Gurwinder SINGH Chahal

Gurwinder SINGH Chahal

Ward no 40/42 ਦੇ ਲੋਕ ਇਲਾਕੇ ਦੀਆ ਸਮੱਸਿਆਵਾਂ ਹੱਲ ਕਰਵਾਉਣ ਲਈ ਸੰਪਰਕ ਕਰ ਸਕਦੇ ਹਨ।

30/08/2021

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਮੈਂ ਪ੍ਰਥਨਾ ਕਰਦਾ ਹਾਂ ਕਿ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਹਮੇਸ਼ਾ ਸਾਰਿਆਂ ਨਾਲ ਬਣਿਆ ਰਹੇ।
Warm greetings to everyone on the auspicious occasion of Shri Krishna Janmashtami. May Lord Krishna's blessings be with us always.

22/08/2021

ਇਹ ਓਹੀ ਬਾਜਰਾ ਹੈ ਜਿਸਦੀ MSP, 1950 ਰੁਪਏ ਸੀ ਤੇ ਖ਼ਰੀਦ ਨਾ ਹੋਣ ਕਰਕੇ ਮਜ਼ਬੂਰੀ ਵਿੱਚ ਗਰੀਬ ਕਿਸਾਨਾਂ ਨੇ 900-1000 ਰੁਪਏ ਕਵਿੰਟਲ ਵਿੱਚ ਵੇਚਿਆ ਸੀI ਅੰਬਾਨੀ ਅਡਾਨੀ ਦੇ ਸਟੋਰ ਵਿੱਚ ਪਹੁੰਚਕੇ 4500 ਰੁਪਏ ਕਵਿੰਟਲ ਹੋ ਗਿਆ ਹੈI
ਯਾਦ ਰੱਖਿਓ, ਕਿਸਾਨ ਨੂੰ ਇਸਦਾ ਨੁਕਸਾਨ ਵੇਚਣ ਵੇਲੇ ਹੈ ਅਤੇ ਖਰੀਦਣ ਵੇਲੇ ਸੇਕ ਤੁਹਾਡੀਆਂ ਜੇਬਾਂ ਨੂੰ ਲੱਗਣਾ 🔥

20/08/2021

ਕਿਸਾਨੀ ਸੰਘਰਸ਼ ਵਿਚ ਸਮੁੱਚੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਥ ਦੇਣ ਵਾਲੀ ਆਲ ਇੰਡੀਆ ਜਾਟ ਮਹਾਂ ਸਭਾ ਨਾਲ ਜੁੜੋ। ਟੀਮ ਜ਼ਿਲ੍ਹਾ ਬਠਿੰਡਾ

19/08/2021
Photos from Amarinder Singh Raja Warring's post 15/08/2021

ਲੀਡਰ ਉਹ ਹੁੰਦੇ ਨੇ ਜੋ ਲੋਕਾਂ ਦਾ ਸਾਹਮਣਾ ਕਰਨ ਉਨ੍ਹਾਂ ਦੀ ਗੱਲ ਸੁਣਦੇ ਹੋਣ,ਨਾ ਕੇ ਉਹ ਹੁੰਦੇ ਨੇ ਜਿਹੜੇ ਡੰਡੇ ਦੇ ਜ਼ੋਰ ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਨਾ ਕੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਲੀਡਰ ਵੱਡੇ ਨੇ

Photos from Gurwinder SINGH Chahal's post 06/08/2021
05/08/2021

ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਹਰਪਾਲ ਸਿੰਘ ਹਰਪੁਰ ਪੰਜਾਬ ਪ੍ਰਧਾਨ ਜੱਟ ਮਹਾਸਭਾ ਅਤੇ ਜਰਨਲ ਸੈਕਟਰੀ ਸਰਦਾਰ ਸੰਦੀਪ ਭਾਊ ਜੀ ਆਲ ਇੰਡੀਆ ਜਾਟ ਮਹਾਂ ਸਭਾ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਮੈਨੂੰ ਬਠਿੰਡਾ ਸ਼ਹਿਰੀ ਜਾਟ ਪ੍ਰਧਾਨ ਦੇ ਅਹੁਦੇ ਨਾਲ ਨਿਵਾਜ਼ਿਆ ਗਿਆ।

Photos from Gurwinder SINGH Chahal's post 04/08/2021

ਮੈਂ ਧੰਨਵਾਦੀ ਹਾਂ ਸਮੂਹ ਜਾਟ ਮਹਾਂ ਸਭਾ ਦੇ ਅਹੁਦੇਦਾਰਾਂ ਦਾ ਜਿਨ੍ਹਾਂ ਨੇ ਮੈਨੂੰ ਬਠਿੰਡੇ ਦੀ ਸੇਵਾ ਦਾ ਮਾਣ ਬਖ਼ਸ਼ਿਆ।

01/08/2021

ਇਕ ਕਰੋੜ ਰੁਪਿਆ ਲਾ ਕੇ ਬਠਿੰਡੇ ਦੇ ਪੁਲ ਦੀ ਜੋ ਦੁਰਦਸ਼ਾ ਹੋਈ ਹੈ ਉਹ ਤੁਸੀਂ ਖੁਦ ਵੇਖ ਸਕਦੇ ਹੋ।ਕਿਸ ਤਰ੍ਹਾਂ ਲੋਕਾਂ ਦੇ ਟੈਕਸ ਦਾ ਪੈਸਾ ਬਰਬਾਦ ਕੀਤਾ ਗਿਆ ਹੈ ਦਸ ਲੱਖ ਦੇ ਕੰਮ ਨੂੰ ਇੱਕ ਕਰੋੜ ਦਾ ਬਣਾ ਕੇ ਵਿਖਾਇਆ ਗਿਆ ਹੈ।

31/07/2021

🙏🙏🙏🙏🙏

29/07/2021

ਜੇ ਕਿਸੇ ਨੇ ਲੀਡਰਾਂ ਵਿੱਚ ਬਠਿੰਡੇ ਵਾਲੇ ਵੋਟਰਾਂ ਦਾ ਖ਼ੌਫ਼ ਵੇਖਣਾ ਹੋਵੇ ਤਾਂ ਡਿਸਪੋਜ਼ਲਾਂ ਤੇ ਜਾ ਕੇ ਵੇਖ ਸਕਦੇ ਨੇ।ਵੱਡੇ ਵੱਡੇ ਲੀਡਰਾਂ ਦੇ ਮੰਜੇ ਡਿਸਪੋਜ਼ਲਾਂ ਨੇੜੇ ਲਵਾ ਦਿੱਤੇ 😂😂😂

27/07/2021

ਮਿੰਟੂ ਗੁਰੂਸਰੀਆ ਵੀ ਅੱਤ ਹੀ ਕਰਾ ਦਿੰਦਾ ਹੈ

26/07/2021
25/07/2021

ਅਸਤੀਫ਼ਾ ਪ੍ਰਵਾਣ ਕਰੋ ਮੈਂ ਹੁਣ ਗੁਰੂ ਦੀ ਨੌਕਰੀ ਕਰ ਲਈ ਹੈ-ਭਾਈ ਧੰਨਾ ਸਿੰਘ

ਸਿੱਖ ਇਤਿਹਾਸ ਦੇ ਬਣਾਉਣ ਦਾ ਹੈ ਪ੍ਰੇਮ ਮੈਨੂੰ। ਇਹੋ ਅਰਦਾਸ ਮੇਰੀ ਪੂਰੀ ਤੂੰ ਨਵਾਈ ਗੁਰੂ।
ਰਹਿੰਦਾ ਹਾਂ ਪਟਿਆਲੇ ਅਤੇ ਸਾਈਕਲ ਦਾ ਯਾਤਰੂ ਹਾਂ।ਧੰਨਾ ਸਿੰਘ ਨਾਮ ਆਪ ਬਣੀ ਤੂੰ ਸਹਾਈ ਗੁਰੂ।
ਮੀਂਹ,ਨ੍ਹੇਰੀ,ਸਰਦੀ,ਗਰਮੀ,ਕੱਚਾ ਰਾਹ,ਪੱਕੀ ਸੜਕ,ਥਲ,ਪਹਾੜ,ਨਦੀਆਂ ਅਤੇ ਦਰਿਆਵਾਂ ਨੂੰ ਪਾਰ ਕਰਦਿਆਂ ਭਾਈ ਧੰਨਾ ਸਿੰਘ ਨੇ ਅਸਾਮ ਤੋਂ ਪਿਸ਼ੌਰ ਜਮਰੌਦ ਅਤੇ ਕਸ਼ਮੀਰ ਤੋਂ ਲੈਕੇ ਸ੍ਰੀ ਹਜ਼ੂਰ ਸਾਹਿਬ ਤੱਕ ਜਿਸ ਦੀਵਾਨਗੀ ਨਾਲ ਯਾਤਰਾਵਾਂ ਕੀਤੀਆਂ ਉਹ ਰੂਹਾਨੀ ਸਫ਼ਰ ਸੀ।ਇਸ ਸਫ਼ਰ ‘ਚ ਭਾਈ ਧੰਨਾ ਸਿੰਘ ਨੇ ਸਿੱਖ ਇਤਿਹਾਸ,ਵਿਰਾਸਤਾਂ ਦੀ ਨਿਸ਼ਾਨਦੇਹੀ ਅਤੇ ਆਪਣੀਆਂ ਡਾਇਰੀਆਂ ਅਤੇ ਫੋਟੋਆਂ ਨਾਲ ਜੋ ਦਿੱਤਾ ਉਹ ਇੱਕ ਸਦੀ ਬਾਅਦ ਸਾਡੇ ਲਈ ਵਿਲੱਖਣ ਖ਼ਜ਼ਾਨਾ ਹੈ।
1905 ਦੇ ਜੰਮਪਲ ਭਾਈ ਧੰਨਾ ਸਿੰਘ ਪਿੰਡ ਚਾਂਗਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ।11 ਮਾਰਚ 1930 ਤੋਂ 2 ਮਾਰਚ 1935 ਤੱਕ ਉਹਨਾਂ 9 ਯਾਤਰਾਵਾਂ ਕੀਤੀਆਂ।ਉਹਨਾਂ ਦੀ ਬੰਨੂ ਕੋਹਾਟ ਕਸ਼ਮੀਰ ‘ਚ ਸਾਥੀ ਭਾਈ ਹੀਰਾ ਸਿੰਘ ਤੋਂ ਰਾਈਫਲ ਸੰਭਾਲਣ ਦੌਰਾਨ ਗਲਤੀ ਨਾਲ ਚੱਲੀ ਗੋਲੀ ਕਰਕੇ ਮੌਤ ਹੋ ਗਈ ਸੀ।ਇਸ ਬਾਰੇ 5 ਮਾਰਚ 1935 ਦੇ ਹਿੰਦੂਸਤਾਨ ਟਾਈਮਜ਼ ਅਖ਼ਬਾਰ ‘ਚ ਖ਼ਬਰ ਵੀ ਛਪੀ ਸੀ।ਭਾਈ ਧੰਨਾ ਸਿੰਘ ਏਡੇ ਮਹਾਨ ਕਾਰਜ ਦੇ ਬਾਵਜੂਦ ਇਤਿਹਾਸ ਦੇ ਅਣਗੋਲੇ ਨਾਇਕ ਰਹੇ ਹਨ।ਉਹਨਾਂ ਬਾਰੇ 1931 ‘ਚ ਭਾਈ ਨਾਹਰ ਸਿੰਘ ਨੇ ਖ਼ਾਲਸਾ ਸਮਾਚਾਰ ‘ਚ ਲਿਖਿਆ ਸੀ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ‘ਚ ਉਹਨਾਂ ਦਾ ਜ਼ਿਕਰ ਹੈ।ਉਹਨਾਂ ਬਾਰੇ ਮੁੰਕਮਲ ਦਸਤਾਵੇਜ਼ ਤਿਆਰ ਕਰਨ ਦਾ ਵੱਡਾ ਸਿਹਰਾ ਚੇਤਨ ਸਿੰਘ ਹੁਣਾਂ ਨੂੰ ਜਾਂਦਾ ਹੈ।ਚੇਤਨ ਸਿੰਘ ਹੁਣਾਂ ਬੋਲੀ ਮਹਿਕਮਾ ਪੰਜਾਬ ਦੇ ਮੁੱਖੀ ਹੁੰਦਿਆ ਭਾਈ ਧੰਨਾ ਸਿੰਘ ਦੀਆਂ ਡਾਇਰੀਆਂ ਅਤੇ ਫੋਟੋਆਂ ਭਾਈ ਗੁਰਬਖਸ਼ ਸਿੰਘ ਅਤੇ ਪਰਿਵਾਰ ਤੋਂ ਪ੍ਰਾਪਤ ਕਰਕੇ ਪਹਿਲੀ ਵਾਰ ਛਾਪਿਆ ਸੀ।ਇੰਝ ਭਾਈ ਧੰਨਾ ਸਿੰਘ ਦਾ ਖ਼ੋਜ ਕਾਰਜ ਉਹਨਾਂ ਦੀ ਮੌਤ ਤੋਂ 80 ਸਾਲ ਬਾਅਦ ਸਾਹਮਣੇ ਆਇਆ ਸੀ।
ਭਾਈ ਧੰਨਾ ਸਿੰਘ ਨੇ 1930 ਤੋਂ 1935 ਤੱਕ 20000 ਮੀਲ ਦੇ ਸਫ਼ਰ ਦੌਰਾਨ 1600 ਤੋਂ ਵੱਧ ਗੁਰੂਧਾਮਾਂ ਦੀ ਯਾਤਰਾ ਕੀਤੀ।ਇਹ ਸਿਰਫ ਧਾਰਮਿਕ ਯਾਤਰਾਵਾਂ ਹੀ ਨਹੀਂ ਸਨ।ਭਾਈ ਧੰਨਾ ਸਿੰਘ ਆਪਣੀ ਡਾਇਰੀਆਂ ‘ਚ ਹਰ ਜਾਣਕਾਰੀ ਨੂੰ ਬਾਰੀਕੀ ‘ਚ ਦਰਜ ਕਰਦੇ ਗਏ ਸਨ।ਉਹਨਾਂ ਸਮਿਆਂ ‘ਚ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲੈਕੇ ਤਾਜ਼ਾ ਹੋਂਦ ‘ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਤੋਂ ਲੈਕੇ ਮਹੰਤਾ ਅਧੀਨ ਆਉਂਦੇ ਗੁਰਦੁਆਰਿਆਂ ਦਾ ਪੂਰਾ ਹਾਲ ਬਿਆਨ ਕੀਤਾ ਹੈ।ਇਸ ਤੋਂ ਇਲਾਵਾ ਭਾਈ ਧੰਨਾ ਸਿੰਘ 1947 ਤੋਂ ਪਹਿਲਾਂ ਦੇ ਭਾਰਤ ‘ਚ ਯਾਤਰਾ ਕਰਦੇ ਹੋਏ ਉਹਨਾਂ ਸਮਿਆਂ ‘ਚ ਲੋਕ ਵਿਹਾਰ,ਪ੍ਰਸ਼ਾਸ਼ਨਿਕ ਪ੍ਰਬੰਧ ਅਤੇ ਹਰ ਉਸ ਟੈਕਸ ਅਤੇ ਪ੍ਰਾਹੁਣਾਚਾਰੀ ਦਾ ਜ਼ਿਕਰ ਵੀ ਕਰਦੇ ਰਹੇ ਜੋ ਅੱਜ ਦੇ ਇਸ ਦੌਰ ਅੰਦਰ ਜਾਣਕਾਰੀ ਦੇ ਲਿਹਾਜ਼ ‘ਚ ਖਾਸ ਹੈ।
ਭਾਈ ਧੰਨਾ ਸਿੰਘ ਪਟਿਆਲਾ ਰਿਆਸਤ ‘ਚ ਮਹਾਰਾਜਾ ਭੁਪਿੰਦਰ ਸਿੰਘ ਦੇ ਡਰਾਈਵਰ ਸਨ।ਆਪਣੀਆਂ ਯਾਤਰਾਵਾਂ ਲਈ ਉਹਨਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ 25 ਸਾਲ ਦੀ ਉਮਰ ‘ਚ 25 ਰੁਪਏ ਲੈਕੇ ਪਟਿਆਲੇ ਤੋਂ ਯਾਤਰਾ ਸ਼ੁਰੂ ਕੀਤੀ ਸੀ।ਇਸ ਸਫ਼ਰ ‘ਚ ਉਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਜੋ ਸਹਾਇਤਾ ਰਕਮ ਮਿਲੀ ਉਹਨਾਂ ਇਸਨੂੰ ਵੀ ਬਕਾਇਦਾ ਡਾਇਰੀਆਂ ‘ਚ ਦਰਜ ਕੀਤਾ ਹੈ।ਉਹਨਾਂ ਨੂੰ ਸਹਾਇਤਾ ਵਜੋਂ 850 ਰੁਪਏ ਦੀ ਮਦਦ ਹੋਈ ਸੀ।ਭਾਈ ਧੰਨਾ ਸਿੰਘ ਕੋਲ ਆਲਵਿਕ ਕੰਪਨੀ ਦਾ 56113 ਐੱਚ.ਸੀ ਨੰਬਰ ਦਾ ਸਾਈਕਲ ਸੀ।ਸੋਢੀ ਜੰਗ ਸਿੰਘ ਹੁਣਾਂ ਉਹਨਾਂ ਨੂੰ ਪਹਿਲਾ ਕੋਡਕ ਕੈਮਰਾ 147 ਰੁਪਏ ਦਾ ਲੈਕੇ ਦਿੱਤਾ ਸੀ।ਇਸ ਤੋਂ ਬਾਅਦ ਹਜ਼ੂਰਾ ਸਿੰਘ ਢਿੱਲੋਂ ਨੇ 23 ਅਪ੍ਰੈਲ 1932 ਨੂੰ ਵੱਡਾ ਕੈਮਰਾ ਤੋਹਫੇ ‘ਚ ਦਿੱਤਾ।ਡਾ ਬਲਵੰਤ ਸਿੰਘ ਮਲਿਕ ਨੇ ਅਨਾਰਕਲੀ ਬਜ਼ਾਰ ਲਾਹੌਰ ਤੋਂ ਕੈਮਰੇ ਲਈ ਫਿਲਮਾਂ ਦਾ ਪ੍ਰਬੰਧ ਕਰਕੇ ਦਿੱਤਾ।3259 ਸਫ਼ੇ ਅਤੇ 200 ਤਸਵੀਰਾਂ ਦੇ ਇਸ ਮਹਾਨ ਖ਼ੋਜ ਕਾਰਜ ਵਿੱਚ ਭਾਈ ਧੰਨਾ ਸਿੰਘ ਦੀ ਮਿਹਨਤ ਨੂੰ ਇੰਝ ਬਹੁਤ ਸਾਰੇ ਸੱਜਣਾਂ ਨੇ ਮਦਾਦ ਕੀਤੀ।
ਇਤਿਹਾਸ ‘ਚ ਭਾਈ ਧੰਨਾ ਸਿੰਘ ਹੁਣਾਂ ਦਾ ਕਾਰਜ ਪੇਸ਼ ਕਰਨ ਪਿੱਛੇ ਨਜ਼ਰੀਆ ਇਹ ਹੈ ਕਿ ਉਹਨਾਂ ਆਪਣੇ ਸਮਿਆਂ ‘ਚ ਆਉਣ ਵਾਲੀ ਪੀੜ੍ਹੀ ਲਈ ਉਹ ਕੁਝ ਦਰਜ ਕੀਤਾ ਜੋ ਵਿਰਸਾਤਾਂ ਨਾਲ ਸਾਡਾ ਰਾਬਤਾ ਕਾਇਮ ਰੱਖੇਗਾ।ਭਾਈ ਧੰਨਾ ਸਿੰਘ ਦੇ ਸਮਿਆਂ ‘ਚ ਉਹਨਾਂ ਦੀਆਂ ਆਪਣੀਆਂ ਚਣੌਤੀਆਂ ਸਨ।ਉਹ ਜਿਹੜੇ ਰਾਹਵਾਂ ‘ਤੇ ਤੁਰੇ ਉੱਥੇ ਸਾਈਕਲ ਨਾਲ ਕੈਮਰੇ ਨਾਲ ਬ੍ਰਿਟਿਸ਼ ਭਾਰਤ ‘ਚ ਰਿਆਸਤੀ ਪ੍ਰਸ਼ਾਸ਼ਣ ‘ਚ ਸਫ਼ਰ ਕਰਨ ਸੌਖਾ ਨਹੀਂ ਸੀ।ਉਹ ਇੱਕਲੇ ਤੁਰੇ ਅਤੇ ਮਿਲਦੇ ਹੋਏ ਲੋਕ ਸਹਿਯੋਗ ਦਿੰਦੇ ਰਹੇ।ਉਹਨਾਂ ਇਤਿਹਾਸ ਦੀ ਸ਼ਨਾਖ਼ਤ ਕੀਤੀ।ਸਮੇਂ ਦੇ ਗੁਰਦੁਆਰਾ ਪ੍ਰਬੰਧਾਂ ਨੂੰ ਦਰਜ ਕੀਤਾ।ਇਹ ਉਹ ਦੌਰ ਸੀ ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ‘ਚ ਆਇਆ ਅਜੇ ਕੁਝ ਸਾਲ ਹੀ ਹੋਏ ਸਨ।ਗੁਰਦੁਆਰਿਆਂ ਦੀ ਸ਼ਨਾਖਤ ਕਰਦਿਆਂ ਉਹਨਾਂ ਥਾਵਾਂ ‘ਤੇ ਕਾਬਜ਼ ਮਹੰਤਾ ਬਾਰੇ ਬੇਬਾਕੀ ਨਾਲ ਲਿਖਿਆ।ਭਾਈ ਧੰਨਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਸਰੂਪਾਂ ਦਾ ਅਧਿਐਨ ਕੀਤਾ।ਅਜਿਹੇ ਕਈ ਹਵਾਲੇ ਹਨ ਜਦੋਂ ਉਹ ਦੱਸਦੇ ਹਨ ਕਿ 17 ਅਪ੍ਰੈਲ 1930 ਨੂੰ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਜਿਸ ਬੀੜ ਦੇ ਦਰਸ਼ਨ ਕੀਤੇ ਉਸ ‘ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਕੀਤੇ ਦਸਤਖ਼ਤ ਮੌਜੂਦ ਹਨ ਜਾਂ ਇੱਥੇ ਪੱਥਰ ਛਾਪੇ ਦੀ ਬੀੜ ਮੌਜੂਦ ਹੈ ਤਾਂ ਇਹ ਇਤਿਹਾਸਕ ਸਰਮਾਏ ਦੇ ਹਵਾਲੇ ਹਨ ਜਿਸ ਮਾਰਫ਼ਤ ਅਸੀਂ ਅਤੀਤ ‘ਚ ਆਪਣੇ ਸਰਮਾਏ ਨੂੰ ਮਹਿਸੂਸ ਕਰਦੇ ਹਾਂ।
ਆਪਣੇ ਹੀ ਇਤਿਹਾਸ ਦੇ ਰੂਬਰੂ ਹੋਕੇ ਮਹਿਸੂਸ ਕਰਨ ਦਾ ਸਬੱਬ ਭਾਈ ਧੰਨਾ ਸਿੰਘ ਨੇ ਬਣਾਇਆ ਹੈ।ਇਸ ਨੂੰ ਮਹਿਸੂਸ ਕਰੋ ਕਿ ਅਸੀਂ ਤੁਸੀਂ ਅਤੇ ਸਾਂਝੀਵਾਲਤਾ ਦੀ ਭਾਵਨਾ ‘ਚ ਅਸੀਂ ਆਪਣੀ ਵਿਰਾਸਤ ਬਾਰੇ ਦਿਲ ‘ਚ ਕੀ ਅਹਿਸਾਸ ਲੈਕੇ ਜਿਊਂਦੇ ਹਾਂ।

~ ਹਰਪ੍ਰੀਤ ਸਿੰਘ ਕਾਹਲੋਂ

#ਮਹਿਕਮਾ_ਪੰਜਾਬੀ

24/07/2021

ਵਾਹ ਕਿਆ ਇੱਜ਼ਤ ਦੇ ਰਹੇ ਹੈ

24/07/2021
23/07/2021
22/07/2021
18/07/2021

ਉਹ ਦਿਨ ਆ ਗਿਆ ਜਿਸ ਦਾ ਸਾਰੇ ਪੰਜਾਬ ਨੂੰ ਇੰਤਜ਼ਾਰ ਸੀ ।
ਸ੍ਰ ਨਵਜੋਤ ਸਿੱਧੂ ਜੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ

18/07/2021

ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਅੈ,ਜੱਟ ਦੱਬਦੇ ਨਾ ਕਹਿੰਦੇ ਕਹਾਉਂਦੀਆ ਦੀ ਪਿੱਠ ਵੀ ਲਵਾ ਦਿੰਦੇ ਆ।
ਵਿਰੋਧੀ ਵੀ ਸਾਡੇ ਨਾਲ ਪਿਆਰ ਰੱਖਦੇ,ਸੁਣਿਐ ਸੱਤਾ ਧਿਰ ਸਵਾਦ ਲੈਂਦੀ ਅੈ।
ਬੌਂਦਲੇ ਹੋਏ ਬਠਿੰਡਾ ਆਗੂ ਦਾ ਹਾਲ

14/07/2021

ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਸਾਹਿਬ,, ਅਕਾਲੀਆਂ ਨਾਂਲ 75/25 ਦਾ ਗਿੱਦੜਬਾਹਾ ਹਲਕਾ ਮੰਗਦਾਂ ਜਵਾਬ- ਸਾਹਿਬ ਸਿੰਘ ਭੂੰਦੜ ਜਿਲਾ ਚੇਅਰਮੈਨ ਕੋਅਪਰੇਟਿਵ ਬੈਕਾਂ ਅਤੇ ਸੂਬਾ ਸਿੰਘ ਭੁੱਟੀਵਾਲਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ !!

Photos from Amarinder Singh Raja Warring's post 12/07/2021
11/07/2021

ਕੈਪਟਨ ਸਾਹਿਬ ਨੂੰ ਬੇਨਤੀ ਹੈ ਇਸ ਵਾਰ ਕੈਬਨਿਟ ਦੇ ਵਿਚ ਉਹ ਨੌਜਵਾਨ ਚਿਹਰੇ ਸ਼ਾਮਲ ਕੀਤੇ ਜਾਣ ਜਿਹੜੇ ਕਾਂਗਰਸ ਪਾਰਟੀ ਲਈ ਲੜਦੇ ਰਹੇ ਨੇ।ਜਿਨ੍ਹਾਂ ਵਿੱਚ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਇਕ ਧਾਕੜ ਯੋਧਾ ਹੈ।ਆਸੇ ਪਾਸੇ ਤੋਂ ਆਏ ਕੈਬਨਿਟ ਮੰਤਰੀਆਂ ਨੂੰ ਤਾਂ ਪਰਖ ਲਿਆ।ਪਾਰਟੀ ਲਈ ਖ਼ੂਨ ਡੋਲ੍ਹਣ ਵਾਲੇ ਨੌਜਵਾਨਾਂ ਨੂੰ ਵੀ ਪਰਖ ਕੇ ਵੇਖ ਲਵੋ। i have no concern with congress party but i liked to raise voice for diamond people.

07/07/2021
06/07/2021
03/07/2021
03/07/2021

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੜ੍ਹਾਉਂਦੇ ਪ੍ਰੋਫੈਸਰ ਪਾਲੀ ਭੁਪਿੰਦਰ ਜੀ ਦੀ ਕੰਧ ਤੋਂ ਕਾਪੀ ਇਕ ਬੇਹੱਦ ਜ਼ਰੂਰੀ ਸੁਨੇਹਾ!

ਕੀ ਤੁਸੀਂ ਇਹ ਪੋਸਟ ਆਪੋ-ਆਪਣੀ ਪਾਰਟੀ ਦੇ ਆਗੂ ਤੱਕ ਪਹੁੰਚਾ ਦਿਓਗੇ?

ਹੁਣ 'ਗਵਰਨੈਂਸ ਰਿਫਾਰਮਸ' ਦੇ ਨਾਂ 'ਤੇ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਦੀ ਸਾਜਿਸ਼ ਹੋ ਰਹੀ ਹੈ ਤੇ ਜੇ 'ਕੈਪਟਨ' ਸਾਹਬ ਇਵੇਂ ਹੀ ਅਵੇਸਲੇ ਰਹੇ, ਹੋਰ 15 ਦਿਨ ਵਿੱਚ ਪੰਜਾਬੀ ਇਸ ਯੂਨੀਵਰਸਿਟੀ ਨੂੰ ਵੇਖ ਕੇ ਸਿਰਫ਼ ਹਉਕੇ ਹੀ ਭਰਿਆ ਕਰਨਗੇ, ਜਿਵੇਂ ਚੰਡੀਗੜ੍ਹ ਨੂੰ ਵੇਖ ਕੇ ਭਰਦੇ ਹਨ। ਪਿਛਲੇ ਕਈ ਮਹੀਨੇ ਤੋਂ ਵੀਸੀ ਰਾਜਕੁਮਾਰ ਨੇ ਸੈਨੇਟ ਤੇ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੋਣ ਦਿੱਤੇ। ਜਦ ਮੈਂਬਰਾਂ ਦੀ ਰਿਟ 'ਤੇ ਹਾਈਕੋਰਟ ਨੇ ਚੋਣਾਂ ਦਾ ਆਦੇਸ਼ ਦਿੱਤਾ ਤਾਂ ਕਰੋਨਾ ਦੇ ਨਾਂ 'ਤੇ ਰੋਕ ਲਿਆ ਗਿਆ। ਹੁਣ ਅਗਲੀ ਸੁਣਵਾਈ ਤੋਂ ਸਿਰਫ਼ 6 ਦਿਨ ਪਹਿਲਾਂ ਇਹ ਰਿਪੋਰਟ ਪਾਸ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ।

ਰਿਫਾਰਮਸ ਕੁਝ ਨਹੀਂ, ਸੈਨੇਟ 'ਤੇ ਸਿੰਡੀਕੇਟ (ਜਿਹੜੀ ਕਿ ਪੰਜਾਬ ਦੇ ਅਧਿਆਪਕ ਅਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਚੁਣ ਕੇ ਭੇਜਦੇ ਹਨ) ਦੇ ਹੱਥ ਵੱਢ ਕੇ ਸਾਰੇ ਅਧਿਕਾਰ ਵਾਈਸ ਚਾਂਸਲਰ ਨੂੰ ਦੇਣ ਦੀ ਸਾਜਿਸ਼ ਹੈ। ਹੁਣ ਬਹੁਤਾ ਕਰਕੇ ਉਹੀ ਆਪਣੀ ਮਰਜ਼ੀ ਦੇ ਮੈਂਬਰਾਂ ਨੂੰ ਨੌਮੀਨੇਟ ਕਰੇਗਾ। ਤੇ ਉਹ ਕਿਨ੍ਹਾਂ ਨੂੰ ਮੈਂਬਰ ਨੌਮੀਨੇਟ ਕਰੇਗਾ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ਸ਼ਰੇਆਮ 'ਐਂਟੀ-ਪੰਜਾਬੀ' ਮਾਹੌਲ ਹੈ। ਹੋਰ ਤੇ ਹੋਰ ਭਾਸਕਰ ਅਖਬਾਰ ਦੀ ਖਬਰ ਮੁਤਾਬਿਕ ਇਨ੍ਹਾਂ ਰਿਫਾਰਮਸ ਦੇ ਰਾਹੀਂ ਤਾਂ ਪੰਜਾਬ ਦੇ ਬਹੁਤੇ ਕਾਲਜ ਹੀ ਪੰਜਾਬ ਯੂਨੀਵਰਸਿਟੀ ਨਾਲੋਂ ਤੋੜ ਦਿੱਤੇ ਜਾਣਗੇ। ਹਾਲਾਂਕਿ ਕੈਪਟਨ ਸਰਕਾਰ ਨੇ ਇਨ੍ਹਾਂ ਸੁਧਾਰਾਂ ਵਿੱਚ ਕੁਝ ਬਦਲਾਵਾਂ ਦੀ ਮੰਗ ਕੀਤੀ ਹੈ ਪਰ ਡਰ ਹੈ, ਉਵੇਂ ਨਾ ਕੀਤੀ ਹੋਵੇ ਜਿਵੇਂ ਕਿਸਾਨ ਬਿਲਾਂ ਵਿੱਚ ਕੀਤੀ ਸੀ।

ਮੇਰੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਹੈ ਕਿ ਬਾਕੀ ਦੇ ਮਸਲੇ ਆਪਣੀ ਥਾਂ ਹਨ, ਇਹ ਵੀ ਪੰਜਾਬ ਦਾ ਇੱਕ ਅਹਿਮ ਮਸਲਾ ਹੈ। ਇਸ ਲਈ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਵਾਰ ਇੱਧਰ ਵੀ ਧਿਆਨ ਮਾਰਨ। ਬਾਅਦ ਵਿੱਚ ਉਨ੍ਹਾਂ ਦੇ ਬਿਆਨ ਕਿਸੇ ਕੰਮ ਨਹੀਂ ਆਉਣੇ। ਮੇਰੀ ਪੰਜਾਬ ਨਾਲ ਸਬੰਧਿਤ ਉਨ੍ਹਾਂ ਸਾਰੇ ਸੈਨੇਟ ਅਤੇ ਸਿੰਡੀਕੇਟ ਮੈਂਬਰਾਂ, ਜਿਨ੍ਹਾਂ ਨੇ ਸਾਰੀ ਉਮਰ ਇਸ ਯੂਨੀਵਰਸਿਟੀ ਦੇ ਸਿਰ ਤੇ ਇੱਜਤ ਮਾਣੀ ਹੈ, ਨੂੰ ਵੀ ਸਲਾਹ ਹੈ ਕਿ ਜੇ ਉਨ੍ਹਾਂ ਨੂੰ ਮਾੜੀ-ਮੋਟੀ ਸ਼ਰਮ ਹੈ, ਉਹ ਆ ਕੇ ਯੂਨੀਵਰਸਿਟੀ ਬੈਠਣ। ਜੇ ਕਿਸਾਨ ਕੇਂਦਰ ਸਰਕਾਰ ਦਾ ਰੱਥ ਰੋਕ ਸਕਦੇ ਹਨ, ਉਹ ਇੰਨਾ ਵੀ ਨਹੀਂ ਕਰ ਸਕਦੇ!

29/06/2021

“ਅੱਜ ਕੱਲ੍ਹ ਡੱਬੂ ਨੀ ਬੋਲਦਾ
ਲਗਦੇ ਅਪਣਿਆਂ ਨਾਲ ਸਮਝੌਤਾ ਹੋ ਗਿਆ”

ਪਹਿਲਾਂ ਇਹ ਡੱਬੂ ਸ਼ਾਇਰ ਸਾਹਿਬ ਦੇ ਛਿੱਕ ਮਾਰਨ ਤੇ ਵੀ ਚੀਕਦਾ ਸੀ ਜੋ ਹੁਣ ਘਪਲਿਆਂ ਤੇ ਵੀ ਸੀ ਨਹੀਂ ਕਰਦਾ ,
ਪਹਿਲਾ ਇਹ ਉੱਚੀ ਉੱਚੀ ਰੋਲਾ ਪਾਉਂਦਾ ਸੀ ਖਟਕੜ ਕਲਾਂ ਦੀ ਮਿੱਟੀ ਦੀ ਸੁੰਹ ਖਾਣ ਦਾ,
ਪਰ ਹੁਣ ਮਿੱਟੀ ਦੀ ਮਾਇਨੰਗ ਤੇ ਬੋਲਦਾ ਹੀ ਨਹੀਂ

ਪਹਿਲਾ ਇਹ ਡੱਬੂ ਚਾਚੇ ਦੇ ਮੁੰਡੇ ਦੀ ਸ਼ਾਇਰੀ ਦਾ ਮਜ਼ਾਕ ਉਡਾਉਂਦਾ ਸੀ’
ਪਰ ਅੱਜ ਕੱਲ ਥਰਮਲ ਵਿੱਚ ਹੋ ਰਹੀ ਮਾਇਨੰਗ ਤੇ ਵੀ ਕੁੱਝ ਨਹੀਂ ਬੋਲਦਾ।
ਪਹਿਲਾ ਇਹ ਡੱਬੂ ਚਾਚੇ ਦੇ ਮੁੰਡੇ ਨੂੰ ਨਿੰਕਮਾ ਤੇ ਨਹਾਇਸ ਕਹਿੰਦਾ ਸੀ
ਅਤੇ ਅੱਜ ਕੱਲ ਅਪਣਿਆ ਨੂੰ ਹੀ ਰੋਲਾ ਪਾਉਣ ਤੋਂ ਰੋਕਦਾ ਹੈ
ਪਹਿਲਾ ਇਹ ਡੱਬੂ ਬਠਿੰਡੇ ਵਿੱਚ ਗੁੰਡਾ ਟੈਕਸ ਦੀਆਂ ਗੱਲਾਂ ਕਰਦਾ ਸੀ ਪਰ ਲੋਕ ਸਭਾ ਦੀਆ ਚੋਣਾਂ ਤੋਂ ਬਾਅਦ ਚਾਚੇ ਦੇ ਮੁੰਡੇ ਬਾਰੇ ਮੂੰਹ ਵੀ ਨਹੀਂ ਖੋਲਦਾ।

ਜਦੋਂ ਕਿਸੇ ਨੇ ਡੱਬੂ ਨੂੰ ਪੁੱਛਿਆ ਕਿ ਕੀ ਗੱਲ ਅੱਜ ਕੱਲ੍ਹ ਵੀਰੋ ਬੋਲਦਾ ਨਹੀਂ ਅੱਗੋਂ ਡੱਬੂ ਕਹਿੰਦਾ
ਭਾਈ ਤਾ ਦੋਨੋ ਇੱਕ ਮਿਕ ਹੋ ਗਏ ਨੇ
ਮੈ ਅਪਣੇ ਆਕੇ ਦੇ ਹੁਕਮ ਦੀ ਪਾਲਣਾ ਕਰਦਾ ਅਤੇ ਮੈ ਸ਼ਾਇਰ ਦੇ ਉਲਟ ਬੋਲਣਾ ਬੰਦ ਕਰਤਾ
ਆਖਿਰ “ਖੂਨ ਤਾ ਖੂਨ”ਹੈ ।

22/06/2021

Videos (show all)

shame
72-25 match

Telephone

Website