prabhgill02121995

prabhgill02121995

Contact information, map and directions, contact form, opening hours, services, ratings, photos, videos and announcements from prabhgill02121995, Artist, .

16/09/2023

ਸਰਬ ਧਰਮ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸਮਸਤ ਸੰਸਾਰ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਭਾਈ ਗੁਰਦਾਸ ਜੀ ਤੋਂ ਲਿਖਵਾਉਣ ਉਪਰੰਤ "ਸ੍ਰੀ ਹਰਮਿੰਦਰ ਸਾਹਿਬ" ਅੰਮ੍ਰਿਤਸਰ ਸਾਹਿਬ ਵਿੱਚ ਸੰਨ: 1604 ਈ: ਵਿੱਚ ਪਹਿਲਾ ਪ੍ਰਕਾਸ਼ ਕੀਤਾ ਗਿਆ। ਅਤੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਅੰਗ ਹਨ। ਜਿਸ ਵਿੱਚ 'ਛੇ ਗੁਰੂ ਸਾਹਿਬਾਨ' 15 ਭਗਤ, 11 ਭੱਟ, ਅਤੇ 3 ਸੰਤਾਂ ਦੀ ਬਾਣੀ ਦਰਜ ਹੈ।ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 2026 ਸ਼ਬਦ, 31 ਰਾਗਾਂ, 305 ਅਸ਼ਟਪਦੀਆ, 22 ਵਾਰਾਂ,471 ਪੌੜੀਆਂ,664 ਸਲੋਕ ਅਤੇ 145 ਛੰਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ 13 ਭਾਸ਼ਾਵਾਂ, ਅਤੇ 10,24000(ਦੱਸ ਲੱਖ ਚੌਵੀ ਹਾਜਰ) ਅੱਖਰ ਨਾਲ ਗੁਰਮੁੱਖੀ ਲਿੱਪੀ ਵਿੱਚ ਅੰਕਿਤ ਕੀਤਾ ਗਿਆ ਹੈ। ਆਦਿ ਗ੍ਰੰਥ ਨੂੰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਕੇ ਸਾਰੀ ਬਾਣੀ ਨੂੰ ਇਕੱਤਰ ਕੀਤਾ ਅਤੇ "ਸ਼ਬਦ ਗੁਰੂ" ਨੂੰ ਗੁਰਤਾ ਗੱਦੀ ਸੌਂਪ ਕੇ 1708 ਈ: ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਨਿਵਾਜ ਕੇ "ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ" ਵਜੋਂ ਸ਼ਸ਼ੋਬਿਤ ਕੀਤਾ ਗਿਆ। ਪ੍ਰਭਜੋਤ ਸਿੰਘ ਸ਼ੇਰ ਗਿੱਲ

09/01/2022

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਜੀ ਨੂੰ ਲੱਖ ਲੱਖ ਵਧਾਈਆਂ

ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ

23/12/2021

A poem dedicated to Baba Jorawar Singh, the youngest son of Baba Fateh Singh, an attempt by an eight year old girl.
😍

20/12/2021

ਸਾਹਿਬਜ਼ਾਦਿਆਂ ਨੂੰ ਸਮਰਪਿਤ 🙏

14/12/2021

ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ

10/12/2021

04/12/2021

ਜਨਮਦਿਨ ਮੁਬਾਰਕ ਛੋਟੇ ਵੀਰ ਨੂੰ 🎂 ਗੁਰੂ ਅਰਜਨ ਦੇਵ ਸਾਹਿਬ ਚੜ੍ਹਦੀਕਲਾ ਨਿਵਾਜਣ ਭਰਾ ਨੂੰ।

24/11/2021

ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ

Website