Satnam Singh Pind Chopra

Satnam Singh Pind Chopra

Contact information, map and directions, contact form, opening hours, services, ratings, photos, videos and announcements from Satnam Singh Pind Chopra, Shopping & retail, .

02/04/2022

ਸਵਾ ਸੌ ਸਾਲ ਅੰਦਰ ਇੱਕ ਵੀ ਅਜਿਹਾ ਕਾਬਿਲ ਪੰਜਾਬੀ ਨੇਤਾ ਨਹੀਂ ਹੋਇਆ ਜੋ ਪੁੱਛ ਸਕਦਾ, ਸਾਡਾ ਇੱਕ ਵੱਖਰਾ ਰਾਜ ਸੀ।:- ਲਿਖਤੁਮ ਮਮਤਾ ਬੈਨਰਜੀ...

29 ਮਾਰਚ 1849 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਮਹਾਂ-ਪੰਜਾਬ ਅੰਗਰੇਜਾਂ ਦੇ ਅਧੀਨ ਹੋਇਆ ਤੇ 1966 ਵਿੱਚ ਜਦ ਉਹ ਸਾਨੂੰ ਮੁੜ ਨਜਰ ਆਇਆ ਤਾਂ ਉਸ ਵਿੱਚ ਨਜ਼ਰ ਆਉਣ ਜੋਗਾ ਵੀ ਕੁੱਝ ਨਹੀਂ ਸੀ ਬਚਿਆ. ਸਵਾ ਸੌ ਸਾਲ ਅੰਦਰ ਇੱਕ ਵੀ ਅਜਿਹਾ ਕਾਬਿਲ ਪੰਜਾਬੀ ਨੇਤਾ ਨਹੀਂ ਹੋਇਆ ਜੋ ਪੁੱਛ ਸਕਦਾ, ਸਾਡਾ ਇੱਕ ਵੱਖਰਾ ਰਾਜ ਸੀ. ਉਹ ਕਿੱਥੇ ਗਿਆ? ਰਾਜ ਨੂੰ ਮਾਰੋ ਗੋਲੀ, ਜੋ ਪੁੱਛ ਸਕਦਾ, ਸਾਡਾ ਇੱਕ ਵੱਖਰਾ ਗੌਰਵ ਸੀ. ਉਹ ਕਿੱਥੇ ਗਿਆ?

ਪਿੱਛਲੇ ਸਵਾ ਸੌ ਸਾਲਾਂ ਵਿੱਚ ਪੰਜਾਬੀਆਂ ਨੇ ਪੰਜਾਬ ਇੰਨਾ ਨਹੀਂ ਵੇਚਿਆ, ਜਿੰਨਾ ਪੰਜਾਬੀ ਹੋਣ ਦਾ ਮਾਣ ਵੇਚਿਆ ਹੈ. ਪਹਿਲਾਂ ਅੰਗਰੇਜਾਂ ਕੋਲ ਤੇ ਫੇਰ ਕੇਂਦਰ ਕੋਲ. ਆਪਣੇ ਨਿੱਜੀ ਮੁਫ਼ਾਦਾਂ ਕਾਰਨ ਪੰਜਾਬੀ ਆਗੂ ਸਦਾ ਦਿੱਲੀ ਅੱਗੇ ਲਿਫ਼ਦੇ ਰਹੇ, ਜਿਸ ਦਾ ਸਿੱਟਾ ਸਦਾ ਇਲਾਕੇ, ਪਾਣੀ, ਰਾਜਧਾਨੀ, ਭਾਸ਼ਾ ਤੇ ਹੋਰ ਹੱਕਾਂ ਉੱਤੇ ਕੇਂਦਰ ਦੇ ਡਾਕੇ ਦੇ ਰੂਪ ਵਿੱਚ ਨਿਕਲਦਾ ਰਿਹਾ. ਕਮਾਲ ਦੀ ਗੱਲ ਹੈ, ਕੇਂਦਰ ਦੇ ਆਗੂ ਫੇਰ ਗਾਹੇ-ਬਗਾਹੇ ਦੇਸ਼ ਨੂੰ 'ਰਾਜਾਂ ਦੀ ਯੂਨੀਅਨ' ਕਹਿੰਦੇ ਰਹੇ ਪਰ ਪੰਜਾਬੀ ਆਗੂ ਨਾ ਕਹਿ ਸਕੇ.

ਹੋਰ ਨਹੀਂ ਤਾਂ ਪੰਜਾਬ ਦੇ ਆਗੂ ਬੰਗਾਲ ਦੀ ਸ਼ੇਰਨੀ ਮਮਤਾ ਬੈਨਰਜੀ ਦੀ ਸੁਰ ਵਿੱਚ ਹੀ ਸੁਰ ਮਿਲਾ ਦੇਣ! ਜਿਹੜੀ ਸਦਾ ਕੇਂਦਰ ਦੀਆਂ ਵਧੀਕੀਆਂ ਅੱਗੇ ਡਟਦੀ ਆਈ ਹੈ. ਹੁਣ ਫਿਰ ਉਸ ਨੇ ਗੈਰ-ਭਾਜਪਾ ਸੂਬਿਆਂ ਅਤੇ ਅਤੇ ਨਾਮਵਰ ਨੇਤਾਵਾਂ ਨੂੰ ਪੱਤਰ ਲਿਖ ਕੇ ਦੇਸ਼ ਦੇ ਸੰਘੀ ਢਾਂਚੇ ਉੱਤੇ ਭਾਜਪਾ/ਸੰਘ ਦੇ ਲਗਾਤਾਰ ਹਮਲਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ. ਉਸ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ, "ਭਾਜਪਾ ਦੇਸ਼ ਦੇ ਫੈਡਰਲ ਢਾਂਚੇ ਉੱਤੇ ਸਿੱਧੇ ਹਮਲੇ ਕਰ ਰਹੀ ਹੈ ਤੇ ਈਡੀ, ਸੀ ਬੀ ਆਈ ਜਿਹੀਆਂ ਏਜੰਸੀਆਂ ਨਾਲ ਵਿਰੋਧੀਆਂ ਅੰਦਰ ਦਹਿਸ਼ਤ ਪੈਦਾ ਕਰ ਰਹੀ ਹੈ."

ਕੀ ਪੰਜਾਬ ਵਿਚੋਂ ਕੋਈ ਮਮਤਾ ਦੀ ਚਿੱਠੀ ਦਾ ਜਵਾਬ ਦੇਵੇਗਾ?

26/01/2022
12/12/2021

ਦੁਨੀਆਂ ਨੇ ਪੰਜਾਬ ਦਾ ਰੰਗ ਓਦਣ ਗਹੁ ਨਾਲ਼ ਵੇਖਿਆ ਸੀ…ਜਿੱਦਣ ਆਗੂਆਂ ਦੇ ਰੋਕਣ ਦੇ ਬਾਵਜੂਦ ਵੀ ਬੈਰੀਕੇਡ ਤੋੜ ਤੋੜ ਕੇਸਰੀ ਪਰਨਿਆਂ ਆਲ਼ੇ ਮੁੰਡੇ ਬਾਹਾਂ ਖੜੀਆਂ ਕਰ ਕਰ ਜੈਕਾਰੇ ਲਾ ਲਾ ਦਿੱਲੀ ਵੱਲ ਨੂੰ ਵਧੇ ਸੀ…ਬੀ ਅਸੀਂ ਲੜਨ ਜੂਝਣ ਲਈ ਈ ਜੰਮੇ ਆਂ…
ਸੈਂਟਰ ਨੇ ਸੜਕਾਂ ਪੱਟੀਆਂ…ਪੱਥਰ ਸੁੱਟੇ…ਜਿੰਨਾ ਉਹਨਾਂ ਲਹੂ ਪੀਣ ਦੀ ਕੋਸ਼ਸ਼ ਕੀਤੀ…ਏਧਰ ਲਹੂ ਚ ਓਨੀ ਗਰਮੀ ਵਧੀ…ਓਨਾਂ ਕਰੰਟ ਫੜਿਆ..
ਨਵਦੀਪ ਦੇ ਵਾਟਰ ਕੈਨਨ ਤੋਂ ਛਾਲ਼ ਮਾਰਕੇ ਐਹਜਾ ਜਜਬਾ ਭਰਿਆ…ਹਰੇਕ ਰਜਾਈ ਵਗਾਹ ਕੇ ਮਾਰਕੇ ਕਹਿੰਦਾ…
ਚੰਗਾ ਬਾਪੂ ਮੈਂ ਦਿੱਲੀ ਚੱਲਿਆਂ…ਗਾਂਹ ਬਾਪੂ ਵੀ ਜਵਾਬ ਦਿੰਦਾ…ਖੜਜਾ ਕੱਠੇ ਈ ਚਲਦੇ ਆਂ…

ਸਾਊਥ ਤੱਕ ਗੱਲਾਂ ਹੋਣ ਲੱਗਪੀਆਂ ਸੀ…ਯੇ ਪੰਜਾਬ ਸੇ ਆਏ ਐਂ…ਯੇ ਕੁਜ ਕਰ ਕੇ ਜਾਏਂਗੇ….ਪਿੱਠ ਤੇ NRI ਖੜਗੇ ਆਕੇ…ਕਹਿੰਦੇ ਪੈਸੇ ਧੇਲੇ ਦੀ ਪਰਵਾਹ ਨੀ ਕਰਨੀ…ਬੱਸ ਤੁਸੀਂ ਖੜਕੇ ਮੁੱਛਾਂ ਨੂੰ ਵਟੇ ਦੇਈ ਜਾਣੇ ਦਿੱਲੀ ਵੱਲ ਨੂੰ ਮੂੰਹ ਕਰਕੇ…1699 ਦੀ ਵਿਸਾਖੀ ਨੂੰ ਮਿਲੀ ਤਾਕਤ ਨੇ ਅੰਦਰ ਸਪਿਰਿਟ ਈ ਐਸਾ ਭਰਿਆ ਸੀ…ਬੀ ਮਰਨਾ ਮਨਜੂਰ…ਝੁੱਕਣਾ ਨੀ…
ਜੱਗੀ ਬਾਬੇ ਦੇ ਖੂਨ ਰੰਗੇ ਮੱਥੇ ਚ ਬਾਹਾਂ ਖੜੀਆਂ ਕਰਕੇ ਲਾਏ ਜੈਕਾਰੇ ਨੇ ਦੱਸਿਆ…ਬੀ ਏਹਨਾਂ ਦੀ ਤਸੀਰ ਵੱਖਰੀ ਐ…ਏਹ ਕੌਮ ਨਿਰਾਲੀ ਐ…

ਜੈਕਾਰਿਆਂ ਤੋਂ…ਕੇਸਰੀ ਨਿਸ਼ਾਨਾਂ ਤੋਂ… ਕੁਝ ਓਹਨਾਂ ਨੂੰ…ਕੁਝ ਆਪਣਿਆਂ ਨੂੰ…ਸੁਭਾਅ ਮੁਤਾਬਿਕ ਬਹੁਤ ਤਕਲੀਫ ਹੋਈ…ਪਰ ਜੀਹਨੂੰ ਵਡਿਆਈ ਮਿਲਣੀ ਐ…ਓਹਨੂੰ ਈ ਮਿਲਣੀ ਐ…ਲੰਗਰਾਂ ਤੇ ਸਵਾਲ ਚੁੱਕਣ ਆਲ਼ਿਆਂ ਨੂੰ ਸਿਰੇ ਤੀਕ ਲੰਗਰਾਂ ਨੇ ਸਾਂਭਿਆ…ਜਿਹਨਾਂ ਦਾ ਅੰਦੋਲਨ ਸੀ…ਉਹਨਾਂ ਨੂੰ ਖੁਸ਼ ਕਰਨ ਲਈ ਗੁਰਪੁਰਬ ਦਾ ਦਿਨ ਚੁਣਿਆ…

ਜਿੱਦਣ ਬੈਰੀਕੇਡ ਤੋੜੇ ਸੀ…ਜੈਕਾਰੇ ਓਦਣ ਵੀ ਲੱਗੇ ਸੀ…ਜਿੱਦਣ ਘਰਾਂ ਨੂੰ ਪਰਤੇ ਆਂ.. ਜੈਕਾਰੇ ਓਦਣ ਵੀ ਲੱਗੇ ਨੇ…ਕੌਮੀ ਜਥੇਦਾਰ ਬੇਈਮਾਨ ਹੋਣਗੇ…ਆਗੂ ਮਾੜੇ ਹੋਣਗੇ…ਸਮਾਂ ਹਲਾਤ ਉਲਟ ਹੋਣਗੇ…ਪਰ ਲੋਕਾਂ ਦੇ ਮਨਾਂ ਚ ਬਾਜ਼ਾਂ ਵਾਲ਼ੇ ਦੀ ਲਾਈ ਚਿਣਗ ਹਮੇਸ਼ਾ ਬਲ਼ਦੀ ਰਹੂ….ਜਿੱਦਣ ਵੀ ਕੋਈ ਪੰਜਾਬ ਵੱਲ ਮਾੜੀ ਨਿਗਾ ਨਾਲ ਤੱਕੂ…ਉਹ ਚਿਣਗ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਉਂ ਤੋਂ ਸੇਧ ਲੈਕੇ ਨੌਜਵਾਨਾਂ ਚ ਭਾਂਬੜ ਬਣਕੇ ਮੱਚੂ…ਜੋ ਦੱਸਦੇ ਰਹਿਣਗੇ….ਬੀ ਸਾਨੂੰ ਖਤਮ ਨਾ ਸਮਜਿਓ…ਹਲੇ ਅਸੀਂ ਜਿਊਂਦੇ ਆਂ….!!!!

-ਬਾਗੀ ਸੁਖਦੀਪ

New 2021 Resident Visa 30/09/2021

https://www.immigration.govt.nz/new-zealand-visas/already-have-a-visa/one-off-residence-visa

New 2021 Resident Visa Some work visa holders currently in New Zealand as well as some critical purpose visitor visa holders may be eligible to apply for residence under the new residence category – the 2021 Resident Visa.

12/09/2021

ਸਿਆਣੇ ਅਤੇ ਤਜਰਬੇਕਾਰ ਲੋਕਾਂ ਦਾ ਕਹਿਣਾ ਹੈ:
ਸਹਿਰੀਂ ਵਸਣ ਦੇਵਤੇ,ਵੱਡੇ ਪਿੰਡੀਂ ਮਨੁੱਖ
ਨਿੱਕੇ ਪਿੰਡੀਂ ਭੂਤਣੇ, ਜਿਹੜੇ ਪੁੱਟ ਪੁੱਟ ਸੁੱਟਣ ਰੁੱਖ।

Aiti Maar Payi - Full Audio - Shabad Gurbani - New Punjabi Shabad 2018 - Waheguru Ji 29/08/2021

https://youtu.be/K2RQAyJVq_0

Aiti Maar Payi - Full Audio - Shabad Gurbani - New Punjabi Shabad 2018 - Waheguru Ji Presenting the full audio of Punjabi Shabad Gurbani "Aiti Maar Payi" from punjabi movie "Kaum De Heere"New Shabad gurbani "Aiti Maar Payi Kurlane Ta Ki Dard ...

THE NEEDLEMAN OF INDIA | ARUN BAJAJ SEWING MACHINE ARTIST | ARUN BAJAJ ARTIST | AMAZING ARTIST 27/08/2021

https://youtu.be/Vti0uFjJjww

THE NEEDLEMAN OF INDIA | ARUN BAJAJ SEWING MACHINE ARTIST | ARUN BAJAJ ARTIST | AMAZING ARTIST The , the only in the world. Portraits made by him looks like paintings. Pairing of needle and threads has g...

Website