Gurdeep Singh Bathinda Fan Club
Contact information, map and directions, contact form, opening hours, services, ratings, photos, videos and announcements from Gurdeep Singh Bathinda Fan Club, Political organisation, .
ਭਾਈ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਂਟ ਫਰੀਦਕੋਟ ਅੱਜ ਬਠਿੰਡਾ ਵਿਖੇ ਸਾਡੇ ਘਰ ਆਏ ਤੇ ਅਸੀ ਪਰਿਵਾਰ ਵੱਲੋ ਉਹਨਾ ਦਾ ਸਨਮਾਨ ਕੀਤਾ
ਸ਼ੇਰੇ ਏ ਪੰਜਾਬ ਅਕਾਲੀ ਦਲ ਦੇ ਕੋਰ ਕਮੇਟੀ ਦੀ ਮੀਟਿੰਗ ਲੁਧਿਆਣਾ ਚ
18 ਮਾਰਚ 2024
ਅੱਜ ਦੇ ਪੰਥਕ ਇਕੱਠ ਤੋਂ ਪਹਿਲਾਂ ਸਿੱਖ ਆਗੂ ਭਾਈ ਬਠਿੰਡਾ ਘਰ 'ਚ ਨਜ਼ਰਬੰਦ ਬਠਿੰਡਾ, 17 ਮਾਰਚ (ਸੱਤਪਾਲ ਸਿੰਘ ਸਿਵੀਆਂ) - ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥ....
ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਏ ਪੰਜਾਬ ਅਕਾਲੀ ਦਲ ਨੂੰ ਕੈਟ ਥਾਣੇ ਦੇ SHO ਦੀ ਅਗਵਾਈ ਚ ਪੁਲਿਸ ਨੇ ਹਾਊਸ ਰੈਸਟ ਕੀਤਾ
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਵੱਲੋ ਰੱਖੇ ਅਮ੍ਰਿਤਸਰ ਸਾਹਿਬ ਵਿਖੇ ਪ੍ਰੋਗਰਾਮ ਤੋ ਰੋਕਣ ਲਈ ਭਾਈ ਬਠਿੰਡਾ ਨੂੰ ਹਾਊਸ ਰੈਸਟ ਕੀਤਾ
ਪੰਜਾਬੀਉ ਫਤਿਹ ਪ੍ਰਵਾਨ ਕਰੋ। ਸਤਿ ਸ਼੍ਰੀ ਆਕਾਲ ਜੀਉ। ਆਪ ਸਾਰਿਆਂ ਦੇ ਸਨਮੁੱਖ ਬੇਨਤੀ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਪੰਜਾਬੀ ਭੈਣ ਭਰਾਵਾਂ ਨੂੰ ਨਾਲ ਲੈਕੇ ਪੰਜਾਬ ਦੇ ਰਾਜਨੀਤਕ ਪਿੱੜ ਨੂੰ ਸੰਵਾਰਨ ਦੇ ਯਤਨ ਵਜੋਂ ਇਕ ਸੁਹਿਰਦ ਪਲੇਟ ਫਾਰਮ ਸ਼ੁਰੂ ਕੀਤਾ ਹੈ। " ਸ਼ੇਰ - ਏ - ਪੰਜਾਬ ਅਕਾਲੀ ਦਲ " ਇਸਦਾ ਸਿਰਲੇਖ ਹੈ ।
ਲੋਕਤੰਤਰ ਵਿੱਚ ਰਾਜ ਦਾ ਮੁੱਢ " ਲੋਕ " ਹੁੰਦੇ ਹਨ । ਪ੍ਰੰਤੂ ਸਾਡੇ ਦੇਸ਼ ਵਿਚ ਪਿਛਲੇ 50 ਸਾਲਾਂ ਤੋਂ ਸੰਗਠਿਤ ਰਾਜਨੀਤਕ ਪਾਰਟੀਆਂ ਨੇ ਹੌਲੀ ਹੌਲੀ ਕੋਝੀ ਅਤੇ ਲੋਟੂ ਜਮਾਤ ਦਾ ਰੂਪ ਧਾਰ ਲਿਆ ਹੈ । ਅੱਜ ਦੇਸ਼ ਅਤੇ ਰਾਜ ਵਿਚ ਕਮਾਨ ਸੰਭਾਲ ਰਹੀਆਂ ਪਾਰਟੀਆਂ ਦਾ ਵਰਤਾਰਾ ਕਿਸੇ ਪਾਸਿਉਂ ਵੀ ਲੋਕਤੰਤਰ ਵਾਲਾ ਨਹੀਂ ਹੈ । ਨਾ ਇਨ੍ਹਾਂ ਤੋਂ ਪਹਿਲੇ ਦੇਸ਼ ਚਲਾਉਣ ਵਾਲਿਆਂ ਨੇ " ਲੋਕ ਪੱਖੀ " ਸਿਆਸਤ ਕੀਤੀ। ਹੁਣ ਸਵਾਲ ਇਹ ਹੈ ਕਿ ਧਾਰਮਿਕ ਘਟ ਗਿਣਤੀਆਂ ਨਾਲ ਵਤੀਰਾ ਅਤੇ ਅਨਿਆਂ ਦੀ ਗੱਲ ਹੋਵੇ ਜਾਂ ਕਿਸਾਨ, ਮਜ਼ਦੂਰ, ਮੁਲਾਜ਼ਿਮ ਅਤੇ ਹੋਰ ਕਿਰਤੀ ਕਾਰੋਬਾਰੀ ਲੋਕਾਂ ਦੀ ਗੱਲ ਹੋਵੇ ਉਥੇ ਚੰਦ ਕਾਰਪੋਰੇਟ ਘਰਾਣਿਆਂ ਦੀ ਪੁਸ਼ਤ ਪਨਾਹੀ ਕਰਨ ਲਈ " ਲੋਟੂ ਰਾਜਨੀਤੀ " ਨੇ ਸਾਰੇ ਆਮ ਲੋਕ ਕੋਹਲੂ ਵਿਚ ਪੀੜ ਦਿੱਤੇ ਗਏ ਹਨ ।
ਦੂਜੇ ਬੰਨੇ ਧਰਮ , ਜਾਤ ਅਤੇ ਖਿੱਤੇ ਦੇ ਨਾਮ ਉਤੇ ਵੰਡ ਕੇ ਫਿਰਕੂ ਰਾਜਨੀਤੀ ਅੱਗੇ ਵਧਣ ਲਈ ਇਨਾ ਦਾ ਰੋਡਮੈਪ ਹੈ । ਜਦੋਂ ਕਿ ਇਹ ਨਾ ਧਾਰਮਿਕ ਹਨ ਨਾ ਆਪਣੇ ਭਾਈਚਾਰਿਆਂ ਦੇ ਸਕੇ ਹਨ । ਸੱਤਾ ਨਾਲ ਪੈਸਾ ਅਤੇ ਪੈਸੇ ਨਾਲ ਸੱਤਾ ਇਨ੍ਹਾਂ ਦੀ ਸੋਚ ਅਤੇ ਤਰੀਕਾਕਾਰ ਹੈ।
ਹੁਣ ਸਾਰੇ ਵਰਗਾਂ ਦੇ ਪ੍ਰਤੀਨਿਧੀ ਆਪਣੇ ਆਪਣੇ ਤਰੀਕੇ ਨਾਲ ਰੋਸ ਪ੍ਰਦਰਸ਼ਨ, ਅੰਦੋਲਨ ਅਤੇ ਜਾਗਰੂਕਤਾ ਮੁਹਿੰਮਾਂ ਚਲਾ ਰਹੇ ਹਨ ਪਰ ਸਰਕਾਰਾਂ ਉਤੇ ਕੋਈ ਅਸਰ ਨਹੀਂ ... ਕਿਉੰਕਿ ਇਸ ਸਿਸਟਮ ਵਿਚ ਇਕ ਲੋਟੂ ਰਾਜਸੀ ਮਾਫੀਆ ਬਦਲ ਵੀ ਜਾਵੇਗਾ ਅਤੇ ਦੂਜਾ ਤੀਜਾ ਬੈਠ ਜਾਵੇਗਾ ਤਾਂ " ਨਾਂ ਦੇ ਲੋਕਤੰਤਰ " ਨਾਲ ਇਹ ਸੱਤਾ ਤਬਦੀਲੀ ਦੀ ਖੇਡ ਦੋਹਾਂ ਜਾਂ ਤਿੰਨਾਂ ਦੀ ਆਪਸੀ ਜੁਗਲਬੰਦੀ ਕਰਕੇ ਉਨ੍ਹਾਂ ਦੇ " ਰਾਜਨੀਤਕ ਲੁੱਟ ਦੇ ਕਾਰੋਬਾਰਾਂ " ਨੂੰ ਸੱਟ ਨਹੀਂ ਮਾਰਦੀ।
ਇਕੋ ਬਦਲ ਹੈ , ਲੋਕ ਪੱਖੀ ਸਿਆਸਤ !!
ਇਹ ਲੋਕ ਪੱਖੀ ਸਿਆਸਤ ਤਾਂ ਹੀ ਸਫਲ ਹੋਵੇਗੀ ਜੇਕਰ ਜਾਗਦੇ ਲੋਕ ਆਰਾਮ ਛੱਡ ਕੇ ਮੈਦਾਨ ਵਿਚ ਆਉਣ । ਆਮ ਖਾਸ ਲੋਕ ਇਸ ਵਿਚ ਅਨੁਸ਼ਾਸਨ ਬੱਧਤਾ ਨਾਲ ਸਮੇਂ ਅਤੇ ਮਾਇਆ ਦਾ ਯੋਗਦਾਨ ਪਾਉਣ । ਇਸਨੂੰ ਅੱਗੇ ਤੋਰਨ ਅਤੇ ਖੜਾ ਕਰਨ ਲਈ ਸਖ਼ਤ ਕਾਇਦੇ ਅਤੇ ਨਿਯਮ ਬਨਣ।
ਹੁਣ ਇਹ ਜਿੰਮਾ ਪੰਥ ਅਤੇ ਪੰਜਾਬ ਨੂੰ ਸਮਰਪਿਤ ਲੋਕਾਂ ਦਾ ਹੈ । ਜਿੰਮੇਵਾਰੀਆਂ ਵੰਡਾਉਣ ਲਈ ਖੁੱਲਾ ਸੱਦਾ ਅਤੇ ਖੁੱਲੀ ਹਾਕ ਹੈ । ਆਓ ਮਿਲ ਕੇ ਅਗਲੀ ਪੁਲਾਂਘ ਪੁੱਟੀਏ ।
ਬਲਵਿੰਦਰ ਸਿੰਘ ਸਕੱਤਰ ਜਰਨਲ।
ਸੰਪਰਕ ਕਰੋ ਜੀ । 8146696144
ਗੁਰਦੀਪ ਸਿੰਘ ਬਠਿੰਡਾ - ਪ੍ਰਧਾਨ 9876072000
ਬੂਟਾ ਸਿੰਘ ਰਨਸ਼ੀਹ -ਐਕਟਿੰਗ ਪ੍ਰਧਾਨ 9814134516
ਤਰੁਣ ਜੈਨ ਬਾਵਾ - ਖ਼ਜਾਨਚੀ
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸ਼ੇਰ- ਏ- ਪੰਜਾਬ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਦਾ ਸਨਮਾਨ ਕੀਤਾ। ਇਸ ਸਮੇ ਅਕਾਲੀ ਦਲ਼ ਦੇ ਸੀਨੀਅਰ ਆਗੂ ਸ: ਬਲਵਿੰਦਰ ਸਿੰਘ ਅਤੇ ਜਥੇਦਾਰ ਬੂਟਾ ਸਿੰਘ ਵੀ ਮਜੂਦ ਹਨ।
ਇਹ ਫੋਟੋ ਬਸਪਾ ਪ੍ਰਧਾਨ ਨੇ ਆਪਣੀ ਫੇਸਬੁੱਕ ਤੇ ਪਾਈ ਹੈ।ਬਾਦਲ ਦਲ ਨਾਲ ਬਸਪਾ ਦਾ ਤੋੜ ਵਿਛੋੜਾ ਹੋ ਚੁੱਕਾ ਹੈ।
ਇਸ ਮੀਟਿੰਗ ਨੇ ਰਾਜਨੀਤੀ ਵਿਚ ਨਵੇ ਗਠਜੋੜ ਦੀ ਚਰਚਾ ਛੇੜ ਦਿੱਤੀ ਹੈ
ਕਲ 28 ਫਰਵਰੀ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਵਿਖੇ ਸੰਪਤ ਸਿੰਧੂ ਸਾਹਿਤ ਮੇਲਾ ਅਤੇ ਸੱਭਿਅਤਾ ਅਤੇ ਵੇਦਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਕ ਵਿੱਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ, ਡਾ ਵਰਿੰਦਰ ਕੁਮਾਰ ਗਰਗ ਸੀਨੀਅਰ ਡਾਕਟਰ ਪੀਜੀਆਈ ਚੰਡੀਗੜ੍ਹ , ਰੇਨੂੰ ਵਿੰਘ ਵਾਈਸ ਚਾਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗਵਾਲ, ਅਮਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ ਮਹਿਮਾਨ ਵਜੋ ਸ਼ਾਮਿਲ ਹੋਏ। ਇਸ ਮੌਕੇ ਗੁਰਦੀਪ ਸਿੰਘ ਬਠਿੰਡਾ ਨੇ ਆਪਣੇ ਸੰਬੋਧਨ ਵਿਚ ਵੇਦਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਤਕ ਮਨੁੱਖਤਾ ਨੂੰ ਸੇਧ ਦੇਣ ਵਾਲੇ ਮਹਾਂਪੁਰਸ਼ਾਂ ਦਾ ਜਿਕਰ ਕਰਦੇ ਕਿਹਾ ਕਿ ਇਹ ਧਾਰਮਿਕ ਸਿਧਾਂਤ ਅਤੇ ਧਰਮ ਗੁਰੂ ਤੇ ਧਰਮ ਗ੍ਰੰਥ ਮਾਨਵਤਾ ਦੇ ਭਲੇ ਲਈ ਹਨ । ਸੱਭਿਅਤਾ ਦੀ ਗੱਲ ਕਰਦਿਆਂ ਉਨਾਂ ਕਿਹਾ ਸਭਿਅਤਾ ਸਿਰਫ ਚੰਗਾ ਜੀਵਨ, ਕੋਠੀਆਂ, ਕਾਰਾਂ, ਮੋਬਾਈਲ ਜਾਂ ਲਗਜ਼ਰੀ ਲਾਈਫ ਨਹੀਂ ਹੁੰਦੀ ਸਗੋਂ ਸੰਸਕਾਰ , ਧਰਮ, ਰਾਜਨੀਤੀ ਅਤੇ ਮਨੁੱਖੀ ਰਿਸ਼ਤਿਆਂ ਦੀ ਸਮਝ ਹੋਣੀ ਇਸਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ । ਅੱਜ ਸਭਿਅਤਾ ਦੇ ਇਨਾ ਪਹਿਲੂਆਂ ਦੀ ਗਿਰਾਵਟ ਚਿੰਤਾ ਦਾ ਵਿਸ਼ਾ ਹੈ ।
ਜਾਰੀ ਕਰਤਾ- ਗੁਰਨਿੰਦਰ ਸਿੰਘ ਨਿੱਜੀ ਸਹਾਇਕ ਭਾਈ ਬਠਿੰਡਾ
29 ਫਰਵਰੀ 2024
Enjoying Party
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਨਜਦੀਕੀ ਰਿਸ਼ਤੇਦਾਰ ਡਾਕਟਰ ਜਗਮੀਤ ਸਿੰਘ ਦੇ ਵਿਆਹ ਸਮਾਗਮ ਵੰਡਰਲੈਂਡ ਜਲੰਧਰ ਚ ਭਾਈ ਗੁਰਦੀਪ ਸਿੰਘ ਬਠਿੰਡਾ , ਪਰਮਜੀਤ ਸਿੰਘ ਸਹੌਲੀ, ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾ, ਐਡਵੋਕੇਟ ਸਿੰਦਰਪਾਲ ਸਿੰਘ ਬਰਾੜ, ਮਨਜੀਤ ਸਿੰਘ ਭੋਮਾ, ਡਾ ਗੁਰਮੀਤ ਸਿੰਘ ਬਰੀਵਾਲਾ, ਸਿੰਕਦਰ ਸਿੰਘ ਵਰਾਣਾ, ਭਾਈ ਬਲਵੰਤ ਸਿੰਘ ਗੋਪਾਲਾ
ਜਾਰੀ ਕਰਤਾ- ਗੁਰਨਿੰਦਰ ਸਿੰਘ ਨਿੱਜੀ ਸਹਾਇਕ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਵਤਾਰ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ
ਸ੍ਰੋਮਣੀ ਕਮੇਟੀ ਦੇ ਪੁਰਾਣੇ ਹਾਊਸ ਦੀ ਮੁੜ ਚੋਣ ਲਈ ਮੀਟਿੰਗ ਚੰਡੀਗੜ, 24 ਅਕਤੂਬਰ: ਆਗਾਮੀ 8 ਨਵੰਬਰ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਨਰਲ ਹਾਊਸ ਦੀ ਹੋਣ ਜਾ ਰਹ.....
ਬਹੁਤ ਦੁੱਖਦਾਈ ਖਬਰ
ਸ੍ਰੋਮਣੀ ਕਮੇਟੀ ਚੋਣਾ
21 ਅਕਤੂਬਰ ਤੋ 15 ਨਵੰਬਰ ਤੱਕ ਪਿੰਡਾ ਚ ਪਟਵਾਰੀ ਤੇ ਸ਼ਹਿਰਾ ਚ ਨਗਰ ਪਾਲਿਕਾ ਦੇ ਕਰਮਚਾਰੀ ਵੋਟਰਾ ਦੇ ਫਾਰਮ ਫੜਨਗੇ
ਹਰ ਸਿੱਖ ਨੂੰ ਮੈਬਰ ਬਣਨ ਲਈ ਫਾਰਮ ਭਰਨੇ ਚਾਹੀਦੇ ਹਨ
ਪੰਥਕ ਜਥੇਬੰਦੀਆ ਤੇ ਸਮੂਹ ਪੰਥ ਦਰਦੀ ਵੀ ਪਿੰਡ ਪਿੰਡ ਫਾਰਮ ਭਰਨ ਜੇਕਰ ਹੁਣ ਮੌਕਾ ਗਵਾ ਲਿਆ ਤਾ ਫਿਰ ਵਿਰੋਧ ਜਾ ਭਾਸ਼ਨਾ ਦਾ ਕੋਈ ਫਾਇਦਾ ਨਹੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
*🙏ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*🙏
ਆਪਣੇ ਬੱਚਿਆ ਨੂੰ ਦੁਨਿਆਵੀ ਉਚ ਵਿੱਦਿਆ, ਦੁਨਿਆਵੀ ਸੰਸਕਾਰ ਦੇ ਨਾਲ ਧਾਰਮਿਕ ਵਿੱਦਿਆ, ਧਾਰਮਿਕ ਸੰਸਕਾਰ ਤੇ ਇਤਿਹਾਸ ਤੋ ਵੀ ਜਾਣੂ ਕਰਵਾਉ
ਜਥੇਦਾਰ ਸੂਰਤ ਸਿੰਘ ਖਾਲਸਾ ਦੀ ਗੈਰ ਕਾਨੂੰਨੀ ਨਜਰਬੰਦੀ ਤੇ ਇਲਾਜ ਸਬੰਧੀ
ਟੋਲ ਪਲਾਜਿਆ ਦੀਆ ਕੀਮਤਾ ਚ ਵਾਧਾ -NHAI ਵੱਲੋ
ਕੀ ਇਹ ਨਵੇ ਤਰੀਕੇ ਦੀ ਲੁੱਟ ਨਹੀ ..?
ਜੇਕਰ ਹਰ ਸੜਕ ਤੇ ਟੋਲ ਟੈਕਸ ਲੈਣਾ ਤਾ ਵਹੀਕਲ ਦੀ ਕੀਮਤ ਤੇ 10 ਫੀਸਦੀ ਰੋਡ ਟੈਕਸ ਕਿਉ ..?
ਫੈਸਲਾ ਠੀਕ ਆ ਪਰ ਸਟੈਂਡ ਤੇ ਕਾਇਮ ਰਹੋਂ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ
ਸੰਪੂਰਨਤਾ ਦਿਵਸ ਦੀਆ ਲੱਖ ਲੱਖ ਵਧਾਈਆ ਜੀ
🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ