Mandeep Singh Kang

Mandeep Singh Kang

Contact information, map and directions, contact form, opening hours, services, ratings, photos, videos and announcements from Mandeep Singh Kang, Journalist, .

25/02/2024

IPL ਨਿਲਾਮੀ ਦੌਰਾਨ ਅਰਜੁਨ ਤੇਂਦੁਲਕਰ ਨੂੰ ਕਿਸੇ ਨੇ ਨਹੀਂ ਖਰੀਦਿਆ ਅਤੇ ਇਸ ਲਈ ਮੁੰਬਈ ਇੰਡੀਅਨਜ਼ (ਅੰਬਾਨੀ) ਨੇ ਉਸਨੂੰ 20 ਲੱਖ ਰੁਪਏ ਦੀ ਬੇਸ ਪ੍ਰਾਈਸ ਵਿੱਚ ਖਰੀਦਿਆ। IPL ਵਿੱਚ Base price ਤੋਂ ਘੱਟ ਕਿਸੇ ਖਿਡਾਰੀ ਨੂੰ ਕੋਈ ਟੀਮ ( franchise ) ਨਹੀਂ ਖਰੀਦ ਸਕਦੀ ।
ਇਹ ਉਦਾਹਰਣ ਬਹੁਤ ਢੁਕਵੀਂ ਹੈ ਕਿ ਸਚਿਨ ਤੇਂਦੁਲਕਰ ਦਾ ਪੁੱਤਰ MSP 'ਤੇ ਵੇਚਿਆ ਗਿਆ ਹੈ ਅਤੇ ਭਾਰਤ ਦੇ ਕਿਸਾਨ ਇਹੀ ਮੰਗ ਕਰ ਰਹੇ ਹਨ...

19/02/2024

ਸਰਕਾਰ ਨਾਲ ਗੱਲਬਾਤ ਬਾਰੇ ਕਿਸਾਨ ਆਗੂਆਂ ਨੇ ਕੀ ਕਿਹਾ?

• ਸਰਕਾਰ ਨੇ ਪੰਜ ਫਸਲਾਂ ਉੱਤੇ ਐਮ.ਐਸ.ਪੀ.

(MSP) ਦੀ ਤਜਵੀਜ ਦਿੱਤੀ ਹੈ ਉਸ ਬਾਰੇ ਰਾਏ ਵਿਚਾਰ ਕਰਕੇ ਸਰਕਾਰ ਨੂੰ ਦੱਸਿਆ ਜਾਵੇਗਾ। • ਐਮ.ਐਸ.ਪੀ. ਨੂੰ "ਸਵਾਮੀਨਾਥਨ ਫਾਮੂਲੇ” ਅਨੁਸਾਰ ਮਿੱਥਣ, ਕਰਜਾ ਮਾਫੀ ਤੇ ਹੋਰਨਾਂ ਮਸਲਿਆਂ ਬਾਰੇ ਸਰਕਾਰ ਨੇ ਹਾਲੀ ਗੱਲਬਾਤ ਨਹੀਂ ਕੀਤੀ। ਮੰਤਰੀ ਕਹਿ ਰਹੇ ਹਨ ਕਿ ਉਹ ਵਿਚਾਰ ਕੇ ਦੱਸਣਗੇ।

• ਇਸ ਲਈ 19 ਤੇ 20 ਤੱਕ ਸ਼ੰਭੂ ਤੇ ਖਨੌਰੀ ਮੋਰਚਿਆਂ ਤੇ ਪੜਾਅ ਰਹੇਗਾ।

• ਦਿੱਲੀ ਚੱਲੋ ਦਾ ਸੱਦਾ ਬਰਕਰਾਰ ਹੈ। ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ 21 ਤਰੀਕ ਨੂੰ ਕਿਸਾਨਾਂ ਨੂੰ ਦਿੱਲੀ ਜਾਣਗੇ। ਸਰਕਾਰ

ਨੂੰ ਅਪੀਲ ਹੈ ਕਿ ਫਿਰ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਂਘਾ ਦਿੱਤਾ ਜਾਵੇ।

19/02/2024

ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਦਾ ਤੱਤਸਾਰ

• ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਅਤੇ ਕਿਸਾਨ ਆਗੂਆਂ

ਵਿਚਾਲੇ ਬੀਤੇ ਦਿਨ ਦੀ ਗੱਲਬਾਤ ਦੌਰਾ ਪਹਿਲੀ ਵਾਰ ਸਰਕਾਰ ਨੇ ਐਮ.ਐਸ.ਪੀ (MSP) ਬਾਰੇ ਤਜਵੀਜ ਪੇਸ਼ ਕੀਤੀ।

• ਤਜਵੀਜ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਗੇੜ `ਚੋਂ ਕੱਢਣ ਵਾਸਤੇ ਦਾਲਾਂ ਸਣੇ ਪੰਜ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਗਾਰੰਟੀ ਦੇਵੇਗੀ।

• ਮੰਤਰੀਆਂ ਨੇ ਕਿਹਾ ਕਿ ਬਦਲਵੀਆਂ ਫਸਲਾਂ ਖਰੀਦ ਉੱਤੇ ਮਿਕਦਾਰ ਦੀ ਕੋਈ ਸੀਮਤਾਈ ਨਹੀਂ ਰੱਖੀ ਜਾਵੇਗੀ, ਭਾਵ ਕਿ ਇਹਨਾ ਫਸਲਾਂ ਦੀ ਸਾਰੀ ਉਪਜ ਐਮ.ਐਸ.ਪੀ. ਉੱਤੇ ਖਰੀਦੀ ਜਾਵੇਗੀ।

• ਜਦੋਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਆਪਣੀ ਪੇਸ਼ਕਸ਼ ਬਾਰੇ ਲਿਖਤੀ ਭਰੋਸਾ ਦੇਵੇ ਜਦਕਿ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਅੱਗੇ ਪਹਿਲਾਂ ਆਪਣਾ ਅੰਦੋਲਨ ਖਤਮ ਕਰਨ ਦੀ ਸ਼ਰਤ ਰੱਖੀ।

• ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਿਸਾਨ ਸਰਕਾਰ ਦੀ ਤਜਵੀਜ ਵਿਚਾਰ ਕੇ ਸੋਮਵਾਰ ਨੂੰ ਆਪਣਾ ਪੱਖ ਰੱਖਣਗੇ।

18/02/2024

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਹੇਠ ਲਿਖੇ ਇਲਾਕਿਆਂ ਵਿੱਚ 24 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ 'ਤੇ ਰੋਕ ਦੇ ਹੁਕਮ:

•ਪਟਿਆਲਾ ਵਿੱਚ ਸ਼ੰਭੂ, ਜੁਲਕਾਂ, ਪਸਿਆਣ, ਪਾਤੜਾਂ, ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ, ਬਲਬੇੜ੍ਹਾ

• ਐੱਸ.ਏ.ਐੱਸ. ਨਗਰ ਵਿੱਚ ਲਾਲੜੂ

•ਫਤਹਿਗੜ੍ਹ ਸਾਹਿਬ

• ਸੰਗਰੂਰ ਵਿੱਚ ਖਨੌਰੀ, ਮੂਨਕ, ਲਹਿਰਾ, ਸੁਨਾਮ, ਛਾਜਲੀ

•ਬਠਿੰਡਾ ਵਿੱਚ ਸੰਗਤ

•ਮੁਕਤਸਰ ਸਾਹਿਬ ਵਿੱਚ ਕਿਲਿਆਂਵਾਲੀ

•ਮਾਨਸਾ ਵਿੱਚ ਸਰਦੂਲਗੜ੍ਹ ਅਤੇ ਬੋਹਾ

19/01/2024

੩੨ ਮਹੀਨਿਆ ਵਿੱਚ ੧੦ ਵੀ ਵਾਰ ਸੌਦਾ ਸਾਧ ਨੂੰ ਮਿਲੀ ਪੈਰੋਲ

੨੪ ਅਕਤੂਬਰ ੨੦੨੦ ਨੂੰ ੨੪ ਘੰਟਿਆਂ ਲਈ ਗੁਪਤ ਪੈਰੋਲ ਮਿਲੀ

ਬੀਮਾਰ ਮਾਂ ਨੂੰ ਮਿਲਣ ਲਈ ੨੧ ਮਈ ੨੦੨੧ ਨੂੰ ਪੈਰੋਲ ਮਿਲੀ

ਸਾਲ ੨੦੨੨ ਵਿਚ ੭ ਫਰਵਰੀ ਨੂੰ ੨੧ ਦਿਨਾਂ ਦੀ ਫਰਲੋ

੧੭ ਜੂਨ ਨੂੰ ੩੦ ਦਿਨਾਂ ਲਈ ਪੈਰੋਲ ਮਿਲੀ

੧੫ ਅਕਤੂਬਰ ਨੂੰ ੪੦ ਦਿਨਾਂ ਲਈ ਪੈਰੋਲ ਮਿਲੀ

੨੧ ਜਨਵਰੀ ੨੦੨੩ ਨੂੰ ੪੦ ਦਿਨਾਂ ਦੀ ਪੈਰੋਲ ਮਿਲੀ

੨੦ ਜੁਲਾਈ ਨੂੰ ੩੦ ਦਿਨਾਂ ਲਈ ਪੈਰੋਲ ਮਿਲੀ

੧੫ ਅਗਸਤ ਨੂੰ ਅਪਣੇ ਜਨਮ ਦਿਨ ਲਈ ਪੈਰੋਲ

ਨਵੰਬਰ 'ਚ ਮਿਲੀ ੨੧ ਦਿਨਾਂ ਦੀ ਪੈਰੋਲ

੧੯ ਜਨਵਰੀ ੨੦੨੪ ( ਅੱਜ ਦੇ ਦਿਨ ) ੫੦ ਦਿਨਾਂ ਦੀ ਪੈਰੋਲ ਮਿਲੀ

09/01/2024

ਸਿੱਖ ਜਥਾ ਮਾਲਵਾ ਅਤੇ ਸੰਗਤ ਦੀ ਕਈ ਮਹੀਨਿਆਂ ਦੀ ਮਿਹਨਤ ਨਾਲ ਮਸਤੂਆਣਾ ਸਾਹਿਬ ਦਾ ਜੋੜ ਮੇਲਾ ਪੰਥਕ ਰਵਾਇਤਾਂ ਵੱਲ ਪਰਤ ਰਿਹਾ ਆ ।

ਮਸਤੂਆਣਾ ਸਾਹਿਬ ਦੇ ਜੋੜ ਮੇਲ ਮੌਕੇ ਇਸ ਵਾਰ ਨਾ ਤਾਂ ਟਰੈਕਟਰਾਂ ਤੇ ਉੱਚੀ ਉੱਚੀ ਗਾਣੇ ਵੱਜਣਗੇ , ਟਰੈਕਟਰਾਂ ਦੇ ਡੈੱਕ ਬੰਦ ਰਹਿਣਗੇ ।

ਲੰਗਰਾਂ ਦੇ ਬੇਨਤੀਆਂ ਵਾਲੇ ਉੱਚੇ ਉੱਚੇ ਸਪੀਕਰ ਵੀ ਇਸ ਵਾਰ ਬੰਦ ਰਹਿਣਗੇ।

ਗੁਰੂਦੁਆਰਾ ਸਾਹਿਬ ਹਦੂਦ ਅੰਦਰ ਅਤੇ ਆਲੇ ਦੁਆਲੇ ਪੰਥਕ ਰਵਾਇਤ ਦੇ ਉਲਟ ਕੋਈ ਦੁਕਾਨ ਜਾਂ ਰੇਹੜੀ ਨਹੀਂ ਲੱਗ ਸਕੇਗੀ ।

ਸਿੱਖ ਜਥਾ ਮਾਲਵਾ ਨੇ ਪਿਛਲੇ ਕਈ ਮਹੀਨਿਆਂ ਤੋਂ ਮਸਤੂਆਣਾ ਸਾਹਿਬ ਦੇ ਲਾਗਲੇ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੀ ਸੰਗਤ ਨੂੰ ਇਸ ਬਾਰੇ ਜਾਗਰੂਕ ਕੀਤਾ ਹੈ। ਇਹ ਇੱਕ ਸ਼ੁਰੂਆਤ ਹੈ । ਆਸ ਹੈ ਕਿ ਹੌਲੀ ਹੌਲੀ ਸਾਡੇ ਸਾਰੇ ਜੋੜ ਮੇਲੇ ਪੰਥਕ ਰਵਾਇਤਾਂ ਵੱਲ ਪਰਤ ਆਉਣਗੇ ।

With the hard work of Sikh Jatha Malwa and Sangat for many months, the Jod Mela of Mastuana Sahib is returning to panthak traditions. On the occasion of Mastuana Sahib's Jod Mel, this time neither the songs will play loud on tractors , the decks of the tractors will remain closed. Loud speakers with Langer requests will also be switched off this time. Neither can any shop or street be set up in and around the Gurudwara Sahib area contrary to the cult tradition. The Sikh Jatha Malwa has been going to the villages near Mastuana Sahib for the past several months and made the sangat aware about it. This is a start. It is hoped that gradually all our Jodh Melas will return to panthic traditions.

Sikh Jatha Malwa

08/12/2023

ਕੈਨੇਡਾ ਸਰਕਾਰ ਵੱਲੋਂ ਕੈਨੇਡਾ ਜਾਣ ਵਾਲੇ ਨੌਜਵਾਨਾਂ ਦੀ ਲੁੱਟ ਵਾਸਤੇ ਨਵਾਂ ਫੁਰਮਾਨ ਜਾਰੀ

ਪੜ੍ਹਾਈ ਵਾਲੇ ਵੀਜੇ ਰਾਹੀਂ ਕੈਨੇਡਾ ਜਾਣ ਨੌਜਵਾਨਾਂ ਨੂੰ ਵੀਜੇ ਵਿੱਚ ੧੦,੦੦੦ ( ਕੈਨੇਡੀਅਨ ) ਡਾਲਰ ਨਾਲ ( GIC ) ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ ਲੈਣਾ ਪੈਂਦਾ ਆ । ਅਸਲ ਵਿੱਚ ਇਹ ਇੱਕ ਪੱਕੀ ਰਕਮ ਹੈ ਜੋ ਕਿ ਕੈਨੇਡਾ ਵਿੱਚ ਪੜ੍ਹਾਈ ਦੌਰਾਨ ਵਰਤਣ ਲਈ ਪੰਜਾਬ ਤੋਂ ਲੈਕੇ ਜਾਣੀ ਪੈਂਦੀ ਆ । ਵਿਦਿਆਰਥੀ ਇਸ ਵਿੱਚੋਂ ਹਰ ਮਹੀਨੇ ਵੱਧ ਤੋਂ ਵੱਧ ੬੭੦ ਡਾਲਰ ਕੱਢਵਾ ਸਕਦੇ ਨੇ ।

ਕੈਨੇਡਾ ਸਰਕਾਰ ਨੇ ਇਹ ਰਕਮ ਦੁੱਗਣੀ ਤੋਂ ਵੀ ਵੱਧ ਕਰਕੇ ੨੦੬੩੫ ਡਾਲਰ ਕਰ ਦਿੱਤੀ ਆ ੧੨ ਲੱਖ ੬੫ ਹਜ਼ਾਰ ੬੦੭ ਰੁਪਏ ਬਣਦੀ ਆ । ੧ ਜਨਵਰੀ ੨੦੨੪ ਤੋਂ ਕੈਨੇਡਾ ਜਾਣ ਵਾਲੇ ਨੌਜਵਾਨਾਂ ਲਈ ਇਹ ਨਿਯਮ ਲਾਗੂ ਹੋਵੇਗਾ ।

ਕੈਨੇਡਾ ਇੱਕ ਆਰਥਿਕ ਮੰਦੀ ਵਿੱਚੋਂ ਲੰਘ ਰਿਹਾ । ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਨ ਲਈ ੬-੬ ਮਹੀਨੇ ਵੀ ਉਡੀਕ ਕਰਨੀ ਪੈ ਰਹੀ ਆ । ਪਹਿਲਾਂ ਕੈਨੇਡਾ ਸਰਕਾਰ ਨੇ ਇਕ ਹਫ਼ਤੇ ਵਿੱਚ ਕੇਵਲ ੨੦ ਘੰਟੇ ਹੀ ਕੰਮ ਕਰਨ ਦਾ ਫ਼ੈਸਲਾ ਲਾਗੂ ਕੀਤਾ ਜਿਸਨੂੰ ਬਾਅਦ ਵਿੱਚ ਵਾਪਿਸ ਲੈ ਲਿਆ ਗਿਆ । ਹੁਣ ਵਿਦਿਆਰਥੀ ਪੜ੍ਹਾਈ ਨਾਲ ੪੦ ਘੰਟੇ ਕੰਮ ਕਰ ਸਕਦੇ ਨੇ ਜਿਸ ਨਾਲ ਨਵਿਆਂ ਨੂੰ ਕੰਮ ਮਿਲਣ ਦੇ ਆਸਾਰ ਨਾ ਬਰਾਬਰ ਲਗਦੇ ਨੇ । ਕੈਨੇਡਾ ਨੂੰ ਆਰਥਿਕ ਮੰਦੀ ਵਿੱਚੋਂ ਕੱਢਣ ਲਈ ਇਹ ਲੁੱਟ ਕੈਨੇਡਾ ਲਈ ਬਿਹਤਰ ਅਤੇ ਪੰਜਾਬ ਲਈ ਹੋਰ ਆਰਥਿਕ ਨੁਕਸਾਨ ਵਾਲੀ ਸਾਬਿਤ ਹੋਵੇਗੀ ।

Photos from Mandeep Singh Kang's post 11/09/2023

ਗੁਲਾਮ ੩ ਪ੍ਰਕਾਰ ਦੇ ਹੁੰਦੇ ਨੇ

੧ - ਪਹਿਲੇ ਹੁੰਦੇ ਨੇ ਰਾਜਸੀ ਗੁਲਾਮ

ਇਹ ਲੋਕ ਆਪਣੀ ਪ੍ਰਭੂਸੱਤਾ ਲਈ ਲੜਦੇ ਨੇ

ਤਾਨਾਸ਼ਾਹੀ ਹਕੂਮਤਾਂ ਇਹਨਾਂ ਦੇ ਸੰਘਰਸ਼ ਤੋਂ ਸਦਾ ਡਰਦੀਆਂ ਨੇ
ਜਾਲਮ ਹੁਕਮਰਾਨ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਇਹੀ ਗੁਲਾਮ ਹੁੰਦੇ ਨੇ
ਇਹ ਲੋਕ ਆਜ਼ਾਦੀ ਲਈ ਸਭ ਤੋਂ ਵੱਧ ਸੰਘਰਸ਼ ਕਰਦੇ ਨੇ

੨ - ਦੂਜੇ ਹੁੰਦੇ ਨੇ ਸੁਭਾਅ ( ਮਾਨਸਿਕ ) ਦੇ ਗੁਲਾਮ

ਇਹਨਾਂ ਦੇ ਜਿਆਦਾਤਰ ਹਿੱਸੇ ਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਹੁੰਦਾ
ਇਹਨਾਂ ਅੰਦਰ ਜਾਲਮ ਹੁਕਮਰਾਨ ਪ੍ਰਤੀ ਗੁੱਸਾ ਤਾਂ ਹੁੰਦਾ ਪਰ ਗੁੱਸੇ ਤੋਂ ਵਧੇਰੇ ਹੁਕਮਰਾਨ ਦਾ ਡਰ ਹੁੰਦਾ

ਸੱਤਾ ਦੀ ਕੁੱਟ ਅਤੇ ਲੁੱਟ ਦਾ ਸ਼ਿਕਾਰ ਸਭ ਤੋਂ ਜਿਆਦਾ ਇਹੀ ਲੋਕ ਹੁੰਦੇ ਨੇ

ਇਹ ਲੋਕ ਜਾਲਮ ਤੋਂ ਵੱਧ ਵਿਰੋਧ ਆਜ਼ਾਦੀ ਲਈ ਸੰਘਰਸ਼ ਕਰਦੇ ਆਪਣੇ ਲੋਕਾਂ ਦਾ ਹੀ ਕਰਦੇ ਨੇ

੩ - ਤੀਜੇ ਹੁੰਦੇ ਨੇ ਮੁਨਾਫ਼ੇ ( ਸੱਤਾ + ਮਾਇਆ - ਅਹੁਦੇ ) ਦੇ ਗੁਲਾਮ

ਇਹਨਾਂ ਲੋਕਾਂ ਵਿੱਚ ਅਲੀਟ ਕਲਾਸ ਵਧੇਰੇ ਹੁੰਦੇ ਨੇ

ਇਹ ਲੋਕ ਆਜ਼ਾਦੀ ਨੂੰ ਹਮੇਸ਼ਾ ਮੁਨਾਫ਼ੇ ਦੇ ਤੁਲ ਕਰਕੇ ਦੇਖਦੇ ਨੇ । ਹਰ ਗੱਲ ਵਿੱਚ ਮੁਨਾਫ਼ੇ ਨੂੰ ਅੱਗੇ ਰੱਖ ਕੇ ਚਲਦੇ ਨੇ ।

ਇਹ ਲੋਕ ਹਮੇਸ਼ਾ ਆਜ਼ਾਦੀ ਦਾ ਵਿਰੋਧ ਕਰਦੇ ਨੇ ਕਿਉਂ ਕਿ ਇਸ ਨਾਲ ਇਹਨਾਂ ਦੀ ਤਾਕਤ ਅਤੇ ਰੁਤਬੇ ਨੂੰ ਖੋਰਾ ਲਗਦਾ ਹੈ

ਗਦਾਰ ਸਭ ਤੋਂ ਵੱਧ ਇਹਨਾਂ ਵਿੱਚੋਂ ਹੀ ਨਿਕਲਦੇ ਹਨ

ਮਨਦੀਪ ਸਿੰਘ ਕੰਗ

✍️ ੨੬ ਭਾਦੋਂ ੨੦੭੯
੧੧-੯-੨੦੨੩

15/07/2023

ਹੜ੍ਹਾਂ ਵਿੱਚ ਪੰਜਾਬ ਦੇ ਪਾਦਰੀ ਨਹੀਂ ਦਿਖਦੇ !
ਹੁਣ ਕਿਉਂ ਨਹੀਂ ਹੱਥ ਦੀ ਛੋਹ ਨਾਲ ਜਾਂ ਚਮਤਕਾਰ ਨਾਲ ਲੋਕਾਂ ਨੂੰ ਬਚਾ ਲੈਂਦੇ ।
ਬਹੁਤ ਸਾਰੇ ਲੋਕ ਕਹਿੰਦੇ ਤੀ ਵੀ ਸਿੱਖ ਆਪਣੇ ਲੋਕਾਂ ਨਾਲ ਨਹੀਂ ਖੜ੍ਹਦੇ ਇਸਾਈ ਪਾਦਰੀ ਪੈਸੇ ਦਿੰਦੇ ਨੇ ਤਾਂ ਸਿੱਖਾਂ ਦਾ ਗਰੀਬ ਤਬਕਾ ਇਸਾਈ ਬਣ ਰਿਹਾ ਇਹ ਨਿਰਾ ਬੇ-ਬੁਨਿਆਦ ਤਰਕ ਆ ਜੋਕਿ ਹੁਣ ਇਕ ਵਾਰ ਫੇਰ ਝੂਠਾ ਸਾਬਤ ਹੋ ਗਿਆ ਆ । ਪਹਿਲਾਂ ਕਰੋਨਾ ਵੇਲੇ ਵੀ ਹੋਇਆ ਤੀਗਾ ।

ਕੀ ਹੁਣ ਸਿੱਖਾਂ ਨੇ ਜਿਹਨਾਂ ਦੀ ਮਦਦ ਕੀਤੀ ਆ ਓਹ ਸਾਰੇ ਸਿੱਖ ਬਣ ਜਾਣਗੇ ?
ਜਾਂ ਸਿੱਖ ਲੋਕਾਂ ਦੀ ਸਿੱਖ ਬਨਾਉਣ ਲਈ ਮਦਦ ਰਹੇ ਨੇ ? ਜਵਾਬ ਆ ਬਿਲਕੁਲ ਨਹੀਂ ।

ਆਪਣਿਆ ਨਾਲ ਮੁਸੀਬਤ ਵੇਲੇ ਹੀ ਖੜਿਆ ਜਾਂਦਾ ਆ ਜਿਵੇਂ ਹੁਣ ਸਿੱਖ ਖੜੇ ਨੇ । ਆਪਣਿਆ ਨਾਲ ਖੜ੍ਹਨਾ ਇਹ ਨਹੀਂ ਕਿ ਧਰਮ ਨਿਭਾਉਣ ਲਈ ਪੈਸੇ ਦੇਣੇ ।
ਧਰਮ ਪੈਸਿਆਂ ਖਾਤਰ ਨਹੀਂ ਨਿਭਾਇਆ ਜਾਂਦਾ । ਧਰਮ ਭਾਈ ਲਾਲੋ ਜੀ ਵਾਂਗ ਕਿਰਤ ਕਰਕੇ ਨਿਭਾਇਆ ਜਾ ਸਕਦਾ ਨਾ ਕਿ ਮਲਿਕ ਭਾਗੋ ਵਾਂਗ ।

ਬਹੁਤ ਸਾਰੇ ਲੋਕ ਮੇਰੀ ਉੱਪਰ ਲਿਖੀ ਗੱਲ ਦਾ ਜਵਾਬ ਬਾਣੀ ਦੇ ਬਲ ਨਾਲ ਚਮਤਕਾਰ ਰੂਪ ਵਿੱਚ ਠੀਕ ਹੋਏ ਲੋਕਾਂ ਨਾਲ ਜੋੜ ਕੇ ਦੇਣਗੇ , ਵੀ ਸਿੱਖੀ ਵੀ ਤਾਂ ਚਮਤਕਾਰ ਹੁੰਦੇ ਨੇ ਫੇਰ ਥੋਡਾ ਚਮਤਕਾਰ ਸਹੀ ਦੂਜਿਆਂ ਦਾ ਗਲਤ ਜਾਂ ਢੋਗ ਕਿਵੇਂ ?
ਇਹ ਨਹੀਂ ਕਿ ਸਿੱਖੀ ਵਿੱਚ ਚਮਤਕਾਰ ਰੂਪੀ ਵਰਤਾਰੇ ਨਹੀਂ ਵਾਪਰਦੇ , ਇਹ ਜੋ ਹੜ੍ਹਾਂ ਵਿੱਚ ਦੂਜਿਆਂ ਨੂੰ ਬਚਾਉਂਦੇ ਫਿਰਦੇ ਨੇ ਇਹਨਾਂ ਦੀਆਂ ਆਪਣੀਆਂ ਫ਼ਸਲਾਂ ਬਰਬਾਦ ਹੋ ਗਈਆਂ ਨੇ ਫੇਰ ਵੀ ਦੂਜਿਆਂ ਨੂੰ ਬਚਾ ਰਹੇ ਨੇ ਕੀ ਇਹ ਚਮਤਕਾਰ ਤੋਂ ਘੱਟ ਆ ?

ਪੰਜਾਬ ਦੀ ਥਾਂ ਕੋਈ ਹੋਰ ਸੂਬਾ ਹੁੰਦਾ ਤਾਂ ੨੦ਆਂ ਦੀ ਪਾਣੀ ਦੀ ੧੦੦ ਦੋ ਹੋ ਜਾਂਦੀ ੨੫ਆਂ ਦਾ ਬਰੈੱਡ ਦਾ ਪੈਕਟ ੧੫੦ ਦਾ ਹੋ ਜਾਣਾਂ ਤੀ ।
ਪਰ ਪੰਜਾਬ ਵਿੱਚ ਬਾਬੇ ਨਾਨਕ ਦੇ ਸਿੱਖਾਂ ਨੇ ਲੰਗਰ ਲਗਾ ਦਿੱਤੇ ਇਹ ਚਮਤਕਾਰ ਤੋਂ ਘੱਟ ਆ ?

ਇਹ ਜੋ ਅੱਜ ਪੰਜਾਬ ਬਚਾਉਣ ਤੁਰ ਪਏ ਨੇ ਇਹਨਾਂ ਨੂੰ ਭਾਈ ਲਾਲੋ ਜੀ ਦੀ ਗੁੜ੍ਹਤੀ ਆ, ਤੁਸੀਂ ਮਾਇਆ ਦੇ ਲਾਲਚ ਨਾਲ ਇਹਨਾਂ ਦਾ ਧਰਮ ਨਹੀਂ ਖਰੀਦ ਸਕਦੇ ।

ਮਨਦੀਪ ਸਿੰਘ ਕੰਗ
੩੧ ਹਾੜ ਨਾਨਕਸਾਹੀ ਸੰਮਤ ੫੫੪-੫੫੫
ਜੁਲਾਈ ੧੫ - ੨੦੨੩

13/07/2023

PRTC ਦੇ ਸੂਬਾ ਪ੍ਰਧਾਨ ਰਾਕੇਸ਼ ਵਿਕੀ ਦੇ ਦੱਸਣ ਮੁਤਾਬਿਕ

ਮਨਾਲੀ 'ਚ PRTC ਅਤੇ PUNBUS ਦੀਆਂ 8 ਬੱਸਾਂ ਫਸੀਆਂ ਹੋਈਆਂ ਨੇ

ਡਰਾਈਵਰ-ਕੰਡਕਟਰਾਂ ਨੂੰ ਮਦਦ ਦੀ ਅਤੇ ਉੱਥੋਂ ਕੱਢਣ ਦੀ ਬਹੁਤ ਲੋੜ ਆ ਕਿਉੰਕਿ ਉੱਥੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਮੁਸੀਬਤ ਵਿੱਚ ਫਸਿਆ ਨੂੰ ਉੱਥੇ 100 ਰੁਪਏ ਦੀ ਪਾਣੀ ਦੀ ਬੋਤਲ ਮਿਲ ਰਹੀ ਆ ।

ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਮੁਸੀਬਤ ਵਿੱਚ ਫਸਿਆ ਲਈ ਲੰਗਰ ਲਾ ਦਿੱਤੇ ਨੇ

ਨਸਲ ਨਸਲ ਦਾ ਫ਼ਰਕ ਹੁੰਦਾ ।

12/07/2023

ਪੰਜਾਬ ਲਈ ਕੁਝ ਸਮਾਂ ਰਾਹਤ ਦੇਣ ਵਾਲੀ ਖ਼ਬਰ

ਭਾਖੜਾ ਡੈਮ ਵਿੱਚੋਂ ਅਗਲੇ ਤਿੰਨ ਦਿਨ ਤੱਕ ਨਹੀਂ ਛੱਡਿਆ ਜਾਵੇਗਾ ਵਾਧੂ ਪਾਣੀ

► ਪਹਿਲਾਂ 13 ਜੁਲਾਈ ਨੂੰ ਛੱਡਣਾ ਸੀ 16 ਹਜ਼ਾਰ ਕਿਊਸਿਕ ਵਾਧੂ ਪਾਣੀ

► BBMB ਦੀ ਮੀਟਿੰਗ 'ਚ ਲਿਆ ਗਿਆ ਵੱਡਾ ਫੈਸਲਾ

05/07/2023

ਕੋਈ ਬੰਦਾ ਘਰ ਨੂੰ ਤੇਲ ਲਈ ਜਾਦਾ ਤੀ ਤੇ ਰਸਤੇ ਚ ਠੋਕਰ ਲੱਗੀ ਤੇਲ ਡੁੱਲ ਜਾਂਦਾ ਤੇ ਬੰਦਾ ਕੀ ਦੇਖਦਾ ਸਾਹਮਣੇ ਕਿਸੇ ਪੀਰ ਬਾਬੇ ਦੀ ਜਗ੍ਹਾ ਤੀ ਬੰਦਾ ਕਹਿੰਦਾ ਹੇ ਪੀਰ ਬਾਬਾ ਤੇਲ ਮਨਜ਼ੂਰ ਕਰੀ

ਉਹੀ ਗੱਲ ਮੁੱਖ ਮੰਤਰੀ ਸਾਬ ਦੀ ਹੋਈ ਪਈ ਆ ਜਿਹੜੇ ਟੋਲ਼ ਪਲਾਜ਼ੇ ਦੀ ਮਿਆਦ ਖਤਮ ਹੋਣ ਵਾਲੀ ਹੁੰਦੀ ਆ ਉੱਥੇ ਇੱਕ ਦਿਨ ਪਹਿਲਾਂ ਜਾ ਕੇ ਲਾਈਵ ਹੋ ਜਾਂਦੇ ਆ ਕਿ ਲੋਕੋ ਆ ਮੈਂ ਆ ਟੋਲ਼ ਪਲਾਜ਼ਾ ਬੰਦ ਕਰਵਾਉਣ ਲੱਗਿਆ ਪੁੱਛਣ ਵਾਲਾ ਹੋਵੇ ਜੇ ਭਾਈ ਤੁਸੀ ਏਕਣਾ ਈ ਬੰਦ ਕਰਵਾ ਸਕਦੇ ਹੋ ਤਾਂ

ਸਾਰੇ ਪੰਜਾਬ ਦੇ ਹੀ ਬੰਦ ਕਰਵਾ ਦੇਵੋ ਕਿਉਂ ਲੋਕਾਂ ਨੂੰ ਲੁੱਟਣ ਲਾਏ ਆ ਫਿਰ

17/06/2023

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਪਟਿਆਲੇ ਪਾਵਰਕੌਮ ਦੇ ਦਫ਼ਤਰ ਅੱਗੇ ਲੱਗੇ ਧਰਨੇ ਵਿੱਚ ਕਿਸਾਨਾਂ ਦੀਆਂ ਸਰਕਾਰ ਨੇ ਹੇਠ ਲਿਖੀਆਂ ਮੰਗਾਂ ਮੰਨ ਲਈਆਂ ਹਨ । ਕਿਸਾਨ ਵੀਰ ਨੋਟ ਕਰਨ :

1. ਕਿਸਾਨ ਆਪਣੀ ਮਰਜੀ ਨਾਲ ਬਿਨਾਂ ਕਿਸੇ ਖ਼ਰਚੇ ਤੋਂ ਹੁਣ ਜਿੱਥੇ ਚਾਹੁੰਣ ਮੋਟਰ ਕੁਨੈਕਸ਼ਨ ਸ਼ਿਫਟ ਕਰ ਸਕਦੇ ਹਨ,
2.ਘਰ ਵਿੱਚ ਦੁਧਾਰੂ ਪਸ਼ੂ ਪਾਲਣ ਵਾਲਿਆਂ ਨੂੰ ਕਮਰਸ਼ੀਅਲ ਚਾਰਜ ਨਹੀਂ ਲੱਗੇਗਾ ਹੁਣ ਘਰੇਲੂ ਚਾਰਜ ਹੀ ਲੱਗੇਗਾ,
3.ਵੱਖ ਵੱਖ ਸਕੀਮਾ ਅਧੀਨ ਮੋਟਰ ਕੁਨੈਕਸ਼ਨਾ ਦੇ ਭਰੇ ਪੈਸੇ ਜੋ ਕਿਸਾਨ ਕੁਨੈਕਸ਼ਨ ਨਹੀਂ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਵਿਆਜ ਸਮੇਤ ਬਿਜਲੀ ਵਿਭਾਗ ਪੈਸੇ ਵਾਪਸ ਕਰੇਗਾ,
4.ਜਮੀਨ ਦੀ ਵਿਕਰੀ ਦੀ ਸੂਰਤ ਵਿੱਚ ਰਜਿਸਟਰੀ ਅਤੇ ਫਰਦ ਕਾਪੀ ਦੇ ਆਧਾਰ ਤੇ ਕੁਨੈਕਸ਼ਨ ਮਾਲਕ ਦੇ ਨਾਮ ਤਬਦੀਲ ਕਰ ਦਿੱਤਾ ਜਾਵੇਗਾ,
5.ਭਰਾਵੀ ਵੰਡ ਦੀ ਪ੍ਰਕਿਰਿਆ ਨੂੰ ਸੁਖਾਲਿਆਂ ਕਰਨ ਲਈ ਕਮੇਟੀ ਗਠਿਤ,
6.VDS ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਸਫਾਰਮਰ ਜਲਦੀ ਵੱਡੇ ਹੋਣਗੇ,
7.ਬਾਦਲ ਸਰਕਾਰ ਸਮੇਂ ਕਿਸਾਨਾਂ ਵੱਲੋ ਆਪਣੇ ਖ਼ਰਚੇ ਤੇ ਲਗਾਏ ਗਏ ਟਰਾਸਫਾਰਮਰਾ ਨੂੰ ਪਾਵਰਕੌਮ ਵੱਲੋ ਆਪਣੇ ਅਧਿਕਾਰ ਖੇਤਰ ਵਿੱਚ ਲੈਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ,
8.ਟਰਾਸਫਾਰਮਰ ਸੜਨ ਦੇ 24 ਘੰਟਿਆਂ ਵਿੱਚ ਬਦਲਿਆ ਜਾਵੇਗਾ ਅਤੇ ਨਾਂ ਬਦਲਣ ਦੀ ਸੂਰਤ ਵਿੱਚ SDO ਤੇ ਹੋਵੇਗੀ ਕਾਰਵਾਈ

02/06/2023

International Students Protesting against Deportations From Canada

ਬੀਤੇ ਕੁਝ ਸਮੇਂ ਤੋਂ ਜਲੰਧਰ ਦੇ ਇੱਕ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ 700 ਪੰਜਾਬੀ ਵਿਦਿਆਰਥੀ ਜਿਹਨਾਂ ਨੂੰ ਕੈਨੇਡਾ ਛੱਡਣ ਦੇ ਹੁਕਮ ਜਾਰੀ ਕੀਤੇ ਹੋਏ ਨੇ , ਉਹ ਵਿਦਿਆਰਥੀ ਹੁਣ ਕੈਨੇਡਾ 'ਚ ਦੇਸ਼ ਨਿਕਾਲੇ ਦਾ ਵਿਰੋਧ ਕਰ ਰਹੇ ਹਨ ।

30/05/2023

ਸਾਰੀ ਉਮਰ ਦੀ ਮਿਹਨਤ ਲਗਦੀ ਹੈ ਇਹਨਾਂ ਤਗਮਿਆਂ ਨੂੰ ਹਾਸਿਲ ਕਰਨ ਦੇ ਲਈ । ਇਹਨਾਂ ਨੂੰ ਇਸ ਤਰ੍ਹਾਂ ਵਹਾ ਦੇਣਾ ਸੌਖਾ ਨਹੀਂ । ਬਹੁਤ ਮੁਸ਼ਕਿਲ ਹੋਇਆ ਹੋਵੇਗਾ ਇਹ ਫ਼ੈਸਲਾ ਲੈਣਾ । ਇਕ ਖਿਡਾਰੀ ਦੀ ਸਾਰੀ ਜਿੰਦਗੀ ਦੀ ਜਮਾ ਪੂੰਜੀ ਉਸਦੇ ਤਗਮੇ ਹੀ ਹੁੰਦੇ ਨੇ । ਇਹਨਾਂ ਤਗਮਿਆਂ ਦੇ ਨਾਲ ਅੱਜ ਭਾਰਤ ਵਿੱਚ ਕੁਸ਼ਤੀ ਦੀ ਖੇਡ ਵੀ ਗੰਗਾ ਵਿੱਚ ਵਹਿ ਜਾਊਗੀ ।

Photos from Mandeep Singh Kang's post 23/05/2023

ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਮਾਮਲੇ ਪੀੜਤ ਕੇਸ਼ਵ ਕੁਮਾਰ ਵੱਲੋਂ ਕੌਮੀ SC ਕਮਿਸ਼ਨ ਨੂੰ ਇੱਕ ਹੋਰ ਖ਼ਤ ਲਿਖਿਆ ਹੈ । ਜਿਸ ਵਿੱਚ ਉਸਨੇ ਫੇਰ ਪੰਜਾਬ ਵਿੱਚ ਖੁਦ ਦੀ ਜਾਨ ਨੂੰ ਖ਼ਤਰਾਂ ਦੱਸਿਆ ਹੈ ।

ਇਸ ਮਾਮਲੇ ਵਿੱਚ ਬਣਾਈ SIT ਦੇ ਨਾਲ ਵੀ ਕੇਸ਼ਵ ਨੇ ਸਹਿਯੋਗ ਕਰਨ ਦੀ ਗੱਲ ਕਹੀ ਹੈ ਪਰ ਆਨ ਲਾਈਨ ਪੇਸ਼ ਹੋਣ ਦੇ ਗੱਲ ਮੂਹਰੇ ਰੱਖੀ ਹੈ ।
ਹੁਣ ਦੇਖਣਾ ਇਹ ਹੋਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਆਮ ਆਦਮੀ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੀ ਹੈ ਜਾਂ ਨਹੀਂ ?

22/05/2023

ਦੋ ਦਿਨ ਪਹਿਲਾਂ ਅਖ਼ਬਾਰਾਂ ਵਿੱਚ ਵਿਸ਼ਾਲ ਮੈਗਾ ਮਾਰਟ ਦੇ ਕੱਪੜਿਆਂ ਦਾ ਇਸ਼ਤਿਹਾਰ ਛਪਿਆ ਹੈ। ਕਮਾਲ ਦੀ ਗੱਲ ਹੈ ਕਿ ਇਹ ਫੋਟੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲੰਗਰ ਵਰਤਾਉਣ ਦੀ ਦੱਸੀ ਜਾ ਰਹੀ ਹੈ। ਲੰਗਰ ਹਾਲ ਵਿੱਚ ਇਸ ਫੋਟੋਸ਼ੂਟ ਦੀ ਇਜਾਜ਼ਤ ਕਿਸਨੇ ਦਿੱਤੀ?

Photos from Mandeep Singh Kang's post 20/05/2023

ਇੱਕ ਪਾਸੇ the Kerala story ਵਰਗੀ ਫਿਲਮਾਂ ਨੂੰ BJP ਪਾਰਟੀ ਦੀ ਸਰਕਾਰ ਵਾਲੇ ਰਾਜਾਂ ਵਿੱਚ ਟੈਕਸ ਮੁਕਤ ਕੀਤਾ ਜਾ ਰਿਹਾ ਦੂਜੇ ਪਾਸੇ ਉਤਰਾਖੰਡ ਵਿੱਚ ਇੱਕ ਭਾਜਪਾ ਆਗੂ ਦੀ ਧੀ ਦਾ ਵਿਆਹ ਇੱਕ ਮੁਸਲਿਮ ਮੁੰਡੇ ਨਾਲ ਹੋਣ ਜਾ ਰਿਹਾ ।

ਯਸ਼ਪਾਲ ਬੇਨਮ BJP ਦੇ ਲੀਡਰ ਅਤੇ ਉਤਰਾਖੰਡ ਦੇ ਪੌੜੀ ਨਗਰ ਨਿਗਮ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਨ । ਓਹ ਪਹਿਲਾਂ ਕਾਂਗਰਸ ਵਿੱਚ ਸਨ ।

ਵੱਡੀ ਗੱਲ ਇਹ ਹੈ ਕਿ ਯਸ਼ਪਾਲ ਬੇਨਮ ਦੀ ਧੀ ਲਖਨਊ ਯੂਨੀਵਰਸਿਟੀ 'ਚ ਪੜ੍ਹਦੀ ਹੈ ਅਤੇ ਉਸ ਵਿਅਕਤੀ ਨਾਲ ਸਬੰਧਾਂ 'ਚ ਸੀ, ਜਿਸ ਨਾਲ ਉਹ ਵਿਆਹ ਕਰਨ ਜਾ ਰਹੀ ਹੈ। ਇਹ ਇੱਕ LOVE MARRIAGE ਹੈ। The Kerala story ਫਿਲਮ ਦਾ ਕੇਂਦਰ ਵੀ ਲਵ ਜਿਹਾਦ ਹੈ ।

ਲੋਕ ਹੁਣ BJP ਨੂੰ ਦੂਹਰੇ ਮਾਪਦੰਡ ਵਰਤਣ ਲਈ ਟਰੋਲ ਵੀ ਕਰ ਰਹੇ ਨੇ ।

ਵਿਆਹ 28 ਮਈ ਨੂੰ ਹੈ ਅਤੇ ਵਿਆਹ ਦਾ ਕਾਰਡ ਖੂਬ ਵਾਇਰਲ ਹੋ ਰਿਹਾ ਹੈ

ਮਨਦੀਪ ਸਿੰਘ ਕੰਗ

20/05/2023

ਦਰਬਾਰ ਸਾਹਿਬ ਤੋਂ ਇੱਕ ਯਾਤਰੂ ਤੰਬਾਕੂ ਦੇ ਨਾਲ ਫੜਿਆ ਗਿਆ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਪਾਲ ਸਿੰਘ ਬਲੇਰ ਨੇ ਉਸਦੀ ਤਲਾਸ਼ੀ ਲਈ ਅਤੇ ਤੰਬਾਕੂ ਨਿਕਲਿਆ , ਹਰਪਾਲ ਸਿੰਘ ਵੱਲੋਂ ਉਸ ਵਿਅਕਤੀ ਦੇ ਥੱਪੜ ਵੀ ਮਾਰੇ ਗਏ ਹਨ

ਸਵਾਲ ਇਹ ਹੈ ਕਿ ਜੇਕਰ ਉਹ ਯਾਤਰੂ ਤੰਬਾਕੂ ਸਮੇਤ ਦਰਬਾਰ ਵਿੱਚ ਜਾ ਆਇਆ ਹੈ ਤਾਂ ਇਹ ਘੋਰ ਬੇਅਦਬੀ ਹੈ
ਜੇਕਰ ਪਹਿਲਾਂ ਰੋਕਿਆ ਗਿਆ ਤਾਂ ਸਮਝਾਇਆ ਜਾਣਾ ਚਾਹੀਦਾ ਤੀ ।
ਇਹ ਗੱਲ ਗੁਰੂ ਘਰ ਦੇ CCTV ਕੈਮਰੇ ਸਪੱਸ਼ਟ ਕਰ ਸਕਦੇ ਨੇ ।

ਮਨਦੀਪ ਸਿੰਘ ਕੰਗ

20/05/2023

Master stroke

20/05/2023

ਇਸ ਵੀਡੀਓ ਬਾਰੇ ਪੂਰੀ ਜਾਣਕਾਰੀ :

ਪੰਜਾਬ ਦੇ ਅਜਨਾਲੇ ਦੇ ਪਿੰਡ ਗੱਗੋਮਾਹਲ ਦਾ ਇੱਕ ਨੌਜਵਾਨ ਗੁਰਮੀਤ ਸਿੰਘ ਅਤੇ ਭੂਆ ਦਾ ਮੁੰਡਾ ਅਜੇਪਾਲ ਸਿੰਘ ਡੋਂਕੀ ਲਗਾ ਕੇ ਅਮਰੀਕਾ ਜਾਣ ਲਈ ਕਿਸੇ ਏਜੰਟ ਦੇ ਧੱਕੇ ਚੜ ਗਏ । ਇਹਨਾਂ ਨੌਜਵਾਨਾਂ ਨੇ ਆਪਣੇ ਘਰੇ ਆਖਰੀ ਕਾਲ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੇ ਰਸਤੇ ਇੰਡੋਨੇਸ਼ੀਆ ਵਿੱਚ ਕੀਤੀ । ਜਿੱਥੇ ਇਹਨਾਂ ਨਾਲ ਏਜੰਟਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਨੌਜਵਾਨਾਂ ਤੇ ਇੰਡੋਨੇਸ਼ੀਆ ਵਿੱਚ ਇੱਕ ਏਜੰਟ ਦੇ ਕਤਲ ਦੇ ਇਲਜ਼ਾਮ ਲੱਗੇ ਹਨ । ਸਜਾ ਬਾਰੇ ਹਜੇ ਕੁਝ ਵੀ ਸੱਪਸ਼ਟ ਨਹੀਂ ਹੋਇਆ ।

ਸ਼ੋਸ਼ਲ ਮੀਡੀਆ ਤੇ ਫਾਂਸੀ ਹੋਣ ਦੀ ਗੱਲ ਵੀ ਪ੍ਰਚਾਰੀ ਜਾ ਰਹੀ ਹੈ । ਪਰ ਮੈਨੂੰ ਹਜੇ ਕੋਲ ਪੁਸ਼ਟੀ ਪ੍ਰਾਪਤ ਨਹੀਂ ਹੋਈ ।

ਮਨਦੀਪ ਸਿੰਘ ਕੰਗ

17/05/2023

ਕੌਮੀ ਇਨਸਾਫ਼ ਮੋਰਚੇ ਨਾਲ ਜੁੜੀ ਵੱਡੀ ਖ਼ਬਰ

ਪੰਜਾਬ ਹਰਿਆਣਾ ਹਾਈ ਕੋਰਟ ਮੋਰਚੇ ਬਾਰੇ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਪਾਈ ਝਾੜ

24 ਮਈ ਨੂੰ DGP ਪੰਜਾਬ ਨੂੰ ਕੀਤਾ ਤਲਬ

" ਡਰਾਈਵ ਸੇਫ਼ " ਨਾਮ ਦੀ ਸੰਸਥਾ ਨੇ ਰਾਹਗੀਰਾਂ ਨੂੰ ਮੋਰਚੇ ਕਾਰਨ ਪ੍ਰੇਸ਼ਾਨੀ ਹੋਣ ਦਾ ਹਵਾਲਾ ਦਿੰਦੇ ਮੋਰਚੇ ਵਾਲੀ ਥਾਂ ਖਾਲੀ ਕਰਵਾਉਣ ਲਈ ਪਾਈ ਸੀ ਪਟੀਸ਼ਨ

01/05/2023

ਮੌਜੂਦਾ ਹਾਲਾਤ ਅਤੇ ਸਿੱਖ ਨੌਜਵਾਨ

ਪੰਜਾਬ ਦੇ ਬਣੇ ਮੌਜੂਦਾ ਹਾਲਾਤ ਕੋਈ ਨਵੇਂ ਨਹੀਂ ਹਨ ਬਸ ਸਿੱਖ ਨੌਜਵਾਨ ਸਮਝ ਨਹੀਂ ਸਕੇ। ਸਿੱਖਾਂ ਨੂੰ ਇਹ ਭਰਮ ਸੀ ਕਿ ਸਟੇਟ ਪਹਿਲਾਂ ਵਾਲੀ ਗਲਤੀ ਕਦੇ ਨਹੀਂ ਕਰੇਗੀ। ਪਰ ਭਾਰਤੀ ਸਟੇਟ ਦੇ ਪੱਖੋਂ ਸੋਚਿਆ ਜਾਵੇ ਤਾਂ ਪੰਜਾਬ ਵਿੱਚ ਨੌਜਵਾਨਾਂ ਦੀ ਨਸਲਕੁਸ਼ੀ ਕਰਕੇ ਨਾ ਤਾਂ ਪਹਿਲਾਂ ਸਟੇਟ ਨੇ ਕੋਈ ਗਲਤੀ ਕੀਤੀ ਨਾ ਹੁਣ। ਭਾਰਤ ਇਹਨਾਂ ਨੂੰ ਆਪਣੀ ਪ੍ਰਾਪਤੀਆਂ ਮੰਨਦਾ ਹੈ। ਅੱਜ ਵੀ ਪੰਜਾਬ ਦੇ ਲੋਕਾਂ ਨੂੰ ਲਗਦਾ ਹੈ ਕਿ ਭਾਰਤੀ ਸਟੇਟ ਆਪਣੇ ਕੀਤੇ 'ਤੇ ਪਛਤਾਵਾ ਪ੍ਰਗਟ ਕਰੇਗੀ ਪਰ ਇਸ ਤਰਾਂ ਕਦੇ ਨਹੀਂ ਹੋਣ ਵਾਲਾ। ਇਹ ਤਾਂ ਭਾਰਤੀ ਦਾਬੇ ਦੀ ਕੇਵਲ ਇੱਕ ਝਾਤ ਸੀ। ਸਟੇਟ ਨੌਜਵਾਨਾਂ ਨੂੰ ਪਰਖ ਰਹੀ ਸੀ ਕਿ ਬੋਧਿਕ ਪੱਖੋਂ ਸਿੱਖ ਨੌਜਵਾਨ ਅੱਜ ਕਿੱਥੇ ਖੜ੍ਹਾ। ਸਿੱਖਾਂ ਦਾ ਕੂਟਨੀਤਿਕ ਪੱਖ ਕੱਲ ਵੀ ਕੋਰਾ ਸੀ ਅੱਜ ਸੀ ਕੋਰਾ ਹੈ ਇਹ ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਕੇਂਦਰ ਜਾਣ ਚੁੱਕੀ ਹੈ।

ਪਰ ਹੁਣ ਕੀ ਕੀਤਾ ਜਾਵੇ ?

ਸਿੱਖ ਨੌਜਵਾਨਾਂ ਜਿਸ ਸ਼ੋਸ਼ਲ ਮੀਡੀਆਂ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਸਮਝਦੇ ਸੀ ਉਸ ਸ਼ੋਸ਼ਲ ਮੀਡੀਆਂ ਨੇ ਹੀ ਨੌਜਵਾਨਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ। ਸਭ ਤੋਂ ਪਹਿਲਾਂ ਤਾਂ ਸਿੱਖ ਨੌਜਵਾਨੀ ਸ਼ੋਸ਼ਲ ਮੀਡੀਆਂ ਤੋਂ ਹੱਟ ਕੇ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਪਵੇਗਾ। ਨੌਜਵਾਨਾਂ ਨੂੰ ਸਿਆਸਤ ਦੇ ਗੁਰ ਸਿੱਖਣੇ ਪੈਣਗੇ। ਨੌਜਵਾਨਾਂ ਨੂੰ ਆਪਣੀ ਅੰਦਰਲੀ ਕਾਹਲ ਨੂੰ ਖਤਮ ਕਰਨ ਲਈ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ। ਮੌਜੂਦਾ ਸਮੇਂ ਵਿੱਚ ਜਿੰਨਾ ਵੀ ਬਿਰਤਾਂਤ ਸਿਰਜਿਆ ਗਿਆ ਸੀ ਉਹ ਇੰਟਰਨੈੱਟ 'ਤੇ ਹੀ ਸੀ ਅਤੇ ਇਸ ਪੂਰੇ ਘਟਨਾਕ੍ਰਮ ਹੋਣ ਦੇ ਬਾਵਜੂਦ ਵੀ ਉਹ ਬਿਰਤਾਂਤ ਜਮੀਨੀ ਪੱਧਰ 'ਤੇ ਨਹੀਂ ਆ ਸਕਿਆ। ਜਿਸਦਾ ਕਾਰਨ ਜ਼ਮੀਨੀ ਪੱਧਰ 'ਤੇ ਇਸ ਬਿਰਤਾਂਤ ਦਾ ਕੋਈ ਮੈਦਾਨ ਨਾ ਹੋਣਾ ਹੈ। ਇਹ ਨਹੀਂ ਕਿ ਮੌਜੂਦਾ ਸਮੇ ਵਿੱਚ ਸਿੱਖ ਨੌਜਵਾਨਾਂ ਦੇ ਮਨਾ ਅੰਦਰ ਗੰਭੀਰ ਚੇਤੰਨਤਾ ਪੈਦਾ ਨਹੀਂ ਹੋਈ। ਮੌਜੂਦਾ ਸਮੇ ਵਿੱਚ ਪੰਜਾਬ ਦਾ ਨੌਜਵਾਨ ਆਪਣੇ ਹੱਕ ਹਕੂਕ ਲਈ ਬਹੁਤ ਸੋਚ ਰਿਹਾ ਹੈ। ਪਰ ਉਸ ਸੋਚ ਨੂੰ ਠੋਸ ਕਰਕੇ ਕਿਸੇ ਸਾਚੇ ਵਿੱਚ ਨਹੀਂ ਢਾਲਿਆ ਜਾ ਰਿਹਾ। ਕਿਸੇ ਮਸਲੇ ਬਾਰੇ ਸੋਚਣਾ ਅਤੇ ਉਸ ਪ੍ਰਤੀ ਗੰਭੀਰ ਹੋਣਾ ਇਹਨਾਂ ਦੋਵਾਂ ਵਿੱਚ ਬਹੁਤ ਫਰਕ ਹੈ। ਗੰਭੀਰ ਹੋਣ ਤੋਂ ਅਗਲਾ ਕਦਮ ਹੈ ਆਪਣੇ ਸੰਕਲਪ ਲਈ ਦ੍ਰਿੜ ਹੋਣਾ।

ਸ਼ਾਬਦਿਕ ਹਿੰਸਾ ਤੋਂ ਪਰਹੇਜ : ਸਿੱਖ ਨੌਜਵਾਨਾਂ ਇੰਟਰਨੈੱਟ 'ਤੇ ਹੋਣ ਵਾਲੇ ਭੰਡੀ ਪ੍ਰਚਾਰ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਸ਼ਾਬਦਿਕ ਹਿੰਸਾ ਸਿੱਖੀ ਦੇ ਸਿਧਾਂਤ ਖਿਲਾਫ਼ ਹੈ ਅਤੇ ਇਕ ਗੱਲ ਨੌਜਵਾਨ ਸਮਝ ਲੈਣ ਸਿਧਾਂਤ ਨਾਲ ਸਮਝੌਤਾ ਕਰਕੇ ਕਦੇ ਵੀ ਧਾਰਮਿਕ ਅਤੇ ਪੰਥਕ ਮੁਕਾਮਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਾਬਦਿਕ ਹਿੰਸਾ ਤੁਹਾਨੂੰ ਤੁਹਾਡੇ ਇਖ਼ਲਾਕ ਤੋਂ ਡੇਗਦੀ ਹੈ। ਸਿਖਾਂ ਦੀ ਪਹਿਚਾਣ ਉਹਨਾਂ ਦੇ ਇਖ਼ਲਾਕ ਕਰਕੇ ਹੀ ਹੈ। ਰਹਿਤ ਤੋਂ ਸੱਖਣੇ ਹੋਕੇ ਅਸੀਂ ਆਪਣੇ ਗੁਰੂ ਦੇ ਘਰ ਦੀ ਉਸਾਰੀ ਕਿਵੇਂ ਕਰ ਸਕਦੇ ਹਾਂ ਜਦੋ ਕਿ ਗੁਰੂ ਦਾ ਫੁਰਮਾਨ ਹੈ " ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ " ਸ਼ਾਬਦਿਕ ਹਿੰਸਾ ਸਿਖਾਂ ਦੀ ਸੋਚਣ ਸਿਕਤੀ ਨੂੰ ਖਤਮ ਕਰ ਰਹੀ ਹੈ।ਇਸ ਭੰਡੀ ਪ੍ਰਚਾਰ ਨਾਲ ਨੌਜਵਾਨ ' "ਜੋ ਸਾਡੇ ਤਰਾਂ ਨਹੀਂ ਸੋਚਦਾ ਉਹ ਗ਼ਦਾਰ ਹੈ " ਇਸ ਧਾਰਨਾ ਦਾ ਸ਼ਿਕਾਰ ਹੋ ਰਹੇ ਨੇ।

ਬੇ ਭਰੋਸਗੀ ਦਾ ਦੌਰ : ਸਿੱਖਾਂ ਵਿੱਚ ਅੱਜ ਕੱਲ ਆਪਸੀ ਬੇ ਭਰੋਸਗੀ ਦਾ ਆਲਮ ਹੈ। ਸਿੱਖ ਨੌਜਵਾਨ ਇਸ ਦੇ ਵਿੱਚ ਚੱਕੀ ਵਿਚਾਲੇ ਅਤੇ ਦੇ ਦਾਣਿਆਂ ਵਾਂਗ ਪੀਸ ਰਹੇ ਨੇ।ਇਸ ਬੇ ਭਰੋਸਗੀ ਨੂੰ ਖ਼ਤਮ ਕਰਨ ਦੀ ਬਹੁਤ ਲੋੜ ਹੈ। ਸਿੱਖਾਂ ਵਿੱਚ ਵਿਰੋਧ ਕਰਨ ਵਾਲੀ ਨੂੰ ਵੀ ਨਹੀਂ ਪਤਾ ਕਿ ਉਹ ਇੱਕ ਦੂਜੇ ਦਾ ਵਿਰੋਧ ਕਿਉਂ ਕਰ ਰਹੇ ਨੇ। ਇਸ ਵਿਰੋਧ ਨੂੰ ਵਿਚਾਰਧਾਰਕ ਵਖਰੇਵੇਂ ਕਿਹਾ ਜਾ ਰਿਹਾ। ਪਰ ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਵਿਚਾਰਧਾਰਾ ਕੀ ਹੁੰਦੀ ਹੈ। ਇਕ ਦੂਜੇ 'ਤੇ ਭਰੋਸਾ ਨਾ ਕਰਨ ਨੂੰ ਇਸ ਤਰਾਂ ਜੱਗ ਜਾਹਿਰ ਕੀਤਾ ਜਾ ਰਿਹਾ ਕਿ ਨੌਜਵਾਨ ਸਮਝ ਹੀ ਨਹੀਂ ਪਾ ਰਹੇ ਕੌਣ ਸਹੀ ਕੌਣ ਗ਼ਲਤ। ਹਰ ਕੋਈ ਆਪਣੇ ਆਪ ਨੂੰ ਪੰਥਕ ਦੱਸ ਰਿਹਾ ਪਰ ਨੌਜਵਾਨ ਬਿਰਤੀ ਨੂੰ ਇਸ ਕਦਰ ਉਲਝਾ ਦਿੱਤਾ ਗਿਆ ਹੈ ਕਿ ਉਹ ਸਹੀ ਗਲਤ ਦੀ ਚੋਣ ਕਰਨ ਤੋਂ ਅਸਮਰਥ ਹਨ। ਇਹੀ ਸਟੇਟ ਦਾ ਏਜੰਡਾ ਹੈ ਜਿਸਨੂੰ ਸਿੱਖਾਂ ਨੇ ਅਣਜਾਣੇ ਵਿੱਚ ਸਟੇਟ ਤੋਂ ਵੀ ਕਾਹਲੇ ਹੋ ਕੇ ਸਿੱਖ ਮਨਾ ਵਿੱਚ ਅੰਕਿਤ ਕਰ ਦਿੱਤਾ ਹੈ। ਭਰਾ ਮਾਰੂ ਜੰਗ ਦਾ ਪਹਿਲਾ ਕਦਮ ਬੇ ਭਰੋਸਗੀ ਹੀ ਹੈ। ਏਕੇ ਤੋਂ ਸੱਖਣੀਆਂ ਕੌਮਾਂ ਨੂੰ ਹਰਾਉਣਾ ਬਹੁਤ ਸੌਖਾ ਹੋ ਜਾਂਦਾ ਹੈ।

ਤੱਥ ਅਧਾਰਿਤ ਜਾਣਕਾਰੀ ਦੀ ਘਾਟ : ਅੱਜਕਲ ਸ਼ੋਸਲ ਮੀਡੀਆ ਦੇ ਯੁੱਗ ਵਿੱਚ ਹਰ ਕੋਈ ਪੱਤਰਕਾਰ ਹੈ। ਕਿਸੇ ਜਾਣਕਾਰੀ ਵਿਚਲੇ ਝੂਠ ਸੱਚ ਦੀ ਪੜਤਾਲ ਕੀਤਿਆ ਜਾਣਕਾਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ। ਸਿੱਖਾਂ ਨੌਜਵਾਨ ਨੇ ਜਾਣਕਾਰੀ ਲਈ ਸਿਰਫ਼ ਸ਼ੋਸ਼ਲ ਮੀਡੀਆਂ ਨੂੰ ਅਧਾਰ ਬਣਾ ਲਿਆ ਹੈ। ਦਰਅਸਲ ਜ਼ਿਆਦਾਤਰ ਵਿਸ਼ਵ ਵਿੱਚ ਹੋ ਹੀ ਇਹੀ ਰਿਹਾ ਇਸ ਵੇਲੇ। ਪਰ ਇਹ ਜਾਣਕਾਰੀ ਹਾਨੀਕਾਰਕ ਹੈ ਇਸ ਇਨਸਾਨ ਦੀ ਆਪਣੀ ਸਮਝ ਨੂੰ ਖਤਮ ਕਰਦੀ ਹੈ।

ਕੂਟਨੀਤਿਕ ਨਾ ਹੋਣਾ : ਸਿੱਖਾਂ ਨੂੰ ਪੈ ਰਹੀ ਮਾਰ ਦਾ ਵੱਡਾ ਕਾਰਨ ਸਿੱਖਾਂ ਦਾ ਕੂਟਨੀਤਿਕ ਨਾ ਹੋਣਾ ਹੈ। ਦੂਰਅੰਦੇਸ਼ੀ ਦਾ ਹੋਣਾ ਕਿਸੇ ਆਗੂਆਂ ਅਤੇ ਕੌਮ ਦੇ ਲਈ ਬਹੁਤ ਜਰੂਰੀ ਹੈ ਜਿਵੇਂ ਮਨੁੱਖੀ ਸਰੀਰ ਲਈ ਪਾਣੀ ਹਵਾ ਭੋਜਨ ਜਰੂਰੀ ਹੈ ਉੱਥੇ ਹੀ ਅੱਜ ਦੇ ਠੰਡੀ ਜੰਗ ਦੇਕਸਮੇ ਵਿੱਚ ਕੂਟਨੀਤਕ ਹੋਣਾ ਅਤਿ ਜਰੂਰੀ ਹੋ ਜਾਂਦਾ ਹੈ। ਅੱਜ ਦੁਨੀਆਂ ਦਾ ਹਰ ਦੇਸ਼ ਹਰ ਕਮ ਹਰ ਨਸਲ ਅਗਲੇ ਆਉਣ ਵਾਲੇ 20-50 ਸਾਲਾਂ ਦਾ ਸੋਚ ਕੇ ਨੀਤੀਆਂ ਤਿਆਰ ਕਰ ਰਹੇ ਹਨ। ਪਰ ਅਫਸੋਸ ਸਿਖਾਂ ਕੋਲ ਕੋਈ ਨੀਤੀ ਹੀ ਨਹੀਂ ਅਤੇ ਨੀਤੀ ਘਾੜਿਆ ਦੀ ਸਿੱਖ ਸੁਣਦੇ ਨਹੀਂ ਹਨ। ਅੱਜ ਸਿੱਖਾਂ ਦੇ ਹਰ ਨਿੱਕੇ ਨਿੱਕੇ ਮਸਲੇ ਨੂੰ ਏਨਾ ਉਲਝਾਇਆ ਜਾ ਰਿਹਾ ਕਿ ਕਦੇ ਸੁਲਝ ਹੀ ਨਾ ਸਕਣ ਅਤੇ ਜੇਕਰ ਸਿੱਖ ਕਦੇ ਇਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ ਕਰਨ ਤਾਂ ਆਪਸ ਵਿੱਚ ਲੜ ਲੜ ਕੇ ਮਰ ਜਾਣ। ਇਹ ਸਭ ਕੁਝ ਕੂਟਨੀਤੀ ਦੀ ਘਾਟ ਕਰਕੇ ਹੋ ਰਿਹਾ। SGPC ਨੂੰ ਤੋੜ ਕੇ ਹਰਿਆਣਾ ਕਮੇਟੀ ਅਤੇ ਪਹਿਲਾਂ ਦਿੱਲੀ ਕਮੇਟੀ ਬਣਾ ਦਿੱਤੀ ਗਈ , ਇਹ ਸਿੱਖਾਂ ਦੀ ਵਿਸ਼ਵ ਪੱਥਰ ਦੀ ਤਾਕਤ ਨੂੰ ਇਕ ਰਾਜ ਤੱਕ ਸੀਮਤ ਕਰਨ ਦਾ ਇਹ ਕੂਟਨੀਤਿਕ ਕਦਮ ਸੀ ਜਿਸਨੂੰ ਸਿੱਖ ਸਮਝ ਨਹੀਂ ਸਕੇਅਤੇ SGPC 'ਤੇ ਕਾਬਜ਼ ਧੜੇ ਦੇ ਵਿਰੋਧੀ ਹੋਣ ਕਰਕੇ ਬਹੁਤੇ ਸਿੱਖ ਆਗੂਆਂ ਨੇ ਇਸ ਸਬੰਧੀ ਆਵਾਜ਼ ਚੁੱਕਣੀ ਵੀ ਜਾਇਜ਼ ਨਹੀਂ ਸਮਝੀ। ਦਰਅਸਲ ਇਹੀ ਦਾ ਕੂਟਨੀਤੀ ਹੈ। ਮਰਨ ਅਤੇ ਮਾਰਨ ਵਾਲੇ ਦੋਵੇਂ ਸਿੱਖ ਹਨ ਪਰ ਦੋਵਾਂ ਨੂੰ ਨਹੀਂ ਪਤਾ ਕਿ ਓਹਨਾ ਨੂੰ ਕੌਣ ਕੰਟਰੋਲ ਕਰ ਰਿਹਾ।

ਸਿੱਖਾਂ ਨੂੰ ਬਾਣੀ ਬਨੇ ਦੇ ਧਾਰਨੀ ਹੋਣਾ ਪਵੇਗਾ ਤਾਂ ਸਿੱਖਾਂ ਦੇ ਇਹ ਮਸਲੇ ਹੱਲ ਹੋਣਗੇ ਕਿਉਂ ਕਿ ਗੁਰੂ ਗੋਬਿੰਦ ਸਿੰਘ ਨੇ ਫੁਰਮਾਇਆ ਕਿ

ਜਬ ਇਹ ਗਹੈ ਬਿਪ੍ਰਨ ਕੀ ਰੀਤ।। ਮੈਂ ਨ ਕਰਉਂ ਇਨਕੀ ਪ੍ਰਤੀਤ।।

ਮਨਦੀਪ ਸਿੰਘ ਕੰਗ
ਹੁਸੈਨਪੁਰਾ , ਫਤਹਿਗੜ੍ਹ ਸਾਹਿਬ

12ਅਪ੍ਰੈਲ 2023

30/04/2023

Is Bhagwant Mann campaigning for Simranjit Singh in Jalandhar?

30/04/2023

ਨਿਮਰਤਾ

30/04/2023

ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਅੱਜ ਆਪਣੇ ਵੱਡੇ ਭਰਾ ਸ. ਜਸਵਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਪਣੇ ਪਿੰਡ ਡੇਕਵਾਲਾ (ਜ਼ਿਲ੍ਹਾ ਰੋਪੜ ) ਪੁੱਜੇ ।

30/04/2023

Videos (show all)

ਸੰਭੂ ਬਾਰਡਰ ਤੇ ਪੁਲਿਸ ਵੱਲੋਂ ਮਾਰੇ ਹੰਝੂ ਗੈਸ ਦੇ ਗੋਲਿਆਂ ਨਾਲ ਦੋ ਨੌਜਵਾਨ ਜ਼ਖ਼ਮੀ ਹੋਏ ਨੇ । ਇਕ ਨੌਜਵਾਨ ਮੋਗਾ ਪੰਜਾਬ ਦਾ ਆ ਦੂਜਾ ਹਰਿਆਣਾ ਦਾ...
ਦਿੱਲੀ ਵਿੱਚ ਆਏ ਹੜ੍ਹ ਬਾਬੇ ਨਾਨਕ ਦੇ ਸਿੱਖਾਂ ਦੀ ਸੇਵਾ ਸ਼ੁਰੂ
International Students Protesting against Deportations From Canadaਬੀਤੇ ਕੁਝ ਸਮੇਂ ਤੋਂ ਜਲੰਧਰ ਦੇ ਇੱਕ ਏਜੰਟ ਦੇ ਧੋਖੇ ਦਾ ਸ਼ਿਕਾਰ ...
ਸਾਰੀ ਉਮਰ ਦੀ ਮਿਹਨਤ ਲਗਦੀ ਹੈ ਇਹਨਾਂ ਤਗਮਿਆਂ ਨੂੰ ਹਾਸਿਲ ਕਰਨ ਦੇ ਲਈ । ਇਹਨਾਂ ਨੂੰ ਇਸ ਤਰ੍ਹਾਂ ਵਹਾ ਦੇਣਾ ਸੌਖਾ ਨਹੀਂ । ਬਹੁਤ ਮੁਸ਼ਕਿਲ ਹੋਇਆ ...
ਅੱਜ 5 ਵਜੇ ਭਾਰਤੀ ਭਲਵਾਨਾਂ ਨੇ ਬ੍ਰਿਜ ਭੂਸ਼ਨ ਸਿੰਘ ਦੇ ਵਿਰੁੱਧ ਲੱਗੇ ਧਰਨੇ ਵਿੱਚ ਇੰਡੀਆ ਗੇਟ 'ਤੇ ਕੈਂਡਲ ਮਾਰਨ ਕਰਨਾ ਹੈ , ਉਸ ਤੋਂ ਪਹਿਲਾਂ ਭਲ...
ਦਰਬਾਰ ਸਾਹਿਬ ਤੋਂ ਇੱਕ ਯਾਤਰੂ ਤੰਬਾਕੂ ਦੇ ਨਾਲ ਫੜਿਆ ਗਿਆ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਪਾਲ ਸਿੰਘ ਬਲੇਰ ਨੇ ਉਸਦੀ ਤਲਾਸ਼ੀ ਲਈ ...
Master stroke
ਇਸ ਵੀਡੀਓ ਬਾਰੇ ਪੂਰੀ ਜਾਣਕਾਰੀ :ਪੰਜਾਬ ਦੇ ਅਜਨਾਲੇ ਦੇ ਪਿੰਡ ਗੱਗੋਮਾਹਲ ਦਾ ਇੱਕ ਨੌਜਵਾਨ ਗੁਰਮੀਤ ਸਿੰਘ ਅਤੇ ਭੂਆ ਦਾ ਮੁੰਡਾ ਅਜੇਪਾਲ ਸਿੰਘ ਡੋਂਕ...
Is Bhagwant Mann campaigning for Simranjit Singh in Jalandhar?
ਨਿਮਰਤਾ
ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਅੱਜ ਆਪਣੇ ਵੱਡੇ ਭਰਾ ਸ. ਜਸਵਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਪਣੇ ਪਿੰਡ ਡੇਕਵਾਲਾ (...
ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਅੱਜ ਆਪਣੇ ਵੱਡੇ ਭਰਾ ਸ. ਜਸਵਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਪਣੇ ਪਿੰਡ ਡੇਕਵਾਲਾ (...

Website