gurvindersharma09

gurvindersharma09

Contact information, map and directions, contact form, opening hours, services, ratings, photos, videos and announcements from gurvindersharma09, Blogger, .

24/01/2024

ਸੇਵਾ
ਪਿੰਡ ਕਰਮਗੜ੍ਹ ਨੇੜੇ ਮਲੋਟ ਦੇ ਸਰਕਾਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਠੰਡ ਚ ਗਰਮ ਕੋਟੀਆਂ ਦੀ ਸਖ਼ਤ ਜ਼ਰੂਰਤ ਸੀ। ਸਕੂਲ ਮੁਖੀ ਸਾਡੀ ਛੋਟੀ ਭੈਣ ਨੇ ਇਸ ਵਾਰੇ ਦੱਸਿਆ ਤਾਂ ਸਾਡੇ ਸਤਿਕਾਰਯੋਗ ਅੰਕਲ ਸ੍ਰੀ Nand Bhargava ਜੀ ਨੇ ਬੱਚਿਆਂ ਲਈ ਗਰਮ ਕੋਟੀਆਂ ਦਾ ਪ੍ਰਬੰਧ ਕਰਕੇ ਮੇਰੀ ਸੇਵਾ ਲਗਾਈ ਕੇ ਬੱਚਿਆਂ ਤੱਕ ਪਹੁੰਚਦੀ ਕੀਤੀ ਜਾਵੇ।
ਅੱਜ ਇਸ ਸਕੂਲ ਚ ਇਹਨਾਂ 35 ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆ ਗਈਆਂ। ਸਕੂਲ ਮੁਖੀ ਭੈਣ ਨੇ ਦੱਸਿਆ ਕਿ ਇਹ ਛੋਟਾ ਜਿਹਾ ਪਿੰਡ ਹੈ, ਇਸ ਸਕੂਲ ਚ ਜਿਆਦਾਤਰ ਗਰੀਬ ਵਰਗ ਦੇ ਪਰਿਵਾਰ ਹਨ ਤੇ ਓਹਨਾ ਦੇ ਬੱਚੇ ਹੀ ਸਕੂਲ ਚ ਪੜ੍ਹਨ ਆਉਂਦੇ ਨੇ, ਇਹਨਾਂ ਬੱਚਿਆਂ ਕੋਲ ਕੁੱਲ ਮਿਲਾਕੇ ਇੱਕੋ ਸਕੂਲ ਵਾਲੀ ਕੋਟੀ ਜਰਸੀ ਹੀ ਹੁੰਦੀ ਹੈ ਉਸ ਨੂੰ ਸਕੂਲ ਚ ਤੇ ਉਸ ਨੂੰ ਆਉਣ ਜਾਣ ਚ ਵਰਤਦੇ ਨੇ।
ਪਹਿਲਾਂ ਸਕੂਲ ਦੀ ਹਾਲਾਤ ਬਹੁਤ ਤਰਸਯੋਗ ਸੀ ਪਰ ਭੈਣ ਨੇ ਅਤੇ ਸਟਾਫ ਨੇ ਮਿਹਨਤ ਨਾਲ ਅਤੇ ਖੁਦ ਫੰਡ ਇਕੱਠਾ ਕਰਕੇ ਸਕੂਲ ਨੂੰ ਦੇਖਣਯੋਗ ਅਤੇ ਬੱਚਿਆਂ ਦੇ ਪੜ੍ਹਣਯੋਗ ਇਮਾਰਤ ਬਣਾਈ ਹੈ ਅਤੇ ਅਜੇ ਵੀ ਕੰਮ ਚੱਲ ਰਿਹਾ ਹੈ। ਹਮੇਸ਼ਾ ਸਲਾਮ ਹੈ ਅਜਿਹੇ Dedicated ਅਧਿਆਪਕਾਂ ਨੂੰ ਜੌ ਆਪਣੇ ਸਕੂਲ ਲਈ ਕੁਝ ਕਰਨਾ ਸੋਚਦੇ ਨੇ।
ਮੈ ਭੈਣ ਨਾਲ ਵਾਅਦਾ ਕੀਤਾ ਹੈ ਕਿ ਅਗਲੇ ਸਾਲ ਸਰਦੀਆਂ ਚ ਇਸ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਜੁਰਾਬਾਂ ਅਤੇ ਜੈਕਟਾਂ ਦੀ ਸੇਵਾ ਆਪਣੇ ਵਲੋਂ ਕਰਾਂਗੇ। ਤੁਹਾਡੇ ਸਭ ਦੇ ਸਹਿਯੋਗ ਦੀ ਆਸ ਰਹੇਗੀ।
#ਜੀਉ_ਔਰ_ਜੀਨੇ_ਦੋ #ਸਹਿਯੋਗ_ਵੈਲਫੇਅਰ_ਕਲੱਬ_ਬਠਿੰਡਾ #ਬਠਿੰਡਾ #ਪੰਜਾਬੀ #ਸਹਿਯੋਗ

22/01/2024

ਸਭ ਨੂੰ ਕੋਟਿ ਕੋਟਿ ਮੁਬਾਰਕਾਂ

22/01/2024
Photos from gurvindersharma09's post 14/01/2024

ਕੱਲ ਮੇਰੇ ਛੋਟੇ ਵੀਰ ਜਗਤਾਰ ਸਿੰਘ ਸਿੰਘ ਸਟਾਇਲ ਦਸਤਾਰ.ਟ੍ਰੇਨਿੰਗ ਸੈਂਟਰ.ਬਠਿੰਡਾ ਵੱਲੋਂ ਪਿੰਡ ਬਾਜਕ ਜਿਲ੍ਹਾ ਬਠਿੰਡਾ ਦੇ ਇਤਿਹਾਸਿਕ ਗੁਰੂ ਘਰ ਵਿੱਚ ਦਸਤਾਰ ਸਿਖਲਾਈ ਕੈਂਪ ਦੇ ਸਮਾਪਤੀ ਮੌਕੇ ਕੈਂਪ ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਕੈਂਪ ਚ 100 ਤੋ ਵੱਧ ਬੱਚਿਆਂ ਅਤੇ ਨੌਜਵਾਨਾਂ ਨੇ ਦਸਤਾਰ ਸਜਾਉਣ ਦੀ ਸਿਖਲਾਈ ਲਈ।
ਅਪਣੀ #ਸਹਿਯੋਗ ਟੀਮ ਵਲੋਂ ਦਸਤਾਰ ਦੀ ਸਿਖਲਾਈ ਲੈਂ ਰਹੇ ਲੋੜਵੰਦ ਬੱਚਿਆਂ ਨੂੰ ਪਹਿਨਣ ਲਈ ਗਰਮ ਸਵੇਟ ਸ਼ਰਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਦਾਸ ਨੂੰ ਪਿੰਡ ਦੀ ਪੰਚਾਇਤ ਅਤੇ ਗੁਰਘਰ ਦੇ ਸੇਵਾਦਾਰਾਂ ਵਲੋਂ ਸਰੋਪਾ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਈ ਮਨਦੀਪ ਸਿੰਘ ਢਿੱਲੋ ਜੀ ਨੇ ਵੀ ਬਹੁਤ ਸਹਿਯੋਗ ਦਿੱਤਾ।
#ਜੀਉ_ਔਰ_ਜੀਨੇ_ਦੋ #ਬਠਿੰਡਾ #ਪੰਜਾਬੀ
#ਸਹਿਯੋਗ_ਵੈਲਫੇਅਰ_ਕਲੱਬ_ਬਠਿੰਡਾ

Photos from gurvindersharma09's post 12/01/2024

ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ
ਅੱਜ ਬਠਿੰਡਾ ਦੇ ਵੱਖ ਵੱਖ ਇਲਾਕਿਆਂ ਚ ਜਿੱਥੇ ਵੀ ਕੋਈ ਬੱਚਾ ਜਾਂ ਵੱਡਾ ਠੰਡ ਚ ਬਿਨਾ ਬੂਟ ਜੁਰਾਬਾਂ ਤੋ ਮਿਲਿਆ ਉਸ ਨੂੰ ਮੌਕੇ ਤੇ ਹੀ ਨਵੇਂ ਬੂਟ ਅਤੇ ਜੁਰਾਬਾਂ ਦਿੱਤੀਆਂ ਗਈਆਂ।
ਕੜਾਕੇ ਦੀ ਇਸ ਹੱਡ ਚੀਰਵੀ ਠੰਡ ਚ ਬਹੁਤ ਸਾਰੇ ਬੱਚੇ ਔਰਤਾਂ ਨੰਗੇ ਪੈਰ ਘੁੰਮਦੇ ਮਿਲਦੇ ਨੇ, ਮਾਨਵਤਾ ਦੇ ਨਾਤੇ ਇਹਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ।
#ਜੀਉ_ਔਰ_ਜੀਨੇ_ਦੋ #ਸਹਿਯੋਗ_ਵੈਲਫੇਅਰ_ਕਲੱਬ_ਬਠਿੰਡਾ #ਬਠਿੰਡਾ .1

Photos from gurvindersharma09's post 12/01/2024

ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ
ਕੁਝ ਦਿਨ ਪਹਿਲਾਂ ਬਠਿੰਡਾ ਤੋ ਇੱਕ ਮਰੀਜ ਹੈਪੀ ਗਰੋਵਰ ਆਪਣੇ ਕੋਲ ਇਲਾਜ ਦੀ ਮਦਦ ਲਈ ਆਇਆ ਸੀ। ਇਸ ਵੀਰ ਨੂੰ ਵੇਰਿਕੋਜ਼, ਨਸਾ ਬਲਾਕ ਦੀ ਬਿਮਾਰੀ ਸੀ ਤੇ ਨਸਾ ਬਲਾਕ ਹੋਂਕਰਕੇ ਜਖਮ ਅਤੇ ਦੀ ਦੀ ਤਕਲੀਫ਼ ਬਹੁਤ ਜਿਆਦਾ ਸੀ।
ਇਸ ਵੀਰ ਦਾ ਪੂਰਾ ਇਲਾਜ ਬਠਿੰਡਾ ਦੇ ਸਟਾਰ ਇਮੈਜਿੰਗ ਹਸਪਤਾਲ ਦੇ ਡਾਕਟਰ ਅੰਬਰੀਸ਼ ਰਾਜਾ ਵਲੋਂ ਕੀਤਾ ਗਿਆ। ਹੁਣ ਇਹ ਵੀਰ ਦੀ ਹਾਲਤ ਬਹੁਤ ਵਧੀਆ ਹੈ ਅਤੇ ਇੱਕ ਦੋ ਵਾਰ ਦੀ ਵਿਜ਼ਿਟ ਬਾਕੀ ਹੈ। ਇਸ ਵੀਰ ਦੇ ਇਲਾਜ ਚ ਬਾਈ Sukhpal Bhullar ਅਤੇ ਇੱਕ ਹੋਰ ਮੇਰੇ ਵੱਡੇ ਵੀਰ ਵਲੋਂ ਨਿਭਾਈ ਗਈ। ਪੱਟੀਆਂ ਅਤੇ ਟੈਸਟ ਦੀ ਸੇਵਾ ਕੁਝ ਦਾਨੀ ਰੂਹਾਂ ਵਲੋਂ ਕੀਤੀ ਜਾ ਰਹੀ ਹੈ।
ਸਾਡਾ ਮਕਸਦ ਸਿਰਫ ਤੇ ਸਿਰਫ ਕਿਸੇ ਲੋੜਵੰਦ ਦੀ ਮਦਦ ਕਰਕੇ ਦੁਆਵਾਂ ਕਮਾਉਣਾ ਹੈ। ਤੁਸੀ ਸਭ ਭਾਗਾਂ ਵਾਲੇ ਹੈ ਜੌ ਸਾਥ ਦਿੰਦੇ ਹੋ। ਜਿਉਂਦੇ ਵਸਦੇ ਰਹੋ।
#ਜੀਉ_ਔਰ_ਜੀਨੇ_ਦੋ #ਸਹਿਯੋਗ_ਵੈਲਫੇਅਰ_ਕਲੱਬ_ਬਠਿੰਡਾ #ਸਹਿਯੋਗ_ਟੀਮ_ਬਠਿੰਡਾ #ਬਠਿੰਡਾ

Photos from gurvindersharma09's post 04/01/2024

ਲੋੜਵੰਦ ਪਰਿਵਾਰਾਂ ਨੂੰ ਠੰਡ ਤੋ ਬਚਨ ਲਈ ਕੰਬਲ ਅਤੇ ਬੂਟ ਜੁਰਾਬਾਂ ਵੰਡੇ ਗਏ #ਜੀਉ_ਔਰ_ਜੀਨੇ_ਦੋ #ਸਹਿਯੋਗ_ਟੀਮ_ਬਠਿੰਡਾ

03/01/2024

ਬਹੁਤ ਹੀ ਲੋੜਵੰਦ ਪਰਿਵਾਰ ਦੇ ਛੇ ਮਹੀਨੇ ਦੇ ਮਾਸੂਮ ਨੂੰ ਇਲਾਜ ਲਈ ਦਵਾਈਆਂ ਅਤੇ ਇੰਜੈਕਸ਼ਨ ਦੀ ਸੇਵਾ ਨਿਭਾਈ ਗਈ
#ਜੀਉ_ਔਰ_ਜੀਨੇ_ਦੋ #ਸਹਿਯੋਗ_ਟੀਮ_ਬਠਿੰਡਾ

15/11/2023

ਕਿਸ ਚੀਜ ਦਾ ਹੰਕਾਰ, ਆਕੜ, ਰੁਤਬਾ, ਸ਼ੋਹਰਤ,
ਇੱਕ ਦਿਨ ਤਾਂ ਆਹ ਹਾਲ ਹੋਣਾ
ਕਿਓ ਏਵੇਂ ਭੱਜਾ ਦੌੜ,, ਪੈਸਾ ਰੁਤਬਾ ਹੰਕਾਰ
ਬੱਸ ਸਬਰ ਕਰੋ
ਚੰਗੇ ਬਣੋ
ਚੰਗੇ ਕੰਮ ਕਰੋ
ਕਿਸੇ ਦਾ ਭਲਾ ਕਰੋ
ਕਿਸੇ ਦਿਆ ਦੁਆਵਾਂ ਲਓ

12/11/2023

ਜਿਆਦਾ ਨਾ ਸੋਚੋ,,,

30/03/2023

Delicious,, Yummy ,, 😋😋com29

Website