PB. 06 wale

PB. 06 wale

Contact information, map and directions, contact form, opening hours, services, ratings, photos, videos and announcements from PB. 06 wale, News & Media Website, .

03/10/2022
16/04/2022
15/04/2022
12/04/2022
05/04/2022

ਜ਼ਿੰਦਗੀ 'ਚ ਸੁਖੀ ਰਹਿਣ ਦੇ 'ਮੰਤਰ'

#ਅੱਜਦਾਵਿਚਾਰ

05/04/2022
03/04/2022

ਅਸੀਂ ਦੋ ਜੋੜੇ ਭਰਾ ਤੇ ਸਾਡੇ ਚਾਚੇ ਦੀ ਇੱਕੋ ਇੱਕੋ ਧੀ..
ਚਾਚੀ ਦੇ ਕੋਈ ਨੁਕਸ ਪੈ ਗਿਆ ਸੀ..ਕੋਈ ਹੋਰ ਔਲਾਦ ਨਾ ਜੰਮ ਸਕੀ..ਅਸੀਂ ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਇੱਕ ਦਿਨ ਸਾਈਕਲ ਮਗਰ ਮੈਂ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..!
ਇੱਕ ਵਾਰ ਅੱਗਿਓਂ ਆਉਂਦੀ ਬੱਸ ਤੋਂ ਬਚਾਅ ਕਰਦੇ ਹੋਏ ਅਸੀਂ ਦੋਵੇਂ ਲਾਗੇ ਪਾਣੀ ਨਾਲ ਭਰੇ ਟੋਏ ਵਿਚ ਜਾ ਪਏ..ਸਾਡੀਆਂ ਦੋਹਾਂ ਦੀਆਂ ਚੱਪਲਾਂ ਗਵਾਚ ਗਈਆਂ..ਕੱਪੜੇ ਵੀ ਗਿੱਲੇ ਹੋ ਗਏ..ਮੈਂ ਓਸੇ ਵੇਲੇ ਸਿਰੋਂ ਪੱਗ ਲਾਹ ਉਸਦੇ ਗਿੱਲੇ ਕੱਪੜੇ ਢੱਕ ਦਿੱਤੇ..!
ਫੇਰ ਤਿੰਨਾਂ ਸਲਾਹ ਕਰ ਲਈ ਕੇ ਘਰੇ ਨਹੀਂ ਦੱਸਣਾ..ਇਹ ਆਖਣਾ ਕੇ ਗੁਰਦੁਆਰਿਓਂ ਚੁੱਕੀਆਂ ਗਈਆਂ!
ਪਰ ਫੇਰ ਵੀ ਪਤਾ ਨਹੀਂ ਕਿੱਦਾਂ ਘਰੇ ਪਤਾ ਲੱਗ ਗਿਆ!
ਨਿੱਕੇ ਨੂੰ ਕੁੱਟ ਪੈਣ ਲੱਗੀ ਤਾਂ ਆਖਣ ਲੱਗੀ ਕੇ ਮੈਥੋਂ ਪਿੱਛੇ ਬੈਠੀ ਕੋਲੋਂ ਹਜੋਕਾ ਜਿਹਾ ਵੱਜ ਗਿਆ ਤੇ ਹੈਂਡਲ ਡੋਲ ਗਿਆ..ਕੁੱਟ ਪੈਣੋਂ ਬਚਾ ਹੋ ਗਿਆ!
ਮੈਂ ਅਕਸਰ ਹੀ ਆਖਿਆ ਕਰਦਾ ਕੇ ਜਦੋਂ ਤੇਰਾ ਵਿਆਹ ਹੋਇਆ ਚਾਰੇ ਫੇਰੇ ਮੈਂ ਹੀ ਪੂਰੇ ਕਰਵਾਊਂ..ਉਹ ਅੱਗੋਂ ਸੰਗ ਜਾਇਆ ਕਰਦੀ..!
ਕੁਝ ਸਾਲਾਂ ਬਾਅਦ ਮੈਂ ਫੌਜ ਵਿਚ ਭਰਤੀ ਹੋ ਗਿਆ ਤੇ ਨਿੱਕਾ ਦੁਬਈ ਚਲਾ ਗਿਆ..ਚਾਚੇ ਦੇ ਤੁਰ ਜਾਣ ਮਗਰੋਂ ਚਾਚੀ ਦਾ ਰਵਈਆ ਬਦਲ ਜਿਹਾ ਗਿਆ..ਉਸਦੇ ਪੇਕੇ ਭਾਰੂ ਹੋ ਗਏ..!
ਮੈਂ ਨਿੱਕੀ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਲਿਖਦਾ ਪਰ ਅੱਗਿਓਂ ਕੋਈ ਜੁਆਬੀ ਚਿੱਠੀ ਨਾ ਆਇਆ ਕਰਦੀ!
ਫੇਰ ਬਾਪੂ ਹੁਰਾਂ ਇੱਕ ਦਿਨ ਸਾਰੀ ਜਮੀਨ ਵੀ ਵੰਡ ਦਿੱਤੀ ਪਰ ਨਾ ਚਾਹੁੰਦਿਆਂ ਹੋਇਆ ਵੀ ਗੱਲ ਪੰਚਾਇਤ ਤੱਕ ਅੱਪੜ ਹੀ ਗਈ..!
ਬਾਪੂ ਹੁਰਾਂ ਸਾਰਾ ਕੁਝ ਸਿਰ ਸੁੱਟ ਮੰਨ ਲਿਆ..ਪਰ ਫੇਰ ਵੀ ਚਾਚੀ ਦੇ ਪੇਕਿਆਂ ਦੀ ਤਸੱਲੀ ਨਾ ਹੋਈ ਤੇ ਬੋਲ ਚਾਲ ਬੰਦ ਜਿਹਾ ਹੋ ਗਿਆ!
ਖੁੱਲੇ ਵੇਹੜੇ ਦੀ ਹਿੱਕ ਵਿਚ ਡੂੰਗੀ ਲਕੀਰ ਵੱਜ ਗਈ ਤੇ ਇੱਕ ਦੇ ਦੋ ਘਰ ਬਣ ਗਏ!

ਮੇਰੀ ਸਾਂਭੇ ਬਾਡਰ ਤੇ ਪੋਸਟਿੰਗ ਸੀ..
ਇੱਕ ਦਿਨ ਪਤਾ ਲੱਗਾ ਕੇ ਨਿੱਕੀ ਦਾ ਵਿਆਹ ਧਰਿਆ ਗਿਆ..ਪਰ ਸਾਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ!
ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ..ਇੰਝ ਲੱਗਾ ਜਿੱਦਾਂ ਕਿਸੇ ਖੰਜਰ ਖੋਬ ਦਿੱਤਾ ਹੋਵੇ..!

ਪਿੰਡ ਜਾਣ ਲਈ ਛੁੱਟੀ ਮੰਗੀ ਪਰ ਕਾਰਗਿਲ ਜੰਗ ਲੱਗੀ ਹੋਣ ਕਰਕੇ ਨਾਂਹ ਹੋ ਗਈ..ਕਿੰਨੀ ਦੇਰ ਕੱਲਾ ਬੈਠ ਰੋਂਦਾ ਰਿਹਾ..ਨਾਲਦੇ ਪੁੱਛਣ ਕੀ ਹੋਇਆ..ਆਖਿਆ ਮੇਰੀ ਕੱਲੀ-ਕੱਲੀ ਭੈਣ ਬੋਲਣੋਂ ਹਟ ਗਈ..ਉਸਨੂੰ ਕੋਈ ਵੱਡਾ ਰੋਗ ਲੱਗ ਗਿਆ..!

ਵਿਆਹ ਵਾਲੇ ਦਿਨ ਬਾਰਾਂ ਕੂ ਵਜੇ ਸਾਨੂੰ ਸ਼੍ਰੀਨਗਰ ਵੱਲ ਨੂੰ ਕੂਚ ਕਰਨ ਦੇ ਹੁਕਮ ਹੋ ਗਏ..!
ਕਾਣਵਾਈ ਵਾਲੇ ਟਰੱਕ ਵਿਚ ਬੈਠਾ ਮੈਂ ਅੱਖਾਂ ਮੀਟ ਅਨੰਦ ਕਾਰਜ ਤੇ ਅੱਪੜ ਗਿਆ..ਇੰਝ ਲੱਗੇ ਜਿਦਾਂ ਲਾਲ ਸੂਹੇ ਕੱਪੜਿਆਂ ਵਿਚ ਲਪੇਟੀ ਹੋਈ ਉਹ ਮੇਰੇ ਗਲ਼ ਲੱਗ ਰੋਣੋਂ ਨਹੀਂ ਸੀ ਹਟ ਰਹੀ..!

ਫੇਰ ਆਥਣ ਵੇਲੇ ਤੱਕ ਮਨ ਹੀ ਮਨ ਉਸਦੀ ਕਾਰ ਨੂੰ ਧੱਕਾ ਲਾ ਉਸਨੂੰ ਅਗਲੇ ਘਰ ਵੀ ਤੋਰ ਦਿੱਤਾ..ਮਨ ਨੂੰ ਠਹਿਰਾਅ ਜਿਹਾ ਆ ਗਿਆ ਕੇ ਕੀਤਾ ਕਰਾਰ ਅਤੇ ਕਾਰਜ ਦੋਵੇਂ ਨੇਪਰੇ ਚਾੜੇ ਗਏ!

ਮੁੜ ਚੱਲਦੀ ਜੰਗ ਵਿਚ ਅਗਲੇ ਪੰਦਰਾਂ ਵੀਹ ਦਿਨ ਕੋਈ ਹੋਸ਼ ਨਾ ਰਹੀ..!

ਇੱਕ ਦਿਨ ਦੁਪਹਿਰ ਵੇਲੇ ਕੇਸੀ ਇਸ਼ਨਾਨ ਕਰ ਯੂਨਿਟ ਵਿਚ ਆਰਾਮ ਕਰ ਰਿਹਾ ਸਾਂ ਕੇ ਸੰਤਰੀ ਨੇ ਆਣ ਜਗਾਇਆ..ਅਖ਼ੇ "ਭਾਉ" ਬਾਹਰ ਚੱਲ..ਅਹੁ ਕਵਾਟਰ ਗਾਰਡ ਲਾਗੇ ਤੈਨੂੰ ਤੇਰੇ ਪ੍ਰਾਹੁਣੇ ਉਡੀਕੀ ਜਾਂਦੇ..!
ਸਿਰ ਤੇ ਇੱਕ ਕੱਪੜਾ ਜਿਹਾ ਲਪੇਟ ਬਾਹਰ ਨੂੰ ਤੁਰ ਪਿਆ ਕੇ ਕੌਣ ਹੋ ਸਕਦਾ ਏ?

ਵੇਖਿਆ ਤਾਂ ਰੁੱਖਾਂ ਦੀ ਛਾਵੇਂ 'ਨਿੱਕੀ' ਤੇ ਉਸਦਾ ਪ੍ਰਾਹੁਣਾ ਖਲੋਤੇ ਹੋਏ ਸਨ..ਮੈਨੂੰ ਵੇਖ ਲਾਲ ਸੂਹਾ ਸੂਟ ਪਾਈ ਉਹ ਮੇਰੇ ਵੱਲ ਨੂੰ ਇੰਝ ਨੱਸੀ ਆਈ ਜਿੱਦਾਂ ਡਾਰੋਂ ਵਿੱਛੜੀ ਹੋਈ ਇੱਕ "ਕੂੰਝ" ਨੂੰ ਚਿਰਾਂ ਬਾਅਦ ਕੋਈ ਆਪਣਾ ਦਿਸ ਪਿਆ ਹੋਵੇ..!

ਫੇਰ ਮੇਰੇ ਗਲ਼ ਲੱਗ ਕਿੰਨਾ ਚਿਰ ਰੋਂਦੀ ਰਹੀ..ਵਾਰ ਵਾਰ ਬੱਸ ਏਨੀ ਗੱਲ ਹੀ ਆਖੀ ਜਾ ਰਹੀ ਸੀ ਕੇ ਵੀਰਾ ਮੈਨੂੰ ਮੁਆਫ ਕਰਦੇ..ਜੋ ਕੁਝ ਵੀ ਹੋਇਆ ਓਸਤੇ ਮੇਰਾ ਕੋਈ ਵੱਸ ਨਹੀਂ ਸੀ ਚੱਲਦਾ..ਨਾਨਕਿਆਂ ਮੇਰੀ ਪੇਸ਼ ਨਾ ਜਾਣ ਦਿੱਤੀ!

ਮਨਾਂ ਤੇ ਚਿਰਾਂ ਦੇ ਪਏ ਕਿੰਨੇ ਸਾਰੇ ਬੋਝ ਲੱਥ ਜਿਹੇ ਗਏ..ਹੌਲੇ ਫੁੱਲ ਹੋਣ ਮਗਰੋਂ ਫੇਰ ਕਿੰਨੀਆਂ ਸਾਰੀਆਂ ਗੱਲਾਂ ਵੀ ਹੋਈਆਂ..!
ਪਰ ਮੈਨੂੰ ਰਹਿ ਰਹਿ ਕੇ ਪਤਾ ਨੀ ਕਿਓਂ ਇੰਝ ਮਹਿਸੂਸ ਹੋਈ ਜਾ ਰਿਹਾ ਸੀ ਜਿੱਦਾਂ ਸਵਰਗਾਂ ਵਿਚ ਬੈਠੀ ਮੇਰੀ ਮਾਂ ਦੇ ਵੇਹੜੇ ਚਿਰਾਂ ਬਾਅਦ ਇੱਕ ਧੀ ਨੇ ਜਨਮ ਲਿਆ ਹੋਵੇ ਤੇ ਸੂਹੇ ਮਖਮਲੀ ਕੱਪੜਿਆਂ ਵਿਚ ਲੁਕੀ ਹੋਈ ਨੇ ਕਿਲਕਾਰੀ ਮਾਰ ਮੈਨੂੰ ਪਹਿਲੀ ਵਾਰ ਵਿੱਚ ਹੀ "ਵੀਰ" ਆਖ ਆਪਣੇ ਕੋਲ ਸੱਦ ਲਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ

01/04/2022

ਸਰਕਾਰ-ਏ-ਖਾਲਸਾ ਦਾ ਆਖਰੀ ਦਰਬਾਰ
29 ਮਾਰਚ 1849 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਵਿਸ਼ੇਸ਼ ਦਰਬਾਰ ਲਗਾਇਆ ਗਿਆ। ਇਸ ਦਰਬਾਰ ਵਿੱਚ 10 ਸਾਲਾਂ ਦੇ ਮਹਾਂਰਾਜੇ ਦਲੀਪ ਸਿੰਘ ਕੋਲੋਂ ਇੱਕ ਦਸਤਾਵੇਜ਼ ’ਤੇ ਦਸਤਖਤ ਕਰਵਾਏ ਗਏ। ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿੱਚ ਆਪਣੇ ਦਸਤਖਤ ਕੀਤੇ। ਲਾਰਡ ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਵਿੱਚ ਇਹ ਦਸਤਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਕਿ ਮਹਾਂਰਾਜਾ ਦਲੀਪ ਸਿੰਘ ਨੇ ਆਪਣੇ, ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ, ਰੁਤਬੇ ਛੱਡੇ। ਕੋਹਿਨੂਰ ਸਮੇਤ ਸਾਰੇ ਖਜ਼ਾਨੇ ਅਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆਂ ਦੀ ਹੈ। ਸਿੱਖ ਹਕੂਮਤ ਖਤਮ ਹੋਈ। ਇਹ ਹੁਣ ਬ੍ਰਿਸ਼ਟ ਰਾਜ ਵਿੱਚ ਹੋਵੇਗੀ।
ਐਲਾਨ ਦੌਰਾਨ ਸਾਰੇ ਦਰਬਾਰ ਵਿੱਚ ਖਾਮੋਸ਼ੀ ਪਸਰ ਗਈ। ਜਦੋਂ ਇਹ ਐਲਾਨ ਖਤਮ ਹੋਇਆ ਤਾਂ ਮਹਾਂਰਾਜਾ ਦਲੀਪ ਸਿੰਘ ਨੇ ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਤੇ ਫਿਰ ਕਦੇ ਤਖਤ ਨਾ ਬੈਠਣ ਲਈ ਆਪਣੇ ਪ੍ਰਸਿੱਧ ਪਿਤਾ ਦੇ ਤਖਤ ਤੋਂ ਥੱਲੇ ਉਤਰ ਗਿਆ।
ਜਿਉਂ ਹੀ ਮਹਾਂਰਾਜਾ ਦਲੀਪ ਸਿੰਘ ਤਖਤ ਤੋਂ ਥੱਲੇ ਉੱਤਰਿਆ ਤਾਂ ਸਰਕਾਰ-ਏ-ਖਾਲਸਾ ਦਾ ਸੂਰਜ ਵੀ ਨਾਲ ਹੀ ਡੁੱਬ ਗਿਆ। ਸਿੱਖ ਸਰਦਾਰਾਂ ਵਿੱਚ ਮਾਯੂਸੀ ਪਸਰ ਗਈ।
ਇਸ ਤੋਂ ਪਹਿਲਾਂ ਜਦੋਂ ਖਾਲਸਾ ਫੌਜ ਦੀ ਆਪਣਿਆਂ ਦੀ ਗਦਾਰੀ ਕਾਰਨ ਹਾਰ ਹੋਈ ਸੀ ਤਾਂ ਅੰਗਰੇਜ਼ਾਂ ਨੇ ਉਸ ਸਮੇਂ ਦੀ ਉਦਾਸ ਤਸਵੀਰ ਇਸ ਤਰ੍ਹਾਂ ਬਿਆਨ ਕੀਤੀ ਹੈ:- ‘ਜਦੋਂ ਹਾਰੇ ਹੋਏ ਖਾਲਸਾ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜ਼ੇ ਸੁੱਟ ਕੇ ਆਤਮ ਸਮਰਪਣ ਕਰ ਰਹੇ ਸਨ ਤਾਂ ਸਭ ਤੋਂ ਦਿਲ ਵਿੰਨਵਾਂ ਦ੍ਰਿਸ਼ ਉਦੋਂ ਹੁੰਦਾ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸ ਕੋਲੋਂ ਸਦਾ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖਰੀ ਨਜ਼ਰ ਮਾਰਦਾ।’
ਇੱਕ ਹੋਰ ਅੰਗਰੇਜ਼ ਜਨਰਲ ਠੈਕਵੈਲ ਨੇ ਵੀ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਵਰਨਣ ਕੀਤਾ ਹੈ ਕਿ ‘ਬਜ਼ੁਰਗ ਖਾਲਸਾ ਮਹਾਂਰਥੀਆਂ ਦੀ ਹਥਿਆਰ ਸੁੱਟਣ ਦੀ ਝਿਜਕ ਸਾਫ਼ ਦਿਖਾਈ ਦਿੰਦੀ ਸੀ। ਕਈ ਤਾਂ ਆਪਣੇ ਅੱਥਰੂ ਵੀ ਨਾ ਰੋਕ ਸਕੇ। ਦੂਸਰਿਆਂ ਦੇ ਚਿਹਰਿਆਂ ’ਤੇ ਗੁੱਸਾ ਤੇ ਨਫ਼ਰਤ ਸਾਫ਼ ਦਿਖਾਈ ਦਿੰਦੀ ਸੀ। ਇੱਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਦੀ ਟਿੱਪਣੀ ਨੇ ਪੰਜਾਬ ਦੇ ਇਤਿਹਾਸ ਦਾ ਸਾਰ ਪ੍ਰਗਟ ਕਰਦਿਆਂ ਕਿਹਾ : “ਅੱਜ ਰਣਜੀਤ ਸਿੰਘ ਮਰ ਗਿਆ ਹੈ।”
ਇਸ ਸਭ ਤੋਂ ਬਾਅਦ ਜਦੋਂ 29 ਮਾਰਚ 1849 ਨੂੰ ਜਦੋਂ ਖਾਲਸਾ ਰਾਜ ਦਾ ਆਖਰੀ ਦਰਬਾਰ ਲਗਾਇਆ ਗਿਆ ਤਾਂ ਵੱਡੇ ਸਿੱਖ ਜਰਨੈਲ ਨੀਵੀਆਂ ਪਾਈ ਆਪਣੀ ਹੋਣੀ ’ਤੇ ਝੂਰ ਰਹੇ ਸਨ। ਇੱਕ ਨਾਬਾਲਗ ਮਹਾਂਰਾਜੇ ਕੋਲੋਂ ਮਕਾਰੀ ਨਾਲ ਉਸਦੀ ਸਲਤਨਤ ਖੋਹੀ ਗਈ ਸੀ। ਜਿਉਂ ਹੀ ਮਹਾਂਰਾਜਾ ਦਲੀਪ ਸਿੰਘ ਆਪਣੇ ਸ਼ਾਹੀ ਤਖਤ ਤੋਂ ਥੱਲੇ ਉਤਰਿਆ ਤਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ।
ਕੁਝ ਅਰਸੇ ਬਾਅਦ ਇੱਕ ਅੰਗਰੇਜ਼ ਅਧਿਕਾਰੀ ਜਾਨ ਲਾਰੰਸ ਨੇ ਲਿਖਿਆ ਸੀ ਕਿ :- ਅਸੀਂ ਦੁਸ਼ਮਣੀ ਵਾਲੀ ਨਫਰਤ ਨਾਲ ਸਿੱਖਾਂ ਵਿਰੁੱਧ ਫੌਜਾਂ ਚਾੜ੍ਹੀਆਂ ਸਨ ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਤਿਕਾਰ ਦੇ ਹੱਕਦਾਰ ਹਨ। ਸਾਰੇ ਭਾਰਤ ਵਿਚੋਂ ਏਨ੍ਹਾਂ ਵਰਗਾ ਬਹਾਦਰ, ਪੱਕੇ ਇਰਾਦੇ ਵਾਲਾ, ਯੁੱਧ ਵਿੱਚ ਖੌਫਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ।
29 ਮਾਰਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ ਅਤੇ ਤਖਤਾਂ ਦੇ ਵਾਰਸ ਤਖਤਿਆਂ ਉੱਪਰ ਆ ਗਏ। ਮਹਾਂਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਇਸ ਕਦਰ ਹਰਮਨ ਪਿਆਰਾ ਅਤੇ ਧਰਮ ਨਿਰਪੱਖ ਸੀ ਕਿ ਅੱਜ ਵੀ ਪੂਰੀ ਦੁਨੀਆਂ ਵਿਚ ਉਸਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਹੋਇਆਂ ਭਾਂਵੇ ਅੱਜ 173 ਸਾਲ ਹੋ ਗਏ ਹਨ ਪਰ ਖਾਲਸਾ ਰਾਜ ਦੌਰਾਨ ਮਹਾਂਰਾਜਾ ਰਣਜੀਤ ਸਿੰਘ ਅਤੇ ਹੋਰ ਬਹਾਦਰ ਸਿੱਖ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮੇ ਹਮੇਸ਼ਾਂ ਸਿੱਖਾਂ ਦੇ ਮਨਾਂ ਉੱਪਰ ਰਾਜ ਕਰਦੇ ਰਹਿਣਗੇ।
- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ)

ਇੰਦਰਜੀਤ ਸਿੰਘ ਬਾਜਵਾ

01/04/2022
23/03/2022
10/03/2022
10/03/2022
10/03/2022
09/03/2022
09/03/2022
09/03/2022
09/03/2022
09/03/2022
09/03/2022

ਕੈਸੀਨੋ, ਇਟਲੀ, 1944 ਦੇ ਬਾਹਰਵਾਰ ਬ੍ਰਿਟਿਸ਼ ਇੰਡੀਆ ਆਰਮੀ ਦੀਆਂ ਸਿੱਖ ਫੌਜਾਂ। WWII

09/03/2022
07/03/2022

Website