Guru har rai khalsa senior secondary school dosanjh kalan
Contact information, map and directions, contact form, opening hours, services, ratings, photos, videos and announcements from Guru har rai khalsa senior secondary school dosanjh kalan, School, .
ਸਕੂਲ ਦੇ ਸਾਬਕਾ ਪ੍ਰਿੰਸੀਪਲ ਸਰਦਾਰ ਬਹਾਦਰ ਸਿੰਘ ਅਤੇ ਉਨਾਂ ਦੀ ਧਰਮਪਤਨੀ ਸਰਦਾਰਨੀ ਰਵਿੰਦਰ ਪਾਲ ਕੌਰ ਵੱਲੋਂ ਅੱਜ ਲੱਗਭਗ 50 ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੋਟੀਆ ਅਤੇ shoes ਵੰਡੇ ਗਏ....ਇਸ ਮੌਕੇ ਪ੍ਰਿੰਸੀਪਲ ਸ਼੍ਰੀ ਨਰੇਸ਼ ਨੇ ਉਨਾਂ ਦਾ ਸਟਾਫ ਅਤੇ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਭਵਿੱਖ ਵਿੱਚ ਇਸੇ ਤਰ੍ਹਾਂ ਸਕੂਲ ਨਾਲ਼ ਜੁੜੇ ਰਹਿਣ ....
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜੁਲਾਈ ਮਹੀਨੇ ਵਿੱਚ ਇੱਕ ਟੈਸਟ ਲਿਆ ਗਿਆ ਸੀ....ਇਸ ਸੁਸਾਇਟੀ ਦਾ ਮੁੱਖ ਮਕਸਦ ਸਮਾਜ ਵਿੱਚ ਵੱਧ ਰਹੇ ਅੰਧਵਿਸ਼ਵਾਸ ਨੂੰ ਦੂਰ ਕਰ ਕੇ ਇੱਕ ਜਾਗਰੂਕ ਅਤੇ ਉੱਨਤ ਸਮਾਜ ਦੀ ਸਿਰਜਣਾ ਕਰਨਾ ਹੈ....ਇਸ ਸਕੂਲ ਦੀ +2 ਦੀ ਵਿਦਿਆਰਥਣ ਨਵਨੀਤ ਕੌਰ ਨੇ ਗੋਰਾਇਆ ਬਲਾਕ ਦੇ ਲੱਗਭਗ 20 schools wicho ਪਹਿਲਾਂ ਸਥਾਨ ਹਾਸਲ ਕੀਤਾ ਹੈ....ਇਸ ਮੌਕੇ ਤਰਕਸ਼ੀਲ ਸੁਸਾਇਟੀ ਨੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ....
First prize ਲੈਣ ਵਾਲੀ ਵਿਦਿਆਰਥਣ ਨੂੰ ਸੁਸਾਇਟੀ ਅਤੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਵੱਲੋਂ appriciate ਕੀਤਾ ਗਿਆ....
ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦੀਵਾਲੀ ਮੌਕੇ ਇੰਟਰ house speech competition ਦਾ ਆਯੋਜਨ ਕੀਤਾ ਗਿਆ...ਇਸ ਮੌਕੇ ਸਾਬਕਾ ਰਿਟਾਇਰਡ ਪ੍ਰਿੰਸੀਪਲ ਸ਼੍ਰੀ ਹਰਿ ਦੱਤ ਸ਼ਰਮਾ ਅਤੇ ਸਰਹਾਲ ਮੁੰਡੀ ਸਕੂਲ ਤੋਂ math ਮਾਸਟਰ ਸਰਦਾਰ ਹਰਵਿੰਦਰ ਸਿੰਘ ਜੀ ਬੱਚਿਆਂ ਦੀ ਹੌਸਲਾ ਅਫਜਾਈ ਲਈ ਆਏ ਅਤੇ speech competition ਨੂੰ ਜੱਜ ਕੀਤਾ....ਉਨਾਂ ਬੱਚਿਆਂ ਅਤੇ Teachers ਨੂੰ motivate ਕੀਤਾ ਕਿ ਭਵਿੱਖ ਵਿੱਚ ਉਹ ਸਕੂਲ ਦੀ ਬਿਹਤਰੀ ਲਈ ਇਸੇ ਤਰਾਂ ਨਾਲ਼ ਹੀ ਮਿਹਨਤ ਕਰਦੇ ਰਹਿਣਗੇ ਅਤੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੂੰ ਇਸ ਆਯੋਜਨ ਨੂੰ ਬਿਹਤਰੀਨ ਢੰਗ ਨਾਲ਼ ਕਰਵਾਉਣ ਲਈ ਵਧਾਈ ਦਿੱਤੀ....
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਵੱਲੋਂ ਦੀਵਾਲੀ ਦੇ ਮੌਕੇ ਤੇ ਕਲਾਸ ਰੂਮ ਦੀ ਸਫਾਈ ਦੇ ਨਾਲ਼ ਨਾਲ਼ ਰੰਗੋਲੀ ਨਾਲ਼ decorate ਵੀ ਕੀਤਾ ਗਿਆ....ਇਸ ਮੌਕੇ ਬੱਚਿਆਂ ਦਾ ਅਤੇ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਗਿਆ....ਕੁਝ ਤਸਵੀਰਾਂ....
I am pained to disclose that S Tajinder Singh ex Principal of GHR Kh .Sec School expired today .He was a dedecated devotional painstaking teacher .It is unbearable for the students staff Management and Society. A Nobel sole the best human being
And multifarious popular personality is unforgettable. Heartiest condolences to the engrived family and friends It is the wish of the nature and nothing can be done.
ਅੱਜ ਮਿਤੀ 7-8-2023 ਨੂੰ ਸਵੇਰੇ ਪ੍ਰਾਰਥਨਾ ਸਭਾ ਵਿੱਚ motivatinal speaker ਸ੍ਰੀ ਸੁਰਜੀਤ ਸਿੰਘ ਵੱਲੋਂ ਬੱਚਿਆਂ ਨੂੰ ਪੜਾਈ ਦੇ ਨਾਲ਼ ਨਾਲ਼ ਭਵਿੱਖ ਵਿੱਚ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ ਸੌਖੇ ਤਰੀਕੇ ਨਾਲ ਉਦਾਹਰਣਾਂ ਦੇ ਕੇ ਸਮਝਾਇਆ. ਇਸ ਮੌਕੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਉਨਾਂ ਦੇ ਇਸ ਸਮਾਜ ਸੇਵਾ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਉਹ ਇਸ ਤਰਾਂ ਹੀ ਸਕੂਲ ਵਿੱਚ ਆ ਕੇ ਬੱਚਿਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ...
ਹੱਸਣਾ ਖੇਡਣਾ ਮਨ ਕਾ ਚਾਉ ...ਇਸ ਤੁਕ ਦੇ ਮੱਦੇਨਜ਼ਰ ਅੱਜ ਸਕੂਲ ਵਿੱਚ ਅਮਰਜੀਤ ਨਿਵਾਸੀ ਪਿੰਡ ਵਿਰਕ ਵਲੋਂ magic show ਦਿਖਾਇਆ ਗਿਆ ...ਬੱਚਿਆਂ ਨੇ ਉਨਾਂ ਦੇ ਸ਼ੋਅ ਦਾ ਖੂਬ ਆਨੰਦ ਮਾਣਿਆ....ਅਮਰਜੀਤ ਨੇ ਦੱਸਿਆ ਕਿ ਦੁਨੀਆ ਵਿੱਚ ਜਾਦੂ ਅਤੇ ਚਮਤਕਾਰ ਕੋਈ ਚੀਜ ਨਹੀਂ...ਏਹ ਸਿਰਫ ਹੱਥ ਦੀ ਸਫਾਈ ਅਤੇ ਇੱਕ ਕਲਾ ਹੈ....ਅਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਜੋ ਲੋਕ ਹੱਥ ਦੀ ਸਫਾਈ ਨੂੰ ਜਾਦੂ ਦਾ ਨਾਂ ਦੇ ਕੇ ਅਪਣੇ ਫਾਇਦੇ ਲਈ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹਨ...ਉਨਾਂ ਤੋਂ ਦੂਰ ਰਿਹਾ ਜਾਵੇ...
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰਵੀਂ ਕਲਾਸ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ...ਸਾਜਨ ਕੁਮਾਰ ਨੇ 89 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਜੈਸਮੀਨ ਨੇ 87.4 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਨਿਤਿਨ ne 84.4 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ...ਇਸ ਮੌਕੇ ਪ੍ਰਿੰਸੀਪਲ ਸਰਦਾਰ ਤਜਿੰਦਰ ਸਿੰਘ ਨੇ ਇਸ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਦੀ ਮਿਹਨਤ ਅਤੇ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਨੂੰ ਦੱਸਿਆ...ਸਟਾਫ ਨੇ ਇਸ ਮੌਕੇ ਟੌਪ ਤੇ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਟਰਾਫੀਆਂ ਅਤੇ ਮੈਡਲ ਪਵਾ ਕੇ ਉਨਾਂ ਦੀ ਹੌਸਲਾ ਅਫਜਾਈ ਕੀਤੀ.....
ਮੇਰੇ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਫਿਰ ਇਸੇ ਸਕੂਲ ਦੇ ਅਧਿਆਪਕ ਰਹੇ ਮਾਸਟਰ ਮਹਿੰਦਰ ਸਿੰਘ ਪਨੇਸਰ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਸਵਰਨ ਕੌਰ ਅਤੇ ਬੇਟੀ ਅਮ੍ਰਿਤਪਾਲ ਕੌਰ USA (ਸਕੂਲ ਦੀ ਪੁਰਾਣੀ ਵਿਦਿਆਰਥਣ)ਸਕੂਲ ਵਿੱਚ ਆਏ।ਇਸ ਸਮੇਂ ਮਹਿੰਦਰ ਸਿੰਘ ਪਨੇਸਰ ਵਲੋਂ ਆਪਣੇ ਪਿਤਾ ਸਵਰਗਵਾਸੀ ਮਿਸਤਰੀ ਪ੍ਰੀਤਮ ਸਿੰਘ ਦੀ ਯਾਦ ਵਿੱਚ ਸਕੂਲ ਨੂੰ ਦੋ ਲੱਖ ਰੁਪਏ ਦੀ ਮਾਇਕ ਸਹਾਇਤਾ ਦਿਤੀ ਗਈ ।ਸਕੂਲ ਦੇ ਪ੍ਰਧਾਨ ਸ.ਮਹਿੰਦਰ ਸਿੰਘ ਦੁਸਾਂਝ ਕਮੇਟੀ ਮੈਂਬਰ ਪ੍ਰਿੰਸੀਪਲ ਹਰੀ ਦੱਤ ਸ਼ਰਮਾ ਮੇਰੇ ਵਲੋਂ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ।ਇਸ ਸਮੇਂ ਦੁਸਾਂਝ ਕਲਾਂ ਦੇ ਸਰਪੰਚ ਸ.ਮੱਖਣ ਸਿੰਘ ਦੁਸਾਂਝ ਵੀ ਹਾਜ਼ਰ ਸਨ।
ਸ਼ਮਸ਼ੇਰ ਸਿੰਘ ਸ਼ੇਰਾ ਦੇ ਵਡੇ ਵੀਰ ਜੋਧ ਸਿੰਘ ਦੁਸਾਂਝ ਕਨੇਡਾ ਵਲੋਂ 10000/-ਮੇਰੇ ਸਕੂਲ ਨੂੰ ਸਹਾਇਤਾ ਦਿਤੀ ।ਪ੍ਰਬੰਧਕ ਕਮੇਟੀ ,ਮੇਰੇ ਵਲੋਂ ਅਤੇ ਸਟਾਫ਼ ਵਲੋਂ ਧਨਵਾਦ ।
ਅੱਜ ਸਕੂਲ ਵਿੱਚ +1 ਦੇ ਵਿਦਿਰਥੀਆਂ ਵਲੋਂ +2 ਦੇ ਵਿਦਿਆਰਥੀਆਂ ਨੂੰ farewell ਪਾਰਟੀ ਦਿੱਤੀ ਗਈ ....ਕੁੱਛ ਯਾਦਗਾਰੀ moments ਅਤੇ ਤਸਵੀਰਾਂ .....
ਪ੍ਰਿੰਸੀਪਲ ਬਲਬੀਰ ਸਿੰਘ ਦੀ ਸੁਪਤਨੀ ਸਰਦਾਰਨੀ ਜਗੀਰ ਕੌਰ ਅਤੇ ਬੇਟੀ ਰੁਪਿੰਦਰ ਕੌਰ ਲੈਕ. ਵਲੋਂ ਪ੍ਰਿੰਸੀਪਲ ਬਲਬੀਰ ਸਿੰਘ ਦੀ ਯਾਦ ਵਿਚ 51000/-ਮੇਰੇ ਸਕੂਲ ਨੂੰ ਦਾਨ ਵਜੋਂ ਭੇਟ ਕੀਤੇ ।ਪ੍ਰਬੰਧਕ ਕਮੇਟੀ ,ਮੇਰੇ ਵਲੋਂ ਅਤੇ ਸਮੂਹ ਸਟਾਫ਼ ਵਲੋਂ ਕੋਟ ਕੋਟ ਧਨਵਾਦ।
THE SHOW MUST GO ON........
ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਸ਼ਾਦੀ ਰਾਮ ਜੀ ,ਜੋ ਕਿ ਸਾਡੇ ਸਕੂਲ ਵਿੱਚੋ ਸੇਵਾਦਾਰ ਦੀ ਪੋਸਟ ਤੋਂ ਦਸੰਬਰ 31,2022 ਨੂੰ ਰਿਟਾਇਰ ਹੋ ਗਏ ਹਨ ...ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਊਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਆਉਣ ਵਾਲਾ ਸਮਾਂ ਊਨਾ ਲਈ ਖੁਸ਼ੀਆਂ ਭਰਪੂਰ ਹੋਵੇ ....
ਬਹੁਤ ਹੀ ਦੁੱਖ ਦੀ ਗੱਲ ਹੈ ਕਿ ਗੁਰੂ ਹਰ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਪ੍ਰਿੰਸੀਪਲ ਸਰਦਾਰ ਬਲਬੀਰ ਸਿੰਘ ਸਹੋਤਾ 14 ਜਨਵਰੀ 2023 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਿਰਾਜੇ ਹਨ ....ਉਹ ਇੱਕ ਬਹੁਤ ਹੀ ਮੇਹਨਤੀ ਅਤੇ ਬੱਚਿਆਂ ਵਿੱਚ ਬੜੇ ਹਰਮਨ ਪਿਆਰੇ ਅਧਿਆਪਕ ਸਨ ..ਵਾਹਿਗੁਰੂ ਉਸ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ .....ਸਮੂਹ ਸਟਾਫ ਅਤੇ ਮੈਨੇਜਿੰਗ ਕਮੇਟੀ ਵਲੋਂ ਓਹਨਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਊਨਾ ਦੇ ਦਿਖਾਏ ਪੂਰਨਿਆਂ ਉੱਤੇ ਚਲੀਏ ...ਅਤੇ ਬੱਚਿਆਂ ਨੂੰ ਚੰਗੀ ਸੇਧ ਦੇ ਕੇ ਇਕ ਜਿੰਮੇਵਾਰ ਨਾਗਰਿਕ ਬਣਾ ਕੇ ਆਪਣਾ ਫਰਜ਼ ਅਦਾ ਕਰੀਐ ...
ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵਿੱਦਿਅਕ ਟੂਰ ਦੀ ਮਹੱਤਤਾ ਨੂੰ ਦੇਖਦੇ ਹੋਏ ਸਕੂਲ ਦੇ ਸਟਾਫ ਵਲੋਂ ਜੰਗੇ ਆਜ਼ਾਦੀ ਕਰਤਾਰਪੁਰ ਅਤੇ ਸੁਲਤਾਨਪੁਰ ਲੋਧੀ ਦੇ ਇਤ੍ਹਿਹਾਸਿਕ ਗੁਰਦੁਆਰੇ ਦਿਖਾਉਣ ਦਾ ਫੈਸਲਾ ਕੀਤਾ ਗਿਆ ਅਤੇ 26 ਨਵੰਬਰ 2022 ਨੂੰ ਲੱਗਭਗ 100 ਬੱਚਿਆਂ ਸਮੇਤ ਇਨਾ ਸਥਾਨਾਂ ਨੂੰ ਦੇਖ ਕੇ ਜਿਥੇ ਬੱਚਿਆਂ ਨੇ ਮਨੋਰੰਜਨ ਕੀਤਾ ਓਥੇ ਊਨਾ ਦੇ ਗਿਆਨ ਵਿੱਚ ਵੀ ਵਾਧਾ ਹੋਇਆ .....
ਸਕੂਲ ਦੇ ਸਾਬਕਾ ਪ੍ਰਿੰਸੀਪਲ ਸ. ਬਹਾਦਰ ਸਿੰਘ ਨੇ ਆਪਣੇ ਪੋਤੇ ਦੇ ਜਨਮ ਦਿਵਸ ਦੀ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਸਾਰੇ ਬੱਚਿਆਂ ਅਤੇ ਸਟਾਫ ਨੂੰ ਪਾਰਟੀ ਦਿਤੀ ...ਸਾਰਾ ਸਟਾਫ ਅਤੇ ਪ੍ਰਬੰਧਕ ਕਮੇਟੀ ਓਹਨਾ ਦੇ ਪੋਤੇ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਅਤੇ ਸ. ਬਹਾਦਰ ਸਿੰਘ ਅਤੇ ਮੈਡਮ ਰਵਿੰਦਰਪਾਲ ਕੌਰ ਵਲੋਂ ਸਕੂਲ ਲਈ ਕੀਤੀ ਸੇਵਾ ਉਤੇ ਮਾਨ ਮਹਿਸੂਸ ਕਰਦੇ ਹੋਏ ਊਨਾ ਦੀ ਫੈਮਿਲੀ ਦਾ ਵਾਹਿਗੁਰੂ ਕੋਲੋਂ ਖੁਸ਼ੀਆਂ ਅਤੇ ਮੇਹਰ ਭਰਿਆ ਹੱਥ ਮੰਗਦੀ ਹੈ .....
ਸਕੂਲ ਦੇ ਪੁਰਾਣੇ ਵਿਦਿਆਰਥੀ ਸਰਦਾਰ ਜਸਕਰਨ ਸਿੰਘ ਨੇ ਆਪਣੇ ਸਪੁੱਤਰ ਸਰਦਾਰ ਅਰਸ਼ਦੀਪ ਸਿੰਘ ਦੋਸਾਂਝ ਜੋ ਕਿ ਆਸਟ੍ਰੇਲੀਆ ਵਾਲੀਬਾਲ ਟੀਮ ਵਿੱਚ ਹੈ ਵਲੋਂ ਇਸ ਸਕੂਲ ਦੇ ਵਿਦਿਆਰਥੀ ਦੀ ਖੇਡ ਨੂੰ ਹੋਰ ਨਿਖਾਰਨ ਲਈ ਕਿਟਾਂ ਭੇਂਟ ਕੀਤੀਆਂ ....ਇਸ ਮੌਕੇ ਕੁਲਵਿੰਦਰ ਦੋਸਾਂਝ ਕੋਚ ਅਤੇ p.t.i ਸਰਦਾਰ ਮਲਕੀਤ ਸਿੰਘ ਬੱਚਿਆਂ ਦੀ ਹੌਸਲਾ ਅਫਜਾਈ ਲਈ ਹਾਜਰ ਸਨ ....ਸਕੂਲ ਦਾ ਵਿਦਿਆਰਥੀ ਆਰੁਨਜੋਤ ਜੋ ਕਿ ਸਟੇਟ ਵਿੰਨਰ ਵਾਲੀਬਾਲ ਟੀਮ ਦਾ ਪਲੇਅਰ ਹੈ ...ਉਸ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ... ਸਕੂਲ ਪ੍ਰਿੰਸੀਪਲ ਨੇ ਜਸਕਰਨ ਸਿੰਘ ਹੋਰਾਂ ਦਾ ਆਪਣੇ ਸਮੂਹ ਸਟਾਫ ਅਤੇ ਪ੍ਰਬੰਧਕ ਕਮੇਟੀ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ .......
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਅੱਜ ਦੀ ਪ੍ਰਾਰਥਨਾ ਸਭਾ ਜਿਸ ਵਿੱਚ ਬੱਚਿਆਂ ਨੇ ਉਨ੍ਹਾ ਦੀਆਂ ਸਿਖਿਆਵਾਂ ਅਤੇ ਊਨਾ ਦੇ ਉਪਦੇਸ਼ ਨੂੰ ਬਾਕੀ ਬੱਚਿਆਂ ਸਾਹਮਣੇ ਰੱਖਿਆ ...ਪ੍ਰਿੰਸੀਪਲ ਨੇ ਬੱਚਿਆਂ ਨੂੰ ਗੁਰੂ ਜੀ ਦੀ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ .....
ਚਮਤਕਾਰ ਹੁੰਦੇ ਨਹੀਂ ...ਚਮਤਕਾਰ ਮੇਹਨਤ ਨਾਲ ਕੀਤੇ ਜਾ ਸਕਦੇ ਹਨ ...ਕੁਝ ਅਜਿਹਾ ਹੀ ਇਸ ਸਕੂਲ ਦੇ ਬੱਚਿਆਂ ਨੇ ਕਰ ਦਿਖਾਇਆ ਹੈ ....ਤਰਕਸ਼ੀਲ ਸੋਸਾਇਟੀ ਵਲੋਂ ਲਿਆ ਗਿਆ ਟੈਸਟ ...ਜਿਸ ਵਿਚ ਬੱਚਿਆਂ ਦੀ ਵਿਗਿਆਨਕ ਸੋਚ ਨੂੰ ਬੜਾਵਾ ਦੇਣਾ ਮੰਤਵ ਸੀ ...ਬੱਚਿਆਂ ਨੇ ਚੰਗੇ ਨੰਬਰ ਲੈ ਕੇ ਕਮਾਲ ਕਰ ਦਿੱਤਾ ਹੈ ...ਅੱਜ ਸਵੇਰੇ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਤਰਕਸ਼ੀਲ ਸੋਸਾਇਟੀ ਦੇ ਮੇਮ੍ਬਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ....
ਦੀਵਾਲੀ ਰੋਸ਼ਨੀ ਦਾ ਤਿਓਹਾਰ ਹੈ ...ਅੱਜ ਸਕੂਲ ਵਿੱਚ ਬੱਚਿਆਂ ਤੇ ਸਟਾਫ ਵਲੋਂ ਗ੍ਰੀਨ ਦੀਵਾਲੀ ਮਨਾਈ ਗਈ ....ਬੱਚਿਆਂ ਨੇ ਕਲਾਸਾਂ ਨੂੰ ਰੰਗ ਰੋਗਨ ਕਰਨ ਦੇ ਨਾਲ ਨਾਲ ਬੇਹਤਰੀਨ ਰੰਗੋਲੀ ਵੀ ਬਣਾਈ ...ਮਿਠਾਈ ਦੇ ਨਾਲ ਸਾਰਿਆਂ ਨੇ ਮੂੰਹ ਮਿੱਠਾ ਕੀਤਾ ....ਸਾਰਿਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ....
ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ...ਬਤਾ ਤੇਰੀ ਰਜਾ ਕਯਾ ਹੈ ...
ਕੁਝ ਇਨ੍ਹਾਂ ਲਾਈਨਾਂ ਨੂੰ ਸੱਚ ਕਰਦੇ ਹੋਏ ਇਸ ਸਕੂਲ ਦੇ ਬੱਚਿਆਂ ਨੇ ਹੈਂਡਬਾਲ ਅੰਡਰ 14 ਅਤੇ 17 ਵਰਗ ਵਿਚ ਪਹਿਲਾ ਜਿਲਾ ਤੇ ਫੇਰ ਸਟੇਟ ਜਿੱਤ ਕੇ ਆਪਣੇ ਮਾਪਿਆਂ ਤੇ ਪਿੰਡ ਦਾ ਹੀ ਨਹੀਂ ਸਗੋਂ ਸਕੂਲ ਦਾ ਪੰਜਾਬ ਪੱਧਰ ਤੇ ਨਾਂ ਰੋਸ਼ਨ ਕੀਤਾ ਹੈ ....ਅੱਜ ਸਵੇਰੇ ਸਕੂਲ ਸਭਾ ਵਿਚ ਪ੍ਰਿੰਸੀਪਲ ਅਤੇ ਸਟਾਫ ਬੱਚਿਆਂ ਨੂੰ ਊਨਾ ਦੀ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕਰਦੇ ਹੋਏ .....
ਇਨਸਾਨ ਮਰ ਜਾਂਦੇ ਹਨ ਪਰ ਊਨਾ ਦ੍ਵਾਰਾ ਕੀਤੇ ਚੰਗੇ ਕੰਮ ਕਦੇ ਨਹੀਂ ਮਰਦੇ ...ਸ. ਸੋਹਨ ਸਿੰਘ ਰਜਾਣੀਆਂ ਪਿੰਡ ਕਾਲੇ ਵਲੋਂ ਊਨਾ ਦੇ ਸਪੁੱਤਰ ਸ. ਮੱਖਣ ਸਿੰਘ ਰਜਾਣੀਆਂ ਦੀ ਯਾਦ ਵਿੱਚ ਸਕੂਲ ਵਿੱਚ ਚਲਾਏ ਜਾ ਰਹੇ ਟ੍ਰਸ੍ਟ ਜਿਸ ਦੀ ਮਦਦ ਨਾਲ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਹਰ ਸਾਲ ਮਦਦ ਕੀਤੀ ਜਾਂਦੀ ਹੈ...ਪਿਛਲੇ ਦਿਨੀ ਸ. ਸੋਹਨ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ...ਊਨਾ ਦ੍ਵਾਰਾ ਸਕੂਲ ਨੂੰ ਦਿਤੀ ਜਾਂਦੀ ਆਰਥਿਕ ਮਦਦ ਨੂੰ ਸਕੂਲ ਅਤੇ ਪ੍ਰਬੰਧਕ ਕਮੇਟੀ ਵਲੋਂ ਰਹਿੰਦੇ ਸਮੇ ਤਕ ਯਾਦ ਕੀਤਾ ਜਾਵੇਗਾ ....ਅੱਜ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਊਨਾ ਦ੍ਵਾਰਾ ਕਿੱਤੇ ਪਰੋਪਕਾਰ ਦੇ ਕੰਮ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ 2 ਮਿੰਟ ਦਾ ਮੌਨ ਰੱਖਿਆ ਗਿਆ ...
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਉਨਾਂ ਦੇ ਜਨਮ ਦਿਵਸ ਮੌਕੇ ਯਾਦ ਕਰਦੇ ਹੋਏ ....ਸਵੇਰੇ ਸਕੂਲ ਦੀ ਪ੍ਰਾਰਥਨਾ ਸਭਾ ਬੱਚਿਆਂ ਦ੍ਵਾਰਾ ਊਨਾ ਦੀ ਬਣਾਈ ਪੈਂਟਿੰਗ ਨੂੰ ਸਲਾਹਿਆ ਗਿਆ ....ਬੱਚਿਆਂ ਨੇ ਇਸ ਮੌਕੇ ਕਵਿਤਾ ਅਤੇ ਭਾਸ਼ਣ ਰਾਹੀਂ ਊਨਾ ਦੀ ਜੀਵਨੀ ਤੇ ਚਾਨਣ ਪਾਇਆ ! ਪ੍ਰਿੰਸੀਪਲ ਵਲੋਂ ਬਾਪੂ ਗਾਂਧੀ ਦੇ ਵਿਚਾਰਾਂ ਅਤੇ ਊਨਾ ਵਲੋਂ ਦਿਖਾਏ ਅਹਿੰਸਾ ਦੇ ਰਸਤੇ ਤੇ ਚਲਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ .....
S.b.i ਬੈਂਕ ਦੋਸਾਂਝ ਕਲਾਂ ਵਲੋਂ ਸਕੂਲ ਨੂੰ ਛਾਂ ਦਾਰ ਅਤੇ ਫੁੱਲਾਂ ਵਾਲੇ ਪੌਦੇ ਭੇਂਟ ਕੀਤੇ ਗਏ ....ਬੈਂਕ ਦੇ ਮੈਨੇਜਰ ਰਵਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ !
ਕੁਲਵਿੰਦਰ ਸਿੰਘ ਕੋਚ ਅਤੇ P.T.I ਸ. ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਇਸ ਵਾਰ ਵੀ ਹੈਂਡਬਾਲ ਦੀ ਟੀਮ ਨੇ ਜਲੰਧਰ ਜਿਲੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ....ਇਸ ਦਾ ਸੇਹਰਾ ਬੱਚਿਆਂ ਦੀ ਅਣਥੱਕ ਮੇਹਨਤ ਨੂੰ ਵੀ ਜਾਂਦਾ ਹੈ .....
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ....ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ .....ਜਿਨ੍ਹਾਂ ਨੇ ਦੇਸ਼ ਸੇਵਾ ਵਿੱਚ ਪੈਰ ਪਾਇਆ ....ਊਨਾ ਲੱਖ ਮੁਸਬੀਤਾਂ ਝੱਲੀਆਂ ਨੇ ....
ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ...ਜਿਸ ਵਿੱਚ ਬੱਚਿਆਂ ਵਲੋਂ ਊਨਾ ਦੀ ਜੀਵਨੀ , ਊਨਾ ਦੀ ਸੋਚ ਬਾਰੇ ਵਿਚਾਰ ਪੇਸ਼ ਕੀਤੇ ਗਏ ....ਅਤੇ ਇਸ ਮੌਕੇ ਪ੍ਰਿੰਸੀਪਲ ਸਾਹਿਬ ਵਲੋਂ ਬੱਚਿਆਂ ਨੂੰ ਭਗਤ ਸਿੰਘ ਦੇ ਚਲਾਏ ਪੂਰਨਿਆਂ ਤੇ ਖਰੇ ਉਤਰਨ ਲਈ ਕਿਹਾ ਗਿਆ ....
ਸਕੂਲ ਦੀਆਂ ਵੱਖ ਵੱਖ ਗਤਿਵਿਧਿਆਂ ......
ਸਕੂਲ ਦੀ ਇੱਕ ਹੋਰ ਪ੍ਰਾਪਤੀ ....ਹੈਂਡਬਾਲ ਵਿੱਚ ਪਹਿਲਾ ਸਥਾਨ ਜਲੰਧਰ ਵਿਚੋਂ .....