Sikh Community Ireland
This page is for everyone. We are here as Sikhs first and foremost to help mankind. This platform is one of many ways you can reach out to us.
We will post content here explaining the principles of Sikhism & current events.
ਆਪਾ ਪਹਿਲਾਂ ਇੱਕ ਗੱਲ ਇਹ ਸਪੱਸ਼ਟ ਕਰ ਦੇਈਏ ਵੀ ਅਸੀਂ ਆਦਮੀ ਦੀ ਪਾਵਰ ਨੂੰ ਕੁੱਝ ਨਹੀਂ ਮੰਨਦੇ ਓਸ ਅਕਾਲ ਪੁਰਖ ਦੀ ਤਾਕਤ ਜੋ ਇਸ ਸਭ ਦਾ ਸਿਰਜਣਹਾਰ ਹੈ ਨੂੰ ਮੰਨਦੇ ਹਾ।
ਪਰ ਕਲਯੁੱਗ ਦਾ ਇੱਕ ਇਹ ਵੀ ਸੱਚ ਆ ਕੀ ਅਮੀਰ ਘਰਾਣੇ ਆਪਣੇ ਆਪ ਨੂੰ ਦੁਨੀਆ ਦੇ ਰੱਬ ਮੰਨ ਬੈਠੇ ਆ ਇਹੋ ਜੇ ਆਪਣੇ ਆਪ ਨੂੰ ਰੱਬ ਮੰਨਣ ਵਾਲੇ ਬਹੁਤ ਆਏ ਗਏ ਹੋਏ ਆ ਪਰ ਓਹ ਸਰਵ ਸਕਤੀ ਆਦਿ ਤੋਂ ਅੰਤ ਤੱਕ ਹੀ ਰਹਿਣੀ। ਪਰ ਦੁਨੀਆ ਦੇ ਵੱਡੇ ਰਾਜਿਆਂ ਦਾ ਇਹ ਜੋਰ ਲੱਗਾ ਓਹਨਾ ਨੂੰ ਦਬਾਉਣ ਦਾ ਜੋ ਇਸ ਦੁਨਿਆਵੀ ਪਾਵਰ ਨੂੰ ਨਹੀਂ ਜਦਕਿ ਓਸ ਅਕਾਲ ਪੁਰਖ ਨੂੰ ਮੰਨਦੇ ਆ।
ਸਾਨੂੰ ਸਿਰਫ ਜਨਰਲ #ਸੁਬੇਗ ਸਿੰਘ ਦਾ #ਫਿਕਰ ਸੀ ਕਿ ਉਹ ਬਹੁਤ ਤੇਜ #ਦਿਮਾਗ ਹੈ।ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ #ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ।ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ #ਦਰਬਾਰ ਸਾਹਿਬ ਤੇ ਕਬਜਾ ਕਰ ਲਵਾਂਗੇ।ਸਾਨੂੰ ਭਿਡਰਾਂਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ #ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ।ਸਾਡਾ 2200 #ਜਵਾਨ ਪੂਰੀ ਤਰਾਂ ਅੰਦਰ #ਛਾ ਗਿਆ,ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ।1700 ਕਵਰ ਫਾਇਰਿੰਗ ਲਈ ਸੀ।ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ #ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ। #ਦਿੱਲੀ ਤਕ #ਵਾਇਰਲੈਸ ਖੜਕ ਗਏ।"
ਇਕ ਦਮ ਹਾਹਾਕਾਰ ਮਚ ਗਈ। #ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ ਕਿਉਂਕਿ ਭਿੰਡਰਾਂਵਾਲੇ ਦੇ ਚੇਲਿਆਂ ਇਕਦਮ ਫਾਇਰ ਖੋਲ ਦਿੱਤੇ।ਸਾਡੇ ਕਵਰ ਜਵਾਨਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇਤਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ #ਨੁਕਸਾਨ ਹੋ ਰਿਹਾ ਸੀ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਸਾਡੇ ਜਵਾਨ ਇਤਨੇ ਘਬਰਾ ਗਏ ਕਿ #ਹਥਿਆਰ ਸੁੱਟ ਕੇ #ਭਜਣਾ ਪਿਆ।ਸਾਡੇ ਲਈ ਬਹੁਤ ਸ਼ਰਮ ਵਾਲੀ ਗਲ ਸੀ ਕਿ ਦੁਸ਼ਮਣ ਦਾ ਬਿਨਾਂ ਨੁਕਸਾਨ ਕੀਤੇ ਅਸੀਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ।"
ਬਾਅਦ ਵਿਚ 8 ਜੂਨ ਨੂੰ ਪਤਾ ਲਗਾ ਕਿ ਜਦੋਂ ਸਾਡੇ ਸਾਰੇ ਜਵਾਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ ਵਿਚ ਧਰਤੀ ਤੋਂ ਤਿੰਨ ਇੰਚ ਉਚੀਆਂ #ਵਰਮੇ ਨਾਲ 2-2 ਇੰਚ ਲੰਮੀਆਂ #ਮੋਰੀਆਂ ਕੀਤੀਆਂ ਹੋਈਆਂ ਸਨ।ਸਾਡੇ ਜਵਾਨ ਉੱਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ।ਮੈਨੂੰ ਪਹਿਲਾਂ ਸ਼ੱਕ ਸੀ ਕਿ ਜਨਰਲ ਸੁਬੇਗ ਸਿੰਘ ਵਰਗਾ ਫੌਜੀ ਹਕੀਕਤ ਤੇ ਪਰਦਾ ਪਾ ਕੇ ਕੋਈ #ਚੱਕਰਵਿਊ ਰਚੇਗਾ.....।"
ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ ਤੇ ਉਤਾਰ ਕੇ ਮੋਰਚਿਆਂ ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ।ਇਸ ਤਰਾਂ ਹੀ ਕੀਤਾ ਗਿਆ।ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ ਤੇ ਉਤਰ ਗਏ।ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।ਪਰ ਅਚਾਨਕ ਹੀ ਐਸੀ ਅਕਾਸ਼ੀ ਬਿਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋਈ ਕਿ ਇਹ ਅਕਾਸ਼ੀ ਬਿਜਲੀ ਕੋਈ ਹੋਰ ਨਹੀਂ,ਮਸ਼ੀਨਗੰਨਾਂ ਦੀਆਂ ਗੋਲੀਆਂ ਸਨ ਤੇ ਇਹ 1800 ਮੀਟਰ ਤਕ ਜਾਂਦੀਆਂ ਸਨ।ਸਾਡੀ ਸੀ.ਆਈ. ਡੀ ਇਤਨੀ ਨਿਕੰਮੀ ਨਿਕਲੀ ਕਿ ਜਿਸ ਕਰਕੇ ਸਾਡਾ ਇਤਨਾ ਨੁਕਸਾਨ ਹੋਇਆ, ਜਿੰਨਾ #ਪਾਕਿਸਤਾਨ ਨਾਲ ਯੁੱਧ ਵਿਚ ਵੀ ਨਹੀਂ ਹੋਇਆ ਸੀ।ਸਾਫ ਪਤਾ ਲਗਦਾ ਸੀ ਕਿ ਇਹ ਗੋਲੀ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨਾਂ ਨਹੀਂ ਚਲ ਸਕਦੀ,ਉਹ ਫੌਜੀ #ਅਫਸਰ ਜਨਰਲ ਸੁਬੇਗ ਸਿੰਘ ਸੀ।"
ਜਦੋਂ ਸਾਡੇ ਕਮਾਂਡੋ ਉਤਰ ਰਹੇ ਸਨ ਤਾਂ ਫੌਜ ਵਲੋਂ ਇਤਨੀ ਗੋਲੀ ਚਲਾਈ ਕਿ ਸਮੂਹ ਮੋਰਚਿਆਂ ਵਿਚ ਬੈਠੇ #ਖਾੜਕੂਆਂ ਵਲੋਂ ਕਮਾਂਡੋਆਂ ਦੇ ਉਤਰਨ ਵਿਚ ਕੋਈ ਰੁਕਾਵਟ ਨਾ ਆਵੇ।ਪਰ ਉੱਚੇ #ਬੁੰਗਿਆਂ ਵਿਚ ਤੇ ਉਚੀ ਪਾਣੀ ਦੀ ਟੈਂਕੀ ਵਿੱਚ ਸੁਬੇਗ ਸਿੰਘ ਨੇ ਕੰਧਾਂ ਵਿਚ ਮੋਰੀਆਂ ਕਰਕੇ ਭਾਰੀ ਮਸ਼ੀਨਗੰਨਾਂ ਲਈ #ਜਬਰਦਸਤ ਮੋਰਚਾਬੰਦੀ ਕੀਤੀ ਸੀ।ਜਦੋਂ ਕਮਾਡੋਆਂ ਦੀ ਮੌਤ ਦੀ ਹਨੇਰੀ ਝੁਲੀ ਤਾਂ ਗੋਲੀਆਂ ਇਹਨਾਂ ਤਿੰਨਾ ਥਾਵਾਂ ਤੋਂ ਆਈਆਂ ਸਨ।ਸਾਰੇ ਕਮਾਂਡੋ ਮਾਰੇ ਗਏ।
(ਭਾਰਤੀ ਫੌਜ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਬਾਰੇ ਭਾਰਤੀ ਫੌਜ ਦੇ ਲੈਫ.ਜਨ.ਕੁਲਦੀਪ ਬਰਾੜ ਦੀ ਜੁਬਾਨੀ)
ਜਦੋਂ ਸੰਤਾਂ ਨੇ ਕਿਹਾ, “ਬੀਬੀ ਆਰਾਮ ਨਾਲ ਪੈਰਾਂ ਨੂੰ ਹੱਥ ਲਾ—-“
ਪਤਾ ਲੱਗਾ ਕਿ ਬਾਬੇ ਪਟਿਆਲੇ ਪੁੱਜ ਗਏ ਹਨ । ਦੂਖ ਨਿਵਾਰਨ ਸਾਹਿਬ ਡੇਰੇ ਲਾਏ ਹਨ । ਸ਼ਾਮ ਨੂੰ ਕਥਾ ਕਰਦੇ ਹੁੰਦੇ । ਏਨੀ ਸੰਗਤ ਹੁੰਦੀ ਕਿ ਬੈਠਣ ਨੂੰ ਥਾਂ ਨਾ ਲੱਭਦੀ । ਮੇਰੇ ਮਿੱਤਰ ਰਸ਼ਪਾਲ ਸਿੰਘ ਗਿੱਲ ਜਿਥੇ ਪਰਿਕਰਮਾ ਵਿਚ ਬੈਠੇ ਸਨ , ਮੈਂ ਵੀ ਉਨ੍ਹਾਂ ਦੇ ਨਜ਼ਦੀਕ ਜਾ ਬੈਠਾ ਤੇ ਕਥਾ ਸੁਣਨ ਲੱਗਾ । ਸਮਾਪਤੀ ਹੋਈ ਤਾਂ ਸੰਤ ਜੀ ਸਰਾਂ ਵੱਲ ਜਾਣ ਲੱਗੇ । ਕਾਫ਼ੀ ਸਾਰੇ ਹੋਰ ਲੋਕਾਂ ਵਾਂਗ ਮੈਂ ਤੇ ਗਿੱਲ ਵੀ ਪਿੱਛੇ ਪਿੱਛੇ ਤੁਰ ਪਏ । ਸਾਹਮਣਿਓਂ ਇਕ ਮਾਈ ਤੇਜ਼ੀ ਨਾਲ ਆਈ ਤੇ ਉਸ ਨੇ ਸੰਤਾਂ ਦੇ ਚਰਨ ਛੂਹਣੇ ਚਾਹੇ ।
ਬਾਬੇ ਰੁਕ ਗਏ । ਆਲੇ – ਦੁਆਲੇ ਬੰਦਿਆਂ ਨੂੰ ਕਹਿਣ ਲੱਗੇ – ਖ਼ਾਲਸਾ ਜੀ ਜ਼ਰਾ ਰੁਕੋ ਤੇ ਕੁਝ ਪਿੱਛੇ ਹਟੋ । ਫਿਰ ਮਾਈ ਨੂੰ ਕਹਿਣ ਲੱਗੇ – ਬੀਬੀ ਆਰਾਮ ਨਾਲ ਪੈਰਾਂ ਨੂੰ ਹੱਥ ਲਾ । ਕਾਹਲੀ ਨਾ ਕਰ । ਇਥੋਂ ਜੋ ਕੁਝ ਕੱਢ ਕੇ ਲਿਜਾਏਂਗੀ , ਉਹ ਮੈਨੂੰ ਵੀ ਦਿਖਾ ਜਾਈਂ । ਇਹ ਆਲੇ – ਦੁਆਲੇ ਖਲੋਤੇ ਲੋਕ ਵੀ ਦੇਖ ਲੈਣਗੇ ਕਿ ਕਿਹੜੀ ਦੁਰਲਭ ਵਸਤੂ ਲੈ ਕੇ ਗਈ ਹੈ । ਇਹ ਵੀ ਲੈ ਜਾਣਗੇ । ਉਸ ਬੀਬੀ ਨੇ ਖਿਮਾ ਮੰਗੀ ਤੇ ਚਲੀ ਗਈ । ਮੇਰੇ ਨਾਲ ਖਲੋਤਾ ਗਿੱਲ ਹੱਸ ਪਿਆ ਤੇ ਕਿਹਾ – ਕਦੀ ਕਦੀ ਲੱਗਦਾ ਹੈ ਇਹ ਸਾਧ ਜ਼ਿਆਦਤੀ ਕਰ ਰਿਹੈ ਲੋਕਾਂ ’ ਤੇ । ਤੂੰ ਆਪ ਦੇਖ ਇਹਦੇ ਸਾਹਮਣੇ ਸਿੱਧਾ ਖੜੇ ਰਹਿਣ ਨੂੰ ਕਿਸੇ ਦਾ ਦਿਲ ਕਰਦਾ ਹੈ ? ਇਉਂ ਨਹੀਂ ਲੱਗਦਾ ਕਿ ਇਹਦੇ ਸਾਹਮਣੇ ਝੁਕਣ ਵਿਚ ਇੱਜ਼ਤ ਹੈ ?
ਪਰ ਉਹ ਪੈਰੀਂ ਹੱਥ ਲੁਆਉਣ ਦੇ ਖ਼ਿਲਾਫ਼ ਸਨ ਤੇ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸ਼ਬਦਾਂ ਦੇ ਕੋ ੜੇ ਖਾਣੇ ਪੈਂਦੇ । ਮੈਂ ਢੀਠ ਜਿਹਾ ਬੰਦਾ ਹਾਂ । ਜਦੋਂ ਪਟਿਆਲੇ ਤੋਂ ਅੰਮ੍ਰਿਤਸਰ ਜਾਂਦਾ ਤਾਂ ਫ਼ਤਿਹ ਵੀ ਬੁਲਾਉਂਦਾ ਤੇ ਨਾਲ ਬੈਠ ਕੇ ਗੋਡਾ ਛੂਹ ਲੈਂਦਾ । ਕੁਝ ਨਾ ਕਹਿੰਦੇ । ਇਕ ਦਿਨ ਮੈਂ ਪੁੱਛ ਲਿਆ – ਬਾਬਾ ਜੀ ਤੁਸੀਂ ਗੋਡੇ ਹੱਥ ਲੁਆਉਣ ਦੇ ਸਖ਼ਤ ਖ਼ਿਲਾਫ਼ ਹੋ । ਮੈਂ ਹੁਣ ਤੁਹਾਡਾ ਗੋਡਾ ਫੜੀ ਬੈਠਾ ਹਾਂ , ਮੈਨੂੰ ਕੁਝ ਨਹੀਂ ਆਖਦੇ ਤੁਸੀਂ । ਬੋਲੇ – ਤੂੰ ਕਿਹੜਾ ਕਿਸੇ ਸ਼ਰਧਾਵਸ ਅਜਿਹਾ ਕਰਦਾ ਹੈਂ , ਤੂੰ ਤਾਂ ਮੈਨੂੰ ਛੇੜਨਾ ਚਾਹੁੰਦਾ ਹੈਂ । ਮੈਂ ਤੇਰੇ ਤੋਂ ਨਾ ਛਿੜਨ ਦਾ ਫ਼ੈਸਲਾ ਕਰ ਰੱਖਿਆ ਹੈ । ਗੋਡੇ ਹੱਥ ਲਾਉਣ ਦੀ ਗੱਲ ਛੱਡ , ਤੂੰ ਤਾਂ ਲੱਤਾਂ ਘੁੱਟ ਜਾਇਆ ਕਰ ਚਾਹੇ ।
✍️✍️ਪ੍ਰੋਫੈਸਰ ਹਰਪਾਲ ਸਿੰਘ ਪੰਨੂ
“ਦੂਰੋਂ ਵੇਖਿਆ ਸੰਤ ਜਰਨੈਲ ਸਿੰਘ”
🙏🙏
DelQui :Quick delivery at your door step DelQui is an online service platform. It helps customers to order groceries online within seconds. It also provides high quality home services like cleaning & pest control, electrician, plumber & carpenter, Home Painting etc..
DelQui DelQui is an online service platform. It helps customers to order groceries online within seconds.
General Hari Singh Nalua (1791-1837) was born in Gujranwala, in 1791. His father belonged to Shukarchakia Misal...
Sardar Hari Singh received weaponry training in his early age and he joined the army of Maharaja Ranjit Singh in his budding youth days. With his tall stature and strength having fought various successful battles he quickly attained the rank of a General in the army. Sardar Hari Singh played a major role in spreading Sikh Kingdom as far as Afghanistan...
He was the only General who defeated Pathans in such a way, that they have not forgotten him till today. But after some time Pathans invaded the Forte of Jamraud to capture it back and in this battle General Hari Singh was fatally wounded and attained martyrdom in the year of 1837. The name of Sardar Hari Singh Nalua will always shine in the history of Sikhism...
🙏🏻🙏🏻🙏🏻🙏🏻🙏🏻
From the Archives
Very video clip of - the most decorated regiment of the .