Government Middle Smart School Kheri Sodhian

Government Middle Smart School Kheri Sodhian

Contact information, map and directions, contact form, opening hours, services, ratings, photos, videos and announcements from Government Middle Smart School Kheri Sodhian, School, .

Photos from Government Middle Smart School Kheri Sodhian's post 11/11/2023

ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।10-11-2023

Photos from Government Middle Smart School Kheri Sodhian's post 31/10/2023

# ਰਾਸ਼ਟਰੀ ਏਕਤਾ ਦਿਵਸ ਸਰਦਾਰ ਵੱਲਭ ਭਾਈ ਪਟੇਲ ਜੈਯੰਤੀ ਸਹੁੰ ਚੁੱਕ ਸਮਾਗਮ # ਏਕਤਾ ਲਈ ਦੌੜ # ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ (ਮਾਲੇਰਕੋਟਲਾ -1)

Photos from Government Middle Smart School Kheri Sodhian's post 23/10/2023

Ek Bharat shrestha Bharat Programme October 2023(Activity)
Showing Popular and age appropriated film on the paired state
GMS Kheri Sodhian
Block-Malerkotla-1
Distt. -Malerkotla

22/10/2023
Photos from Government Middle Smart School Kheri Sodhian's post 14/10/2023

ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ (ਮਾਲੇਰਕੋਟਲਾ- 1) ਦੀ ਵਿਦਿਆਰਥਣ ਰਣਦੀਪ ਕੌਰ ਨੇ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ 200ਮੀਟਰ ਦੌੜ ਵਿੱਚ ਗੋਲਡ ਮੈਡਲ ਅਤੇ 100ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਕੀਤਾ ਰੌਸ਼ਨ। ਸਕੂਲ ਦੇ ਸਮੂਹ ਸਟਾਫ਼ ਵੱਲੋਂ ਜੇਤੂ ਅਥਲੀਟ ਰਣਦੀਪ ਕੌਰ ਦੇ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕਾਂ🏆🌟🌟💐💐💐

Photos from Government Middle Smart School Kheri Sodhian's post 11/10/2023

ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜ਼ਿਲ੍ਹਾ ਮਾਲੇਰਕੋਟਲਾ ਦੀ ਅਗਵਾਈ ਵਿੱਚ ਚੱਲ ਰਹੀ ਪਰਾਲ਼ੀ ਨੂੰ ਨਾ ਸਾੜਨ ਸੰਬੰਧੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਮਿਤੀ 11-10-2023 ਨੂੰ ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ (ਮਾਲੇਰਕੋਟਲਾ-1) ਵਿਖੇ ਵਿਦਿਆਰਥੀਆਂ ਦੇ ਪਰਾਲ਼ੀ ਨਾ ਸਾੜਨ ਸੰਬੰਧੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਅਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜਗਸੀਰ ਸਿੰਘ (ਪੰਜਾਬੀ ਮਾਸਟਰ) ਅਤੇ ਹਰਮੀਤ ਸਿੰਘ (ਅ/ਕ ਅਧਿਆਪਕ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਸ੍ਰੀ ਰਮਨਦੀਪ ਸ਼ਰਮਾ ਅਤੇ ਸਮੂਹ ਸਟਾਫ਼ ਜਗਸੀਰ ਸਿੰਘ,ਹਰਮੀਤ ਸਿੰਘ,ਮੈਡਮ ਸ਼ਿਲਪਾ ਗਰਗ ਆਦਿ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Photos from Government Middle Smart School Kheri Sodhian's post 11/10/2023
Photos from Government Middle Smart School Kheri Sodhian's post 10/10/2023

ਮਾਨਯੋਗ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੀ ਅਗਵਾਈ ਵਿੱਚ ਚੱਲ ਰਹੀ ਪਰਾਲ਼ੀ ਨੂੰ ਨਾ ਸਾੜਨ ਸੰਬੰਧੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਮਿਤੀ 10-10-2023 ਨੂੰ ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ (ਮਾਲੇਰਕੋਟਲਾ-1) ਦੇ ਅਧਿਆਪਕ ਅਤੇ ਵਿਦਿਆਰਥੀ ਪਰਾਲ਼ੀ ਨਾ ਸਾੜਨ ਸੰਬੰਧੀ ਸਹੁੰ ਚੁੱਕਦੇ ਹੋਏ।

Photos from Government Middle Smart School Kheri Sodhian's post 07/10/2023

ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਜੈਕਟ (National population Education project) ਤਹਿਤ ਬਲਾਕ
ਪੱਧਰੀ ਪੋਸਟਰ ਮੇਕਿੰਗ ਤੇ ਰਚਨਾਤਮਿਕ ਲੇਖਣ , ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕ ਮਾਜਰਾ (ਮਾਲੇਰਕੋਟਲਾ) ਵਿਖੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈ ਕੇ ਦੂਸਰਾ ਸਥਾਨ ਹਾਸਿਲ ਕੀਤਾ।ਸਕੂਲ ਇੰਚਾਰਜ ਰਮਨਦੀਪ ਸ਼ਰਮਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਸਕੂਲ ਦੀ ਤਰੱਕੀ ਤੇ ਵਿਦਿਆਰਥੀਆਂ ਦੇ ਰਚਨਾਤਮਿਕ ਤੇ ਕਲਾਤਮਿਕ ਵਿਕਾਸ ਲਈ ਯਤਨਸ਼ੀਲ ਆਪਣੇ ਸਟਾਫ਼ ਮੈਂਬਰਾਂ ਜਗਸੀਰ ਸਿੰਘ, ਹਰਮੀਤ ਸਿੰਘ ਤੇ ਮੈਡਮ ਸ਼ਿਲਪਾ ਗਰਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਹੋਰ ਸਕਾਰਾਤਮਕ ਉੁਪਰਾਲਿਆਂ ਦੀ ਆਸ ਪ੍ਰਗਟ ਕੀਤੀ।

Photos from Government Middle Smart School Kheri Sodhian's post 04/10/2023

ਅੱਜ ਮਿਤੀ 4 ਅਕਤੂਬਰ 2023 ਨੂੰ ਕੁੜੀਆਂ ਦੇ ਜ਼ੋਨਲ ਪੱਧਰ ਅਥਲੈਟਿਕਸ ਮੁਕਾਬਲੇ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕਰਵਾਏ ਗਏ। ਜਿਸ ਵਿੱਚ ਸ. ਹਰਮੀਤ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ ਦੀਆਂ ਸਿਮਰਨਜੀਤ ਕੌਰ (ਅੱਠਵੀਂ), ਖੁਸ਼ਪ੍ਰੀਤ ਕੌਰ (ਅੱਠਵੀਂ), ਰਣਦੀਪ ਕੌਰ (ਸੱਤਵੀਂ)ਅਤੇ ਖੁਸ਼ਪ੍ਰੀਤ ਕੌਰ (ਸੱਤਵੀਂ)ਆਦਿ ਵਿਦਿਆਰਥਣਾਂ ਨੇ 100ਮੀਟਰ, 200ਮੀਟਰ, 400ਮੀਟਰ ਦੌੜਾਂ ਅਤੇ ਗੋਲ਼ਾ ਸੁੱਟਣਾ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚ ਰਣਦੀਪ ਕੌਰ (ਸੱਤਵੀਂ)ਨੇ 100ਮੀਟਰ ਅਤੇ 200ਮੀਟਰ ਦੌੜਾਂ ਵਿੱਚ ਪਹਿਲਾ,ਖੁਸ਼ਪ੍ਰੀਤ ਕੌਰ (ਅੱਠਵੀਂ) ਨੇ 200 ਮੀਟਰ ਦੌੜ ਵਿੱਚ ਤੀਜਾ ਅਤੇ ਖੁਸ਼ਪ੍ਰੀਤ ਕੌਰ (ਸੱਤਵੀਂ)ਨੇ 400ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਸਕੂਲ ਇੰਚਾਰਜ ਰਮਨਦੀਪ ਸ਼ਰਮਾ ਨੇ ਜਿੱਤ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਤੇ ਸਮੂਹ ਅਧਿਆਪਕਾਂ ਜਗਸੀਰ ਸਿੰਘ,ਹਰਮੀਤ ਸਿੰਘ ਤੇ ਮੈਡਮ ਸ਼ਿਲਪਾ ਗਰਗ ਨੂੰ ਮੁਬਾਰਕਾਂ ਦਿੱਤੀਆਂ ਤੇ ਭਵਿੱਖ ਵਿੱਚ ਹੋਰ ਚੰਗੇਰੇ ਯਤਨਾਂ ਦੀ ਆਸ ਪ੍ਰਗਟਾਈ। 🏆🏆🏆✌✌✌

Photos from Government Middle Smart School Kheri Sodhian's post 30/09/2023

Ek Bharat shrestha Bharat Programme September 2023(Activity)
News and talk on paired state and Quiz Competition on paired state
GMS Kheri Sodhian
Block-Malerkotla-1
Distt. -Malerkotla

Photos from Government Middle Smart School Kheri Sodhian's post 29/09/2023

ਆਜ਼ਾਦੀ ਕਾ ਅੰਮ੍ਰਿਤ ਮਹਾਂ-ਉਤਸਵ ਤਹਿਤ 'ਮੇਰੀ ਮਾਟੀ ਮੇਰਾ ਦੇਸ਼' ਗਤੀਵਿਧੀ ਅਧੀਨ ਦੇਸ਼-ਭਗਤੀ ਦੇ ਜਜ਼ਬੇ,ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਉਭਾਰਨ ਲਈ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ:ਸਿੱ:) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਵਿੱਚ 'ਪ੍ਰਭਾਤ ਫੇਰੀ' ਕੱਢੀ ਗਈ। ਜਿਸ ਵਿੱਚ ਸਕੂਲ ਇੰਚਾਰਜ ਰਮਨਦੀਪ ਸ਼ਰਮਾ,ਜਗਸੀਰ ਸਿੰਘ, ਹਰਮੀਤ ਸਿੰਘ, ਸ਼ਿਲਪਾ ਗਰਗ, ਸਵਰਨਜੀਤ ਕੌਰ, ਗੁਰਜਿੰਦਰ ਕੌਰ ਆਦਿ ਸਟਾਫ਼ ਮੈਂਬਰਾਂ ਸਮੇਤ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ।

Photos from Government Middle Smart School Kheri Sodhian's post 28/09/2023

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ(28ਸਤੰਬਰ)ਮੌਕੇ ਵਿਦਿਆਰਥੀਆਂ ਨਾਲ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਜਗਸੀਰ ਸਿੰਘ (ਪੰਜਾਬੀ ਮਾਸਟਰ) ਅਤੇ ਦੇਸ਼-ਭਗਤੀ ਦੇ ਗੀਤ ਗਾਇਨ ਕਰਦੇ ਹੋਏ ਬੱਚੇ ਗੁਰਸ਼ਾਨ ਸਿੰਘ, ਹੁਨਰਪ੍ਰੀਤ ਸਿੰਘ ਅਤੇ ਢੋਲਕ 'ਤੇ ਸਾਥ ਦਿੰਦੇ ਹੋਏ ਗੁਰਮਨਜੋਤ ਸਿੰਘ ਧਾਲੀਵਾਲ। ਤਸਵੀਰ ਵਿੱਚ ਅਧਿਆਪਕ ਹਰਮੀਤ ਸਿੰਘ (ਆਰਟ ਐਂਡ ਕਰਾਫ਼ਟ), ਮੈਡਮ ਸ਼ਿਲਪਾ ਗਰਗ(ਸਾਇੰਸ ਮਿਸਟ੍ਰੈਸ)ਅਤੇ ਹੋਰ ਵਿਦਿਆਰਥੀ।

Photos from Government Middle Smart School Kheri Sodhian's post 26/09/2023

**ਮੇਰੀ ਮਾਟੀ ਮੇਰਾ ਦੇਸ਼*
*ਅੱਜ ਦੀ ਗਤੀਵਿਧੀ ਮਿਤੀ 26/9/2023 **
*ਚਾਰਟ ਮੇਕਿੰਗ ਮੁਕਾਬਲਾ*

Photos from Government Middle Smart School Kheri Sodhian's post 26/09/2023

Rangoli Making...Meri Maati Mera Desh

Photos from Government Middle Smart School Kheri Sodhian's post 25/09/2023

ਮੇਰੀ ਮਾਟੀ ਮੇਰਾ ਦੇਸ਼ ਵਿਸ਼ੇ ਅਧੀਨ ਲੇਖ ਮੁਕਾਬਲੇ

Photos from Government Middle Smart School Kheri Sodhian's post 24/09/2023

ਨਵ-ਭਾਰਤ ਸਾਖ਼ਰਤਾ ਪ੍ਰੋਗਰਾਮ ਤਹਿਤ ਅੱਜ ਮਿਤੀ 24-09-2023 ਨੂੰ ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ ਬਲਾਕ ਮਲੇਰਕੋਟਲਾ-1 ਵਿਖੇ ਸਕੂਲ ਇੰਚਾਰਜ ਸ੍ਰੀ ਰਮਨਦੀਪ ਸ਼ਰਮਾ ਦੀ ਦੇਖ-ਰੇਖ ਤੇ ਨੋਡਲ ਅਧਿਆਪਕ(ਨਵ ਭਾਰਤ ਸਾਖ਼ਰਤਾ ਪ੍ਰੋਗਰਾਮ) ਜਗਸੀਰ ਸਿੰਘ ਦੀ ਅਗਵਾਈ ਹੇਠ ਮੁਲਾਂਕਣ ਟੈਸਟ ਲਿਆ ਗਿਆ।ਜਿਸ ਵਿੱਚ ਵਲੰਟੀਅਰ ਟੀਚਰ ਖੁਸ਼ਪ੍ਰੀਤ ਕੌਰ ਨੇ ਨਿਗਰਾਨ ਵਜੋਂ ਬਾਖ਼ੂਬੀ ਡਿਊਟੀ ਨਿਭਾਈ।ਮੁਲਾਂਕਣ ਟੈਸਟ ਲਈ ਪ੍ਰੀਖਿਆ ਕੇਂਦਰ ਸੰਬੰਧੀ ਸੁਚੱਜੇ ਪ੍ਰਬੰਧਾਂ ਲਈ ਸ. ਹਰਮੀਤ ਸਿੰਘ ਨੇ ਵਡਮੁੱਲਾ ਯੋਗਦਾਨ ਦਿੱਤਾ।ਪ੍ਰੀਖਿਆਰਥੀਆਂ ਨੇ ਬੜੇ ਹੁਲਾਸ ਤੇ ਉਤਸ਼ਾਹ ਨਾਲ ਪ੍ਰੀਖਿਆ ਵਿੱਚ ਭਾਗ ਲਿਆ।ਸਕੂਲ ਇੰਚਾਰਜ ਸ੍ਰੀ ਰਮਨਦੀਪ ਸ਼ਰਮਾ ਵੱਲੋਂ ਸਮੁੱਚੇ ਪ੍ਰਬੰਧਾਂ ਲਈ ਅਧਿਆਪਕਾਂ ਜਗਸੀਰ ਸਿੰਘ, ਹਰਮੀਤ ਸਿੰਘ, ਵਲੰਟੀਅਰ ਟੀਚਰ ਖੁਸ਼ਪ੍ਰੀਤ ਕੌਰ ਅਤੇ ਪ੍ਰੀਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ।

23/09/2023

Activities Regarding
Meri Maati Mera Desh
Programme
Govt. Middle Smart school
Kheri Sodhian(malerkotla-1)
Distt. -Malerkotla

Photos from Government Middle Smart School Kheri Sodhian's post 23/09/2023

‘ਮਿਸ਼ਨ ਤੰਦਰੁਸਤ ਪੰਜਾਬ’ ਮਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਖੇੜੀ ਸੋਢੀਆਂ , ਮਾਲੇਰਕੋਟਲਾ ਚ’ ਹਰਿਆਲੀ ਲਹਿਰ ਨੂੰ ਹੁੰਗਾਰਾ ਦਿੰਦੇ ਹੋਏ ਸਕੂਲ ਵਿੱਚ ਬੂਟੇ ਲਗਾਏ ਗਏ ।

Photos from Government Middle Smart School Kheri Sodhian's post 23/09/2023

ਮੇਰੀ ਮਿੱਟੀ ਮੇਰਾ ਦੇਸ਼

ਅਧੀਨ ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਹੁੰ ਚੁਕਾਈ ਗਈ।।

Photos from Government Middle Smart School Kheri Sodhian's post 20/09/2023

ਸਵੱਛਤਾ ਹੀ ਸੇਵਾ
'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ 'ਕੂੜਾ ਰਹਿਤ ਭਾਰਤ(Garbage free india)' ਗਤੀਵਿਧੀ ਅਧੀਨ ' ਪੋਸਟਰ, ਸਲੋਗਨ,ਪੇਂਟਿੰਗ' ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜੵ ਕੇ ਭਾਗ ਲਿਆ।
ਸਰਕਾਰੀ ਮਿਡਲ ਸਮਾਰਟ ਸਕੂਲ
ਖੇੜੀ ਸੋਢੀਆਂ (ਮਾਲੇਰਕੋਟਲਾ- 1)
ਜ਼ਿਲ੍ਹਾ-ਮਾਲੇਰਕੋਟਲਾ ।

Photos from Government Middle Smart School Kheri Sodhian's post 16/09/2023

ਸਰਕਾਰੀ ਮਿਡਲ ਸਮਾਰਟ ਸਕੂਲ ਖੇੜੀ ਸੋਢੀਆਂ
ਬਲਾਕ-ਮਾਲੇਰਕੋਟਲਾ -1
ਜ਼ਿਲ੍ਹਾ-ਮਾਲੇਰਕੋਟਲਾ
ਪਰਾਲ਼ੀ ਨੂੰ ਅੱਗ ਨਾ ਲਗਾਉਣ ਸੰਬੰਧੀ ਸਹੁੰ ਚੁੱਕਦੇ ਹੋਏ ਵਿਦਿਆਰਥੀ ਅਤੇ ਅਧਿਆਪਕ ਅਤੇ ਰੈਲ਼ੀ ਕੱਢੀ ਗਈ

Photos from Government Middle Smart School Kheri Sodhian's post 05/09/2023

ਅੱਜ ਮਿਤੀ 5 ਸਤੰਬਰ 2023 ਨੂੰ ਸਰਕਾਰੀ ਮਿਡਲ ਸਕੂਲ ਖੇੜੀ ਸੋਢੀਆਂ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਗੀਤ , ਕਵਿਤਾਵਾਂ, ਅਤੇ ਭਾਸ਼ਣਾਂ ਦੁਆਰਾ ਅਧਿਆਪਕ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਬਾਰੇ ਵਿਚਾਰ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ ਤੇ ਸਮੂਹ ਅਧਿਆਪਕਾਂ ਨੂੰ ਆਪਣੀਆਂ ਸ਼ੁਭ-ਕਾਮਨਾਵਾਂ ਭੇਂਟ ਕੀਤੀਆਂ। ਸਮੂਹ ਅਧਿਆਪਕਾਂ ਵੱਲੋਂ ਵੀ ਵਿਦਿਆਰਥੀਆਂ ਨੂੰ ਜੀਵਨ ਵਿੱਚ ਅਧਿਆਪਕਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਪੜੵਾਈ ਵਿੱਚ ਖ਼ੂਬ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।ਅਧਿਆਪਕਾਂ ਵੱਲੋਂ ਦੁਪਹਿਰ ਦੇ ਖਾਣੇ ਸਮੇਂ ਬੱਚਿਆਂ ਨੂੰ ਗੁਲਾਬ ਜਾਮਣਾਂ ਖੁਆ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਕਾਰਡਾਂ ਵਿੱਚ ਆਪਣੀਆਂ ਭਾਵਨਾਵਾਂ ਵਿਅਕਤ ਕਰਕੇ ਅਧਿਆਪਕਾਂ ਨੂੰ ਸ਼ੁਭ-ਕਾਮਨਾਵਾਂ ਭੇਂਟ ਕੀਤੀਆਂ ਗਈਆਂ।

Photos from Government Middle Smart School Kheri Sodhian's post 02/09/2023

Celebration of Swatchhta Pakhwara.

Photos from Government Middle Smart School Kheri Sodhian's post 01/09/2023

ਸਵੱਛਤਾ ਪਖਵਾੜਾ ਸਬੰਧੀ ਸਹੁੰ ਚੁੱਕੀ ਗਈ
ਸ ਮਿ ਸ ਖੇੜੀ ਸੋਢੀਆਂ

Photos from Government Middle Smart School Kheri Sodhian's post 29/08/2023

Ek Bharat shrestha Bharat Programme (Activity)
Art integrated project work for schools Based on art form of Andhra Pradesh
GMS Kheri Sodhian
Block-Malerkotla-1
Distt. -Malerkotla

Photos from Government Middle Smart School Kheri Sodhian's post 28/08/2023

On occasion of birthday of Gurwinder Singh class 7th and Maninder Singh class 8th distributed biscuits , candies and pen to all staff and students......lots of blessings ....Be happy

Photos from Government Middle Smart School Kheri Sodhian's post 18/08/2023

ਸ ਮਿ ਸ ਖੇੜੀ ਸੋਢੀਆਂ ਜ਼ਿਲ੍ਹਾ ਮਾਲੇਰਕੋਟਲਾ 66ਵੀਆਂ ਪੰਜਾਬ ਸਕੂਲ ਖੇਡਾਂ ਵਿੱਚੋਂ ਹਾਕੀ ਦੀ ਟੀਮ ਅੰਡਰ 14 ਲੜਕੀਆਂ ਪੰਜਾਬ ਵਿੱਚੋਂ ਦੂਜੇ ਸਥਾਨ 'ਤੇ ਰਹੀਆਂ (2022-2023)ਸਰਟੀਫ਼ਿਕੇਟ ਵੰਡੇ ਗਏ

Photos from Government Middle Smart School Kheri Sodhian's post 18/08/2023

ਤੀਆਂ ਦਾ ਤਿਉਹਾਰ ਸ ਮਿ ਸ ਖੇੜੀ ਸੋਢੀਆਂ

Photos from Government Middle Smart School Kheri Sodhian's post 29/07/2023

Ek Bharat Shreshtha Bharat programme (Activities)
Learning the indigenous sports of Andhra pradesh (Tokkudu billa & Kaccha Kayalu)
GMS kheri Sodhian
Distt. -Malerkotla

Photos from Government Middle Smart School Kheri Sodhian's post 29/07/2023

Swachhta Pledge in Telgu Language (Ek Bharat shreshtha Bharat) GMS Kheri Sodhian

Photos from Government Middle Smart School Kheri Sodhian's post 10/07/2023

Summer camp GMS kheri Sodhian
BLOCK-Malerkotla -1
Distt.-Malerkotla
Day-6(Activities)
Date-10-07-2023

Photos from Government Middle Smart School Kheri Sodhian's post 07/07/2023

Summer camp GMS kheri Sodhian
BLOCK-Malerkotla -1
Distt.-Malerkotla
Day-5(Activities, & parents-Teachers Meeting )
Date-07-07-2023

Videos (show all)

Website