Govt.shivalik college naya nangal
Contact information, map and directions, contact form, opening hours, services, ratings, photos, videos and announcements from Govt.shivalik college naya nangal, Government Organization, .
New courses starting at Government Shivalik College, Naya Nangal.
Limited seats : First come First served
B. B. A( Logistic Supply Chain)
B. B. A( Banking Finance & Insurance)
B. A ( Aesthetic & Beauty Therapy)
B. Sc (Medical Lab Technology)
Apply on: online.gcnayanangal.com
admission.punjab.gov.in
For more information, interested can visit the college.
ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਨੈੱਕ ਪੀਅਰ ਟੀਮ ਨੇ ਕੀਤਾ ਸਫਲਤਾ ਪੂਰਵਕ ਨਿਰੀਖਣ
ਮਿਤੀ 25/06/2024 ਅਤੇ 26/06/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਨੈੱਕ ਪੀਅਰ ਟੀਮ ਨੇ ਵਿਜ਼ਿਟ ਕੀਤਾ। ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਅਤੇ ਨੈੱਕ ਕੋਆਰਡੀਨੇਟਰ ਪ੍ਰੋਫ਼ੈਸਰ ਨਿਸ਼ਾਂਤ ਗੋਇਲ ਦੀ ਯੋਗ ਨਿਗਰਾਨੀ ਹੇਠ ਨੈੱਕ ਦੇ ਨਿਰੀਖਣ ਲਈ ਤਿਆਰੀਆਂ ਕੀਤੀਆਂ ਗਈਆਂ। ਪਿਛਲੀ ਨੈੱਕ ਅਕਤੂਬਰ 2015 ਦੌਰਾਨ ਇਸ ਕਾਲਜ ਨੂੰ ਬੀ ਗ੍ਰੇਡ ਪ੍ਰਾਪਤ ਹੋਇਆ ਸੀ।ਇਸ ਮੌਕੇ ਨੈੱਕ ਪੀਅਰ ਟੀਮ ਦੇ ਚੇਅਰਪਰਸਨ ਏ ਕੇ ਐੱਸ ਯੂਨੀਵਰਸਿਟੀ ਸਤਨਾ ਮੱਧਿਆ ਪ੍ਰਦੇਸ਼ ਦੇ ਵਾਈਸ ਚਾਂਸਲਰ,ਡਾ. ਬੀ. ਏ ਚੌਪਾਦੇ , ਸੈਂਟ ਜੋਸਫ਼ ਈਵਨਿੰਗ ਕਾਲਜ,ਬੈਂਗਲੋਰ ਦੇ ਪ੍ਰਿੰਸੀਪਲ ਡਾ. ਕੇ ਪੋਲ ਨਿਊਮੈਨ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਯੂ ਪੀ ਦੇ ਕਾਮਰਸ ਵਿਭਾਗ ਦੇ ਪ੍ਰੋਫੈਸਰ ਪ੍ਰੀਅੰਕਾ ਗੀਤੇ ਨੇ ਕਾਲਜ ਦੇ ਸਾਰੇ ਵਿਭਾਗਾਂ, ਲੈਬਾਂ , ਲਾਇਬ੍ਰੇਰੀ ਅਤੇ ਕਾਲਜ ਦੇ ਖੇਡ ਗਰਾਊਂਡਾ ਦਾ ਨਿਰੀਖਣ ਕੀਤਾ ਅਤੇ ਕਾਲਜ ਦੀ ਬਹਿਤਰੀ ਲਈ ਚੰਗੇ ਸੁਝਾਅ ਦਿੱਤੇ।ਨੈੱਕ ਟੀਮ ਵੱਲੋਂ ਕਾਲਜ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਲੂਮਨੀ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਫੀਡਬੈਕ ਲਈ।ਇਸ ਮੌਕੇ ਨੈੱਕ ਪੀਅਰ ਟੀਮ ਵੱਲੋਂ ਕਾਲਜ ਦੇ ਪ੍ਰੋਫ਼ੈਸਰ ਸਹਿਬਾਨ ਨਾਲ ਵੱਖ ਵੱਖ ਮੁਦਿਆਂ ਤੇ ਮੀਟਿੰਗ ਕੀਤੀ।ਕਾਲਜ ਦੇ ਯੂਥ ਕਲੱਬ ਦੇ ਸਹਿਯੋਗ ਨਾਲ ਵਿਦਿਆਰਥੀਆਂ ਵੱਲੋਂ ਨੈੱਕ ਟੀਮ ਲਈ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਦਾ ਸੰਚਾਲਨ ਯੂਥ ਕਲੱਬ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਗੁਰਮੀਤ ਕੌਰ ਨੇ ਕੀਤਾ।ਇਸ ਮੌਕੇ ਨੈੱਕ ਕੋਆਰਡੀਨੇਟਰ ਪ੍ਰੋਫ਼ੈਸਰ ਨਿਸ਼ਾਂਤ ਗੋਇਲ, ਪ੍ਰੋਫ਼ੈਸਰ ਅਰਸ਼ਦ ਅਲੀ, ਪ੍ਰੋਫ਼ੈਸਰ ਦਰਸ਼ਨ ਕੌਰ, ਪ੍ਰੋਫ਼ੈਸਰ ਗੁਰਮੀਤ ਕੌਰ,ਡਾ ਬਿੰਦੂ ਸ਼ਰਮਾ, ਡਾ ਕਮਲੇਸ਼ ਕੁਮਾਰੀ, ਪ੍ਰੋਫ਼ੈਸਰ ਜਗਪਾਲ ਸਿੰਘ, ਡਾ ਹੇਮੰਤ ਕੁਮਾਰੀ, ਪ੍ਰੋਫ਼ੈਸਰ ਪ੍ਰੀਆ ਵਧਵਾ, ਪ੍ਰੋਫ਼ੈਸਰ ਸੁਨੀਤਾ ਸੈਣੀ,ਡਾ ਪਾਇਲ ਜਸਵਾਲ, ਪ੍ਰੋਫ਼ੈਸਰ ਨੀਰੂ ਚੋਧਰੀ, ਪ੍ਰੋਫ਼ੈਸਰ ਪੂਜਾ ਸ਼ਰਮਾ, ਪ੍ਰੋਫ਼ੈਸਰ ਗੁਰਲੀਨ ਕੌਰ, ਪ੍ਰੋਫ਼ੈਸਰ ਬਲਵਿੰਦਰ ਕੌਰ, ਪ੍ਰੋਫ਼ੈਸਰ ਕੀਰਤੀ ਸ਼ਰਮਾ,ਡਾ ਸੁਮਨ ਕੁਮਾਰੀ, ਪ੍ਰੋਫ਼ੈਸਰ ਬਲਜਿੰਦਰ ਕੌਰ, ਪ੍ਰੋਫ਼ੈਸਰ ਜੋਤੀ ਭਾਰਦਵਾਰ ਪ੍ਰੋਫ਼ੈਸਰ ਕਮਲੇਸ਼ ਰਾਣੀ,ਡਾ ਦਲਜੀਤ ਕੌਰ, ਪ੍ਰੋਫ਼ੈਸਰ ਅੰਨੂਪ੍ਰੀਆ,ਡਾ ਪਰਮਵਿੰਦਰ ਸਿੰਘ, ਐੱਚ ਈ ਆਈ ਐੱਸ ਤੋਂ ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਰਮਿੰਦਰਜੀਤ ਕੌਰ, ਪ੍ਰੋਫ਼ੈਸਰ ਬਲਵਿੰਦਰ ਕੌਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਪੂਜਾ ਡਡਵਾਲ,ਨਾਨ ਟੀਚਿੰਗ ਤੋਂ ਲਾਇਬ੍ਰੇਰੀ ਰੀਸਟੋਰਰ ਸ਼੍ਰੀਮਤੀ ਵੀਨਾ ਸ਼ਰਮਾ, ਸ੍ਰੀ ਭਵੀਖਣ ਕੁਮਾਰ ਸ਼੍ਰੀ,ਅਮਰਜੀਤ ਸਿੰਘ, ਸ੍ਰੀ ਆਜ਼ਾਦ, ਸ੍ਰੀ ਰਜਤ ਮਨਨ, ਸ੍ਰੀ ਅਭਿਸ਼ੇਕ ਸ਼ਰਮਾ, ਸ੍ਰੀ ਰੋਹਿਤ ਕੁਮਾਰ, ਸ੍ਰੀ ਸੰਜੀਵ ਕੁਮਾਰ,ਪ੍ਰਵੀਨ ਕੁਮਾਰ, ਸ਼੍ਰੀਮਤੀ ਮਨਦੀਪ ਕੌਰ, ਰਮਨਦੀਪ ਕੌਰ, ਸ਼੍ਰੀਮਤੀ ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਸ੍ਰੀ ਸੁਨੀਲ ਕੁਮਾਰ ਸ਼੍ਰੀਚੰਦ ਜੀ, ਸ਼੍ਰੀਮਤੀ ਮੀਨਾ ਅਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਅੱਜ ਮਿਤੀ 21/06/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ NSS ਯੂਨਿਟ,NCC ਯੂਨਿਟ, ਰੈੱਡ ਰਿਬਨ ਕਲੱਬ ਅਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।ਇਸ ਸਮਾਗਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਯੋਗ ਦੇ ਮਾਹਿਰ ਸ੍ਰੀ ਤਰਸੇਮ ਲਾਲ ਰਤਨ,ਸ੍ਰੀ ਸੁਭਾਸ਼ ਚੰਦਰ, ਨੇ ਯੋਗਾ ਦੇ ਵੱਖ ਵੱਖ ਆਸਣ ਕਰਵਾਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੋਗਾ ਦੇ ਮਹੱਤਵ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇਸ ਸਮਾਗਮ ਦੌਰਾਨ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ, ਪ੍ਰੋਫ਼ੈਸਰ ਸਾਹਿਬਾਨ ਅਤੇ ਨਾਨ ਟੀਚਿੰਗ ਸਟਾਫ਼ ਨੇ ਮਿਲ ਕੇ ਯੋਗਾ ਕੀਤਾ। ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ, ਡਾ਼ ਦਲਜੀਤ ਕੌਰ, ਪ੍ਰੋਫ਼ੈਸਰ ਜਗਪਾਲ ਸਿੰਘ,ਪ੍ਰੋਫ਼ੈਸਰ ਕਮਲੇਸ਼ ਰਾਣੀ, ਪ੍ਰੋਫ਼ੈਸਰ ਕੀਰਤੀ ਸ਼ਰਮਾ,ਪ੍ਰੋਫ਼ੈਸਰ ਸੁਨੀਤਾ ਸੈਣੀ, ਪ੍ਰੋਫ਼ੈਸਰ ਜੋਤੀ ਭਰਦਵਾਰ, ਡਾ ਸੁਮਨ ਕੁਮਾਰੀ, ਕਾਲਜ ਦਾ ਨਾਨ ਟੀਚਿੰਗ ਸਟਾਫ਼ ਵਿਚੋਂ ਲਾਇਬ੍ਰੇਰੀਅਨ ਸ਼੍ਰੀਮਤੀ ਵੀਨਾ ਸ਼ਰਮਾ, ਸ੍ਰੀਮਤੀ ਮਨਦੀਪ ਕੌਰ, ਮਨਪ੍ਰੀਤ ਕੌਰ, ਸ੍ਰੀ ਆਜ਼ਾਦ ਸ਼ਰਮਾ, ਸ੍ਰੀ ਅਭਿਸ਼ੇਕ ਕੁਮਾਰ ਸ਼੍ਰੀ ਭਵੀਖਣ ਕੁਮਾਰ,ਅਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
ਵਿਸ਼ਵ ਵਾਤਾਵਰਣ ਦਿਵਸ ਮੌਕੇ ਕਰਵਾਈਆਂ ਵੱਖ ਵੱਖ ਗਤੀਵਿਧੀਆਂ
ਅੱਜ ਮਿਤੀ 05/06/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਜੌਗਰਫੀ ਵਿਭਾਗ,ਐਨ.ਸੀ.ਸੀ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਵਿਦਿਆਰਥੀਆਂ ਦੀ ਸਹਾਇਤਾ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇਸ ਸਬੰਧ ਵਿਚ ਪਿੰਡ ਮੌਜੋਵਾਲ,ਛੁੱਟੇਵਾਲ ਅਤੇ ਮਹਿਲਵਾਂ ਦੇ ਸਕੂਲ ਅਤੇ ਜਨਤਕ ਥਾਵਾਂ ਤੇ ਵੱਖ -ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਅਤੇ ਰਾਹਗੀਰਾਂ ਨੂੰ ਪੌਦੇ ਵੰਡੇ ਵੀ ਗਏ।ਇਸ ਸਮਾਗਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਲਗਭਗ 35 ਵਿਦਿਆਰਥੀਆਂ ਨੇ ਭਾਗ ਲਿਆ।ਇਸ ਉਪਰੰਤ ਕਾਲਜ ਕੈਂਪਸ ਵਿਚ ਮੀਡੀਆ ਕੌਪਸ ਟੀਮ ਦੇ ਸਹਿਯੋਗ ਨਾਲ ਮੁੱਖ ਮਹਿਮਾਨ ਤਹਿਸੀਲਦਾਰ ਸ੍ਰੀ ਸੰਦੀਪ ਕੁਮਾਰ ਅਤੇ ਪ੍ਰਾਈਮੋ ਕੈਮੀਕਲ ਇੰਡਸਟਰੀ ਦੇ ਜੀ.ਐਮ ਸ੍ਰੀ ਐਮ.ਪੀ.ਵਾਲੀਆ ਨੇ ਆਪਣੇ ਕਰ-ਕਮਲਾਂ ਨਾਲ ਪੌਦੇ ਲਗਾਏ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਅਤੇ “ਵਾਤਾਵਰਨ ਚੇਤਨਾ: ਭਵਿੱਖਮੁਖੀ ਸੰਭਾਵਨਾਵਾਂ “ ਵਿਸ਼ੇਸ਼ ਉੱਤੇ ਇੱਕ ਗੈਸਟ ਲੈਕਚਰ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਡਾ.ਜਗਦੀਪ ਸਿੰਘ ਦੂਆ ਨੇ ਹਾਜ਼ਰੀ ਭਰੀ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਪਾਉਣ ਅਤੇ ਧਰਤੀ ਉੱਤੇ ਵਧਦੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫ਼ੈਸਰ ਨਿਸ਼ਾਂਤ ਗੋਇਲ ਨੇ ਨਿਭਾਈ। ਇਸ ਮੌਕੇ ਤੇ ਮੀਡੀਆ ਕੌਪਸ ਟੀਮ ਦੇ ਮੈਂਬਰ ਸ੍ਰੀਮਤੀ ਮਾਹੀ ਸ਼ਰਮਾ , ਸ਼੍ਰੀਮਤੀ ਉਮਾ ਕਾਲੀਆਂ, ਸ੍ਰੀ ਸੁਧੀਰ ਸ਼ਰਮਾ ,ਡਾ.ਗੁਲਜੀਤ ਸਿੰਘ ਚੱਠਾ , ਸ੍ਰੀ ਜਰਨੈਲ ਸਿੰਘ ,ਡਾ. ਆਰ.ਕੇ.ਗੁਪਤਾ, ਹਰਮਨਦੀਪ ਸਿੰਘ,ਜਤਿਨ ਗਰੋਵਰ ਅਤੇ ਕਾਲਜ ਸਟਾਫ਼ ਦੇ ਮੈਂਬਰ ਪ੍ਰੋ.ਜਗਪਾਲ ਸਿੰਘ, ਡਾ. ਕਮਲ ਕੁਮਾਰ, ਪ੍ਰੋ. ਬਲਜਿੰਦਰ ਕੌਰ ਅਤੇ ਪ੍ਰੋ. ਜੋਤੀ ਭਾਰਦਵਾਜ, ਸ੍ਰੀ ਅਮਰਜੀਤ ਸਿੰਘ (ਐਸ.ਐਲ.ਏ) ਹਾਜ਼ਰ ਸਨ।
Admission Open For Session 2024-2025
ਸਾਲਾਨਾ ਡਿਗਰੀ ਵੰਡ ਸਮਾਰੋਹ
ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਮਿਤੀ 18/05/2024 ਨੂੰ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਮਾਣਯੋਗ ਡਾ ਅਸ਼ਵਨੀ ਭੱਲਾ , ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ, ਪੰਜਾਬ ਸਨ। ਮੰਚ ਦਾ ਸੰਚਾਲਨ ਸੀਨੀਅਰ ਪ੍ਰੋਫ਼ੈਸਰ ਗੁਰਮੀਤ ਕੌਰ ਨੇ ਕੀਤਾ। ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਭੱਲਾ ਸਾਹਿਬ ਅਤੇ ਉਹਨਾਂ ਨਾਲ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਸਭ ਨੂੰ ਜਾਣੂ ਕਰਵਾਇਆ। ਡੀ ਪੀ ਆਈ ਸਾਹਿਬ ਨੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ।ਇਸ ਮੌਕੇ ਸੀਨੀਅਰ ਪ੍ਰੋਫ਼ੈਸਰ ਅਰਸ਼ਦ ਅਲੀ, ਪ੍ਰੋਫ਼ੈਸਰ ਦਰਸ਼ਨ ਕੌਰ, ਪ੍ਰੋਫ਼ੈਸਰ ਜਗਪਾਲ ਸਿੰਘ ਡਾ਼ ਬਿੰਦੂ ਸ਼ਰਮਾ, ਡਾ਼ ਕਮਲੇਸ਼ ਕੁਮਾਰੀ, ਡਾ਼ ਪਾਇਲ ਜਸਵਾਲ,ਡਾ ਦਲਜੀਤ ਕੌਰ, ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਕੀਰਤੀ ਸ਼ਰਮਾ,ਡਾ ਹੇਮੰਤ ਕੁਮਾਰੀ, ਪ੍ਰੋਫ਼ੈਸਰ ਪੂਜਾ ਸ਼ਰਮਾ, ਪ੍ਰੋਫ਼ੈਸਰ ਨੀਰੂ ਚੌਧਰੀ, ਪ੍ਰੋਫ਼ੈਸਰ ਗੁਰਲੀਨ ਕੌਰ,ਪ੍ਰੋਫ਼ੈਸਰ ਜੋਤੀ ਭਰਦਵਾਰ, ਪ੍ਰੋਫ਼ੈਸਰ ਸੁਨੀਤਾ ਸੈਣੀ, ਪ੍ਰੋਫ਼ੈਸਰ ਬਲਵਿੰਦਰ ਕੌਰ, ਡਾ ਸੁਮਨ ਕੁਮਾਰੀ, ਪ੍ਰੋਫ਼ੈਸਰ ਬਲਜਿੰਦਰ ਕੌਰ, ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਰਮਿੰਦਰਜੀਤ ਕੌਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਬਲਵਿੰਦਰ ਕੌਰ HEIS, ਪ੍ਰੋਫ਼ੈਸਰ ਪੂਜਾ ਡਡਵਾਲ,ਡਾ ਕੁਸਮ ਬਿਡਲਾ ਡਾ਼ ਪਰਵਿੰਦਰ ਸਿੰਘ, ਪ੍ਰੋਫ਼ੈਸਰ ਅੰਨੂਪ੍ਰੀਆ, ਕਾਲਜ ਦੇ ਲਾਇਬ੍ਰੇਰੀ ਰੀਸਟੋਰਰ ਸ਼੍ਰੀਮਤੀ ਵੀਨਾ ਸ਼ਰਮਾ ਅਤੇ ਹੋਰ ਨਾਨਕ ਟੀਚਿੰਗ ਸਟਾਫ਼ ਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
Government Shivalik College Naya Nangal is going to organize an annual Convocation on dated 18-05-2024. Chief guest of this Convocation is Dr. Ashwani Bhalla ( Deputy director higher education department).
Annual prize distribution function 2023-24
ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ
ਅੱਜ ਮਿਤੀ 27/04/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਾਣਯੋਗ ਡੀ.ਸੀ. ਰੂਪਨਗਰ ਸ਼੍ਰੀਮਤੀ ਪ੍ਰੀਤੀ ਯਾਦਵ, (ਆਈ.ਏ. ਐੱਸ .) ਸਨ ਜਿਹੜੇ ਪ੍ਰਸ਼ਾਸਨਿਕ ਰੁਝੇਵਿਆਂ ਕਾਰਨ ਇਸ ਸਮਾਗਮ ਵਿੱਚ ਸ਼ਿਰਕਤ ਨਾਹੀਂ ਕਰ ਸਕੇ, ਉਹਨਾਂ ਦੀ ਥਾਂ ਮਾਣਨਯੋਗ ਐੱਸ ਡੀ ਐਮ ਨੰਗਲ ਮਿਸ ਅਨਮਜੋਤ ਕੌਰ ( ਪੀ ਸੀ ਐਸ )ਸਨ।ਇਸ ਸਮਾਗਮ ਦੇ ਕਨਵੀਨਰ ਪ੍ਰੋਫ਼ੈਸਰ ਅਰਸ਼ਦ ਅਲੀ ਸਨ।ਮੰਚ ਦਾ ਸੰਚਾਲਨ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ ਨੇ ਕੀਤਾ। ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਸੀਮਾ ਸੈਣੀ ਨੇ ਸਾਲ 2023-24 ਦੀਆਂ ਵੱਖ ਵੱਖ ਕਾਲਜ ਗਤੀਵਿਧੀਆਂ ਦਾ ਵੇਰਵਾ ਪੇਸ਼ ਕੀਤਾ। ਐੱਸ ਡੀ ਐੱਮ ਨੰਗਲ ਮਿਸ ਅਮਨਜੋਤ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਗਮ ਵਿੱਚ ਕਾਲਜ ਦੇ ਹੌਣਹਾਰ ਵਿਦਿਆਰਥੀ ਜਿਹਨਾਂ ਨੇ ਖੇਡਾਂ, ਸੱਭਿਆਚਾਰਕ , ਸਾਮਾਜਿਕ, ਪ੍ਰੀਖਿਆਵਾਂ ਅਤੇ ਵੱਖ ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ ਲੈ ਕੇ ਮੱਲਾਂ ਮਾਰੀਆਂ , ਉਹਨਾਂ ਵਿਦਿਆਰਥੀਆਂ ਨੂੰ ਆਏ ਹੋਏ ਮੁੱਖ ਮਹਿਮਾਨਾਂ ਨੇ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ, ਨੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸੇਵਾ ਮੁਕਤ ਸੁਪਰਡੈਂਟ ਸ਼੍ਰੀ ਬਾਲਕ੍ਰਿਸ਼ਨ ਜੀ,ਸੀਨੀਅਰ ਪ੍ਰੋਫ਼ੈਸਰ ਗੁਰਮੀਤ ਕੌਰ, ਪ੍ਰੋਫ਼ੈਸਰ ਅਰਸ਼ਦ ਅਲੀ, , ਡਾ਼ ਕਮਲੇਸ਼ ਕੁਮਾਰੀ, ਪ੍ਰੋਫ਼ੈਸਰ ਜਗਪਾਲ ਸਿੰਘ,ਡਾ ਪਾਇਲ ਜਸਵਾਲ ,ਡਾ ਹੇਮੰਤ ਕੁਮਾਰੀ, ਪ੍ਰੋਫ਼ੈਸਰ ਪੂਜਾ ਸ਼ਰਮਾ, ਪ੍ਰੋਫ਼ੈਸਰ ਨੀਰੂ ਚੌਧਰੀ, ਪ੍ਰੋਫ਼ੈਸਰ ਗੁਰਲੀਨ ਕੌਰ ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਕੀਰਤੀ ਸ਼ਰਮਾ ਪ੍ਰੋਫ਼ੈਸਰ ਪੂਜਾ ਡਡਵਾਲ, ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਰਮਿੰਦਰਜੀਤ ਕੌਰ, ਪ੍ਰੋਫ਼ੈਸਰ ਨਿਧੀ ਪ੍ਰਮਾਰ, ਡਾ਼ ਪਰਵਿੰਦਰ ਸਿੰਘ, ਪ੍ਰੋਫ਼ੈਸਰ ਅੰਨੂਪ੍ਰੀਆ, ਪ੍ਰੋਫ਼ੈਸਰ ਸੁਨੀਤਾ ਸੈਣੀ, ਪ੍ਰੋਫ਼ੈਸਰ ਬਲਵਿੰਦਰ ਕੌਰ HEIS, ਪ੍ਰੋਫ਼ੈਸਰ ਜੋਤੀ ਭਰਦਵਾਰ,ਪ੍ਰੋਫ਼ੈਸਰ ਬਲਜਿੰਦਰ ਕੌਰ,ਡਾ ਸੁਮਨ ਕੁਮਾਰੀ, ਡਾ਼ ਕੁਸਮ ਬਿਡਲਾ, ਡਾ ਦਲਜੀਤ ਕੌਰ,ਡਾ ਕਮਲ ਕੁਮਾਰ,ਲਾਇਬ੍ਰੇਰੀ ਰੀਸਟੋਰਰ ਸ੍ਰੀਮਤੀ ਵੀਨਾ ਸ਼ਰਮਾ, ਸ਼੍ਰੀਮਤੀ ਮਨਦੀਪ ਕੌਰ , ਐੱਸ ਐੱਲ ਏ ਸਰਦਾਰ ਅਮਰਜੀਤ ਸਿੰਘ ਅਤੇ ਕਾਲਜ ਦਾ ਹੋਰ ਨਾਨ ਟੀਚਿੰਗ ਸਟਾਫ਼ ਵੀ ਸ਼ਾਮਲ ਸਨ।
ਮਿਤੀ 28/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਬੋਟਨੀ ਵਿਭਾਗ ਵੱਲੋਂ Bsc Madical ਭਾਗ ਤੀਜਾ ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਦਾ Field Visit, ਪ੍ਰੈਕਟੀਕਲ ਸਿਲੇਬਸ ਅਨੁਸਾਰ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ।ਇਹ Visit ਡਾ਼ ਬਿੰਦੂ ਸ਼ਰਮਾ ਦੀ ਨਿਗਰਾਨੀ ਹੇਠ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੇ timber wood and medicinal plants ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਦੀ ਰਿਪੋਰਟ ਤਿਆਰ ਕੀਤੀ।
ਅੱਜ ਮਿਤੀ 26/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਡੈਪੋ ਪ੍ਰੋਗਰਾਮ ਅਧੀਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਉਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰੇ ਪ੍ਰੋਫ਼ੈਸਰ ਜਗਪਾਲ ਸਿੰਘ ਸਨ। ਮੰਚ ਦਾ ਸੰਚਾਲਨ ਡੈਪੋ ਪ੍ਰੋਗਰਾਮ ਦੇ ਕਨਵੀਨਰ ਡਾ ਕਮਲ ਕੁਮਾਰ ਨੇ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਰੈੱਡ ਰਿਬਨ ਕਲੱਬ ਦੇ ਕਮੇਟੀ ਮੈਂਬਰ ਪ੍ਰੋਫ਼ੈਸਰ ਸੁਨੀਤਾ ਸੈਣੀ ਅਤੇ ਪ੍ਰੋਫ਼ੈਸਰ ਪ੍ਰਿਆ ਵਧਵਾ ਨੇ ਕੀਤਾ। ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨਾਲ ਰੁਬਰੂ ਹੁੰਦੇ ਹੋਏ ਕਿਹਾ ਕੇ ਤੁਹਾਡੇ ਭਵਿੱਖ ਨਾਲ ਤੁਹਾਡੇ ਮਾਂ ਪਿਓ ਦਾ ਭਵਿੱਖ ਜੁੜਿਆ ਹੋਇਆ ਹੈ ਇਸ ਲਈ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਮਾਂਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਨਸ਼ਿਆਂ ਨੂੰ ਨਾਂਹ ਅਤੇ ਖੇਡਾਂ ਨੂੰ ਹਾਂ ਦਾ ਨਾਅਰਾ ਮਾਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਅਪਨਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਡਾ ਹੇਮੰਤ ਕੁਮਾਰੀ ਵੀ ਸ਼ਾਮਲ ਸਨ।
ਸ਼ਹੀਦ- ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ
ਅੱਜ ਮਿਤੀ 23/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ ਐੱਸ ਐੱਸ ਯੂਨਿਟ, ਐੱਨ ਸੀ ਸੀ ਅਤੇ ਇਤਿਹਾਸ ਵਿਭਾਗ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਾਇਕਲ ਰੈਲੀ ਕੱਢੀ ਗਈ।ਇਸ ਮੌਕੇ ਕਾਲਜ ਵਿੱਚ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਵਿਸ਼ੇ ਤੇ ਨੁੱਕੜ ਨਾਟਕ ਖੇਡਿਆ ਗਿਆ। ਇਤਿਹਾਸ ਵਿਭਾਗ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਦਾ ਮਹੱਤਵ ਵਿਸ਼ੇ ਉਤੇ ਇਕ ਵਿਸ਼ੇਸ਼ ਲੈਕਚਰ ਪ੍ਰੋਫ਼ੈਸਰ ਅਰਸ਼ਦ ਅਲੀ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਬੁਲਾਰੇ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰੋਫ਼ੈਸਰ ਡਾ ਹਰਦੀਪ ਸਿੰਘ ਸਨ। ਇਸ ਸਮਾਗਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਦਿਲੋਂ ਨਹੀਂ ਵਿਸਾਰਨਾ ਚਾਹੀਦਾ। ਜੇਕਰ ਅੱਜ ਅਸੀਂ ਆਜ਼ਾਦ ਹਾਂ ਤਾਂ ਇਹਨਾਂ ਆਜ਼ਾਦੀ ਘੁਲਾਟੀਆਂ ਦੇ ਕਾਰਨ ਹੀ ਆਜ਼ਾਦ ਹਾਂ। ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ, ਪ੍ਰੋਫੈਸਰ ਗੁਰਮੀਤ ਕੌਰ, ਐੱਨ ਸੀ ਸੀ ਇੰਚਾਰਜ ਪ੍ਰੋਫ਼ੈਸਰ ਜਗਪਾਲ ਸਿੰਘ, ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਨੀਰੂ ਚੋਧਰੀ, ਸ੍ਰੀ ਭਵੀਖਣ ਕੁਮਾਰ, ਸ੍ਰੀ ਸੁਨੀਲ ਕੁਮਾਰ, ਸ੍ਰੀ ਨਿਰਮਲ ਸਿੰਘ ਅਤੇ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਡਾ ਕਮਲ ਕੁਮਾਰ ਸ਼ਾਮਲ ਸ
ਅੱਜ ਮਿਤੀ 14/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਗਣਿਤ ਵਿਭਾਗ ਵੱਲੋਂ Pi- Day ਮਨਾਇਆ ਗਿਆ । ਜਿਸ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਸਮਾਗਮ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਮੰਚ ਦਾ ਸੰਚਾਲਨ ਪ੍ਰੋਫ਼ੈਸਰ ਪ੍ਰਿਆ ਵਧਵਾ ਨੇ ਕੀਤਾ ।ਇਸ ਮੁਕਾਬਲੇ ਦੀ ਜੱਜਮੈਂਟ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਗੁਰਮੀਤ ਕੌਰ ਨੇ ਕੀਤਾ। ਇਸ ਪ੍ਰਤੀਯੋਗਤਾ ਵਿੱਚ ਕੁੱਲ 25 ਵਿਦਿਆਰਥੀਆਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਕਾਲਜ ਦੇ ਪ੍ਰੋਫੈਸਰ ਗੁਰਮੀਤ ਕੌਰ, ਡਾ ਹੇਮੰਤ ਕੁਮਾਰੀ, ਪ੍ਰੋਫ਼ੈਸਰ ਕੀਰਤੀ ਸ਼ਰਮਾ, ਪ੍ਰੋਫ਼ੈਸਰ ਸੁਨੀਤਾ ਸੈਣੀ, ਪ੍ਰੋਫ਼ੈਸਰ ਬਲਵਿੰਦਰ ਕੌਰ, ਡਾ਼ ਕਮਲੇਸ਼ ਕੁਮਾਰੀ, ਡਾ਼ ਸੁਮਨ ਕੁਮਾਰੀ, ਡਾ਼ ਬਿੰਦੂ ਸ਼ਰਮਾ ਡਾ਼ ਕਮਲ ਕੁਮਾਰ ਵੀ ਸ਼ਾਮਲ ।
ਅੱਜ ਮਿਤੀ 07/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਮੁੱਖ ਵਿਸ਼ਾ ਜਿਨਸੀ ਹਮਲੇ/ਹੋਰ ਅਪਰਾਧਾਂ ਦੀਆਂ ਪੀੜਤ ਔਰਤਾਂ/ ਸਰਵਾਇਵਰਾਂ ਲਈ ਨਾਲਸਾ ਦੀ ਮੁਆਵਜ਼ਾ ਯੋਜਨਾ 2018 ਦੇ ਕਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਸੀ। ਮੰਚ ਦਾ ਸੰਚਾਲਨ ਡਾ਼ ਦਲਜੀਤ ਕੌਰ ਨੇ ਕੀਤਾ।ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਨਿਸ਼ਾਤ ਕੁਮਾਰ ਗੋਇਲ ਸਨ। ਜਿਹਨਾਂ ਨੇ ਵਿਦਿਆਰਥੀਆਂ ਨੂੰ ਇਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਸਬੰਧੀ ਜਾਣਕਾਰੀ ਦਿੱਤੀ। ਪ੍ਰੋਫ਼ੈਸਰ ਗੋਇਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਜਾਣਕਾਰੀ ਨੂੰ ਆਪਣੇ ਤੱਕ ਹੀ ਸੀਮਤ ਨਹੀਂ ਰੱਖਣਾ ਸਗੋਂ ਇਸ ਨੂੰ ਆਸੇ ਪਾਸੇ ਜ਼ਰੂਰ ਸਾਂਝਾ ਕਰੋ।ਇਸ ਮੌਕੇ ਪ੍ਰੋਫੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਬਲਜਿੰਦਰ ਕੌਰ ਅਤੇ ਪ੍ਰੋਫੈਸਰ ਨਿਧੀ ਪਰਮਾਰ ਸ਼ਾਮਲ ਸਨ।
ਸ਼ਿਵਾਲਿਕ ਕਾਲਜ ਵਿਖੇ ਵੋਟ ਕੰਪੇਨ ਸ਼ੁਰੂ
ਮਿਤੀ 05/03/2024 ਤੇ 06/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਕਾਲਜ ਵਿੱਚ ਵੋਟ ਕੰਪੇਨ ਸ਼ੁਰੂ ਕੀਤਾ ਗਿਆ, ਜਿਸ ਅਧੀਨ ਕਾਲਜ ਵਿੱਚ ਵਿਸ਼ੇਸ਼ ਲੈਕਚਰ ਅਤੇ ਕਾਵਿ ਉਚਾਰਨ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਐੱਨ ਐੱਸ ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ਼ ਕਮਲ ਕੁਮਾਰ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵੋਟਾਂ ਬਣਾਉਣ ਅਤੇ ਇਸ ਅਧਿਕਾਰ ਦਾ ਸਦਉਪਯੋਗ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵੋਟਾਂ ਨਾਲ ਸਬੰਧਤ ਕਵਿਤਾ ਉਚਾਰਨ ਪ੍ਰੋਗਰਾਮ ਵੀ ਕਰਵਾਇਆ ਗਿਆ। ਮੰਚ ਦਾ ਸੰਚਾਲਨ ਐੱਨ ਐੱਸ ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਨਿਸ਼ਾ ਗਾਂਧੀ ਨੇ ਕੀਤਾ। ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ ਨੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਵੋਟਾਂ ਬਣਾਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਡਾ਼ ਹੇਮੰਤ ਕੁਮਾਰੀ, ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਜੋਤੀ ਭਰਦਵਾਰ ਪ੍ਰੋਫ਼ੈਸਰ,ਸੁਮਿਤ ਕੁਮਾਰ ਬੈਂਸ ਪ੍ਰੋਫ਼ੈਸਰ ਸੋਨੀਆ, ਸ਼ਾਮਲ ਸਨ।
ਰਾਸ਼ਟਰੀ ਸਾਇੰਸ ਦਿਵਸ
ਅੱਜ ਮਿਤੀ 02/03/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਸਾਇੰਸ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ( ਪੀ ਐਸ ਸੀ ਐਸ ਟੀ), ਐੱਨ ਸੀ ਐਸ ਟੀ ਸੀ ਅਤੇ ਡੀ ਐੱਸ ਟੀ ਦੇ ਦੇ ਸਹਿਯੋਗ ਨਾਲ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਹੋਰ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਸਾਇੰਸ ਵਿਭਾਗ ਦੇ ਮੁੱਖੀ ਪ੍ਰੋਫ਼ੈਸਰ ਗੁਰਮੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ। ਕਾਲਜ ਦੇ ਬੋਟਨੀ, / ਫਿਜਿਕਸ,ਕੈਮਿਸਟਰੀ, ਜੁਆਲੋਜੀ ,ਮੈਥ, ਕੰਪਿਊਟਰ ਸਾਇੰਸ,ਜੋਗਰਫੀ, ਵਿਭਾਗ ਦੇ ਵਿਦਿਆਰਥੀਆਂ ਨੇ ਮਾਡਲ ਮੇਕਿੰਗ ਅਤੇ ਸਾਇੰਟਿਫਿਕ ਰੰਗੋਲੀ ਮੁਕਾਬਲੇ ਵਿੱਚ ਭਾਗ ਲਿਆ, ਕੁੱਲ 40 ਮਾਡਲ ਪੇਸ਼ ਕੀਤੇ ਗਏ।ਇਸ ਦੀ ਜੱਜਮੈਂਟ ਡਾ਼ ਜਗਦੀਪ ਸਿੰਘ ਦੂਆ, ਪ੍ਰੋਫ਼ੈਸਰ ਮੁਹੰਮਦ ਸ਼ਹਿਨਾਜ਼, ਪ੍ਰੋਫ਼ੈਸਰ ਜੋਤੀ ਪ੍ਰਕਾਸ਼ ਨੇ ਕੀਤੀ।ਇਸ ਸਮਾਗਮ ਦੇ ਮੁੱਖ ਮਹਿਮਾਨ ਚੀਫ਼ ਇੰਜੀਨੀਅਰ ਸਰਦਾਰ ਜਗਜੀਤ ਸਿੰਘ, ਸ੍ਰੀ ਫੋਰਨ ਚੰਦ, ਡਾ਼ ਗੁਲਜੀਤ ਸਿੰਘ ਚੱਠਾ ਸਨ।ਇਸ ਸਮਾਗਮ ਦਾ ਮੁੱਖ ਵਿਸ਼ਾ “ਵਿਕਸਤ ਭਾਰਤ ਲਈ ਦੇਸੀ ਤਕਨੋਲੋਜੀ ਦਾ ਮਹੱਤਵ” ਹੈ।ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਗਿਆਨ ਦੇ ਯੁੱਗ ਵਿੱਚ ਵਿਗਿਆਨਕ ਸੋਚ ਨੂੰ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ। ਵੱਖ ਵੱਖ ਵਿਭਾਗਾਂ ਦੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ, ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ, ਪ੍ਰੋਫ਼ੈਸਰ ਅਰਸ਼ਦ ਅਲੀ, ਡਾ਼ ਬਿੰਦੂ ਸ਼ਰਮਾ, ਡਾ਼ ਕਮਲੇਸ਼ ਕੁਮਾਰੀ, ਡਾ਼ ਸੁਮਨ ਕੁਮਾਰੀ , ਪ੍ਰੋਫ਼ੈਸਰ ਪ੍ਰਿਆ ਬਧਵਾ, ਪ੍ਰੋਫ਼ੈਸਰ ਸੂਨੀਤਾ ਸੈਣੀ, ਡਾ਼ ਹੇਮੰਤ ਕੁਮਾਰੀ, ਪ੍ਰੋਫ਼ੈਸਰ ਕੀਰਤੀ ਸ਼ਰਮਾ,, ਪ੍ਰੋਫੈਸਰ ਜਗਪਾਲ ਸਿੰਘ, ਪ੍ਰੋਫ਼ੈਸਰ ਨਿਸ਼ਾ ਗਾਂਧੀ, ਜੋਤੀ ਭਰਦਵਾਰ,ਡਾ਼ ਪਾਇਲ ਜਸਵਾਲ, ਪ੍ਰੋਫ਼ੈਸਰ ਗੁਰਲੀਨ ਕੌਰ, ਪ੍ਰੋਫ਼ੈਸਰ ਨੀਰੂ ਚੌਧਰੀ ਪ੍ਰੋਫ਼ੈਸਰ ਪੂਜਾ ਸ਼ਰਮਾ,,ਡਾ਼ ਦਲਜੀਤ ਕੌਰ,ਐੱਚ ਈ ਆਈ ਐੱਸ ਤੋਂ ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਪੂਜਾ ਡਡਵਾਲ, ਪ੍ਰੋਫ਼ੈਸਰ ਰਮਿੰਦਰਜੀਤ ਕੌਰ, ਪ੍ਰੋਫ਼ੈ਼ਸਰਬਲਵਿੰਦਰ ਕੌਰ,ਲਾਇਬਰੇਰੀ ਰਿਸਟੋਰਰ ਬੀਨਾ ਕੁਮਾਰੀ, ਐੱਸ ਐੱਲ ਏ,,ਸ.ਅਮਰਜੀਤ ਸਿੰਘ ਨਾਨ ਟੀਚਿੰਗ ਸਟਾਫ਼ ਅਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
ਅੱਜ ਮਿਤੀ 29/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਕੈਂਪਸ ਵਿੱਚ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ ਇਸ ਸਮਾਗਮ ਦੇ ਕੁਆਰਡੀਨੇਟਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋਫ਼ੈਸਰ ਨਿਸ਼ਾਤ ਕੁਮਾਰ ਗੋਇਲ,ਕੋ ਕੁਆਰਡੀਨੇਟਰ ਡਾ ਪਰਮਿੰਦਰ ਸਿੰਘ ਸਨ। ਇਸ ਸਮਾਗਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੰਚ ਦਾ ਸੰਚਾਲਨ ਪ੍ਰੋਫ਼ੈਸਰ ਦਰਸ਼ਨ ਕੌਰ ਅਤੇ ਪ੍ਰੋਫੈਸਰ ਗੁਰਮੀਤ ਕੌਰ ਨੇ ਕੀਤਾ। ਅਨਾਊਂਸਰ ਦੀ ਭੂਮਿਕਾ ਡਾ ਦਲਜੀਤ ਕੌਰ, ਪ੍ਰੋਫ਼ੈਸਰ ਹੇਮੰਤ ਕੁਮਾਰੀ, ਪ੍ਰੋਫ਼ੈਸਰ ਬਲਵਿੰਦਰ ਕੌਰ ਨੇ ਨਿਭਾਈ। ਗਰਾਊਂਡ ਦੀ ਸਾਰੀ ਤਿਆਰੀ ਸ.ਅਮਰਜੀਤ ਸਿੰਘ ਅਤੇ ਨਾਨ ਟੀਚਿੰਗ ਸਟਾਫ਼ ਨੇ ਸੇਵਾ ਨਿਭਾਈ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ, ਪੰਜਾਬ ਸਰਕਾਰ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾਵਾਂ ਵਿਭਾਗ ਅਤੇ ਸਕੂਲੀ ਸਿੱਖਿਆ ਮਾਣਯੋਗ ਸ.ਹਰਜੋਤ ਸਿੰਘ ਬੈਂਸ, ਉਹਨਾਂ ਦੀ ਮਾਤਾ ਬਲਵਿੰਦਰ ਕੌਰ, ਉਦਯੋਗਪਤੀ ਸਰਦਾਰ ਬਚਿੱਤਰ ਸਿੰਘ ਬੈਂਸ,ਜੀ ਡਾ ਸੰਜੀਵ ਗੌਤਮ, ਜੀ ਨੇ ਇਸ ਸਮਾਗਮ ਦੇ opning ceremony ਕੀਤੀ।ਇਸ ਮੌਕੇ ਬੈਂਸ ਸਾਹਿਬ ਨੇ 25 ਲੱਖ ਰੁਪਏ ਕਾਲਜ ਦੇ ਕੰਮਾਂ ਲਈ ਦਿੱਤੇ। 2 ਕਰੋੜ ਰੁਪਏ ਅੱਗਲੇ ਬਜ਼ਟ ਲਈ ਦਿੱਤੇ ਗਏ।ਮਿਉਂਸੀਪਲ ਕਾਊਂਸਲਰ ਸ੍ਰੀਮਤੀ ਰੂਪਾ ਰਾਣੀ, ਨੰਗਲ ਬਲਾਕ ਦੇ ਪਿੰਡਾਂ ਪੰਚ, ਸਰਪੰਚ, ਰਿਟਾਇਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼, ਸਾਰੇ ਪੱਤਰਕਾਰ ਸਹਿਬਾਨ ।ਇਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਅਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।1500,800,400 ਅਤੇ 200 ਮੀਟਰ ਦੌੜ (boy’s/girls), ਲੌਂਗ ਜੰਗ,ਹਾਈ ਜੰਪ,ਜੈਵਲਿਨ ਥ੍ਰੋਹ ਡਿਸਕ ਥ੍ਰੋਹ, ਸਾਈਕਲ ਰੇਸ ਸ਼ੋਟ ਪੁੱਟ ਵਿੱਚ ਭਾਗ ਲਿਆ। ਬਈ ਏ ਭਾਗ ਤੀਜਾ ਦੇ ਵਿਦਿਆਰਥੀ ਮਨਜੀਤ ਸਿੰਘ ਅਤੇ ਜਸਵੀਰ ਕੌਰ ਬੈਸਟ ਅਥਲੀਟ ਘੋਸ਼ਿਤ ਕੀਤੇ ਗਏ।ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ਼ ਗੁਲਜੀਤ ਸਿੰਘ ਚੱਠਾ,ਡਾ਼ ਹਰਮੀਤ ਕੌਰ ਚੱਠਾ ਪ੍ਰਿੰਸੀਪਲ ਫਾਰਮੈਸੀ ਕਾਲਜ ਸ੍ਰੀ ਡੀ ਐੱਨ ਪ੍ਰਸ਼ਾਦ,ਡਾ਼ ਜਗਦੀਪ ਸਿੰਘ ਦੂਆ, ਮੈਡਮ ਦੂਆ,,ਡਾ ਸੁਰਿੰਦਰ ਸ਼ਰਮਾ, ਡਾ਼ ਬਲਜੀਤ ਸਿੰਘ ਚਾਨਾ, ,ਸ੍ਰੀ ਅਸ਼ੋਕ ਕੁਮਾਰ, ਅਰਵਿੰਦ ਸ਼ਰਮਾ,ਨੇ ਸ਼ਿਰਕਤ ਕੀਤੀ।ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ, ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ, ਪ੍ਰੋਫ਼ੈਸਰ ਗੁਰਮੀਤ ਕੌਰ, ਪ੍ਰੋਫ਼ੈਸਰ ਅਰਸ਼ਦ ਅਲੀ, ਪ੍ਰੋਫ਼ੈਸਰ ਜਗਪਾਲ ਸਿੰਘ,ਡਾ਼ ਕਮਲੇਸ਼ ਕੁਮਾਰੀ, ਡਾ਼ ਬਿੰਦੂ ਸ਼ਰਮਾ, ਡਾ਼ ਹੇਮੰਤ ਕੁਮਾਰੀ, ਡਾ਼ ਪਾਇਲ ਜਸਵਾਲ, ਪ੍ਰੋਫ਼ੈਸਰ ਪੂਜਾ ਸ਼ਰਮਾ, ਪ੍ਰੋਫ਼ੈਸਰ ਨੀਰੂ ਚੌਧਰੀ, ਪ੍ਰੋਫ਼ੈਸਰ ਸੁਨੀਤਾ ਸੈਣੀ, ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਨਿਸ਼ਾ ਗਾਂਧੀ, ਪ੍ਰੋਫ਼ੈਸਰ ਜੋਤੀ ਭਰਦਵਾਰ, ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਬਲਵਿੰਦਰ ਕੌਰ, ਪ੍ਰੋਫ਼ੈਸਰ ਪੂਜਾ ਡਡਵਾਲ, ਪ੍ਰੋਫ਼ੈਸਰ ਰਮਿੰਦਰਜੀਤ ਕੌਰ,ਡਾ ਕੁਸਮ ਬਿਡਲਾ, ਪ੍ਰੋਫ਼ੈਸਰ ਗੁਰਲੀਨ ਕੌਰ, ਪ੍ਰੋਫ਼ੈਸਰ ਸੁਮਿਤ ਕੁਮਾਰ ਅਤੇ ਸਮੂਹ ਨਾਨ ਟੀਚਿੰਗ ਸਟਾਫ਼ ਅਤੇ ਡਾ ਕਮਲ ਕੁਮਾਰ ਵੀ ਸ਼ਾਮਿਲ ਸਨ।
ਖੂਨਦਾਨ ਮਾਨਵਤਾ ਦੀ ਉੱਤਮ ਸੇਵਾ
ਮਿਤੀ 26/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਬੀ ਬੀ ਐਮ ਬੀ ਸਰਕਾਰੀ ਕੈਨਾਲ ਹਸਪਤਾਲ ਨੰਗਲ ਦੇ ਡਾ਼ਕਟਰ ਅਤੇ ਸਟਾਫ਼ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਇਸ ਕੈਂਪ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਕੈਂਪ ਤੋਂ ਲਗਭਗ 35 ਬਲੱਡ ਯੂਨਿਟ ਇਕੱਤਰ ਕੀਤੇ ਗਏ। ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਵਿਦਿਅਰਥੀਆਂ ਨੂੰ ਬੈਜ ਲਗਾ ਕੇ ਇਸ ਕੈਂਪ ਦੀ ਸ਼ੁਰੁਆਤ ਕੀਤੀ, ਅਤੇ ਕਿਹਾ ਕਿ ਖੂਨਦਾਨ ਸਮਾਜ ਦੀ ਉੱਤਮ ਸੇਵਾ ਹੈ।ਇਸ ਕੈਂਪ ਦਾ ਆਯੋਜਨ ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋਫ਼ੈਸਰ ਸੁਨੀਤਾ ਸੈਣੀ ਅਤੇ ਉਨ੍ਹਾਂ ਦੀ ਕਮੇਟੀ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ, ਪ੍ਰੋਫ਼ੈਸਰ ਗੁਰਮੀਤ ਕੌਰ, ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ, ਪ੍ਰੋਫ਼ੈਸਰ ਅਰਸ਼ਦ ਅਲੀ ਪ੍ਰੋਫ਼ੈਸਰ ਜਗਪਾਲ ਸਿੰਘ, ਡਾ਼ ਕਮਲੇਸ਼ ਕੁਮਾਰੀ, ਪ੍ਰੋਫ਼ੈਸਰ ਪ੍ਰਿਆ ਵਧਵਾ ਡਾ਼ ਹੇਮੰਤ ਕੁਮਾਰੀ ਡਾ਼ ਬਿੰਦੂ ਸ਼ਰਮਾ, ਡਾ਼ ਪਰਵਿੰਦਰ ਸਿੰਘ, ਪ੍ਰੋਫ਼ੈਸਰ ਨਿਧੀ ਪਰਮਾਰ,ਸ੍ਰੀਮਤੀ ਵੀਨਾ ਕੁਮਾਰੀ,ਸ੍ਰੀ ਪ੍ਰਵੀਨ ਕੁਮਾਰ ਸ੍ਰੀ ਰੋਹਿਤ ਕੁਮਾਰ, ਸ੍ਰੀ ਅਭਿਸ਼ੇਕ ਸ਼ਰਮਾ,ਸਰਦਾਰ ਅਮਰਜੀਤ ਸਿੰਘ ਅਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
ਅੱਜ ਮਿਤੀ 23/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਵੱਲੋਂ ਐਮ. ਏ ਭਾਗ -1 ਅਤੇ ਭਾਗ-2 ਦੇ ਵਿਦਿਆਰਥੀਆਂ ਨੂੰ ਕਾਲਜ ਦੇ ਬੌਟਨੀ ਅਤੇ ਜੋਆਲੋਜੀ ਵਿਭਾਗ ਦਾ museum ਦਿਖਾਇਆ ਗਿਆ। ਜੋਆਲੋਜੀ ਵਿਭਾਗ ਦੇ ਮੁਖੀ ਪ੍ਰੋ ਗੁਰਮੀਤ ਕੌਰ ਅਤੇ ਡਾ਼ ਕਮਲੇਸ਼ ਕੁਮਾਰੀ ਨੇ ਵਿਦਿਆਰਥੀਆਂ ਨੂੰ museum ਵਿਚ ਪਏ ਜਾਨਵਰਾਂ ਅਤੇ ਮਨੁੱਖ ਦੇ ਪਿੰਜਰਾ ਬਾਰੇ ਜਾਣਕਾਰੀ ਦਿੱਤੀ ਅਤੇ ਲੇਬੋਰੇਟਰੀ ਵਿੱਚ ਵੱਖ ਵੱਖ ਵਰਗਾਂ ਦੇ ਸਪੈਸੀਮਨਾ ਬਾਰੇ ਜਾਣਕਾਰੀ ਦਿੱਤੀ ਗਈ। ਬੌਟਨੀ ਵਿਭਾਗ ਦੇ museum ਵਿੱਚ ਡਾ. ਬਿੰਦੂ ਸਰਮਾ ਨੇ ਵਿਦਿਆਰਥੀਆਂ ਨੂੰ ਫਸਲੀ ਵਿਭਿੰਨਤਾ ਅਤੇ ਵਾਤਾਵਰਣਿਕ ਦਿਸ਼ਟੀਕੋਣ(Ecological) ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ। ਇਸ ਮੌਕੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਦਰਸ਼ਨ, ਪ੍ਰੋ ਗੁਰਮੀਤ ਕੌਰ , ਡਾ਼ ਕਮਲੇਸ਼ ਕੁਮਾਰੀ , ਡਾ਼ ਬਿੰਦੂ ਸਰਮਾ ਅਤੇ ਡਾ. ਦਲਜੀਤ ਕੌਰ ਹਾਜਿਰ ਸਨ
ਐੱਨ ਐੱਸ ਐੱਸ ਯੂਥ ਕਨਵੈਨਸ਼ਨਵ 2024
ਅੱਜ ਮਿਤੀ 23/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਠਵੀਂ ਐੱਨ ਐੱਸ ਐੱਸ ਯੂਥ ਕਨਵੈਨਸ਼ਨ ਵਿੱਚ ਐੱਨ ਐੱਸ ਐੱਸ ਦੇ ਵਲੰਟੀਅਰਜ਼ ਨੇ ਭਾਗ ਲਿਆ।ਇਸ ਟੂਰ ਦਾ ਆਯੋਜਨ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਡਾ਼ ਕਮਲ ਕੁਮਾਰ ਅਤੇ ਡਾ ਕੁਸਮ ਬਿਡਲਾ ਨੇ ਕੀਤਾ।ਇਸ ਯੂਥ ਕਨਵੈਨਸ਼ਨਵ ਵਿੱਚ ਮਾਣਯੋਗ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ਼ ਅਰਵਿੰਦ ਨੇ ਵਲੰਟੀਅਰਜ਼ ਨੂੰ ਸਮਾਜ ਲਈ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਲੰਟੀਅਰਜ਼ ਨੂੰ ਪੰਜਾਬ ਦੇ ਵਿਰਾਸਤੀ ਰੁੱਖਾਂ ਨੂੰ ਬਚਾਉਣ ਅਤੇ ਸਾਂਭ ਸੰਭਾਲ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ।ਐੱਨ ਐੱਸ ਐੱਸ ਕੋਆਰਡੀਨੇਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ਼ ਮੰਮਤਾ ਸ਼ਰਮਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।ਇਸ ਯੂਥ ਕਨਵੈਨਸ਼ਨਵ ਵਿੱਚ ਕੁੱਲ 20 ਵਲੰਟੀਅਰਜ਼ ਨੇ ਭਾਗ ਲਿਆ।ਇਸ ਕਨਵੈਨਸ਼ਨ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਨੂੰ ਸਰਟੀਫਿਕੇਟ ਵੀ ਦਿੱਤੇ ਗਏ।
ਮਿਤੀ 19/2/24 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਿਆ ਨੰਗਲ ਵਿਖੇ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਰੈਡ ਰਿਬਨ ਕਲੱਬ ਵੱਲੋਂ ਏਡਜ਼ / ਐਚ ਆਈ ਵੀ ਦੇ ਵਿਸ਼ੇ ਉੱਤੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਕਰਵਾਈ ਗਈ। ਇਸ ਸਮਾਗਮ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 100 ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੌਕੇ ਦੌਰਾਨ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਕੁੱਲ 10 ਵਿਦਿਆਰਥੀਆਂ ਨੇ ਭਾਗ ਲਿਆ। ਮੰਚ ਦਾ ਸੰਚਾਲਨ ਪ੍ਰੋਫੈਸਰ ਸੁਨੀਤਾ ਸੈਣੀ ਨੇ ਕੀਤਾ। ਪਹਿਲੇ ਸਥਾਨ ਤੇ ਬੀ ਐਸੀ ਭਾਗ ਪਹਿਲਾ ਦੀ ਵਿਦਿਆਰਥਣ ਜਸਕਿਰਨ ਕੌਰ ਨੇ ਪ੍ਰਾਪਤ ਕੀਤਾ। ਦੂਜੇ ਸਥਾਨ ਤੇ ਬੀਐਸਸੀ ਭਾਗ ਪਹਿਲਾ ਦਾ ਵਿਦਿਆਰਥੀ ਰਿਸ਼ੀ ਧੀਮਾਨ ਰਿਹਾ। ਤੀਜੇ ਸਥਾਨ ਤੇ ਬੀਐਸਸੀ ਭਾਗ ਤੀਜਾ ਦਾ ਵਿਦਿਆਰਥੀ ਕਰਨ ਦੇਵ ਰਿਹਾ ਅਤੇ ਚੌਥਾ ਸਥਾਨ ਬੀ ਐਸੀ ਭਾਗ ਪਹਿਲੇ ਦੀ ਵਿਦਿਆਰਥਣ ਇਨਾਮਿਕਾ ਸ਼ਰਮਾ ਨੇ ਗ੍ਰਹਿਣ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ । ਇਸ ਸਮਾਗਮ ਵਿੱਚ ਕਾਲਜ ਦੇ ਸੀਨੀਅਰ ਪ੍ਰੋਫੈਸਰ ਦਰਸ਼ਨ ਕੌਰ, ਪ੍ਰੋਫੈਸਰ ਗੁਰਮੀਤ ਕੌਰ, ਡਾ. ਬਿੰਦੂ ਸ਼ਰਮਾ, ਡਾ. ਹੇਮੰਤ ਕੁਮਾਰੀ, ਪ੍ਰੋਫੈਸਰ ਪ੍ਰੀਆ ਵਾਧਵਾ, ਡਾ ਕਮਲੇਸ਼ ਕੁਮਾਰੀ ਵੀ ਸ਼ਾਮਿਲ ਸਨ।
ਪੰਜਾਬ ਵਿਧਾਨ ਸਭਾ ,ਚੰਡੀਗੜ੍ਹ ਵਿਖੇ ਵਿੱਦਿਅਕ ਟੂਰ
ਮਿਤੀ 20/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਵੱਲੋਂ ਅਤੇ ਕਾਲਜ ਦੇ ਕਰੀਅਰ ਕਾਊਂਸਲਿੰਗ ਐਂਡ ਗਾਇਡੈਂਸ ਸੈੱਲ ਦੇ ਸਹਿਯੋਗ ਨਾਲ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਵਿੱਦਿਅਕ ਟੂਰ ਲੈ ਜਾਇਆ ਗਿਆ, ਜਿਸ ਵਿੱਚ ਕਾਲਜ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਵੱਡਮੁੱਲੀ ਜਾਣਕਾਰੀ ਦਿੱਤੀ। ਵਿਧਾਨ ਸਭਾ ਦੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਬਣਤਰ ਅਤੇ ਕੰਮਕਾਜ ਦੇ ਤਰੀਕਿਆਂ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ।ਇਸ ਵਿੱਦਿਅਕ ਟੂਰ ਵਿੱਚ ਕਾਲਜ ਦੇ ਸੀਨੀਅਰ ਅਤੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਦਰਸ਼ਨ ਕੌਰ,ਪ੍ਰੋਫ਼ੈਸਰ ਗੁਰਮੀਤ ਕੌਰ ਅਤੇ ਡਾ ਦਲਜੀਤ ਕੌਰ ਸ਼ਾਮਲ ਸਨ।
ਅੱਜ ਮਿਤੀ 22/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਯੂਥ ਕਲੱਬ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।ਇਸ ਸਮਾਗਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ। ਮੰਚ ਦਾ ਸੰਚਾਲਨ ਯੂਥ ਕਲੱਬ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਗੁਰਮੀਤ ਕੌਰ ਨੇ ਕੀਤਾ।ਇਸ ਸਮਾਗਮ ਵਿੱਚ ਕਾਲਜ ਦੇ ਅਲੁਮਿਨੀ ਸਤਿਕਾਰ ਯੋਗ ਡਾ਼ ਸੰਜੀਵ ਗੌਤਮ, ਕੈਨੇਡਾ ਤੋਂ ਸਰਦਾਰ ਗੁਰਦੀਪ ਸਿੰਘ ਸਮੇਤ ਪਰਿਵਾਰ, ਸੇਵਾ ਮੁਕਤ ਹੋ ਚੁੱਕੇ ਡਾ਼ ਗੁਰਜੀਤ ਸਿੰਘ ਚੱਠਾ,ਡਾ਼ ਹਰਮੀਤ ਕੌਰ ਚੱਠਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ,ਗੀਤ, ਕਵਿਤਾ ਅਤੇ ਭੰਗੜੇ ਵਰਗੀਆਂ ਸੱਭਿਅਚਾਰਕ ਵੰਨਗੀਆਂ ਨਾਲ ਮੰਨੋਰੰਜਨ ਕੀਤਾ। ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ, ਪ੍ਰੋਫ਼ੈਸਰ ਦਰਸ਼ਨ ਕੌਰ ਅਤੇ ਡਾ ਸੰਜੀਵ ਗੌਤਮ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਕਾਲਜ ਵਿੱਚ ਕਰਵਾਈਆਂ ਵੱਖ ਵੱਖ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਨਿਸ਼ਾਂਤ ਕੁਮਾਰ ਗੋਇਲ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਅਰਸ਼ਦ ਅਲੀ, ਡਾ਼ ਬਿੰਦੂ ਸ਼ਰਮਾ, ਡਾ਼ ਕਮਲੇਸ਼ ਕੁਮਾਰੀ, ਪ੍ਰੋਫ਼ੈਸਰ ਜਗਪਾਲ ਸਿੰਘ,ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਸੁਨੀਤਾ ਸੈਣੀ,ਡਾ਼ ਹੇਮੰਤ ਕੁਮਾਰੀ, ਪ੍ਰੋਫ਼ੈਸਰ ਪੂਜਾ ਸ਼ਰਮਾ, ਪ੍ਰੋਫ਼ੈਸਰ ਨੀਰੂ ਚੌਧਰੀ, ਪ੍ਰੋਫ਼ੈਸਰ ਗੁਰਲੀਨ ਕੌਰ,ਡਾ਼ ਪਾਇਲ ਜਸਵਾਲ, ਡਾ਼ ਦਲਜੀਤ ਕੌਰ,ਪ੍ਰੋਫ਼ੈਸਰ ਜੋਤੀ ਭਰਦਵਾਰ, ਪ੍ਰੋਫ਼ੈਸਰ ਕਮਲੇਸ਼ ਰਾਣੀ, ਪ੍ਰੋਫ਼ੈਸਰ ਬਲਜਿੰਦਰ ਕੌਰ, ਪ੍ਰੋਫ਼ੈਸਰ ਨਿਸ਼ਾ ਗਾਂਧੀ, ਪ੍ਰੋਫ਼ੈਸਰ ਅੰਨੂਪ੍ਰੀਆ ਡਾ਼ ਪਰਵਿੰਦਰ ਸਿੰਘ, ਪ੍ਰੋਫ਼ੈਸਰ ਸੁਮਿਤ ਕੁਮਾਰ ਬੈਂਸ, ਡਾ਼ ਕੁਸਮ ਬਿਡਲਾ, ਡਾ਼ ਸੁਮਨ ਕੁਮਾਰੀ ਐੱਚ ਇਸ ਆਈ ਐੱਸ ਤੋਂ ਪ੍ਰੋਫੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਬਲਵਿੰਦਰ ਕੌਰ,ਪ੍ਰੋਫ਼ੈਸਰ ਰਮਿੰਦਰਜੀਤ ਕੌਰ ਪ੍ਰੋਫ਼ੈਸਰ ਪੂਜਾ ਡਡਵਾਲ,ਸਮੂਹ ਨਾਨਕ ਟੀਚਿੰਗ ਸਟਾਫ਼ ਅਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
ਅੱਜ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਵਾਰਤਕਕਾਰ ਸ: ਜਸਵੰਤ ਸਿੰਘ ਜ਼ਫ਼ਰ ਸਾਹਿਬ " ਪੰਜਾਬੀ ਭਾਸ਼ਾ ਕਿੱਤੇ ਦੇ ਰੂਪ ਵਿੱਚ: ਭਵਿੱਖਮੁਖੀ ਸੰਭਾਵਨਾਵਾਂ" ਵਿਸ਼ੇ ਉੱਤੇ ਵਿਸ਼ੇਸ਼ ਲੈਕਚਰ ਦੇਣ ਲਈ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਦੇ ਵਿਹੜੇ ਪੁੱਜੇ। ਜਿਨ੍ਹਾਂ ਨਾਲ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਅੰਦਰ ਪਣਪੇ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਵਿਚਾਰ-ਚਰਚਾ ਉਪਰੰਤ ਹਾਸਿਲ ਕੀਤੇ। ਧੰਨਵਾਦ ਸ਼ਿਵਾਲਿਕ ਪਰਿਵਾਰ ਦੇ ਮੁਖੀ ਪ੍ਰਿੰਸੀਪਲ ਸੀਮਾ ਸੈਣੀ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਕਰਕੇ ਇਹ ਪ੍ਰੋਗਰਾਮ ਨੇਪਰੇ ਚੜ੍ਹਿਆ। ਅੰਤ ਵਿੱਚ ਧੰਨਵਾਦ ਸ: ਜਸਵੰਤ ਸਿੰਘ ਜ਼ਫ਼ਰ ਜੀ ਦਾ ਵੀ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਭਰੇ ਵਕਤ ਵਿਚੋਂ ਸਮਾਂ ਕੱਢ ਕੇ ਸਾਨੂੰ ਤੇ ਸਾਡੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨਾਲ ਨਿਵਾਜਿਆ।
On dated 15 -2 -2024 under the able leadership of our college principal Mrs.Seema Saini, department of Economics, organised a Poster Making Competition on the theme of "Issues of Economic Development". In this Competition, 47 students participated. Prof.Neeru chaudhary, prof Gurleen kaur, Dr.Payal jaswal, Prof.Pooja sharma were present in this event.
ਅੱਜ ਮਿਤੀ 13/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਕਰੀਅਰ ਕਾਊਂਸਲਿੰਗ ਐਂਡ ਗਾਇਡੈਂਸ ਸੈੱਲ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਮਸ਼ਰੂਮ ਕਲਟੀਵੇਸ਼ਨ ਤੇ ਕਰਵਾਈ ਗਈ। ਮੰਚ ਦਾ ਸੰਚਾਲਨ ਡਾ਼ ਕਮਲੇਸ਼ ਕੁਮਾਰੀ ਨੇ ਕੀਤਾ।ਇਸ ਵਰਕਸ਼ਾਪ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ਼ ਸਰਤਾਜ ਸਨ। ਡਾ਼ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੋਟਨੀ ਵਿਭਾਗ ਵਿੱਚ ਕਾਰਜਸ਼ੀਲ ਹਨ।ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਘੱਟ ਲਾਗਤ ਵਿੱਚ ਮਸ਼ਰੂਮ ਉਗਾਉਣ ਦੀ ਸਿਖਲਾਈ ਦਿੱਤੀ ਗਈ।ਡਾ਼ ਸਰਤਾਜ ਦਾ ਕਹਿਣਾ ਹੈ ਕਿ ਇਸ ਕਿੱਤੇ ਨਾਲ ਵਿਦਿਆਰਥੀ ਆਤਮ ਨਿਰਭਰ ਬਣ ਸਕਦੇ ਹਨ।ਇਸ ਮੌਕੇ ਪ੍ਰੋਫੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਸੁਨੀਤਾ ਸੈਣੀ, ਪ੍ਰੋਫ਼ੈਸਰ ਨੀਰੂ ਚੌਧਰੀ, ਪ੍ਰੋਫ਼ੈਸਰ ਰੋਹਿਤ ਕੁਮਾਰ,ਡਾ਼ ਹੇਮੰਤ ਕੁਮਾਰੀ ਅਤੇ ਡਾ ਕਮਲ ਕੁਮਾਰ ਵੀ ਸ਼ਾਮਲ ਸਨ।
ਮਿਤੀ 09/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਕਰੀਅਰ ਕਾਊਂਸਲਿੰਗ ਐਂਡ ਗਾਇਡੈਂਸ ਸੈੱਲ ਵੱਲੋਂ ਈ.ਵੀ.ਐੱਸ ਵਿਸ਼ੇ ਦੇ ਤਹਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ ਵਿਖੇ ਕਾਲਜ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਕੀਤਾ ਗਿਆ।ਇਸ ਟੂਰ ਦਾ ਆਯੋਜਨ ਕਰੀਅਰ ਕਾਊਂਸਲਿੰਗ ਸੈੱਲ ਦੇ ਕਨਵੀਨਰ ਡਾ ਪਾਇਲ ਜਸਵਾਲ ਨੇ ਕੀਤਾ। ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਈ.ਵੀ.ਐੱਸ ਵਿਸੇ ਨਾਲ ਸਬੰਧਤ ਸਾਇੰਸ ਸਿਟੀ ਦੇ ਅਧਿਕਾਰੀ ਸਰਦਾਰ ਅਕਾਸ਼ਦੀਪ ਸਿੰਘ ਨੇ ਭਰਪੂਰ ਜਾਣਕਾਰੀ ਦਿੱਤੀ।ਵਿਦਿਆਰਥੀਆਂ ਦੀ ਨਿਗਰਾਨੀ ਲਈ ਪ੍ਰੋਫ਼ੈਸਰ ਜਗਪਾਲ ਸਿੰਘ, ਪ੍ਰੋਫ਼ੈਸਰ ਹੇਮੰਤ ਕੁਮਾਰੀ, ਪ੍ਰੋਫ਼ੈਸਰ ਬਲਜਿੰਦਰ ਕੌਰ ਅਤੇ ਡਾ ਕਮਲ ਕੁਮਾਰ ਇਸ ਟੂਰ ਦੌਰਾਨ ਨਾਲ ਸਨ।
09/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ ਦਾ ਵਿਸ਼ਾ ਲੈਬ ਅੰਦਰ ਦੁਰਘਟਨਾਵਾਂ ਤੋਂ ਸੁਰੱਖਿਆ ਸੀ।ਇਸ ਸਮਾਗਮ ਦੇ ਮੁੱਖ ਬੁਲਾਰੇ ਸ੍ਰੀ ਹਰੀਓਮ ਆਨੰਦ ਜੀ ਸਨ। ਹਰੀਓਮ ਜੀ ਆਨੰਦ ਇੰਟਰਪ੍ਰਾਇਜਸ ਫਾਇਰ ਸਰਵਿਸ ਦੇ ਮਾਲਕ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਲੈਬੋਰਟਰੀ ਅੰਦਰ ਪ੍ਰੈਕਟੀਕਲ ਕਰਦੇ ਸਮੇਂ ਕਿਵੇਂ ਸੁਰੱਖਿਅਤ ਰਹਿਣਾ ਹੈ, ਦੀ ਟ੍ਰੇਨਿੰਗ ਦਿੱਤੀ ਹੈ। ਮੰਚ ਦਾ ਸੰਚਾਲਨ ਪ੍ਰੋਫ਼ੈਸਰ ਕੀਰਤੀ ਸ਼ਰਮਾ ਨੇ ਕੀਤਾ।ਸ੍ਰੀ ਹਰੀਓਮ ਆਨੰਦ ਜੀ ਨੇ ਵਿਦਿਆਰਥੀਆਂ ਨੂੰ ਫਾਇਰ ਸੇਫਟੀ ਉਤੇ ਭਰਪੂਰ ਜਾਣਕਾਰੀ ਦਿੱਤੀ, ਉਹਨਾਂ ਨੇ ਅਗਨੀ ਬੁਝਾਓ ਯੰਤਰ ਦੀ ਵਿਦਿਆਰਥੀਆਂ ਨੂੰ ਡੈਮੋ ਵੀ ਦਿੱਤੀ।ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਵੀ ਵਿਦਿਆਰਥੀਆਂ ਨੂੰ ਲੈਬ ਅੰਦਰ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ।ਇਸ ਸਮਾਗਮ ਵਿੱਚ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਗੁਰਮੀਤ ਕੌਰ, ਡਾ਼ ਕਮਲੇਸ਼ ਕੁਮਾਰੀ, ਡਾ਼ ਸੁਮਨ ਕੁਮਾਰੀ ਸ਼ਾਮਲ ਸਨ।
ਮਿਤੀ 07/02/2024 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੀ ਡੈਪੋ/ਬਡੀ ਕਮੇਟੀ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਲਈ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੇ ਮੁੱਖ ਬੁਲਾਰੇ ਯੂ.ਐੱਸ. ਏ ਤੋਂ ਡਾ਼ ਨੀਲੂ ਸਨ।ਡਾ਼ ਨੀਲੂ ਨੇ ਵਿਸ਼ਵ ਦੇ ਲਗਭਗ 120 ਦੇਸ਼ਾਂ ਵਿੱਚ ਨਸ਼ਿਆਂ ਵਿਰੁੱਧ ਸੈਮੀਨਾਰ ਅਤੇ ਕਾਨਫਰੰਸਾਂ ਕੀਤੀਆਂ।ਉਹਨਾਂ ਨਾਲ ਕੈਪਟਨ ਸੰਤੋਖ ਸਿੰਘ ਨੇ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਮੰਚ ਦਾ ਸੰਚਾਲਨ ਡੈਪੋ/ ਬਡੀ ਪ੍ਰੋਗਰਾਮ ਦੇ ਕਨਵੀਨਰ ਡਾ ਕਮਲ ਕੁਮਾਰ ਨੇ ਕੀਤਾ। ਉਹਨਾਂ ਨੇ ਪੰਜਾਬ ਵਿੱਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਵਿਦਿਆਰਥੀਆਂ ਤੋਂ ਸਹਿਯੋਗ ਦੀ ਮੰਗ ਕੀਤੀ।ਇਸ ਪ੍ਰੋਗਰਾਮ ਵਿੱਚ ਡਾ਼ ਨੀਲੂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਦੇ ਚੰਗੇਰੇ ਪਾਸੇ ਵੱਲ ਧਿਆਨ ਦੇਣ ਲਈ ਕਿਹਾ।ਇਕ ਸਾਈਕੋਲੋਜਿਸਟ ਦੇ ਤੌਰ ਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਅਕਤਿਤਵ ਨੂੰ ਨਿਖਾਰਨ ਲਈ ਕੁਝ ਟਿਪਸ ਵੀ ਸ਼ਾਂਝੇ ਕੀਤੇ। ਉਹਨਾਂ ਨੇ ਕਾਲਜ ਵਿੱਚ ਜਾਗੋ ਭਾਰਤ ਆਰਗੇਨਾਈਜੇਸ਼ਨ,ਵਾਦਾ ਕਲੱਬ ਅਤੇ ਪ੍ਰੋਫੈਸ਼ਨਲ ਡਿਵੈਲਪਮੈਂਟ ਸੈੱਲ ਦੀ ਸਥਾਪਨਾ ਦੀ ਗੱਲ ਕੀਤੀ ਹੈ। ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ ਨੇ ਆਏ ਹੋਏ ਮਹਿਮਾਨਾਂ, ਪ੍ਰੋਫ਼ੈਸਰ ਸਹਿਬਾਨ ਅਤੇ ਵਿਦਿਆਰਥੀਆਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਡਾ ਕਮਲੇਸ਼ ਕੁਮਾਰੀ, ਡਾ਼ ਹੇਮੰਤ ਕੁਮਾਰੀ, ਪ੍ਰੋਫ਼ੈਸਰ ਪ੍ਰਿਆ ਵਧਵਾ, ਪ੍ਰੋਫ਼ੈਸਰ ਸੁਨੀਤਾ ਸੈਣੀ, ਡਾ਼ ਕੁਸਮ ਬਿਡਲਾ ਵੀ ਸ਼ਾਮਲ ਸਨ।
ਮਿਤੀ 12/10/2023 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪ੍ਰਿੰਸੀਪਲ ਸੀਮਾ ਸੈਣੀ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ।ਇਸ ਸਮਾਗਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ 12 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸੀਮਾ ਸੈਣੀ ਨੇ ਵਿਦਿਆਰਥੀਆਂ ਨੂੰ ਇਹੋ ਜਿਹੇ ਸਮਾਗਮਾ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮੰਚ ਦਾ ਸੰਚਾਲਨ ਪ੍ਰੋਫ਼ੈਸਰ ਬਲਵਿੰਦਰ ਕੌਰ ਨੇ ਕੀਤਾ।ਇਸ ਪ੍ਰਤੀਯੋਗਤਾ ਦੀ ਜੱਜਮੈਂਟ ਪ੍ਰੋਫ਼ੈਸਰ ਕਮਲੇਸ਼ ਕੁਮਾਰੀ ਅਤੇ ਪ੍ਰੋਫ਼ੈਸਰ ਬਲਵਿੰਦਰ ਕੌਰ (ਫਿਜਿਕਸ) ਨੇ ਕੀਤੀ।ਪਹਿਲਾ ਸਥਾਨ ਸਾਨੀਆ ਬੀ ਏ ਭਾਗ ਦੂਜਾ, ਨੇ ਪ੍ਰਾਪਤ ਕੀਤਾ ਅਨੁਰਾਧਾ ਬੀ ਏ ਭਾਗ ਦੂਜਾ ਦੀ ਵਿਦਿਆਰਥਣ ਨੇ ਦੂਜੇ ਸਥਾਨ ਤੇ ਰਹੀ ਅਤੇ ਜੈਸਮਿਨ ਸੈਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਸਮਾਗਮ ਵਿੱਚ ਪ੍ਰੋਫ਼ੈਸਰ ਜੋਤੀ ਭਰਦਵਾਰ ਅਤੇ ਡਾ ਕਮਲ ਕੁਮਾਰ ਸ਼ਾਮਲ ਸਨ।