Punjab State Exams And Gk

Punjab State Exams And Gk

PAGE FOR PUNJAB GK & POSTS

18/03/2024
12/03/2024

Important MCQ

1)ਮੰਦਰਾਂ ਵਿੱਚ ਗਾਈ ਜਾਣ ਵਾਲੀ ਆਰਤੀ ਓਮ ਜੈ ਜਗਦੀਸ਼ ਹਰੇ ਕਿਸ ਨੇ ਲਿਖੀ ?

ਉੱਤਰ - ਸ਼ਰਧਾ ਰਾਮ ਫ਼ਿਲੌਰੀ ।

2) ਇਹਨਾਂ ਵਿੱਚੋਂ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ?

ਉੱਤਰ - ਨਾਨਕ ਸਿੰਘ ।

3) ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ?

ਉੱਤਰ - ਆਈ . ਸੀ .ਨੰਦਾ ।

4) ਰਸੀਦੀ ਟਿਕਟ ਇਹਨਾਂ ਵਿੱਚੋਂ ਕਿਸ ਦੀ ਸਵੈ - ਜੀਵਨੀ ਹੈ ?

ਉੱਤਰ - ਅੰਮ੍ਰਿਤਾ ਪ੍ਰੀਤਮ ।

5) ਵਰ ਘਰ ਨਾਟਕ ਦਾ ਲੇਖਕ ਕੌਣ ਹੈ ?

ਉੱਤਰ - ਆਈ . ਸੀ .ਨੰਦਾ ।

6) ਚਿੱਟਾ ਲਹੂ ਕਿਸ ਦੀ ਰਚਨਾ ਹੈ ?

ਉੱਤਰ - ਨਾਨਕ ਸਿੰਘ ।

7) ਪ੍ਰਸਿੱਧ ਮਹਾਂਕਾਵਿ ਲੂਣਾ ਕਿਸ ਦੀ ਰਚਨਾ ਹੈ ?

ਉੱਤਰ - ਸ਼ਿਵ ਕੁਮਾਰ ਬਟਾਲਵੀ ।

8) ਸੱਚ ਨੂੰ ਫ਼ਾਸੀ ਕਿਸ ਦੀ ਰਚਨਾ ਹੈ ?

ਉੱਤਰ - ਜਸਵੰਤ ਸਿੰਘ ਕੰਵਲ ।

9)ਸੁਨੇਹੜੇ ਕਾਵਿ - ਸੰਗ੍ਰਹਿ ਦੀ ਲੇਖਕ ਹੈ ?

ਉੱਤਰ - ਅੰਮ੍ਰਿਤਾ ਪ੍ਰੀਤਮ ।

10)ਮੜ੍ਹੀ ਦਾ ਦੀਵਾ ਨਾਵਲ ਦਾ ਲੇਖਕ ਕੌਣ ਹੈ ?

ਉੱਤਰ - ਗੁਰਦਿਆਲ ਸਿੰਘ ।

11)ਇੱਕ ਮਿਆਨ ਦੋ ਤਲਵਾਰਾ ਂ ਨਾਵਲ ਦਾ ਲੇਖਕ ਕੌਣ ਹੈ ?

ਉੱਤਰ - ਨਾਨਕ ਸਿੰਘ ।

12) ਪੂਰਨਮਾਸ਼ੀ ਨਾਵਲ ਦਾ ਲੇਖਕ ਕੌਣ ਹੈ ?

ਉੱਤਰ - ਜਸਵੰਤ ਸਿੰਘ ਕੰਵਲ ।

13)ਤੂਤਾਂ ਵਾਲਾ ਖੂਹ ਨਾਵਲ ਦਾ ਲੇਖਕ ਹੈ ?

ਉੱਤਰ - ਸੋਹਣ ਸਿੰਘ ਸੀਤਲ ।

14) ਇਨ੍ਹਾਂ ਵਿੱਚੋ ਕਿਹੜੀ ਬਲਵੰਤ ਗਾਰਗੀ ਦੀ ਸਵੈ - ਜੀਵਨੀ ਹੈ ?

ਉੱਤਰ - ਨੰਗੀ ਧੁੱਪ ।

> ਨੰਗੀ ਧੁੱਪ ਬਲਵੰਤ ਗਾਰਗੀ ਦੀ ਰਚਨਾ The Naked triangle ਦਾ ਪੰਜਾਬੀ ਰੂਪ ਹੈ .

15) ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ ?

ਉੱਤਰ - ਭਾਈ ਵੀਰ ਸਿੰਘ ।

16) ਗੁਰੂ ਨਾਨਕ ਦੇਵ ਦੇ ਜੀਵਨ ਤੇ ਆਧਾਰਿਤ ਨਾਨਕਾਇਣ ਮਹਾਂਕਾਵਿ ਕਿਸ ਦੀ ਰਚਨਾ ਹੈ ?

ਉੱਤਰ - ਪ੍ਰੋ. ਮੋਹਨ ਸਿੰਘ ।

17) ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸੱਭ ਤੋਂ ਵੱਡੀ ਦੇਣ ਹੈ ?

ਉੱਤਰ ਨਿਬੰਧਕਾਰੀ .।

18)ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ?

ਉੱਤਰ - ਭਾਈ ਵੀਰ ਸਿੰਘ ।

19) ਸਾਵੇ -ਪੱਤਰ ਕਾਵਿ - ਸੰਗ੍ਰਹਿ ਕਿਸ ਦੀ ਰਚਨਾ ਹੈ ?

ਉੱਤਰ - ਪ੍ਰੋ .ਮੋਹਨ ਸਿੰਘ ।

20) ਆਈ . ਸੀ .ਨੰਦਾ ਪੰਜਾਬੀ ਦਾ ਇੱਕ ਪ੍ਰਸਿੱਧ ?

ਉੱਤਰ - ਨਾਟਕਕਾਰ ਹੈ ।

21) ਹੀਰ ਰਾਂਝਾ ਕਹਾਣੀ ਦਾ ਨਾਇਕ ਰਾਂਝੇ ਦਾ ਅਸਲ ਨਾਂਅ ਸੀ ?

ਉੱਤਰ - ਧੀਦੋ ।

22) ਪੰਜਾਬ ਦੇ ਸਾਹਿਤਕਾਰਾਂ ਵਿੱਚੋ ਸਭ ਤੋਂ ਪਹਿਲਾਂ ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਲੇਖਿਕ / ਲੇਖਿਕਾ ਹੈ ?

ਉੱਤਰ - ਅੰਮ੍ਰਿਤਾ ਪ੍ਰੀਤਮ ।

23)ਇਹਨਾਂ ਵਿੱਚੋ ਕਿਸ ਪੁਸਤਕ ਲਈ ਅੰਮ੍ਰਿਤਾ ਪ੍ਰੀਤਮ ਨੂੰ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ?

ਉੱਤਰ - ਸੁਨੇਹੜੇ ।

24) ਇਹਨਾਂ ਵਿੱਚ ਪ੍ਰੀਤਲੜੀ ਨਾਂ ਦਾ ਰਿਸਾਲਾ ਕਿਸ ਨੇ ਸ਼ੁਰੂ ਕੀਤਾ ?

ਉੱਤਰ - ਗੁਰਬਖਸ਼ ਸਿੰਘ ।

25) ਕਲਾਕਾਰ ਨਾਟਕ ਕਿਸ ਸਾਹਿਤਕਾਰ ਦੀ ਰਚਨਾ ਹੈ ?

ਉੱਤਰ - ਸੰਤ ਸਿੰਘ ਸੇਖੋ ।

26)ਰਾਣਾ ਸੂਰਤ ਸਿੰਘ ਸਾਹਿਤ ਦੀ ਕਿਹੜੀ ਵੰਨਗੀ ਹੈ ?

ਉੱਤਰ - ਮਹਾਂਕਾਵਿ .।

27) ਇਹਨਾਂ ਵਿੱਚੋ ਕਿਹੜਾ ਕਹਾਣੀ - ਸੰਗ੍ਰਹਿ ਵਰਿਆਮ ਸਿੰਘ ਸੰਧੂ ਦਾ ਨਹੀਂ ਹੈ ?

ਉੱਤਰ - ਛਾਹ ਵੇਲਾ ।

27) ਪੰਜਾਬੀ ਦਾ ਪਹਿਲਾਂ ਨਾਵਲ ਹੈ ?

ਉੱਤਰ - ਮੁਰਾਦ ।

28)ਨੌਰਾ ਰਿੱਚਰਡਜ਼ ਦਾ ਸਬੰਧ ਸੀ ?

ਉੱਤਰ - ਪੰਜਾਬੀ ਨਾਟਕ ਤੇ ਰੰਗ ਮੰਚ ਨਾਲ .।

29) ਹੀਰ ਰਾਂਝੇ ਕਿੱਸੇ ਦੀ ਨਾਇਕਾ ਹੀਰ ਇਹਨਾਂ ਵਿੱਚੋ ਕਿਸ ਜ਼ਿੰਮੀਦਾਰ ਦੀ ਇਕਲੀ ਧੀ ਸੀ ?

ਉੱਤਰ - ਝੰਗ ਸਿਆਲ ।

30)ਅੰਗਰੇਜ਼ੀ ਨਾਵਲ train to Pakistan ਤੇ ਆਧਾਰਿਤ ਪਾਕਿਸਤਾਨ ਮੇਲ ਕਿਸ ਦੀ ਰਚਨਾ ਹੈ ?

ਉੱਤਰ - ਖੁਸ਼ਵੰਤ ਸਿੰਘ ।

12/03/2024

259 clerk and Store keeper vacancies

13/10/2023

Mix GK of Punjab, Important Questions

🔹ਕਪੂਰਥਲਾ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ
🔹ਘੁੱਗੀ ਨਾਟਕ ਬਲਵੰਤ ਗਾਰਗੀ ਦੀ ਰਚਨਾ ਹੈ
🔹ਸੁਖਮਣੀ ਸਾਹਿਬ ਗੁਰੂ ਅਰਜੁਨ ਦੇਵ ਜੀ ਦੀ ਰਚਨਾ ਹੈ
🔹ਖੇਤਾਂ ਵਿੱਚ ਵੱਟਾਂ ਪਾਉਣ ਵਾਲੇ ਸੰਦ ਦਾ ਨਾਮ ਜੰਦਰਾ ਹੈ
🔹ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤਾ ਜੀ ਲਈ ਵਰਤਿਆ ਜਾਂਦਾ ਹੈ
🔹ਮਨ ਜੀਤੇ ਜੱਗ ਜੀਤ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ
🔹ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ
🔹ਤੂਤਾਂ ਦਾ ਖੂਹ ਸੋਹਣ ਸਿੰਘ ਸ਼ੀਤਲ ਦੀ ਰਚਨਾ ਹੈ
🔹ਪੰਜਾਬੀ ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ ਨੂੰ ਕਿਹਾ ਜਾਂਦਾ ਹੈ
🔹ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ
🔹ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲ੍ਹੀ ਕਵਿਤਾ ਦਾ ਮੁੱਢ ਬੰਨ੍ਹਿਆ
🔹ਨਾਨਕ ਸਿੰਘ ਦੇ ਪਵਿੱਤਰ ਪਾਪੀ ਨਾਵਲ ਤੇ ਫਿਲਮ ਬਣੀ ਹੋਈ ਹੈ
🔹ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਸ਼ਬਦ ਗੁਰੂ ਅਰਜੁਨ ਦੇਵ ਜੀ ਦੇ ਹਨ
🔹ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਮੌਲਾ ਬਕਸ ਕੁਸ਼ਤਾ ਹੈ
🔹ਪਹਿਲੀ ਪੰਜਾਬੀ ਸੂਬਾ ਕਾਨਫਰੰਸ ਅੰਮ੍ਰਿਤਸਰ ਹੋਈ
🔹ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਹਨ
🔹ਪੈਪਸੂ ਦਾ ਉਦਘਾਟਨ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ ਸੀ
🔹ਹੁਣ ਤੱਕ 89 ਹੁਕਮਨਾਮੇ ਪ੍ਰਾਪਤ ਹੋਏ ਹਨ
🔹ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਸੀ
🔹ਮਾਸਟਰ ਤਾਰਾ ਸਿੰਘ ਜੀ ਨੂੰ ਪੰਜਾਬੀ ਸੂਬੇ ਦਾ ਪਿਤਾਮਾ ਕਿਹਾ ਜਾਂਦਾ ਹੈ
🔹ਸਾਰੇ ਭਗਤਾਂ ਵਿੱਚੋ ਭਗਤ ਕਬੀਰ ਜੀ ਦੀ ਸਭ ਤੋਂ ਵੱਧ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ
🔹ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤਿਆ ਜਾਣ ਵਾਲਾ ਅਖ਼ੀਰਲਾ ਰਾਗ ਜੈਜਾਵੰਤੀ ਹੈ
🔹ਲੰਗਰ ਦਾ ਮੁੱਢ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਸੀ
🔹ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਹੈ
🔹ਮਰੇ ਹੋਏ ਵਿਅਕਤੀ ਬਾਰੇ ਸਾਲ ਦੇ ਵਿੱਚ ਰਖਾਏ ਪਾਠ ਨੂੰ ਵਰੀਣਾ ਆਖਦੇ ਹਨ
🔹ਪੰਜਾਬ ਨਾਟਸਾਲਾ ਅੰਮ੍ਰਿਤਸਰ ਹੈ
🔹ਖੂਹ ਦੇ ਆਲੇ ਦੁਆਲੇ ਛੱਡੀ ਜਗ੍ਹਾ ਨੂੰ ਤੌੜ ਆਖਦੇ ਹਨ
🔹ਪਟਵਾਰੀ ਦੇ ਵਹੀ ਖਾਤੇ ਨੂੰ ਛਿਛਰਾ ਕਿਹਾ ਜਾਂਦਾ ਹੈ....
🙏 ਜੇਕਰ ਜਾਣਕਾਰੀ ਉਪਯੋਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰੋ ਜੀ
®️ Content

Photos from Punjab State Exams And Gk's post 10/09/2023

counselling schedule of Various posts

Photos from Punjab State Exams And Gk's post 03/09/2023

03/09/2023

Photos from Punjab State Exams And Gk's post 01/09/2023

Latest Vacancies In Punjab Government 2023

26/08/2023

ਕੀ ਤੁਸੀਂ ਜਾਣਦੇ ਹੋ?

1. ਭਾਰਤ ਚ ਕੁੱਲ 735 ਜ਼ਿਲੇ ਹਨ
2. ਭਾਰਤ ਚ ਸਭ ਤੋਂ ਪਹਿਲਾਂ ਸੂਰਜ ਅਰੁਣਾਚਲ ਪ੍ਰਦੇਸ਼ ਵੱਲੋਂ ਨਿਕਲਦਾ ਹੈ
3. ਜੰਮੂ ਕਸ਼ਮੀਰ ਭਾਰਤ ਦਾ ਸਵਿਟਜ਼ਰਲੈਂਡ ਕਹਾਉਂਦਾ ਹੈ
4. ਭਾਰਤ ਚ ਚਾਵਲ ਸਭ ਤੋਂ ਵੱਧ ਖਾਧਾ ਜਾਂਦਾ ਹੈ
5. ਭਾਰਤ ਚ ਸੋਨੇ ਦੀ ਖਾਨ ਕਰਨਾਟਕ ਵਿੱਚ ਹੈ
6. ਪੰਜਾਬ ਨੂੰ ਭਾਰਤ ਦੀ ਅਨਾਜ ਦੀ ਟੋਕਰੀ ਕਿਹਾ ਜਾਂਦਾ ਹੈ
7. ਭਾਰਤ ਦਾ ਸਭ ਤੋਂ ਗਰੀਬ ਰਾਜ ਬਿਹਾਰ ਅਤੇ ਸਭ ਤੋਂ ਅਮੀਰ ਰਾਜ ਮਹਾਰਾਸ਼ਟਰ ਹੈ
8. ਭਾਰਤ ਚ ਪਸ਼ੂਆ ਦਾ ਸਭ ਤੋਂ ਵੱਡਾ ਮੇਲਾ ਬਿਹਾਰ ਚ ਲੱਗਦਾ ਹੈ
9. ਉਦੇਪੁਰ ਨੂੰ ਝੀਲਾਂ ਦੀ ਨਗਰੀ ਕਿਹਾ ਜਾਂਦਾ ਹੈ

24/08/2023

Type test dates announced

04/08/2023

Download the Admit card for exam of Technical officer

Admit Cards

04/08/2023

Download Admit Cards for Laboratory Assistant and Milk recorder

Exam on 5-8-2022

Admit Cards

04/08/2023

Download Admit Cards for Advertisement 18 of 2022..
Exam date 5-8-2023

Admit Cards

26/07/2023

PGI ਚੰਡੀਗੜ੍ਹ , ਸੰਗਰੂਰ ਲਈ ਨਿੱਕਲੀਆਂ ਪੋਸਟਾਂ...!!

17/07/2023

ਪੰਜਾਬ ਦੇ ਪੇਪਰਾਂ ਵਿੱਚੋ ਲਏ ਗਏ ਅਤੇ ਪੰਜਾਬੀ ਦੇ ਮਹਤੱਵਪੂਰਨ
______________________________
PART - 7 (ਭਾਗ 7) ਪੰਜਾਬੀ ਵਿਆਕਰਣ
ਮੁਹਾਵਰੇ
_____________________________

1. ਉਸਤਾਦੀ ਕਰਨੀ – ਚਲਾਕੀ ਕਰਨੀ
2. ਉਂਗਲ ਕਰਨੀ – ਨੁਕਸ ਕੱਢਣਾ ਜਾਂ ਦੋਸ਼ ਲਾਉਣਾ
3. ਉਘ ਸੁੱਘ ਮਿਲਣਾ – ਪਤਾ ਲੱਗਣਾ
4. ਉੱਚਾ ਨੀਂਵਾਂ ਬੋਲਣਾ – ਵੱਧ ਘੱਟ ਜਾਂ ਚੰਗਾ ਮੰਦਾ ਬੋਲਣਾ
5. ਉਮਰ ਭਰ ਦੀਆਂ ਰੋਟੀਆਂ ਕਮਾਉਣਾ- ਵਧੇਰੇ ਕਮਾਈ ਕਰਨੀ
6. ਉਲੂ ਸਿਧਾ ਕਰਨਾ – ਸਵਾਰਥੀਮਤਲਬੀ ਹੋਣਾ।
7. ਉਲੂ ਬੋਲਣੇ – ਉਜਾੜ/ ਸੁੰਨਸਾਨ ਹੋਣੀ
8. ਉੱਲੂ ਬਣਾਉਣਾ – ਮੂਰਖ ਬਣਾਉਣਾ
9. ਊਠ ਦੇ ਮੂੰਹ ਜੀਰਾ ਦੇਣਾ- ਬਹੁਤ ਖਾਣ ਵਾਲੇ ਨੂੰ ਜਰਾ ਜਿੰਨੀ ਚੀਜ ਦੇਣੀ
10. ਅਕਲ ਤੇ ਪਰਦਾ ਪੈਣਾ – ਮੱਤ ਮਾਰੀ ਜਾਣੀ
11. ਅੱਖ ਲੱਗਣੀ- ਸੌਂ ਜਾਣਾ
12. ਅੱਖ ਮਾਰਨਾ – ਇਸ਼ਾਰਾ ਕਰਨਾ
13. ਅੱਖਾਂ ਮੀਟ ਜਾਣਾ- ਮੌਤ ਹੋ ਜਾਣੀ
14. ਅੱਖਾਂ ਵਿੱਚ ਘੱਟਾ ਪਾਉਣਾ – ਧੋਖਾ ਦੇਣਾ
15. ਅੱਖਾਂ ਫੇਰ ਲੈਣਾ- ਬਦਲ ਜਾਣਾ
16. ਅੱਖਾਂ ਵਿੱਚ ਰੜਕਣਾ- ਬੁਰਾ ਲਗਣਾ
17. ਅੱਗ ਦੇ ਭਾਅ ਹੋਣਾ- ਬਹੁਤ ਮਹਿੰਗਾ ਹੋਣਾ
18. ਅੱਜ ਕਲ ਕਰਨਾ- ਟਾਲਮਟੋਲ ਕਰਨਾ
19. ਇਕ ਅੱਖ ਨਾਲ ਵੇਖਣਾ- ਸਾਰਿਆਂ ਨੂੰ ਇਕੋ ਜਿਹਾ ਸਮਝਣਾ।
20. ਇਟ ਕੁੱਤੇ ਦਾ ਵੈਰ ਹੋਣਾ- ਪੱਕੀ ਦੁਸ਼ਮਣੀ
21. ਇਟ ਨਾਲ ਇਟ ਖੜਕਾਉਣਾ- ਪੂਰੀ ਤਰ੍ਹਾਂ ਤਬਾਹ ਕਰ ਦੇਣਾ।
22. ਇੱਲ ਦੀ ਨਜ਼ਰ ਰੱਖਣੀ – ਹੁਤ ਤੇਜ਼ ਨਜਰ ਰੱਖਣਾ।
23. ਈਦ ਦਾ ਚੰਨ ਹੋਣਾ- ਬਹੁਤ ਦੇਰ ਬਾਅਦ ਮਿਲਣਾ
24. ਸਾਹ ਸੁੱਕ ਜਾਣਾ- ਘਬਰਾ ਜਾਣਾ
25. ਸਿਰ ਸੁਆਹ ਪੁਆਉਣੀ- ਬਦਨਾਮੀ ਕਰਵਾਉਣੀ
26. ਸਿਰ ਤੇ ਹੱਥ ਰੱਖਣਾ- ਸਹਾਰਾ ਦੇਣਾ
27. ਸਿਰ ਤਲੀ ਤੇ ਧਰਨਾ- ਜਾਨ ਦੀ ਪਰਵਾਹ ਨਾ ਕਰਨੀ
28. ਸਿਰ ਤੇ ਚੁਕਣਾ- ਬਹੁਤ ਸਤਿਕਾਰ ਕਰਨਾ
29. ਸਿੱਧੇ ਮੂੰਹ ਗੱਲ ਨਾ ਕਰਨੀ- ਹੰਕਾਰੇ ਫਿਰਨਾ)
30. ਹੱਥ ਮਲਣਾ- ਪਛਤਾਉਣਾ।
31. ਹਜਾਮਤ ਕਰਨਾ – ਠੱਗਣਾ
32. ਹੱਡਾਂ ਦਾ ਸੁੱਚਾ ਹੋਣਾ- ਅਰੋਗ ਹੋਣਾ। ਸਿਹਤਮੰਦ ਹੋਣਾ
33. ਹੱਥ ਤੰਗ ਹੋਣਾ – ਪੈਸੇ ਦੀ ਘਾਟ ਹੋਣੀ
34. ਹੱਥ ਪੀਲੇ ਕਰਨਾ- ਧੀ ਦਾ ਵਿਆਹ ਕਰਨਾ
35. ਹਰਨ ਹੋ ਜਾਣਾ- ਭੱਜ ਜਾਣਾ
36. ਕਸਰ ਖਾਣੀ – ਨੁਕਸਾਨ ਸਹਿਣਾ
37. ਕੱਚਾ ਹੋਣਾ- ਸ਼ਰਮਸਾਰ ਹੋਣਾ
38. ਕੱਛਾ ਵਜਾਉਣੀਆਂ – ਬਹੁਤ ਖੁਸ਼ ਹੋਣਾ।
39. ਕੰਨ ਕਰਨਾ- ਧਿਆਨ ਦੇਣਾ
40. ਕੰਨਾਂ ਨੂੰ ਹੱਥ ਲਾਉਣੇ- ਤੌਬਾ ਕਰਨੀ
41. ਕਿਸਮਤ ਖੁਲਣੀ – ਚੰਗੇ ਦਿਨ ਆਉਣੇ
42. ਕੁੱਤੇ ਦੀ ਮੌਤ ਮਰਨਾ- ਬੁਰੀ ਮੌਤ ਮਰਨਾ
43. ਖੰਡ ਖੀਰ ਹੋਣਾ- ਇਕਠਿਆਂ ਰਹਿਣਾ
44. ਖਾਰ ਖਾਣੀ – ਈਰਖਾ ਕਰਨੀ
45. ਖੇਹ ਪੁਆਉਣੀ – ਬਦਨਾਮੀ ਕਰਵਾਉਣੀ
46. ਖੇਹ ਛਾਣਨੀ – ਵਿਹਲੇ ਫਿਰਨਾ
47. ਗੰਢ ਲੈਣਾ- ਆਪਣੇ ਵਲ ਕਰ ਲੈਣਾ
48. ਗਦ ਗਦ ਹੋਣਾ- ਬਹੁਤ ਖੁਸ਼ ਹੋਣਾ।
49. ਗੁੱਡੀ ਚੜ੍ਹਨੀ – ਤਰੱਕੀ ਹੋਣਾ
50. ਗਰੀਬ ਮਾਰ ਕਰਨੀ – ਗਰੀਬਾਂ ਤੇ ਜੁਲਮ ਕਰਨਾ/ ਵਧੀਕੀ ਕਰਨੀ

ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ, ਤਾਂ ਕਿ ਅੱਗੇ ਆਉਣ ਵਾਲੇ EXAMS ਵਿੱਚ ਤੁਹਾਡਾ, ਅਤੇ ਤੁਹਾਡੇ ਆਪਣਿਆਂ ਦੀ ਮਦਦ ਹੋ ਸਕੇ, ਅਤੇ TEAM PUNJAB STATE EXAMS AND GK ਨੂੰ ਤੁਹਾਡੇ ਲਏ ਹੋਰ ਵੀ ਸਟੱਡੀ ਮਟੀਰੀਅਲ ਲੈ ਕੇ ਆਉਣ ਦੀ ਪ੍ਰੇਰਨਾ ਮਿਲੇ, 🙏ਧੰਨਵਾਦ
To be continued...

15/07/2023

25-6-2023 ਨੂੰ ਹੋਏ ਕਲਰਕ ਦੇ ਪੇਪਰ ਦਾ ਨਤੀਜਾ PSSSB ਵੱਲੋਂ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ... ADVERTISEMENT 3/22

13/07/2023

ਪੰਜਾਬ ਦੇ ਪੇਪਰਾਂ ਵਿੱਚੋ ਲਏ ਗਏ ਅਤੇ ਪੰਜਾਬੀ ਦੇ ਮਹਤੱਵਪੂਰਨ
______________________________
PART - 6 (ਭਾਗ 6) ਪੰਜਾਬੀ ਵਿਆਕਰਣ
ਉਲਟ-ਭਾਵੀ ਸ਼ਬਦ
_____________________________

ਉਸਤਤ – ਨਿੰਦਿਆ
ਉੱਘਾ – ਗੁਪਤ
ਉੱਚਾ – ਨੀਵਾਂ
ਉਚਾਣ – ਨਿਵਾਣ
ਉਜਾੜ – ਵਸੋਂ, ਰੌਣਕ
ਉਜਾੜਨਾ – ਵਸਾਉਣਾ
ਉਹਨਾ – ਉਧੇੜਨਾ
ਉਤਰਨਾ – ਚੜ੍ਹਨਾ
ਉਰਲਾ – ਪਰਲਾ
ਉੱਦਮੀ – ਆਲਸੀ
ਉਪਰ – ਹੇਠਾਂ
ਉਤਾਰ – ਪਾਰ
ਊਚ – ਨੀਚ
ਊਤ, ਮੂਰਖ – ਅਕਲਮੰਦ
ਊਣਾ – ਭਰਿਆ
ਅਨੋਖਾ – ਸਧਾਰਣ
ਅਮਨ – ਜੰਗ
ਅਮੀਰ – ਗਰੀਬ
ਅੱਲਾ – ਪੱਕਾ
ਆਈ – ਚਲਾਈ
ਆਸਤਕ – ਨਾਸਤਕ
ਆਜ਼ਾਦੀ – ਗੁਲਾਮੀ
ਆਦਰ – ਨਿਰਾਦਰ
ਆਦਿ – ਅੰਤ
ਆਸ਼ਾ – ਨਿਰਾਸ਼ਾ
ਆਪਣਾ – ਪਰਾਇਆ
ਆਮ – ਖ਼ਾਸ
ਆਮਦਨੀ – ਖ਼ਰਚ
ਅੱਧਾ – ਪੂਰਾ
ਔਖਾ – ਸੌਖਾ
ਓਪਰਾ – ਜਾਣੂ
ਅਸਲੀ – ਨਕਲੀ
ਅੱਗੇ – ਪਿੱਛੇ
ਅਗਲੀ – ਪਿਛਲੀ
ਅਗੇਤਰ – ਪਿਛੇਤਰ
ਅੱਡਿਆ – ਮੀਟਿਆ
ਅਧਿਕਾਰੀ – ਅਣ ਅਧਿਕਾਰੀ
ਅਨੁਕੂਲ – ਪ੍ਰਤਿਕੂਲ
ਈਮਾਨਦਾਰ – ਬੇਈਮਾਨ
ਏਕਾ, ਏਕਤਾ – ਫੁੱਟ
ਏਧਰ – ਉਧਰ
ਸ਼ਹਿਰੀ – ਪੇਂਡੂ
ਸਸਤਾ – ਮਹਿੰਗਾ
ਸੁੱਕਾ – ਮੜੇਆ
ਸੱਖਣਾ – ਭਰਿਆ
ਸਖ਼ੀ – ਕੰਜੂਸ
ਸੱਜਰ – ਤੋਕੜ
ਸੱਤ – ਅਸੱਤ
ਸਦੀਵੀ – ਵਕਤੀ
ਸਭਿਅ – ਅਸਭਿਅ
ਸ਼ਰਾਬੀ – ਸੋਫ਼ੀ
ਸ਼ਰਧਾਲੂ – ਅਸ਼ਰਧਕ
ਸਵਤੰਤਰ – ਪਰਤੰਤਰ
ਸੜੀਅਲ – ਹੱਸ ਮੁੱਖ
ਰੋਂਦੂ – ਹੱਸਮੁੱਖ
ਸਾਡਾ – ਤੁਹਾਡਾ
ਸਾਫ਼ – ਗੰਦਾ
ਸਾਥੀ – ਵਿਰੋਧੀ
ਸੱਤਰਾ – ਔਂਤਰਾ
ਅਰੰਭਕ – ਅੰਤਲਾ
ਅੰਦਰ – ਬਾਹਰ
ਅੰਬਰ – ਧਰਤੀ
ਅੰਨ੍ਹਾ – ਸੁਜਾਖਾ
ਅੜਨਾ – ਟਲਣਾ
ਈਰਖਾ – ਪਿਆਰ
ਇਕਹਿਰਾ – ਦੁਹਰਾ
ਇੱਜ਼ਤ – ਬੇਇੱਜ਼ਤੀ
ਸੁੱਕਾ – ਗਿੱਲਾ
ਸੁਖੀ – ਦੁਖੀ
ਸੁੰਗੜਨਾ – ਖਿਲਰਨਾ
ਸੁਚੱਜਾ – ਕੁਚੱਜਾ
ਸੁਣਿਆ – ਅਣਸੁਣਿਆ
ਸੁਲੱਖਣਾ – ਕੁਲਛਣਾ
ਸੁਲ੍ਹਾ – ਲੜਾਈ
ਸੂਤ – ਕਸੂਤ
ਸੋਕਾ – ਡੋਬਾ
ਸੋਗ – ਖੁਸ਼ੀ
ਸੋਤੜ – ਹੁਸ਼ਿਆਰ
ਸੌਲਾ – ਗੋਰਾ
ਸੰਖੇਪ – ਵਿਸਥਾਰ
ਸੰਗਤ – ਕੁਸੰਗਤ
ਸੰਗਾਊ – ਨਿਝੱਕ
ਸੰਘਣਾ – ਪਤਲਾ
ਸੰਜੋਗ – ਵਿਜੋਗ
ਸੰਝ – ਸਵੇਰਾ
ਸੰਮਤੀ – ਮਤ-ਭੇਦ
ਸ਼ਾਂਤੀ – ਅਸ਼ਾਂਤੀ
ਹੱਸਣਾ – ਰੋਣਾ

ਸਿਆਣਾ – ਕਮਲਾ
मिपा – ਪੁੱਠਾ
ਸੀਤ – ਨਿੱਘ
ਸੁਆਦੀ – ਬੇਸੁਆਦੀ
ਸੁਹਾਗਣ – ਵਿਧਵਾ
ਸੁਸਤ – ਚੁਸਤ
ਹਾਣ – ਲਾਭ
ਹਾਰ – ਜਿੱਤ
ਹਾਲ – ਬੇਹਾਲ
ਹਾੜੀ – ਸਾਉਣੀ
ਹਿੱਤ – ਘਿਰਣਾ
ਹੁਦਾਰ – ਨਕਦ
ਹੌਲਾ – ਭਾਰਾ
ਹੰਕਾਰੀ – ਨਿਰਮਾਣ
ਕਠੋਰ – ਨਰਮ
ਕਹਿ – ਅਕਹਿ
ਕਮਾਊ – ਗਵਾਉ
ਕਮੀ – ਵਾਧਾ
ਕਾਹਲਾ – ਧੀਰਾ
ਕਾਰਣ – ਅਕਾਰਣ
ਕਾਰੀਗਰ – ਅਨਾੜੀ
ਕਾਲ – ਸੁਕਾਲ
ਕਾਲਾ – ਗੋਰਾ
ਕੁਆਰੀ – ਵਿਆਹੀ
ਕੁਚਾਲ – ਸੁਚਾਲ
ਕੱੜਤਣ – ਮਿਠਾਸ
ਕੋਸਾ – ਠੰਢਾ
ਕੌੜਾ – ਮਿੱਠਾ
ਹੱਕ – ਨਿਹੱਕ
ਹੱਤਿਆ – ਰੱਖਿਆ
ਹਨੇਰਾ – ਚਾਨਣ
ਹਮਾਇਤ – ਵਿਰੋਧ
ਹਲਾਲ – ਹਰਾਮ
ਹਾਜ਼ਰ – ਗੈਰ-ਹਾਜ਼ਰ
ਖਚਰਾ – ਭੋਲਾ
ਖੱਟਣਾ – ਗੁਆਉਂਣਾ
ਖੱਟੂ – ਮਖੱਟੂ
ਖਰਾ – ਖੋਟਾ
ਖਰ੍ਹਵਾ – ਮੁਲਾਇਮ
ਖ਼ਰਾਂਟ – ਸਿੱਧ-ਪੱਧਰਾ
ਖ਼ਰੀਦਰਣਾ – ਵੇਚਣਾ
ਖੜਾ – ਬੈਠਾ
ਖ਼ਾਲੀ – ਭਰਿਆ
ਖਿੱਚਣਾ – यॅवा
ਖਿਲਾਰਨਾ – ਸਮੇਟਣਾ
ਖੁਸਣਾ – ਮਿਲਣਾ
ਖੁਲਣਾ – पॅटा
ਖਾਘੜ – ਸੱਜਰ
ਗੱਡਣਾ – ਪੁੱਟਣਾ
ਗਰਮੀ – ਸਰਦੀ
ਗ਼ਰੀਬ – ਅਮੀਰ
ਗਲਾਪੜ – ਚੁੱਪ
ਲਾ – ਸੁੱਕਾ
ਗੁਣ – ਔਗੁਣ
ਗੁਪਤ – ਪਰਗਟ
ਗੁਰਾ – ਨਿਗੁਰਾ
ਗੁਰੂ – ਚੇਲਾ
ਗੂੜਾ – ਮੱਧਮ, ਫਿੱਕਾ

13/07/2023

ਪੰਜਾਬ ਚ ਪੈਦਾ ਹੋਏ ਹਲਾਤਾਂ ਕਰਕੇ ਪਟਵਾਰੀ ਦੀ ਕਾਉਂਸਲਿੰਗ ਹੁਣ 19 ਨੂੰ ਹੋਵੇਗੀ