ਅਸੀ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ We are Punjabi,Our mother tongue is Punjabi
Promote punjab language
📸 Look at this post on Facebook https://www.facebook.com/share/p/mvwtqvgUxG7mPZK4/?mibextid=WC7FNe
📸 Look at this post on Facebook https://www.facebook.com/share/r/SGZ4UFU4ERixCfJt/?mibextid=WC7FNe
ਅਣਮੋਲ ਗਹਿਣੇ ਨੂੰ ਅੱਗੇ ਜਰੂਰ ਭੇਜੋ ਜੀ
ਗੁਰਮੁਖੀ ਕੈਲੰਡਰ
ਉਮਰ ਭਰ ਲਈ
ਗੁਰਮੁਖੀ ਗਿਣਤੀ ਦੇਸੀ ਮਹੀਨੇ ਲੱਕੜ 'ਚ ਖੁਦਾਈ ਕਰਕੇ
ਆਸ ਹੈ ਆਪ ਜੀ ਨੂੰ ਇਹ ਚੰਗਾ ਲੱਗਿਆ ਹੋਵੇਗਾ
ਡਾਕ ਰਾਹੀਂ ਘਰ ਬੈਠੇ ਪ੍ਰਾਪਤ ਕਰਨ ਲਈ
ਸੁਨੇਹਾ ਭੇਜੋ ਵ੍ਹਟਸਐਪ 73073 50150
ਦੇਖੋ ਰੌਣਕਾ ਲੱਗੀਆ.
ਖਾਸ ਗੱਲ ਬਾਤ ਅੰਮ੍ਰਿਤਪਾਲ ਸਿੰਘ ਨਾਲ.
ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਜੱਜ ਬਣ ਕੇ ਇਤਿਹਾਸ ਰੱਚ ਦਿੱਤਾ ਹੈ| ਦਹਾਕਿਆਂ ਪਹਿਲਾਂ ਪੰਜਾਬ ਤੋਂ ਅਮਰੀਕਾ ਗਏ ਮਾਪਿਆਂ ਦੇ ਘਰ ਵਿੱਚ ਜੰਮੀ ਮਨਪ੍ਰੀਤ ਦਾ ਹਮੇਸ਼ਾਂ ਤੋਂ ਜੱਜ ਬਣਨ ਦਾ ਸੁਪਨਾ ਸੀ ਅਤੇ ਇਹ ਸੁਪਨਾ ਆਖਿਰਕਾਰ ਉਸਦੀ ਸਖ਼ਤ ਮਿਹਨਤ ਨਾਲ ਪੂਰਾ ਹੋਇਆ |
ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵੱਜੋਂ ਸਹੁੰ ਚੁੱਕੀ। ਮੋਨਿਕਾ ਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ ਵਿੱਚ ਹੋਇਆ ਸੀ ਅਤੇ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲਾਇਰ ਵਿੱਚ ਰਹਿੰਦੀ ਹੈ।
ਜੱਜ ਚੁਣੇ ਜਾਣ ਪਿੱਛੋਂ ਸਹੁੰ ਚੁੱਕ ਸਮਾਗਮ ਵਿੱਚ ਮੋਨਿਕਾ ਸਿੰਘ ਨੇ ਵੱਡੀ ਖੁਸ਼ੀ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਇਹ ਪਲ ਉਸ ਲਈ ਬਹੁਤ ਮਾਇਨੇ ਰੱਖਦੇ ਹੈ ਅਤੇ ਉਹ ਅੱਜ ਐਚ ਟਾਊਨ ਦੀ ਅਗਵਾਈ ਕਰ ਰਹੀ ਹੈ।
ਇਸ ਮੌਕੇ ਪਹਿਲੇ ਦੱਖਣ ਭਾਰਤੀ ਏਸ਼ੀਆਈ ਜੱਜ ਰਵੀ ਸੰਦਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਰਵੀ ਸੰਦਲ ਨੇ ਮੋਨਿਕਾ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਬਹੁਤ ਵੱਡਾ ਪਲ ਹੈ ਅਤੇ ਇਹ ਸਾਰੀਆਂ ਔਰਤਾਂ ਲਈ ਵੀ ਖ਼ਾਸ ਹੈ।
ਕੈਸਾ ਨੂੰ ਬੈਚੋ ਨਾ .
ਅਜਿਹਾ ਕਿਉ ਹੋਇਆ.
ਸੱਚਾਈ ਤਾ ਸੱਚਾਈ ਆ.
ਪੰਜਾਬੀਅਤ .
ਆਹ ਦੇਖ ਲਓ ਕਿਉ ਜਰੂਰੀ ਆ ਹੋਦ ਦੀ ਲੜਾਈ.
ਆ ਠੋਕਤਾ ਚੈਲਾ ਬੱਬੂ ਦਾ.
ਸਿੱਖ ਕੌਮ ਲਈ
ਕੁਝ ਖਾਸ ਤੌਰ ਤੇ ਗੱਲ ਬਾਤ ਨਿਰਵੈਰ ਪੰਨੂ
ਇੰਦੀ ਨੇ ਮੋਦੀ ਦੇ ਖੋਲੇ ਭੇਦ .
ਇਹ ਹੈ ਪਿਆਰ ਹਿੰਦੂ ਭਾਈਚਾਰੇ ਦਾ.
ਅਉ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਵਿੱਚ ਅਹਿਮ ਯੋਗਦਾਨ ਦੇਈਏ.
ਦਿੱਲੀ ਤੇ ਕੁਝ ਵਿਸ਼ੇਸ਼ ਧਿਆਨ ਰੱਖਿਆ ਗਿਆ.
ਰੱਬ ਦੇ ਰੰਗ.
ਕਿੱਥੇ ਗਏ ਸਾਡੇ ਬੋਲਦ.
ਬਹੁਤ ਹੀ ਮਿਠਾਸ ਭਰੀ ਅਵਾਜ ਹੈ.
ਦੀਦਾਰ ਗਿੱਲ ਪ੍ਰਧਾਨ.
ਕਾਲਜ 'ਚ ਪੰਜਾਬੀਆਂ ਨਾਲ ਲੜਾਈ ਕਰਨੇ ਵਾਲੇ ਵਾਲਿਆਂ ਨੂੰ ਵੇਖੋ ਕਿਸਦੀ
ਗੰਗਾਨਗਰ ਤੋਂ ਅੱਗੇ ਧੁੰਦ ਦਾ ਫਰਕ ਪੈ ਜਾਂਦਾ। ਠੰਡ ਤਾਂ ਹੈਗੀ ਆ ਖਰ। ਲੂਣਕਰਣਸਰ, ਅਨੂਪੜਗੜ੍ਹ ਤੱਕ ਪੱਗਾਂ, ਚੁੰਨੀਆਂ ਦਿਸ ਜਾਂਦੀਆਂ।
ਮਾਲਵੇ ਦੇ ਗੂੜ੍ਹ ਇਲਾਕੇ ਬਠਿੰਡੇ, ਮਾਨਸੇ ਦੀਆਂ ਸਕੀਰੀਆਂ ਰਾਜਸਥਾਨ ‘ਚ ਆਮ ਨੇ। ਹੁਣ ਤੀਕ ਸੁਣਦੇ ਆ,” ਤੇਜੇ ਕਾ ਮੁੰਡਾ ਪੀਲੀਬੰਗਾਂ ਵਿਆਹਿਆ,ਫਲਾਣਿਆਂ ਦੀ ਕੁੜੀ ਹਨਮਾਨਗੜ੍ਹ ਵਿਆਹੀ ਸੀ।
ਬਾਕੀ ਬਠਿੰਡਿਓ ਚੱਲਦੀ ਰੇਲ ਨੇ ਮਾਲਵੇ ਨੂੰ ਬੀਕਾਨੇਰ ਨਾਲ ਜੋੜਤਾ। ਪੁੱਛ-ਗਿੱਛ ਕਾਊਂਟਰ ਤੇ ਮਾਤੜ੍ਹ ਪੁੱਛਦਾ,”ਕਿੰਨੇ ਵਜੇ ਚੱਲੂ ਕੈਂਸਰ ਆਲੀ?”
ਰਾਜਸਥਾਨ ਦੀ ਉੱਡਦੀ ਬਰ ਬਰ ਖੇਤਾਂ ‘ਚ ਖਲੋਤੇ ਜੰਡ, ਸਹਿਜ ਚਾਲੇ ਜਾਂਦੇ ਮੋਟੇ ਟੈਰਾਂ ਆਲੀਆਂ ਗੱਡੀਆਂ ਅੱਗੇ ਜੁੜੇ ਬੋਤੇ, ਵਲੇਂਵੇਦਾਰ ਪੱਗਾਂ ਤੇ ਵੱਡੀਆਂ ਮੁੱਛਾਂ ਇਸ ਇਲਾਕੇ ਦਾ ਹੁਸਨ ਨੇ।
ਨਿੱਕੇ ਹੁੰਦੇ ਦੇਖਦੇ ਰਹੇ, ਇਹ ਲੋਕ ਪੰਜਾਬ’ਚ ਸੜਕਾਂ ਬਣਾਓਣ ਆਉਂਦੇ ਹੁੰਦੇ ਸੀ। ਜਨਾਨੀਆਂ ਚਾਂਦੀ ਦੇ ਮੋਟੇ ਕੜੇ ਪਾਏ ਹੁੰਦੇ, ਪੂਰਾ ਲੀੜਾ ਲੱਤਾ ਤੇ ਕਿਸੇ ਸ਼ੁਕੀਨਣ ਦੇ ਠੋਡੀ ਤੇ ਚੰਦ ਤਾਰਾ ਖੁਣਿਆ ਹੁੰਦਾ।
ਸਾਨੂੰ ਅਕਸਰ ਪੁੱਛਿਆ ਜਾਂਦਾ ,”ਭਾਰਤ ਦਾ ਕਿਹੜਾ ਇਲਾਕਾ ਸੋਹਣਾ ਲੱਗਾ”?
ਸਾਡਾ ਇਹੋ ਜਵਾਬ ਹੁੰਦਾ ਸਾਰੇ ਇਲਾਕੇ ਹੀ ਸੋਹਣੇ ਨੇ। ਕਿਸੇ ਦਾ ਕਿਸੇ ਨਾਲ ਕੋਈ ਮੁਕਾਬਲਾ ਹੋ ਹੀ ਨਹੀਂ ਸਕਦਾ। ਹਿਮਾਲਿਆ, ਸਮੁੰਦਰ, ਰੇਤੇ ਸਾਰੇ ਹੀ ਕੁਦਰਤ ਦੇ ਬਾਕਮਾਲ ਰੰਗ ਨੇ। ਬਾਕੀ ਅੱਡੋ ਅੱਡ ਬੰਦੇ ਤੇ ਨਿਰਭਰ ਕਰਦਾ ਓਹਨੂੰ ਕਿਹੜਾ ਰੰਗ ਪਸੰਦ ਆਓਂਦਾ।
ਜੈਸਲਮੇਰ ਤੱਕ ਜਾਂਦਿਆਂ ਬੀਕਾਨੇਰ ਤੱਕ NH62 ਤੇ ਟ੍ਰੈਫ਼ਿਕ ਬਹੁਤ ਮਿਲਦਾ। ਕਾਰਨ ਇਹੋ ਇਹ ਸੜਕ ਅੱਗੇ ਗੁਜਰਾਤ ਤੱਕ ਮਾਲ ਢੋਂਦੀ ਆ। ਟਰੱਕਾਂ ਨੂੰ ਓਵਰਟੇਕ ਕਰਦਿਆਂ ਲੱਗਦਾ ਜਿਵੇਂ ਬੰਦਾ ਕੰਪਿਊਟਰ ਤੇ ਗੇਮ ਖੇਡਦਾ ਹੋਵੇ।
ਬੀਕਾਨੇਰ ਤੋਂ ਜੈਸਲਮੇਰ 330 ਕ ਕਿਮੀ ਦਾ ਗੇੜ ਆ।
ਇਹ ਸੜਕ ਤੇ ਵਾਹਵਾ ਵਿਹਲ ਆ। ਬਹੁਤਾ ਘੁੰਮਣ ਆਲਿਆਂ ਦਾ ਈ ਜਾਣ ਆਓਣ ਆ ਏਧਰ। ਜੇ ਰਾਜਸਥਾਨ ਦੇ ਹੋਰ ਪੇਂਡੂੰ ਰੰਗ ਦੇਖਣੇ ਹੋਣ ਤਾਂ ਕਿਲਾਇਤ ਕੋਲ਼ੋਂ ਬੱਜੂ ਵੱਲ ਮੁੜੋ। NH 11 ਨੂੰ ਛੱਡਕੇ ਹਰੀਕੇ ਤੋਂ ਨਿੱਕਲੀ ਨਹਿਰ ਦੇ ਬਰਾ ਬਰੋਬਰ ਜਾਇਆ ਜਾਂਦਾ। ਰਾਜਸਥਾਨ ਦੇ ਤੇਤੀ ਜ਼ਿਲ੍ਹੇ ਨੇ ਤੇ ਦੇਸ਼ ਦਾ ਸਭ ਤੋ ਵੱਡਾ ਸੂਬਾ।
ਜੇ ਮੋਟਾ ਜਾ ਹਿਸਾਬ ਲਾਈਏ ਤਾਂ Northeast ਦੀਆਂ ਸੱਤ ਸਟੇਟਾਂ ਤੋਂ ਵੀ ਵੱਧ ਖੇਤਰਫਲ ਰਾਜਸਥਾਨ ਦਾ ਹੋਣਾ।
ਕਿਤੇ ਕਿਤੇ ਵਿਰਲੇ ਟਿੱਬਿਆਂ ਤੇ ਫੁਹਾਰੇ ਲਾਕੇ ਕਣਕਾਂ ਬੀਜੀਆਂ ਨੇ।
ਕੋਰ ਭਿੱਜੀ ਤੋਂ ਵਿੰਡੋ XP ਦੇ ਬਲਿੱਸ ਵਾਲਪੇਪਰ ਦਾ ਭੁਲੇਖਾ ਪੈਂਦਾ।
ਕੁਦਰਤ ਨੇ ਹਰੇਕ ਧਰਤ ਨੂੰ ਵੱਖੋ ਵੱਖਰੇ ਰੁੱਖ ਬੂਟੇ ਬਖ਼ਸ਼ੇ ਨੇ। ਵਿਰਲੇ ਟਾਵੇਂ ਵਣ, ਅੱਕ, ਕਰੀਰ, ਮਲ੍ਹੇ, ਬੂੰਈਆਂ ਆਮ ਦਿਸਦੇ ਏਧਰ।
ਬਿਜਲੀ ਬਣਾਓਣ ਲਈ ਲਾਏ ਪੌਣ ਪੱਖੇ ਰਾਹਗੀਰਾਂ ਦਾ ਧਿਆਨ ਖਿੱਚਦੇ ਨੇ।
ਇਹ ਸਾਰਾ ਪ੍ਰਾਜੈਕਟ ਪ੍ਰਾਈਵੇਟ ਅਦਾਰਿਆਂ ਦਾ।
ਜੈਸਲਮੇਰ ਤੋਂ 45 ਕ ਕਿਮੀ ਅੱਗੇ ਪਿੰਡ ਸਮ ਦਾ ਇਲਾਕਾ ਖ਼ਾਸ ਜਗ੍ਹਾ ਜਿੱਥੇ ਜਾਕੇ ਲੋਕ ਰਹਿੰਦੇ ਨੇ। ਜੀਪਾਂ ਬੋਤਿਆਂ ਤੇ ਰੇਤਲੇ ਟਿੱਬਿਆਂ ਤੇ ਝੂਟੇ ਲਓ।
ਕੱਛ ਤੇ ਲੇਹ ਤੋਂ ਬਾਅਦ ਜੈਸਲਮੇਰ ਭਾਰਤ ਦਾ ਤੀਜਾ ਵੱਡਾ ਜ਼ਿਲ੍ਹਾ।
ਜੇ ਪਹਾੜਾਂ ‘ਚ ਤੇਲ ਦੀ ਹੌਂਕ ਨਾਲ ਚਿੱਤ ਨੂੰ ਘੇਰ ਚੜ੍ਹਦੀ ਆ ਤੇ ਟ੍ਰੈਫ਼ਿਕ ਜਾਮਾਂ ਦੀਆਂ ਫੋਟੋਆਂ ਦੇਖਕੇ ਮਨ ਡੋਲਦਾ ਤਾਂ ਠੰਡ ‘ਚ ਪਰਿਵਾਰਾਂ ਨਾਲ ਘੁੰਮਣ ਲਈ ਇਹ ਇਲਾਕਾ ਬਹੁਤ ਸੇਫ ਆ।
ਏਧਰ ਸੈਰ ਸਪਾਟਾ ਆਹੀ ਦਿਨਾਂ ‘ਚ ਹੁੰਦਾ। ਗਰਮੀ ‘ਚ ਸੱਸੀ ਦੇ ਪੈਰ ਸਾੜਨ ਕਰਕੇ ਜਾਣਿਆ ਜਾਂਦਾ ਇਹ ਰੇਤਾ। ਕਦੇ ਮੌਕਾ ਮਿਲੇ ਦੇਖਿਓ ਮਹੌਲ।…..ਘੁੱਦਾ
ਮੈਂ ਆਪਣੇ ਦਾਦਾ ਜੀ ਕਦੇ ਨਹੀਂ ਸਨ ਵੇਖੇ..ਸਿਵਾਏ ਸੁਫਨਿਆਂ ਦੇ..ਉਹ ਹਰ ਵੇਲੇ ਖੇਤਾਂ ਵਿਚ ਮਿੱਟੀਓਂ ਮਿੱਟੀ ਹੋਏ ਦਿਸਦੇ..ਕਦੇ ਹੱਲ ਵਾਹੁੰਦੇ..ਕਦੇ ਗੋਡੀ ਕਰਦੇ ਅਤੇ ਕਦੀ ਕਮਾਦ ਦੀ ਛੇਲੀ ਕਰਦੇ!
ਫੇਰ ਮੇਰਾ ਵਿਆਹ ਪਿੰਡ ਵਿਚ ਹੀ ਹੋ ਗਿਆ..ਨਿੱਕੀ ਹੁੰਦੀ ਤੋਂ ਸ਼ਹਿਰ ਰਹਿੰਦੀ ਆਈ ਨੂੰ ਪਿੰਡ ਦੀਆਂ ਕਿੰਨੀਆਂ ਸਾਰੀਆਂ ਨਵੀਂਆਂ ਗੱਲਾਂ ਦਾ ਪਤਾ ਲੱਗਾ!
ਇੱਕ ਵਾਰ ਪਿੰਡੋਂ ਸ਼ਹਿਰ ਜਾਂਦਿਆਂ ਕੁਵੇਲਾ ਹੋ ਗਿਆ..ਇਹਨਾਂ ਕੋਲੋਂ ਲੰਘਦੀ ਗੰਨਿਆਂ ਦੀ ਟਰਾਲੀ ਨੂੰ ਹੱਥ ਪਾ ਲਿਆ..ਫੇਰ ਸਾਡਾ ਸਾਈਕਲ ਇੱਕਦਮ ਹੀ ਮੋਟਰਸਾਈਕਲ ਬਣ ਗਿਆ!
ਮੈਂ ਟਰਾਲੀ ਤੇ ਲੱਦੇ ਹੋਏ ਏਡੇ ਸੋਹਣੇ ਗੰਨੇ ਪਹਿਲੀ ਵੇਰ ਵੇਖੇ ਸਨ..ਐਨ ਲੈ ਬੱਧ ਕਰ ਤਰਤੀਬ ਨਾਲ ਉੱਪਰ ਤੀਕਰ ਢੇਰ ਲੱਗੇ ਹੋਏ..!
ਮੇਰਾ ਜੀ ਕੀਤਾ ਪਿੱਛੇ ਬੈਠੀ ਬੈਠੀ ਇੱਕ ਗੰਨਾ ਚੂਪ ਲਵਾਂ..ਇਹਨਾਂ ਸ਼ਾਇਦ ਮੇਰੇ ਮਨ ਦੀ ਬੁਝ ਲਈ..ਐਨ ਉੱਤੇ ਰਾਖੀ ਲਈ ਬੈਠੇ ਬਾਬਾ ਜੀ ਨੂੰ ਇਸ਼ਾਰਾ ਕਰ ਨਹਿਰ ਦੇ ਪੁਲ ਤੇ ਟਰਾਲੀ ਰੁਕਵਾ ਲਈ..ਇਥੋਂ ਵੈਸੇ ਵੀ ਸਾਡਾ ਰਾਹ ਵੱਖਰਾ ਹੋ ਜਾਣਾ ਸੀ!
ਫੇਰ ਇਹ ਬਾਬਾ ਜੀ ਨੂੰ ਆਖਣ ਲੱਗੇ ਜੀ ਮੇਰੀ ਨਾਲਦੀ ਸ਼ਹਿਰੋਂ ਏ..ਸਾਡਾ ਪਿੱਛੇ ਜਿਹੇ ਹੀ ਵਿਆਹ ਹੋਇਆ..ਇਸਨੇ ਪੂਰਾ ਗੰਨਾ ਕਦੀ ਨੀ ਵੇਖਿਆ..ਇਜਾਜਤ ਹੋਵੇ ਤਾਂ ਕੁਝ ਗੰਨੇ ਲੈ ਲਈਏ!
ਬਾਪੂ ਹੁਰਾਂ ਓਸੇ ਵੇਲੇ ਟਰੈਕਟਰ ਤੇ ਬੈਠੇ ਆਪਣੇ ਸੀਰੀ ਨੂੰ ਵਾਜ ਮਾਰ ਲਈ ਅਤੇ ਲੰਮੀ ਮੱਟੀ ਵਾਲੇ ਤਿੰਨ ਚਾਰ ਗੰਨੇ ਕੱਢ ਐਨ ਵਿਚਕਾਰੋਂ ਵੱਢ ਨਿੱਕੀ ਜਿਹੀ ਪੰਡ ਬੰਨ ਦਿੱਤੀ..!
ਮੈਂ ਸ਼ਹਿਰ ਵਿਚ ਵੱਡੀ ਹੋਈ ਨੇ ਹੁਣ ਤੱਕ ਹਰ ਚੀਜ ਮੁੱਲ ਵਿਕਦੀ ਹੀ ਵੇਖੀ ਸੀ..ਨਾਲ ਇਹ ਵੀ ਸੁਣ ਰਖਿਆ ਸੀ ਕੇ ਪਿੰਡਾਂ ਵਾਲੇ ਲੋਕ ਗੁੜ ਦੀ ਪੇਸੀ ਤੇ ਭਾਵੇਂ ਉਂਝ ਹੀ ਦੇ ਦੇਣ ਪਰ ਗੰਨਾ ਕਦੇ ਮੁਫ਼ਤ ਵਿਚ ਨਹੀਂ ਦਿੰਦੇ!
ਮੈਂ ਓਸੇ ਵੇਲੇ ਪਰਸ ਵਿਚੋਂ ਪੰਜਾਂ ਦਾ ਨੋਟ ਕੱਢਿਆ ਤੇ ਕੋਲ ਖਲੋਤੇ ਬਾਪੂ ਜੀ ਵੱਲ ਵਧਾ ਦਿੱਤਾ ਕੇ ਆਹ ਲਵੋ ਜੀ ਗੰਨਿਆਂ ਦੀ ਪੰਡ ਦਾ ਮੁੱਲ..!
ਪਰ ਓਦੋਂ ਹੈਰਾਨ ਰਹਿ ਗਈ..ਜਦੋਂ ਓਹਨਾ ਪੱਲਿਓਂ ਦਸਾਂ ਦਾ ਨੋਟ ਕੱਢ ਮੇਰੇ ਪੰਜਾ ਨਾਲ ਰਲਾ ਲਿਆ ਅਤੇ ਪੰਦਰਾਂ ਰੁਪਈਏ ਵਾਪਿਸ ਮੋੜ ਦਿੱਤੇ ਅਖ਼ੇ ਬਾਪੂ ਦਾ ਸ਼ਗਨ ਸਮਝ ਕੇ ਰੱਖ ਲੈ ਧੀਏ..ਨਾਲ ਹੀ ਸਿਰ ਤੇ ਪਿਆਰ ਦੇ ਕੇ ਟਰਾਲੀ ਤੋਰ ਲਈ!
ਮੈਂ ਕਿੰਨੀ ਦੇਰ ਤੱਕ ਦੂਰ ਤੁਰੀ ਜਾਂਦੀ ਟਰਾਲੀ ਵੱਲ ਵੇਖਦੀ ਰਹੀ..ਇੰਜ ਲੱਗਾ ਹੁਣ ਤੀਕਰ ਸਿਰਫ਼ ਸੁਫਨਿਆਂ ਵਿਚ ਹੀ ਮਿਲਦਾ ਆਇਆ ਦਾਦਾ ਜੀ ਅੱਜ ਖੁਦ ਆ ਮੈਨੂੰ ਦਸਾਂ ਦਾ ਸ਼ਗਨ ਪਾ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ
ਸਫ਼ੇਦ ਕਹੋਗੇ ਤੇ ,ਚਿੱਟਾ,ਭੁੱਲ ਜਾਉਗੇ.
ਆਉ ਸਾਰੇ ਮਿਲ ਕੇ ਅੱਗੇ ਵਧਣ ਲਈ ਯਤਨ ਕਰੀਏ.