Navrahi/ਨ.ਨਵਰਾਹੀ

Navrahi/ਨ.ਨਵਰਾਹੀ

Journalist & Poet with interests in history, politics, philosophy, human behaviour and many more...

13/09/2023

ਪੰਜਾਬੀ ਦਾ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਨੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ.... ਪਰ ਨਾਂਅ ਅੰਗਰੇਜ਼ੀ ਵਿੱਚ ਹੀ ਰੱਖਿਆ... ਜਿਸਦਾ ਕੋਈ ਪੰਜਾਬੀ ਬਦਲ ਵੀ ਨਹੀਂ ਦੱਸਿਆ....
---
पंजाबी का हितैशी होने का दावा करने वाली ‘आप’ सरकार ने पंजाब के पहले स्कूल ऑफ एमिनेंस का उद्धाटन किया.... लेकिन नाम अंग्रेजी में रखा... जिसका कोई पंजाबी बदल भी नहीं बताया...

20/06/2023

New collection...

ANI on Twitter 30/01/2023

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਪੜਾਅ ਹੈ। ਲਾਲ ਚੌਕ ’ਚ ਉਸਨੇ ਤਿਰੰਗਾ ਝੁਲਾ ਦਿੱਤਾ ਹੈ... ਕੁਝ ਵੀ ਹੋਵੇ ਰਾਹੁਲ ਦੇ ਜੀਵਨ ਵਿਚ ਇਹ ਯਾਤਰਾ ਇਕ ਮੀਲ ਪੱਥਰ ਹੈ.... ਈਮੇਜ ਬਦਲਣ ’ਚ ਇਹ ਯਾਤਰਾ ਓਹਦੇ ਲਈ ਮਦਦਗਾਰ ਸਾਬਤ ਹੋਵੇਗੀ...

ANI on Twitter “ | Srinagar:Congress MP Rahul Gandhi says, "...Four children came to me. They were beggars&had no clothes on...I hugged them...They were cold&shivering. Maybe they didn't have food. I thought that if they're not wearing jackets or sweaters, I too shouldn't wear the same..."”

24/01/2023

ਨਵਜੋਤ ਸਿੱਧੂ ਦੀ ਰਿਹਾਈ ਅਜੇ ਹੋਈ ਨਹੀਂ ਤੇ ਸਵਾਗਤ ਲਈ ਬੋਰਡ ਲੁਧਿਆਾਣਾ ’ਚ ਲੱਗ ਵੀ ਗਏ। ਲਿਖਿਆ ਹੋਇਆ- ‘coming soon’
..ਇਹ ਸਿੱਧੂ ਜੀ ਆ ਰਹੇ ਨੇ ਜਾਂ ਕੋਈ ਸੀਰੀਅਲ?
ਖ਼ੈਰ, ਅਜੇ ਇਹ ਕਲੀਅਰ ਨਹੀਂ ਹੈ ਕਿ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ ਵੀ ਜਾਂ ਨਹੀਂ... ਪਰ ਸਿੱਧੂ ਦਾ ਬੇਸਬਰੀ ਨਾਲ ਕੀਤਾ ਜਾ ਰਿਹਾ ਇੰਤਜ਼ਾਰ ਓ੍ਹਨਾਂ ਬਾਰੇ ਹੋਰ ਬੜਾ ਕੁਝ ਦੱਸ ਰਿਹਾ ਹੈ...

23/01/2023

ਸਰਕਾਰ ਨੇ ਪੰਜਾਬ ਵਿੱਚ ਹੀ ਪੰਜਾਬੀ ਲਾਗੂ ਕਰਵਾਉਣ ਤਾ ਤਹਈਆ ਕੀਤਾ ਹੋਇਆ। ਉਹ ਵੀ ਧੱਕੇ ਨਾਲ...
ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਕਰਦਿਆਂ ਸੂਬੇ ਭਰ ਵਿੱਚ 21 ਫਰਵਰੀ 2023 ਤੱਕ ਸਾਰੇ ਬੋਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ।

ਪਰ ਜਦੋਂ ਆਪਣੀ ਯੋਜਨਾ ਸ਼ੁਰੂ ਕੀਤੀ ਤਾਂ ਓਹਦਾ ਨਾਂਅ ਰੱਖਿਆ.. ‘ਸਕੂਲਜ਼ ਆਫ ਐਮੀਨੈਂਸ...’
ਏਸ ਵੇਲੇ ਪੰਜਾਬੀ ਲਈ ਹੇਜ ਵਿਖਾਉਣ ਵਾਲੀ ਸਰਕਾਰ ਦੇ ਕਿਸੇ ਮੰਤਰੀ ਜਾਂ ਅਫਸਰ ਨੂੰ ਨਹੀਂ ਸੁੱਝਿਆ ਕਿ ਇਹ ਨਾਂਅ ਅੰਗਰੇਜ਼ੀ ’ਚ ਕਿਉਂ? ਜਿਨ੍ਹਾਂ ਵਾਸਤੇ ਇਹ ਨਾਂਅ ਰੱਖਿਆ ਹੋਣਾ... ਓਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ ਨਾਂਅ ਲੈਣਾ ਵੀ ਨਹੀਂ ਆਉਂਦਾ ਹੋਣਾ...
Bhagwant Mann

08/12/2022

ਪੰਜਾਬ ਜਿੱਤਣ ਤੋਂ ਬਾਅਦ ਬਾਕੀ ਰਾਜਾਂ ’ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਵੇਖ ਕੇ ਕੀ ਸਮਝੀਏ?

07/12/2022

ਦਿੱਲੀ ਦੀਆਂ MCD ਚੋਣਾਂ ’ਚ ਆਪ ਦੀ ਜਿੱਤ ਦੇ ਦੂਰਗਾਮੀ ਸਿੱਟੇ ਨਿਕਲਣਗੇ...

27/09/2022

ਪਰਵੀਨ ਸ਼ਾਕਿਰ ਉਰਦੂ ਦੀ ਬਿਹਤਰੀਨ ਸ਼ਾਇਰਾ ਹੋਈ ਹੈ। ਆਓ ਸੁਣਦੇ ਹਾਂ ਪ੍ਰਵੀਨ ਸ਼ਾਕਿਰ ਦੀ ਨਜ਼ਮ ‘ਹਮਾਰੇ ਦਰਮਿਆਂ’...

27/09/2022
17/09/2022

ਡਿਜ਼ੀਟਲ ਨਿਊਜ਼ਵੈਬਸਾਈਟਾਂ ’ਤੇ ਪੰਜਾਬ ਸਰਕਾਰ ਦੀ ਇਸ਼ਤਿਹਾਰਬਾਜ਼ੀ ਚੱਲ ਰਹੀ ਏ। ਇਕ ਇਸ਼ਤਿਹਾਰ ਨਜ਼ਰੀਂ ਪਿਆ- ਜਿਸ ਤੇ ਲਿਖਿਐ- ‘ਸਾਡਾ ਕਾਮ ਬੋਲਦਾ’। ਸਮਝ ਨਹੀਂ ਆਈ ਇਹ ਕਿਹੜੀ ਭਾਸ਼ਾ ਹੋਈ? ਇਸ਼ਤਿਹਾਰ ਦੇਵਨਾਗਰੀ ’ਚ ਸੀ। ਜੇ ਪੰਜਾਬੀ ’ਚ ਹੀ ਲਿਖਣਾ ਸੀ ਤਾਂ ‘ਸਾਡਾ ਕੰਮ ਬੋਲਦਾ’ ਲਿਖਿਆ ਜਾ ਸਕਦਾ ਸੀ। ‘ਕਾਮ ਬੋਲਦਾ’ ਕੀ ਹੋਇਆ। ਸੋਚੋ, ਕਿਹੜੇ ਲੋਕ ਦਫਤਰਾਂ ਚ ਬਹਿ ਕੇ ਐਸੀ ਭਾਸ਼ਾ ਲਿਖ ਰਹੇ ਨੇ... ਉਹ ਏਨੇ ਹੀ ਬੇਵਕੂਫ ਨੇ ਕਿ ਛੋਟੀ ਜਿਹੀ ਗੱਲ ਸਮਝ ਨੀ ਆ ਰਹੀ...
ਦਰਅਸਲ ਅਸੀਂ ਪੰਜਾਬੀ ਲੋਕ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ... ਛੋਟੀਆਂ ਸਮਝਦੇ ਆਂ... ਜਦਕਿ ਇਹੋ ਛੋਟੀਆਂ ਗੱਲਾਂ ਅਗਾਂਹ ਜਾ ਕੇ ਵੱਡੀਆਂ ਹੋ ਜਾਂਦੀਆਂ ਨੇ... ਜਿਨ੍ਹਾਂ ਗੱਲਾਂ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਉਨ੍ਹਾਂ ਦਾ ਅਸੀਂ ਕਰਦੇ ਹੀ ਨ੍ਹੀਂ... ਐਵੇਂ ਫਾਲਤੂ ਦੇ ਮੁੱਦੇ ਚੁੱਕਣਾ ਸਾਡੀ ਆਦਤ ਬਣ ਚੁੱਕੀ ਏ...

ਦੱਸੋ... ਤੁਹਾਨੂੰ ਠੀਕ ਲੱਗੀ ਇਸ਼ਤਿਹਾਰ ਦੀ ਇਹ ਭਾਸ਼ਾ...
#ਪੰਜਾਬੀ #ਪੰਜਾਬੀ_ਭਾਸ਼ਾ

15/09/2022

ਸ਼ਬਦਰੰਗ ‘ਚ ਮਿਲੋ ਹਿੰਦੀ ਕਵੀ ਪ੍ਰੋ ਮੋਹਨ ਸਪਰਾ ਨੂੰ... ਸੁਣੋ ਉਨ੍ਹਾਂ ਦੀਆਂ ਕਵਿਤਾਵਾਂ ਤੇ ਜਾਣੋ ਉਨ੍ਹਾਂ ਦੇ ਰਚਨਾ ਕਰਮ ਬਾਰੇ...

15/09/2022

अब से कुछ ही देर बाद (दोपहर 02.00 बजे) शब्दरंग में मिलिए हिंदी के वरिष्ठ कवि प्रो. मोहन सपरा से फेसबुक लाइव में... अपडेट के लिए हमसे जुड़े रहें....
फेसबुक लिंक
facebook
👉 https://www.facebook.com/pavasi
वीडियो बाद में यूट्यूब पर भी उपलब्ध रहेगी
youtube channel
👉 https://www.youtube.com/channel/UCynUdt4Z---zLd8sG6sXm7g

15/09/2022

ਹਿੰਦੀ ਦਿਵਸ ਦੇ ਮੌਕੇ ‘ਤੇ ਮਿਲੋ ਹਿੰਦੀ ਸਾਹਿਤਕਾਰ ਤੇ ਪਦਮਸ੍ਰੀ ਡਾਂ ਹਰਮੋਹਿੰਦਰ ਸਿੰਘ ਬੇਦੀ ਨੂੰ..
ਵਿਸ਼ਾ: ਵਿਸ਼ਵੀਕਰਨ ਅਤੇ ਹਿੰਦੀ

15/09/2022

हिन्दी दिवस के अवसर पर 14 सितंबर, 2022, दिन बुधवार, दोपहर 3 बजे मिलिए हिंदी के जाने-माने साहित्यकार पद्मश्री डॉ. हरमोहिंदर सिंह बेदी से... facebook LIVE में

विषयः वैश्वीकरण और हिन्दी

page link
👉 https://www.facebook.com/pavasi
twitter
👉 https://twitter.com/Pavasi3
instagram
👉 https://www.instagram.com/
youtube channel सब्सक्राइब करें
https://www.youtube.com/channel/UCynUdt4Z---zLd8sG6sXm7g

13/09/2022

हिन्दी दिवस के अवसर पर 14 सितंबर, 2022, दिन बुधवार, दोपहर 3 बजे मिलिए हिंदी के जाने-माने साहित्यकार पद्मश्री डॉ. हरमोहिंदर सिंह बेदी से... facebook LIVE में

विष्यः वैश्वीकरण और हिन्दी

page link
👉 https://www.facebook.com/pavasi
twitter
👉 https://twitter.com/Pavasi3
instagram
👉 https://www.instagram.com/
youtube channel सब्सक्राइब करें
https://www.youtube.com/channel/UCynUdt4Z---zLd8sG6sXm7g

हिन्दी दिवस के अवसर पर 14 सितंबर, 2022, दिन बुधवार, दोपहर 3 बजे मिलिए हिंदी के जाने-माने साहित्यकार पद्मश्री डॉ. हरमोहिंदर सिंह बेदी से... facebook LIVE में

विषयः वैश्वीकरण और हिन्दी

page link
👉 https://www.facebook.com/pavasi
twitter
👉 https://twitter.com/Pavasi3
instagram
👉 https://www.instagram.com/
youtube channel सब्सक्राइब करें
https://www.youtube.com/channel/UCynUdt4Z---zLd8sG6sXm7g

21/05/2022

'ਜ਼ਿੰਦਗੀ ਵਿੱਚ ਸਫਲ ਹੋਣ ਲਈ ਅੱਧੀ ਜਿੰਦਗੀ ਤੁਹਾਡੀ ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ।
#ਰਸੂਲਹਮਜ਼ਾਤੋਵ

05/05/2022

ਮੇਰੇ ਲਈ ਰਿਲੈਕਸੇਸ਼ਨ ਯਾਨੀ ਮਨੋਰੰਜਨ ਦਾ ਮਤਲਬ ਇਕ ਵਿਸ਼ੇ ਨੂੰ ਛੱਡ ਦੂਜੇ ਵਿਸ਼ੇ ਦੀ ਕਿਤਾਬ ਪੜ੍ਹਨਾ ਹੈ। -ਬਾਬਾ ਸਾਹਿਬ ਅੰਬੇਡਕਰ ਡਾ. ਭੀਮ ਰਾਓ ਅੰਬੇਡਕਰ

मेरे लिए रिलैक्सेशन यानि मनोरंजन का मतलब एक विषय को छोड़ दूसरे विषय की किताब पढ़ना है। /बाबा साहब डॉ. भीम राव अंबेडकर

Photos from Navrahi/ਨ.ਨਵਰਾਹੀ's post 23/03/2022

ਸ਼ਹੀਦ ਭਗਤ ਸਿੰਘ / शहीद भगत सिंह

Photos from Navrahi/ਨ.ਨਵਰਾਹੀ's post 22/03/2022

ਸਾਰਨਾਥ ਵਾਰਾਣਸੀ ਤੋਂ 10 ਕਿਲੋਮੀਟਰ ਪੂਰਵ-ਉੱਤਰ ’ਚ ਸਥਿਤ ਪ੍ਰਮੁੱਖ ਬੌਧ ਤੀਰਥ ਹੈ। ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਆਪਣਾ ਪਹਿਲਾਂ ਉਪਦੇਸ਼ ਇਥੇ ਹੀ ਦਿੱਤਾ ਸੀ।

22/03/2022

ਹਮ ਫਕੀਰੋਂ ਕਾ ਪੈਰਹਨ ਹੈ ਧੂਪ
ਔਰ ਯੇ ਰਾਤ ਅਪਨੀ ਚਾਦਰ ਹੈ / ਆਬਿਦ ਵਦੂਦ
----------------------------------------
हम फ़क़ीरों का पैरहन है धूप
और ये रात अपनी चादर है
/आबिद वदूद

16/03/2022

■■ ਸਿੱਧੂ ਮੂਸੇਵਾਲਿਆਂ ਅਰਗਿਆਂ ਲਈ.... ■■
-----------------------------------------
ਪੰਜਾਬ ਦੇ ਚੋਣ ਨਤੀਜਿਆਂ ਨੇ ਇਹ ਦੱਸਿਐ ਕਿ ਤੁਹਾਡੇ ਫਾਲੋਅਰ ਭਾਵੇਂ ਮਿਲੀਅਨਾਂ ਚ ਹੋਣ, ਪਰ ਤੁਸੀਂ ਓਸ ਕੰਮ ਦੇ ਨਹੀਂ ਜਿਸ ਵਾਸਤੇ ਸਾਨੂੰ ਚਾਹੀਦੇ ਓ...। ਕਦੇ-ਕਦੇ ਲੋਕ ਵੀ ਚੰਗਾ ਸੋਚ ਲੈਂਦੇ ਨੇ...।
ਗਾਉਣ ਤੇ ਰਾਜਨੀਤੀ ਦਾ ਕੀ ਮੇਲ!!! ਇਹ ਜ਼ਰੂਰੀ ਨਹੀਂ ਜੋ ਬੰਦਾ ਇਕ ਖੇਤਰ ਵਿਚ ਸਫ਼ਲ ਹੋਵੇ, ਬਾਕੀ ਸਾਰਿਆਂ ’ਚ ਵੀ ਸਫਲ ਰਹੇ। ਇਹ ਕੋਈ ਨਿਯਮ ਨਹੀਂ। ਜਦੋਂ ਇਹੋ ਜਿਹੇ ਲੋਕ ਰਾਜਨੀਤੀ ’ਚ ਸਫਲ ਹੋਣ ਲਗਦੇ ਨੇ ਤਾਂ ਰਾਜਨੀਤਿਕ ਪਾਰਟੀਆਂ ਵੀ ਇਨ੍ਹਾਂ ’ਤੇ ਦਾਅ ਲਾਉਣ ਲੱਗ ਪੈਂਦੀਆਂ ਨੇ। ਏਸ ਲਈ ਨਹੀਂ ਕਿ ਇਹ ਲੋਕਾਂ ਲਈ ਚੰਗਾ ਕੰਮ ਕਰਨਗੇ। ਸਗੋਂ ਏਸ ਲਈ ਕਿ ਲੋਕ ਇਨ੍ਹਾਂ ਨੂੰ ਜਾਣਦੇ ਤੇ ਪਸੰਦ ਕਰਦੇ ਨੇ। ਪਰ ਇਹ ਧਿਆਨ ਰੱਖੋ, ਪਸੰਦ ਕਰਨਾ ਹੋਰ ਗੱਲ ਏ ਤੇ ਕੰਮ ਦਾ ਹੋਣਾ ਹੋਰ...। ਇਹ ਚੰਗਾ ਹੋਇਆ ਕਿ ਇਸ ਵਾਰ ਅਣਜਾਣੇ ਵਿਚ ਹੀ ਸਹੀ, ਲੋਕਾਂ ਕੋਲੋਂ ਚੰਗਾ ਕੰਮ ਹੋ ਗਿਆ।

ਕਿਤੇ ਓਦਾਂ ਹੀ ਨਾ ਹੋਇਆ ਹੋਏ, ਇਕ ਬੰਦਾ ਡੁੱਬ ਰਿਹਾ ਸੀ ਤੇ ਦੂਜਾ ਕਿਨਾਰੇ ਤੇ ਖੜਾ ਵੇਖ ਰਿਹਾ ਸੀ। ਏਨੇ ਨੂੰ ਓਹਨੂੰ ਧੱਕਾ ਵੱਜਾ ਹੈ ਤੇ ਉਹ ਵੀ ਪਾਣੀ ਵਿਚ ਜਾ ਡਿੱਗਾ। ਲੋਕ ਸਮਝੇ ਉਹ ਡੁੱਬਣ ਵਾਲੇ ਨੂੰ ਬਚਾਉਣ ਲਈ ਕੁੱਦਿਐ। ਏਨੇ ਨੂੰ ਡੁੱਬਣ ਵਾਲਾ ਕਿਸੇ ਤਰ੍ਹਾਂ ਕਿਨਾਰੇ ਤੋਂ ਬਾਹਰ ਆ ਗਿਆ। ਲੋਕ ਧੱਕੇ ਨਾਲ ਡਿੱਗਣ ਵਾਲੇ ਨੂੰ ਪੁੱਛਣ ਲੱਗੇ, ‘ਤੁਸੀਂ ਡੁੱਬੁਣ ਵਾਲੇ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ...’
ਅੱਗਿਓਂ ਉਹ ਕਹਿੰਦਾ- ‘ਪਹਿਲਾਂ ਇਹ ਦੱਸੋ, ਪੀ... ਮੈਨੂੰ ਧੱਕਾ ਕਿੰਨੇ ਮਾਰਿਆ....’

ਸ਼ਾਇਦ ਇਹੋ ਹਾਲ ਏਸ ਵਾਰ ਜਨਤਾ ਦਾ ਹੋਇਆ ਹੋਵੇ...।

ਖ਼ੈਰ, ਇਸ ਗੱਲ ਦਾ ਦਾਅਵਾ ਕਦੇ ਨਹੀਂ ਕੀਤਾ ਜਾ ਸਕਦਾ ਕਿ ਲੋਕ ਹਮੇਸ਼ਾ ਚੰਗੇ ਨੂੰ ਹੀ ਚੁਣਦੇ ਨੇ...।

ਲੋਕ ਸਿਰਫ਼ ਚੁਣਦੇ ਨੇ।

Photos from Navrahi/ਨ.ਨਵਰਾਹੀ's post 24/02/2022

...ਸੋਹਣ ਸਿੰਘ ਸੀਤਲ ਦੇ ਨਾਵਲ ‘ਤੂਤਾਂ ਵਾਲਾ ਖੂਹ’ ਦੀਆਂ ਪਹਿਲੀਆਂ ਲਾਈਨਾਂ ਅੱਜ ਤੱਕ ਨਹੀਂ ਭੁੱਲੀਆਂ।
#ਤੂਤਾਂਵਾਲਾਖੂਹ Ashok Kumar Inderjit Nandan Inderjit Nandan

21/12/2021

1930 : Helen Keller With Rabindranath Tagore , New York City

28/11/2021

ਜਲੰਧਰ ਆਰਟ ਐਂਡ ਲਿਟਰੇਚਰ ਫੈਸਟੀਵਲ 1 ਦਸੰਬਰ ਤੋਂ 5 ਦਸੰਬਰ 2021 ਤੱਕ

ਬੱਬਰ ਅਕਾਲੀ ਲਹਿਰ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਹੋਵੇਗਾ ਮੇਲਾ ਗਦਰੀ ਬਾਬਿਆਂ ਦਾ - Punjabi Phulwari 19/10/2021

ਬੱਬਰ ਅਕਾਲੀ ਲਹਿਰ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਹੋਵੇਗਾ ਮੇਲਾ ਗਦਰੀ ਬਾਬਿਆਂ ਦਾ - Punjabi Phulwari •ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਮੇਲਾ ਗਦਰੀ ਬਾਬਿਆਂ ਦਾ 31 ਅਕਤੂਬਰ ਤੋਂ•ਪੁਸਤਕ ਪ੍ਰਦਰਸ਼ਨੀ ਅਤੇ ਨਾਟਕਾਂ ਭਰੀ ਰਾਤ ਹੋਣਗੇ ਵਿਸ਼ੇਸ਼ ਖਿੱਚ ਦ....

19/10/2021

ਪ੍ਰੋ ਮੋਹਨ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਸੈਮੀਨਾਰ
20 ਅਕਤੂਬਰ ਨੂੰ

17/10/2021

ਲਓ! ਕਰ ਲਓ ਗੱਲ ‘ਸਰਦਾਰ ਊਧਮ’ ਦੀ
---------------------------------------------------

ਸ਼ੁਜੀਤ ਸਰਕਾਰ ਦੀ ਫਿਲਮ ‘ਸਰਦਾਰ ਊਧਮ’ਰਿਲੀਜ਼ ਹੋ ਚੁੱਕੀ ਏ। ਰਿਲੀਜ਼ ਤੋਂ ਪਹਿਲਾਂ ਸਾਰਿਆਂ ਨੇ ਫਿਲਮ ਦਾ ਨਾਂਅ ਸੁਣਿਆ। ਹੁਣ ਲੋਕ ਫਿਲਮ ਵੇਖ ਵੀ ਰਹੇ ਹੋਣੇ ਨੇ। ਪਰ ਕਿਸੇ ਦਾ ਵੀ ਧਿਆਨ ਫਿਲਮ ਦੇ ਨਾਂਅ ’ਤੇ ਗਿਆ? ਕਿਸੇ ਨੇ ਸੋਚਿਆ ਇਹ ਕੀ ਨਾਂਅ ਹੋਇਆ— ਸਰਦਾਰ ਊਧਮ!

ਆਪਣੇ ਸ਼ਹੀਦਾਂ ਦਾ ਨਾਂਅ ਅਸੀਂ ਸਤਿਕਾਰ ਨਾਲ ਲੈਂਦੇ ਹਾਂ। ਕੀ ਸ਼ਹੀਦਾਂ, ਉਨ੍ਹਾਂ ਦੇ ਨਾਂਵਾਂ, ਉਨ੍ਹਾਂ ਦੀਆਂ ਚੀਜ਼ਾਂ ਨਾਲ ਸਾਡੀ ਸੰਵੇਦਨਾ ਕਿਸੇ ਵੱਖਰੇ ਖੇਤਰ ’ਚ ਪ੍ਰਵੇਸ਼ ਕਰ ਚੁੱਕੀ ਏ...।

ਨਾਂਅ ਬਾਰੇ ਖੋਜ ਕਰਦਿਆਂ ਮੈਨੂੰ ਜ਼ੀ ਨਿਊਜ਼ (zeenews.india.com)’ਤੇ ਫਿਲਮ ਨਿਰਦੇਸ਼ਕ ਸ਼ੁਜਿਤ ਸਰਕਾਰ ਦੀ ਇਕ ਇੰਟਰਵਿਊ ਮਿਲੀ, ਜਿਸ ਵਿੱਚ ਓਹਨੇ ਕਿਹਾ ਹੈ ਕਿ ਬੜੇ ਸਤਿਕਾਰ ਉਹਨੇ ਇਹ ਨਾਂਅ ਰੱਖਿਆ ਏ। ਇਹ ਕਿਹੋ ਜਿਹਾ ਸਤਿਕਾਰ ਹੋਇਆ?

ਇੰਟਰਵਿਊ ਵਿੱਚ ਉਹ ਊਧਮ ਸਿੰਘ ਨੂੰ ਉਹ ਆਪਣਾ ਦੋਸਤ ਮੰਨਦਾ ਏ। ਕਹਿੰਦੈ— ਇਸ ਨਾਂਅ ਨਾਲ ਕੋਈ ਹੋਰ ਵਿਸ਼ੇਸ਼ਣ ਲਾਉਣ ਨਾਲ ਇਹ ਫਿਲਮ ਸੀਮਿਤ ਹੋ ਜਾਣੀ ਸੀ। ਤਰਕ!

ਮੈਂ ਨਹੀਂ ਜਾਣਦਾ, ਫਿਲਮ ’ਚ ਸ਼ੁਜੀਤ ਸਰਕਾਰ ਨੇ ਕੀ ਪੇਸ਼ ਕੀਤਾ ਜਾਂ ਕੀ ਕਰਨਾ ਚਾਹੁੰਦਾ ਸੀ, ਮੈਂ ਸਿਰਫ ਫਿਲਮ ਦੇ ਟਾਈਟਲ ਦੀ ਗੱਲ ਕਰ ਰਿਹਾਂ। ਤੁਹਾਡੀ ਸਮਝ ’ਚ ਆਇਆ ਕੁਛ?!!!

Videos (show all)

परवीन शाकिर उर्दू की बेहतरीन शायरा हुई हैं। आइए सुनते हैं परवीन शाकिर की नज़्म ‘हमारे दरमियां’ एन नवराही की आवाज में... ...