S.Gursewak Singh Sandhu
Contact information, map and directions, contact form, opening hours, services, ratings, photos, videos and announcements from S.Gursewak Singh Sandhu, Politician, .
ਅਸੀ ਵੀ ਹੁੰਦੇ ਸੀ ਤੱਖਤ ਤੇ ਤਾਜ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਦੀਆਂ ਸਨ
ਸ਼ਾਂਤੀ ਦੇ ਪੁੰਜ, ਸੱਚ ਦੇ ਪਾਲਣਹਾਰੇ, ਦਿਆਲਤਾ ਤੇ ਕੋਮਲਤਾ ਦੇ ਧਾਰਨੀ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਆਪਣਾ ਜੀਵਨ ਸਫ਼ਲ ਬਣਾਓ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਜੀ ਤੁਹਾਡੇ ਸਾਰਿਆਂ ‘ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਸੰਤ ਰੁੱਤ ਸ਼ੁਰੂ ਹੋਣ ਨਾਲ ਉਪਜੇ ਆਪਣੇ ਮਨ ਦੇ ਭਾਵਾਂ ਦਾ ਜ਼ਿਕਰ ਆਪਣੀ ਬਾਣੀ ‘ਬਾਰਾ ਮਾਹ ਰਾਗ ਤੁਖਾਰੀ’ ਵਿੱਚ ਇਉਂ ਕੀਤਾ ਹੈ:
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ।।
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ।।..
ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਬਸੰਤ ਦਾ ਇਹ ਤਿਉਹਾਰ ਸਾਰਿਆਂ ਦੀ ਜ਼ਿੰਦਗੀ ‘ਚ ਬਹਾਰ ਤੇ ਨਵੀਂ ਊਰਜਾ ਲੈ ਕੇ ਆਵੇ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਆਪ ਜੀ ਦੇ ਅੰਦਰ ਵੀ ਕੌਮ ਲਈ ਸੇਵਾ ਕਰਨ ਤੇ ਕੌਮ ਤੋਂ ਜਾਨ ਵਾਰਨ ਦਾ ਜਜ਼ਬਾ ਸੀ ਤੇ ਅੰਤ ਚਮਕੌਰ ਸਾਹਿਬ ਦੀ ਜੰਗ ਵਿੱਚ ਆਪ ਜੀ ਨੇ ਕੌਮ ਦੀ ਰਾਖੀ ਲਈ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ।
Wmk sbb te
Wmk
ਕਿਸਾਨਾ ਨਾਲ ਖੜੇ ਸੀ, ਖੜੇ ਹਾਂ ਤੇ ਖੜੇ ਰਹਾਂਗੇ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ 🙏🙏
ਰੱਬ ਸੁੱਖ ਰੱਖੇ 🙏
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ
354ਵੇਂ ਪਰਕਾਸ਼ ਪੁਰਬ ਦੀਅਾਂ ਲੱਖ-ਲੱਖ ਵਧਾੲੀਅਾਂ ਜੀ
ਸਭ ਨੇ ਸਵੇਰ ਦੀਆਂ ਸਭ ਨੂੰ ਬਹੁਤ ਮੁਬਾਰਕਾਂ ਦੇ ਦਿੱਤੀਆਂ ਨੇ ਆਉ ਥੋੜਾ ਆਪਣੇ ਸਿੱਖ ਇਤਿਹਾਸ ਬਾਰੇ ਵੀ ਜਾਣੀਏ ਕਿ ਮੁਕਤਸਰ ਦੀ ਮਾਘੀ ਦਾ ਪੰਜਾਬ ਦੇ ਲੋਕਾਂ ਵਿੱਚ ਕੀ ਖਾਸ ਮਹੱਤਵ ਹੈ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ| ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ| ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜਾਰਾਂ ਦੀ ਗਿਣਤੀ ਵਿੱਚ ਮੁਗ਼ਲ ਫ਼ੋਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ | ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇਬੰਦੀ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਆਏ ਸਨ। ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ| ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਿਤਪਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾ ਮੁਕਤਸਰ ਪੈ ਗਿਆ| ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਵਾਰਾ ਸ਼ਹੀਦ ਗੰਜ਼ ਸ਼ਸੋਭਿਤ ਹੈ। ਇਨ੍ਹਾਂ ਦੀ ਯਾਦ ਵਿੱਚ ਹੀ ਇੱਥੇ ਮਾਘ ਦੀ ਸੰਗਰਾਂਦ ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ ਧਾਮ ਨਾਲ ਮਨਾਉਂਦੇ ਹਨ। ਵੀਰੋ ਭੈਣੋ ਜਿਨ੍ਹਾਂ ਕੁ ਮੈ ਪੜਿਆ ਇਸ ਵਿੱਚ ਕੋਈ ਗਲਤੀ ਹੋਗੀ ਤਾਂ ਮਾਫੀ ਮੰਗਦਾ ਹਾਂ ਜੇ ਤੁਸੀਂ ਹੋਰ ਜਾਣਦੇ ਹੋ ਤਾਂ ਕੁਮੈਟ ਵਿੱਚ ਜਰੂਰ ਸ਼ੇਅਰ ਕਰਨਾ
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏
ਲੋਹੜੀ ਦੇ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ, ਇਹ ਦਿਨ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ। ਆਓ ਸਾਰੇ ਰੱਲ ਕੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ ਕਰੀਏ ਜੋ ਅੱਤ ਦੀ ਠੰਡ ਵਿੱਚ ਸੜਕਾਂ ‘ਤੇ ਆਪਣੇ ਹੱਕਾਂ ਲਈ ਬੈਠੇ ਹਨ। ..
Warm wishes to everyone on the auspicious occasion of Lohri. May this day bring good health and happiness to all. Let’s all take a minute to pray for strength to our farmers and their families who are braving the bitter cold and fighting for our future generations.
#
Shri Guru gobind singh ji de parkash purab dian lakh lakh vadain hon ji
ਇਨਕਲਾਬ ਦੀ ਇੱਕ ਲਾਟ ਪੰਜਾਬ ਤੋਂ ਦਿੱਲੀ ਵੱਲ ਗੲੀ ਸੀ
ਹੁਣ ਵੇਲਾ ਆ ਗਿਐ ਕਿ ਇਸ ਲਾਟ ਤੋਂ ਲੋਅ ਲੈ ਕੇ ਪੰਜਾਬ ਦੇ ਹਰ ਚੁਰਾਹੇ ਨੂੰ ਰੁਸ਼ਨਾਇਆ ਜਾਵੇ
ਦਿੱਲੀ ਮੋਰਚਾ ਇੱਕ ਤੀਰਥ ਹੈ ਇਸ ਦੀ ਜ਼ਿਆਰਤ ਜ਼ਰੂਰ ਕਰੋ
ਪਰ ਹੇਠਲੀਆਂ ਤਰੀਕਾਂ ਤੇ ਆਪਣੇ ਪਿੰਡ ਤੇ ਸ਼ਹਿਰ ਵਿਚ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਬਣਾਓ
ਤੇ ਹਰ ਪਿੰਡ ਹਰ ਸ਼ਹਿਰ ਵਿੱਚ ਇਨ੍ਹਾਂ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਲਈ ਕਿਸਾਨ ਸੰਘਰਸ਼ ਸਮਰਥਕ ਕਮੇਟੀਆਂ ਬਣਾਓ✊💪🚩
Waheguru ji
ਇਸ ਸੂਰਬੀਰ ਯੋਧੇ ਦਾ ਨਾਮ ਸ਼ਹੀਦ ਅਵਤਾਰ ਸਿੰਘ ਬ੍ਰਹਮਾ ਐ
ਪੁਲਿਸ ਵਾਲੇ ਥਰ ਥਰ ਕੰਬਦੇ ਹੁੰਦੇ ਸੀ ਇਸਦਾ ਨਾਮ ਸੁਣਕੇ ।
ਪੁਲਿਸ ਵਾਲਿਆਂ ਵਿੱਚ ਇਸ ਯੋਧੇ ਦੀ ਇੱਕ ਕਹਾਵਤ ਬਣ ਚੁੱਕੀ ਸੀ -
ਏਕ ਵੋ ਬ੍ਰਹਮਾ ਹੈ ਜੋ ਊਪਰ ਸੇ ਨੀਚੇ ਕੋ ਭੇਜਤਾ ਹੈ ,
ਏਕ ਯੇ ਬ੍ਰਹਮਾ ਹੈ ਜੋ ਨੀਚੇ ਸੇ ਊਪਰ ਕੋ ਭੇਜਤਾ ਹੈ ।
" ਊਪਰ ਸੇ ਨੀਚੇ ਕੋ" ਭਾਵ ਜੋ ਉਹ ਮੰਨਦੇ ਸੀ ਕਿ ਉੱਪਰੋਂ ਨੀਚੇ ਧਰਤੀ ਤੇ ਬ੍ਰਹਮਾ ਦੇਵਤਾ ਬੰਦੇ ਨੂੰ ਭੇਜਦਾ ਐ , ਜਨਮ ਦਿੰਦਾ ਐ ।
ਪਰ ਇੱਕ ਏਹੇ ਬ੍ਰਹਮਾ ਐ ਅਵਤਾਰ ਸਿੰਘ ਬ੍ਰਹਮਾ ਜੋ ਵੈਰੀ ਨੂੰ ਸੋਧਾ ਲਾ ਕੇ " ਨੀਚੇ ਸੇ ਊਪਰ ਕੋ ਭੇਜ ਦੇਤਾ ਹੈ ।" ।
💪💪💪💪💪💪
ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ
ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ।। ੧੦੫ ।।
ਸਾਹਿਬ-ਏ-ਕਮਾਲ, ਸਰਬੰਸਦਾਨੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ ਹੋਰ ਬਲ ਬਖਸ਼ਿਸ਼ ਕਰਨ ਤਾਂ ਜੋ ਅਸੀਂ ਉਨ੍ਹਾਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਕਿਸਾਨੀ ਸੰਘਰਸ਼ 'ਚ ਜੇਤੂ ਹੋਈਏ।
Gud wmk sbb