Taran Bilaspur

Taran Bilaspur is a Broadcaster & Writer , currently living in New Zealand.

13/07/2024

ਨੀਟੂ ਸ਼ਟਰਾਂ ਵਾਲੇ ਕੋਲ ਵੀ ਸੁਖਬੀਰ ਬਾਦਲ ਦੇ ਨੇੜੇ ਤੇੜੇ ਪਿੱਟ ਵੋਟ ਹੈਗੀ ।
ਜਲੰਧਰ ਵੈਸਟ ‘ਚ ਸਾਬਿਤ ਹੋ ਗਿਆ …!
ਸੁਖਬੀਰ ਨੇ ਬਸਪਾ ਨੂੰ ਸਪੋਰਟ ਦਿੱਤੀ ਦੋਵਾਂ ਧਿਰਾਂ ਦੇ ਸਾਂਝੇ ਉਮੀਦਵਾਰ ਨੂੰ ਪ੍ਰਾਪਤ 734 ਵੋਟਾਂ ਵਿੱਚ ਨੀਟੂ ਸ਼ਟਰਾਂ ਵਾਲੇ ਵੱਲੋਂ ਪ੍ਰਾਪਤ 236 ਕੁ ਵੋਟਾਂ ਜਿੰਨੀਆਂ ਤਾਂ ਸੁਖਬੀਰ ਬਾਦਲ ਦੇ ਕੱਟੜ ਸਮੱਰਥਕਾਂ ਦੀਆਂ ਵੀ ਹੋਣਗੀਆਂ ਈ … ਭਾਵ ਕਿ 2027 ਵਿੱਚ ਜਲੰਧਰ ਵੈਸਟ ਤੋਂ ਨੀਟੂ ਸ਼ਟਰਾਂ ਵਾਲੇ ਨੂੰ ਸੁਖਬੀਰ ਵੱਲੋਂ ਥਾਪੜਾ ਦਿੱਤਾ ਜਾ ਸਕਦਾ । ਦੋਵੇਂ ਰਲਕੇ 500+ ਤਾਂ ਕਰ ਜਾਣਗੇ ..!
#ਤਰਨਦੀਪ_ਬਿਲਾਸਪੁਰ

30/06/2024

#ਨਿਊਜੀਲੈਂਡ_ਦੇ_ਗੁਆਂਢੀ__ਟਾਪੂ
ਨਿਊਜੀਲੈਂਡ ਦੁਨੀਆਂ ਦੇ ਖੂਬਸੂਰਤ ਹਿੱਸਿਆਂ ਵਿੱਚੋਂ ਇੱਕ ਹਿੱਸਾ ਹੈ। ਦੁਨੀਆਂ ਭਰ ਵਿੱਚ ਇਸਨੂੰ ਸਵਰਗ ਦੇ ਤੌਰ ਤੇ ਤੁਸੱਵਰ ਕੀਤਾ ਜਾਂਦਾ ਹੈ। ਇਸ ਮੁਲਕ ਵਿੱਚ ਭਾਰਤੀ ਭਾਈਚਾਰਾ ਤਕਰੀਬਨ 4% ਵੱਸਦਾ ਹੈ। ਪਰ ਸਾਡੇ ਭਾਰਤੀਆ ਨੂੰ ਇੱਥੇ ਆ ਕੇ ਅਚੰਬਾ ਵੀ ਹੁੰਦਾ ਹੈ , ਜਦੋਂ ਅਸੀਂ ਕਿਸੇ ਹਿੰਦੀ ਬੋਲਦੇ ਨੂੰ ਸਵਾਲ ਕਰਦੇ ਹਾਂ ਕਿ ਭਾਰਤ ਤੋਂ ਕਿੱਥੋਂ ? ਤਾਂ ਉਹ ਕਹਿ ਦਿੰਦੇ ਹਨ ਕਿ ਅਸੀਂ ਭਾਰਤ ਤੋਂ ਨਹੀਂ ਅਸੀਂ ਫਿਜੀ ਤੋਂ ਹਾਂ । ਉਪਰੋਕਤ ਭਾਈਚਾਰਾ ਨਿਊਜੀਲੈਂਡ ਵਿੱਚ ਛੋਟੇ ਕਾਰੋਬਾਰਾ ਦੀ ਸ਼ਾਨ ਹੈ । ਸਾਡੇ ਮਨ ਵਿੱਚ ਸਵਾਲ ਚੱਲਦੇ ਰਹਿੰਦੇ ਹਨ । ਅਸੀਂ ਉੱਤਰ ਵੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਜਦ ਉੱਤਰ ਮਿਲਦਾ ਹੈ ਤਾਂ ਸਾਂਝਾ ਨਹੀਂ ਕਰਦੇ । ਪਰ ਅੱਜ ਉਪਰੋਕਤ ਉੱਤਰ ਦੇ ਨਾਲ ਕੁੱਝ ਹੋਰ ਸਵਾਲ ਕਿ ਆਈਲੈਂਡਰ ਕੌਣ ਨੇ , ਦਾ ਜੁਆਬ ਵੀ ਸਾਂਝਾ ਕਰਾਂਗੇ । ਕਿਉਕਿ ਬਹੁਗਿਣਤੀ ਆਈਲੈਂਡਰ ਸਾਡੇ ਗੁਆਂਢੀ ਨੇ , ਸਾਰੇ ਲੇਬਰ ਕੰਮਾਂ ਵਿੱਚ ਸੰਗੀ ਸਾਥੀ ਨੇ ਤੇ ਅੱਜ ਕੱਲ ਆਪਣੀ ਨਵੀਂ ਪੀੜੀ ਨੂੰ ਕਰਾਈਮ ਖੇਤਰ ਵਿੱਚ ਜਾਣ ਤੋਂ ਵੀ ਸੰਭਾਲਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਪਰ ਅਸੀਂ ਉਪਰੋਕਤ ਕਮਿਊਨਟੀਜ ਨਾਲ ਸਭ ਤੋਂ ਜਿਆਦਾ ਵਿਚਰਦੇ ਹਾਂ ਪਰ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਵਿੱਚ ਫਾਡੀ ਹਾਂ । ਦਰਅਸਲ ਨਿਊਜੀਲੈਂਡ ਦੇ ਦੁਆਲੇ ਛੋਟੇ ਟਾਪੂਨੁਮਾ ਮੁਲਕਾਂ ਦਾ ਬੁਣਿਆ ਹੋਇਆ ਇੱਕ ਜਾਲ ਹੈ । ਜਿਸ ਵਿੱਚ ਫਿਜੀ , ਸਮੋਆ,ਟੌਂਗਾ , ਵਨਾਤੂੰ , ਕੁੱਕ ਆਈਲੈਂਡ(ਰਾਰੋਟੌਂਗਾ),ਨਿਊ ਕੈਲੇਡੋਨੀਆ ਆਦਿਕ ਮੁਲਕ ਆ ਜਾਂਦੇ ਹਨ। ਦਰਅਸਲ ਉਪਰੋਕਤ ਸਾਰੇ ਮੁਲਕ ਆਪਣੀ ਪਹਿਚਾਣ ਦੀ ਲੜਾਈ ਨਾਲ ਜਿੱਥੇ ਲੜ ਰਹੇ ਹਨ। ਉੱਥੇ ਗਲੋਬਲ ਵਾਰਮਿੰਗ ਤੇ ਗਲੋਬਲਆਈਜੇਸ਼ਨ ਦੀ ਦੂਹਰੀ ਮਾਰ ਝੱਲ ਰਹੇ ਹਨ। ਉਪਰੋਕਤ ਮੁਲਕਾਂ ਬਾਬਤ ਮੈਂ ਸੰਖੇਪ ਜਾਣਕਾਰੀ ਦੇਵਾਂਗਾ । ਪਰੰਤੂ ਦੱਸ ਦੇਵਾਂ ਉਪਰੋਕਤ ਛੇ ਮੁਲਕ ਰਲਕੇ ਵਰਗ ਕਿੱਲੋਮੀਟਰ (ਖੇਤਰ-ਫਲ )ਦੇ ਮਾਮਲੇ ਵਿੱਚ ਸਾਡੇ ਸਿਆਸੀ ਲੰਬੜਦਾਰਾਂ ਦੁਬਾਰਾ ਲੰਗੜੇ ਕੀਤੇ ਆਧੁਨਿਕ ਭਾਰਤੀ ਪੰਜਾਬ ਤੋਂ ਵੀ ਘੱਟ ਹਨ।
#ਫਿਜੀ
ਫਿਜੀ ਨਿਊਜੀਲੈਂਡ ਤੋਂ ਤਕਰੀਬਨ 2500 ਕਿੱਲੋਮੀਟਰ ਦੂਰ ਵੱਸਿਆ ਮੁਲਕ ਹੈ। ਉਪਰੋਕਤ ਮੁਲਕ 18,274 ਵਰਗ ਕਿੱਲੋਮੀਟਰ ਵਿੱਚ ਫੈਲਿਆ ਤੇ ਕਈ ਟਾਪੂਆਂ ਵਿੱਚ ਵੰਡਿਆ ਮੁਲਕ ਹੈ। ਉਪਰੋਕਤ ਮੁਲਕ ਦੀ ਅਬਾਦੀ 9,09,389 ਹੈ। ਸੁਵਾ ਇਸ ਮੁਲਕ ਦੀ ਰਾਜਧਾਨੀ ਹੈ। ਜਿਸਦੀ ਅਬਾਦੀ ਇੱਕ ਲੱਖ ਦੇ ਕਰੀਬ ਹੈ। ਜਦੋਕਿ ਨਾਦੀ ਤੇ ਲਾਤੂੰਕਾ ਦੋ ਹੋਰ ਅਹਿਮ ਸ਼ਹਿਰ ਹਨ। ਇਸ ਮੁਲਕ ਦੀ ਖ਼ੂਬਸੂਰਤੀ ਸਦਕਾ ਇਸਦੀ ਅਬਾਦੀ ਜਿੰਨੇ ਟੂਰਿਸਟ ਇੱਕ ਸਾਲ ਵਿੱਚ ਇੱਥੇ ਘੁੰਮਣ ਜਾਂਦੇ ਹਨ। ਫਿਜੀ ਵਿੱਚ 56.8 % ਟੂਸਾਕੀ ਮੂਲ ਦੇ ਸਥਾਨਿਕ ਵਾਸੀ ਵੱਸਦੇ ਹਨ। ਜੋ ਕਿ ਮੂਲ ਰੂਪ ਵਿੱਚ ਪੌਲੀਨੇਸਨ ਤੇ ਮਲਾਇਨ ਮੂਲ ਦੇ ਮਿਕਸ ਨੇ ਜੋ ਕਿ ਇਸ ਖੂਬਸੂਰਤ ਟਾਪੂ ਵਿੱਚ ਤਕਰੀਬਨ 3500 ਤੋਂ 3700 ਸਾਲ ਪਹਿਲਾ ਆਕੇ ਵੱਸੇ ਸੀ। ਜਦੋਕਿ ਭਾਰਤੀ ਮੂਲ ਦੇ ਵਸਿੰਦਿਆਂ ਦੀ ਗਿਣਤੀ ਵੀ 37.5 % ਹੈ। ਜੋ ਸਵਾ ਤੋਂ ਡੇਢ ਸੌ ਸਾਲ ਪਹਿਲਾ ਅੰਗਰੇਜ਼ਾਂ ਦੁਬਾਰਾ ਗੰਨਾ ਮਜ਼ਦੂਰਾਂ ਦੇ ਰੂਪ ਵਿੱਚ ਲਿਆਦੇ ਗਏ ਸਨ। ਫਿਜੀ ਦੀ ਪ੍ਰਤੀ ਵਿਅਕਤੀ ਸਲਾਨਾ ਆਮਦਨ ਤਕਰੀਬਨ 5500 ਅਮਰੀਕਨ ਡਾਲਰ ਹੈ। ਜਿਸ ਕਰਕੇ ਇਸਨੂ ਲੋ ਇਕਾਨਮੀ ਮੁਲਕ ਵਰਗ ਵਿੱਚ ਹੀ ਜਾਣਿਆ ਜਾਂਦਾ ਹੈ।
#ਸਮੋਆ
ਸਮੋਆ ਨਿਊਜੀਲੈਂਡ ਤੋਂ ਤਕਰੀਬਨ 2700 ਕਿੱਲੋਮੀਟਰ ਦੂਰ ਵੱਸਦਾ ਲਪੀਟਾ ਮੂਲ ਦੇ ਪੌਲੀਨੇਸ਼ਨ ਲੋਕਾਂ ਦਾ ਮੁਲਕ ਹੈ। ਉਪਰੋਕਤ ਮੁਲਕ ਪੰਜਾਬ ਦੀ ਨਿਹਾਲ ਸਿੰਘ ਵਾਲਾ ਸਬ ਡਿਵੀਜਨ ਜਿੰਨੇ ਖੇਤਰ-ਫਲ ਜਾਣੀ 2842 ਵਰਗ ਕਿੱਲੋਮੀਟਰ ਨੂੰ ਆਪਣੇ ਕਲਾਵੇ ਵਿੱਚ ਸਮੋਏ ਹੋਏ ਹੈ। ਇਸ ਮੁਲਕ ਦੀ ਅਬਾਦੀ 1,92,342 ਦੇ ਕਰੀਬ ਹੈ। ਸਮੋਆ ਦੇ 33% ਲੋਕ ਨਿਊਜੀਲੈਂਡ ਅਤੇ ਅਸਟਰੇਲੀਆਂ ਵਿੱਚ ਲਾਟਰੀ ਸਿਸਟਮ ਰਾਹੀਂ ਨਾਗਰਿਕਤਾ ਹਾਸਿਲ ਕਰਕੇ ਰਹਿ ਰਹੇ ਹਨ। ਸਮੋਆ ਕਿਸੇ ਸਮੇਂ ਨਿਊਜੀਲੈਂਡ ਦਾ ਹੀ ਹਿੱਸਾ ਸੀ ਤੇ 14 ਜੂਨ 1889 ਨੂੰ ਨਿਊਜੀਲੈਂਡ ਤੋਂ ਵੱਖ ਹੋਇਆ ਸੀ। ਸਮੋਆ ਦੀ ਰਾਜਧਾਨੀ ਦਾ ਨਾਮ ਅਪੀਆ ਹੈ।
#ਟੌਂਗਾ
ਟੌਂਗਾ 169 ਟਾਪੂਆ ਦਾ 748 ਵਰਗ ਕਿੱਲੋਮੀਟਰ ਖੇਤਰ-ਫਲ ਵਾਲਾ ਮੁਲਕ ਹੈ। ਇਸ ਮੁਲਕ ਦੀ ਰਾਜਧਾਨੀ 110036 ਹੈ । ਜਦੋਕਿ ਮੁਲਕ ਦੀ ਰਾਜਧਾਨੀ ਦਾ ਨਾਮ ਨਾਕੂਅਵੋਫਾ ਹੈ। ਇਸ ਮੁਲਕ ਦੇ ਵਾਸੀ ਵੀ ਪੌਲੀਨੇਸ਼ਨ ਮੂਲ ਦੇ ਹਨ ਜੋ ਇਸ ਖੂਬਸੂਰਤ ਧਰਤੀ ਤੇ ਭੋਜਨ ਦੀ ਤਲਾਸ਼ ਵਿੱਚ ਤਕਰੀਬਨ 3000 ਸਾਲ ਪਹਿਲਾ ਪਹੁੰਚੇ ਸਨ। ਟੌਂਗਾ ਕਿਸੇ ਸਮੇਂ ਬਰਤਾਨੀਆਂ ਦੀ ਬਸਤੀ ਸੀ ਤੇ ਜਿਸਨੂੰ 1970 ਅਜ਼ਾਦੀ ਮਿਲੀ ਸੀ।
#ਵਨਾਤੂ
ਪੋਰਟ ਵਿਲਾ ਨਾਮਕ ਰਾਜਧਾਨੀ ਵਾਲਾ ਮੁਲਕ ਫਰੈਂਚ ਬਸਤੀ ਦਾ ਹਿੱਸਾ ਰਿਹਾ ਪਰ ਨਿਪੋਲੀਅਨ ਦੇ ਪਤਨ ਤੋ ਬਾਦ ਇਸ ਮੁਲਕ ਨੂੰ ਬਰਤਾਨੀਆ ਦੀ ਮਲਕੀਅਤ ਮੰਨਿਆ ਗਿਆ। ਜਿਸਤੋਂ ਕਿ 30 ਜੁਲਾਈ 1970 ਨੂੰ ਇਸ ਮੁਲਕ ਨੂੰ ਅਜ਼ਾਦੀ ਮਿਲੀ । ਵਨਾਤੂ ਦੇ ਮੂਲ ਵਾਸੀ ਮਲਾਇਨ ਮੂਲ ਦੇ ਹਨ । ਜੋ ਇੰਡੋਨੇਸ਼ੀਆ ਤੋਂ ਨਿਊ ਪਪੂਆ ਗਿਨੀ ਰਾਹੀਂ ਇਸ ਮੁਲਕ ਵਿੱਚ 3500 ਸਾਲ ਪਹਿਲਾ ਪਹੁੰਚੇ। ਵਨਾਤੂ ਦਾ ਖੇਤਰ-ਫਲ 12189 ਵਰਗ ਕਿੱਲੋਮੀਟਰ ਹੈ ਤੇ ਅਬਾਦੀ ਤਕਰੀਬਨ 2,86429 ਹੈ । ਇਹ ਮੁਲਕ ਇਸ ਖ਼ਿੱਤੇ ਦਾ ਸਭ ਤੋਂ ਗਰੀਬ ਮੁਲਕ ਹੈ। ਜਿਸਦੀ ਪ੍ਰਤੀ ਵਿਅਕਤੀ ਆਮਦਨ 3000 ਅਮਰੀਕਨ ਡਾਲਰ ਸਲਾਨਾ ਤੋਂ ਵੀ ਘੱਟ ਹੈ।
#ਨਿਊ_ਕੈੇਲੇਡੋਨੀਆ
ਨਿਊ ਕੈਲੇਡੋਨੀਆ ਉਪਰੋਕਤ ਖਿੱਤੇ ਦਾ ਸਭ ਤੋਂ ਦਿਲਚਸਪ ਤੇ ਅਮੀਰ ਮੁਲਕ ਹੈ। ਪ੍ਰਤੀ ਵਿਅਕਤੀ ਆਮਦਨ(38921 ਯੂ ਐਸ ਏ , ਡਾਲਰ) ਤੇ ਰਹਿਣ ਸਹਿਣ ਦੇ ਪੱਧਰ ਵਿੱਚ ਨਿਊਜੀਲੈਂਡ ਤੋਂ ਕੁੱਝ ਕਦਮ ਅੱਗੇ ਹੈ। ਇਹ ਮੁਲਕ ਨਿਊਜੀਲੈਂਡ ਤੋਂ 2000 ਕਿੱਲੋਮੀਟਰ ਦੂਰੀ ਤੇ ਸਥਿਤ ਹੈ। ਇਸ ਮੁਲਕ ਦੀ ਭੂਗੋਲਿਕ ਸਥਿਤੀ ਵਾਲਕੈਨਿਕ ਹੈ ।ਨਿਊ ਕੈਲੇਡੋਨੀਆ ਫਰਾਂਸ ਦਾ ਹਿੱਸਾ ਹੈ। ਜੋ ਕਿ 18,576 ਵਰਗ ਕਿੱਲੋਮੀਟਰ ਵਿੱਚ ਫੈਲਿਆ ਹੋਇਆ ਹੈ ਤੇ ਅਬਾਦੀ ਪੱਖੋਂ 2,68,767 ਵਸ਼ਿੰਦੇ ਇਸ ਮੁਲਕ ਵਿੱਚ ਵੱਸਦੇ ਹਨ। ਉਪਰੋਕਤ ਮੁਲਕ ਵਿੱਚ ਕਨਕ ਤੇ ਯੂਰਪੀਨ ਲੋਕਾਂ ਦੀ ਸਮਾਂਤਰ ਅਬਾਦੀ ਹੈ। ਨਿਊ ਕੈਲੇਡੋਨੀਆ ਆਸਟਰੇਲੀਅਨ ਲੋਕਾਂ ਦਾ ਸਭ ਤੋਂ ਪਸੰਦੀਦਾ ਟੂਰਿਜਮ ਸਥਾਨ ਹੈ ਤੇ ਅਲਾਏ ਵੀਲ ਦਾ ਸੰਸਾਰ ਭਰ ਵਿੱਚ ਵਰਤਿਆ ਜਾਣ ਵਾਲਾ 70 % ਨਿੱਕਲ ਇਸ ਮੁਲਕ ਵਿੱਚੋਂ ਤਿਆਰ ਹੋ ਕੇ ਜਾਂਦਾ ਹੈ। ਪਰ ਉਪਰੋਕਤ ਮੁਲਕ ਫ਼੍ਰੈਂਚ ਭਾਸ਼ੀ ਹੋਣ ਕਰਕੇ ਥੋੜਾ ਆਸਟਰੇਲੀਅਨ ਮਹਾਂਦੀਪ ਤੋਂ ਥੋੜਾ ਟੁੱਟਿਆ ਹੋਇਆ ਨਜ਼ਰ ਆਉਂਦਾ ਹੈ। ਇਸ ਮੁਲਕ ਦੀ ਰਾਜਧਾਨੀ ਦਾ ਨਾਮ Noumea ਹੈ।
#ਕੁੱਕ_ਆਈਲੈਂਡ
ਕੁੱਕ ਆਈਲੈਂਡ ਨਿਊਜੀਲੈਂਡ ਤੋਂ 3200 ਕਿੱਲੋਮੀਟਰ ਦੂਰ 240 ਵਰਗ ਕਿੱਲੋਮੀਟਰ ਖੇਤਰ-ਫਲ ਵਿੱਚ ਫੈਲਿਆ ਛੋਟਾ ਮੁਲਕ ਹੈ। ਇਹ ਮੁਲਕ ਨਿਊਜੀਲੈਂਡ ਦਾ ਐਸੋਸੀਏਟ ਮੁਲਕ ਹੈ। ਇੱਥੋ ਦੀ ਨਾਗਰਿਕਤਾ ਤੇ ਨਿਊਜੀਲੈਂਡ ਦੀ ਨਾਗਰਿਕਤਾ ਇੱਕ ਸਮਾਨ ਮੰਨੀ ਜਾਂਦੀ ਹੈ। ਮੁਲਕ ਦੀ ਅਬਾਦੀ ਤਕਰੀਬਨ 21000 ਹੈ। ਰਾਜਧਾਨੀ ਦਾ ਨਾਮ ਰਾਰਾਟੌਂਗਾ ਹੈ। ਮੁਲਕ ਦੀ ਅਬਾਦੀ ਦਾ 86.4 % ਮਾਓਰੀ ਮੂਲ ਦਾ ਹੈ।
-----
ਉਮੀਦ ਕਰਦਾ ਹਾਂ ਕਿ ਪਾਠਕ ਉਪਰੋਕਤ ਜਾਣਕਾਰੀ ਨਾਲ ਕੁੱਝ ਅਣਜਾਣ ਧਰਤੀਆਂ ਦੇ ਜਾਣਕਾਰ ਹੋਣਗੇ।
ਤਰਨਦੀਪ ਬਿਲਾਸਪੁਰ

24/06/2024
General Subeg Singh ਦਾ ਜੱਦੀ ਘਰ ਕਰ ਰਿਹਾ ਪੂਰੀ Sikh ਕੌਮ ਨੂੰ ਸੁਆਲ || Documentary General Shabeg Singh 23/06/2024

ਬਹੁਤ ਸਾਰੇ ਸੁਆਲਾਂ ….

General Subeg Singh ਦਾ ਜੱਦੀ ਘਰ ਕਰ ਰਿਹਾ ਪੂਰੀ Sikh ਕੌਮ ਨੂੰ ਸੁਆਲ || Documentary General Shabeg Singh General Subeg Singh ਦਾ ਜੱਦੀ ਘਰ ਕਰ ਰਿਹਾ ਪੂਰੀ Sikh ਕੌਮ ਨੂੰ ਸੁਆਲ || Documentary General Shabeg Singh ...

29/05/2024

ਪੰਜਾਬ ਦੀ ਪਾਰਲੀਮੈਂਟ ਚੋਣ
1- ਆਮ ਆਦਮੀ ਪਾਰਟੀ ਭਾਵੇਂ ਕੁੱਝ ਸੀਟਾਂ ਜਿੱਤ ਜਾਵੇ ਪਰ ਇਹ ਸਾਫ ਹੋ ਗਿਆ ਕਿ ਹੁਣ ਆਪ ਹੁਣ ਰਵਾਇਤੀ ਸਿਆਸੀ ਪਾਰਟੀ ਬਣ ਚੁੱਕੀ ਹੈ । ਜਿਸਦਾ ਵਿਰੋਧ ਵੀ ਹੈ ਤੇ ਜਿਸ ਦੀ ਕਿਸ਼ਤੀ ਵਿੱਚ ਸਵਾਰ ਹੋਣ ਵਾਲੇ ਮੌਕਾ-ਪ੍ਰਸਤ ਵੀ ਬਹੁਤ ਹਨ ।
ਜਿਸ ਕਰਕੇ ਆਪ ਵੀ ਉਹਨਾਂ ਚਿਰ ਪ੍ਰਸੰਗਿਕ ਰਹੇਗੀ ਜਿਹਨਾਂ ਚਿਰ ਕਾਂਗਰਸ , ਭਾਜਪਾ ਜਾਂ ਅਕਾਲੀ ਦਲ ਹਨ , ਹਾਂ ਥੋੜਾ ਬਹੁਤਾ ਉੱਤੇ ਥੱਲੇ ਹੋ ਸਕਦਾ ਸਮੇਂ ਨਾਲ …
2- ਕਾਂਗਰਸ ਪਾਰਟੀ ਸਿਰਫ ਵਿਰੋਧੀ ਧਿਰ ਦੀ ਅਣਹੋਂਦ ਕਰਕੇ ਮੈਦਾਨ ਵਿੱਚ ਹੈ । otherwise ਪੰਜਾਬ ਕਾਂਗਰਸ ਕੋਲ ਗੱਲ ਕਰਨ ਨੂੰ ਕੁੱਝ ਵੀ ਨਵਾਂ ਨਹੀਂ । ਲੋਕ ਧੜੇਬੰਦੀ ਤੇ ਕੇਂਦਰੀ ਦਖਲ ਨੂੰ ਮਹਿਸੂਸ ਕਰਦੇ ਹਨ । ਬਹੁਤ ਸਾਰੇ ਚੰਗੇ ਲੋਕਾਂ ਦਾ ਪੰਜਾਬ ਕਾਂਗਰਸ ਤੋਂ ਮੋਹ ਛੇਤੀ ਭੰਗ ਹੋਵੇਗਾ ।
3- ਸ਼ਿਰੋਮਣੀ ਅਕਾਲੀ ਦਲ ਆਪਣੇ ਹੁਣ ਤੱਕ ਦੇ ਸਭ ਤੋਂ ਨਾਜੁਕ ਦੌਰ ਵਿੱਚ ਪਹੁੰਚ ਚੁੱਕੀ ਹੈ । ਜਿਸਦੇ ਥੋੜੇ ਬਹੁਤੇ ਰਿਵਾਈਵਲ ਲਈ ਭਾਜਪਾ ਨਾਲ ਸਾਂਝ ਤੋਂ ਇਲਾਵਾ ਕੋਈ ਰਾਹ ਨਹੀਂ ਹੈ । ਵੋਟ ਸ਼ੇਅਰ ਦੇ ਮਾਮਲੇ ਵਿੱਚ ਤੀਜੇ ਨੰਬਰ ਲਈ ਵੀ ਰਾਹ ਇਸ ਸਮੇਂ ਔਖਾ ਹੈ ।
4- ਭਾਜਪਾ ਸ਼ਹਿਰੀ ਹਿੰਦੂ ਵੋਟ ਨੂੰ ਕਾਫੀ ਹੱਦ ਤੱਕ ਏਕੀਕ੍ਰਿਤ ਕਰਨ ਵਿੱਚ ਸਫਲ ਰਹੀ , ਮੰਡੀਆਂ ਕਸਬਿਆਂ ਵਿੱਚ ਕਾਂਗਰਸ ਤੇ ਆਪ ਨਾਲ ਬਰਾਬਰੀ ਹੈ । ਭਾਜਪਾ ਨੇ ਇਸ ਚੋਣ ਰਾਹੀਂ Anti Jatt ਧਿਰਾਂ ਨੂੰ ਇਕੱਠਾ ਕਰਨ ਦੀ ਬਿਗੁਲ ਵਜਾ ਦਿੱਤੀ ਹੈ , ਜਿਸਦੇ ਨਤੀਜੇ ਅਗਲੀ ਵਿਧਾਨ ਸਭਾ ਵਿੱਚ ਆਉਣਗੇ ਤੇ ਇਸਦੀ ਸਫਲਤਾ ਨਿਰੋਲ ਭਾਜਪਾ ਦੀ ਕੇਂਦਰੀ ਸਰਕਾਰ ਦੇ ਆਉਣ ਤੇ ਨਿਰਭਰ ਹੈ । ਬਾਕੀ ਭਾਜਪਾ ਅਕਾਲੀਆਂ ਨੂੰ ਗੋਡਿਆਂ ਤੇ ਕਰਨ ਚ ਕਾਮਯਾਬ ਹੋ ਗਈ ਹੈ ।
5- ਪੰਜਾਬ ਵਿੱਚ ਸਥਾਨਿਕ ਪੰਥਕ ਤੇ ਪੰਜਾਬ ਪ੍ਰਸਤ ਪਾਰਟੀ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ । ਬਸ਼ਰਤੇ ਕੋਈ ਲੰਬੀ ਲੜਾਈ ਲੜਨ ਵਾਲਾ ਤੇ ਸੰਗਠਨ ਬਣਾਉਣ ਦਾ ਦਮ ਲੈ ਕਿ ਚੱਲਣ ਵਾਲਾ ਕੋਈ ਆਗੂ ਮਿਲੇ …
ਸਿਮਰਨਜੀਤ ਮਾਨ , ਸਰਬਜੀਤ ਖਾਲਸਾ , ਅ੍ਰਮਿਤਪਾਲ ਸਿੰਘ ਨੂੰ ਮਿਲਿਆ ਹੁੰਗਾਰਾ ਇਸਦੀ ਗਵਾਹੀ ਹੈ । ਪਰ ਇਹ ਵਕਤੀ ਹੁੰਗਾਰਾ ਹੈ ਜੋ ਸਮੁੱਚੇ ਪੰਜਾਬ ਨੂੰ ਕਲਾਵੇ ਵਿੱਚ ਨਹੀਂ ਲੈ ਸਕਦਾ ।
ਪੰਜਾਬ ਦੀ ਸਥਾਨਿਕ ਪਾਰਟੀ ਗੁਰੂ ਸਹਿਬਾਨ ਦੇ ਫਲਸਫੇ ਦੇ ਨਾਲ ਨਾਲ ਭੀਮ ਰਾਉ ਅੰਬੇਦਕਰ ਤੇ ਕਾਂਸ਼ੀ ਰਾਮ ਦੀ ਸਿਆਸਤ ਨੂੰ ਵੀ ਨਾਲ ਲੈ ਕਿ ਚੱਲਣ ਦਾ ਦਮ ਰੱਖਦੀ ਹੋਵੇ । ਉਹੀ ਕਾਮਯਾਬ ਹੋਵੇਗੀ , ਨਹੀਂ ਤਾਂ ਇਹ ਕਦੇ ਭਾਜਪਾ ਕਦੇ ਆਪ ਕਦੇ ਕਿਸੇ ਹੋਰ ਦਾ ਲੌਂਚ ਪੈਡ ਹੀ ਬਣੇਗੀ , ਜਿਵੇਂ ਹੁਣ ਹੋ ਰਿਹਾ ਹੈ ।
#ਤਰਨਦੀਪ_ਬਿਲਾਸਪੁਰ

22/05/2024
21/05/2024
Indians ਲਈ Australia ਨੇ ਖੋਲ੍ਹੇ ਕਿਹੜੇ ਨਵੇਂ ਵੀਜੇ ? 20/05/2024

https://youtu.be/eiuKQnCFsso?si=KLZojDt9UebN7CaJ
ਦਾ #4 ਐਪੀਸੋਡ ਲੈ ਕਿ ਹਾਜ਼ਰ ਹਾਂ ।
ਉਮੀਦ ਹੈ ਕਿ ਤੁਸੀਂ ਸੁਣੋਗੇ , ਤੇ Sea7 Australia ਦਾ ਚੈਨਲ ਜੇ ਅਜੇ ਤੱਕ ਸਬਸਕਰਾਈਬ ਨਹੀੰ ਕੀਤਾ ਤਾਂ ਉਹ ਵੀ ਕਰੋਗੇ । 🙏🏼

Indians ਲਈ Australia ਨੇ ਖੋਲ੍ਹੇ ਕਿਹੜੇ ਨਵੇਂ ਵੀਜੇ ? Indians ਲਈ Australia ਨੇ ਖੋਲ੍ਹੇ ਕਿਹੜੇ ਨਵੇਂ ਵੀਜੇ ?ਏਜੰਟਾਂ ਤੋਂ ਬਚ ਕੇ ਤੇ ਘਰਾਂ ਦੇ ਮਾਮਲੇ ‘ਚ ਕਿਹੜੀ Investment ਹੋਵੇਗੀ ਕਾਰਗਰ ?ਤੇ ਹੋਰ ਖਬਰਾਂ । ...

Why is This Dalit Tamil Sikh is contesting LS election from Hushairpur, Punjab? 18/05/2024

ਜਦੋਂ ਅਸੀਂ ਸਿੱਖੀ ਦੇ ਵਿਸ਼ਵ ਵਿਆਪੀ ਸੰਕਲਪ ਬਾਬਤ ਗੱਲ ਕਰਨਾ ਚਾਹੁੰਦੇ ਹਾਂ ਤਾਂ ਉਦੋਂ ਉਕਤ ਵੀਡੀਓ ਵਾਲੇ ਵੀਰ ਹਮੇਸ਼ਾ ignore ਹੋ ਜਾਂਦੇ ਹਨ । ਜੋ ਸਿੱਖੀ ਦੀ ਸ਼ਰਣ ਵਿੱਚ ਵਿਚਾਰ ਤੇ ਸ਼ਬਦ ਰਾਹੀਂ ਆਏ … ਦੱਖਣ ਵਿੱਚ ਸਿੱਖੀ ਦਾ ਬੂਟਾ ਲਾਉਣ ਵਾਲੇ ਸਿੱਖ ਪੰਜਾਬ ਤੋਂ ਛਾਂ ਲੈਣ ਆਏ ਹਨ , ਉਹਨਾਂ ਦੀ ਗੱਲ ਕਰਨੀ ਤਾਂ ਬਣਦੀ ਹੈ । plz listen & share 🙏🏼

Why is This Dalit Tamil Sikh is contesting LS election from Hushairpur, Punjab? Why is This Dalit Tamil Sikh is contesting LS election from Hushairpur, Punjab? ...

17/05/2024
Oznama Epi. 3 - ਪੰਜਾਬੀ ਨੂੰ ਕਬੂਤਰਾਂ ਦੇ ਆਂਡੇ ਆਸਟਰੇਲੀਆ ਲੈ ਕਿ ਆਉਣੇ ਪਏ ਮਹਿੰਗੇ ! 14/05/2024

ਤਹਿਤ ਆਸਟਰੇਲੀਆ ਦੀ ਗੱਲਬਾਤ …ਮੁਲਕ ਵਿੱਚ ਕੀ ਬਣ ਰਿਹਾ ਕੀ ਜੁੜ ਰਿਹਾ … ਸੁਣਕੇ ਜਰਾਂ …. ਬਾਕੀ ਜਿਸ ਮਾਈ ਭਾਈ ਨੇ ਚੈਨਲ ਸਬਸਕਰਾਈਬ ਨਹੀਂ ਕੀਤਾ ਕਿਰਪਾ ਠੁੰਗ ਮਾਰਕੇ ਸਾਡੇ ਨਾਲ ਜੁੜ ਜਾਵੋ ।

Oznama Epi. 3 - ਪੰਜਾਬੀ ਨੂੰ ਕਬੂਤਰਾਂ ਦੇ ਆਂਡੇ ਆਸਟਰੇਲੀਆ ਲੈ ਕਿ ਆਉਣੇ ਪਏ ਮਹਿੰਗੇ ! ਪੰਜਾਬੀ ਨੂੰ ਕਬੂਤਰਾਂ ਦੇ ਆਂਡੇ ਆਸਟਰੇਲੀਆ ਲੈ ਕਿ ਆਉਣੇ ਪਏ ਮਹਿੰਗੇ !ਆਸਟਰੇਲੀਆ ਨੇ ਸਟੂਡੈਂਟ ਵੀਜ਼ਿਆਂ ਵਾਲਾ ਨੱਕਾ ਕਿਉਂ ਕੀਤਾ ਬੰਦ ?ਤੇ ਹ....

13/05/2024
06/05/2024
Gujran H***h Tragedy What is the State of Effected Families ? 05/05/2024

https://youtu.be/YLNO-QWPYTk?si=ScjVnP4svT8E8V_n
ਜਦੋਂ ਚੋਣ ਮੁੱਦੇ ਦਲਬਦਲੀ ਤੇ ਨੇਤਾਵਾਂ ਦੀ ਬੱਲੇ ਬੱਲੇ ਹੋਣ , ਜਦੋਂ ਬਹੁਗਿਣਤੀ ਚੈਨਲ ਸੱਤਾ ਦੀ ਬੁਰਕੀ ਨਾਲ ਚੱਲਣ ਤਾਂ ਲੋਕਾਂ ਦਾ ਦੁੱਖ ਕਿਸਨੇ ਫਿਰੋਲਣਾ …Gurshamshir Singh ਨੇ ਮੁੱਖ ਮੰਤਰੀ ਦੇ ਜਿਲੇ , ਵਿੱਤ ਮੰਤਰੀ ਦੇ ਹਲਕੇ ਵਿੱਚ ਪੈਂਦੇ ਪਿੰਡ ਗੁੱਜਰਾਂ ਦੀ ਇੱਕ ਰਿਪੋਰਟ ਤਿਆਰ ਕੀਤੀ ਜਿੱਥੇ ਕੁੱਝ ਹਫਤੇ ਪਹਿਲਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਦੇ ਕਰੀਬ ਘਰ ਉੱਜੜ ਗਏ … ਕੀ ਕਹਿਣਾ ਉਹਨਾਂ ਉੱਜੜੇ ਲੋਕਾਂ ਦਾ …. ਸੁਣਿਓ ਦੇਖਿਓ ਸ਼ੇਅਰ ਕਰਿਓ
https://youtu.be/YLNO-QWPYTk?si=OP679XftPtDQ1dDu

Gujran H***h Tragedy What is the State of Effected Families ? ***hTragedy

03/05/2024

ਸੀਨੀਅਰ ਪੱਤਰਕਾਰ Deepak Sharma Chanarthal ਨੇ ਪੰਜਾਬ ਦੀ ਹਫਤੇ ਭਰ ਦੀ ਸਿਆਸਤ ਦਾ ਕੱਢਿਆ ਨਿਚੋੜ …
ਪਰਵਾਸੀ ਮਜਦੂਰਾਂ ਦਾ ਅਸਰ , Nri ਬੇਅਸਰ ..
ਖੇਤੀ ਮੰਤਰੀ ਤੋਂ ਸਟੇਜ ਤੇ ਮਾਤਾ ਨੇ ਮੰਗੀ ਅਫੀਮ ਦੇ ਮਾਹਨੇ … ਰੈਡੀਕਲ ਸਿੱਖ ਸਿਆਸਤ ਦਾ ਉਭਾਰ , ਮੁੱਦਿਆਂ ਦੀ ਚਰਚਾ ਬਨਾਮ ਦਲ ਬਦਲੀ ਤੇ ਹੋਰ ਨਿੱਕ ਸੁੱਕ …

ਸੰਗਰੂਰ ਤੋਂ ਕਿਉਂ ਜਿੱਤਦੇ ਰਹੇ ਹਨ ਬਾਗੀ ? 03/05/2024

https://youtu.be/e_mRjUERd2M?si=wnvMx_t-HnG1yQQe ਆਹ ਗੱਲਬਾਤ ਵੀ ਸੁਣਨ ਵਾਲੀ ਹੈ । ਮੇਜਰ ਸਿੰਘ ਮੱਟਰਾਂ ਸੀਨੀਅਰ ਪੱਤਰਕਾਰ ਨੇ ਸੁਣਾਈ ਸੰਗਰੂਰ ਦੀ ਗਾਥਾ .. ਕਿਉਂ ਨੇ ਸੰਗਰੂਰ ਵਾਲੇ ਐਨੇ ਅੱਥਰੇ ਘੋੜੇ ।

ਸੰਗਰੂਰ ਤੋਂ ਕਿਉਂ ਜਿੱਤਦੇ ਰਹੇ ਹਨ ਬਾਗੀ ? ਸੰਗਰੂਰ ਤੋਂ ਕਿਉਂ ਜਿੱਤਦੇ ਰਹੇ ਹਨ ਬਾਗੀ ? ਜਾਣੋ ਸੰਗਰੂਰ ਲੋਕ ਸਭਾ ਹਲਕੇ ਦਾ ਪੂਰਾ ਇਤਿਹਾਸ ! ...

26/04/2024
ਕਿਵੇਂ ਆਈਏ ਆਸਟਰੇਲੀਆ ? 25/04/2024

ਇਹ ਪ੍ਰੋਗਰਾਮ ਉਹਨਾਂ ਦੇ ਸੁਣਨ ਵਾਲਾ ਹੈ , ਜੋ ਆਸਟਰੇਲੀਆ , ਆਉਣਾ ਚਾਹੁੰਦੇ ਹਨ , ਜਾਂ ਆਪਣੇ ਬੱਚੇ ਭੇਜਣਾ ਚਾਹੁੰਦੇ ਹਨ ।

ਕਿਵੇਂ ਆਈਏ ਆਸਟਰੇਲੀਆ ? ਕਿਵੇਂ ਆਈਏ ਆਸਟਰੇਲੀਆ ?ਸਟੂਡੈਂਟ ਜਾਂ ਮਿਲ ਸਕਦੀ ਹੈ ਸਿੱਧੀ PR ?ਅਮਨ ਭੰਗੂ ਦੀ ਕਪਾਟ ਖੋਲਣ ਵਾਲੀ ਗੱਲ ! ...

24/04/2024

ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਲੇਖਾ ਜੋਖਾ ।

ਨਿਊਜੀਲੈਂਡ ਦਾ ਜਾਇਆ ਆਸਟਰੇਲੀਆ ਦੇ ਗੋਰਿਆਂ ਨੂੰ ਕਰਾ ਰਿਹਾ ਅਸਲ ਪੰਜਾਬ ਦੇ ਦਰਸ਼ਨ Via Portraits Of Punjab ! 23/04/2024

ਨੌਜਵਾਨ ਗੁਰਸੇਵਕ ਸਿੰਘ ਦਾ ਜੱਦੀ ਪਿੰਡ ਭਵਾਨੀਗੜ , ਜਨਮ ਆਕਲੈਂਡ , ਕਰਮਭੂਮੀ ਮੈਲਬਰਨ , ਸ਼ੌਕ ਪੇਟਿੰਗ , ਦਰਸ਼ਨ ਪੰਜਾਬ ਦੇ via Portraits of Punjab

ਨਿਊਜੀਲੈਂਡ ਦਾ ਜਾਇਆ ਆਸਟਰੇਲੀਆ ਦੇ ਗੋਰਿਆਂ ਨੂੰ ਕਰਾ ਰਿਹਾ ਅਸਲ ਪੰਜਾਬ ਦੇ ਦਰਸ਼ਨ Via Portraits Of Punjab ! ਨਿਊਜੀਲੈਂਡ ਦਾ ਜਾਇਆ ਆਸਟਰੇਲੀਆ ਦੇ ਗੋਰਿਆਂ ਨੂੰ ਕਰਾ ਰਿਹਾ ਅਸਲ ਪੰਜਾਬ ਦੇ ਦਰਸ਼ਨ Via Portraits Of Punjab ! #...

Want your public figure to be the top-listed Public Figure in Auckland?
Click here to claim your Sponsored Listing.

Videos (show all)

ਪੱਤਰਕਾਰਤਾ ਦੇ ਨਵੇਂ ਵਿਦਿਆਰਥੀ ਇਵੇਂ ਸਵਾਲ ਪੁੱਛਣੇ ਸ਼ੁਰੂ ਕਰਨ … ਬਹੁਤ ਘੈਂਟ ਕੰਮ ਹੋ ਰਿਹਾ ਪੰਜਾਬੀ ਪੱਤਰਕਾਰਤਾ ਵਿੱਚ …💥💥💥💥💥
ਬਦਲਾਉ ਕਿਵੇਂ ਕੁੱਝ ਮੀਟਰ ਦੇ ਫਰਕ ਨਾਲ ਬਿਆਨ ਬਦਲਦਾ ਹੈ । you really enjoy this video…
ਨਿਊਜੀਲੈਂਡ ਦੇ ਫਨਕਾਰ ਪਰਵਿੰਦਰ ਸਿੰਘ ਜਵੱਦੀ ਦੀ ਗਾਇਕੀ ਦਾ ਇੱਕ ਨਮੂਨਾ ।

Category

Telephone

Website

Address

Auckland

Other Journalists in Auckland (show all)
Vava’u Lahi Media Vava’u Lahi Media
Auckland

WELCOME TO VAVA’U LAHI MEDIA

Sumit Bhalla Journalist Sumit Bhalla Journalist
Auckland City
Auckland, 1010

Punjab Kesari & Jag Bani (Australia & New Zealand) Region

Soana 'Aholelei Soana 'Aholelei
SunPix Ltd, 24 Manukau Road, Epsom
Auckland, 1149

Journalist - Tagata Pasifika

Benji - Boxing Writer Benji - Boxing Writer
Auckland

Benjamin Watt is a volunteer boxing writer who aims to get more exposure to New Zealand boxing.

Aroha Mane Aroha Mane
433 East Tamaki Road
Auckland, 2013

Kaikawe Kōrero Rongorau - Whakaata Māori Multimedia Journalist - Māori Television Service

Koe Tohi hohoko oe Famili Sione Fietoutai Luani Koe Tohi hohoko oe Famili Sione Fietoutai Luani
13 Radiata Lane Chatwood Northshore
Auckland

my family history ko Sione Fietoutai Luani ko ene Fae ko P**e O Pea koe ofefine lavaka maliumoe ao

www.depth.co.nz www.depth.co.nz
Snells Beach
Auckland, 0920

"Going to Great Depths" -Underwater Photojournalist Richard Robinson.

South Warkworth Fibre Internet South Warkworth Fibre Internet
Twin Stream Road
Auckland, 0983

Living just south of Warkworth? Dealing with ADSL third world services.

National News Nama National News Nama
Postal Address: P O Box Botany Auckland
Auckland, 259302

National News Nama

Tania Page Tania Page
Victoria Street West
Auckland, 1010

Sunday TVNZ correspondent based in Auckland as of 2018. Former Al Jazeera English correspondent base

Alice  Walden Alice Walden
Auckland

AverageKiwi.com AverageKiwi.com
Auckland

Visit my blog, make it your home page and share it with others! www.averagekiwi.com