ਤੱਤੀਆਂ ਗੱਲਾਂ

ਤੱਤੀਆਂ ਗੱਲਾਂ

ਕੋਊ ਕਿਸੀ ਕੋ ਰਾਜ ਨਾ ਦੇਹੈ , ਜੋ ਲੇਹੈ ਨਿਜ ਬਲ ਸੇ ਲੇਹੈ ।।
ਦੇਗ ਤੇਗ਼ ਫਤਹਿ ॥ ਪੰਥ ਕੀ ਜੀਤ ॥

01/01/2023
Photos from ਤੱਤੀਆਂ ਗੱਲਾਂ's post 29/12/2022

37 ਦਿਨ ਦੇ ਧਰਮ ਪ੍ਰਚਾਰ ਤੋਂ ਉਪਰੰਤ ਖਾਲਸਾ ਵਹੀਰ ਪਹੁੰਚੀ ਪਿੰਡ ਜੱਲੂਪੁਰ ਖੈੜਾ ।

27/12/2022

ਜਦ ਸਾਹਿਬਜ਼ਾਦਾ ਜੋਰਾਵਾਰ ਸਿੰਘ ਤੇ ਫਤਹਿ ਸਿੰਘ ਜੀ ਨੂੰ ਪਹਿਲੇ ਦਿਨ ਕਚਿਹਰੀ ਚ ਲੈ ਕੇ ਆਉਣਾ ਸੀ ਤਾਂ ਵੱਡੇ ਦਰਵਾਜ਼ੇ ਦੀ ਇੱਕ ਛੋਟੀ ਜਿਹੀ ਖਿੜਕੀ ਖੋਲੀ ਗਈ ਕਿ ਜਦ ਸਾਹਿਬਜ਼ਾਦੇ ਅੰਦਰ ਆਏ ਤਾਂ ਖਿੜਕੀ ਵਿੱਚੋਂ ਝੁਕ ਕੇ ਲੰਘਣਾ ਪਵੇਗਾ ਤਾਂ ਸਾਹਮਣੇ ਦਰਬਾਰ ਚ ਹਾਜ਼ਰ ਲੋਕ ਤਾੜੀਆਂ ਮਾਰ ਕੇ ਕਹਿਣਗੇ ਗੋਬਿੰਦ ਦੇ ਫ਼ਰਜ਼ੰਦ ਵਜ਼ੀਰ ਖਾਣ ਅੱਗੇ ਝੁਕ ਗਏ ਹਨ , ਪਰ ਕਲਗੀਆਂ ਵਾਲੇ ਦੇ ਪਿਸਰ ਪਹਿਲਾ ਦਰਬਾਰੀਆਂ ਨੂੰ ਤੇ ਇੰਨਾਂ ਦੇ ਝੂਠੇ ਨਵਾਬ ਨੂੰ ਜੁੱਤੀ ਦੇ ਦਰਸ਼ਨ ਕਰਾਉਂਦੇ ਨੇ ਤੇ ਜਾ ਕੇ ਆਪਸ ਚ ਗੱਜ ਕੇ “ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥”ਗਜਾਉਂਦੇ ਨੇ , ਉਸ ਵੇਲੇ ਸਾਹਿਬਜ਼ਾਦਿਆਂ ਦੇ ਚਿਹਰਿਆ ਤੇ ਜੁਰਅਤ ਚਮਕਾਂ ਮਾਰ ਰਹੀ ਸੀ , ਪਰ ਵਜੀਰ ਖਾਨ ਤੇ ਦਰਬਾਰੀਆ ਦੇ ਚਿਹਰਿਆ ਤੇ ਲਾਹਨਤ ਬਰਸ ਰਹੀ ਸੀ
“ਸਾਹਿਬਜਾਦੋ ਕਿ ਚਿਹਰੋ ਪਰ ਥੀ ਜੁਰਅਤ ਬਰਸ ਰਹੀ,
ਨੰਨੇ ਸੇ ਚਿਹਰੋ ਪਰ ਸੇ ਸਜਾਵਟ ਬਰਸ ਰਹੀ
ਵਜ਼ੀਰ ਕੇ ਚਿਹਰੇ ਪਰ ਥੀ ਸ਼ਿਕਾਵਤ ਬਰਸ ਰਹੀ
ਰਾਜੋ ਕਿ ਚਿਹਰੇ ਪਰ ਥੀ ਲਾਹਨਤ ਬਰਸ ਰਹੀ”
ਸ਼ਾਹੀ ਕਾਜ਼ੀ ਬਾਬਿਆ ਨੂੰ ਕਹਿੰਦਾ ਹੈ
“ਕਬੂਲ ਕਰ ਲਓ ਤੁਮ ਅਗਰ ਸ਼ਾਹ ਕੇ ਦੀਨ ਕੋ
ਜੰਨਤ ਬਣਾ ਕੇ ਰੱਖ ਦੂ ਗਾ ਤੁਮਾਰੀ ਜ਼ਮੀਨ ਕੋ”
ਤਾਂ ਸਾਹਿਬਜ਼ਾਦੇ ਲਾਹਨਤ ਪਾਉਂਦੇ ਜਵਾਬ ਦਿੰਦੇ ਨੇ
“ਜ਼ੋਰ ਕਾ ਜ਼ਿਕਰ ਨਹੀਂ ਹੈ ਕੁਰਾਨ ਮੇ
ਪਰ ਸੱਚ ਨਹੀਂ ਹੈ ਤੁਮਾਰੇ ਸ਼ਾਹ ਕੇ ਇਮਾਨ ਮੇ “

24/12/2022

ਪੰਜਾਬ ਦੇ ਸਮੂਹ ਪਿੰਡਾਂ ਲਈ ਪ੍ਰੇਰਨਾ ਸਰੋਤ।
ਪਿੰਡ ਝਾੜੋਂ ਦੀਆਂ ਦੁਕਾਨਾਂ ਤੋਂ ਤੰਬਾਕੂ, ਬੀੜੀ ਸਿਗਰਟ, ਜਰਦਾ ਆਦਿ 1 ਜਨਵਰੀ 2023 ਤੋਂ ਬੰਦ ਕੀਤਾ ਜਾ ਰਿਹਾ ਹੈ ਇਸ ਫ਼ੈਸਲੇ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਤੇ 7 ਦਿਨਾਂ ਤੱਕ ਦੁਕਾਨ ਕਰਨੀ ਪਵੇਗੀ ਬੰਦ।

24/12/2022

ਸਿੱਖੀ ਦੀ ਕਸਵੱਟੀ ਉਮਰਾਂ ਨਹੀਂ ਹਨ ,
ਗੁਰੂ ਨਾਨਕ ਪਾਤਸ਼ਾਹ ਨੇ ੧੨ ਸਾਲ ਦੇ ਬਾਲ ਨੂੰ ਵੀ ਕਿਹਾ
“ਤੂੰ ਬੱਚਾ ਨਹੀਂ , ਤੂੰ ਬੁੱਢਾ ਹੈ “
ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ੫ ਸਾਲ ਦੀ ਉਮਰ ਚ ਗੁਰਤਾਗੱਦੀ ਤੇ ਬੈਠ ਕੇ ਸੰਗਤਾਂ ਦਾ ਭਲਾ ਕਰਦੇ ਨੇ
“ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥”
ਉਮਰ ਦੀ ਬਜ਼ੁਰਗੀ ਵਾਲੇ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਗੁਰੂ ਜੀ ਪੁਕਾਰਦੇ ਨੇ..
ਹਕੂਮਤ ਸਾਡੇ ਇਤਿਹਾਸ ਨੂੰ ਵਿਗਾੜਨ ਲਈ ਹਮੇਸਾ ਯਤਨਸੀਲ ਰਹਿੰਦੀ ਹੈ ,
ਪਰ ਮਹਾਮੂਰਖ ਉਹ ਨੇ ਜਿਹੜੇ ਇੰਨਾਂ ਹਮਲਿਆ ਚ ਹਕੂਮਤ ਦਾ ਹੱਥਠੌਕਾ ਬਣਦੇ ਨੇ..
ਸੰਗਤਾਂ ਹਕੂਮਤ ਦੇ ਹਮਲਿਆ ਤੋਂ ਅਤੇ ਇਨ੍ਹਾ ਹੱਥਠੌਕਿਆ ਤੋਂ ਸੁਚੇਤ ਰਹੇ
- ਰਜਿੰਦਰ ਸਿੰਘ ਤਲਵੰਡੀ

24/12/2022

ਕੋਟਾਨਿ ਕੋਟਿ ਪ੍ਰਣਾਮ 🙏ਸ਼ਹੀਦਾਂ ਨੂੰ 😑

20/12/2022

ਬਹਿਬਲ ਕਲਾਂ ਇਨਸਾਫ ਮੋਰਚੇ ਤੋਂ ਪੀੜਤ ਪਰਿਵਾਰ ਦਾ ਵੱਡਾ ਫੈਸਲਾ
ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਪ੍ਰਭਦੀਪ ਸਿੰਘ ਨੇ ਤਰਸ ਦੇ ਅਧਾਰ ’ਤੇ ਮਿਲੀ ਨੌਕਰੀ ਤੋਂ ਦਿੱਤਾ ਅਸਤੀਫ਼ਾ

19/12/2022

ਪਹੁੰਚੋ ਸਾਰੇ ਭੈਣ ਭਰਾ 🙏🏻

19/12/2022

ਪਹੁੰਚੋ ਸਾਰੇ ਭੈਣ ਭਰਾ

11/12/2022

ਇਹ ਤਸਵੀਰ ਯਾਦ ਹੈ ਤੁਹਾਨੂੰ?
ਸ਼ਾਈਦ ਬਹੁਤਿਆ ਨੂੰ ਨਹੀਂ ਪਤਾ ਹੋਣਾਂ...

ਇਸ ਨੂੰ ਨਾਮ ਦਿੱਤਾ ਗਿਆ ਸੀ,"The vulture and the little girl"।

ਇਸ ਤਸਵੀਰ ਵਿੱਚ ਗਿੱਧ ਭੁੱਖ ਨਾਲ਼ ਮਰ ਰਹੀ ਇੱਕ ਛੋਟੀ ਬੱਚੀ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਹੈ। ਇਸ ਨੂੰ ਇੱਕ ਸਾਊਥ ਅਫਰੀਕਨ ਫ਼ੋਟੋ ਜਰਨਾਲਿਸਟ ਕੇਵਿਨ ਕਾਰਟਰ ਨੇ 1993 ਵਿੱਚ ਸੂਡਾਨ ਚ ਪਏ ਅਕਾਲ ਦੇ ਸਮੇਂ ਖਿੱਚਿਆ ਸੀ, ਅਤੇ ਇਹਦੇ ਲਈ ਉਸਨੂੰ ਪੁਲਿਤਜ਼ਰ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਸੀ।

ਲੇਕਿਨ ਕਾਰਟਰ ਉਸ ਸਨਮਾਨ ਦਾ ਆਨੰਦ ਕੁੱਝ ਦਿਨ ਹੀ ਉਠਾ ਪਾਇਆ, ਕਿਉਂਕਿ ਮਹਿਜ਼ ਕੁੱਝ ਮਹੀਨੇ ਬਾਅਦ ਉਸ ਨੇ 33 ਸਾਲ ਦੀ ਉਮਰ ਵਿੱਚ ਆਤਮ ਹੱਤਿਆ ਕਰ ਲਈ....ਕਿਉਂ ???

ਦਰਅਸਲ ਜਦੋਂ ਉਹ ਸਨਮਾਨ ਦਾ ਜਸ਼ਨ ਮਨਾ ਰਹੇ ਸੀ, ਤਾਂ ਸਾਰੀ ਦੁਨੀਆਂ ਦੇ ਪ੍ਰਮੁੱਖ ਚੈਨਲ ਅਤੇ ਨੈਟਵਰਕਾਂ ਉੱਪਰ ਇਸ ਦੀ ਚਰਚਾ ਹੋ ਰਹੀ ਸੀ।ਇਸ ਗੱਲ ਦਾ ਦੁਖਾਂਤ ਕਾਰਟਰ ਨਾਲ਼ ਉਸ ਟਾਈਮ ਸ਼ੁਰੂ ਹੋਇਆ, ਜਦੋਂ ਇੱਕ ਫ਼ੋਨ ਇੰਟਰਵਿਊ ਦੇ ਦੌਰਾਨ ਕਿਸੇ ਨੇ ਪੁੱਛਿਆ ਕਿ...
"ਫੇਰ ਉਸ ਕੁੜੀ ਨਾਲ਼ ਕੀ ਹੋਇਆ"

ਕਾਰਟਰ ਨੇ ਕਿਹਾ "ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਦੇਖਣ ਲਈ ਰੁਕਿਆ ਨਹੀਂ, ਕਿਉਂਕਿ ਮੈਂ ਫਲਾਈਟ ਫੜਨੀ ਸੀ।
ਇਸ ਗੱਲ ਤੇ ਉਸ ਵਿਅਕਤੀ ਨੇ ਕਿਹਾ,
"ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ, ਉਸ ਦਿਨ ਉੱਥੇ ਇੱਕ ਨਹੀਂ ਦੋ ਗਿੱਧ ਸੀ" ਇੱਕ ਦੇ ਹੱਥ ਵਿੱਚ ਕੈਮਰਾ ਸੀ।

ਇਸ ਗੱਲ ਨੇ ਕਾਰਟਰ ਨੂੰ ਅੰਦਰੋਂ ਹਲੂਣ ਦਿੱਤਾ, ਤੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਿਆ, ਅਤੇ ਆਤਮ ਹੱਤਿਆ ਕਰ ਗਿਆ।
ਕਿਸੇ ਵੀ ਚੀਜ਼ ਨੂੰ ਹਾਸਿਲ ਕਰਨ ਤੋਂ ਪਹਿਲਾਂ ਮਾਨਵਤਾ ਸੱਭ ਤੋਂ ਉੱਪਰ ਹੋਣੀ ਚਾਹੀਦੀ।ਕਾਰਟਰ ਜੇਕਰ ਉਸ ਬੱਚੀ ਨੂੰ ਉਠਾ ਕੇ ਕਿਸੇ ਯੂਨਾਇਟੇਡ ਨੇਸ਼ਨ ਦੇ ਫੰਡਿੰਗ ਸੈਂਟਰ ਤੱਕ ਪਹੁੰਚਾ ਦਿੰਦਾ ਤਾਂ ਸ਼ਾਇਦ ਉਹ ਬੱਚੀ ਬੱਚ ਸਕਦੀ ਸੀ।

05/12/2022

ਸਾਰੀਆ ਸੰਗਤਾਂ ਹਾਜ਼ਰੀਆ ਭਰੋ , ਆਓ ਸੀਸ ਭੇਟ ਕਰੀਏ 🙏

28/11/2022

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

Photos from ਤੱਤੀਆਂ ਗੱਲਾਂ's post 23/11/2022

ਖ਼ਾਲਸਾ ਵਹੀਰ ਪਹੁੰਚੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ

Photos from ਤੱਤੀਆਂ ਗੱਲਾਂ's post 23/11/2022

ਸਮਾਗਮ ਜੱਲੂਪੁਰ ਖੇੜਾ

22/11/2022

'ਖ਼ਾਲਸਾ ਵਹੀਰ' ਦੀਆਂ ਤਿਆਰੀਆਂ ਕਰਦਿਆਂ ਅੱਜ ਦੂਜੇ ਦਿਨ ਸ਼ਾਮ 4 ਤੋਂ 7 ਵਜੇ ਤੱਕ ਪਿੰਡ ਜੱਲੂਪੁਰ ਖੈੜਾ ਗੁਰਦਵਾਰਾ ਸਾਹਿਬ ਵਿਖੇ ਦੀਵਾਨ ਸੱਜਣਗੇ, ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਹਾਜ਼ਰੀਆਂ ਭਰਨ |

19/11/2022

ਖਾਲਸਾ ਵਹੀਰ*
ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਦਾ ਪ੍ਰੇਮ-ਪੈਂਡਾ ਤਹਿ ਕਰੇਗੀ, ਵੱਖ ਵੱਖ ਪੜ੍ਹਾਵਾਂ ਤੇ ਪਹੁੰਚ ਕੇ ਸੀਤ ਰੁੱਤ ਦੀਆਂ ਸਰਦ ਸ਼ਾਮਾਂ ਤੇ ਅੰਮ੍ਰਿਤ ਵੇਲੇ ਦਾ ਇਲਾਹੀ ਅਨੰਦ ਮਾਣੋ ਜੀ।

ਚਾਲੇ : ੨੩ ਨਵੰਬਰ ਦਿਨ ਬੁੱਧਵਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅਮ੍ਰਿਤਸਰ ਸਾਹਿਬ

18/11/2022

ਮਾਈ ਭਾਗੋ ਦੀਆਂ ਵਾਰਿਸਾਂ ❤

ਅੱਜ ਪੰਜਾਬ ਦੇ ਹਰ ਸਕਸ਼ ਦਾ ਫ਼ਰਜ਼ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਵਿੱਚ ਆਪਣਾ ਹਿੱਸਾ ਪਾਉਣ ਦਾ।ਜਿੱਥੇ ਸਾਡੇ ਨੌਜਵਾਨ ਵੀਰ ਅਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਮੋਢੇ ਨਾਲ ਮੋਢਾ ਜੋੜ ਕੇ ਹਕੂਮਤ ਦੇ ਖਿਲਾਫ ਖੜ੍ਹੇ ਹਨ,ਉੱਥੇ ਪੰਜਾਬ ਦੀਆ ਧੀਆਂ ਦਾ ਵੀ ਫ਼ਰਜ਼ ਬਣਦਾ ਕਿ ਉਹ ਹਕੂਮਤ ਦੇ ਖਿਲਾਫ ਛਿੜੀ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾ ਕੇ ਮਾਈ ਭਾਗੋ ਦੀਆਂ ਵਾਰਿਸਾਂ ਹੋਣ ਦਾ ਸੁਨੇਹਾ ਦੁਨੀਆ ਵਿਚ ਪਹਚਾਉਣ।

ਪਰ ਇਸ ਤੋਂ ਪਹਿਲਾਂ ਪੰਜਾਬ ਦੀ ਹਰ ਧੀ ਨੂੰ ਆਪਣੇ ਘਰ ਆਨੰਦਪੁਰ ਸਾਹਿਬ ਪਰਤਣਾ ਪੈਣਾ। ਕਿਸੇ ਵੀ ਲੜਾਈ ਵਿੱਚ ਹਿੱਸਾ ਪਾਉਣ ਤੋਂ ਪਹਿਲਾਂ ਆਪਣੇ ਇਤਿਹਾਸ,ਪਹਿਰਾਵੇ,ਬਾਣੀ ਨਾਲ ਜੁੜਨਾ ਪੈਂਦਾ ਜਿਸ ਵਿਚੋਂ ਸਾਨੂੰ ਇੱਕ ਨਵੀਂ ਸੇਧ ਤੇ ਦੁਸ਼ਮਣ ਦੇ ਖਿਲਾਫ ਲੜਨ ਦੀ ਸ਼ਕਤੀ ਮਿਲਦੀ। ਇਹ ਆਜ਼ਾਦੀ ਦੀ ਚਿਣਗ, ਧਰਮ ਦੇ ਲਈ ਮਰ ਮਿਟਣ ਦੀ ਚਿਣਗ ਬਾਣੀ ਤੋਂ ਹੀ ਪ੍ਰਾਪਤ ਹੁੰਦੀ ਹੈ।ਬਾਣੀ ਤੇ ਬਾਣੇ ਤੋਂ ਬਿਨਾ ਇਕ ਸਿੱਖ ਭਟਕਿਆ ਰਹਿੰਦਾ ਪਰ ਜਦੋਂ ਉਹ ਬਾਣੀ ਨਾਲ,ਆਪਣੇ ਇਤਿਹਾਸ ਨਾਲ ਜੁੜ ਜਾਂਦਾ ਤਾਂ ਉਸਦੀ ਸਾਰੀ ਭਟਕਣਾ ਖਤਮ ਹੋ ਜਾਂਦੀ ਹੈ।

ਸੋ ਸਾਰੀਆ ਭੈਣਾਂ ਨੂੰ ਆਪਣੇ ਘਰ ਪਰਤ ਕੇ ਅੰਮ੍ਰਿਤਪਾਨ ਕਰਕੇ ਸ਼ਸਤਰਧਾਰੀ ਹੋ ਕੇ ਸਿੱਖ ਕੌਮ ਦੀ ਅਜ਼ਾਦੀ ਦੀ ਇਸ ਲੜਾਈ ਦੇ ਵਿੱਚ ਆਪਣਾ ਹਿੱਸਾ ਪਾਉਣ। ਦੁਸ਼ਮਣ ਸਾਡੇ ਤੋ ਕਈ ਗੁਣਾ ਤਕੜਾ ਤੇ ਸਿੱਖ ਕੌਮ ਦੀ ਇੱਕ ਇੱਕ ਕੁਰਬਾਨੀ ਹਕੂਮਤ ਤੇ ਭਾਰੀ ਪਵੇਗੀ।

ਭੈਣਾਂ ਜਾਗਰੂਕ ਹੋਣ ਆਪਣੇ ਹੱਕਾ ਨੂੰ ਲੈ ਕੇ🙏

ਮੰਨਤ ਕੌਰ

16/11/2022

ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਇੱਕੋ ਰਾਤ ਦੇ ਸਮੇਂ ਵਿੱਚ ਆਪਣਾ ਸਭ ਕੁਝ ਛੱਡ ਕੇ ਅਜ਼ਾਦੀ ਦੇ ਰਾਹ ਤੁਰ ਪੈਣ ਵਾਲਾ ਯੋਧਾ, ਕਰਤਾਰ ਸਿੰਘ ਸਰਾਭਾ !

17 ਸਾਲ ਦੀ ਉਮਰ ਵਿੱਚ, ਤੇ ਦੋ ਹਫਤਿਆ ਦੇ ਸਮੇਂ ਵਿੱਚ ਹਵਾਈ ਜਹਾਜ਼ ਦੀ | ਟ੍ਰੇਨਿੰਗ ਲੈਣ ਵਾਲਾ ਪਹਿਲਾ ਸਿੱਖ ਕਰਤਾਰ ਸਿੰਘ ਸਰਾਭਾ !

ਰੂਹਾਂ ਦੇ ਜ਼ੋਰ ਨਾਲ ਲੜਾਈ ਲੜਨ ਵਾਲਾ 18 ਵੀਂ ਸਦੀ ਦਾ ਸਭ ਤੋਂ ਵੱਡਾ ਯੋਧਾ, ਉੱਡਣਾ ਸੱਪ ਸ਼ਹੀਦ ਕਰਤਾਰ ਸਿੰਘ ਸਰਾਭਾ!

ਜਥੇਬੰਦੀਆ ਉਸਾਰਨ ਵਾਲਾ ਤੇ ਰਾਹ ਜਾਦਿਆ ਹੀ ਆਪਣੇ ਸ਼ਬਦਾਂ ਨਾਲ ਲੋਕਾਂ ਨੂੰ ਮੋਹ ਲੈਣ ਵਾਲਾ, ਕਰਤਾਰ ਸਿੰਘ ਸਰਾਭਾ !

ਪੂਰੀ ਅਖਬਾਰ ਉਰਦੂ 'ਚ ਹੱਥ ਨਾਲ ਲਿਖ ਕੇ ਫਿਰ ਉਸਦਾ ਤਰਜਮਾ ਗੁਰਮੁੱਖੀ 'ਚ ਕਰ ਕੇ ਆਪ ਆਪਣੇ ਹੱਥਾਂ ਨਾਲ ਪ੍ਰੈਸ ਮਸ਼ੀਨ ਗੇੜ ਕੇ ਅਖਬਾਰ ਛਾਪਣ ਤੋਂ ਕੇ

ਲੈ ਇਸ ਅਖਬਾਰ ਨੂੰ ਘਰ ਘਰ ਪਹੁੰਚਾਉਣ ਲਈ ਸਾਈਕਲ ਤੇ ਕਈ ਸੌ ਮੀਲਾਂ ਗਾਹੁਣ ਵਾਲਾ ਯੋਧਾ, ਕਰਤਾਰ ਸਿੰਘ ਸਰਾਭਾ!

ਬਾਬਾ ਸੋਹਣ ਸਿੰਘ ਭਕਨਾ ਦੇ ਹੁਕਮ ਮੁਤਾਬਕ ਦੋ ਦਿਨਾਂ ਦੇ ਵਿੱਚ 200 ਪਸਤੌਲ | ਤੇ 2,000 ਕਾਰਤੂਸ ਜਮਾਂ ਕਰ ਕੇ ਬਾਬਾ ਭਕਨਾ ਨੂੰ ਸੌਂਪਣ ਵਾਲਾ ਸਭ ਤੋਂ ਵੱਧ ਫੁਰਤੀਲਾ ਯੋਧਾ, ਕਰਤਾਰ ਸਿੰਘ ਸਰਾਭਾ!

19 ਸਾਲ,
5 ਮਹੀਨੇ, 24 ਦਿਨ।
(1896-1915)
(24 ਮਈ–16 ਨਵੰਬਰ)

ਜਨਮ:ਲੁਧਿਆਣਾ ਸਰਾਭਾ ਪਿੰਡ।

ਸ਼ਹੀਦੀ: ਲਾਹੌਰ।
#ਸਰਦਾਰ ਕਰਤਾਰ ਸਿੰਘ ਸਰਾਭਾ

16/11/2022

ਸਾਡੇ ਲਾਣੇ ਜਿਓਣੇ ਸੁਚਿਆਂ ਦੇ.. ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ ...
ਗੰਨ ਕਲਚਰ ਪੰਜਾਬ ਦੇ ਕਲਚਰ ਦਾ ਹੀ ਹਿੱਸਾ ਹੈ। ਇਸ ਨੂੰ ਹਊਆ ਬਣਾ ਕੇ ਸਰਕਾਰ ਪੰਜਾਬ ਦਾ ਕਲਚਰ ਬਦਲਣਾ ਚਾਹੁੰਦੀ ਹੈ। ਪੰਜਾਬ ਦੇ ਲੋਕ ਹਿੰਦੋਸਤਾਨੀਆਂ ਵਾਂਗ ਧਾੜਵੀਆਂ ਮੂਹਰੇ ਮੂੰਹ’ਚ ਘਾਹ ਲੈ ਕੇ ਗਊਆਂ ਬਣਨ ਵਾਲੇ ਨਹੀਂ ਹਨ। ਪੰਜਾਬ ਦੇ ਬਹਾਦਰ ਲੋਕਾਂ ਨੇ ਸਿਕੰਦਰ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਭ ਨੂੰ ਹਥਿਆਰਾਂ ਨਾਲ ਹੀ ਨੱਪਿਆ ਹੈ। ਦਿੱਲੀ ਤੋੰ ਚੱਲ ਰਹੀ ਪੰਜਾਬ ਸਰਕਾਰ ਹਥਿਆਰਾਂ ਤੇ ਪਾਬੰਦੀ ਲਗਾ ਕੇ ਪੰਜਾਬ ਦਾ ਸੱਭਿਆਚਾਰ ਬਦਲਣਾ ਚਾਹੁੰਦੀ ਹੈ। ਲਾਈਸੈਂਸੀ ਹਥਿਆਰ ਨਾਲ ਭਲਾ ਕਿੰਨਾਂ ਕੁ ਜ਼ੁਰਮ ਹੁੰਦਾ ਹੈ...

ਹਥਿਆਰਾਂ ਆਲੇ ਗੀਤਾਂ ਤੇ ਪਬੰਦੀ ਲਾਉਣ ਨਾਲੋਂ ਚੰਗਾ ਸਰਕਾਰ ਨੂੰ ਚਾਹੀਦਾ ਕੇ ਓਹਨਾਂ ਗੀਤਾਂ ਨੂੰ ਬੰਦ ਕਰੇ ਜਿਹੜੇ ਗੀਤਾਂ ਤੇ ਪੰਜਾਬ ਦੇ ਮੁੰਡੇ ਨਚਾਰਾਂ ਵਾਂਙ ਠੁਮਕੇ ਲਾਉਣ ਲੱਗ ਗਏ ਜਾਂ ਜਿਹੜੇ ਗੀਤ ਦਾਰੂ-ਠਰਕਪੁਣੇ ਨੂੰ ਬੜ੍ਹਾਵਾ ਦਿੰਦੇ ਨੇ, ਹਕੂਮਤ ਇਹ ਕਦੇ ਨਹੀਂ ਚਾਹੁੰਦੀ ਕੇ ਤੁਹਾਡੇ ਚ ਬਾਗੀਪੁਣੇ ਵਾਲਾ ਤੱਤ ਬਚੇ, ਉਹ ਤੁਹਾਨੂੰ ਇਹੋ ਜਿਹੇ ਗੀਤ ਪਰੋਸਦੇ ਨੇ ਜਿਹੜੇ ਤੁਹਾਡੀਆਂ ਕਮਜ਼ੋਰੀਆਂ ਨੂੰ ਹੋਰ ਪੱਕਿਆਂ ਕਰਣ ਤੇ ਤੁਸੀ ਬੀਬੇ ਪੁੱਤ ਬਣਕੇ ਕਿਸੇ ਕਮਰੇ ਚ ਬੈਠੇ ਰਹੋ, ਪਰ ਪੰਜਾਬ ਦੀ ਇਹ ਤਸੀਰ ਨਹੀਂ, ਜਿਹੜਾ ਕੋਈ ਵੀ ਮਰਦਾਂ ਆਲੀ ਗਲ ਕਰੁ, ਹਕੂਮਤ ਉਸਦੇ ਖਲਾਫ ਹੋ ਖੜ੍ਹਦੀ, ਹਥਿਆਰਾਂ ਆਲੇ ਗੀਤ (ਸਿੱਖੀ ਸਿਧਾਂਤਾਂ ਤੋਂ ਪ੍ਰੇਰਿਤ) ਈ ਪੰਜਾਬ ਦੀ ਅਸਲ ਤਸਵੀਰ ਨੂੰ ਪੇਸ਼ ਕਰ ਸਕਦੇ, ਹਕੂਮਤ ਤੁਹਾਡੀਆਂ ਕਮਜ਼ੋਰੀਆਂ ਜਾਣਦੀ ਹੈ ਪਰ ਤੁਸੀ ਕੰਨ-ਮਨ-ਤਨ ਦੀ ਸੰਤੁਸ਼ਟੀ ਦੇ ਚੱਕਰ ਚ ਮਲੂਕ ਨਾ ਬਣੋ, ਅਧ ਨੰਗੀਆਂ ਨਚਾਰਾਂ ਤੇ ਰੋਣ ਧੋਣ ਆਲੇ ਗੀਤ ਸੁਣਕੇ ਆਪਣਾ "warrior instinct" ਨਾ ਗਵਾਓ, ਜਿਸ ਪੰਥ ਦਾ ਜਨਮ ਈ ਖੰਡੇ ਦੀ ਧਾਰ ਚੋਂ ਹੋਇਆ ਹੋਵੇ, ਓਸਦੀ ਨੌਜਵਾਨੀ ਨੂੰ ਕਹਿਣਾ ਕਿ ਹਥਿਆਰਾਂ ਦੀ ਗਲ ਨਾ ਕਰੋ, ਏਦਾਂ ਈ ਹੈ ਜਿਵੇਂ ਸ਼ੇਰ ਨੂੰ ਕਹਿਣਾ ਕਿ ਦਹਾੜ ਨਾ, ਮਿਆਉਂ ਮਿਆਉਂ ਕਰ ...

16/11/2022

ਸ਼ਹੀਦੀ ਦਿਹਾੜਾ 16-11-1915 ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਸਾਥੀ

ਗਦਰੀ ਲਹਿਰ ਦਾ ਅਨਮੋਲਕ ਹੀਰਾ ਤੂਫ਼ਾਨਾਂ ਦਾ ਸ਼ਾਹ ਸਵਾਰ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਅੱਜ ਦੇ ਦਿਨ 6 ਸਾਥੀਆਂ ਦੇ ਸਮੇਤ ਅੰਗਰੇਜ਼ ਹਕੂਮਤ ਨੇ ਲਾਹੌਰ ਦੀ ਸੈਂਟਰਲ ਜੇਲ੍ਹ ਚ ਫਾਂਸੀ ਲਾ ਕੇ ਸ਼ਹੀਦ ਕੀਤਾ
ਗ਼ਦਰੀ ਬਾਬਿਆਂ ਨੂੰ 17 ਸਤੰਬਰ ਨੂੰ ਫਾਂਸੀ ਦੀ ਸਜ਼ਾ ਹੋਈ ਮੌਤ ਦੀ ਸਜਾ ਸੁਣ ਦੋ ਬਾਦ ਉਹਨਾਂ ਦੀ ਜੋ ਮਾਨਸਿਕਤਾ ਸੀ ਉਸਦੀ ਤਸਵੀਰ ਭਾਈ ਪਰਮਾਨੰਦ ਜੀ ਨੇ "ਆਤਮ ਕਥ‍ਾ" ਚ ਐ ਉਕਰੀ ਹੈ

ਉਸ ਵੇਲੇ ਸਾਡੇ ਹਿਰਦਿਆਂ ਦਾ ਨਜ਼ਾਰਾ ਕੁਝ ਹੋਰ ਹੀ ਸੀ ਉਸ ਵੇਲੇ ਸਾਡੀ ਹਾਲਤ ਸੱਚਮੁੱਚ ਅਜਿਹੀ ਮਸਤੀ ਵਾਲੀ ਸੀ ਜਿਸ ਨੂੰ ਤਿਉਹਾਰ ਕਿਹਾ ਜਾ ਸਕਦਾ ਹੈ ਸਾਰੇ ਦਿਨ ਵਿੱਚ ਕੋਈ ਵੀ ਪਲ ਅਜਿਹਾ ਨਹੀਂ ਸੀ ਜਦੋਂ ਕੋਈ ਭਜਨ ਜਾਂ ਦੇਸ਼ ਭਗਤੀ ਦੇ ਗੀਤ ਨਾ ਗਾ ਰਿਹਾ ਹੋਵੇ ਅੱਧੀ ਅੱਧੀ ਰਾਤ ਤੱਕ ਅਸੀਂ ਆਪਣੀਆਂ ਕੋਠੜੀਆਂ ਚ ਇੱਕ ਦੂਸਰੇ ਨਾਲ ਗੱਲਾਂ ਕਰਦੇ ਹੱਸਦੇ ਖੇਡਦੇ ਰਹਿੰਦੇ ਸਾਡੀ ਮਸਤੀ ਦੇ ਖੁਸ਼ੀ ਨੂੰ ਦੇਖ ਕੇ ਪਹਿਰੇਦਾਰ ਸਿਪਾਹੀ ਹੈਰਾਨ ਹੋ ਜਾਂਦੇ ਉਨ੍ਹਾਂ ਅਕਸਰ ਕਹਿਣਾ ਤੁਸੀਂ ਫ਼ਾਂਸੀ ਲਈ ਤਿਆਰੀ ਕਰ ਰਹੇ ਹੋ ਤੇ ਬਰਾਤ ਚ ਚੱਲੇ ਹੋ... ਏਨੇ ਖ਼ੁਸ਼ ਹੋ ?

ਉਨ੍ਹਾਂ ਵਿਚਾਰਿਆਂ ਨੂੰ ਕੌਣ ਸਮਝਾਵੇ ਇਸ ਫਾਂਸੀ ਚ ਕਿੰਨਾ ਆਨੰਦ ਹੈ ਖ਼ੁਸ਼ ਤੇ ਅਸੀ ਸਾਰੇ ਸੀ ਪਰ ਕਰਤਾਰ ਸਿੰਘ ਸਾਰਿਆਂ ਨਾਲੋਂ ਜ਼ਿਆਦਾ ਖੁਸ਼ ਸੀ

ਅਖੀਰ ਫਾਂਸੀ ਵਾਲਾ ਦਿਨ ਆਇਆ ਕਰਤਾਰ ਸਿੰਘ ਤੇ ਛੇ ਹੋਰ ਸਾਥੀਆਂ ਸਮੇਤ ਦੇਸ਼ ਦੀ ਆਜ਼ਾਦੀ ਖ਼ਾਤਰ ਫਾਂਸੀ ਉਤੇ ਚੜ੍ਹ ਕੇ ਆਪਣਾ ਆਪ ਕੁਰਬਾਨ ਕਰਕੇ ਸ਼ਹੀਦ ਹੋ ਗਏ ਫਾਂਸੀ ਲੱਗਣ ਦੇ ਦੂਜੇ ਦਿਨ ਸਾਡੇ ਉੱਤੇ ਕਲਨ ਖ਼ਾਨ ਦੀ ਡਿਊਟੀ ਸੀ ਕਰਤਾਰ ਸਿੰਘ ਦੇ ਫਾਂਸੀ ਲੱਗਣ ਸਮੇਂ ਫਾਂਸੀ ਘਰ ਚ ਵੀ ਉਸਦੀ ਡਿਊਟੀ ਸੀ
ਭਾਈ ਰਣਧੀਰ ਸਿੰਘ ਜੀ ਨੇ ਉਸ ਨੂੰ ਪੁੱਛਿਆ ਦੱਸੋ ਤੁਸੀਂ ਉਸ ਵੇਲੇ ਡਿਊਟੀ ਉੱਤੇ ਸੀ ਕਰਤਾਰ ਸਿੰਘ ਦਾ ਅੰਤਿਮ ਸਮਾਂ ਕਿਹੋ ਜਿਹਾ ਸੀ ਤਦੋ ਕਲਨ ਖਾਨ ਨੇ ਦੱਸਿਆ ਕਿ ਕਰਤਾਰ ਸਿੰਘ ਦੇ ਫਾਂਸੀ ਦੇ ਤਖ਼ਤੇ ਉੱਤੇ ਖੜ੍ਹੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼ ਸੀ
"ਦਰੋਗਾ ਮਤ ਸਮਝੋ ਕਰਤਾਰ ਸਿੰਘ ਮਰ ਗਿਆ ਹੈ ਮੇਰੇ ਖੂਨ ਕੇ ਜਿਤਨੇ ਕਤਰੇ ਹੈਂ ਉਤਨੇ ਕਰਤਾਰ ਸਿੰਘ ਪੈਦਾ ਹੋਂਗੇ ਔਰ ਦੇਸ਼ ਕੀ ਆਜ਼ਾਦੀ ਕੇ ਲੀਏ ਕਾਮ ਕਰੇਂਗੇ"
ਗ਼ਦਰੀ ਸੂਰਮੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੂਰੀ ਚੜ੍ਹਦੀ ਕਲਾ ਦੀ ਵਿਵਸਥਾ ਵਿੱਚ ਹੱਸਦੇ ਗਾਉਂਦੇ ਗਰਜਦੇ ਫਾਂਸੀ ਘਰ ਤੱਕ ਪਹੁੰਚੇ ਸੀ ਤੇ 16 ਨਵੰਬਰ 1915 ਸ਼ਹੀਦ ਕਰ ਦਿੱਤੇ ਸਰਾਭਾ ਜੀ ਦੀ ਉਮਰ ਅਜੇ 20 ਸਾਲ ਵੀ ਨਹੀ ਸੀ ਹੋਈ

ਸਰਦਾਰ ਕਰਤਾਰ ਸਿੰਘ ਸਰਾਭਾ ਦੀ ਤੇ ਸਾਥੀਆਂ ਦੇ ਚਰਨਾਂ ਦੇ ਵਾਰ_ਵਾਰ_ਪ੍ਰਣਾਮ..

14/11/2022

ਇਹ ਮਾਤਾ ਜੀ ਆਪਣੇ 30 ਸਾਲ ਦੇ ਪੁੱਤਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਕੋਲ ਲੈ ਕੇ ਆਏ ਜੋ "ਚਿੱਟੇ" ਦਾ ਆਦੀ ਹੈ। ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਮਾਤਾ ਨੇ ਭਾਈ ਸਾਹਿਬ ਨਾਲ ਅਪਣਾ ਦੁੱਖ ਸਾਂਝਾ ਕੀਤਾ ਕਿ ਕਿਵੇਂ ਉਸਨੇ ਆਪਣੇ ਪੁੱਤਰ ਦੀ ਮਦਦ ਕਰਨ ਲਈ ਸਭ ਕੁੱਝ ਕਿੱਤਾ ਹੈ, ਪਰ ਉਹ ਨਹੀਂ ਰੁਕਦਾ। ਉਸ ਦੇ ਨਸ਼ੇ ਨੇ ਉਨ੍ਹਾਂ ਦਾ ਘਰ ਤਬਾਹ ਕਰ ਦਿੱਤਾ ਹੈ। ਮਾਤਾ ਨੇ ਭਾਈ ਸਾਹਿਬ ਨੂੰ ਉਸਨੂੰ ਅਪਣੇ ਕੋਲ ਰੱਖਣ ਲਈ ਅਤੇ ਉਸਦੀ ਮਦਦ ਕਰਨ ਲਈ ਕਿਹਾ। ਭਾਈ ਸਾਹਿਬ ਨੇ ਸਾਰੀ ਸੰਗਤ ਦੇ ਸਾਮ੍ਹਣੇ ਬੇਟੇ ਨਾਲ ਗੱਲ ਕੀਤੀ। ਕੁਝ ਸ਼ਰਤਾਂ ਰੱਖ ਕੇ ਅਪਣੇ ਕੋਲ ਰੱਖ ਲਿਆ।ਪੰਜਾਬ ਦੀਆਂ ਮਾਵਾਂ ਦੁਖੀ ਹਨ, ਭਾਈ ਸਾਹਿਬ ਇਹਨਾਂ ਮਾਵਾਂ ਦੀ ਮਦਦ ਲਈ ਮਾਹੌਲ ਸਿਰਜ ਰਹੇ ਹਨ ਤੇ ਹੁਣ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਅੱਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਈਏ।

ਾਰਿਸਪੰਜਾਬਦੇwaris #ਅਮ੍ਰਿਤਪਾਲਸਿੰਘਖਾਲਸਾ #ਗੁਰਭਾਈ_ਮੁਹਿੰਮ #ਗੁਰਭਾਈ_ਮੁਹਿੰਮ

14/11/2022

ਮੁੱਖ ਮੰਤਰੀ ਜੀ ਅੱਖਾਂ ਖੋਲ੍ਹੋ ਉਸ ਵੇਲ਼ੇ ਪੰਜਾਬ ਭਾਰਤ ਦਾ ਹਿੱਸਾ ਨਹੀਂ ਇੱਕ ਆਜ਼ਾਦ ਦੇਸ ਸੀ..

12/11/2022

ਭਾਈ ਸੰਦੀਪ ਸਿੰਘ ਸਨੀ ਦੀ ਪੈਰਵਾਈ ਲਈ 11 ਵਕੀਲ ਅੱਗੇ ਆਏ, ਸੂਰੀ ਲਈ ਇਕ ਵੀ ਨਾ ਬਹੁੜਿਆ

12/11/2022

ਭਾਈ ਸੰਦੀਪ ਸਿੰਘ ਸਨੀ ਅਦਾਲਤ ਚ ਪੇਸ਼

12/11/2022

ਹੋਂਦ ਦੀ ਲੜਾਈ ਕੀਹਨੂੰ ਯਾਦ ਸੀ
ਪਾਤਸ਼ਾਹੀ ਦਾਵਾ ਕੀਹਨੂੰ ਯਾਦ ਸੀ
ਇਹ ਜੋ ਵੀ ਅੱਜ ਪੰਜਾਬ ਦੀ ਜਵਾਨੀ ਨੂੰ ਜਾਗ ਲੱਗਿਆ ਹੈ, ਪੰਜਾਬ ਦੀ ਭੁੱਲੀ ਭਟਕੀ ਜਵਾਨੀ ਸਹੀ ਦਿਸ਼ਾ ਵੱਲ ਮੁੜਨ ਲੱਗੀ ਹੈ ਇਹ ਸਭ ਤੇਰੀ ਦੇਣ ਹੈ ਬਾਈ ਦੀਪ ਸਿਆਂ 🙏 ਅੱਜ ਤੇਰੀ ਬਣਾਈ ਜਥੇਬੰਦੀ ਵਾਰਿਸ ਪੰਜਾਬ ਦੇ ਹੂਬਹੂ ਓਸੇ ਰਾਹ ਤੇ ਚੱਲ ਰਹੀ ਹੈ ਜੋ ਤੇਰੀ ਸੋਚ ਸੀ 🙏 ਧੰਨ ਦਸ਼ਮੇਸ਼ ਪਿਤਾ ਜੀ ਜਥੇਬੰਦੀ ਦੇ ਸਾਰੇ ਸੇਵਾਦਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਕੇ ਆਪਣੇ ਪਿਆਰੇ ਖਾਲਸਾ ਪੰਥ ਦੀਆਂ ਸੇਵਾਵਾਂ ਲੈਂਦੇ ਰਹਿਣ 🙏

ਪਰਖਣ ਵਾਲੀ ਅੱਖ ਹੁੰਦੀ ਹੈ ਟਾਂਵੇ ਟਾਂਵੇ ਦੀ
ਕੌਮਾਂ ਨੂੰ ਜਰਨੈਲ ਓਏ ਸਦੀਆਂ ਮਗਰੋਂ ਲੱਭਦੇ ਨੇਂ...
ਜਿੰਨੇਂ ਕਤਰੇ ਰੱਤ ਤੇਰੀ ਦੇ ਡੁੱਲ੍ਹੇ ਦੀਪ ਸਿਆਂ
ਦੁਸ਼ਮਣ ਦੇ ਪੈਰਾਂ ਲਈ ਇਹ ਅੰਗਿਆਰੇ ਅੱਗ ਦੇ ਨੇਂ .....
✍️

10/11/2022

ਭਾਈ ਸੰਦੀਪ ਸਿੰਘ ਸਨੀ,ਸਿੱਜਦਾ ਖ਼ਾਲਸਾ ਕੌਮ ਦੇ ਯੋਧੇ ਨੂੰ,
ਵਾਹਿਗੁਰੂ ਜੀ ਚੜ੍ਹਦੀਕਲਾ ਬਖ਼ਸ਼ਣ ਬਾਈ ਨੂੰ ।

ਜਾਗਦੀ ਜਮੀਰਾਂ ਵਾਲੇ ਹੀ
ਕਰੋ ਦਰਸ਼ਨ🙏🏻🙏🏻

09/11/2022

ਭਾਈ ਸੰਦੀਪ ਸਿੰਘ ਸੰਨੀ ਦਾ ਪੂਰਾ ਪਰਿਵਾਰ ਆਪਣੇ ਘਰ ਪਹੁੰਚ ਚੁੱਕਾ ਹੈ,ਵਾਰਿਸ ਪੰਜਾਬ ਦੇ ਜਥੇਬੰਦੀ ਸਮੇਤ ਸਿੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ,ਘਰ ਵਿੱਚ ਪਰਿਵਾਰ ਕੋਲ਼ ਹਮੇਸ਼ਾਂ ਪਹਿਰੇ ਤੇ ਸਿੰਘ ਮੌਜ਼ੂਦ ਰਹਿਣਗੇ.

07/11/2022

ਸ਼ੰਘਰਸੀ ਵਿਚਾਰਾਂ ⚔️

02/11/2022

ਪ੍ਰਸ਼ਾਸਨ ਕੋਲ ਮੌਕਾ ਇੰਨਾਂ ਨੂੰ ਲਗਾਮ ਪਾ ਲੈਣ ,
ਜੇ ਅਸੀਂ ਹੱਥ ਲਾਏ ਫਿਰ ਚੀਕਾ ਮਾਰਨੀਆਂ ਮਾਹੌਲ ਖਰਾਬ ਕਰਦੇ,
ਹੁਣ ਮਾਹੌਲ ਦੇਖਲੋ ਕੌਣ ਖਰਾਬ ਕਰ ਰਹੇ ਅਸੀਂ ਜਾ ਇਹ..

02/11/2022

2 ਨਵੰਬਰ ਜਨਮ ਦਿਹਾੜਾ ਮਹਾਰਾਜਾ ਰਣਜੀਤ ਸਿੰਘ

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ 2 ਨਵੰਬਰ 1780 ਈ: ਗੁੱਜਰਾਂਵਾਲੇ ਹੋਇਆ ਦਾਦੇ ਦਾ ਨਾਮ ਸਰਦਾਰ ਚੜ੍ਹਤ ਸਿੰਘ ਸੀ ਏਨਾ ਦੇ ਵੱਡੇ ਸਰਦਾਰ ਬੁੱਧ ਸਿੰਘ ਜੀ ਨੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਛੋਟੀ ਉਮਰ ਚ ਰਣਜੀਤ ਸਿੰਘ ਤੇ ਚੇਚਕ ਦੀ ਬਿਮਾਰੀ ਨੇ ਹਮਲਾ ਕੀਤਾ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਗੁਰੂ ਕ੍ਰਿਪਾ ਨਾਲ ਥੋੜ੍ਹੇ ਦਿਨਾਂ ਬਾਅਦ ਮੋੜ ਪੈ ਗਿਆ ਪਰ ਜਾਂਦਿਆਂ ਜਾਂਦਿਆਂ ਚੇਚਕ ਖੱਬੀ ਅੱਖ ਦੀ ਨਿਗ੍ਹਾ ਲੈ ਗਈ

ਰਣਜੀਤ ਸਿੰਘ ਨੂੰ ਪੜ੍ਹਾਈ ਦੇ ਲਈ ਗ੍ਰੰਥੀ ਸਿੰਘ ਦੇ ਕੋਲ ਬਠਾਇਆ ਪਰ ਉਹਨੂੰ ਪੜ੍ਹਨ ਲਿਖਣ ਤੋਂ ਵੱਧ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਦਾ ਸ਼ੌਂਕ ਸੀ ਇਸ ਲਈ ਥੋੜ੍ਹੇ ਸਮੇ ਚ ਹੀ ਪੂਰਾ ਨਿਪੁੰਨ ਹੋ ਗਿਆ ਸੀ ਪਿਤਾ ਮਹਾਂ ਸਿੰਘ ਦੇ ਬਿਮਾਰ ਹੋਣ ਕਰਕੇ ਚਲਦੀ ਜੰਗ ਦੀ ਵਾਗਡੋਗ ਰਣਜੀਤ ਦੇ ਹੱਥ ਆਈ ਤੇ ਜਿੰਦਗੀ ਦੀ ਪਹਿਲੀ ਜੰਗ ਫਤਹਿ ਕੀਤਾ ਇਸ ਸਮੇ ਉਮਰ ਸਿਰਫ 10/11 ਸਾਲ ਸੀ
ਪਿਤਾ ਦਾ ਸਾਇਆ ਬਚਪਨ ਚ ਹੀ ਸਿਰ ਤੋਂ ਉਠ ਜਾਣ ਕਰਕੇ ਸਾਰੀ ਮਿਸਲ ਦੀ ਜੁੰਮੇਵਾਰੀ ਬਾਲ ਰਣਜੀਤ ਸਿੰਘ ਕੋਲ ਆ ਗਈ 1796 ਚ ਸਰਦਾਰਨੀ ਸਦਾ ਕੌਰ ਦੀ ਪੁਤਰੀ ਮਹਿਤਾਬ ਕੌਰ ਨਾਲ ਵਿਆਹ ਹੋਇਆ 17 ਕ ਸਾਲ ਦੀ ਉਮਰ ਚ ਅਬਦਾਲੀ ਦੇ ਪੋਤਰੇ ਜਮਾਲ ਖਾਂ ਨੂੰ ਜਾ ਵੰਗਾਰਿਆ ਪਰ ਜਮਾਲ ਖਾਂ ਡਰਦਾ ਬਾਹਰ ਹੀ ਨ ਨਿਕਲਿਆ

1799 ਚ ਲਾਹੌਰ ਤੇ ਕਬਜ਼ਾ ਕੀਤਾ ਤੇ ਮਹਾਰਾਜਾ ਪਦਵੀ ਧਾਰਨ ਕੀਤੀ ਛੋਟੀ ਜਹੀ ਰਿਆਸਤ ਤੋ ਉਠ ਵਿਸ਼ਾਲ ਖਾਲਸਾ ਰਾਜ ਕਾਇਮ ਕੀਤਾ ਜੋ ਪੇਸ਼ਾਵਰ ਤੋ ਸਤਲੁਜ ਤੇ ਸਿੰਧ ਤੋ ਤਿੱਬਤ ਤੱਕ ਫੈਲਿਆ ਹੋਇਆ ਸੀ ਜਿਸ ਦੇ ਬਾਰੇ ਸ਼ਾਹ ਮੁਹੰਮਦ ਨੇ ਜੰਗਨਾਮੇ ਦੇ ਸ਼ੁਰੂ ਚ ਹੀ ਜਿਕਰ ਕੀਤਾ ਹੈ
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।

ਏਡੇ ਰਾਜ ਭਾਗ ਦਾ ਮਾਲਕ ਹੋਕੇ ਵੀ ਸ਼ੇਰੇ ਪੰਜਾਬ ਨਿਮਰਤਾ ਦਾ ਘਰ ਸੀ ਤੇ ਹਿਰਦਾ ਗੁਰੂ ਪਿਆਰ ਨਾਲ ਭਰਿਆ ਸੀ ਮੋਹਰ ਅਤੇ ਸਿੱਕੇ ਤੇ ਗੁਰੂ ਸਾਹਿਬ ਦਾ ਨਾਮ ਹੀ ਉਕਰਿਆ ਹੋਇਆ ਸੀ ਦਰਬਾਰ ਸਾਹਿਬ ਸੋਨੇ ਦੀ ਸੇਵਾ ਤੇ ਪ੍ਰਕਰਮਾਂ ਦੀ ਸੇਵਾ ਸ਼ੇਰੇ ਪੰਜਾਬ ਨੇ ਕਰਾਈ ਸਾਰੇ ਇਤਿਹਾਸਿਕ ਗੁਰੂ ਘਰਾਂ ਨਾਲ ਜਗੀਰਾਂ ਲਾਈਆ 12 ਲੱਖ ਸਲਾਨਾ ਦਾਨ ਦੀ ਰਕਮ ਵੱਖ ਹੁੰਦੀ ਸੀ 40 ਸਾਲ ਦੇ ਰਾਜ ਦੁਰਾਨਾ ਇਕ ਵੀ ਬੰਦੇ ਨੂੰ ਫਾਂਸੀ ਦੀ ਸਜਾ ਨਹੀ ਦਿੱਤੇ ਲੋਕ ਵਿਦੇਸ਼ਾਂ ਤੋ ਆ ਨੌਕਰੀ ਕਰਦੇ ਕਰਦੇ ਫੌਜ ਚ ਭਰਤੀ ਹੁੰਦੇ
ਫੌਜ ਦੀ ਗਿਣਤੀ - 1,23,800
ਤੋਪਾਂ ਦੀ ਗਿਣਤੀ -784 400 -ਵੱਡੀਆ - 384 ਛੋਟੀਆਂ

ਤੀਰ ਆਲੇ ਬਾਬੇ ਦੇ ਬਚਨ ਆ "ਏ ਦੁਨੀਆਂ ਚ ਮਿਸਾਲ ਬਣੂੰ ਕੇ ਖ਼ਾਲਿਸਤਾਨ ਬਣਿਆ ਸੱਚੇ ਪਾਤਸ਼ਾਹ ਮਿਹਰ ਕਰਨ ਫਿਰ ਐਸਾ ਖਾਲਸਾ ਰਾਜ ਬਖਸ਼ਣ ਜੋ ਦੁਨੀਆਂ ਲਈ ਮਸਾਲ ਬਣੇ ਲੋਕ ਸਰਕਾਰ-ਏ-ਖਾਲਸਾ ਦੀ ਉਦਾਹਰਨਾਂ ਦਿਆ ਕਰਨ

01/11/2022

ਜੀ ਆਇਆ ਨੂੰ ਸਾਡੇ ਕੌਮੀ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ
- ਸਮੂਹ ਨੌਜਵਾਨ (ਮੋਹਾਲੀ)

29/10/2022

ਤੂੰ ਤਾਂ ਜਿਊਂਦਾ ਏ
ਝੂਠੇ ਨੇ ਜੋ ਮਰਿਆ ਕਹਿ ਦਿੰਦੇ ਨੇ 😑

28/10/2022

ਅੱਜ ਦਾ ਦਿਨ
ਕੋਟਿ ਕੋਟਿ ਪ੍ਰਣਾਮ ਸਾਕੇ ਸਿਰਜਣ ਵਾਲੇ ਯੋਧਿਆਂ ਨੂੰ
ਸਾਕਾ ਇਤਿਹਾਸ ਦੇ ਉਸ ਪੰਨੇ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸ਼ਹੀਦਾਂ ਵੱਲੋਂ ਜ਼ੁਲਮ ਦੇ ਖ਼ਿਲਾਫ਼ ਬਿਨਾਂ ਹਥਿਆਰਾਂ ਤੋਂ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ ਗਿਆ ਹੋਵੇ।

ਅੰਗਰੇਜ਼ਾਂ ਵੱਲੋਂ ਭੁੱਖਣ ਭਾਣੇ ਸਿੰਘਾਂ ਨੂੰ ਕੈਦ ਕਰਕੇ ਟਰੇਨ ਰਾਹੀਂ ਅਟਕ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਰਾਵਲਪਿੰਡੀ ਪਹੁੰਚ ਕੇ ਟਰੇਨ ਦਾ ਸਾਰਾ ਸਟਾਫ਼ ਬਦਲ ਗਿਆ ਪਰ ਸਿੰਘਾਂ ਨੂੰ ਪਰਸ਼ਾਦਾ ਨਹੀ ਛਕਾਇਆ ਗਿਆ।ਇਹ ਖ਼ਬਰ ਹਸਨ ਅਬਦਾਲ (ਪੰਜਾ ਸਾਹਿਬ)ਪਹੁੰਚੀ ਸਟੇਸ਼ਨ ਮਾਸਟਰ ਨੇ ਹਸਨ ਅਬਦਾਲ ਵਿਖੇ ਟਰੇਨ ਰੋਕਣ ਤੋਂ ਮਨ੍ਹਾਂ ਕਰ ਦਿੱਤਾ ਸਿੰਘਾ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਟਰੇਨ ਨੂੰ ਰੋਕ ਦਿੱਤਾ ਜਿਸ ਵਿੱਚ ਦੋ ਸਿੰਘ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਸ਼ਹੀਦ ਹੋ ਗਏ ਟਰੇਨ ਰੁਕ ਗਈ ਕੈਦੀ ਸਿੰਘਾ ਨੂੰ ਪਿਆਰ ਨਾਲ ਪਰਸ਼ਾਦਾ ਛਕਾਇਆ ਗਿਆ।
ਇਹ ਸਾਕਾ 14 ਕੱਤਕ (28 ਅਕਤੂਬਰ1922)ਵਾਪਰਿਆ ਸੀ।

27/10/2022

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ....

24/10/2022

ਗੁਰੂ ਦੇ ਚਰਨਾਂ 'ਚ ਸਿਰ ਹਾਜ਼ਰ ਕਰਨ ਦੀ ਬਖ਼ਸ਼ਿਸ਼ ਨਿਰਾਲੀ ਹੈ। ਇਹ ਕਹਿਣ-ਕਥਨ ਤੋਂ ਬਾਹਰੀ ਹੈ। ਇਸ ਵਰਤਾਰੇ ਨੂੰ ਸਿਰਫ਼ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਸਿੱਖ ਜਵਾਨੀ ਨੂੰ ਬੇਨਤੀ ਹੈ ਕਿ ਤੁਸੀਂ ਅਸਲ ਸਰੂਪ 'ਚ ਪਰਤੋ, ਜੋ ਗੁਰੂ ਨੇ ਬਖਸ਼ਿਆ ਹੈ। ਇਸ 'ਚ ਪਰਤੇ ਬਿਨਾਂ ਖੁਆਰੀ ਹੈ, ਜ਼ਿੰਦਗੀ ਝੂਠੀ ਤੇ ਬਣਾਉਟੀ ਹੈ। ਕਾਗਜ਼ੀ ਫੁੱਲਾਂ ਤੇ ਗੁਲਾਬ ਦਾ ਫ਼ਰਕ ਸਮਝੋ।

ਮਿਤੀ 30 ਅਕਤੂਬਰ 2022, ਦਿਨ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 9 ਵਜੇ ਪਹੁੰਚ ਕੇ 'ਅੰਮ੍ਰਿਤ ਦੀ ਦਾਤ' ਪ੍ਰਾਪਤ ਕਰੋ ਜੀ।

16/10/2022

ਸਾਰੀ ਪੀ ਯੂ ਕਹਿੰਦੀ ਏ 6006sath

Videos (show all)

ਪਿਛਲੇ ਬਹੁਤ ਸਮੇ ਤੋ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਮਾਂ ਹਥਿਆਰਾਂ ਦਾ ਨਹੀਂ ਸਮਾਂ ਵਿਚਾਰਾਂ ਦਾ ਹੈ,ਜਿਹੜੇ ਸਭ ਤੋਂ ਜਿਆਦਾ ਇਸ ਗੱਲ ਦਾ ...
ਸ੍ਰੀ ਦਰਬਾਰ ਸਾਹਿਬ

Website