Sach Khoj Academy Holland

Sach Khoj Academy Holland

we are students of SACH KHOJ ACADEMY .... Religion and culture shape how people see the
world, their lifestyles and engagement. Sahj Samadhi vers.

Dharam Singh Nihang Singh belongs to the Sikh Religion and
is renowned for his comprehensive knowledge of spiritual and
historical matters. He was born in Panjab in India in 1936 and
comes from the Nihang tradition, which is committed to preserving
the wisdom of religion. Dharam Singh Nihang Singh
is the founder of the Sach Khoj Academy, which is dedicated
to the pursuit of truth and has published

01/02/2022
11/06/2021

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫ਼ਤਿਹ ।।

ਸਚੁ ਖੋਜ ਅਕੈਡਮੀ ਵਲੋਂ ਇਹ ਸੂਚਨਾ ਦਿਤੀ ਜਾਂਦੀ ਹੈ ਕਿ ਬਿੱਕਰ ਸਿੰਘ ਨਾਮ ਦੇ ਇਕ ਆਦਮੀ ਨੇ ਜੋ ਕਿ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਇਕ ਸੰਸਥਾ ਚਲਾਉਂਦਾ ਹੈ, ਇਸ ਨੇ ਧਰਮ ਸਿੰਘ ਨਿਹੰਗ ਸਿੰਘ ਜੀ ਦਾ ਨਾਮ ਅਤੇ ਫੋਟੋ ਦਾ ਇਸਤੇਮਾਲ ਕਰਕੇ ਸੰਗਤਾਂ ਕੋਲੋਂ ਕਿਤਾਬ ਛਪਾਉਣ ਲਈ ਪੈਸਿਆਂ ਦੀ ਮੰਗ ਕੀਤੀ ਹੈ ।

ਸਾਡਾ ਇਸ ਵਿਅਕਤੀ ਜਾਂ ਐਹੋ ਜਿਹੀ ਸੰਸਥਾ ਨਾਲ ਕੋਈ ਵਿਚਾਰਿਕ ਸੰਬੰਧ ਨਹੀਂ, ਸੱਚੁ ਖੋਜ ਅਕੈਡਮੀ ਨੇ ਕਦੇ ਵੀ ਸੰਗਤ ਕੋਲੋਂ ਪੈਸੇ ਦੀ ਜਾਚਨਾ ਨਹੀਂ ਕੀਤੀ ਹੈ | ਜੇਕਰ ਕੋਈ ਵੀ ਵਿਅਕਤੀ ਸਚੁ ਖੋਜ ਅਕੈਡਮੀ ਜਾਂ ਧਰਮ ਸਿੰਘ ਨਿਹੰਗ ਸਿੰਘ ਜੀ ਦਾ ਨਾਮ ਜਾਂ ਫੋਟੋ ਇਸਤੇਮਾਲ ਕਰਕੇ ਪੈਸੇ ਮੰਗਣ ਦਾ ਯਤਨ ਕਰੇ ਤਾਂ ਐਸੇ ਲੋਕਾਂ ਅਤੇ ਸੰਸਥਾਵਾਂ ਤੋਂ ਸਾਵਧਾਨ ਰਹੋ ਜੀ ।

ਐਸੇ ਲੋਕਾਂ ਦੇ ਵਿਰੁੱਧ ਸਚੁ ਖੋਜ ਅਕੈਡਮੀ ਵੱਲੋਂ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

ਜਾਰੀ ਕਰਤਾ ।
ਸਚੁ ਖੋਜ ਅਕੈਡਮੀ

09/06/2021

⧪ 𝐎𝐧𝐞 𝐰𝐡𝐨 𝐬𝐞𝐥𝐥𝐬 𝐡𝐢𝐬 𝐢𝐧𝐭𝐞𝐠𝐫𝐢𝐭𝐲 𝐢𝐬 𝐜𝐨𝐫𝐫𝐮𝐩𝐭.

08/06/2021

♥ ‘Dharam’ is an art of engendering love.

♥ ‘Dharam’ is an art of engendering love.

07/06/2021

✯ Lying is stench, speaking truth is aromatic.

07/06/2021

✿ Divide and rule is the devil’s work. Connect and serve is the work of a ‘Gurmukh’.

06/06/2021

✿ One who lives in sync with nature, goes back to his abode with dignity.

06/06/2021

▲ ‘Masand’ is one who forsakes truth for material gains.

06/06/2021

★ In the world, birth comes before death, while in ‘Dharam’ death comes before birth.

06/06/2021

➤ No battle can be won unless one accepts death.

05/06/2021

✪The world is like a field, you reap what you sow.

05/06/2021

♥ Until your mind is in control, you cannot win the hearts of others.

05/06/2021

☤ Divide and rule creates discrimination.

04/06/2021

◙ Wisdom is the third eye.

04/06/2021

◉ ‘Bibek’ is not worldly intellect, rather it is the intellect that created the world.

04/06/2021

∞ Khalsa is the one who is 100% honest.

04/06/2021

☣ Bickering can never end from the house of selfish people.

04/06/2021

⥠⥜ Where there is no fear of truth, there can’t be justice

04/06/2021

✿ One who is incomplete cannot complete others.

03/06/2021

⌘ Being a good person or not is our own choice.

01/06/2021

♚ Respect is not earned through money, but through honesty.

01/06/2021

★ Without truth, there can be no unity.

31/05/2021

☼ The way sunlight is a manifestation of the sun, mind is the manifestation of the divine.

26/05/2021

Where honesty is not present, dishonesty will appear. When dishonesty is present, slavery arrives

25/05/2021

▲ Spirituality that has not reaped the fruit of good values and good deeds, is not considered spirituality.

21/05/2021

Honesty, that can’t fight against oppression is weak.

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 3) 12/10/2020

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 3)
https://youtu.be/1f7i3-VrK9o

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 3) ★ ------------------ ★ ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵ...

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 2) 07/10/2020

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 2) ★ ------------------ ★ ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵ...

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 1) 04/10/2020

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ?

➼ ਗੁਰਮਤਿ ਦੇ ਪ੍ਰਚਾਰ ਦਾ ਵਿਰੋਧ ਕਦੋ ਤੇ ਕਿਵੇਂ ਸ਼ੁਰੂ ਹੋਇਆ ? (Part 1) ★ ------------------ ★ ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵ...

Charcha Da Maidaan Fareh Karan Da Tarika ਚਰਚਾ ਦਾ ਮੈਦਾਨ ਫਤਹਿ ਕਰਨ ਦਾ ਤਰੀਕਾ 27/01/2017

https://youtu.be/VIpceJ9NbFc

Charcha Da Maidaan Fareh Karan Da Tarika ਚਰਚਾ ਦਾ ਮੈਦਾਨ ਫਤਹਿ ਕਰਨ ਦਾ ਤਰੀਕਾ ਬਾਣੀ-ਰੁਦ੍ਰ ਅਵਤਾਰ,ਦਸਮ ਗ੍ਰੰਥ ਰਿਕਾਡਿੰਗ ਨੰ-੪੨ ਵਿਚਾਰਕ-ਧਰਮ ਸਿੰਘ ਨਿਹੰਗ ਸਿੰਘ

Nirgma Te Beganpura ਨਿ੍ਰਗਮਾ ਤੇ ਬੇਗਮਪੁਰਾ 23/01/2017

https://youtu.be/CEpJSF9H3ng

Nirgma Te Beganpura ਨਿ੍ਰਗਮਾ ਤੇ ਬੇਗਮਪੁਰਾ ਬਾਣੀ-ਰੁਦ੍ਰ ਅਵਤਾਰ,ਦਸਮ ਗ੍ਰੰਥ ਰਿਕਾਡਿੰਗ ਨੰ-੪੧ ਵਿਚਾਰਕ-ਧਰਮ ਸਿੰਘ ਨਿਹੰਗ ਸਿੰਘ

Ki Joti Sarir Vich Hai ? ਕਿ ਜੋਤਿ ਸਰੀਰ ਵਿੱਚ ਹੈ ? 20/01/2017

https://youtu.be/ppOumZP-qvQ

Ki Joti Sarir Vich Hai ? ਕਿ ਜੋਤਿ ਸਰੀਰ ਵਿੱਚ ਹੈ ? ਬਾਣੀ-ਰੁਦ੍ਰ ਅਵਤਾਰ,ਦਸਮ ਗ੍ਰੰਥ ਰਿਕਾਡਿੰਗ ਨੰ-੪੧ ਵਿਚਾਰਕ-ਧਰਮ ਸਿੰਘ ਨਿਹੰਗ ਸਿੰਘ

098-salokBhagat Kabeer Jeeਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ 01/09/2016

ਲੋ ਜੀ ਸੁਣੋ, ਦਰਸ਼ਨ ਰਾਗੀ ਦੀ ਮਤਿ ਕਿਉਂ ਮਾਰੀ ਗਈ…�

098-salokBhagat Kabeer Jeeਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ Description -uploaded in HD at http://www.TunesToTube.com

Timeline photos 13/02/2016

~ਸਚੁ ਖੋਜ ਅਕੈਡਮੀ ਵੱਲੋਂ ਬੇਨਤੀ~

ਸਚੁ ਖੋਜ ਅਕੈਡਮੀ ਵੱਲੋਂ ਸਿੱਖ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਚੁ ਖੋਜ ਅਕੈਡਮੀ ਦੀ ਟੀਮ ( )ਗੁਰਮਤਿ ਪ੍ਰਚਾਰ ਲਈ ਯੂਰਪ ਿਵੱਚ Amsterdam (Holland) 20 ਤੋਂ 22 ਫਰਵਰੀ ਨੂੰ ਪਹੁੰਚ ਰਹੀ ਹੈ।

* ਆਪ ਜੀ ਨੇ ਗੁਰਮਤਿ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ।

* ਗੁਰਮਤਿ ਵਿਆਖਿਆ ਤੇ ਕੋਈ ਸਵਾਲ ਹੋਵੇ ।

* ਅਕੈਡਮੀ ਦੁਆਰਾ ਕੀਤੀ ਖੋਜ ਬਾਰੇ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ।

ਤਾਂ ਕੋਈ ਵੀ ਗੁਰੂ ਪਿਆਰੇ ਸੱਜਣ ਵਿਚਾਰ ਕਰਨ ਲਈ ਆ ਸਕਦੇ ਹਨ । ਗੁਰਬਾਣੀ ਦੀ ਖੁੱਲੀ ਵਿਚਾਰ ਹੋਵੇਗੀ । ਆਪ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ ।

ਕ੍ਰਿਪਾ ਕਰਕੇ ਸੰਪਰਕ ਕਰੋ ਜੀ ।

https://www.facebook.com/Sach-Khoj-Academy-Holland-1058074837539003/

Root cause of pollution & environmental destruction - #Cop21- Insights from the Sikh Religion 07/12/2015

Root cause of pollution & environmental destruction - #Cop21- Insights from the Sikh Religion Root cause of pollution & environmental destruction - - Insights from the Sikh Religion - Gurmat - Dharam Singh Nihang Singh ਪ੍ਰਦੁਸ਼ਣ ਦਾ ਕਾਰਣ ਅਤੇ ਇਲਾਜ ...

Timeline photos 19/10/2015

:¬ ਚਾਰਿ ਪਦਾਰਥ ¬:
ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥
ਚਾਰ ਪਦਾਰਥਾਂ ਦੇ ਨਾਮ ਤੇ ਵੀ ਬਹੁਤ ਠੱਗੀ ਹੈ,,,ਸੰਤ ਆਪਣੀ ਸੇਵਾ ਇਨ੍ਹਾਂ ਦਾ ਲੋਭ ਦੇ ਕੇ ਹੀ ਕਰਾਉਂਦੇ ਨੇ,,,ਪਰ ਜਿਹੜੇ ਚਾਰ ਪਦਾਰਥ ਇਹ ਦੱਸਦੇ ਨੇ ਉਹ ਗੁਰਮਤ ਅਨੁਸਾਰ ਨਹੀਂ ਹਨ,,,,,ਪੰਡਿਤ ਵਾਲੇ ਹੀ ਹਨ,,,ਦੋ ਤਾਂ ਚਲੋ ਫਿਰ ਵੀ ਠੀਕ ਨੇ,,,,ਧਰਮ ਅਰ ਮੋਕਸ਼,,,,ਬਾਕੀ ਦੋ ਇਨ੍ਹਾਂ ਦੀ ਐਸ ਪ੍ਰਸ਼ਤੀ ਲਈ ਨੇ,,,,ਅਰਥ ਅਰ ਕਾਮ,,,,,,ਫਿਰ ਗੁਰਮਤ ਵਾਲੇ ਚਾਰ ਪਦਾਰਥ ਹਨ ਕੀ,,?,,,,ਚਾਰ ਪਦਾਰਥ ਮਿਲਣੇ ਹੀ ਨਾਮ ਮਿਲਣੈ ਦਰਅਸਲ,,,,ਸ਼ਬਦ ਗੁਰੂ,,ਪਰਮੇਸ਼ਰ ਦਾ ਹੁਕਮ,,ਬਿਨ ਕੰਨਾਂ ਦੇ ਸੁਣਨ ਵਾਲੀ ਬਾਣੀ,,,,ਉਹ ਬਾਣੀ ਜੋ ਭਵਸਾਗਰ ਤੋਂ ਪਾਰ ਲਿਜਾਣ ਵਾਲਾ ਜਹਾਜ਼ ਹੈ,,,,ਉਸਦੀ ਪ੍ਰਾਪਤੀ,,,,ਇਹ ਟਾਰਗੈਟ ਹੈ,,,,,ਪਹਿਲੇ ਤਿੰਨ ਮਾਇਆ ਵਿੱਚ ਹੀ ਨੇ,,,ਚੌਥਾ ਤਾਂ ਦਰਗਾਹੋਂ ਮਿਲਦੈ,,,ਸ੍ਰਿਸ਼ਟੀ ਤਿੰਨ ਗੁਣ ਵਾਲੀ,ਤ੍ਰੈਗੁਣੀ ਮਾਇਆ ਹੈ,,,ਤਿੰਨ ਹੀ ਤਾਪ ਨੇ ਸਾਨੂੰ,,,,ਤੀਨੇ ਤਾਪ ਵੀ ਕਿਹੈ,,,,,ਤਿੰਨ ਬਿਮਾਰੀਆਂ ਨੇ ਸਾਨੂੰ,,,,ਤਿੰਨਾਂ ਨੂੰ ਠੀਕ ਕਰਨ ਲਈ ਹੀ ਤਿੰਨ ਪਦਾਰਥ ਨੇ,,,,,,ਡਾਕਟਰ ਸਭ ਤੋਂ ਪਹਿਲਾਂ ਤੇਜ਼ ਬੁਖਾਰ ਦਾ ਹੀਲਾ ਕਰਦੇ ਨੇ,,,,ਓਵੇਂ ਤ੍ਰਿਸ਼ਨਾ ਦਾ ਬੁਖਾਰ ਬਹੁਤ ਹੈ ਸਾਨੂੰ,,,ਇਹਦੀ ਜੜ ਹੈ ਹਉਮੈ,,,,,,ਜੜ ਹੀ ਬਾਦ ਵਿੱਚ ਸੁੱਕਦੀ ਹੈ,,,ਪੱਤੇ ਟਾਹਣੀਆਂ ਪਹਿਲਾਂ ਸੁੱਕਦੇ ਨੇ,,,,,,,,,ਸਭ ਤੋਂ ਪਹਿਲਾ ਪਦਾਰਥ ਗਿਆਨ ਹੈ,,,,,,ਜੋ ਗੁਰਬਾਣੀ ਵਿੱਚੋਂ ਮਿਲਦੈ,,,,,,,ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥,,,,,
ਗੁਰਬਾਣੀ ਗਿਆਨ ਪਹਿਲਾ ਪਦਾਰਥ ਹੈ,,,,ਇਸਨੂੰ ਵੀ ਨਾਮ ਕਿਹੈ ਕਿਉਂਕਿ ਇਹ ਧੁਰ ਦਰਗਾਹ ਵਾਲੇ ਨਾਮ ਤੱਕ ਲੈ ਜਾਂਦਾ ਹੈ,,,,,ਸ਼ੁਰੂਆਤ ਇਹਦੇ ਨਾਲ ਹੁੰਦੀ ਹੈ,,ਪਰ ਇਹ ਨਾਮ ਪਦਾਰਥ ਨਹੀਂ ਹੈ,,,ਹਾਂ,,ਉਸ ਤੱਕ ਲੈ ਜ਼ਰੂਰ ਜਾਂਦੈ,,,,ਇਸ ਲਈ ਪਹਿਲਾ ਪਦਾਰਥ ਗੁਰਬਾਣੀ ਗਿਆਨ ਹੈ,,,,,,ਇਹ ਤੇਜ ਤਾਪ ਘੱਟ ਕਰਦੈ,,,ਬੁਖਾਰ ਤਾਂ ੧੦੨ ਡਿਗਰੀ ਤੋਂ ਥੱਲੇ ਨਹੀਂ ਆਉਂਦਾ,,ਡਾਕਟਰ ਤੇ ਮਰੀਜ਼ ਦੋਹਾਂ ਨੂੰ ਚਿੰਤਾ ਹੈ,,,,,ਚਿੰਤਾ ਜਾਊ ਤਾਂ ਹੰਕਾਰ ਘਟੂ,,,,,ਚਿੰਤਾ ਜਾਇ ਮਿਟੈ ਅਹੰਕਾਰੁ ॥,,,,,ਗੁਰਬਾਣੀ ਨੇ ਇਹ ਕੰਮ ਕਰਨੈ,,ਜੜ ਤੇ ਹਮਲਾ ਕਰਨੈ,,,,ਉਹ ਕਿਵੇਂ,,,,ਅਜੇ ਸਾਨੂੰ ਇਹੀ ਨੀਂ ਪਤਾ ਕਿ ਵੱਡਾ ਕੌਣ ਹੈ,,,ਅਸੀਂ ਖੁਦ ਨੂੰ ਹੀ ਵੱਡਾ ਮੰਨੀ ਬੈਠੇ ਹਾਂ,,,,,ਪਰ,,,,,ਗੁਨ ਗਾਵਤ ਤੇਰੀ ਉਤਰਸਿ ਮੈਲੁ ॥ ਬਿਨਸਿ ਜਾਇ ਹਉਮੈ ਬਿਖੁ ਫੈਲੁ ॥,,,,,ਗੁਰਬਾਣੀ ਜਿਹੜਾ ਵੱਡਾ ਹੈ,,,,ਉਹਦੇ ਗੁਣ ਗਾਉਂਦੀ ਹੈ,,ਦੱਸਦੀ ਹੈ,,,ਸਾਨੂੰ ਆਪਣੀ ਔਕਾਤ ਪਤਾ ਚੱਲ ਜਾਂਦੀ ਹੈ,,,,,,ਅਪਨੇ ਦਾਸ ਕਉ ਦੇਇ ਵਡਾਈ ॥,,,ਜੇ ਵਡਿਆਈ ਲੈਣੀ ਹੈ ਤਾਂ ਦਾਸ ਬਣਨਾ ਪੈਣੈ,,,
ਸੰਤਾਂ ਦਾ ਨਸ਼ਾ ਉਤਾਰ ਦਿੱਤਾ ਸਾਰਾ,,,ਦਾਸ ਨੂੰ ਵਡਿਆਈ ਮਿਲੀ ਹੈ,,,ਸੰਤ ਨੂੰ ਨਹੀਂ,,,ਪਾਤਿਸ਼ਾਹ ਦਾਸ ਮੰਨਦੇ ਨੇ ਖੁਦ ਨੂੰ,,,ਸੰਤ ਮਹਾਂਪੁਰਖ,,ਸ੍ਰੀ ਸ੍ਰੀ ਕਹਾਉਂਦੇ ਨੇ,,,ਤਾਂ ਹੀ ਤਾਂ ਊਤ ਦੇ ਊਤ ਹੀ ਰਹਿ ਗਏ,,,ਹੁਣ ਕਿਉਂ ਨੀ ਕੁਸਕਦੇ,,,ਮਾਇਆ ਹੈ ਅੰਦਰ,,,,ਤਪੇ ਕਹਾਉਂਦੇ ਨੇ ਪਰ ਹੈਨ ਬਗਲੇ,,,ਅਫੀਮ ਖਾ ਕੇ ਭੋਰਿਆਂ ਵਿੱਚ ਵੜ ਜਾਂਦੇ ਨੇ,,,ਰੱਜਵੀ ਅਫ਼ੀਮ ਮਿਲੇ ਇਕੱਲਾ ਵੀ ਬੈਠਾ ਰਹਿੰਦੈ,,ਪਰ ਇਕੱਲਾ ਕਿੱਥੇ ਹੈ,,?,,,,ਮਨ ਤਾਂ ਸੰਸਾਰ ਨਾਲ,,ਡੇਰੇ ਨਾਲ ਜੁੜਿਐ,,,,,,,,,ਖੈਰ ਪਹਿਲਾ ਪਦਾਰਥ ਗਿਆਨ ਪਦਾਰਥ ਹੈ,,,,ਗੁਰਬਾਣੀ ਗਿਆਨ ਨਾਲ,,ਗੁਣ ਗਾਉਣ ਨਾਲ ਬੁਖਾਰ ਘਟਦੈ,,ਬਿਮਾਰੀ ਘਟਦੀ ਹੈ,,,ਤ੍ਰਿਸ਼ਨਾ ਤੇ ਹੰਕਾਰ ਘਟਦੇ ਨੇ,,,ਇੱਕੋ ਸਿੱਕੇ ਦੇ ਦੋ ਪਹਿਲੂ ਨੇ ਪਹਿਲੇ ਦੋ ਪਦਾਰਥ,,,,,ਗਿਆਨ ਹੁੰਦੇ ਹੁੰਦੇ,,ਲੈਂਦੇ ਲੈਂਦੇ,,ਜਪਦੇ ਜਪਦੇ,,ਜਪਣ ਤੋਂ ਭਾਵ ਸਮਝਣਾ ਹੈ,,ਮੰਨਣਾ ਹੈ,,,,ਇਹ ਕਰਦੇ ਕਰਦੇ ਮੁਕਤੀ ਮਿਲ ਜਾਂਦੀ ਹੈ,,ਦੂਜਾ ਪਦਾਰਥ ਹੈ ਮੁਕਤ ਪਦਾਰਥ,,,ਮੁਕਤੀ ਕਿਸ ਤੋਂ ਮਿਲੀ,,,,,?,,,,,,,੧੦੨ ਬੁਖਾਰ ਤੋਂ,,ਜਿਹੜਾ ਮਾਲਾ ਫੇਰੀ,,ਪੁੰਨ ਦਾਨ ਜਤਨ ਕੀਤੇ ਤਾਂ ਵੀ ਥੱਲੇ ਨਹੀਂ ਸੀ ਆਉਂਦਾ,,,ਜਦੋਂ ਬੁਖਾਰ ਘਟ ਗਿਆ,,ਚਿੰਤਾ ਤੇ ਹੰਕਾਰ ਵੀ ਘਟਗੇ,,,,ਚਿੰਤਾਵਾ ਤੋਂ ਮੁਕਤੀ ਮਿਲ ਗਈ,,,,ਪਹਿਲਾਂ ਕਾਮਨਾਵਾਂ ਹੁੰਦੀਆਂ ਨੇ,,,ਜਦ ਪੂਰੀਆਂ ਨਹੀਂ ਹੁੰਦੀਆਂ,,,ਹੰਕਾਰ ਨੂੰ ਠੇਸ ਪਹੁੰਚਦੀ ਹੈ,,,ਚਿੰਤਾ ਲੱਗੀ ਰਹਿੰਦੀ ਹੈ,,,ਗੁਰਬਾਣੀ ਗਿਆਨ ਨਾਲ ਪਤਾ ਚੱਲਦੈ ਕਿ ਵਰਤਦਾ ਤਾਂ ਹੁਕਮ ਹੈ,,ਮੇਰੇ ਵੱਸ ਨਹੀਂ ਇਹ ਸਭ ਕੁਝ,,,ਪਰਦੇ ਖੁਲ੍ਹਣ ਲੱਗੇ ਤਾਂ ਹੌਲੀ ਹੌਲੀ ਮੁਕਤ ਪਦਾਰਥ ਮਿਲ ਗਿਆ,,ਗਿਆਨ ਵਧਦੈ ਤੇ ਆਪਣੇ ਗਲ ਆਪ ਪਾਏ ਰੱਸੇ ਢਿੱਲੇ ਹੋਣ ਲਗਦੇ ਨੇ,,,,,ਰਾਹਤ ਮਿਲਦੀ ਹੈ,,ਮੁਕਤੀ ਮਿਲਦੀ ਹੈ,,,,,ਦੋ ਪਦਾਰਥ ਹੋਰ ਰਹਿ ਗਏ,,ਪਰ ਅਜੇ ਭਰਮ ਦੇ ਅੰਡੇ ਦੇ ਵਿੱਚ ਹੀ ਹੈ,,,ਅਜੇ ਤਾਂ ਜਿਹੜਾ ਖਿਲਾਰਾ ਪਾਇਆ ਹੋਇਆ ਸੀ ਉਹ ਛੱਡਿਐ,,,ਕੀਮਤੀ ਸਮਾਨ ਗਠੜੀ ਵਿੱਚ ਬੰਨ੍ਹਿਐ,,,,ਸੰਸਾਰ ਤੋਂ,,,ਮਾਇਆ ਤੋਂ ਕਿਨਾਰਾ ਕੀਤੈ,,,ਹੁਣ ਉਡੀਕ ਰਿਹੈ ਨਾਮ ਦੇ ਜਹਾਜ਼ ਨੂੰ,,,,ਪਾਰ ਜਾਣ ਲਈ ਤਾਂ ਉਹ ਬੇੜਾ ਚਾਹੀਦੈ,,,,,ਸਮੁੰਦਰ ਹੈ ਵਿਚਾਲੇ,,,,,ਜਹਾਜ ਚਾਹੀਦੈ,,,,ਧੁਰ ਕੀ ਬਾਣੀ ਅੰਦਰੋਂ ਆਉਣ ਦਾ ਇੰਤਜ਼ਾਰ ਹੈ,,,,,,ਹੁਣ ਇੱਕ ਚਿੰਤਾ ਹੈ,,,ਕਿਤੇ ਸਾਹ ਨਾਂ ਪੂਰੇ ਹੋ ਜਾਣ ਜਹਾਜ ਆਉਣ ਤੋਂ ਪਹਿਲਾਂ ਹੀ,,,,,ਸਰੀਰ ਨਾਂ ਬਿਨਸ ਜਾਵੇ,,,ਸਰੀਰ ਦੀ ਲੋੜ ਤਾਂ ਹੈ ਅਜੇ,,,ਸਗਲੀ ਚਿੰਤ ਨਹੀਂ ਮਿਟੀ,,,,ਇੱਕ ਆਸ,,ਇੱਕ ਚਿੰਤਾ ਹੈ,,,,ਵੀਜ਼ਾ ਲਿਐ ਪਰ ਜਹਾਜ਼ ਵੀ ਚਾਹੀਦੈ,,,,,,ਹੁਣ ਉਹਦੀ ਚਿੰਤੈ,,,,,ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥,,,,,,,ਫੇਰ ਪਰਗਟ ਹੁੰਦੈ ਬੇੜਾ,,ਝਲਕ ਪੈਂਦੀ ਹੈ,,
ਆਹਟ ਸੁਣਦੀ ਹੈ,,,,ਨਾਮ ਪਦਾਰਥ,,ਤੀਜਾ ਪਦਾਰਥ,,ਸ਼ਬਦ ਗੁਰੂ,,,ਧੁਰ ਕੀ ਬਾਣੀ,,,ਹੁਕਮ,,,ਅਨਹਦ ਸ਼ਬਦ ਪਰਗਟ ਹੁੰਦੈ,,,ਲਉ ਜੀ ਜਹਾਜ ਆ ਗਿਆ,,ਬੈਠ ਗਿਆ,,ਹੁਕਮ ਵਿਚ ਸਮਾ ਗਿਆ,,,,ਹੁਣ ਨਹੀਂ ਚਿੰਤਾ ਕੋਈ,,ਸਗਲੀ ਚਿੰਤ ਮਿਟ ਗਈ,,,,ਤੀਜਾ ਪਦਾਰਥ ਨਾਮ ਪਦਾਰਥ ਵੀ ਮਿਲ ਗਿਆ,,,,,,,ਫੇਰ ਮਿਲਦੈ ਚੌਥਾ ਪਦਾਰਥ,,ਜਨਮ ਪਦਾਰਥ,,,,,ਹੁਣ ਇਹ ਵੀ ਇੱਕ ਪਹੇਲੀ ਬਣ ਗਈ,,,,ਇੱਕ ਪਾਸੇ ਤਾਂ ਕਹਿ ਦਿੱਤਾ ਕਿ ਆਤਮਾ ਅਮਰ ਹੈ,,ਜਨਮਦੀ ਮਰਦੀ ਨਹੀਂ,,,ਹੁਣ ਇਹ ਕਾਹਦਾ ਜਨਮ ਹੈ ਫਿਰ,,?,,,,,,,ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦੈ,,,ਸਰੀਰ ਵੀ ਪੂਰਾ ਬਣ ਚੁੱਕਿਆ ਹੁੰਦਾ ਹੈ,,,ਇਹ ਵੀ ਪਤੈ ਕਿ ਬਾਹਰ ਆਏ ਦਾ ਕੁਝ ਘਟਦਾ ਹੀ ਹੈ,,,ਲਿਵ ਟੁੱਟ ਜਾਂਦੀ ਹੈ,,,ਨਾੜੂਆ ਵੀ ਕੱਟਣਾ ਪੈਂਦੈ,,,,,ਪਰ ਅਸੀ ਉਸ ਨੂੰ ਜਨਮ ਕਹਿੰਦੇ ਹਾਂ,,,ਪੇਟ ਤੋਂ ਬਾਹਰ ਜੋ ਆ ਗਿਆ,,,,ਹੈ ਤਾਂ ਪਹਿਲਾਂ ਵੀ ਸੀ ਪੂਰਾ ਸਰੀਰ,,ਇੱਕ ਮਿੰਟ ਿਵੱਚ ਤਾਂ ਨਹੀਂ ਬਣਿਆ,,,,,ਜਦੇ ਤਾਂ ਨਹੀਂ ਜੰਮਿਆ,,,ਬੱਸ ਪੇਟ ਵਿੱਚੋਂ ਬਾਹਰ ਆਉਣ ਨੂੰ ਜਨਮ ਕਹਿੰਦੇ ਹਾਂ,,,,ਪੜਦੇ ਤੋ ਬਾਹਰ ਆਇਐ,,,ਪਹਿਲਾਂ ਹੈ ਤਾਂ ਸੀ,,ਪਰ ਅਸੀ ਬਾਹਰ ਹੁਣ ਦੇਖਿਆ ਹੈ,,,,ਵੈਸੇ ਵੀ ਗੁਰਬਾਣੀ ਨੇ ਵਿਚੋਂ ਗਰਭੈ ਨਿਕਲ ਆਇਆ ਕਿਹਾ ਹੈ,,,,ਜਨਮਿਆ ਲਫਜ਼ ਨਹੀਂ ਵਰਤਿਆ,,,,,,ਉਵੇਂ ਇਹ ਜਨਮ ਪਦਾਰਥ ਵੀ ਮਾਇਆ ਤੋਂ ਪਾਰ ਸੱਚਖੰਡ ਐਂਟਰੀ ਹੈ,,ਹੈ ਤਾਂ ਪਹਿਲਾਂ ਹੀ,,ਸਾਬਤ ਸੂਰਤ ਆਤਮਾ,ਪੂਰਨ ਬ੍ਰਹਮ,,,ਪੂਰਨ ਜੋਤ,,ਮਨ ਚਿੱਤ ਦੋ ਨਹੀਂ,,ਜੇ ਦੋ ਹੁੰਦੇ ਤਾਂ ਨਾਮ ਹੀ ਨਹੀਂ ਸੀ ਮਿਲਣਾ,,,,ਨਾਮ ਮਿਲਦਾ ਹੀ ਪੂਰਨ ਬ੍ਰਹਮ ਨੂੰ ਹੈ,,,,ਇਹ ਮਾਇਆ ਤੋਂ ਬਾਹਰ ਆਪਣੀ ਅਸਲ ਦੁਨੀਆ,,ਨਿਰਾਕਾਰੀ ਦੁਨੀਆਂ,,,,ਨਿਜ ਘਰ,,ਸੱਚਖੰਡ ਵਿੱਚ ਵਾਪਸ ਐਂਟਰੀ ਹੈ,,ਓਥੇ ਵਾਪਸ ਦਾਖਲਾ ਹੀ ਜਨਮ ਪਦਾਰਥ,,ਸਦਜੀਵਨ ਤੇ ਚੌਥਾ ਪਦਾਰਥ ਹੈ,,ਪੂਰਨ ਬ੍ਰਹਮ ਤੋਂ ਪਾਰਬ੍ਰਹਮ ਬਣਨਾ ਹੈ,,,,,ਪਰਮੇਸ਼ਰ ਬਣਨਾ ਹੈ,,,,,,ਹੁਣ ਪੁੱਛੋ ਮਿਸ਼ਨਰੀਆਂ ਨੂੰ,,,ਪੰਡਿਤ ਨੂੰ,,,,ਹਰਾਮਖੋਰ ਸੰਤਾਂ ਨੂੰ,,,,,ਕਿ ਧਰਮ ਅਰਥ ਕਾਮ ਮੋਖ,,,,ਇਹ ਚਾਰ ਪਦਾਰਥ ਕਿਸ ਆਧਾਰ ਤੇ ਮੰਨੇ ਹਨ,,,?,,,,,,,ਇਹ ਕਿਥੋਂ ਆ ਗਏ,,?,,,ਗੁਰਬਾਣੀ ਕੀ ਕਹਿ ਰਹੀ ਹੋ,,ਤੁਸੀਂ ਕੀ ਪਰਚਾਰ ਕਰਦੇ ਹੋ,,,,,ਬਾਣੀ ਨੇ ਕੀ ਦੱਸਿਐ,,,,ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥,,,,ਸ਼ਬਦ ਗੁਰੂ ਮਿਲ ਕੇ,,ਨਾਮ ਮਿਲ ਕੇ ਭਰਮ ਦਾ ਆਂਡਾ ਫੁੱਟਿਐ,,,,,ਇਹ ਨੇ ਚਾਰ ਪਦਾਰਥ,,,,,,,,ਹੁਣ ਸਾਹਿਬ ਸਿੰਘ ਬੈਠ ਗਿਆ ਟੀਕਾ ਲਿਖਣ,,,,ਧਰਮ ਚਲੋ ਠੀਕ ਮੰਨ ਲਿਆ,,,,,,ਗਿਆਨ ਹੀ ਧਰਮ ਹੈ,,,,,,,ਦੂਜਾ ਪਦਾਰਥ ਆਰਥ,,,ਮਾਇਆ ਨੂੰ ਮੰਨ ਲਿਆ,,,,
ਮਾਇਆ ਤੋਂ ਤਾਂ ਪਰੇ ਜਾਣਾ ਹੈ,,,,ਮਾਇਆ ਤਾਂ ਛੱਡਣੀ ਹੈ,,,ਲੋਭ ਤਾਂ ਛੱਡਣਾ ਹੈ,,,ਇਹ ਪਦਾਰਥ ਕਿਵੇਂ ਹੋ ਗਿਆ,,,,,,ਤੀਜਾ ਕਾਮ,,,ਨਾਲੇ ਅਰਦਾਸ ਕਰਦੇ ਓ ਕਿ ਕਾਮ ਕ੍ਰੋਧ ਤੋਂ ਬਚਾਓ,,,ਨਾਲੇ ਇਹਨੂੰ ਪਦਾਰਥ ਮੰਨਦੇ ਓ,,,ਇਹ ਕੀ ਹੈ,,?,,,,ਕਾਮਨਾ ਅਧੀਨ ਕਿਵੇਂ ਨਾਮ ਪ੍ਰਾਪਤ ਕਰ ਸਕਦੈ,,,ਕਾਮਨਾ ਹੀ ਤਾਂ ਮਨ ਹੈ,,ਮਨ ਤਾਂ ਮਾਰਨਾ ਹੈ,,,ਜਿੱਤਣਾ ਹੈ,,,ਇਹ ਮਨੋਕਾਮਨਾ ਪੂਰੀ ਕਰਨ ਦੀ ਅਰਦਾਸ ਕਰਦੇ ਨੇ,,,,,,ਫੇਰ ਚੌਥਾ ਪਦਾਰਥ ਮੰਨ ਲਿਆ ਮੋਕਸ਼,,,,,,,ਗੁਰਬਾਣੀ ਕੀ ਦੱਸਦੀ ਹੈ,,,,,,ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥,,,,ਗੁਰਬਾਣੀ ਦਾ ਟੀਚਾ ਮੁਕਤੀ ਨਹੀਂ ਹੈ,,ਮੁਕਤੀ ਤਾਂ ਦੂਜਾ ਪਦਾਰਥ ਹੈ ਸਾਡਾ,,,,,ਹੁਣ ਅਸੀਂ ਕੀ ਕੀਤਾ,,,,ਪਹਿਲਾ ਕਦਮ ਹੀ ਗਲਤ ਦਿਸ਼ਾ ਵਿੱਚ ਪੁੱਟ ਲਿਆ,,,,ਜੇ ਮਨ ਨਹੀਂ ਮਰਿਆ ਤਾਂ ਨਾਮ ਪਦਾਰਥ ਹੀ ਨਹੀਂ ਮਿਲਦਾ,,,,ਪਰਚਾਰ ਹੀ ਮਿਸ਼ਨਰੀਆਂ,,ਸੰਤਾਂ ਨੇ ਉਲਟ ਕਰਿਆ ਹੈ,,,,ਨਾਂ ਇਨ੍ਹਾਂ ਗੁਰਬਾਣੀ ਵਿਚਾਰੀ ਹੈ,,ਨਾਂ ਹੀ ਮੰਨੀ ਹੈ,,,,,ਜਿਵੇਂ ਸ਼ਰਾਬੀ ਦਾ ਇਲਾਜ ਤਾਂ ਡਾਕਟਰ ਵੀ ਨਹੀਂ ਕਰਦਾ,,,,ਕਹਿੰਦਾ ਇਹਨੇ ਛੱਡਣੀ ਨੀਂ,,ਨਾਮ ਮੇਰਾ ਬਦਨਾਮ ਹੋਊ,,,ਕਿ ਫਲਾਨੇ ਡਾਕਟਰ ਦਾ ਇਲਾਜ ਹੀ ਿਨਕੰਮਾ ਹੈ,,,,,ਇਨ੍ਹਾਂ ਨੇ ਗੁਰਮਤ ਹੀ ਬਦਨਾਮ ਕਰ ਦਿੱਤੀ,,,,,ਜੇ ਮੰਨਣੀ ਹੀ ਨਹੀਂ ਗੁਰਬਾਣੀ,,ਫੇਰ ਪਰਿਵਰਤਨ ਕੀ ਆਉਣੈ,,,?,,,,,,,ਦਵਾਈ ਪਰਹੇਜ਼ ਦੋਨੋਂ ਹੀ ਰੱਖਣੇ ਪੈਂਦੇ ਨੇ ਬਿਮਾਰੀ ਖਤਮ ਕਰਨ ਲਈ,,,,,,,,ਇਨ੍ਹਾਂ ਨੇ ਦੋਵੇਂ ਹੀ ਨਹੀਂ ਰੱਖੇ,,,ਮਿਸ਼ਨਰੀ ਪਰਚਾਰਕ ਬਣੇ ਫਿਰਦੇ ਨੇ,,,,,ਨਾਂ ਬਾਣੀ ਵਿਚਾਰੀ ਤੇ ਨਾਂ ਮੰਨੀ,,ਹਾਂ ਰੱਦ ਜ਼ਰੂਰ ਕਰੀ ਜਾਂਦੇ ਨੇ ਕਿ ਆਹ ਬਾਣੀ ਹੀ ਨਹੀਂ ਹੈ,,,,,,,,,,ਪਹਿਲਾਂ ਪੜ੍ਹਨੀ ਸੁਣਨੀ ਵਿਚਾਰਨੀ ਹੈ ਗੁਰਬਾਣੀ,,,,,ਫੇਰ ਮੰਨਣੀ ਹੈ,,ਅਨੁਸਾਰ ਚੱਲਣਾ ਹੈ,,,,,ਮਨ ਵਿੱਚ ਭਾਉ ਵੀ ਕਰਨਾ ਹੈ,,,,,ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥,,,,ਪਰਿਵਰਤਨ ਤਾਂ ਹੋਣਾ ਹੈ ਕਿਤੇ,,,,,,ਕਹਿਣ ਨੂੰ ਸਾਰੇ ਕਹਿੰਦੇ ਨੇ ਕਿ ਅਸੀਂ ਗੁਰਬਾਣੀ ਮੰਨਦੇ ਹਾਂ,,,,,ਸਾਡੀ ਹੋਰ ਕਿਤੇ ਸ਼ਰਧਾ ਨਹੀਂ,,,,,ਪਰ ਕਿਵੇਂ ਮੰਨਦੇ ਨੇ,,?,,,ਉਥੇ ਗੜਬੜ ਹੈ,,,,,ਪੋਥੀ ਸਾਹਿਬ ਨੂੰ ਰੱਬ ਮੰਨਦੇ ਨੇ,ਪੂਜਦੇ ਨੇ,,,,ਉਹ ਹੋਰ ਵੀ ਖਤਰਨਾਕ ਹੈ,,,,,,,
ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥
ਚਾਰ ਪਦਾਰਥਾਂ ਤੋਂ ਵੱਡੀ ਕੋਈ ਚੀਜ਼ ਨਹੀਂ ਐਥੇ,,,ਜੇ ਕਿਸੇ ਨੂੰ ਚਾਰ ਪਦਾਰਥ ਚਾਹੀਦੇ ਹਨ,,,ਇਸ ਮਾਰਗ ਤੇ ਚਲਣਾ ਚਾਹੁੰਦੈ,,,,ਨਿਜ ਘਰ ਜਾਣਾ ਚਾਹੁੰਦੈ,,ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਚਾਹੁੰਦੈ,,,,ਫੇਰ ਉਹ ਕੀ ਕਰੇ,,,?,,,,,,ਐਥੇ ਅਰਥ ਬਦਲ ਲਿਆ ਇਸ ਪੰਕਤੀ ਦਾ,,,ਕਹਿੰਦੇ ਸਾਧ ਸੰਤਾਂ ਦੀ ਸੇਵਾ ਕਰੇ,,,,,ਬਿਲਕੁਲ ਗਲਤ ਗੱਲ ਹੈ,,,,ਸਾਧ ਜਨਾ ਵਾਲੀ ਸੇਵਾ ਕਰੇ,,,,ਉਹ ਕੰਮ ਕਰੇ ਜੋ ਸਾਧ ਜਨ ਕਰਦੇ ਨੇ,,,,ਜਿਨ੍ਹਾਂ ਨੇ ਪਹਿਲਾਂ ਚਾਰ ਪਦਾਰਥ ਪ੍ਰਾਪਤ ਕਰੇ ਹਨ ਤੇ ਕਰਨ ਦੀ ਜੋ ਵਿਧੀ ਉਨ੍ਹਾਂ ਨੇ ਅਪਣਾਈ ਸੀ,,,ਉਹੀ ਵਿਧੀ ਦੱਸੀ ਹੈ,,ਪਾਤਿਸ਼ਾਹ ਦੱਸ ਰਹੇ ਹਨ ਗੁਰਬਾਣੀ ਵਿੱਚ,,,,ਉਹ ਵਿਧੀ ਅਪਣਾਵੇ,,,,ਜੇ ਕੋਈ ਡਾਕਟਰ ਬਣਨਾ ਚਾਹੁੰਦੈ,,ਉਹ ਪੜ੍ਹਾਈ ਕਰੇ ਜੋ ਡਾਕਟਰ ਕਰਦੇ ਨੇ,,,,,,ਨਾਂ ਕਿ ਡਾਕਟਰਾ ਦੀ ਮੁੱਠੀ ਚਾਪੀ ਕਰੇ,,,,ਨਾਨਕ ਦੀ ਸੇਵਾ ਨਾਲ ਨਹੀਂ ਮਿਲਿਆ ਲਹਿਣੇ ਨੂੰ,,,ਉਹ ਸੇਵਾ ਤਾਂ ਬਾਬੇ ਬੁੱਢੇ ਨੇ ਵੱਧ ਕੀਤੀ ਹੈ,,,,ਅਰ ਲੰਬਾ ਸਮਾਂ ਕੀਤੀ ਹੈ,,,,ਨਾਲੇ ਕਿੰਨੇ ਗੁਰਾਂ ਦੀ ਕੀਤੀ ਹੈ,,,,,ਪਰ ਗੁਰਿਆਈ ਨਹੀਂ ਮਿਲੀ,,,,ਜੋ ਗੁਰ ਨਾਨਕ ਨੇ ਸ਼ਬਦ ਵਿਚਾਰ ਕਰੀ,,ਗਿਆਨ ਪਦਾਰਥ ਤੋਂ ਲੈ ਕੇ ਜਨਮ ਪਦਾਰਥ ਤੱਕ ਪਹੁੰਚੇ,,,,ਉਵੇਂ ਲਹਿਣੇ ਨੇ ਕੀਤਾ,,,ਉਵੇਂ ਗੁਰ ਅਮਰਦਾਸ ਨੇ ਕੀਤਾ,,,,,,ਇਹਦਾ ਸਬੂਤ ਵੀ ਹੈ,,ਗੁਰਬਾਣੀ ਵਿੱਚ ਉਹ ਵਿਧੀ ਦੱਸੀ ਵੀ,,,ਨਾਲੇ ਜਨਮ ਤੁਮਾਰੇ ਲੇਖੇ ਵਾਲੀ ਸ਼ਰਤ ਪੂਰੀ ਵੀ ਕੀਤੀ,,,,,,ਭਾਈ ਗਰਦਾਸ ਨੇ ਵੀ ਉਹੀ ਵਿਧੀ ਅਪਣਾਈ,ਪਰ ਬਾਣੀ ਨਹੀਂ ਲਿਖੀ,,,ਬਾਣੀ ਲਿਖਣਾ ਸ਼ਰਤ ਨਹੀਂ ਹੈ,,,ਤਿੰਨ ਗੁਰਾਂ ਨੇ ਵੀ ਬਾਣੀ ਨਹੀਂ ਲਿਖੀ,,,,,ਵਾਰਾਂ ਭਾਈ ਗੁਰਦਾਸ ਦੀਆਂ ਨਹੀਂ ਹਨ,,,,ਕਿਸੇ ਪੰਡਿਤ ਦੀਆਂ ਨੇ,,ਅਰ ਗੁਰਮਤ ਤੋਂ ਉਲਟ ਨੇ,,,,,,,,ਤਨ ਮਨ ਧਨ ਸਉਂਪਣਾ ਸ਼ਰਤ ਹੈ,,,ਬਾਣੀ ਲਿਖਣਾ ਸ਼ਰਤ ਨਹੀਂ ਹੈ,,,,,,,,ਸਾਧ ਜਨਾ ਕੀ ਸੇਵਾ ਲਾਗੈ ॥,,,ਸਾਧ ਜਨਾਂ ਦੀ ਸੇਵਾ ਨਹੀਂ,,ਕੀ ਸੇਵਾ ਹੈ,,,ਵਾਲੀ ਸੇਵਾ,,,,ਜੋ ਉਨ੍ਹਾਂ ਵਿਧੀ ਅਪਣਾਈ,,,ਆਤਮ ਖੋਜ ਕੀਤੀ,,ਉਹ ਕਰਨੀ ਹੈ,,,,,,ਕਿਸੇ ਸੰਤ ਦੇ ਗੋਡੇ ਨਹੀਂ ਘੁੱਟਣੇ,,,,,ਸਾਧ ਜਨ ਕੇਵਲ ਸ਼ਬਦ ਦਾ ਲੰਗਰ ਚਲਾਉਂਦੇ ਨੇ,,,ਰੋਟੀਆਂ ਦਾ ਨਹੀਂ,,,,,,ਸ਼ਬਦ ਵਿਚਾਰ ਕਰਨੀ ਹੈ,,,ਹੁਣ ਗਰੀਬੀ ਨਹੀਂ ਕਿ ਰੋਟੀਆਂ ਦਾ ਲੰਗਰ ਚਲਾਓ,,,,,ਰੱਜੇ ਪੁਜੇ ਲੋਕਾਂ ਨੂੰ ਰੋਟੀ ਖਵਾਉਣ ਦਾ ਰਿਵਾਜ ਹੈ,,ਸ਼ਬਦ ਦਾ ਲੰਗਰ ਚਲਦਾ ਤਾਂ ਲੋਕ ਨਾਮ ਤੋਂ ਭੁਖੇ ਨਾ ਹੁੰਦੇ,,,ਗੁਰ ਕੀ ਸੇਵਾ ਸਬਦੁ ਵੀਚਾਰੁ ॥,,,ਇਹ ਸੇਵਾ ਕਰਨੀ ਹੈ,,,,ਸਬਦ ਵਿਚਾਰ ਰਿੜਕੋ,,ਵਿੱਚੋਂ ਮੱਖਣ ਤੱਤ ਗਿਆਨ ਮਿਲੇਗਾ,,,ਇਹ ਘਾਲ ਕਰਨੀ ਹੈ,,,,ਉਹ ਵੰਡਣਾਂ ਵੀ ਹੈ,,ਉਹ ਹੈ,,ਘਾਲਿ ਖਾਇ ਕਿਛੁ ਹਥਹੁ ਦੇਇ ॥,,,ਗੋਲਕਾਂ ਵਿੱਚ ਮਾਇਆ ਠੂਸਣ ਨੂੰ ਨਹੀਂ ਕਿਹਾ,,,ਜਿੰਨਾ ਗਿਆਨ ਵੰਡੋ ਵਧੇਗਾ,,,,

Timeline photos 19/10/2015

ਅਸੁਨਿ :

"ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ {ਪੰਨਾ 135}"

'ਅਸੁ' ਹੁੰਦਾ ਹੈ 'ਮੈਂ' । "ਅਸ ਕ੍ਰਿਪਾਨ ਖੰਡੋ ਖੜਗ", 'ਅਸ' ਹੁੰਦੀ ਹੈ 'ਹਉਮੈ ਦੀ ਤਲਵਾਰ', 'ਕਲ ਕਾਤੀ', 'ਕਲਪਨਾ ਰੂਪੀ ਤਲਵਾਰ', 'ਮੇਰੀ ਮਰਜੀ', ਇਹ 'ਅਸ' ਹੈ । 'ਕ੍ਰਿਪਾਨ' ਕਿਰਪਾ ਹੈ, 'ਗੁਰ ਕਾ ਭਾਣਾ' । ਇਹਦੇ ਨਾਲ 'ਖੰਡਾ' ਬਣਦਾ ਹੈ, "ਅਸ ਕ੍ਰਿਪਾਨ ਖੰਡੋ ਖੜਗ", ਇਹ 'ਖੰਡਾ' ਹੈ, ਇੱਕ ਪਾਸੇ ਧਾਰ 'ਸਾਡੀ ਮਰਜੀ' ਦੀ ਹੈ, ਇੱਕ ਪਾਸੇ 'ਉਹਦੀ ਮਰਜੀ' ਦੀ ਧਾਰ ਹੈ । ਮਨਮੁਖਾਂ (ਜਨਰਲ ਆਦਮੀ) ਦੇ ਹਿਰਦੇ ਵਿੱਚ 'ਦੋਵੇਂ ਧਾਰਾਂ' ਹੁੰਦੀਆਂ ਹਨ । ਮਨੁੱਖ (ਮਾਣਸ) ਜਦ ਪੈਦਾ ਹੁੰਦਾ ਹੈ ਤਾਂ ਉਹਦੇ ਹਿਰਦੇ ਵਿੱਚ ਦੋਵੇਂ ਧਾਰਾਂ ਹੁੰਦੀਆਂ ਹਨ । ਪਰ 'ਇੱਕ ਧਾਰ' ਨੇ ਕੰਮ ਕਰਨਾ ਹੈ, ਇੱਕ ਨੇ ਨਹੀਂ ਕਰਨਾ, 'ਇੱਕ ਪਾਸੇ' ਨੂੰ ਖੰਡਾ ਚੱਲਣਾ ਹੈ, ਦੋਵੇਂ ਪਾਸਿਆਂ ਨੂੰ ਨਹੀਂ ਚਲਾਉਣਾ । ਖੰਡੇ ਨੂੰ ਉਧਰ ਨੂੰ ਵਰਤਣਾ ਹੈ ਜਿਧਰ 'ਗੁਰ ਕੀ ਮਰਜੀ' ਵਾਲੀ ਧਾਰ ਹੈ, 'ਗਿਆਨ ਖੜਗ ਵਾਲੀ ਧਾਰ ਹੈ । ਜਿਧਰਲੇ ਪਾਸੇ ਗੁਰ ਕਾ ਭਾਣਾ/ਮਰਜੀ ਵਾਲੀ ਧਾਰ ਹੈ, ਉਧਰਲੇ ਪਾਸੇ ਨੇ ਹੀ ਚੱਲਣਾ ਹੈ, 'ਦੂਜੇ ਪਾਸੇ ਵਾਲੀ ਧਾਰ' ਨੇ ਤਾਂ ਉਹਦੇ ਪਿੱਛੇ-ਪਿੱਛੇ ਹੀ ਰਹਿਣਾ ਹੈ । ਜੇ 'ਦੂਜੀ ਧਾਰ' ਚਲਾ ਦਿੱਤੀ ਤਾਂ ਉਹਨੇ ਭਰਮ ਪਉਣੈ, ਉਹ ਭਰਮ ਵਾਲੀ ਹੈ, ਉਹ ਨੁਕਸਾਨ ਕਰਨ ਵਾਲੀ ਹੈ । ਇਸ ਕਰਕੇ ਖੰਡੇ ਨੂੰ circle 'ਚ ਹੀ ਚੱਲਦਾ ਰਹਿਣਾ ਹੈ, 'ਇੱਕ ਧਾਰ' ਤੋਂ ਹੀ ਕੰਮ ਲੈਣਾ ਹੈ 'ਦੂਜੀ' ਤੋਂ ਕੰਮ ਹੀ ਨਹੀਂ ਲੈਣਾ । ਪਰ ਇਹ ਦੂਜੇ (ਆਪਣੀ ਮਰਜੀ ਵਾਲੇ) ਪਾਸੇ ਹੀ ਪਿਆ ਹੈ । ਕਿੰਨੇ ਚਿਰ ਦਾ ਪਿਆ ਹੈ ਕਹਿੰਦਾ ਕਿੰਨੇ ਜੁੱਗ ਲੰਘ ਗਏ ਓਸੇ ਪਾਸੇ ਹੀ ਪਿਆਂ, ਆਪਣੀ ਮਰਜੀ ਹੀ ਚੱਲਦੀ ਐ । ਹੁਣ ਮਨੁੱਖਾ ਜਨਮ 'ਚ ਆ ਕੇ ਆਪਣੀ ਮਰਜੀ ਛੱਡਣੀ ਹੈ, ਬਿਲਕੁੱਲ ਹੀ ਤਿਆਗ ਦੇਣੀ ਹੈ । ਪਿਛਲੇ ਜਨਮਾਂ 'ਚ ਬਿਲਕੁੱਲ ਨਹੀਂ ਤਿਆਗੀ 'ਆਪਣੀ ਮਰਜੀ' । ਤਿਆਗੀ ਹੀ ਨਹੀਂ ਜਾ ਸਕੀ ਬਿਲਕੁੱਲ ਵੀ, ਹੁਣ ਬਿਲਕੁੱਲ ਹੀ ਤਿਆਗ ਦੇਣੀ ਹੈ ।

"ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ {ਪੰਨਾ 135}"

ਮੇਰੇ ਅੰਦਰ, 'ਅਸ' ਦਾ ਮਤਲਬ ਹੈ 'ਮੇਰਾ/ਮੈਂ' । ਅਸ+ਉਨਿ = ਅਸੁਨਿ = ਮੇਰੇ ਅੰਦਰ = ਮੈਨੂੰ । 'ਪ੍ਰੇਮ ਉਮਾਹੜਾ' ਪ੍ਰੇਮ ਦਾ ਉਮਾਹੜਾ ਆਇਆ ਹੈ । ਪ੍ਰੇਮ ਉਮੜ ਪਿਆ ਮੇਰੇ ਅੰਦਰ, "ਕਿਉ ਮਿਲੀਐ ਹਰਿ ਜਾਇ" ਐਨਾ ਕਾਹਲਾ ਪੈ ਗਿਆ ਮਨ, ਕਿ ਕਿਸ ਤਰੀਕੇ ਨਾਲ ਕਿਹੜੀ ਘੜੀ ਹਰਿ ਨੂੰ ਜਾ ਕੇ ਮਿਲ ਲੀਏ । ਕਿਉਂਕਿ ਜੋ ਪਿੱਛੇ ਸੁਣ ਲਿਆ, ਉਹਦਾ ਗਿਆਨ ਹੋ ਗਿਆ ।

"ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ {ਪੰਨਾ 135}"

ਮਨ ਕਰਕੇ, ਤਨ ਕਰਕੇ ਹਿਰਦੇ ਵਿੱਚ ਬਹੁਤ ਜਿਆਦਾ (ਘਣੀ) ਪਿਆਸ ਹੈ, ਕਿ ਕੋਈ ਛੇਤੀ ਮਿਲਾ ਦੇਵੇ, ਕੋਈ ਰਾਹ ਐਸਾ ਪਤਾ ਲੱਗੇ... ਇਹ ਕੀਹਦੀ ਅਵਸਥਾ ਹੈ ? ਗੁਰੁ ਅੰਗਦ ਜੀ ਦੀ, ਗੁਰੁ ਅਮਰਦਾਸ ਜੀ ਦੀ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ । ਕਬੀਰ ਜੀ ਦੀ, ਫਰੀਦ ਜੀ ਦੀ ਗਿਆਨ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ । ਸਾਰਿਆਂ ਦੀ ਹੀ ਇਹ ਅਵਸਥਾ ਹੁੰਦੀ ਹੈ, ਜਿਹੜਾ ਵਿਅਕਤੀ 'ਸੰਤੋਖ' ਤੱਕ ਪਹੁੰਚ ਗਿਆ ਅੱਗੇ ਦਾ ਪਤਾ ਨਹੀਂ ਹੈ, ਉਹਦੀ ਇਹ ਅਵਸਥਾ ਹੁੰਦੀ ਹੈ ।

"ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ {ਪੰਨਾ 135}"

ਕਹਿੰਦੇ ਸੰਤ ਜਿਹੜੇ ਨੇ, ਏਸ ਪ੍ਰੇਮ ਦੇ ਵਿੱਚ, ਜੇ ਏਥੋਂ ਤੱਕ ਪ੍ਰੇਮ 'ਚ ਪਹੁੰਚ ਜਾਵੇ ਕੋਈ, ਅੱਗੇ ਸੰਤ ਜੇ ਕੋਈ ਹੋਵੇ, ਉਹ ਸਹਾਇਤਾ ਕਰ ਦੇਵੇ ਅੱਗੇ । ਸਹਾਈ ਨੇ ਪ੍ਰੇਮ ਕੇ, ਸੰਤ ਕੋਲ ਕੁਛ ਨੀ । ਏਸ ਪ੍ਰੇਮ ਦੇ ਸੰਤ ਸਹਾਈ ਨੇ ਸਿਰਫ, ਸਹਾਇਤਾ ਕਰ ਦਿੰਦਾ ਕੋਈ ਗੱਲ ਦੱਸ ਦਿੰਦੈ, ਸਮਝਾ ਦਿੰਦੈ । "ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ {ਪੰਨਾ 135}" ਉਹਨਾਂ ਦੇ ਪਿੱਛੇ ਲੱਗੀਏ, ਉਹਨਾਂ ਨੂੰ ਪੁੱਛੀਏ ਕਿ ਤੁਸੀਂ ਕਿਵੇਂ ਕੀਤੈ ? ਸੰਤ ਕੀ ਹੁੰਦੈ ? ਸੰਤ ਉਹ ਹੈ, ਜੀਹਦੇ ਕੋਲ ਸੱਚ ਹੁੰਦਾ ਹੈ "ਨਾਨਕ ਸੰਤੁ ਮਿਲੈ ਸਚੁ ਪਾਈਐ {ਪੰਨਾ 938}", ਜੀਹਨੇ ਸੱਚ ਤੱਕ ਪਹੁੰਚ ਕੇ ਸੱਚ ਦੀ ਪ੍ਰਾਪਤੀ ਕਰ ਲਈ, ਉਹ 'ਸੰਤ' ਹੈ । ਇਹਨੂੰ ਅਜੇ ਸੱਚ ਦਾ ਪਤਾ ਨਹੀਂ, ਕਹਿੰਦੇ ਓਸ ਸੰਤ ਨੂੰ ਟੋਲੀਏ, ਜੀਹਦੇ ਕੋਲ ਸੱਚ ਹੋਵੇ । ਉਹ ਸੱਚ ਫੇਰ ਉਹਦੇ ਕੋਲੋਂ ਲਈਏ ਜੋ ਸਹਾਈ ਹੋਵੇ, ਧਰਮ ਦਾ ਸੱਚਾ ਗਿਆਨ ਲੈ ਕੇ ਫੇਰ ਉਹਨੂੰ ਕਮਾਈਏ, ਫੇਰ ਉਹ ਅਵਸਥਾ ਆਵੇ ।

"ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ {ਪੰਨਾ 135}"

ਪ੍ਰਭ ਤੋਂ ਬਿਨਾਂ ਸੁੱਖ ਨਹੀਂ ਪਾਇਆ ਜਾ ਸਕਦਾ । ਹੁਣ ਪ੍ਰਭ ਨੂੰ ਕੁਛ ਲੋਕ ਬਾਹਰ ਬਣਾਈ ਬੈਠੇ ਹਨ, ਬਾਹਰ ਟੋਲਦੇ ਨੇ, ਬਾਹਰ ਮਿਲ ਨਹੀਂ ਰਿਹਾ । ਪ੍ਰਭ ਹੈ ਅੰਦਰ, ਕਹੀ ਵੀ ਜਾਂਦੇ ਹਨ ਕਿ ਅੰਦਰ ਹੈ, ਪਰ ਜਿਹੜੀਆਂ ਸਾਖੀਆਂ ਹਨ, ਉਹ ਸਾਬਤ ਕਰਦੀਆਂ ਹਨ ਕਿ ਬਾਹਰੋਂ ਮਿਲਿਆ, ਫਲਾਣੇ ਨੂੰ ਮਿਲਿਆ, ਉਹਨੂੰ ਮਿਲਿਆ, ਉਹਨੂੰ ਮਿਲਿਆ । ਇਹ ਸਾਖੀਆਂ ਦੁਬਿਧਾ ਖੜੀਆਂ ਕਰਦੀਆਂ ਹਨ, ਧਰਮ ਦੇ ਵਿੱਚ ਸਾਖੀਆਂ ਕੁਝ ਹੋਰ ਕਹਿੰਦੀਆਂ ਹਨ, ਅਸਲੀਅਤ ਕੁਛ ਹੋਰ ਹੈ । ਉਹ ਜਿਹੜੀਆਂ ਝੂਠੀਆਂ ਸਾਖੀਆਂ ਘੜੀਆਂ, ਇਹ ਦੁਬਿਧਾ ਖੜੀਆਂ ਕਰਦੀਆਂ ਹਨ । ਫੇਰ ਉਹ 'ਸੰਤ', ਓਸ ਝੂਠ ਦਾ ਪਰਦਾਫਾਸ਼ ਕਰਦਾ ਹੈ, ਖੋਟੇ-ਖਰੇ ਦੀ ਪਹਿਚਾਨ ਸਮਝਾਉਂਦਾ ਹੈ, ਤਾਂ ਉਹ ਝੂਠ (ਸਾਖੀਆਂ) ਨੂੰ ਛੱਡਦਾ ਹੈ । ਉਹ ਜਿੰਨਾ ਚਿਰ ਝੂਠ ਜਿਹੜੀਆਂ ਸਾਖੀਆਂ ਹਨ, ਉਹਨਾਂ ਨੂੰ ਅੰਦਰੋਂ ਧੋ ਨਹੀਂ ਦਿੰਦਾ, ਉਹਨਾਂ ਦੀ ਮਾਨਤਾ ਕੱਢ ਨਹੀਂ ਦਿੰਦਾ, ਉਨਾ ਚਿਰ 'ਗਾਹਾਂ ਨਹੀਂ ਜਾ ਸਕਦਾ । ਸਾਖੀਆਂ ਹੀ ਘੇਰਦੀਆਂ ਨੇ, ਹੋਰ ਕੀ ਘੇਰਦੀਆਂ ਨੇ ਮੂਹਰੇ ਤੇ ? ਝੂਠ ਘੇਰ ਲੈਂਦਾ ਹੈ , ਝੂਠ ਉਲਝਾਵੇ 'ਚ ਪਾ ਦਿੰਦਾ ਹੈ । "ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ {ਪੰਨਾ 135}" ਪ੍ਰਭ ਤੋਂ ਬਿਨਾਂ ਤਾਂ ਸੁੱਖ ਮਿਲ ਹੀ ਨਹੀਂ ਸਕਦਾ, ਦੂਜੀ ਕੋਈ ਜਗ੍ਹਾ ਹੀ ਨਹੀਂ ਹੈ ਜਿਥੋਂ ਸੁੱਖ ਮਿਲੇ, ਹੋਰ ਜਗ੍ਹਾ ਤਾਂ ਹੈ ਹੀ ਨਹੀਂ ਕੋਈ ।

"ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ {ਪੰਨਾ 135}"

ਜਿੰਨ੍ਹਾਂ ਨੇ ਪ੍ਰੇਮ ਰਸ ਚਖ ਲਿਆ, ਉਹ ਤ੍ਰਿਪਤ ਨੇ 'ਆਘਾਇ' ਰੱਜੇ ਅਨੰਦੁ ਰਹਿੰਦੇ ਨੇ ਓਹੋ । ਉਹਨਾਂ ਦੇ ਅੰਦਰ ਕੋਈ ਮਾਇਆ ਦੀ ਭੁੱਖ, ਕੋਈ ਤ੍ਰਿਸ਼ਨਾ ਰੂਪੀ ਚੀਜ਼ ਹੈ ਹੀ ਨਹੀਂ, ਕੋਈ ਮਾਇਆ ਦਾ ਸੰਕਲਪ ਹੈ ਹੀ ਨਹੀਂ, ਕੋਈ ਸੰਸਾਰੀ ਇੱਜ਼ਤ ਦੀ ਭੁੱਖ ਹੈ ਹੀ ਨਹੀਂ ।

"ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ {ਪੰਨਾ 135}"

ਉਹ ਆਪਾ ਤਿਆਗਦੇ ਹਨ, ਉਹ ਕਹਿੰਦੇ ਹਨ ਅਸੀਂ ਤਾਂ ਕੁਛ ਵੀ ਨਹੀਂ "ਮੈ ਨਾਹੀ ਕਛੁ ਹਉ ਨਹੀ {ਪੰਨਾ 858}" ਆਪਣੀ ਹਸਤੀ ਮਿਟਾ ਦਿੰਦੇ ਨੇ ਓਹੋ । ਆਪ ਤਿਆਗ ਬੇਨਤੀ ਕਰਦੇ ਹਨ, ਪਰ 'ਆਹ ਸੰਤ' ਕੁਛ ਹੋਰ ਹੀ ਕਰਦੇ ਹਨ, ਆਪਣੇ ਆਪ ਨੂੰ ਮੰਨਦੇ ਹਨ ਸੰਤ, ਕਿ ਅਸੀਂ ਤਾਂ ਜੀ ਉਹ ਹਾਂ ਉਹ ਹਾਂ । ਜਿੰਨ੍ਹਾਂ ਦੇ ਚੇਲੇ ਬਣਦੇ ਨੇ ਆਪ, ਉਹਨਾਂ ਨੂੰ ਗੁਰੂ ਬਣਾਉਂਦੇ ਨੇ, ਬਰਸੀਆਂ ਮਨਾਉਂਦੇ ਨੇ, ਉਹਨਾਂ ਵਾਸਤੇ ਝੂਠ ਬੋਲਦੇ ਨੇ, ਉਹਨਾਂ ਵਿੱਚ ਸ਼ਕਤੀਆਂ ਦੱਸਦੇ ਨੇ, ਤਾਂ ਹੀ ਆਪਣੀ ਇੱਜ਼ਤ ਹੋਊ ਬਈ ਇਹਨਾਂ ਨੂੰ ਦੇ ਗਏ, ਸਾਡੇ 'ਤੇ ਵੀ ਕਿਰਪਾ ਕਰ ਗਏ, ਉਹਨਾਂ ਦੀ ਕਿਰਪਾ ਹੋ ਗਈ, ਬਈ ਅਗਲੇ ਨੂੰ ਭਰਮ ਹੋ ਜਾਵੇ ਕਿ ਏਹਦੇ ਕੋਲ ਪਤਾ ਨੀ ਕੀ ਹੈ ? ਆਹ ਕੁਛ ਹੈ ਇਹਨਾਂ ਕੋਲ, ਸਾਰਾ fraud ਸਾਰਾ ਝੂਠ । "ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ {ਪੰਨਾ 135}" ਉਹ ਤਾਂ ਪ੍ਰਭੂ ਨੂੰ ਕਹਿੰਦੇ ਹਨ ਕਿ ਤੂੰ ਲੜ ਲਾ ਲੈ, ਮੇਰੇ 'ਚ ਕੁਛ ਨਹੀਂ ਹੈ, ਮੈਂ ਕੁਛ ਨਹੀਂ ਕਰ ਸਕਦਾ, ਇਹ ਤਾਂ ਕਰਦੇ ਨੇ ਭਗਤ, ਇਹ ਤਾਂ ਗੁਰੂਆਂ ਨੇ ਕੀਤਾ ਹੈ ਆਪ, ਪਰ ਸੰਤ ਕੁਛ ਹੋਰ ਹੀ ਕਰਦੇ ਹਨ । ਜੇ ਇਹਦਾ ਪ੍ਰਚਾਰ ਕਰਨ ਫਿਰ ਆਪਣੇ ਪੱਲੇ ਕੱਖ ਨਹੀਂ ਰਹਿੰਦਾ, ਇਹ ਇਹਨਾਂ ਨੂੰ ਬਰਦਾਸ਼ਤ ਨਹੀਂ ਕਿ ਸਾਡੀ ਇੱਜ਼ਤ ਨਾ ਹੋਵੇ । ਆਪਣੀ ਇੱਜ਼ਤ ਘਟਾਉਣੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ, ਇਸ ਕਰਕੇ ਪੜਦਾ ਰੱਖਣਾ, fraud ਰੱਖਣਾ, ਪਤਾ ਨਾ ਲੱਗਣ ਦੇਣਾ ਕਿ ਮੇਰੇ ਕੋਲ ਗਿਆਨ ਹੈ ਕਿ ਨਹੀਂ, ਗਿਆਨ ਦੀ ਗੱਲ ਹੀ ਨਾ ਕਰਨੀ । ਗਿਆਨ ਦੀ ਗੱਲ ਕਰੇ ਤੋਂ ਹੀ ਪਤਾ ਲੱਗਜੂ ਗਾ ਬਈ ਏਹਦੇ ਕੋਲ ਹੈ ਕਿ ਨਹੀਂ ਹੈ, ਸਾਖੀਆਂ ਸੁਣਾ ਕੇ ਹੀ ਪਾਸੇ ਹੋ ਜਾਣਾ, ਗੁਰਬਾਣੀ ਦੀ ਗੱਲ ਛੇੜਦੇ ਹੀ ਨਹੀਂ, ਇਥੋਂ ਤਾਂ ਪਤਾ ਲੱਗਜੂ ਗਾ, ਜੇ ਅਰਥ ਗਲਤ ਹੋ ਗਏ, ਕੋਈ ਟਿੱਪਣੀ ਕਰ ਦੇਊਗਾ ।

"ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ {ਪੰਨਾ 135}"

ਹਰਿ 'ਕੰਤ' ਹੈ, ਜਿਹੜੀਆਂ ਹਰਿ ਕੰਤ ਨੇ ਮਿਲਾ ਲਈਆਂ, ਜਿਹੜੀ ਸੁਰਤ 'ਹਰਿ ਕੰਤ' ਨਾਲ ਮਿਲ ਗਈ, ਆਪਣੇ ਅੰਦਰ ਜੁੜ ਗਈ ਜਿਹੜੀ ਸੁਰਤ ਜਾ ਕੇ, ਜੀਹਦਾ ਧਿਆਨ ਆਪਣੇ ਅੰਦਰ ਜੁੜ ਗਿਆ ਜਾ ਕੇ, ਉਹਨੇ ਵਿੱਛੜ ਕੇ ਹੋਰ ਕਿੱਥੇ ਜਾਣਾ ਹੈ ? ਬਾਹਰ ਕਿੱਥੇ ਜਾਣਾ ਹੈ "ਬਾਹਰਿ ਟੋਲੈ ਸੋ ਭਰਮਿ ਭੁਲਾਹੀ" ਹੈ, "ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ {ਪੰਨਾ 102}", ਜੀਹਨੂੰ ਵੀ ਮਿਲਿਆ ਹੈ ਅੰਦਰੋਂ ਮਿਲਿਆ ਹੈ, ਬਾਹਰੋਂ ਕੁਛ ਨੀ ਮਿਲਿਆ । ਪਰ ਫੇਰ ਬਾਹਰ ਦਾ ਪ੍ਰਚਾਰ ਕਰੀ ਜਾਂਦੇ ਨੇ, ਗੁਰੁ ਨਾਨਕ ਦੇ ਦਰਸ਼ਨ ਹੋਏ, ਇਹ ਹੋਇਆ, ਉਹ ਹੋਇਆ, ਝੂਠ ਬੋਲਣ ਤੋਂ ਨੀ ਹਟਦੇ, ਅਰ ਗੁਰਮਤਿ ਤੋਂ ਸਾਰੀ ਗੱਲ ਖਿਲਾਫ਼ ਕਹਿੰਦੇ ਨੇ ਓਹੋ । "ਸਿ ਵਿਛੁੜਿ ਕਤਹਿ ਨ ਜਾਇ" ਉਹ ਵਿੱਛੜ ਕੇ ਕਿਤੇ ਜਾਂਦੇ ਈ ਨੀ ।

"ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ {ਪੰਨਾ 135}"

ਪ੍ਰਭ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਜਿਹੜਾ ਸ਼ਰਨ ਦੇ ਸਕੇ, ਜੋ ਸ਼ਰਨ ਦੇਣ ਦੇ ਸਮਰਥ ਹੋਵੇ । "ਨਾਨਕ ਹਰਿ ਸਰਣਾਇ" ਇਸ ਕਰਕੇ ਨਾਨਕ ਜੀ ਕਹਿੰਦੇ ਹਨ ਕਿ ਮੈਂ ਉਸ ਹਰਿ ਦੀ ਸ਼ਰਨ ਚਲਾ ਗਿਆ ਹਾਂ । ਹਰਿ ਹੀ ਹੈ ਜੋ ਸ਼ਰਨ ਦੇ ਕੇ ਸਾਨੂੰ ਬਚਾਅ ਸਕਦਾ ਹੈ, ਉਥੇ ਹੀ ਸੁੱਖ ਹੈ ।

"ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥ {ਪੰਨਾ 135}"

ਅੱਸੂ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਹੀ ਸੁੱਖ ਰਹਿੰਦਾ ਹੈ, ਜਿਹਨਾਂ ਉੱਤੇ ਹਰਿ ਰਾਇ ਦੀ ਕਿਰਪਾ ਹੋ ਜਾਂਦੀ ਹੈ "ਮਇਆ ਹਰਿ ਰਾਇ" ।

Chandi Dee Vaar 2 19/10/2015

Chandi Dee Vaar 2

Bachitar Natak 1 19/10/2015

Bachitar Natak 1 Sikh, Sikhi, Sikhism, Katha, Gurbani, Punjab, Punjabi, Gurmat, Aad Sri Guru Granth Sahib, Bachitar Natak, Sach Khoj Academy, Dasam Granth, Nihang Dharam Singh