Ur_arshsandhu

Ur_arshsandhu

Contact information, map and directions, contact form, opening hours, services, ratings, photos, videos and announcements from Ur_arshsandhu, Artist, .

28/04/2023

“Show off ਮੈਨੂੰ ਕਰਨਾ ਪੈਂਦਾ 🚴 😂”

🇨🇦

18/04/2023

Happy b’dday 🎂 Dad 😍♥️ … Thanks 🙏🏼 for this wonderful gift 🎁…

10/04/2023

ਦੇਖਣ ਨੂੰ ਇਹ ਦੁਨੀਆਂ ਬੇਬੇ ਓੁੰਝ ਤਾਂ ਸੋਹਣੀ ਲੱਗਦੀ ,

ਪਰ ਤੇਰੇ ਹੱਥ ਦੀ ਚਾਹ ਤੇ ਰੋਟੀ ਮੈਨੂੰ ਕਿਤੇ ਨਾ ਲੱਬਦੀ …

♥️ #ਅਰਸ਼ਸੰਧੂ✍🏻

08/04/2023

ਜੇ ਤੈਨੂੰ ਐ ਗ਼ਰੂਰ ਤੇਰੀ ਬਿੱਲੀ ਅੱਖ ਦਾ,

ਬਿਨਾ ਫ਼ੀਮ ਤੋਂ ਵੀ ਅੱਖ ਸਾਡੀ Zehri 🐍 ਚੈੱਕ ਕਰੀਂ…

ਜਿਹੜੇ ਮੂੰਹ ਦੇ ਮਿੱਠੇ ਦਿਲਾਂ ਵਿੱਚ ਖ਼ਾਰ ਰੱਖਦੇ ,

ਮੇਰੇ ਆਪਣਿਆਂ ਵਿੱਚ ਮੇਰੇ ਵੈਰੀ ਚੈੱਕ ਕਰੀਂ…

ਮੂੰਹੋਂ ਬੋਲ ਕੇ ਹੀ ਦਿੱਤਾ ਤਾਂ ਜਵਾਬ ਫਿਰ ਕਾਹਦਾ,

ਲਾਵਾਂ ਕਲਮ ਦੀ ਸੱਟ ਪੂਰੀ ਗਹਿਰੀ ਚੈੱਕ ਕਰੀਂ…

ਚੱਲ ਮੰਨਿਆਂ ਤੂੰ fan ਐ #ਭਦੌੜ ਆਲ਼ੇ 🙌🏼 ਦੀ ,

ਕਦੇ “ਸੰਧੂਆਂ ਦੇ ਮੁੰਡੇ” ਵੀ ਡੈਰੀ 📔 ਚੈੱਕ ਕਰੀਂ…

#ਅਰਸ਼ਸੰਧੂ✍🏻

03/03/2023

ਹੱਦੋਂ ਵੱਧ ਐਤਬਾਰ ਮਾਰਦਾ ,
ਚੜੀ ਜਵਾਨੀਂ ਪਿਆਰ ਮਾਰਦਾ ….
ਕਾਹਦਾ ਕਰਦੈਂ ਮਾਨ ਵੇ *ਸੰਧੂਆ ?
ਯਾਰ ਨੂੰ ਅੱਜ ਕੱਲ ਯਾਰ ਮਾਰਦਾ…💸💵🪙
#ਅਰਸ਼ਸੰਧੂ✍🏻

Photos from Ur_arshsandhu's post 24/02/2023

ਕਈ ਛੱਡ ਗਏ, ਕਈ ਆ ਰਹੇ ਨੇ ,
ਦਿਨ ਏਦਾਂ ਹੀ ਲੰਘਦੇ ਜਾ ਰਹੇ ਨੇ…
ਕਈ ਤੋੜ ਗਏ ਵਾਅਦੇ ਉਮਰਾਂ ਦੇ,
ਕਈ ਸੁਪਨੇ ਨਵੇਂ ਦਿਖਾ ਰਹੇ ਨੇ…
ਕਈਆਂ ਨੂੰ ਮੈਂ ਸਮਝ ਲਿਆ,
ਕਈ ਨਵੀਂ ਬੁਝਾਰਤ ਪਾ ਰਹੇ ਨੇ…
ਕਈ ਸਿੱਖਦੇ ਮੇਰੀ ਜ਼ਿੰਦਗੀ ਤੋਂ,
ਕਈ ਮੈਨੂੰ ਸਬਕ ਸਿਖਾ ਰਹੇ ਨੇ…
ਕਈ ਦੇਖ ਕੇ ਮੈਨੂੰ ਖੁਸ਼ ਹੋਵਣ,
ਕਈ ਦੇਖ ਮੈਨੂੰ ਮੁਰਝਾ ਰਹੇ ਨੇ…
ਕਈ ਖੁਸ਼ ਨੇ ਮੇਰੀਆਂ ਹਾਨੀਆਂ ਤੋਂ,
ਕਈ ਦੁੱਖ ਵਿੱਚ ਸੋਗ ਮਨਾਂ ਰਹੇ ਨੇ…
ਕਈ ਹੌਂਸਲਾ ਦੇ ਕੇ ਤੋਰ ਰਹੇ,
ਕਈ ਰਾਹਾਂ ਤੋਂ ਭਟਕਾ ਰਹੇ ਨੇ..
ਕਈ ਦਿਲ ਨਾਲ ਖੇਡ ਕੇ ਤੁਰ ਗਏ ਨੇ,
ਕਈ “ਸੰਧੂ” ਨੂੰ ਅਜ਼ਮਾ ਰਹੇ ਨੇ …

#ਅਰਸ਼ਸੰਧੂ✍🏻

20/02/2023

ਹੋਵਣ ਤਾਰੇ ਅੰਬਰਾਂ’ਤੇ,

ਇੱਕ ਮੈਂ ਹੋਵਾਂ,ਇੱਕ ਤੂੰ ਹੋਵੇਂ …

ਚੰਨ ਬੱਦਲਾਂ ਓਲੇ ਛਿਪ ਜਾਵੇ,

ਤੇ ਚੰਨ ਵਰਗਾ ਤੇਰਾ ਮੂੰਹ ਹੋਵੇ…

ਕਹਿਣ ਸਿਆਣੇ ਬਹੁਤਾ ਲਾਲਚ ਚੰਗਾ ਨਹੀਂ ਹੁੰਦਾ,

ਮਲਕੀਅਤ ਤੇਰੇ ਦਿਲ ਵਾਲੀ ਪਰ ਲੈਣਾ ਚਾਹੁਣਾ ਮੈਂ…

ਮੇਰੇ ਗੀਤਾਂ ਵਾਲੀਏ ਕੁੜੀਏ ਨੀ, ਕੁਝ ਕਹਿਣਾ ਚਾਹੁਣਾ ਮੈਂ ….

ਜ਼ਿੰਦਗੀ ਭਰ ਲਈ ਨਾਲ ਤੇਰੇ ਬੱਸ ਰਹਿਣਾ ਚਾਹੁਣਾ ਮੈਂ..

ਇੱਕ ਨਾ ਇੱਕ ਦਿਨ ਸਭ ਨੇ ਹੀ ਤੁਰ ਜਾਣਾ ਦੁਨੀਆਂ ਤੋਂ,

ਆਖਰੀ ਸਾਹ ਤੱਕ ਤੇਰੇ ਨੇੜੇ ਬਹਿਣਾ ਚਾਹੁਣਾ ਮੈਂ….

ਮੇਰੇ ਗੀਤਾਂ ਵਾਲੀਏ ਕੁੜੀਏ ਨੀ,ਕੁਝ ਕਹਿਣਾ ਚਾਹੁਣਾ ਮੈਂ…

#ਅਰਸ਼ਸੰਧੂ✍🏻

04/02/2023

ਨਾ ਗੀਤਕਾਰ,ਨਾ ਸ਼ਾਇਰ ਹਾਂ,ਬੱਸ ਆਮ ਜਿਹਾ ਹਾਂ ਮੈਂ,
ਨਿੱਤ ਆਥਣ ਵੇਲੇ ਢਲਦੀ ਹੋਈ ਸ਼ਾਮ ਜਿਹਾ ਹਾਂ ਮੈਂ…
ਮੈਨੂੰ ਜਾਨਣ ਵਾਲਾ ਕੋਈ ਨਹੀ,ਗੁਮਨਾਮ ਜਿਹਾ ਹਾਂ ਮੈਂ, ਕੋਈ ਲਫ਼ਜ਼ ਨਾ ਮੇਰੀ ਤਰੀਫ਼ ਲਈ, ਬਦਨਾਮ ਜਿਹਾ ਹਾਂ ਮੈਂ…
ਅਜੇ ਮੰਜ਼ਿਲ ਮੈਥੋਂ ਦੂਰ ਬੜੀ, ਨਾਕਾਮ ਜਿਹਾ ਹਾਂ ਮੈਂ,
ਜਿਨੂੰ ਆਪਣੇ ਪਤੇ ਦਾ ਪਤਾ ਨਹੀਂ, ਪੈਗ਼ਾਮ ਜਿਹਾ ਹਾਂ ਮੈਂ….
ਮੇਰੀ ਹਸਰਤ ਕੋਈ ਖਾਸ ਨਹੀਂ, ਆਵਾਮ ਜਿਹਾ ਹਾਂ ਮੈਂ,
ਮੇਰੇ ਉੱਤੇ ਨੇ ਇਲਜ਼ਾਮ ਬੜੇ, ਨਿਸ਼ਕਾਮ ਜਿਹਾ ਹਾਂ ਮੈਂ ….
#ਅਰਸ਼ਸੰਧੂ✍🏻

26/01/2023

ਮੂੰਹ ਦੇ ਮਿੱਠੇ ਬਣਕੇ, ਯਾਰ ਯਾਰਾਂ 💵 ਨੂੰ ਠੱਗਦੇ ਨੇ,
ਪਿੱਠ’ਤੇ ਵਾਰ ਨੇ ਕਰਦੇ, ਜਿਹੜੇ ਚੰਗੇ ਲੱਗਦੇ ਨੇ…
ਹੱਕ ਮਾਰ ਕੇ ਕਿਸੇ ਦਾ, ਆਪ ਮੁਨਾਫ਼ੇ ਲੱਬਦੇ ਨੇ,
ਪਿੱਠ’ਤੇ ਵਾਰ ਨੇ ਕਰਦੇ, ਜਿਹੜੇ ਚੰਗੇ ਲੱਗਦੇ ਨੇ…
#ਅਰਸ਼ਸੰਧੂ✍🏻

Photos from Ur_arshsandhu's post 19/01/2023

🪦🥀 #ਅਰਸ਼ਸੰਧੂ✍🏻

16/01/2023

“ਮੇਰੇ ਗੀਤਾਂ ਵਾਲੀਏ ਕੁੜੀਏ ਨੀ,
ਕੁਝ ਕਹਿਣਾ ਚਾਹੁਣਾਂ ਮੈਂ ….
ਜ਼ਿੰਦਗੀ ਭਰ ਲਈ ਨਾਲ ਤੇਰੇ,
ਬੱਸ ਰਹਿਣਾ ਚਾਹੁਣਾਂ ਮੈਂ..” #ਅਰਸ਼ਸੰਧੂ✍🏻

#ਸੰਧੂArt 🎨

15/01/2023

“ਰੱਖੀ ਬੈਠੇ ਰੁਤਬਾ ਅਸੀਂ ਦੁਨੀਆਂ ਜਿੱਤਣ ਦਾ,
ਐਵੇਂ ਨੀ ਹਰ ਮਹਿਫ਼ਲ ਵਿੱਚ ਗੱਲ ਹੁੰਦੀ ਹਾਣਦੀਏ …
ਤੇਰੇ “ਥੱਬਾ ਕੁ ਜ਼ੁਲਫ਼ਾਂ” ਵਾਲੇ ਕਰਨਗੇ ਰੀਸ ਕੀ ਮਿੱਤਰਾਂ ਦੀ,
7 meter ਦੀ ਪੱਗ ਸਿਰ’ਤੇ ਐ, ਮੁੱਛ ਕੁੰਡੀ ਹਾਣਦੀਏ”
#ਅਰਸ਼ਸੰਧੂ✍🏻

11/01/2023

#ਅਰਸ਼ਸੰਧੂ✍🏻 📕 ✍️

22/11/2022

ਟੌਰ -ਟੱਪਾ ok ✅ ਵੈਰੀ ਝਾਕਣੀ ਨਾ ਠੋਕੇ ,
ਮੁੰਡਾ ਵਾਂਗੂ ਪੂਰਾ ਅੱਤ ਹਾਨਣੇ .. #ਅਰਸ਼ਸੰਧੂ✍🏻

Photos from Ur_arshsandhu's post 21/11/2022

“Fantasy 2.0” #ਅਰਸ਼ਸੰਧੂ✍🏻

Photos from Ur_arshsandhu's post 17/11/2022

“ਅੰਮੀਏ ਨੀ ❤️” #ਅਰਸ਼ਸੰਧੂ✍🏻 #ਸ਼ਬਦਾਂਦੀਰੰਗਤ 📕

14/11/2022

ਆਕੜ ਕਈਆਂ ਲੰਡੂਆਂ ਦੀ ਅਜੇ ਘੱਟ ਕਰਾਉਣੀ ਬਾਕੀ ਐ,
ਅੱਤ ਕਰਾਉਣੀ ਬਾਕੀ ਐ ..wmk ❤️

Photos from Ur_arshsandhu's post 10/11/2022

“ਪੱਟ’ਤੇ ਥਾਪੀ” ❤️

#ਸ਼ਬਦਾਂਦੀਰੰਗਤ 📕 #ਅਰਸ਼ਸੰਧੂ✍🏻

Photos from Ur_arshsandhu's post 02/11/2022

“ਇੱਕ ਸਾਲ” #ਅਰਸ਼ਸੰਧੂ✍🏻

05/09/2022

🍁

03/09/2022

ਪੰਜਾਬ ਦੀ ਨਾ ਬਣੇ ਜਿੱਦਾਂ ਦਿੱਲੀ ਨਾ ਰਕਾਨੇ,
ਏਦਾਂ ਗੱਭਰੂ ਦੀ ਅੱਲੜ੍ਹਾਂ ਨਾ ਘੱਟ ਬਣਦੀ.. #ਅਰਸ਼ਸੰਧੂ✍🏼

🇨🇦

Videos (show all)

🍁 #sidhumoosewala #foryou #reels #viral #instagram #fashion

Website