Shubh Karman Nadala - Kapurthala

Shubh Karman Nadala - Kapurthala

In service of local community; helps and support the needy ones in Health and Education and Counsell

Photos from Shubh Karman Nadala - Kapurthala's post 11/07/2023

Vishal Beas ਦੀ ਮਿਹਨਤ ਦੀ ਭਰਵੀਂ ਫ਼ਸਲ "ਅੱਖਰ"

09/07/2023
08/07/2023

ਦਸਤਾਰ ਦੇ ਵਿਸ਼ੇ ਤੇ ਹੁਣ ਤਕ ਦੀ ਇਕੋਂ ਇੱਕ ਬੇਹਤਰੀਨ ਕਿਤਾਬ ਜਿਹੜੀ ਮੈਨੂੰ ਸ . ਮੋਤਾ ਸਿੰਘ ਸਰਾਏ ਹੁਰਾਂ ਨੇ ਕੁਝ ਵਰੇ ਪਹਿਲਾਂ ਭੇਂਟ ਕੀਤੀ ਸੀ | ਇਹ ਕਿਤਾਬ ਹਰ ਉਸ ਸ਼ਖਸ਼ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ ਜਿਸਨੂੰ ਵੀ ਪੜਨ ਦਾ ਸ਼ੌਕ ਹੋਵੇ | ਇਹ ਇਕ ਪੁਸਤਕ ਹੀ ਡਾ: ਘੁੰੰਮਣ ਸਾਹਿਬ ਦੇ ਕੰਮ ਨੂੰ ਅਮਰ ਕਰਨ ਲਈ ਕਾਫੀ ਹੈ ........Raj Sood.

Dr.Ghuman at Rishikesh 08/07/2023

Dr.Ghuman at Rishikesh

Dr.Ghuman at Rishikesh

07/07/2023

Congratulations Guman Sahib.

06/07/2023

Urdu classes by Language Department at Kapurthala.

Police Darpan | Latest News 06/07/2023

ਭਾਸ਼ਾ ਵਿਭਾਗ Kapurthala, ਉਰਦੂ ਕਲਾਸਾਂ ਸ਼ੁਰੂ

Police Darpan | Latest News ਉਰਦੂ ਭਾਸ਼ਾ ਦਾ ਮੁਫ਼ਤ ਸਿਖਲਾਈ ਕੋਰਸ ਦਾ ਦਾਖਲਾ ਹੁਣ 11 ਜੁਲਾਈ ਤੱਕ -ਜਸਪ੍ਰੀਤ ਕੌਰ

05/07/2023

Back to memory lane; presenting Dastaane--Dastaar to Sh.Nitish Kumar.

04/07/2023

ਸਤਿਕਾਰਯੋਗ ਪ੍ਰੋਫ਼ੈਸਰ ਅਵਤਾਰ ਸਿੰਘ ਜੀ ਦੀ ਫੇਸਬੁੱਕ ਵਾਲ ਤੋਂ
ਧਨਵਾਦ ਸਹਿਤ।
ਮਾੜੀਆਂ ਜਹੀਆਂ ਲਾਵਾਂ

ਅੱਜਕਲ ਕਾਲਜਾਂ ਵਿਚ ਦਾਖਲਾ ਮੁਹਿੰਮ ਜਾਰੀ ਹੈ। ਹਰ ਕਾਲਜ ਦੇ ਕੱਚੇ ਪੱਕੇ ਅਧਿਆਪਕਾਂ ਨੂੰ ਕਾਲਜ ਦੇ ਗੇਟ ਮੋਹਰੇ ਬਿਠਾਇਆ ਜਾਂਦਾ ਹੈ ਕਿ ਪੁੱਛ-ਗਿੱਛ ਲਈ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਕਾਲਜ ਦੇ ਗੁੱਣ ਦੱਸ ਕੇ ਦਾਖਲੇ ਲਈ ਪ੍ਰੇਰਤ ਕੀਤਾ ਜਾਵੇ।

ਆਪਣੀ ਗਾਲੜੀ ਤਬੀਅਤ ਹੋਣ ਕਾਰਣ ਮੈਂ ਇਹ ਸੇਵਾ ਬੜੇ ਸ਼ੌਂਕ ਨਾਲ ਕਰਦਾ ਰਿਹਾ ਹਾਂ। ਖ਼ਾਸ ਤੌਰ ਪਰ ਦਾਖਲਾ ਲੈਣ ਆਏ ਮੁੰਡੇ ਕੁੜੀ ਦੇ ਨਾਲ ਆਏ ਵੱਡੇ ਭੈਣ ਭਾਈ ਜਾਂ ਮਾਂ ਬਾਪ ਨੂੰ ਏਨਾ ਪ੍ਰਭਾਵਤ ਕਰ ਲੈਂਦਾ ਸਾਂ ਕਿ ਉਹ ਆਪਣੇ ਬੱਚੇ ਨੂੰ ਸਾਡੇ ਕਾਲਜ ਵਿਚ ਦਾਖਲ ਕਰਾ ਹੀ ਜਾਂਦੇ ਸਨ।

ਇਸੇ ਭੁਸ ਕਾਰਨ ਪਰਸੋਂ ਚੌਥੇ ਜਹੇ ਮੇਤੋਂ ਰਿਹਾ ਨਾ ਗਿਆ ਤੇ ਮੈਂ ਰਿਟਾਇਰ ਹੋਣ ਦੇ ਬਾਵਜੂਦ ਕਾਲਜ ਚਲਿਆ ਗਿਆ। ਮੈਂ ਦੇਖਿਆ ਕਿ ਮੁੰਡਿਆਂ ਨਾਲ਼ੋਂ ਵੱਧ ਕੁੜੀਆਂ ਆ ਰਹੀਆਂ ਸਨ ਤੇ ਇਸ ਤਰਾਂ ਦੇ ਸਵਾਲ ਕਰ ਰਹੀਆਂ ਸਨ ਕਿ ਉਹ ਦਾਖਲਾ ਲੈ ਕੇ ਨਾਲ ਨਾਲ ਆਇਅਲਟਸ ਕਰ ਸਕਣਗੀਆਂ?

ਇਕ ਲੜਕੀ ਆਈ ਜੋ ਦੇਖਣ ਨੂੰ ਏਨੀ ਨਿੱਕੀ ਜਹੀ ਸੀ ਕਿ ਜਮਾਂ ਹੀ ਧੱਖ ਲਗਦੀ ਸੀ। ਕਹਿਣ ਲੱਗੀ ਕਿ ਉਹ ਆਇਅਲਟਸ ਕਰਦੀ ਹੈ ਤੇ ਉਹਨੇ ਨਾਲ਼ ਨਾਲ ਪੜ੍ਹਾਈ ਵੀ ਕਰਨੀ ਹੈ। ਮੈਂ ਹੈਰਾਨ ਹੋਇਆ ਕਿ ਪੜ੍ਹਾਈ ਦੇ ਨਾਲ਼ ਨਾਲ ਆਇਅਲਟਸ ਕਰਨ ਬਾਰੇ ਤਾਂ ਸਾਰੇ ਪੁੱਛਣ ਆਉਂਦੇ ਹਨ। ਪਰ ਉਹ ਲੜਕੀ ਆਇਅਲਟਸ ਦੇ ਨਾਲ ਪੜ੍ਹਨਾ ਚਾਹੁੰਦੀ ਸੀ।

ਪੁੱਛਣ ‘ਤੇ ਉਹਨੇ ਦੱਸਿਆ ਕਿ ਉਹਦੇ ਮਾਪਿਆ ਨੇ ਏਜੰਟ ਨਾਲ ਗੱਲ ਕਰ ਲਈ ਹੈ ਤੇ ਅੱਗੋਂ ਏਜੰਟ ਨੇ ਅਜਿਹਾ ਮੁੰਡਾ ਲੱਭ ਲਿਆ ਹੈ, ਜਿਹੜਾ ਕੁੜੀ ਨੂੰ ਆਇਅਲਟਸ ਕਰਾ ਕੇ ਬਾਹਰ ਭੇਜਣ ਤਕ ਸਾਰਾ ਖ਼ਰਚਾ ਚੁੱਕੇਗਾ।

ਮੈਂ ਉਹਦੇ ਵੱਲ ਦੇਖਿਆ ਤੇ ਹੈਰਾਨ ਹੋ ਕੇ ਪੁੱਛਿਆ ਕਿ ਉਹਨੇ ਹੁਣੇ ਹੀ ਵਿਆਹ ਕਰਵਾ ਲੈਣਾ ਹੈ? ਉਹਦੇ ਜਵਾਬ ਨੇ ਮੇਰੀ ਹੈਰਾਨੀ ਘਟਾਉਣ ਦੀ ਬਜਾਏ ਹੋਰ ਵਧਾ ਦਿਤੀ। ਕਹਿਣ ਲੱਗੀ ਕਿ ਪੱਕਾ ਵਿਆਹ ਨਹੀਂ ਕਰਨਾ ਬਸ ਕੋਰਟ ਮੈਰਿਜ ਕਰਨੀ ਹੈ ਤੇ ਮਾੜੀਆਂ ਜਹੀਆਂ ਲਾਵਾਂ ਲੈਣੀਆਂ ਹਨ। ਉਧਰ ਜਾ ਕੇ ਤਲਾਕ ਲੈ ਲੈਣਾ ਫਿਰ ਇਧਰੋਂ ਕੋਈ ਹੋਰ ਮੁੰਡਾ ਬਾਹਰ ਕੱਢਣਾ ਹੈ। ਉਹਦੇ ਵਾਂਗ ਮੁੰਡੇ ਨੇ ਉਹਦੇ ਬਹਾਨੇ ਬਾਹਰ ਜਾ ਕੇ ਇਧਰੋਂ ਕੋਈ ਹੋਰ ਕੁੜੀ ਬਾਹਰ ਖਿੱਚਣੀ ਹੈ।

ਮੈਂ ਉਹਦੇ “ਕੱਢਣਾ” ਤੇ “ਖਿੱਚਣੀ” ਲਫਜ਼ਾਂ ਤੋਂ ਅੰਦਾਜ਼ ਲਗਾਇਆ ਕਿ ਅੱਜਕਲ ਪੰਜਾਬ ਵਿਚ ਮੁੰਡੇ ਕੁੜੀਆਂ ਦੀ ਖਿੱਚਾ ਧੂਹੀ ਏਨੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਕਿ ਪੰਜਾਬ ਇਕ ਵੱਡਾ ਸਾਰਾ ਬਿਰਧ ਆਸ਼ਰਮ ਬਣਦਾ ਜਾ ਰਿਹਾ ਹੈ।

ਮੈਂ ਉਸ ਲੜਕੀ ਨੂੰ ਪੁੱਛਿਆ ਕਿ ਉਹ ਜਾਹਲੀ ਵਿਆਹ ਕਰਵਾ ਕੇ ਖੁਸ਼ ਹੋਵੇਗੀ? ਉਹ ਕਹਿਣ ਲੱਗੀ ਕਿ ਹੁਣ ਕੁਝ ਬਣਨ ਲਈ ਕੁਝ ਕਰਨਾ ਹੀ ਪੈਣਾ ਹੈ। ਮੈਂ ਸੋਚਿਆ ਕਿ ਇਸ ਕੁੜੀ ਨੂੰ ਕੁਝ ਕਰਨ ਤੇ ਸਭ ਕੁਝ ਕਰਨ ਵਿਚਲਾ ਫਰਕ ਨਹੀਂ ਪਤਾ। ਉਹਨੂੰ ਨਹੀਂ ਪਤਾ ਕਿ ਇਸ ਕੁਝ ਕਰਨ ਨੇ ਉਹਨੂੰ ਏਨਾ ਉਜਾੜ ਦੇਣਾ ਹੈ ਕਿ ਉਹਦੇ ਪੱਲੇ ਉਮਰ ਜਿੱਡੀ ਲੰਮੀ ਖ਼ੁਦਕੁਸ਼ੀ ਦੇ ਸਿਵਾ ਕੁਝ ਨਹੀਂ ਬਚਣਾ।

ਉਹਦੀ ਗੱਲ ਸੁਣ ਕੇ ਮੈਂ ਉਦਾਸ ਹੋ ਗਿਆ ਕਿ ਇਸ ਕੁੜੀ ਨੂੰ ਪਤਾ ਨਹੀਂ ਕਿ ਉਹਦਾ ਕੁਝ ਬਣਨ ਦਾ ਸੁਪਨਾ ਇਥੇ ਹੀ ਪੂਰਾ ਹੋ ਸਕਦਾ ਹੈ। ਬਾਹਰ ਜਾ ਕੇ ਤਾਂ ਇਹ ਕਦੇ ਵੀ ਕੁਝ ਬਣ ਨਹੀਂ ਸਕੇਗੀ ਤੇ ਇਹਦੀ ਆਪਣੇ ਆਪੇ ਨਾਲ ਵੀ ਏਨੀ ਅਣਬਣ ਹੋ ਜਾਵੇਗੀ ਕਿ ਉਹ ਆਪਣੇ ਆਪੇ ਨੂੰ ਤਾਂ ਕੀ ਮਾਪੇ ਨੂੰ ਵੀ ਤਰਸਦੀ ਰਹੇਗੀ। ਉਧਰ ਸਾਰਾ ਮੁਲਕ ਉਹਦੇ ਲਈ ਯਤੀਮਖ਼ਾਨਾ ਬਣਿਆ ਰਹੇਗਾ ਤੇ ਇੱਧਰ ਮਾਪਿਆਂ ਲਈ ਆਪਣਾ ਮੁਲਕ ਮੌਤ ਹੋਣ ਤੱਕ ਲਮਕਦਾ ਬਿਰਧ ਆਸ਼ਰਮ ਬਣ ਜਾਵੇਗਾ।

ਕੁੜੀ ਦੀ ਗੱਲ ਸੁਣਕੇ ਮੈਂ ਸੋਚਦਾ ਹੀ ਰਹਿ ਗਿਆ ਤੇ ਮੈਨੂੰ ਕੰਵਲ ਦੀ ਕਹਾਣੀਆਂ ਦੀ ਕਿਤਾਬ ‘ਸੰਧੂਰ’ ਚੇਤੇ ਆਈ, ਜਿਹਦੀ ਇਕ ਕਹਾਣੀ ਵਿਚ ਲੇਖਕ ਕਿਸੇ ਕੋਠੇ ‘ਤੇ ਜਾਂਦਾ ਹੈ ਤੇ ਉਹਨੂੰ ਤਰਾਂ ਤਰਾਂ ਦੇ ਸਵਾਲ ਪੁੱਛਣ ਡਹਿ ਪੈਂਦਾ ਹੈ। ਕੋਠੇ ਵਾਲ਼ੀ ਸੋਚਦੀ ਹੈ ਕਿ ਇਹ ਬੰਦਾ ਦੇਹ ਪਰਚਾਵੇ ਦੀ ਥਾਂ ਦਿਲ ਪਰਚਾਵਾ ਕਰਨ ਵਾਲਾ ਹੀ ਹੈ।

ਲੇਖਕ ਪੁੱਛਦਾ ਹੈ ਕਿ ਉਹ ਇਹ ਕੰਮ ਕਿਉਂ ਕਰਦੀ ਹੈ? ਤਾਂ ਉਹ ਦੱਸਦੀ ਹੈ ਕਿ ਇਹ ਕੰਮ ਉਹਦਾ ਬਾਪ ਕਰਾਉਂਦਾ ਹੈ। ਲੇਖਕ ਪੁੱਛਦਾ ਹੈ ਕਿ ਉਹਦਾ ਬਾਪ ਕਿੱਥੇ ਹੈ? ਜਦ ਉਹ ਦੱਸਦੀ ਹੈ ਕਿ ਬਾਹਰ ਸੌਦਾ ਕਰਨ ਵਾਲਾ ਉਹਦਾ ਬਾਪ ਹੀ ਸੀ ਤਾਂ ਲੇਖਕ ਉਸ ਦੇ ਬਾਪ ਨੂੰ ਅੰਦਰ ਬੁਲਾ ਕੇ ਪੁੱਛਦਾ ਹੈ ਕਿ ਉਹ ਆਪਣੀ ਬੇਟੀ ਕੋਲ਼ੋਂ ਇਹ ਕੰਮ ਕਿਉਂ ਕਰਾਉਂਦਾ ਹੈ? ਕੋਠੇ ਵਾਲ਼ੀ ਦਾ ਬਾਪ ਜਵਾਬ ਦਿੰਦਾ ਹੈ ਕਿ ਇਹ ਸਭ ਕੁਝ ਰੱਬ ਕਰਾਉਂਦਾ ਹੈ। ਲੇਖਕ ਹੈਰਾਨ ਹੁੰਦਾ ਹੈ ਕਿ ਉਹ ਕਿਹੋ ਜਿਹਾ ਰੱਬ ਹੈ ਜਿਹੜਾ ਕਿਸੇ ਬਾਪ ਨੂੰ ਏਨਾ ਮਜਬੂਰ ਕਰ ਦਿੰਦਾ ਹੈ ਕਿ ਉਹ ਆਪਣੀ ਬੇਟੀ ਨੂੰ ਕੋਠੇ ‘ਤੇ ਬਿਠਾ ਦਿੰਦਾ ਹੈ।

ਮੈਨੂੰ ਉਸ ਲੜਕੀ ਦੀ ਗੱਲ ਕੰਵਲ ਦੀ ਕਹਾਣੀ ਨਾਲ ਐਨ੍ਹ ਮਿਲ਼ਦੀ ਲੱਗੀ। ਫਰਕ ਸਿਰਫ ਏਨਾ ਹੈ ਕਿ ਹੁਣ ਉਹ ਕੋਠੇ ਕਨੇਡਾ ਦੀਆਂ ਬੇਸਮੈਂਟਾਂ ਦਾ ਰੂਪ ਧਾਰ ਗਏ ਹਨ। ਗੁਰਾਂ ਦੇ ਨਾਂ ‘ਤੇ ਵਸਦੇ ਪੰਜਾਬ ਬਾਰੇ ਇਹ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਹੁਣ ਪੰਜਾਬੀ ਮਾਪੇ ਦੱਲੇ, ਲਾੜੇ ਭੜੂਏ ਤੇ ਕੁੜੀਆਂ ਬੇਪੱਤ ਹੋਣ ਲਈ ਏਨੀਆਂ ਉਤਾਵਲੀਆਂ ਹੋਣਗੀਆਂ ਕਿ ਪਾਣੀਪੱਤ ਦੇ ਮੈਦਾਨ ਨੂੰ ਵੀ ਮਾਤ ਪਾ ਦੇਣਗੀਆਂ।

ਡਾਇਆਸਪੋਰਿਕ ਅੰਕੜਿਆਂ ਦਾ ਪਤਾ ਨਹੀਂ, ਪਰ ਸਿਆਣੇ ਅਸਿਆਣੇ ਲੇਖਕਾਂ ਤੇ ਲੀਡਰਾਂ ਦੇ ਫਿਕਰ ਦੇਖ ਕੇ ਲਗਦਾ ਹੈ ਕਿ ਪੰਜਾਬ ਦਿਨੋ ਦਿਨ ਖਾਲੀ ਹੋ ਰਿਹਾ ਹੈ। ਬਾਹਰ ਜਾਣ ਦੀ ਹੋੜ ਨੂੰ ਠੱਲ੍ਹ ਪੈਣ ਦੀ ਬਜਾਏ ਇਹ ਹਨੇਰੀ ਦਿਨੋ ਦਿਨ ਹੋਰ ਮੱਚਦੀ ਜਾ ਰਹੀ ਹੈ ਤੇ ਸਾਰੇ ਪਾਸੇ ਫੂਸ ਦੀ ਅੱਗ ਵਾਂਗ ਫੈਲ ਰਹੀ ਹੈ।

ਅਜਿਹੀ ਅੱਗ ਫੈਲਾਉਣ ਵਿਚ ਵੀ ਸਾਡੇ ਕਲਾਕਾਰ, ਸਾਹਿਤਕਾਰ ਤੇ ਵਿਦਵਾਨ ਲੋਕ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਹ ਬਾਹਰ ਜਾਂਦੇ ਹਨ ਤੇ ਉੱਥੇ ਜਾਂਦੇ ਹੀ ਫੋਟੋਆਂ ਖਿੱਚ੍ਹ ਖਿੱਚ੍ਹ ਫੇਸਬੁੱਕ ‘ਤੇ ਇਸ ਤਰਾਂ ਚਾੜ੍ਹਦੇ ਹਨ, ਜਿਵੇਂ ਉਹ ਸੱਚਖੰਡ ਵਿਚ ਪ੍ਰਵੇਸ਼ ਕਰ ਗਏ ਹੋਣ।

ਕਈ ਤਾਂ ਕਿਸੇ ਉਚੀ ਇਮਾਰਤ ਸਾਹਮਣੇ ਖੜ੍ਹੀ ਕਰਕੇ ਆਪਣੀ ਘਰ ਵਾਲ਼ੀ ਦੀ ਫੋਟੋ ਖਿੱਚ ਕੇ ਪਾ ਰਹੇ ਹਨ। ਪਤਾ ਨਹੀਂ ਲਗਦਾ ਕਿ ਉਹ ਦਿਖਾਉਣਾ ਕੀ ਚਾਹੁੰਦੇ ਹਨ। ਕਨੇਡਾ ਦੀ ਇਮਾਰਤ ਦੀ ਉਚਾਈ ਕਿ ਆਪਣੀ ਘਰ ਵਾਲ਼ੀ ਦਾ ਹੁਸਨ। ਵੈਸੇ ਉਨ੍ਹਾਂ ਘਰਵਾਲੀਆਂ ਅੰਦਰ ਮਾੜੀ ਮੋਟੀ ਵੀ ਸੰਵੇਦਨਸ਼ੀਲਤਾ ਤੇ ਸੂਝ-ਬੂਝ ਹੋਵੇ ਤਾਂ ਉਹ ਇਮਾਰਤ ਅਗੇ ਰੱਖਿਆ ਸ਼ੋ-ਪੀਸ ਜਾਂ ਨੁਮਾਇਸ਼ ਦੀ ਸ਼ੈਅ ਬਣਨ ਲਈ ਕਦੇ ਤਿਆਰ ਨਾ ਹੋਣ।

ਬਹੁਤੇ ਲੋਕਾਂ ਦਾ ਧਿਆਨ ਇੱਧਰ ਨਹੀਂ ਜਾਂਦਾ। ਉਹ ਤਾਂ ਅਜਿਹੀਆਂ ਫੋਟੋਆਂ ਦੇਖ ਕੇ ਇਹੀ ਸੋਚਦੇ ਹਨ ਕਿ ਹਾਇ ਉਇ ਰੱਬਾ, ਅਸੀਂ ਇੱਥੇ ਕਦ ਪੁੱਜਾਂਗੇ! ਇਹੀ ਸੋਚਦੇ ਸੋਚਦੇ ਉਹ ਆਪਣੇ ਧੀਆਂ ਪੁੱਤਾਂ ਦੀ ਬਲ਼ੀ ਦੇਣ ਦੇ ‘ਸੁਨਹਿਰੇ’ ਸੁਪਨੇ ਦੇਖਣ ਲੱਗ ਜਾਂਦੇ ਹਨ।

ਸਾਡੇ ਸਾਰੇ ਹੀ ਸਿਆਣੇ ਬਿਆਣੇ ਲੇਖਕ, ਅਲੇਖਕ, ਕਲਾਕਾਰ, ਅਕਲਾਕਾਰ, ਵਿਦਵਾਨ, ਬੁੱਧੀ ਅਤੇ ਅਬੁੱਧੀਜੀਵੀ ਪੰਜਾਬ ਨੂੰ ਯਤੀਮਤ ਦਾ ਅਹਿਸਾਸ ਕਰਵਾ ਰਹੇ ਹਨ।

ਯਤੀਮਤ ਤੋਂ ਚੇਤੇ ਆਇਆ ਕਿ ਸ਼ੇਖ ਸਾਅਦੀ ਨੇ ਲਿਖਿਆ ਕਿ ਯਤੀਮਾਂ ਦੇ ਸਾਹਮਣੇ ਆਪਣੇ ਬੱਚੇ ਦਾ ਮੂੰਹ ਨਹੀਂ ਚੁੰਮੀਂਦਾ। ਪਰ ਸਾਡੇ ਲੋਕ ਤਾਂ ਬਿਗਾਨੇ ਪੁੱਤਾਂ ਦਾ ਮੂੰਹ ਚੱਟਣ ਡਹੇ ਹੋਏ ਹਨ ਕਿ ਉਨ੍ਹਾਂ ਦੇ ਆਪਣੇ ਬੱਚੇ ਹੀ ਖ਼ੁਦ ਨੂੰ ਯਤੀਮ ਸਮਝਣ ਲੱਗ ਪਏ ਹਨ।

ਅਵਤਾਰ ਸਿੰਘ ਪ੍ਰੋਫ਼ੈਸਰ
ਫਗਵਾੜਾ
ਫੋਨ: 9417518384

04/07/2023

ਫ਼ਰੀ ਮੰਗਵਾਉਣ ਲਈ WhatsApp 97798 53245. Limited stock.

Will not tie a ‘pheta’ till Marathas get reservation: Pankaja Munde 03/07/2023

ਨਹੀਂ ਬੰਨਾਂਗੀ ਪੱਗ ਜਿਨੀ ਦੇਰ ਤੱਕ....

Will not tie a ‘pheta’ till Marathas get reservation: Pankaja Munde Pankaja was addressing a gathering at an event in Beed to commemorate the birth anniversary of Shiv Sangram leader late Vinayak Mete.

UK PM Rishi Sunak honours 101-year-old World War II Sikh veteran 03/07/2023

UK PM Rishi Sunak honours 101-year-old World War II Sikh veteran

UK PM Rishi Sunak honours 101-year-old World War II Sikh veteran Rajindar Singh Dhatt, 101, was recognised for his service and his work running the "Undivided Indian Ex-Servicemen's Association" to help bring together British Indian war veterans.

30/06/2023

"ਬਹੁਤ ਬਹੁਤ ਧੰਨਵਾਦ ਡਾ.ਸਾਹਿਬ ਜੀ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹੋ" Dr. Jaswinderpal Singh, Akal Homeopathic Clinic, Sultanpur Lodhi.

ਬਿਖੜੇ ਪੈਂਡਿਆਂ ਨੂੰ ਨੰਗੇ ਪੈਰੀਂ ਤਹਿ ਕਰਨ ਵਾਲਾ‌ ਪਾਂਧੀ - ਡਾਕਟਰ ਆਸਾ ਸਿੰਘ ਘੁੰਮਣ 30/06/2023

https://youtu.be/2QgZSWEgtwE

ਬਿਖੜੇ ਪੈਂਡਿਆਂ ਨੂੰ ਨੰਗੇ ਪੈਰੀਂ ਤਹਿ ਕਰਨ ਵਾਲਾ‌ ਪਾਂਧੀ - ਡਾਕਟਰ ਆਸਾ ਸਿੰਘ ਘੁੰਮਣ ਬਿਖੜੇ ਪੈਂਡਿਆਂ ਨੂੰ ਨੰਗੇ ਪੈਰੀਂ ਤਹਿ ਕਰਨ ਵਾਲਾ‌ ਪਾਂਧੀ - ਡਾਕਟਰ ਆਸਾ ਸਿੰਘ ਘੁੰਮਣ Contact us ...

29/06/2023

ਕਿਤਾਬਾਂ ਨੂੰ ਖਤਮ ਕਰਨ ਵਿੱਚ ਸਿਉਂਕ ਅੱਜ ਦੇ ਮਨੁੱਖ ਦੀ ਵੱਡੀ ਸਹਾਇਕ ਸਿੱਧ ਹੋ ਰਹੀ ਹੈ

28/06/2023

ਪੰਜਾਬੀ ਨੂੰ ਪ੍ਰਮੋਟ ਕਰਨ ਲਈ ਲੋੜਵੰਦ ਪੰਜਾਬੀ ਵਿਦਿਆਰਥੀਆਂ ਨੂੰ ਪ੍ਰਮੋਟ ਕਰੀਏ NRI ਵੀਰੋ-ਭੈਣੋੰ

Photos from Shubh Karman Nadala - Kapurthala's post 26/06/2023

Book ready to go for Speed post...Thanks for taking interest........

24/06/2023

Dr sahib "dreecha e dastar" ਪੜ ਲਈ ਹੈ। ਬਾਕਮਾਲ ਲਿਖ਼ਤ ਹੈ ਜੀ ,ਦਸਤਾਰ ਬਾਰੇ ਇੰਨੀ ਵਿਲੱਖਣ ਜਾਣਕਾਰੀ ਕਿ ਹਿਰਦਾ ਸ਼ਰਸ਼ਾਰ ਹੋ ਗਿਆ।(Sawraj Kaur, District Library, Kapurthala)

24/06/2023

ਜੀਤ ਜੀਤ ਕੇ ਉਮਰ ਗੁਜ਼ਾਰੀ, ਹੁਣ ਤਾਂ ਹਾਰ ਫਕੀਰਾ। ਜਿਤੇ ਦਾ ਮੁਲ ਇਕ ਕਸੀਰਾ,ਤੇ ਹਾਰੇ ਦਾ ਮੁੱਲ ਹੀਰਾ

24/06/2023

Comment please....

24/06/2023

80 ਸਫੇ ਦੀ ਇਹ ਪੁਸਤਕ ਫ੍ਰੀ ਮੰਗਵਾਉਣ ਲਈ 97798 53245 ਤੇ ਅਪਣਾ ਐਡਰੈਸ ਭੇਜ ਸੱਕਦੇ ਹੋ.

22/06/2023

ਪਿੰਡ ਟਿੱਬਾ ਦੀ ਲਾਇਬਰੇਰੀ ਦੀ ਸਾ਼ਨ ਬਣੀ ਦਰੀਚਾ ਏ ਦਸਤਾਰ , ਧੰਨਵਾਦ ਡਾ਼ ਆਸਾ ਸਿੰਘ ਘੁੰਮਣ ਜੀ

22/06/2023

Please comment..

Website