Surinder jassi

Surinder jassi

Contact information, map and directions, contact form, opening hours, services, ratings, photos, videos and announcements from Surinder jassi, Writer, .

03/05/2022

ਅੱਜ ਆਪਾਂ NRI ਵਰਗ ਦੀ ਗੱਲ ਕਰਦੇ ਹਾਂ ਜਿਸ ਨੇ ਪੰਜਾਬ ਲੲੀ ਬਹੁਤ ਕੁਝ ਕੀਤਾਂ ਹੈ । ਇਹਨਾਂ ਨੂੰ ਪੰਜਾਬ ਲੲੀ ਬਹੁਤ ਹਮਦਰਦੀ ਹੈ । ਪੰਜਾਬ ਪ੍ਰਤੀ ਪਿਆਰ ਹੈ । NRI ਵਰਗ ਨੇ ਵਿਦੇਸ਼ਾਂ ਵਿਚ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਸੌਖਾਂ ਕੀਤਾ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕੀਤਾ ਹੈ । ਪੰਜਾਬ ਵਿਚ ਬਹਾਰ ਜਾਣ ਦਾ ਸਬੱਬ ਜਿਹੜਾ 1984 ਵਿਚ ਬਣਿਆ ਸੀ । ਉਸ ਤੋਂ ਬਾਅਦ ਇਹ ਰੁਝਾਨ ਪੰਜਾਬ ਵਿਚੋਂ ਰੁਕਿਆ ਨਹੀਂ । ਪੰਜਾਬ ਵਿਚ ਪਹਿਲਾਂ ਮਾਝਾ ਤੇ ਦੁਆਬਾ ਤੇ ਮਾਲਵੇ ਦਾ ਉਹ ਇਲਾਕਾ ਜੋਂ ਇਸ ਦੇ ਨਾਲ ਲੱਗਦਾ ਸੀ ਉਹ ਵੀ ਇਸ ਸਮੇਂ ਦੌਰਾਨ ਬਹਾਰਲੇ ਮੁਲਕਾ ਵਿਚ ਗਿਆ । ਇਸ ਵਿਚ ਜ਼ਿਆਦਾ ਜਲੰਧਰ , ਮੋਗਾ, ਹੁਸ਼ਿਆਰਪੁਰ , ਅਮ੍ਰਿਤਸਰ , ਲੁਧਿਆਣਾ, ਗੁਰਦਾਸਪੁਰ , ਨਵਾਂ ਸ਼ਹਿਰ ਇਹ ਇਲਾਕਾ ਬਹੁਤ ਬਾਹਰਲੇ ਦੇਸ਼ਾਂ ਵਿੱਚ ਗਿਆ ਸੀ । ਇਸ ਕਰਕੇ ਇਹ ਇਲਾਕਾ ਦੂਜਿਆਂ ਨਾਲੋ advance ਹੋ ਗਿਆ ਹੈ। ਜੇ ਅਸੀਂ 2000 ਤੋ ਬਾਅਦ ਦੀ ਗੱਲ ਕਰੀਏ ਤਾਂ ਪੰਜਾਬ ਦੇ ਹੋਰ ਜ਼ਿਲ੍ਹੇ ਵੀ ਬਹਾਰ ਜਾਣ ਵਿੱਚ ਆਪਣਾਂ ਯੋਗਦਾਨ ਪਾਉਣ ਲੱਗ ਪਏ ਸਨ । ਜਿਵੇਂ ਕਿ ਮਾਲਵੇ ਵਿੱਚ ਫਰੀਦਕੋਟ , ਮੁਕਤਸਰ , ਬਠਿੰਡਾ , ਮਾਨਸਾ , ਬਰਨਾਲਾ , ਪਟਿਆਲਾ , ਸੰਗਰੂਰ , ਫਾਜ਼ਿਲਕਾ , ਫਿਰੋਜ਼ਪੁਰ ਇਹਨਾਂ ਨੇ 2000 ਤੋਂ ਬਾਅਦ ਜਾਣਾ ਸ਼ੁਰੂ ਕੀਤਾ ਹੈ । ਪੰਜਾਬ ਵਿਚ ਹੁਣ ਹਰ ਇਕ ਜ਼ਿਲ੍ਹੇ ਵਿਚੋਂ ਆਪਾਂ ਨੂੰ ਬਹਾਰ ਮਿਲ ਜਾਵੇਗਾ । ਇਕ ਦਿਨ ਪੰਜਾਬ ਵਿੱਚ ਅਜਿਹਾ ਆਵੇਗਾ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵਿਦਿਆਰਥੀ ਨਹੀਂ ਮਿਲਣਗੇ ਕਿਉਂਕਿ ਵਿਦਿਆਰਥੀ 12th ਕਰਕੇ ਬਹਾਰ ਜਾਣ ਦੀ ਫਾਇਲ ਲਾਇਆ ਕਰੇਗਾ ਤੇ ਆਪਣਾ ਭਵਿੱਖ ਬਹਾਰਲੇ ਮੁਲਕਾ ਵਿਚ ਦੇਖਿਆ ਕਰੇਗਾ ‌। ਇਥੇ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਤੇ ਕੋਈ ਵਿਸ਼ਵਾਸ ਨਹੀਂ ਰਿਹਾਂ ਹੈ । NRI ਵਰਗ ਦੇ ਲੋਕ ਜ਼ਿਆਦਾ ਤਾਰ ਪਿੰਡਾਂ ਵਿਚੋਂ ਹਨ ਤੇ ਉਹਨਾਂ ਦਾ ਪਿੰਡਾਂ ਪ੍ਰਤੀ ਬਹੁਤ ਪਿਆਰ ਤੇ ਸਤਿਕਾਰ ਹੈ । ਉਹਨਾ ਨੇ ਆਪਣੇ ਪਿੰਡਾਂ ਲੲੀ ਬਹੁਤ ਕੁਝ ਕੀਤਾ ਹੈ ਤੇ ਪਿੰਡਾਂ ਵਿਚ ਸਕੂਲਾਂ , play ground , ਧਾਰਮਿਕ ਸਥਾਨਾਂ , ਟੂਰਨਾਮੈਂਟ , ਹਸਪਤਾਲਾਂ ਲੲੀ ਕੲੀ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ । ਜੇ ਪੰਜਾਬ ਦੇ ਕਿਸੇ ਪਿੰਡ ਵਿਚ ਸਾਝਾ ਕੋਈ ਸਮਾਗਮ ਜਾ ਪ੍ਰੋਗਰਾਮ ਕਰਵਾਉਣਾ ਹੋਵੇ ਤਾਂ NRI ਵਰਗ ਦਾ ਬਹੁਤ ਯੋਗਦਾਨ ਹੁੰਦਾ ਹੈ । ਇਹਨਾਂ ਦੀਆਂ NGO ਚੱਲ ਰਹੀਆਂ ਹਨ ਤੇ ਕਈ ਵਿਅਕਤੀ ਆ ਨੇ ਬਹੁਤ ਨਾਮ ਕਮਾਇਆ ਹੈ । ਜੇ ਅਸੀਂ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਦਦ ਬਹਾਰਲੇ ਮੁਲਕਾ ਦੇ ਲੋਕਾਂ ਨੇ ਕੀਤੀ ਸੀ । ਪੰਜਾਬ ਜਦੋਂ ਵੀ NRI ਵਰਗ ਤੋਂ ਮਦਦ ਮੰਗਦਾ ਹੈ ਤਾਂ ਇਹ ਵਰਗ ਨੇ ਪੰਜਾਬ ਦੀ ਦਿਲੋਂ ਮਦਦ ਕੀਤੀ ਹੈ । ਇਸ ਲਈ ਮੈਂ ਆਸ ਕਰਦਾ ਹਾਂ ਕਿ ਸਾਡੇ ਬਹਾਰਲੇ ਮੁਲਕਾ ਵਿਚ ਰਹਿੰਦੇ ਪੰਜਾਬੀ ਪੰਜਾਬ ਦੀ ਇਸ ਤਰ੍ਹਾਂ ਮਦਦ ਕਰਦੇ ਰਹਿਣ ਤੇ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਤੇ ਸਤਿਕਾਰ ਇਸ ਤਰ੍ਹਾਂ ਬਣਿਆ ਰਹੇ। ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ‌ । ਪੰਜਾਬ ਨੂੰ ਇਸ ਹਾਲਤ ਵਿੱਚੋਂ ਜੇ ਕੋਈ ਕੱਢ ਸਕਦਾ ਹੈ ਤਾਂ NRI ਵਰਗ ਹੀ ਕੱਢ ਸਕਦਾ ਹੈ ਤੇ ਆਪਣੇ ਪਿੰਡਾਂ ਨੂੰ ਬਹੁਤ ਅੱਗੇ ਲਿਜਾ ਸਕਦੇ ਹਨ ‌‌। ਮੇਰੀ NRI ਵਰਗ ਨੂੰ ਦਿਲੋਂ ਸਲੂਟ ਤੇ ਸਲਾਮ ਹੈ ।

ਮੇਰਾ ਪੰਜਾਬ ਮੇਰਾ ਪਿੰਡ
ਮੇਰਾ ਪਿੰਡ ਮੇਰਾ ਪਰਿਵਾਰ
--- ਸੁਰਿੰਦਰ ਜੱਸੀ

01/05/2022

ਅੱਜ ਆਪਾਂ ਮਜ਼ਦੂਰ ਦਿਵਸ ਦੀ ਗੱਲ ਕਰਦੇ ਹਾਂ 1 ਮਈ ਨੂੰ ਮਜ਼ਦੂਰ ਦਿਵਸ ਹੁੰਦਾ ਹੈ । ਮਜ਼ਦੂਰ ਜਮਾਤ ਇਕ ਇਹੋ ਜਿਹੀ ਜਮਾਤ ਹੈ ਕਿ ਇਹ ਕਿਸੇ ਵੀ ਦੀ ਆਰਥਿਕਤਾ ਮਜ਼ਦੂਰਾਂ ਤੇ ਬਹੁਤ ਨਿਰਭਰ ਕਰਦੀ ਹੈ । ਪਰ ਮਜ਼ਦੂਰ ਜਮਾਤ ਨੂੰ ਉਸਦਾ ਹੱਕ ਹਜੇ ਤੱਕ ਮਿਲਿਆ ਹੈ । ਮਜ਼ਦੂਰ ਜਮਾਤ ਹਮੇਸ਼ਾ ਆਪਣੇ ਲਈ ਕੰਮ ਨਹੀਂ ਕਰਦੀ ਸਗੋਂ ਆਪਣੇ ਮਾਲਕ ਦੇ ਫਾਇਦੇ ਲਈ ਕੰਮ ਕ,ਦੀ ਹੈ ਕਿਉਂਕਿ ਉਹਨਾਂ ਨੂੰ ਬਣਦਾ ਹੱਕ ਹੀ ਨਹੀਂ ਦਿੱਤਾ ਜਾਂਦਾ ਹੈ । ਮਜ਼ਦੂਰ ਜਮਾਤ ਵਿਚ ਹੁਣ ਕੲੀ ਹੋਰ ਜਮਾਤ ਵੀ add ਹੋ ਰਹੀ ਹੈ ਜਿਵੇਂ ਕਿ ਛੋਟੇ ਕਿਸਾਨ , ਛੋਟੇ ਦੁਕਾਨਦਾਰਾਂ , ਤੇ private jobs ਵਾਲੇ ਸਾਡੇ ਨੌਜਵਾਨ ਵਰਗ , ਛੋਟੇ ਮੋਟੇ ਆਪਣਾ ਕੰਮ ਕਰਨ ਵਾਲੇ ਲੋਕ । ਇਹ ਸਭ ਮਜ਼ਦੂਰ ਜਮਾਤ ਦੀ category ਵਿਚ ਆਉਣ ਲੱਗ ਪਏ ਹਨ । ਮਜ਼ਦੂਰ ਜਮਾਤ ਸਾਡੇ ਦੇਸ਼ ਲੲੀ ਬਹੁਤ ਯੋਗਦਾਨ ਹੈ ਤੇ ਸਾਡੇ ਮਜ਼ਦੂਰ ਤਾਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਆਪਣਾ ਯੋਗਦਾਨ ਦੇ ਰਹੇ ਹਨ ਕਿਉਂਕਿ ਮਜ਼ਦੂਰਾਂ ਦਾ ਸਾਡੇ ਦੇਸ਼ ਵਿੱਚ ਕੋਈ ਮੁੱਲ ਨਹੀਂ ਹੈ । ਮਜ਼ਦੂਰਾਂ ਤੇ ਹੋਰ ਵਰਗ ਜੋਂ ਇਸ ਦੀ category ਵਿਚ ਸ਼ਾਮਿਲ ਹੋ ਗਏ ਹਨ । ਉਹਨਾ ਦੀ ਸਾਡੇ ਦੇਸ਼ ਵਿਚ ਕੇਵਲ 10000 ਪ੍ਰਤੀ ਮਹਿਨਾ ਆਮਦਨ ਹੈ ਤੇ ਦਸ ਹਜ਼ਾਰ ਨਾਲ ਉਹ ਇਹ ਮਹਿਗਾਈ ਵਾਲੇ ਸਮੇਂ ਵਿੱਚ ਆਪਣਾਂ ਗੁਜਾਰਾ ਕਰ ਸਕਦੇ ਹਨ । ਮਹਿਗਾਈ ਦੀ ਦਰ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ । ਜਿਵੇਂ ਕਿ ਪੰਜਾਬ ਵਿੱਚ ਮਹਿੰਗਾਈ ਪੈਟਰੋਲ ਤੇ ਡੀਜ਼ਲ ਸੈਂਕੜਾ ਮਾਰ ਗੲੇ ਨੇ ਤੇ ਦਾਲਾਂ 150 ਰਨ ਬਣਾਕੇ ਆਊਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਤੇ ਸੰਲੈਡਰ ਹਜ਼ਾਰ ਦੇ ਨੋਟ ਨੂੰ ਪਾਰ ਕਰ ਗਿਆ ਤੇ ਖਾਣ ਪੀਣ ਦੀਆਂ ਵਸਤੂਆਂ ਆਲਾ ਤੇਲ ਜਾ ਘਿਓ ਡਬਲ Hundred ਬਣਾ ਕੇ ਕਰੀਜ ਤੇ ਮੌਜੂਦ ਹਨ ਤੇ ਚਾਹ ਵੀ 400 ਰਨ ਬਣਾਕੇ ਕੇ ਪਾਰੀ declar ਨਹੀਂ ਕਰ ਰਹੀਂ ਤੇ ਖੰਡ ਤੇ ਗੁੜ ਵੀ fifty ਲਾਉਣ ਚ ਕਾਹਲੇ ਹੋਏ ਪਏ ਨੇ । ਇਹ ਸਭ ਚੀਜ਼ਾਂ ਵਿਅਕਤੀ ਲਈ basic needs ਹਨ । ਇਹਨਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਨਹੀਂ ਰਹਿ ਸਕਦਾ ਹੈ । ਦਸੋ ਕੋਈ 300 ਰੁਪਏ ਦਿਹਾੜੀ ਚ ਇਹ ਸਭ ਕੁਝ ਖਰੀਦ ਸਕਦਾ ਹੈ । ਮਜ਼ਦੂਰ ਜਮਾਤ ਲੋਕ ਆਪਣਾ ਕਿੰਨਾ sacrifice ਕਰਦੇ ਹਨ । ਸਰਕਾਰਾ ਇਹਨਾਂ ਪ੍ਰਤੀ ਚੁੱਪ ਕਿਉਂ ਹੈ ਤੇ ਸਾਰੇ ਸਰਕਾਰ ਦੇ ਅੰਗ ਕਿਉਂ ਨਹੀਂ ਬੋਲਦੇ । ਇਹਨਾਂ ਨੂੰ ਵੀ ਹਫਤੇ ਇਕ ਛੁੱਟੀ ਹੋਵੇ ਤੇ ਉਸ ਛੁੱਟੀ ਦੇ ਪੈਸੇ ਮਿਲਣ ‌। ਕੲੀ ਯੂਰਪ ਦੇ ਦੇਸ਼ਾਂ ਨੇ four days work in week ਪੋਲਿਸੀ ਲਾਗੂ ਕੀਤੀ ਹੈ । ਉਸ ਤਰ੍ਹਾਂ ਸਾਡੇ ਦੇਸ਼ ਵਿੱਚ ਵੀ ਇਹ policy ਲਾਗੂ ਹੋਵੇ । ਨਰੇਗਾ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰਾ 100 ਦਿਨ ਕੰਮ ਮਿਲਣਾ ਚਾਹੀਦਾ ਹੈ ਤੇ ਦਿਹਾੜੀ ਦੇ ਰੁਪਏ ਵਧਾਉਣੇ ਚਾਹੀਦੇ ਹਨ । ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਡੇ ਲੋਕਾਂ ਨੂੰ ਇਥੇ ਹੀ ਪੂਰੀ ਸਹੂਲਤਾਂ ਨਾਲ ਕੰਮ ਮਿਲ ਜਾਵੇ ਉਹ ਬਾਹਰਲੇ ਦੇਸ਼ਾਂ ਵਿੱਚ ਨਾ ਜਾਣ ਤੇ ਇਥੇ ਹੀ ਕੰਮ ਦੇ ਪੂਰੇ ਪੈਸੇ ਮਿਲ ਜਾਇਆ ਕਰਨ । ਛੋਟੇ ਜ਼ਿਮੀਂਦਾਰਾਂ ਤੇ ਛੋਟੇ ਦੁਕਾਨਦਾਰਾਂ ਤੇ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕਰਨ ਵਾਲੇ ਸਾਡੇ ਨੌਜਵਾਨ ਜਿਹਨਾਂ ਦੀ ਆਮਦਨ 10000 ਰੁਪਏ ਮਹਿਨਾ ਹੈ ਉਹਨਾਂ ਨੂੰ ਮਹਿਗਾਈ ਦੇ ਹਿਸਾਬ ਨਾਲ ਪੂਰੀ ਦਿਹਾੜੀ ਦਵਾਉਣ ਦਾ ਯਤਨ ਕੀਤਾ ਜਾਵੇ । ਇਹ ਆਪਾਂ ਕੀਤਾ ਤਾਂ ਸਮਾਜ ਵਿਚ ਆਰਥਿਕ ਤੋਰ ਤੇ ਪਾੜਾ ਬਹੁਤ ਪੈ ਜਾਵੇਗਾ ਤੇ ਪੈਸਾ ਕੁਝ ਲੋਕਾਂ ਕੋਲ ਇਕਠਾ ਹੋ ਜਾਵੇਗਾ ਤੇ ਰਾਜਨੀਤੀ ਵਿੱਚ ਉਹਨਾਂ ਦਾ ਦਬਦਬਾ ਹੋ ਜਾਵੇਗਾ ਤੇ ਇਹ ਰਾਜਨੀਤੀਵਾਨ ਹੀ ਵਾਪਾਰੀ ਹੋਣਗੇ ਤੇ ਵਾਪਾਰੀ ਹੀ ਰਾਜਨੀਤੀਵਾਨ ਹੋਣਗੇ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਹੋ ਰਿਹਾ ਹੈ ਤੇ ਪੂਂਜੀਵਾਦ peak ਤੇ ਹੈ ਦੇਸ਼ down ਹੈ ਇਹ ਹੀ ਸਾਡੇ ਪੰਜਾਬ ਵਿੱਚ ਹੈ ਮਾਫੀਆ peak ਉਤੇ ਹੈ ਤੇ ਰਾਜਨੀਤੀ ਵਿੱਚ ਵਾਪਾਰੀ ਵਰਗ ਹੱਥ ਮਿਲਾ ਲੇਵੇ ਤਾਂ ਸਮਝੋ ਵੋਟਾਂ ਦੇ ਸਮੇਂ ਲੱਡੂ ਖਾਂਦੇ ਹਾਂ ਤੇ ਸ਼ਰਾਬ ਚਲਦੀ ਹੈ ਤੇ ਪੈਸਾ ਚਲਦਾ ਹੈ ਤੇ ਗਡੀਆਂ ਦੇ ਕਾਫਲੇ ਦੇਖਦੇ ਹਾਂ ਤੇ ਚੈਨਲਾਂ ਤੇ ਕਿਵੇਂ adds ਚਲਦੀਆਂ ਹਨ ਤੇ ਹੈਲੀਕਾਪਟਰ ਕਿਵੇਂ gift ਹੁੰਦੇ ਹਨ ਤੇ ਕਿਵੇਂ ਪ੍ਰਚਾਰ ਵਿਚ ਪੈਸਾ ਵਾਹਿਆ ਜਾਂਦਾ ਹੈ । ਇਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਪੈਸਾ ਕਿਵੇਂ ਇਕਠਾ ਕੀਤਾ ਜਾਂਦਾ ਹੈ ਤੇ ਬਾਦ ਵਿੱਚ funding ਕੀਤੀ ਜਾਂਦੀ ਹੈ । ਇਸ ਤਰ੍ਹਾਂ ਸਾਡੇ ਮਜ਼ਦੂਰ ਜਮਾਤ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਹਨ । ਪੰਜਾਬ ਵਿਚ ਵੀ ਇਹ ਸਭ ਕੁਝ ਉਤਲੇ ਲੇਵਲ ਦੀ ਗੱਲ ਬਾਤ ਹੈ । ਮੈਂ ਆਸ ਕਰਦਾ ਹਾਂ ਕਿ ਕਦੋਂ ਇਹਨਾਂ ਲੋਕਾਂ ਦਾ ਕੋਈ ਵਧੀਆ ਲੀਡਰ ਪੈਦਾ ਹੋਵੇ ਤੇ ਇਹਨਾਂ ਦੀ ਗੱਲ ਕਰ ਸਕੇ ।

ਮੇਰਾ ਪੰਜਾਬ ਮੇਰਾ ਪਿੰਡ
ਮੇਰਾ ਪਿੰਡ ਮੇਰਾ ਪਰਿਵਾਰ
-- ਸੁਰਿੰਦਰ ਜੱਸੀ

30/04/2022

ਆਪਾਂ ਸਾਰਿਆਂ ਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ । ਸੋਸ਼ਲ ਮੀਡੀਆ ਰਾਹੀਂ ਆਪਾਂ ਨੂੰ ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ ਦਾ ਪਤਾ ਲੱਗਦਾ ਹੈ । ਸੋਸ਼ਲ ਮੀਡੀਆ ਵਿੱਚ Facebook , WhatsApp , messenger, Instagram , Twitter and YouTube etc . ਹੈ । ਇਹਨਾਂ ਨੂੰ ਜ਼ਿਆਦਾ ਤਾਰ ਪੜਿਆ ਲਿਖਿਆ ਵਿਅਕਤੀ ਵਰਤੋਂ ਕਰਦਾ ਹੈ ਪਰ ਇਸ ਦੀ ਵਰਤੋਂ ਕੁਝ ਗਲਤ ਕੰਮਾਂ ਲਈ ਹੋਣ ਲੱਗ ਪਈ ਹੈ ਸਾਨੂੰ ਇਸ ਸੋਸ਼ਲ ਮੀਡੀਆ ਤੇ ਕੋਈ ਚੀਜ਼ ਦੇਖਣੀ ਹੈ ਤਾਂ ਉਸ ਨੂੰ ਪਹਿਲਾਂ ਤਰਕ ਦੇ ਆਧਾਰ ਤੇ ਮਾਪ ਤੋਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੌਰ ਕਾਫੀ ਤੇਜ਼ ਹੈ ਤੇ ਆਪਾਂ ਨੂੰ ਇਹ ਦੌਰ ਦੇ ਮਾੜੇ ਵਿਅਕਤੀ ਨੁਕਸਾਨ ਪਹੁੰਚਾ ਸਕਦੇ ਹਨ । ਇਹ ਮਾੜੇ ਅਨਸਰਾਂ ਦੇਸ਼ ਪ੍ਰਤੀ ਜਾ ਆਪਣੇ ਸੂਬੇ ਪ੍ਰਤੀ ਨੁਕਸਾਨ ਦੇਹ ਹੋ ਸਕਦੇ ਹਨ । ਇਸ ਲਈ ਸਾਨੂੰ ਸੋਸ਼ਲ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਧਿਆਨ ਨਾਲ ਤੇ ਤਰਕ ਦੇ ਅਧਾਰ ਤੇ ਸੋਚ ਵਿਚਾਰ ਕੇ ਕੋਈ ਕਦਮ ਉਠਾਉਣਾ ਚਾਹੀਦਾ ਹੈ । ਹੁਣ ਮੈਂ ਕੱਲ੍ਹ ਜੋਂ ਪਟਿਆਲਾ ਵਿਖੇ ਦੋ ਧਿਰਾਂ ਵਿਚਕਾਰ ਕੁਝ ਮਤਭੇਦ ਹੋਇਆ ਸੀ ਉਹ ਸੋਸ਼ਲ ਮੀਡੀਆ ਦੇ ਗਲਤ ਵਰਤੋਂ ਨਾਲ ਜ਼ਿਆਦਾ ਭੜਕ ਗਿਆ ਸੀ ਤੇ ਕਈ ਚੈਨਲਾ ਨੇ ਕੁਝ ਗਲਤ ਅਫਵਾਹਾਂ ਫੈਲਾਈਆਂ ਤੇ ਇਸ ਨੂੰ ਹੋਰ ਜ਼ਿਆਦਾ ਤੇਜ਼ ਕਰਨ ਦਾ ਮਕਸਦ ਸੀ ਪਰ ਸਾਡੇ ਪੰਜਾਬ ਦੀ ਪੁਲਿਸ ਤੇ ਪ੍ਰਸ਼ਾਸਨ ਨੇ ਸੂਝਵਾਨਤਾ ਦਿਖਾਈ ਤੇ ਇਸ ਉਤੇ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਤੇ ਇਕ ਵੱਡੇ ਦੁਰਘਟਨਾ ਤੋਂ ਪੰਜਾਬ ਬਚ ਗਿਆ । ਪੰਜਾਬ ਸਰਕਾਰ ਨੂੰ ਸਾਰੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਇਸ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਹੋਈ ਹੈ ਉਸ ਗਲਤ ਵਰਤੋਂ ਵਿੱਚ ਕੋਈ ਵੀ ਸ਼ਾਮਲ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੋਂ ਚੈਨਲ ਅਫਵਾਹਾਂ ਫੈਲਾ ਰਹੇ ਸਨ ਉਹਨਾਂ ਤੇ ਵੀ ਕਰਵਾਈ ਕੀਤੀ ਜਾਵੇ । ਇਸ ਨਾਲ ਆਉਣ ਵਾਲੇ ਸਮੇਂ ਵਿੱਚ ਮਾੜੇ ਅਨਸਰਾਂ ਨੂੰ ਸਬਕ ਸਿਖਾਇਆ ਜਾਵੇ ਤੇ ਕੋਈ ਵੀ ਇਸ ਦੀ ਗਲਤ ਵਰਤੋਂ ਨਾ ਕਰੂਗਾ । ਮੈਂ ਅੰਤ ਵਿਚ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਬਹੁਤ ਹੈ ਇਸ ਨੂੰ ਨਾ ਖਰਾਬ ਕਰੋ ਤੇ ਸਾਡੇ ਪੰਜਾਬ ਵਿੱਚ ਸਾਰੇ ਧਰਮਾਂ ਤੇ ਜਾਤਾ ਦੇ ਲੋਕ ਅਮਨ-ਸ਼ਾਂਤੀ ਨਾਲ ਰਹਿੰਦੇ ਹਨ । ਪਿੰਡਾਂ ਵਿਚ ਤਾਂ ਇਹ ਸਾਂਝ ਹੋਰ ਵੀ ਵਥੇਰੀ ਹੈ ਅਸੀਂ ਪਹਿਲਾਂ ਹੀ ਬਹੁਤ ਕੁਝ ਗੁਆ ਬੈਠੇ ਹਾਂ । ਪੰਜਾਬ ਨੇ 1947 ਵੀ ਦੇਖੀ ਹੈ ਤੇ 1984 ਵੀ ਦੇਖੀ ਹੈ ਤੇ 1992 ਵੀ ਦੇਖਿਆ ਹੈ ਤੇ 2007-2008 ਵੀ ਦੇਖਿਆ ਹੈ ਤੇ 2015 ਵੀ ਦੇਖਿਆ ਹੈ ਪੰਜਾਬ ਨੇ ਕਦੇ ਵੀ ਆਪਣੀ ਸਾਂਝ ਨੂੰ ਢਾਹ ਲੱਗਣ ਦਿੱਤੀ ਹੋਵੇ ਇਸ ਲਈ ਪੰਜਾਬ ਦੀ ਭਾਈਚਾਰਕ ਏਕਤਾ ਤੇ ਸਾਝ ਨੂੰ ਖਰਾਬ ਨਾ ਕਰੋ । ਮੈਂ ਸੋਚਦਾ ਹਾਂ ਕਿ ਨਾ ਕੋਈ ਧਰਮ ਮਾੜਾ ਨਾ ਕੋਈ ਜਾਤ ਮਾੜੀ ਹੈ । ਪੰਜਾਬ ਉਹਨਾਂ ਗੁਰੁਆਂ , ਪੀਰਾਂ , ਫ਼ਕੀਰਾਂ , ਸਾਧੂ , ਸੰਤਾਂ ਤੇ ਸ਼ਹੀਦਾਂ ਦੀ ਧਰਤੀ ਹੈ ਤੇ ਅਸੀਂ ਉਸ ਮਿੱਟੀ ਵਿਚ ਪੈਦਾ ਹੋਏ ਹਾਂ ਜਿਸ ਮਿੱਟੀ ਵਿੱਚ ਸਰਬੱਤ ਦੀ ਭਲਾਈ , ਸਾਂਝਤਾ , ਭਾਈਚਾਰਕ ਸਾਂਝ, ਹਮਦਰਦੀ , ਦਲੇਰਤਾ, ਸਹਿਜ ਸੁਭਾਅ , ਕੋਮਲਤਾ , ਵਿਵੇਕਤਾ ਆਦਿ ਦੀ ਖੂਸਬੋ ਆਉਂਦੀ ਹੈ । ਅਸੀਂ ਪੰਜਾਬ ਦੀ ਇਸ ਮਿੱਟੀ ਦੇ ਵਾਰਸ ਹਾਂ । ਇਸ ਕਰਕੇ ਸਾਨੂੰ ਪੰਜਾਬ ਦੀ ਇਸ ਮਿੱਟੀ ਨੂੰ ਇੱਜ਼ਤ ਤੇ ਸਤਿਕਾਰ ਦੇਣਾ ਚਾਹੀਦਾ ਹੈ ਨਾ ਕਿ ਇਸ ਮਿੱਟੀ ਤੇ ਕਿਸੇ ਬੇਕਸੂਰ ਲੋਕਾਂ ਦਾ ਖ਼ੂਨ ਡੋਲ੍ਹਣਾ ਚਾਹੀਦਾ । ਸਾਨੂੰ ਇਨਸਾਨੀਅਤ ਲਈ ਹਮੇਸ਼ਾ ਕੰਮ ਕਰਨਾ ਚਾਹੀਦਾ ਹੈ । ਆਪਾਂ ਨੂੰ ਮਨੁੱਖ ਅੰਦਰ ਕਿਸੇ ਧਰਮ ਤੇ ਜਾਤ ਤੋਂ ਪਹਿਲਾਂ ਇਨਸਾਨ ਦੇਖਣਾ ਚਾਹੀਦਾ ਹੈ।

ਮੇਰਾ ਪੰਜਾਬ ਮੇਰਾ ਪਿੰਡ
ਮੇਰਾ ਪਿੰਡ ਮੇਰਾ ਪਰਿਵਾਰ
-- ਸੁਰਿੰਦਰ ਜੱਸੀ

Website