Ram Boxer
social services ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ.…. ਇਕ ਵਾਰੀ ਜਰੂਰ ਸਾਨੂੰ ਮਾਣ ਬਖਸ਼ਣਾ
Today's best photo♥️♥️♥️♥️
*GURDWARA SIS GANJ SAHIB JI*
🌷🙏ਗੁਰਦਵਾਰਾ ਸੀਸ ਗੰਜ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ🌷🙏
🌷🙏ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ ll🌷🙏
🌷🙏 GURDWARA SIS GANJ SAHIB JI TO AJ DA PAAVAN PAVITAR HUKAMNAMA SAHIB JI🌷🙏
🌷🙏 TEGH BAHADUR SIMRIYAI GHAR NAU NIDH AAVAI DHAAE SAB THAEE HOE SHAAE ||🌷🙏
28=10=2023
ANG ;;(718)
ਟੋਡੀ ਮਹਲਾ ੫ ॥
टोडी महला ५ ॥
Todi 5th Guru.
ਟੋਡੀ ਪੰਜਵੀਂ ਪਾਤਿਸ਼ਾਹੀ।
ਹਰਿ ਹਰਿ ਚਰਨ ਰਿਦੈ ਉਰ ਧਾਰੇ ॥
हरि हरि चरन रिदै उर धारे ॥
The Lord God's feet, I have enshrined within my mind and heart.
ਸੁਆਮੀ ਵਾਹਿਗੁਰੂ ਦੇ ਚਰਨ, ਮੈਂ ਆਪਣੇ ਮਨ ਅਤੇ ਦਿਲ ਅੰਦਰ ਟਿਕਾਏ ਹੋਏ ਹਨ।
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
सिमरि सुआमी सतिगुरु अपुना कारज सफल हमारे ॥१॥ रहाउ ॥
Contemplating my Master, the True Guru, mine affairs have been adjusted. Pause.
ਆਪਣੇ ਮਾਲਕ, ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ, ਮੇਰੇ ਕੰਮ ਰਾਸ ਥੀ ਗਏ ਹਨ। ਠਹਿਰਾਉ।
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥
पुंन दान पूजा परमेसुर हरि कीरति ततु बीचारे ॥
Alms, charity and worship lie in the praise of the Supreme Lord Master. This is the essence of wisdom.
ਖੈਰਾਤ, ਸਖਾਵਤ ਅਤੇ ਉਪਾਸ਼ਨਾ ਸ਼੍ਰੋਮਣੀ ਸਾਹਿਬ ਮਾਲਕ ਦੇ ਜੱਸ ਤੇ ਸਿਮਰਨ ਵਿੱਚ ਹੀ ਹਨ। ਇਹ ਹੀ ਮੂਲ ਸਿਆਣਪ ਹੈ।
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
गुन गावत अतुल सुखु पाइआ ठाकुर अगम अपारे ॥१॥
Singing the praise of the Unapproachable and Infinite Lord, I have obtained immeasurable peace.
ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਆਮਾਪ ਆਰਾਮ ਪਾ ਲਿਆ ਹੈ।
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
जो जन पारब्रहमि अपने कीने तिन का बाहुरि कछु न बीचारे ॥
The persons, whom the Transcendent Lord, once, makes His own, their merits and demerits He, again, considers not.
ਜਿਨ੍ਹਾਂ ਪੁਰਸ਼ਾਂ ਨੂੰ ਪਰਮ ਪ੍ਰਭੂ ਇਕ ਵਾਰੀ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਨ੍ਹਾਂ ਦੇ ਗੁਣਾਂ ਤੇ ਔਗੁਣਾਂ ਵੱਲ ਉਹ ਮੁੜ ਦੇ ਧਿਆਨ ਨਹੀਂ ਦਿੰਦਾ।
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
नाम रतनु सुनि जपि जपि जीवा हरि नानक कंठ मझारे ॥२॥११॥३०॥
Hearing remembering and contemplating the Name jewel, live I Nanak wears the Lord around his neck.
ਨਾਮ ਦੇ ਹੀਰੇ ਨੂੰ ਸ੍ਰਵਣ ਕਰ ਕੇ, ਅਤੇ ਉਸ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਨਾਨਕ ਨੇ ਸਾਹਿਬ ਨੂੰ ਆਪਣੇ ਹਿਰਦੇ (ਗਲੇ) ਦੁਆਲੇ ਪਰੋ ਲਿਆ ਹੈ।
ੴ -=ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ=-ੴ
ੴ -=waheguru ji ka khalsa
waheguru ji ki fateh jio=-ੴ
🙏SAT SRI AKAAL JI🙏
🌹DHAN SHRI GURU TEGH BAHADUR SAHIB JI🌹
ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕਸ਼ੋ ਜੀ
BULCHUK MAAF KARNA JI
🌹PLEASE SHARE🌹
💥GOOD MORNING💥
ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥🌷🌹🙏
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥🌷🌹🙏
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ 🌹🌷🙏
badly ki na nay ki hai or na hi koi dilchaspi
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਰਹਿਰਾਸ ਦਾ ਵੇਲਾ ਹੈ ਜੀ ਬੋਲੋ ਜੀ ਵਾਹਿਗੁਰੂ 🙏🏻
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏
Sant Singh Paras ਅਣਮੁੱਲੇ ਵਿਚਾਰ Kaur Sandhu Sardarni PTC Punjabi
ਬਾਬਾ ਅਟੱਲ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਗੁਰੂ ਤੇਗ ਬਹਾਦਰ ਜੀ ਤੋਂ ਵੱਡੇ ਸਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ ਅੰਮ੍ਰਤਸਰ ਵਿੱਚ ਰਹਿ ਰਹੇ ਸਨ। ਬੇਅੰਤ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਪ੍ਰਮਾਰਥ ਦੇ ਮਾਰਗ ਤੇ ਚਲਦੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ।
ਬਾਬਾ ਅਟੱਲ ਰਾਇ ਜੀ ਵੀ ਗੁਰੂ ਸਾਹਿਬ ਦੇ ਬਚਨ ਸੁਣਦੇ ਨਾਮ ਜਪਦੇ ਅਤੇ ਆਪਣੇ ਦੋਸਤ ਮਿੱਤਰਾਂ ਨਾਲ ਖੇਡ ਕੁੱਦ ਵੀ ਕਰਦੇ ਰਹਿੰਦੇ ਸਨ। ਇਕ ਵਾਰ ਬਾਬਾ ਅਟੱਲ ਰਾਇ ਜੀ ਆਪਣੇ ਮਿੱਤਰਾਂ ਨਾਲ ਖਿਦੋ ਖੂੰਡੀ ਖੇਡ ਰਹੇ ਸਨ। ਕਾਫੀ ਸਮਾਂ ਖੇਡਦੇ ਰਹੇ ਖੇਡ ਦੀ ਸ਼ਰਤ ਇਹ ਰੱਖੀ ਸੀ ਕਿ ਜਿਹੜਾ ਖੇਡ ਵਿੱਚ ਜਿੱਤ ਗਿਆ ਹਾਰਨ ਵਾਲੀ ਟੀਮ ਜੇਤੂਆਂ ਨੂੰ ਗੰਧੇੜੇ ਤੇ ਚੁੱਕ ਕੇ ਦਰਬਾਰ ਸਾਹਿਬ ਦੀਆਂ ਪਰਕਰਮਾ ਦੇ ਝੂਠੇ ਦੇਵੇਗੀ।
ਸਾਰੇ ਬਾਲਕ ਇਕੱਠੇ ਹੋਕੇ ਖੇਡਦੇ ਰਹੇ ਕਾਫੀ ਸਮਾਂ ਖੇਡਦਿਆਂ ਨੂੰ ਹੋ ਗਿਆ ਸ਼ਾਮ ਢੱਲਦੀ ਤੱਕ ਬਾਬਾ ਅਟੱਲ ਰਾਇ ਜੀ ਦੀ ਟੀਮ ਜਿੱਤ ਗਈ। ਹੁਣ ਵਾਰੀ ਆਈ ਝੂਟੇ ਲੈਣ ਦੀ ਤਾਂ ਹਨੇਰਾ ਹੋਣ ਕਾਰਨ ਘਰੋਂ ਮਾਤਾਵਾਂ ਨੇ ਸਭ ਬਾਲਕਾਂ ਨੂੰ ਆਵਾਜ਼ ਦੇ ਦਿੱਤੀ ਕਿ ਘਰ ਵਾਪਸ ਆ ਜਾਓ ਹਨੇਰਾ ਹੋ ਗਿਆ ਹੈ। ਇਹ ਆਵਾਜ਼ ਸੁਣ ਹਾਰਨ ਵਾਲੀ ਟੀਮ ਨੇ ਕਲ੍ਹ ਨੂੰ ਆਪਣੀ ਰਹਿੰਦੀ ਝੂਟਿਆਂ ਦੀ ਵਾਰੀ ਦੇਣ ਦਾ ਵਾਅਦਾ ਕੀਤਾ ਅਤੇ ਇਸ ਵਾਅਦੇ ਨਾਲ ਸਾਰੇ ਆਪੋ ਆਪਣੇ ਘਰ ਚਲੇ ਗਏ।
ਕੁਦਰਤ ਐਸੀ ਵਾਪਰੀ ਕਿ ਉਸ ਹਾਰੀ ਟੀਮ ਦਾ ਮੌਢੀ ਮੋਹਨ ਦੇ ਰਾਤ ਨੂੰ ਕੁਦਰਤੀ ਸੱਪ ਲੜ ਗਿਆ ਤੇ ਉਹ ਪ੍ਰਾਣ ਤਿਆਗ ਗਿਆ। ਸਵੇਰ ਹੁੰਦਿਆ ਹੀ ਬਾਬਾ ਅਟੱਲ ਰਾਇ ਜੀ ਆਪਣੀ ਦਾਵੀ ਲੈਣ ਲਈ ਮੋਹਨ ਦੇ ਘਰ ਪਹੁੰਚ ਗਏ। ਜਾਕੇ ਦੇਖਿਆ ਤਾਂ ਘਰ ਦੇ ਬਾਹਰ ਇਕੱਠ ਸੀ। ਆਵਾਜ਼ ਦਿੱਤੀ ਮੋਹਨ ਉਹ ਮੋਹਨ ਪਰ ਮੋਹਨ ਕਿਥੇ ਸੁਣੇ। ਉਹ ਤਾਂ ਸਦਾ ਦੀ ਨੀਂਦ ਸੌਂ ਚੁੱਕਾ ਸੀ। ਮੋਹਨ ਦੀ ਮਾਂ ਨੇ ਰੌਂਦੀ ਨੇ ਦੱਸਿਆ ਕਿ ਮੌਹਨ ਤਾਂ ਸਰੀਰ ਛੱਡ ਗਿਆ ਹੈ।
ਇਹ ਸੁਣ ਬਾਬਾ ਅਟੱਲ ਰਾਇ ਜੀ ਨੇ ਕਿਹਾ ਕੋਈ ਸਰੀਰ ਨਹੀਂ ਛੱਡਿਆ ਸਾਡੀ ਦਾਅਵੀ ਦੇਣ ਦਾ ਮਾਰਾ ਜਾਣ ਬੁੱਝਕੇ ਸੌਂ ਗਿਆ ਹੈ। ਇਤਨਾ ਕਹਿ ਬਾਬਾ ਅਟੱਲ ਰਾਇ ਜੀ ਨੇ ਆਪਣੀ ਖੂੰਡੀ ਮੋਹਨ ਦੇ ਗਲ ਪਾਈ ਤੇ ਉਸਨੂੰ ਕਿਹਾ ਉੱਠ ਸਾਡੀ ਦਾਅਵੀ ਦੇ ਖੂੰਡੀ ਨਾਲ ਉਡਾਉਂਦਿਆਂ ਹੀ ਮੋਹਨ ਝੱਟ ਹੀ ਜੀਵਤ ਹੋ ਗਿਆ। ਇਹ ਦੇਖ ਸਭ ਹੈਰਾਨ ਰਹਿ ਗਏ ਤੇ ਧੰਨ ਗੁਰੂ ਧੰਨ ਗੁਰੂ ਦਾ ਅਲਾਪ ਕੀਤਾ।
ਜਦ ਇਹ ਗੱਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਪਤਾ ਲੱਗੀ ਤਾਂ ਉਨ੍ਹਾਂ ਬਾਬਾ ਅਟੱਲ ਰਾਇ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਝਿੜਕਿਆ ਕਿ ਇਹ ਤੂੰ ਕੀ ਕੀਤਾ ਹੈ ਕਲ੍ਹ ਨੂੰ ਰਾਜਿਆ ਮਹਾਰਾਜਿਆਂ ਦੇ ਪੁੱਤ ਵੀ ਮਰਨਗੇ ਹੋਰ ਵੀ ਜਿਸ ਦਾ ਕੋਈ ਮੂਏਗਾ ਉਹ ਸਾਡੇ ਪਾਸ ਮੰਜੀਆਂ ਲੈਕੇ ਆ ਜਾਏਗਾ ਦਸ ਫਿਰ ਕਿਸ ਕਿਸ ਨੂੰ ਜੀਵਤ ਕਰਾਂਗੇ ਮੌਤ ਕੁਦਰਤ ਦਾ ਨੇਮ ਹੈ ਤੇ ਅਟੱਲ ਸਚਾਈ ਹੈ ਇਹ ਇਕ ਦਿਨ ਸਭ ਤੇ ਆਉਣੀ ਹੈ। ਫਿਰ ਪ੍ਰਭੂ ਦੇ ਭਾਣੇ ਵਿੱਚ ਦਖਲ ਕਿਉਂ ਦੇਣਾ। ਜਿਸ ਤੇ ਪੈਂਦੀ ਹੈ ਉਸ ਨੂੰ ਝੱਲਣੀ ਹੀ ਪੈਂਦੀ ਹੈ।ਇਸ ਤਰ੍ਹਾਂ ਕਰਾਮਾਤਾਂ ਨਾਲ ਸਭ ਦੇ ਦੁੱਖਾਂ ਦਾ ਹਲ ਹੋਣ ਵਾਲਾ ਨਹੀਂ।
ਗੁਰੂ ਸਾਹਿਬ ਨੇ ਬਾਬਾ ਅਟੱਲ ਰਾਇ ਜੀ ਨੂੰ ਕਿਹਾ ਕਿ ਜਾਂ ਤਾਂ ਹੁਣ ਤੁਸੀਂ ਸਰੀਰ ਵਿੱਚ ਰਹੋ ਜਾਂ ਅਸੀਂ ਰਹਾਂਗੇ। ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਗੁਰੂ ਪਿਤਾ ਤੋਂ ਇਹ ਬਚਨ ਸੁਣ ਬਾਬਾ ਅਟੱਲ ਰਾਇ ਜੀ ਚੁੱਪ ਚਾਪ ਉਥੋਂ ਚਲੇ ਗਏ ਅਤੇ ਜਿੱਥੇ ਅੱਜ ਬਾਬਾ ਅਟੱਲ ਰਾਇ ਜੀ ਦਾ ਅਸਥਾਨ ਹੈ ਇਥੇ ਆਕੇ ਬਾਬਾ ਅਟੱਲ ਰਾਇ ਜੀ ਨੇ ਆਪਣੇ ਸਰੀਰ ਤੇ ਇਕ ਚਾਦਰ ਲਈ ਲੰਮੇ ਪੈ ਗਏ ਅਤੇ ਦਸਵੇਂ ਦੁਆਰ ਰਾਹੀਂ ਸੁਆਸ ਤਿਆਗ ਦਿੱਤੇ।
ਵੱਡੇ ਭਰਾਤਾ ਨੂੰ ਇਸ ਤਰ੍ਹਾਂ ਸਰੀਰ ਛੱਡਦਿਆਂ ਦੇਖ ਗੁਰੂ ਤੇਗ ਬਹਾਦਰ ਜੀ ਬਹੁਤ ਗੰਭੀਰ ਹੋ ਗਏ। ਪਹਿਲਾਂ ਵੀ ਸ਼ੁਰੂ ਤੋਂ ਵੈਰਾਗ ਵਿੱਚ ਰਹਿੰਦੇ ਸਨ। ਪਰ ਹੁਣ ਗੁਰੂਸਾਹਿਬ ਹੋਰ ਵੀ ਅੰਤਰ ਧਿਆਨ ਰਹਿਣ ਲੱਗੇ। ਇਸ ਤੋਂ ਬਾਅਦ ਗੁਰੂਸਾਹਿਬ ਜ਼ਿੰਦਗੀ ਵਿੱਚ ਕਦੇ ਨਹੀਂ ਹੱਸੇ ਸਿਰਫ ਉਦੋਂ ਹੀ ਹੱਸੇ ਜਦੋਂ ਜਲਾਦ ਤਲਵਾਰ ਦਾ ਵਾਰ ਕਰਨ ਲੱਗਾ ਸੀ।