Shiromani Akali Dal Kapurthala

Shiromani Akali Dal Kapurthala

Official page of Shiromani Akali Dal Kapurthala Constituency. Stay connected with us for more updates.

25/07/2024

ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੇ ਪੰਥ ਦੀ ਸੁਪਰੀਮ ਤਾਕਤ ਹੈ, ਹਰ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰਮੌਰ ਹੈ ਤੇ ਹਰ ਸਿੱਖ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣਾ ਪੱਖ ਰੱਖਣ ਦਾ ਹੱਕ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਕੌਮ ਲਈ ਅਟੱਲ ਮੰਨਿਆ ਜਾਂਦਾ ਹੈ ।

24/07/2024

ਇਹ ਬਾਜ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ...

23/07/2024

ਅੰਨਦਾਤਾ” ਦੇ ਮੌਲਿਕ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਸੰਸਦ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਲਈ ਭੇਜਿਆ ਹੈ।
ਕਿਸਾਨਾਂ ਨੂੰ ਕਰਜ਼ੇ ਦੀ ਮਾਰ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਇਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਜੋ ਉਤਪਾਦਨ ਦੀ ਵਿਆਪਕ ਲਾਗਤ 'ਤੇ 50% ਮੁਨਾਫ਼ਾ ਯਕੀਨੀ ਬਣਾਉਣ ਦੀ ਮੰਗ ਕਰਦੀ ਹਾਂ।
ਦੇਸ਼ ਭਰ ਦੇ ਕਿਸਾਨ ਦੁਖੀ ਹਨ ਕਿਉਂਕਿ ਉਨ੍ਹਾਂ ਨੂੰ ਖਪਤਕਾਰਾਂ ਵੱਲੋਂ ਅਦਾ ਕੀਤੀ ਕੀਮਤ ਦਾ ਸਿਰਫ਼ 30 ਫ਼ੀਸਦੀ ਹੀ ਮਿਲ ਰਿਹਾ ਹੈ।
▪️ਮੈਂ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ, ਉਹਨਾਂ ਦੀ ਆਮਦਨ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਖੇਤੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਬਿੱਲ ਦਾ ਸਮਰਥਨ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦੀ ਹਾਂ।

In a landmark event to secure the just rights of the “Annadaata”, Shiromani Akali Dal MP Harsimrat Kaur Badal has moved a Private Members Bill in parliament to make Minimum Support Price ( ) a legal guarantee on all crops.
This is the need of the hour to save farmers from indebtedness. This should be done as per the Swaminathan Commission recommendations which calls for ensuring a 50 % profit on the comprehensive cost of production.
Farmers across the country are suffering because they are receiving only 30 per cent of the price paid by consumers.
▪️I appeal to all political parties to support the Bill to provide financial security to farmers, stabilise their income and encourage sustainable agriculture practices.

17/07/2024

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥

16/07/2024

🙏🙏

12/07/2024

ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਧੋਖਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੁਰੰਤ ਅਸਤੀਫੇ ਦੀ ਮੰਗ ਕਰਦਾ ਹੈ। ਫ਼ਸਲੀ ਵਿਭਿੰਨਤਾ ਦੇ ਨਾਮ ‘ਤੇ ਮੁੱਖ ਮੰਤਰੀ ਨੇ ਪਹਿਲਾਂ ਕਿਸਾਨਾਂ ਨੂੰ ਐਮਐਸਪੀ ‘ਤੇ “ਪੂਰੀ ਫਸਲ” ਖਰੀਦਣ ਦੀ “ਗਾਰੰਟੀ” ਦੇ ਕੇ ਮੂੰਗੀ ਅਤੇ ਮੱਕੀ ਉਗਾਉਣ ਲਈ ਉਤਸ਼ਾਹਿਤ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੂੰ ਨਿੱਜੀ ਕੰਪਨੀਆਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਦੀਆਂ ਫਸਲਾਂ ਨੂੰ ਘੱਟ ਭਾਅ ‘ਤੇ ਖਰੀਦਿਆ।
ਇਸ ਸਾਲ ਵਿਕਣ ਵਾਲੀ 51 ਲੱਖ ਕੁਇੰਟਲ ਮੱਕੀ ਵਿੱਚੋਂ ਸਿਰਫ਼ 114 ਕੁਇੰਟਲ (0.002%) ਹੀ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਗਈ। ਪਿਛਲੇ ਸਾਲ ਵੀ ਖਰੀਦੀ ਗਈ 45 ਲੱਖ ਕੁਇੰਟਲ ਮੱਕੀ ਵਿੱਚੋਂ 44.5 ਲੱਖ ਕੁਇੰਟਲ ਦੀ ਖਰੀਦ ਸਮਰਥਨ ਮੁੱਲ ਤੋਂ ਘੱਟ ਸੀ।
ਇਸੇ ਤਰ੍ਹਾਂ ਇਸ ਸਾਲ ਮੰਡੀਆਂ ਵਿੱਚ 2.68 ਲੱਖ ਕੁਇੰਟਲ ਮੂੰਗੀ ਦੀ ਆਮਦ ਹੋਈ, ਜਿਸ ਵਿੱਚੋਂ 2.63 ਲੱਖ ਕੁਇੰਟਲ ਦੀ ਖਰੀਦ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤੀ ਗਈ।

The Shiromani Akali Dal demands Punjab chief minister Bhagwant Mann’s immediate resignation for duping farmers
in the name of diversification. The CM first encouraged farmers to grow Moong and Maize with a “Guarantee” to buy the “entire crop” on MSP but later left them to the mercy of private players who purchased their crops at throwaway rates.
Out of 51 lakh quintal of Maize sold this year, only 114 quintal (0.002%) was purchased by govt agencies. Last year also, of the 45 lakh quintal Maize purchased, 44.5 lakh quintal was bought majorly below MSP.
Similarly, of the 2.68 lakh quintal Moong which arrived in Mandi’s this year, 2.63 lakh quintal was purchased by private players.

03/07/2024

ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ 'ਚ ਰਗੜੀ ਕੇਂਦਰ ਸਰਕਾਰ ਤੇ ਇੰਡੀਆ ਗੱਠਜੋੜ, ਪੰਥ, ਪੰਜਾਬ ਤੇ ਕਿਸਾਨੀ ਦੇ ਹਰ ਮਸਲੇ ਨੂੰ ਬੇਬਾਕੀ ਨਾਲ ਚੁਕਿਆ ...

02/07/2024

ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ 'ਚ ਰਗੜੀ ਕੇਂਦਰ ਸਰਕਾਰ ਤੇ ਇੰਡੀਆ ਗੱਠਜੋੜ, ਪੰਥ, ਪੰਜਾਬ ਤੇ ਕਿਸਾਨੀ ਦੇ ਹਰ ਮਸਲੇ ਨੂੰ ਬੇਬਾਕੀ ਨਾਲ ਚੁਕਿਆ

01/07/2024

ਯੂਥ ਅਕਾਲੀ ਦਲ ਨੇ ਸ.ਸੁਖਬੀਰ ਸਿੰਘ ਬਾਦਲ ਜੀ ਦੀ ਦ੍ਰਿੜ ਲੀਡਰਸ਼ਿਪ ‘ਤੇ ਪੂਰਨ ਵਿਸ਼ਵਾਸ ਪ੍ਰਗਟਾਇਆ…

Photos from Shiromani Akali Dal Kapurthala's post 26/06/2024

ਅੱਜ ਸਰਦਾਰ ਸੁਖਬੀਰ ਸਿਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ੍ਹ,ਵਿਖੇ ਬੁਲਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਪਾਵਰ ਕਮੇਟੀ (ਵਰਕਿੰਗ ਕਮੇਟੀ) ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਲੰਮਾ ਸਮਾਂ ਚਲੀ ਇਸ ਮੀਟਿੰਗ ਵਿਚ ਸਾਰੀ ਸੀਨੀਅਰ ਲੀਡਰਸ਼ਿਪ ਦੀ ਪ੍ਰਵਾਨਗੀ ਨਾਲ ਮੌਜੂਦਾ ਰਾਜਨੀਤਕ ਅਤੇ ਭਖਦੇ ਮਸਲਿਆਂ ਤੇ ਵਿਚਾਰ ਕਰਕੇ ਬਹੁਤ ਅਹਿਮ ਮਤੇ ਪਾਸ ਕੀਤੇ ਗਏ।

ਐਡਵੋਕੇਟ ਪਰਮਜੀਤ ਸਿੰਘ
ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਪੰਜਾਬ)
ਅਤੇ ਮੈਂਬਰ ਵਰਕਿੰਗ ਕਮੇਟੀ।




#ਹਲਕਾ_ਕਪੂਰਥਲਾ

25/06/2024

ਅੱਜ ਪਾਰਟੀ ਹੈੱਡਕੁਆਰਟਰ ਵਿਖੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀ ਅਹਿਮ ਮੀਟਿੰਗ:

🔹ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਵਿਰੋਧੀਆਂ ਦੀ ਕਠਪੁਤਲੀ ਨਹੀਂ ਬਣਨ ਦਿੱਤਾ ਜਾ ਸਕਦਾ: ਸੁਖਬੀਰ ਸਿੰਘ ਬਾਦਲ
🔹ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਲਈ ਹਰ ਔਖੇ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਹੈ।
🔹ਪੰਥ ਅਤੇ ਪੰਜਾਬ ਦੀ ਇੱਜ਼ਤ ਨੂੰ ਛਿੱਕੇ ਟੰਗ ਕੇ ਨਿੱਜੀ ਮੁਨਾਫ਼ੇ ਦੇ ਚਾਹਵਾਨ ਆਪਣੀ ਮਰਜ਼ੀ ਅਨੁਸਾਰ ਜਿੱਥੇ ਮਰਜ਼ੀ ਜਾਣ, ਸਾਡੇ ਵੱਲੋਂ ਉਹ ਆਜ਼ਾਦ ਹਨ।
🔹ਪਾਰਟੀ ਪੰਥਕ ਸਿਧਾਂਤਾਂ ‘ਤੇ ਡਟ ਕੇ ਖੜੀ ਹੈ। ਇਸ ‘ਤੇ ਕੋਈ ਸਮਝੌਤਾ ਨਹੀਂ ਕਰਾਂਗੇ।
🔹 105 ਹਲਕਾ ਇੰਚਾਰਜਾਂ ਵਿੱਚੋਂ 96 (ਕਿਉਂਕਿ 12 ਹਲਕਾ ਇੰਚਾਰਜਾਂ ਦੀ ਨਿਯੁਕਤੀ ਅਜੇ ਬਾਕੀ ਹੈ) ਨੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਇਆ।

Takeaways from Shiromani Akali Dal’s Halka Incharges meeting, chaired by party president S Sukhbir Singh Badal, held at party headquarters today:
🔹Cannot allow Shiromani Akali Dal to become a puppet of anti Panth designs, declares S. Sukhbir Singh Badal
🔹Shiromani Akali Dal ready to face tough times for Panth and Punjab.
🔹Those keen on personal gains by bartering away Panth & Punjab’s dignity are free to follow their wishes.
🔹Party stands solidly by Panthic principles. No compromise on that.
🔹96 out of 105 halka incharges (with 12 halkas yet to get incharges appointed) repose full faith in the leadership of S. Sukhbir Singh Badal.

25/05/2024

ਗੋਲਡਨ ਮੈਨ
ਅਕਾਲੀ ਦਲ ਦਾ ਫੈਨ…⚖️⚖️⚖️⚖️

23/05/2024

❤️🙏🏻⚖️🙏🏻❤️

Photos from Shiromani Akali Dal Kapurthala's post 09/04/2024

#ਹਲਕਾ_ਕਪੂਰਥਲਾ
ਸ਼ਹਿਰ ਕਪੂਰਥਲਾ ਵਿਖੇ ਮਸਜਿਦ ਬੀਬੀ ਪੀਰਾ ਵਾਲੀ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਸੰਪੂਰਨਾ ਅਤੇ ਰੋਜਿਆਂ ਨੂੰ ਮੁੱਖ ਰੱਖਦੇ ਮੁਸਲਿਮ ਵੀਰਾ ਵੱਲੋਂ ਕਰਾਏ ਗਏ ਬਹੁਤ ਹੀ ਸ਼ਾਨਦਾਰ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰੀ, ਮਸਜਿਦ ਦੇ ਪ੍ਰਧਾਨ ਸਪਤ ਅਲੀ ਜੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ, ਇਮਾਨ ਉਲਾ ਮੌਲਵੀ ਸਾਹਿਬ, ਮੁਹੰਮਦ ਤਨਵੀਰ, ਇਜ਼ਾਜ ਕਸ਼ਮੀਰ, ਇਰਸ਼ਾਦ ਸਾਕੀਵ, ਮੁਹੰਮਦ ਸਮਸ਼ਾਦ, ਮੁਹੰਮਦ ਗੁਲਜ਼ਾਰ, ਮੁਹੰਮਦ ਸਾਜਨ ਅਤੇ ਮੁਹੰਮਦ ਸਹਿਯਾਦ ਵੱਲੋਂ ਬਹੁਤ ਮਾਣ ਬਖਸ਼ਿਆ ਗਿਆ, ਇਸ ਸਮੇਂ ਸ਼੍ਰੀ ਵਿਕਾਸ ਸਿੱਧੀ ਚੇਅਰਮੈਨ ਐਂਟੀਕੁਰਪਸ਼ਨ ਬਿਓਰੋ ਪੰਜਾਬ, ਸ਼੍ਰੀ ਕੋਮਲ ਸਹੋਤਾ ਪ੍ਰਧਾਨ ਬਾਲਮੀਕ ਸਭਾ, ਸ਼੍ਰੀ ਬਿੱਟੂ ਖੋਸਲਾ, ਮੁਕੇਸ਼ ਕੈਸ਼ਅਪ, ਪ੍ਰਧਾਨ ਸ਼ਿਵ ਸੈਨਾ ਬੋਨੀ ਸਭਰਵਾਲ ਲਵ ਸਿੱਧੀ ਅਤੇ ਰਜੱਤ ਸਿੱਧੀ ਨੇ ਵੀ ਹਾਜ਼ਰੀ ਭਰੀ |

Photos from Shiromani Akali Dal Kapurthala's post 09/04/2024

#ਹਲਕਾ_ਕਪੂਰਥਲਾ
ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਹੀ ਮਾਣਮੱਤੀ ਤੇ ਸਤਿਕਾਰਯੋਗ ਸ਼ਖਸ਼ੀਅਤ ਸ: ਬਿਕਰਮ ਸਿੰਘ ਮਜੀਠੀਆ ਜੀ ਦੇ ਗ੍ਰਹਿ ਵਿਖੇ ਹਲਕਾ ਕਪੂਰਥਲਾ ਦੇ ਇੰਚਾਰਜ ਛੋਟੇ ਵੀਰ ਸ. ਐਚ-ਐਸ ਵਾਲੀਆ ਤੇ ਹਲਕੇ ਦੇ ਆਗੂ ਸਹਿਬਾਨ ਨਾਲ ਮਿਲਕੇ ਜਿਥੇ ਲੋਕ ਸਭਾ ਹਲਕਾ ਖਡੂਰ ਸਾਹਿਬ ਬਾਰੇ ਵਿਚਾਰਾਂ ਕੀਤੀਆਂ ਉਥੇ ਛੋਟੇ ਵੀਰ ਸ. ਮਨਵੀਰ ਸਿੰਘ ਵਡਾਲਾ ਨੂੰ ਯੂਥ ਅਕਾਲੀ ਦਲ ਦਾ ਜ਼ਿਲਾ ਪ੍ਰਧਾਨ ਬਣਉਣ ਲਈ ਮਜੀਠੀਆ ਸਾਹਿਬ ਦਾ ਧੰਨਵਾਦ ਕੀਤਾ, ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਮਾਣ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਜੀ |

01/04/2024

ਇਹ ਹੈ ਆਪਣੇ ਬਜ਼ੁਰਗਾਂ ਦਾ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ।
ਇਹ ਜੋ ਮਾਤਾ ਜੀ ਨੇ ਹਲਕਾ ਮੌੜ ਵਿਖੇ ਪੰਜਾਬ ਬਚਾਓ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ “ਤਕੜੀ” ਹੱਥ ਚ ਫੜ ਕੇ ਸਵਾਗਤ ਕੀਤਾ ਇਹ ਗਵਾਹੀ ਹੈ ਆਪਣੇ ਬਜ਼ੁਰਗਾਂ ਵੱਲੋਂ ਰਚੇ 103 ਸਾਲਾਂ ਦੇ ਕੁਰਬਾਨੀਆਂ ਅਤੇ ਸੰਘਰਸ਼ਾਂ ਦੇ ਗੌਰਵਮਈ ਇਤਿਹਾਸ ਦੀ।

31/03/2024

ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿਹਾ, ਉਹ ਕੀਤਾ…

26/03/2024

ਅਸੀਂ ਪੰਜਾਬ ਨਾਲ਼ ਖੜ੍ਹੇ ਹਾਂ ਸਾਡਾ ਪੰਜਾਬ ਤੇ ਪੰਜਾਬੀਆਂ ਨਾਲ ਹੈ ਗਠਜੋੜ

26/03/2024

ਬੰਦੀ ਸਿੰਘਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਘਾਲਣਾ... ਸਾਨੂੰ ਪੰਥ ਪੰਜਾਬ ਤੇ ਸਾਡੇ ਸਿਧਾਂਤ ਪਹਿਲਾਂ ਹਨ ਬਾਕੀ ਗੱਲਾਂ ਬਾਅਦ 'ਚ ...

23/03/2024

ਸ਼੍ਰੋਮਣੀ ਅਕਾਲੀ ਦਲ ਲਈ ਪੰਥ, ਪੰਜਾਬ ਤੇ ਸਿਧਾਂਤ ਸਭ ਤੋਂ ਉੱਪਰ ਰਾਜਸੀ ਸੱਤਾ ਬਾਅਦ ਦੀ ਗੱਲ ਹੈ
✌️

10/03/2024
10/03/2024

ਪੰਥ ਅਤੇ ਪੰਜਾਬ ਨੂੰ ਸਮਰਪਿਤ 'ਅਣਥੱਕ ਸੇਵਾਦਾਰ' ਸ. ਪਰਕਾਸ਼ ਸਿੰਘ ਜੀ ਬਾਦਲ ਨੂੰ ਪਹਿਲੀ ਬਰਸੀ ਮੌਕੇ ਸਨਿਮਰ ਸ਼ਰਧਾਂਜਲੀ ।

Photos from Shiromani Akali Dal Kapurthala's post 19/02/2024

#ਹਲਕਾ_ਕਪੂਰਥਲਾ
ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਸ. ਚਰਨ ਸਿੰਘ ਪਿੰਡ ਬੂਟਾਂ ਕਪੂਰਥਲਾ ਜੀ ਦੀ ਅੰਤਿਮ ਅਰਦਾਸ ਵਿੱਚ ਐਡਵੋਕੇਟ ਪਰਮਜੀਤ ਸਿੰਘ ਜੀ ਨੇ ਹਾਜਿਰੀ ਲਵਾਈ, ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਵਿਸ਼ੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

Photos from Shiromani Akali Dal Kapurthala's post 19/02/2024

#ਹਲਕਾ_ਕਪੂਰਥਲਾ
ਬਹੁਤ ਹੀ ਪਿਆਰੇ ਮਿੱਤਰ ਸ: ਸੁਖਜੀਤ ਸਿੰਘ (ਬਿੱਟਾ ਜੀ ) ਨੂੰ ਬਤੌਰ D. S. P ਪ੍ਰਮੋਟ ਹੋਕੇ ਆਪਣੇ ਜੱਦੀ ਘਰ ਕੇਸਰੀ ਬਾਗ ਕਪੂਰਥਲਾ ਵਿਖੇ ਪਹੋਚਣ ਤੇ ਐਡਵੋਕੇਟ ਪਰਮਜੀਤ ਸਿੰਘ ਜੀ ਨੇ ਜੀ ਆਇਆ ਕਿਹਾ ਤੇ ਸਾਰੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ |

Photos from Shiromani Akali Dal Kapurthala's post 15/02/2024

#ਹਲਕਾ_ਕਪੂਰਥਲਾ
ਸ. ਪਰਮਜੀਤ ਸਿੰਘ ਦੋਆਬਾ ਜੀ ਦੀ ਪਿਆਰੀ ਬੇਟੀ ਜੈਸਮੀਨ ਕੌਰ ਦੇ ਵਿਆਹ-ਸਮਾਗਮ ਵਿੱਚ ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ ਜੀ ਨੇ ਹਾਜਿਰੀ ਭਰੀ ਤੇ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕੀਤੀ।

Photos from Shiromani Akali Dal Kapurthala's post 12/02/2024

#ਹਲਕਾ_ਕਪੂਰਥਲਾ
ਪ੍ਰਾਚੀਨ ਸ਼ਿਵ ਮੰਦਿਰ ਨੇੜੇ ਬਾਵਾ ਲਾਲਵਾਨੀ ਸਕੂਲ ਕਪੂਰਥਲਾ ਵਿਖੇ ਸੇਵਾ ਨਿਭਾ ਰਹੇ ਸਤਿਕਾਰ ਯੋਗ ਪੰਡਿਤ ਸ਼ਾਮ ਸੁੰਦਰ ਪਾਂਡੇ ਜੀ ਦੇ ਸਪੁੱਤਰ ਸ਼੍ਰੀ ਹਰੀ ਓਮ ਦੀ ਰਸਮ ਕਿਰਿਆ ਤੇ ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Photos from Shiromani Akali Dal Kapurthala's post 11/02/2024

#ਹਲਕਾ_ਕਪੂਰਥਲਾ
ਸ਼੍ਰੀ ਵਿਕਾਸ ਸਿੱਧੀ ਪੰਜਾਬ ਪ੍ਰਧਾਨ SC ਵਿੰਗ ਐਂਟੀਕਰੱਪਸ਼ਨ ਬਿਓਰੋ ਆਫ ਪੰਜਾਬ ਜੀ ਦੇ ਬੇਟੇ ਰੱਜਤ ਸਿੱਧੀ ਦੇ ਸ਼ੱਗਨ ਅਤੇ ਜਨਮ ਦਿਨ ਦੀ ਖੁਸ਼ੀ ਦੇ ਮੌਕੇ ਤੇ ਉਨਾਂ ਦੇ ਗ੍ਰਹਿ ਮੁਹੱਲਾ ਮਲਕਾਣਾ ਕਪੂਰਥਲਾ ਵਿਖੇ ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ ਜੀ ਨੇ ਪਹੁੰਚ ਕੇ ਪਰਿਵਾਰ ਨੂੰ ਵਧਾਈ ਪੇਸ਼ ਕੀਤੀ ਅਤੇ ਬੇਟੇ ਰੱਜਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Photos from Shiromani Akali Dal Kapurthala's post 10/02/2024

#ਹਲਕਾ_ਕਪੂਰਥਲਾ
ਅੱਜ ਸ. ਸੁਖਵਿੰਦਰ ਸਿੰਘ ਨਵਾਂ ਪਿੰਡ ਜੀ ਦੇ ਬਹੁਤ ਸਤਿਕਾਰਤ ਨਜ਼ਦੀਕੀ ਰਿਸ਼ਤੇਦਾਰ ਛੋਟੇ ਵੀਰ ਅਰਵਿੰਦਰ ਸਿੰਘ (ਪੰਜਾਬ ਪੁਲਿਸ) ਜੀ ਦੀ ਅੰਤਿਮ ਅਰਦਾਸ ਵਿੱਚ ਗੁਰੂ ਨਾਨਕ ਨਗਰ ਕਪੂਰਥਲਾ ਵਿਖੇ ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ ਨੇ ਹਾਜਿਰੀ ਭਰੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹੋਇਆਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।

Videos (show all)

Nimana Sikh
Nimani Sikh
MSP Guarantee Bill
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥
Sri Akal Takht Sahib
CM Bhagwant Mann Duped Punjab Farmers
MP Harsimrat Kaur Badal's First Speech in 18th Lok Sabha
Biba Harsimrat Kaur Badal's first Speech in 18th Lok Sabha
ਯੂਥ ਅਕਾਲੀ ਦਲ ਨੇ ਸ.ਸੁਖਬੀਰ ਸਿੰਘ ਬਾਦਲ ਜੀ ਦੀ ਦ੍ਰਿੜ ਲੀਡਰਸ਼ਿਪ ‘ਤੇ ਪੂਰਨ ਵਿਸ਼ਵਾਸ ਪ੍ਰਗਟਾਇਆ
Takeaways from Shiromani Akali Dal’s Halka Incharges meeting
Golden Man .. Akali Dal Fan
ਇਹ ਹੈ ਆਪਣੇ ਬਜ਼ੁਰਗਾਂ ਦਾ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ।

Website