Jaismeen Kaur Dhillon
Att Jatti
ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਨਮਦਿਨ ਮੁਬਾਰਕਬਾਦ
I bow down to social reformer, first female teacher Savitribai Phule ji on her birth anniversary, who fought against bad practices for women's education and social upliftment.
ਕਿ ਇਹ ਸੱਚ ਆ?
ਜਲ੍ਹਿਆਂਵਾਲਾ ਬਾਗ ਦੀ ਮਿੱਟੀ ਹੱਥ ਵਿੱਚ ਲੈ ਕੇ ਸਹੁੰ ਚੁੱਕਣ ਵਾਲੇ ਸਰਦਾਰ ਊਧਮ ਸਿੰਘ ਜੀ ਨੇ ਲੰਡਨ ਜਾ ਕੇ ਜਨਰਲ ਡਾਇਰ ਨੂੰ ਆਪਣੇ ਹੀ ਦੇਸ਼ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ।
ਅਜਿਹੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਪ੍ਰਣਾਮ।
ਸਾਕਾ ਚਮਕੌਰ ਸਾਹਿਬ ਸਿੱਖ ਪੰਥ ਦੀ ਕਦੇ ਨਾ ਭੁੱਲਣ ਵਾਲੀ ਅਦੁੱਤੀ ਗਾਥਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ ਅਤੇ ਸਮੂਹ ਨਿਧੜਕ ਸਿੰਘ ਸ਼ਹੀਦਾਂ ਦੇ ਸ਼ਹੀਦੀ ਦਿਵਸ 'ਤੇ ਕੋਟਿ-ਕੋਟਿ ਨਮਨ
'ਰੰਘਰੇਟੇ ਗੁਰੂ ਕੇ ਬੇਟੇ' ਭਾਈ ਜੀਵਨ ਸਿੰਘ ਉਰਫ਼ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਤਿਕਾਰ। ਸ਼ਹੀਦੀ ਉਪਰੰਤ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆਉਣ ਦੀ ਅਦੁੱਤੀ ਸੇਵਾ ਨਾਲ ਉਨ੍ਹਾਂ ਪੂਰੇ ਭਾਈਚਾਰੇ ਨੂੰ ਸਦੀਵੀ ਸਨਮਾਨ ਬਖਸ਼ਿਆ।
ਸਿੱਖ ਕੌਮ ਅਤੇ ਧਰਮ ਦੀ ਰੱਖਿਆ ਹਿੱਤ ਜਾਬਰ ਮੁਗ਼ਲ ਹਕੂਮਤ ਨਾਲ ਮੱਥਾ ਲਾਉਂਦੇ ਹੋਏ ਅੱਜ ਦੇ ਦਿਨ ਅਨੰਦਗੜ੍ਹ ਦਾ ਕਿਲ੍ਹਾ ਛੱਡ ਸ਼ਹਾਦਤਾਂ ਦਾ ਰਾਹ ਚੁਣਨ ਵਾਲੇ ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ, ਸਮੂਹ ਸਿੱਖ ਸੰਗਤਾਂ ਅਤੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ।
ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਜੇ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਪ ਜੀ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਬਿਰਤਾਂਤ ਨੂੰ ਸਦੀਵੀ ਅਰਥ ਪ੍ਰਦਾਨ ਕਰਕੇ ਸਮੂਹ ਸਿੱਖ ਕੌਮ ਨੂੰ ਬੇਮਿਸਾਲ ਸੁਨੇਹਾ ਦਿੱਤਾ ਹੈ। ਵਾਹਿਗੁਰੂ ਕਿਰਪਾ ਕਰਨ ਕਿ ਹਰ ਸਿੱਖ ਉਨ੍ਹਾਂ ਦੁਆਰਾ ਦਰਸਾਏ ਰਾਹ ਨੂੰ ਅਪਣਾ ਕੇ ਜੀਵਨ ਸਫਲ ਕਰੇ।
Remembering The Martyrdom Day Of Hind-Di-Chadar Shri Guru Tegh Bahadur Ji. 🙏🏻🙏🏻
"True realisation of the actual nature of this material world, its perishable, transitory and illusory aspects best dawns on a person in suffering." 💫
Waheguru ji
waheguru simran WaheGuru
'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਜੀ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹਾਂ। ਇੱਕ ਨਿਪੁੰਨ ਲੇਖਕ, ਸਵਦੇਸ਼ੀ ਅੰਦੋਲਨ 'ਚ ਮੋਹਰੀ ਰਹਿਣ ਵਾਲੇ ਅਤੇ ਰਾਸ਼ਟਰ ਲਈ ਆਪਾ ਵਾਰਨ ਵਾਲੇ ਮਹਾਨ ਸੁਤੰਤਰਤਾ ਸੰਗਰਾਮੀ ਲਾਲਾ ਜੀ ਹਮੇਸ਼ਾ ਸਾਡੇ ਚੇਤਿਆਂ 'ਚ ਵੱਸੇ ਰਹਿਣਗੇ।
ਤੇਰੀ ਸ਼ਹਾਦਤ ਨੇ ਪੰਜਾਬ ਦਾ ਵਧਾਇਆ ਮਾਣ ਕਰਤਾਰ ਸਿੰਘਾਂ,
ਤੇਰੀ ਕੁਰਬਾਨੀ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਤਾਰ ਸਿੰਘਾਂ।
ਜੰਗ-ਏ-ਅਜ਼ਾਦੀ ਨੌਜਵਾਨ ਗ਼ਦਰੀ ਜਰਨੈਲ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
ਸਿੱਖ ਪੰਥ ਦੇ ਮਹਾਨ ਨਾਇਕ ਅਤੇ ਗੁਰੂ ਦੇ ਸੱਚੇ ਸ਼ਰਧਾਲੂ, ਸੀਸ ਤਲੀ 'ਤੇ ਰੱਖ ਕੇ ਗੁਰੂ ਦੀ ਰੱਖਿਆ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਤਹਿ ਦਿਲੋਂ ਸਤਿਕਾਰ | ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਗੂਰੂ ਸਾਹਿਬ ਦੇ ਸਿੱਖਾਂ ਨੂੰ ਸਦਾ ਹੀ ਪੇ੍ਰਨਾ ਦੇਂਦੀ ਰਹੇਗੀ |
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ ll
ਜਿਓ ਕਰਿ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ll
ਆਪ ਸੱਭ ਜੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ!!!!!
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਤਸਵੀਰਾਂ
ਵਾਹਿਗੁਰੂ
ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਨਾਮਦੇਵ ਜੀ ਦੀ ਮਨੁੱਖਤਾ ਨੂੰ ਸੇਧ ਦੇਣ ਵਾਲੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਵੱਡਾ ਮਾਣ ਬਖਸ਼ਿਆ ਹੈ।
1699 'ਚ ਖ਼ਾਲਸਾ ਸਾਜਨਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਸਨਮਾਨ ਬਖਸ਼ਿਆ। ਅਕਾਲ ਪੁਰਖ ਦੇ ਭਾਣੇ 'ਚ ਜੀਵਨ ਬਤੀਤ ਕਰਨ ਵਾਲੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਦੀ ਸਾਰੀ ਸੰਗਤ ਨੂੰ ਵਧਾਈ।
ਬਾਦਸ਼ਾਹ ਦਰਵੇਸ਼, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਦਿਵਸ 'ਤੇ ਗੁਰੂ ਸਾਹਿਬ ਨੂੰ ਸਿਜਦਾ। ਗਿਆਨ ਦੇ ਦਾਤੇ ਅਤੇ ਸ਼ਾਸ਼ਤਰ ਵਿੱਦਿਆ ਦੇ ਧਾਰਨੀ ਬਣਾਉਂਦਿਆਂ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਜੁਝਾਰੂ ਸੇਧ ਨਾਲ ਨਿਵਾਜਦਿਆਂ ਨਿਧੜਕ ਖਾਲਸਾ ਪੰਥ ਦੀ ਸਿਰਜਣਾ ਕੀਤੀ।
🙏 ਸੁਣ ਸੁਣ ਜੀਵਾਂ ਤੇਰੀ ਬਾਣੀ
ਧਰਤੀ ਨੀਵੀਂ
ਉੱਚੇ ਪਾਣੀ
ਸਭ ਖੜੇ ਆਸਰੇ ਤੇਰੇ
ਬਾਬਾ ਨਾਨਕਾ
ਮੂੰਹੋਂ ਵਾਹਿਗੁਰੂ ਵਿਸਰੇ ਨਾ ਮੇਰੇ
ਬਾਬਾ ਨਾਨਕਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🌼🌼🌼🌼🌼🌼🌼🌼🌼🌼🌼🌼🌼🌼🌼🌼🌼🌼
waheguru jii
: ਹਮੂ ਹਰਿਕ੍ਰਿਸ਼ਨ ਆਮਦਹ ਸਰ ਬੁਲੰਦ ॥
ਅਜੋ ਹਾਸਿਲ ਉੱਮੀਦਿ ਹਰ ਮੁਸਤ ਮੰਦ ॥
ਤਖਤਿ ਰਾਜਾ ਸੋ ਬਹੈ ਜਿ ਤਖਤਿ ਲਾਇਕ ਹੋਈ ॥
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਆਦਰਸ਼ ਜੀਵਨ-ਜਾਚ ਰਾਹੀਂ ਕੁਦਰਤ ਦੀ ਬਹੁਮੁੱਲੀ ਵਿਰਾਸਤ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ। ਸੱਤਵੇਂ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਸਾਹਿਬ ਦੇ ਚਰਨਾਂ 'ਚ ਸਨਿਮਰ ਪ੍ਰਣਾਮ।
ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਸਾਰੀਆਂ ਧੀਆਂ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ| ਆਓ ਆਪਾਂ ਸਾਰੇ ਰਲ਼ ਇੱਕ ਅਜਿਹਾ ਉਸਾਰੂ ਮਾਹੌਲ ਸਿਰਜਣ ਦੇ ਲਈ ਵਚਨਬੱਧ ਹੋਈਏ ਜਿਸ ਅੰਦਰ ਸਾਡੀਆਂ ਬੱਚੀਆਂ ਆਪਣੇ ਸੁਪਨਿਆਂ ਦੀ ਲੰਬੀ ਉਡਾਣ ਭਰ ਸਕਣ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।
ਸਮੁੱਚੀ ਮਾਨਵਤਾ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਦਾਤ ਨਾਲ ਨਿਵਾਜ਼ਣ ਵਾਲੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਲੱਖ ਲੱਖ ਵਧਾਈਆਂ।
ਭਾਈ ਤਾਰੂ ਸਿੰਘ ਜੀ ਦੀ ਜੀਵਨੀ, ਜਿਨ੍ਹਾਂ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਦੇ ਬਚਨ ਨੂੰ ਕਮਾਇਆ ਅਤੇ ਨਿਭਾਇਆ। ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸਨਿਮਰ ਸਤਿਕਾਰ।
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ;
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
1.ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ ,
ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ !
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
2.ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ;
ਜੋ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ !
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
3.ਚੰਨ ਚਮਕ-ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ,
ਜਿਹਦੇ ਸਦਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ !
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
4.ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ,
ਜਿਸ ਨਾਲ਼ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
5.ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
6.ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ,
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !