Volleyball Club Bhanohar

Volleyball Club Bhanohar

Contact information, map and directions, contact form, opening hours, services, ratings, photos, videos and announcements from Volleyball Club Bhanohar, Sports Team, .

06/01/2024
Photos from Volleyball Club Bhanohar's post 02/10/2023

ਕੱਲ ਮਿਤੀ 1-10-2023 ਨੂੰ ਪਿੰਡ ਭਨੋਹੜ ਵਿਖੇ ਵਾਲੀਬਾਲ ਲੀਗ ਕਰਵਾਈ ਗਈ।ਜਿਸ ਵਿੱਚ 24 ਟੀਮਾਂ ਨੇ ਹਿੱਸਾ ਲਿਆ।
ਫਾਈਨਲ ਮੁਕਾਬਲਾ ਖੰਜਰਵਾਲ ਅਤੇ ਦਾਦ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਖੰਜਰਵਾਲ ਨੇ ਦਾਦ ਨੂੰ ਹਰਾ ਕੇ ਭਨੋਹੜ ਵਾਲੀਬਾਲ ਲੀਗ ਆਪਣੇ ਨਾਮ ਕੀਤੀ।
ਭਨੋਹੜ A ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।
ਪਿੰਡ ਭਨੋਹੜ ਅਤੇ ਹੋਰ ਪਿੰਡਾਂ ਤੋਂ ਮੈਚ ਦੇਖਣ ਆਏ ਦਰਸ਼ਕਾਂ ਦਾ ਧੰਨਵਾਦ ਜਿਹਨਾਂ ਨੇ ਇਸ ਲੀਗ ਦੀ ਸ਼ਾਨ ਵਧਾਈ।

22/09/2023

ਲਉ ਵੀ ਮਿੱਤਰੋ ਕਰਿਓ ਨੋਟ ਵਾਲੀਬਾਲ ਸ਼ੂਟਿੰਗ ਮੀਡੀਅਮ ਸੂਪਰ ਲੀਗ ਪਿੰਡ ਭਨੋਹੜ ਜਿਲ੍ਹਾ ਲੁਧਿਆਣਾ
1 ਅਕਤੂਬਰ ਨੂੰ ਲੱਗਣਗੀਆਂ ਰੌਣਕਾਂ... ਸਾਰੇ ਭਰਾ ਤਾਰੀਖ
ਨੋਟ ਰੱਖਿਓ.. ਕੁੱਲ 24 ਟੀਮਾਂ ਇੰਟਰ ਕੀਤੀਆ ਜਾਣਗੀਆਂ ਜੀ

14/09/2023

ਮਿਤੀ 1-10-2023 ਨੂੰ ਪਿੰਡ ਭਨੋਹੜ ਵਿਖੇ ਵਾਲੀਬਾਲ ਦੀ ਲੀਗ ਕਰਵਾਈ ਜਾ ਰਹੀ ਹੈ। ਸਥਾਨ - ਨੇੜੇ ਪ੍ਰਾਇਮਰੀ ਸਕੂਲ ਲਾਇਬਰ੍ਰਰੀ ਗਰਾਊਂਡ ਵਿੱਚ। ਪਿੰਡ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਵਾਲੀਬਾਲ ਲੀਗ ਤੇ ਜ਼ਰੂਰ ਪਹੁੰਚੋਂ।

06/11/2022

ਭਨੋਹੜ ਵਾਲੀਬਾਲ ਟੂਰਨਾਮੈਂਟ

[LIVE] 🔴 PIND BHANOHAD (LUDHIANA) FOOTBALL TOURNAMENT03-11- 2022 03/11/2022

Football volleyball tournament live pind bhanohar punjab

[LIVE] 🔴 PIND BHANOHAD (LUDHIANA) FOOTBALL TOURNAMENT03-11- 2022

27/10/2022

ਲਉ ਵੀ ਦੋਸਤੋ ਖਿੱਚ ਲਓ ਤਿਆਰੀ ਵਾਲੀਬਾਲ ਸ਼ੂਟਿੰਗ ਮੀਡੀਅਮ ( 2ਬਾਹਰੋਂ )ਕੱਪ, ਪਿੰਡ ਭਨੋਹੜ ਜਿਲ੍ਹਾ ਲੁਧਿਆਣਾ 🏆 ਜੋ 6 ਨਵੰਬਰ 2022 ਨੂੰ ਕਰਵਾਇਆ ਜਾ ਰਿਹਾ.... ਆਪਣੇ ਭਰਾਵਾਂ ਦਾ ਕੱਪ ਆ ਤੇ ਸਭ ਨੇ ਹੁੰਮ ਹੁਮਾ ਕੇ ਪਹੁੰਚਣਾ ਬਾਈ 🙏

🔥 ਵੱਡੇ ਪ੍ਰਬੰਧ ਹੋਣਗੇ ਕਲੱਬ ਵਲੋਂ ❤️

ਇਨਾਮਾਂ ਵੇਰਵਾ ਹੇਠ ਲਿਖੇ ਅਨੁਸਾਰ ਆ 👇
🎏 - ਪਹਿਲਾ ਇਨਾਮ-21000/- + 🏆
🎏ਦੂਜਾ ਇਨਾਮ - 15000/- + 🏆

ਐਟਰੀ 300/-

🎏 ਟੂਰਨਾਮੈਂਟ 2ਬਾਹਰੋਂ ਹੋਵੇਗਾ

🎏 ਟੀਮਾਂ ਨੂੰ ਸਿਰਫ਼ 12 ਵਜੇ ਤੱਕ ਦਾ ਸੱਦਾ ਪੱਤਰ ਹੈ ਜੀ ਉਸਤੋਂ ਬਾਅਦ ਕੋਈ ਟੀਮ ਐਟਰ ਨਹੀ ਕੀਤੀ ਜਾਵੇਗੀ

🎏 ਗੁਰੂ ਕਾ ਲੰਗਰ ਅਤੁੱਟ ਵਰਤੇਗਾ

🎏 ਕਲੱਬ ਤੇ ਨਗਰ ਨਿਵਾਸੀਆਂ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ

🎏 ਲਾਇਵ ਟੈਲੀਕਾਸਟ ਤੁਹਾਡੇ ਆਪਣੇ ਪੇਜ ਪੰਜਾਬ ਦੀ ਜਿੰਦ ਜਾਨ ਵੋਲੀਬਾਲ ਸ਼ੂਟਿੰਗ ਤੇ ਹੋਵੇਗਾ

🎏ਵਧੇਰੇ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ

admin- ਗੁਰਪਿਆਰ ਸਿੰਘ ਸੰਧੂ 8427116088

03/08/2022

#ਗੌਰ_ਕਰਨ_ਆਲੀ_ਪੋਸਟ 🙏🏻
ਉਹ ਆਪਣੇ ਪਿੰਡ ਆਲੇ ਤਾਂ ‌ਹਾਰ ਕੇ ਆ ਗਏ ਮੈਂ ਅਕਸਰ ਸੁਣਿਆਂ ਆਪਣੇ ਪਿੰਡ ਵਾਲਿਆ ਨੂੰ ਕਹਿੰਦੇ ਹੋਏ।ਅਸਲ ਵਿਚ ਹਾਰ ਕੇ ਉਹ ਨ੍ਹੀ ਆਏ ਹੁੰਂਦੇ ਜਿਹੜੇ ਖੇਡਣ ਗਏ ਹੁੰਂਦੇ ਨੇ, ਉਹ ਤਾਂ ਜਦੋਂ ਇੱਕਠੇ ਹੋ ‌ਕੇ ਘਰੋਂ ਤੁਰਦੇ ਹਨ ਉਹਦੋਂ ਹੀ ਜਿੱਤ ਜਾਂਦੇ ਹਨ। ਅਸਲ ਵਿੱਚ ਹਾਰੇ ਤਾਂ ਉਹ ਹੁੰਂਦੇ ਆ, ਜਿਹੜੇ ਘਰ ਬੈਠੇ ਹੁੰਦੇ ਆ,ਫੋਨਾਂ ਤੇ ਲੱਗੇ ਹੁੰਦੇ ਨੇ। ਕਿਸੇ ਵੀ ਪਿੰਡ ਦੀ ‌ਹਾਰ ਜਾਂ ਜਿੱਤ ਦਾ ਫ਼ੈਸਲਾ ਉਸ ਪਿੰਡ ਵਿੱਚ ਹੋਣ ਵਾਲੇ ਸ਼ਾਮ ਨੂੰ ਗਰਾਉਂਡ ਦੇ ਇੱਕਠ ਤੇ ਨਿਰਭਰ ਹੁੰਦਾ ਆ। ਯਾਦ ਰੱਖੋ ਪਿੰਡ ਦੀ ਜਿੱਤ ਹਾਰ ਦਾ ਖੇਡਣ‌ ਵਾਲੀਆਂ ਦੀ ਨੀ। ਖੇਡਣ ਵਾਲਿਆਂ ਨੂੰ ਤਾਂ ਇਵੇ ਬੋਲਣ ਗੇ ਜਿਵੇ ਤਨਖਾਹ ਤੇ ਖੇਡਣ ਲਈ ਰੱਖੇ ਹੋਣ। ਪਰ ਅਸਲ ਸੱਚ ਤਾਂ ਇਹ ਹੈ ਕੇ ਕਈ ਵਾਰ ਗਰਾਉਂਡ ਦੇ ਕੰਮ ਲਈ ਕੋਈ ਸਮਾਨ ਚਾਹੀਦਾ ਹੋਵੇ ਤਾਂ ਸਾਰੇ ਪਿੰਡ ਵਿੱਚੋਂ ਨ੍ਹੀ ਕੋਈ ਦਿੰਦਾ,ਜੇ ਕੋਈ ਦੇ ਵੀ ਦਵੇ ਤਾਂ ਸੋ ਗੱਲਾਂ ਸੁਣਾ ਕੇ ਦਿੰਦਾ ਹੈ। ਖੇਡਣ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਤਾਂ ਕੀ ਕਰਨੀ ਉਹਨਾਂ ਨੂੰ ਮਾਨਸਿਕ ਤੌਰ ਤੇ ਇਸ ਤਰ੍ਹਾਂ ਪ੍ਰੇਸ਼ਾਨ ਕਰਦੇ ਹਨ ਕਿ ਜਿਵੇਂ ਖੇਡਣ ਵਾਲਿਆਂ ਨੇ ਖੇਡ ਕੇ ਕੋਈ ਗੁਨਾਹ ਕੀਤਾ ਹੋਵੇ। ਜੇ ਉਹਨਾਂ ਨੂੰ ਕਿਹ ਦਿਤਾ ਜਾਵੇ ਕੀ ਤੁਸੀਂ ਗਰਾਉਂਡ ਵਿੱਚ ਆਇਆ ਕਰੋ ਤਾਂ ਕਹਿੰਦੇ ਨੇ ਸਾਡੇ ਕੋਲ ਸਮਾਂ ਨਹੀ। ਸਮਾਂ ਤਾਂ ਅੱਜ ਕੱਲ੍ਹ ਕਿਸੇ ਕੋਲ ਵੀ ਨਹੀ। ਬੱਸ ਗੱਲ ਆਪਣੇ ਸ਼ੌਂਕ ਦੀ ਆ‌। ਜਿਨ੍ਹਾਂ ਨੂੰ ਸ਼ੌਕ ਆ, ਪਿਆਰ ਆ ਖੇਡਾਂ ਨਾਲ ਉਹ‌ ਖੇਡਾਂ ਲਈ ਸਮਾਂ ਕੱਢਦੇ ਆ । ਜਿੱਤ ਹਾਰ ਤੋਂ ਉੱਪਰ ਉੱਠ ਕੇ ਅਸਲ ਵਿੱਚ ਜਿੱਤ ਹਾਰ ਵੀ ਨਹੀਂ ਆਪਣੇ ਹੰਕਾਂਰ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਨਮਾਨ ਕਰੀਏ, ਜਿਹਨਾਂ ਕਰਕੇ ਤੁਹਾਡੇ ਪਿੰਡ ਦਾ ਨਾਮ ਖੇਡ ਮੇਲਿਆ ਵਿੱਚ ਜਿਊਂਦਾ ਆ। ਉਹਨਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਘਰ ਜਾ ਆਲ਼ੇ ਦੁਆਲੇ ਨਿਗ੍ਹਾ ਮਾਰੀਏ ਤੇ ਉਹਨਾਂ ਨੂੰ ਸਮਝਾਈਐ ਜੋ ਖੇਡਣ ਤੋਂ ਪਹਿਲਾਂ ਹੀ ਹਾਰੇ ਹੋਏ ਆ।
( ਕਿਰਪਾ ਕਰਕੇ ਪਿੰਡ ਦੀ ਰਾਜਨੀਤੀ ਨੂੰ ਪਿੰਡ ਦੇ ਖੇਡ ਮੈਦਾਨਾਂ ਤੋਂ ਬਾਹਰ ਰੱਖਿਆ ਕਰੋ 🙏🙏)
ਮਾੜੀ ਸੰਗਤ ਤੋੰ, ਗਲਤ ਪਾਸੇ ਤੋੰ, ਨਸ਼ਿਆਂ ਤੋੰ, ਬੇਈਮਾਨੀ ਠੱਗੀਆਂ ਮਾਰਨ ਤੋੰ 100 ਗੁਣਾ ਚੰਗਾਂ ਖੇਡਣਾਂ...🙏🏻 ਬਾਕੀ ਆਉਣ ਵਾਲੇ ਵਕਤ ਚ ਹੋਰ ਪਤਾ ਲੱਗ ਜਾਣਾ ਕੀ ਗਵਾ ਲਿਆ ਕੀ ਪਾ ਲਿਆ ਪਿੰਡਾਂ ਆਲਿਓ...🙏🏻 ਚੰਗਾਂ ਰਸਤਾ ਚੰਗਾ ਈ ਰਹਿੰਦਾਂ ਤੇ ਗਲਤ ਰਸਤਾ ਗਲਤ🙏🏻
❤️👌👌👍👍👍

((ਜਿੱਥੇ positivity ਆ ਓਥੇ ਕੁਛ negativity ਵੀ ਆ ਪਿੰਡਾਂ ਦੀ ਕੁਛ ਕੁ ਬੰਦਿਆਂ ਦੀ ਹੁੰਦੀ ਆ....No doubt ਬਾਈ ਧਿਆਨ ਨਾਲ ਤੇ ਪੜਨ ਆਲੀ ਤੇ ਬਹੁਤ ਸੋਹਣੀ ਗੱਲ ਲੱਗੀ ਮੇਜਰ ਧਾਲੀਵਾਲ ਦੀ ਪੋਸਟ
ਤੇ...ਬਾਕੀ ਹਾਰਨ ਵਾਲੇ ਐੰ ਨੀ ਪਤਾ ਪਿੰਡ ਦੀ ਇੱਜਤ ਬਣਾ ਕੇ ਆਉਣ ਤੇ ਕਈ ਜਿੱਤਣ ਆਲੇ ਪਿੰਡ ਦੀ ਇੱਜਤ ਨੁ ਮਿੱਟੀ ਚ ਮਿਲਾ ਦੇਣ-ਸਾਰੇ ਨੀ ਗਲਤ ਹੁੰਦੇਂ ਅੱਖੀਂ ਦੇਖੇ ਆ ਕੁਛ...ਗੱਲ ਤਾਂ ਸਹੀ ਗਲਤ ਦੀ ਆ...))

04/10/2021

ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

Photos from Volleyball Club Bhanohar's post 04/10/2021
Photos from Volleyball Club Bhanohar's post 03/10/2021

ਮਿਤੀ 1-10-2021 ਨੂੰ ਸਮੂਹ ਨਗਰ ਨਿਵਾਸੀਆਂ ਅਤੇ NRI ਵੀਰਾ ਦੇ ਸਹਿਜੋਗ ਨਾਲ ਤੀਸਰਾ ਵਾਲੀਬਾਲ ਆਲ ਓਪਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੀਆ ਉੱਚ ਕੋਟੀ ਦੀਆ ਟੀਮਾਂ ਨੇ ਹਿੱਸਾ ਲਿਆ ਅਤੇ ਬਹੁਤ ਜੋਰਦਾਰ ਮੁਕਾਬਲੇ ਦੇਖਣ ਨੂੰ ਮਿਲੇ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸਮੁੱਚੀ ਟੀਮ ਵੱਲੋਂ ਕੀਤਾ ਗਿਆ ਪ੍ਰਧਾਨ ਸਾਹਿਬ ਵੱਲੋ ਨੌਜਵਾਨ ਨੂੰ ਵਿਸ਼ੇਸ਼ ਤੌਰ ਖੇਡ ਭਾਵਨਾ ਦੀ ਤਰ੍ਹਾਂ ਦਿੱਲ੍ਹੀ ਚੱਲ ਰਹੇ ਸੰਘਰਸ਼ ਵਿੱਚ ਸਮੂਲੀਅਤ ਕਰਨ ਲਈ ਉਤਸਾਹਿਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਚੱਲ ਰਹੇ ਸੰਘਰਸ਼ ਵਿੱਚ ਉਹਨਾਂ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਗਿਆ ਅਤੇ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਟੂਰਨਾਮੈਂਟ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਕਰਨ ਲਈ ਧੰਨਵਾਦ ਸਮੂਹ ਨਗਰ ਨਿਵਾਸੀਆਂ ਅਤੇ nri ਵੀਰਾ ਦਾ ਸਹਿਜੋਗ ਦੇਣ ਲਈ ਧੰਨਵਾਦ ਸਮੁੱਚੀ ਡਕੌਂਦਾ ਇਕਾਈ ਦੀ ਲੀਡਰਸ਼ਿਪ ਦਾ ਸਮੂਲੀਅਤ ਕਰਨ ਤੇ ਹੌਸਲਾ ਅਫ਼ਜ਼ਾਈ ਕਰਨ ਲਈ ਵਿਸ਼ੇਸ ਧੰਨਵਾਦ ਕੀਤਾ ਜਾਂਦਾ ਹੈ

24/09/2021

ਆਲ ਓਪਨ ਵਾਲੀਵਾਲ ਟੂਰਨਾਮੈਂਟ
ਪਿੰਡ ਭਨੋਹੜ
ਮਿਤੀ 1 ਅਕਤੂਬਰ 2021

Photos from Volleyball Club Bhanohar's post 15/09/2021

ਆਲ ਓਪਨ ਵਾਲੀਵਾਲ ਟੂਰਨਾਮੈਂਟ
ਪਿੰਡ ਭਨੋਹੜ
ਮਿਤੀ 1 ਅਕਤੂਬਰ 2021

Photos from Volleyball Club Bhanohar's post 24/08/2021

ਵਾਲੀਬਾਲ ਟੂਰਨਾਮੈਂਟ
ਪਿੰਡ ਭਨੋਹੜ
ਮਿਤੀ 2-10-2021

04/04/2021

ਅੱਜ ਮਿਤੀ 4-4-2020 ਨੂੰ ਹਲਕਾ MLA ਮਨਪ੍ਰੀਤ ਸਿੰਘ ਇਯਾਲੀ ਨੇ ਵਾਲੀਵਾਲ ਦੀ ਗਰਾਊਂਡ ਵਿੱਚ ਸ਼ਿਰਕਤ ਕੀਤੀ ਅਤੇ ਵਾਲੀਵਾਲ ਟੂਰਨਾਮੈਂਟ ਕਰਵਾਉਣ ਵੇਲੇ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ।

Photos from Volleyball Club Bhanohar's post 26/11/2020

ਭਨੋਹੜ ਹਵੇਲੀ ਸਾਹਮਣੇਂ ਦਿੱਲੀ ਨੂੰ ਕੂਚ ਕਰਦਾ ਹੋਇਆ ਸਾਂਝੀ ਕਿਸਾਨ-ਮਜਦੂਰ ਜਥੇਬੰਦੀ ਦਾ ਜੱਥਾ

18/10/2020

। ਨਾਈਟ ਵਾਲੀਵਾਲ ।
। ਲਾਇਬ੍ਰੇਰੀ ਗਰਾਊਂਡ ।
। ਪਿੰਡ ਭਨੋਹੜ ।

Telephone

Website