Cupid high school
Contact information, map and directions, contact form, opening hours, services, ratings, photos, videos and announcements from Cupid high school, School, .
ਉਲਝਦੀ ਜ਼ਿੰਦਗੀ ਭਾਗ 2
ਹਾਂ ਢੌਂਗ ਹੀ ਤਾਂ ਰਚ ਰਹੇ ਹਾਂ । ਕਿਉਕਿ ਅਸੀ ਸਮਾਜ ਵਿੱਚ ਤਬਦੀਲੀ ਆਪਣੀ ਸੁੱਖ ਸੁਵਿਧਾ ਲਈ ਕੀਤੀ ਹੈਂ। ਨਾ ਕਿ ਸਮਾਜ ਨੂੰ ਖ਼ੂਬਸੂਰਤ ਬਣਾਉਣ ਲਈ।ਅੱਜ ਦੇ ਸਮਾਜ ਦੀ ਤਸਵੀਰ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਾੜੀ ਹੈ।ਅੱਜ ਭੁੱਖਮਰੀ , ਬਲਾਤਕਾਰ,ਲਾਲਚ ਤੇ ਧੋਖਾ ਬਹੁਤ ਜ਼ਿਆਦਾ ਵੱਧ ਗਿਆ ਹੈ।ਅੱਜ ਸਾਡੇ ਰਿਸ਼ਤਿਆਂ ਵਿੱਚ ਇੰਨੀ ਗਿਰਾਵਟ ਆ ਗੲੀ ਹੈ ਕਿ ਮਾਂਪੇਂ ਬੱਚਿਆ ਉਪਰ ਤੇ ਬੱਚੇ ਮਾਪਿਆਂ ਉਪਰ ਵਿਸਵਾਸ਼ ਨਹੀਂ ਕਰ ਸਕਦੇ ।ਅੱਜ ਵੱਡੀ ਗਿਣਤੀ ਵਿੱਚ ਮਨੁੱਖ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ।ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ।ਅਸੀਂ ਵਹਿਮ ਵਿੱਚ ਜੀਅ ਰਹੇ ਆ ਕੇ ਮਨੁੱਖ ਤਰੱਕੀ ਕਰ ਗਿਆ ਹੈ ।ਪਰ ਅੱਜ ਉਸ ਨੇ ਆਪਣਾ ਇਮਾਨ , ਵਿਸ਼ਵਾਸ਼ , ਪਿਆਰ, ਰਿਸ਼ਤੇ ਸਕੂਨ ਸਭ ਗੁਆ ਲਿਆ ਹੈ।ਜਿਥੇ ਇਨਸਾਨ ਰਹਿ ਕੇ ਮਸ਼ੀਨ ਬਣ ਚੁੱਕਾ ਹੋਵੇ ।ਜਿਥੇ ਮਾਂ ਆਪਣੇ ਹੱਥੀਂ ਔਲਾਦ ਦਾ ਕਤਲ ਕਰੇ ,ਜਿਥੇ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਾ ਹੋਵੇ ।ਜਿਥੇ ਸਾਡੇ ਕੋਲ ਆਪਣਾ ਦੁੱਖ-ਸੁੱਖ ਸਾਂਝਾ ਕਰਨ ਲਈ ਇਕ ਸੱਚਾ ਮਿੱਤਰ ਨਾ ਹੋਵੇ ।ਜਿਥੇ ਅਸੀਂ ਬਿਨਾਂ ਨੀਂਦ ਦੀ ਦਵਾਈ ਖਾਂਦੇ ਸੌਂਦੇ ਨਾ ਹੋਈਏ ।ਜਿਥੇ ਸੋਲਾਂ ਸਾਲ ਦੇ ਬੱਚੇ ਆਤਮ-ਹੱਤਿਆ ਕਰਦੇ ਹੋਣ ਜਾ ਫਿਰ ਅਟੈਕ ਨਾਲ ਮਰਦੇ ਹੋਣ ।ਕੀ ਇਹ ਵਿਕਾਸ ਹੁੰਦਾ ਹੈ।? ਜੇ ਹਾਂ ਤਾਂ ਸਾਨੂੰ ਨਹੀਂ ਚਾਹੀਦਾ ਇਹੋ ਜਿਹਾਂ ਵਿਕਾਸ।
ਜਾਰੀ