Own Writings
Punjabi Poet & Lyricist
Must Follow and Stay connected with Karan Chhabra
Two poems featuring in
ਖਿਆਲੀ ਉਡਾਰੀਆਂ -2 Magazine
ਆਦਰਸ਼ ਸਕੂਲ ਬੁੱਕਣ ਖਾਂ ਵਾਲਾ
🙏
💞🖋️
ਮੈਨੂੰ ਮੁਬਾਰਕਬਾਦ ਨਾ ਕਹੋ,
ਕਿਹਾ ਤਾਂ ਅੱਜ ਤੋਂ ਬਾਅਦ ਨਾ ਕਹੋ।
ਹਉਮੈ ਦਾ ਗ਼ੁਲਾਮ ਰਿਹਾ ਜੋ,
ਉਹਨੂੰ ਸੱਚੀ 'ਚ ਆਜ਼ਾਦ ਨਾ ਕਹੋ।
ਜੱਗ 'ਚ ਰੁੱਲ ਤਜ਼ਰਬੇ ਖੱਟੇ,
ਤੁਸੀ ਐਵੇਂ ਮੈਨੂੰ ਬਰਬਾਦ ਨਾ ਕਹੋ।
ਸੀਨੇ ਵਿਚ ਜਿਵੇਂ ਖ਼ੰਜਰ ਚੁੱਭੇ,
ਮੌਤ ਮੇਰੀ, ਉਹਦੀ ਯਾਦ ਨਾ ਕਹੋ।
ਬੰਦਾ ਹਾਂ ਸੱਚਾ ਮੈਂ ਸ਼ੀਸ਼ੇ ਜਿਹਾ,
ਝੂਠ ਨੂੰ ਮੇਰੀ ਬੁਨਿਆਦ ਨਾ ਕਹੋ।
ਇਕ ਵਾਰੀ ਜੇ ਵਰਤ ਲਵੋਂਗੇ,
ਫੇ ਹੁਕਮ ਕਰੋ ਫ਼ਰਿਆਦ ਨਾ ਕਹੋ।
Kay C Abohar
ਸਾਗਰਾਂ ਜਿਹਾ ਨੀਲਾ, ਸੋਨੇ ਜਿਹਾ ਚਮਕਦਾ
ਕੋਈ ਨਾ ਕੋਈ ਤਾਂ ਇਸ਼ਕੇ ਦਾ, ਲਿਬਾਸ ਵੀ ਹੋਣਾ ਏ ।
ਖੰਜ਼ਰ ਵਾਂਗ ਚੁੱਭਦੀ ਇਹ ਗੱਲ ਵਾਰੋ-ਵਾਰੀ
ਦਿਲ ਤਾਂ ਅਸੀ ਹੀ ਦਿੱਤਾ ਸੀ, ਵਿਸ਼ਵਾਸ਼ ਵੀ ਹੋਣਾ ਏ !
ਉਦਾਸੀ ਦੀ ਧੁੰਦ, ਉੱਤੋਂ ਕਾਲੀ ਹੈ ਇਹ ਰਾਤ
ਚੰਨ ਲਈ ਤੜਫ਼ਦਾ ਲਿਖਾਰੀ, ਨਿਰਾਸ਼ ਵੀ ਹੋਣਾ ਏ ।
ਪੋਹ ਦੀਆਂ ਰਾਤਾਂ 'ਚ ਜੋ ਕਰੀਬ ਬੈਠਦੇ ਸੀ
ਕਿਵੇਂ ਹਾੜ ਦੀ ਧੁੱਪਾਂ 'ਚ ਇਹ ਅਹਿਸਾਸ ਵੀ ਹੋਣਾ ਏ ।
ਖੌਫ਼ ਹੈ ਇਸ ਗੱਲ ਦਾ, ਨਾ ਹੋਵੇ ਕੋਈ ਬਗ਼ਾਵਤ
ਸਾਡੇ ਆਪਣਿਆਂ ਨੂੰ ਸਾਥੋਂ ਹੀ ਇਤਰਾਜ਼ ਵੀ ਹੋਣਾ ਏ ।
ਜਿਉਣਾ ਕੀ ਜ਼ਿੰਦਗੀ ਨੂੰ ਇਕ ਮਿੱਟੀ ਦੇ ਬੁੱਤ ਨੇ
ਮਿੱਟੀ ਦੀ ਚਾਕਰੀ ਕਰ, ਮਿੱਟੀ 'ਚ ਨਾਸ਼ ਵੀ ਹੋਣਾ ਏ ।
✍️
✍️💞
ਪਿੰਡਾਂ ਦੇ ਖਵਾਬ
ਬੱਚਿਆਂ ਤੋਂ ਫੋਨਾਂ ਨੇ ਖੋਹਿਆ ਬਚਪਨ
ਹੁਣ ਨਾ ਟਰਾਲੀਆਂ ਦੇ ਪਿੱਛੇ ਲਟਕਣ
ਮੇਲਿਆਂ 'ਚ ਭੀੜ ਵੀ ਹੈ ਘੱਟ ਜਾਪਦੀ
ਵਿਅਸਤ ਜ਼ਿੰਦਗੀ ਜੀ ਆਪੋ-ਆਪਦੀ
ਖ਼ਬਰੇ ਕੋਈ ਰਾਹ ਸਮਝਾਉਣ ਵਾਲਾ ਆਵੇ
ਸੱਭਿਆਚਾਰ ਨੂੰ ਵਸਾਉਣ ਵਾਲਾ ਆਵੇ
ਕਿ ਮਾਂਵਾਂ ਫਿਰ ਪੁੱਤਾਂ ਲਈ ਰੋਵਣ ਹੀ ਨਾ
ਯਾਦ ਉਨਹਾਂ ਦੀ 'ਚ ਹੰਝੂ ਚੋਵਣ ਹੀ ਨਾ
ਕਿ ਫਿਰ ਹੁਣ ਬਾਪੂ ਦਾ ਸਹਾਰਾ ਬਣੇ ਉਹ
ਜੋ ਤੁਰਿਆ ਸੀ ਛੱਡ ਕੇ ਟੱਬਰ ਦਾ ਮੋਹ
ਕਿ ਗੱਲਾਂ 'ਚੋਂ ਗੱਲਾਂ ਲੱਭ ਨੇ ਜਾਂਦੀਆਂ
ਮਜ਼ਬੂਰੀਆਂ ਹੀ ਬਸ ਯੱਬ ਨੇ ਪਾਉਂਦੀਆਂ
ਹੁਣ ਅੱਧ ਵਿਚਾਲੇ ਮੇਰਾ ਪੰਜਾਬ ਏ
ਮੈਂ ਵਸਾਉਣਾ ਇਹਨੂੰ ਮੇਰਾ ਖਵਾਬ ਏ
ਕਿ ਹੁਣ ਪੱਥਰ ਪੱਥਰ ਚੀਕਦਾ ਹੈ
ਨੌਜਵਾਨਾਂ ਦੀ ਯਾਦਾਂ ਉਲੀਕਦਾ ਹੈ
ਕਿ ਕਦ ਆਉਣਗੇ ' ਵਾਲ਼ੀ ਮਿੱਟੀਆਂ ਦੇ '
ਮੁੱਛਾਂ ਬਾਪੂ ਦੀ ਹੋਈਆਂ ਚਿੱਟੀਆਂ ਨੇ
ਬਸ ਕੰਧਾਂ ਨੇ ਆਲੇ ਦੁਆਲੇ ਯਾਰਾ
ਸਾਨੂੰ ਡੁੱਬਦੇ ਨੂੰ ਡੋਕੇ ਦਾ ਹੈ ਨੀ ਸਹਾਰਾ
ਉਹ ਟਰੈਕਟਰ ਵੀ ਖੜਾ ਘਰੇ ਰੌਂਦਾ ਹੈ
ਰਾਮੂ ਆਉਂਦਾ ਹੈ , ਉਹਨੂੰ ਧੌਂਦਾ ਹੈ
ਬਾਪੂ ਮਿੱਟੀ ਭਰੀ ਜੁੱਤੀ ਈ ਨੀ ਰੱਖਦਾ
ਹੁਣ ਬੀ.ਪੀ. ਦੇਖ ਕੰਧਾਂ ਐ ਵੱਧਦਾ
ਕਿੱਥੇ ਚੁੱਗਿਆ ਏ ਚੋਗ ਜਾਂ ਚੁੱਗਣਾ ਤੂੰ
ਜ਼ਰਾ ਦੱਸਜਾ ਕਦੋਂ ਘਰ ਢੁੱਕਣਾ ਤੂੰ
ਕਿ ਪੈਸੇ , ਰੁਜ਼ਗਾਰ ਜੇ ਏਥੇ ਹੁੰਦੇ !
ਸਾਡੇ ਪੁੱਤ ਕਿਉਂ ਏਥੇ-ਉਥੇ ਹੁੰਦੇ !
ਅਸੀ ਦਿਲ 'ਚ ਪੰਜਾਬ ਲਈ ਬੈਠੇ ਆਂ
ਉਹੀ ਪਿੰਡਾਂ ਦੇ ਖਵਾਬ ਲਈ ਬੈਠੇ ਆਂ ।
Kay C Abohar
ਸਰਦੀਆਂ
Dedicated to international students
💚🙏🏻
ਜੱਗ 'ਚ ਰੁੱਲ ਤਜ਼ਰਬੇ ਖੱਟੇ,
ਤੁਸੀ ਐਵੇਂ ਮੈਨੂੰ ਬਰਬਾਦ ਨਾ ਕਹੋ। ✍️ KAY C ABOHAR
ਦਿਲ ਨੂੰ ਦਿਲ ਤੋਂ ਅੱਲਾਹ,
ਨਾ ਕਦੇ ਦੂਰ ਰੱਖਦਾ ਐ।
First poem of 2023
✍️ KAY C ABOHAR
ਹਾਰ ਜਾਂ ਜਿੱਤ ਹੈ ਇਹ ਜ਼ਿੰਦਗੀ ਪਿਆਲਾ-ਏ-ਵਿਸ਼ ਹੈ
ਕਰ ਲਓ ਮੁਕੰਮਲ ਇੰਤਜ਼ਾਮ, ਹੋ ਰੱਬ ਨਾਲ ਇਕਜੁੱਟ।
✍️KAY C ABOHAR
ਖਿੜੇ ਰਹਿੰਦੇ
ਮੇਰੇ ਆਉਂਦਿਆਂ, ਮੇਰੇ ਵੱਲ ਨੂੰ ਭੱਜਦੇ ਨੇ
'ਸਰ' 'ਸਰ' ਕਹਿ ਕੇ ਉਹ ਹੱਕ ਜਿਹਾ ਰੱਖਦੇ ਨੇ
ਕਦੇ ਹੱਸਦੇ ਨੇ , ਕਦੇ ਨੱਚਦੇ ਨੇ
ਇਹ ਬੱਚੇ ਮੈਨੂੰ ਆਪਣੇ ਲੱਗਦੇ ਨੇ
ਖਿੜੇ ਰਹਿੰਦੇ , ਰੂਪ ਰੱਬ ਦੇ ਨੇ
ਇਹ ਬੱਚੇ ਮੈਨੂੰ ਆਪਣੇ ਲੱਗਦੇ ਨੇ
ਮੇਰੇ ਕੋਲ ਆ, ਕੋਈ ਗੱਲ ਜਿਹੀ ਦੱਸਦੇ ਨੇ
'ਸਰ' 'ਸਰ' ਕਹਿ ਕੇ ਉਹ ਹੱਕ ਜਿਹਾ ਰੱਖਦੇ ਨੇ
ਗਾ ਗੀਤ ਮਸਤੀ 'ਚ ਭੱਜਦੇ ਨੇ
ਇਹ ਬੱਚੇ ਮੈਨੂੰ ਆਪਣੇ ਲੱਗਦੇ ਨੇ
ਨਾ ਫ਼ਿਕਰ ਫ਼ਾਕੇ ਜੱਗ ਦੇ ਨੇ
ਇਹ ਤੰਗੀਆਂ 'ਚ ਵੀ ਹੱਸਦੇ ਨੇ ।
ਲਿਖ਼ਤ :- ਕਰਨ ਛਾਬੜਾ
ਸਰਕਾਰੀ ਪ੍ਰਾਇਮਰੀ ਸਕੂਲ ਚੂਹੜ ਖਿਲਚੀ
ਫ਼ਿਰੋਜ਼ਪੁਰ -1
https://youtube.com/shorts/ss7QTY_723M?feature=share
Please Like , Comment and Spread ❤️
ਜਿਉਣਾ ਕੀ ਜ਼ਿੰਦਗੀ ਨੂੰ ਇਕ ਮਿੱਟੀ ਦੇ ਬੁੱਤ ਨੇ
ਮਿੱਟੀ ਦੀ ਚਾਕਰੀ ਕਰ, ਮਿੱਟੀ 'ਚ ਨਾਸ਼ ਵੀ ਹੋਣਾ ਏ ।
ਮੇਰੀ ਅਸਲੀਅਤ ਕਿਵੇਂ ਜਾਨਣਗੇ ਉਹ
ਅਸੀਂ ਜ਼ਖ਼ਮ ਤਾਂ ਹੰਢਾਈਏ ਪਰ ਚੀਕ ਨਾ ਸੁਣਾਈਏ।
Kay C Abohar
*ਸਦਾ ਜੱਗ ਤੇ ਅਮਰ ਹੈ*
ਖਟਕੜ ਕਲਾਂ ਤੋਂ ਆਇਆ ਮੁੰਡਾ ਸੀ ਜਨੂੰਨੀ
ਡਰਿਆ ਨਾ ਖੇਡਦਾ ਉਹ ਹੋਲੀ ਕਦੇ ਖੂਨੀ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਤੂੰ ਲਿੱਤਾ
ਮੈਨੂੰ ਅੱਜ ਵੀ ਪੜ੍ਹਿਆ ਯਾਦ ਬਚਪਨ ਦਾ ਇਹ ਕਿੱਸਾ।
ਜ਼ਾਲਮ ਸਰਕਾਰਾਂ ਦੀ ਨੀਂਹ ਤੂੰ ਹਿਲਾ ਦਿੱਤੀ
ਬੰਬ ਦੇ ਖੜਾਕੇ ਨਾਲ ਗੱਲ ਕੰਨੀਂ ਪਾ ਦਿੱਤੀ।
ਸ਼ਹੀਦਾਂ ਦਾ ਨਾਮ ਰਹੂ ਸਦਾ ਹਰ ਜ਼ੁਬਾਨ
'ਇਨਕਲਾਬ ਜ਼ਿੰਦਾਬਾਦ' ਦਾ ਦਿੱਤਾ ਏ ਪੈਗ਼ਾਮ।
ਚੁੰਮਿਆ ਸੀ ਫੰਦੇ ਨੂੰ ਵਾਰੀ ਦੇਸ਼ ਲਈ ਸੀ ਜਾਨ
ਹੈ ਸ਼ਹੀਦਾਂ ਦਾ ਸਾਡੇ ਸਿਰ ਵੱਡਾ ਵੱਡਾ ਅਹਿਸਾਨ।
ਉਹਨਾਂ ਦੀਆਂ ਗੱਲਾਂ ਤੇ ਤੁਸੀਂ ਕਰ ਲੈਣਾ ਜੀ ਗੌਰ
ਜ਼ਰਾ ਟਾਈਮ ਕੱਢ ਪੜਿਓ ਉਹਨਾਂ ਬਾਰੇ ਹੋਰ ।
ਹੁਸੈਨੀਵਾਲਾ ਜਾ ਕੇ ਅੱਜ ਮੈਂ ਕੀਤਾ ਐ ਪ੍ਰਣਾਮ
ਸਦਾ ਜੱਗ ਤੇ ਅਮਰ ਹੈ ਸ਼ਹੀਦ ਭਗਤ ਸਿੰਘ ਦਾ ਨਾਮ।
ਲਿਖ਼ਤ :- ਕਰਨ ਛਾਬੜਾ
M. 9877325070
❤️ ਜ਼ਿੰਦਗੀ ਦੇ ਗੀਤ ਤੂੰ ਗਾਵੀਂ, ਭਟਕਿਆਂ ਨੂੰ ਰਾਹ ਵਿਖਾਵੀਂ
ਲਹਿਰਾਂ ਨੂੰ ਚੀਰ ਤੂੰ ਜਾਵੀਂ, ਨਾ ਰੱਖੀਂ ਕੋਈ ਭੈਅ ਮਿੱਤਰਾ।
Kay C Abohar
ਤੂੰ ਦਿਨਾਂ ਦੇ ਦੇਸ਼ ਦਾ ਵਾਸੀ
✍️✔️