਠ ਮਾੜਾ ਬੰਦੇ ਤਾਈਂ ਛਡਦਾ ਨੀ,
ਕੁਆਰੀ ਬੇ-ਪੱਤ ਮਾੜੀ,
ਨਸ਼ੇ ਵਾਲੀ ਧੱਤ ਮਾੜੀ
ਚੱਕੀ ਹੋਈ ਅੱਤ ਮਾੜੀ ਬਹੁਤਾ ਚਿਰ ਕਢਦਾ ਨੀ,
ਰੰਗਰੂਟ ਲਈ ਅਰਾਮ ਮਾੜਾ,
ਪੈਸਾ ਏ ਹਰਾਮ ਮਾੜਾ,
ਬੰਦਾ ਬੇ-ਜੁਬਾਨ ਮਾੜਾ ਭਰੋਸਾ ਕੋਈ ਕਰਦਾ ਨੀ
ਚੋਰ ਨੂੰ ਏ ਖੰਘ ਮਾੜੀ,
ਮੁਲਕਾਂ ਚ ਯੰਗ ਮਾੜੀ,
ਦਾਜ ਦੀ ਏ ਮੰਗ ਮਾੜੀ ਢਿੱਡ ਲੋਭੀਆਂ ਦਾ ਭਰਦਾ ਨੀ,
ਸਿਰੋਂ ਲੱਥੀ ਪੱਗ ਮਾੜੀ,
ਘਰੇ ਲੱਗੀ ਅੱਗ ਮਾੜੀ,
ਲੰਘੀ ਰਿਸ਼ਤੇ ਚ ਹੱਦ ਮਾੜੀ ਰਹਿੰਦਾ ਕੋਈ ਪਰਦਾ ਨੀ,
ਮੁੱਲ ਵੇਚੀ ਵੋਟ ਮਾੜੀ,
ਨੀਤ ਵਿੱਚ ਖੋਟ ਮਾੜੀ,
ਨਸ਼ੇ ਵਾਲੀ ਤੋਟ ਮਾੜੀ ਅਮਲੀ ਦਾ ਸਰਦਾ ਨੀ,
ਅੜੀ ਖੋਰ ਘੋੜਾ ਮਾੜਾ,
ਤੰਗ ਪਾਇਆ ਜੋੜਾ ਮਾੜਾ,
ਪੁੱਤ ਦਾ ਵਿਛੋੜਾ ਮਾੜਾ
ਪੱਲੇ ਕੱਖ ਛਡਦਾ ਨੀ...
ਦੋਨੋ ਬੈਸਟ ਰਹੇ ਰੇਡਰ ਬੁਲਟ ਜਾਫੀ ਫ਼ਰਿਆਦ ਸਿਰਾਂ ਮੈਚ ਸੀ ।
ਇੱਕ ਗਰਭਵਤੀ ਹਿਰਨ ਜੰਗਲ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਸੀ। ਉਹ ਇਕਾਂਤ ਥਾਂ ਦੀ ਭਾਲ ਵਿਚ ਘੁੰਮ ਰਹੀ ਸੀ ਕਿ ਉਸ ਨੂੰ ਨਦੀ ਦੇ ਕੰਢੇ ਉੱਚਾ-ਉੱਚਾ ਅਤੇ ਸੰਘਣਾ ਘਾਹ ਨਜ਼ਰ ਆਇਆ। ਉਸ ਨੇ ਬੱਚੇ ਨੂੰ ਜਨਮ ਦੇਣ ਲਈ ਉਹ ਢੁਕਵੀਂ ਥਾਂ ਲੱਭ ਲਈ।
,
ਉੱਥੇ ਪਹੁੰਚਦੇ ਹੀ ਉਸ ਨੂੰ ਜਣੇਪੇ ਦਾ ਦਰਦ ਹੋਣ ਲੱਗਾ।
ਇਸ ਦੇ ਨਾਲ ਹੀ ਅਸਮਾਨ 'ਚ ਸੰਘਣੇ ਬੱਦਲ ਬਰਸਾਤ ਲਈ ਉਤਾਵਲੇ ਹੋ ਗਏ ਅਤੇ ਬਿਜਲੀ ਦੀਆਂ ਤਾਰਾਂ ਗੂੰਜਣ ਲੱਗੀਆਂ।
ਜਦੋਂ ਉਸਨੇ ਸੱਜੇ ਪਾਸੇ ਦੇਖਿਆ ਤਾਂ ਇੱਕ ਸ਼ਿਕਾਰੀ ਉਸ ਵੱਲ ਤੀਰ ਮਾਰ ਰਿਹਾ ਸੀ। ਘਬਰਾ ਕੇ ਉਹ ਸੱਜੇ ਪਾਸੇ ਮੁੜੀ ਤਾਂ ਉੱਥੇ ਇੱਕ ਭੁੱਖਾ ਸ਼ੇਰ ਸੀ, ਝਪਟਣ ਲਈ ਤਿਆਰ ਸੀ।
ਸਾਹਮਣੇ ਸੁੱਕੀ ਘਾਹ ਨੂੰ ਅੱਗ ਲੱਗ ਗਈ ਸੀ ਅਤੇ ਜਦੋਂ ਮੈਂ ਪਿੱਛੇ ਮੁੜਿਆ ਤਾਂ ਦਰਿਆ ਵਿੱਚ ਬਹੁਤ ਸਾਰਾ ਪਾਣੀ ਸੀ।
ਮਾਦਾ ਹਿਰਨ ਕੀ ਕਰੇਗੀ? ਉਹ ਜਣੇਪੇ ਦੇ ਦਰਦ ਤੋਂ ਪ੍ਰੇਸ਼ਾਨ ਸੀ। ਹੁਣ ਕੀ ਹੋਵੇਗਾ ? ਕੀ ਹਿਰਨ ਬਚੇਗਾ? ਕੀ ਉਹ ਆਪਣੇ ਬੱਚੇ ਨੂੰ ਜਨਮ ਦੇ ਸਕੇਗੀ? ਕੀ ਬੱਚਾ ਬਚੇਗਾ?
ਕੀ ਜੰਗਲ ਦੀ ਅੱਗ ਸਭ ਕੁਝ ਸਾੜ ਦੇਵੇਗੀ? ਕੀ ਮਾਦਾ ਹਿਰਨ ਸ਼ਿਕਾਰੀ ਦੇ ਤੀਰ ਤੋਂ ਬਚ ਸਕੇਗੀ?ਕੀ ਮਾਦਾ ਹਿਰਨ ਭੁੱਖੇ ਸ਼ੇਰ ਦੀ ਖੁਰਾਕ ਬਣ ਜਾਵੇਗੀ?
ਇਹ ਇੱਕ ਪਾਸੇ ਅੱਗ ਨਾਲ ਘਿਰਿਆ ਹੋਇਆ ਹੈ ਅਤੇ ਪਿੱਛੇ ਨਦੀ। ਉਹ ਕੀ ਕਰੇਗੀ?
ਆਪਣੇ ਆਪ ਨੂੰ ਖਾਲੀ ਛੱਡ ਕੇ, ਹਿਰਨ ਨੇ ਆਪਣੇ ਬੱਚੇ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ। ਕੁਦਰਤ ਦਾ ਚਮਤਕਾਰ ਦੇਖੋ। ਬਿਜਲੀ ਚਮਕੀ ਅਤੇ ਤੀਰ ਛੱਡ ਕੇ ਸ਼ਿਕਾਰੀ ਦੀਆਂ ਅੱਖਾਂ ਚਮਕ ਗਈਆਂ।
ਉਸ ਦਾ ਤੀਰ ਹਿਰਨ ਦੇ ਨੇੜੇ ਜਾ ਕੇ ਸ਼ੇਰ ਦੀ ਅੱਖ ਵਿਚ ਜਾ ਵੱਜਿਆ, ਸ਼ੇਰ ਗਰਜਿਆ ਅਤੇ ਇਧਰ ਉਧਰ ਭੱਜਣ ਲੱਗਾ ਅਤੇ ਸ਼ਿਕਾਰੀ ਸ਼ੇਰ ਨੂੰ ਜ਼ਖਮੀ ਸਮਝ ਕੇ ਭੱਜ ਗਿਆ। ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਜੰਗਲ ਦੀ ਅੱਗ ਬੁਝ ਗਈ। ਹਿਰਨ ਨੇ ਇੱਕ ਬੱਚੇ ਨੂੰ ਜਨਮ ਦਿੱਤਾ।
ਕਈ ਵਾਰ ਸਾਡੀ ਜ਼ਿੰਦਗੀ ਵਿਚ ਅਜਿਹੇ ਪਲ ਵੀ ਆਉਂਦੇ ਹਨ, ਜਦੋਂ ਅਸੀਂ ਹਰ ਪਾਸਿਓਂ ਸਮੱਸਿਆਵਾਂ ਨਾਲ ਘਿਰ ਜਾਂਦੇ ਹਾਂ ਅਤੇ ਕੋਈ ਫੈਸਲਾ ਨਹੀਂ ਲੈ ਸਕਦੇ।
ਫਿਰ ਸਭ ਕੁਝ ਕਿਸਮਤ ਦੇ ਹਵਾਲੇ ਕਰਕੇ ਆਪਣੀ ਜਿੰਮੇਵਾਰੀ ਅਤੇ ਪਹਿਲ ਵੱਲ ਧਿਆਨ ਦੇਣਾ ਚਾਹੀਦਾ ਹੈ।ਆਖ਼ਰਕਾਰ ਸ਼ੋਹਰਤ, ਬਦਨਾਮੀ, ਹਾਰ, ਜਿੱਤ, ਜ਼ਿੰਦਗੀ, ਮੌਤ ਦਾ ਅੰਤਿਮ ਫੈਸਲਾ ਪ੍ਰਮਾਤਮਾ ਨੇ ਹੀ ਕਰਨਾ ਹੈ।ਸਾਨੂੰ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਕੁਲਦੀਪ ✍️
ਇੱਕ ਬੱਚੇ ਨੂੰ ਅੰਬ ਦੇ ਦਰੱਖਤ ਨਾਲ ਪਿਆਰ ਸੀ।*
ਜਦੋਂ ਵੀ ਉਸ ਨੂੰ ਵਿਹਲ ਮਿਲਦੀ ਤਾਂ ਉਹ ਅੰਬ ਦੇ ਦਰੱਖਤ ਕੋਲ ਪਹੁੰਚ ਜਾਂਦਾ।
*ਰੁੱਖ ਦੀ ਸਿਖਰ 'ਤੇ ਚੜ੍ਹਦਾ ਹੈ, ਅੰਬ ਖਾਂਦਾ ਹੈ, ਖੇਡਦਾ ਹੈ ਅਤੇ ਜਦੋਂ ਥੱਕ ਜਾਂਦਾ ਹੈ ਤਾਂ ਉਸ ਦੀ ਛਾਂ ਹੇਠ ਸੌਂ ਜਾਂਦਾ ਹੈ।
ਉਸ ਬੱਚੇ ਅਤੇ ਅੰਬ ਦੇ ਦਰੱਖਤ ਵਿੱਚ ਇੱਕ ਅਨੋਖਾ ਰਿਸ਼ਤਾ ਬਣ ਗਿਆ ਸੀ।
*ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਗਿਆ, ਉਸਨੇ ਰੁੱਖ ਦੇ ਨੇੜੇ ਆਉਣਾ ਘੱਟ ਕਰ ਦਿੱਤਾ।*
*ਕੁਝ ਸਮੇਂ ਬਾਅਦ ਇਹ ਪੂਰੀ ਤਰ੍ਹਾਂ ਬੰਦ ਹੋ ਗਿਆ।*
ਅੰਬ ਦਾ ਦਰੱਖਤ ਉਸ ਬੱਚੇ ਨੂੰ ਯਾਦ ਕਰਕੇ ਇਕੱਲਾ ਰੋਇਆ।
*ਇੱਕ ਦਿਨ ਅਚਾਨਕ ਦਰੱਖਤ ਨੇ ਉਸ ਬੱਚੇ ਨੂੰ ਆਪਣੇ ਵੱਲ ਆਉਂਦਾ ਦੇਖਿਆ ਅਤੇ ਨੇੜੇ ਆਉਂਦਿਆਂ ਕਿਹਾ,*
*"ਤੁਸੀਂ ਕਿੱਥੇ ਗਏ ਸੀ? ਮੈਨੂੰ ਹਰ ਰੋਜ਼ ਤੁਹਾਡੀ ਯਾਦ ਆਉਂਦੀ ਸੀ। ਚਲੋ ਅੱਜ ਫਿਰ ਖੇਡੀਏ।"*
ਬੱਚੇ ਨੇ ਅੰਬ ਦੇ ਰੁੱਖ ਨੂੰ ਕਿਹਾ,
"ਮੇਰੀ ਉਮਰ ਹੁਣ ਖੇਡਣ ਵਾਲੀ ਨਹੀਂ ਹੈ"
ਮੈਂ ਪੜ੍ਹਾਈ ਕਰਨਾ ਚਾਹੁੰਦਾ ਹਾਂ ਪਰ ਮੇਰੇ ਕੋਲ ਫੀਸ ਭਰਨ ਲਈ ਪੈਸੇ ਨਹੀਂ ਹਨ।
ਦਰੱਖਤ ਨੇ ਕਿਹਾ,
"ਮੇਰੇ ਅੰਬ ਲੈ ਕੇ ਮੰਡੀ ਵਿੱਚ ਵੇਚ ਦੇ"
* ਇਸ ਤੋਂ ਮਿਲਣ ਵਾਲੇ ਪੈਸੇ ਨਾਲ ਆਪਣੀ ਫੀਸ ਅਦਾ ਕਰ ਦੇਵੀ।
*ਉਸ ਬੱਚੇ ਨੇ ਅੰਬ ਦੇ ਦਰਖਤ ਤੋਂ ਸਾਰੇ ਅੰਬ ਤੋੜ ਲਏ ਅਤੇ ਉਹ ਸਾਰੇ ਅੰਬ ਲੈ ਕੇ ਚਲਾ ਗਿਆ।
*ਉਸ ਤੋਂ ਬਾਅਦ ਉਹ ਦੁਬਾਰਾ ਵਾਪਿਸ ਨਹੀਂ ਆਇਆ.
ਅੰਬ ਦਾ ਦਰੱਖਤ ਉਸ ਦੀ ਉਡੀਕ ਕਰਦਾ ਰਿਹਾ।
ਇੱਕ ਦਿਨ ਉਹ ਫਿਰ ਆਇਆ ਤੇ ਕਹਿਣ ਲੱਗਾ,
"ਹੁਣ ਮੈਨੂੰ ਨੌਕਰੀ ਮਿਲ ਗਈ ਹੈ"
*ਮੈਂ ਸ਼ਾਦੀਸ਼ੁਦਾ ਹਾਂ,*
* ਮੈਂ ਆਪਣਾ ਘਰ ਖੁਦ ਬਣਾਉਣਾ ਹੈ, ਇਸ ਲਈ ਮੇਰੇ ਕੋਲ ਹੁਣ ਪੈਸੇ ਨਹੀਂ ਹਨ।
ਅੰਬ ਦੇ ਰੁੱਖ ਨੇ ਕਿਹਾ,
*"ਤੂੰ ਮੇਰੀਆਂ ਸਾਰੀਆਂ ਟਹਿਣੀਆਂ ਵੱਢ ਕੇ ਲੈ ਜਾ, ਇਸ ਵਿੱਚੋਂ ਆਪਣਾ ਘਰ ਬਣਾ।"*
*ਉਸ ਨੌਜਵਾਨ ਨੇ ਦਰਖਤ ਦੀਆਂ ਸਾਰੀਆਂ ਟਾਹਣੀਆਂ ਵੱਢ ਦਿੱਤੀਆਂ ਤੇ ਲੈ ਕੇ ਚਲਾ ਗਿਆ।
*ਅੰਬ ਦੇ ਦਰੱਖਤ ਦੇ ਕੋਲ ਹੁਣ ਕੁਝ ਵੀ ਨਹੀਂ ਸੀ, ਇਹ ਬਿਲਕੁਲ ਬੰਜਰ ਹੋ ਗਿਆ ਸੀ।
*ਕੋਈ ਉਸ ਵੱਲ ਦੇਖਦਾ ਵੀ ਨਹੀਂ ਸੀ।*
*ਦਰੱਖਤ ਨੇ ਇਹ ਉਮੀਦ ਵੀ ਛੱਡ ਦਿੱਤੀ ਸੀ ਕਿ ਉਹ ਬੱਚਾ/ਨੌਜਵਾਨ ਉਸ ਕੋਲ ਦੁਬਾਰਾ ਆਵੇਗਾ।*
* ਫਿਰ ਇੱਕ ਦਿਨ ਅਚਾਨਕ ਇੱਕ ਬੁੱਢਾ ਆਦਮੀ ਉੱਥੇ ਆ ਗਿਆ। ਉਸਨੇ ਅੰਬ ਦੇ ਰੁੱਖ ਨੂੰ ਕਿਹਾ,
ਸ਼ਾਇਦ ਤੁਸੀਂ ਮੈਨੂੰ ਨਹੀਂ ਪਛਾਣਿਆ
*ਮੈਂ ਉਹੀ ਬੱਚਾ ਹਾਂ ਜੋ ਬਾਰ ਬਾਰ ਤੁਹਾਡੇ ਕੋਲ ਆਉਂਦਾ ਸੀ ਅਤੇ ਤੁਸੀਂ ਹਮੇਸ਼ਾ ਟੁਕੜੇ-ਟੁਕੜੇ ਕਰਕੇ ਵੀ ਮੇਰੀ ਮਦਦ ਕੀਤੀ ਸੀ।
ਅੰਬ ਦੇ ਰੁੱਖ ਨੇ ਉਦਾਸੀ ਨਾਲ ਕਿਹਾ,
*"ਪਰ ਪੁੱਤਰ, ਹੁਣ ਮੇਰੇ ਕੋਲ ਕੁਝ ਨਹੀਂ ਹੈ ਜੋ ਮੈਂ ਤੈਨੂੰ ਦੇ ਸਕਾਂ।"*
ਬੁੱਢੇ ਨੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ,
"ਅੱਜ ਮੈਂ ਤੁਹਾਡੇ ਤੋਂ ਕੁਝ ਲੈਣ ਨਹੀਂ ਆਇਆ, ਪਰ ਅੱਜ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਖੇਡਣਾ ਚਾਹੁੰਦਾ ਹਾਂ।"
* ਮੈਂ ਤੇਰੀ ਗੋਦੀ ਵਿੱਚ ਸਿਰ ਰੱਖ ਕੇ ਸੌਣਾ ਚਾਹੁੰਦਾ ਹਾਂ।
ਇਹ ਕਹਿ ਕੇ ਉਸ ਨੇ ਅੰਬ ਦੇ ਦਰੱਖਤ ਨੂੰ ਜੱਫੀ ਪਾ ਲਈ ਅਤੇ ਅੰਬ ਦੇ ਦਰੱਖਤ ਦੀ ਸੁੱਕੀ ਟਾਹਣੀ ਫਿਰ ਪੁੰਗਰ ਗਈ।
*ਉਹ ਅੰਬ ਦਾ ਦਰਖਤ ਹੋਰ ਕੋਈ ਨਹੀਂ ਸਗੋਂ ਸਾਡੇ ਮਾਪੇ, ਦੋਸਤ ਹੈ।*
*ਛੋਟੇ ਹੁੰਦਿਆਂ ਇਹਨਾਂ ਨਾਲ ਖੇਡਣਾ ਸਾਨੂੰ ਪਸੰਦ ਹੁੰਦਾ ਹੈ.
*ਜਿਵੇਂ ਉਹ ਵੱਡਾ ਹੁੰਦਾ ਗਿਆ, ਉਹ ਉਹਨਾਂ ਤੋਂ ਦੂਰ ਹੁੰਦਾ ਗਿਆ।
ਅੱਜ ਬਹੁਤ ਸਾਰੇ ਮਾਪੇ ਉਸ ਬੰਜਰ ਰੁੱਖ ਵਾਂਗ ਆਪਣੇ ਬੱਚਿਆਂ ਦੀ ਉਡੀਕ ਕਰ ਰਹੇ ਹਨ।ਫਿਰ ਦੇਖੋ ਕਿ ਬੁਢਾਪੇ ਵਿਚ ਉਸ ਦਾ ਜੀਵਨ ਫਿਰ ਪੁੰਗਰਦਾ ਹੈ।
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਕਿਸੇ ਦਾ ਬੱਚਾ ਸਹੀ ਰਸਤੇ 'ਤੇ ਆ ਕੇ ਆਪਣੇ ਮਾਪਿਆਂ ਨੂੰ ਗਲੇ ਲਗਾ ਸਕੇ..!!
Akali Phula Singh | Jathedar Akali Phoola Singh | Akali Phoola Singh by Dr Sukhpreet Singh Udhoke Akali Phula Singh | Jathedar Akali Phoola Singh | Akali Phoola Singh by Dr Sukhpreet Singh Udhoke▬▬▬▬▬▬▬▬▬▬▬▬▬▬▬▬▬▬▬▬▬▬▬▬▬▬▬Join us on our official Facebook...
ਕਾਰਗਿਲ ਸ਼ਹੀਦ ਦਾ ਬੇਟਾ ਲਾਂਸ ਨਾਇਕ ਕੁਲਵੰਤ ਸਿੰਘ ਅਪਣੇ ਪਿਤਾ ਦੀ ਇਸ ਦੇਸ਼ ਲੇਈ ਸ਼ਹੀਦੀ ਤੋਂ 24 ਸਾਲ ਬਾਅਦ ਕਲ ਖੁਦ ਵੀ ਇਸ ਦੇਸ਼ ਲੇਈ ਸ਼ਹੀਦ ਹੋ ਗਿਆ.. ਏਹਨਾਂ ਨੂੰ ਹਜੇ ਸ਼ਕ ਹੈ ਇਸ ਕੌਮ ਦੀ ਬਹਾਦੁਰੀ ਤੇ ਵਫਾਦਾਰੀ ਤੇ
ਹੋਲੀ ਤੇ ਹੋਲੇ ਮੁਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ।🙏🙏❤️❤️❤️🎉🎉🎉🎉
ਫੁੱਟਵਾਲ ਟੂਰਨਾਮੈਂਟ ਮੰਡੀ ਕਲਾਂ
ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਜਿਹੜਾ ਬੰਦਾ ਸੁਦਾਰਦਾ ਤੁਰਿਆ ਜਾਂਦਾ ,ਆਉਣ ਵਾਲੇ ਸਮੇਂ ਦਾ ਜਿੱਤੂ ਹੋ ਨਿੱਬੜਦਾ ।
ਉਸ ਸਮੇਂ ਦੇ SSP ਨੂੰ ਬੇਗਾਨੇ ਪੁੱਤ ਮਰਵਾਉਣ ਨੂੰ ਲਈ ਇਹ ਹੀ ਮਿਲਿਆ ਹੋਣਾ । ਉਹਨਾਂ ਮਾਂਵਾਂ ਦਾ ਕੀ ਹਾਲ ਹੋਣਾ ਜਿੰਨਾ ਦੇ ਤੂੰ ਪੁੱਤ ਮਾਰੇ ਸੀ ।ਅੱਜ ਆਪ ਦੀ ਮੌਤ ਮੂੰਹਰੇ ਦਿਸਦੀ ਆ ਤੇ ਕਿਵੇਂ ਰੋਂਦਾ ਪਾਪੀ ਬੰਦਾ ।
ਕਿਸੇ ਦੇ ਕੰਮ ਆਇਆ ਕਰੋ ਵੀਰ ।ਜਿਸ ਨੇ ਵੀ ਇਸ ਵੀਰ ਮੱਦਦ ਕੀਤੀ ਆ ,ਵਾਹਿਗੁਰੂ ਕਿਉਂ ਨਾ ਉਸ ਦੀ ਗੁੱਡੀ ਨੂੰ ਅੰਬਰਾਂ ਵਿੱਚ ਚੜਾਉ ।
ਵੀਰ ਨੇ ਬਹੁਤ ਵਧੀਆ ਵਧੀਆ ਜਾਣਕਾਰੀ ਦਿੱਤੀ ਆ ਜ਼ਰਾ ਸੁਣੋ ਧਿਆਨ ਨਾਲ ਤੇ ਆਪਾ ਆ ਪੇਜ ਬਣਾਇਆ ।ਇਸ ਪੇਜ ਤੇ ਵਧੀਆ ਵਧੀਆ ਵੀਡੀਓ ਪਾਇਆ ਕਰਾਂਗੇ ।ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ 🙏
ਅੱਖਾਂ ਭਰ ਆਈਆਂ ਯਾਰ ਦੇਖਕੇ
ਜਪਾਨ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ 17 ਸਾਲਾਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਮਰਦ ਰੱਬ ਦਾ ਸਭ ਤੋਂ ਖ਼ੂਬਸੂਰਤ ਪ੍ਰਾਣੀ ਹੈ । ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ । ਇਹ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਜੇ ਉਹ ਆਪਣੇ ਬੱਚਿਆਂ ਨੂੰ ਝਿੜਕਦਾ ਵੀ ਹੈ ਤਾਂ ਉਹਨਾ ਦੇ ਉੱਜਵਲ ਭਵਿਖ ਲਈ । ਮਰਦ ਉਹ ਮਿਹਨਤ ਦਾ ਮੁਜੱਸਮਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਉਹ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਉਹ ਕਦੇ ਪਤਨੀ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਉਸਦੀ ਕਿੰਨੀ ਚਿੰਤਾ ਕਰਦਾ ਹੈ ਪਰ ਇਸ ਦੇ ਬਦਲੇ ਔਰਤ ਹਰ ਗੱਲ ਸੁਣਾ ਕੇ ਦੱਸ ਦਿੰਦੀ ਹੈ ।ਇਸ ਕੁਰਬਾਨੀ ਦੇ ਬਦਲੇ ਉਸਨੂੰ ਹਮੇਸ਼ਾਂ ਨਲਾਇਕ ਤੇ ਆਲ਼ਸੀ ਸਮਝਿਆ ਜਾਂਦਾ ਹੈ । ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਵੀ ਉਸ ਨੂੰ ਸਵਾਲ ਕੀਤਾ ਜਾਂਦਾ ਹੈ, ਜੇ ਉਹ ਘਰੇ ਰਹਿੰਦਾ ਹੈ ਤਾਂ ਵੀ ਉਸਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇ ਉਹ ਆਪਣੇ ਲਈ ਕੁਝ ਖਰੀਦਦਾ ਹੈ ਤਾਂ ਉਹ ਖ਼ਰਚੀਲਾ ਅਖਵਾਉਂਦਾ ਹੈ ਤੇ ਜੇ ਉਹ ਕੁਛ ਨਹੀਂ ਖਰੀਦਦਾ ਤਾਂ ਉਹ ਕੰਜੂਸ ਕਹਾਉਂਦਾ ਹੈ । ਐਨਾ ਕੁਛ ਕਰਨ ਅਤੇ ਐਨਾ ਕੁਝ ਕਹਾਉਣ ਦੇ ਬਾਵਜੂਦ ਵੀ ਮਰਦ ਦੁਨੀਆ ਦੀ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਨੂੰ ਹਰ ਪੱਖੋਂ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦਾ ਹੈ । ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਕਾਮਯਾਬ ਦੇਖਣਾ ਚਾਹੁੰਦਾ ਹੈ । ਮਰਦ ਹਮੇਸ਼ਾਂ ਆਪਣੇ ਨਾਲ਼ੋਂ ਆਪਣੀ ਪਤਨੀ ਨੂੰ ਖੁਬਸੂਰਤ ਦੇਖਣਾ ਚਾਹੁੰਦਾ ਹੈ । ਮਰਦ ਉਹ ਹਸਤੀ ਹੈ ਜੋ ਆਪਣੇ ਬੱਚਿਆ ਦੀ ਭਲਾਈ ਲਈ ਹਮੇਸ਼ਾਂ ਰੱਬ ਅੱਗੇ ਪ੍ਰਾਰਥਨਾ ਕਰਦਾ ਹੈ । ਮਰਦ ਉਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਤਕਲੀਫ਼ਾਂ ਨੂੰ ਬਰਦਾਸ਼ਤ ਕਰਦਾ ਹੈ ।ਇਹ ਉਹ ਹਸਤੀ ਹੈ ਜੋ ਆਪਣੀ ਸਭ ਤੋਂ ਵਧੀਆ ਦੌਲਤ ਬਲਕਿ ਜੋ ਕੁਝ ਉਸ ਕੋਲ ਹੈ , ਉਹ ਆਪਣੇ ਬੱਚਿਆਂ ਨੂੰ ਸੌਂਪ ਦਿੰਦਾ ਹੈ ।
ਜੇਕਰ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤਾਂ ਬਾਪ ਸਾਰੀ ਉਮਰ ਆਪਣੇ ਬੱਚਿਆਂ ਦੇ ਭਵਿੱਖ ਦੀ ਫ਼ਿਕਰ ਵਿੱਚ ਬਿਤਾਉਂਦਾ ਹੈ...!